ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਕਾਰਪੋਰੇਟ ਘਰਾਣਿਆਂ ਤੇ ਬਹੁ ਕੌਮੀ ਕੰਪਨੀਆਂ ਦੇ ਫ਼ਾਇਦੇ ਲਈ ਮੋਦੀ ਸਰਕਾਰ ਵਲੋਂ ਮਜ਼ਦੂਰਾਂ, ਕਿਸਾਨਾਂ ਖ਼ਿਲਾਫ਼ ਲਿਆਂਦੇ ਖੇਤੀ ਕਾਨੂੰਨਾਂ, ਬਿਜਲੀ ਬਿੱਲ 2020 ਅਤੇ ਕਿਰਤ ਕਾਨੂੰਨਾਂ ਨੂੰ ਤੋੜਨ ਖ਼ਿਲਾਫ਼ ਝੰਡਾ ਮਾਰਚ ਕੀਤੇ ਗਏ ¢ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਖੰਨਾ, ਮਜ਼ਦੂਰ ਯੂਨੀਅਨ (ਇਲਾਕਾ) ਖੰਨਾ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ, ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਵਲੋਂ ਪਿੰਡ ਭੱਟੀਆਂ, ਰਸੂਲੜਾ, ਮਾਜਰੀ, ਇਕੋਲਾਹਾ, ਅਲੀਪੁਰ, ਭਾਦਲਾ, ਬੂਥਗੜ੍ਹ, ਭੱਮਦੀ, ਘੁੰਗਰਾਲੀ ਅਤੇ ਮਾਜਰੀ ਆਦਿ ਪਿੰਡਾਂ 'ਚ ਇਹ ਝੰਡਾ ਮਾਰਚ ਕਢੇ ਗਏ¢ ਮਜ਼ਦੂਰ ਯੂਨੀਅਨ (ਇਲਾਕਾ) ਖੰਨਾ ਦੇ ਪ੍ਰਧਾਨ ਮਲਕੀਤ ਸਿੰਘ ਤੇ ਟੀ. ਐੱਸ. ਯੂ. ਦੇ ਸਰਕਲ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਹੋਰ ਤੇਜ ਕਰਨ ਇਹ ਕਾਨੂੰਨ ਲਿਆਂਦੇ ਗਏ ਹਨ¢ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਤਹਿਤ ਕਿਸਾਨਾਂ ਨੂੰ ਖੇਤੀ ਕਿੱਤੇ 'ਚੋਂ ਬਾਹਰ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਜ਼ਮੀਨਾਂ 'ਤੇ ਕਬਜ਼ੇ ਕਰਵਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ¢ ਜਿਸ ਨੂੰ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ¢ ਆਗੂਆਂ ਨੇ ਕਿਸਾਨਾਂ ਵਲੋਂ 26, 27 ਨਵੰਬਰ ਨੂੰ ਦਿੱਲੀ ਵਲੋਂ ਪ੍ਰੋਗਰਾਮ ਦੀ ਜ਼ੋਰਦਾਰ ਹਿਮਾਇਤ ਕਰਦੇ ਹੋਏ ਇਸ ਘੋਲ ਨੂੰ ਸਫਲ ਬਣਾਉਣ ਲਈ ਹਰ ਪੱਖੋਂ ਮਦਦ ਕਰਨ ਦਾ ਸੱਦਾ ਵੀ ਲੋਕਾਂ ਨੂੰ ਦਿੱਤਾ ¢ ਉਨ੍ਹਾਂ 26 ਨਵੰਬਰ ਨੂੰ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਰੱਖੀ ਭਾਰਤ ਪੱਧਰੀ ਹੜਤਾਲ ਦੇ ਸਬੰਧ 'ਚ ਖੰਨਾ ਵਿਖੇ ਐੱਲ. ਆਈ. ਸੀ. ਦਫ਼ਤਰ ਅੱਗੇ 11 ਵਜੇ ਰੱਖੀ ਸਾਂਝੀ ਰੈਲੀ 'ਚ ਮਜ਼ਦੂਰਾਂ ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਵਰਗਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਿਲ ਹੋਣ ਦਾ ਵੀ ਸੱਦਾ ਦਿੱਤਾ¢ ਝੰਡਾ ਮਾਰਚ ਦੌਰਾਨ ਕੀਤੀਆਂ ਰੈਲੀਆਂ ਨੂੰ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਸਰਕਲ ਪ੍ਰਧਾਨ ਜਸਵਿੰਦਰ ਸਿੰਘ, ਸਰਕਲ ਸਕੱਤਰ ਜਗਦੇਵ ਸਿੰਘ, ਜਸਵੀਰ ਸਿੰਘ, ਤਰਸੇਮ ਲਾਲ, ਮਜ਼ਦੂਰ ਯੂਨੀਅਨ (ਇਲਾਕਾ) ਖੰਨਾ ਦੇ ਪ੍ਰਧਾਨ ਮਲਕੀਤ ਸਿੰਘ, ਸਕੱਤਰ ਚਰਨਜੀਤ ਸਿੰਘ, ਡੀ. ਟੀ. ਐੱਫ਼. ਵਲੋਂ ਗੁਰਪ੍ਰੀਤ ਸਿੰਘ, ਜਗਵਿੰਦਰ ਸਿੰਘ, ਹਰਪਿੰਦਰ ਸ਼ਾਹੀ, ਦਲਵੀਰ ਸਿੰਘ, ਅਵਤਾਰ ਸਿੰਘ ਤੇ ਬਲਵਿੰਦਰ ਗਰੇਵਾਲ ਤੇ ਜੋਰਾ ਸਿੰਘ ਨੇ ਵੀ ਸੰਬੋਧਨ ਕੀਤਾ¢ ਇਨ੍ਹਾਂ ਰੈਲੀਆਂ 'ਚ ਕਰਤਾਰ ਚੰਦ, ਬਲਵੀਰ ਸਿੰਘ, ਮੇਵਾ ਸਿੰਘ, ਗੁਰਪ੍ਰੀਤ ਸਿੰਘ, ਹਰਚੰਦ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ ਆਦਿ ਸ਼ਾਮਿਲ ਹੋਏ |
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐੱਸ. ਪੀ) ਦੇ ਪੰਜਾਬ ਸੂਬਾ ਇਕਾਈ ਦੇ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਸਿਰ ਮੜ੍ਹੇ ਤਿੰਨ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਦੀ ਮੋਦੀ ਸਰਕਾਰ ਜਾਂ ਹਰਿਆਣੇ ਦੀ ਖੱਟਰ ਸਰਕਾਰ ਚਾਹੇ ਜਿੰਨਾ ਮਰਜ਼ੀ ਜੋਰ ਲਗਾ ਲਵੇ ਪਰ ਦੇਸ਼ ਦੇ ਕਿਸਾਨਾਂ ਨੂੰ 26, 27 ਨਵੰਬਰ ਦੇ ਦਿੱਲੀ ਚੱਲੋ ਪ੍ਰੋਗਰਾਮ ਨੂੰ ਤਾਰਪੀਡੋ ਨਹੀਂ ਕਰ ਸਕਦੀ¢ ਇਹ ਗੱਲ ਅੱਜ ਇੱਥੇ ਭਾਰਤੀ ...
ਅਹਿਮਦਗੜ੍ਹ, 24 ਨਵੰਬਰ (ਪੁਰੀ)-ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਬਾਲਮਿਕੀ ਨੇ ਅੱਜ ਇੱਥੇ ਸਫ਼ਾਈ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਦੀ ਟੀਮ ਨਾਲ ਮੀਟਿੰਗ ਵਿਚ ਸਬੰਧਿਤ ਮਸਲੇ ਵਿਚਾਰੇ | ਨਗਰ ਕੌਾਸਲ ...
ਕੁਹਾੜਾ, 24 ਨਵੰਬਰ (ਸੰਦੀਪ ਸਿੰਘ ਕੁਹਾੜਾ)-ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੰੂਨ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਗਾ ਕੇ ਚੱਲਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ...
ਈਸੜੂ/ਪਾਇਲ, 24 ਨਵੰਬਰ (ਬਲਵਿੰਦਰ ਸਿੰਘ, ਰਜਿੰਦਰ ਸਿੰਘ, ਨਿਜ਼ਾਮਪੁਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵਲੋਂ ਦਿੱਲੀ ਜਾਣ ਲਈ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਅਤੇ ਲੋਕਾਂ ...
ਸਮਰਾਲਾ, 24 ਨਵੰਬਰ (ਕੁਲਵਿੰਦਰ ਸਿੰਘ)-ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਜੱਗੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਿਤੀ 28, 29, 30 ਨਵੰਬਰ ਨੂੰ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਦੀ ਅਗਵਾਈ ਵਿਚ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ 26 ਅਤੇ 27 ਨਵੰਬਰ ਨੂੰ ਖੰਨਾ ਮੰਡੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ¢ ਇਸ ...
ਸਮਰਾਲਾ, 24 ਨਵੰਬਰ (ਗੋਪਾਲ ਸੋਫਤ)-ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਹੁਣ ਦਿੱਲੀ ਲਈ ਚਾਲੇ ਪਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ ਤੇ ਪਿੰਡਾਂ ਵਿਚੋਂ ਕਿਸਾਨ ਜਥੇਬੰਦੀਆਂ ਨੂੰ ਵੀ ਦਿੱਲੀ ਘੇਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ 'ਦਿੱਲੀ ਚੱਲੋ ਅੰਦੋਲਨ' ਦੌਰਾਨ ਦੇਸ਼ ਭਰ ਵਿਚੋਂ ਕਿਸਾਨ ਮਜ਼ਦੂਰ, ਵਪਾਰੀ ਤੇ ਦੁਕਾਨਦਾਰ 26-27 ਨਵੰਬਰ ਨੂੰ ਦਿੱਲੀ ਨੂੰ ...
ਖੰਨਾ, 24 ਨਵੰਬਰ (ਮਨਜੀਤ ਸਿੰਘ ਧੀਮਾਨ)- ਪੈਸਿਆਂ ਵਾਲਾ ਪਰਸ ਖੋਹਣ ਵਾਲੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਕਰ ਰਹੇ ਆਈ. ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਨਜੀਤ ਕੌਰ ਵਾਸੀ ਮਾਛੀਵਾੜਾ ...
ਮਲੌਦ, 24 ਨਵੰਬਰ (ਸਹਾਰਨ ਮਾਜਰਾ)-ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਅਤੇ ਮੁੱਢਲੇ ਘੁਲਾਟੀਏ ਸ਼ਹੀਦ ਬਾਬਾ ਮਹਾਰਾਜ ਸਿੰਘ ਕੁੱਪ ਕਲਾਂ-ਬੀਜਾ ਮਾਰਗ ਅਧੀਨ ਪੈਂਦਾ ਮਲੌਦ ਤੋਂ ਕੁੱਪ ਕਲਾਂ ਦੇ 6 ਕਿੱਲੋਮੀਟਰ ਕਰੀਬ 22 ਮੋੜਾਂ ਵਾਲਾ ਸੜਕ ਦਾ ਟੋਟਾ ਆਪਣੀ ਤਰਸਯੋਗ ਹਾਲਤ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਐੱਸ. ਟੀ. ਐੱਫ. ਵਲੋਂ ਫੜੇ ਗਏ ਨਸ਼ਾ ਤਸਕਰੀ ਦੇ ਦੋਸ਼ ਵਿਚ ਗੁਰਦੀਪ ਸਿੰਘ ਰਾਣੋਂ ਦੇ ਮਾਮਲੇ ਵਿਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ¢ ਪੁਲਿਸ ਦੇ ਹੱਥ ਰਾਣੋਂ ਦਾ ਨਜ਼ਦੀਕੀ ਚੜ ਗਿਆ ਹੈ¢ ਇਹ ਉਹੀ ਹੈ ਜਿਸ ਦੀ ਖੰਨਾ ਦੇ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਅਤੇ ਆਮ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਖੰਨਾ ਸ਼ਹਿਰੀ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਮਾਂਗਟ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਬੰਧੀ ਦਿੱਤੇ ਬਿਆਨ ...
ਮਲੌਦ, 24 ਨਵੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਯੂਥ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਰਿੰਕਾ ਦੁਧਾਲ ਨੇ ਦਾਅਵਾ ਕੀਤਾ ਕਿ ਕੱਲ੍ਹ 26 ਨਵੰਬਰ ਨੂੰ ਦਿੱਲੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ...
ਮਾਛੀਵਾੜਾ ਸਾਹਿਬ, 24 ਨਵੰਬਰ (ਸੁਖਵੰਤ ਸਿੰਘ ਗਿੱਲ)-ਸਾਹਿਤ ਸਭਾ ਮਾਛੀਵਾੜਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ 'ਚ ਹੋਈ | ਜਿਸ ਵਿਚ ਵੱਖ-ਵੱਖ ਨਾਮਵਰ ਸਾਹਿਤਕਾਰਾਂ ਨੇ ਹਿੱਸਾ ਲਿਆ | ...
ਸਮਰਾਲਾ, 24 ਨਵੰਬਰ (ਕੁਲਵਿੰਦਰ ਸਿੰਘ)-ਸ਼੍ਰੋ.ਅ.ਦਲ. ਡੈਮੋਕੇ੍ਰਟਿਕ ਪਾਰਟੀ ਵਲੋਂ ਨੌਜਵਾਨ ਆਗੂ ਅਤੇ ਅੰਤਰਰਾਸ਼ਟਰੀ ਢਾਡੀ ਸੰਦੀਪ ਸਿੰਘ ਰੁਪਾਲੋਂ ਨੂੰ ਅ. ਦਲ ਡੈਮੋਕੇ੍ਰਟਿਕ ਦੇ ਯੂਥ ਵਿੰਗ ਦੇ ਕੌਮੀ ਕੋਆਰਡੀਨੇਸ਼ਨ ਮੈਂਬਰ ਤੇ ਬੀਬੀ ਉਰਵਿੰਦਰ ਕੌਰ ਗਰੇਵਾਲ ਨੂੰ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਕਿਸ਼ੋਰੀ ਲਾਲ ਜੇਠੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਦਾ ਕਲਰਕ ਕੋਰੋਨਾ ਪਾਜ਼ੀਟਿਵ ਆਇਆ ਹੈ¢ ਦੱਸਣਯੋਗ ਹੈ ਕਿ ਇਹ ਕਲਰਕ ਦੋਵੇਂ ਸਕੂਲਾਂ 'ਚ 3-3 ਦਿਨ ਡਿਊਟੀ 'ਤੇ ...
ਮਾਛੀਵਾੜਾ ਸਾਹਿਬ, 24 ਨਵੰਬਰ (ਸੁਖਵੰਤ ਸਿੰਘ ਗਿੱਲ)- ਕੇਂਦਰ ਸਰਕਾਰ ਵਲੋਂ ਖੇਤੀ ਸੋਧ ਬਿੱਲ ਦੇ ਨਾਂਅ 'ਤੇ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਅਤੇ 2020 ਬਿਜਲੀ ਸੋਧ ਬਿੱਲ ਨੂੰ ਰੱਦ ਕਰਾਉਣ ਲਈ ਕੁਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦੇ ਪ੍ਰਧਾਨ ਨਿੱਕਾ ਸਿੰਘ ਖੇੜ੍ਹਾ ...
ਮਲੌਦ, 24 ਨਵੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਉੱਘੇ ਮਜ਼ਦੂਰ ਅਤੇ ਮੁਲਾਜ਼ਮ ਆਗੂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਨੇ 27 ਨਵੰਬਰ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸਬੰਧੀ ਬਿਆਨ ਜਾਰੀ ਕਰਦਿਆਂ ...
ਮਲੌਦ, 24 ਨਵੰਬਰ (ਸਹਾਰਨ ਮਾਜਰਾ)-ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਜਿੱਥੇ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਗਾਇਕ ਅਤੇ ਹੋਰ ਅਦਾਰਿਆਂ ਵਲੋਂ ਕੱਲ੍ਹ 26 ਨੂੰ ਦਿੱਲੀ ਜਾਣ ਲਈ ਸਿਰਤੋੜ ਯਤਨ ਕਰਦਿਆਂ ...
ਮਾਛੀਵਾੜਾ ਸਾਹਿਬ, 24 ਨਵੰਬਰ (ਸੁਖਵੰਤ ਸਿੰਘ ਗਿੱਲ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਬਲੂ ਲੋਪੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਉਦਯੋਗਿਕ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਦਿਆਂ ਹੋਇਆ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਨਗਰ ਕੌਾਸਲ ਖੰਨਾ ਦੇ ਪੈਨਸ਼ਨਰਾਂ ਦੀ ਇਕ ਮੀਟਿੰਗ ਚੰਦਨ ਸਿੰਘ ਨੇਗੀ ਅਤੇ ਪ੍ਰਧਾਨ ਮਦਨ ਗੋਪਾਲ ਦੀ ਅਗਵਾਈ ਵਿਚ ਹੋਈ¢ ਜਿਸ ਵਿਚ ਨਗਰ ਕੌਾਸਲ ਦੇ ਲਗਭਗ ਸਾਰੇ ਪੈਨਸ਼ਨਰਾਂ ਨੇ ਹਿੱਸਾ ਲਿਆ¢ ਮੀਟਿੰਗ ਸ਼ੁਰੂ ਹੋਣ ਤੋਂ ...
ਖੰਨਾ, 24 ਨਵੰਬਰ (ਮਨਜੀਤ ਸਿੰਘ ਧੀਮਾਨ)- ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਥਾਣਾ ਮਾਛੀਵਾੜਾ ਦੀ ਪੁਲਿਸ ਵਲੋਂ 13 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਫੜੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਪੁਰਾਣਾ ਬਾਜ਼ਾਰ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਸੇਂਟ ਮਦਰ ਟੈਰੇਸਾ ਪਬਲਿਕ ਸੀਨੀ: ਸੈਕ: ਸਕੂਲ ਖੰਨਾ ਨੇ ਹਿੰਦ ਦੀ ਚਾਦਰ ਅਤੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਮਨਾਇਆ ਗਿਆ¢ ਬੱਚਿਆਂ ਵਲੋਂ ਉਨ੍ਹਾਂ ਦੇ ਸ਼ਹਾਦਤ ਨਾਲ ਸਬੰਧਿਤ ...
ਡੇਹਲੋਂ, 24 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਲੁਧਿਆਣਾ ਵਲੋਂ ਟੋਲ ਪਲਾਜ਼ਾ ਲਹਿਰਾ ਵਿਖੇ ਕੇਂਦਰ ਸਰਕਾਰ ਨਿਰੰਤਰ ਚਲ ਰਹੇ ਰੋਸ ਧਰਨੇ ਸਮੇਂ ਵੱਡੀ ਗਿਣਤੀ ਵਿਚ ਯੂਨੀਅਨ ਆਗੂਆਂ ਅਤੇ ਕਿਸਾਨਾਂ ਨੇ ਹਾਜ਼ਰੀ ਭਰੀ | ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਹਰ ਸਾਲ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮੌਕੇ ਵੱਖ-ਵੱਖ ਦਿਵਿਆਂਗ ਵਰਗਾਂ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀਆਂ ਵੱਖ ਵੱਖ ਸੰਸਥਾਵਾਂ ਨੂੰ ਰਾਜ ਅਤੇ ਕੌਮੀ ਪੱਧਰ ਦੇ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ¢ ਇਨ੍ਹਾਂ ਵਿਚੋਂ ...
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)- ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਅਧੀਨ ਪੁਲਿਸ ਵਲੋਂ 2 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ¢ ਪੁਲਿਸ ਕੋਲ ਦਰਜ ਕਰਾਈ ਰਿਪੋਰਟ ਵਿਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਬੀਤੇ ਦਿਨ ਉਸਦੀ ਛੋਟੀ ਲੜਕੀ ਆਪਣੀ ਨਾਨੀ ਦੇ ...
ਮਾਛੀਵਾੜਾ ਸਾਹਿਬ, 24 ਨਵੰਬਰ (ਮਨੋਜ ਕੁਮਾਰ)-ਬੀਤੀ ਰਾਤ ਮਾਛੀਵਾੜਾ ਦੇ ਸਿਵਲ ਹਸਪਤਾਲ ਵਿਚ ਕੈਸ਼ੀਅਰ ਰੂਮ ਦੀ ਖਿੜਕੀ ਨੂੰ ਪਾੜ ਲਗਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ...
ਪਾਇਲ, 24 ਨਵੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX