ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ, ਥਿੰਦ)-551 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਤੇ 550 ਸਾਲਾਂ ਪ੍ਰਕਾਸ਼ ਪੁਰਬ ਦੀ ਸਮਾਪਤੀ ਮੌਕੇ ਕਰਵਾਏ ਜਾ ਰਹੇ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ 'ਤੇ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਪਾਰਟੀ ਆਗੂਆਂ, ਵਰਕਰਾਂ, ਪੰਚਾਂ, ਸਰਪੰਚਾਂ, ਸੰਮਤੀ ਮੈਂਬਰਾਂ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਾਬੇ ਨਾਨਕ ਦੀ ਅਪਾਰ ਕਿਰਪਾ ਸਦਕਾ ਇਹ ਪਾਵਨ ਨਗਰੀ ਹੁਣ 550 ਸਾਲਾ ਕੀਤੇ ਸਮਾਗਮ ਬਦੌਲਤ ਵਿਸ਼ਵ ਦੇ ਨਕਸ਼ੇ 'ਤੇ ਆ ਗਈ ਹੈ, ਜਿਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ 550 ਸਾਲਾਂ ਸਮਾਗਮ ਦੀ ਸਮਾਪਤੀ ਤੇ 551 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਮਾਰਟ ਸਿਟੀ ਤਹਿਤ ਛੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਆ ਰਹੇ ਹਨ, ਜਿਸ ਨਾਲ ਇਹ ਪਾਵਨ ਨਗਰੀ ਦਾ ਹੋਰ ਵਿਕਾਸ ਹੋਵੇਗਾ | ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚੋਂ ਵੱਧ ਤੋ ਵੱਧ ਵਰਕਰਾਂ ਨੂੰ ਲੈ ਕੇ 30 ਨਵੰਬਰ ਨੂੰ ਸਵੇਰੇ 9 ਵਜੇ ਤੱਕ ਜ਼ਰੂਰ ਪੁੱਜ ਜਾਣ | ਮੀਟਿੰਗ ਨੂੰ ਬਲਾਕ ਸੰਮਤੀ ਚੇਅਰਮੈਨ ਰਜਿੰਦਰ ਸਿੰਘ ਤਕੀਆਂ, ਮਾਰਕੀਟ ਕਮੇਟੀ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਸਾਬਕਾ ਨਗਰ ਕੌਾਸਲ ਪ੍ਰਧਾਨ ਅਸ਼ੋਕ ਮੋਗਲਾ ਨੇ ਵੀ ਸੰਬੋਧਨ ਕੀਤਾ | ਮੀਟਿੰਗ 'ਚ ਹਾਜ਼ਰ ਬੀ.ਡੀ.ਪੀ.ਓ. ਗੁਰਪ੍ਰਤਾਪ ਸਿੰਘ ਗਿੱਲ ਨੇ ਵਿਧਾਇਕ ਚੀਮਾ ਨੂੰ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੀ ਟੀਮ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮਾਗਮ ਦੀ ਤਰ੍ਹਾਂ ਇਸ ਨੂੰ ਸਫ਼ਲਤਾ ਪੂਰਵਕ ਕਰਵਾਉਣ'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ | ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਦੀਪਕ ਧੀਰ ਰਾਜੂ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਕਾਰ ਸਿੰਘ ਹਰਨਾਮਪੁਰ, ਮੋਨੂੰ ਭੰਡਾਰੀ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਪੁਰ ਦੋਨਾ, ਸ਼ਹਿਰੀ ਪ੍ਰਧਾਨ ਸੁਨੀਤਾ ਧੀਰ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ , ਸੁਰਜੀਤ ਸਿੰਘ ਸੱਦੂਵਾਲ, ਹਰਚਰਨ ਸਿੰਘ ਬੱਗਾ, ਬਲਵਿੰਦਰ ਸਿੰਘ ਫੱਤੋਵਾਲ ਰੌਕੀ ਮੜੀਆ, ਮੰਗਲ ਭੱਟੀ ਉਪ ਚੇਅਰਮੈਨ ਸੰਮਤੀ, ਇੰਦਰਜੀਤ ਸਿੰਘ ਲਿਫਟਰ, ਅਜੀਤਪਾਲ ਸਿੰਘ ਬਾਜਵਾ, ਕੁਲਵੰਤ ਸਿੰਘ, ਜਗਪਾਲ ਸਿੰਘ ਚੀਮਾ, ਨਰਿੰਦਰ ਸਿੰਘ ਪੰਨੂ, ਸਰਪੰਚ ਰਾਜੂ ਢਿੱਲੋਂ, ਗੁਰਪ੍ਰੀਤ ਸਿੰਘ, ਗੁਲਜ਼ਾਰ ਸਿੰਘ ਮਿਆਣੀ, ਪ੍ਰੋ. ਬਲਜੀਤ ਸਿੰਘ ਟਿੱਬਾ, ਨਿਰਵੈਰ ਸਿੰਘ ਖੁਰਦਾ, ਕੁਲਦੀਪ ਸਿੰਘ ਡਡਵਿੰਡੀ, ਕੁੰਦਨ ਸਿੰਘ, ਦਵਿੰਦਰ ਸਿੰਘ, ਸ਼ਿੰਦਰਪਾਲ ਚੀਮਾ ਬੂਸੋਵਾਲ, ਲਾਡੀ ਅਲੂਵਾਲ, ਜਸਵਿੰਦਰ ਸਿੰਘ ਹੈਬਤਪੁਰ, ਡਾ. ਜਸਵੀਰ ਸਿੰਘ, ਲਾਭ ਸਿੰਘ ਧੰਜੂ, ਗੁਰਦੇਵ ਸਿੰਘ ਪੱਪਾ, ਹਰਦੇਵ ਸਿੰਘ, ਸਿਕੰਦਰ ਸਿੰਘ, ਲਖਵਿੰਦਰ ਸਿੰਘ, ਸ਼ੇਰ ਸਿੰਘ ਮਸੀਤਾਂ, ਸ਼ਿੰਗਾਰਾ ਸਿੰਘ, ਕੁਲਵੰਤ ਸਿੰਘ ਸਵਾਲ, ਗੁਰਮੀਤ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਢਿੱਲੋਂ ਕਮਾਲਪੁਰ, ਜੋਬਨਦੀਪ ਸਿੰਘ, ਕੁਲਵੰਤ ਸਿੰਘ ਚੱਕ ਕੋਟਲਾ, ਸੁਖਵਿੰਦਰ ਸਿੰਘ ਜੌਹਲ, ਡਾ: ਨਰਿੰਦਰ ਸਿੰਘ ਗਿੱਲ, ਐਡ. ਜਸਪਾਲ ਸਿੰਘ ਧੰਜੂ, ਰਵਿੰਦਰ ਰਵੀ ਪਿਥੌਰਾਹਲ, ਬਲਦੇਵ ਸਿੰਘ ਟੀਟਾ, ਰਵੀ ਪੀ.ਏ., ਬਲਜਿੰਦਰ ਸਿੰਘ ਪੀ.ਏ. ਸਮੇਤ ਵੱਡੀ ਗਿਣਤੀ 'ਚ ਆਗੂ ਹਾਜ਼ਰ ਸਨ |
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ, ਥਿੰਦ)-ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ 30180 ਤੇ 30180 ਕੁੱਲ 60,360 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ...
ਕਪੂਰਥਲਾ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਨੇ ਜ਼ਿਲ੍ਹਾ ਪ੍ਰਧਾਨ ਰਾਮ ਦਿੱਤਾ ਦੀ ਅਗਵਾਈ ਵਿਚ ਐੱਸ. ਪੀ. ਆਂਗਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਮਗਨਰੇਗਾ ਕਰਮਚਾਰੀਆਂ ਦੀ ...
ਨਡਾਲਾ, 24 ਨਵੰਬਰ (ਮਾਨ)-ਕਸਬਾ ਨਡਾਲਾ ਦੇ ਵਾਰਡ ਨੰਬਰ-1 ਵਿਚ ਰਹਿ ਰਹੇ ਲੋਕ ਰੱਬ ਆਸਰੇ ਜੀਅ ਰਹੇ ਹਨ, ਕਿਉਂਕਿ ਖ਼ਤਰਨਾਕ ਜੀਵ ਜੰਤੂਆਂ ਵਾਲੇ ਛੱਪੜ ਦੇ ਨਾਲ ਇਹ ਇਲਾਕਾ ਘਿਰਿਆ ਹੋਇਆ ਹੈ | ਕਸਬਾ ਨਡਾਲਾ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਛੱਪੜ ਨੱਕੋਂ ਨੱਕ ...
ਫਗਵਾੜਾ, 24 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਮਿਤੀ 25 ਨਵੰਬਰ ਨੂੰ 150 ਟਰੈਕਟਰ ਟਰਾਲੀ ਤੇ ਗੱਡੀਆਂ ਦਾ ਕਾਫ਼ਲਾ ਦੁਪਹਿਰ 12 ਵਜੇ ਸ਼ੂਗਰ ਮਿੱਲ ਸਾਹਮਣੇ ਤੋਂ ...
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਫ਼ ਸਫ਼ਾਈ ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ | ਡਿਪਟੀ ...
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ, ਥਿੰਦ)-ਅੱਜ ਇੱਥੇ ਬੀ.ਡੀ.ਪੀ.ਓ. ਦਫ਼ਤਰ ਸੁਲਤਾਨਪੁਰ ਲੋਧੀ ਸਾਹਮਣੇ ਕਾਰ ਦਾ ਅਚਾਨਕ ਦਰਵਾਜ਼ਾ ਖੋਲ੍ਹਣ ਕਾਰਨ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਹਾਦਸੇ 'ਚ ਬੱਸ ਹੇਠਾਂ ਆਉਣ ਕਾਰਨ ਬਾਈਕ ਸਵਾਰ 32 ...
ਕਪੂਰਥਲਾ, 24 ਨਵੰਬਰ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ 'ਚ 16 ਨਵੰਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਹੋ ਚੁੱਕੀ ਹੈ, ਜਿਸ ਤਹਿਤ ਜ਼ਿਲ੍ਹੇ ਅੰਦਰ ਵੋਟਰਾਂ ਦੀ ਗਿਣਤੀ 6 ਲੱਖ 8 ਹਜ਼ਾਰ 467 ਹੋ ਗਈ ਹੈ | ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਦੀਪਤੀ ...
ਕਪੂਰਥਲਾ, 24 ਨਵੰਬਰ (ਸਡਾਨਾ, ਬਜਾਜ)-ਜੰਗਲਾਤ ਦੇ ਦਰਖ਼ਤ ਚੋਰੀ ਕਰਨ ਦੇ ਮਾਮਲੇ ਸਬੰਧੀ ਵਣ ਬਲਾਕ ਅਫ਼ਸਰ ਫੂਲਾ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਆਪਣੀ ਸ਼ਿਕਾਇਤ ...
ਕਪੂਰਥਲਾ, 24 ਨਵੰਬਰ (ਸਡਾਨਾ)-ਥਾਣਾ ਸਿਟੀ ਪੁਲਿਸ ਨੇ ਦੜ੍ਹਾ ਸੱਟਾ ਲਗਵਾਉਂਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ.ਐੱਸ.ਆਈ. ਲਖਵਿੰਦਰ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਹਰਦੀਪ ਕੁਮਾਰ ਉਰਫ਼ ਹੈਰੀ ਵਾਸੀ ...
ਫਗਵਾੜਾ, 24 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦਾ ਐੱਮ. ਕਾਮ. ਸਮੈਸਟਰ ਚੌਥਾ ਅਤੇ ਬੀ. ਕਾਮ. ਸਮੈਸਟਰ ਛੇਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐੱਮ.ਕਾਮ. ਸਮੈਸਟਰ ਚੌਥਾ ਅਤੇ ...
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ, ਥਿੰਦ)-ਸੀਨੀਅਰ ਆੜ੍ਹਤੀ ਆਗੂ ਗੁਰਜੰਟ ਸਿੰਘ ਸੰਧੂ ਆਹਲੀ, ਜਥੇਦਾਰ ਹਰਜਿੰਦਰ ਸਿੰਘ ਲਾਡੀ ਡਡਵਿੰਡੀ, ਬਲਜਿੰਦਰ ਸਿੰਘ ਖਿੰਡਾ ਲੋਧੀਵਾਲ ਤੇ ਬਲਜਿੰਦਰ ਸਿੰਘ ਖਿੰਡਾ ਲੋਧੀਵਾਲ ਆਦਿ ਹੋਰ ਆੜ੍ਹਤੀਆਂ ਸੂਬਾ ਸਰਕਾਰ ਤੋਂ ਮੰਗ ਕੀਤੀ ...
ਫਗਵਾੜਾ, 24 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਪਿ੍ਤਪਾਲ ਸਿੰਘ ਮੰਗਾ ਸਤਨਾਮਪੁਰਾ ਨੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਚੋਣਾਂ ਵਿਚ ਕਾਂਗਰਸ ਵਾਰਡਾਂ ਦੀ ਉਥਲ ਪੁਥਲ ਤਾਂ ਕਰ ਸਕਦੀ ਹੈ, ਪਰ ਵਾਰਡ ਵਾਸੀਆਂ ਦੀ ਸੇਵਾ ਕਰਨ ...
ਕਪੂਰਥਲਾ, 24 ਨਵੰਬਰ (ਦੀਪਕ ਬਜਾਜ)-ਨੇਤਾ ਜੀ ਸੁਭਾਸ਼ ਚੰਦਰ ਬੋਸ ਰਕਤ ਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ 250ਵਾਂ ਰਾਸ਼ਨ ਵੰਡ ਸਮਾਗਮ ਐੱਨ.ਆਰ.ਆਈ. ਸੁਦੇਸ਼ ਗੁਪਤਾ ਦੀ ਪ੍ਰੇਰਨਾ ਸਦਕਾ ਪ੍ਰਧਾਨ ਜੀਤ ਥਾਪਾ ਵਲੋਂ ਕਰਵਾਇਆ ਗਿਆ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ...
ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ ਇਕ ਵਿਸ਼ਾਲ ਕਨਵੈੱਨਸ਼ਨ 25 ਨਵੰਬਰ ਦਿਨ ਬੁੱਧਵਾਰ ਨੂੰ ਸ਼ਾਮ ਸਾਢੇ 5 ਵਜੇ ਆਰ. ਸੀ. ਐੱਫ. ਦੇ ਵਰਕਰ ਕਲੱਬ ਵਿਚ ਹੋਵੇਗੀ, ਜਿਸ ਵਿਚ ਆਲ ਇੰਡੀਆ ...
ਕਪੂਰਥਲਾ, 24 ਨਵੰਬਰ (ਸਡਾਨਾ)-ਮਾਡਲ ਟਾਊਨ ਜੋ ਕਿ ਸ਼ਹਿਰ ਦੀ ਇਕ ਪਾਸ਼ ਕਲੋਨੀ ਹੈ, ਪਰ ਨਗਰ ਨਿਗਮ ਵਲੋਂ ਇਸ ਕਲੋਨੀ ਵਿਚੋਂ ਰੋਜ਼ਾਨਾ ਕੂੜਾ ਨਾ ਚੁੱਕਣ ਕਾਰਨ ਇਲਾਕਾ ਨਿਵਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦੇ ਆਗੂ ਇੰਜ. ...
ਖਲਵਾੜਾ, 24 ਨਵੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਵਲੋਂ ਸਿਹਤ ਸੁਵਿਧਾਵਾਂ ਨੂੰ ਹਰ ਪਿੰਡ ਤੱਕ ਪਹੁੰਚਾਉਣ ਦੀ ਯੋਜਨਾ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ. ...
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਮੌਕੇ ਗੁਰ ਨਾਨਕ ਦੇਵ ਸਟੇਡੀਅਮ ਵਿਖੇ ਹੋ ਰਹੇ ਕਬੱਡੀ ਦੇ ਮਹਾਂਕੁੰਭ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਵਿਚ ਕਬੱਡੀ ਖੇਡ ਪ੍ਰੇਮੀਆਂ ਨੂੰ ਦਿਲ ...
ਖਲਵਾੜਾ, 24 ਨਵੰਬਰ (ਮਨਦੀਪ ਸਿੰਘ ਸੰਧੂ)-ਨਜ਼ਦੀਕੀ ਪਿੰਡ ਸੰਗਤਪੁਰ ਵਿਖੇ ਅਕਾਲੀ ਆਗੂ ਨਿਰਮਲ ਸਿੰਘ ਦੀ 7ਵੀਂ ਬਰਸੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਮਨਾਈ ਗਈ | ਇਸ ਮੌਕੇ ਜਥੇਦਾਰ ਸਰੂਪ ਸਿੰਘ ਖਲਵਾੜਾ ਸੂਬਾ ਜਥੇਬੰਦਕ ਸਕੱਤਰ ਐੱਸ. ਸੀ. ਵਿੰਗ ਅਕਾਲੀ ਦਲ ਨੇ ...
ਕਪੂਰਥਲਾ, 24 ਨਵੰਬਰ (ਸਡਾਨਾ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਦੀ ਅਗਵਾਈ ਵਿਚ ਹੋਈ | ਇਸ ਮੌਕੇ ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕੇਂਦਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਰੱਦ ਕਰਵਾਉਣ ਲਈ ...
ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ, ਥਿੰਦ)-ਬਲੱਡ ਡੋਨਰ ਐਾਡ ਵੈੱਲਫੇਅਰ ਸੁਸਾਇਟੀ ਦਸੂਹਾ ਯੂਨਿਟ ਜਲੰਧਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਿੰਦਰਾ ਆਟੋਜ਼ ਦੇ ਨੇੜੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ...
ਸਿੱਧਵਾਂ ਦੋਨਾਂ, 24 ਨਵੰਬਰ (ਅਵਿਨਾਸ਼ ਸ਼ਰਮਾ)-ਦੋਨਾਂ ਇਲਾਕੇ 'ਚ ਸਿਧਵਾਂ ਦੋਨਾਂ ਨੇੜਿਓ ਲੰਘਦੀ 31 ਕਿੱਲੋਮੀਟਰ ਇੱਬਣ ਨਹਿਰ ਦੀ ਮਨਜ਼ੂਰੀ ਮਿਲਣ ਉਪਰੰਤ ਇਲਾਕੇ 'ਚ ਜਿਹੜੀ ਖ਼ੁਸ਼ੀ ਦੀ ਲਹਿਰ ਦੌੜੀ ਸੀ ਦਾ ਕਾਰਜ ਅਧਵੱਟੇ ਰੁਕ ਜਾਣ ਕਾਰਨ ਲੋਕਾਂ 'ਚ ਚਿੰਤਾ ਦੀ ਲਹਿਰ ...
ਫਗਵਾੜਾ, 24 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆ ਨੂੰ ਖੁੱਲੀਆਂ ਰਿਆਇਤਾਂ ਦੇ ਕੇ ਦੇਸ਼ ਦਾ ਖ਼ਜ਼ਾਨਾ ਲੁਟਾ ਰਹੀ ਹੈ | ਇਹ ਗੱਲ ਪੰਜਾਬ ਐਗਰੋ ਇੰਡਸਟਰੀਜ਼ ...
ਫਗਵਾੜਾ, 24 ਨਵੰਬਰ (ਤਰਨਜੀਤ ਸਿੰਘ ਕਿੰਨੜਾ)ਮੌਜੂਦਾ ਕਿਸਾਨ ਅੰਦੋਲਨ ਕਰਕੇ ਸਾਰੇ ਇੰਡਸਟਰੀਅਲ ਖੇਤਰ ਖ਼ਾਸ ਤੌਰ ਤੇ ਵਿਦੇਸ਼ਾਂ ਵਿਚ ਮਾਲ ਭੇਜਣ ਵਾਲੇ ਬਰਾਮਦ ਕਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਗੱਲ ਨਾਰਦਰਨ ਇੰਡੀਆ ਚੈਂਬਰ ਆਫ਼ ...
ਕਪੂਰਥਲਾ, 24 ਨਵੰਬਰ (ਸਡਾਨਾ)-ਪੰਜਾਬ ਪੁਲਿਸ ਵਲੋਂ ਵੱਖ-ਵੱਖ ਪਿੰਡਾਂ ਵਿਚ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿਮ ਤਹਿਤ ਐੱਸ.ਐੱਸ.ਪੀ. ਕੰਵਰਦੀਪ ਕੌਰ ਤੇ ਐੱਸ.ਪੀ. ਆਪ੍ਰੇਸ਼ਨ ਜਸਬੀਰ ਸਿੰਘ ਦੀ ...
ਕਪੂਰਥਲਾ, 24 ਨਵੰਬਰ (ਸਡਾਨਾ, ਬਜਾਜ)-ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਵਲੋਂ ਚਲਾਈ ਗਈ ਮੁਹਿਮ ਤਹਿਤ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐੱਸ.ਆਈ. ਗੁਰਬਚਨ ਸਿੰਘ ਬੰਗੜ ਵਲੋਂ ਐੱਸ.ਐੱਸ.ਪੀ. ਜਸਪ੍ਰੀਤ ਸਿੰਘ ਸਿੱਧੂ ਤੇ ਐੱਸ.ਪੀ. ਟਰੈਫ਼ਿਕ ਜਸਬੀਰ ਸਿੰਘ ...
ਕਪੂਰਥਲਾ, 24 ਨਵੰਬਰ (ਵਿ.ਪ੍ਰ.)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦੂਜਾ ਰਾਗਮਈ ਕੀਰਤਨ ਦਰਬਾਰ ਪਿੰਡ ਕੋਟ ਕਰਾਰ ਖਾਂ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ...
ਕਪੂਰਥਲਾ, 24 ਨਵੰਬਰ (ਸਡਾਨਾ)-ਸਿਵਲ ਹਸਪਤਾਲ ਵਿਖੇ ਯੂ. ਡੀ. ਆਈ. ਡੀ. ਪ੍ਰੋਜੈਕਟ ਤਹਿਤ ਅੰਗਹੀਣ ਵਿਅਕਤੀਆਂ ਦੇ ਪਹਿਚਾਣ ਪੱਤਰ ਬਣਾਉਣ ਲਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕੀਤਾ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ...
ਭੁਲੱਥ, 24 ਨਵੰਬਰ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਲਿੱਟਾਂ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਸਬੀਰ ਸਿੰਘ ਲਿੱਟਾਂ ਤੇ ਸਵਰਨ ਸਿੰਘ ਧੁੱਗਾ ਜ਼ਿਲ੍ਹਾ ਪ੍ਰਧਾਨ ...
ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਸਿਰਜਣਾ ਕੇਂਦਰ ਕਪੂਰਥਲਾ ਦੀ ਮੀਟਿੰਗ ਕੇਂਦਰ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਸਥਾਨਕ ਵਿਰਸਾ ਵਿਹਾਰ ਵਿਚ ਸਭਾ ਦੇ ਦਫ਼ਤਰ ਵਿਚ ਹੋਈ | ਮੀਟਿੰਗ ਵਿਚ ਡਾ. ਸੁੰਦਰ ਸਿੰਘ ਵਧਵਾ ਵਲੋਂ ਅੰਗਰੇਜੀ ਭਾਸ਼ਾ ਵਿਚ ਲਿਖੀ ...
ਫਗਵਾੜਾ, 24 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਪਾਵਰਕਾਮ ਵਲੋਂ ਪੇਡੂ ਇਲਾਕਿਆਂ 'ਚ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਏ ਜਾ ਰਹੇ ਅਣ-ਐਲਾਨੇ ਬਿਜਲੀ ਕੱਟਾਂ ਨਾਲ ਫਗਵਾੜਾ ਸਬ-ਡਵੀਜ਼ਨ ਦੇ ਪੇਡੂ ਇਲਾਕਿਆਂ 'ਚ ਲੋਕ ਕਾਫ਼ੀ ਪ੍ਰੇਸ਼ਾਨ ਹਨ | ਇਸ ਸਮੱਸਿਆ ਸਬੰਧੀ ਦੱਸਦੇ ਹੋਏ ...
ਫਗਵਾੜਾ, 24 ਨਵੰਬਰ (ਹਰੀਪਾਲ ਸਿੰਘ)-ਲੋਕ ਇਨਸਾਫ਼ ਪਾਰਟੀ ਦੇ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵਲੋਂ ਸ਼ਹਿਰ ਅੰਦਰ ਘੁੰਮ ਰਹੇ ਆਵਾਰਾ ਗਊਆਂ ਅਤੇ ਆਵਾਰਾ ਪਸ਼ੂਆਂ ਨੂੰ ਟਰੈਕਟਰਾਂ ਪਿੱਛੇ ...
ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਗਜ਼ਟਿਡ ਐਾਡ ਨਾਨ ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਫੈਡਰੇਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਤੇ ਚੇਅਰਮੈਨ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ...
ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਵਲੋਂ ਇਕ ਵਿਸ਼ਾਲ ਕਨਵੈੱਨਸ਼ਨ 25 ਨਵੰਬਰ ਦਿਨ ਬੁੱਧਵਾਰ ਨੂੰ ਸ਼ਾਮ ਸਾਢੇ 5 ਵਜੇ ਆਰ. ਸੀ. ਐੱਫ. ਦੇ ਵਰਕਰ ਕਲੱਬ ਵਿਚ ਹੋਵੇਗੀ, ਜਿਸ ਵਿਚ ਆਲ ਇੰਡੀਆ ...
ਕਪੂਰਥਲਾ, 24 ਨਵੰਬਰ (ਦੀਪਕ ਬਜਾਜ)-ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਪਿਆਰਾ ਲਾਲ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਤੇ ਭਾਜਪਾ ਦੇ ਸਾਬਕਾ ਕੌਾਸਲਰ ਪਵਨ ਧੀਰ ਦੀ ਪ੍ਰਧਾਨਗੀ ਹੇਠ ਜਲੋਖਾਨਾ ਚੌਾਕ ਵਿਖੇ ਪਿਛਲੇ ਤਿੰਨ ਸਾਲ ਤੋਂ ...
ਹੁਸੈਨਪੁਰ, 24 ਨਵੰਬਰ (ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ 'ਤੇ ਪਿੰਡ ਸੈਦੋ ਭੁਲਾਣਾ ਦੇ ਸਾਹਮਣੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਸਾਂਝੀ ਮੀਟਿੰਗ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਬੀਬੜੀ ਤੇ ...
ਭੁਲੱਥ, 24 ਨਵੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦਿੱਲੀ ਵਿਖੇ 26-27 ਨਵੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਸਬੰਧੀ ...
ਕਪੂਰਥਲਾ, 24 ਨਵੰਬਰ (ਅਮਰਜੀਤ ਕੋਮਲ)-ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸ਼ਨ ਸੰਘਰਸ਼ ਬਹਾਲ ਕਮੇਟੀ ਵਲੋਂ ਸਾਂਝੇ ਤੌਰ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੂਹਰੇ ਪੰਜਾਬ ਸਰਕਾਰ ਦੀ ...
ਭੰਡਾਲ ਬੇਟ, 24 ਨਵੰਬਰ (ਜੋਗਿੰਦਰ ਸਿੰਘ ਜਾਤੀਕੇ)-ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਅਤੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪ੍ਰਧਾਨ ਯੂਥ ਕਾਂਗਰਸ ਹਲਕਾ ਭੁਲੱਥ ਵਲੋਂ ਹਲਕਾ ਭੁਲੱਥ ਵਿਚ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਹੋਇਆਂ ਨੌਜਵਾਨਾਂ ...
ਨਡਾਲਾ, 24 ਨਵੰਬਰ (ਮਾਨ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਲਿੱਟਾਂ ਨੇ ਕਿਹਾ ਕਿ ਦਿੱਲੀ ਚੱਲੋ ਨਾਅਰੇ ਤਹਿਤ 25 ਨਵੰਬਰ ਨੂੰ ਭੁਲੱਥ ਤੋਂ ਟਰਾਲੀਆਂ ਇਕੱਠੀਆਂ ਹੋ ਕੇ ਦਾਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX