ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 9 ਨਵੇਂ ਮਾਮਲੇ ਆਏ ਸਾਹਮਣੇ, 1 ਮਰੀਜ਼ ਨੇ ਤੋੜਿਆ ਦਮ
. . .  6 minutes ago
ਅੰਮ੍ਰਿਤਸਰ, 23 ਜੂਨ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ, ਨੌਕਰਾਣੀ ਦੀ ਭੈਣ ਨਿਕਲੀ ਕਾਤਲ
. . .  13 minutes ago
ਅੰਮ੍ਰਿਤਸਰ, 23 ਜੂਨ (ਗਗਨਦੀਪ ਸ਼ਰਮਾ) - ਗੁਰੂ ਨਾਨਕ ਵਾੜਾ ਇਲਾਕੇ 'ਚ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ...
ਐਨ.ਪੀ.ਏ. 'ਚ ਕਟੌਤੀ ਕਰਨ ਦੇ ਵਿਰੋਧ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਰੋਸ ਰੈਲੀ
. . .  20 minutes ago
ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ) - ਜੁਆਇੰਟ ਪੰਜਾਬ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੀ.ਸੀ.ਐਮ.ਐੱਸ. ਸਪੈਸ਼ਲਿਸਟ ਡਾਕਟਰਜ਼...
ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਖੋਲਿਆ ਮੋਰਚਾ ,ਮਾਮਲਾ ਨੌਜਵਾਨ ਖ਼ੁਦਕੁਸ਼ੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ
. . .  29 minutes ago
ਮਾਛੀਵਾੜਾ ਸਾਹਿਬ, 23 ਜੂਨ (ਮਨੋਜ ਕੁਮਾਰ) - ਅੱਜ ਇਕ ਵਾਰ ਫਿਰ ਖ਼ਾਕੀ ਨੇ ਖ਼ਾਕੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸਰਹਿੰਦ ਨਹਿਰ ਲਾਗੇ ਗੜੀ ਪੁਲ ਕੋਲ ਚੱਕਾ ਜਾਮ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ...
ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਯੂ.ਕੇ. ਹਾਈ ਕੋਰਟ ਵਲੋਂ ਝਟਕਾ
. . .  48 minutes ago
ਨਵੀਂ ਦਿੱਲੀ, 22 ਜੁਨ - ਯੂ.ਕੇ. ਹਾਈ ਕੋਰਟ ਨੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ...
ਪਾਵਰ ਪਲਾਂਟ ਦੇ ਪਰਾਲੀ ਦੇ ਭੰਡਾਰ ਨੂੰ ਲੱਗੀ ਅੱਗ
. . .  about 1 hour ago
ਤਲਵੰਡੀ ਭਾਈ, 23 ਜੂਨ,(ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਸੁਖਬੀਰ ਐਗਰੋ ਪਾਵਰ ਪਲਾਂਟ ਵਲੋਂ ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 1 hour ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਨੇੜਲੇ ਪਿੰਡ ਮਹਿਲ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਰਣਜੀਤ...
ਡਾ. ਸੁਖਬੀਰ ਕੌਰ ਮਾਹਲ ਬਣੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਆਨਰੇਰੀ ਡਾਇਰੈਕਟਰ
. . .  about 1 hour ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀਆਂ ਅਕਾਦਮਿਕ ਅਤੇ ਪ੍ਰਬੰਧਕੀ ਗਤੀਵਿਧੀਆਂ ਲਈ ਸੁਖਬੀਰ ਕੌਰ ਮਾਹਲ ਨੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ...
ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿਖਾਈ ਚਿਖਾ ਨੂੰ ਅਗਨੀ
. . .  about 2 hours ago
ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ) - ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਬੀਤੇ ਕੱਲ੍ਹ ਪੀ.ਜੀ.ਆਈ. ਚੰਡੀਗੜ੍ਹ ਤੋਂ ਦੁਬਾਰਾ ਪੋਸਟ ਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਠਿੰਡਾ...
ਸਾਂਝੇ ਦੂਰਸੰਚਾਰ ਸਰੋਤ ਵਾਲਾ ਇਕ ਬੀ.ਪੀ.ਓ. ਸੈਂਟਰ ਹੁਣ ਵਿਸ਼ਵ ਭਰ ਵਿਚ ਗਾਹਕਾਂ ਨੂੰ ਦਵੇਗਾ ਸੇਵਾ
. . .  about 1 hour ago
ਨਵੀਂ ਦਿੱਲੀ, 23 ਜੂਨ - ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਓ.ਐਸ.ਪੀ. (ਹੋਰ ਸੇਵਾ ਪ੍ਰਦਾਤਾ) ਵਿਚਕਾਰ ਅੰਤਰ ਨੂੰ...
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਰੱਦ
. . .  about 2 hours ago
ਪਠਾਨਕੋਟ, 23 ਜੂਨ (ਸੰਧੂ ) - ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਅਤੇ ਜਸਵਿੰਦਰ ਸਿੰਘ ਨੇ ਕਿਹਾ...
ਝੋਨੇ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਹਲਵਾਰਾ ਦੇ ਕਿਸਾਨਾਂ ਨੇ 66 ਕੇ ਵੀ ਸਬ ਸਟੇਸ਼ਨ ਸੁਧਾਰ ਉਪ ਮੰਡਲ ਦਾ ਕੀਤਾ ਘਿਰਾਓ
. . .  about 2 hours ago
ਗੁਰੂਸਰ ਸੁਧਾਰ, (ਲੁਧਿਆਣਾ) 23 ਜੂਨ (ਬਲਵਿੰਦਰ ਸਿੰਘ ਧਾਲੀਵਾਲ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਪ੍ਰੀਤ ਸਿੰਘ ਹਲਵਾਰਾ, ਪ੍ਰਧਾਨ ਜਤਿੰਦਰ ਸਿੰਘ ਜੋਤੀ ...
ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦਾ ਰੋਸ ਮਾਰਚ, ਪੁਲਿਸ ਨੇ ਰੋਕਿਆ
. . .  about 3 hours ago
ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ) - ਐੱਨ.ਐੱਸ. ਕਯੂ. ਐੱਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ...
ਬੀ. ਡੀ. ਪੀ. ਓ. ਗੁਰੂਹਰਸਹਾਏ ਦੇ ਸਾਰੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ
. . .  about 3 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ 'ਚ ਸੋਧ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਦੇ ਸਦੇ ਅਨੁਸਾਰ...
ਫ਼ਤਹਿਜੰਗ ਸਿੰਘ ਬਾਜਵਾ ਦੇ ਬੇਟੇ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ - ਰਾਵਤ
. . .  about 3 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਕਾਦੀਆਂ ਤੋਂ...
ਲਾਹੌਰ 'ਚ ਹੋਏ ਬੰਬ ਧਮਾਕਾ 'ਚ ਇੱਕ ਦੀ ਮੌਤ, 16 ਜ਼ਖ਼ਮੀ
. . .  about 3 hours ago
ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ) - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਆਬਾਦੀ ਜੌਹਰ ਟਾਊਨ ਵਿਖੇ ਅੱਜ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ...
ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦੇ ਪੂਰੇ ਕਰਨ ਲਈ ਹਾਈਕਮਾਨ ਨੇ ਦਿੱਤਾ ਅੰਤਿਮ ਸਮਾਂ (ਡੈੱਡਲਾਈਨ) - ਰਾਵਤ
. . .  about 4 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ...
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ 'ਤੇ ਕਿਸਾਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਕੀਤਾ ਜਾਮ, ਗਰਿੱਡ ਘੇਰਿਆ
. . .  about 4 hours ago
ਫੁੱਲਾਂਵਾਲ, 23 ਜੂਨ (ਮਨਜੀਤ ਸਿੰਘ ਦੁੱਗਰੀ) - ਝੋਨੇ ਦੀ ਬਿਜਾਈ ਲਈ ਸਰਕਾਰ ਵਲੋਂ ਨਿਰਧਾਰਿਤ ਕੀਤੀ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ 'ਤੇ ਸ਼ਹੀਦ ਕਰਤਾਰ...
ਪੈਸਿਆਂ ਦੇ ਲੈਣ ਦੇਣ ਬਦਲੇ ਗੋਸਲਾਂ 'ਚ ਤਿੰਨ ਵਿਅਕਤੀ ਟੈਂਕੀ 'ਤੇ ਚੜ੍ਹੇ
. . .  1 minute ago
ਮਲੌਦ (ਲੁਧਿਆਣਾ), 23 ਜੂਨ (ਨਿਜ਼ਾਮਪੁਰ/ਚਾਪੜਾ) - ਮਲੌਦ ਲਾਗਲੇ ਪਿੰਡ ਗੋਸਲਾਂ ਵਿਖੇ ਪੀੜਤ ਵਿਅਕਤੀਆਂ ਦੇ ਪਿਤਾ ...
2022 ਵਿਚ ਕਾਂਗਰਸ ਇਕੱਠੀ ਹੋ ਕੇ ਚੋਣ ਲੜੇ - ਸੁਨੀਲ ਜਾਖੜ
. . .  about 5 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਬਾਹਰ ਆਏ ਜਿਸ ਦੌਰਾਨ...
ਪੰਜਾਬ ਵਿਚ ਚਲ ਰਹੇ ਕਾਂਗਰਸ ਦੇ ਸਿਆਸੀ ਕਲੇਸ਼ ਨੂੰ ਸੁਲਝਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ
. . .  about 5 hours ago
ਨਵੀਂ ਦਿੱਲੀ, 23 ਜੂਨ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਵਿਚ ...
ਬਿਜਲੀ ਸਪਲਾਈ ਪੂਰੀ ਨਾ ਮਿਲਣ 'ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ ਮੁੱਖ ਮਾਰਗ ਜਾਮ
. . .  about 5 hours ago
ਖੋਸਾ ਦਲ ਸਿੰਘ, 23 ਜੂਨ (ਮਨਪ੍ਰੀਤ ਸਿੰਘ ਸੰਧੂ) - ਕਿਸਾਨਾਂ ਵਲੋਂ ਝੋਨੇ ਦੀ ਲਵਾਈ ਜੋਰਾ 'ਤੇ ਜਾਰੀ ਹੈ, ਪਰ ਕਿਸਾਨਾਂ ਨੂੰ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ...
ਕੋਟ ਈਸੇ ਖਾਂ 'ਚ ਕਿਸਾਨਾਂ ਨੇ ਮੇਨ ਸੜਕ ਕੀਤੀ ਜਾਮ
. . .  about 5 hours ago
ਕੋਟ ਈਸੇ ਖਾਂ, 23 ਜੂਨ (ਗੁਰਮੀਤ ਸਿੰਘ ਖ਼ਾਲਸਾ) - ਝੋਨੇ ਦੀ ਲੁਆਈ ਦੇ ਚੱਲਦਿਆਂ ਮੋਟਰਾਂ 'ਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਜ਼ਿਲ੍ਹਾ ...
ਇਕ ਹਫ਼ਤੇ ਵਿਚ ਸਾਰਾ ਮਾਮਲਾ ਹੱਲ ਹੋ ਜਾਵੇਗਾ - ਬਾਜਵਾ
. . .  about 5 hours ago
ਨਵੀਂ ਦਿੱਲੀ, 23 ਜੂਨ - ਰਾਹੁਲ ਗਾਂਧੀ ਦੇ ਘਰ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਹੋਏ ਸਨ । ਮੀਡੀਆ ਨਾਲ ਗੱਲਬਾਤ ਕਰਦੇ ਹੋਏ, ...
ਗੁਰੂ ਹਰ ਸਹਾਏ : ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਦੇ ਚਲਦੇ ਕਿਸਾਨਾਂ ਲਾਇਆ ਫ਼ਿਰੋਜ਼ਪੁਰ - ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਧਰਨਾ
. . .  about 6 hours ago
ਗੁਰੂ ਹਰ ਸਹਾਏ, 23 ਜੂਨ (ਹਰਚਰਨ ਸਿੰਘ ਸੰਧੂ) - ਝੋਨੇ ਦੇ ਸੀਜ਼ਨ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਖੇਤੀ ਸੈਕਟਰ ਲਈ ਥ੍ਰੀ ਫੇਸ ਬਿਜਲੀ ਨਾ ਮਿਲਣ ਕਾਰਨ ਵੱਖ - ਵੱਖ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਹੁਸ਼ਿਆਰਪੁਰ / ਮੁਕੇਰੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ

ਮੁਕੇਰੀਆਂ, 28 ਨਵੰਬਰ (ਰਾਮਗੜ੍ਹੀਆ)-ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ 'ਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਮੁਕੇਰੀਆਂ ਵਲੋਂ ਇਕ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ, ਜਿਸ ਦੀ ਅਗਵਾਈ ਜਿੱਥੇ ਪੰਜ ਪਿਆਰੇ ਕਰ ਰਹੇ ਸਨ ਉੱਥੇ ਹੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਨਾਲ-ਨਾਲ ਸੰਗਤਾਂ ਦਾ ਕਾਫ਼ਲਾ ਵਾਹਿਗੁਰੂ ਜੀ ਕਾ ਜਾਪ ਕਰਦਿਆਂ ਚੱਲ ਰਿਹਾ ਸੀ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਤੋਂ ਅਰੰਭ ਹੋ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ, ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਸਵਾਗਤ ਕੀਤਾ ਗਿਆ | ਇਸ ਨਗਰ ਕੀਰਤਨ ਵਿਚ ਸੰਗਤਾਂ ਤੋਂ ਇਲਾਵਾ ਰਣਯੋਧ ਸਿੰਘ ਕੁੱਕੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਮੈਡਮ ਇੰਦੂ ਬਾਲਾ ਵਿਧਾਇਕ ਮੁਕੇਰੀਆਂ, ਗ੍ਰੰਥੀ ਸਿੰਘ ਸਰਬਜੀਤ ਸਿੰਘ, ਇੰਦਰਜੀਤ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਰਾਮਗੜ੍ਹੀਆ, ਰਣਜੀਤ ਸਿੰਘ ਰਿੰਕੂ, ਸ. ਗੁਰਦੀਪ ਸਿੰਘ, ਗੁਰਬਚਨ ਸਿੰਘ ਪਟਵਾਰੀ, ਬਾਵਾ ਸਿੰਘ, ਟੀਟਾ ਵਾਲੀਆ, ਮੰਗਲੇਸ਼ ਕੁਮਾਰ ਜੱਜ, ਲਲਿਤ ਗਿੱਲ, ਸਵੀਟੀ ਵਾਲੀਆ, ਭੁਪਿੰਦਰ ਸਿੰਘ ਪਿੰਕੀ, ਸੁਰਜੀਤ ਸਿੰਘ ਧਾਰੀ, ਸ. ਖਜ਼ਾਨ ਸਿੰਘ, ਸਿਕੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਮਾ. ਤੀਰਥ ਸਿੰਘ, ਤਿ੍ਪਤਜੀਤ ਕੌਰ, ਰੀਟਾ ਸ਼ਰਮਾ, ਮਹਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਦਸੂਹਾ, (ਭੁੱਲਰ)- ਅੱਜ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਇਸ ਨਗਰ ਕੀਰਤਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਨਾਲ ਲੱਦੀ ਪਾਲਕੀ ਵਿਚ ਸੁਸ਼ੋਭਿਤ ਸੀ | ਇਸ ਮੌਕੇ ਵੱਖ-ਵੱਖ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕੇ ਵੱਖ-ਵੱਖ ਸਥਾਨਾਂ ਰਾਹੀਂ ਹੁੰਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਧਾਈ ਦਿੱਤੀ | ਇਸ ਮੌਕੇ ਜਗਮੋਹਨ ਸਿੰਘ ਬੱਬੂ ਘੁੰਮਣ, ਪਰਮਜੀਤ ਸਿੰਘ ਪੰਮਾ, ਅਮਰੀਕ ਸਿੰਘ ਗੱਗੀ ਠੁਕਰਾਲ ਪ੍ਰਧਾਨ ਵਪਾਰ ਮੰਡਲ ਦਸੂਹਾ, ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਸੁਰਜੀਤ ਸਿੰਘ ਕੈਰੇ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਭੁਪਿੰਦਰ ਸਿੰਘ ਨੀਲੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਨਜੀਤ ਸਿੰਘ ਦਸੂਹਾ, ਕਰਨੈਲ ਸਿੰਘ ਖ਼ਾਲਸਾ, ਬਿਕਰਮ ਸਿੰਘ ਸੰਧੂ, ਜਸਵਿੰਦਰ ਸਿੰਘ ਕਾਲੜਾ, ਸੁਖਰਾਜ ਸਿੰਘ ਚੀਮਾ, ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ ਮਿਹਰ ਸਿੰਘ ਕਾਲਾ, ਬੀਬੀ ਜਤਿੰਦਰ ਕੌਰ ਠੁਕਰਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ, ਬੀਬੀ ਬਲਵੀਰ ਕੌਰ ਫੁਲ, ਯਾਦਵਿੰਦਰ ਸਿੰਘ ਫੁਲ, ਨਿਰਮਲ ਕੌਰ, ਗੁਰਚਰਨ ਸਿੰਘ ਡਾਇਮੰਡ, ਤਰਸੇਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਗੜ੍ਹਦੀਵਾਲਾ, (ਚੱਗਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖੁਰਦਾਂ ਦੀਆਂ ਸਮੂਹ ਸੰਗਤਾਂ ਵਲੋਂ ਸੰਤ ਸਰੂਪ ਸਿੰਘ ਚੰਡੀਗੜ੍ਹ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਹੜਾ ਪਿੰਡ ਖੁਰਦਾਂ ਦੇ ਗੁਰਦੁਆਰੇ ਤੋ ਸ਼ੁਰੂ ਹੋ ਕੇ ਪਿੰਡ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਮੁੜ ਪਿੰਡ ਖੁਰਦਾਂ ਵਿਖੇ ਆ ਕੇ ਸਮਾਪਤ ਹੋਇਆ | ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਭਾਈ ਅਮਰਜੀਤ ਸਿੰਘ, ਭਾਈ ਰਣਧੀਰ ਸਿੰਘ ਆਦਿ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ, ਜਦ ਕਿ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵੀ ਵਿਖਾਏ | ਇਸ ਮੌਕੇ ਸੇਵਾਦਾਰਾਂ ਵਲੋਂ ਸੰਗਤਾਂ ਲਈ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਸੰਤ ਸਰੂਪ ਸਿੰਘ ਚੰਡੀਗੜ੍ਹ, ਜਥੇ. ਸੁੱਚਾ ਸਿੰਘ ਗੁਰਦਾਸਪੁਰ, ਬਾਬਾ ਰਣਧੀਰ ਸਿੰਘ, ਸਰਪੰਚ ਮੰਗਲ ਸਿੰਘ, ਪ੍ਰਧਾਨ ਜਸਪਾਲ ਸਿੰਘ, ਪ੍ਰਧਾਨ ਬਖ਼ਸ਼ੀਸ਼ ਸਿੰਘ, ਪੰਚ ਗੁਰਦੇਵ ਸਿੰਘ, ਪੰਚ ਰਣਜੀਤ ਸਿੰਘ, ਜਸਪਾਲ ਸਿੰਘ, ਮਾ. ਰਾਜਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ ਮਾਣਕੂ, ਰਾਜਿੰਦਰ ਸਿੰਘ ਪੱਪੂ, ਲਖਵੀਰ ਸਿੰਘ ਲੱਕੀ ਜੋਸ਼, ਗੁਰਦੇਵ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |

ਏਡਜ਼ ਕੰਟਰੋਲ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਪਹਿਲੀ ਨੂੰ ਦਿੱਲੀ ਤੇ ਚੰਡੀਗੜ੍ਹ 'ਚ ਧਰਨੇ ਦਾ ਐਲਾਨ

ਹੁਸ਼ਿਆਰਪੁਰ, 28 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਏਡਜ਼ ਕੰਟਰੋਲ ਵਿਭਾਗ 'ਚ ਕੰਮ ਕਰਦੇ ਦੇਸ਼ ਭਰ ਦੇ ਸਮੂਹ ਠੇਕਾ ਮੁਲਾਜ਼ਮ 1 ਦਸੰਬਰ ਨੂੰ ਵਿਸ਼ਵ ਏਡਜ਼ ਕੰਟਰੋਲ ਦਿਵਸ ਮੌਕੇ ਚੰਡੀਗੜ੍ਹ ਅਤੇ ਦਿੱਲੀ ਵਿਖੇ ਧਰਨੇ ਲਗਾ ਕੇ ਕਾਲਾ ਦਿਵਸ ਮਨਾਉਣਗੇ | ਇਸ ...

ਪੂਰੀ ਖ਼ਬਰ »

ਜੀਓ ਰਿਲਾਇੰਸ ਦਫ਼ਤਰ ਬਾਹਰ ਦਿੱਤਾ ਜਾ ਰਿਹਾ ਧਰਨਾ 18ਵੇਂ ਦਿਨ 'ਚ

ਹੁਸ਼ਿਆਰਪੁਰ, 28 ਨਵੰਬਰ (ਹਰਪ੍ਰੀਤ ਕੌਰ)-ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਹੁਸ਼ਿਆਰਪੁਰ ਵਿਖੇ ਜੀਓ ਰਿਲਾਇੰਸ ਦਫ਼ਤਰ ਮਿੰਨੀ ਸਕੱਤਰੇਤ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਅੱਜ 18ਵੇਂ ਦਿਨ ...

ਪੂਰੀ ਖ਼ਬਰ »

ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 55ਵੇਂ ਦਿਨ ਵੀ ਜਾਰੀ

ਚੌਲਾਂਗ, 28 ਨਵੰਬਰ (ਸੁਖਦੇਵ ਸਿੰਘ)- ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇਂ ਲਈ ਚੌਲਾਂਗ ਟੋਲ ਪਲਾਜ਼ਾ 'ਤੇ ਧਰਨਾ 55ਵੇਂ ਦਿਨ ਵੀ ਜਾਰੀ ਰਿਹਾ | ਦੁਆਬਾ ਕਿਸਾਨ ਕਮੇਟੀ ਦੇ ਅਹੁਦੇਦਾਰ ਸਤਪਾਲ ਸਿੰਘ ਮਿਰਜ਼ਾਪੁਰ, ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਰਪੰਚ ਦਾ ਨਕਲੀ ਮੰਗਲ ਸੂਤਰ ਖੋਹਿਆ

ਕੋਟਫ਼ਤੂਹੀ, 28 ਨਵੰਬਰ (ਅਵਤਾਰ ਸਿੰਘ ਅਟਵਾਲ)-ਦੁਪਹਿਰ ਤਿੰਨ ਕੁ ਵਜੇ ਦੇ ਕਰੀਬ ਪਿੰਡ ਠੁਆਣਾ ਤੋਂ ਖੈਰੜ ਨੂੰ ਜਾਣ ਵਾਲੀ ਸੜਕ ਉੱਪਰ ਪਿੰਡ ਖੈਰੜ ਦੀ ਸਰਪੰਚ ਤੇ ਯੂਥ ਕਾਂਗਰਸ ਦੀ ਸਟੇਟ ਜਨਰਲ ਸਕੱਤਰ ਦੇ ਗਲੇ ਵਿਚੋਂ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਰਿਵਾਲਵਰ ਦਿਖਾ ...

ਪੂਰੀ ਖ਼ਬਰ »

ਬੱਡਲਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ

ਹੁਸ਼ਿਆਰਪੁਰ, 28 ਨਵੰਬਰ (ਨਰਿੰਦਰ ਸਿੰਘ ਬੱਡਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਪਿੰਡ ਬੱਡਲਾ ਤੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 29 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ...

ਪੂਰੀ ਖ਼ਬਰ »

2 ਤਸਕਰ ਕਾਬੂ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਪੁਲਿਸ ਨੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 18 ਹਜ਼ਾਰ ਮਿਲੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਅਵਤਾਰ ਸਿੰਘ ਉਰਫ਼ ਤਾਰੀ ਅਤੇ ਜੋਗਰਾਜ ਸਿੰਘ ਉਰਫ਼ ਯੋਗਾ ਵਾਸੀ ...

ਪੂਰੀ ਖ਼ਬਰ »

ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਦਹੇਜ ਲਈ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਕਥਿਤ ਦੋਸ਼ੀ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੇਗਮਪੁਰ ਜੰਡਿਆਲਾ ਦੀ ਵਾਸੀ ਸੁਮਨ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਤੇਜ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਿਆਣ ਦੇ ਵਾਸੀ ਹੰਸ ਰਾਜ ਨੇ ਦੱਸਿਆ ਕਿ ਉਸ ਦੇ ਬੇਟੇ ਪਿੰ੍ਰਸ (18) ਨੂੰ ਪਿੰਡ ਦੇ ਨਜ਼ਦੀਕ ਇੱਕ ਟਰੱਕ ਨੇ ਆਪਣੀ ...

ਪੂਰੀ ਖ਼ਬਰ »

ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਦਾ ਸੰਘਰਸ਼ 51ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 28 ਨਵੰਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਮਾਨਗੜ੍ਹ ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 50ਵੇਂ ਦਿਨ ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਨੰਗਲ ਸ਼ਹੀਦਾਂ ਵਿਖੇ ਕਿਸਾਨਾਂ ਦਾ ਧਰਨਾ 48ਵੇਂ ਦਿਨ ਵੀ ਜਾਰੀ

ਚੱਬੇਵਾਲ, 28 ਨਵੰਬਰ (ਥਿਆੜਾ)-ਕੇਂਦਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਦਿੱਤੇ ਸੱਦੇ ਦੇ ਤਹਿਤ ਇਲਾਕੇ ਦੇ ਕਿਸਾਨਾਂ ਵਲੋਂ ਚੱਬੇਵਾਲ ਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਨੰਗਲ ਸ਼ਹੀਦਾਂ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਵਿਰੁੱਧ ਲਾਚੋਵਾਲ ਟੋਲ ਪਲਾਜ਼ੇ 'ਤੇ ਰੋਸ ਧਰਨਾ 49ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ 30 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲਾਚੋਵਾਲ ਟੋਲ ਪਲਾਜ਼ੇ 'ਤੇ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ...

ਪੂਰੀ ਖ਼ਬਰ »

ਵਿਦਿਆਰਥੀ ਹੁਣ ਕਿਸੇ ਵੀ ਕਾਲਜ 'ਚ 7 ਤੱਕ ਲੈ ਸਕਦੇ ਹਨ ਦਾਖਲਾ-ਸੀਕਰੀ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਦਾਖ਼ਲਿਆਂ ਦੀ ਤਾਰੀਖ਼ 'ਚ ਵਾਧਾ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟ ਮੈਂਬਰ ਸੰਦੀਪ ਸਿੰਘ ਸੀਕਰੀ ਨੇ ਦੱਸਿਆ ਕਿ ਗ੍ਰੈਜੂਏਟ ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 24 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 24 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰਜ਼ਾਂ ਦੀ ਗਿਣਤੀ 6920 ਅਤੇ 5 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 255 ਹੋ ਗਈ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਘਰ 'ਚ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਚੋਰ ਕਾਬੂ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪਿੰਡ ਵਾਸੀਆਂ ਨੇ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਾਰਾ ਦੀ ਵਾਸੀ ਸੱਤਿਆ ਦੇਵੀ ਨੇ ...

ਪੂਰੀ ਖ਼ਬਰ »

ਅਕਾਲੀ ਦਲ ਕਿਸਾਨਾਂ ਦੇ ਸੰਘਰਸ਼ ਨੂੰ ਸਫ਼ਲ ਕਰਨ 'ਚ ਪਿੱਛੇ ਨਹੀਂ ਹਟੇਗਾ-ਬੀਬੀ ਜੋਸ਼

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਕਿਸਾਨਾਂ ਦੀ ਜਥੇਬੰਦੀ ਹੈ, ਜਿਸ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਹੁਣ ਵੀ ਖੇਤੀ ਕਾਨੂੰਨਾਂ ਵਿਰੁੱਧ ਲੜੇ ਜਾ ਰਹੇ ਸੰਘਰਸ਼ 'ਚ ਅਕਾਲੀ ਦਲ ਕਿਸਾਨਾਂ ਦਾ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ੇ ਲਈ ਕਾਲਜ ਅਤੇ ਪੜ੍ਹਾਈ ਦੀ ਚੋਣ ਵੇਲੇ ਚੇਤੰਨ ਹੋਣਾ ਜ਼ਰੂਰੀ-ਕੌਸ਼ਲ

ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ. ਤੇ ਡਾਇਰੈਕਟਰ ਕੌਾਸਲ ਇਮੀਗ੍ਰੇਸ਼ਨ ਗੜ੍ਹਸ਼ੰਕਰ ਨੇ ਕਿਹਾ ਕਿ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਦਾਖ਼ਲੇ ਦੀ ...

ਪੂਰੀ ਖ਼ਬਰ »

ਤਲਵਾੜਾ ਦੇ ਵਾਰਡ ਨੰ. 12 ਵਿਖੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ

ਤਲਵਾੜਾ, 28 ਨਵੰਬਰ (ਮਹਿਤਾ)-ਹਲਕਾ ਦਸੂਹਾ ਦੇ ਵਿਧਾਇਕ ਅਰੁਣ ਮਿੱਕੀ ਡੋਗਰਾ ਦੇ ਨਿਰਦੇਸ਼ਾਂ 'ਤੇ ਨਗਰ ਪੰਚਾਇਤ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਦੀ ਅਗਵਾਈ ਵਿਚ ਵਾਰਡ ਨੰਬਰ ਪੰਜ ਵਿਖੇ 12 ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ | ਨਗਰ ਪੰਚਾਇਤ ਦੀ ...

ਪੂਰੀ ਖ਼ਬਰ »

ਕਾਲੇਵਾਲ ਫੱਤੂ ਵਿਖੇ ਖ਼ੂਨਦਾਨ ਕੈਂਪ ਅੱਜ

ਕੋਟਫ਼ਤੂਹੀ, 28 ਨਵੰਬਰ (ਅਟਵਾਲ)-ਪਿੰਡ ਕਾਲੇਵਾਲ ਫੱਤੂ ਵਿਚ ਨੌਜਵਾਨ ਸਭਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਤੇ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਵਾਂ ਖ਼ੂਨਦਾਨ ਕੈਂਪ 29 ਨਵੰਬਰ ਨੂੰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਕਰੇ-ਐਡਵੋਕੇਟ ਘੁੰਮਣ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਨੂੰ ਖੇਤੀ ਸਬੰਧੀ ਕਾਨੂੰਨਾਂ 'ਚ ਆਪਣਾ ਅੜੀਅਲ ਰਵੱਈਆ ਬਦਲਣਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਦੇ 10 ਵਿਦਿਆਰਥੀਆਂ ਨੂੰ ਨੌਕਰੀਆਂ ਮਿਲੀਆਂ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਹੁਸ਼ਿਆਰਪੁਰ ਦੇ 10 ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ 'ਚ ਨੌਕਰੀਆਂ ਮਿਲੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਦੁਕਾਨਦਾਰਾਂ ਵਲੋਂ ਸੜਕ ਦੀ ਖਸਤਾ ਹਾਲਤ ਸਬੰਧੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਜਲੰਧਰ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਟੈਂਕੀ 'ਤੇ ਚੜ੍ਹ ਕੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਲੋਂ ਨੈਕ ਅਨਹਾਂਸਮੈਂਟ ਐਾਡ ਡਾਕੂਮੈਂਨਟੇਸ਼ਨ ਵਿਸ਼ੇ 'ਤੇ ਸੈਮੀਨਾਰ

ਮੁਕੇਰੀਆਂ, 28 ਨਵੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਲੋਂ ਅੱਜ ਨੈਕ ਅਨਹਾਂਸਮੈਂਟ ਐਾਡ ਡਾਕੂਮੈਨਟੇਸ਼ਨ ਵਿਸ਼ੇ 'ਤੇ ਆਨਲਾਈਨ ਵਿਧੀ ਰਾਹੀਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਕਾਲਜ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਦੀ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਮੁਕੇਰੀਆਂ, 28 ਨਵੰਬਰ (ਰਾਮਗੜ੍ਹੀਆ)-ਸਥਾਨਕ ਸਟਾਰ ਪਬਲਿਕ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਖ਼ੁਸ਼ੀ ਦੇ ਮੌਕੇ ਉਤੇ ਵਿਦਿਆਰਥੀਆਂ ਨੇ ਘਰਾਂ ਵਿਚ ਰਹਿ ਕੇ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਕਵਿਤਾਵਾਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਕਰੇ-ਐਡਵੋਕੇਟ ਘੁੰਮਣ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਨੂੰ ਖੇਤੀ ਸਬੰਧੀ ਕਾਨੂੰਨਾਂ 'ਚ ਆਪਣਾ ਅੜੀਅਲ ਰਵੱਈਆ ਬਦਲਣਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸਵੀਕਾਰ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ੇ ਲਈ ਕਾਲਜ ਅਤੇ ਪੜ੍ਹਾਈ ਦੀ ਚੋਣ ਵੇਲੇ ਚੇਤੰਨ ਹੋਣਾ ਜ਼ਰੂਰੀ-ਕੌਸ਼ਲ

ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ. ਤੇ ਡਾਇਰੈਕਟਰ ਕੌਾਸਲ ਇਮੀਗ੍ਰੇਸ਼ਨ ਗੜ੍ਹਸ਼ੰਕਰ ਨੇ ਕਿਹਾ ਕਿ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਦਾਖ਼ਲੇ ਦੀ ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਨੇ ਛੱਪੜ ਦੀ ਸਫ਼ਾਈ ਲਈ 1 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ

ਮਿਆਣੀ, 28 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)- ਵਾਰਡ ਨੰਬਰ 4 ਮਿਆਣੀ ਵਿਖੇ ਮੁੱਖ ਮੰਤਰੀ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਗੰਦੇ ਪਾਣੀ ਦੀ ਨਿਕਾਸੀ ਲਈ 5 ਕਿੱਲੇ 'ਚ ਬਣੇ ਛੱਪੜ ਦੀ ਸਫ਼ਾਈ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਪੰਜਾਬ ਪ੍ਰਦੇਸ਼ ...

ਪੂਰੀ ਖ਼ਬਰ »

ਕੇਜਰੀਵਾਲ ਨੇ ਦਿੱਲੀ ਪੁਲਿਸ ਵਲੋਂ ਕਿਸਾਨਾਂ ਨੂੰ ਗਿ੍ਫ਼ਤਾਰ ਕਰਨ ਲਈ ਜਗ੍ਹਾ ਨਾ ਦੇਣ 'ਤੇ ਜਿੱਤਿਆ ਪੰਜਾਬੀਆਂ ਦਾ ਦਿਲ- ਰਾਜਾ

ਟਾਂਡਾ ਉੜਮੁੜ, 28 ਨਵੰਬਰ (ਕੁਲਬੀਰ ਸਿੰਘ ਗੁਰਾਇਆ)- ਸੰਵਿਧਾਨ ਦਿਵਸ 'ਤੇ ਲੋਕਤੰਤਰ ਦਾ ਗੱਲਾਂ ਘੁੱਟਦੇ ਹੋਏ ਹਰਿਆਣਾ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਢਾਹੇ ਜਾ ਰਹੇ ਜ਼ੁਲਮ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਮਾਡਰਨ ਕਾਲਜ ਦੇ 11 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

ਭੰਗਾਲਾ, 28 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲੇਜ਼ਿਸ, ਪੰਡੋਰੀ ਭਗਤ (ਹਰਸਾ ਮਾਨਸਰ) ਵਲੋਂ ਕਇਉ- ਸਪਾਈਡਰ ਨਾਲ਼ ਮਿਲ ਕੇ ਆਨਲਾਈਨ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ | ਇਸ ਪਲੇਸਮੈਂਟ ਡਰਾਈਵ ਵਿਚ ਭਾਗ ਲੈਣ ਲਈ 106 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਨੂੰ ਐਸ.ਜੀ.ਪੀ.ਸੀ. ਦੇ ਪ੍ਰਧਾਨ ਬਣਨ 'ਤੇ ਵਧਾਈ

ਦਸੂਹਾ, 28 ਨਵੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ ਅਤੇ ਗੁਲਜ਼ਾਰ ਸਿੰਘ ਬਾਦਲੀਆ ਨੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਸਰੀ ਵਾਰ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸਵਾਰ ਦੇ ਵਿਦਿਆਰਥੀ ਸਨਮਾਨਿਤ

ਹਾਜੀਪੁਰ, 28 ਨਵੰਬਰ (ਜੋਗਿੰਦਰ ਸਿੰਘ)- ਸਰਕਾਰੀ ਸਕੂਲ ਸਵਾਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਬਹੁਤ ਸਾਰੇ ਇਨਾਮ ਆਪਣੇ ਨਾਂਅ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਵਿਚੋਂ ਇਕ ਰਿਕਾਰਡ ਕਾਇਮ ਕੀਤਾ ਹੈ | ਸਕੂਲ ਦੇ ਹੈੱਡ ਮਾਸਟਰ ਅਮਨਦੀਪ ਨੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਨਗਰ ਕੌਾਸਲ ਗੜ੍ਹਸ਼ੰਕਰ ਦੇ ਵਾਰਡਾਂ ਦੇ ਰਾਖਵੇਂਕਰਨ ਦੀ ਸੂਚੀ ਜਾਰੀ

ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਅਗਲੇ ਸਾਲ ਹੋਣ ਜਾ ਰਹੀਆਂ ਨਗਰ ਕੌਾਸਲ ਚੋਣਾਂ ਲਈ ਪੰਜਾਬ ਸਰਕਾਰ ਨੇ ਤਿਆਰੀ ਖਿੱਚ ਲਈ ਹੈ | ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੂਬੇ ਦੀਆਂ 51 ਨਗਰ ਕੌਾਸਲਾਂ ਦੇ ਰਾਖਵੇਂਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਦੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੋੜਾ ਵਲੋਂ ਸ਼ਹਿਰ 'ਚ 17 ਪ੍ਰੋਜੈਕਟਾਂ ਦਾ ਉਦਘਾਟਨ

ਹੁਸ਼ਿਆਰਪੁਰ, 28 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਦੇ ਹੋਏ ਸ਼ਹਿਰ ਵਿਚ ਅੱਜ ਕਰੀਬ 17 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚੋਂ ਪੰਡੋਰੀ ਫਗੂੜਿਆਂ ਦਾ ਅਮਿਤ ਕੇਸ਼ਵ ਅੱਵਲ

ਬੁੱਲ੍ਹੋਵਾਲ 28 ਨਵੰਬਰ (ਲੁਗਾਣਾ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਖਿਆ ਅਫ਼ਸਰ (ਸ.ਸ) ਦੇ ਨਿਰਦੇਸ਼ਾਂ ਹੇਠ ਹੁਸ਼ਿਆਰਪੁਰ-1 ਏ ਅਧੀਨ ਆਉਂਦੇ ਸਾਰੇ ਹੀ ਮਿਡਲ ਸਕੂਲਾਂ ਦੇ ਆਨਲਾਈਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਸਹੀ-ਅਰੋੜਾ

ਟਾਂਡਾ ਉੜਮੁੜ, 28 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲ ਹੀ ਵਿਚ ਹੋਈ ਚੋਣ ਵਿਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਚੁਣੇ ਜਾਣਾ ਇਕ ਬਹੁਤ ਹੀ ਸਹੀ ਫ਼ੈਸਲਾ ਹੈ | ਭਾਵੇਂ ਕਿ ਇਹ ਫ਼ੈਸਲਾ ਕਾਫ਼ੀ ...

ਪੂਰੀ ਖ਼ਬਰ »

ਰੋਸ ਧਰਨੇ ਦੇ 33ਵੇਂ ਦਿਨ ਬੁਲਾਰਿਆਂ ਨੇ ਦਿੱਲੀ ਦੇ ਕਿਸਾਨ ਸੰਘਰਸ਼ ਨੂੰ ਦੱਸਿਆ ਇਤਿਹਾਸਕ

ਗੜ੍ਹਸ਼ੰਕਰ, 28 ਨਵੰਬਰ (ਧਾਲੀਵਾਲ)-ਕੁੱਲ ਹਿੰਦ ਕਿਸਾਨ ਸਭਾ ਵਲੋਂ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਸਬੰਧੀ ਕੇਂਦਰ ਦੇ ਬਿੱਲ ਨੂੰ ਲੈ ਕੇ ਰਿਲਾਇੰਸ ਮਾਲ ਅੱਗੇ ਦਿੱਤਾ ਜਾ ਰਿਹਾ ਧਰਨਾ 33ਵੇਂ ਦਿਨ ਵਿਚ ਦਾਖਲ ਹੋ ਗਿਆ ਜਿਸ ਦੌਰਾਨ ਬੁਲਾਰਿਆਂ ਨੇ ਕੇਂਦਰ ...

ਪੂਰੀ ਖ਼ਬਰ »

ਕੋਰੋਨਾ ਦੀ ਜਾਗਰੂਕਤਾ ਸਬੰਧੀ ਆਈ.ਈ.ਸੀ. ਵੈਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਵਲੋਂ 30 ਦਿਨਾਂ ਜਾਗਰੂਕਤਾ ਮੁਹਿੰਮ ਵਜੋਂ ਆਈ.ਈ.ਸੀ. ਵੈਨਾਂ ਦੀ ਸ਼ੁਰੂਆਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ...

ਪੂਰੀ ਖ਼ਬਰ »

ਪ੍ਰਵਾਸੀ ਪੰਜਾਬੀ ਜਗਦੀਸ਼ ਮਿੱਤਲ ਜਨਰਲ ਸਕੱਤਰ ਓਵਰਸੀਜ਼ ਕਾਂਗਰਸ ਦਾ ਸਨਮਾਨ

ਬੱੁਲ੍ਹੋਵਾਲ, 28 ਨਵੰਬਰ (ਲੁਗਾਣਾ)-ਦੇਸ਼ ਵਿਦੇਸ਼ 'ਚ ਬੈਠਾ ਹਰ ਵਿਅਕਤੀ ਆਪਣੀ ਜਨਮ ਮਿੱਟੀ ਨਾਲ ਮੋਹ ਤੇ ਸਾਂਝ ਪਾ ਕੇ ਉਸ ਦੀ ਬਿਹਤਰੀ ਦੀ ਹਮੇਸ਼ਾ ਤਾਂਘ ਰੱਖਦਾ ਹੈ, ਇਹੀ ਕਾਰਨ ਹੈ ਕਿ ਦੁਨੀਆਂ ਦੇ ਵੱਖ-ਵੱਖ ਖ਼ੁਸ਼ਹਾਲ ਮੁਲਕਾਂ 'ਚ ਰਹਿਣ ਵਾਲੇ ਪ੍ਰਵਾਸੀ ਪੰਜਾਬੀਆਂ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨ ਅਤੇ ਕਿਸਾਨੀ ਨੂੰ ਖ਼ਤਮ ਕਰਨ ਵਾਲੇ ਕਾਲੇ ਕਾਨੂੰਨ ਵਾਪਸ ਲਵੇ-ਰਸੂਲਪੁਰ

ਟਾਂਡਾ ਉੜਮੁੜ, 28 ਨਵੰਬਰ (ਭਗਵਾਨ ਸਿੰਘ ਸੈਣੀ)-ਕੇਂਦਰ ਸਰਕਾਰ ਵਲੋਂ ਕਿਸਾਨ ਅਤੇ ਕਿਸਾਨੀ ਨੂੰ ਤਬਾਹ ਕਰਨ ਅਤੇ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਅਤੇ ਦੇਸ਼ ਦੇ ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ...

ਪੂਰੀ ਖ਼ਬਰ »

ਦਿੱਲੀ ਵਿਖੇ ਪਹੁੰਚੇ ਕਿਸਾਨ ਯੋਧਿਆਂ ਨੂੰ ਸਲਾਮ-ਮੰਝਪੁਰ

ਮੁਕੇਰੀਆਂ, 28 ਨਵੰਬਰ (ਰਾਮਗੜ੍ਹੀਆ)-ਦਿੱਲੀ ਤੋਂ ਜਥੇਦਾਰ ਈਸ਼ਰ ਸਿੰਘ ਮੰਝਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਵਿਖੇ ਪਹੁੰਚੇ ਕਿਸਾਨ ਯੋਧਿਆਂ ਨੂੰ ਸਾਡੀ ਸਲਾਮ ਹੈ | ਬਹੁਤ ਭਾਰੀਆਂ ਰੋਕਾਂ ਤੋੜ ਕੇ ਪਰਿਵਾਰ ਸਮੇਤ ਦਿੱਲੀ ਪਹੁੰਚੇ, ...

ਪੂਰੀ ਖ਼ਬਰ »

ਸੈਣੀਬਾਰ ਕਾਲਜ 'ਚ ਸੰਵਿਧਾਨ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਤੇ ਲੇਖ ਰਚਨਾ ਮੁਕਾਬਲੇ

ਬੁੱਲ੍ਹੋਵਾਲ, 28 ਨਵੰਬਰ (ਲੁਗਾਣਾ)-ਦੀ ਚੱਕ ਨੰਬਰ 7 ਸੈਣੀ ਬਾਰ ਵਿੱਦਿਅਕ ਕਮੇਟੀ ਦੇ ਪ੍ਰਧਾਨ ਅਜਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ ਵਿਚ ਪਿ੍ੰਸੀਪਲ ਡਾ: ਸੁਖਵਿੰਦਰ ਕੌਰ ਦੀ ਨਿਰਦੇਸ਼ਾਂ ਅਨੁਸਾਰ ਸੰਵਿਧਾਨ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਨਾ ਮਿਲਣ ਦੇ ਸਬੰਧੀ ਮੰਗ-ਪੱਤਰ ਦਿੱਤਾ

ਦਸੂਹਾ, 28 ਨਵੰਬਰ (ਭੁੱਲਰ)- ਕੇ.ਐੱਮ.ਐੱਸ ਕਾਲਜ ਆਫ਼ ਆਈ.ਟੀ. ਐਾਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਦੀ ਪਿ੍ੰਸੀਪਲ ਡਾ: ਸ਼ਬਨਮ ਕੌਰ ਨੇ ਦੱਸਿਆ ਕਿ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਡਾਇਰੈਕਟਰ ਡਾ: ਮਾਨਵ ਸੈਣੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਪੋਸਟ ...

ਪੂਰੀ ਖ਼ਬਰ »

ਜਗਦੇਵ ਕਲਾ ਦੇ ਨਾਂਅ ਰਿਹਾ ਮੁਰਾਦਪੁਰ ਨਰਿਆਲ 'ਚ ਕਰਵਾਇਆ ਸੂਬਾ ਪੱਧਰੀ ਵਾਲੀਬਾਲ ਟੂਰਨਾਮੈਂਟ

ਅੱਡਾ ਸਰਾਂ, 28 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਥਿਆੜਾ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਮੁਰਾਦਪੁਰ ਨਰਿਆਲ ਵਿਚ ਕਰਵਾਇਆ ਗਿਆ ਇਕ ਰੋਜ਼ਾ ਵਾਲੀਬਾਲ ਜਗਦੇਵ ਕਲਾ ਦੀ ਟੀਮ ਦੇ ਨਾਮ ਰਿਹਾ | ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਪੁਲਿਸ ਵਲੋਂ ਡੰਗਰ ਚੋਰੀ ਹੋਣ ਸਬੰਧੀ ਮਾਮਲਾ ਦਰਜ

ਦਸੂਹਾ, 28 ਨਵੰਬਰ (ਭੁੱਲਰ)- ਦਸੂਹਾ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ 10 ਡੰਗਰ ਚੋਰੀ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਪੁੱਤਰ ਬੰਤਾ ਸਿੰਘ ਪਿੰਡ ਮਹੇਸ਼ਰਾ ਸਫਦਰਪੁਰ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਪ੍ਰਕਾਸ਼ ਪੁਰਬ ਮਿਆਣੀ, 28 ਨਵੰਬਰ (ਹਰਜਿੰਦਰ ਸਿੰਘ ਮੁਲਤਾਨੀ)-ਆਦੇਸ਼ ਇੰਟਰਨੈਸ਼ਨਲ ਸਕੂਲ ਲਖਿੰਦਰ ਮਿਆਣੀ ਵਲੋਂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸੰਸਥਾ ਦੇ ਚੇਅਰਮੈਨ ਡਾ: ਲਖਮੀਰ ...

ਪੂਰੀ ਖ਼ਬਰ »

ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਵੀ ਕਿਸਾਨਾਂ 'ਤੇ ਕਾਰਵਾਈ ਕਰਨਾ ਮੰਦਭਾਗਾ-ਪੱਪੂ ਅਜੜਾਮ ਤੇ ਐਡਵੋਕੇਟ ਰਿਆੜ

ਨਸਰਾਲਾ, 28 ਨਵੰਬਰ (ਸਤਵੰਤ ਸਿੰਘ ਥਿਆੜਾ)-ਕਿਸਾਨਾਂ ਉੱਪਰ ਲਾਏ ਤਿੰਨ ਬਿੱਲਾਂ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਫ਼ੁਰਮਾਨਾਂ ਦਾ ਵਿਰੋਧ ਕਰਨ ਟਰੈਕਟਰ ਟਰਾਲੀਆਂ ਉਪਰ ਦਿੱਲੀ ਨੂੰ ਜਾ ਰਹੇ ਕਿਸਾਨਾਂ ਤੇ ...

ਪੂਰੀ ਖ਼ਬਰ »

ਸਵੱਛ ਸਰਵੇ 'ਚ ਰੇਲਵੇ ਮੰਡੀ ਸਕੂਲ ਨੂੰ ਮਿਲਿਆ ਬੈੱਸਟ ਸਕੂਲ ਦਾ ਐਵਾਰਡ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਸਵੱਛ ਸਰਵੇ ਜੋ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਨਿੱਜੀ ਅਤੇ ਸਰਕਾਰੀ ਸਕੂਲਾਂ ਦਾ ਕਰਵਾਇਆ ਗਿਆ ਸੀ, 'ਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਨੂੰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਇਆ

ਦਸੂਹਾ, 28 ਨਵੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਗਿਆ ¢ ਪਿ੍ੰਸੀਪਲ ਡਾ. ਵਰਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ...

ਪੂਰੀ ਖ਼ਬਰ »

ਅਸ਼ਲੀਲ ਹਰਕਤਾਂ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ 2 ਨਾਮਜ਼ਦ

ਹੁਸ਼ਿਆਰਪੁਰ, 28 ਨਵੰਬਰ (ਬਲਜਿੰਦਰਪਾਲ ਸਿੰਘ)-ਔਰਤ ਨੂੰ ਕਾਰ 'ਚੋਂ ਜਬਰੀ ਉਤਾਰ ਕੇ ਉਸ ਨਾਲ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਨ ਅਤੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਚਾਲਕ ਅਤੇ ਉਸ ਦੇ ਕੰਡਕਟਰ ਖ਼ਿਲਾਫ਼ ਮਾਮਲਾ ਦਰਜ ਕਰ ...

ਪੂਰੀ ਖ਼ਬਰ »

ਮਹੰਤ ਲਾਲ ਸਿੰਘ ਯਾਦਗਾਰੀ 32ਵੀਂ ਸਲਾਨਾ ਬਰਸੀ ਸਮਾਗਮ ਸਬੰਧੀ ਪੋਸਟਰ ਜਾਰੀ

ਖੁੱਡਾ, 28 ਨਵੰਬਰ (ਸਰਬਜੀਤ ਸਿੰਘ)-ਸੱਚਖੰਡ ਵਾਸੀ ਮਹੰਤ ਲਾਲ ਸਿੰਘ ਜੀ ਦੀ ਸਲਾਨਾ ਬਰਸੀ ਸਬੰਧੀ ਡੇਰਾ ਗੁਰੂਸਰ ਖੁੱਡਾ ਵਿਖੇ ਹੋਣ ਵਾਲੇ ਸਮਾਗਮ ਸਬੰਧੀ ਪੋਸਟਰ ਜਾਰੀ ਕੀਤੇ ਗਏ | ਨਿਰਮਲੇ ਸੰਪਰਦਾਇ ਨਾਲ ਸਬੰਧਿਤ ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਤੇਜਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX