ਤਾਜਾ ਖ਼ਬਰਾਂ


ਐਸ. ਬੀ. ਆਈ. ਬੈਂਕ ਦੀ ਸ਼ਾਖਾ ਅੱਡਾ ਨਸਰਾਲਾ ਵਿਖੇ ਸਰਕਾਰੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ
. . .  7 minutes ago
ਨਸਰਾਲਾ, 10 ਮਈ (ਸਤਵੰਤ ਸਿੰਘ ਥਿਆੜਾ) - ਅੱਜ ਅੱਡਾ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਅੱਗੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਸ...
ਦਿਹਾਤੀ ਖੇਤਰਾਂ 'ਚ ਨਹੀਂ ਪਹੁੰਚੀ ਵੈਕਸੀਨ
. . .  44 minutes ago
ਨਵਾਂ ਪਿੰਡ, (ਅੰਮ੍ਰਿਤਸਰ)10 ਮਈ (ਜਸਪਾਲ ਸਿੰਘ ) - ਸਥਾਨਕ ਮੁੱਢਲਾ ਸਿਹਤ ਕੇਂਦਰ ...
ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਬਿਨਾਂ ਵੈਕਸੀਨ ਤੋਂ ਪਰਤੇ ਨੌਜਵਾਨ
. . .  53 minutes ago
ਜੰਡਿਆਲਾ ਮੰਜਕੀ,10 ਮਈ (ਸੁਰਜੀਤ ਸਿੰਘ ਜੰਡਿਆਲਾ) - ਅਠਾਰਾਂ ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਦੋਂ ਨਜ਼ਰ ਆਈ ਜਦੋਂ...
ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ
. . .  56 minutes ago
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ 18 ਤੋਂ 44 ਸਾਲ ਉਮਰ ਤੱਕ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ ,10 ਮਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ...
ਦੁਕਾਨਦਾਰਾਂ ਵਲੋਂ ਸਰਕਾਰੀ ਫ਼ੈਸਲੇ ਦਾ ਵਿਰੋਧ
. . .  about 1 hour ago
ਮਾਹਿਲਪੁਰ, 10 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਵਿਖੇ ਅੱਜ ਸਵੇਰੇ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀਆਂ ਕੋਰੋਨਾ ਸਬੰਧੀ ਦੁਕਾਨਾਂ ਬੰਦ ਕਰਨ ਦਾ ਸਮਾਂ ...
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  about 1 hour ago
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਕਾਫ਼ਲਾ ਭਾਰੀ...
12 ਵਜੇ ਕਰਫ਼ਿਊ ਲੱਗਣ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ
. . .  about 2 hours ago
ਲੁਧਿਆਣਾ, 10 ਮਈ ( ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪ੍ਰਸ਼ਾਸਨ ਨੇ 12 ਵਜੇ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ...
ਜਨਮ ਦਿਨ ਦੀ ਪਾਰਟੀ ਮੌਕੇ ਔਰਤ ਦੇ ਪ੍ਰੇਮੀ ਵਲੋਂ ਚਲਾਈ ਗੋਲੀ ਵਿਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ
. . .  about 2 hours ago
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ) - ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ...
ਇਜ਼ਰਾਈਲ ਨੇ ਭਾਰਤ ਨੂੰ 1,300 ਆਕਸੀਜਨ ਕੰਸਨਟ੍ਰੇਟਰਸ ਸਮੇਤ ਹੋਰ ਮੈਡੀਕਲ ਮਦਦ ਭੇਜੀ
. . .  about 2 hours ago
ਨਵੀਂ ਦਿੱਲੀ , 10 ਮਈ - ਇਜ਼ਰਾਈਲ ਨੇ ਭਾਰਤ ਨੂੰ ਮਦਦ ਨੂੰ ਮਦਦ ਭੇਜੀ ਹੈ । ਮਦਦ ਦੇ ਤੋਰ ਉੱਤੇ 1,300 ਆਕਸੀਜਨ ਕੰਸਨਟ੍ਰੇਟਰਸ , 400 ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਨਾਂ...
ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ , 10 ਮਈ - ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਆਕਸੀਜਨ ਕੌਂਸਨਟ੍ਰੈਟੋਰਸ ਦੀ ਕਾਲਾ ਮਾਰਕੀਟਿੰਗ ਕਰਨ ਦੇ ਦੋਸ਼ ਹੇਠ ਲੁੱਕ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161 ਕੋਰੋਨਾ ਦੇ ਨਵੇਂ ਮਾਮਲੇ ਆਏ, 3,754 ਮੌਤਾਂ
. . .  about 2 hours ago
ਨਵੀਂ ਦਿੱਲੀ,10 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161...
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ 17 ਮਈ ਤੱਕ ਬੰਦ
. . .  about 3 hours ago
ਡਮਟਾਲ,10 ਮਈ (ਰਾਕੇਸ਼ ਕੁਮਾਰ) ਅੰਗਰੇਜ਼ਾਂ ਦੇ ਜ਼ਮਾਨੇ ਦੀ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ ...
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
. . .  about 3 hours ago
ਆਸਾਮ,10 ਮਈ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ...
ਦਿੱਲੀ: ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ
. . .  about 3 hours ago
ਦਿੱਲੀ,10 ਮਈ - ਦਿੱਲੀ ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ...
ਉੱਤਰਾਖੰਡ: 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਲੱਗਾ ਕਰਫ਼ਿਊ
. . .  about 4 hours ago
ਉੱਤਰਾਖੰਡ,10 ਮਈ - ਰਾਜ 'ਚ 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਾ...
ਆਸਾਮ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਆਸਾਮ, 10 ਮਈ - ਆਸਾਮ ਦੇ ਨਾਗਾਓਂ ਨੇੜੇ 0705 ਘੰਟਿਆਂ 'ਤੇ ਰਿਕਟਰ ....
ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੇ 82.06 ਰੁਪਏ ਹੋਈ
. . .  about 4 hours ago
ਨਵੀਂ ਦਿੱਲੀ, 10 ਮਈ - ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ...
ਦਿੱਲੀ: ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ,10 ਮਈ - ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ...
ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  about 4 hours ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  about 5 hours ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 13 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। ਵੱਲਭ ਭਾਈ ਪਟੇਲ

ਪਟਿਆਲਾ

ਕਿਸਾਨਾਂ ਅੱਗੇ ਨਾ ਚੱਲਿਆ ਪ੍ਰਸ਼ਾਸਨ ਦਾ ਜ਼ੋਰ, ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਝੱਲਦੇ ਹਰਿਆਣਾ 'ਚ ਹੋਏ ਦਾਖ਼ਲ

ਰਾਜਪੁਰਾ, 26 ਨਵੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)- ਕੌਮੀ ਸ਼ਾਹ ਮਾਰਗ ਪੰਜਾਬ ਦੇ ਮੁੱਖ ਦਵਾਰ ਸ਼ੰਭੂ ਬੈਰੀਅਰ 'ਤੇ ਅੱਜ ਪੰਜਾਬ ਦੇ ਕਿਸਾਨਾਂ ਅੱਗੇ ਹਰਿਆਣਾ ਪ੍ਰਸ਼ਾਸਨ ਦਾ ਜ਼ੋਰ ਨਹੀਂ ਚੱਲ ਸਕਿਆ ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਹਰਿਆਣਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ, ਆਈ.ਜੀ. ਅੰਬਾਲਾ ਰੇਂਜ ਅਤੇ ਪੁਲਿਸ ਕਪਤਾਨ ਅੰਬਾਲਾ ਦੀ ਦੇਖ-ਰੇਖ ਵਿਚ ਕਿਸਾਨਾਂ ਨੂੰ ਰੋਕਣ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਨੂੰ ਮਾਤ ਦਿੰਦੇ ਹੋਏ ਅਤੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਝੱਲਦੇ ਹੋਏ ਸਾਰੇ ਬੈਰੀਕੇਡਸ ਤੋੜ ਕੇ ਹਰਿਆਣਾ ਵਿਚ ਦਾਖ਼ਲ ਹੋ ਗਏ | ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵਲੋਂ 26-27 ਨਵੰਬਰ ਨੂੰ ਦਿੱਲੀ ਘੇਰਨ ਲਈ ਦਿੱਤੇ ਸੱਦੇ ਤਹਿਤ ਹਰਿਆਣਾ ਸਰਕਾਰ ਨੂੰ ਪਤਾ ਸੀ ਕਿ ਵੱਡੀ ਗਿਣਤੀ ਵਿਚ ਕਿਸਾਨ ਹਰਿਆਣਾ ਰਾਹੀਂ ਦਿੱਲੀ ਜਾਣਗੇ ਜਿਸ ਕਾਰਨ ਹਰਿਆਣਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਰੋਕਣ ਲਈ ਡੀ.ਸੀ. ਅੰਬਾਲਾ ਅਸ਼ੋਕ ਕੁਮਾਰ ਸ਼ਰਮਾ, ਪੁਲਿਸ ਦੇ ਆਈ.ਜੀ. ਅੰਬਾਲਾ ਰੇਂਜ ਵਾਈ. ਪੂਰਨ ਕੁਮਾਰ, ਪੁਲਿਸ ਕਪਤਾਨ ਰਾਜੇਸ਼ ਕਾਲੀਆ ਅਤੇ ਐਸ.ਡੀ.ਐਮ. ਅੰਬਾਲਾ ਅਮਿਤ ਕੁਮਾਰ ਦੀ ਅਗਵਾਈ ਵਿਚ ਵੱਡੇ ਪੱਥਰ 'ਤੇ ਤਿਆਰੀਆਂ ਕੀਤੀਆਂ ਗਈਆਂ ਸਨ | ਅੱਜ ਪੰਜਾਬ ਦੇ ਮੁੱਖ ਮਾਰਗ 'ਤੇ ਪੈਂਦੇ ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਸ਼ੰਭੂ ਬੈਰੀਅਰ 'ਤੇ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੀ ਸਰਹੱਦ ਘੱਗਰ ਦਰਿਆ ਦੇ ਪੁਲ 'ਤੇ ਮਜ਼ਬੂਤ ਬੈਰੀਕੇਡਸ ਲਗਾ ਕੇ, ਸੀਮਿੰਟ ਦੇ ਪੱਥਰ, ਪਾਣੀ ਦੀਆਂ ਬੁਛਾੜਾਂ ਪਾਉਣ ਵਾਲੀਆਂ ਗੱਡੀਆਂ, ਰੋਡ ਰੋਲਰ, ਕਰੇਨਾਂ ਲਗਾ ਦਿੱਤੀਆਂ ਗਈਆਂ ਸਨ | ਅੱਜ ਜਿਉਂ ਹੀ ਪੰਜਾਬ ਵਲੋਂ ਕਿਸਾਨਾਂ ਵੱਡੀ ਗਿਣਤੀ ਵਿਚ ਕਿਸਾਨਾਂ ਨਾਲ ਭਰਕੇ ਟਰੈਕਟਰ ਟਰਾਲੀਆਂ ਹਰਿਆਣਾ ਦੀ ਹੱਦ 'ਤੇ ਪਹੁੰਚੀਆਂ ਤਾਂ ਉੱਥੇ ਉਨ੍ਹਾਂ ਨੂੰ ਰੁਕਣਾ ਪਿਆ ਜਿਸ 'ਤੇ ਕਿਸਾਨਾਂ ਦੇ ਕਾਫ਼ਲੇ ਵਿਚ ਸ਼ਾਮਲ ਵੱਡੀ ਗਿਣਤੀ ਪਹੁੰਚੇ ਨੌਜਵਾਨ ਕਿਸਾਨਾਂ ਨੇ ਬੈਰੀਕੇਡਸ ਤੋੜਨ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਤੇ ਆਖ਼ਰ ਪੰਜਾਬ ਦੇ ਕਿਸਾਨਾਂ ਅੱਗੇ ਹਰਿਆਣਾ ਦੇ ਪ੍ਰਸ਼ਾਸਨ ਦਾ ਜ਼ੋਰ ਨਹੀਂ ਚੱਲਿਆ ਤੇ ਕਿਸਾਨ ਸਾਰੇ ਬੈਰੀਕੇਡਸ ਤੋੜ ਕੇ ਅੱਥਰੂ ਗੈਸ ਤੇ ਘੱਗਰ ਦਰਿਆ ਦੇ ਗੰਦੇ ਪਾਣੀ ਦੀਆਂ ਬੁਛਾੜਾ ਝੱਲਦੇ ਹੋਏ ਜੈ ਕਾਰਿਆਂ ਦੀ ਗੂੰਜ 'ਚ ਹਰਿਆਣਾ ਵਿਚ ਦਾਖ਼ਲ ਹੋ ਗਏ ਤੇ ਹਰਿਆਣਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇਖਦਾ ਹੀ ਰਹਿ ਗਿਆ |
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਗਾਏ ਬੈਰੀਕੇਡ ਨੌਜਵਾਨਾਂ ਨੇ ਕੀਤੇ ਮਾਰਕੰਡੇ ਦੇ ਸਪੁਰਦ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਅਗਵਾਈ ਹੇਠ ਇਲਾਕੇ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਅਨਾਜ ਮੰਡੀ ਦੁਧਨ ਸਾਧਾਂ ਤੋਂ ਰਵਾਨਾ ਹੋਇਆ | ਇਸ ਰਵਾਨਗੀ ਮੌਕੇ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ | ਇਹ ਵੱਡਾ ਕਾਫ਼ਲਾ ਜਦੋਂ ਹਰਿਆਣਾ ਬਾਰਡਰ 'ਤੇ ਪਹੁੰਚਿਆ ਤਾਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਮਿੱਟੀ ਦੇ ਟਰਾਲੇ, ਟਰਾਲੀਆਂ ਅਤੇ ਬੈਰੀਕੇਡ ਲਗਾਏ ਗਏ ਸਨ | ਭਾਵੇਂ ਕਿ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਅਤੇ ਬਲਾਕ ਪ੍ਰਧਾਨ ਗੁਰਚਰਨ ਸਿੰਘ ਪਰੌੜ ਵਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਜਥੇਬੰਦੀਆਂ ਦੇ ਹੁਕਮਾਂ ਅਨੁਸਾਰ ਜਿੱਥੇ ਉਨ੍ਹਾਂ ਨੂੰ ਰੋਕਿਆ ਜਾਵੇ ਉਹ ਉੱਥੇ ਹੀ ਧਰਨਾ ਲਗਾ ਕੇ ਬੈਠ ਜਾਣਗੇ ਪਰ ਇਹ ਨਾਂ ਆਗੂਆਂ ਦੀ ਪ੍ਰਵਾਹ ਕੀਤੇ ਬਗੈਰ ਨੌਜਵਾਨਾਂ ਨੇ ਆਪਣੇ ਗ਼ੁੱਸੇ 'ਤੇ ਕਾਬੂ ਨਾ ਪਾਉਂਦਿਆਂ ਨੌਜਵਾਨ ਆਗੂ ਨਰਿੰਦਰ ਭਿੰਡਰ ਦੀ ਅਗਵਾਈ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਜਿੱਥੇ ਬੈਰੀਕੇਡ ਮਾਰਕੰਡੇ ਵਿਚ ਸੁੱਟ ਦਿੱਤੇ ਉੱਥੇ ਹੀ ਮਿੱਟੀ ਦੀਆਂ ਟਰਾਲੀਆਂ ਤੇ ਵੱਡੇ ਵੱਡੇ ਪੱਥਰਾਂ ਨੂੰ ਟਰੈਕਟਰ ਪਿਛੇ ਪਾ ਕੇ ਪੰਜਾਬ ਵਾਲੇ ਪਾਸੇ ਕਰਕੇ ਰਸਤਾ ਖੋਲ੍ਹ ਦਿੱਤਾ | ਇਸ ਮੌਕੇ ਨਰਿੰਦਰ ਭਿੰਡਰ ਵਲੋਂ ਵਾਟਰ ਕੈਨਨ 'ਤੇ ਚੜ੍ਹ ਕੇ ਚੱਲ ਰਹੀਆਂ ਪਾਣੀਂ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੇ ਬਿਨਾਂ ਪਾਣੀ ਦਾ ਮੰੂਹ ਹਰਿਆਣਾ ਵੱਲ ਘੂਮਾ ਦਿੱਤਾ ਗਿਆ | ਵੇਖਦਿਆਂ ਹੀ ਵੇਖਦਿਆਂ ਕਿਸਾਨਾਂ ਵਲੋਂ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ | ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਐਸ.ਪੀ. ਵਰੁਣ ਸ਼ਰਮਾ, ਡੀ.ਐਸ.ਪੀ. ਅਜੈਪਾਲ ਸਿੰਘ ਤੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਵੀ ਪਹੁੰਚੇ | ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਡਾ: ਗੁਰਮੀਤ ਸਿੰਘ ਬਿੱਟੂ, ਹਰਦਿਆਲ ਚੁੰਹਟ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਟੋਨੀ, ਲੱਕੀ, ਨੌਨਿਹਾਲ ਸਿੰਘ, ਗੁਰਜੀਤ ਬੈਹਿਰੁ ਆਦਿ ਹਾਜ਼ਰ ਸਨ |
ਸ਼ੋ੍ਰਮਣੀ ਕਮੇਟੀ ਮੁਲਾਜ਼ਮ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਲੈ ਕੇ ਪੁੱਜੇ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗੁਰਦੁਆਰਾ ਖੇਤੀ ਸੁਧਾਰ ਕਾਨੂੰਨ ਰੱਦ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਲੰਗਰ ਲੈ ਕੇ ਪੁੱਜੇ | ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੂੰ ਦਿੱਲੀ ਜਾਣ ਵਾਲੇ ਮੁੱਖ ਰਸਤਿਆਂ 'ਤੇ ਤਾਇਨਾਤ ਕੀਤਾ ਗਿਆ, ਜੋ ਸੰਘਰਸ਼ ਰਹੇ ਕਿਸਾਨਾਂ ਨੂੰ ਲੰਗਰ ਛਕਾਉਣਗੇ | ਅੱਜ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ, ਗੁਰਦੁਆਰਾ ਪਾਤਿਸ਼ਾਹੀ ਨੌਵੀਂ ਧਮਤਾਨ ਸਾਹਿਬ ਤੋਂ ਇਲਾਵਾ ਪ੍ਰਬੰਧ ਅਧੀਨ ਗੁਰਦੁਆਰਿਆਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੁਲਾਜ਼ਮਾਂ ਨੇ ਖਨੌਰੀ ਮੁੱਖ ਮਾਰਗ 'ਤੇ ਕਿਸਾਨਾਂ ਲਈ ਲੰਗਰ ਲਗਾਇਆ ਗਿਆ | ਸ਼ੋ੍ਰਮਣੀ ਕਮੇਟੀ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਲੰਗਰ ਲਈ ਤਾਇਨਾਤ ਮੁਲਾਜ਼ਮ ਮੈਡੀਕਲ ਸੇਵਾਵਾਂ ਵੀ ਮੁਹੱਈਆ ਕਰਵਾਉਣਗੇ ਜਿਸ ਲਈ ਮੈਡੀਕਲ ਟੀਮਾਂ ਨੂੰ ਤਿਆਰ ਕੀਤਾ ਗਿਆ ਹੈ | ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਕਮੇਟੀ ਵਲੋਂ ਅੰਤਰਿੰਗ ਕਮੇਟੀ 'ਚ ਖੇਤੀ ਸੁਧਾਰ ਕਾਨੂੰਨ ਦੀ ਜ਼ੋਰਦਾਰ ਨਿੰਦਾ ਕਰਕੇ ਕਿਸਾਨ ਭਰਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਮਤਾ ਪਾਸ ਹੋਇਆ ਸੀ, ਜਿਸ ਤਹਿਤ ਅੱਜ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਕਿਸਾਨ ਭਰਾਵਾਂ ਲਈ ਲੰਗਰ ਲੈ ਕੇ ਪੁੱਜੇ ਹਨ | ਇਸ ਮੌਕੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਕਰਤਾਰ ਸਿੰਘ, ਮੈਨੇਜਰ ਜਗਪਾਲ ਸਿੰਘ, ਮੈਨੇਜਰ ਕਮਲਜੀਤ ਸਿੰਘ ਸ਼ੋ੍ਰਮਣੀ ਕਮੇਟੀ ਸਟਾਫ਼ ਅਤੇ ਮੁਲਾਜ਼ਮ ਆਦਿ ਸ਼ਾਮਲ ਸਨ |
ਵੱਖ ਵੱਖ ਵਰਗਾਂ ਵਲੋਂ ਹਰਿਆਣਾ ਬਾਰਡਰ 'ਤੇ ਕਿਸਾਨਾਂ ਨਾਲ ਧੱਕੇਸ਼ਾਹੀ ਦਾ ਵਿਰੋਧ
ਨਾਭਾ, (ਕਰਮਜੀਤ ਸਿੰਘ)-ਇੱਥੋਂ ਦੇ ਲੇਬਰ ਚੌਕ 'ਚ ਅੱਜ ਮਜ਼ਦੂਰਾਂ ਵਲੋਂ ਹਰਿਆਣਾ ਰਾਹੀਂ ਦਿੱਲੀ ਜਾ ਰਹੇ ਪੰਜਾਬੀਆਂ 'ਤੇ ਹਰਿਆਣਾ ਪੁਲਿਸ ਵਲੋਂ ਧੱਕੇਸ਼ਾਹੀ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਹਰਿਆਣਾ ਸਰਕਾਰ ਅਤੇ ਰਾਸ਼ਟਰਪਤੀ ਨਾਲ ਗੱਲ ਕਰਨ ਅਤੇ ਪੰਜਾਬ ਸਰਕਾਰ ਪੰਜਾਬੀਆਂ ਦੀ ਮਦਦ ਲਈ ਡਾਕਟਰ, ਦਵਾਈਆਂ, ਤੰਬੂ ਦਾ ਪ੍ਰਬੰਧ ਕਰਕੇ ਭੇਜੇ | ਮਨਰੇਗਾ ਫ਼ਰੰਟ ਦੇ ਆਗੂ ਰਾਜਕੁਮਾਰ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣ ਦਾ ਅਧਿਕਾਰ ਸਭ ਨੂੰ ਹੈ ਅਤੇ ਹਰਿਆਣਾ ਸਰਕਾਰ ਜਿਸ ਨਾਲ ਕਿਸੇ ਤਰ੍ਹਾਂ ਦਾ ਵਿਰੋਧ ਵੀ ਨਹੀਂ, ਉਸ ਵਲੋਂ ਪੰਜਾਬੀਆਂ ਦੀ ਆਵਾਜ਼ ਨੂੰ ਇਸ ਤਰ੍ਹਾਂ ਦੱਬਣਾ ਸਰਾਸਰ ਬਦ-ਕਿਰਦਾਰੀ ਹੈ | ਆਗੂ ਲਖਵੀਰ ਸਿੰਘ ਲਾਡੀ ਨੇ ਕਿਹਾ ਕਿ ਕੱਲ੍ਹ ਨੂੰ ਮਜ਼ਦੂਰ, ਦੁਕਾਨਦਾਰ, ਔਰਤਾਂ, ਮੁਲਾਜ਼ਮ ਕਿਸੇ ਦੀ ਵੀ ਆਵਾਜ਼ ਨੂੰ ਇਸੇ ਤਰ੍ਹਾਂ ਦੱਬਿਆ ਜਾਵੇਗਾ | ਇਸ ਮੌਕੇ ਮਜ਼ਦੂਰ ਬੈਨਰ ਲੈ ਕੇ ਲੇਬਰ ਚੌਕ 'ਚ ਖੜੇ ਤੇ ਉਨ੍ਹਾਂ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮਜ਼ਦੂਰਾਂ ਨੇ ਦਸਤਖਤ, ਅੰਗੂਠੇ ਲਾ ਕੇ ਐਸ.ਡੀ.ਐਮ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਰਸਤੇ ਵਿਚ ਘੇਰੇ ਗਏ ਪੰਜਾਬੀਆਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ | ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਬਲਕਾਰ ਸਿੰਘ ਨੇ ਦੱਸਿਆ ਕਿ ਅੱਜ ਸੰਵਿਧਾਨ ਦਿਵਸ 'ਤੇ ਹੀ ਸਰਕਾਰਾਂ ਨੇ ਆਪ ਹੀ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ |
ਹਲਕਾ ਸਨੌਰ ਤੋਂ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਦਿੱਲੀ ਲਈ ਰਵਾਨਾ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ ਦਿੱਲੀ
ਡਕਾਲਾ, (ਪਰਗਟ ਸਿੰਘ ਬਲਬੇੜਾ)- ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਸ਼ੁਰੂ ਹੋਏ ਸੰਘਰਸ਼ ਦਾ ਸਮਰਥਨ ਕਰਨ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਿੱਲੀ ਪਹੁੰਚ ਗਏ ਹਨ ਉੱਥੇ ਹਲਕਾ ਸਨੌਰ ਤੋਂ ਵੱਡੀ ਸੰਖਿਆ 'ਚ ਅਕਾਲੀ ਆਗੂ ਅਤੇ ਵਰਕਰ ਵੀ ਕਿਸਾਨਾਂ ਦੇ ਸਮਰਥਨ ਲਈ ਦਿੱਲੀ ਕੂਚ ਕਰ ਗਏ ਹਨ | ਇਥੇ ਅਕਾਲੀ ਆਗੂਆਂ ਤੇ ਵਰਕਰਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਜੈ ਕਾਰਿਆਂ ਨਾਲ ਰਵਾਨਾ ਕੀਤਾ | ਇਸ ਮੌਕੇ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 23 ਨਵੰਬਰ ਨੂੰ ਸਨੌਰ ਅਤੇ 24 ਨਵੰਬਰ ਨੂੰ ਰਾਜਪੁਰਾ ਵਿਖੇ ਵੱਡੇ ਸੰਮੇਲਨ ਕਰਕੇ ਕਿਸਾਨਾਂ ਦੇ ਸਮਰਥਨ ਦਾ ਐਲਾਨ ਕਰਨ ਦੇ ਨਾਲ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਕਿਸਾਨ ਸੰਘਰਸ਼ 'ਚ ਦਿੱਲੀ ਕੂਚ ਕਰਨ ਲਈ ਪ੍ਰੇਰਿਤ ਕੀਤਾ ਸੀ ਤੇ ਉਹ ਖ਼ੁਦ ਵੀ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਵੀ ਦਿੱਲੀ ਪਹੁੰਚ ਗਏ ਹਨ | ਇਸ ਮੌਕੇ ਪ੍ਰੇਮ ਸਿੰਘ ਸਵਾਈ ਵਾਲਾ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਜਸਵਿੰਦਰ ਸਿੰਘ ਬ੍ਰਹਮਪੁਰਾ, ਕਸ਼ਮੀਰ ਸਿੰਘ, ਬਿਕਰਮ ਸਿੰਘ ਫਰੀਦਪੁਰ, ਦਰਸ਼ਨ ਸਿੰਘ ਨੰਬਰਦਾਰ, ਸਾਹਿਬ ਸਿੰਘ ਅਦਾਲਤੀਵਾਲਾ, ਪਰਮਜੀਤ ਸਿੰਘ ਰੱਤਾਖੇੜਾ, ਸੁਖਬੀਰ ਸਿੰਘ ਬਲਬੇੜਾ, ਹਰਦਿਆਲ ਸਿੰਘ ਰੱਤਾਖੇੜਾ, ਬਲਜਤੀ ਸਿੰਘ, ਪ੍ਰਗਟ ਸਿੰਘ ੍ਰਮਸ਼ੀਗਣ, ਅਜਮੇਰ ਸਿੰਘ, ਯਾਦਵਿੰਦਰ ਸਿੰਘ, ਸੁਖਦੇਵ ਸਿੰਘ ਜੁਲਕਾਂ, ਜਸਵੀਰ ਸਿੰਘ ਈਸਰਹੇੜੀ, ਸੁਖਵਿੰਦਰ ਸਿੰਘ ਮਘਰ ਸਾਹਿਬ, ਇਕਬਾਲ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਚੂੰਹਟ ਅਤੇ ਸਵਰਨ ਸਿੰਘ ਨੰਬਰਦਾਰ ਵੀ ਹਾਜ਼ਰ ਸਨ |
ਵਕੀਲ ਭਾਈਚਾਰੇ ਨੇ ਵੀ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ
ਨਾਭਾ, (ਕਰਮਜੀਤ ਸਿੰਘ)- ਬਾਰ ਐਸੋਸੀਏਸ਼ਨ ਨਾਭਾ ਦੀ ਇਕ ਵਿਸ਼ੇਸ਼ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗਿਆਨ ਸਿੰਘ ਮੂੰਗੋ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਵਿਚ ਸਰਬ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇਹ ਕਾਲੇ ਕਾਨੂੰਨ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਅਤੇ ਆਮ ਲੋਕਾਂ ਦੇ ਹੱਕਾਂ 'ਤੇ ਡਾਕਾ ਹੈ ਅਤੇ ਇਸ ਲਈ ਸਰਵਸੰਮਤੀ ਨਾਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹ ਕਾਲੇ ਕਾਨੂੰਨ ਵਾਪਸ ਲਏ ਜਾਣ | ਬੈਠਕ ਵਿਚ ਇਸ ਗੱਲ ਦੀ ਵੀ ਨਿੰਦਾ ਕੀਤੀ ਗਈ ਹੈ ਪੰਜਾਬ ਹਰਿਆਣਾ ਦੇ ਕਿਸਾਨ ਮਜ਼ਦੂਰ ਜੋ ਕਿ ਇਨ੍ਹਾਂ ਕਾਲੇ ਕਾਨੂੰਨਾਂਿਖ਼ਲਾਫ਼ ਰੋਸ ਮੁਜ਼ਾਹਰਾ ਕਰਨ ਦਿੱਲੀ ਜਾ ਰਹੇ ਹਨ, ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਜੋ ਕੋਝੇ ਹੱਥਕੰਡੇ ਅਪਣਾਏ ਹਨ ਉਹ ਨਿੰਦਣਯੋਗ ਹਨ | ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਮਜ਼ਦੂਰਾਂ ਦੇ ਇਸ ਸੰਘਰਸ਼ ਦਾ ਸਾਥ ਦੇਣ ਲਈ 27 ਨਵੰਬਰ ਨੂੰ ਬਾਰ ਐਸੋਸੀਏਸ਼ਨ ਨਾਭਾ ਵਲੋਂ ਮੁਕੰਮਲ ਹੜਤਾਲ ਰਹੇਗੀ ਤੇ ਅਦਾਲਤੀ ਕੰਮਕਾਜ ਨਹੀਂ ਕੀਤਾ ਜਾਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਪੰਜਾਬ ਦੀਆਂ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਉਹ ਵੀ 27 ਨਵੰਬਰ ਨੂੰ ਮੁਕੰਮਲ ਹੜਤਾਲ ਰੱਖਣ |
ਜੁਲਕਾਂ ਪੁਲਿਸ ਵਲੋਂ ਹਰਿਆਣਾ 'ਚ ਦਾਖਲ ਹੋਣ ਵਾਲੇ ਵਾਹਨਾਂ ਦੇ ਬਦਲੇ ਰਸਤੇ
ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)- ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਕੂਚ ਅੰਦੋਲਨ ਕਾਰਨ ਹਰਿਆਣਾ ਸਰਕਾਰ ਵਲੋਂ ਬਾਰਡਰ ਸੀਲ ਕਰਨ ਕਰਕੇ ਪਿਹੋਵਾ ਜਾਂ ਅੰਬਾਲਾ ਜਾਣ ਵਾਲੇ ਵਾਹਨਾਂ ਦੇ ਰਸਤਿਆਂ ਨੂੰ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਬਦਲ ਦਿੱਤਾ ਗਿਆ | ਥਾਣਾ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਹੋਵਾ ਜਾਣ ਵਾਲੇ ਵਾਹਨਾਂ ਨੂੰ ਛੋਟੇ ਰਸਤਿਆਂ ਰਾਹੀਂ ਹਰਿਆਣਾ ਦਾਖਲ ਹੋਣ ਲਈ ਉਨ੍ਹਾਂ ਵਲੋਂ ਵੱਖ-ਵੱਖ ਰੂਟ ਬਣਾਏ ਗਏ ਜਿਵੇਂ ਕਿ ਭੁੱਨਰਹੇੜੀ ਤੋਂ ਵਾਇਆ ਘੜਾਮ, ਛੰਨਾ ਮੋੜ ਦੇਵੀਗੜ੍ਹ ਤੋਂ ਨਨਿਉਲਾ ਅਤੇ ਬਿੰਜਲ ਦੇ ਰਸਤੇ ਰਾਹੀਂ ਹਰਿਆਣਾ ਦਾਖਲ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਕ ਨਾਕਾ ਦੁਧਨਸਾਧਾਂ ਲਗਾਇਆ ਗਿਆ ਤਾਂ ਕਿ ਲੋਕ ਵਾਇਆ ਝੁੱਗੀਆਂ ਹੋ ਕੇ ਹਰਿਆਣਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਨਾਕੇ ਉਨ੍ਹਾਂ ਵਲੋਂ ਸਿਰਫ਼ ਹਰਿਆਣਾ ਜਾਣ ਵਾਲਿਆਂ ਲਈ ਲਗਾਏ ਗਏ ਜਦੋਂ ਕਿ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਵਾਲੇ ਕਿਸੇ ਵਾਹਨ ਨੂੰ ਨਹੀਂ ਰੋਕਿਆ ਜਾਵੇਗਾ |
ਗੂਹਲਾ ਚੀਕਾ ਰਾਹੀਂ ਹਰਿਆਣਾ 'ਚ ਹੋਏ ਦਾਖਲ
ਗੁਹਲਾ ਚੀਕਾ, (ਓ.ਪੀ. ਸੈਣੀ)- ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਦਿੱਲੀ ਪਹੁੰਚਣ ਦੇ ਐਲਾਨ 'ਤੇ ਪੁਲਿਸ ਪ੍ਰਸ਼ਾਸਨ ਤੇ ਅੱਜ ਹਰਿਆਣਾ ਪ੍ਰਸ਼ਾਸਨ ਨੇ ਬਾਹਰਵਾਰ ਘੱਗਰ ਨਦੀ ਦੇ ਪੁਲ 'ਤੇ ਚੀਕਾ ਪਟਿਆਲਾ ਰੋਡ 'ਤੇ ਪੁਲਿਸ ਪ੍ਰਸ਼ਾਸਨ ਨੇ ਜਿੱਥੇ ਹਰਿਆਣਾ ਵਿਚ ਦਾਖ਼ਲੇ ਨੂੰ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਉੱਥੇ ਐਸ.ਪੀ. ਕੈਥਲ ਆਪਣੀ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਹੋਏ ਸਨ | ਹਰਿਆਣਾ ਕੈਥਲ ਤੇ ਗੁਹਲਾ ਚੀਕਾ ਪ੍ਰਸ਼ਾਸਨ ਨੇ ਚੀਕਾ ਪਟਿਆਲਾ ਰੋਡ 'ਤੇ ਘੱਗਰ ਦਰਿਆ ਦੇ ਪੁਲ ਨੇੜੇ ਪੰਜਾਬ ਤੋਂ ਹਰਿਆਣਾ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਅੱਜ ਪਹਿਲਾਂ ਸੜਕ ਬੰਦ ਕਰ ਦਿੱਤੀ ਸੀ | ਅੱਜ ਸਵੇਰੇ ਪੁਲਿਸ ਪ੍ਰਸ਼ਾਸਨ ਪਹਿਲਾਂ ਤੋਂ ਹੀ ਤਾਇਨਾਤ ਸੀ | ਪੁਲਿਸ ਸੁਪਰਡੈਂਟ ਕੈਥਲ, ਡੀ.ਐਸ.ਪੀ. ਗੁਹਲਾ ਕਿਸ਼ੋਰੀ ਲਾਲ, ਐਸ.ਡੀ.ਐਮ. ਗੁਹਲਾ, ਬੀ.ਡੀ.ਪੀ.ਓ. ਗੁਹਲਾ ਅਤੇ ਨਾਇਬ ਤਹਿਸੀਲਦਾਰ ਗੁਹਲਾ ਵਰਿੰਦਰ ਕੁਮਾਰ ਸਮੇਤ ਲਗਭਗ ਸਾਰਾ ਪ੍ਰਸ਼ਾਸਨ ਮੌਜੂਦ ਸੀ | ਹਰਿਆਣੇ ਪੰਜਾਬ ਦੇ ਬਾਹਰਵਾਰ, ਹੌਲੀ-ਹੌਲੀ ਪੰਜਾਬ ਦੇ ਕਿਸਾਨ ਇਕੱਠੇ ਹੋ ਗਏ | ਦੂਜੇ ਪਾਸੇ ਹਰਿਆਣੇ ਦੇ ਕਿਸਾਨ ਅਤੇ ਮਜ਼ਦੂਰ ਗੁਰਦਵਾਰਾ ਸਾਹਿਬ ਮੇਨ ਚੌਕ ਚੀਕਾ ਨੇੜੇ ਇਕੱਠੇ ਹੁੰਦੇ ਰਹੇ ਜੋ ਪਹਿਲਾਂ ਚੀਕਾ ਵਿਚ ਪ੍ਰਦਰਸ਼ਨ ਕਰਦੇ ਰਹੇ | ਇਸ ਤੋਂ ਬਾਅਦ ਹਰ ਕੋਈ ਇਕੱਠੇ ਹੋ ਕੇ ਪੰਜਾਬ ਵਿਚ ਪਹਿਲਾਂ ਤੋਂ ਖੜੇ ਕਿਸਾਨਾਂ ਨੂੰ ਲੈਣ ਲਈ ਹਰਿਆਣਾ ਪੰਜਾਬ ਦੀ ਸਰਹੱਦ 'ਤੇ ਪਹੁੰਚ ਗਏ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਉਕਤ ਕਰਮਚਾਰੀਆਂ ਤੇ ਕਿਸਾਨਾਂ ਨੂੰ ਘੱਗਰ ਪੁਲ 'ਤੇ ਸਥਿਤ ਬੈਰੀਕੇਡ 'ਤੇ ਜਾਣ ਤੋਂ ਰੋਕਿਆ ਪਰ ਵੱਡੀ ਗਿਣਤੀ ਵਿਚ ਕਿਸਾਨ ਅਤੇ ਕਰਮਚਾਰੀ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਵਿਚ ਸਫਲ ਨਹੀਂ ਹੋ ਸਕਿਆ | ਇਸ ਕਾਰਨ ਪੰਜਾਬ ਦੇ ਕਿਸਾਨ ਬੈਰੀਕੇਡ ਤੋੜ ਕੇ ਹਰਿਆਣਾ ਦੇ ਕਿਸਾਨਾਂ ਅਤੇ ਕਰਮਚਾਰੀਆਂ ਦੀ ਸਹਾਇਤਾ ਨਾਲ ਹਰਿਆਣਾ ਵਿਚ ਦਾਖਲ ਹੋ ਗਏ | ਜਿਵੇਂ ਹੀ ਪੰਜਾਬ ਦੇ ਕਿਸਾਨ ਗੁਹਲਾ ਚੀਕਾ ਨੂੰ ਦਿੱਲੀ ਜਾਣ ਲਈ ਦਾਖਲ ਹੋਏ, ਐਸ.ਪੀ. ਕੈਥਲ ਆਪਣੇ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਤੋਂ ਚਲੇ ਗਏ ਪਰ ਡੀ.ਐਸ.ਪੀ. ਗੁਹਲਾ ਕਿਸ਼ੋਰੀ ਲਾਲ ਆਪਣੀ ਪੁਲਿਸ ਟੀਮ ਫੋਰਸ ਦੇ ਨਾਲ ਮੌਕੇ 'ਤੇ ਖੜੇ ਰਹੇ ਅਤੇ ਵਾਰ-ਵਾਰ ਕਿਸਾਨਾਂ ਨੂੰ ਬੈਰੀਕੇਡ ਤੋੜਨ ਤੋਂ ਰੋਕਦੇ ਰਹੇ | ਹਾਲਾਂਕਿ ਕੁੱਝ ਕਿਸਾਨਾਂ ਨੇ ਡੀ.ਐਸ.ਪੀ. ਗੁਹਲਾ ਨਾਲ ਵੀ ਧੱਕਾ ਮੁੱਕੀ ਕੀਤੀ | ਡੀ.ਐਸ.ਪੀ. ਗੁਹਲਾ ਮੌਕੇ 'ਤੇ ਖੜੇ ਰਹੇ ਹਾਲਾਂਕਿ ਇਸੇ ਸਮੇਂ ਦੌਰਾਨ ਪੁਲਿਸ ਨੂੰ ਵਾਟਰ ਕੈਨਨ ਦਾ ਵੀ ਇਸਤੇਮਾਲ ਕਰਨਾ ਪਿਆ | ਇਸ ਤੋਂ ਬਾਅਦ ਸਾਰੇ ਘੱਗਰ ਨਦੀ ਤੋਂ ਪੈਦਲ ਚੱਲ ਕੇ ਸ਼ਹੀਦ ਊਧਮ ਸਿੰਘ ਚੌਕ ਚੀਕਾ 'ਤੇ ਇਕੱਠੇ ਹੋਏ | ਸੰਬੋਧਨ ਦੌਰਾਨ ਸਰ ਛੋਟੂ ਰਾਮ ਜਨ ਕਲਿਆਣ ਟਰੱਸਟ ਦੇ ਸੈਕਟਰੀ ਐਡਵੋਕੇਟ ਦਲਬੀਰ ਨੈਨ ਨੇ ਵੀ ਸੰਬੋਧਨ ਕਰ ਕੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ |
ਸੈਂਕੜੇ ਟਰੈਕਟਰ ਟਰਾਲੀਆਂ ਰਾਹੀਂ ਹਜ਼ਾਰਾਂ ਕਿਸਾਨ ਬਨੂੜ ਰਾਹੀਂ ਦਿੱਲੀ ਲਈ ਹੋਏ ਰਵਾਨਾ
ਬਨੂੜ, (ਭੁਪਿੰਦਰ ਸਿੰਘ)-ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਸੱਦੇ ਉੱਤੇ ਅੱਜ ਇਸ ਖੇਤਰ ਵਿਚੋਂ ਦਰਜਨਾਂ ਟਰੈਕਟਰ ਟਰਾਲੀਆਂ ਰਾਹੀਂ ਸੈਂਕੜੇ ਕਿਸਾਨ ਦਿੱਲੀ ਲਈ ਰਵਾਨਾ ਹੋਏ | ਮੁਹਾਲੀ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਜ਼ਿਲਿ੍ਹਆਂ ਦੇ ਕਿਸਾਨਾਂ ਦੀਆਂ ਸੈਂਕੜੇ ਟਰਾਲੀਆਂ ਵੀ ਸਾਰਾ ਦਿਨ ਬਨੂੜ ਤੋਂ ਸ਼ੰਭੂ ਅਤੇ ਝਾਰਮੜੀ ਬਾਰਡਰ ਨੂੰ ਜਾਣ ਲਈ ਇੱਥੋਂ ਧਰਮਗੜ੍ਹ ਅਤੇ ਤੇਪਲਾ ਵੱਲ ਲੰਘਦੀਆਂ ਰਹੀਆਂ | ਪੁਲਿਸ ਵਲੋਂ ਬਨੂੜ ਬੈਰੀਅਰ ਉੱਤੋਂ ਕਿਸਾਨਾਂ ਦੇ ਟਰੈਕਟਰਾਂ ਟਰਾਲੀਆਂ ਤੋਂ ਬਿਨਾਂ ਤੇਪਲਾ-ਅੰਬਾਲਾ ਵੱਲ ਨੂੰ ਜਾਣ ਵਾਲੀ ਸਮੁੱਚੀ ਆਵਾਜਾਈ ਨੂੰ ਬੰਦ ਕੀਤਾ ਹੋਇਆ ਸੀ ਤੇ ਸੀਨੀਅਰ ਪੁਲਿਸ ਅਧਿਕਾਰੀ ਸਾਰਾ ਦਿਨ ਨਾਕਿਆਂ ਅਤੇ ਸੜਕ ਉੱਤੇ ਸਥਿਤੀ ਉੱਤੇ ਨਜ਼ਰਸਾਨੀ ਕਰਦੇ ਰਹੇ | ਮੁਹਾਲੀ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਅੱਜ ਟਰੈਕਟਰ ਟਰਾਲੀਆਂ ਬਨੂੜ ਬੈਰੀਅਰ ਉੱਤੇ ਇਕੱਤਰ ਹੋਏ | ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਦੇ ਸੂਬਾਈ ਆਗੂ ਮਿਹਰ ਸਿੰਘ ਥੇੜ੍ਹੀ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਤਰਲੋਚਨ ਸਿੰਘ ਨੰਡਿਆਲੀ ਆਦਿ ਦੀ ਅਗਵਾਈ ਹੇਠ ਇੱਥੋਂ ਧਰਮਗੜ੍ਹ, ਮਨੌਲੀ ਸੂਰਤ, ਲਾਲੜੂ ਰਾਹੀਂ ਝਾਰਮੜੀ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ | ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਕੇ ਹੀ ਦਿੱਲੀ ਤੋਂ ਵਾਪਸ ਪਰਤਣ ਦਾ ਐਲਾਨ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਕਿਸਾਨਾਂ ਨਾਲ ਸ਼ਿਰਕਤ ਕਰਦਿਆਂ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ | ਕਿਸਾਨ ਸਭਾ ਦੇ ਸੂਬਾਈ ਆਗੂ ਧਰਮਪਾਲ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾਂ, ਕਰਤਾਰ ਸਿੰਘ ਨੰਡਿਆਲੀ, ਮੋਹਨ ਸਿੰਘ ਸੋਢੀ, ਸੱਤਪਾਲ ਸਿੰਘ ਸਰਪੰਚ ਰਾਜੋਮਾਜਰਾ ਦੀ ਅਗਵਾਈ ਹੇਠ ਵੱਡਾ ਜਥਾ ਬਨੂੜ ਤੋਂ ਸੰਭੂ ਬੈਰੀਅਰ ਰਾਹੀਂ ਦਿੱਲੀ ਲਈ ਤੁਰਿਆ | ਸਮੁੱਚੇ ਕਿਸਾਨਾਂ ਵਲੋਂ ਆਪਣੀਆਂ ਟਰਾਲੀਆਂ 'ਚ ਲੰਗਰ ਅਤੇ ਠੰਡ ਤੋਂ ਬਚਾਓ ਲਈ ਗਰਮ ਕੱਪੜੇ ਰੱਖੇ ਹੋਏ ਸਨ |

360 ਬੋਤਲਾਂ ਹਰਿਆਣਾ ਦੀ ਸ਼ਰਾਬ ਜ਼ਬਤ

ਪਟਿਆਲਾ, 26 ਦਸੰਬਰ (ਮਨਦੀਪ ਸਿੰਘ ਖਰੋੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ ਦੀ ਤਲਾਸ਼ੀ ਦੌਰਾਨ 360 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀਆਂ ਬਰਾਮਦ ਹੋਈਆਂ ਹਨ | ਥਾਣਾ ਅਨਾਜ ਮੰਡੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਡਾਕ ਕਾਮਿਆਂ ਵਲੋਂ ਰੋਸ ਧਰਨਾ

ਪਟਿਆਲਾ, 26 ਨਵੰਬਰ (ਅ.ਸ. ਆਹਲੂਵਾਲੀਆ)-ਦੇਸ਼ ਦੀਆਂ ਕਈ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ ਮੁੱਖ ਡਾਕਘਰ ਦੇ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਕਾਰਨ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਵਾਉਣਾ, ਐਫ.ਆਰ. 56 (ਜੇ) ਨਿਯਮ 48 ਨੂੰ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਨਫ਼ਰੰਸ

ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬਾਬਾ ਫ਼ਰੀਦ ਸੈਂਟਰ ਫ਼ਾਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਪਟਿਆਲਾ ਅੰਦਰੋਂ ਪੰਜ ਮੋਬਾਈਲ ਬਰਾਮਦ

ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੋੜ)- ਕੇਂਦਰੀ ਜੇਲ੍ਹ ਪਟਿਆਲਾ ਦੇ ਪ੍ਰਸ਼ਾਸਨ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਜੇਲ੍ਹ 'ਚ ਤਲਾਸ਼ੀ ਦੌਰਾਨ ਮਿੱਟੀ ਹੇਠ ਦੱਬੇ ਹੋਏ ਪੰਜ ਮੋਬਾਈਲ ਬਰਾਮਦ ਹੋਏ ਹਨ | ਪਹਿਲੇ ਕੇਸ 'ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਜਪਾਲ ਸਿੰਘ ਨੇ ...

ਪੂਰੀ ਖ਼ਬਰ »

ਕੇਂਦਰੀ ਵਿਆਪੀ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ

ਗੁਹਲਾ ਚੀਕਾ, 26 ਨਵੰਬਰ (ਓ.ਪੀ. ਸੈਣੀ)- ਸਰਵ ਕਰਮਚਾਰੀ ਸੰਘ ਬਲਾਕ ਪ੍ਰਧਾਨ ਬਲਜਿੰਦਰ ਸਿਡਾ ਦੀ ਪ੍ਰਧਾਨਗੀ ਹੇਠ ਕੇਂਦਰੀ ਵਿਆਪੀ ਯੂਨੀਅਨ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਕੀਤੀ ਗਈ | ਸੈਕਟਰੀ ਕੰਵਰਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਹੜਤਾਲ ਵਿਚ ਆਮ ਲੋਕਾਂ ਦੇ ਨਾਲ ...

ਪੂਰੀ ਖ਼ਬਰ »

ਮੁਲਾਜ਼ਮ-ਮਜ਼ਦੂਰਾਂ ਨੇ ਮੋਦੀ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

ਨਾਭਾ, 26 ਨਵੰਬਰ (ਕਰਮਜੀਤ ਸਿੰਘ)- ਟਰੇਡ ਯੂਨੀਅਨ ਕੌਾਸਲ ਵਲੋਂ ਭਾਰਤ ਦੀਆਂ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਆਰਥਿਕ ਨੀਤੀਆਂ ਦੇ ਵਿਰੁੱਧ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਅਤੇ ਵੱਖ-ਵੱਖ ਮੁਲਾਜ਼ਮ-ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਕਾਰਡ ਮੁਹੱਈਆ ਕਰਵਾਉਣੇ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ, 26 ਨਵੰਬਰ (ਅ.ਸ. ਆਹਲੂਵਾਲੀਆ)- ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਚਲਾਏ ਜਾ ਰਹੇ ਪ੍ਰਾਜੈਕਟ (ਯੂ.ਡੀ.ਆਈ.ਡੀ.) ਵਿਚ ਤੇਜ਼ੀ ਲਿਆਉਣ ਦੀ ਹਦਾਇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਟਰੇਡ ਯੂਨੀਅਨ ਦੇ ਸੱਦੇ 'ਤੇ ਪੀ.ਆਰ.ਟੀ.ਸੀ. ਯੂਨੀਅਨਾਂ ਨੇ ਕੀਤੀ ਹੜਤਾਲ

ਪਟਿਆਲਾ, 26 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)- 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਦੇ ਸੱਦੇ 'ਤੇ ਪੀ.ਆਰ.ਟੀ.ਸੀ. ਵਿਚ ਕੰਮ ਕਰਦੀਆਂ ਛੇ ਜਥੇਬੰਦੀਆਂ ਏਟਕ, ਇੰਟਕ, ਕਰਮਚਾਰੀ ਦਲ, ਐਸ.ਸੀ.ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ...

ਪੂਰੀ ਖ਼ਬਰ »

ਕੋਰੋਨਾ ਨੇ 2 ਹੋਰ ਵਿਅਕਤੀਆਂ ਦੀ ਲਈ ਜਾਨ, 53 ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ

ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੋੜ)- ਕੋਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਨਾਲ ਜ਼ਿਲੇ੍ਹ 'ਚ ਹੁਣ ਤੱਕ 421 ਵਿਅਕਤੀਆਂ ਦੀ ਇਸ ਮਹਾਂਮਾਰੀ ਨਾਲ ਜਾਨ ਜਾ ਚੁੱਕੀ ਹੈ | ਇਸੇ ਤਰ੍ਹਾਂ ਅੱਜ ਜ਼ਿਲੇ੍ਹ ਦੇ 53 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਆਉਣ ਨਾਲ ਹੁਣ ਤੱਕ 14347 ...

ਪੂਰੀ ਖ਼ਬਰ »

ਸੱਟਾ ਲਗਾਉਂਦਾ ਇਕ ਕਾਬੂ

ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੋੜ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਸਿਉਣਾ ਚੌਕ ਲਾਗੇ ਤੁਰ ਫਿਰ ਕੇ ਦੜਾ ਸੱਟਾ ਲਗਾਉਂਦੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਸੱਟੇ ਦੇ 4500 ਰੁਪਏ ਬਰਾਮਦ ਕੀਤੇ ਹਨ | ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਰੋਸ ਪ੍ਰਦਰਸ਼ਨ

ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਕੁੱਲ ਹਿੰਦ ਪੱਧਰ ਦੀਆਂ ਟਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ 'ਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵਿਚ ਸ਼ਾਮਲ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ, ਟੈਕਨੀਕਲ ਸਰਵਿਸ ਯੂਨੀਅਨ, ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਖ਼ਿਲਾਫ਼ ਕੇਸ ਦਰਜ

ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਰਹਿਣ ਵਾਲੀ ਇਕ 22 ਸਾਲਾ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾਉਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਲੜਕੀ ਦੀ ਮਾਤਾ ਨੇ ਪੁਲਿਸ ਕੋਲ ...

ਪੂਰੀ ਖ਼ਬਰ »

ਸੰਗਰੂਰ ਰੋਡ 'ਤੇ ਸਥਿਤ ਸ਼ੋਅ ਰੂਮ 'ਚੋਂ ਟਾਇਰ ਚੋਰੀ

ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਦੇ ਸੰਗਰੂਰ ਰੋਡ 'ਤੇ ਸਥਿਤ ਇਕ ਸ਼ੋਅ ਰੂਮ ਵਿਚੋਂ ਚੋਰਾਂ ਵਲੋਂ ਟਾਇਰ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ 'ਤੇ ਹਰਕਤ ਵਿਚ ਆਈ ਪੁਲਿਸ ਨੇ ਕੇਸ ਦਰਜ ਕਰਨ ਮਗਰੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ...

ਪੂਰੀ ਖ਼ਬਰ »

ਆਈ.ਏ.ਐੱਸ. ਰਵਨੀਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ

ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਲਪਤੀ ਵਲੋਂ ਰਵਨੀਤ ਕੌਰ ਆਈ.ਏ.ਐੱਸ. ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ | ਗਵਰਨਰਸ ਸੈਕਟਰੀਏਟ ਪੰਜਾਬ ...

ਪੂਰੀ ਖ਼ਬਰ »

ਸੂਬੇ 'ਚ ਯੂਰੀਆ ਦੇ 28 ਰੈਕ ਆਏ, 12 ਰਸਤੇ 'ਚ- ਵਰਮਾ

ਪਟਿਆਲਾ, 26 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਰੇਲ ਆਵਾਜਾਈ ਬਹਾਲ ਹੋਣ ਤੋਂ ਬਾਅਦ ਸੂਬੇ 'ਚ ਖਾਦ ਦਾ ਸੰਕਟ ਖਤਮ ਹੋਣ ਵੱਲ ਨੂੰ ਉਮੀਦ ਜਤਾਈ ਜਾਣ ਲੱਗ ਪਈ ਹੈ | ਲੰਘੇ ਦੋ ਦਿਨਾਂ 'ਚ 28 ਰੈਕ ਯੂਰੀਆ (ਪ੍ਰਤੀ ਰੈਕ 2700 ਟਨ) ਸੂਬੇ 'ਚ ਪੁੱਜ ਚੁੱਕਾ ਹੈ ਜਦ ਕਿ 12 ਹੋਰ ਰੈਕ ਜਲਦ ...

ਪੂਰੀ ਖ਼ਬਰ »

ਦੇਸ਼ ਵਿਆਪੀ ਹੜਤਾਲ 'ਚ ਮੁਲਾਜ਼ਮਾਂ ਨੇ ਪਾਇਆ ਵੱਡਾ ਯੋਗਦਾਨ

ਨਾਭਾ, 26 ਨਵੰਬਰ (ਕਰਮਜੀਤ ਸਿੰਘ)- ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫ਼ੈਡਰੇਸ਼ਨਾਂ ਤੇ ਜਥੇਬੰਦੀਆਂ ਵਲੋਂ ਅੱਜ ਦੇਸ਼ ਵਿਆਪੀ ਹੜਤਾਲ 'ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤਹਿਸੀਲ ਨਾਭਾ ਦੇ ਮੁਲਾਜ਼ਮਾਂ ਨੇ ਵੱਡਾ ਯੋਗਦਾਨ ਪਾਇਆ | ਨਾਭਾ ਤਹਿਸੀਲ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਸਟੈਂਡਰਡ ਬਿਡਇੰਗ ਦਸਤਾਵੇਜ਼ ਨੂੰ ਤੁਰੰਤ ਰੱਦ ਕਰਨ ਦੀ ਕੀਤੀ ਮੰਗ

ਪਟਿਆਲਾ, 26 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਅਤੇ ਇੰਜੀਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ (ਐਨ.ਸੀ.ਸੀ.ਓ.ਈ.ਈ.) ਦੇ ਸੱਦੇ 'ਤੇ ਦੇਸ਼ ਭਰ ਦੇ 15 ਲੱਖ ਪਾਵਰ ਕਰਮਚਾਰੀਆਂ ਅਤੇ ਇੰਜੀਨੀਅਰਾਂ ਨੇ ਅੱਜ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪਟਿਆਲਾ, 26 ਨਵੰਬਰ (ਅ.ਸ. ਆਹਲੂਵਾਲੀਆ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਨਾਲ ਸਬੰਧਿਤ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ 10 ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ 'ਕੰਮ ਛੋੜ ਹੜਤਾਲ' ਕਰਕੇ ਆਪਣੇ ...

ਪੂਰੀ ਖ਼ਬਰ »

ਦੇਸ਼ ਵਿਆਪੀ ਹੜਤਾਲ ਦੀ ਹਮਾਇਤ 'ਚ ਮਿੰਨੀ ਸਕੱਤਰੇਤ ਸਾਹਮਣੇ ਰੈਲੀ ਤੇ ਮੁਜ਼ਾਹਰਾ

ਪਟਿਆਲਾ, 26 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਕਾਰਕੁਨਾਂ ਨੇ ਦੇਸ਼ਵਿਆਪੀ ਮੁਲਾਜ਼ਮ ਹੜਤਾਲ ਤੇ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਹਮਾਇਤ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਧਰਨਾ ਦਿਤਾ | ਆਗੂਆਂ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX