ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)- ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ | ਇਸ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਇਸ ਵਾਰ ਕਮੇਟੀ ਵਲੋਂ ਗੁ. ਬੰਗਲਾ ਸਾਹਿਬ ਤੋਂ ਇਲਾਵਾ ਹੋਰਨਾਂ ਇਤਿਹਾਸਕ ਗੁਰਦੁਆਰਿਆਂ 'ਚ ਵੀ ਸਮਾਗਮ ਕਰਵਾਏ ਗਏ | ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ 'ਤੇ ਡੱਟ ਕੇ ਪਹਿਰਾ ਦੇਣ ਦੀ ਅਪੀਲ ਕੀਤੀ | ਸਿਰਸਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੇ ਹੱਕ ਮੰਗਣ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਡਾਂਗਾ ਅਤੇ ਠੰਡੇ ਪਾਣੀ ਦੀਆਂ ਵਾਛੜਾਂ ਨਾ ਕੀਤੀਆਂ ਜਾਣ | ਇਸ ਦੇ ਨਾਲ ਹੀ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਮੀਡੀਆ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਹੁਣ ਦਿੱਲੀ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਵਾਸਤੇ ਵੀ ਦਿੱਲੀ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੌਰਾਨ ਦਿੱਲੀ ਕਮੇਟੀ ਨੇ ਲੋੜਵੰਦਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਜਿਸ ਦੀ ਦੇਸ਼ ਵਿਦੇਸ਼ਾਂ 'ਚ ਕਾਫੀ ਸ਼ਲਾਘਾ ਹੋਈ ਹੈ | ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਕਰਮ ਕਾਂਡਾ ਵਿਚ ਉਲਝੇ ਸਮਾਜ ਨੂੰ ਰਾਹ ਵਿਖਾਇਆ ਤੇ ਔਰਤ ਨੁੰ ਮਹਾਨ ਦਰਜਾ ਦਿੱਤਾ ਤੇ ਸਾਨੂੰ ਜੀਵਨ ਜਾਚ ਸਿਖਾਈ | ਉਹਨਾਂ ਕਿਹਾ ਕਿ ਜੇਕਰ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਵਿਚੋਂ ਕੁਝ ਕੁ ਵੀ ਅਪਣਾ ਲਈਏ ਤਾਂ ਸਾਡਾ ਜੀਵਨ ਸਫਲ ਹੋ ਜਾਵੇਗਾ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਰਤੀਆ, (ਬੇਅੰਤ ਕੌਰ ਮੰਡੇਰ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੁਰਾਣੇ ਬਾਜ਼ਾਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕਿਸ਼ਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਸਬੰਧਿਤ ਵਿਚਾਰਾਂ ਨਾਲ ਨਿਵਾਜਿਆ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਪ੍ਰਮਾਤਮਾ ਨਾਲ ਜੁੜਨ ਦਾ ਰਸਤਾ ਦਿਖਾਇਆ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਖ਼ਤ ਮਿਹਨਤ ਦਾ ਸੰਦੇਸ਼ ਦਿੱਤਾ, ਪ੍ਰਮਾਤਮਾ ਦਾ ਨਾਂਅ ਲੈ ਕੇ ਇਸ ਨੂੰ ਸਾਂਝਾ ਕੀਤਾ ਅਤੇ ਇਸ ਤੋਂ ਬਾਅਦ ਇਤਿਹਾਸ ਨਾਲ ਜੁੜੀ ਕਥਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਨੇ ਸੰਗਤਾਂ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 28 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ-ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ, ਜਿਸ ਦੇ ਭੋਗ ਪਾਏ ਗਏ ਹਨ | ਇਸ ਸਮਾਗਮ ਮੌਕੇ ਬੱਚਿਆਂ ਨੇ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਸਲੋਗਨਾਂ ਰਾਹੀਂ ਸੰਗਤ ਨੂੰ ਦੱਸਿਆ | ਸਮਾਗਮ ਵਿਚ ਮੈਨੇਜਰ ਅਮਰੀਕ ਸਿੰਘ ਪੱਕੀ, ਬਾਬਾ ਰੁਪੇਸ਼ ਸਿੰਘ, ਅੰਗਰੇਜ਼ ਸਿੰਘ, ਹਰਪ੍ਰੀਤ ਸਿੰਘ, ਜੱਜ ਸਿੰਘ, ਜਗਸੀਰ ਸਿੰਘ, ਬੰਟੀ ਸਿੰਘ, ਨਵਦੀਪ ਸਿੰਘ, ਮੰਗਤ ਸਿੰਘ ਅਰੋੜਾ, ਸੰਦੀਪ ਸਿੰਘ, ਭੋਲਾ ਸਿੰਘ, ਹੈਪੀ ਸਿੰਘ ਸੇਠੀ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ ¢
ਗੁਰਪੁਰਬ ਸ਼ਰਧਾ ਨਾਲ ਮਨਾਇਆ
ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਾਂਝੇ ਉੱਦਮ ਨਾਲ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਕਸ਼ਮੀਰ ਸਿੰਘ, ਸਕੱਤਰ ਅਵਤਾਰ ਸਿੰਘ, ਤਰਲੋਚਨ ਸਿੰਘ ਰੁਪਾਲ ਸਮੇਤ ਸੰਗਤ ਮੌਜੂਦ ਸੀ |
ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ
ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਸਾਹਿਬ ਵਿਚ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਬਾਬਾ ਅਕਬਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਕਮੇਟੀ ਦੇ ਸਕੱਤਰ ਹਰਵਿੰਦਰ ਸਿੰਘ ਔਜਲਾ ਨੇ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸੰਦੇਸ਼ ਦਾ ਖ਼ੁਲਾਸਾ ਕੀਤਾ |
ਨਗਰ ਕੀਰਤਨ ਸਜਾਇਆ
ਗੁਰਪੁਰਬ ਨੰੂ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਸਾਹਿਬ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਗੋਸਲ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ | ਇਸ ਮੌਕੇ ਥਾਂ-ਥਾਂ ਫਲਾਂ, ਚਾਹ, ਪਕੌੜਿਆਂ ਦਾ ਲੰਗਰ ਵਰਤਾਇਆ ਗਿਆ | ਗਤਕਾ ਪਾਰਟੀ ਦੇ ਸਿੰਘਾਂ ਨੇ ਬਹੁਤ ਹੀ ਹੈਰਤਅੰਗੇਜ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ |
ਗੁਰਦੁਆਰਾ ਸਿੱਖ ਸਭਾ ਕਕਰਾਲਾ ਕੁਚਿਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਗੁਹਲਾ ਚੀਕਾ, 30 ਨਵੰਬਰ (ਓ.ਪੀ. ਸੈਣੀ)- ਅੱਜ ਇਥੇ ਗੁਰਦੁਆਰਾ ਸਿੱਖ ਸਭਾ ਕਕਰਾਲਾ ਕੁਚਿਆ ਵਿਖੇ ਗੁਰਦੁਆਰਾ ਕਮੇਟੀ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਦੀਵਾਨ ਸਜਾਏ ਗਏ | ਨਵੀਂ ਇਮਾਰਤ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ | ਇਸ ਮੌਕੇ 'ਤੇ ਬਤੌਰ ਮੁੱਖ ਮਹਿਮਾਨ ਬਾਬਾ ਕਰਤਾਰ ਸਿੰਘ ਗੁਹਲਾ ਵਾਲੇ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ 'ਤੇ ਬਾਬਾ ਕਰਤਾਰ ਸਿੰਘ ਨੇ ਸਭ ਤੋਂ ਪਹਿਲਾਂ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ | ਇਸ ਉਪਰੰਤ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਕੁਚਿਆ ਜਿਹੇ ਛੋਟੇ ਡੇਰੇ ਦੀ ਸੰਗਤ ਨੇ ਵੱਡੀ ਸ਼ਰਧਾ ਤੇ ਲਗਨ ਨਾਲ ਪਿੰਡ ਵਿਚ ਗੁਰਦੁਆਰਾ ਸਾਹਿਬ ਦੀ ਇੰਨੀ ਵੱਡੀ ਇਮਾਰਤ ਬਣਾ ਕੇ ਆਪਣੀ ਸ਼ਰਧਾ ਦਾ ਸਬੂਤ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਵੀ ਇਵੇਂ ਹੀ ਇਕ ਜੁੱਟ ਹੋ ਕੇ ਗੁਰੂ ਘਰ ਨਾਲ ਇਵੇਂ ਵੀ ਜੁੜੇ ਰਹਿਣ | ਇਸ ਮੌਕੇ 'ਤੇ ਜਿੱਥੇ ਗੁਰੂ ਦੇ ਵਿਸ਼ਾਲ ਲੰਗਰ ਵਰਤਾਏ ਉੱਥੇ ਸੇਵਾ ਵਿਚ ਸੰਗਤ ਨੇ ਵੀ ਵੱਧ ਚੜ੍ਹਕੇ ਹਿੱਸਾ ਲਿਆ | ਇਸ ਮੌਕੇ 'ਤੇ ਬਾਬਾ ਕਰਤਾਰ ਸਿੰਘ ਨੂ ਇਕ ਬਾਈਕ, ਯਾਦਗਾਰ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਸਕੱਤਰ ਰਣਧੀਰ ਸਿੰਘ, ਮੈਂਬਰ ਬਲਕਾਰ ਸਿੰਘ, ਕੁਲਵੰਤ ਸਿੰਘ ਗੜ੍ਹੀ, ਕੁਲਵੰਤ ਸਿੰਘ ਲਾਡਾ, ਜਰਨੈਲ ਸਿੰਘ ਸਮੇਤ ਮੈਂਬਰ ਅਮਰੀਕ ਸਿੰਘ ਤੇ ਹੈੱਡ ਗ੍ਰੰਥੀ ਦਿਲਬਾਗ ਸਿੰਘ, ਇੰਸ. ਸ਼ਿੰਗਾਰਾ ਸਿੰਘ ਵੀ ਮੌਜੂਦ ਸਨ |
ਗੁਹਲਾ ਚੀਕਾ, 30 ਨਵੰਬਰ (ਓ.ਪੀ. ਸੈਣੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸੰਗਤਾਂ ਦੇ ...
ਸਿਰਸਾ, 30 ਨਵੰਬਰ (ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਅਨਾਜ ਮੰਡੀ 'ਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿਚ ਕਿਸਾਨ ਸੰਗਠਨਾਂ ਵਲੋਂ ਕੀਤੇ ਜਾ ਰਹੇ ਦਿੱਲੀ ਅੰਦੋਲਨ ਦੇ ਹੱਕ ਵਿੱਚ ਅੱਜ ਅਨਾਜ ਮੰਡੀ ਮਜ਼ਦੂਰ ...
ਯਮੁਨਾਨਗਰ, 30 ਨਵੰਬਰ (ਗੁਰਦਿਆਲ ਸਿੰਘ ਨਿਮਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਪ੍ਰਸ਼ਾਸਨ ਵਲੋਂ ਆਗਿਆ ਨਾ ਦਿੱਤੇ ਜਾਣ ਕਾਰਨ ਸੰਗਤਾਂ ਦੇ ਮਨਾਂ 'ਚ ਮਲਾਲ ਦਿਖਾਈ ਦੇ ਰਿਹਾ ਸੀ, ਪਰ ਅੱਜ ਸਵੇਰੇ ਪ੍ਰਭਾਤ ਫੇਰੀਆਂ ...
ਸ਼ਾਹਬਾਦ ਮਾਰਕੰਡਾ, 30 ਨਵੰਬਰ (ਅਵਤਾਰ ਸਿੰਘ)- ਸ਼ਾਹਬਾਦ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵਾਨ ਨਾ ਸਜਾਏ ਜਾਣ ਕਾਰਨ ਸਿੱਖ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦਿਨ ਸਮੇਂ ...
ਕੋਲਕਾਤਾ, 30 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਭਾਜਪਾ ਸੰਸਦ ਮੈਂਬਰ ਸੌਮਿੱਤਰਾ ਖਾਂ ਤਿ੍ਣਮੂਲ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ, ਪਰ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨਾਲ 36 ਦਾ ਅੰਕੜਾ ਹੈ | ਇਸ ਲਈ ਉਹ ਪਾਰਟੀ ਹਾਈਕਮਾਨ ਦੀਆਂ ਨਜਰਾਂ 'ਚ ਆਉਣ ਲਈ ਕਈ ਬਾਰ ਬੇਲੋੜਾ ...
ਕੋਲਕਾਤਾ, 30 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪੱਛਮੀ ਬੰਗਾਲ 'ਚ ਕੋਰੋਨਾ ਦਾ ਅਸਰ ਵਿਖਾਈ ਦਿੱਤਾ, ਪਰ ਸੰਗਤਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਕਾਸ਼ ਪੁਰਬ ਮਨਾਇਆ ...
ਫਗਵਾੜਾ, 30 ਨਵੰਬਰ (ਹਰੀਪਾਲ ਸਿੰਘ)-ਇੱਥੋਂ ਦੇ ਪਿੰਡ ਨੰਗਲ ਮੱਝਾਂ ਵਿਖੇ ਇਕ ਔਰਤ ਦੀ ਕੁੱਟਮਾਰ ਕਰਨ ਤੇ ਘਰ ਦਾ ਸਾਮਾਨ ਖ਼ੁਰਦ ਬੁਰਦ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪਤਨੀ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਬੁਰਾੜੀ ਦੇ ਡੀ.ਡੀ.ਏ. ਦੀ ਗਰਾਊਾਡ ਵਿਚ ਜੋ ਕਿਸਾਨ ਪਹਿਲੇ ਦਿਨ ਇੱਥੇ ਆਏ ਸਨ ਉਹ ਪੂਰੇ ਜੋਸ਼ ਨਾਲ ਡਟੇ ਹੋਏ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਮੰਗ ਰਹੇ ਹਨ ਤਾਂ ਕਿ ਸਰਕਾਰ ਤੋਂ ਕੋਈ ਭੀਖ ਮੰਗ ਰਹੇ ਹਨ | ...
ਸਿਰਸਾ, 30 ਨਵੰਬਰ (ਸਚਦੇਵਾ)- ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਜ਼ਮਾਨਤ ਮਿਲਣ ਤੋਂ ਬਾਅਦ ਅੱਜ 30 ਗੱਡੀਆਂ ਦੇ ਕਾਫਲੇ ਸਮੇਤ ਕਿਸਾਨਾਂ ਦੇ ...
ਸਿਰਸਾ, 30 ਨਵੰਬਰ (ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਹਜ਼ੂਰ ਸਾਹਿਬ ਸਮੇਤ ਮੰਡੀ ਦੇ ਸਾਰੇ ਗੁਰੂ ਘਰਾਂ ਵਿੱਚ ਸ਼ਰਧਾ ਅਤੇ ਉਤਸ਼ਾਹ ...
ਸਿਰਸਾ, 30 ਨਵੰਬਰ (ਸਚਦੇਵਾ)-ਸਿਰਸਾ ਦੀ ਨਿਊ ਹਾਊਸਿੰਗ ਬੋਰਡ ਕਾਲੋਨੀ ਵਿਚ ਚੋਰਾਂ ਨੇ ਇੱਕ ਮਕਾਨ ਵਿੱਚ ਪਾੜ ਲਾ ਕੇ ਗਹਿਣੇ ਅਤੇ ਮੋਬਾਇਲ ਚੋਰੀ ਕਰ ਲਿਆ | ਪੁਲੀਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ...
ਸਿਰਸਾ, 30 ਨਵੰਬਰ (ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀਂ ਦੀ ਸੀਆਈਏ ਸਟਾਫ ਪੁਲੀਸ ਦੀ ਟੀਮ ਨੇ ਗਸ਼ਤ ਅਤੇ ਜਾਂਚ ਦੌਰਾਨ ਮੰਡੀ ਕਾਲਾਂਵਾਲੀ ਖੇਤਰ 'ਚੋਂ ਇਕ ਨੌਜਵਾਨ ਨੂੰ 12 ਬੋਰ ਦੇ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ...
ਸਿਰਸਾ, 30 ਨਵੰਬਰ (ਸਚਦੇਵਾ)- ਸਿਰਸਾ ਜ਼ਿਲ੍ਹੇ 'ਚ ਅੱਜ 34 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ ਮਿਲੇ ਹਨ ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜਾਂ ਦਾ ਅੰਕੜਾ 7314 ਹੋ ਗਿਆ ਹੈ | ਚੇਤੇ ਰਹੇ ਕਿ ਜ਼ਿਲ੍ਹੇ 'ਚ ਹੁਣ ਤੱਕ ਕਰੋਨਾ ਨਾਲ 93 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ | ਇਹ ...
ਸਿਰਸਾ, 30 ਨਵੰਬਰ (ਸਚਦੇਵਾ)-ਸਿਰਸਾ ਦੀ ਥੈਲੀਸੀਮਿਆ ਸੁਸਾਇਟੀ ਵੱਲੋਂ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਵਿੱਚ ਥੈਲੀਸੀਮਿਆ ਰੋਗੀਆਂ ਦੀ ਸਹਾਇਤਾ ਲਈ 12ਵਾਂ ਸਾਲਾਨਾ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ ਵਿਚ ਕੋਰੋਨਾ ਨਾਲ ਸੰਬੰਧਿਤ ਸਾਵਧਾਨੀਆਂ ਨੂੰ ਧਿਆਨ ਵਿੱਚ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸਹੂਲਤ ਦੇਣ ਪ੍ਰਤੀ ਇਕ ਵੱਡਾ ਫ਼ੈਸਲਾ ਕੀਤਾ ਹੈ | ਦਿੱਲੀ ਵਿਚ ਹੁਣ ਕੋਰੋਨਾ ਦਾ ਆਰ.ਟੀ.ਪੀ.ਸੀ.ਆਰ. ਟੈਸਟ ਸਸਤਾ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਇਸ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨਾਂ ਨੂੰ ਅੰਦੋਲਨ ਕਰਦੇ ਹੋਏ ਅੱਜ ਪੰਜਵਾਂ ਦਿਨ ਹੋ ਗਿਆ ਹੈ ਅਤੇ ਉਹ ਬਾਰਡਰ 'ਤੇ ਇਸ ਅੰਦੋਲਨ ਨੂੰ ਵੇਖਦੇ ਡਟੇ ਹੋਏ ਹਨ | ਕਿਸਾਨਾਂ ਦੇ ਇਸ ਅੰਦੋਲਨ ਨੂੰ ਵੇਖਦੇ ਹੋਏ ਦਿੱਲੀ ਵਿਚ ਹਾਈ ਅਲਰਟ ਕੀਤਾ ਗਿਆ ਹੈ ਅਤੇ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸਿੰਧੂ ਬਾਰਡਰ ਅਤੇ ਟੀਕਰੀ ਬਾਰਡਰ ਦੇ ਸੀਲ ਹੋਣ 'ਤੇ ਦਿੱਲੀ ਵਿਚ ਸਬਜ਼ੀਆਂ ਅਤੇ ਫਲਾਂ ਦੀ ਆਪੂਰਤੀ 'ਤੇ ਪ੍ਰਭਾਵ ਪੈ ਰਿਹਾ ਹੈ | ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਸਮੇਤ ਹੋਰ ਪ੍ਰਾਂਤਾਂ ਤੋਂ ਆਉਣ ਵਾਲੇ ਟਰੱਕ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਕੋਵਿਡ ਸੈਂਟਰ 'ਤੇ ਹਸਪਤਾਲਾਂ ਵਿਚ ਕੋਰੋਨਾ ਦੇ ਮਰੀਜ਼ਾਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਹੁਣ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਕੋਵਿਡ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਬੋਲਬਾਲਾ ਦਿੱਲੀ ਨੂੰ ਪੂਰੀ ਤਰ੍ਹਾਂ ਲਲਕਾਰ ਰਿਹਾ ਹੈ ਅਤੇ ਇਹ ਸਰਹੱਦ ਇਵੇਂ ਲੱਗ ਰਹੀ ਹੈ ਜਿਵੇਂ ਕਿ ਪੰਜਾਬ ਦਾ ਹਿੱਸਾ ਹੋਵੇ | ਸਾਰੇ ਪਾਸੇ ਪੰਜਾਬੀ ਦਾ ਬੋਲਬਾਲਾ ਹੈ ਅਤੇ ਪੰਜਾਬੀ ...
ਮੁਹਾਜ਼ ਤੋਂ 30 ਨਵੰਬਰ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿੰਘੂ ਬਾਰਡਰ ਤੋਂ ਅਪੀਲ ਕਰਦਿਆਂ ਕਿਹਾ ਕਿ ਅੱਜ ਇਹ ਅੰਦੋਲਨ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਿਆ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ 19ਵੇਂ ਐਸ. ਸੀ. ਓ. ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਖੇਤਰ 'ਚ ਅੱਤਵਾਦ ਸਭ ਤੋਂ ਵੱਡੀ ਚੁਣੌਤੀ ਹੈ, ਵਿਸ਼ੇਸ਼ ਤੌਰ 'ਤੇ ਸਰਹੱਦ ਪਾਰੋਂ ਆਉਣ ਵਾਲਾ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਪੁਸਤਿਕਾ 'ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬ ਦੇ ਵਿਚਾਰ ਸਾਨੂੰ ਸਮਾਜ ਦੀ ਸੇਵਾ ਕਰਨ ਤੇ ਵਿਸ਼ਵ ਨੂੰ ਯਕੀਨੀ ਤੌਰ ...
ਸ੍ਰੀਨਗਰ, 30 ਨਵੰਬਰ (ਮਨਜੀਤ ਸਿੰਘ)-ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ੍ਰੀਨਗਰ ਤੇ ਕਸ਼ਮੀਰ ਵਾਦੀ 'ਚ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ, ਕੋਵਿਡ-19 ਮਹਾਂਮਾਰੀ ਦੇ ਚੱਲਦੇ ਪੂਰਾ ਸਾਲ ਬੰਦ ਰਹੇ ਸਮਾਗਮਾਂ ਦੀ ਲੜੀ ਦਾ ਆਰੰਭ ਵੀ ਅੱਜ ਜਗਤ ...
ਨਵੀਂ ਦਿੱਲੀ, 30 ਨਵੰਬਰ (ਏਜੰਸੀ)-ਕੌਮੀ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੰਗਰੂਰ ਦੇ ਅਹਿਮਦਗੜ੍ਹ ਸ਼ਹਿਰ 'ਚ ਇਕ ਸਨਅਤੀ (ਆਟੋਮੋਬਾਈਲ) ਇਕਾਈ ਦੇ ਗ਼ੈਰ-ਕਾਨੂੰਨੀ ਸੰਚਾਲਨ ਖ਼ਿਲਾਫ਼ ਦਾਇਰ ਪਟੀਸ਼ਨ ਸਬੰਧੀ ਰਿਪੋਰਟ ਦਾਖ਼ਲ ਕਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX