ਤਾਜਾ ਖ਼ਬਰਾਂ


ਯੂ.ਕੇ. ਤੋਂ ਇਕ ਵਾਰ ਫਿਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ
. . .  28 minutes ago
ਨਵੀਂ ਦਿੱਲੀ , 10 ਮਈ - ਯੂ ਕੇ ਤੋਂ ਹੋਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਹਨ । ਜ਼ਿਕਰਯੋਗ ਹੈ ਕਿ ਭਾਰਤ ਵਲੋਂ ਇਸ ਤੋਹਫ਼ੇ ਲਈ ਬ੍ਰਿਟਿਸ਼ ਆਕਸੀਜਨ...
ਐਸ. ਬੀ. ਆਈ. ਬੈਂਕ ਦੀ ਸ਼ਾਖਾ ਅੱਡਾ ਨਸਰਾਲਾ ਵਿਖੇ ਸਰਕਾਰੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ
. . .  42 minutes ago
ਨਸਰਾਲਾ, 10 ਮਈ (ਸਤਵੰਤ ਸਿੰਘ ਥਿਆੜਾ) - ਅੱਜ ਅੱਡਾ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਅੱਗੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਸ...
ਦਿਹਾਤੀ ਖੇਤਰਾਂ 'ਚ ਨਹੀਂ ਪਹੁੰਚੀ ਵੈਕਸੀਨ
. . .  about 1 hour ago
ਨਵਾਂ ਪਿੰਡ, (ਅੰਮ੍ਰਿਤਸਰ)10 ਮਈ (ਜਸਪਾਲ ਸਿੰਘ ) - ਸਥਾਨਕ ਮੁੱਢਲਾ ਸਿਹਤ ਕੇਂਦਰ ...
ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਬਿਨਾਂ ਵੈਕਸੀਨ ਤੋਂ ਪਰਤੇ ਨੌਜਵਾਨ
. . .  about 1 hour ago
ਜੰਡਿਆਲਾ ਮੰਜਕੀ,10 ਮਈ (ਸੁਰਜੀਤ ਸਿੰਘ ਜੰਡਿਆਲਾ) - ਅਠਾਰਾਂ ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਦੋਂ ਨਜ਼ਰ ਆਈ ਜਦੋਂ...
ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ
. . .  about 1 hour ago
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ 18 ਤੋਂ 44 ਸਾਲ ਉਮਰ ਤੱਕ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ ,10 ਮਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ...
ਦੁਕਾਨਦਾਰਾਂ ਵਲੋਂ ਸਰਕਾਰੀ ਫ਼ੈਸਲੇ ਦਾ ਵਿਰੋਧ
. . .  about 2 hours ago
ਮਾਹਿਲਪੁਰ, 10 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਵਿਖੇ ਅੱਜ ਸਵੇਰੇ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀਆਂ ਕੋਰੋਨਾ ਸਬੰਧੀ ਦੁਕਾਨਾਂ ਬੰਦ ਕਰਨ ਦਾ ਸਮਾਂ ...
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  about 2 hours ago
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਕਾਫ਼ਲਾ ਭਾਰੀ...
12 ਵਜੇ ਕਰਫ਼ਿਊ ਲੱਗਣ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ
. . .  about 2 hours ago
ਲੁਧਿਆਣਾ, 10 ਮਈ ( ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪ੍ਰਸ਼ਾਸਨ ਨੇ 12 ਵਜੇ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ...
ਜਨਮ ਦਿਨ ਦੀ ਪਾਰਟੀ ਮੌਕੇ ਔਰਤ ਦੇ ਪ੍ਰੇਮੀ ਵਲੋਂ ਚਲਾਈ ਗੋਲੀ ਵਿਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ
. . .  about 2 hours ago
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ) - ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ...
ਇਜ਼ਰਾਈਲ ਨੇ ਭਾਰਤ ਨੂੰ 1,300 ਆਕਸੀਜਨ ਕੰਸਨਟ੍ਰੇਟਰਸ ਸਮੇਤ ਹੋਰ ਮੈਡੀਕਲ ਮਦਦ ਭੇਜੀ
. . .  about 2 hours ago
ਨਵੀਂ ਦਿੱਲੀ , 10 ਮਈ - ਇਜ਼ਰਾਈਲ ਨੇ ਭਾਰਤ ਨੂੰ ਮਦਦ ਨੂੰ ਮਦਦ ਭੇਜੀ ਹੈ । ਮਦਦ ਦੇ ਤੋਰ ਉੱਤੇ 1,300 ਆਕਸੀਜਨ ਕੰਸਨਟ੍ਰੇਟਰਸ , 400 ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਨਾਂ...
ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  9 minutes ago
ਨਵੀਂ ਦਿੱਲੀ , 10 ਮਈ - ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਆਕਸੀਜਨ ਕੌਂਸਨਟ੍ਰੈਟੋਰਸ ਦੀ ਕਾਲਾ ਮਾਰਕੀਟਿੰਗ ਕਰਨ ਦੇ ਦੋਸ਼ ਹੇਠ ਲੁੱਕ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161 ਕੋਰੋਨਾ ਦੇ ਨਵੇਂ ਮਾਮਲੇ ਆਏ, 3,754 ਮੌਤਾਂ
. . .  about 3 hours ago
ਨਵੀਂ ਦਿੱਲੀ,10 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161...
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ 17 ਮਈ ਤੱਕ ਬੰਦ
. . .  about 3 hours ago
ਡਮਟਾਲ,10 ਮਈ (ਰਾਕੇਸ਼ ਕੁਮਾਰ) ਅੰਗਰੇਜ਼ਾਂ ਦੇ ਜ਼ਮਾਨੇ ਦੀ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ ...
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
. . .  about 3 hours ago
ਆਸਾਮ,10 ਮਈ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ...
ਦਿੱਲੀ: ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ
. . .  about 4 hours ago
ਦਿੱਲੀ,10 ਮਈ - ਦਿੱਲੀ ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ...
ਉੱਤਰਾਖੰਡ: 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਲੱਗਾ ਕਰਫ਼ਿਊ
. . .  about 4 hours ago
ਉੱਤਰਾਖੰਡ,10 ਮਈ - ਰਾਜ 'ਚ 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਾ...
ਆਸਾਮ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਆਸਾਮ, 10 ਮਈ - ਆਸਾਮ ਦੇ ਨਾਗਾਓਂ ਨੇੜੇ 0705 ਘੰਟਿਆਂ 'ਤੇ ਰਿਕਟਰ ....
ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੇ 82.06 ਰੁਪਏ ਹੋਈ
. . .  about 5 hours ago
ਨਵੀਂ ਦਿੱਲੀ, 10 ਮਈ - ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ...
ਦਿੱਲੀ: ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ ਸ਼ੁਰੂ
. . .  about 4 hours ago
ਨਵੀਂ ਦਿੱਲੀ,10 ਮਈ - ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ...
ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  about 5 hours ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  about 5 hours ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਅੰਮ੍ਰਿਤਸਰ

ਕੇਂਦਰੀ ਮੁਲਾਜ਼ਮ ਮਜ਼ਦੂਰ ਜਥੇਬੰਦੀਆਂ ਦੀ ਦੇਸ਼ ਵਿਆਪੀ ਹੜਤਾਲ ਨੂੰ ਜ਼ਿਲ੍ਹੇ 'ਚ ਮਿਲਿਆ ਭਰਵਾਂ ਹੁੰਗਾਰਾ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਕੇਂਦਰੀ ਮੁਲਾਜਮ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਇੱਥੇ ਦੇਸ਼ ਵਿਆਪੀ ਹੜਤਾਲ ਨੂੰ ਜ਼ਿਲ੍ਹੇ 'ਚ ਭਰਪੂਰ ਹੁੰਗਾਰਾ ਮਿਲਿਆ | ਖਾਸ ਕਰ ਅੰਮਿ੍ਤਸਰ ਵਿਖੇ ਫੈਕਟਰੀਆਂ ਦੇ ਮਜ਼ਦੂਰਾਂ ਵਲੋਂ ਆਪਣੇ ਕਾਰਖਾਨੇ ਬੰਦ ਕਰਕੇ ਹੜਤਾਲ ਕਰਦਿਆਂ ਭੰਡਾਰੀ ਪੁਲ 'ਤੇ ਰੋਸ ਰੈਲੀ 'ਚ ਸ਼ਮੂਲੀਅਤ ਕੀਤੀ | ਇਸੇ ਤਰ੍ਹਾਂ ਭੱਠਿਆ ਦੇ ਮਜ਼ਦੂਰਾਂ ਵਲੋਂ ਵੀ ਭੱਠੇ ਬੰਦ ਕਰਕੇ ਇਕੱਠੇ ਹੋ ਕੇ ਬਿਜਲੀ ਮੁਲਾਜ਼ਮਾਂ, ਟਰਾਂਸਪੋਰਟ ਵਰਕਰਾਂ, ਹੈਲਪਰ, ਆਸ਼ਾ ਵਰਕਰਾਂ, ਟੈਲੀਕਾਮ, ਡਾਕ, ਬੀ. ਆਰ. ਟੀ. ਐਸ. ਮੁਲਾਜਮ, ਸਿਹਤ, ਅਧਿਆਪਕ ਆਦਿ ਮੁਲਾਜ਼ਮਾਂ ਨੇ ਜਲੂਸ ਦੀ ਸ਼ਕਲ 'ਚ ਰੋਸ ਰੈਲੀ 'ਚ ਸ਼ਮੁੂਲੀਅਤ ਕੀਤੀ | ਇਸ ਰੋਸ ਰੈਲੀ ਨੂੰ ਕਾਮਰੇਡ ਆਗੂਆਂ ਜਿਨ੍ਹਾਂ 'ਚ ਵਿਜੈ ਮਿਸ਼ਰਾ, ਅਮਰਜੀਤ ਸਿੰਘ ਆਸਲ, ਕੁਲਵੰਤ ਸਿੰਘ ਬਾਵਾ, ਸੁਰਿੰਦਰ ਸ਼ਰਮਾ, ਦਸਵਿੰਦਰ ਕੌਰ, ਜਗਤਾਰ ਸਿੰਘ ਕਰਮਪੁਰਾ, ਸੁਰੇਸ਼ ਭਾਟੀਆ, ਰਾਕੇਸ਼ ਬਜ਼ਾਜ, ਡਾ: ਭੁਪਿੰਦਰ ਸਿੰਘ ਬਿੱਟੂ ਵੇਰਕਾ, ਬ੍ਰਹਮਦੇਵ ਸ਼ਰਮਾ, ਵਿਜੈ ਕੁਮਾਰ, ਕੇਵਲਜੀਤ, ਡਾ: ਬਲਵਿੰਦਰ ਸਿੰਘ ਛੇਹਰਟਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਬਣਾਏ ਕਿਰਤ ਕੋਡ ਰੱਦ ਕੀਤੇ ਜਾਣ, ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਘੱਟੋਂ ਘੱਟ ਉਜ਼ਰਤ 21 ਹਜ਼ਾਰ ਰੁਪਿਆ ਮਹੀਨਾ ਕੀਤੀ ਜਾਵੇ, ਬੈਂਕਾਂ, ਬੀਮਾ, ਨਿਗਮ, ਰੇਲਵੇ, ਡਿਫੈਂਸ ਖੇਤਰ, ਊਰਜ਼ਾ ਖੇਤਰ, ਏਅਰ ਇੰਡੀਆ, ਕੋਲਾ ਮਾਈਨਜ਼, ਵਿੱਦਿਆ, ਸਿਹਤ ਆਦਿ ਜਨਤਕ ਖੇਤਰ ਦੇ ਸਾਰੇ ਅਦਾਰਿਆਂ ਦਾ ਨਿੱਜੀਕਰਨ ਰੋਕਿਆ ਜਾਵੇ | ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਆਦਿ ਮੰਗਾਂ ਰੱਖਆਂ ਗਈਆਂ | ਇਸ ਮੌਕੇ ਕੁਲਵੰਤ ਸਿੰਘ ਰਾਏ ਬਾਵਾ, ਮੋਹਨ ਲਾਲ, ਸ਼ੌਕਤ ਮਸੀਹ, ਕੁਲਵੰਤ ਕੌਰ, ਸੁਲਖੱਣ ਸਿੰਘ, ਅਕਵਿੰਦਰ ਕੌਰ, ਕ੍ਰਿਪਾ ਰਾਮ, ਗੁਰਵਿੰਦਰ ਸਿੰਘ ਵਾਲੀਆ, ਬਲਦੇਵ ਸਿੰਘ ਬੱਬੂ, ਸਾਹਿਬ ਦਿਆਲ, ਰਾਜਵਿੰਦਰ ਸਿੰਘ , ਛਿੰਦਾ ਪ੍ਰਧਾਨ ਆਦਿ ਆਗੂ ਮੌਜੂਦ ਸਨ |
ਡੀ.ਐੱਮ.ਐੱਫ. ਵਲੋਂ ਦੇਸ਼ ਵਿਆਪੀ ਹੜਤਾਲ ਮੌਕੇ ਡੀ. ਸੀ. ਦਫ਼ਤਰ ਵਿਖੇ ਰੋਸ ਮੁਜ਼ਾਹਰਾ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰ ਸਰਕਾਰ ਵਲੋਂ ਮਜ਼ਦੂਰ ਜਮਾਤ 'ਤੇ ਕੀਤੇ ਜਾ ਰਹੇ ਚੌਤਰਫੇ ਹੱਲੇ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਤਹਿਸੀਲ ਅਜਨਾਲਾ ਅਤੇ ਤਹਿਸੀਲ ਅੰਮਿ੍ਤਸਰ ਦੇ ਮੁਲਾਜ਼ਮਾਂ, ਅਧਿਆਪਕਾਂ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਅਤੇ ਨਹਿਰੀ ਕਾਮਿਆਂ ਨੇ ਡੀ.ਐੱਮ.ਐੱਫ. ਦੇ ਬੈਨਰ ਹੇਠ ਡੀ.ਸੀ. ਦਫ਼ਤਰ, ਅੰਮਿ੍ਤਸਰ ਵਿਖੇ ਰੋਸ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ | ਇਸ ਦੌਰਾਨ ਪਰਮਜੀਤ ਕੌਰ ਮਾਨ, ਅਮਰਜੀਤ ਸਿੰਘ ਭੱਲਾ, ਅਮਰਜੀਤ ਸਿੰਘ ਵੇਰਕਾ, ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਹਰਜਿੰਦਰ ਕੌਰ ਗਹਿਰੀ, ਸਰਬਜੀਤ ਕੌਰ ਛੱਜਲਵੱਡੀ, ਗੁਰਦੇਵ ਸਿੰਘ ਨੇ ਕਿਹਾ ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਨਹੀਂ ਲਿਆਉਣ ਦੀ ਬਜਾਏ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿਚ ਸੋਧ ਕਰਕੇ ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ ਦੇਣ ਦੇ ਦਰਵਾਜ਼ੇ ਬੰਦ ਕਰਨ ਦਾ ਯਤਨ ਕੀਤਾ ਹੈ | ਆਗੂਆਂ ਨੇ ਕਿਹਾ ਕਿ ਅੱਜ 26 ਨਵੰਬਰ ਨੂੰ ਮਜ਼ਦੂਰ ਜਮਾਤ ਨੇ ਨਿੱਜੀਕਰਨ ਵਿਰੋਧੀ ਇਸ 'ਦੇਸ਼ ਵਿਆਪੀ ਹੜ੍ਹਤਾਲ ਵਿਚ ਕਰੋੜਾਂ ਦੀ ਗਿਣਤੀ ਵਿਚ ਸ਼ਾਮਿਲ ਹੋ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਪਣਾ ਫ਼ਤਵਾ ਦਿੱਤਾ ਹੈ | ਰੈਲੀ 'ਚ ਰਾਜੇਸ਼ ਕੁਮਾਰ ਪ੍ਰਾਸ਼ਰ, ਪਰਮਿੰਦਰ ਸਿੰਘ ਰਾਜਾਸਾਂਸੀ, ਹਰਜਾਪ ਸਿੰਘ ਬੱਲ, ਅਵਤਾਰ ਸਿੰਘ ਵੇਰਕਾ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਕੁਲਦੀਪ ਤੋਲਾਨੰਗਲ, ਬਲਦੇਵ ਮੰਨਨ, ਮਨੀਸ਼ ਪੀਟਰ, ਗੁਰਮੀਤ ਕੌਰ ਆਸ਼ਾ ਵਰਕਰ, ਹਰਜਿੰਦਰ ਅਹਿਮ, ਕੁਲਵੰਤ ਕੌਰ, ਗੁਰਵੰਤ ਲੋਪੋਕੇ, ਕੁਲਬੀਰ ਕੌਰ ਰਮਦਾਸ ਅਤੇ ਵੱਡੀ ਗਿਣਤੀ ਵਿਚ ਜੰਗਲਾਤ, ਪੀ. ਡਬਲਯੂ. ਡੀ., ਨਹਿਰੀ ਅਤੇ ਬਿਜਲੀ ਵਿਭਾਗਾਂ 'ਚ ਕੰਮ ਕਰਦੇ ਕਰਮਚਾਰੀ ਹਾਜ਼ਰ ਰਹੇ |
ਮੋਦੀ ਸਰਕਾਰ ਵਿਰੁੱਧ ਬਿਜਲੀ ਕਾਮਿਆਂ ਵਲੋਂ ਰੋਸ ਮੁਜ਼ਾਹਰਾ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਅੱਜ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿਟਡ ਦੇ ਮੁਲਾਜ਼ਮਾਂ ਵਲੋਂ ਨੈਸ਼ਨਲ ਟਰੇਡ ਯੂਨੀਅਨ ਦੇ ਸੱਦੇ ਤੇ ਐਮ.ਐਸ.ਯੂ ਮੰਡਲ ਅਜਨਾਲਾ ਦੇ ਪ੍ਰਧਾਨ ਪਰਦੀਪ ਸਿੰਘ ਭੁੱਲਰ ਅਤੇ ਟੀ.ਐਸ.ਯੂ ਉਪ ਮੰਡਲ ਪ੍ਰਧਾਨ ਪਤਰਸ ਮਸੀਹ ਦੀ ਸਾਂਝੀ ਅਗਵਾਈ 'ਚ ਬਿਜਲੀ ਘਰ ਅਜਨਾਲਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਰਦੀਪ ਸਿੰਘ ਭੁੱਲਰ ਅਤੇ ਪ੍ਰਧਾਨ ਪਤਰਸ ਮਸੀਹ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ | ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਤਿੰਨ ਖੇਤੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਐਕਟ 2020 ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵਰਗਾਂ ਸਮੇਤ ਹੋਰਨਾਂ ਵਰਗਾਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ ਭਿੰਡਰ, ਬਿਕਰਮਜੀਤ ਸਿੰਘ ਦਿਆਲਪੁਰਾ, ਗੁਰਮੀਤ ਸਿੰਘ ਮੁਕਾਮ, ਪੂਰਨ ਸਿੰਘ ਧਾਰੀਵਾਲ, ਰਾਜਵਿੰਦਰ ਸਿੰਘ, ਮਨਜੀਤ ਸਿੰਘ ਫੁੱਲੇਚੱਕ, ਰਾਜਬੀਰ ਸਿੰਘ ਪੰਡੋਰੀ, ਹਰਪਿੰਦਰ ਸਿੰਘ ਬੱਲ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਆਰ.ਏ. ਅਤੇ ਰਛਪਾਲ ਸਿੰਘ ਚੱਕ ਸਿਕੰਦਰ ਆਦਿ ਹਾਜ਼ਰ ਸਨ |
ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ ਉਪ-ਦਫ਼ਤਰ ਪਾਵਰਕਾਮ ਫ਼ਤਿਹਪੁਰ 'ਚ ਮੁਕੰਮਲ ਹੜਤਾਲ
ਨਵਾਂ ਪਿੰਡ, (ਜਸਪਾਲ ਸਿੰਘ)-ਕੇਂਦਰ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਤੇ ਵਿਦਿਆਰਥੀ ਵਿਰੋਧੀ ਨੀਤੀਆਂ ਅਤੇ ਦੇਸ਼ ਭਰ 'ਚ ਤੋੜੇ ਜਾ ਰਹੇ ਬਿਜਲੀ ਅਦਾਰਿਆਂ ਦੇ ਚੱਲਦਿਆਂ ਯੂ. ਟੀ. ਚੰਡੀਗੜ੍ਹ ਦੇ ਨਿੱਜੀਕਰਨ ਕੀਤੇ ਜਾਣ ਅਤੇ ਕਿਸਾਨ ਮਾਰੂ 3 ਕਾਨੂੰਨਾਂ ਦੇ ਵਿਰੋਧ 'ਚ ਕੁੱਲ ਹਿੰਦ ਮੁਲਾਜ਼ਮ, ਮਜ਼ਦੂਰ ਜਥੇਬੰਧੀਆਂ ਦੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਉਪ-ਦਫ਼ਤਰ ਪਾਵਰਕਾਮ ਫ਼ਤਹਿਪੁਰ ਰਾਜਪੂਤਾਂ/ਨਵਾਂ ਪਿੰਡ 'ਚ ਸੂਬਾਈ ਆਗੂ ਜੇ. ਈ. ਸਾਥੀ ਹਰਜਿੰਦਰ ਸਿੰਘ ਦੁਧਾਲਾ ਅਤੇ ਕਾਬਲ ਸਿੰਘ ਬਾਠ ਪ੍ਰਧਾਨ ਸਥਾਨਕ ਉਪ-ਦਫ਼ਤਰ ਪਾਵਰਕਾਮ ਦੀ ਅਗਵਾਈ ਹੇਠ ਟੀ. ਐਸ. ਯੂ. ਦੇ ਜੁਝਾਰੂ ਬਿਜਲੀ ਕਾਮਿਆਂ ਵਲੋਂ ਏਥੇ ਸਮੁੱਚਾ ਕੰਮ-ਕਾਜ ਠੱਪ ਕਰਕੇ ਇਕ ਰੋਜ਼ਾ ਮੁਕੰਮਲ ਹੜਤਾਲ ਕੀਤੀ ਗਈ | ਇਸ ਮੌਕੇ ਸਾਥੀ ਦੁਧਾਲਾ, ਪ੍ਰਧਾਨ ਬਾਠ ਤੇ ਸਾਥੀ ਸੁੱਖਮਿੰਦਰ ਸਿੰਘ ਸਕੱਤਰ ਆਦਿ ਬੁਲਾਰਿਆਂ ਵਲੋਂ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ, ਸੇਵਾ ਮੁਕਤ ਬਿਜਲੀ ਮੁਲਾਜ਼ਮਾਂ ਨੂੰ ਬਿਜਲੀ ਯੂਨਿਟਾਂ 'ਚ ਛੋਟ ਦੇਣ ਅਤੇ 3 ਕਿਸਾਨ ਮਾਰੂ ਕਾਨੂੰਨ ਕੇਂਦਰ ਸਰਕਾਰ ਨੂੰ ਤੁਰੰਤ ਵਾਪਸ ਲੈਣ ਲਈ ਆਖਿਆ ਗਿਆ | ਇਸ ਮੌਕੇ ਗੁਰਬਿੰਦਰ ਸਿੰਘ, ਸਵਰਨ ਸਿੰਘ, ਕਿ੍ਸ਼ਨ ਲਾਲ, ਸ਼ਰਨਜੀਤ ਸਿੰਘ ਤੇ ਅਵਤਾਰ ਸਿੰਘ, ਜਥੇ: ਬਲਦੇਵ ਸਿੰਘ ਆਦਿ ਸਾਥੀ ਹਾਜ਼ਰ ਸਨ |
ਸਬ ਡਵੀਜ਼ਨ ਛੇਹਰਟਾ ਵਿਖੇ ਮੁਕੰਮਲ ਹੜਤਾਲ
ਛੇਹਰਟਾ, (ਸੁਰਿੰਦਰ ਸਿੰਘ ਵਿਰਦੀ)-10 ਟਰੇਡ ਯੂਨੀਅਨਾਂ ਦੇ ਸੱਦੇ 'ਤੇ ਬਾਈਪਾਸ ਵਿਖੇ ਸਥਿਤ ਸਬ ਡਵੀਜ਼ਨ ਛੇਹਰਟਾ ਵਿਖੇ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਪੂਰਨ ਤੌਰ 'ਤੇ ਹੜਤਾਲ ਕੀਤੀ ਗਈ | ਜਿਸ ਦੌਰਾਨ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਬਿਜਲੀ ਐਕਟ 2020 ਦੀ ਨਿਖੇਧੀ, ਮੁਲਾਜ਼ਮਾਂ ਦੇ ਪੇ-ਗ੍ਰੇਡ ਨਾ ਮਿਲਣਾ, ਡੀਏ ਨਾ ਮਿਲਣਾ ਅਤੇ ਨਵੀਂ ਭਰਤੀ ਨਾ ਕਰਨਾ ਆਦਿ ਹੱਕੀ ਮੰਗਾਂ ਦੇ ਸਬੰਧ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਹੱਕੀ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਬਾਸਰਕੇ ਜੇਈ, ਅਰਵਿੰਦਰਪਾਲ ਸਿੰਘ ਸੰਘਾ ਜੇਈ, ਦੀਪਕ ਸ਼ਰਮਾ ਪ੍ਰਧਾਨ, ਸਤਬੀਰ ਸਿੰਘ, ਅਮਨ ਪਾਲ, ਸੇਵਾ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ ਅਤੇ ਭਾਰੀ ਗਿਣਤੀ 'ਚ ਮੁਲਾਜ਼ਮ ਹਾਜ਼ਰ ਸਨ |
ਬਿਜਲੀ ਮੁਲਾਜ਼ਮਾਂ ਵਲੋਂ ਕਾਲੇ ਕਾਨੂੰਨ ਵਿਰੁੱਧ ਹੜਤਾਲ
ਲੋਪੋਕੇ, (ਗੁਰਵਿੰਦਰ ਸਿੰਘ ਕਲਸੀ)-ਆਲ ਇੰਡੀਆ ਟਰੇਡ ਯੂਨੀਅਨ ਦੇ ਸੱਦੇ 'ਤੇ ਪੰਜਾਬ ਰਾਜ ਬਿਜਲੀ ਬੋਰਡ ਦਫਤਰ ਲੋਪੋਕੇ ਵਿਖੇ ਅੱਜ ਮੁਲਾਜ਼ਮਾਂ ਨੇ ਸੌ ਪ੍ਰਤੀਸ਼ਤ ਹੜਤਾਲ ਕਰਕੇ ਕੇਂਦਰ ਸਰਕਾਰ ਵਲੋਂ ਬਿਜਲੀ ਬੋਰਡ ਨੂੰ ਖਤਮ ਕਰਨ ਲਈ ਲਿਆਂਦੇ ਕਾਲੇ ਕਾਨੂੰਨ ਦੀ ਸਖ਼ਤ ਨਿੰਦਾ ਕੀਤੀ ਅਤੇ ਰੋਸ ਦਾ ਪ੍ਰਗਟਾਵਾ ਕੀਤਾ | ਮੁਲਾਜ਼ਮ ਬੁਲਾਰਿਆਂ ਜਿਨ੍ਹਾਂ ਵਿਚ ਸਬ ਡਵੀਜਨ ਪ੍ਰਧਾਨ ਸੁਰਜੀਤ ਸਿੰਘ, ਸੇਵਾ ਸਿੰਘ, ਸੁਖਦੇਵ ਸਿੰਘ, ਜਗੀਰ ਲਾਲ, ਬਲਦੇਵ ਸਿੰਘ, ਜੇ. ਈ. ਭੁਪਿੰਦਰ ਸਿੰਘ, ਪਰਮਿੰਦਰ ਸਿੰਘ ਆਦਿ ਨੇ ਇਕ ਸੁਰ ਵਿਚ ਕਿਹਾ ਕਿ ਕੇਂਦਰ ਦੀ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਉਥੇ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿਚ ਸੌਾਪਣ ਲਈ ਕਾਲੇ ਕਾਨੂੰਨ ਬਣਾ ਕੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਨੂੰ ਬਿਜਲੀ ਮੁਲਾਜ਼ਮ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਕਾਲੇ ਕਾਨੂੰਨ ਵਿਰੁੱਧ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਕਿਸਾਨਾਂ ਵਾਂਗ ਤਕੜਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ |
ਡੀ. ਐਮ. ਐਫ. ਵਲੋਂ ਦੇਸ਼ ਵਿਆਪੀ ਹੜਤਾਲ ਮੌਕੇ ਰੈਲੀ ਅਤੇ ਰੋਸ ਮੁਜ਼ਾਹਰਾ
ਰਈਆ, (ਸ਼ਰਨਬੀਰ ਸਿੰਘ ਕੰਗ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਮਜ਼ਦੂਰ ਜਮਾਤ 'ਤੇ ਕੀਤੇ ਜਾ ਰਹੇ ਚੌਤਰਫੇ ਹੱਲੇ ਵਿਰੁੱਧ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਅੱਜ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਮੁਲਾਜ਼ਮਾਂ, ਅਧਿਆਪਕਾਂ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਜਲ ਸਪਲਾਈ ਅਤੇ ਨਹਿਰੀ ਕਾਮਿਆਂ ਨੇ ਡੀ. ਐਮ. ਐਫ. ਦੇ ਬੈਨਰ ਹੇਠ ਕਸਬਾ ਰਈਆ ਵਿਖੇ ਰੈਲੀ ਅਤੇ ਮੁਜ਼ਾਹਰਾ ਕੀਤਾ | ਰੈਲੀ ਵਿਚ ਜਰਮਨਜੀਤ ਸਿੰਘ, ਪ੍ਰਕਾਸ਼ ਸਿੰਘ ਥੋਥੀਆਂ, ਮਮਤਾ ਸ਼ਰਮਾ, ਰਛਪਾਲ ਸਿੰਘ ਜੋਧਾਨਗਰੀ, ਅਜੀਤਪਾਲ ਸਿੰਘ, ਹਰਿੰਦਰ ਸਿੰਘ ਪੱਲ੍ਹਾ, ਪ੍ਰਸ਼ਾਂਤ ਰਈਆ, ਕੇਵਲ ਸਿੰਘ ਬਾਠ, ਸੁਖਜਿੰਦਰ ਸਿੰਘ ਰਈਆ, ਜਸਵਿੰਦਰ ਕੌਰ ਮਹਿਤਾ ਅਤੇ ਹਰਬਿੰਦਰ ਸਿੰਘ ਭੁੱਲਰ ਨੇ ਕਿਹਾ ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਅਧੀਨ ਨਹੀਂ ਲਿਆਉਣ ਦੀ ਬਜਾਏ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ 'ਚ ਸੋਧ ਕਰਕੇ ਆਸ਼ਾ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘਟੋ-ਘੱਟ ਉਜ਼ਰਤ ਦੇਣ ਦੇ ਦਰਵਾਜ਼ੇ ਬੰਦ ਕਰਨ ਦਾ ਯਤਨ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਡੀ. ਏ. ਜਾਮ ਕਰਨਾ, 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਪ੍ਰਣਾਲੀ ਰਾਹੀਂ ਪੈਨਸ਼ਨ ਤੋਂ ਵਾਂਝੇ ਰੱਖਣਾ ਅਤੇ ਤਨਖਾਹ ਸਕੇਲਾਂ ਨੂੰ ਘਟਾਉਣ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ ਅਤੇ ਬਿਜਲੀ ਐਕਟ 2020 ਪੂਰੀ ਤਰ੍ਹਾਂ ਲੋਕ ਵਿਰੋਧੀ ਹੈ | ਰੈਲੀ ਵਿਚ ਜਸਬੀਰ ਸਿੰਘ ਖਿਲਚੀਆਂ, ਕੁਲਵਿੰਦਰ ਕੁਮਾਰ ਬਾਵਾ, ਸੁੱਖਾ ਸਿੰਘ ਲੋਹਗੜ੍ਹ, ਸੁਰਜੀਤ ਸਿੰਘ ਲਾਲੀ, ਗੁਰਜੀਤ ਕੌਰ ਮਹਿਤਾ, ਪ੍ਰਤਾਪ ਸਿੰਘ ਗੱਗੜਭਾਣਾ, ਰਾਕੇਸ਼ ਕੁਮਾਰ ਰਈਆ, ਲਖਬੀਰ ਸਿੰਘ ਠੱਠੀਆਂ, ਅਮਨਦੀਪ ਸਿੰਘ ਚੀਮਾਂਬਾਠ, ਸੰਤੋਖ ਸਿੰਘ ਧਰਦਿਉ ਅਤੇ ਹਰਪ੍ਰੀਤ ਸਿੰਘ ਕੇਲੇਕੇ ਨੇ ਵੀ ਸੰਬੋਧਨ ਕੀਤਾ |
ਉੱਪ ਮੰਡਲ ਕੁਕੜਾਂਵਾਲਾ ਵਿਖੇ ਬਿਜਲੀ ਕਾਮਿਆਂ ਕੀਤੀ ਮੁਕੰਮਲ ਹੜਤਾਲ
ਹਰਸਾ ਛੀਨਾ, (ਕੜਿਆਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਅਧੀਨ ਕੰਮ ਕਰਦੇ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਨਾਲ ਤਾਲਮੇਲ ਕਰਦਿਆਂ ਬਿਜਲੀ ਘਰ ਕੁਕੜਾਂਵਾਲਾ ਵਿਖੇ ਬਿਜਲੀ ਕਾਮਿਆਂ ਵਲੋਂ ਮੁਕੰਮਲ ਹੜਤਾਲ ਕਰਕੇ ਗੇਟ ਰੈਲੀ ਕੀਤੀ ਗਈ ਜਿਸ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਬਿਜਲੀ ਕਾਮਿਆਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਲ ਨਾਲ ਪਾਵਰਕਾਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ | ਇਸ ਸਮੇਂ ਬਿਜਲੀ ਕਾਮਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਮਲਕੀਅਤ ਸਿੰਘ ਸਹਿੰਸਰਾ, ਮੋਹਣ ਲਾਲ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਜਗਦੀਸ਼ ਕੁਮਾਰ, ਨਰੇਸ਼ ਕੁਮਾਰ ਸਮੇਤ ਹੋਰ ਹਾਜ਼ਰ ਸਨ |

ਚੀਫ਼ ਖ਼ਾਲਸਾ ਦੀਵਾਨ ਵਲੋਂ ਭਲਕੇ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ

ਅੰਮਿ੍ਤਸਰ, 26 ਨਵੰਬਰ (ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 28 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਇਸ ਮੌਕੇ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਜੀ. ਟੀ. ਰੋਡ ਵਿਖੇ ...

ਪੂਰੀ ਖ਼ਬਰ »

ਸੱਕੀ ਨਾਲੇ 'ਤੇ ਬਣ ਰਹੇ ਪੁਲ ਦੀ ਉਸਾਰੀ ਨੂੰ ਲੈ ਕੇ ਇਲਾਕੇ ਭਰ ਦੇ ਮੋਹਤਬਰ ਵਿਅਕਤੀਆਂ 'ਚ ਰੋਸ

ਗੱਗੋਮਾਹਲ, 26 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪਿੰਡ ਲੰਗੋਮਾਹਲ ਦੇ ਨਜ਼ਦੀਕ ਸੱਕੀ ਨਾਲੇ 'ਤੇ ਬਣ ਰਹੇ ਨਵੇਂ ਪੁਲ ਦੀ ਉਸਾਰੀ ਮੌਕੇ ਘਟੀਆ ਸਾਮਾਨ ਵਰਤਣ ਦੇ ਦੋਸ਼ ਲਗਾਉਂਦਿਆਂ ਇਲਾਕੇ ਭਰ ਦੇ ਪੰਚਾਂ, ਸਰਪੰਚਾਂ ਤੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਕੋਲੋਂ ਇਸ ...

ਪੂਰੀ ਖ਼ਬਰ »

ਕੋਰੋਨਾ ਦੇ 87 ਨਵੇਂ ਮਾਮਲੇ, 7 ਮਰੀਜ਼ਾਂ ਦੀ ਮੌਤ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਵੱਧ ਰਹੇ ਹਨ ਜਿਸ ਤਹਿਤ ਅੱਜ ਇਕੋਂ ਦਿਨ 'ਚ ਕੋਵਿਡ-19 ਦੇ 87 ਨਵੇਂ ਮਰੀਜ਼ ਮਿਲੇ ਹਨ ਜਿਨ੍ਹਾਂ 'ਚ 57 ਕਮਿਊਨਿਟੀ ਅਤੇ 30 ਸਪਰੰਕ ਵਾਲੇ ਹਨ | ਦੂਜੇ ਪਾਸੇ ਅੱਜ ਕੋਵਿਡ ਨਾਲ ਮੌਤਾਂ ਦੀ ਗਿਣਤੀ ਸੱਤ ਦੱਸੀ ਗਈ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਬੱਸਾਂ ਦਾ ਮੁਕੰਮਲ ਚੱਕਾ ਜਾਮ

ਅੰਮਿ੍ਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰੋਡਵੇਜ਼ ਦੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਵਲੋਂ ਹੜਤਾਲ ਕਰਕੇ ਅੰਮਿ੍ਤਸਰ ਦਾ ਕੇਂਦਰੀ ਬੱਸ ਸਟੈਂਡ ਬੰਦ ਕਰਕੇ ਸਰਕਾਰ ...

ਪੂਰੀ ਖ਼ਬਰ »

32 ਬੋਰ ਦੇ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਕਾਬੂ

ਮਜੀਠਾ, 26 ਨਵੰਬਰ (ਮਨਿੰਦਰ ਸਿੰਘ ਸੋਖੀ)-ਐਸ. ਐਚ. ਓ. ਮਜੀਠਾ ਬਲਜਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਏ. ਐਸ. ਆਈ. ਸੁਰਜੀਤ ਸਿੰਘ ਗਸ਼ਤ ਦੇ ਸਬੰਧ ਵਿਚ ਪੁਲਿਸ ਪਾਰਟੀ ਸਮੇਤ ਰਾਇਲ ਵਿਲ੍ਹਾ ਰਿਜ਼ੋਰਟਸ ਦੇ ਨੇੜੇ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ...

ਪੂਰੀ ਖ਼ਬਰ »

ਤਰੱਕੀ ਨਿਯਮ 2018 ਲੈਕਚਰਾਰ ਕੇਡਰ ਅਤੇ ਸੀਨੀਅਰ ਮਾਸਟਰ ਵਰਗ ਲਈ ਘਾਤਕ-ਲੈਕਚਰਾਰ ਯੂਨੀਅਨ

ਅੰਮਿ੍ਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਅਮਨ ਸ਼ਰਮਾ ਦੀ ਪ੍ਰਧਾਨਗੀ 'ਚ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨਾਲ ਸਕੂਲ ਸਿੱਖਿਆ ਵਿਭਾਗ ਦੇ ਤਰੱਕੀ ਨਿਯਮ 2018 ਦੇ ਮੁੱਦੇ 'ਤੇ ਆਨਲਾਈਨ ਮੀਟਿੰਗ ...

ਪੂਰੀ ਖ਼ਬਰ »

ਈ. ਟੀ. ਟੀ. ਭਰਤੀ ਪ੍ਰੀਖਿਆ 29 ਨਵੰਬਰ ਨੂੰ ਹੀ ਹੋਵੇਗੀ-ਕਾਲੇਕੇ

ਅੰਮਿ੍ਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਲਈ ਜਾਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ ਜੋ ਕਿ 29 ਨਵੰਬਰ ਨੂੰ ਹੋਣੀ ਹੈ ਲਈ ਤਿਆਰੀਆਂ ਮੁਕੰਮਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ...

ਪੂਰੀ ਖ਼ਬਰ »

551ਵੇਂ ਪ੍ਰਕਾਸ਼ ਪੁਰਬ ਸਬੰਧੀ ਅਕਾਲ ਤਖ਼ਤ ਸਾਹਿਬ ਤੋਂ 28 ਨਵੰਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਅੰਮਿ੍ਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਸ਼ੋ੍ਰਮਣੀ ਕਮੇਟੀ ਤੇ ਸਿੱਖ ਸੰਗਤਾਂ ਤੇ ਧਾਰਮਿਕ ਸੁਸਾਇਟੀਆਂ ਦੇ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਇਕ ਰੋਜ਼ਾ ਹੜਤਾਲ ਕਰ ਕੇ ਕੀਤੀ ਗੇਟ ਰੈਲੀ

ਮਜੀਠਾ, 26 ਨਵੰਬਰ (ਸਹਿਮੀ)-ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਦੇਸ਼ ਵਿਆਪੀ ਹੜਤਾਲ ਨਾਲ ਤਾਲਮੇਲ ਕਰਦਿਆਂ ਬਿਜਲੀ ਘਰ ਮਜੀਠਾ ਵਿਖੇ ਸਮੂਹ ਕਾਮਿਆਂ ਵਲੋਂ ਮੁਕੰਮਲ ਹੜਤਾਲ ਕਰਕੇ ਗੇਟ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਐਲ. ਆਈ. ਸੀ. ਬ੍ਰਾਂਚ ਰਈਆ ਦੇ ਮੁਲਾਜ਼ਮਾਂ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ

ਰਈਆ, 26 ਨਵੰਬਰ (ਸ਼ਰਨਬੀਰ ਸਿੰਘ ਕੰਗ)-ਐਲ. ਆਈ. ਸੀ. ਦਫਤਰ ਰਈਆ ਦੇ ਕਲਾਸ ਤਿੰਨ ਕਰਮਚਾਰੀਆਂ ਵਲੋਂ ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨ , ਅਗਸਤ 2017 ਤੋਂ ਬਕਾਇਆ ਤਨਖ਼ਾਹ ਸਕੇਲਾਂ ਨੂੰ ਲਾਗੂ ਨਾ ਕੀਤੇ ਜਾਣ, ਨਵੇਂ ਪਾਸ ਕੀਤੇ ਗਏ ਮਜ਼ਦੂਰ ...

ਪੂਰੀ ਖ਼ਬਰ »

ਸਬ ਡਵੀਜਨ ਜਸਤਰਵਾਲ ਦੇ ਬਿਜਲੀ ਕਾਮਿਆਂ ਵਲੋਂ ਦੇਸ਼ ਵਿਆਪੀ ਹੜਤਾਲ

ਓਠੀਆਂ, 26 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਪਾਵਰਕਾਮ ਦੀ ਸਬ ਡਵੀਜਨ ਜਸਤਰਵਾਲ ਵਿਖੇ ਬਿਜਲੀ ਕਾਮਿਆਂ ਵਲੋਂ ਟੈਕਨੀਕਲ ਸਰਵਿਸ ਯੂਨੀਅਨ ਅਤੇ ਮਨਿਸਟਰੀ ਸਰਵਿਸ ਯੂੁਨੀਅਨ ਵਲੋਂ ਸਾਥੀ ਪ੍ਰਧਾਨ ਇੰਦਰਜੀਤ ਸਿੰਘ ਟੀ. ਐਸ. ਯੂ. ਅਤੇ ਐਮ.ਐਸ.ਯੂ. ਦੇ ਪ੍ਰਧਾਨ ਅਮਰੀਕ ਸਿੰਘ ਦੀ ...

ਪੂਰੀ ਖ਼ਬਰ »

ਤਾਲਾਬੰਦੀ ਕਾਰਨ ਭਾਰਤ 'ਚ ਫਸੇ ਪਾਕਿਸਤਾਨੀ ਨਾਗਰਿਕ ਤੇ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਰਵਾਨਾ

ਅਟਾਰੀ, 26 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਦੌਰਾਨ ਪਾਕਿਸਤਾਨ ਤੋਂ ਭਾਰਤ ਆਪਣੇ ਰਿਸ਼ਤੇਦਾਰਾਂ ਕੋਲ ਫਸੇ ਪਾਕਿਸਤਾਨੀ ਨਾਗਰਿਕ ਤੇ ਕਸ਼ਮੀਰੀ ਵਿਦਿਆਰਥੀ ਨੂੰ ਅੱਜ ਅੰਤਰਰਾਸ਼ਟਰੀ ਵਾਹਗਾ-ਅਟਾਰੀ ...

ਪੂਰੀ ਖ਼ਬਰ »

ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਅੰਮਿ੍ਤਸਰ ਦੇ ਨਵੇਂ ਅਹੁਦੇਦਾਰਾਂ ਦੀ ਚੋਣ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਯੂਨਿਟ ਅੰਮਿ੍ਤਸਰ ਦੀ ਮੀਟਿੰਗ ਮਨਜਿੰਦਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਸਮੂਹ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਵਿਅਕਤੀ ਵਲੋਂ ਖੁਦਕੁਸ਼ੀ

ਵੇਰਕਾ, 26 ਨਵੰਬਰ (ਪਰਮਜੀਤ ਸਿੰਘ ਬੱਗਾ)-ਥਾਣਾ ਸਦਰ ਖੇਤਰ ਦੇ ਇਲਾਕੇ ਦੇ ਰਹਿਣ ਵਾਲੇ ਵਿਕ ਵਿਅਕਤੀ ਵਲੋਂ ਇਲਾਕੇ ਦੇ ਹੀ ਕੁਝ ਲੋਕਾਂ ਦੁਆਰਾ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਹੋਕੇ ਕੋਈ ਜ਼ਹਿਰੀਲਾ ਪਦਾਰਥ ਖਾਕੇ ਖੁਦਕੁਸ਼ੀ ਕਰ ਲਈ ਗਈ | ਮਿ੍ਤਕ ਦੀ ਪਹਿਚਾਣ ਰਾਮ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮੰਨਾ ਵਲੋਂ ਸ਼ਾਹਪੁਰ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ

ਬਾਬਾ ਬਕਾਲਾ ਸਾਹਿਬ 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਵਲੋਂ ਪਿੰਡ ਸ਼ਾਹਪੁਰ ਵਿਖੇ ਜਥੇਦਾਰ ਕਰਮ ਸਿੰਘ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਰਾਸਾ ਯੂਨਿਟ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਚੋਣ

ਬਾਬਾ ਬਕਾਲਾ ਸਾਹਿਬ, 26 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਰਾਸਾ ਪੰਜਾਬ ਯੂਨਿਟ ਤਹਿਸੀਲ ਬਾਬਾ ਬਕਾਲਾ ਸਾਹਿਬ ਦਾ ਚੋਣ ਇਜਲਾਸ ਹੋਇਆ, ਜਿਸ 'ਚ ਸਟੇਟ ਪੱਧਰ ਦੇ ਅਹੁਦੇਦਾਰ ਰਵਿੰਦਰ ਸਿੰਘ ...

ਪੂਰੀ ਖ਼ਬਰ »

ਮਿਹਨਤਕਸ਼ ਲੋਕਾਂ ਦੀ ਮਿਹਨਤ ਦਾ ਪ੍ਰਤੀਕ ਪਿੰਡ ਮੱਧ

ਅਮਨ ਸ਼ਾਲੀਮਾਰ 9872262228 ਰਈਆ- ਅੰਮਿ੍ਤਸਰ ਜਲੰਧਰ ਨੈਸ਼ਨਲ ਹਾਈਵੇ ਦੇ ਬਿਲਕੁਲ ਬੁੱਕਲ 'ਚ ਕਸਬਾ ਰਈਆ ਦੇ ਨਾਲ ਹੀ ਘੁੱਗ ਵੱਸਿਆ ਪਿੰਡ ਮੱਧ ਦੀ ਇਤਿਹਾਸਕ ਪੱਖੋਂ ਚਾਹੇ ਕੋਈ ਜ਼ਿਆਦਾ ਖਾਸੀਅਤ ਨਹੀਂ ਹੈ, ਪਰ ਫਿਰ ਵੀ ਇਸ ਪਿੰਡ ਦੇ ਮਿਹਨਤਕਸ਼ ਲੋਕਾਂ ਨੇ ਸਖ਼ਤ ਮਿਹਨਤ ਨਾਲ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਅੱਜ ਕੇਵਲ 2 ਰੇਲ ਗੱਡੀਆਂ ਹੀ ਚੱਲੀਆਂ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਕਿਸਾਨੀ ਸੰਘਰਸ਼ ਕਾਰਨ ਰੇਲ ਆਵਾਜਾਈ ਦੀਆਂ ਇਕ ਵਾਰ ਫਿਰ ਤੋਂ ਬਰੇਕਾਂ ਲੱਗ ਗਈਆਂ ਹਨ ਅਤੇ ਰੇਲਵੇ ਵਲੋਂ ਵੱਖ-ਵੱਖ ਰਾਜਾਂ ਤੋਂ ਸੂਬੇ 'ਚ ਦਾਖਲ ਹੋਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਅੱਜ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ 'ਸ੍ਰੀ ਗੁਰੂ ਨਾਨਕ ਦੇਵ ਚੇਅਰ' ਸਥਾਪਤ ਕੀਤੀ ਜਾਵੇਗੀ-ਉਪ ਕੁਲਪਤੀ ਸਿੱਧੂ

ਅੰਮਿ੍ਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ਦੀ ਸੰਪੂਰਨਤਾ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਚੇਅਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ...

ਪੂਰੀ ਖ਼ਬਰ »

ਸੂਬਾ ਸਰਕਾਰ ਤੋਂ ਲੋਕ ਵਿਕਾਸ ਤੇ ਸਹੂਲਤਾਂ ਦੀ ਉਮੀਦ ਤਿਆਗ ਦੇਣ: ਰੰਧਾਵਾ

ਵੇਰਕਾ, 26 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਸ਼ੁਰੂ ਕੀਤੀਆਂ ਮੀਟਿੰਗਾਂ ਤਹਿਤ ਅੱਜ ਯੂਥ ਅਕਾਲੀ ਆਗੂ ਮੋਲਕਪ੍ਰੀਤ ਸਿੰਘ ਦੀ ਅਗਵਾਈ ਹੇਠ ਵਰਕਰ ਮੀਟਿੰਗ ਮਹਿਤਾ ਰੋਡ ਵਿਖੇ ਹੋਈ | ਇਸ ਇਕੱਤਰਤਾ ਦੌਰਾਨ ਪਹੁੰਚੇ ਹਲਕਾ ...

ਪੂਰੀ ਖ਼ਬਰ »

ਸਦਰ ਬਾਜ਼ਾਰ 'ਚੋਂ ਛਾਉਣੀ ਪ੍ਰਬੰਧਕਾਂ ਵਲੋਂ ਕੱਢੇ ਜਾ ਰਹੇ ਪਰਿਵਾਰਾਂ ਨੇ ਲਾਇਆ ਧਰਨਾ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਸਦਰ ਬਾਜ਼ਾਰ 'ਚ ਛਾਉਣੀ ਪ੍ਰਬੰਧਕਾਂ ਵਲੋਂ ਉੱਥੇ ਰਹਿ ਰਹੇ ਲੋਕਾਂ ਤੋਂ ਘਰ ਖਾਲੀ ਕਰਵਾਉਣ ਦੇ ਹੁਕਮਾਂ ਵਿਰੁੱਧ ਅੱਜ ਪੀੜਤ ਪਰਿਵਾਰਾਂ ਵਲੋਂ ਇੱਥੇ ਕਚਿਹਰੀ ਚੌਕ ਨੇੜੇ ਕੰਟੋਨਮੈਂਟ ਵਿਖੇ ਧਰਨਾ ਦਿੱਤਾ ਗਿਆ | ਇਨ੍ਹਾਂ ਵਲੋਂ ...

ਪੂਰੀ ਖ਼ਬਰ »

ਭਾਜਪਾ ਐਸ. ਸੀ. ਮੋਰਚਾ ਨੇ ਬੱਚਿਆਂ 'ਚ ਜਾ ਕੇ ਮਨਾਇਆ ਸੰਵਿਧਾਨ ਦਿਵਸ

ਅੰਮਿ੍ਤਸਰ, 26 ਨਵੰਬਰ: (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ ਅਤੇ ਬੱਚਿਆਂ ਨੂੰ ...

ਪੂਰੀ ਖ਼ਬਰ »

ਸਮੂਹ ਨਿਹੰਗ ਸਿੰਘ ਦਲਾਂ ਦੀ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ: ਬਾਬਾ ਬਲਬੀਰ ਸਿੰਘ

ਅੰਮਿ੍ਤਸਰ, 26 ਨਵੰਬਰ (ਹਰਮਿੰਦਰ ਸਿੰਘ)-ਖੇਤੀ ਨਾਲ ਸਬੰਧਤ ਕਾਨੂੰਨਾਂ ਦੇ ਵਿਰੋਧ ਵਿਚ ਸੜਕਾਂ 'ਤੇ ਖੱਜਲ ਖੁਆਰ ਹੋ ਰਹੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਹਮਦਰਦੀ ਤੇ ਧੀਰਜ ਨਾਲ ਵਿਚਾਰ ਕਰੇ | ਜਬਰੀ ਠੋਕੇ ਕਾਨੂੰਨ ਲੋਕ ਹਿਤ ਸਥਾਈ ਸਹੀ ਸਾਬਤ ਨਹੀਂ ਹੋਣਗੇ | ਇਹ ...

ਪੂਰੀ ਖ਼ਬਰ »

ਜੇਲ੍ਹ ਮੁਲਾਜ਼ਮ ਨਾਲ ਝਗੜਣ ਵਾਲੇ ਕੈਦੀ ਖ਼ਿਲਾਫ ਪਰਚਾ ਦਰਜ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਜੇਲ੍ਹ ਮੁਲਾਜ਼ਮ ਨਾਲ ਝਗੜਾ ਕਰਨ ਵਾਲੇ ਇਕ ਕੈਦੀ ਖਿਲਾਫ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਮਾਮਲਾ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਸਹਾਇਕ ਜੇਲ੍ਹ ਸੁਪਰਡੈਂਟ ਬਹਾਦੁਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ ...

ਪੂਰੀ ਖ਼ਬਰ »

ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਨੌਜਵਾਨ ਖਿਡਾਰੀਆਂ ਨੇ ਮੋਦੀ ਤੇ ਖੱਟੜ ਦੇ ਪੁਤਲੇ ਸਾੜੇ

ਅਜਨਾਲਾ, 26 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਸਰਕਾਰ ਵਲੋਂ ਪਾਣੀ ਦੀਆਂ ਬੁਛਾੜਾਂ ਛੱਡਣ ਅਤੇ ਲਾਠੀਚਾਰਜ ਕਰਨ ਦੇ ਵਿਰੋਧ 'ਚ ਸਵਰਾਜ ਸਪੋਰਟਸ ...

ਪੂਰੀ ਖ਼ਬਰ »

ਆਖਰ ਚੱਲ ਪਈ ਗੁਰੂ ਨਾਨਕ ਦੇਵ ਹਸਪਤਾਲ ਦੀ ਐਮ.ਆਰ.ਆਈ. ਮਸ਼ੀਨ

ਅੰਮਿ੍ਤਸਰ, 26 ਨਵੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ 'ਚ ਤਿੰਨ ਹਫਤਿਆਂ ਉਪਰੰਤ ਅੱਜ ਐਮ.ਆਰ.ਆਈ. ਮਸ਼ੀਨ ਆਖਰ ਚਲ ਪਈ ਹੈ | ਇਹ ਮਸ਼ੀਨ ਬੀਤੇ ਦਿਨ ਆਕਸੀਜਨ ਸਿਲੰਡਰ ਟਕਰਾਉਣ ਕਾਰਨ ਖਰਾਬ ਹੋ ਗਈ ਸੀ ਜਿਸ ਉਪਰੰਤ ਇਸ 'ਚੋਂ ਰਸਾਇਣਕ ਗੈਸਾਂ ਦਾ ਰਿਸਾਵ ਹੋ ਗਿਆ ਸੀ | ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ 100 ਸਾਲ ਮੁਕੰਮਲ ਹੋਣ 'ਤੇ ਭਾਈ ਲੌਾਗੋਵਾਲ ਵਲੋਂ ਸਾਬਕਾ ਪ੍ਰਧਾਨਾਂ ਤੇ ਮੈਂਬਰਾਂ ਦਾ ਸਨਮਾਨ

ਅੰਮਿ੍ਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ 100 ਵਰੇ੍ਹ ਪੂਰੇ ਹੋਣ 'ਤੇ ਸ਼ੋ੍ਰਮਣੀ ਕਮੇਟੀ ਦੇ ਕੁਝ ਸਾਬਕਾ ਪ੍ਰਧਾਨਾਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੇ ਮੈਂਬਰਾਂ ਨੂੰ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਅੱਜ ...

ਪੂਰੀ ਖ਼ਬਰ »

ਲਾਹੌਰ 'ਚ 'ਪੰਜਾਬੀ ਜ਼ਬਾਨ ਨੂੰ ਸਿੱਖ ਗੁਰੂਆਂ ਦੀ ਦੇਣ' ਵਿਸ਼ੇ 'ਤੇ ਵੈਬੀਨਾਰ

ਅੰਮਿ੍ਤਸਰ, 26 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਐਾਡ ਕਲਚਰਲ ਫ਼ੌਰਮ ਵਲੋਂ ਕੌਮਾਂਤਰੀ ਵੈਬੀਨਾਰ ਦੇ ਸਿਲਸਿਲੇ 'ਚ ਅੱਜ 'ਪੰਜਾਬੀ ਜ਼ੁਬਾਨ ਨੂੰ ਸਿੱਖ ਗੁਰੂਆਂ ਦੀ ਦੇਣ' ਵਿਸ਼ੇ 'ਤੇ ਅੱਠਵਾਂ ਵੈਬੀਨਾਰ ਕਰਵਾਇਆ ਗਿਆ | ਦਿਆਲ ਸਿੰਘ ਰਿਸਰਚ ਐਾਡ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋ ਪਾਸੇ ਖੱੁਲ੍ਹੇ ਮੈਦਾਨ 'ਚ ਧਰਨਾ ਤਬਦੀਲ

ਜੰਡਿਆਲਾ ਗੁਰੂ, 26 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋਂ ਪਾਸੇ ਖੁੱਲ੍ਹੇ ਮੈਦਾਨ ਵਿਚ ਧਰਨਾ ਤਬਦੀਲ ਕਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX