ਜਲੰਧਰ, 30 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਅਤੇ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕੀਰਤਨ ਸਰਵਣ ਕੀਤਾ | ਗੁਰਦੁਆਰਿਆਂ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾ ਵਿਚ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਕਥਾ ਵਾਚਕਾਂ ਨੇ ਗੁਰਮਤਿ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ | ਸਮਾਗਮਾਂ ਦੀ ਸਮਾਪਤੀ 'ਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਰਾਤ ਵੇਲੇ ਗੁਰਦੁਆਰਿਆਂ 'ਚ ਦੀਪ ਮਾਲਾ ਕੀਤੀ ਗਈ |
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਸਵੇਰ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਤੋਂ ਇਲਾਵਾ ਭਾਈ ਮਹਾਂਦੀਪ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ, ਭਾਈ ਵਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦੂਖ ਨਿਵਾਰਨ ਸਾਹਿਬ ਲੁਧਿਆਣਾ, ਭਾਈ ਗੁਰਦੇਵ ਸਿੰਘ ਕਪੂਰਥਲੇ ਵਾਲਿਆਂ ਦੇ ਰਾਗੀ ਜਥਿਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ, ਬੀਬੀ ਗੁਰਜੀਤ ਕੌਰ, ਜਸਜੀਤ ਕੌਰ ਧਾਰਮਿਕ ਅਧਿਆਪਕਾ ਗੁਰੂ ਅਮਰਦਾਸ ਪਬਲਿਕ ਸਕੂਲ ਭਾਈ ਜਗਸੀਰ ਸਿੰਘ ਅਤੇ ਹੈਡ ਗ੍ਰੰਥੀ ਭਾਈ ਬਲਬੀਰ ਸਿੰਘ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਗੁਰਮਤਿ ਵਿਚਾਰਾਂ ਕੀਤੀਆਂ | ਇਸ ਮੌਕੇ ਕੁਲਵੰਤ ਸਿੰਘ ਮੰਨਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਸੁਰਜੀਤ ਸਿੰਘ ਇੰਸਪੈਕਟਰ ਡਵੀਜ਼ਨ ਨੰ. 6 ਨੇ ਵਿਸ਼ੇਸ਼ ਤੌਰ ਗੁਰੂ ਘਰ ਵਿਚ ਹਾਜ਼ਰੀ ਭਰੀ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ, ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾ. ਐਚ. ਐਮ. ਹੁਰੀਆ, ਗਗਨਦੀਪ ਸਿੰਘ ਸੇਠੀ, ਤੇਜਦੀਪ ਸਿੰਘ ਸੇਠੀ, ਪਤਵੰਤੇ ਸੱਜਣ ਅਤੇ ਸੰਗਤਾਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ | ਸ਼ਾਮ ਦੇ ਦੀਵਾਨ ਵਿਚ ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਗੁਰਦੇਵ ਸਿੰਘ ਦੇ ਰਾਗੀ ਜਥੇ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਕੀਤਾ |
ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਹਰ ਸਾਲ ਦੀ ਤਰਾਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਸਜਾਏ ਦੀਵਾਨਾਂ ਵਿਚ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਭਾਈ ਦਰਸ਼ਨ ਸਿੰਘ ਕੋਮਲ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਪਾਲ ਸਿੰਘ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਅਤੇ ਪ੍ਰਸਿੱਧ ਸਿੱਖ ਵਿਦਵਾਨ ਅਤੇ ਬੁੱਧੀਜੀਵੀ ਨਿਰੰਜਨ ਸਿੰਘ ਸਾਥੀ ਨੇ ਗੁਰੂ ਸਾਹਿਬ ਦੇ ਅਲੌਕਿਕ ਜੀਵਨ ਸਬੰਧੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ¢ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਆਏ ਹੋਏ ਵਿਦਵਾਨਾਂ, ਰਾਗੀ ਜਿੱਥੇ ਅਤੇ ਸੰਗਤ ਦਾ ਧੰਨਵਾਦ ਕੀਤਾ¢ ਰਾਤ ਦੇ ਦੀਵਾਨ ਵਿਚ ਭਾਈ ਯਸ਼ਪਾਲ ਸਿੰਘ ਦੀਵਾਲੀ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ¢ ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਮੀਤ ਸਿੰਘ ਅਤੇ ਇੰਦਰਪਾਲ ਸਿੰਘ ਨੇ ਨਿਭਾਈ ¢ ਸੰਗਤਾਂ ਵਿਚ ਹੋਰਨਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਹਸਪਤਾਲ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਧਰਮ ਪ੍ਰਚਾਰ ਕਮੇਟੀ ਸੁਰਜੀਤ ਸਿੰਘ ਚੀਮਾ, ਸਕੂਲ ਕਮੇਟੀ ਦੇ ਚੇਅਰਮੈਨ ਗੁਰਕਿਰਪਾਲ ਸਿੰਘ, ਹਰਜੀਤ ਸਿੰਘ ਐਡਵੋਕੇਟ, ਦਵਿੰਦਰ ਸਿੰਘ ਰਹੇਜਾ, ਕੁਲਵੰਤ ਬੀਰ ਸਿੰਘ ਕਾਲੜਾ, ਅਮਰੀਕ ਸਿੰਘ, ਸਤਿੰਦਰਪਾਲ ਸਿੰਘ ਛਾਬੜਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਚਰਨਜੀਤ ਸਿੰਘ ਸਰਾਫ਼, ਬਲਵਿੰਦਰ ਸਿੰਘ ਸਰਾਫ਼, ਬਲਵਿੰਦਰ ਸਿੰਘ ਹੇਅਰ, ਪਰਮਜੀਤ ਸਿੰਘ ਨੈਨਾ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਦੀਪ ਸਿੰਘ ਬਵੇਜਾ, ਡਾਕਟਰ ਸਤਨਾਮ ਸਿੰਘ, ਸੁਰਿੰਦਰ ਸਿੰਘ ਸਿਆਲ, ਕਸ਼ਮੀਰ ਸਿੰਘ, ਪ੍ਰੀਤਮ ਸਿੰਘ ਲੱਕੀ ਪੈਲੇਸ, ਹਰਬੰਸ ਸਿੰਘ, ਬਲਵੰਤ ਸਿੰਘ, ਬਿਸ਼ਨ ਸਿੰਘ ਆਦਿ ਵਿਅਕਤੀ ਹਾਜ਼ਰ ਸਨ¢
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ
ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਲੋਨੀ ਵਿਖੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਅਤੇ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਭਾਈ ਮਨਜੀਤ ਸਿੰਘ ਤੇ ਭਾਈ ਧਰਮਵੀਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਸ਼ਮਸ਼ੇਰ ਸਿੰਘ, ਭਾਈ ਕੁਲਵੰਤ ਸਿੰਘ ਤੋਂ ਇਲਾਵਾ ਇਸਤਰੀ ਸਤਿਸੰਗ ਦੇ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਬੀਬੀ ਜਸਜੀਤ ਕੌਰ ਅਤੇ ਬੂਟਾ ਸਿੰਘ ਸਚਦੇਵਾ ਨੇ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ 'ਤੇ ਚੱਲਣ ਲਈ ਪੇ੍ਰਰਿਤ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਮਨਜੀਤ ਸਿੰਘ ਵਲ਼ੋਂ ਨਿਭਾਈ ਗਈ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਪੇਲੀਆ, ਜਨਰਲ ਸਕੱਤਰ ਜਸਵੀਰ ਸਿੰਘ ਰੰਧਾਵਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਓਕਾਂਰ ਸਿੰਘ, ਸਰਦੂਲ ਸਿੰਘ ਰੰਧਾਵਾ, ਸਤਿੰਦਰਪਾਲ ਸਿੰਘ, ਅਨੂਪ ਸਿੰਘ, ਜਸਵਿੰਦਰ ਸਿੰਘ ਲਾਲੀ, ਸੁਖਵਿੰਦਰ ਸਿੰਘ, ਇੰਦਰ ਮੋਹਨ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸੈਣੀ, ਬੰਤ ਸਿੰਘ, ਭਗਵੰਤ ਸਿੰਘ, ਅਜੀਤ ਸਿੰਘ, ਮਹੀਪਾਲ ਸਿੰਘ, ਪਰਮਿੰਦਰ ਸਿੰਘ ਮਿੰਟਾ, ਡਾ. ਤਰਲੋਕ ਸਿੰਘ ਰੰਧਾਵਾ, ਬਲਰਾਜ ਸਿੰਘ ਗੁਰਾਇਆ, ਬਲਬੀਰ ਸਿੰਘ ਸੰਧੂ, ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ |
ਗੁਰਦੁਆਰਾ ਅਰਬਨ ਅਸਟੇਟ-2
ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫ਼ੇਜ਼2 ਵਿਖੇ ਵੀ ਬਾੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾ 'ਚ ਭਾਈ ਤਾਰ ਬਲਬੀਰ ਸਿੰਘ, ਅਤੇ ਭਾਈ ਲਖਬੀਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਭੁਪਿੰਦਰ ਸਿੰਘ ਖ਼ਾਲਸਾ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਹਰਜਿੰਦਰ ਸਿੰਘ ਰੰਧਾਵਾ ਐਡਵੋਕੇਟ ਵਲ਼ੋਂ ਨਿਭਾਈ ਗਈ | ਸਮਾਗਮ ਦੇ ਅੰਤ 'ਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਰਾਏ ਨੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦੇ ਹੋਏ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ | ਇਸ ਮੌਕੇ ਸਰਬਜੀਤ ਕੌਰ ਕੌਾਸਲਰ, ਹਰਬੰਸ ਸਿੰਘ ਵਿਰਕ, ਜਸਬੀਰ ਸਿੰਘ ਜੰਡੂ, ਬਲਬੀਰ ਸਿੰਘ ਕਰੀਰ, ਅਮਰਜੀਤ ਸਿੰਘ ਸਚਦੇਵਾ, ਮੋਹਨ ਸਿੰਘ ਸੰਘਾ, ਲਖਵਿੰਦਰ ਸਿੰਘ ਕਾਹਲੋਂ, ਬਲਬੀਰ ਸਿੰਘ ਪੇਲੀਆ, ਬਲਵਿੰਦਰ ਸਿੰਘ ਬਾਜਵਾ, ਜਗੀਰ ਸਿੰਘ, ਗੁਰਦੇਵ ਸਿੰਘ ਬੈਂਸ, ਬੀਬੀ ਹਰਬੰਸ ਕੌਰ, ਮਹਿੰਦਰ ਕੌਰ, ਤਜਿੰਦਰ ਕੌਰ, ਕੁਲਵਿੰਦਰ ਕੌਰ, ਮਨਜਿੰਦਰ ਕੌਰ, ਦਲਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਗੁਰਦੁਆਰਾ ਗੁਰੂ ਤੇਗ ਬਹਾਦਰ ਸੈਂਟਰਲ ਟਾਊਨ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪਿਆਰ ਅਤੇ ਭਾਵਨਾ ਨਾਲ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਸਜੇ ਦੀਵਾਨਾ ਵਿਚ ਭਾਈ ਮਨਜੀਤ ਸਿੰਘ ਅਤੇ ਭਾਈ ਮਨਿੰਦਰਪਾਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸ਼ਨਵੀਰ ਸਿੰਘ, ਭਾਈ ਪਿੰ੍ਰਸ ਪਾਲ ਸਿੰਘ, ਭਾਈ ਕੁਲਤਾਰ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਦ ਕਿ ਡਾ ਜਸਪਾਲ ਵੀਰ ਸਿੰਘ, ਗਿਆਨੀ ਭੁਪਿੰਦਰ ਸਿੰਘ ਪਿੱਪਲੀ ਸਾਹਿਬ ਅਤੇ ਗਿਆਨੀ ਮਨਜੀਤ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ | ਸਟੇਜ ਸਕੱਤਰ ਦੀ ਸੇਵਾ ਪਰਮਿੰਦਰ ਸਿੰਘ ਡਿੰਪੀ ਜਨਰਲ ਸਕੱਤਰ ਵਲੋਂ ਨਿਭਾਈ ਗਈ¢ ਇਸ ਮੌਕੇ ਹਲਕਾ ਵਿਧਾਇਕ ਰਜਿੰਦਰ ਬੇਰੀ ਤੋਂ ਇਲਾਵਾ ਅਮਰਜੀਤ ਸਿੰਘ ਅਮਰੀ, ਸੁਧੀਰ ਗੁਗੀ ਉਚੇਚੇ ਤੌਰ ਤੇ ਪਹੁੰਚੇ | ਸਮਾਗਮ ਵਿਚ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ, ਚੇਅਰਮੈਨ ਗੁਰਚਰਨ ਸਿੰਘ ਬਾਗਾਂਵਾਲੇ, ਜਤਿੰਦਰ ਸਿੰਘ ਖ਼ਾਲਸਾ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਰਿਹਲ, ਮਨਵਿੰਦਰ ਸਿੰਘ ਸਹਿਗਲ, ਗੁਰਮਿੰਦਰ ਸਿੰਘ ਗੋਮਾ, ਗੁਰਜੀਤ ਸਿੰਘ ਪਰੀ ਮਹਿਲ, ਬਲਦੇਵ ਸਿੰਘ ਕੁੰਦੀ ਐਡਵੋਕੇਟ, ਸਰਬਜੀਤ ਸਿੰਘ, ਬਲਬੀਰ ਸਿੰਘ, ਰਾਜਿੰਦਰ ਸਿੰਘ ਬੇਦੀ, ਆਦਿ ਹਾਜ਼ਰ ਸਨ |
ਗੁਰਦੁਆਰਾ ਬਾਜ਼ਾਰ ਸ਼ੇਖ਼ਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਜ਼ਾਰ ਸ਼ੇਖ਼ਾਂ ਅਲੀ ਮੁਹੱਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਦੀਵਾਨਾ ਵਿਚ ਭਾਈ ਪਰਮਜੀਤ ਸਿੰਘ ਸੇਵਕ, ਭਾਈ ਗ਼ਰਜ਼ਾਂ ਸਿੰਘ, ਭਾਈ ਜਗਦੇਵ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੇ ਜਥਿਆਂ ਨ ੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਕ੍ਰਿਸਟਲ, ਵਰਿੰਦਰ ਸਿੰਘ ਬਿੰਦਰਾ, ਮਹਿੰਦਰ ਸਿੰਘ ਅਰਨੇਜਾ, ਦਲਜੀਤ ਕੌਰ ਸਿਡਾਨਾ, ਗੁਰਸ਼ਰਨ ਕੌਰ ਬਿੰਦਰਾ, ਤਜਿੰਦਰ ਕੌਰ, ਸਤਿੰਦਰ ਕੌਰ, ਦਲਜੀਤ ਕੌਰ ਸੇਠੀ, ਜਗਦੀਸ਼ ਕੌਰ, ਰਜਿੰਦਰ ਕੌਰ, ਰਵਿੰਦਰ ਕੌਰ, ਸਿਮਰਨ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਜੱਸੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਾਰੀ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ |
ਗੁਰਦੁਆਰਾ ਆਦਰਸ਼ ਨਗਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਦੀਵਾਨਾ ਵਿਚ ਭਾਈ ਦਰਸ਼ਨ ਸਿੰਘ ਕੋਮਲ, ਭਾਈ ਮਲਕੀਤ ਸਿੰਘ, ਭਾਈ ਅਮਰਜੀਤ ਸਿੰਘ ਕੰਵਲ, ਭਾਈ ਸ਼ਨਬੀਰ ਸਿੰਘ ਤੇ ਭਾਈ ਸੁਖਜਿੰਦਰ ਸਿੰਘ, ਭਾਈ ਜਰਨੈਲ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਤੋਂ ਇਲਾਵਾ ਸਾਹਿਬਜ਼ਾਦਾ ਸੇਵਾ ਸੁਸਾਇਟੀ, ਅਤੇ ਇਸਤਰੀ ਸਤਿਸੰਗ ਸਭਾ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ, ਚਰਨਜੀਵ ਸਿੰਘ ਲਾਲੀ, ਮਨਿੰਦਰਪਾਲ ਸਿੰਘ ਗੂਬੰਰ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਰਾਜਪਾਲ, ਕੁਲਵਿੰਦਰ ਸਿੰਘ ਥਿਆੜਾ, ਹਰਜਿੰਦਰ ਸਿੰਘ ਲਾਡਾ, ਵਰਿੰਦਰ ਸਿੰਘ ਸਾਹਨੀ, ਗੁਰਮੀਤ ਸਿੰਘ ਬਸਰਾ, ਹਰਜਿੰਦਰ ਸਿੰਘ ਠੇਕੇਦਾਰ, ਅਮਰਜੀਤ ਸਿੰਘ ਬਸਰਾ, ਮਨਜੀਤ ਸਿੰਘ ਬਿੰਦਰਾ, ਸਤਨਾਮ ਸਿੰਘ, ਕੁਲਬੀਰ ਸਿੰਘ ਪੇਲੀਆ, ਪ੍ਰਭੂ ਸਿੰਘ, ਨਰਜੀਤ ਸਿੰਘ ਬਾਗਾ, ਸੁਰਿੰਦਰ ਕੌਰ ਨਰੂਲਾ, ਇੰਦਰਜੀਤ ਕੌਰ ਰਾਜਪਾਲ, ਗੁਰਿੰਦਰ ਕੌਰ ਗੂਬੰਰ, ਲਖਵਿੰਦਰ ਕੌਰ, ਕਮਲਜੀਤ ਕੌਰ, ਬਖ਼ਸ਼ੀਸ਼ ਕੌਰ ਅਤੇ ਹੋਰ ਹਾਜ਼ਰ ਸਨ |
ਛਾਉਣੀ 'ਚ ਮਨਾਇਆ ਪ੍ਰਕਾਸ਼ ਪੁਰਬ
ਜਲੰਧਰ ਛਾਉਣੀ, (ਪਵਨ ਖਰਬੰਦਾ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ ਦੀ ਦੇਖਰੇਖ 'ਚ ਕਰਵਾਏ ਗਏ ਸਮਾਗਮ ਦੌਰਾਨ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸਰਧਾ ਨਾਲ ਗੁਰੂ ਘਰ 'ਚ ਮਨਾਇਆ ਗਿਆ | ਇਸ ਦੌਰਾਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਤੇ ਢਾਡੀ ਜੱਥਿਆਂ ਵਲੋਂ ਸੰਗਤ ਨੂੰ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ, ਜਗਜੀਤ ਸਿੰਘ ਗਾਬਾ, ਸਰਕਲ ਪ੍ਰਧਾਨ ਗੁਰਸ਼ਰਨ ਸਿੰਘ ਟੱਕਰ, ਕੀਮਤੀ ਭਗਤ ਤੇ ਹਰਪਾਲ ਸਿੰਘ ਚੱਢਾ ਆਦਿ ਨੇ ਹਾਜ਼ਰ ਸਮੂਹ ਸੰਗਤ ਨੂੰ ਗੁਰਪੂਰਬ ਦੀਆਂ ਵਧਾਈਆਂ ਦਿੰਦੇ ਹੋਏ ਸਮੂਹ ਸੰਗਤ ਨੂੰ ਗੁਰੂ ਮਹਾਰਾਜ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਚੱਲ੍ਹਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ ਵਲੋਂ ਆਏ ਹੋਏ ਪਤਵੰਤੇ ਵਿਅਕਤੀਆਂ ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ ਤੇ ਗੁਰਸ਼ਰਨ ਸਿੰਘ ਟੱਕਰ ਆਦਿ ਦਾ ਸਿਰੋਪਾਓ ਪਾ ਕੇ ਤੇ ਸਨਮਾਨ ਕੀਤਾ ਗਿਆ |
ਗੁਰਾਇਆ, 30 ਨਵੰਬਰ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ 240 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੂੰ ਕਾਬੂ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਚਰਨਜੀਤ ਲਾਲ ਪਿੰਡ ਵਿਰਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ...
ਜਲੰਧਰ, ਸ਼ਹਿਰ ਵਿਚ ਨਿਗਮ ਦੀ ਹੱਦ ਵਿਚ ਲਗਾਏ ਗਏ ਗੇਟਾਂ ਦੇ ਮਾਮਲੇ ਵਿਚ ਜੇ. ਸੀ. ਹਰਚਰਨ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਵਿਕਰਮ ਭੰਡਾਰੀ, ਸੰਦੀਪ ਧਾਮੀ ਨੇ ਸ਼ਹਿਰ ਵਿਚ ਲਗਾਏ ਗਏ ਗੇਟਾਂ ਨੂੰ ਹਟਾਉਣ ਦੀ ਮੰਗ ਨੂੰ ਲੈ ...
ਜਲੰਧਰ ਛਾਉਣੀ, 30 ਨਵੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਲਾਲ ਕੁੜਤੀ ਵਿਖੇ ਐੱਮ ਈ ਐੱਸ ਦੇ ਇਕ ਠੇਕੇਦਾਰ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਲਾਸ਼ ਪੁਲੀਸ ਵਲੋਂ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ...
ਸ਼ਿਵ ਸ਼ਰਮਾ ਜਲੰਧਰ, 30 ਨਵੰਬਰ- 1 ਦਸੰਬਰ ਨੂੰ ਰੈੱਡਕਰਾਸ ਭਵਨ ਵਿਚ ਨਗਰ ਨਿਗਮ ਹਾਊਸ ਦੀ ਹੋਣ ਵਾਲੀ ਮੀਟਿੰਗ ਹੰਗਾਮਾ ਪੂਰਨ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਨਗਰ ਨਿਗਮ ਵਿਚ ਇਸ ਵੇਲੇ ਨਾਜਾਇਜ ਕਾਲੋਨੀਆਂ ਤੋਂ ਕਰੋੜਾਂ ਰੁਪਏ ਦੀ ਵਸੂਲੀ ਕਰਨ ਵਿਚ ਆਨਾਕਾਨੀ ਕਰਨ ਦੇ ...
ਜਲੰਧਰ, 30 ਨਵੰਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 6 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 572 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 76 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 17945 ਹੋ ਗਈ ਹੈ | ...
ਸ਼ਿਵ ਸ਼ਰਮਾ
ਜਲੰਧਰ, 30 ਨਵੰਬਰ -ਗੀਤਾ ਮੰਦਰ ਲਾਗੇ ਗਲੀ 'ਤੇ ਗੇਟ ਲੱਗਣ ਨਾਲ ਆਉਣ ਜਾਣ ਵਾਲੇ ਲੋਕਾਂ ਦੀ ਪੇ੍ਰਸ਼ਾਨੀ ਵਧ ਗਈ ਹੈ ਤੇ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਨਗਰ ਨਿਗਮ ਦੀ ਬਿਨਾਂ ਮਨਜੂਰੀ ਦੇ ਲੱਗ ਰਹੇ ਗੇਟਾਂ 'ਤੇ ਕਿਸੇ ਤਰਾਂ ਦਾ ਕੋਈ ਕੰਟਰੋਲ ਨਹੀਂ ਹੈ | ...
ਜਲੰਧਰ, 30 ਨਵੰਬਰ (ਸ਼ਿਵ)- ਉਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਦੇ ਹਲਕੇ ਤੋਂ 44 ਕਰੋੜ ਦੀ ਲਾਗਤ ਨਾਲ ਐਲ. ਈ. ਡੀ. ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ...
ਚੁਗਿੱਟੀ/ਜੰਡੂਸਿੰਘਾ, 30 ਨਵੰਬਰ (ਨਰਿੰਦਰ ਲਾਗੂ)-ਗੁ. ਸ੍ਰੀ ਗੁਰੂ ਤੇਗ ਬਹਾਦਰ ਪਿ੍ਥਵੀ ਨਗਰ ਵਿਖੇ ਸੰਗਤਾਂ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਠ ਪਾਠ ਸਾਹਿਬ ...
ਜਲੰਧਰ, 30 ਨਵੰਬਰ (ਸਾਬੀ)-ਪੰਜਾਬ ਦੇ ਕੌਮਾਂਤਰੀ ਖਿਡਾਰੀ, ਅਰਜਨਾ ਐਵਾਰਡੀ ਤੇ ਉਲੰਪੀਅਨ ਵੀ ਕਿਸਾਨਾਂ ਦੀ ਹਮਾਇਤ ਤੇ ਡਟੇ ਹਨ ਤੇ ਇਨ੍ਹਾਂ ਨੇ ਕੇਂਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਛੇਤੀ ਹੱਲ ਕਰੇ | ...
ਜਲੰਧਰ, 30 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਵੋਤਮ ਸੰਸਥਾਵਾਂ 'ਚ ਸ਼ੁਮਾਰ ਕਰਦਾ ਹੈ, ਜਿਸ 'ਚ ਹਰ ਮਾਪੇ ਦੀ ਤਰਜ਼ੀਹ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਦਾਖ਼ਲਾ ਮਿਲ ਸਕੇ | ਸੇਂਟ ...
ਨਕੋਦਰ, 30 ਨਵੰਬਰ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਪੀੜਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪੀੜਤ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ, ਸੱਸ , ਸਹੁਰੇ ਅਤੇ ਸਾਲੇ ਖਿਲਾਫ ਮੁਕਦਮਾ ਦਰਜ ਕਰ ਲਿਆ ¢ ਥਾਣਾ ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਵਰਿੰਦਰ ਸਿੰਘ ...
ਨੂਰਮਹਿਲ, 30 ਨਵੰਬਰ (ਜਸਵਿੰਦਰ ਸਿੰਘ ਲਾਂਬਾ)-ਭਰਤ ਦੀ ਸੁਪਰੀਮ ਕੋਰਟ ਨੇ ਨੂਰਮਹਿਲ ਥਾਣੇ ਦੇ ਪਿੰਡ ਪੱਬਮਾਂ ਦੇ ਵਸਨੀਕ ਰੋਹਿਤ ਲਗਾਹ ਉਰਫ਼ ਮੱਖਣ ਰਾਮ ਦੀ ਦੀ ਜਬਰ ਜਨਾਹ ਦੇ ਮਾਮਲੇ ਵਿਚ ਜ਼ਮਾਨਤ ਦੀ ਅਰਜ਼ੀ ਪ©ਵਾਨ ਕਰ ਲਈ ਹੈ | ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ...
ਅੱਪਰਾ, 30 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਸਬੰਧ ਵਿਚ ਅੱਪਰਾ ਦੇ ਬਾਜ਼ਾਰਾਂ ਵਿਚ ਸ਼ਹਿਰ ਵਾਸੀਆਂ ਵਲੋਂ ਵੱਖ-ਵੱਖ ਥਾਈਾ ਲੰਗਰ ਲਗਾਏ ਗਏ | ਅੱਪਰਾ ਹੈਲਪਿੰਗ ਹੈਂਡ ਵਲੋਂ ਮਾਤਾ ਰਾਣੀ ਮੰਦਰ ਚੌਾਕ ਵਿਚ ਸਮੂਹ ਮੈਂਬਰਾਂ ਵਲੋਂ ...
ਨੂਰਮਹਿਲ, 30 ਨਵੰਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਸ਼ਹਿਰ ਵਿਚ ਜਲੰਧਰੀ ਚੂੰਗੀ ਤੋਂ ਭੂਤਨਾਥ ਮੰਦਰ ਸੜਕ, ਕੋਟਲਾ ਕਾਲੋਨੀ, ਨਕੋਦਰ ਸੜਕ, ਫਲਾਈ ਵਾਲਾ ਮਹੱਲਾ, ਥਾਣਾ ਸੜਕ ਆਦਿ ਉੱਪਰ ਨਗਰ ਕੋਸ਼ਲ ਦੀਆਂ ਲਾਈਟਾਂ ਨਾ ਜਗਣ ਕਾਰਨ ਸ਼ਾਮ 5 ਵਜੇ ਤੋਂ ਹੀ ਅੰਧਕਾਰ ਫੈਲ ...
ਮਲਸੀਆਂ, 30 ਨਵੰਬਰ (ਸੁਖਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਨੇ ਸਾਂਝੇ ਰੂਪ 'ਚ ਮਲਸੀਆਂ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਕੇ ਪ੍ਰਧਾਨ ...
ਲੋਹੀਆਂ ਖਾਸ, 30 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਗੁਰੂ ਨਾਨਕ ਕਾਲੋਨੀ ਲੋਹੀਆਂ ਦੇ ਛੱਪੜਾਂ ਦੀ ਸਫਾਈ ਦੇ ਕਾਰਜ ਨਿਰੰਤਰ ਜਾਰੀ ਹਨ ਅਤੇ ਹੁਣ ਕਰੀਬ ਅੱਧੇ ਸ਼ਹਿਰ ...
ਕਿਸ਼ਨਗੜ੍ਹ, 30 ਨਵੰਬਰ (ਹੁਸਨ ਲਾਲ, ਹਰਬੰਸ ਸਿੰਘ ਹੋਠੀ)-ਜਲੰਧਰ-ਜੰਮੂ ਰੇਲਵੇ ਟਰੈਕ 'ਤੇ ਬਿਆਸ ਪਿੰਡ ਦੇ ਨਜ਼ਦੀਕ ਇਕ ਵਿਅਕਤੀ ਵਲੋਂ ਰੇਲ ਗੱਡੀ ਦੇ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਟਾਡਾਂ ...
ਕਰਤਾਰਪੁਰ, 30 ਨਵੰਬਰ (ਭਜਨ ਸਿੰਘ)-ਭੰਵਰਾ ਪ੍ਰਦੂਸ਼ਣ ਚੈੱਕਅਪ ਸੈਂਟਰ ਜੀ.ਟੀ. ਰੋਡ ਕਰਤਾਰਪੁਰ ਤੋਂ ਦੋ ਲੜਕਿਆਂ ਵਲੋਂ ਦੋ ਮੋਬਾਈਲ ਫ਼ੋਨ ਚੋਰੀ ਕਰਕੇ ਭੱਜਣ ਵਾਲੇ ਮਾਮਲੇ ਵਿਚ ਪੁਲਿਸ ਨੇ ਇਕ ਚੋਰ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX