ਤਾਜਾ ਖ਼ਬਰਾਂ


ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  7 minutes ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  24 minutes ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  39 minutes ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  46 minutes ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  56 minutes ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 1 hour ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 2 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 2 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 2 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 2 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 2 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 2 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 2 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 2 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 3 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 3 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 5 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਪੀ.ਵੀ. ਸਿੰਧੂ ਨੇ ਜਿੱਤਿਆ ਆਪਣਾ ਪਹਿਲਾ ਮੈਚ
. . .  about 5 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਵਿਚ ਵਿਸ਼ਵ ਦੀ ਚੋਟੀ ਦੀ ਬੈਡਮਿੰਟਨ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਪੀ.ਵੀ. ਸਿੰਧੂ ਨੇ ਇਜ਼ਰਾਈਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 12 ਮੱਘਰ ਸੰਮਤ 552

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਜਥਾ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਰਵਾਨਾ

ਫ਼ਿਰੋਜ਼ਪੁਰ, 25 ਨਵੰਬਰ (ਕੁਲਬੀਰ ਸਿੰਘ ਸੋਢੀ)- ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਜਥਾ ਫ਼ਿਰੋਜ਼ਪੁਰ ਜ਼ਿਲੇ੍ਹ ਤੋਂ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਹੈ | ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿਚ ਰਵਾਨਾ ਹੋਣ ਸਮੇਂ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਦੇ ਦਿੱਲੀ ਚੱਲੋ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਕਿਸਾਨਾਂ ਦਾ ਕਾਫ਼ਲਾ ਟਰੈਕਟਰਾਂ-ਟਰਾਲੀਆਂ ਵਿਚ ਸਵਾਰ ਹੋ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਾਉਣ ਲਈ ਦਿੱਲੀ ਨੂੰ ਘੇਰਾ ਪਾਉਣ ਲਈ ਕਿਸਾਨ ਜਥੇਬੰਦੀਆਂ ਦੇਸ਼ ਭਰ ਵਿਚੋਂ ਪਹੁੰਚ ਰਹੀਆਂ ਹਨ | ਉਨ੍ਹਾਂ ਨੇ ਹਰਿਆਣਾ ਸਰਕਾਰ ਵਲੋਂ ਗਿ੍ਫ਼ਤਾਰ ਕੀਤੇ ਗਏ ਆਗੂਆਂ ਨੂੰ ਫ਼ੌਰੀ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਜਲਦੀ ਰਿਹਾਅ ਨਹੀਂ ਕੀਤਾ ਗਿਆ ਤਾਂ ਕੇਂਦਰ ਵਲੋਂ ਗੱਲਬਾਤ ਲਈ ਆਏ ਸੱਦੇ ਬਾਰੇ ਵੀ ਜਥੇਬੰਦੀਆਂ ਆਪਣਾ ਵਿਚਾਰ ਬਦਲ ਸਕਦੀਆਂ ਹਨ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ, ਪਿੱਪਲ ਸਿੰਘ ਮੌਲਵੀ ਵਾਲਾ, ਸ਼ਮਸ਼ੇਰ ਸਿੰਘ ਮਿਸ਼ਰੀ ਵਾਲਾ, ਗੁਰਭੇਜ ਸਿੰਘ ਲੋਹੜਾ ਨਵਾਬ, ਕੁਲਜੀਤ ਸਿੰਘ ਦਿਲਾਰਾਮ, ਹਰਜੀਤ ਸਿੰਘ ਸ਼ਰੀਂਹ ਵਾਲਾ, ਸੁਖਜੀਤ ਸਿੰਘ, ਹਾਕਮ ਚੰਦ ਬਾਜੇ ਕੇ, ਰਜਨੀਸ਼ ਬਾਜੇ ਕੇ, ਰਵਿੰਦਰ ਸਿੰਘ ਸ਼ਾਮ ਸਿੰਘ ਵਾਲਾ, ਹਰਵੀਰ ਸਿੰਘ ਸ਼ਾਮ ਸਿੰਘ ਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਜ਼ੀਰਾ ਦੇ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਕਿਸਾਨ ਦਿੱਲੀ ਧਰਨੇ 'ਚ ਸ਼ਾਮਿਲ ਹੋਣ ਲਈ ਰਵਾਨਾ
ਜ਼ੀਰਾ, (ਮਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ ਕੰਡਿਆਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਸੱਦੇ 'ਤੇ ਦਿੱਲੀ ਵਿਖੇ ਮਿਤੀ 26 ਨਵੰਬਰ ਨੂੰ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਲਈ ਜ਼ੀਰਾ ਬਲਾਕ ਦੇ ਵੱਖ-ਵੱਖ ਪਿੰਡਾਂ, ਜਿਨ੍ਹਾਂ ਵਿਚ ਪਿੰਡ ਸਨ੍ਹੇਰ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ, ਪਿੰਡ ਮੀਹਾਂ ਸਿੰਘ ਵਾਲਾ ਤੋਂ ਭਾਕਿਯੂ ਕਾਦੀਆਂ ਦੇ ਪੰਜਾਬ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ ਦੀ ਅਗਵਾਈ ਹੇਠ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਪ੍ਰੈੱਸ ਸਕੱਤਰ, ਜੁਗਰਾਜ ਸਿੰਘ ਮੀਹਾਂ ਸਿੰਘ ਵਾਲਾ, ਰਸ਼ਪਾਲ ਸਿੰਘ ਢਿੱਲੋਂ, ਕੰਵਲਜੀਤ ਸਿੰਘ ਅਲੀਪੁਰ, ਮਨਦੀਪ ਸਿੰਘ ਅਲੀਪੁਰ, ਜਸਵਿੰਦਰ ਸਿੰਘ ਵਾੜਾ ਤੋਂ ਇਲਾਵਾ ਸੈਂਕੜੇ ਕਿਸਾਨ, ਪਿੰਡ ਮਲਸੀਆਂ ਕਲਾਂ ਤੋਂ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਰਸ਼ਨਪਾਲ ਗਰੁੱਪ ਦੇ ਆਗੂ ਗੁਰਚਰਨ ਸਿੰਘ, ਪਿੰਡ ਫੇਰੋਕੇ ਤੋਂ ਕ੍ਰਾਂਤੀਕਾਰੀ ਯੂਨੀਅਨ ਫੂਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਪਿੰਡ ਅਲੀਪੁਰ ਤੋਂ ਸੈਂਕੜੇ ਕਿਸਾਨ, ਪਿੰਡ ਮੀਹਾਂ ਸਿੰਘ ਵਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਆਗੂ ਦਰਸ਼ਨ ਸਿੰਘ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਦਰਜਨਾਂ ਟਰੈਕਟਰ-ਟਰਾਲੀਆਂ ਵਿਚ ਸਵਾਰ ਹੋ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ | ਇਸ ਦੌਰਾਨ ਦਿੱਲੀ ਧਰਨੇ 'ਚ ਸ਼ਾਮਿਲ ਹੋਣ ਲਈ ਕਿਸਾਨ ਪੂਰੇ ਜੋਸ਼ ਨਾਲ ਰਵਾਨਾ ਹੋਏ ਅਤੇ ਜੈਕਾਰੇ ਲਗਾਏ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਮਹੀਨਿਆਂ ਬੱਧੀ ਰਾਸ਼ਨ, ਬਾਲਣ ਅਤੇ ਹੋਰ ਸਾਮਾਨ ਦੇ ਪ੍ਰਬੰਧ ਨਾਲ ਲੈ ਲਏ ਗਏ ਹਨ ਅਤੇ ਜੇਕਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਕਿਤੇ ਵੀ ਰੋਕਿਆ ਗਿਆ ਤਾਂ ਉੱਥੇ ਹੀ ਕਿਸਾਨਾਂ ਵਲੋਂ ਪੱਕੇ ਮੋਰਚੇ ਲਗਾ ਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਦੌਰਾਨ ਕਿਸਾਨਾਂ ਨੂੰ ਰਵਾਨਾ ਹੋਣ ਸਮੇਂ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਡਾ: ਗੁਰਚਰਨ ਸਿੰਘ ਨੂਰਪੁਰ ਵਲੋਂ ਆਮ ਬਿਮਾਰੀਆਂ ਨਾਲ ਸਬੰਧਿਤ ਦਵਾਈਆਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ | ਇਸ ਮੌਕੇ ਉਨ੍ਹਾਂ ਦੇ ਨਾਲ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਪਾਲ ਸਿੰਘ ਸਨ੍ਹੇਰ, ਇਕਾਈ ਪ੍ਰਧਾਨ ਸੇਵਾ ਸਿੰਘ, ਹਰਪ੍ਰੀਤ ਸਿੰਘ ਲੌਗੋਦੇਵਾ, ਅੱਛਰ ਸਿੰਘ ਸਰਾਂ, ਸੁਖਪਾਲ ਸਿੰਘ, ਜਗਜੀਤ ਸਿੰਘ, ਮੇਜਰ ਸਿੰਘ, ਲਾਲ ਸਿੰਘ, ਅਜੈਬ ਸਿੰਘ, ਰਾਣਾ ਬਾਬਾ, ਪੱਪੂ ਸਿੰਘ, ਬਾਬਾ ਛੋਟੂ, ਮੰਦਰ ਸਿੰਘ, ਮਹਿੰਦਰ ਸਿੰਘ, ਲਾਲੀ ਬਾਸੀ, ਧਰਮਾ ਸਿੰਘ, ਸੇਵਾ ਸਿੰਘ ਜੌਹਲ, ਕਾਲਾ ਕਿੰਗਰਾ, ਗੁਰਮੁਖ ਸਿੰਘ ਕਿੰਗਰਾ, ਕਰਮਜੀਤ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਸਰਾਂ, ਅਮਰ ਸਿੰਘ ਬਾਸੀ, ਗੁਰਬਚਨ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਸਨ੍ਹੇਰ, ਸੋਨਾ ਸਿੰਘ, ਪਿੰਦਾ ਸਿੰਘ, ਜਥੇਦਾਰ ਤੋਤਾ ਸਿੰਘ, ਨੈਬ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਚਰਨ ਸਿੰਘ ਸ਼ਾਹ, ਮਿੰਟਾ ਸਿੰਘ, ਧਰਮਾ ਸਿੰਘ ਸਰਾਂ, ਜਸਵੀਰ ਸਿੰਘ ਪੱਪੂ, ਗੋਰਾ ਜੌਹਲ ਆਦਿ ਹਾਜ਼ਰ ਸਨ |
ਤਲਵੰਡੀ ਭਾਈ ਤੋਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਜਥਾ ਦਿੱਲੀ ਲਈ ਰਵਾਨਾ
ਤਲਵੰਡੀ ਭਾਈ, (ਕੁਲਜਿੰਦਰ ਸਿੰਘ ਗਿੱਲ)- ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਤਹਿਤ ਦਿੱਲੀ ਘਿਰਾਓ ਵਾਸਤੇ ਤਲਵੰਡੀ ਭਾਈ ਖੇਤਰ ਤੋਂ ਕਿਸਾਨ ਰਵਾਨਾ ਹੋ ਰਹੇ ਹਨ, ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਬਲਾਕ ਘੱਲ ਖ਼ੁਰਦ ਨਾਲ ਸਬੰਧਿਤ ਕਿਸਾਨਾਂ ਦਾ ਜਥਾ ਅੱਜ ਇੱਥੋਂ ਰਵਾਨਾ ਹੋਇਆ | ਟਰੈਕਟਰ-ਟਰਾਲੀਆਂ 'ਤੇ ਕਿਸਾਨਾਂ ਨੂੰ ਲੈ ਕੇ ਰਵਾਨਾ ਹੋਣ ਮੌਕੇ ਜਥੇਬੰਦੀ ਦੇ ਸੂਬਾਈ ਉਪ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਅਤੇ ਫ਼ਤਿਹ ਸਿੰਘ ਕੋਟ ਕਰੋੜ ਨੇ ਕਿਹਾ ਕਿ ਦਿੱਲੀ ਘਿਰਾਓ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਉਹ ਲੰਗਰ ਲਈ ਰਸਦ ਤੇ ਕੱਪੜੇ ਆਦਿ ਲੈ ਕੇ ਰਵਾਨਾ ਹੋ ਰਹੇ ਹਨ ਅਤੇ ਮੋਦੀ ਸਰਕਾਰ ਵਲੋਂ ਕਾਲੇ ਕਾਨੂੰਨ ਵਾਪਸ ਹੋਣ ਤੱਕ ਵਾਪਸੀ ਨਹੀਂ ਕੀਤੀ ਜਾਵੇਗੀ | ਇਸ ਮੌਕੇ ਕਿਸਾਨਾਂ ਦੇ ਜਥੇ 'ਚ ਮਨਪ੍ਰੀਤ ਸਿੰਘ ਘੱਲ ਖ਼ੁਰਦ, ਮਨਦੀਪ ਸਿੰਘ ਘੱਲ ਖ਼ੁਰਦ, ਮਲਕੀਤ ਸਿੰਘ ਇਕਾਈ ਪ੍ਰਧਾਨ, ਰਾਜਿੰਦਰਪਾਲ ਸਿੰਘ ਲਾਡਾ, ਮੇਲਾ ਸਿੰਘ ਭੋਲੂਵਾਲਾ, ਗੁਰਮੀਤ ਸਿੰਘ ਠੇਠਰ ਕਲਾਂ, ਹਜ਼ੂਰ ਸਿੰਘ ਮਿਸ਼ਰੀਵਾਲਾ, ਨਿਰਮਲ ਸਿੰਘ ਨੰਬਰਦਾਰ, ਜਗਦੀਪ ਸਿੰਘ, ਬੰਤਾ ਸਿੰਘ, ਸ਼ਬੇਗ ਸਿੰਘ, ਛਿੰਦਰ ਸਿੰਘ, ਜਗਤਾਰ ਸਿੰਘ, ਗੁਰਲਾਲ ਸਿੰਘ ਸੁਲਹਾਨੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਕੋਮਲਪ੍ਰੀਤ ਸਿੰਘ, ਲਖਵੀਰ ਸਿੰਘ ਜ਼ੈਲਦਾਰ, ਰਾਜਿੰਦਰ ਸਿੰਘ, ਪ੍ਰੇਮਜੀਤ ਸਿੰਘ, ਜਸਵਿੰਦਰ ਸਿੰਘ, ਬਚਿੱਤਰ ਸਿੰਘ, ਹਰਦੀਪ ਸਿੰਘ, ਮੁਖਤਿਆਰ ਸਿੰਘ, ਕਰਮਜੀਤ ਸਿੰਘ, ਨਵਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਸ਼ਾਮਿਲ ਸਨ |
ਪ੍ਰਧਾਨ ਇੰਦਰਜੀਤ ਸਿੰਘ ਸਾਥੀਆਂ ਸਮੇਤ ਦਿੱਲੀ ਰਵਾਨਾ
ਮਖੂ, (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਕਿਸਾਨ ਤੇ ਪੰਜਾਬ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਸੰਘਰਸ਼ ਕਮੇਟੀ ਇੰਦਰਜੀਤ ਸਿੰਘ ਪੰਨੂੰ 50 ਦੇ ਕਰੀਬ ਟਰੈਕਟਰ-ਟਰਾਲੀਆਂ ਨਾਲ ਕਿਸਾਨ ਸਾਥੀਆਂ ਨਾਲ ਮਖੂ ਰੇਲਵੇ ਰੋਡ 'ਤੇ ਪੰਜਾਬ ਦੇ ਹੱਕ ਲੈਣ ਲਈ ਦਿੱਲੀ ਰਵਾਨਾ ਹੋਏ | ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਿਸਾਨੀ ਤੇ ਪੰਜਾਬ ਦੇ ਹੱਕਾਂ ਲਈ ਕਾਫ਼ੀ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ, ਪਰ ਕੇਂਦਰ ਦੀ ਅੰਨ੍ਹੀ ਬੋਲੀ ਸਰਕਾਰ ਨੇ ਗੱਲ ਨਹੀਂ ਸੁਣੀ, ਕੇਂਦਰ ਤੋਂ ਹੱਕ ਲੈਣ ਲਈ ਦਿੱਲੀ ਜਾ ਰਹੇ ਹਾਂ, ਜਿੰਨਾ ਚਿਰ ਕੇਂਦਰ ਸਾਡੇ ਹੱਕ ਮਾਰੂ ਫ਼ੈਸਲੇ ਰੱਦ ਨਹੀਂ ਕਰਦਾ, ਓਨਾ ਚਿਰ ਕੇਂਦਰ ਦੇ ਵਿਰੱੁਧ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਕਾਬਲ ਸਿੰਘ ਲਖਨਪਾਲ, ਸੁਖਦੇਵ ਸਿੰਘ ਅਰਾਈਆਂ ਵਾਲਾ, ਜੱਗਾ ਸਿੰਘ ਨੰਗਲ, ਮਲਕੀਤ ਸਿੰਘ ਸੂਦਾਂ, ਹਰਦੀਪ ਸਿੰਘ ਪੱਧਰੀ, ਪ੍ਰਤਾਪ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਵੱਟੂ ਭੱਟੀ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
ਪੀਰ ਮੁਹੰਮਦ ਤੋਂ ਬੀ. ਕੇ. ਯੂ. ਰਾਜੇਵਾਲ ਦਾ ਕਾਫ਼ਲਾ ਦਿੱਲੀ ਵੱਲ ਰਵਾਨਾ
ਮਖੂ, (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)-ਬੀ.ਕੇ.ਯੂ. ਰਾਜੇਵਾਲ ਕਿਸਾਨ ਜਥੇਬੰਦੀ ਨੇ ਪਿੰਡ ਪੀਰ ਮੁਹੰਮਦ ਤੋਂ ਟਰਾਲੀਆਂ-ਟਰੈਕਟਰਾਂ 'ਤੇ ਦਿੱਲੀ ਨੂੰ ਘੇਰਨ ਲਈ ਕੂਚ ਕੀਤਾ | ਇਸ ਮੌਕੇ ਲਖਵਿੰਦਰ ਪੀਰ ਮੁਹੰਮਦ ਯੂਥ ਆਗੂ ਪੰਜਾਬ ਅਤੇ ਪ੍ਰਗਟ ਸਿੰਘ ਸਕੱਤਰ ਪੰਜਾਬ ਤੇ ਮਹਿੰਦਰ ਸਿੰਘ ਲਹਿਰਾ ਨੇ ਕੇਂਦਰ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ, ਆੜ•ਤੀ, ਮਜ਼ਦੂਰ ਤੇ ਹਰ ਵਰਗ ਦੇ ਲੋਕ ਕਿਸਾਨ ਮਾਰੂ ਪੰਜਾਬ ਮਾਰੂ ਬਿੱਲਾਂ ਖ਼ਿਲਾਫ਼ ਬਹੁਤ ਜ਼ਬਰਦਸਤ ਵਿਰੋਧ ਕਰ ਰਹੇ ਹਨ ਤੇ ਮੋਦੀ ਪੰਜਾਬ ਦੀ ਕਿਸਾਨੀ ਤੇ ਪੰਜਾਬ ਨੂੰ ਉਜਾੜਨ 'ਤੇ ਤੁਲਿਆ ਹੋਇਆ | ਮੋਦੀ ਦੀ ਇਹ ਮਾੜੀ ਮਨਸ਼ਾ ਕਦੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਮਹਿੰਦਰ ਸਿੰਘ ਲਹਿਰਾ, ਹੀਰਾ ਸਿੰਘ ਸਰਪੰਚ, ਕੁਲਵੰਤ ਸਿੰਘ ਨੰਗਲ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਆਦਿ ਕਿਸਾਨ ਆਗੂਆਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ |

ਗਹਿਰੀ ਦੀ ਅਗਵਾਈ ਹੇਠ ਚੇਅਰਮੈਨ ਹਰਜਿੰਦਰ ਸਿੰਘ ਸਾਬ ਤੇ ਉਪ ਚੇਅਰਮੈਨ ਗੁਰਜੀਤ ਸਿੰਘ ਰਾਜੂ ਦੀ ਹੋਈ ਤਾਜਪੋਸ਼ੀ

ਫ਼ਿਰੋਜ਼ਪੁਰ, 25 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਦੇ ਐਲਾਨੇ ਗਏ ਚੇਅਰਮੈਨ ਹਰਜਿੰਦਰ ਸਿੰਘ ਸਾਬ ਅਤੇ ਉਪ ਚੇਅਰਮੈਨ ਗੁਰਜੀਤ ਸਿੰਘ ਰਾਜੂ ਨਵਾਂ ਪੁਰਬਾ ਦੇ ਅੱਜ ਤਾਜਪੋਸ਼ੀ ਸਮਾਗਮ ਦੌਰਾਨ ਹਲਕਾ ...

ਪੂਰੀ ਖ਼ਬਰ »

ਕੋਰੋਨਾ ਦੇ 3 ਆਏ ਨਵੇਂ ਮਰੀਜ਼ ਤੇ 5 ਨੂੰ ਮਿਲੀ ਛੁੱਟੀ

ਫ਼ਿਰੋਜ਼ਪੁਰ, 25 ਨਵੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਜਿੱਥੇ ਅੱਜ 3 ਹੋਰ ਜਣਿਆਂ ਨੂੰ ਆਪਣੀ ਲਪੇਟ 'ਚ ਲਿਆ, ਉਥੇ ਇਲਾਜ ਅਧੀਨ 5 ਮਰੀਜ਼ ਤੰਦਰੁਸਤ ਹੋ ਹਸਪਤਾਲੋਂ ਛੁੱਟੀ ਲੈ ਘਰੋ-ਘਰੀ ਜਾ ਚੁੱਕੇ ਹਨ | ਸਿਹਤ ਵਿਭਾਗ ...

ਪੂਰੀ ਖ਼ਬਰ »

ਕੋਰੋਨਾ ਟੈੱਸਟ ਕਰਨ ਆਈ ਟੀਮ ਨੂੰ ਕਿਸਾਨ ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਨੇ ਵਾਪਸ ਮੋੜਿਆ

ਜ਼ੀਰਾ, 25 ਨਵੰਬਰ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨੇੜਲੇ ਪਿੰਡ ਲੌਹੁਕੇ ਕਲਾਂ ਵਿਖੇ ਕੋਰੋਨਾ ਟੈੱਸਟ ਕਰਨ ਲਈ ਦੂਸਰੀ ਆਈ ਸਿਹਤ ਵਿਭਾਗ ਦੀ ਟੀਮ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਨਾ ...

ਪੂਰੀ ਖ਼ਬਰ »

ਚੋਰਾਂ ਨੇ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਕੀਤੀ ਚੋਰੀ

ਕੁੱਲਗੜ੍ਹੀ, 25 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਕੁੱਲਗੜ੍ਹੀ ਵਿਖੇ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਚੋਰਾਂ ਨੇ ਸ਼ਰਾਬ ਚੋਰੀ ਕਰ ਲਈ | ਚੋਰਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਚੋਰ ਪੂਰਾ ਸ਼ਟਰ ਖੋਲ੍ਹ ਕੇ ਚੋਰੀ ਕਰ ਕੇ ਲੈ ਗਏ ...

ਪੂਰੀ ਖ਼ਬਰ »

7 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਲੱਖੋ ਕੇ ਬਹਿਰਾਮ, 25 ਨਵੰਬਰ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਵਿੰਗ ਵਲੋਂ ਸਰਹੱਦੀ ਖੇਤਰ ਵਿਚ ਇਕ ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਸਬਜ਼ੀ ਕਾਸ਼ਤਕਾਰ ਡਾਢੇ ਪ੍ਰੇਸ਼ਾਨ

ਜ਼ੀਰਾ, 25 ਨਵੰਬਰ (ਮਨਜੀਤ ਸਿੰਘ ਢਿੱਲੋਂ)-ਪਾਵਰਕਾਮ ਵਿਭਾਗ ਵਲੋਂ ਏਨੀ ਦਿਨੀਂ ਲਗਾਏ ਜਾ ਰਹੇ ਅਣ ਐਲਾਨੇ ਬਿਜਲੀ ਕੱਟਾਂ ਤੋਂ ਆਮ ਲੋਕ ਅਤੇ ਸਬਜ਼ੀ ਕਾਸ਼ਤਕਾਰ ਡਾਢੇ ਪ੍ਰੇਸ਼ਾਨ ਅਤੇ ਬਿਜਲੀ ਸਪਲਾਈ ਸਹੀ ਨਾ ਮਿਲਣ ਕਰਕੇ ਫ਼ਸਲਾਂ ਨੂੰ ਪਾਣੀ ਲਗਾਉਣ ਦੀ ਕਿੱਲਤ ਆ ਰਹੀ ...

ਪੂਰੀ ਖ਼ਬਰ »

ਕੰਧ ਨੂੰ ਪਾੜ ਲਗਾ ਕੇ ਮੱਝਾਂ ਚੋਰੀ ਕਰਨ ਦੀ ਕੋਸ਼ਿਸ਼

ਤਲਵੰਡੀ ਭਾਈ, 25 ਨਵੰਬਰ (ਕੁਲਜਿੰਦਰ ਸਿੰਘ ਗਿੱਲ)- ਚੋਰਾਂ ਵਲੋਂ ਇੱਥੇ ਪੈਲੇਸ ਨੇੜੇ ਸਥਿਤ ਇਕ ਘਰ ਦੀ ਕੰਧ ਨੂੰ ਪਾੜ ਲਗਾ ਕੇ ਡੰਗਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਸਬੰਧੀ ਜੰਗੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਵਾਰਡ ਨੰਬਰ 5, ਨੇੜੇ ਢਿੱਲੋਂ ਪੈਲੇਸ, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਦਿੱਲੀ ਕੂਚ ਦੀ ਲਾਮਬੰਦੀ ਸ਼ੁਰੂ

ਫ਼ਿਰੋਜ਼ਸ਼ਾਹ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)- 30 ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੂਰੀ ਤਰ੍ਹਾਂ ਸਰਗਰਮ ਹੈ ਅਤੇ ਵੱਡੀ ਗਿਣਤੀ 'ਚ ਟਰੈਕਟਰ-ਟਰਾਲੀਆਂ ਸਮੇਤ ਦਿੱਲੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਸ਼ਾਖਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ)- ਰੈੱਡ ਕਰਾਸ ਸੁਸਾਇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਸ਼ਾਖਾ ਫ਼ਿਰੋਜ਼ਪੁਰ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ | ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ...

ਪੂਰੀ ਖ਼ਬਰ »

ਦੋ ਰੋਜ਼ਾ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਸਮਾਪਤ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ)- ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਫ਼ਿਰੋਜ਼ਪੁਰ ਕੁਲਵਿੰਦਰ ਕੌਰ, ਉਪ ...

ਪੂਰੀ ਖ਼ਬਰ »

ਮਾਂ ਤੇ ਭੈਣ ਸਮੇਤ ਤਿੰਨ ਖਿਲਾਫ਼ ਮੁਕੱਦਮਾ ਦਰਜ ਪਤਨੀ ਨੂੰ ਤਲਾਕ ਜਾਂ ਮਕਾਨ ਖ਼ਾਲੀ ਕਰਨ ਤੋਂ ਮਨ੍ਹਾ ਕਰਨ 'ਤੇ ਕੀਤੀ ਕੁੱਟਮਾਰ

ਫ਼ਿਰੋਜ਼ਪੁਰ, 25 ਨਵੰਬਰ (ਗੁਰਿੰਦਰ ਸਿੰਘ)- ਪਤਨੀ ਨੂੰ ਤਲਾਕ ਦੇਣ ਜਾਂ ਮਕਾਨ ਖ਼ਾਲੀ ਕਰਨ ਤੋਂ ਮਨ੍ਹਾ ਕਰਨ 'ਤੇ ਬਾਹਰੀ ਵਿਅਕਤੀ ਦੀ ਮਦਦ ਨਾਲ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਵਿਅਕਤੀ ਦੇ ਬਿਆਨਾਂ ...

ਪੂਰੀ ਖ਼ਬਰ »

ਪਤਨੀ ਨੂੰ ਤਲਾਕ ਜਾਂ ਮਕਾਨ ਖ਼ਾਲੀ ਕਰਨ ਤੋਂ ਮਨ੍ਹਾ ਕਰਨ 'ਤੇ ਕੀਤੀ ਕੁੱਟਮਾਰ

ਫ਼ਿਰੋਜ਼ਪੁਰ, 25 ਨਵੰਬਰ (ਗੁਰਿੰਦਰ ਸਿੰਘ)- ਪਤਨੀ ਨੂੰ ਤਲਾਕ ਦੇਣ ਜਾਂ ਮਕਾਨ ਖ਼ਾਲੀ ਕਰਨ ਤੋਂ ਮਨ੍ਹਾ ਕਰਨ 'ਤੇ ਬਾਹਰੀ ਵਿਅਕਤੀ ਦੀ ਮਦਦ ਨਾਲ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਪੁਲਿਸ ਨੇ ਕੁੱਟਮਾਰ ਦਾ ਸ਼ਿਕਾਰ ਵਿਅਕਤੀ ਦੇ ਬਿਆਨਾਂ ...

ਪੂਰੀ ਖ਼ਬਰ »

ਗੁਰੂਹਰਸਹਾਏ ਐਗਰੀ ਇਨਪੁੱਟ ਯੂਨੀਅਨ ਵਲੋਂ ਸੂਚਨਾ ਕਮਿਸ਼ਨਰ ਹੀਰਾ ਸੋਢੀ ਦਾ ਸਨਮਾਨ

ਗੁਰੂਹਰਸਹਾਏ, 25 ਨਵੰਬਰ (ਹਰਚਰਨ ਸਿੰਘ ਸੰਧੂ)-ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਪੰਜਾਬ ਸਰਕਾਰ ਵਲੋਂ ਸੂਚਨਾ ਕਮਿਸ਼ਨਰ ਬਣਾਏ ਜਾਣ 'ਤੇ ਅੱਜ ਗੁਰੂਹਰਸਹਾਏ ਬਲਾਕ ਦੇ ਸਾਰੇ ਖਾਦ ਅਤੇ ਪੈਸਟੀਸਾਈਡ ਡੀਲਰਾਂ ਵਲੋਂ ...

ਪੂਰੀ ਖ਼ਬਰ »

ਆਦਰਸ਼ ਨਗਰ ਗੁਰੂਹਰਸਹਾਏ ਵਿਖੇ ਰੱਖਿਆ ਆਮੀਸ਼ਾ ਚਿਲਡਰਨ ਪਾਰਕ ਦੇ ਨਵੀਨੀਕਰਨ ਦਾ ਨੀਂਹ-ਪੱਥਰ

ਗੁਰੂਹਰਸਹਾਏ, 25 ਨਵੰਬਰ (ਹਰਚਰਨ ਸਿੰਘ ਸੰਧੂ)- ਸ਼ਹਿਰ ਦੇ ਉਦਯੋਗਪਤੀ ਅੰਮਿ੍ਤ ਵੋਹਰਾ ਦੀ ਹੋਣਹਾਰ ਬੇਟੀ ਆਮੀਸ਼ਾ ਦੀ ਯਾਦ ਨੂੰ ਤਰੋਤਾਜ਼ਾ ਕਰਦਿਆਂ ਉਸ ਦੇ ਜਨਮ ਦਿਨ 'ਤੇ ਆਦਰਸ਼ ਨਗਰ ਗੁਰੂਹਰਸਹਾਏ ਵਿਖੇ ਬਣੀ ਪਾਰਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਕਾਂਗਰਸੀ ...

ਪੂਰੀ ਖ਼ਬਰ »

ਰੇਲ ਗੱਡੀਆਂ ਫਿਰ ਤੋਂ ਸ਼ੁਰੂ ਹੋਣ ਨਾਲ ਹਰ ਵਰਗ ਵਿਚ ਖੁਸ਼ੀ ਦੀ ਲਹਿਰ-ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿਚੋਂ ਰੇਲ ਗੱਡੀਆਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਹਰ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਵਿਧਵਾ ਭਾਬੀ ਨਾਲ ਜਬਰ ਜਨਾਹ ਕਰਨ ਵਾਲੇ ਦਿਓਰ ਨੂੰ 15 ਸਾਲ 6 ਮਹੀਨੇ ਕੈਦ ਦੀ ਸਜ਼ਾ

ਫ਼ਿਰੋਜ਼ਪੁਰ, 25 ਨਵੰਬਰ (ਰਾਕੇਸ਼ ਚਾਵਲਾ)- ਵਿਧਵਾ ਭਾਬੀ ਨਾਲ ਜਬਰ ਜਨਾਹ ਕਰਨ ਵਾਲੇ ਦਿਓਰ ਨੂੰ ਫ਼ਿਰੋਜ਼ਪੁਰ ਦੀ ਫ਼ਸਟ ਟਰੈਕ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ ਕੁਲ 15 ਸਾਲ 6 ਮਹੀਨੇ ਕੈਦ ਦੀ ਸਜਾ ਸੁਣਾਈ ਹੈ | ਜਾਣਕਾਰੀ ਅਨੁਸਾਰ ਥਾਣਾ ਲੱਖੋ ਕੇ ਬਹਿਰਾਮ ਵਿਚ 9 ...

ਪੂਰੀ ਖ਼ਬਰ »

ਮਿੰਨੀ ਹੈਲਥ ਸੈਂਟਰ ਮੱਲਾਂਵਾਲਾ 'ਚ ਕੋਰੋਨਾ ਦੇ ਸੈਂਪਲ ਲਏ

ਮੱਲਾਂਵਾਲਾ, 25 ਨਵੰਬਰ (ਸੁਰਜਨ ਸਿੰਘ ਸੰਧੂ)- ਪੰਜਾਬ ਵਿਚ ਫਿਰ ਤੋਂ ਕੋਰੋਨਾ ਵਾਇਰਸ ਪੈਰ ਪਸਾਰ ਰਿਹਾ ਹੈ | ਇਸ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੇ ਕੋਰੋਨਾ ਦੇ ਸੈਂਪਲ ਵੱਧ ਤੋਂ ਵੱਧ ਕਰਨ ਦੇ ਆਦੇਸ਼ ਜਾਰੀ ਕੀਤੇ ਹਨ | ਇਨ੍ਹਾਂ ਆਦੇਸ਼ਾਂ ਦੀ ਪਾਲਣਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਿੱਖਿਆ ਵਲੰਟੀਅਰਾਂ ਦੀ ਰੈਗੂਲਰ ਭਰਤੀ ਲਈ ਪ੍ਰਕਿਰਿਆ ਸ਼ੁਰੂ- ਵਿਧਾਇਕ ਪਿੰਕੀ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ...

ਪੂਰੀ ਖ਼ਬਰ »

ਰੇਲ ਗੱਡੀਆਂ ਦੀ ਮੁੜ ਬਹਾਲੀ ਨਾਲ ਕੈਂਸਰ ਪੀੜਤਾਂ ਨੂੰ ਰਾਹਤ

ਮੰਡੀ ਲਾਧੂਕਾ, 25 ਨਵੰਬਰ (ਰਾਕੇਸ਼ ਛਾਬੜਾ)-ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਯਾਤਰੀ ਗੱਡੀਆਂ ਦੀ ਮੁੜ ਬਹਾਲੀ ਤੋਂ ਬਾਅਦ ਬੀਕਾਨੇਰ ਇਲਾਜ ਲਈ ਜਾਣ ਵਾਲੇ ਸੈਂਕੜੇ ਕੈਂਸਰ ਪੀੜਤਾਂ ਨੇ ਰਾਹਤ ਮਹਿਸੂਸ ਕੀਤੀ ਹੈ | ਜਦਕਿ ਕੁੱਝ ਕਿ ਲੋਕਾਂ ਦੀ ਬੀਕਾਨੇਰ ਪਹੰੁਚ ਨਾ ਹੋਣ ...

ਪੂਰੀ ਖ਼ਬਰ »

ਕਲੱਬ ਵਲੋਂ ਸਾਖਰਤਾ ਤੇ ਸਿੱਖਿਆ ਸਬੰਧੀ ਸੈਮੀਨਾਰ

ਮਖੂ, 25 ਨਵੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਲਕਸ਼ੇ ਯੂਥ ਕਲੱਬ ਮਖੂ ਸਬੰਧਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਸਾਖਰਤਾ ਅਤੇ ਸਿੱਖਿਆ ਸਬੰਧੀ ਇਕ ਰੋਜ਼ਾ ਵਰਕਸ਼ਾਪ ਸੈਮੀਨਾਰ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮਖੂ ਵਿਖੇ ਕਰਵਾਇਆ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ 9.71 ਕਰੋੜ ਦਾ ਲਾਭ ਕਰਵਾਇਆ ਮੁਹੱਈਆ-ਡੀ. ਸੀ.

ਫ਼ਾਜ਼ਿਲਕਾ, 25 ਨਵੰਬਰ(ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪੋ੍ਰਗਰਾਮ ਦੌਰਾਨ ਜ਼ਿਲ੍ਹਾ ਵਾਸੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਜਾਣੂੰ ...

ਪੂਰੀ ਖ਼ਬਰ »

ਆੜ੍ਹਤੀਆ ਯੂਨੀਅਨ ਮਖੂ ਦੇ ਸਮੂਹ ਆੜ੍ਹਤੀ ਅੱਜ ਦਿੱਲੀ ਲਈ ਰਵਾਨਾ ਹੋਣਗੇ

ਮਖੂ, 25 ਨਵੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਆੜ੍ਹਤੀਆ ਐਸੋਸੀਏਸ਼ਨ ਮਖੂ ਦੀ ਮੀਟਿੰਗ ਪ੍ਰਧਾਨ ਦਰਸ਼ਨ ਕੁਮਾਰ ਅਹੂਜਾ ਦੀ ਪ੍ਰਧਾਨਗੀ ਹੇਠ ਦਫਤਰ ਮਾਰਕੀਟ ਕਮੇਟੀ ਮਖੂ ਵਿਖੇ ਹੋਈ | ਇਸ ਮੀਟਿੰਗ 'ਚ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਪ੍ਰਧਾਨ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਸਰਕਲ ਸ਼ੇਰਖਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੀ ਸਹਿਮਤੀ ਨਾਲ ਅਕਾਲੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਸਿੱਖਿਆ ਵਲੰਟੀਅਰਾਂ ਦੀ ਰੈਗੂਲਰ ਭਰਤੀ ਲਈ ਪ੍ਰਕਿਰਿਆ ਸ਼ੁਰੂ- ਵਿਧਾਇਕ ਪਿੰਕੀ

ਫ਼ਿਰੋਜ਼ਪੁਰ, 25 ਨਵੰਬਰ (ਤਪਿੰਦਰ ਸਿੰਘ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਿਰੁੱਧ ਧਰਨਾ ਦੇਣ ਲਈ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਨੂੰ ਬੀ. ਕੇ. ਯੂ. ਕਾਦੀਆਂ ਦੀ ਅਗਵਾਈ 'ਚ ਰਵਾਨਾ

ਫ਼ਿਰੋਜ਼ਪੁਰ, 25 ਨਵੰਬਰ (ਕੁਲਬੀਰ ਸਿੰਘ ਸੋਢੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲਾਂ ਨੂੰ ਲੈ ਕੇ ਦਿੱਲੀ ਦਿੱਤੇ ਜਾ ਰਹੇ ਧਰਨੇ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਬੈਠਕ ਕਰ ਕੇ ਕਿਸਾਨਾਂ ਨੂੰ ਜਿੱਥੇ ਕਈ ਦਿਨਾਂ ਤੋਂ ਅਪੀਲ ਕੀਤੀ ਜਾ ਰਹੀ ...

ਪੂਰੀ ਖ਼ਬਰ »

ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ 'ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 25 ਨਵੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਰਿਕਸ਼ਾ ਚਾਲਕ ਦੀ ਸ਼ੱਕੀ ਹਾਲਾਤ 'ਚ ਮੌਤ

ਅਬੋਹਰ,25 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਵੀਂ ਆਬਾਦੀ ਦੇ ਇਕ ਰਿਕਸ਼ਾ ਚਾਲਕ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ | ਜਾਣਕਾਰੀ ਅਨੁਸਾਰ ਨਵੀਂ ਆਬਾਦੀ ਵਾਸੀ ਅਸ਼ੋਕ ਕੁਮਾਰ ਉਮਰ 50 ਸਾਲ ਕਾਫ਼ੀ ਲੰਬੇ ਸਮੇਂ ਤੋਂ ਰਿਕਸ਼ਾ ਚਲਾ ਕੇ ਪਰਿਵਾਰ ਦਾ ...

ਪੂਰੀ ਖ਼ਬਰ »

ਵਿਗਿਆਨ ਪ੍ਰਦਰਸ਼ਨੀ 'ਚ ਤੀਜਾ ਸਥਾਨ ਪ੍ਰਾਪਤ

ਅਬੋਹਰ, 25 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਬਲਾਕ ਪੱਧਰੀ ਗਤੀਵਿਧੀਆਂ ਵਿਚ ਸਰਕਾਰੀ ਮਿਡਲ ਸਕੂਲ ਜੋਧਪੁਰ ਦੀ ਵਿਦਿਆਰਥਣ ਗੁਰਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਮੱਲਾਂ ਮਾਰੀਆਂ ਹਨ | ਸਕੂਲ ਇੰਚਾਰਜ ਸਵਿਤਾ ਖੁਰਾਨਾ ...

ਪੂਰੀ ਖ਼ਬਰ »

ਸਕੂਲ ਵਿਚ ਆਨਲਾਈਨ ਵਿਗਿਆਨ ਮੇਲਾ ਲਗਾਇਆ

ਖੂਈਆਂ ਸਰਵਰ, 25 ਨਵੰਬਰ (ਵਿਵੇਕ ਹੂੜੀਆ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਂ ਵਾਲੀ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ | ਇਸ ਵਿਗਿਆਨ ਮੇਲੇ ਵਿਚ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਸ ਮੇਲੇ ਵਿਗਿਆਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਰ ਸੰਘਰਸ਼ ਵਿਚ ਚਟਾਨ ਵਾਂਗ ਨਾਲ ਖੜ੍ਹਾ ਹੈ- ਰੋਜ਼ੀ ਬਰਕੰਦੀ

ਅਬੋਹਰ, 25 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ਵਿਚ ਨਾਲ ਖੜ੍ਹਾ ਹੈ ਤੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਕਰਦਾ ਆ ਰਿਹਾ ਹੈ | ਆਉਣ ਵਾਲੇ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕਿਸਾਨਾਂ ਵਲੋਂ ਕੀਤੇ ਜਾ ਰਹੇ ...

ਪੂਰੀ ਖ਼ਬਰ »

ਗੈਸ ਏਜੰਸੀ ਦੇ ਮਾਲਕਾਂ ਤੇ ਖ਼ਪਤਕਾਰਾਂ ਨੂੰ ਘੱਟ ਗੈਸ ਸਪਲਾਈ ਕਰਨ ਦੇ ਦੋਸ਼

ਮੰਡੀ ਲਾਧੂਕਾ, 25 ਨਵੰਬਰ (ਰਾਕੇਸ਼ ਛਾਬੜਾ)-ਪਿੰਡ ਲੱਖੇ ਮੁਸਾਹਿਬ ਦੀ ਇਕ ਮਹਿਲਾ ਖ਼ਪਤਕਾਰ ਨੇ ਗੁਪਤਾ ਗੈਸ ਏਜੰਸੀ ਦੇ ਮਾਲਕਾਂ 'ਤੇ ਉਸ ਨੰੂ ਤਿੰਨ ਕਿੱਲੋ੍ਹ ਘੱਟ ਗੈਸ ਵਾਲਾ ਸਿਲੰਡਰ ਸਪਲਾਈ ਕੀਤੇ ਜਾਣ ਦੇ ਦੋਸ਼ ਲਗਾਏ ਹਨ | ਇਸ ਪਿੰਡ ਦੀ ਸ਼ੀਲਾ ਬਾਈ ਪਤਨੀ ਸਤਨਾਮ ...

ਪੂਰੀ ਖ਼ਬਰ »

ਮਾਲ ਗੱਡੀਆਂ ਚਲੀਆਂ, ਖਾਦ ਆਈ, ਚੌਲ ਗਏ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਨਾਲ ਕਿਸਾਨਾਂ ਵਲੋਂ ਰੇਲ ਗੱਡੀਆਂ ਚਲਾਉਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਮਾਲ ਗੱਡੀਆਂ ਦੀ ਆਵਾਜਾਈ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸ਼ੁਰੂ ਹੋ ਚੁੱਕੀ ਹੈ | ਜ਼ਿਲ੍ਹੇ ...

ਪੂਰੀ ਖ਼ਬਰ »

ਕਿੰਨੂ ਦੇ ਵੱਧ ਭਾਅ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹੋਈ ਜਿੱਤ

ਮੰਡੀ ਅਰਨੀਵਾਲਾ, 25 ਨਵੰਬਰ (ਨਿਸ਼ਾਨ ਸਿੰਘ ਸੰਧੂ)-ਮਾਲਵਾ ਬੈਲਟ ਵਿਚ ਕਿੰਨੂ ਦੇ ਵੱਧ ਭਾਅ ਨੂੰ ਲੈ ਕੇ ਸੰਘਰਸ਼ ਕਰ ਰਹੇ ਬਾਗ਼ਬਾਨ ਕਿਸਾਨਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਦੀ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਵਲੋਂ ਬੈਠਕ

ਫ਼ਾਜ਼ਿਲਕਾ, 25 ਨਵੰਬਰ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਅੰਤਰ ਰਾਸ਼ਟਰੀ ਹੱਦ ਨਾਲ ਸਬੰਧਿਤ ਬਕਾਇਆ ਮੁਸ਼ਕਿਲਾਂ ਦੇ ਹੱਲ ਲਈ ਅੱਜ ਇੱਥੇ ਸਿਵਲ ਅਤੇ ਰੱਖਿਆ ਸੇਵਾਵਾਂ ਨਾਲ ਸਾਂਝੀ ਬੈਠਕ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ...

ਪੂਰੀ ਖ਼ਬਰ »

ਬਿਕਰਮਜੀਤ ਸਿੰਘ ਤੇ ਸ਼ਰਨਦੀਪ ਕੌਰ ਵਲੋਂ ਵਿਆਹ ਮੌਕੇ ਸਰਕਾਰੀ ਸਕੁੂਲਾਂ ਨੂੰ ਰਾਸ਼ੀ ਭੇਟ

ਅਬੋਹਰ, 25 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਦਿਨੋਂ ਦਿਨ ਨੁਹਾਰ ਬਦਲ ਰਹੀ ਹੈ | ਇਸੇ ਤਹਿਤ ਪਿੰਡ ਦੋਦੇਵਾਲਾ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਚ ਵੀ ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ...

ਪੂਰੀ ਖ਼ਬਰ »

ਦੋ ਦਿਨ ਅਨਾਜ ਮੰਡੀ 'ਚ ਕੰਮ ਬੰਦ ਰੱਖਣਗੇ ਆੜ੍ਹਤੀ-ਮਹਿਤਾ

ਮੰਡੀ ਲਾਧੂਕਾ, 25 ਨਵੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਅਮਨੀਸ਼ ਮਹਿਤਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੰਡੀ ਦੇ ਆੜ੍ਹਤੀ 26 ਅਤੇ 27 ਨਵੰਬਰ ਨੂੰ ਆਪਣੀਆਂ ਦੁਕਾਨਾਂ 'ਤੇ ਕੰਮਕਾਜ ਬੰਦ ...

ਪੂਰੀ ਖ਼ਬਰ »

ਪੌੜੀ ਤੋਂ ਡਿੱਗਣ ਨਾਲ ਸੇਵਾਮੁਕਤ ਲਾਈਨਮੈਨ ਦੀ ਮੌਤ

ਫ਼ਾਜ਼ਿਲਕਾ, 25 ਨਵੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਿਖੇ ਬਿਜਲੀ ਬੋਰਡ ਦੇ ਇਕ ਸੇਵਾਮੁਕਤ ਲਾਈਨਮੈਨ ਦੀ ਪੌੜੀ ਤੋਂ ਡਿੱਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਮਨਸਾ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ...

ਪੂਰੀ ਖ਼ਬਰ »

ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ ਕਰਨ ਦਾ ਵਿਆਹੁਤਾ ਨੇ ਲਗਾਇਆ ਦੋਸ਼

ਫ਼ਾਜ਼ਿਲਕਾ, 25 ਨਵੰਬਰ (ਅਮਰਜੀਤ ਸ਼ਰਮਾ)-ਪਿੰਡ ਤਰੋਬੜੀ ਦੀ ਇਕ ਔਰਤ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਖ਼ਾਤਰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ | ਪ੍ਰੈੱਸ ਨੂੰ ਦਿੱਤੇ ਹਲਫ਼ੀ ਬਿਆਨ ਵਿਚ ਪਿੰਡ ਤਰੋਬੜੀ ਵਾਸੀ ਕੁਲਜੀਤ ਕੌਰ ਪੁੱਤਰੀ ਦੇਸਾ ਸਿੰਘ ਨੇ ਆਪਣੇ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਹੁਣ ਤੱਕ ਜ਼ਿਲ੍ਹਾ ਫ਼ਾਜ਼ਿਲਕਾ ਦੇ 3282 ਕੋਰੋੋਨਾ ਮਰੀਜ ਕੋਰੋੋਨਾ ਖ਼ਿਲਾਫ਼ ਜੰਗ ਜਿੱਤ ਦੇ ਤੰਦਰੁਸਤ ਹੋ ਚੁੱਕੇ ਹਨ | ਹੁਣ ਤੱਕ ਪੂਰੇ ...

ਪੂਰੀ ਖ਼ਬਰ »

ਪਤੀ ਦੇ ਬਿਆਨਾਂ 'ਤੇ ਪਤਨੀ ਤੇ ਇਕ ਹੋਰ ਦੇ ਖ਼ਿਲਾਫ਼ ਮਾਮਲਾ ਦਰਜ

ਬੱਲੂਆਣਾ, 25 ਨਵੰਬਰ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਪਿਤਾ ਦੇ ਬਿਆਨਾਂ 'ਤੇ ਲੜਕੀ ਨੂੰ ਵਰਗ਼ਲਾ ਕੇ ਲੈ ਜਾਣ ਦੇ ਮਾਮਲੇ ਵਿਚ ਪਤਨੀ ਅਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਮ ਚੰਦਰ ਪੁੱਤਰ ...

ਪੂਰੀ ਖ਼ਬਰ »

ਨਹਿਰ ਬੰਦੀ ਕਾਰਨ ਕਿਸਾਨਾਂ 'ਚ ਮਚੀ ਹਾਹਾਕਾਰ

ਬੱਲੂਆਣਾ, 25 ਨਵੰਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਪਿੰਡ ਚੰਨਣ ਖੇੜਾ, ਭੰਗਾਲਾ, ਗੱਦਾਡੋਬ, ਬੱਲੂਆਣਾ, ਗੋਬਿੰਦਗੜ੍ਹ, ਕੁੰਡਲ, ਧਰਾਂਗਵਾਲਾ, ਬੁਰਜ ਮੁਹਾਰ, ਪੱਤਰੇ ਵਾਲਾ, ਚੂਹੜੀ ਵਾਲਾ ਧੰਨਾ, ਡੰਗਰ ਖੇੜਾ ਆਦਿ ਦਰਜਨਾਂ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ...

ਪੂਰੀ ਖ਼ਬਰ »

ਕਾਰਤਿਕ ਮਹਾਤਮ ਮੌਕੇ ਤੁਲਸੀ ਵਿਆਹ

ਮੰਡੀ ਲਾਧੂਕਾ, 25 ਨਵੰਬਰ (ਰਾਕੇਸ਼ ਛਾਬੜਾ)-ਕੈਰਤਿਕ ਮਹਾਤਮ ਦੇ ਸ਼ੁੱਭ ਮੌਕੇ 'ਤੇ ਮੰਡੀ ਦੇ ਸ਼੍ਰੀ ਕ੍ਰਿਸ਼ਨਾ ਮੰਦਰ ਵਿਚ ਤੁਲਸੀ ਵਿਆਹ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਮੰਦਰ ਦੇ ਪੁਜਾਰੀ ਸ਼੍ਰੀ ਅਸ਼ੋਕ ਸ਼ਰਮਾ ਨੇ ਤੁਲਸੀ ਵਿਆਹ ਅਤੇ ਕਾਰਤਿਕ ਮਹਾਤਮ ਦੇ ਮਹੱਤਵ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਈ. ਟੀ. ਟੀ. ਟੈੱਸਟ ਸਬੰਧੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ 29 ਨਵੰਬਰ 2020 ਨੂੰ ਹੋਣ ਵਾਲੇ ਈ.ਟੀ.ਟੀ.ਟੈੱਸਟ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਬਣੇ ਸੈਂਟਰਾਂ ਵਿਚ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ...

ਪੂਰੀ ਖ਼ਬਰ »

ਈ. ਟੀ. ਟੀ. ਭਰਤੀ ਪ੍ਰੀਖਿਆ ਦੌਰਾਨ ਡਿਊਟੀ ਵਾਲੇ ਸਟਾਫ਼ ਦਾ 28 ਨੂੰ ਕੇਂਦਰਾਂ ਵਿਚ ਪਹੁੰਚਣਾ ਜ਼ਰੂਰੀ- ਡੀ. ਈ. ਓ.

ਫ਼ਾਜ਼ਿਲਕਾ, 25 ਨਵੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਲਈ ਜਾ ਰਹੀ ਪ੍ਰੀਖਿਆ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਡਾ. ਸੁਖਬੀਰ ਸਿੰਘ ਬੱਲ ਨੇ ਸਮੂਹ ਸਕੂਲ ਮੁਖੀਆਂ, ਜ਼ਿਲ੍ਹੇ ਦੇ ਬਲਾਕ ...

ਪੂਰੀ ਖ਼ਬਰ »

ਚਾਰ ਸਾਲਾਂ ਤੋਂ ਪਰਾਲੀ ਵੇਚ ਕੇ ਮੁਨਾਫ਼ਾ ਕਮਾ ਰਿਹਾ ਹੈ ਕਿਸਾਨ ਸੁਸ਼ੀਲ ਸ਼ਰਮਾ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਪਿੰਡ ਬੇਗਾਂਵਾਲੀ ਦੇ ਕਿਸਾਨ ਅਤੇ ਕੋਆਪਰੇਟਿਵ ਬੈਂਕ ਫ਼ਾਜ਼ਿਲਕਾ ਦੇ ਸੇਵਾਮੁਕਤ ਮੈਨੇਜਰ ਸੁਸ਼ੀਲ ਸ਼ਰਮਾ ਬੀਤੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਵੇਚ ਕੇ ਆਰਥਿਕ ਲਾਭ ਲੈ ਰਿਹਾ ਹੈ | ਸ਼੍ਰੀ ਸ਼ਰਮਾ ...

ਪੂਰੀ ਖ਼ਬਰ »

ਵਿਧਾਇਕ ਆਵਲਾ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ

ਮੰਡੀ ਅਰਨੀਵਾਲਾ, 25 ਨਵੰਬਰ (ਨਿਸ਼ਾਨ ਸਿੰਘ ਸੰਧੂ)-ਜਲਾਲਾਬਾਦ ਹਲਕੇ ਦੀ ਅਰਨੀਵਾਲਾ ਜ਼ੈਲ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਦਰਜਨਾਂ ਪਰਿਵਾਰਾਂ ਨੇ ਹਲਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਆਈ. ਸੀ. ਸੀ. ਜੂਨੀਅਰ ਇਲੈਵਨ ਤੇ ਈਦਗਾਹ ਇਲੈਵਨ ਦੀਆਂ ਟੀਮਾਂ ਜੇਤੂ ਰਹੀਆਂ

ਅਬੋਹਰ, 25 ਨਵੰਬਰ (ਕੁਲਦੀਪ ਸਿੰਘ ਸੰਧੂ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਰਿੰਦਰ ਜਾਖੜ ਮੈਮੋਰੀਅਲ ਵਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਵਾਰਡ ਵਾਈਜ਼ ਕ੍ਰਿਕਟ ਟੂਰਨਾਮੈਂਟ ਵਿਚ ਅੱਜ ਦਾ ਪਹਿਲਾ ਦਾ ਮੈਚ ਆਈ.ਸੀ.ਸੀ. ਜੂਨੀਅਰ ਇਲੈਵਨ-33 ...

ਪੂਰੀ ਖ਼ਬਰ »

ਨਗਰ ਕੌ ਾਸਲ ਜਲਾਲਾਬਾਦ ਵਲੋਂ ਸਵੱਛ ਅਭਿਆਨ ਤਹਿਤ ਐਲਾਨੇ ਗਏ ਸਵੱਛਤਾ ਰੈਕਿੰਗ ਦੇ ਨਤੀਜੇ

ਜਲਾਲਾਬਾਦ, 25 ਨਵੰਬਰ (ਜਤਿੰਦਰ ਪਾਲ ਸਿੰਘ)-ਸਵੱਛ ਸਰਵੇਖਣ 2021 ਨੂੰ ਮੁੱਖ ਰੱਖਦੇ ਹੋਏ ਸਵੱਛ ਭਾਰਤ ਅਭਿਆਨ ਤਹਿਤ ਉਪ ਮੰਡਲ ਮੈਜਿਸਟ੍ਰੇਟ ਕਮ ਪ੍ਰਸ਼ਾਸਕ ਨਗਰ ਕੌਾਸਲ ਜਲਾਲਾਬਾਦ ਸੂਬਾ ਸਿੰਘ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ ਮੁੱਖ ਹਸਪਤਾਲਾਂ, ਸਕੂਲਾਂ, ਹੋਟਲਾਂ, ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਖੂਈਆਂ ਸਰਵਰ, 25 ਨਵੰਬਰ (ਵਿਵੇਕ ਹੂੜੀਆ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਦਾ ਆਯੋਜਨ ਪਿੰਡ ਜੰਡਵਾਲਾ ਹਨਵੰਤਾ ਵਿਖੇ ਸ੍ਰੀ ਸ੍ਰੀ 1008 ਮੌਜਗਿਰੀ ਦੀ ਸਮਾਧੀ 'ਤੇ ਕੀਤਾ ਗਿਆ ਜਿਸ ਵਿਚ 75 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX