ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 24 ਨਵੰਬਰ- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਕਿਸਾਨ 56ਵੇਂ ਦਿਨ ਵੀ ਧਰਨਿਆਂ 'ਤੇ ਬੈਠੇ ਰਹੇ | ਵੱਖ-ਵੱਖ ਥਾਵਾਂ 'ਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਅਹਿਦ ਲਿਆ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ | ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਮੋਰਚੇ ਲਈ ਜ਼ਿਲ੍ਹੇ ਦੇ ਪਿੰਡਾਂ 'ਚ ਲਾਮਬੰਦੀ ਸ਼ੁਰੂ ਕੀਤੀ ਹੈ | ਸਥਾਨਕ ਰੇਲਵੇ ਪਾਰਕਿੰਗ 'ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਰਖੇਲ ਬਣੀ ਹੋਈ ਹੈ ਤੇ ਉਹ ਕਿਸਾਨਾਂ ਦਾ ਜ਼ੋਰ ਅਜ਼ਮਾਉਣ ਲੱਗੀ ਹੈ, ਜਦਕਿ ਲੋੜ ਇਹ ਸੀ ਕਿ 2014 ਤੇ 19 ਦੀਆਂ ਲੋਕ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਪਿਛਲੇ 6 ਵਰਿ੍ਹਆਂ ਤੋਂ ਗੱਲ ਕਰਦੇ ਆ ਰਹੇ ਸਨ ਪਰ ਹੁਣ ਉਹ ਸਰਕਾਰੀ ਖ਼ਰੀਦ ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਵੀ ਭੱਜ ਰਹੇ ਹਨ | ਉਨ੍ਹਾਂ ਕਿਸਾਨ ਵਰਗ ਨੂੰ ਅਪੀਲ ਕੀਤੀ ਕਿ ਉਹ 26 ਤੇ 27 ਨਵੰਬਰ ਦੇ ਦਿੱਲੀ ਧਰਨੇ 'ਚ ਵਹੀਰਾਂ ਘੱਤ ਕੇ ਪਹੁੰਚਣ | ਧਰਨੇ ਨੂੰ ਬਲਵਿੰਦਰ ਸ਼ਰਮਾ ਖ਼ਿਆਲਾ, ਤੇਜ਼ ਸਿੰਘ ਚਕੇਰੀਆਂ, ਨਛੱਤਰ ਸਿੰਘ ਖੀਵਾ, ਨਿਰਮਲ ਸਿੰਘ ਝੰਡੂਕੇ, ਕੇਵਲ ਸਿੰਘ ਅਕਲੀਆ, ਮਾੜਾ ਸਿੰਘ ਖ਼ਿਆਲਾ, ਸੁਖਚਰਨ ਸਿੰਘ ਦਾਨੇਵਾਲੀਆ, ਮੇਜਰ ਸਿੰਘ ਦੂਲੋਵਾਲ ਆਦਿ ਨੇ ਵੀ ਸੰਬੋਧਨ ਕੀਤਾ |
ਕਿਸਾਨਾਂ ਨੇ ਖੱਟਰ ਸਰਕਾਰ ਦੀ ਅਰਥੀ ਸਾੜੀ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਸ਼ਹਿਰ 'ਚ ਹਰਿਆਣਾ ਦੀ ਖੱਟਰ ਸਰਕਾਰ ਦੀ ਅਰਥੀ ਸਾੜੀ ਗਈ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਦਿੱਲੀ ਮੋਰਚੇ ਨੂੰ ਫ਼ੇਲ੍ਹ ਕਰਨ ਲਈ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਕਰਨ ਲੱਗੀ ਹੈ | ਜਥੇਬੰਦੀ ਵਲੋਂ ਸ਼ਹਿਰ ਦੇ ਭਾਜਪਾ ਆਗੂ ਸੂਰਜ ਕੁਮਾਰ ਛਾਬੜਾ ਦੇ ਗ੍ਰਹਿ ਦੇ ਨਾਲ ਹੀ ਬਣਾਂਵਾਲੀ ਤਾਪ ਘਰ ਮੂਹਰੇ ਵੀ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਉਗਰਾਹਾਂ ਦੀ ਅਗਵਾਈ 'ਚੋਂ ਪੂਰੇ ਪੰਜਾਬ 'ਚੋਂ 2 ਲੱਖ ਕਿਸਾਨ ਦਿੱਲੀ ਮੋਰਚੇ ਲਈ ਰਵਾਨਾ ਹੋਣਗੇ | ਧਰਨਿਆਂ ਨੂੰ ਮਹਿੰਦਰ ਸਿੰਘ ਰੁਮਾਣਾ, ਭੋਲਾ ਸਿੰਘ ਮਾਖਾ, ਨਛੱਤਰ ਸਿੰਘ ਬਹਿਮਣ, ਉੱਤਮ ਸਿੰਘ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ¢
ਰਿਲਾਇੰਸ ਤੇਲ ਪੰਪ 'ਤੇ ਮੋਰਚਾ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਕਿਸਾਨਾਂ ਦਾ ਧਰਨਾ ਜਾਰੀ ਹੈ | ਇਸ ਸਬੰਧੀ ਸੰਬੋਧਨ ਕਰਦਿਆਂ ਅਮਰੀਕ ਸਿੰਘ ਫਫੜੇ ਭਾਈਕੇ, ਸਵਰਨ ਸਿੰਘ ਬੋੜਾਵਾਲ, ਮਹਿੰਦਰ ਸਿੰਘ ਦਿਆਲਪੁਰਾ, ਸਵਰਨਜੀਤ ਸਿੰਘ ਦਲਿਓ, ਪ੍ਰਸ਼ੋਤਮ ਸਿੰਘ ਗਿੱਲ ਤੇ ਸਵਰਨ ਸਿੰਘ ਬੋੜਾਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਪੁਰਾਣੇ ਕਾਨੂੰਨਾਂ ਵਿਚ ਸੋਧ ਕਰਕੇ ਵੱਡੇ ਕਾਰਪੋਰੇਟਾਂ, ਪੂੰਜੀਪਤੀਆਂ, ਸਰਮਾਏਦਾਰਾਂ, ਅਜ਼ਾਰੇਦਾਰਾਂ ਦੇ ਹੱਕ 'ਚ ਕਾਨੂੰਨ ਬਣਾਉਣੇ ਆਰੰਭੇ ਹੋਏ ਹਨ | ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਭੁੱਖਮਰੀ, ਬੇਰੁਜ਼ਗਾਰੀ, ਕੰਗਾਲੀ ਆਦਿ ਵਿਚ ਬੇਸ਼ੁਮਾਰ ਵਾਧਾ ਹੋਵੇਗਾ | ਇਸ ਮੌਕੇ ਜਸਕਰਨ ਸਿੰਘ ਸ਼ੇਰਖਾਂ ਵਾਲਾ, ਸਤਪਾਲ ਸਿੰਘ ਬਰੇ੍ਹ, ਦਰਸ਼ਨ ਸਿੰਘ ਗੁਰਨੇ, ਬਲਦੇਵ ਸਿੰਘ ਪਿੱਪਲੀਆਂ, ਜਸਵੰਤ ਸਿੰਘ ਬੀਰੋਕੇ, ਅਮਰੀਕ ਸਿੰਘ ਮੰਦਰਾਂ, ਚਿੜੀਆ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ |
ਭਾਜਪਾ ਆਗੂ ਦੇ ਘਰ ਅੱਗੇ ਨਾਅਰੇਬਾਜ਼ੀ
ਭਾਜਪਾ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ | ਧਰਨੇ ਨੂੰ ਰਾਮ ਸਿੰਘ, ਦਲਬੀਰ ਸਿੰਘ, ਜੰਗੀਰ ਸਿੰਘ, ਸਰੂਪ ਸਿੰਘ, ਜਗਨਨਾਥ, ਰੂਪ ਸਿੰਘ, ਮੇਜਰ ਸਿੰਘ, ਸੁਲੱਖਣ ਸਿੰਘ ਨੇ ਵੀ ਸੰਬੋਧਨ ਕੀਤਾ |
ਖੇਤੀ ਕਾਨੰੂਨਾਂ ਨੂੰ ਵਾਪਸ ਕਰ ਕੇ ਹੀ ਦਮ ਲਿਆ ਜਾਵੇਗਾ-ਕਿਸਾਨ ਆਗੂ
ਬਰੇਟਾ ਤੋਂ ਜੀਵਨ ਸ਼ਰਮਾ/ਰਵਿੰਦਰ ਕੌਰ ਮੰਡੇਰ ਅਨੁਸਾਰ- ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ ਵਿਖੇ ਲਗਾਏ ਧਰਨੇ ਦੌਰਾਨ ਮੋਦੀ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਦਾ ਹਰ ਵਰਗ ਦੁਖੀ ਹੋ ਕੇ ਰਹਿ ਗਿਆ ਹੈ | ਖ਼ਾਸਕਰ ਦੇਸ਼ ਦਾ ਅੰਨਦਾਤਾ, ਇਸ ਨਿਕੰਮੀ ਸਰਕਾਰ ਤੋਂ ਬੇਹੱਦ ਦੁਖੀ ਹੈ | ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਦਿਆਲਪੁਰਾ, ਤਾਰਾ ਚੰਦ ਬਰੇਟਾ, ਰਾਮਫਲ ਸਿੰਘ ਚੱਕ ਅਲੀਸ਼ੇਰ, ਜੀਵਨ ਸਿੰਘ ਧਰਮਪੁਰਾ, ਜਸਕਰਨ ਸਿੰਘ ਬਰੇਟਾ, ਜਸਵੀਰ ਕੌਰ ਧਰਮਪੁਰਾ, ਚਮਕੌਰ ਸਿੰਘ ਕਿਸ਼ਨਗੜ੍ਹ, ਸਤਨਾਮ ਸਿੰਘ ਮੰਡੇਰ, ਮਾ: ਬਲਜਿੰਦਰ ਸਿੰਘ ਤੇ ਸਰੂਪ ਸਿੰਘ ਧਰਮਪੁਰਾ ਨੇ ਵੀ ਸੰਬੋਧਨ ਕੀਤਾ |
ਰਿਲਾਇੰਸ ਪੰਪ ਦਾ ਘਿਰਾਓ ਜਾਰੀ
ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਉਤਸ਼ਾਹਿਤ ਕਰ ਰਹੀ ਹੈ ਅਤੇ ਕਾਲੇ ਕਾਨੰੂਨ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਸੰਘਰਸ਼ ਸਦਕਾ ਮੋਦੀ ਸਰਕਾਰ ਨੂੰ ਕਾਲੇ ਕਾਨੰੂਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਜਾਵੇਗਾ | ਇਸ ਮੌਕੇ ਹਰਿਆਣੇ 'ਚ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਖੱਟਰ ਸਰਕਾਰ ਦੀ ਅਰਥੀ ਵੀ ਸਾੜੀ ਗਈ | ਇਸ ਮੌਕੇ ਆਗੂ ਮੇਜਰ ਸਿੰਘ ਗੋਬਿੰਦਪੁਰਾ, ਚਰਨਜੀਤ ਸਿੰਘ ਬਹਾਦਰਪੁਰ, ਪਾਲਾ ਸਿੰਘ ਬਰੇਟਾ, ਮੇਵਾ ਸਿੰਘ ਖੁਡਾਲ਼, ਲੀਲਾ ਸਿੰਘ ਕਿਸ਼ਨਗੜ੍ਹ, ਸੁਖਪਾਲ ਸਿੰਘ ਜੁਗਲਾਣ, ਰੂਪ ਸਿੰਘ ਦਿਆਲਪੁਰਾ ਆਦਿ ਨੇ ਸੰਬੋਧਨ ਕੀਤਾ |
ਕਿਸਾਨਾਂ ਦੇ ਦਿੱਲੀ ਧਰਨੇ 'ਚ ਆੜ੍ਹਤੀਏ ਵੀ ਹੋਣਗੇ ਸ਼ਾਮਿਲ
ਖੇਤੀ ਸਬੰਧੀ ਬਣਾਏ ਗਏ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਦੇ ਧਰਨੇ 'ਚ ਬਰੇਟਾ ਮੰਡੀ ਤੋਂ ਆੜ੍ਹਤੀਏ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਧਰਨੇ ਦੀ ਤਿਆਰੀ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਬਰੇਟਾ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਦੀ ਅਗਵਾਈ ਹੇਠ ਮੀਟਿੰਗ ਹੋਈ | ਸ਼ਾਮਿਲ ਸਮੂਹ ਆੜ੍ਹਤੀਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਆੜ੍ਹਤੀਆ ਐਸੋਸੀਏਸ਼ਨ ਬਰੇਟਾ ਦੇ ਲਗਪਗ 150 ਮੈਂਬਰ ਦਿੱਲੀ ਧਰਨੇ ਵਿਚ ਸ਼ਮੂਲੀਅਤ ਕਰਨਗੇ | ਐਸੋਸੀਏਸ਼ਨ ਵਲੋਂ 26 ਅਤੇ 27 ਨਵੰਬਰ ਨੂੰ ਆਪਣੇ ਸਾਰੇ ਕਾਰੋਬਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਮੇਹਰ ਸਿੰਘ ਖੰਨਾ, ਰਾਜੇਸ਼ ਸਿੰਗਲਾ, ਰਾਜ ਮਿੱਤਲ, ਕੇਵਲ ਕਿ੍ਸ਼ਨ, ਬਲਜਿੰਦਰ ਸਿੰਘ, ਸੁਖਦੇਵ ਸਿੰਘ, ਗਿਆਨ ਚੰਦ, ਪ੍ਰਸ਼ੋਤਮ ਦਾਸ, ਕਪਿਲ ਦੇਵ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ |
ਚਾਉਕੇ, 24 ਨਵੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਘੜੈਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਭਰਪੂਰ ਢੋਲ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ...
ਬੁਢਲਾਡਾ, 24 ਨਵੰਬਰ (ਸਵਰਨ ਸਿੰਘ ਰਾਹੀ)- ਸਿਵਲ ਹਸਪਤਾਲ ਬੁਢਲਾਡਾ ਵਿਖੇ ਐਮ. ਡੀ. (ਮੈਡੀਸਨ) ਡਾਕਟਰ ਭੇਜਣ ਦੀ ਪਿਛਲੇ ਲੰਮੇ ਸਮੇਂ ਤੋਂ ਚਲੀ ਆ ਰਹੀ ਖੇਤਰ ਦੇ ਲੋਕਾਂ ਦੀ ਮੰਗ ਨੂੰ ਸਰਕਾਰ ਨੇ ਆਖ਼ਰਕਾਰ ਪੂਰਾ ਕਰ ਦਿੱਤਾ ਹੈ | ਲਗਪਗ 84 ਪਿੰਡਾਂ 'ਤੇ ਆਧਾਰਿਤ ਇਸ ਸਬ-ਡਵੀਜਨਲ ...
ਮਾਨਸਾ, 24 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਨੇ ਅੰਤਰਰਾਜੀ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਹੱਥ ਚੜੇ੍ਹ ਕਥਿਤ ਦੋਸ਼ੀਆਂ ਕੋਲੋਂ 7 ...
ਮਾਨਸਾ, 24 ਨਵੰਬਰ (ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ ਕੋਰੋਨਾ ਨਾਲ 1 ਹੋਰ ਮੌਤ ਹੋ ਗਈ ਹੈ | 47 ਵਰਿ੍ਹਆਂ ਦੀ ਮਿ੍ਤਕ ਔਰਤ ਮਾਨਸਾ ਬਲਾਕ ਨਾਲ ਸਬੰਧਿਤ ਹੈ | ਉਹ ਪਿਛਲੇ ਦਿਨਾਂ ਤੋਂ ਆਦੇਸ਼ ਹਸਪਤਾਲ ਬਠਿੰਡਾ ਵਿਖੇ ਜੇਰੇ ਇਲਾਜ ਸੀ | ਇਸੇ ਦੌਰਾਨ 5 ਨਵੇਂ ਕੇਸ ਵੀ ਸਾਹਮਣੇ ਆਏ ...
ਗੋਨਿਆਣਾ, 24 ਨਵੰਬਰ (ਲਛਮਣ ਦਾਸ ਗਰਗ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਮ.ਕਾਮ. ਭਾਗ ਦੂਜਾ (ਸਮੈਸਟਰ ਤੀਜਾ) ਦੇ ਐਲਾਨੇ ਨਤੀਜੇ 'ਚ ਐੱਸ. ਐੱਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਕਤ ...
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 24 ਨਵੰਬਰ- ਜ਼ਿਲ੍ਹਾ ਪੁਲਿਸ ਮਾਨਸਾ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਹ ਗਰੋਹ ਹੁਣ ਤੱਕ ਦਰਜਨ ਦੇ ਕਰੀਬ ਲੋਕਾਂ ਨਾਲ ਲੱਖਾਂ ...
ਬੋਹਾ, 24 ਨਵੰਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਦੇ ਵਾਰਡ ਨੰਬਰ 2 ਦੀ ਟਿੱਬਾ ਬਸਤੀ 'ਚ ਨਗਰ ਪੰਚਾਇਤ ਦੇ ਠੇਕੇਦਾਰ ਵਲੋਂ ਉਸਾਰੇ ਜਾ ਰਹੇ ਕੂੜੇ ਡੰਪਾਂ ਦਾ ਸਥਾਨਕ ਵਾਸੀਆਂ ਨੇ ਸਖ਼ਤ ਵਿਰੋਧ ਕਰਦਿਆਂ ਮੌਕੇ 'ਤੇ ਪੁੱਜ ਕੇ ਕੰਮ ਬੰਦ ਕਰਵਾ ਦਿੱਤਾ | ਠੇਕੇਦਾਰ ਵਲੋਂ ਉਸਾਰੇ ...
ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਐਤਵਾਰ ਦੀ ਰਾਤ ਨੂੰ ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ 'ਚ ਇਕ ਲੜਕੀ ਤੇ ਉਸ ਦੇ ਮਾਂ-ਪਿਓ ਦੀ ਹੱਤਿਆ ਦੇ ਮਾਮਲੇ ਵਿਚ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 302, 458,34 ਭਾਰਤੀ ਦੰਡਾਵਲੀ, ...
ਕੋਟਫੱਤਾ, 24 ਨਵੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੀ ਪ੍ਰਮੁੱਖ ਸ਼ਖਸ਼ੀਅਤ ਆਤਮਾ ਸਿੰਘ ਨੰਬਰਦਾਰ ਦੇ ਸਵਰਗ ਸਿਧਾਰਨ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਜਸਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ 'ਤੇ ਕੋਟਸ਼ਮੀਰ ਦਾ ਨੰਬਰਦਾਰ ਨਿਯੁਕਤ ...
ਰਾਮਪੁਰਾ ਫੂਲ, 24 ਨਵੰਬਰ (ਨਰਪਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਦੀ 27 ਨਵੰਬਰ ਨੂੰ ਹੋਣ ਜਾ ਰਹੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ | 'ਬਾਦਲਾਂ' ਵਿਰੋਧੀ ਧੜੇ ਸ਼੍ਰੋਮਣੀ ਕਮੇਟੀ ਵਿਚ ਕਾਰਜਕਾਰੀ ਮੈਂਬਰ ਵਧਾਉਣ ਲਈ ...
ਭਾਈਰੂਪਾ, 24 ਨਵੰਬਰ (ਵਰਿੰਦਰ ਲੱਕੀ)-ਲੰਘੇ ਸ਼ੁੱਕਰਵਾਰ ਨੂੰ ਗੋਲੀਆਂ ਮਾਰ ਕੇ ਹਲਾਕ ਕੀਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਦੀ ਗਿ੍ਫ਼ਤਾਰੀ ਲਈ ਪਿਛਲੇ ਚਾਰ ਦਿਨ੍ਹਾਂ ਤੋਂ ਬਰਨਾਲਾ-ਬਾਜਾਖਾਨਾ ਸੜਕ 'ਤੇ ਲਾਸ਼ ਰੱਖ ਕੇ ਜਾਮ ਲਗਾਈ ਬੈਠੇ ਡੇਰਾ ਪ੍ਰੇਮੀਆਂ ...
ਜਲੰਧਰ, 24 ਨਵੰਬਰ (ਅ.ਬ.)- ਅੱਜ ਕੋਰੋਨਾ ਮਹਾਂਮਾਰੀ ਪੂਰੀ ਦੁਨੀਆਂ 'ਚ ਫੈਲੀ ਹੋਈ ਹੈ ਤੇ ਲੱਖਾਂ ਲੋਕ ਇਸ ਬਿਮਾਰੀ ਦੀ ਚਪੇਟ 'ਚ ਆ ਚੁੱਕੇ ਹਨ, ਜਿਥੇ ਇਕ ਪਾਸੇ ਇਸ ਮਹਾਂਮਾਰੀ ਨੇ ਲੋਕਾਂ 'ਚ ਡਰ ਪਾ ਰੱਖਿਆ ਹੈ, ਓਥੇ ਦੂਜੇ ਪਾਸੇ ਲੋਕਾਂ 'ਚ ਕੋਰੋਨਾ ਵਾਇਰਸ ਪ੍ਰਤੀ ਕਈ ਤਰਾਂ ...
ਰਾਵਿੰਦਰ ਸਿੰਘ ਰਵੀ 84270-16800 ਮਾਨਸਾ, 24 ਨਵੰਬਰ- ਇਥੋਂ 8 ਕਿੱਲੋਮੀਟਰ ਦੂਰ ਵਸਿਆ ਪਿੰਡ ਬੱਪੀਆਣਾ ਕਿਸੇ ਸਮੇਂ ਕਮਿਊਨਿਸਟ ਪਾਰਟੀ ਤੇ ਮੁਜ਼ਾਰਾ ਲਹਿਰ ਦੀਆਂ ਗਤੀਵਿਧੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ | ਲਾਲ ਪਾਰਟੀ ਦੇ ਪ੍ਰਧਾਨ ਤੇਜਾ ਸਿੰਘ ਸੁਤੰਤਰ ਗੁਪਤਵਾਸ ਸਮੇਂ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX