ਟੋਰਾਂਟੋਂ, 30 ਨਵੰਬਰ (ਹਰਜੀਤ ਸਿੰਘ ਬਾਜਵਾ)-ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਵਲੋਂ ਅਣਗਿਣਤ ਰੋਕਾਂ ਦੇ ਬਾਵਜੂਦ ਦਿੱਲੀ ਪਹੁੰਚ ਕੇ ਜੋ ਸ਼ਾਂਤ ਮਈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਨੂੰ ਸਿਰੇ ਚੜ੍ਹਨ ਤੋਂ ਰੋਕਣ ਲਈ ਮੋਦੀ ਸਰਕਾਰ ਵਲੋਂ ਤਾਕਤ ਦੀ ਵਰਤੋਂ ਕਰਕੇ ਕਿਸਾਨਾਂ ਦੇ ਇਸ ਸ਼ਾਂਤ ਮਈ ਰੋਸ ਪ੍ਰਦਰਸ਼ਨ ਨੂੰ ਤਾਰਪੀਡੋ ਕਰਨ ਦੀਆਂ ਜੋ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਨੂੰ ਕਿਸਾਨ ਆਪਣੀ ਸੂਝ ਅਤੇ ਸਿਆਣਪ ਨਾਲ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਇੱਥੇ ਬਰੈਂਪਟਨ ਵਿਖੇ ਸ਼ੇਰੀਡਨ ਕਾਲਜ ਦੇ ਵਿਦਿਆਰਥੀਆਂ/ ਵਿਦਿਆਰਥਣਾਂ ਵਲੋਂ ਸਾਂਝੇ ਤੌਰ 'ਤੇ ਮੈਕਲਾਗਲਿਨ ਅਤੇ ਸਟੀਲ ਐਵਨਿਉ 'ਤੇ ਇਕ ਵੱਡਾ ਰੋਸ ਮੁਜ਼ਹਰਾ ਕਰਦਿਆਂ ਕੀਤਾ ਗਿਆ, ਜਿੱਥੇ ਮੁਜ਼ਾਹਰਾਕਾਰੀਆਂ ਨੇ ਹੱਥਾਂ 'ਚ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਕਿਸਾਨਾਂ ਦੇ ਧੀਆਂ ਪੁੱਤ ਇਹ ਮੁਜ਼ਾਹਰਾਕਾਰੀ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਦੀ ਸ਼ਹਿ 'ਤੇ ਭਾਰਤ ਨੂੰ ਲੁੱਟ ਰਹੇ ਅੰਬਾਨੀ ਅਤੇ ਅੰਡਾਨੀ ਗਰੁੱਪ ਨੂੰ ਲੰਮੇ ਹੱਥੀ ਲੈਂਦਿਆਂ ਕਹਿ ਰਹੇ ਸਨ ਕਿ ਆਮ ਲੋਕਾਂ ਦੇ ਹੱਕ ਖੋਹ ਕੇ ਇਨ੍ਹਾਂ ਅਰਬਪਤੀਆਂ ਨੂੰ ਲੁਟਾਉਣ ਲਈ ਮੋਦੀ ਸਰਕਾਰ ਕਾਹਲੀ ਕਿਉਂ ਪਈ ਹੈ।
ਕੈਲਗਰੀ ਵਿਖੇ ਪ੍ਰਵਾਸੀ ਪੰਜਾਬੀਆਂ ਵਲੋਂ ਕਿਸਾਨਾਂ ਦੇ ਹੱਕ 'ਚ ਰੈਲੀ
ਕੈਲਗਰੀ, (ਜਸਜੀਤ ਸਿੰਘ ਧਾਮੀ)-ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਨੂੰ ਹਰ ਰੋਜ਼ ਤਾਕਤ ਮਿਲ ਰਹੀ ਹੈ। ਸੰਘਰਸ਼ ਨੂੰ ਪ੍ਰਵਾਸੀ ਪੰਜਾਬੀਆਂ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਸ ਲੜੀ ਤਹਿਤ ਕੈਲਗਰੀ ਵਿਖੇ ਨੌਜਵਾਨਾਂ ਬਲਕਰਨ ਹੀਰੋ, ਚਿਰਾਗ ਤੂਰ ਅਤੇ ਅਰਜਨ ਵਲੋਂ ਆਪਣੇ ਸਾਥੀਆਂ ਸਮੇਤ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਸ਼ਖ਼ਸੀਅਤਾਂ ਤੋਂ ਪਹਿਲਾਂ ਉਪਰੋਕਤ ਨੌਜਵਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਕੈਨੇਡਾ ਵਰਗੇ ਵਧੀਆ ਸਿਸਟਮ ਵਾਲੇ ਦੇਸ਼ ਦੇ ਨਾਗਰਿਕ ਹਾਂ ਪਰ ਸਾਡੀ ਜੰਮਣ ਭੌਂਅ 'ਤੇ ਉੱਥੇ ਹੀ ਹੈ। ਅਸੀਂ ਪੰਜਾਬ ਵਾਸੀਆਂ ਦੇ ਹਰ ਦੁੱਖ ਸੁੱਖ ਦੇ ਭਾਈਵਾਲ ਹਾਂ। ਇਸ ਸਮੇਂ ਪਰਮੀਤ ਸਿੰਘ ਬੋਪਾਰਾਏ ਐਨ.ਡੀ.ਪੀ. ਆਗੂ, ਜਤਿੰਦਰ ਸਿੰਘ ਲੰਮੇ, ਗੁਰਲਾਲ ਸਿੰਘ ਗਿੱਲ ਮਾਣੂੰਕੇ, ਮਨਜੋਤ ਸਿੰਘ ਗਿੱਲ, ਮਾਸਟਰ ਭਜਨ ਸਿੰਘ ਗਿੱਲ, ਹਰਪਿੰਦਰ ਸਿੰਘ ਸਿੱਧੂ, ਨਰਿੰਦਪਾਲ ਸਿੰਘ ਔਜਲਾ, ਜਗਪ੍ਰੀਤ ਸਿੰਘ ਸ਼ੇਰਗਿੱਲ, ਡਾ.ਬਲਵਿੰਦਰ ਕੌਰ ਬਰਾੜ ਹੁਰਾਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਨਾਲ ਹਾਂ, ਜੋ ਅੱਜ ਆਪਣੇ ਹੱਕਾਂ ਵਾਸਤੇ ਲੜਾਈ ਲੜ ਰਹੇ ਹਨ। ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਮਦਦ ਦੇਣ ਲਈ ਤਿਆਰ ਹਾਂ।
ਫਾਈਨੈਂਸ਼ੀਅਲ ਗਰੁੱਪ ਵਲੋਂ ਕਿਸਾਨਾਂ ਦੀ 25 ਲੱਖ ਰੁਪਏ ਸਹਾਇਤਾ
ਕੈਲਗਰੀ, (ਹਰਭਜਨ ਸਿੰਘ ਢਿੱਲੋਂ)- ਭਾਰਤ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤੀ ਕਿਸਾਨਾਂ ਨੇ ਸਾਰੀਆਂ ਰੁਕਾਵਟਾਂ ਟੱਪ ਕੇ ਦਿੱਲੀ ਨੂੰ ਘੇਰਾ ਪਾ ਲਿਆ ਹੈ । ਭਾਰਤੀ ਕਿਸਾਨੀ ਪਿਛੋਕੜ ਵਾਲੇਸਾਰੀ ਦੁਨੀਆਂ 'ਚ ਵੱਸਦੇ ਲੋਕ ਇਸ ਸੰਘਰਸ਼ 'ਚ ਕਿਸਾਨਾਂ ਦੇ ਨਾਲ ਇਕਜੁੱਟ ਹਨ । ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੈਨੇਡੀਅਨ ਵਰਲਡ ਫਾਈਨੈਂਸ਼ੀਅਲ ਗਰੁੱਪ ਦੀ ਐਗਜ਼ੈਕਟਿਵ ਵਲੋਂ ਰਾਜਾ ਧਾਲੀਵਾਲ ਨੇ ਕਿਸਾਨਾਂ ਦੇ ਸੰਘਰਸ਼ ਸਮੇਂ ਲੰਗਰ ਦੀ ਸੇਵਾ ਕਰਨ ਲਈਖਾਲਸਾ ਏਡ ਨੂੰ 25 ਲੱਖ ਰੁਪਏ ਦਾ ਚੈਕ ਭੇਟ ਕੀਤਾ।
ਐਡੀਲੇਡ, 30 ਨਵੰਬਰ (ਗੁਰਮੀਤ ਸਿੰਘ ਵਾਲੀਆ)- ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ 'ਚ ਜੇ-ਈ ਸੀਤਲ ਪ੍ਰਸਾਦ ਨੇ ਵਧੀਆ ਪੰਜਾਬੀ ਹੋਣ ਦੀ ਮਿਸਾਲ ਕਾਇਮ ਕੀਤੀ ਹੈ, ਜੋ ਸਾਲ 2011 'ਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸੀਤਲ ਪ੍ਰਸਾਦ ਆਪਣੀ ਪਤਨੀ ਮਨਜੀਤ ਕੌਰ ਜੇ-ਈ ਨਾਲ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਨੇ ਮੋਡੇਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀਆਂ 20 ਲੱਖ ਖੁਰਾਕਾਂ ਹਾਸਲ ਕਰ ਲਈਆਂ ਹਨ | ਇਸ ਸੌਦੇ ਦੀ ਜਾਣਕਾਰੀ ਯੂ.ਕੇ. ਸਰਕਾਰ ਨੇ ਦਿੱਤੀ ਹੈ ¢ ਮੋਡੇਰਨਾ ਦੀ ਵੈਕਸੀਨ ਦੇ ਬਸੰਤ ਤੱਕ ਯੂਰਪ 'ਚ ਉਪਲੱਬਧ ਹੋ ਜਾਣ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)- ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ | ਕਿਸਾਨਾਂ ਨੂੰ ਦੇਸ਼ ਭਰ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ | ਬਾਲੀਵੁੱਡ ਹਸਤੀਆਂ ਵੀ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਹਨ | ਅਜਿਹੇ 'ਚ ਕਪਿਲ ਸ਼ਰਮਾ ਨੇ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹਰਿਆਣਾ 'ਚ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ 'ਤੇ ਇਤਰਾਜ਼ ਪ੍ਰਗਟ ਕਰਦਿਆਂ ਐਮ.ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਤੋਂ ਬਾਅਦ ਯੂ.ਕੇ. ਦੇ ਸਾਬਕਾ ਸ਼ੈਡੋ ...
ਗਲਾਸਗੋ, 30 ਨਵੰਬਰ (ਹਰਜੀਤ ਸਿੰਘ ਦੁਸਾਂਝ)- ਭਾਰਤ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਕਿਸਾਨਾਂ ਦਾ ਅੰਦੋਲਨ ਦਿੱਲੀ ਪਹੁੰਚ ਚੁੱਕਾ ਹੈ ਅਤੇ ਕਿਸਾਨ ਦਿੱਲੀ 'ਚ ਧਰਨੇ ਲਗਾ ਕੇ ਬੈਠੇ ਹਨ ¢ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਗੁਰਦੁਆਰਾ ...
ਨਿਊਯਾਰਕ, 30 ਨਵੰਬਰ (ਏਜੰਸੀ)- ਜਨਵਰੀ 'ਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਜੋ ਬਾਈਡਨ ਨੇ ਭਾਰਤੀ-ਅਮਰੀਕੀ ਨੀਰਾ ਟੰਡਨ ਨੂੰ 'ਵਾਈਟ ਹਾਊਸ ਆਫਿਸ ਆਫ਼ ਮੈਨੇਜਮੈਂਟ ਐਾਡ ਬਜਟ' ਦੀ ਜਿੰਮੇਵਾਰੀ ਸੰਭਾਲਣ ਨੂੰ ਕਿਹਾ ਹੈ | ਕਈ ਮੀਡੀਆ ਰਿਪੋਰਟਾਂ 'ਚ ਇਹ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਰਡਲ ਕੈਂਸਰ ਕੇਅਰ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਰੀੜ ਦੀ ਹੱਡੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ...
ਨਿਊਯਾਰਕ, 30 ਨਵੰਬਰ (ਏਜੰਸੀ)- ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬੀਤੇ ਦਿਨ ਆਪਣੇ ਕੁੱਤੇ ਨਾਲ ਖੇਡਦੇ ਸਮੇਂ ਡਿਗ ਪਏ, ਜਿਸ ਕਾਰਨ ਉਨ੍ਹਾਂ ਦੇ ਪੈਰ 'ਤੇ ਸੱਟ (ਫ੍ਰੈਕਚਰ) ਲੱਗ ਗਈ ਹੈ | ਉਨ੍ਹਾਂ ਨੂੰ ਕਈ ਹਫ਼ਤੇ ਹੁਣ ਵਾਕਿੰਗ ਬੂਟ ਦੀ ਜ਼ਰੂਰਤ ਹੋਵੇਗੀ | ਐਤਵਾਰ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. 1972 ਭਾਰਤ ਦੀ ਕੇਂਦਰ ਸਰਕਾਰ ਵਲੋਂ ਥੋਪੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਵਲੋਂ ਆਰੰਭੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੀ ਹੈ | ਸਰਪ੍ਰਸਤ ਕਰਨੈਲ ਸਿੰਘ ...
ਸਿਆਟਲ, 30 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ 'ਤੇ ਕਿਸਾਨਾਂ ਦੀ ਹਮਾਇਤ ਲਈ ਸਿਆਟਲ ਦੇ ਪੰਜਾਬੀ ਭਾਈਚਾਰੇ, ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਖੇਡ ਕਲੱਬਾਂ ਅਤੇ ਪੰਜਾਬੀ ਸਕੂਲ ਦੇ ...
ਸਿਡਨੀ, 30 ਨਵੰਬਰ (ਹਰਕੀਰਤ ਸਿੰਘ ਸੰਧਰ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਪ੍ਰਕਾਸ਼ ਪੁਰਬ ਸਮੁੱਚੀ ਦੁਨੀਆ 'ਚ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਸਵੇਰ ਤੋਂ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਹਨ। ਪ੍ਰਬੰਧਕ ਜਸਬੀਰ ...
ਹਾਂਗਕਾਂਗ, 30 ਨਵੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਣ ਸੂਬਾਈ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸਾਰੀ ਰਾਤ ਚੱਲੇ ਕਥਾ, ਕੀਰਤਨ ਅਤੇ ...
ਕੈਲਗਰੀ, 30 ਨਵੰਬਰ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਭਰ 'ਚ ਕੋਵਿਡ-19 ਦੇ ਐਕਟਿਵ ਕੇਸਾਂ ਦਾ ਲਗਾਤਾਰ ਵਾਧਾ ਜਾਰੀ ਹੈ ਤੇ ਸ਼ੁੱਕਰਵਾਰ ਨੂੰ 1227 ਐਕਟਿਵ ਕੇਸ ਅਤੇ 9 ਵਿਅਕਤੀਆਂ ਦੀ ਮੌਤ, ਸਨਿਚਰਵਾਰ ਵਾਲੇ ਦਿਨ 1731 ਐਕਟਿਵ ਕੇਸ ਅਤੇ 5 ਵਿਅਕਤੀਆਂ ਦੀ ਮੌਤ ਅਤੇ ਐਤਵਾਰ ਵਾਲੇ ਦਿਨ ...
ਐਡਮਿੰਟਨ, 30 ਨਵੰਬਰ (ਦਰਸ਼ਨ ਸਿੰਘ ਜਟਾਣਾ)-ਭਾਵੇਂ, ਕੈਨੇਡਾ ਵਿਚ ਕੋਰੋਨਾ ਕਰਕੇ ਕਾਫ਼ੀ ਸਖ਼ਤੀ ਕੀਤੀ ਗਈ ਤੇ ਲੋਕਾਂ ਦਾ ਇਕ ਥਾਂ 'ਤੇ ਇਕੱਠ ਕਰਨ ਤੇ ਪਾਬੰਦੀ ਹੈ ਪਰ ਇਸ ਸਭ ਨੂੰ ਭਾਂਪਦੇ ਹੋਏ ਪ੍ਰਵਾਸੀ ਪੰਜਾਬੀਆਂ ਨੇ ਭਾਰਤੀ ਕਿਸਾਨ ਦੀ ਚੀਸ ਨੂੰ ਸਮਝਦੇ ਹੋਏ ਤੇ ਉਨ੍ਹਾਂ ...
ਸਾਨ ਫਰਾਂਸਿਸਕੋ, 30 ਨਵੰਬਰ (ਐੱਸ.ਅਸ਼ੋਕ ਭੌਰਾ)- ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਸ ਵੇਲੇ ਜਦੋਂ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਹੈ ਤਾਂ ਕਿਸਾਨਾਂ ਪ੍ਰਤੀ ਹਮਦਰਦੀ ਤੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਚਿੰਤਤ ਵਿਦੇਸ਼ਾਂ 'ਚ ਵਸਦੇ ...
ਕੈਲਗਰੀ, 30 ਨਵੰਬਰ (ਹਰਭਜਨ ਸਿੰਘ ਢਿੱਲੋਂ)- ਭਾਰਤੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੌਸਲਾ ਦੇਣ ਲਈ ਕਿਸਾਨੀ ਨਾਲ ਹਮਦਰਦੀ ਰੱਖਣ ਵਾਲੇ ਨੌਜਵਾਨਾਂ ਵਲੋਂ ਲੰਘੇ ਕੱਲ੍ਹ ਕੈਲਗਰੀ ਵਿਖੇ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ । ਜੈਨੇਸਿਸ ਸੈਂਟਰ ਤੋਂ ਸ਼ੁਰੂ ਹੋ ਕੇ ਇਹ ਕਾਰ ...
ਗਲਾਸਗੋ, 30 ਨਵੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਾਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਆਪਣੀ ਪਾਰਟੀ ਸਕਾਟਲੈਂਡ ਨੈਸ਼ਨਲ ਪਾਰਟੀ ਦੀ ਸਾਲਾਨਾ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਕਾਟਲੈਂਡ ਦੀ ਆਜ਼ਾਦੀ ਨੂੰ ਮਹਿਸੂਸ ਕਰ ਰਹੇ ਹਨ ¢ ਸਕਾਟਲੈਂਡ ...
ਵਿਨੀਪੈਗ, 30 ਨਵੰਬਰ (ਸਰਬਪਾਲ ਸਿੰਘ)-ਵਿਨੀਪੈਗ ਸਮੇਤ ਪੂਰੇ ਮੈਨੀਟੋਬਾ 'ਚ ਕੋਵਿਡ-19 ਦੇ ਚੱਲਦਿਆਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਇਸ ਬਿਮਾਰੀ ਨਾਲ ਜੁੜੇ ਕੇਸਾਂ ਦਾ ਵਧਣਾ ਲਗਾਤਾਰ ਜਾਰੀ ਹੈ। ਸੂਬਾਈ ਸਿਹਤ ਅਧਿਕਾਰੀਆਂ ਵਲੋਂ ਅੱਜ ਆਪਣੇ ਰੋਜ਼ਾਨਾ ...
ਸਾਨ ਫਰਾਂਸਿਸਕੋ, 30 ਨਵੰਬਰ (ਐੱਸ.ਅਸ਼ੋਕ ਭੌਰਾ)- ਟਰੰਪ ਦਾ ਆਪਣੇ ਚਾਰ ਸਾਲ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਮੀਡੀਆ ਨਾਲ 36 ਦਾ ਅੰਕੜਾ ਹੀ ਰਿਹਾ | ਉਨ੍ਹਾਂ ਕਦੇ ਵੀ ਮੀਡੀਆ ਨੂੰ ਮਹੱਤਤਾ ਨਹੀਂ ਦਿੱਤੀ | ਨਤੀਜਨ ਟਰੰਪ ਨੂੰ ਚੋਣਾਂ 'ਚ ਮੂੰਹ ਦੀ ਖਾਣੀ ਪਈ | ਜੋ ਬਾਈਡਨ ਨੇ ...
ਕੈਲਗਰੀ, 30 ਨਵੰਬਰ (ਹਰਭਜਨ ਸਿੰਘ ਢਿੱਲੋਂ)- ਲੰਘੇ ਸਨਿਚਰਵਾਰ ਵਾਲੇ ਦਿਨ ਕੈਲਗਰੀ ਡਾਊਨ ਟਾਊਨ 'ਚ ਐਲਬਰਟਾ ਸੂਬਾ ਸਰਕਾਰ ਵਲੋਂ ਲਗਾਈਆਂ ਗਈਆਂ ਤਾਜ਼ਾ ਪਾਬੰਦੀਆਂ ਦਾ ਵਿਰੋਧ ਕਰਨ ਲਈ ਰੈਲੀ ਕੱਢੇ ਜਾਣ ਦੀ ਖ਼ਬਰ ਹੈ । ਇਸ 'ਚ ਸੈਂਕੜੇ ਲੋਕ ਸ਼ਾਮਿਲ ਹੋਏ । 'ਦ ਵੌਕ ਫੌਰ ...
ਲੈਸਟਰ (ਇੰਗਲੈਂਡ), 30 ਨਵੰਬਰ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਵਸਦੇ ਸਿੱਖ ਭਾਈਚਾਰੇ ਨੇ ਕਿਸਾਨਾਂ ਦੇ ਸੰਘਰਸ਼ ਦੀ ਕਾਮਯਾਬੀ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਉਪਰੰਤ ਕਿਸਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX