ਤਾਜਾ ਖ਼ਬਰਾਂ


ਦਿੱਲੀ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
. . .  24 minutes ago
ਨਵੀਂ ਦਿੱਲੀ, 19 ਮਈ - ਦਿੱਲੀ 'ਚ ਹਲਕੀ ਬਾਰਸ਼ ਪਈ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿਚ ਬਦਲ ਛਾਏ ਰਹਿਣਗੇ ਤੇ ਭਾਰੀ ਮੀਂਹ ਵੀ ਪੈ...
ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਹੋ ਚੁੱਕੀ ਹੈ ਮੌਤ
. . .  31 minutes ago
ਲਖਨਊ, 19 ਮਈ - ਉਤਰ ਪ੍ਰਦੇਸ਼ ਵਿਚ ਕੋਰੋਨਾ ਕਾਰਨ ਹੁਣ ਤੱਕ ਤਿੰਨ ਮੰਤਰੀਆਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਉਤਰ ਪ੍ਰਦੇਸ਼ ਦੇ ਹੜ੍ਹ ਕੰਟਰੋਲ ਅਤੇ ਮਾਲ ਰਾਜ ਮੰਤਰੀ ਵਿਜੇ ਕਸ਼ਿਅਪ ਦੀ ਗੁੜਗਾਂਓ ਦੇ ਮੇਦਾਂਤਾ ਹਸਪਤਾਲ ਵਿਚ ਕੋਰੋਨਾ ਕਾਰਨ ਮੌਤ ਹੋ...
ਉਤਰ ਪ੍ਰਦੇਸ਼ 'ਚ 100 ਸਾਲ ਪੁਰਾਣੀ ਮਸਜਿਦ ਢਾਹੀ, ਛਿੜਿਆ ਵਿਵਾਦ
. . .  49 minutes ago
ਬਾਰਾਬੰਕੀ, 19 ਮਈ - ਉਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੀ ਰਾਮਸਨੇਹੀਘਾਟ ਤਹਿਸੀਲ ਕੰਪਲੈਕਸ 'ਚ ਬਣੀ ਮਸਜਿਦ ਨੂੰ ਪੁਲਿਸ ਪ੍ਰਸ਼ਾਸਨ ਨੇ ਢਾਹ ਦਿੱਤਾ। ਮਸਜਿਦ ਢਾਹੁਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਮੁਸਲਿਮ ਸੰਗਠਨਾਂ...
ਅੱਜ ਦਾ ਵਿਚਾਰ
. . .  about 1 hour ago
ਕੱਲ੍ਹ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  1 day ago
ਸੀਰਮ ਇੰਸਟੀਚਿਊਟ ਨੇ ਦੇਸ਼ ਵਿਚ ਟੀਕੇ ਦੀ ਘਾਟ 'ਤੇ ਦਿੱਤੀ ਸਫ਼ਾਈ
. . .  1 day ago
ਪੁਣੇ, 18 ਮਈ - ਸੀਰਮ ਇੰਸਟੀਚਿਊਟ ਨੇ ਕੋਰੋਨਾ ਦੇ ਭਾਰਤ ਵਿਚ ਟੀਕੇ ਦੀ ਘਾਟ 'ਤੇ ਸਪੱਸ਼ਟਕਰਨ ਦਿੱਤਾ ਹੈ । ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ...
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  1 day ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ...
ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ , 18 ਮਈ (ਅਮਰੀਕ ਸਿੰਘ ਬਤਰਾ, ਰੂਪੇਸ਼ ਕੁਮਰ) - ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ...
ਪਠਾਨਕੋਟ ਵਿਚ ਕੋਰੋਨਾ ਦੇ 349 ਨਵੇਂ ਮਾਮਲੇ ਆਏ ਸਾਹਮਣੇ , ਕੋਰੋਨਾ ਨਾਲ 6 ਹੋਰ ਮੌਤਾਂ
. . .  1 day ago
ਪਠਾਨਕੋਟ ,18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 301 ਨਵੇਂ ਮਾਮਲੇ ਆਏ ਸਾਹਮਣੇ, 16 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 18 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ-19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ...
ਕੇਜਰੀਵਾਲ ਦਾ ਵੱਡਾ ਐਲਾਨ - ਕੋਰੋਨਾ ਤੋਂ ਮਰਨ ਵਾਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 50 ਹਜ਼ਾਰ ਮੁਆਵਜ਼ਾ
. . .  1 day ago
ਨਵੀਂ ਦਿੱਲੀ, 18 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲੇ ...
ਬੱਚਿਆਂ ਦੇ ਕੋਰੋਨਾ ਟੀਕਾ ਟ੍ਰਾਇਲ 10 ਦਿਨਾਂ ਵਿਚ ਸ਼ੁਰੂ ਹੋਵੇਗਾ, ਡੀ.ਸੀ.ਜੀ.ਆਈ. ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 18 ਮਈ –ਡਾਕਟਰ ਐਨ. ਕੇ. ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਰੋਨਾ ਟੀਕਾ ਟ੍ਰਾਇਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਮਨਜ਼ੂਰੀ ਦਿੱਤੀ ਗਈ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ
. . .  1 day ago
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 6 ਮੌਤਾਂ ਹੋ ਗਈਆਂ ਹਨ | ਉੱਥੇ 39 ਨਵੇਂ ਪਾਜ਼ੀਟਿਵ ਕੇਸਾਂ ਦੀ...
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ 'ਤੇ ਰਿਹਾਅ ਹੋਏ
. . .  1 day ago
ਨਾਭਾ, 18 ਮਈ (ਕਰਮਜੀਤ ਸਿੰਘ) - ਪਿਛਲੇ ਦਿਨੀਂ ਨਾਭਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ...
ਮੋਗਾ ਵਿਖੇ ਕੋਰੋਨਾ ਦੀ ਭੇਟ ਚੜ੍ਹੀਆਂ ਦੋ ਹੋਰ ਜਾਨਾਂ, ਆਏ 112 ਨਵੇਂ ਮਾਮਲੇ
. . .  1 day ago
ਮੋਗਾ, 18 ਮਈ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਵਿਚ ਅੱਜ ਕੋਰੋਨਾ ਦੀ ਭੇਟ 2 ਹੋਰ ਕੀਮਤੀ ਜਾਨਾਂ ਚੜ੍ਹ ਗਈਆਂ ਅਤੇ ਇਕੋ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲੇ 112...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ, ਜਿਸ ਵਿਚ 21 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ...
ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਦੀ ਮੌਤ
. . .  1 day ago
ਹਠੂਰ,18 ਮਈ (ਜਸਵਿੰਦਰ ਸਿੰਘ ਛਿੰਦਾ) - ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਬੂਟਾ ਸਿੰਘ ਦਾ...
ਪੰਜਾਬ ਪੁਲਿਸ ਦੇ 2 ਡੀ. ਐਸ. ਪੀਜ਼. ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਮਈ - ਪੰਜਾਬ ਪੁਲਿਸ ਦੇ 2 ਡੀ ਐਸ ਪੀਜ਼ ਦੇ ਤਬਾਦਲੇ ਕੀਤੇ...
ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ - ਬਿਕਰਮਜੀਤ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 18 ਮਈ ( ਬਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ...
ਅੰਮ੍ਰਿਤਸਰ ਨੇੜੇ 1500 ਰੁਪਏ ਬਦਲੇ ਇਕ ਫਾਇਨਾਂਸ ਕੰਪਨੀ ਦੇੇ ਕਰਿੰਦੇ ਦਾ ਵੱਢਿਆ ਗੁੱਟ
. . .  1 day ago
ਜਾਸਾਂਸੀ, 18 ਮਈ (ਹੇਰ, ਰਣਜੀਤ ਜੋਸਨ, ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪਿੰਡ ਨੰਗਲੀ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਫਾਇਨਾਂਸ ਕੰਪਨੀ ਦੇ ਵਿਅਕਤੀ ਜਿਸਦਾ ਨਾਂਅ ਅੰਕਿਤ ਹੈ, ਉਸ ਕੋਲੋਂ 1500 ਰੁਪਏ
ਪੰਜਾਬ : ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ,18 ਮਈ (ਬਿਕਰਮਜੀਤ ਸਿੰਘ ਮਾਨ) - ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੇਸ਼ ਵਿਚ ਵੱਧ ਰਹੇ ਹਨ । ਪੰਜਾਬ ਵਿਚ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ
. . .  1 day ago
ਸੈਕਰਾਮੈਂਟੋ, 18 ਮਈ (ਹੁਸਨ ਲੜੋਆ) - ਦੱਖਣੀ ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਨ ਹੇਠ ਨਹੀਂ ਹੋਈ ਜਦ ਕਿ ਨਿਊ ਜਰਸੀ ਦੇ ਜੰਗਲਾਂ ਨੂੰ ਵੀ...
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਲਾਜ਼ਮ ਫ਼ਰੰਟ ਦਾ ਐਲਾਨ
. . .  1 day ago
ਚੰਡੀਗੜ੍ਹ 18 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ...
ਰੇਲਵੇ ਲਾਈਨਾਂ 'ਤੇ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼
. . .  1 day ago
ਹੰਡਿਆਇਆ,(ਬਰਨਾਲਾ)18 ਮਈ, (ਗੁਰਜੀਤ ਸਿੰਘ ਖੁੱਡੀ) - ਅੱਜ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਤਪਾ ਰੇਲਵੇ ਸਟੇਸ਼ਨ ਵਿਚਕਾਰ ਪਿੰਡ ਖੁੱਡੀ ਖ਼ੁਰਦ ਦੇ ਨੇੜੇ ਅੰਬਾਲਾ - ਬਠਿੰਡਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 10 ਮੱਘਰ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70 ਫੀਸਦੀ ਅਸਰਦਾਰ

ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 23 ਨਵੰਬਰ- ਕੋਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ | ਕੋਵਿਡ-19 ਵੈਕਸੀਨ ਦੀ ਅੰਤਿਮ ਦੌੜ ਮੌਕੇ ਇਕ-ਇਕ ਕਰਕੇ, ਫਾਰਮਾ ਕੰਪਨੀਆਂ ਆਪਣੇ ਵੈਕਸੀਨ ਪਰਖਾਂ ਦੇ ਅੰਕੜਿਆਂ ਨੂੰ ਪੇਸ਼ ਕਰ ਰਹੀਆਂ ਹਨ ¢ ਫਾਈਜ਼ਰ, ਮੋਡੇਰਨਾ ਅਤੇ ਆਕਸਫੋਰਡ ਅਸਟਰਜੈਨਿਕਾ ਦੇ ਪੜਾਅ 3 ਪਰਖਾਂ ਦੇ ਅੰਕੜੇ ਸਾਹਮਣੇ ਆਏ ਹਨ ¢ ਆਕਸਫੋਰਡ ਵਲੋਂ ਤਿਆਰ ਕੀਤੀ ਵੈਕਸੀਨ 'ਕੋਵਿਸ਼ੀਲਡ' ਨਾ ਕੇਵਲ ਆਕਸਫੋਰਡ ਯੂਨੀਵਰਸਿਟੀ ਵਰਗੀ ਪ੍ਰਸਿੱਧ ਖੋਜ ਸੰਸਥਾ ਦੁਆਰਾ ਬਣਾਇਆ ਗਿਆ ਹੈ, ਸਗੋਂ ਇਹ 90% ਤੱਕ ਅਸਰਦਾਰ ਵੀ ਹੈ | ਇਸ ਨੂੰ ਸਟੋਰ ਕਰਨ ਲਈ ਬਹੁਤ ਘੱਟ ਤਾਪਮਾਨ ਦੀ ਲੋੜ ਨਹੀਂ ਹੈ ਅਤੇ ਕੀਮਤ ਵੀ ਬਾਕੀ ਵੈਕਸੀਨਾਂ ਨਾਲੋਂ ਘੱਟ ਹੋਵੇਗੀ ¢ ਹਰ ਪੱਖੋਂ ਇਹ ਵੈਕਸੀਨ ਭਾਰਤ ਲਈ ਸਭ ਤੋਂ ਵੱਧ ਮਹੱਤਵਪੂਨ ਜਾਣੀ ਜਾਂਦੀ ਹੈ ¢ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਕੋਵਿਡ-19 ਨੂੰ ਰੋਕਣ 'ਚ ਅਸਰਦਾਰ ਰਹੀ ਹੈ ¢ ਵੈਕਸੀਨ ਦੇ ਪੜਾਅ 3 ਪਰਖਾਂ ਦਾ ਅੰਤਰਿਮ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਇਸ ਦੀ ਸੁਯੋਗਤਾ ਕੁੱਲ ਮਿਲਾ ਕੇ 70.4% ਰਹੀ ਹੈ | ਖੋਜਕਾਰਾਂ ਅਨੁਸਾਰ ਜਿਸ ਦੀ ਖੁਰਾਕ ਮਾਤਰਾ ਬਦਲਣ ਨਾਲ ਜ਼ਿਆਦਾ ਅਸਰਦਾਰ ਸਾਬਤ ਹੋ ਰਹੀ ਹੈ ¢ ਪ੍ਰੋ: ਐਾਡਰਿਊ ਪੋਲਰਾਡ ਨੇ ਕਿਹਾ ਹੈ ਕਿ ਜਦੋਂ 3000 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਅੱਧੀ ਅਤੇ ਦੂਜੀ ਖੁਰਾਕ ਪੂਰੀ ਦਿੱਤੀ ਗਈ, ਤਾਂ ਵੈਕਸੀਨ 90% ਤੱਕ ਅਸਰਦਾਰ ਰਹੀ ¢ ਆਕਸਫੋਰਡ ਵੈਕਸੀਨ ਦੀ ਪਰਖ ਯੂ.ਕੇ., ਬ੍ਰਾਜ਼ੀਲ, ਭਾਰਤ ਸਮੇਤ ਕਈ ਦੇਸ਼ਾਂ 'ਚ ਚਲਾਈ ਜਾ ਰਹੀ ਹੈ ¢ ਅਜੇ ਤੱਕ ਇਸ ਵੈਕਸੀਨ ਤੋਂ ਕੋਈ ਗੰਭੀਰ ਅਣਚਾਹੇ ਅਸਰਾਂ (ਸਾਈਡ ਇਫੈਕਟ) ਦੀ ਰਿਪੋਰਟ ਨਹੀਂ ਮਿਲੀ ਹੈ ¢ ਵੈਕਸੀਨ ਦੀਆਂ 40 ਲੱਖ ਖੁਰਾਕਾਂ ਯੂ.ਕੇ. ਲਈ ਤਿਆਰ ਹੋ ਚੁੱਕੀਆਂ ਹਨ, ਪਰ ਸਰਕਾਰੀ ਦੀ ਪ੍ਰਵਾਨਗੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ¢ ਭਾਰਤ 'ਚ ਇਸ ਵੈਕਸੀਨ ਬਾਰੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਨੂੰ ਇਕ ਸਟੋਰ ਅਤੇ ਵੰਡਿਆ ਕਿਵੇਂ ਜਾਵੇਗਾ ¢ ਫਾਇਜ਼ਰ ਅਤੇ ਮੋਡੇਰਨਾ ਦੀ ਵੈਕਸੀਨ ਨੂੰ ਜ਼ੀਰੋ ਤੋਂ ਬਹੁਤ ਘੱਟ ਤਾਪਮਾਨ 'ਤੇ ਰੱਖਣਾ ਪੈਂਦਾ ਹੈ ¢ ਇਸ ਦੇ ਉਲਟ ਆਕਸਫੋਰਡ ਵੈਕਸੀਨ ਨੂੰ 2 ਤੋਂ 8 ਡਿਗਰੀ ਦੇ ਤਾਪਮਾਨ 'ਤੇ ਸਟੋਰ ਕੀਤਾ ਜਾ ਸਕਦਾ ਹੈ ¢ ਭਾਰਤ ਦੇ ਨਾਲ ਕੋਲਡ ਚੇਨ ਨੈੱਟਵਰਕ ਦੇ ਮਾਮਲੇ 'ਚ ਇਹ ਵੈਕਸੀਨ ਕਾਫੀ ਸਹੀ ਰਹਿਣ ਦੀਆਂ ਆਸਾਂ ਹਨ ¢ ਦੇਸ਼ 'ਚ 28 ਹਜ਼ਾਰ ਤੋਂ ਵੱਧ ਕੋਲਡ ਚੇਨ ਪੁਆਇੰਟ ਹਨ | ਭਾਰਤ 'ਚ ਵੀ ਇਹੀ ਵੈਕਸੀਨ ਪਹਿਲੇ ਨੰਬਰ 'ਤੇ ਆਉਣ ਦੀ ਉਮੀਦ ਹੈ ¢ ਅਜਿਹਾ ਇਸ ਕਰਕੇ ਹੈ ਕਿਉਂਕਿ ਯੂ.ਕੇ. 'ਚ ਐਸਟਰਜ਼ੇਨੇਕਾ ਕੰਪਨੀ ਇਸ ਦੀ ਸੰਕਟਕਾਲੀ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਵੇਗੀ ¢ ਜਿਵੇਂ ਹੀ ਇਹ ਮਨਜ਼ੂਰੀ ਮਿਲ ਜਾਂਦੀ ਹੈ, ਸੀਰਮ ਇੰਸਟੀਚਿਊਟ ਆਫ ਇੰਡੀਆ ਉਸੇ ਪਰਖ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਭਾਰਤ 'ਚ ਐਮਰਜੈਂਸੀ ਮਨਜ਼ੂਰੀ ਲਈ ਲੈ ਕੇ ਆਵੇਗਾ ¢ ਟੀਕਾਕਰਨ ਦੇ ਨਾਲ-ਨਾਲ ਸਮੀਖਿਆ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ | ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਰ ਪੁਰਵਾਲਾ ਨੇ ਕਿਹਾ ਕਿ ਇਹ ਵੈਕਸੀਨ ਜਨਵਰੀ 2021 ਤੱਕ ਸ਼ੁਰੂ ਕੀਤੀ ਜਾ ਸਕਦੀ ਹੈ ¢ ਭਾਰਤ ਨੂੰ ਆਕਸਫੋਰਡ ਦੀ Tਕੋਵਸ਼ੀਲਡT ਤੋਂ ਬਹੁਤੀਆਂ ਉਮੀਦਾਂ ਹਨ ਕਿਉਂਕਿ ਸੀਰਮ ਇੰਸਟੀਚਿਊਟ ਆਫ ਇੰਡੀਆ (13) ਨੇ ਐਸਟਰਜ਼ੇਨਕਾ ਨਾਲ ਸਮਝੌਤਾ ਕੀਤਾ ਹੈ, ਜੋ ਭਾਰਤ 'ਚ 100 ਕਰੋੜ ਖੁਰਾਕਾਂ ਤਿਆਰ ਕਰੇਗੀ | ਸੂਤਰਾਂ ਅਨੁਸਾਰ ਇਹ ਵੈਕਸੀਨ 500-600 ਰੁਪਏ ਦੇ ਆਸ-ਪਾਸ ਹੋਵੇਗੀ ¢ ਪਰ ਸਰਕਾਰ ਲਈ ਕੀਮਤ ਅੱਧੀ ਹੋ ਜਾਵੇਗੀ ¢ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇਸ ਨੂੰ ਖੁਸ਼ੀ ਭਰੀ ਖ਼ਬਰ ਆਖਿਆ ਹੈ |

ਐਗਰੀਕਲਚਰ ਐਾਡ ਇੰਡਸਟਰੀਅਲ ਟੈਕਨਾਲੋਜੀ ਕੰਪਲੈਕਸ ਦੀ ਉਸਾਰੀ ਲਈ ਰਾਜ ਕਾਹਲੋਂ ਨੇ ਦਿੱਤੇ 50 ਲੱਖ ਡਾਲਰ

ਸਾਨ ਫਰਾਂਸਿਸਕੋ, 23 ਨਵੰਬਰ (ਐੱਸ.ਅਸ਼ੋਕ ਭੌਰਾ)- ਕੈਲੀਫੋਰਨੀਆ ਦੇ ਸ਼ਹਿਰ ਮਰਸਿਡ 'ਚ ਵਸਦੇ ਖੇਤੀਬਾੜੀ ਤੇ ਹੋਰ ਕਾਰੋਬਾਰਾਂ ਨਾਲ ਜੁੜੇ ਪੰਜਾਬੀ ਮਨਰਾਜ ਕਾਹਲੋਂ (ਰਾਜ ਕਾਹਲੋਂ) ਨੇ ਮਰਸਿਡ ਕਾਲਜ 'ਚ ਐਗਰੀਕਲਚਰ ਐਾਡ ਇੰਡਸਟਰੀਅਲ ਟੈਕਨਾਲੋਜੀ ਕੰਪਲੈਕਸ ਉਸਾਰਨ ਲਈ 50 ...

ਪੂਰੀ ਖ਼ਬਰ »

ਪੁਲਿਸ ਐਫ.ਆਈ.ਆਰ. ਖ਼ਿਲਾਫ਼ ਬੰਬੇ ਹਾਈਕੋਰਟ ਪਹੁੰਚੀ ਕੰਗਣਾ

ਮੁੰਬਈ, 23 ਨਵੰਬਰ (ਏਜੰਸੀ)- ਅਦਾਕਾਰਾ ਕੰਗਣਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਸੋਮਵਾਰ ਨੂੰ ਬੰਬੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਮੁੰਬਈ ਪੁਲਿਸ ਵਲੋਂ ਦੋਵਾਂ ਭੈਣਾਂ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਨਫਰਤ ਪੈਦਾ ਕਰਨ ਅਤੇ ਸੰਪਰਦਾਇਕ ਫੁੱਟ ਪਾਉਣ ਦੀ ...

ਪੂਰੀ ਖ਼ਬਰ »

ਕਾਰੋਬਾਰੀ ਮਨਜੀਤ ਸਿੰਘ ਲਿੱਟ ਵਲੋਂ ਕੈਨੇਡਾ ਦੇ ਹਸਪਤਾਲਾਂ ਲਈ 2 ਲੱਖ ਡਾਲਰ ਦਾ ਦਾਨ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਅਤੇ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਮਨਜੀਤ ਸਿੰਘ ਲਿੱਟ ਨੇ ਹਮੇਸ਼ਾ ਵਾਂਗ ਸਮਾਜ ਭਲਾਈ ਕਾਰਜਾਂ 'ਚ ਹਿੱਸਾ ਪਾਉਂਦਿਆਂ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡਾ ਦੇ ਦੋ ਹਸਪਤਾਲਾਂ ਲਈ ਲੋਕਾਂ ਵਲੋਂ ਦਾਨ ਕੀਤੀ 2 ...

ਪੂਰੀ ਖ਼ਬਰ »

ਫਾਈਜ਼ਰ ਵੈਕਸੀਨ ਨੂੰ ਯੂ.ਕੇ. 'ਚ ਵੀ ਮਿਲੇਗੀ ਮਨਜ਼ੂਰੀ

ਸਿਆਟਲ, 23 ਨਵੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਕੰਪਨੀ ਫਾਈਜ਼ਰ ਬਾਇਓਨਟੈਕ ਕੋਵਿਡ-19 ਨੂੰ ਯੂ. ਕੇ. 'ਚ ਇਸ ਹਫ਼ਤੇ ਮਨਜ਼ੂਰੀ ਮਿਲਣ ਦੀ ਆਸ ਹੈ ਅਤੇ ਟੀਕੇ ਨੂੰ ਨਿਯਮਿਤ ਪ੍ਰਵਾਨਗੀ ਮਿਲ ਸਕਦੀ ਹੈ | ਕੰਪਨੀ ਤੋਂ ਮਿਲੀ ਜਾਣਕਾਰੀ ਅਨੁਸਾਰ 'ਬਿ੍ਟਿਸ਼ ਰੈਗੂਲੇਟਰ ...

ਪੂਰੀ ਖ਼ਬਰ »

ਦਸੰਬਰ ਦੇ ਅੱਧ 'ਚ ਅਮਰੀਕੀਆਂ ਨੂੰ ਮਿਲ ਜਾਵੇਗੀ ਵੈਕਸੀਨ

ਸਾਨ ਫਰਾਂਸਿਸਕੋ, 23 ਨਵੰਬਰ (ਐੱਸ.ਅਸ਼ੋਕ ਭੌਰਾ)- ਫਾਈਜ਼ਰ ਤੇ ਬਾਇਓਟੈੱਕ ਕੰਪਨੀਆਂ ਵਲੋਂ ਤਿਆਰ ਕੋਵਿਡ-19 ਵੈਕਸੀਨ ਐੱਫ.ਡੀ.ਏ .ਦੀ ਪ੍ਰਵਾਨਗੀ ਤੋਂ ਬਾਅਦ ਦਸੰਬਰ ਦੇ ਅੱਧ ਤੱਕ ਅਮਰੀਕਨ ਲੋਕਾਂ ਨੂੰ ਹੱਥਾਂ 'ਚ ਹੋਵੇਗੀ | 'ਆਪ੍ਰੇਸ਼ਨ ਵਾਰਪ ਸਪੀਡ' ਦੇ ਮੁੱਖ ਵਿਗਿਆਨਕ ...

ਪੂਰੀ ਖ਼ਬਰ »

ਐਲਬਰਟਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ

ਕੈਲਗਰੀ, 23 ਨਵੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ 'ਚ ਕੋਵਿਡ-19 ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਸ਼ੁੱਕਰਵਾਰ ਨੂੰ 1155 ਐਕਟਿਵ ਕੇਸ ਅਤੇ 11 ਮੌਤਾਂ, ਸਨਿਚਰਵਾਰ ਨੂੰ 1336 ਐਕਟਿਵ ਕੇਸ ਅਤੇ 9 ਮੌਤਾਂ ਅਤੇ ਐਤਵਾਰ ਨੂੰ 1584 ਐਕਟਿਵ ਕੇਸ ਰਿਪੋਰਟ ਕੀਤੇ ਗਏ ਹਨ¢ ...

ਪੂਰੀ ਖ਼ਬਰ »

2 ਦਸੰਬਰ ਤੋਂ ਬਾਅਦ ਪੜਾਅ ਵਾਰ ਨਵੀਂ ਤਾਲਾਬੰਦੀ ਹੋਵੇਗੀ ਲਾਗੂ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. 'ਚ ਕੋਰੋਨਾ ਨੂੰ ਲੈ ਕੇ ਲੱਗੀ ਤਾਲਾਬੰਦੀ 2 ਦਸੰਬਰ ਤੋਂ ਬਾਅਦ ਪੜਾਅ ਵਾਰ ਤਾਲਾਬੰਦੀ 'ਚ ਬਦਲ ਜਾਵੇਗੀ ¢ ਤਿੰਨ ਪੜਾਵਾਂ 'ਚ ਵੰਡੀ ਗਈ ਇਹ ਤਾਲਾਬੰਦੀ ਕੋਰੋਨਾ ਦੇ ਅਸਰ ਅਨੁਸਾਰ ਲਾਗੂ ਹੋਵੇਗੀ ¢ ਸਰਕਾਰ ਵਲੋਂ ਜਿੰਮ ...

ਪੂਰੀ ਖ਼ਬਰ »

ਦੱਖਣੀ ਆਸਟੇ੍ਰਲੀਆ 'ਚ 3 ਦਿਨਾ ਤਾਲਾਬੰਦੀ ਖਤਮ

ਐਡੀਲੇਡ, 23 ਨਵੰਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟ੍ਰੇਲੀਆਈ ਲੋਕਾਂ ਨੇ ਸਟੋਰਾਂ ਪੱਬਾਂ ਕੈਫੇ ਰੈਸਟੋਰੈਂਟਾਂ ਦੀ  ਤਿੰਨ ਦਿਨਾਂ ਦੀ ਹੋਈ ਤਾਲਾਬੰਦੀ ਖ਼ਤਮ ਹੋਣ 'ਤੇ ਜਸ਼ਨ ਮਨਾਉਂਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ¢ ਪ੍ਰੀਮੀਅਰ ਸਟੀਵਨ ਮਾਰਸ਼ਲ ਅਨੁਸਾਰ ...

ਪੂਰੀ ਖ਼ਬਰ »

ਦੁਬਈ ਦੀ ਰਾਜਕੁਮਾਰੀ ਨੇ ਅੰਗ ਰੱਖਿਅਕ ਨਾਲ ਦੋਸਤੀ ਲੁਕਾਉਣ ਲਈ ਦਿੱਤੇ ਸਨ 12 ਕਰੋੜ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਬਈ ਦੇ ਹੁਕਮਰਾਨ ਅਤੇ ਅਰਬਪਤੀ ਸ਼ੇਖ਼ ਮੁਹੰਮਦ ਅਲ ਮਕਤੋਮ ਅਤੇ ਉਸ ਦੀ ਪਤਨੀ ਰਾਜਕੁਮਾਰੀ ਹਾਇਆ ਬਿੰਟ ਅਲ ਹੁਸੈਨ ਨੇ ਆਪਣੇ ਅੰਗ ਰੱਖਿਅਕ ਨੂੰ ਆਪਣੇ ਨਾਲ ਦੋਸਤੀ ਨੂੰ ਛੁਪਾਉਣ ਲਈ 12 ਕਰੋੜ ਰੁਪਏ (12 ਮਿਲੀਅਨ ਪੌਾਡ) ...

ਪੂਰੀ ਖ਼ਬਰ »

ਕੋਰੋਨਾ ਦੇ ਬੁਰੇ ਸਮੇਂ 'ਚ ਭਾਰਤੀ ਮੂਲ ਦਾ ਅਮਰੀਕੀ ਭਾਈਚਾਰਾ ਲੋੜਵੰਦਾਂ ਨੂੰ ਪਹੁੰਚਾ ਰਿਹੈ ਖਾਣਾ

ਸੈਕਰਾਮੈਂਟੋ, 23 ਨਵੰਬਰ (ਹੁਸਨ ਲੜੋਆ ਬੰਗਾ)-ਕੋਰੋਨਾ ਮਹਾਂਮਾਰੀ ਨੇ ਪਰਿਵਾਰਾਂ ਦੀ ਆਮਦਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਅਜੇ ਵੀ ਇਸ ਦਾ ਅਸਰ ਘਟਣ ਦੀ ਬਜਾਏ ਵਧ ਰਿਹਾ ਹੈ | ਭਾਰਤੀ ਮੂਲ ਦੇ ਅਮਰੀਕੀ ਇਸ ਬੁਰੇ ਸਮੇਂ 'ਚ ਲੋੜਵੰਦਾਂ ਨੂੰ ਨਿਰੰਤਰ ...

ਪੂਰੀ ਖ਼ਬਰ »

ਯੂ.ਕੇ. ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਕਿਸਾਨਾਂ ਵਲੋਂ ਦਿੱਲੀ ਘੇਰਨ ਦੇ ਫੈਸਲੇ ਦਾ ਸੁਆਗਤ

ਲੈਸਟਰ (ਇੰਗਲੈਂਡ), 23 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਅੱਜ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਯੂ.ਕੇ. ਦੇ ਜਨਰਲ ਸਕੱਤਰ ਮਲਕੀਤ ਸਿੰਘ, ਚੇਅਰਮੈਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਸ਼ਿੰਦਰ ਕੌਰ ਰਾਏ, ਤਰਕਸ਼ੀਲ ਸੁਸਾਇਟੀ ਯੂ.ਕੇ. ਦੇ ਜਨਰਲ ਸਕੱਤਰ ਨਵਦੀਪ ਸਿੰਘ ...

ਪੂਰੀ ਖ਼ਬਰ »

ਬਾਈਡਨ ਅੱਜ ਕਰਨਗੇ ਨਵੀਂ ਕੈਬਨਿਟ ਦਾ ਐਲਾਨ

ਸਾਨ ਫਰਾਂਸਿਸਕੋ, 23 ਨਵੰਬਰ (ਐੱਸ.ਅਸ਼ੋਕ ਭੌਰਾ)-ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਚੋਟੀ ਦੇ ਸਹਾਇਕ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਦੀ ਤਾਜਪੋਸ਼ੀ ਟੀਮ ਵਲੋਂ 22 ਨਵੰਬਰ ਨੂੰ ਜਨਰਲ ਸਰਵਿਸਜ਼ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਜਾ ...

ਪੂਰੀ ਖ਼ਬਰ »

ਯੂ.ਕੇ. 'ਚ ਪੱਕੀ ਪਨਾਹ ਲੈਣ ਲਈ ਬਾਲਗ਼ ਦੱਸਦੇ ਹਨ ਆਪਣੇ ਆਪ ਨੂੰ ਬੱਚੇ

ਗਲਾਸਗੋ, 23 ਨਵੰਬਰ (ਹਰਜੀਤ ਸਿੰਘ ਦੁਸਾਂਝ)- ਯੂ.ਕੇ. ਦੇ ਇੰਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਪੰਜ ਸਾਲਾਂ 'ਚ 3929 ਲੋਕਾਂ ਦੀਆਂ ਰਾਜਸੀ ਸ਼ਰਨ ਦੀਆਂ ਅਰਜ਼ੀਆਂ ਦੀ ਪੜਤਾਲ ਕੀਤੀ, ਜਿਨ੍ਹਾਂ ਨੇ ਆਪਣੇ ਆਪ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੱਸਿਆ ਸੀ ¢ ਹੈਰਾਨੀਜਨਕ ਗੱਲ ਇਹ ...

ਪੂਰੀ ਖ਼ਬਰ »

ਅਲਬਰਟਾ 'ਚ ਕੋਰੋਨਾ ਦੇ 1584 ਨਵੇਂ ਮਾਮਲੇੇ

ਕੈਲਗਰੀ, 23 ਨਵੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ 'ਚ ਕੋਵਿਡ-19 ਦੇ ਨਵੇਂ ਕੇਸ 1584 ਆਉਣ ਉਪਰੰਤ ਲੋਕਾਂ 'ਚ ਸਹਿਮ ਪੈਦਾ ਹੋ ਰਿਹਾ ਹੈ | ਕੁੱਲ ਕੇਸ 46872, ਤੰਦਰੁਸਤ ਮਰੀਜ਼ 34206, ਕਿਰਿਆਸ਼ੀਲ ਕੇਸ 12195, ਹਸਪਤਾਲ 319 ਮਰੀਜ਼, ਆਈ.ਸੀ.ਯੂ.'ਚ 60 ਮਰੀਜ਼, ਹੁਣ ਤੱਕ ਕੁੱਲ ਟੈਸਟ 2,108,178 ਹੋ ਚੁੱਕੇ ...

ਪੂਰੀ ਖ਼ਬਰ »

ਗੋਲੀ ਚਲਾਉਣ ਦੇ ਮਾਮਲੇ 'ਚ ਲੜਕਾ ਗ੍ਰਿਫ਼ਤਾਰ

ਸੈਕਰਾਮੈਂਟੋ, 23 ਨਵੰਬਰ (ਹੁਸਨ ਲੜੋਆ ਬੰਗਾ)-ਪੁਲਿਸ ਨੇ ਮਿਲਵਾਕੀ ਨੇੜੇ ਨੀਮ ਸ਼ਹਿਰੀ ਖੇਤਰ 'ਚ ਪੈਂਦੇ ਇਕ ਮਾਲ 'ਚ ਗੋਲੀਆਂ ਚਲਾ ਕੇ 8 ਵਿਅਕਤੀਆਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ 15 ਸਾਲਾਂ ਦੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਵੌਵਤੋਸਾ ਪੁਲਿਸ ਮੁਖੀ ਬੈਰੀ ਵੈਬਰ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX