ਪਟਿਆਲਾ, 30 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਯੋਗ ਅਗਵਾਈ 'ਚ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸੰਗਤ ਵਲੋਂ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਹਜ਼ੂਰੀ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਪਰੰਤ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਅੰਤਿ੍ੰਗ ਕਮੇਟੀ ਮੈਂਬਰ ਬਣੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਜਸਮੇਰ ਸਿੰਘ ਲਾਛੜੂ, ਸਾਬਕਾ ਮੈਂਬਰ ਬੀਬੀ ਕਮਲੇਸ਼ ਕੌਰ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਭਗਵੰਤ ਸਿੰਘ ਧੰਗੇੜਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ, ਮਨਪ੍ਰੀਤ ਸਿੰਘ ਮਨੀ ਭੰਗੂ, ਗੁਰਦੀਪ ਸਿੰਘ ਸ਼ੇਖੂਪੁਰ, ਸੁਖਬੀਰ ਸਿੰਘ ਅਬਲੋਵਾਲ, ਸਾਬਕਾ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਹਰਮੀਤ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਅਤੇ ਸਟਾਫ਼ ਵੀ ਹਾਜ਼ਰ ਰਿਹਾ | ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਮੌਕੇ ਪੰਜ ਪਿਆਰਿਆਂ ਪਾਸੋਂ 73 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ |
ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲੇ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲੇ ਪਟਿਆਲਾ ਵਿਖੇ ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਵਲੋਂ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਜਥਿਆਂ ਵਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਗਿਆਨੀ ਸੁਖਦੇਵ ਸਿੰਘ ਸਾਬਕਾ ਹੈੱਡ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਸੰਗਤ ਨੰੂ ਗੁਰਪੁਰਬ ਦੀ ਵਧਾਈ ਦਿੱਤੀ | ਭਾਈ ਗੁਰਦੀਪ ਸਿੰਘ ਮੁੱਖ ਪ੍ਰਬੰਧਕ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਲਕੀਤ ਸਿੰਘ ਖੰਨਾ, ਗੁਰਮੀਤ ਸਿੰਘ ਬਿੱਟੂ ਸਲੇਮਪੁਰ, ਸੁਰਜੀਤ ਸਿੰਘ, ਪਰਮਜੀਤ ਸਿੰਘ ਅਤੇ ਦਰਸ਼ਨ ਸਿੰਘ ਹਾਜ਼ਰ ਸਨ |
ਘਨੌਰ, (ਜਾਦਵਿੰਦਰ ਸਿੰਘ ਜੋਗੀਪੁਰ)- ਹਲਕਾ ਘਨੌਰ ਤੋਂ ਕਿਸਾਨ ਧਰਨੇ 'ਚ ਦਿੱਲੀ ਗਏ ਪਿੰਡ ਕਪੂਰੀ ਦੀ ਸੰਗਤ ਨੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ | ਧਰਨੇ ਮੌਕੇ ਮੌਜੂਦ ਕਿਸਾਨ ਜੈ ਸਿੰਘ ਕਪੂਰੀ ਨੇ ਜਾਣਕਾਰੀ ਦਿੱਤੀ ਕਿ ਵੱਖ ਵੱਖ ਥਾਵਾਂ 'ਤੇ ਆਪੋ ਆਪਣੇ ਪਿੰਡ ਵਾਲਿਆਂ ਵਲੋਂ ਲੜੀਵਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ | ਕਿਸਾਨਾਂ 'ਚ ਧਰਨੇ ਨੂੰ ਲੈਕੇ ਜੋਸ਼ ਪਹਿਲਾਂ ਨਾਲੋਂ ਵੀ ਵੱਧ ਦਿਖਾਈ ਦੇ ਰਿਹਾ ਹੈ | ਇਸ ਮੌਕੇ ਗੁਰਜੰਟ ਸਿੰਘ ਮਹਿਦੂਦਾਂ, ਬਲਵਿੰਦਰ ਸਿੰਘ ਝਾੜਵਾਂ, ਅੰਤਰਰਾਸ਼ਟਰੀ ਕੱਬਡੀ ਖਿਡਾਰੀ ਵਿੱਕੀ ਘਨੌਰ, ਗੁਰਮੁੱਖ ਸਿੰਘ ਪੰਡਤਾਂ, ਅਮਿ੍ੰਤਪਾਲ ਸਿੰਘ ਗੁਣੀਆ ਮਾਜਰਾ, ਗੁਰਕੀਰਤ ਪਨੈਚ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ |
ਜ਼ਿਲ੍ਹਾ ਜੇਲ ਨਾਭਾ ਵਿਖੇ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਨਾਭਾ, (ਕਰਮਜੀਤ ਸਿੰਘ)- ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਜ਼ਿਲ੍ਹਾ ਜੇਲ ਨਾਭਾ ਵਿਖੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸੁਪਰਡੈਂਟ ਜ਼ਿਲ੍ਹਾ ਜੇਲ ਨਾਭਾ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਚੰਡੀਗੜ੍ਹ ਤੋਂ ਆਏ ਪੰਡਿਤ ਸ੍ਰੀ ਰਾਉ ਧਰੇਨਵਰ ਵਲੋਂ ਜੇਲ੍ਹ ਅੰਦਰ ਬੰਦੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਉਪਦੇਸ਼ਾਂ ਤੇ ਸਿੱਖਿਆਵਾਂ ਬਾਰੇ ਵਿਸ਼ੇਸ਼ ਤੌਰ 'ਤੇ ਲੈਕਚਰ ਦਿੱਤਾ ਗਿਆ | ਉਪਰੰਤ ਜੇਲ੍ਹ ਅੰਦਰ ਬੰਦ ਬੰਦੀਆਂ ਲਈ ਸਪੈਸ਼ਲ ਤੌਰ 'ਤੇ ਗੁਰਦੁਆਰਾ ਸਾਹਿਬ ਵਿਚ ਲੰਗਰ ਤਿਆਰ ਕੀਤਾ ਗਿਆ |
ਨਾਭਾ, (ਅਮਨਦੀਪ ਸਿੰਘ ਲਵਲੀ)- ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਇਤਿਹਾਸਿਕ ਨਗਰੀ ਨਾਭਾ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ, ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਗੁ: ਟਿੱਬੀ ਸਾਹਿਬ, ਗੁ: ਮੁਹੱਲਾ ਕਰਤਾਰਪੁਰਾ, ਗੁ: ਸੇਵਕ ਜਥਾ, ਗੁ: ਸੰਗਤਸਰ, ਗੁ: ਬੁਰਜ ਸਹੀਦਾ, ਗੁ: ਭਗਤ ਨਾਮਦੇਵ ਜੀ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਗੁਰਮਤਿ ਸਮਾਗਮ ਕਰਵਾਏ ਗਏ ਜਿੱਥੇ ਰਾਗੀ ਢਾਡੀ ਅਤੇ ਕਵੀਸ਼ਰਾਂ ਨੇ ਗੁਰੂ ਦੀ ਇਲਾਹੀ ਬਾਣੀ ਨਾਲ ਸੰਗਤ ਨੂੰ ਜੋੜਿਆ | ਜਿੱਥੇ ਸਾਰੇ ਗੁਰੂ ਘਰਾਂ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਉੱਥੇ ਹੀ ਵਿਸ਼ਵਕਰਮਾ ਸੇਵਾ ਸੰਮਤੀ ਨਾਭਾ ਵਲੋਂ ਵੀ ਇਸ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰ 5 ਪਿਆਰਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੈਨੇਜਰ ਨਰਿੰਦਰਜੀਤ ਸਿੰਘ ਗੁ: ਘੋੜਿਆਂ ਵਾਲਾ, ਹਰਨੇਕ ਸਿੰਘ ਖੱਟੜਾ ਗੁ: ਅਕਾਲਗੜ੍ਹ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ, ਗੁ: ਰਾਮਦਾਸ ਸੇਵਾ ਸੁਸਾਇਟੀ, ਰਣਜੀਤ ਅਖਾੜਾ, ਗੁ: ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਸਮੁੱਚੀ ਲੋਕਾਈ ਨੂੰ ਇਸ ਦਿਹਾੜੇ 'ਤੇ ਵਧਾਈ ਦਿੱਤੀ | ਰਣਜੀਤ ਅਖਾੜਾ ਨਾਭਾ ਵਲੋਂ 11 ਪ੍ਰਭਾਤ-ਫੇਰੀਆਂ ਦਾ ਵਿਸ਼ੇਸ਼ ਉਪਰਾਲਾ ਵੀ ਕੀਤਾ ਗਿਆ | ਇਸ ਮੌਕੇ ਗਿਆਨ ਚੰਦ ਬਿਰਦੀ, ਬਲਜਿੰਦਰ ਸਿੰਘ ਧੰਮੂ, ਕੁਲਵੰਤ ਸਿੰਘ ਸਿਆਣ, ਗੁਰਚਰਨ ਸਿੰਘ ਕਾਲੇਰੋਣੇ, ਦਵਿੰਦਰ ਸਿੰਘ ਦੇਵ, ਮੱਖਣ ਸਿੰਘ ਬਿਨ੍ਹਾਂਹੇੜੀ, ਅਵਤਾਰ ਸਿੰਘ ਟਿੰਡ, ਧਰਮਿੰਦਰ ਧਿੰਦੀ, ਜਸਪਾਲ ਅਗੇਤਾ, ਯਸਵਿੰਦਰ ਮਠਾੜੂ, ਹਰਬੰਸ ਸਿੰਘ, ਬਲਜੀਤ ਸਿੰਘ ਵਿਸਕੀ, ਹਾਕਮ ਸਿੰਘ, ਹਰਪ੍ਰੀਤ ਸਿੰਘ ਕੈਪਟਨ, ਮਨਪ੍ਰੀਤ ਸਿੰਘ ਹੈੱਡ ਗ੍ਰੰਥੀ ਗੁ: ਅਕਾਲਗੜ੍ਹ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ | ਗੁਹਲਾ ਚੀਕਾ, 30 ਨਵੰਬਰ (ਓ.ਪੀ. ਸੈਣੀ)- ਅੱਜ ਇੱਥੇ ਗੁਰਦੁਆਰਾ ਸਿੱਖ ਸਭਾ ਕਕਰਾਲਾ ਕੁਚਿਆ ਵਿਖੇ ਗੁਰਦੁਆਰਾ ਕਮੇਟੀ ਤੇ ਪਿੰਡ ਦੇ ਸਹਿਯੋਗ ਨਾਲ ਪ੍ਰਕਾਸ਼ ਦਿਹਾੜਾ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ | ਨਵੀਂ ਇਮਾਰਤ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ | ਬਾਬਾ ਕਰਤਾਰ ਸਿੰਘ ਗੁਹਲਾ ਵਾਲੇ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਬਾਬਾ ਕਰਤਾਰ ਸਿੰਘ ਨੂੰ ਇਕ ਬਾਈਕ, ਯਾਦਗਾਰ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਸਕੱਤਰ ਰਣਧੀਰ ਸਿੰਘ, ਮੈਂਬਰ ਬਲਕਾਰ ਸਿੰਘ, ਕੁਲਵੰਤ ਸਿੰਘ ਗੜ੍ਹੀ, ਕੁਲਵੰਤ ਸਿੰਘ ਲਾਡਾ, ਜਰਨੈਲ ਸਿੰਘ ਸਮੇਤ ਮੈਂਬਰ ਅਮਰੀਕ ਸਿੰਘ ਤੇ ਹੈੱਡ ਗ੍ਰੰਥੀ ਦਿਲਬਾਗ ਸਿੰਘ, ਇੰਸ. ਸ਼ਿੰਗਾਰਾ ਸਿੰਘ ਵੀ ਮੌਜੂਦ ਸਨ |
ਹਰਿਆਣਾ ਕਮੇਟੀ ਵਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ
ਗੁਹਲਾ ਚੀਕਾ, (ਓ.ਪੀ. ਸੈਣੀ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਵਿਖੇ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਜਥਿਆਂ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ | ਇਸ ਸਮੇਂ ਹਜ਼ੂਰੀ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ, ਹਜ਼ੂਰੀ ਕਥਾਵਾਚਕ ਭਾਈ ਸਰਬਜੀਤ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ, ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਲਸ਼ਕਰ ਸਿੰਘ ਮਾਣਕਪੁਰੀ, ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਜਥਾ ਗੁਰਦੁਆਰਾ ਦਾਦੂ ਸਾਹਿਬ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਨਾਲ
ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸੰਸਾਰ ਪ੍ਰਸਿੱਧ ਸਮਾਜ ਸੇਵੀ ਡਾ: ਐੱਸ.ਪੀ. ਸਿੰਘ ਓਬਰਾਏ ਦੇ ਸਪੁੱਤਰ ਸ. ਸੁਖਦੀਪ ਸਿੰਘ ਓਬਰਾਏ ਨੇ ਇਸ ਸਮੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੰਜ ਲੈਬਾਰਟਰੀਆਂ ਦਾ ਐਲਾਨ ਕੀਤਾ | ਇਸ ਸਮੇਂ ਆਏ ਜਥਿਆਂ ਤੇ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਭਾਈ ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ ਅਤੇ ਅਪਾਰ ਸਿੰਘ ਕਿਸ਼ਨਗੜ੍ਹ ਕਾਰਜਕਰਨੀ ਮੈਂਬਰ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਚਨਾਗਰਾ ਵੀ ਹਾਜ਼ਰ ਸਨ | ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ ਤੇ ਸਮੁੱਚੇ ਸਟਾਫ਼ ਨੇ ਅਣਥੱਕ ਸੇਵਾ ਕੀਤੀ |
ਗੂਹਲਾ ਚੀਕਾ ਵਿਖੇ ਸਜਾਇਆ ਨਗਰ ਕੀਰਤਨ
ਗੁਹਲਾ ਚੀਕਾ, (ਓ.ਪੀ. ਸੈਣੀ)- ਇੱਥੇ ਗੁਰਦੁਆਰਾ ਸਾਹਿਬ 6ਵੀਂ ਤੇ 9ਵੀਂ ਪਾਤਸ਼ਾਹੀ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਜਿੱਥੇ ਅਨੇਕਾਂ ਧਰਮਾਂ ਦੇ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਉੱਥੇ ਸ਼ਹਿਰ ਦੀ ਸਮਾਜਿਕ ਤੇ ਧਾਰਮਿਕ ਅਨੇਕਾਂ ਸੰਸਥਾਵਾਂ ਨੇ ਨਗਰ ਕੀਰਤਨ ਦੀ ਵੱਧ ਚੜ੍ਹ ਕੇ ਸੇਵਾ ਕੀਤੀ | ਟਰੱਕ ਯੂਨੀਅਨ ਚੀਕਾ ਦੇ ਪ੍ਰਧਾਨ ਧਰਮਪਾਲ ਸਿੰਘ ਤੇ ਖਜਾਨ ਸਿੰਘ ਭਾਗਲ ਦੀ ਦੇਖ ਰੇਖ ਹੇਠ ਨਗਰ ਕੀਰਤਨ 'ਚ ਚਾਹ ਤੇ ਬਰੈੱਡ ਪਕੌੜੇ ਦਾ ਲੰਗਰ ਲਗਾਇਆ ਗਿਆ | ਨਗਰ ਕੀਰਤਨ ਦੌਰਾਨ ਸਭ ਤੋਂ ਅੱਗੇ ਬੈਂਡ ਤੇ ਗਤਕਾ ਪਾਰਟੀ ਗਤਕੇ ਦੇ ਜੌਹਰ ਦਿਖਾਉਂਦਿਆਂ ਚੱਲ ਰਹੇ ਸੀ | ਪਿੱਛੇ ਬੀਬੀਆਂ ਝਾੜੂ ਦੀ ਸੇਵਾ ਕਰ ਰਹੀਆਂ ਸਨ | ਨਗਰ ਕੀਰਤਨ ਦੀ ਦੇਖ ਰੇਖ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਕਰਨੈਲ ਸਿੰਘ ਨਿਮਨਾਬਾਦ ਕਰ ਰਹੇ ਸੀ | ਦਫ਼ਤਰ ਸਕੱਤਰ ਸਰਵਜੀਤ ਸਿੰਘ ਵੀ ਮੌਜੂਦ ਸਨ | ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਨਿਮਨਾਬਾਦ ਨੇ ਦੱਸਿਆ ਕਿ 30 ਨਵੰਬਰ ਨੰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ |
ਪਟਿਆਲਾ, 30 ਨਵੰਬਰ (ਅ.ਸ. ਆਹਲੂਵਾਲੀਆ, ਮ.ਸ. ਖਰੋੜ)- ਪਟਿਆਲਾ ਸ਼ਹਿਰ ਦੀਆਂ ਪ੍ਰਮੁੱਖ ਟਰੈਫ਼ਿਕ ਲਾਈਟਾਂ 'ਤੇ ਲਗਾਏ ਗਏ ਐਲ.ਈ.ਡੀ. ਆਧਾਰਿਤ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਨੂੰ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਸਮਰਪਿਤ ਕੀਤੇ ਗਏ | ਪਟਿਆਲਾ ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੋੜ)- ਸਨੌਰ ਸਬਜ਼ੀ ਮੰਡੀ ਲਾਗੇ ਝੁੱਗੀਆਂ ਨੇੜੇ ਖੜ੍ਹਾ ਕੀਤਾ ਮੋਟਰਸਾਈਕਲ ਕੋਈ 27 ਨਵੰਬਰ ਨੂੰ ਦੁਪਹਿਰ ਵੇਲੇ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੱਤਾ ਨੇ ਥਾਣਾ ਸਦਰ 'ਚ ਦਰਜ ਕਰਵਾਈ ਕਿ ...
ਪਾਤੜਾਂ, 30 ਨਵੰਬਰ (ਜਗਦੀਸ਼ ਸਿੰਘ ਕੰਬੋਜ)- ਕੌਮੀ ਮਾਰਗ 'ਤੇ ਪਿੰਡ ਖਾਸਪੁਰ ਦੇ ਨਜ਼ਦੀਕ ਮੋਟਰਸਾਈਕਲ ਤੇ ਰੇਹੜੀ ਦੀ ਟੱਕਰ 'ਚ ਰੇਹੜੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਚਾਲਕ ਜ਼ਖਮੀ ਹੋ ਗਿਆ | ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਇਸ ਸਬੰਧੀ ...
ਰਾਜਪੁਰਾ, 30 ਨਵੰਬਰ (ਜੀ.ਪੀ. ਸਿੰਘ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣਿਆਂ ਦਫ਼ਤਰਾਂ 'ਚ ਬਹਿਕੇ ਇਕ ਦੂਜੇ ਨੂੰ ਟਵੀਟ ਕਰਕੇ ਤਾਹਨੇ ਮਿਹਣੇ ਮਾਰ ਰਹੇ ਹਨ ਜਦਕਿ ਦੋਵੇਂ ਕਿਸਾਨਾਂ ਦੇ ਭਵਿੱਖ ਲਈ ਫ਼ਿਕਰਮੰਦ ...
ਰਾਜਪੁਰਾ, 30 ਨਵੰਬਰ (ਜੀ.ਪੀ. ਸਿੰਘ)- ਅੱਜ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ-ਅੰਬਾਲਾ ਰੋਡ 'ਤੇ ਮਿਡ-ਵੇ-ਢਾਬੇ ਨੇੜੇ ਨਗਰ ਕੌਾਸਲ ਵਲੋਂ ਬਣਾਏ ਕੂੜੇ ਦੇ ਡੰਪ 'ਚ ਲੱਗੀ ਅੱਗ ਕਾਰਨ ਨਿਕਲ ਰਹੇ ਧੰੂਏਾ ਕਰਕੇ ਇਕ ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾ ਕੇ ਬੁਰੀ ...
ਰਾਜਪੁਰਾ, 30 ਨਵੰਬਰ (ਜੀ.ਪੀ. ਸਿੰਘ)- ਅੱਜ ਸਥਾਨਕ ਸ਼ਹਿਰ ਅਤੇ ਨੇੜਲੇ ਖੇਤਰ ਦੇ ਪਿੰਡਾਂ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਖੇਤਰ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁ. ਸਿੰਘ ਸਭਾ ਗੁਲਾਬ ਨਗਰ, ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)- ਸਾਹਿਤ ਕਲਸ਼ ਪਟਿਆਲਾ ਵਲੋਂ ਉੱਘੀ ਪੰਜਾਬੀ ਕਵਿੱਤਰੀ ਡਾ: ਇੰਦਰਪਾਲ ਕੌਰ ਵਲੋਂ ਰਚਿਤ ਕਾਵਿ ਪੁਸਤਕ 'ਖ਼ੁਸ਼ੀਆਂ ਗ਼ਮੀਆਂ ਦੇ ਸੰਗ' ਦਾ ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਐਵਾਰਡੀ ਡਾ. ...
ਪਾਤੜਾਂ, 30 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਕੰਡਾ ਬਸਤੀ ਵਿਚ ਕਰੀਬ ਇਕ ਦਰਜਨ ਵਿਅਕਤੀਆਂ ਨੇ ਇਕ ਘਰ ਵਿਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਇਲਾਵਾ ਸਾਮਾਨ ਦੀ ਭੰਨਤੋੜ ਕੀਤੀ | ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੇ ਜਾਣ 'ਤੇ 11 ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੋੜ)- ਨਜ਼ਦੀਕ ਪਿੰਡ ਸ਼ੇਰਮਾਜਰਾ ਵਿਖੇ ਇਕ ਘਰ 'ਚ ਛਾਪੇਮਾਰੀ ਦੌਰਾਨ ਇਕ ਵਿਅਕਤੀ ਤੋਂ 26 ਗਰਾਮ ਸਮੈਕ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮ ਦੀ ਪਹਿਚਾਣ ਸਿਕੰਦਰ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਵਜੋਂ ਹੋਈ ਹੈ | ਇਸ ਦੀ ...
ਰਾਜਪੁਰਾ, 30 ਨਵੰਬਰ (ਜੀ.ਪੀ. ਸਿੰਘ)- ਨੇੜਲੇ ਪਿੰਡ ਚਲਹੇੜੀ ਵਿਖੇ ਬਿਜਲੀ ਦੀ ਤਾਰ ਨੂੰ ਕੁੰਡੀ ਲਗਾਉਣ ਤੋਂ ਰੋਕਣ ਤੇ ਪਿਉ-ਪੁੱਤਰ ਦੀ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਥਾਣਾ ਸ਼ੰਭੂ ਪੁਲਿਸ ਨੇ ਇਕ ਔਰਤ ਸਣੇ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ...
ਸ਼ੁਤਰਾਣਾ, 30 ਨਵੰਬਰ (ਬਲਦੇਵ ਸਿੰਘ ਮਹਿਰੋਕ)- ਕੇਂਦਰ ਸਰਕਾਰ ਵਲੋਂ ਬਣਾਏ ਜਾ ਰਹੇ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਸਹੀ ਮੁੱਲ ਨਾ ਮਿਲਣ ਕਾਰਨ ਸਬੰਧਤ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮਸਲੇ ਨਾਲ ਸਬੰਧਤ ਵੱਖ-ਵੱਖ ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੋੜ)- ਕੋਰੋਨਾ ਨਾਲ ਤਿੰਨ ਹੋਰ ਵਿਅਕਤੀਆਂ ਦੀ ਜਾਨ ਜਾਣ ਦੀ ਦੁਖਦਾਈ ਘਟਨਾ ਨਾਲ ਅੱਜ ਜ਼ਿਲ੍ਹੇ ਦੇ 50 ਹੋਰ ਵਿਅਕਤੀਆਂ ਨੂੰ ਕੋਵਿਡ ਹੋਣ ਦੀ ਪੁਸ਼ਟੀ ਹੋਈ ਹੈ | ਮਿ੍ਤਕਾਂ ਦੀ ਪਹਿਚਾਣ ਪਟਿਆਲਾ ਸ਼ਹਿਰ ਦੇ ਪ੍ਰਤਾਪ ਨਗਰ ਦੀ ਰਹਿਣ ਵਾਲੀ ...
ਪਟਿਆਲਾ, 30 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਾਲੀ ਕਾਰਜਕਾਰਨੀ 'ਚ ਸ਼ਾਮਿਲ ਹੋਏ ਜਥੇ: ਸਤਵਿੰਦਰ ਸਿੰਘ ਟੌਹੜਾ ਦੇ ਅੰਤਿ੍ੰਗ ਕਮੇਟੀ ਮੈਂਬਰ ਚੁਣੇ ਜਾਣ ਦਾ ਸਾਬਕਾ ਪ੍ਰਧਾਨ ਪ੍ਰੋ. ...
ਨਾਭਾ, 30 ਨਵੰਬਰ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਾਸਲ ਦੀ ਕਾਰਜਕਾਰੀ ਉਪਰ ਵੱਡੇ ਸਵਾਲ ਖੜੇ ਹੁੰਦੇ ਆਏ ਹਨ ਭਾਵੇਂ ਕਿ ਨਗਰ ਕੌਾਸਲ ਨਾਭਾ ਵਲੋਂ ਸ਼ਹਿਰ ਦਾ ਵੱਡਾ ਵਿਕਾਸ ਕੀਤੇ ਜਾਣ ਦੇ ਦਾਅਵੇ ਵੀ ਲਗਾਤਾਰ ਜਾਰੀ ਹਨ ਪਰ ਆਮ ਜਨਤਾ ...
ਪਟਿਆਲਾ, 30 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਯੂਥ ਕਾਂਗਰਸ ਬਲਾਕ ਕਿਲ੍ਹਾ ਮੁਬਾਰਕ ਪਟਿਆਲਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੰਜੀਵ ...
ਸਮਾਣਾ, 30 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਵਾਲੇ ਹਜ਼ਾਰਾਂ ਕਿਸਾਨਾਂ 'ਤੇ ਸੰਗੀਨ ਅਪਰਾਧਿਕ ਮੁਕੱਦਮੇ ਦਰਜ ਕਰਵਾਉਣ ਦੀ ਕਾਰਵਾਈ ਨੂੰ ਲੰਮੇ ਹੱਥੀਂ ...
ਗੁਹਲਾ ਚੀਕਾ, 30 ਨਵੰਬਰ (ਓ.ਪੀ. ਸੈਣੀ)- ਆਪਣੀ 23 ਸਾਲ 2 ਮਹੀਨੇ ਦੇ ਸੇਵਾ ਪੂਰੀ ਕਰਕੇ ਸੰਸਕ੍ਰਿਤਕ ਅਧਿਆਪਕ ਗੌਤਮ ਦੱਤ ਸ਼ਾਸਤਰੀ ਸੇਵਾਮੁਕਤ ਹੋ ਗਏ ਹਨ | ਇਸ ਮੌਕੇ ਸਰਕਾਰੀ ਸਕੂਲ ਮਿਡਲ ਸਕੂਲ ਰਤਨਗੜ੍ਹ ਕਕਰਾਲੀ ਵਿਖੇ ਸ੍ਰੀ ਸ਼ਾਸਤਰੀ ਦੇ ਸਨਮਾਨ ਮੌਕੇ ਅਧਿਆਪਕਾਂ ਵਲੋਂ ...
ਪਾਤੜਾਂ, 30 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਪਾਤੜਾਂ 'ਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ ਜਿਸ ਵਿਚ ਵਪਾਰ ਕਰਦੇ ਕਾਰ ਡੀਲਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਦੀ ਪਾਤੜਾਂ ਕਾਰ ਡੀਲਰ ਐਸੋਸੀਏਸ਼ਨ ਨਾਂਅ 'ਤੇ ਬਣੀ ਐਸੋਸੀਏਸ਼ਨ ਦੀ ਹਰ ਸਾਲ ਚੋਣ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)- ਬੱਚਿਆਂ ਦੇ ਵਿਕਾਸ 'ਚ ਮਾਤਾ-ਪਿਤਾ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ | ਇਸ ਦੇ ਨਾਲ ਹੀ ਮਾਤਾ-ਪਿਤਾ ਦਾ ਸਕੂਲ ਦੇ ਨਾਲ ਵਧੀਆ ਤਾਲਮੇਲ ਹੋਣਾ ਅਤੇ ਸਨਮਾਨਯੋਗ ਰਿਸ਼ਤਾ ਹੋਣਾ ਬੇਹੱਦ ਜ਼ਰੂਰੀ ਹੈ | ਇਸੇ ਰਿਸ਼ਤੇ ਦੀ ਅਹਿਮੀਅਤ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)- ਖੇਤੀ ਕਾਨੂੰਨ ਖ਼ਿਲਾਫ਼ ਦਿੱਲੀ ਧਰਨਾ ਦੇਣ ਜਾ ਰਹੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਨਾਲ ਜੋ ਹਰਿਆਣਾ ਸਰਕਾਰ ਅਤੇ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ, ਉਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ | ਇਹ ...
ਪਟਿਆਲਾ, 30 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਅਤੇ ਇਨ੍ਹਾਂ ਦੇ ਮਹੱਤਵ ...
ਨਾਭਾ, 30 ਨਵੰਬਰ (ਅਮਨਦੀਪ ਸਿੰਘ ਲਵਲੀ)- ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹਲਕਾ ਨਾਭਾ ਦੇ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਬੈਠਕ ਸਵ: ਰਾਜਾ ਨਰਿੰਦਰ ਸਿੰਘ ਦੀ ਬਰਸੀ ਦੇ ਸਬੰਧ ਵਿਚ ਵਿਸ਼ੇਸ਼ ਤੌਰ 'ਤੇ ਹੋਈ ਜਿਸ ਵਿਚ ਉਨ੍ਹਾਂ ਦੇ ਪੜਪੋਤਰੇ ...
ਪਟਿਆਲਾ, 30 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਦੇ ਬਾਹਰ ਨਾਭਾ ਪਾਵਰ ਲਿਮਟਿਡ (ਐਨ.ਪੀ.ਐਲ.), ਜੋ ਕਿ 2700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦਾ ਹੈ, ਨੇ ਸੜਕ ...
ਸਮਾਣਾ, 30 ਨਵੰਬਰ (ਪ੍ਰੀਤਮ ਸਿੰਘ ਨਾਗੀ)- ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਪਿੰਡ ਮਿਆਲ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਗਿਆ | ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਮੰਡ ਤੇ ਸਕੱਤਰ ...
ਭਾਦਸੋਂ, 30 ਨਵੰਬਰ (ਪ੍ਰਦੀਪ ਦੰਦਰਾਲਾ)- ਨੇੜਲੇ ਪਿੰਡ ਧਨੌਰੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸੁਖਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਸੈਸ਼ਨ 2019-20 ਦੀ ਨਵੋਦਿਆ ਵਿਦਿਆਲਾ ਦੁਆਰਾ ਲਈ ਗਈ ਪ੍ਰੀਖਿਆ 'ਚ ਮੈਰਿਟ 'ਚ ਆ ਕੇ ਆਪਣੇ ਅਧਿਆਪਕਾਂ, ਸਕੂਲ ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)- ਸਥਾਨਕ ਦਸਮੇਸ਼ ਕਲੋਨੀ ਵਾਸੀ ਬਜ਼ੁਰਗ ਸਾਧੂ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਜੋ ਇਕ ਦੁਕਾਨ ਸਥਾਨਕ ਅਲੋਹਰਾਂ ਗੇਟ ਵਿਖੇ ਸਥਿਤ ਹੈ, ਨੂੰ ਉਸ ਨੇ ਇਕ ਵਿਅਕਤੀ ਲਖਵੀਰ ਸਿੰਘ ਪੁੱਤਰ ਤੇਜਾ ਸਿੰਘ ਨੇੜੇ ...
ਪਟਿਆਲਾ, 30 ਨਵੰਬਰ (ਗੁਰਵਿੰਦਰ ਸਿੰਘ ਔਲਖ)- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਭੁਪਿੰਦਰ ਗੁਰਾਇਆ ਦੀ ਧਾਰਮਿਕ ਐਲਬਮ 'ਰਹਿਮਤ' ਨੂੰ ਜਾਰੀ ਕੀਤਾ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਮਸ਼ਹੂਰ ਪੰਜਾਬੀ ਸਿੰਗਰ ਅਮਰਿੰਦਰ ਬੌਬੀ, ਡਾ. ਸੁਮੰਗਲ ਅਰੋੜਾ ਤੇ ਡਾ. ...
ਨਾਭਾ, 30 ਨਵੰਬਰ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਤੋਂ ਸਹਾਇਕ ਥਾਣੇਦਾਰ ਨਾਜਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੋੜਾ ਗੇਟ ਮੌਜੂਦ ਸਨ ਤਾਂ ਮੁਖ਼ਬਰ ਦੀ ਸੂਚਨਾ 'ਤੇ ਚਰਨ ਗੈਸ ਕੰਪਨੀ ਨੇੜੇ ਨਾਕਾਬੰਦੀ ਕਰ ਇਕ ਵਿਅਕਤੀ ਨੂੰ ਕਾਬੂ ਕਰ ਉਸ ਦੀ ਤਲਾਸ਼ੀ ਲਈ ਤਾਂ ...
ਪਟਿਆਲਾ, 30 ਨਵੰਬਰ (ਮਨਦੀਪ ਸਿੰਘ ਖਰੋੜ)- ਸਥਾਨਕ ਮਾਡਲ ਟਾਊਨ ਨੇੜੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਡੇਗ ਕੇ ਉਸ ਦੀ ਕੁੱਟਮਾਰ ਕਰਨ ਤੇ ਫਿਰ ਉਸ ਨੂੰ ਇਕ ਔਰਤ ਦੇ ਘਰ ਲਿਜਾ ਕੇ ਦੁਬਾਰਾ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਮਾਡਲ ਟਾਊਨ ਪੁਲਿਸ ਚੌਕੀ ਨੇੜੇ ਛੱਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX