ਤਾਜਾ ਖ਼ਬਰਾਂ


ਦਿੱਲੀ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
. . .  25 minutes ago
ਨਵੀਂ ਦਿੱਲੀ, 19 ਮਈ - ਦਿੱਲੀ 'ਚ ਹਲਕੀ ਬਾਰਸ਼ ਪਈ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਬਦਲ ਛਾਏ ਰਹਿਣਗੇ ਤੇ ਭਾਰੀ ਮੀਂਹ ਵੀ ਪੈ...
ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਹੋ ਚੁੱਕੀ ਹੈ ਮੌਤ
. . .  32 minutes ago
ਲਖਨਊ, 19 ਮਈ - ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਉਤਰ ਪ੍ਰਦੇਸ਼ ਦੇ ਹੜ੍ਹ ਕੰਟਰੋਲ ਅਤੇ ਮਾਲ ਰਾਜ ਮੰਤਰੀ ਵਿਜੇ ਕਸ਼ਿਅਪ ਦੀ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਕਾਰਨ ਮੌਤ ਹੋ...
ਉਤਰ ਪ੍ਰਦੇਸ਼ 'ਚ 100 ਸਾਲ ਪੁਰਾਣੀ ਮਸਜਿਦ ਢਾਹੀ, ਛਿੜਿਆ ਵਿਵਾਦ
. . .  50 minutes ago
ਬਾਰਾਬੰਕੀ, 19 ਮਈ - ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੀ ਰਾਮਸਨੇਹੀਘਾਟ ਤਹਿਸੀਲ ਕੰਪਲੈਕਸ 'ਚ ਬਣੀ ਮਸਜਿਦ ਨੂੰ ਪੁਲਿਸ ਪ੍ਰਸ਼ਾਸਨ ਨੇ ਢਾਹ ਦਿੱਤਾ। ਮਸਜਿਦ ਢਾਹੁਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਮੁਸਲਿਮ ਸੰਗਠਨਾਂ...
ਅੱਜ ਦਾ ਵਿਚਾਰ
. . .  about 1 hour ago
ਕੱਲ੍ਹ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  1 day ago
ਸੀਰਮ ਇੰਸਟੀਚਿਊਟ ਨੇ ਦੇਸ਼ ਵਿਚ ਟੀਕੇ ਦੀ ਘਾਟ 'ਤੇ ਦਿੱਤੀ ਸਫ਼ਾਈ
. . .  1 day ago
ਪੁਣੇ, 18 ਮਈ - ਸੀਰਮ ਇੰਸਟੀਚਿਊਟ ਨੇ ਕੋਰੋਨਾ ਦੇ ਭਾਰਤ ਵਿਚ ਟੀਕੇ ਦੀ ਘਾਟ 'ਤੇ ਸਪੱਸ਼ਟਕਰਨ ਦਿੱਤਾ ਹੈ । ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ...
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  1 day ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ...
ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ , 18 ਮਈ (ਅਮਰੀਕ ਸਿੰਘ ਬਤਰਾ, ਰੂਪੇਸ਼ ਕੁਮਰ) - ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ...
ਪਠਾਨਕੋਟ ਵਿਚ ਕੋਰੋਨਾ ਦੇ 349 ਨਵੇਂ ਮਾਮਲੇ ਆਏ ਸਾਹਮਣੇ , ਕੋਰੋਨਾ ਨਾਲ 6 ਹੋਰ ਮੌਤਾਂ
. . .  1 day ago
ਪਠਾਨਕੋਟ ,18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 301 ਨਵੇਂ ਮਾਮਲੇ ਆਏ ਸਾਹਮਣੇ, 16 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 18 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ-19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ...
ਕੇਜਰੀਵਾਲ ਦਾ ਵੱਡਾ ਐਲਾਨ - ਕੋਰੋਨਾ ਤੋਂ ਮਰਨ ਵਾਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 50 ਹਜ਼ਾਰ ਮੁਆਵਜ਼ਾ
. . .  1 day ago
ਨਵੀਂ ਦਿੱਲੀ, 18 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲੇ ...
ਬੱਚਿਆਂ ਦੇ ਕੋਰੋਨਾ ਟੀਕਾ ਟ੍ਰਾਇਲ 10 ਦਿਨਾਂ ਵਿਚ ਸ਼ੁਰੂ ਹੋਵੇਗਾ, ਡੀ.ਸੀ.ਜੀ.ਆਈ. ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 18 ਮਈ –ਡਾਕਟਰ ਐਨ. ਕੇ. ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਰੋਨਾ ਟੀਕਾ ਟ੍ਰਾਇਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਮਨਜ਼ੂਰੀ ਦਿੱਤੀ ਗਈ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ
. . .  1 day ago
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 6 ਮੌਤਾਂ ਹੋ ਗਈਆਂ ਹਨ | ਉੱਥੇ 39 ਨਵੇਂ ਪਾਜ਼ੀਟਿਵ ਕੇਸਾਂ ਦੀ...
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ 'ਤੇ ਰਿਹਾਅ ਹੋਏ
. . .  1 day ago
ਨਾਭਾ, 18 ਮਈ (ਕਰਮਜੀਤ ਸਿੰਘ) - ਪਿਛਲੇ ਦਿਨੀਂ ਨਾਭਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ...
ਮੋਗਾ ਵਿਖੇ ਕੋਰੋਨਾ ਦੀ ਭੇਟ ਚੜ੍ਹੀਆਂ ਦੋ ਹੋਰ ਜਾਨਾਂ, ਆਏ 112 ਨਵੇਂ ਮਾਮਲੇ
. . .  1 day ago
ਮੋਗਾ, 18 ਮਈ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਵਿਚ ਅੱਜ ਕੋਰੋਨਾ ਦੀ ਭੇਟ 2 ਹੋਰ ਕੀਮਤੀ ਜਾਨਾਂ ਚੜ੍ਹ ਗਈਆਂ ਅਤੇ ਇਕੋ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲੇ 112...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ, ਜਿਸ ਵਿਚ 21 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ...
ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਦੀ ਮੌਤ
. . .  1 day ago
ਹਠੂਰ,18 ਮਈ (ਜਸਵਿੰਦਰ ਸਿੰਘ ਛਿੰਦਾ) - ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਬੂਟਾ ਸਿੰਘ ਦਾ...
ਪੰਜਾਬ ਪੁਲਿਸ ਦੇ 2 ਡੀ. ਐਸ. ਪੀਜ਼. ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਮਈ - ਪੰਜਾਬ ਪੁਲਿਸ ਦੇ 2 ਡੀ ਐਸ ਪੀਜ਼ ਦੇ ਤਬਾਦਲੇ ਕੀਤੇ...
ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ - ਬਿਕਰਮਜੀਤ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 18 ਮਈ ( ਬਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ...
ਅੰਮ੍ਰਿਤਸਰ ਨੇੜੇ 1500 ਰੁਪਏ ਬਦਲੇ ਇਕ ਫਾਇਨਾਂਸ ਕੰਪਨੀ ਦੇੇ ਕਰਿੰਦੇ ਦਾ ਵੱਢਿਆ ਗੁੱਟ
. . .  1 day ago
ਜਾਸਾਂਸੀ, 18 ਮਈ (ਹੇਰ, ਰਣਜੀਤ ਜੋਸਨ, ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪਿੰਡ ਨੰਗਲੀ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਫਾਇਨਾਂਸ ਕੰਪਨੀ ਦੇ ਵਿਅਕਤੀ ਜਿਸਦਾ ਨਾਂਅ ਅੰਕਿਤ ਹੈ, ਉਸ ਕੋਲੋਂ 1500 ਰੁਪਏ
ਪੰਜਾਬ : ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ,18 ਮਈ (ਬਿਕਰਮਜੀਤ ਸਿੰਘ ਮਾਨ) - ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੇਸ਼ ਵਿਚ ਵੱਧ ਰਹੇ ਹਨ । ਪੰਜਾਬ ਵਿਚ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ
. . .  1 day ago
ਸੈਕਰਾਮੈਂਟੋ, 18 ਮਈ (ਹੁਸਨ ਲੜੋਆ) - ਦੱਖਣੀ ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਨ ਹੇਠ ਨਹੀਂ ਹੋਈ ਜਦ ਕਿ ਨਿਊ ਜਰਸੀ ਦੇ ਜੰਗਲਾਂ ਨੂੰ ਵੀ...
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਲਾਜ਼ਮ ਫ਼ਰੰਟ ਦਾ ਐਲਾਨ
. . .  1 day ago
ਚੰਡੀਗੜ੍ਹ 18 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ...
ਰੇਲਵੇ ਲਾਈਨਾਂ 'ਤੇ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼
. . .  1 day ago
ਹੰਡਿਆਇਆ,(ਬਰਨਾਲਾ)18 ਮਈ, (ਗੁਰਜੀਤ ਸਿੰਘ ਖੁੱਡੀ) - ਅੱਜ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਤਪਾ ਰੇਲਵੇ ਸਟੇਸ਼ਨ ਵਿਚਕਾਰ ਪਿੰਡ ਖੁੱਡੀ ਖ਼ੁਰਦ ਦੇ ਨੇੜੇ ਅੰਬਾਲਾ - ਬਠਿੰਡਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552

ਸੰਪਾਦਕੀ

ਗਹਿਰਾ ਹੁੰਦਾ ਜਾ ਰਿਹੈ ਕਾਂਗਰਸ ਦਾ ਸਿਆਸੀ ਸੰਕਟ

ਕੌਮੀ ਪਾਰਟੀ ਕਾਂਗਰਸ ਦਾ ਅੰਦਰੂਨੀ ਸੰਕਟ ਵਧਦਾ ਦਿਖਾਈ ਦੇ ਰਿਹਾ ਹੈ। ਖ਼ਾਸ ਤੌਰ 'ਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਨਮੋਸ਼ੀਜਨਕ ਹਾਰ ਹੋਣ ਤੋਂ ਪਿੱਛੋਂ ਤਾਂ ਕਾਂਗਰਸੀ ਸਫ਼ਾਂ ਵਿਚ ਵੱਡੀ ਪੱਧਰ 'ਤੇ ਨਿਰਾਸ਼ਾ ਪੈਦਾ ਹੋ ਗਈ ਸੀ। ਲਗਪਗ ਡੇਢ ਕੁ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਨਾਲ ਹੀ ਇਹ ਸਪੱਸ਼ਟ ਬਿਆਨ ਦਿੱਤਾ ਸੀ ਕਿ ਪਾਰਟੀ ਆਪਣਾ ਕੋਈ ਹੋਰ ਪ੍ਰਧਾਨ ਚੁਣ ਲਵੇ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਨਹਿਰੂ ਗਾਂਧੀ ਪਰਿਵਾਰ ਤੋਂ ਕੋਈ ਬਾਹਰਲਾ ਮੈਂਬਰ ਹੀ ਨਵਾਂ ਪ੍ਰਧਾਨ ਹੋਣਾ ਚਾਹੀਦਾ ਹੈ। ਲੜਖੜਾਉਂਦੀ ਪਾਰਟੀ ਨੇ ਕੋਈ ਹੋਰ ਚਾਰਾ ਨਾ ਦੇਖਦਿਆਂ ਸੋਨੀਆ ਗਾਂਧੀ ਨੂੰ ਹੀ ਅੰਤਰਿਮ ਪ੍ਰਧਾਨ ਬਣਾ ਦਿੱਤਾ ਸੀ ਤਾਂ ਜੋ ਛੇਤੀ ਹੀ ਅੰਦਰੂਨੀ ਚੋਣਾਂ ਕਰਵਾ ਕੇ ਇਸ ਅਹੁਦੇ ਲਈ ਕਿਸੇ ਫ਼ੈਸਲੇ 'ਤੇ ਪਹੁੰਚਾਇਆ ਜਾ ਸਕੇ। ਪਰ ਡੇਢ ਸਾਲ ਬਾਅਦ ਸੋਨੀਆ ਗਾਂਧੀ ਦੀ ਹਿਚਕਿਚਾਹਟ ਇਹ ਹੀ ਪ੍ਰਭਾਵ ਦਿੰਦੀ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਇਹ ਕੁਰਸੀ ਆਪਣੇ ਪਰਿਵਾਰ ਕੋਲ ਹੀ ਰੱਖਣਾ ਚਾਹੁੰਦੀ ਹੈ ਅਤੇ ਰਾਹੁਲ ਗਾਂਧੀ ਨੂੰ ਮੁੜ ਪ੍ਰਧਾਨਗੀ ਦਾ ਅਹੁਦਾ ਦਿਵਾਉਣ ਦੀ ਚਾਹਵਾਨ ਹੈ। ਪਰ ਹੁਣ ਬਿਹਾਰ ਦੀਆਂ ਚੋਣਾਂ ਵਿਚ ਵੀ ਕਾਂਗਰਸ ਨੂੰ ਮੁੜ ਨਮੋਸ਼ੀਜਨਕ ਹਾਰ ਹੋਈ ਹੈ। ਪਾਰਟੀ ਵਲੋਂ ਲੜੀਆਂ ਗਈਆਂ 70 ਸੀਟਾਂ ਵਿਚੋਂ ਇਸ ਨੂੰ 19 ਸੀਟਾਂ ਹੀ ਮਿਲੀਆਂ ਹਨ। ਕੌਮੀ ਪੱਧਰ 'ਤੇ ਪ੍ਰਧਾਨਗੀ ਸਬੰਧੀ ਕੋਈ ਫ਼ੈਸਲਾ ਨਾ ਕੀਤੇ ਜਾਣ ਨੇ ਪਾਰਟੀ ਨੂੰ ਜਿਥੇ ਹੋਰ ਕਮਜ਼ੋਰ ਕੀਤਾ ਹੈ, ਉਥੇ ਇਸ ਦਾ ਅੰਦਰੂਨੀ ਕਲੇਸ਼ ਵੀ ਹੋਰ ਵਧਿਆ ਜਾਪਦਾ ਹੈ।
ਕੁਝ ਮਹੀਨੇ ਪਹਿਲਾਂ ਕਾਂਗਰਸ ਦੇ 23 ਵੱਡੇ ਲੀਡਰਾਂ ਨੇ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਪਾਰਟੀ ਨੂੰ ਆਤਮ-ਮੰਥਨ ਲਈ ਕਿਹਾ ਸੀ ਅਤੇ ਇਸ ਦੀ ਡਿਗਦੀ ਸਾਖ਼ ਨੂੰ ਮੁੜ ਬਹਾਲ ਕਰਨ ਲਈ ਇਸ ਦੀ ਲੀਡਰਸ਼ਿਪ ਵਿਚ ਵੀ ਬਦਲਾਅ ਦੀ ਗੱਲ ਕੀਤੀ ਸੀ। ਇਨ੍ਹਾਂ ਆਗੂਆਂ ਵਿਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਵਿਰੱਪਾ ਮੋਇਲੀ ਤੇ ਸ਼ਸ਼ੀ ਥਰੂਰ ਆਦਿ ਸ਼ਾਮਿਲ ਸਨ। ਚਾਹੇ ਚਿੱਠੀ ਲਿਖਣ ਵਾਲਿਆਂ ਵਿਚ ਪੀ. ਚਿਦੰਬਰਮ ਸ਼ਾਮਿਲ ਨਹੀਂ ਸੀ ਪਰ ਉਨ੍ਹਾਂ ਦੇ ਪਿਛਲੇ ਦਿਨਾਂ ਵਿਚ ਇਸ ਸਬੰਧੀ ਆਏ ਬਿਆਨਾਂ ਨੇ ਵੀ ਵੱਡੀ ਚਰਚਾ ਛੇੜੀ ਰੱਖੀ ਹੈ। ਹੁਣ ਬਿਹਾਰ ਵਿਧਾਨ ਸਭਾ ਦੇ ਨਾਲ-ਨਾਲ ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿਚ ਹੋਈਆਂ ਉਪ-ਚੋਣਾਂ ਵਿਚ ਵੀ ਕਾਂਗਰਸ ਨੂੰ ਵੱਡੀ ਹਾਰ ਮਿਲੀ ਹੈ, ਜਿਸ ਨਾਲ ਅੰਦਰੂਨੀ ਕਲੇਸ਼ ਹੋਰ ਵਧਿਆ ਜਾਪਦਾ ਹੈ। ਅਗਲੇ ਸਾਲ ਕੇਰਲ, ਤਾਮਿਲਨਾਡੂ, ਪੁਡੂਚੇਰੀ, ਪੱਛਮੀ ਬੰਗਾਲ ਤੇ ਆਸਾਮ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਕਾਂਗਰਸੀਆਂ ਅੰਦਰ ਕਾਂਬਾ ਛਿੜਿਆ ਦਿਖਾਈ ਦਿੰਦਾ ਹੈ। ਚਾਹੀਦਾ ਤਾਂ ਇਹ ਸੀ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੀ ਹਾਰ ਅਤੇ ਉਸ ਤੋਂ ਪਿੱਛੋਂ ਮੱਧ ਪ੍ਰਦੇਸ਼ ਦੀ ਨਮੋਸ਼ੀ ਪਿੱਛੋਂ ਪਾਰਟੀ ਅੰਦਰ ਗੰਭੀਰਤਾ ਨਾਲ ਪੈਦਾ ਹੋਈ ਸਥਿਤੀ ਦਾ ਮੰਥਨ ਕੀਤਾ ਜਾਂਦਾ ਪਰ ਅਜਿਹਾ ਕਿਸੇ ਵੀ ਪੱਧਰ 'ਤੇ ਨਹੀਂ ਕੀਤਾ ਗਿਆ। ਹੁਣ ਬਿਹਾਰ ਦੀਆਂ ਵਿਧਾਨ ਸਭਾ ਅਤੇ ਕੁਝ ਹੋਰ ਰਾਜਾਂ ਵਿਚ ਹੋਈਆਂ ਉਪ-ਚੋਣਾਂ ਪਿੱਛੋਂ ਵੀ ਇਸ ਦੀ ਵੱਡੀ ਲੋੜ ਭਾਸਦੀ ਸੀ ਪਰ ਇਸ ਦੀ ਬਜਾਏ ਸੋਨੀਆ ਗਾਂਧੀ ਨੇ ਬੁਲਾਈ ਮੀਟਿੰਗ ਵਿਚ ਅਜਿਹੇ ਮੰਥਨ ਦੀ ਥਾਂ 'ਤੇ ਹੋਰ ਮੁੱਦਿਆਂ 'ਤੇ ਗੱਲ ਕਰਨ ਨੂੰ ਹੀ ਬਿਹਤਰ ਸਮਝਿਆ। ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਵੀ ਪਹਿਲਾਂ ਹੀ ਸਵਾਲ ਉੱਠਦੇ ਰਹੇ ਹਨ। ਹੁਣ ਅਜਿਹੇ ਸਵਾਲਾਂ ਦਾ ਹੋਰ ਵੀ ਉੱਭਰਵੇਂ ਰੂਪ ਵਿਚ ਸਾਹਮਣੇ ਆਉਣਾ ਕੁਦਰਤੀ ਹੈ ਪਰ ਸੋਨੀਆ ਗਾਂਧੀ ਦਾ ਹਠ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਦਿਖਾਈ ਦਿੰਦਾ ਹੈ। ਚਾਹੇ ਉਨ੍ਹਾਂ ਨੇ ਪਾਰਟੀ ਨੂੰ ਹੋਈਆਂ ਹਾਰਾਂ ਤੋਂ ਧਿਆਨ ਲਾਂਭੇ ਕਰਨ ਲਈ ਪਿਛਲੇ ਦਿਨੀਂ 3 ਕਮੇਟੀਆਂ ਦਾ ਗਠਨ ਕੀਤਾ ਸੀ, ਜਿਸ ਵਿਚ ਵਿਰੋਧ ਦੀ ਆਵਾਜ਼ ਉਠਾਉਣ ਵਾਲੇ ਆਨੰਦ ਸ਼ਰਮਾ, ਸ਼ਸ਼ੀ ਥਰੂਰ ਅਤੇ ਗੁਲਾਮ ਨਬੀ ਆਜ਼ਾਦ ਨੂੰ ਤਾਂ ਲਿਆ ਗਿਆ ਸੀ ਪਰ ਕਪਿਲ ਸਿੱਬਲ ਨੂੰ ਇਨ੍ਹਾਂ 'ਚੋਂ ਬਾਹਰ ਰੱਖਿਆ ਗਿਆ ਸੀ। ਇਹ ਕਮੇਟੀਆਂ ਵੀ ਆਰਥਿਕ, ਵਿਦੇਸ਼ ਮਾਮਲੇ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਸ਼ਿਆਂ ਨੂੰ ਲੈ ਕੇ ਹੀ ਬਣਾਈਆਂ ਗਈਆਂ ਹਨ। ਪਰ ਪਾਰਟੀ ਨੂੰ ਦਰਪੇਸ਼ ਲੀਡਰਸ਼ਿਪ ਦੇ ਸੰਕਟ ਸਬੰਧੀ ਕੁਝ ਵੀ ਨਹੀਂ ਕੀਤਾ ਗਿਆ। ਲਗਦਾ ਹੈ ਕਿ ਪਿਛਲੇ ਸਮੇਂ ਵਿਚ ਪਾਰਟੀ ਉਨ੍ਹਾਂ ਵਰਗਾਂ ਵਿਚ ਵੀ ਆਪਣਾ ਆਧਾਰ ਗੁਆਉਂਦੀ ਜਾ ਰਹੀ ਹੈ ਜਿਨ੍ਹਾਂ ਵਿਚ ਪਹਿਲਾਂ ਇਸ ਪ੍ਰਤੀ ਅਕਸਰ ਉਤਸ਼ਾਹ ਦੇਖਿਆ ਜਾਂਦਾ ਸੀ। ਘੱਟ-ਗਿਣਤੀਆਂ ਖ਼ਾਸ ਤੌਰ 'ਤੇ ਮੁਸਲਿਮ ਫ਼ਿਰਕੇ ਦਾ ਵੀ ਇਸ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਕੁਝ ਹੋਰ ਪਾਰਟੀਆਂ ਪਿੱਛੇ ਲਾਮਬੰਦ ਹੁੰਦੇ ਜਾਪਦੇ ਹਨ। ਦਲਿਤ ਵੀ ਹੋਰ ਪਾਰਟੀਆਂ ਨੂੰ ਅਪਣਾ ਕੇ ਕਾਂਗਰਸ ਤੋਂ ਦੂਰੀ ਬਣਾ ਰਹੇ ਹਨ।
ਇਕ ਧਰਮ-ਨਿਰਪੱਖ ਅਤੇ ਜਮਹੂਰੀਅਤ ਨੂੰ ਅਪਣਾਈ ਰਹੀ ਪੁਰਾਣੀ ਕੌਮੀ ਪਾਰਟੀ ਦੀ ਅਜਿਹੀ ਨਿਰਾਸ਼ਾਜਨਕ ਸਥਿਤੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੀ ਵਧੇਰੇ ਸਿਆਸੀ ਤਾਕਤ ਮਿਲੀ ਜਾਪਦੀ ਹੈ। ਚਾਹੇ ਬਿਹਾਰ ਦੀਆਂ ਚੋਣਾਂ ਵਿਚ ਤਾਂ ਨਿਤਿਸ਼ ਕੁਮਾਰ ਦੇ ਜਨਤਾ ਦਲ (ਯੂ) ਅਤੇ ਭਾਜਪਾ ਦੇ ਗੱਠਜੋੜ ਨੂੰ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਰਗਾ ਹੁਲਾਰਾ ਨਹੀਂ ਮਿਲਿਆ ਅਤੇ ਤੇਜਸਵੀ ਯਾਦਵ ਦੀ ਅਗਵਾਈ ਵਿਚ ਮਹਾਂਗੱਠਜੋੜ ਨੇ ਇਸ ਦਾ ਸਖ਼ਤ ਮੁਕਾਬਲਾ ਕਰਦਿਆਂ ਇਸ ਨੂੰ ਚੰਗੀ ਟੱਕਰ ਦਿੱਤੀ ਹੈ ਪਰ ਕਾਂਗਰਸ ਵਲੋਂ ਜ਼ਮੀਨੀ ਹਕੀਕਤਾਂ ਨੂੰ ਨਾ ਪਛਾਣ ਸਕਣ ਅਤੇ ਇਕ ਪਰਿਵਾਰ ਦੀ ਹੀ ਪਾਰਟੀ ਬਣੀ ਰਹਿਣ ਦੇ ਪ੍ਰਭਾਵ ਅਤੇ ਸਹੀ ਲੀਡਰਸ਼ਿਪ ਦੀ ਘਾਟ ਨੇ ਕੁਝ ਅਜਿਹੇ ਅਹਿਮ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਨੂੰ ਹੱਲ ਕਰਨਾ ਪਾਰਟੀ ਲਈ ਇਕ ਚੁਣੌਤੀ ਤੇ ਵੱਡੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਬਗ਼ੈਰ ਇਸ ਕੌਮੀ ਪਾਰਟੀ ਦੀ ਸਾਖ਼ ਹੋਰ ਵੀ ਡਿਗਣ ਦੀ ਸੰਭਾਵਨਾ ਬਣ ਗਈ ਹੈ।

-ਬਰਜਿੰਦਰ ਸਿੰਘ ਹਮਦਰਦ

 

ਚੋਣਾਂ ਦੇ ਪੱਖ ਤੋਂ ਭਾਜਪਾ ਲਈ ਚੁਣੌਤੀਪੂਰਨ ਹੋਵੇਗਾ ਅਗਲਾ ਸਾਲ

ਚੋਣਾਂ ਦੇ ਲਿਹਾਜ਼ ਨਾਲ 2020 ਗੁਜ਼ਰ ਚੁੱਕਾ ਹੈ। ਹਾਲਾਂ ਕਿ ਕਸ਼ਮੀਰ ਦੀਆਂ ਸਥਾਨਕ ਚੋਣਾਂ ਵਿਚ ਕੁਝ ਮਾਹਿਰਾਂ ਦੀ ਦਿਲਚਸਪੀ ਹੋ ਸਕਦੀ ਹੈ। ਪਰ ਉਹ ਚੋਣਾਂ ਉਥੋਂ ਦੀ ਰਾਜਨੀਤੀ ਅਤੇ ਦੇਸ਼ ਦੀ ਰਾਜਨੀਤੀ ਲਈ ਕਿਸੇ ਵੀ ਤਰ੍ਹਾਂ ਫ਼ੈਸਲਾਕੁੰਨ ਸਾਬਤ ਨਹੀਂ ਹੋ ਸਕਦੀਆਂ। ਕੋਰੋਨਾ ...

ਪੂਰੀ ਖ਼ਬਰ »

ਸੰਕਟਮਈ ਸਮੇਂ ਵਿਚ ਵੀ ਅੱਗੇ ਵਧ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ

51ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼ ਵਿਸ਼ਵ ਵਿਆਪੀ ਕੋਰੋਨਾ ਵਾਇਰਸ ਕੋਵਿਡ-19 ਕਾਰਨ ਬਣੇ ਚੁਣੌਤੀ ਪੂਰਨ ਹਾਲਾਤ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 51ਵਾਂ ਸਥਾਪਨਾ ਦਿਵਸ 24 ਨਵੰਬਰ, 2020 ਨੂੰ ਮਨਾਉਣ ਜਾ ਰਹੀ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ...

ਪੂਰੀ ਖ਼ਬਰ »

ਚੀਨ ਨਾਲ ਲੱਦਾਖ ਸਬੰਧੀ ਵਿਵਾਦ ਹੱਲ ਕਿਉਂ ਨਹੀਂ ਹੋ ਰਿਹਾ?

ਸੱਤ ਮਹੀਨੇ ਹੋਣ ਵਾਲੇ ਹਨ ਅਤੇ ਲੱਦਾਖ ਵਿਚ ਭਾਰਤੀ ਅਤੇ ਚੀਨੀ ਫੌਜਾਂ ਆਹਮੋ ਸਾਹਮਣੇ ਖੜ੍ਹੀਆਂ ਹਨ ਅਤੇ ਸਮਝੌਤੇ ਦਾ ਰਾਹ ਲੱਭ ਰਹੀਆਂ ਹਨ। ਪਰ ਗੱਲਬਾਤ ਵਿਚ ਕਿਸੇ ਤਰ੍ਹਾਂ ਦੀ ਤਰੱਕੀ ਨਹੀਂ ਹੋ ਰਹੀ। ਤਣਾਅ ਵਿਚ ਕੋਈ ਕਮੀ ਨਹੀਂ ਆ ਰਹੀ। ਪਰ ਕਿਸੇ ਵੱਡੇ ਯੁੱਧ ਦੀ ਵੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX