ਤਾਜਾ ਖ਼ਬਰਾਂ


ਦਿੱਲੀ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
. . .  28 minutes ago
ਨਵੀਂ ਦਿੱਲੀ, 19 ਮਈ - ਦਿੱਲੀ 'ਚ ਹਲਕੀ ਬਾਰਸ਼ ਪਈ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਬਦਲ ਛਾਏ ਰਹਿਣਗੇ ਤੇ ਭਾਰੀ ਮੀਂਹ ਵੀ ਪੈ...
ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਹੋ ਚੁੱਕੀ ਹੈ ਮੌਤ
. . .  35 minutes ago
ਲਖਨਊ, 19 ਮਈ - ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਉਤਰ ਪ੍ਰਦੇਸ਼ ਦੇ ਹੜ੍ਹ ਕੰਟਰੋਲ ਅਤੇ ਮਾਲ ਰਾਜ ਮੰਤਰੀ ਵਿਜੇ ਕਸ਼ਿਅਪ ਦੀ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਕਾਰਨ ਮੌਤ ਹੋ...
ਉਤਰ ਪ੍ਰਦੇਸ਼ 'ਚ 100 ਸਾਲ ਪੁਰਾਣੀ ਮਸਜਿਦ ਢਾਹੀ, ਛਿੜਿਆ ਵਿਵਾਦ
. . .  53 minutes ago
ਬਾਰਾਬੰਕੀ, 19 ਮਈ - ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੀ ਰਾਮਸਨੇਹੀਘਾਟ ਤਹਿਸੀਲ ਕੰਪਲੈਕਸ 'ਚ ਬਣੀ ਮਸਜਿਦ ਨੂੰ ਪੁਲਿਸ ਪ੍ਰਸ਼ਾਸਨ ਨੇ ਢਾਹ ਦਿੱਤਾ। ਮਸਜਿਦ ਢਾਹੁਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਮੁਸਲਿਮ ਸੰਗਠਨਾਂ...
ਅੱਜ ਦਾ ਵਿਚਾਰ
. . .  about 1 hour ago
ਕੱਲ੍ਹ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  1 day ago
ਸੀਰਮ ਇੰਸਟੀਚਿਊਟ ਨੇ ਦੇਸ਼ ਵਿਚ ਟੀਕੇ ਦੀ ਘਾਟ 'ਤੇ ਦਿੱਤੀ ਸਫ਼ਾਈ
. . .  1 day ago
ਪੁਣੇ, 18 ਮਈ - ਸੀਰਮ ਇੰਸਟੀਚਿਊਟ ਨੇ ਕੋਰੋਨਾ ਦੇ ਭਾਰਤ ਵਿਚ ਟੀਕੇ ਦੀ ਘਾਟ 'ਤੇ ਸਪੱਸ਼ਟਕਰਨ ਦਿੱਤਾ ਹੈ । ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ...
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  1 day ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ...
ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ , 18 ਮਈ (ਅਮਰੀਕ ਸਿੰਘ ਬਤਰਾ, ਰੂਪੇਸ਼ ਕੁਮਰ) - ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ...
ਪਠਾਨਕੋਟ ਵਿਚ ਕੋਰੋਨਾ ਦੇ 349 ਨਵੇਂ ਮਾਮਲੇ ਆਏ ਸਾਹਮਣੇ , ਕੋਰੋਨਾ ਨਾਲ 6 ਹੋਰ ਮੌਤਾਂ
. . .  1 day ago
ਪਠਾਨਕੋਟ ,18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 301 ਨਵੇਂ ਮਾਮਲੇ ਆਏ ਸਾਹਮਣੇ, 16 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 18 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ-19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ...
ਕੇਜਰੀਵਾਲ ਦਾ ਵੱਡਾ ਐਲਾਨ - ਕੋਰੋਨਾ ਤੋਂ ਮਰਨ ਵਾਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 50 ਹਜ਼ਾਰ ਮੁਆਵਜ਼ਾ
. . .  1 day ago
ਨਵੀਂ ਦਿੱਲੀ, 18 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲੇ ...
ਬੱਚਿਆਂ ਦੇ ਕੋਰੋਨਾ ਟੀਕਾ ਟ੍ਰਾਇਲ 10 ਦਿਨਾਂ ਵਿਚ ਸ਼ੁਰੂ ਹੋਵੇਗਾ, ਡੀ.ਸੀ.ਜੀ.ਆਈ. ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 18 ਮਈ –ਡਾਕਟਰ ਐਨ. ਕੇ. ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਰੋਨਾ ਟੀਕਾ ਟ੍ਰਾਇਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਮਨਜ਼ੂਰੀ ਦਿੱਤੀ ਗਈ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ
. . .  1 day ago
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 6 ਮੌਤਾਂ ਹੋ ਗਈਆਂ ਹਨ | ਉੱਥੇ 39 ਨਵੇਂ ਪਾਜ਼ੀਟਿਵ ਕੇਸਾਂ ਦੀ...
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ 'ਤੇ ਰਿਹਾਅ ਹੋਏ
. . .  1 day ago
ਨਾਭਾ, 18 ਮਈ (ਕਰਮਜੀਤ ਸਿੰਘ) - ਪਿਛਲੇ ਦਿਨੀਂ ਨਾਭਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ...
ਮੋਗਾ ਵਿਖੇ ਕੋਰੋਨਾ ਦੀ ਭੇਟ ਚੜ੍ਹੀਆਂ ਦੋ ਹੋਰ ਜਾਨਾਂ, ਆਏ 112 ਨਵੇਂ ਮਾਮਲੇ
. . .  1 day ago
ਮੋਗਾ, 18 ਮਈ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਵਿਚ ਅੱਜ ਕੋਰੋਨਾ ਦੀ ਭੇਟ 2 ਹੋਰ ਕੀਮਤੀ ਜਾਨਾਂ ਚੜ੍ਹ ਗਈਆਂ ਅਤੇ ਇਕੋ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲੇ 112...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ, ਜਿਸ ਵਿਚ 21 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ...
ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਦੀ ਮੌਤ
. . .  1 day ago
ਹਠੂਰ,18 ਮਈ (ਜਸਵਿੰਦਰ ਸਿੰਘ ਛਿੰਦਾ) - ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਬੂਟਾ ਸਿੰਘ ਦਾ...
ਪੰਜਾਬ ਪੁਲਿਸ ਦੇ 2 ਡੀ. ਐਸ. ਪੀਜ਼. ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਮਈ - ਪੰਜਾਬ ਪੁਲਿਸ ਦੇ 2 ਡੀ ਐਸ ਪੀਜ਼ ਦੇ ਤਬਾਦਲੇ ਕੀਤੇ...
ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ - ਬਿਕਰਮਜੀਤ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 18 ਮਈ ( ਬਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ...
ਅੰਮ੍ਰਿਤਸਰ ਨੇੜੇ 1500 ਰੁਪਏ ਬਦਲੇ ਇਕ ਫਾਇਨਾਂਸ ਕੰਪਨੀ ਦੇੇ ਕਰਿੰਦੇ ਦਾ ਵੱਢਿਆ ਗੁੱਟ
. . .  1 day ago
ਜਾਸਾਂਸੀ, 18 ਮਈ (ਹੇਰ, ਰਣਜੀਤ ਜੋਸਨ, ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪਿੰਡ ਨੰਗਲੀ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਫਾਇਨਾਂਸ ਕੰਪਨੀ ਦੇ ਵਿਅਕਤੀ ਜਿਸਦਾ ਨਾਂਅ ਅੰਕਿਤ ਹੈ, ਉਸ ਕੋਲੋਂ 1500 ਰੁਪਏ
ਪੰਜਾਬ : ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ,18 ਮਈ (ਬਿਕਰਮਜੀਤ ਸਿੰਘ ਮਾਨ) - ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੇਸ਼ ਵਿਚ ਵੱਧ ਰਹੇ ਹਨ । ਪੰਜਾਬ ਵਿਚ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ
. . .  1 day ago
ਸੈਕਰਾਮੈਂਟੋ, 18 ਮਈ (ਹੁਸਨ ਲੜੋਆ) - ਦੱਖਣੀ ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਨ ਹੇਠ ਨਹੀਂ ਹੋਈ ਜਦ ਕਿ ਨਿਊ ਜਰਸੀ ਦੇ ਜੰਗਲਾਂ ਨੂੰ ਵੀ...
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਲਾਜ਼ਮ ਫ਼ਰੰਟ ਦਾ ਐਲਾਨ
. . .  1 day ago
ਚੰਡੀਗੜ੍ਹ 18 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ...
ਰੇਲਵੇ ਲਾਈਨਾਂ 'ਤੇ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼
. . .  1 day ago
ਹੰਡਿਆਇਆ,(ਬਰਨਾਲਾ)18 ਮਈ, (ਗੁਰਜੀਤ ਸਿੰਘ ਖੁੱਡੀ) - ਅੱਜ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਤਪਾ ਰੇਲਵੇ ਸਟੇਸ਼ਨ ਵਿਚਕਾਰ ਪਿੰਡ ਖੁੱਡੀ ਖ਼ੁਰਦ ਦੇ ਨੇੜੇ ਅੰਬਾਲਾ - ਬਠਿੰਡਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਔਰਤ ਤੇ ਮਰਦ ਦਿਨ ਦਿਹਾੜੇ ਦੁਕਾਨਦਾਰ ਦਾ ਸੋਨੇ ਦਾ ਕੜਾ ਲਾਹ ਕੇ ਫ਼ਰਾਰ

ਸਾਦਿਕ, 23 ਨਵੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)- ਅੱਜ ਤੀਸਰੇ ਦਿਨ ਕਸਬਾ ਸਾਦਿਕ 'ਚ ਲੁੱਟਖੋਹ ਦੀ ਦੂਸਰੀ ਵਾਰਦਾਤ ਵਾਪਰ ਗਈ ਹੈ | ਇਸ ਤੋਂ ਪਹਿਲਾਂ ਜਿਸ ਸਪੇਅਰ ਪਾਰਟਸ ਦੀ ਦੁਕਾਨ ਤੋਂ ਪਰਸੋਂ ਸ਼ਾਮ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਖੋਹ ਕਰਨ ਦੀ ਕੋਸ਼ਿਸ਼ ਨਾਕਾਮ ਰਹੀ ਸੀ, ਅੱਜ ਉਸ ਦੇ ਹੀ ਵੱਡੇ ਭਰਾ ਸੁਰੇਸ਼ ਕੁਮਾਰ ਉਰਫ ਬੱਲੀ ਦਾ ਦਿਨ ਦਿਹਾੜੇ ਇਕ ਔਰਤ ਅਤੇ ਮਰਦ ਸੋਨੇ ਦਾ ਕੜਾ ਉਤਾਰ ਕੇ ਫਰਾਰ ਹੋ ਗਏ ਹਨ | ਬੱਲੀ ਦੀ ਜੰਡ ਸਾਹਿਬ ਰੋਡ 'ਤੇ ਥਾਣਾ ਸਾਦਿਕ ਦੇ ਬਿਲਕੁੱਲ ਨੇੜੇ ਹਾਰਡਵੇਅਰ ਦੀ ਦੁਕਾਨ ਹੈ | ਉਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਸੀ ਤਾਂ ਇਕ ਆਦਮੀ ਨੇ ਉਸ ਤੋਂ ਦਵਾਈਆਂ ਵਾਲੀ ਦੁਕਾਨ ਬਾਰੇ ਪੁੱਛਿਆ, ਜਿਸ ਨੂੰ ਉਸ ਨੇ ਦੁਕਾਨ ਬਾਰੇ ਦੱਸ ਦਿੱਤਾ | ਉਸਦੇ ਜਾਣ ਤੋਂ ਕੁਝ ਮਿੰਟ ਬਾਅਦ ਹੀ ਇਕ ਔਰਤ ਅਤੇ ਮਰਦ ਆਏ ਅਤੇ ਉਨ੍ਹਾਂ ਨੇ ਉਸ ਕੋਲੋਂ ਉਸ ਕੋਲ ਪਹਿਲਾਂ ਆਏ ਆਦਮੀ ਬਾਰੇ ਪੁੱਛਿਆ, ਜਿਸ ਬਾਰੇ ਉਸ ਨੇ ਇਸ਼ਾਰਾ ਕਰਕੇ ਦੱਸ ਦਿੱਤਾ ਕਿ ਔਹ ਜਾ ਰਿਹਾ ਹੈ | ਇਸ ਗੱਲਬਾਤ ਦੌਰਾਨ ਹੀ ਉਨ੍ਹਾਂ ਨੇ ਉਸ ਨੂੰ ਕੋਈ ਅਜਿਹੀ ਚੀਜ਼ ਸੁੰਘਾਈ ਕਿ ਉਹ ਆਪਣੀ ਸੁੱਧ ਬੁੱਧ ਭੁੱਲ ਗਿਆ ਅਤੇ ਐਨੇ 'ਚ ਹੀ ਉਹ ਉਸ ਦਾ ਇਕ ਅਸਲੀ ਸੋਨੇ ਦਾ ਕੜਾ ਅਤੇ ਇਕ ਆਰਟੀਫੀਸ਼ੀਅਲ ਲਾਹ ਕੇ ਲੈ ਗਏ | ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਦਾ ਕੜਾ ਗਾਇਬ ਸੀ, ਜਿਸ ਦੀ ਕੀਮਤ 1 ਲੱਖ 25 ਹਜ਼ਾਰ ਦੇ ਕਰੀਬ ਸੀ | ਇਸ ਘਟਨਾ ਸਬੰਧੀ ਥਾਣਾ ਸਾਦਿਕ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਘਟਨਾ ਨਾਲ ਸਾਦਿਕ ਦੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ |

ਦਰਜਾਚਾਰ ਕਰਮਚਾਰੀ ਯੂਨੀਅਨ ਬਲਾਕ ਬਾਜਾਖਾਨਾ ਦੀ ਚੋਣ ਹੋਈ

ਬਾਜਾਖਾਨਾ, 23 ਨਵੰਬਰ (ਜਗਦੀਪ ਸਿੰਘ ਗਿੱਲ)-ਅੱਜ ਸੀ.ਐਚ.ਸੀ. ਬਾਜਾਖਾਨਾ ਵਿਖੇ ਦਰਜਾਚਾਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਜਗਜੀਤ ਸਿੰਘ ਨੂੰ ਪ੍ਰਧਾਨ ਚੁਣਿਆ ...

ਪੂਰੀ ਖ਼ਬਰ »

ਧੰਨਾ ਸਿੰਘ ਦਿਓਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਅਹੁਦਾ ਸੰਭਾਲਿਆ

ਫ਼ਰੀਦਕੋਟ, 23 ਨਵਬੰਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਨਣਵਾਲ ਜ਼ਿਲ੍ਹਾ ਬਰਨਾਲਾ ਦੇ ਪਿ੍ੰਸੀਪਲ ਧੰਨਾ ਸਿੰਘ ਦਿਓਲ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਲਗਾਇਆ ਗਿਆ ਹੈ | ਅੱਜ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)- ਪੀ.ਆਰ.ਟੀ.ਸੀ. ਡਿਪੂ ਫ਼ਰੀਦਕੋਟ ਦੇ ਗੇਟ 'ਤੇ ਪੀ.ਆਰ.ਟੀ.ਸੀ. ਦੀਆਂ ਸਮੂਹ ਜਥੇਬੰਦੀਆਂ ਵਲੋਂ ਪੀ.ਆਰ.ਟੀ.ਸੀ. ਵਿਚ 26 ਨਵੰਬਰ ਨੂੰ ਕੀਤੀ ਜਾ ਰਹੀ ਹੜਤਾਲ ਦੀ ਤਿਆਰੀ ਦੇ ਸਬੰਧ 'ਚ ਗੇਟ ਰੈਲੀ ਕੀਤੀ ਗਈ | ਰੈਲੀ ਨੂੰ ਸਮੂਹ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ਤੋਂ ਧਰਨਾ ਚੁੱਕਿਆ

ਫ਼ਰੀਦਕੋਟ, 23 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)- ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਦੇ ਵਿਰੋਧ 'ਚ ਸਮੁੱਚੀਆ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਸਬੰਧ 'ਚ ਸਥਾਨਕ ਰੇਲਵੇ ਸਟੇਸ਼ਨ 'ਤੇ ਦਿੱਤੇ ਜਾ ਰਹੇ ਧਰਨੇ ਨੂੰ ਅੱਜ ...

ਪੂਰੀ ਖ਼ਬਰ »

ਹੱਤਿਆ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਲਿਆ ਪੁਲਿਸ ਰਿਮਾਂਡ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ)- ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਨੇ ਕਰੀਬ ਇਕ ਸਾਲ ਪਹਿਲਾਂ ਸਥਾਨਕ ਜੌੜੀਆਂ ਚੱਕੀਆਂ ਨੇੜੇ ਇਕ ਵਿਆਹ ਸਮਾਰੋਹ ਮੌਕੇ ਕੱਢੀ ਜਾ ਰਹੀ ਜਾਗੋ ਦੌਰਾਨ ਦੋ ਗੁੱਟਾਂ 'ਚ ਹੋਈ ਗੈਂਗਵਾਰ ਦੌਰਾਨ 16 ਸਾਲਾ ਲੜਕੇ ਦੀ ਹੱਤਿਆ ਸਬੰਧੀ ...

ਪੂਰੀ ਖ਼ਬਰ »

ਫ਼ਰੀਦਕੋਟ ਸਟੇਸ਼ਨ 'ਤੇ ਪਹਿਲੇ ਦਿਨ ਰੇਲ ਗੱਡੀਆਂ ਨਹੀਂ ਚੱਲੀਆਂ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਕਿਸਾਨਾਂ ਵਲੋਂ ਅੱਜ ਸਵੇਰੇ ਰੇਲਵੇ ਸਟੇਸ਼ਨਾਂ ਤੋਂ ਧਰਨੇ ਚੁੱਕਣ ਤੋਂ ਬਾਅਦ ਸਰਕਾਰ ਵਲੋਂ ਅੱਜ ਰੇਲ ਗੱਡੀਆਂ ਚਲਾਈਆਂ ਜਾਣੀਆਂ ਸਨ | ਫ਼ਰੀਦਕੋਟ ਵਿਚ ਨਾ ਤਾਂ ਮਾਲ ਗੱਡੀਆਂ ਅਤੇ ਨਾ ਹੀ ਮੁਸ਼ਾਫ਼ਰ ਗੱਡੀਆਂ ਚੱਲ ਸਕੀਆਂ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਜੈਤੋ ਦੇ ਬੀ.ਐਸ.ਸੀ. ਸਮੈਸਟਰ ਤੀਜੇ, ਪੰਜਵੇਂ ਅਤੇ ਛੇਵੇਂ ਦੇ ਨਤੀਜੇ ਸ਼ਾਨਦਾਰ ਰਹੇ

ਜੈਤੋ, 23 ਨਵੰਬਰ (ਭੋਲਾ ਸ਼ਰਮਾ)- ਯੂਨੀਵਰਸਿਟੀ ਕਾਲਜ ਜੈਤੋ ਸਾਇੰਸ ਸਟਰੀਮ ਦੇ ਨਤੀਜਿਆਂ ਵਿਚ ਬੀ. ਐਸ. ਸੀ. ਨਾਨ ਮੈਡੀਕਲ ਦੇ ਤੀਜੇ, ਪੰਜਵੇਂ ਅਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਸਿੰਘ ਤੱਗੜ ਨੇ ...

ਪੂਰੀ ਖ਼ਬਰ »

ਦਿੱਲੀ ਧਰਨੇ ਸਬੰਧੀ ਭਾਕਿਯੂ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ

ਫ਼ਰੀਦਕੋਟ, 23 ਨਵੰਬਰ (ਸਤੀਸ਼ ਬਾਗ਼ੀ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਕੋਟਕਪੂਰਾ ਦੀ ਮੀਟਿੰਗ ਕੁਲਵਿੰਦਰ ਸਿੰਘ ਹਰੀਏਵਾਲਾ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਦੀ ਸੰਭਾਵੀ ਦੂਜੀ ਲਹਿਰ ਦੇ ਟਾਕਰੇ ਲਈ ਜ਼ਿਲ੍ਹੇ ਦੀਆਂ ਤਿਆਰੀਆਂ ਦਾ ਜਾਇਜ਼ਾ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਸੂਬੇ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਟਾਕਰੇ ਲਈ ਦਿੱਤੇ ਗਏ ਆਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਵਿਮਲ ਕੁਮਾਰ ...

ਪੂਰੀ ਖ਼ਬਰ »

ਕਿਸਾਨ ਯੂਨੀਅਨਾਂ ਵਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਸਬੰਧੀ ਤਿਆਰੀ ਮੁਕੰਮਲ

ਫ਼ਰੀਦਕੋਟ, 23 ਨਵੰਬਰ (ਸਤੀਸ਼ ਬਾਗ਼ੀ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਕੇਂਦਰ ਵਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 26 ਅਤੇ 27 ਨਵੰਬਰ ਨੂੰ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਮੰਗ

ਮੰਡੀ ਬਰੀਵਾਲਾ, 23 ਨਵੰਬਰ (ਨਿਰਭੋਲ ਸਿੰਘ)- ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ | ਠੇਕਾ ਮੁਲਾਜ਼ਮਾਂ ਨੇ ਆਪਣੀ ਹੱਡੀ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ...

ਪੂਰੀ ਖ਼ਬਰ »

ਲੋਕ ਸਾਂਝੇਦਾਰੀ ਕਮਿਊਨਿਟੀ ਓਨਰਸ਼ਿਪ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)- ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀਆਂ ਹਦਾਇਤਾਂ ਅਨੁਸਾਰ ਡਾ: ਰੰਜੂ ਸਿੰਗਲਾ ਦੀ ਦੇਖ-ਰੇਖ ਵਿਚ ਲੋਕ ਸਾਂਝੇਦਾਰੀ ਕਮਿਊਨਿਟੀ ਓਨਰਸ਼ਿਪ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਡਾ: ਸਤੀਸ਼ ਗੋਇਲ ਸੀਨੀਅਰ ...

ਪੂਰੀ ਖ਼ਬਰ »

ਧਰਮ ਬੋਰਡ ਗਿੱਦੜਬਾਹਾ ਤੇ ਬਾਰ ਐਸੋਸੀਏਸ਼ਨ ਵਲੋਂ ਚਾਰੂ ਸਿੰਗਲਾ ਦਾ ਸਨਮਾਨ

ਗਿੱਦੜਬਾਹਾ, 23 ਨਵੰਬਰ (ਬਲਦੇਵ ਸਿੰਘ ਘੱਟੋਂ)- ਡਾਕਟਰ ਬਣ ਕੇ ਗ਼ਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਦਾ ਸੁਪਨਾ ਹੈ, ਗਿੱਦੜਬਾਹਾ ਦੇ ਉੱਘੇ ਸਮਾਜ ਸੇਵੀ ਐਡਵੋਕੇਟ ਨਰਾਇਣ ਸਿੰਗਲਾ ਅਤੇ ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਮਧੂ ਸਿੰਗਲਾ ਦੀ ...

ਪੂਰੀ ਖ਼ਬਰ »

ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਦੇਣਾ ਸ਼ਲਾਘਾਯੋਗ-ਗਿਰਧਰ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)- ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੋਈ ਮੀਟਿੰਗ ਸਮੇਂ ਪੰਜਾਬ ਵਿਚ ਰੇਲ ਗੱਡੀਆਂ ਨੂੰ ਚਲਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਸਹਿਮਤੀ ਦੇਣ ਦਾ ਫ਼ੈਸਲਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਭੂੰਦੜ ਇਕਾਈ ਦਾ ਗਠਨ

ਗਿੱਦੜਬਾਹਾ, 23 ਨਵੰਬਰ (ਬਲਦੇਵ ਸਿੰਘ ਘੱਟੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇਕ ਅਹਿਮ ਮੀਟਿੰਗ ਪਿੰਡ ਭੂੰਦੜ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਅਤੇ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਦੇ ਵਿਦਿਆਰਥੀ ਧੀਰਜ ਕੁਮਾਰ ਦੀ ਐਮ.ਬੀ.ਬੀ.ਐਸ. ਲਈ ਹੋਈ ਚੋਣ

ਮਲੋਟ, 23 ਨਵੰਬਰ (ਪਾਟਿਲ)- ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਵਿਦਿਆਰਥੀ ਧੀਰਜ ਕੁਮਾਰ ਦਾ ਮੈਡੀਕਲ ਕਾਲਜ ਫ਼ਰੀਦਕੋਟ 'ਚ ਐਮ.ਬੀ.ਬੀ.ਐਸ. ਲਈ ਦਾਖਲਾ ਹੋ ਗਿਆ ਹੈ | ਵਿਦਿਆਰਥੀ ਦੀ ਇਸ ਸਫਲਤਾ 'ਤੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ...

ਪੂਰੀ ਖ਼ਬਰ »

ਪ੍ਰਸ਼ਾਸਨੀ 'ਪਿਆਰ-ਮੁਹੱਬਤ': ਅਡਵਾਂਸ ਫੀਸ ਦੀ ਖੇਡ 'ਚ ਪਰਮਲ ਝੋਨੇ ਦੇ 2 ਜਲਾਲਾਬਾਦੀ ਟਰੱਕ ਕੀਤੇ ਬਰੀ, ਰਾਜਸਥਾਨੀ ਬਣਾਇਆ ਦੋਸ਼ੀ

ਮੰਡੀ ਕਿੱਲਿਆਂਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਰਕਾਰੀ ਤੰਤਰ ਦੀਆਂ ਬਾਹਰੀ ਪਰਮਲ ਝੋਨੇ ਪ੍ਰਤੀ 'ਪਿਆਰ-ਮੁਹੱਬਤੀ' ਰਮਜ਼ਾਂ ਨੇ ਕਿਸਾਨੀ ਸੜਕ ਦੇ ਬਾਵਜੂਦ ਐਡਵਾਂਸ ਫ਼ੀਸ ਦੀ ਖੇਡ ਰਾਹੀਂ ਜਲਾਲਾਬਾਦੀ ਫਰਮ ਦੇ ਟਰੱਕ ਪਾਕ-ਸਾਫ਼ ਬਰੀ ਹੋ ਗਏ, ਜਦੋਂਕਿ ...

ਪੂਰੀ ਖ਼ਬਰ »

ਪ੍ਰਸ਼ਾਸਨੀ 'ਪਿਆਰ-ਮੁਹੱਬਤ': ਅਡਵਾਂਸ ਫੀਸ ਦੀ ਖੇਡ 'ਚ ਪਰਮਲ ਝੋਨੇ ਦੇ 2 ਜਲਾਲਾਬਾਦੀ ਟਰੱਕ ਕੀਤੇ ਬਰੀ, ਰਾਜਸਥਾਨੀ ਬਣਾਇਆ ਦੋਸ਼ੀ

ਮੰਡੀ ਕਿੱਲਿਆਂਵਾਲੀ, 23 ਨਵੰਬਰ (ਇਕਬਾਲ ਸਿੰਘ ਸ਼ਾਂਤ)- ਸਰਕਾਰੀ ਤੰਤਰ ਦੀਆਂ ਬਾਹਰੀ ਪਰਮਲ ਝੋਨੇ ਪ੍ਰਤੀ 'ਪਿਆਰ-ਮੁਹੱਬਤੀ' ਰਮਜ਼ਾਂ ਨੇ ਕਿਸਾਨੀ ਸੜਕ ਦੇ ਬਾਵਜੂਦ ਐਡਵਾਂਸ ਫ਼ੀਸ ਦੀ ਖੇਡ ਰਾਹੀਂ ਜਲਾਲਾਬਾਦੀ ਫਰਮ ਦੇ ਟਰੱਕ ਪਾਕ-ਸਾਫ਼ ਬਰੀ ਹੋ ਗਏ, ਜਦੋਂਕਿ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਨੂੰ ਮਿਲੇ ਤਿੰਨ ਐਵਾਰਡ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਨੂੰ ਇਕੋ ਸਮੇਂ 3 ਹੋਰ ਐਵਾਰਡ ਮਿਲੇ ਹਨ | ਕਲੱਬ ਦੇ ਪ੍ਰਧਾਨ ਸਮੇਤ ਚੋਣਵੇਂ ਅਹੁਦੇਦਾਰਾਂ ਨੂੰ ਖੰਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਬੁਲਾ ਕੇ ਉਕਤ ਐਵਾਰਡ ਸੌਾਪਣ ਦੀ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਵਲੋਂ ਮਾਨਵਤਾ ਦੇ ਭਲੇ ਲਈ ਪਾਠ ਦਾ ਭੋਗ ਪਾਇਆ

ਫ਼ਰੀਦਕੋਟ, 23 ਨਵੰਬਰ (ਸਤੀਸ਼ ਬਾਗ਼ੀ)- ਜ਼ਿਲ੍ਹਾ ਰੈੱਡਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਦੇ ਮੈਂਬਰਾਂ ਵਲੋਂ ਮਾਨਵਤਾ ਦੇ ਭਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਿਸ ਪੂਨਮ ਸਿੰਘ ਐਸ.ਡੀ.ਐਮ. ਨੇ ਕਿਹਾ ਕਿ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਅੱਜ ਤੋਂ ਕਰਨਗੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਚੜ੍ਹਾਈ

ਸਾਦਿਕ, 23 ਨਵੰਬਰ (ਗੁਰਭੇਜ ਸਿੰਘ ਚੌਹਾਨ)- ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਪਿਛਲੇ 50 ਤੋਂ ਉੱਪਰ ਦਿਨਾਂ ਤੋਂ ਸੜਕਾਂ, ਰੇਲਾਂ, ਮਾਲ, ਪੰਪ, ਟੋਲ ਪਲਾਜ਼ੇ ਰੋਕ ਕੇ ਅਤੇ ਪੰਜਾਬ ਦੇ ...

ਪੂਰੀ ਖ਼ਬਰ »

ਮ ਨੁੱਖਤਾ ਦੀ ਸੇਵਾ ਵੈੱਲਫ਼ੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਕੋਟਕਪੂਰਾ, 23 ਨਵੰਬਰ (ਮੇਘਰਾਜ)-ਪਿਛਲੇ 2 ਸਾਲਾਂ ਤੋ ਵੱਧ ਸਮੇਂ ਦੌਰਾਨ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਮਨੁੱਖਤਾ ਦੀ ਸੇਵਾ ਵੈਲਫ਼ੇਅਰ ਸੁਸਾਇਟੀ ਵਲੋਂ ਰਾਸ਼ਨ ਵੰਡਿਆ ਜਾ ਰਿਹਾ ਹੈ | ਅੱਜ ਸੰਸਥਾ ਵਲੋਂ 20ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸੰਸਥਾ ...

ਪੂਰੀ ਖ਼ਬਰ »

ਤਤਕਾਲੀਨ ਬਾਦਲ ਸਰਕਾਰ ਦੇ ਬੇਤਰਤੀਬੇ ਵਿਕਾਸ ਕਾਰਜਾਂ ਦਾ ਲੋਕ ਭੁਗਤ ਰਹੇ ਹਨ ਖ਼ਮਿਆਜ਼ਾ- ਸੰਧੂ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਨੇੜਲੇ ਪਿੰਡ ਚੰਦਬਾਜਾ ਦੀਆਂ ਗਲੀਆਂ 'ਚ ਇੰਟਰਲਾਕ ਟਾਈਲਾਂ ਲਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ 'ਬੀੜ' ਨੇ ਲਾਇਆ ਬੂਟਿਆਂ ਦਾ ਲੰਗਰ

ਫ਼ਰੀਦਕੋਟ, 23 ਨਵੰਬਰ (ਸਟਾਫ ਰਿਪੋਰਟਰ)- ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵਿਵਹਾਰਕ ਕਾਰਜ ਕਰ ਰਹੀ ਬਰਡਜ਼ ਇਨਵਾਇਰਨਮੈਂਟ ਐਾਡ ਅਰਥ ਰਿਵਾਈਵਿੰਗ ਹੈਂਡਜ਼ ਸੁਸਾਇਟੀ ਬੀੜ ਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਬਾਬਾ ਨਾਮਦੇਵ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ, ਲਿਫ਼ਟਿੰਗ ਤੇ ਅਦਾਇਗੀ 'ਚ ਜ਼ਿਲ੍ਹਾ ਫ਼ਰੀਦਕੋਟ ਰਿਹਾ ਮੋਹਰੀ- ਡਿਪਟੀ ਕਮਿਸ਼ਨਰ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਜ਼ਿਲ੍ਹੇ ਵਿਚ ਕੋਵਿਡ-19 ਦੌਰਾਨ ਵੀ ਖਰੀਦ ਏਜੰਸੀਆਂ, ਮੰਡੀ ਬੋਰਡ ਵਲੋਂ ਕੀਤੇ ਗਏ ਢੁੱਕਵੇਂ ਪ੍ਰਬੰਧਾਂ, ਆੜ੍ਹਤੀਆਂ, ਕਿਸਾਨਾਂ, ਖਰੀਦ ਏਜੰਸੀਆਂ ਅਤੇ ਮਜ਼ਦੂਰਾਂ ਦੇ ਆਪਸੀ ਤਾਲਮੇਲ ਕਾਰਨ, ਕੋਵਿਡ ਨਿਯਮਾਂ ਦੀ ...

ਪੂਰੀ ਖ਼ਬਰ »

ਦਰਜਾ-ਚਾਰ ਕਰਮਚਾਰੀ ਯੂਨੀਅਨ ਦੀ ਸਰਬਸਮਤੀ ਨਾਲ ਹੋਈ ਚੋਣ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਅਧੀਨ ਕੰਮ ਕਰਦੇ ਦਰਜਾ ਚਾਰ ਕਰਮਚਾਰੀਆਂ ਦੀ ਯੂਨੀਅਨ ਦੀ ਚੋਣ ਸਰਬਸਮਤੀ ਨਾਲ ਹੋਈ ਅਤੇ ਇਸ ਚੋਣ ਵਿਚ ਸੁਖਵਿੰਦਰ ਸਿੰਘ ਨੂੰ ਜ਼ਿਲੇ੍ਹ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਨਾਨਕ ਵੈਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ...

ਪੂਰੀ ਖ਼ਬਰ »

ਸੰਧਵਾਂ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਕਰਵਾਇਆ ਜਾਗਰੂਕਤਾ ਸੈਮੀਨਾਰ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ਼ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ...

ਪੂਰੀ ਖ਼ਬਰ »

ਪਰਿਵਾਰ ਨਿਯੋਜਨ ਪੰਦ੍ਹਰਵਾੜੇ ਸਬੰਧੀ ਮੀਟਿੰਗ

ਬਾਜਾਖਾਨਾ, 23 ਨਵੰਬਰ (ਜਗਦੀਪ ਸਿੰਘ ਗਿੱਲ)- ਅੱਜ ਸੀ.ਐਚ.ਸੀ. ਬਾਜਾਖਾਨਾ ਵਿਖੇ ਡਾ. ਰੇਨੂੰ ਭਾਟੀਆ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫ਼ਰੀਦਕੋਟ ਵਲੋਂ ਸਮੂਹ ਸਿਹਤ ਸੁਪਰਵਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਨਾਲ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX