ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  59 minutes ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  about 3 hours ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  about 4 hours ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  about 4 hours ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 minute ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  about 5 hours ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  about 5 hours ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  about 5 hours ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  about 5 hours ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  about 5 hours ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  about 5 hours ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  about 5 hours ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  about 6 hours ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  about 6 hours ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  about 6 hours ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  about 7 hours ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  about 7 hours ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  about 7 hours ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  about 7 hours ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  about 7 hours ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  about 7 hours ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪੰਜਾਬ / ਜਨਰਲ

ਡੇਰਾ ਪ੍ਰੇਮੀ ਦੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ

ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-ਪਿੰਡ ਗੁਰੂਸਰ ਵਿਖੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਪ੍ਰੇਮੀ ਨੌਜਵਾਨ ਦੇ ਪਿਤਾ ਨੂੰ ਅੱਜ ਸ਼ਾਮ ਵਕਤ ਦੋ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਮਾਰਨ ਦੀ ਘਟਨਾ ਵਾਪਰੀ, ਜਿਸ ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿਖੇ ਮੌਤ ਹੋਣ ਦੀ ਸੂਚਨਾ ਮਿਲੀ ਹੈ | ਸੂਤਰਾਂ ਅਨੁਸਾਰ ਘਟਨਾ ਨੂੰ ਅੰਜਾਮ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਦਿੱਤਾ ਗਿਆ | ਜਾਣਕਾਰੀ ਅਨੁਸਾਰ ਮਨੋਹਰ ਲਾਲ ਅਰੋੜਾ ਸਥਾਨਕ ਸ਼ਹਿਰ ਵਿਖੇ ਪੰਚਾਇਤ ਸੰਮਤੀ ਦੀ ਮਾਰਕੀਟ ਅੰਦਰ ਜਤਿੰਦਰਾ ਟੈਲੀਕਾਮ ਨਾਂਅ ਦੀ ਦੁਕਾਨ ਚਲਾਉਂਦਾ ਸੀ | ਉਹ ਰੋਜ਼ਾਨਾ ਵਾਂਗ ਦੁਕਾਨ 'ਤੇ ਆਪਣੇ ਭਰਾ ਅਤੇ ਇਕ ਹੋਰ ਵਿਅਕਤੀ ਨਾਲ ਬੈਠਾ ਸੀ | ਘਟਨਾ ਸਮੇਂ ਦੁਕਾਨ ਦੇ ਮੁਲਾਜ਼ਮ ਰੋਟੀ ਖਾਣ ਗਏ ਹੋਏ ਸਨ¢ ਇਸੇ ਦੌਰਾਨ ਦੋਵਾਂ ਹਮਲਾਵਰਾਂ ਨੇ ਦੁਕਾਨ ਅੰਦਰ ਹਾਜ਼ਰ ਵਿਅਕਤੀਆਂ ਉੱਪਰ ਗੋਲੀਬਾਰੀ ਕਰ ਦਿੱਤੀ | ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ 'ਚੋਂ ਇਕ ਮਨੋਹਰ ਲਾਲ ਅਰੋੜਾ ਦੇ ਸਿਰ ਵਿਚ ਲੱਗੀ, ਜਦਕਿ ਦੂਜੇ ਦੋਵੇਂ ਵਿਅਕਤੀ ਵਾਲ-ਵਾਲ ਬਚ ਗਏ | ਸੀ.ਸੀ.ਟੀ.ਵੀ. ਕੈਮਰਿਆਂ ਅਨੁਸਾਰ ਹਮਲਾਵਰ ਦੋਵੇਂ ਵਿਅਕਤੀਆਂ ਵਲੋਂ ਤਿੰਨ ਪਿਸਤੌਲਾਂ ਨਾਲ ਗੋਲੀਆਂ ਚਲਾਈਆਂ ਗਈਆਂ | ਘਟਨਾ ਉਪਰੰਤ ਜ਼ਖ਼ਮੀ ਮਨੋਹਰ ਲਾਲ ਅਰੋੜਾ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੰੂ ਮੁੱਢਲੀ ਸਹੂਲਤ ਦੇਣ ਉਪਰੰਤ ਬਠਿੰਡਾ ਵਿਖੇ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ | ਸ: ਭੁਪਿੰਦਰਜੀਤ ਸਿੰਘ ਵਿਰਕ ਐਸ. ਐਸ. ਪੀ. ਬਠਿੰਡਾ ਅਤੇ ਜੀ. ਐਸ. ਸੰਘਾ ਐਸ ਪੀ (ਦਿਹਾਤੀ) ਬਠਿੰਡਾ, ਜਸਵੀਰ ਸਿੰਘ ਡੀ. ਐਸ. ਪੀ. ਫੂਲ ਸਮੇਤ ਉਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਗਈ | ਪੁਲਿਸ ਵਲੋਂ ਦੁਕਾਨ ਅੰਦਰ ਅਤੇ ਨਜ਼ਦੀਕੀ ਦੁਕਾਨਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਡੀਵੀਆਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਮਨੋਹਰ ਨਾਲ ਅਰੋੜਾ ਦਾ ਸਪੁੱਤਰ ਜਤਿੰਦਰਵੀਰ ਉਰਫ਼ ਜਿੰਮੀ ਅਰੋੜਾ ਜੋ ਕਿ 19-20 ਅਕਤੂਬਰ 2015 ਦੀ ਰਾਤ ਸਮੇਂ ਬਠਿੰਡਾ ਦੇ ਪਿੰਡ ਗੁਰੂਸਰ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ |

ਭਿਆਨਕ ਸੜਕ ਹਾਦਸਾ-3 ਦੀ ਮੌਤ

ਚਾਉਕੇ/ਤਪਾ ਮੰਡੀ, 20 ਨਵੰਬਰ (ਮਨਜੀਤ ਸਿੰਘ ਘੜੈਲੀ, ਪ੍ਰਵੀਨ ਗਰਗ)-ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਿੰਡ ਜੇਠੂਕੇ ਨਜ਼ਦੀਕ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਬੱਚੇ ਸਮੇਤ 3 ਜਣਿਆਂ ਦੀ ਮੌਤ ਅਤੇ ਇਸ ਹਾਦਸੇ 'ਚ 2 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ...

ਪੂਰੀ ਖ਼ਬਰ »

ਐਕਟ ਅਨੁਸਾਰ ਰੇਲਵੇ ਦੀ ਜਾਇਦਾਦ ਦੀ ਰਾਖੀ ਲਈ ਰੇਲਵੇ ਪੁਲਿਸ ਜ਼ਿੰਮੇਵਾਰ

ਚੰਡੀਗੜ•, 20 ਨਵੰਬਰ (ਹਰਕਵਲਜੀਤ ਸਿੰਘ)-ਪੰਜਾਬ ਵਿਚ ਗੱਡੀਆਂ ਚਾਲੂ ਕਰਨ ਲਈ ਰੇਲ ਗੱਡੀਆਂ ਦੀ ਸੁਰੱਖਿਆ ਦੀ ਗਰੰਟੀ ਸੂਬੇ ਤੋਂ ਲੈਣ ਦੀ ਕੇਂਦਰ ਵਲੋਂ ਲਗਾਤਾਰ ਹੋ ਰਹੀ ਮੰਗ ਸਬੰਧੀ ਹੁਣ ਦਿਲਚਸਪ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਰੇਲਵੇ ਦੇ ਆਪਣੇ ਸੋਧੇ ਐਕਟ ਅਨੁਸਾਰ ...

ਪੂਰੀ ਖ਼ਬਰ »

ਬਾਬਾ ਜਸਵੰਤ ਸਿੰਘ ਅਕਾਲ ਚਲਾਣਾ ਕਰ ਗਏ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਗੁਰਦੁਆਰਾ ਨਾਨਕਸਰ ਸਮਰਾਲਾ ਚੌਕ ਲੁਧਿਆਣਾ ਦੇ ਮੁੱਖ ਸੇਵਾਦਾਰ ਅਤੇ ਫਾਊਾਡਰ ਚੇਅਰਮੈਨ ਗੁਰੂ ਅਮਰਦਾਸ ਹਸਪਤਾਲ ਅਤੇ ਬੀ.ਜੇ.ਐਸ. ਡੈਂਟਲ ਕਾਲਜ ਤੇ ਹਸਪਤਾਲ ਬਾਬਾ ਜਸਵੰਤ ਸਿੰਘ (80) ਜੋ ਸ਼ੁੱਕਰਵਾਰ ਸ਼ਾਮ ਕਰੀਬ 7.30 ਵਜੇ ਗੁਰੂ ...

ਪੂਰੀ ਖ਼ਬਰ »

ਦਰਬਾਰਾ ਸਿੰਘ ਗੁਰੂ ਨੂੰ ਸ਼ੋ੍ਰਮਣੀ ਕਮੇਟੀ ਦਾ ਨਵਾਂ ਮੁੱਖ ਸਕੱਤਰ ਲਗਾਏ ਜਾਣ ਦੀ ਚਰਚਾ

ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਉੱਘੇ ਸਿੱਖ ਵਿਦਵਾਨ ਡਾ: ਰੂਪ ਸਿੰਘ ਵਲੋਂ ਲਾਪਤਾ ਪਾਵਨ ਸਰੂਪ ਮਾਮਲੇ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤੇ ਜਾਣ ਕਾਰਨ ਨਾਮਵਰ ਸਿੱਖ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਆਤਮ ਹੱਤਿਆ

ਨੰਗਲ ਬਿਹਾਲਾਂ (ਮੁਕੇਰੀਆਂ), 20 ਨਵੰਬਰ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਕੌਲਪੁਰ ਵਿਖੇ ਕਰਜ਼ੇ ਹੇਠ ਦੱਬੇ ਇਕ ਕਿਸਾਨ ਵਲੋਂ ਆਤਮ ਹੱਤਿਆ ਆਤਮ ਹੱਤਿਆ ਕਰ ਲਈ ਗਈ | ਜਾਣਕਾਰੀ ਅਨੁਸਾਰ ਪਿੰਡ ਕੌਲਪੁਰ ਦੇ ਨਰਿੰਦਰ ਸਿੰਘ (55) ਪੁੱਤਰ ਬਿਕਰ ਸਿੰਘ ਨੇ ਕਰਜ਼ੇ ਤੋਂ ...

ਪੂਰੀ ਖ਼ਬਰ »

ਭਰਾ ਤੇ ਮੌਸੇਰੀ ਭੈਣ ਦੀ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ

ਜੈਤੋ, 20 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ (ਦਬੜੀਖਾਨਾ) ਵਿਖੇ ਭਰਾ ਤੇ ਮੌਸੇਰੀ ਭੈਣ ਦੀ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ | ਥਾਣਾ ਜੈਤੋ ਦੇ ਐਸ.ਐਚ.ਓ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਤੇ ਏ. ਐਸ.ਆਈ ਦਲਜੀਤ ਸਿੰਘ ...

ਪੂਰੀ ਖ਼ਬਰ »

ਬੀ.ਐਸ.ਐਫ. ਦੇ ਜਵਾਨ ਦਾ ਕਿਰਚਾਂ ਮਾਰ ਕੇ ਕਤਲ

ਤਿੱਬੜ, (ਗੁਰਦਾਸਪੁਰ) 20 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)-ਇੱਥੋਂ ਤਿੰਨ ਕਿੱਲੋਮੀਟਰ ਦੂਰ ਪੈਂਦੇ ਪਿੰਡ ਮਾਨ ਨਿਵਾਸੀ ਬੀ.ਐਸ.ਐਫ. ਦੇ ਜਵਾਨ ਦਾ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਲੋਂ ਹੀ ਦੇਰ ਰਾਤ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਅਮਿਤ ਸ਼ਾਹ ਦੇ 27 ਨੂੰ ਅੰਮਿ੍ਤਸਰ ਆਉਣ ਦੀ ਸੰਭਾਵਨਾ

ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ 27 ਨਵੰਬਰ ਨੂੰ ਬੀ.ਐਸ.ਐਫ. ਦੇ ਸਥਾਪਨਾ ਦਿਵਸ ਮੌਕੇ ਅੰਮਿ੍ਤਸਰ ਵਿਖੇ ਬੀ.ਐਸ.ਐਫ ਦੇ ਖਾਸਾ ਸਥਿਤ ਸੈਕਟਰ ਹੈੱਡ ਕੁਆਰਟਰ 'ਤੇ ਆਉਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ | ਬੀ. ਐੱਸ. ਐੱਫ. ਦੇ ...

ਪੂਰੀ ਖ਼ਬਰ »

ਪੰਥਪ੍ਰਸਤ ਜਥੇਬੰਦੀਆਂ ਨੂੰ ਕੌਮੀ ਗਲਵੱਕੜੀ 'ਚ ਲੈਣ ਵਿਚ ਅਸਫਲ ਰਹੇ ਹਨ ਗਿਆਨੀ ਹਰਪ੍ਰੀਤ ਸਿੰਘ-ਜਥੇਦਾਰ ਹਵਾਰਾ ਕਮੇਟੀ

ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-'ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਦਿੱਤੇ ਭਾਸ਼ਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਪੰਥ ਪ੍ਰਸਤ ਜਥੇਬੰਦੀਆਂ ਨੂੰ ਕੌਮੀ ਗਲਵੱਕੜੀ ਵਿਚ ਲੈਣ ਵਿਚ ਬੁਰੀ ਤਰ੍ਹਾਂ ਅਸਫਲ ...

ਪੂਰੀ ਖ਼ਬਰ »

'ਫਸਟ ਕਜ਼ਨ' ਨਾਲ ਵਿਆਹ ਨਹੀਂ ਕਰਵਾਇਆ ਜਾ ਸਕਦਾ-ਹਾਈਕੋਰਟ

ਚੰਡੀਗੜ੍ਹ, 20 ਨਵੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਵਿਚ ਸੁਣਵਾਈ ਕਰਦਿਆਂ ਇਹ ਸਪਸ਼ਟ ਕੀਤਾ ਹੈ ਕਿ 'ਫਸਟ ਕਜ਼ਨ' ਨਾਲ ਵਿਆਹ ਨਹੀਂ ਕਰਵਾਇਆ ਜਾ ਸਕਦਾ | ਬੈਂਚ ਨੇ ਪਟੀਸ਼ਨਰ ਲੜਕੇ ਦੇ ਉਸ ਦਾਅਵੇ ਨੂੰ ਵੀ ਸਿਰੇ ਤੋਂ ਖ਼ਾਰਜ ਕਰ ਦਿੱਤਾ ...

ਪੂਰੀ ਖ਼ਬਰ »

ਪਾਵਨ ਸਰੂਪ ਅਟੈਚੀ 'ਚ ਲਿਜਾਣ ਦਾ ਮਾਮਲਾ

ਗੁ: ਨਾਨਕਸਰ ਸਮਾਧ ਭਾਈ ਮੋਗਾ ਦੇ ਪ੍ਰਬੰਧਕ ਤੋਂ 5 ਦਿਨਾਂ 'ਚ ਮੰਗਿਆ ਸਪੱਸ਼ਟੀਕਰਨ

ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸਿੱਖ ਮਰਯਾਦਾ ਦੇ ਉਲਟ ਅਟੈਚੀ 'ਚ ਬੰਦ ਕਰਕੇ ਹਵਾਈ ਜਹਾਜ਼ ਰਾਹੀਂ ਪੂਨੇ ਲਿਜਾਣ ਦੇ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਫਾਜ਼ਿਲਕਾ ਤੋਂ ਆਈ ਲੜਕੀ ਨਾਲ ਅੰਮਿ੍ਤਸਰ 'ਚ 6 ਵਿਅਕਤੀਆਂ ਵਲੋਂ ਜਬਰ-ਜਨਾਹ

ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਫਾਜ਼ਿਲਕਾ ਤੋਂ ਅੰਮਿ੍ਤਸਰ ਆਈ ਇਕ ਲੜਕੀ ਨਾਲ 6 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਕੋਲ ਇਹ ਮਾਮਲਾ ਪਹੁੰਚਣ 'ਤੇ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਮੀਟਿੰਗ ਪਹਿਲੀ ਦਸੰਬਰ ਨੂੰ

ਚੰਡੀਗੜ੍ਹ, 20 ਨਵੰਬਰ (ਐਨ.ਐਸ. ਪਰਵਾਨਾ)- ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਮੀਟਿੰਗ ਪਹਿਲੀ ਦਸੰਬਰ ਨੂੰ ਬਾਅਦ ਦੁਪਹਿਰ 2:30 ਵਜੇ ਬੁਲਾਈ ਹੈ, ਇਸ ਦਾ ਅਜੇ ਏਜੰਡਾ ਜਾਰੀ ਨਹੀਂ ਕੀਤਾ ਗਿਆ | ਸਿਵਲ ...

ਪੂਰੀ ਖ਼ਬਰ »

ਮੁੱਖ ਸਕੱਤਰ ਵਲੋਂ ਪੰਜਾਬ ਪੁਲਿਸ ਦੀ 'ਸਾਈਬਰ ਸੁਰੱਖਿਆ' ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ•, 20 ਨਵੰਬਰ (ਅਜੀਤ ਬਿਊਰੋ)-ਅਜੋਕੇ ਡਿਜ਼ੀਟਲ ਯੁੱਗ 'ਚ ਸਾਈਬਰ ਖ਼ਤਰੇ ਦਾ ਸਾਹਮਣਾ ਕਰ ਰਹੇ ਸਮਾਜ ਦੀ ਸਹੂਲਤ ਲਈ ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਵਲੋਂ ਕੌਮਾਂਤਰੀ ਬਾਲ ਦਿਵਸ, ਜੋ ਹਰ ਸਾਲ 20 ਨਵੰਬਰ ਨੂੰ ਮਨਾਇਆ ਜਾਂਦਾ ਹੈ, ਮੌਕੇ ਸੂਬੇ 'ਚ ਤਿੰਨ ਮਹੀਨੇ ...

ਪੂਰੀ ਖ਼ਬਰ »

ਪੈਸੇ ਲੈ ਕੇ ਕੋਰੋਨਾ ਰਿਪੋਰਟਾਂ ਬਦਲਣ ਵਾਲਾ ਡਾਕਟਰ ਬਰਖ਼ਾਸਤ

ਮੋਗਾ, 20 ਨਵੰਬਰ (ਗੁਰਤੇਜ ਸਿੰਘ ਬੱਬੀ)-ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ 'ਚ ਜੇਕਰ ਡਾਕਟਰ ਹੀ ਕੁਝ ਪੈਸਿਆਂ ਲਈ ਇਮਾਨ ਵੇਚ ਦੇਣ ਤਾਂ ਡਾਕਟਰੀ ਦੇ ਇਸ ਪਵਿੱਤਰ ਕਿੱਤੇ ਨੂੰ ਵੱਡੀ ਸੱਟ ਹੀ ਨਹੀਂ ਵੱਜਦੀ ਸਗੋਂ ਆਮ ਲੋਕਾਂ ਦਾ ਭਰੋਸਾ ਵੀ ਟੁੱਟਦਾ ਹੈ | 3 ਅਗਸਤ ਨੂੰ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦੇ ਫ਼ੈਸਲੇ ਦੀ ਨਿਖੇਧੀ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਦੀ ਜ਼ੈਡ ਪਲੱਸ ਸੁਰੱਖਿਆ ਵਾਪਸ ਲੈਣ ਦੇ ਮਨਮਰਜ਼ੀਆਂ ਵਾਲੇ, ਤਾਨਾਸ਼ਾਹੀ ਤੇ ਸਿਆਸੀ ...

ਪੂਰੀ ਖ਼ਬਰ »

ਦਿੱਲੀ 'ਚ ਕੋਰੋਨਾ ਵਾਇਰਸ ਦੀ ਤੇਜ਼ੀ ਪ੍ਰਤੀ ਪੰਜਾਬ ਸਰਕਾਰ ਦੇ ਅਵੇਸਲੇਪਣ ਤੋਂ ਲੋਕ ਹੈਰਾਨ

ਜਲੰਧਰ, 20 ਨਵੰਬਰ (ਮੇਜਰ ਸਿੰਘ)-ਦਿੱਲੀ ਦੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਵਗਣ ਨਾਲ ਵੱਖ-ਵੱਖ ਸੂਬਿਆਂ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ, ਪਰ ਪੰਜਾਬ ਸਰਕਾਰ ਅਵੇਸਲੀ ਹੈ ਕਿ ਦਿੱਲੀ ਲਈ ਬੱਸਾਂ ਦੇ ਰੂਟ ਵਧਾਏ ਜਾ ਰਹੇ ਹਨ ਤੇ ਹਵਾਈ ਉਡਾਣਾਂ ਵੀ ਨਵੀਂਆਂ ...

ਪੂਰੀ ਖ਼ਬਰ »

ਕੇਨਰਾ ਬੈਂਕ ਨੇ ਮਨਾਇਆ ਆਪਣਾ 115ਵਾਂ ਸਥਾਪਨਾ ਦਿਵਸ

ਜਲੰਧਰ, 20 ਨਵੰਬਰ (ਅ.ਬ.)- ਕੇਨਰਾ ਬੈਂਕ ਨੇ ਬੈਂਗਲੁਰੂ 'ਚ ਜੇ.ਸੀ. ਰੋਡ ਵਿਖੇ ਆਪਣੇ ਮੁੱਖ ਦਫਤਰ ਵਿਖੇ 115ਵਾਂ ਸਥਾਪਨਾ ਦਿਵਸ ਕੋਰੋਨਾ ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦਿਆਂ ਮਨਾਇਆ | ਇਹ ਦਿਵਸ ਬੈਂਕ ਦੇ ਸੰਸਥਾਪਕ ਤੇ ਲੋਕ-ਹਿਤੈਸ਼ੀ ਅਤੇ ਸਿੱਖਿਆ ਸ਼ਾਸਤਰੀ ਮਰਹੂਮ ...

ਪੂਰੀ ਖ਼ਬਰ »

ਐਸ.ਸੀ.ਈ.ਆਰ.ਟੀ. ਪੰਜਾਬ ਨੇ ਘਟਾਇਆ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦਾ ਸਿਲੇਬਸ

ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕੋਵਿਡ-19 ਦੇ ਚਲਦਿਆਂ ਪਿਛਲੇ ਕਰੀਬ 9 ਮਹੀਨਿਆਂ ਤੋਂ ਬੰਦ ਪਏ ਸਕੂਲਾਂ ਕਾਰਨ ਪ੍ਰਭਾਵਿਤ ਹੋ ਰਹੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦਿਆਂ ਐਸ. ਸੀ. ਈ. ਆਰ. ਟੀ. ਪੰਜਾਬ ਵਲੋਂ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦਾ ...

ਪੂਰੀ ਖ਼ਬਰ »

ਬੇਅਦਬੀ ਕਾਂਡ ਮਾਮਲੇ 'ਚ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ

ਫ਼ਰੀਦਕੋਟ, 20 ਨਵੰਬਰ (ਸਰਬਜੀਤ ਸਿੰਘ)-1 ਜੂਨ 2015 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਉਸ ਤੋਂ ਬਾਅਦ ਸਰੂਪ ਦੀ ਬੇਅਦਬੀ ਕਰਨ ਦੇ ਦੋਸ਼ਾਂ ਵਿਚ ਮੁਲਜ਼ਮ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕਰਵਾਉਣ ਲਈ ਹਰ ਜ਼ਿਲ੍ਹੇ ਲਈ ਨੋਡਲ ਅਫ਼ਸਰ ਨਿਯੁਕਤ

ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮਾਰਚ-2021 ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਬੋਰਡ ਚੇਅਰਮੈਨ ...

ਪੂਰੀ ਖ਼ਬਰ »

6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ | ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਤਰੱਕੀ ਉਪਰੰਤ ਤਾਇਨਾਤੀ ਲਈ ਉਪਲਬਧ ਸੂਚਨਾ ਤੇ ...

ਪੂਰੀ ਖ਼ਬਰ »

ਐਲ.ਆਈ.ਸੀ. ਵਲੋਂ 'ਆਤਮ ਨਿਰਭਰ ਏਜੰਟਸ ਨਿਊ ਬਿਜ਼ਨੈੱਸ ਡਿਜੀਟਲ ਐਪਲੀਕੇਸ਼ਨ' ਲਾਂਚ

ਜਲੰਧਰ, 20 ਨਵੰਬਰ (ਅ.ਬ.)- ਭਾਰਤੀ ਜੀਵਨ ਬੀਮਾ ਨਿਗਮ (ਐਲ. ਆਈ. ਸੀ.) ਨੇ ਆਪਣੀ ਪਹਿਲੀ ਡਿਜੀਟਲ ਐਪਲੀਕੇਸ਼ਨ 'ਆਤਮ ਨਿਰਭਰ ਏਜੰਟਸ ਨਿਊ ਬਿਜ਼ਨਿਸ ਡਿਜੀਟਲ ਐਪਲੀਕੇਸ਼ਨ' (ਆਨੰਦਾ) ਦੀ 19 ਨਵੰਬਰ ਵੀਰਵਾਰ ਨੂੰ ਸ਼ੁਰੂਆਤ ਕੀਤੀ | ਐਲ. ਆਈ. ਸੀ. ਦੇ ਚੇਅਰਮੈਨ ਐਮ.ਆਰ. ਕੁਮਾਰ ਨੇ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ ਪੰਜਾਬੀ ਵਾਧੂ ਵਿਸ਼ੇ ਦੀ ਵਿਸ਼ੇਸ਼ ਪ੍ਰੀਖਿਆ ਦਾ ਨਤੀਜਾ ਅੱਜ

ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 29 ਅਤੇ 30 ਅਕਤੂਬਰ ਨੂੰ ਕਰਵਾਈ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ 21 ਨਵੰਬਰ ਨੂੰ ਐਲਾਨਿਆ ਜਾਵੇਗਾ | ਸਿੱਖਿਆ ਬੋਰਡ ਦੇ ਕੰਟਰੋਲਰ ...

ਪੂਰੀ ਖ਼ਬਰ »

ਸਰਕਾਰ ਯੂਰੀਆ ਦਾ ਤੁਰੰਤ ਪ੍ਰਬੰਧ ਕਰੇ-ਚੀਮਾ

ਸੰਗਰੂਰ, 20 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ, ਮੌਜੂਦਾ ਸਮੇਂ ਯੂਰੀਆ ਦਾ ਪ੍ਰਬੰਧ ਕਰਨ 'ਚ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਅਕਾਲੀ ਦਲ (ਡੀ) 26, 27 ਦੇ ਦਿੱਲੀ ਧਰਨੇ 'ਚ ਹੋਵੇਗਾ ਸ਼ਾਮਿਲ-ਢੀਂਡਸਾ

ਸੰਗਰੂਰ, 20 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਡੈਮੋਕ੍ਰੈਟਿਕ ਨੇ ਹੀ ਕਿਸਾਨਾਂ ਤੇ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਦੀ ਪਹਿਲ ਕਦਮੀ ਕੀਤੀ ਤੇ ...

ਪੂਰੀ ਖ਼ਬਰ »

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ 'ਚ ਹਜ਼ਾਰਾਂ ਮੁਲਾਜ਼ਮਾਂ ਦੀ ਨਿਯੁਕਤੀ ਦਾ ਰਾਹ ਪੱਧਰਾ

ਰਾਮਪੁਰਾ ਫੂਲ 20 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਹਜ਼ਾਰਾਂ ਮੁਲਾਜ਼ਮਾਂ ਦੀ ਭਰਤੀ ਦਾ ਰਾਹ ਪੱਧਰਾ ਹੋ ਗਿਆ ਹੈ | ਸੂਬੇ ਦੇ 550 ਸਬ-ਡਵੀਜ਼ਨ ਬਿਜਲੀ ਦਫ਼ਤਰਾਂ ਅੰਦਰ ਖ਼ਾਲੀ ਪਈਆਂ ਵੱਖ ਵੱਖ ਸ਼ੇ੍ਰਣੀਆਂ ਦੀਆਂ ਅਸਾਮੀਆਂ ਪੁਰ ਹੋ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ ਦੀ 'ਪਹਿਲੀ ਪੌੜੀ' ਦੇ ਕਿਸਾਨ 'ਮੇਜ਼ਬਾਨੀ' ਅਤੇ 'ਸੰਘਰਸ਼' ਦੇ ਦੋਹਰੇ ਫਰਜ਼ਾਂ ਲਈ ਮੈਦਾਨ 'ਚ ਡਟੇ

ਡੱਬਵਾਲੀ, 20 ਨਵੰਬਰ (ਇਕਬਾਲ ਸਿੰਘ ਸ਼ਾਂਤ)-ਦੇਸ਼ ਦੇ ਕਿਸਾਨਾਂ ਦੇ 26 ਨਵੰਬਰ ਦੇ ਦਿੱਲੀ ਸੰਘਰਸ਼ ਦੇ ਕਦਮਤਾਲ ਦੀ ਹਰਿਆਣਾ ਜ਼ਮੀਨ 'ਤੇ ਪਹਿਲੀ ਪੌੜੀ ਬਣਨ ਵਾਲੇ ਡੱਬਵਾਲੀ ਹਲਕੇ ਦੀ ਕਿਰਸਾਨੀ ਮੇਜ਼ਬਾਨੀ ਅਤੇ ਸੰਘਰਸ਼ ਦੇ ਦੋਹਰੇ ਫਰਜ਼ਾਂ ਲਈ ਮੈਦਾਨ 'ਚ ਡਟ ਪਈ ਹੈ | ...

ਪੂਰੀ ਖ਼ਬਰ »

ਦੇਸ਼ 'ਚ ਲੋਕਤੰਤਰ ਨਾਂਅ ਦੀ ਕੋਈ ਚੀਜ਼ ਬਾਕੀ ਨਹੀਂ ਰਹੀ-ਮਾਨ

ਸੰਗਰੂਰ, 20 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਸ. ਬਲਦੇਵ ਸਿੰਘ ਮਾਨ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਰੁੱਲਣ ਲਈ ਮਜਬੂਰ ਹੈ, ਉਸ ਦੇ ਮੱਦੇਨਜ਼ਰ ਇਹ ਸਿੱਧ ਹੁੰਦਾ ...

ਪੂਰੀ ਖ਼ਬਰ »

ਪੈਸੇ ਲੈ ਕੇ ਕੋਰੋਨਾ ਰਿਪੋਰਟਾਂ ਬਦਲਣ ਵਾਲਾ ਡਾਕਟਰ ਬਰਖ਼ਾਸਤ

ਮੋਗਾ, 20 ਨਵੰਬਰ (ਗੁਰਤੇਜ ਸਿੰਘ ਬੱਬੀ)-ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ 'ਚ ਜੇਕਰ ਡਾਕਟਰ ਹੀ ਕੁਝ ਪੈਸਿਆਂ ਲਈ ਇਮਾਨ ਵੇਚ ਦੇਣ ਤਾਂ ਡਾਕਟਰੀ ਦੇ ਇਸ ਪਵਿੱਤਰ ਕਿੱਤੇ ਨੂੰ ਵੱਡੀ ਸੱਟ ਹੀ ਨਹੀਂ ਵੱਜਦੀ ਸਗੋਂ ਆਮ ਲੋਕਾਂ ਦਾ ਭਰੋਸਾ ਵੀ ਟੁੱਟਦਾ ਹੈ | 3 ਅਗਸਤ ਨੂੰ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਕੋਵਿਡ-19 ਟੀਕਾਕਰਨ ਰਣਨੀਤੀ ਸਬੰਧੀ ਸਮੀਖਿਆ ਮੀਟਿੰਗ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਦੀ ਕੋਵਿਡ-19 ਟੀਕਾਕਰਨ ਰਣਨੀਤੀ ਸਬੰਧੀ ਸੀਖਿਆ ਮੀਟਿੰਗ ਕੀਤੀ ਗਈ, ਜਿਸ ਦੌਰਾਨ ਤਰਜੀਹੀ ਜਨਸਮੂਹਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਲਈ ਤਕਨੀਕੀ ਪਲੇਟਫਾਰਮ ਵਰਗੇ ਮੁੱਦਿਆਂ 'ਤੇ ...

ਪੂਰੀ ਖ਼ਬਰ »

ਜੰਮੂ ਕਸ਼ਮੀਰ ਦੇ ਸਾਂਬਾ 'ਚ ਦਾਖ਼ਲ ਹੋਇਆ ਪਾਕਿ ਡਰੋਨ

ਜੰਮੂ, 20 ਨਵੰਬਰ (ਏਜੰਸੀ)-ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸਾਂਬਾ 'ਚ ਪਾਕਿਸਤਾਨ ਡਰੋਨ ਦੇ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਖ਼ਬਰ ਹੈ | ਬੀ.ਐਸ.ਐਫ. ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿ ਦਾ ਡਰੋਨ 500 ਮੀਟਰ ਤੱਕ ਭਾਰਤੀ ਖੇਤਰ ਅੰਦਰ ਆ ਗਿਆ, ਜਿਸ 'ਤੇ ਜਵਾਨਾਂ ਨੇ ਤੁਰੰਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX