ਖਨੌਰੀ, 24 ਨਵੰਬਰ (ਬਲਵਿੰਦਰ ਸਿੰਘ ਥਿੰਦ)-ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਏ ਜਾਣ ਦੇ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਵੱਡੇ ਸਹਿਯੋਗ ਨਾਲ ਕੇਂਦਰ ਖ਼ਿਲਾਫ਼ ਛੇੜੇ ਗਏ ਸੰਘਰਸ਼ ਦੇ ਤਹਿਤ 27 ਨਵੰਬਰ ਨੂੰ 'ਦਿੱਲੀ ਚਲੋ ਪ੍ਰੋਗਰਾਮ' ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਸੰਗਰੂਰ-ਦਿੱਲੀ ਮੁੱਖ ਮਾਰਗ 'ਤੇ ਸਥਿਤ ਖਨੌਰੀ ਨਜ਼ਦੀਕ ਪੰਜਾਬ ਤੇ ਹਰਿਆਣਾ ਸੂਬਿਆਂ ਦੀ ਸਰਹੱਦ (ਖਨੌਰੀ ਬਾਰਡਰ) 'ਤੇ ਕਿਸਾਨ ਦਿੱਲੀ ਵੱਲ ਵਹੀਰਾਂ ਘੱਤਣ ਦੇ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੇ ਖਾਣ-ਪੀਣ ਤੇ ਰੈਣ ਬਸੇਰੇ ਦੇ ਲਈ ਯੂਨੀਅਨ ਦੀਆਂ ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ ਤੇ ਮਾਨਸਾ ਜ਼ਿਲਿ੍ਹਆਂ ਦੀਆਂ ਇਕਾਈਆਂ ਦੇ ਆਗੂਆਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰਕੇ ਆਪੋ-ਆਪਣੇ ਮੋਰਚੇ ਸੰਭਾਲ ਲਏ ਹਨ | ਇਸ ਸਬੰਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬਹਾਲ ਸਿੰਘ ਨੇ ਦੱਸਿਆ ਕਿ ਸੂਬੇ ਦੇ ਕਈ ਜ਼ਿਲਿ੍ਹਆਂ ਦੇ ਕਿਸਾਨ ਖਨੌਰੀ ਬਾਰਡਰ 'ਤੇ ਇਕੱਤਰ ਹੋ ਕੇ 26 ਨਵੰਬਰ ਨੂੰ ਇਥੋਂ ਦਿੱਲੀ ਵੱਲ ਵਹੀਰਾਂ ਘੱਤਣਗੇ | ਉਨ੍ਹਾਂ ਦੱਸਿਆ ਕਿ ਜੇਕਰ ਹਰਿਆਣਾ ਦੀ ਸਰਕਾਰ ਨੇ ਉਨ੍ਹਾਂ ਨੂੰ ਇਸ ਮੁੱਖ ਮਾਰਗ ਰਾਹੀ ਦਿੱਲੀ ਜਾਣ ਤੋਂ ਰੋਕਣ ਦਾ ਯਤਨ ਕਰੇਗੀ ਤਾਂ ਕਿਸਾਨ ਜਥੇਬੰਦੀਆਂ ਇਥੇ ਹੀ ਮੁੱਖ ਮਾਰਗ ਤੇ ਅਣਮਿੱਥੇ ਸਮੇਂ ਦਾ ਰੋਸ ਧਰਨਾ ਲਗਾ ਕੇ ਬੈਠ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਖਾਣ-ਪੀਣ ਅਤੇ ਹੋਰ ਸਾਰੇ ਪ੍ਰਬੰਧ ਯੂਨੀਅਨ ਦੀਆਂ ਪੰਜ ਜ਼ਿਲਿ੍ਹਆਂ ਦੀਆਂ ਇਕਾਈਆਂ ਵਲੋਂ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ | ਓਧਰ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਦੋਵਾਂ ਸੂਬਿਆਂ ਦੀ ਸਰਹੱਦ 'ਤੇ ਹਰਿਆਣੇ ਵਾਲੇ ਪਾਸੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਕੇ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ |
ਭਾਕਿਯੂ ਏਕਤਾ (ਉਗਰਾਹਾਂ) ਨੇ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ
'ਦਿੱਲੀ ਚਲੋ ਪ੍ਰੋਗਰਾਮ' ਤਹਿਤ ਹਰਿਆਣਾ ਦੇ ਕਿਸਾਨ ਆਗੂਆਂ ਦੀ ਗਿ੍ਫ਼ਤਾਰੀ ਕੀਤੇ ਜਾਣ ਦੇ ਰੋਸ ਵਜੋਂ ਖਨੌਰੀ ਬਾਰਡਰ 'ਤੇ ਬੈਠੇ ਕਿਸਾਨਾਂ ਤੇ ਯੂਨੀਅਨ ਦੇ ਆਗੂਆਂ ਵਲੋਂ ਜਸਵੰਤ ਸਿੰਘ ਤੋਲਾਵਾਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਕਿਸਾਨਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਕਿਸਾਨ ਨਹੀਂ ਬਲਕਿ ਮੋਦੀ ਦੇ ਅੰਬਾਨੀ-ਅੰਡਾਨੀ ਵਰਗੇ ਦੋਸਤ ਪਿਆਰੇ ਹਨ | ਇਸ ਮੌਕੇ ਬਹਾਲ ਸਿੰਘ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ, ਜਸਵਿੰਦਰ ਸਿੰਘ ਬਰਾਸ, ਜਸਵੰਤ ਸਿੰਘ ਤੋਲਾਵਾਲ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਮਨਿਆਣਾ, ਦਰਸ਼ਨ ਸਿੰਘ ਚੰਗਾਲੀਵਾਲਾ ਜ਼ਿਲ੍ਹਾ ਆਗੂ, ਰਿੰਕੂ ਮੂਨਕ, ਕਰਨੈਲ ਸਿੰਘ ਗਨੋਟਾ, ਸੁਖਦੇਵ ਸਿੰਘ ਕੜੈਲ, ਧਰਮਿੰਦਰ ਸਿੰਘ ਪਿਸ਼ੌਰ, ਗੁਰਦੇਵ ਸਿੰਘ ਗੱਜੂਮਾਜਰਾ ਜ਼ਿਲ੍ਹਾ ਮੀਤ ਪ੍ਰਧਾਨ, ਮਨਜੀਤ ਸਿੰਘ ਨਿਆਲ, ਜਸਵੰਤ ਸਿੰਘ ਸਦਰਪੁਰ ਆਦਿ ਮੌਜੂਦ ਸਨ |
ਦਿੜ੍ਹਬਾ ਮੰਡੀ, 24 ਨਵੰਬਰ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਰਜੀਤ ਸਿੰਘ ਘਨੌੜ ਸੰਤਪੁਰਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਦੱਸਿਆ ਕਿ ਸੁਰਜੀਤ ਸਿੰਘ ਕਿਸਾਨਾਂ ਦੇ ...
ਧੂਰੀ, 24 ਨਵੰਬਰ (ਸੁਖਵੰਤ ਸਿੰਘ ਭੁੱਲਰ)-ਕਿਸਾਨੀ ਸੰਘਰਸ਼ ਦੇ ਚੱਲਦੇ ਕੇਂਦਰ ਵਲੋਂ ਰੇਲ ਗੱਡੀਆਂ ਦੀ ਆਵਾਜਾਈ ਨੂੰ ਬੰਦ ਕਰਨ ਪਿੱਛੋਂ ਯੂਰੀਆ ਖਾਦ ਦੀ ਭਾਰੀ ਕਮੀ ਕਾਰਨ ਪੰਜਾਬ ਦਾ ਕਿਸਾਨ ਬੇਹੱਦ ਚਿੰਤਤ ਤੇ ਪ੍ਰੇਸ਼ਾਨ ਸੀ ਤੇ ਗੁਆਂਢੀ ਸੂਬਿਆਂ ਤੋਂ ਮਹਿੰਗੇ ਮੁੱਲ ...
ਸੰਗਰੂਰ, 24 ਨਵੰਬਰ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਅਕੈਡਮੀ ਨੇ 10 ਦਸੰਬਰ ਤੋਂ 5 ਨਵੇਂ ਬੈਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਅਕੈਡਮੀ 'ਚ ਪਹਿਲਾਂ ਹੀ ਦਰਜਨ ...
ਹੁਣ ਤੱਕ ਲੰਘੀਆਂ 15 ਦੇ ਕਰੀਬ ਮਾਲ ਗੱਡੀਆਂ ਸੰਗਰੂਰ, 24 ਨਵੰਬਰ (ਅਮਨਦੀਪ ਸਿੰਘ ਬਿੱਟਾ)-ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਟਰੈਕ ਖ਼ਾਲੀ ਕਰਨ 'ਤੇ ਸਵਾਰੀ, ਮਾਲ ਗੱਡੀਆਂ ਨੂੰ ਬਗੈਰ ਕਿਸੇ ਦਿੱਕਤ ਤੋਂ ਚੱਲਣ ਦੀ ਦਿੱਤੀ ਛੋਟ ਪਿਛੋਂ ਹਿਸਾਰ-ਲੁਧਿਆਣਾ ਟਰੈਕ 'ਤੇ ਮਾਲ ...
ਸੰਗਰੂਰ, 24 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸੰਗਰੂਰ ਕਲਾ ਕੇਂਦਰ ਵਲੋਂ ਨਿਰਦੇਸ਼ਕ ਯਸ਼ ਦੀ ਅਗਵਾਈ 'ਚ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ 'ਤੇ 26ਵਾਂ ਰਜਿੰਦਰ ਸਿੰਘ ਜਰਨਲਿਸਟ ਯਾਦਗਾਰੀ ਤਿੰਨ ਦਿਨਾਂ ਬਾਲ ਮੇਲਾ ਕਰਵਾਇਆ ਗਿਆ | ਬਾਲ ਮੇਲਾ ਰੰਗਸ਼ਾਲਾ ਦੇ ਕਲਾਕਾਰ ...
ਸੰਗਰੂਰ, 24 ਨਵੰਬਰ (ਦਮਨਜੀਤ ਸਿੰਘ)-ਯੰਗ ਲਾਇਅਰਜ਼ ਐਸੋਸੀਏਸ਼ਨ ਜ਼ਿਲ੍ਹਾ ਬਾਰ ਸੰਗਰੂਰ ਦੀ ਮੀਟਿੰਗ ਅਦਾਲਤ ਕੰਪਲੈਕਸ 'ਚ ਸਥਿਤ ਬਾਰ ਰੂਮ ਵਿਖੇ ਸੱਦੀ ਗਈ | ਮੀਟਿੰਗ ਦੌਰਾਨ ਯੰਗ ਲਾਇਅਰਜ਼ ਦੇ ਮੌਜੂਦਾ ਪ੍ਰਧਾਨ ਲਾਡਵਿੰਦਰ ਸਿੰਘ ਦੇ ਗ਼ੈਰ-ਹਾਜ਼ਰ ਹੋਣ ਕਾਰਨ ਵਕੀਲਾਂ ...
ਸੰਗਰੂਰ, 24 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਤੋਂ ਉੱਠੀ ਕਿਸਾਨ ਲਹਿਰ ਸਮੁੱਚੇ ਦੇਸ਼ ਦਾ ਅੰਦੋਲਨ ਬਣਨ ਵੱਲ ਵੱਧ ਰਹੀ ਹੈ ਤੇ ਕੇਂਦਰ ਸਰਕਾਰ ਇਸ ਅੰਦੋਲਨ ਦਾ ਸਾਹਮਣਾ ਨਹੀਂ ਕਰ ...
ਲੌਾਗੋਵਾਲ, 24 ਨਵੰਬਰ (ਵਿਨੋਦ, ਸ. ਸ. ਖੰਨਾ)-ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਲੌਾਗੋਵਾਲ ਵਿਖੇ ਸ਼੍ਰੋ.ਅ.ਦ. ਅੰਮਿ੍ਤਸਰ ਵਲੋਂ ਦਿੱਤੇ ਜਾ ਰਹੇ ਧਰਨੇ 64ਵੇਂ ਦਿਨ ਸੰਬੋਧਨ ਕਰਦਿਆਂ ਪਾਰਟੀ ਦੇ ਜ. ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਨੈਬ ਸਿੰਘ ...
ਲੌਾਗੋਵਾਲ, 24 ਨਵੰਬਰ (ਵਿਨੋਦ)-ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਮਕੈਨੀਕਲ ਵਿਭਾਗ ਵਲੋਂ ਐਡਵਾਸ ਮੈਨੂਫੈਕਚਰਿੰਗ ਟੈਕਨੌਲਜੀ ਐਾਡ ਐਪਲੀਕੇਸ਼ਨ (ਐਟਮਾ 2020) ਵਿਸ਼ੇ 'ਤੇ ਇਕ ਹਫ਼ਤੇ ਦਾ ਆਨਲਾਈਨ ਸ਼ਾਰਟ ਟਰਮ ਕੋਰਸ ਦਾ ਆਰੰਭ ਹੋਇਆ ਹੈ | ਸਮਾਗਮ ਦੇ ...
ਸੰਗਰੂਰ, 24 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬੀਤੀ ਰਾਤ ਸੰਗਰੂਰ-ਸੁਨਾਮ ਫਲਾਈਓਵਰ ਨਜ਼ਦੀਕ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਤਿੰਨ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਬ ਇੰਸਪੈਕਟਰ ਜਗਤਾਰ ...
ਮਸਤੂਆਣਾ ਸਾਹਿਬ, 24 ਨਵੰਬਰ (ਦਮਦਮੀ)-ਸੰਤ ਬਾਬਾ ਅਤਰ ਸਿੰਘ ਦੇ ਅਨਿਨ ਸੇਵਕ ਸੰਤ ਹਰਨਾਮ ਸਿੰਘ ਸਾਰੋਂ ਵਾਲਿਆਂ (ਸਾਬਕਾ ਪ੍ਰਧਾਨ ਸੰਤ ਸੇਵਕ ਜਥਾ ਬਿਹੰਗਮ ਸੰਪਰਦਾਇ ਮਸਤੂਆਣਾ ਸਾਹਿਬ) ਦੀ ਸਾਲਾਨਾ ਬਰਸੀ ਦੇ ਸਬੰਧ 'ਚ ਕਥਾ-ਕੀਰਤਨ ਤੇ ਗੁਰਮਤਿ ਸਮਾਗਮ ਗੁਰਦੁਆਰਾ ...
ਧੂਰੀ, 24 ਨਵੰਬਰ (ਸੰਜੇ ਲਹਿਰੀ)-ਸ਼ੋ੍ਰਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਸੈਂਕੜੇ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸਾਬਕਾ ਵਿਧਾਇਕ ਸ. ਇਕਬਾਲ ਸਿੰਘ ਝੂੰਦਾਂ ਨੂੰ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਜ਼ਿਲ੍ਹਾ ਪ੍ਰਧਾਨ ...
ਭਵਾਨੀਗੜ੍ਹ, 24 ਨਵੰਬਰ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਆਮ ਆਦਮੀ ਪਾਰਟੀ ਦੇ ਆਗੂਆਂ 'ਚ ਪਿਆ ਆਪਸੀ ਕਲੇਸ਼ ਥੰਮਣ ਦਾ ਨਾਂਅ ਨਹੀਂ ਲੈ ਰਿਹਾ, ਪਿਛਲੇ ਦਿਨੀਂ 'ਆਪ' ਦੇ ਕੁਝ ਆਗੂਆਂ ਵਲੋਂ ਪਾਰਟੀ ਪ੍ਰਧਾਨ ਖ਼ਿਲਾਫ਼ ਲਗਾਏ ਦੋਸ਼ਾਂ 'ਦੇ ਪਾਰਟੀ ਦੇ ਜ਼ਿਲ੍ਹਾ ...
ਸੰਗਰੂਰ, 24 ਨਵੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਹਨ ਜਦ ਕਿ 30 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਅੱਜ ਆਏ ਦੋ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 4162 ਹੋ ਗਈ ਹੈ | ਇਸੇ ...
ਲੌਾਗੋਵਾਲ, 24 ਨਵੰਬਰ (ਵਿਨੋਦ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤ ਅਤਰ ਸਿੰਘ ਸ਼ੇਰੋਂ ਵਿਖੇ 2 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਥ ਦੇ ਉੱਘੇ ਪ੍ਰਚਾਰਕ ਸੰਤ ਬਾਬਾ ਲਖਵੀਰ ਸਿੰਘ ਨੇ ਭਗਤ ਨਾਮਦੇਵ ਜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX