ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  56 minutes ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  about 3 hours ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 minute ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  about 4 hours ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  about 4 hours ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  about 5 hours ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  about 5 hours ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  about 5 hours ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 5 hours ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  about 5 hours ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  about 5 hours ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  about 5 hours ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  about 5 hours ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  about 6 hours ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  about 6 hours ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  about 6 hours ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  about 6 hours ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  about 7 hours ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  about 7 hours ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  about 7 hours ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  about 7 hours ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  about 7 hours ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਰਾਸ਼ਟਰੀ-ਅੰਤਰਰਾਸ਼ਟਰੀ

ਟਰੰਪ ਨੇ ਅਮਰੀਕਾ 'ਚ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਫੁੱਟ ਪਾਈ-ਸਿੱਖ ਨੇਤਾ

ਵਾਸ਼ਿੰਗਟਨ, 20 ਨਵੰਬਰ (ਏਜੰਸੀ)-ਇਕ ਪ੍ਰਮੁੱਖ ਭਾਰਤੀ ਅਮਰੀਕੀ ਸਿੱਖ ਨੇਤਾ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਪਹਿਲਾਂ ਦੇ ਮੁਕਾਬਲੇ ਕਿਤੇ ਜਿਆਦਾ ਵੰਡਿਆ ਹੈ ਅਤੇ ਉਨ੍ਹਾਂ ਦੇ ਕਾਰਜਕਾਲ 'ਚ ਦੇਸ਼ ਦਾ ਵੱਕਾਰ ਅੰਤਰਰਾਸ਼ਟਰੀ ਮੰਚ 'ਤੇ ਇੰਨਾ ਡਿਗਿਆ ਹੈ ਕਿ ਇਸ ਨੂੰ ਸੁਧਰਾਨ 'ਚ ਕਈ ਸਾਲ ਲੱਗ ਜਾਣਗੇ | ਭਾਰਤੀ ਮੂਲ ਦੇ ਗੁਰਵਿੰਦਰ ਸਿੰਘ ਖਾਲਸਾ ਨੇ ਪੀ.ਟੀ.ਆਈ. ਨੂੰ ਕਿਹਾ ਕਿ ਦੋਵੇਂ ਪਾਸੇ ਚਾਹੇ ਡੈਮੋਕ੍ਰੇਟਿਕ ਹੋਵੇ ਜਾਂ ਰਿਪਬਲਿਕਨ, ਲੋਕਤੰਤਰ 'ਤੇ ਕੰਮ ਜਾਰੀ ਹੈ, ਲੋਕ ਉਤਸ਼ਾਹਿਤ ਹਨ ਅਤੇ ਇਸ ਬਾਰੇ ਗੱਲ ਕਰਨਾ ਚਾਹੰੁਦੇ ਹਨ | ਚੋਣਾਂ ਦੇ ਇਤਿਹਾਸਕ ਨਤੀਜੇ ਦਿਖਾਉਂਦੇ ਹਨ ਕਿ ਦੋਵੇਂ ਪਾਸੇ ਲੋਕ ਮੌਜੂਦਾ ਸਥਿਤੀ ਨੂੰ ਬਦਲਣ ਲਈ ਉਤਾਰੂ ਹਨ | ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦਾ ਪਹਿਲਾਂ ਨਾਲੋਂ ਵੀ ਜਿਆਦਾ ਧਰੁਵੀਕਰਨ ਹੋਇਆ ਹੈ ਅਤੇ ਅਸੀਂ ਜਿਆਦਾ ਵੰਡੇ ਗਏ ਹਾਂ, ਜਿੰਨਾ ਕਿ ਪਿਛਲੇ 25 ਸਾਲਾਂ 'ਚ ਬਤੌਰ ਅਮਰੀਕੀ ਦੇਖਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਾਡੀ ਅਗਵਾਈ ਕੌਣ ਕਰੇਗਾ, ਖਾਸ ਕਰ ਕੋਵਿਡ-19 ਦੇ ਖਤਰਨਾਕ ਸਮੇਂ 'ਚ | ਦਸਤਾਰ ਦੇ ਸਬੰਧ 'ਚ ਵਾਹਨ ਸੁਰੱਖਿਆ ਦੀ ਨੀਤੀ ਨੂੰ ਬਦਲਣ 'ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਵੱਕਾਰੀ 'ਰੋਜ਼ਾ ਪਾਰਕਸ ਟ੍ਰੇਲਬਲੇਜ਼ਰ' ਨਾਲ ਸਨਮਾਨਿਤ ਖਾਲਸਾ (46) ਨੇ ਰਿਪਬਲਿਕਨ ਪਾਰਟੀ ਦਾ ਮੈਂਬਰ ਹੋਣ ਦੇ ਬਾਵਜੂਦ 2016 ਜਾਂ ਇਸ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੂੰ ਵੋਟ ਨਹੀਂ ਦਿੱਤੀ ਸੀ |

ਜਾਰਜੀਆ 'ਚ ਵੋਟਾਂ ਦੀ ਦੁਬਾਰਾ ਗਿਣਤੀ 'ਚ ਵੀ ਬਾਈਡਨ ਜਿੱਤ ਦੀ ਪੁਸ਼ਟੀ

ਸੈਕਰਾਮੈਂਟੋ/ਸਿਆਟਲ, 20 ਨਵੰਬਰ (ਹੁਸਨ ਲੜੋਆ ਬੰਗਾ, ਹਰਮਨਪ੍ਰੀਤ ਸਿੰਘ)- ਹਫ਼ਤੇ ਬਾਅਦ ਜਾਰਜੀਆ ਦੀਆਂ ਵੋਟਾਂ ਦੀ ਹੋਈ ਮੁੜ ਗਿਣਤੀ ਦੇ ਆਏ ਨਤੀਜੇ 'ਚ ਬਾਈਡਨ ਦੀ ਜਿੱਤ 'ਤੇ ਮੋਹਰ ਲੱਗ ਗਈ ਹੈ | ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਮੇ ਦੁਆਰਾ ਇਤਰਾਜ਼ ...

ਪੂਰੀ ਖ਼ਬਰ »

ਰਾਜਕੁਮਾਰੀ ਡਾਇਨਾ ਦੀ 1995 ਦੀ ਇੰਟਰਵਿਊ ਬਾਰੇ ਬੀ.ਬੀ.ਸੀ. ਵਲੋਂ ਜਾਂਚ ਸ਼ੁਰੂ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਜਕੁਮਾਰੀ ਡਾਇਨਾ ਦੀ 1995 ਦੀ ਬੀ.ਬੀ.ਸੀ. ਦੇ ਪੱਤਰਕਾਰ ਮਾਰਟਿਨ ਬਸ਼ੀਰ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ | ਡਾਇਨਾ ਦੇ ਭਰਾ ਅਰਲ ਸਪੈਂਸਰ ਨੇ ਇਲਜ਼ਾਮ ਲਗਾਇਆ ਹੈ ਕਿ ਡਾਇਨਾ ਨੂੰ ਇੰਟਰਵਿਊ ਲਈ ...

ਪੂਰੀ ਖ਼ਬਰ »

ਡਗਲਸ ਸਟੂਅਰਟ ਦੇ ਪਲੇਠੇ ਨਾਵਲ 'ਸ਼ਗੀ ਬੇਇਨ' ਨੇ ਜਿੱਤਿਆ ਬੁੱਕਰ ਪੁਰਸਕਾਰ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਕਾਟਿਸ਼ ਮੂਲ ਦੇ ਲੇਖਕ ਡਗਲਸ ਸਟੂਅਰਟ ਦੇ ਪਹਿਲੇ ਨਾਵਲ 'ਸ਼ਗੀ ਬੇਇਨ' ਨੂੰ ਬੁੱਕਰ ਪੁਰਸਕਾਰ 2020 ਮਿਲਿਆ ਹੈ | ਸ਼ਗੀ ਬੇਇਨ ਫਰਵਰੀ 'ਚ ਪ੍ਰਕਾਸ਼ਿਤ ਹੋਇਆ ਸੀ | ਜੋ 1980ਵਿਆਂ ਦੀ ਸਕਾਟਲੈਂਡ ਦੇ ਗਲਾਸਗੋ ਦੇ ਇਕ ਲੜਕੇ ਦੀ ...

ਪੂਰੀ ਖ਼ਬਰ »

ਮੁੜ ਪਿਤਾ ਬਣਨ ਵਾਲੇ ਹਨ ਕਪਿਲ ਸ਼ਰਮਾ

ਨਵੀਂ ਦਿੱਲੀ, 20 ਨਵੰਬਰ (ਏਜੰਸੀ)- ਕਾਮੇਡੀਅਨ ਕਪਿਲ ਸ਼ਰਮਾ ਦੂਸਰੀ ਵਾਰ ਪਿਤਾ ਬਣਨ ਵਾਲੇ ਹਨ | ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਇਕ ਵਾਰ ਫਿਰ ਗਰਭਵਤੀ ਹੈ | ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ 6 ਮਹੀਨੇ ਹੋ ਚੁੱਕੇ ਹਨ | ਅਜਿਹੇ 'ਚ ਗਿੰਨੀ ਨੂੰ ...

ਪੂਰੀ ਖ਼ਬਰ »

ਟੋਰਾਂਟੋ ਅਤੇ ਬਰੈਂਪਟਨ 'ਚ ਖੁੱਲ੍ਹੇ ਡਰਾਈਵ ਥਰੂ ਕੋਰੋਨਾ ਟੈਸਟਿੰਗ ਸੈਂਟਰ

ਟੋਰਾਂਟੋਂ, 20 ਨਵੰਬਰ (ਹਰਜੀਤ ਸਿੰਘ ਬਾਜਵਾ)- ਕੋਰੋਨਾ ਦੇ ਮਰੀਜ਼ਾਂ ਦੀ ਦਿਨੋ-ਦਿਨ ਵਧ ਰਹੀ ਗਿਣਤੀ ਅਤੇ ਕੰਮਾਂ-ਕਾਰਾਂ ਕਾਰਨ ਕੋਰੋਨਾ ਦੇ ਟੈਸਟ ਕਰਵਾਉਂਣ ਦੀ ਵਿਹਲ ਨਾ ਹੋਣ ਕਾਰਨ ਸੌਖਿਆਂ ਟੈਸਟ ਕਰਵਾਉਂਣ ਲਈ ਵਿਲੀਅਮ ਓਸਲਰ ਹੈਲਥ ਸਿਸਟਮ ਵਲੋਂ ਡਰਾਇਵ ਥਰ ...

ਪੂਰੀ ਖ਼ਬਰ »

ਸਕਾਟਲੈਂਡ ਦੇ 10 ਲੱਖ ਲੋਕਾਂ ਨੂੰ ਜਨਵਰੀ ਤੱਕ ਮਿਲ ਜਾਏਗੀ ਕੋਰੋਨਾ ਵੈਕਸੀਨ 

ਗਲਾਸਗੋ, 20 ਨਵੰਬਰ (ਹਰਜੀਤ ਸਿੰਘ ਦੁਸਾਂਝ)-ਅਗਲੇ ਸਾਲ ਜਨਵਰੀ ਤੱਕ ਸਕਾਟਲੈਂਡ ਦੇ ਦਸ ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਸਕੇਗਾ, ਜੋ ਕਿ ਪਹਿਲੀ ਦਸੰਬਰ ਤੋ ਲਗਾਉਣਾ ਸ਼ੁਰੂ ਹੋ ਜਾਵੇਗਾ ¢ ਕੋਰੋਨਾ ਵੈਕਸੀਨ ਦੇ ਪਹਿਲੇ ਹੱਕਦਾਰ 80 ਸਾਲ ਤੋਂ ਉੱਪਰ ਦੇ ਬਜ਼ੁਰਗ, ...

ਪੂਰੀ ਖ਼ਬਰ »

ਐਲਬਰਟਾ 'ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਰਿਕਾਰਡ ਬਣਿਆ

ਕੈਲਗਰੀ, 20 ਨਵੰਬਰ (ਹਰਭਜਨ ਸਿੰਘ ਢਿੱਲੋਂ)-ਐਲਬਰਟਾ 'ਚ ਕੋਰੋਨਾ ਵਾਇਰਸ ਦੇ ਕੇਸ ਆਉਣ ਦੀ ਗਿਣਤੀ ਦਾ ਨਵਾਂ ਰਿਕਾਰਡ ਬਣ ਗਿਆ ਹੈ ਤੇ ਇਸੇ ਮਹੀਨੇ 1000 ਤੋਂ ਵੱਧ ਕੇਸ ਆਉਣ ਦਾ ਇਹ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ ¢ ਇਸ ਤੋਂ ਇਲਾਵਾ 30-35 ਸਾਲ ਦੀ ਉਮਰ ਦੇ ਇਕ ਵਿਅਕਤੀ ਸਮੇਤ 8 ਹੋਰ ...

ਪੂਰੀ ਖ਼ਬਰ »

ਹਾਂਗਕਾਂਗ 'ਚ ਕੋਰੋਨਾ ਦੀ ਚੌਥੀ ਲਹਿਰ ਦੇ ਪ੍ਰਕੋਪ ਦਾ ਹਮਲਾ, ਵਿੱਦਿਅਕ ਅਦਾਰੇ ਬੰਦ

ਹਾਂਗਕਾਂਗ, 20 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਸਿਹਤ ਮਾਹਿਰਾਂ ਵਲੋਂ ਸਰਦੀਆਂ ਦੀ ਸ਼ੁਰੂਆਤ ਤੋਂ ਹੀ ਕੋਵਿਡ-19 ਦੀ ਚੌਥੀ ਲਹਿਰ ਦੀ ਸ਼ੁਰੂਆਤ ਦੀ ਕੀਤੀ ਭਵਿੱਖਬਾਣੀ ਸੱਚ ਸਾਬਿਤ ਹੁੰਦਿਆਂ ਹੀ ਅੱਜ 21 ਅਣਪਛਾਤੇ ਲੋਕਲ ਕੇਸਾਂ ਸਮੇਤ 26 ਕੇਸ ਸਾਹਮਣੇ ਆਉਣ 'ਤੇ ...

ਪੂਰੀ ਖ਼ਬਰ »

ਯੂ.ਕੇ. ਦੇ ਵੱਡੇ ਨਾਵਾਂ ਵਾਲੀਆਂ ਕੰਪਨੀਆਂ ਨੂੰ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ 'ਚ ਹੁੰਦਾ ਕਾਮਿਆਂ ਦਾ ਸ਼ੋਸ਼ਣ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ.ਕੇ. 'ਚ ਵੱਡੇ ਨਾਵਾਂ ਵਾਲੀਆਂ ਕੰਪਨੀਆਂ ਨੂੰ ਮਾਲ ਸਪਲਾਈ ਕਰਨ ਵਾਲੀਆਂ ਭਾਰਤੀ ਕੰਪਨੀਆਂ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਸ਼ੋਸ਼ਣ ਹੋ ਰਿਹਾ ਹੈ | ਬੀ.ਬੀ.ਸੀ. ਵਲੋਂ ਜਾਰੀ ਇਕ ਰਿਪੋਰਟ 'ਚ ਇੱਕ ਔਰਤ ਦੇ ਹਵਾਲੇ ਨਾਲ ...

ਪੂਰੀ ਖ਼ਬਰ »

ਮਹਿੰਦਰ ਸਿੰਘ ਮੌੜ ਦੀ ਯਾਦ 'ਚ ਹੋਵੇਗਾ ਨੰਗਲ ਅੰਬੀਆਂ ਕੱਪ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮੌੜ ਦੀ ਯਾਦ 'ਚ ਇਸ ਵਾਰ ਨੰਗਲ ਅੰਬੀਆਂ ਦਾ 5ਵਾਂ ਸੁਪਰ ਕਬੱਡੀ ਕੱਪ ਕਰਵਾਇਆ ਜਾਵੇਗਾ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੰਗਲ ਅੰਬੀਆਂ, ...

ਪੂਰੀ ਖ਼ਬਰ »

ਸੀਮਤ ਸੇਵਾਵਾਂ ਨਾਲ ਮੁੜ ਖੁੱਲ੍ਹਣ ਜਾ ਰਹੇ ਨੇ ਭਾਰਤ 'ਚ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਕੇਂਦਰ

ਵਿਨੀਪੈਗ, 20 ਨਵੰਬਰ (ਸਰਬਪਾਲ ਸਿੰਘ)-ਕੈਨੇਡਾ ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਰੀ ਦੇ ਚਲਦਿਆਂ ਭਾਰਤ ਵਿਚ ਬੰਦ ਕੀਤੇ ਗਏ ਆਪਣੇ ਵੀਜ਼ਾ ਐਪਲੀਕੇਸ਼ਨ ਕੇਂਦਰ (ਵੀ. ਏ. ਸੀ.) ਹੁਣ ਦੁਬਾਰਾ ਸੀਮਤ ਸੇਵਾਵਾਂ ਦੀ ਪੇਸ਼ਕਸ਼ ਨਾਲ ਭਾਰਤ ਦੇ ਛੇ ਸ਼ਹਿਰਾਂ ਦਿੱਲੀ, ਜਲੰਧਰ, ...

ਪੂਰੀ ਖ਼ਬਰ »

ਅਮਰੀਕਾ ਤੋਂ ਆ ਰਹੇ 2 ਕੱਛੂਕੁੰਮੇ ਕੈਨੇਡਾ ਸਰਹੱਦ 'ਤੇ ਰੋਕੇ

ਐਬਟਸਫੋਰਡ, 20 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਅਮਰੀਕਾ ਤੋਂ ਆ ਰਹੇ 2 ਕੱਛੂਆਂ ਨੂੰ ਕੈਨੇਡਾ ਦਾਖ਼ਲ ਨਹੀਂ ਹੋਣ ਦਿੱਤਾ ਤੇ ਸਰਹੱਦ 'ਤੇ ਹੀ ਰੋਕ ਲਿਆ | ਮਿਲੀ ਖ਼ਬਰ ਅਨੁਸਾਰ ਹਾਕੀ ਖ਼ਿਡਾਰੀ ਬਰੈਡਨ ਹੋਲਟਬੀ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਵਪਾਰੀਆਂ ਨੇ ਬਾਈਡਨ ਨਾਲ ਕੀਤੀ ਵਰਚੂਅਲ ਮੀਟਿੰਗ

ਸਾਨ ਫਰਾਂਸਿਸਕ, 20 ਨਵੰਬਰ (ਐੱਸ.ਅਸ਼ੋਕ ਭੌਰਾ)-ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬੀਤੇ ਦਿਨ ਲੇਬਰ ਯੂਨੀਅਨ ਦੇ ਨੇਤਾਵਾਂ ਅਤੇ ਭਾਰਤੀ ਤਕਨੀਕ ਦੇ ਮਾਈਕਰੋਸੌਫਟ ਦੇ ਪ੍ਰਧਾਨ ਅਤੇ ਸੀ.ਈ.ਓ. ਸੱਤਿਆ ਨਡੇਲਾ ਅਤੇ ਗੈਪ ਦੇ ਸੀ.ਈ.ਓ. ਸੋਨੀਆ ਸਿੰਗਲ ਸਮੇਤ ...

ਪੂਰੀ ਖ਼ਬਰ »

ਭਾਰਤੀ ਅਮਰੀਕੀਆਂ ਵਿਵੇਕ ਮੂਰਤੀ ਤੇ ਅਰੁਣ ਮਜੂਮਦਾਰ ਨੂੰ ਕੈਬਨਿਟ 'ਚ ਥਾਂ ਮਿਲਣ ਦੀ ਸੰਭਾਵਨਾ

ਸਾਨ ਫਰਾਂਸਿਸਕੋ, 20 ਨਵੰਬਰ (ਐੱਸ.ਅਸ਼ੋਕ ਭੌਰਾ)- ਜੋ ਬਾਈਡਨ ਦੀ ਬਣਨ ਜਾ ਰਹੀ ਕੈਬਨਿਟ 'ਚ ਦੋ ਭਾਰਤੀ ਮੂਲ ਦੇ ਆਗੂਆਂ ਨੂੰ ਵਿਸ਼ੇਸ਼ ਥਾਂ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ | ਇਹ ਦੋ ਭਾਰਤੀ ਅਮਰੀਕੀ ਆਗੂ ਹਨ ਵਿਵੇਕ ਮੂਰਤੀ ਤੇ ਅਰੁਣ ਮਜੂਮਦਾਰ | ਸ੍ਰੀ ਮੂਰਤੀ ਇਸ ਸਮੇਂ ...

ਪੂਰੀ ਖ਼ਬਰ »

ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਰਿਪੋਰਟ ਉਪਰੰਤ ਪ੍ਰਧਾਨ ਮੰਤਰੀ ਬੌਰਿਸ ਆਏ ਪ੍ਰੀਤੀ ਪਟੇਲ ਦੇ ਹੱਕ 'ਚ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ 'ਤੇ ਬੀਤੇ ਸਮੇਂ 'ਚ ਲੱਗੇ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਰਿਪੋਰਟ ਸਾਹਮਣੇ ਆ ਚੁੱਕੀ ਹੈ, ਜਿਸ 'ਚ ਪੁਸ਼ਟੀ ਹੋਈ ਹੈ ਕਿ ਗ੍ਰਹਿ ਮੰਤਰੀ ਨੇ ਆਪਣੇ ਸਿਵਲ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਡਾਕਟਰ ਦੀ ਕੰਪਨੀ ਨੇ ਕੋਵਿਡ ਟੈਸਟਾਂ ਦੀ ਤੇਜ਼ ਗਤੀ ਪ੍ਰਣਾਲੀ ਕੀਤੀ ਵਿਕਸਤ

ਕੈਲਗਰੀ, 20 ਨਵੰਬਰ (ਹਰਭਜਨ ਸਿੰਘ ਢਿੱਲੋਂ)-ਦਿਲ ਦੇ ਰੋਗ਼ਾਂ ਦੇ ਮਾਹਿਰ ਅਤੇ ਕੈਲਗਰੀ ਦੇ ਮਸ਼ਹੂਰ ਕਾਰਡਿਆਲੋਜਿਸਟ ਡਾ. ਅਨਮੋਲ ਕਪੂਰ ਦੀ ਅਗਵਾਈ ਵਾਲੀ ਕੰਪਨੀ ਕਾਰਡੀ-ਏਐਲ ਨੇ ਮਾਹਿਰਾਂ ਦੀ ਮਦਦ ਨਾਲ ਇਕ ਅਜਿਹੀ ਕੋਵਿਡ-19 ਟੈਸਟ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ...

ਪੂਰੀ ਖ਼ਬਰ »

ਐਲਬਰਟਾ ਪੁਲਿਸ ਨੇ ਚੈਕਿੰਗ ਦੇ ਨਿਯਮ ਬਦਲੇ

ਕੈਲਗਰੀ, 20 ਨਵੰਬਰ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਪੁਲਿਸ ਚੀਫ਼ ਮਾਰਕ ਨਿਉਫੈਲਡ ਦਾ ਕਹਿਣਾ ਹੈ ਕਿ ਸਟ੍ਰੀਟ ਚੈਕਿੰਗ ਦੌਰਾਨ ਕਿਸੇ ਜ਼ਰੂਰੀ ਅਤੇ ਕਾਨੂੰਨੀ ਤੌਰ 'ਤੇ ਸਹੀ ਮਾਮਲੇ 'ਚ ਕਿਸੇ ਵਿਅਕਤੀ ਨੂੰ ਰੋਕ ਕੇ ਉਸ ਦੀ ਪਹਿਚਾਣ ਜਾਣਨ ਦਾ ਕੰਮ ਔਸਤਨ ਇਕ ਘੰਟੇ 'ਚ ਲਗਪਗ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX