ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  57 minutes ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  about 3 hours ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  about 4 hours ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  about 4 hours ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  about 4 hours ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 minute ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  about 5 hours ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  about 5 hours ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  about 5 hours ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  about 5 hours ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  about 5 hours ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  about 5 hours ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  about 6 hours ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  about 6 hours ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  about 6 hours ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  about 6 hours ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  about 7 hours ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  about 7 hours ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  about 7 hours ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  about 7 hours ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  about 7 hours ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਸੰਪਾਦਕੀ

ਸਿਹਤ ਤੇ ਸਿੱਖਿਆ ਖੇਤਰਾਂ ਦੀ ਚੁਣੌਤੀ

ਪੰਜਾਬ ਸਰਕਾਰ 'ਤੇ ਆਏ ਆਰਥਿਕ ਸੰਕਟ ਦਾ ਅਸਰ ਇਸ ਨਾਲ ਸਬੰਧਿਤ ਲਗਪਗ ਸਾਰੇ ਅਦਾਰਿਆਂ 'ਤੇ ਪਿਆ ਦੇਖਿਆ ਜਾ ਸਕਦਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸੰਕਟ ਕਰਕੇ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਵਿਚ ਵੀ ਵੱਡਾ ਨਿਘਾਰ ਆਇਆ ਦੇਖਿਆ ਜਾ ਸਕਦਾ ਹੈ। ਕਿਸੇ ਵੀ ਸਰਕਾਰ ਦਾ ਇਨ੍ਹਾਂ ਦੋਵਾਂ ਅਹਿਮ ਖੇਤਰਾਂ ਵਿਚ ਜੇਕਰ ਵੱਡਾ ਯੋਗਦਾਨ ਨਾ ਹੋਵੇ ਤਾਂ ਉਹ ਸਰਕਾਰ ਲੋਕ ਸੇਵਾ ਦੇ ਖੇਤਰਾਂ ਵਿਚ ਪਛੜ ਜਾਂਦੀ ਹੈ। ਅਜਿਹੀ ਰਸਾਤਲ ਦਾ ਅਸਰ ਸਮੁੱਚੇ ਸਮਾਜ 'ਤੇ ਪੈਂਦਾ ਹੈ। ਆਜ਼ਾਦੀ ਤੋਂ ਬਾਅਦ ਚਾਹੇ ਸਰਕਾਰਾਂ ਕੋਲ ਸਾਧਨ ਤਾਂ ਸੀਮਤ ਸਨ ਪਰ ਇਨ੍ਹਾਂ ਦੋਵਾਂ ਖੇਤਰਾਂ ਵਿਚ ਗੱਲਬਾਤ ਪਾਸਾਰ ਕਾਰਨ ਬਹੁਤੇ ਲੋਕਾਂ ਦੀ ਇਨ੍ਹਾਂ 'ਤੇ ਪੂਰੀ ਨਿਸ਼ਠਾ ਤੇ ਟੇਕ ਬਣੀ ਹੋਈ ਸੀ। ਹੌਲੀ-ਹੌਲੀ ਇਨ੍ਹਾਂ ਦੋਵਾਂ ਖੇਤਰਾਂ ਵਿਚ ਹੀ ਆਈ ਕਮਜ਼ੋਰੀ ਅਤੇ ਖੜੋਤ ਨਾਲ ਅੱਜ ਇਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਹੋਈ ਨਜ਼ਰ ਆਉਂਦੀ ਹੈ। ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਸਾਜ਼ੋ-ਸਾਮਾਨ ਦੀ ਕਮੀ ਹੋਣ ਕਾਰਨ ਜਿਥੇ ਲੋੜਵੰਦ ਇਨ੍ਹਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਆਰਥਿਕ ਤੌਰ 'ਤੇ ਸਮਰੱਥ ਲੋਕਾਂ ਨੇ ਨਿੱਜੀ ਹਸਪਤਾਲਾਂ 'ਤੇ ਟੇਕ ਰੱਖ ਲਈ ਹੈ। ਇਸ ਨਾਲ ਸਹੂਲਤਾਂ ਤੋਂ ਵਾਂਝੇ ਛੋਟੇ-ਵੱਡੇ ਸਰਕਾਰੀ ਹਸਪਤਾਲ ਅਸਮਰੱਥ ਹੋਏ ਦਿਖਾਈ ਦਿੰਦੇ ਹਨ, ਉਥੇ ਨਿੱਜੀ ਖੇਤਰ ਵਿਚ ਇਹ ਦਿਨੋ-ਦਿਨ ਹੋਰ ਪ੍ਰਫੁੱਲਿਤ ਹੋ ਰਹੇ ਹਨ। ਇਸ ਤਰ੍ਹਾਂ ਸਿਹਤ ਸੇਵਾਵਾਂ ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ।
ਵਿੱਦਿਆ ਦੇ ਖੇਤਰ ਵਿਚ ਵੀ ਜੇਕਰ ਨਿੱਜੀ ਅਦਾਰੇ ਪ੍ਰਫੁੱਲਿਤ ਹੋਏ ਹਨ ਤਾਂ ਇਸ ਦਾ ਇਕ ਵੱਡਾ ਕਾਰਨ ਸਰਕਾਰੀ ਸਕੂਲਾਂ ਵਿਚ ਲੋੜੀਂਦੀਆਂ ਸਹੂਲਤਾਂ ਨਾ ਹੋਣਾ ਹੈ। ਬਹੁਤ ਥਾਵਾਂ 'ਤੇ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਸਕੂਲਾਂ ਵਿਚ ਆਏ ਵੱਡੇ ਨਿਘਾਰ ਨੂੰ ਦੇਖਿਆ ਜਾਂਦਾ ਹੈ। ਇਹ ਹੀ ਹਾਲ ਸਿੱਖਿਆ ਨਾਲ ਸਬੰਧਿਤ ਉੱਚ ਅਦਾਰਿਆਂ ਦਾ ਹੈ। ਸੂਬੇ ਨਾਲ ਸਬੰਧਿਤ ਯੂਨੀਵਰਸਿਟੀਆਂ ਆਰਥਿਕ ਸੰਕਟਾਂ ਵਿਚ ਘਿਰੀਆਂ ਨਜ਼ਰ ਆ ਰਹੀਆਂ ਹਨ। ਇਸ ਦਾ ਵੱਡਾ ਕਾਰਨ ਸਰਕਾਰ ਵਲੋਂ ਲੋੜੀਂਦੀ ਮਦਦ ਨਾ ਮਿਲਣਾ ਹੈ। ਲੁਧਿਆਣਾ ਦੀ ਕਦੀ ਸ਼ਾਨਾਮੱਤੀ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਧਰਨਿਆਂ ਅਤੇ ਮੁਜ਼ਾਹਰਿਆਂ ਦੀ ਮਾਰ ਹੇਠ ਆ ਗਈ ਹੈ। ਜਿਨ੍ਹਾਂ ਕਰਕੇ ਕਦੀ ਰਹੀ ਇਸ ਦੀ ਚੰਗੀ ਕਾਰਗੁਜ਼ਾਰੀ 'ਤੇ ਪਿਆ ਵੱਡਾ ਅਸਰ ਦੇਖਿਆ ਜਾ ਸਕਦਾ ਹੈ। ਕਦੀ ਸਮਾਂ ਸੀ ਜਦੋਂ ਇਸ ਯੂਨੀਵਰਸਿਟੀ ਨੇ ਸੂਬੇ ਵਿਚ ਖੇਤੀ ਇਨਕਲਾਬ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਸੀ। ਇਸ ਦੇ ਖੇਤੀ ਵਿਗਿਆਨਕਾਂ ਦੀਆਂ ਚੰਗੀਆਂ ਲੱਭਤਾਂ ਨੇ ਖੇਤੀ ਨੂੰ ਚੰਗੀ ਦਿਸ਼ਾ ਪ੍ਰਦਾਨ ਕੀਤੀ ਸੀ। ਜਿਸ ਵਿਚ ਖੇਤੀ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੀ ਉਪਜ ਦੇ ਨਵੇਂ ਤੋਂ ਨਵੇਂ ਤਜਰਬੇ ਕੀਤੇ ਜਾਂਦੇ ਸਨ। ਜੇਕਰ ਅਜਿਹੇ ਅਦਾਰੇ ਦੀ ਵਿਚਾਰਗੀ ਵਾਲੀ ਅਵਸਥਾ ਬਣ ਜਾਏ ਤਾਂ ਉਸ ਤੋਂ ਚੰਗੇ ਨਤੀਜਿਆਂ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਯੂਨੀਵਰਸਿਟੀ ਦੇ ਲਗਾਤਾਰ ਆਰਥਿਕ ਸੰਕਟ ਵਿਚ ਘਿਰੇ ਹੋਣ ਕਾਰਨ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵਲੋਂ ਅਜਿਹਾ ਗਰਾਂਟ ਨਾ ਮਿਲਣ ਕਾਰਨ ਕੀਤਾ ਗਿਆ ਹੈ। ਯੂਨੀਵਰਸਿਟੀ 300 ਕਰੋੜ ਦੇ ਘਾਟੇ ਵਿਚ ਜਾ ਰਹੀ ਹੈ। ਇਸੇ ਕਰਕੇ ਪਿਛਲੇ ਕੁਝ ਮਹੀਨਿਆਂ ਤੋਂ ਉਪ ਕੁਲਪਤੀ ਦੇ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ। ਉਪ ਕੁਲਪਤੀ ਨੇ ਸੂਬਾ ਸਰਕਾਰ ਤੋਂ 140 ਕਰੋੜ ਦੀ ਵਾਧੂ ਮਾਲੀ ਮਦਦ ਮੰਗੀ ਸੀ ਪਰ ਇਹ ਮੰਗ ਕਿਸੇ ਸਿਰੇ ਪੱਤਣ ਨਹੀਂ ਲੱਗੀ। ਬਿਨਾਂ ਸ਼ੱਕ ਕਦੇ ਪੰਜਾਬ ਦਾ ਮਾਣ ਰਹੀ ਇਸ ਯੂਨੀਵਰਸਿਟੀ ਦੀ ਅਜਿਹੀ ਹਾਲਤ ਨੇ ਸੂਬੇ ਦੇ ਸਿੱਖਿਆ ਦੇ ਖੇਤਰ ਵਿਚ ਵੱਡੀ ਚਿੰਤਾ ਪੈਦਾ ਕੀਤੀ ਹੈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਦੇ ਖੇਤਰੀ ਕੇਂਦਰ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਉਥੇ ਉੱਚ ਸਿੱਖਿਆ ਲਈ ਅਧਿਆਪਕਾਂ ਦੀ ਘਾਟ ਹੋਣ ਕਾਰਨ ਵਿਦਿਆਰਥੀਆਂ ਨੇ ਦਾਖ਼ਲੇ ਲੈਣੇ ਬੰਦ ਕਰ ਦਿੱਤੇ ਹਨ, ਉਥੇ ਖੋਲ੍ਹਿਆ ਇੰਜੀਨੀਅਰਿੰਗ ਕਾਲਜ ਅੱਜ ਬੁਰੀ ਅਵਸਥਾ ਵਿਚ ਵਿਚਰ ਰਿਹਾ ਹੈ। ਲਾਇਬ੍ਰੇਰੀ ਅਤੇ ਲੈਬਾਰਟਰੀਆਂ ਦੀ ਹਾਲਤ ਬੇਹੱਦ ਨਾਕਸ ਦਿਖਾਈ ਦਿੰਦੀ ਹੈ। ਇਥੇ ਹੀ ਬਸ ਨਹੀਂ, ਸਗੋਂ ਕਦੀ ਸਾਹਿਤ ਖਜ਼ਾਨੇ ਨਾਲ ਭਰਪੂਰ ਰਹੇ ਭਾਸ਼ਾ ਵਿਭਾਗ ਦਾ ਇਹ ਖਜ਼ਾਨਾ ਵੀ ਮੁੱਕਣ ਕਿਨਾਰੇ ਆਇਆ ਹੋਇਆ ਹੈ। ਵਿਭਾਗ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਰਕੜਣ ਲੱਗੀ ਹੈ। ਸੂਚਨਾ ਅਨੁਸਾਰ ਬਹੁਤ ਸਾਰੀਆਂ ਬਹੁਮੁੱਲੀਆਂ ਕਿਤਾਬਾਂ ਨੂੰ ਦੁਬਾਰਾ ਛਾਪਣ ਲਈ ਵਿਭਾਗ ਕੋਲ ਪੈਸੇ ਨਹੀਂ ਹਨ। ਇਹ ਗੱਲ ਯਕੀਨੀ ਜਾਪਣ ਲੱਗੀ ਹੈ ਕਿ ਜੇਕਰ ਇਨ੍ਹਾਂ ਦੋਵਾਂ ਅਹਿਮ ਖੇਤਰਾਂ ਵਿਚ ਇਕ ਵਿਸ਼ੇਸ਼ ਯੋਜਨਾ ਬਣਾ ਕੇ ਸੁਧਾਰ ਨਾ ਕੀਤੇ ਗਏ ਤਾਂ ਇਹ ਤਤਕਾਲੀ ਸਰਕਾਰ ਦੀ ਇਕ ਬਹੁਤ ਵੱਡੀ ਅਸਫਲਤਾ ਮੰਨੀ ਜਾਵੇਗੀ। ਇਸ ਸਭ ਕੁਝ ਦੇ ਸਿੱਟੇ ਵਜੋਂ ਰਾਜ ਦੇ ਸਿਹਤ ਤੇ ਸਿੱਖਿਆ ਦੇ ਖੇਤਰਾਂ ਦਾ ਏਨਾ ਵੱਡਾ ਨੁਕਸਾਨ ਹੋ ਜਾਏਗਾ, ਜਿਸ ਦੀ ਪੂਰਤੀ ਕਰਨੀ ਵੀ ਮੁਸ਼ਕਿਲ ਹੋ ਜਾਏਗੀ। ਬਿਨਾਂ ਸ਼ੱਕ ਸਰਕਾਰ ਲਈ ਵੀ ਇਹ ਵੱਡੀ ਨਮੋਸ਼ੀ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

 

ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਟੈਲੀਵਿਜ਼ਨ

ਅੰਤਰਰਾਸ਼ਟਰੀ ਟੈਲੀਵਿਜ਼ਨ ਦਿਵਸ 'ਤੇ ਵਿਸ਼ੇਸ਼ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਲੋਂ 21 ਨਵੰਬਰ ਨੂੰ ਵਿਸ਼ਵ ਟੈਲੀਵਿਜ਼ਨ ਦਿਵਸ ਮਨਾਉਣ ਦੇ ਐਲਾਨ ਦੇ ਨਾਲ ਹੀ ਇਹ ਮੰਨ ਲਿਆ ਗਿਆ ਸੀ ਕਿ ਟੀ.ਵੀ. ਕੋਈ ਮਾਮੂਲੀ ਡੱਬਾ ਨਹੀਂ ਹੈ ਸਗੋਂ ਦੁਨੀਆ ਦੇ ਅਜਿਹੇ ਸਭ ਤੋਂ ਸ਼ਕਤੀਸ਼ਾਲੀ ...

ਪੂਰੀ ਖ਼ਬਰ »

ਕਿਸਾਨ ਵੀਰਾਂ ਨੂੰ ਕੁਝ ਸੋਚਣ ਤੇ ਸਮਝਣ ਦੀ ਲੋੜ

ਪੰਜਾਬ ਵਿਚ ਜੋ ਕਿਸਾਨਾਂ ਦਾ ਰੋਸ ਨਵੇਂ ਖੇਤੀ ਕਾਨੂੰਨ ਬਣਾਉਣ ਲਈ ਚੱਲ ਰਿਹਾ ਹੈ, ਇਸ ਦਾ ਆਉਣ ਵਾਲੇ ਸਮੇਂ ਵਿਚ ਕੀ ਅਸਰ ਹੋਵੇਗਾ ਅਤੇ ਇਸ ਤੋਂ ਬਚਣ ਲਈ ਕੀ ਯਤਨ ਕਰਨ ਦੀ ਲੋੜ ਹੈ, ਇਹੀ ਅੱਜ ਇਸ ਲੇਖ ਦਾ ਵਿਸ਼ਾ ਹੈ। ਬਹੁਤੇ ਕਿਸਾਨ ਵੀਰ ਆਪਣੀ ਖੇਤੀ ਕਰਨ ਵਿਚ ਮਸਰੂਫ਼ ਹਨ ...

ਪੂਰੀ ਖ਼ਬਰ »

ਪੰਜਾਬ ਤੇ ਪੰਜਾਬੀ ਨਾਲ ਪ੍ਰਤੀਬੱਧਤਾ ਦੀ ਲਖਾਇਕ ਹੈ ਡਾ: ਬਰਜਿੰਦਰ ਸਿੰਘ 'ਹਮਦਰਦ' ਦੀ ਨਵੀਂ ਪੁਸਤਕ 'ਮਾਂ ਬੋਲੀ ਪੰਜਾਬੀ'

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ: ਬਰਜਿੰਦਰ ਸਿੰਘ ਹਮਦਰਦ ਵੱਡੇ ਪ੍ਰਤਿਭਾਵਾਨ ਪੱਤਰਕਾਰ ਅਤੇ ਪ੍ਰਭਾਵੀ ਸਾਹਿਤਕਾਰ ਹਨ। ਉਨ੍ਹਾਂ ਦੀ ਪੱਤਰਕਾਰੀ ਦਾ ਸੁਭਾਅ ਸਿਰਜਣਾਤਮਕ ਹੈ ਅਤੇ ਉਸ ਦਾ ਸਿੱਧਾ ਰਿਸ਼ਤਾ ਸਾਹਿਤਕਾਰੀ ਨਾਲ ਬਣ ਜਾਂਦਾ ਹੈ। ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX