ਗੜ੍ਹਸ਼ੰਕਰ, 1 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ 'ਤੇ ਸ਼ਹਿਰ ਤੋਂ ਬਾਹਰਵਾਰ ਇਕ ਟੂਰਿਸਟ ਬੱਸ ਤੇ ਟਰਾਲੇ ਦਰਮਿਆਨ ਸਿੱਧੀ ਟੱਕਰ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਤੜਕਸਾਰ ਕਰੀਬ 2 ਕੁ ਵਜੇ ਯੂ.ਪੀ. ਤੋਂ ਕੱਟੜਾ ਨੂੰ ਕਰੀਬ ਦੋ ਦਰਜਨ ਸਵਾਰੀਆਂ ਲੈ ਕੇ ਜਾ ਰਹੀ ਟੂਰਿਸਟ ਬੱਸ ਨੰਬਰ ਜੇ.ਕੇ. 20- 6669 ਜਦੋਂ ਗੜ੍ਹਸ਼ੰਕਰ ਸ਼ਹਿਰ ਦੇ ਹੁਸ਼ਿਆਰਪੁਰ ਰੋਡ 'ਤੇ ਪਸ਼ੂ ਹਸਪਤਾਲ ਨੇੜੇ ਡਿਵਾਈਡਰ ਨਾਲ ਦਿਸ਼ਾ ਤੋਂ ਉਲਟ ਸੱਜੇ ਪਾਸੇ ਜਾ ਰਹੀ ਸੀ ਤਾਂ ਸਾਹਮਣੇ ਤੋਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਟਰਾਲਾ ਨੰਬਰ ਪੀ.ਬੀ. 10 ਸੀ.ਸੀ. 3985 ਬੱਸ ਦੇ ਸਾਹਮਣੇ ਤੋਂ ਟੱਕਰਾ ਗਿਆ | ਇਸ ਹਾਦਸੇ ਵਿਚ ਬੱਸ 'ਚ ਸਵਾਰ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ ਜਦਕਿ ਟਰਾਲਾ ਚਾਲਕ ਦਿਨੇਸ਼ ਦੱਤਾ ਉਰਫ਼ ਸੋਨੂੰ ਪੁੱਤਰ ਪਰਮਾ ਨੰਦ ਵਾਸੀ ਕਠੂਆ ਦੇ ਸੱਟਾਂ ਵੱਜੀਆਂ | ਹਾਦਸੇ ਦੌਰਾਨ ਟਰਾਲੇ ਦੇ ਚਾਲਕ ਨੂੰ ਮੁਸ਼ਕਲ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਹਾਦਸੇ 'ਚ ਟਰਾਲੇ ਦਾ ਅਗਲਾ ਹਿੱਸਾ ਚਕਨਾ ਚੂਰ ਹੋ ਗਿਆ ਤੇ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਏ.ਐੱਸ.ਆਈ. ਕੁਲਜੀਤ ਸਿੰਘ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਸ਼ਹਿਰ 'ਚ ਡਿਵਾਈਡਰਾਂ 'ਤੇ ਜਗਣ-ਬੁਝਣ ਵਾਲੀਆਂ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਅਕਸਰ ਹਾਦਸੇ ਵਾਪਰ ਰਹੇ ਹਨ |
ਸ਼ਾਮਚੁਰਾਸੀ, 1 ਦਸੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਵਿਸ਼ਵ ਵਿਚ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਇੱਕ ਵੰਗਾਰ ਵਜੋਂ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਸ਼ਾਮਚੁਰਾਸੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਜਿਹੜਾ ਸਿਵਲ ਸਰਜਨ ਜਸਵੀਰ ...
ਨੰਗਲ ਬਿਹਾਲਾਂ, 1 ਦਸੰਬਰ (ਵਿਨੋਦ ਮਹਾਜਨ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਦੇ ਕਨਵੀਨਰ ਰਜਤ ਮਹਾਜਨ ਤੇ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ 1-1-2004 ਤੋਂ ਬਾਅਦ ਭਰਤੀ ਹੋਏ ਜਿਨ੍ਹਾਂ ਕਰਮਚਾਰੀਆਂ ਦੀ ਪੈਨਸ਼ਨ ਪੰਜਾਬ ਸਰਕਾਰ ਨੇ ਖੋਹ ਲਈ ਹੈ, ਉਸ ਨੂੰ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੇਲ ਗੱਡੀਆਂ ਦੀ ਬਹਾਲੀ ਉਪਰੰਤ ਮੰਗਲਵਾਰ ਨੂੰ ਸਥਾਨਕ ਰੇਲਵੇ ਸਟੇਸ਼ਨ 'ਤੇ 2600 ਮੀਟਿ੍ਕ ਟਨ ਯੂਰੀਆ ਦੀ ਆਮਦ ਨਾਲ ਜ਼ਿਲ੍ਹੇ ਦੇ 7 ਬਲਾਕਾਂ ਦੇ ਕਿਸਾਨਾਂ ਨੂੰ ਲੋੜੀਂਦਾ ਯੂਰੀਆ ਉਪਲਬੱਧ ਕਰਵਾਇਆ ਜਾ ਰਿਹਾ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਪਿੰਡ ਕੱਕੋਂ ਨਜ਼ਦੀਕ ਟਰੱਕ ਦੀ ਲਪੇਟ 'ਚ ਆਉਣ ਇੱਕ ਔਰਤ ਦੀ ਮੌਤ ਹੋਣ, ਜਦਕਿ 1 ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਬੀਣੇਵਾਲ, 1 ਦਸੰਬਰ (ਬੈਜ ਚੌਧਰੀ)- ਇੰਜੀਨੀਅਰ ਕਮਲ ਦੇਵ ਵਧੀਕ ਐੱਸ. ਡੀ. ਓ. ਪਾਵਰਕਾਮ ਨੇ ਬਤੌਰ ਇੰਚਾਰਜ ਪਾਵਰਕਾਮ ਦਫ਼ਤਰ ਬੀਣੇਵਾਲ ਵਿਖੇ ਚਾਰਜ ਸੰਭਾਲ ਲਿਆ ਹੈ | ਉਹ ਗੜ੍ਹਸ਼ੰਕਰ ਤੋਂ ਤਰੱਕੀ ਉਪਰੰਤ ਬਦਲ ਕੇ ਇੱਥੇ ਆਏ ਹਨ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਦੌਰਾਨ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਲੇਬਰ ਪਾਰਟੀ ਵਲੋਂ ਮਨਰੇਗਾ ਐਕਟ ਲਾਗੂ ਕਰਵਾਉਣ, ਸਰਕਾਰ ਵਲੋਂ ਘੱਟੋ ਘੱਟ ਤਹਿਤ ਕੀਤੀ ਉਜਰਤ ਤੋਂ ਘੱਟ ਉਜਰਤ ਦੇਣ, ਮਨਰੇਗਾ ਵਰਕਰਾਂ ਨੂੰ ਬਰਾਬਰ ਦਿਨਾਂ ਦੇ ਹਿਸਾਬ ਨਾਲ ਕੰਮ ਨਾ ਦੇਣ ਤੇ ਕੰਮ ਦੌਰਾਨ ਸੱਟ ...
ਮਿਆਣੀ, 1 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਿਖੇ ਕਿਸਾਨ ਮਜ਼ਦੂਰ ਯੂਥ ਮੋਰਚਾ ਨਾਲ ਜੁੜੇ ਸੈਂਕੜੇ ਨੌਜਵਾਨਾਂ ਨੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ, ਇਨ੍ਹਾਂ ਨੂੰ ਲਿਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ...
ਗੜ੍ਹਸ਼ੰਕਰ, 1 ਦਸੰਬਰ (ਧਾਲੀਵਾਲ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਦੀਆਂ ਦਾਖਲਾ ਫ਼ੀਸ ਸਮੇਤ ਸਭ ਤਰ੍ਹਾਂ ਦੀਆਂ ਫ਼ੀਸਾਂ ਮੁਆਫ਼ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ...
ਹਰਿਆਣਾ, 1 ਦਸੰਬਰ (ਹਰਮੇਲ ਸਿੰਘ ਖੱਖ)-ਬੀਤੇ ਦਿਨ ਪਿੰਡ ਫਾਂਬੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ 'ਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇਕੱਤਰਤਾ ਭਾਈ ਰਸ਼ਪਾਲ ਸਿੰਘ ਪੰਥਕ ਤਾਲਮੇਲ ਸੰਗਠਨ, ਪਰਮਜੀਤ ਸਿੰਘ ਜਨਰਲ ਸਕੱਤਰ ਦਲ ...
ਹਾਜੀਪੁਰ, 1 ਦਸੰਬਰ (ਜੋਗਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦਾ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਧਰਨਿਆਂ 'ਤੇ ਬੈਠਾ ਹੈ ਤੇ ਹੁਣ ਮਜਬੂਰ ਹੋ ਕੇ ਕਿਸਾਨਾਂ ਨੇ ਦਿੱਲੀ ਨੂੰ ਵੀ ਜਾ ਘੇਰਿਆ ਪਰ ਇਸ ਦੇ ਬਾਵਜੂਦ ਕੇਂਦਰ ...
ਮੁਕੇਰੀਆਂ, 1 ਦਸੰਬਰ (ਰਾਮਗੜ੍ਹੀਆ)-ਅੱਜ ਸ਼ਾਮ ਕਰੀਬ 5 ਵਜੇ ਜੰਮੂ ਬਨਾਰਸ ਐਕਸਪੈੱ੍ਰਸ ਦੇ ਹੇਠਾਂ ਆਉਣ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਪੁਲਿਸ ਦੇ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਇੱਕ ਗੁਪਤ ਸੂਚਨਾ ਤੋਂ ਬਾਅਦ ਜੇਲ੍ਹ 'ਚ ਬੰਦ ਕੈਦੀ ਤੋਂ ਜੁੱਤੀਆਂ 'ਚ ਲੁਕੋ ਕੇ ਰੱਖਿਆ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 30 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7001 ਤੇ 3 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 258 ਹੋ ਗਈ ਹੈ | ਇਸ ਸਬੰਧੀ ...
ਚੱਬੇਵਾਲ, 1 ਦਸੰਬਰ (ਥਿਆੜਾ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਏ.ਐੱਸ.ਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਟੌਹਲੀਆਂ-ਨੌਨੀਤਪੁਰ ਮੋੜ 'ਤੇ ...
ਹੁਸ਼ਿਆਰਪੁਰ/ਦਸੂਹਾ, 1 ਦਸੰਬਰ (ਬਲਜਿੰਦਰਪਾਲ ਸਿੰਘ, ਭੁੱਲਰ)-ਉਮੀਦ ਹੈਲਪਲਾਈਨ ਫਾਊਾਡੇਸ਼ਨ ਜੈਪੁਰ ਦੇ ਚੋਣ ਮੰਡਲ ਦੁਆਰਾ ਡਿਸਏਬਲਿਡ ਪਰਸਨਜ਼ ਵੈੱਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਨੰੂ ਰਾਸ਼ਟਰੀ ਸਨਮਾਨ 'ਦਿਵਿਆਂਗ ਰਤਨ ਸਨਮਾਨ-2020' ਨਾਲ ...
ਦਸੂਹਾ, 1 ਦਸੰਬਰ (ਭੁੱਲਰ)-ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਬੀ ਜਗੀਰ ਕੌਰ ਦੇ ਮੁੜ ਪ੍ਰਧਾਨ ਬਣਨ 'ਤੇ ਜਿੱਥੇ ਸਮੁੱਚ ਜਗਤ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣਨ 'ਤੇ ਡਾ. ਸੁਖਦੇਵ ...
ਨੰਗਲ ਬਿਹਾਲਾਂ, 1 ਦਸੰਬਰ (ਵਿਨੋਦ ਮਹਾਜਨ)-ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਡੋਗਰਾ ਪੈਰਾ ਮੈਡੀਕਲ ਸੁਸਾਇਟੀ ਨੰਗਲ ਬਿਹਾਲਾਂ ਵਿਖੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਤੇ ਡਾਕਟਰ ਸਵਤੰਤਰ ਕੌਰ ਦੀ ਅਗਵਾਈ ਹੇਠ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਬੰਧੀ ਵਧੇਰੇ ...
ਨਸਰਾਲਾ, 1 ਦਸੰਬਰ (ਸਤਵੰਤ ਸਿੰਘ ਥਿਆੜਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਲੇ ਕਾਨੂੰਨ ਅਧੀਨ ਬਣਾਏ 3 ਬਿੱਲਾਂ ਦੇ ਖਿਲਾਫ਼ ਪੂਰੇ ਦੇਸ਼ ਅੰਦਰ ਉਠੀ ਵਿਰੋਧੀ ਲਹਿਰ ਦੇ ਕਾਰਨ ਹੁਣ ਪਿੰਡ-ਪਿੰਡ ਤੋਂ ਲੋਕ ਵੱਡੇ ਜਥਿਆਂ 'ਚ ਦਿੱਲੀ ਨੂੰ ਜਾਣੇ ਸ਼ੁਰੂ ਹੋ ਗਏ ਹਨ, ਜਿਸ ਦੇ ...
ਹੁਸ਼ਿਆਰਪੁਰ, 1 ਦਸੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਚੱਲਦਿਆਂ ਰਾਜਧਾਨੀ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਲਈ ਇਲਾਕੇ ਦੇ ਕਿਸਾਨਾਂ ਦੀ ਇਕੱਤਰਤਾ ਗੁਰਮੀਤ ਸਿੰਘ ਫੁਗਲਾਣਾ ਦੀ ...
ਅੱਡਾ ਸਰਾਂ, 1 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ ਨਰਵਾਲ ਨੇ ਦੱਸਿਆ ਕਿ ਯੂਥ ਕਾਂਗਰਸ ਪੰਜਾਬ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ 'ਚ 2 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ...
ਆਰ.ਪੀ.ਸਿੰਘ ਲੁਗਾਣਾ 9815448043 ਬੁੱਲੋ੍ਹਵਾਲ-ਪੰਜਾਬ ਦੇ ਦੁਆਬਾ ਰਿਜਨ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਸਥਿਤ ਹੁਸ਼ਿਆਰਪੁਰ ਦੇ ਨੈਸ਼ਨਲ ਹਾਈਵੇਅ ਦੇ ਦੋਨਾਂ ਪਾਸਿਆਂ 'ਤੇ ਵਸਿਆ ਕਸਬਾ ਬੁੱਲ੍ਹੋਵਾਲ ਜੋ ਕਿਸੇ ਸਮੇਂ ਮੁਗ਼ਲਾਂ ਤੇ ਅੰਗਰੇਜ਼ਾਂ ਦੀ ...
ਗੜ੍ਹਦੀਵਾਲਾ, 1 ਦਸੰਬਰ (ਚੱਗਰ)-ਗੁਰਦੁਆਰਾ ਸਿੰਘ ਸਭਾ ਥੇਂਦਾ ਦੇ ਪ੍ਰਬੰਧਕਾਂ ਵਲੋਂ ਪਿੰਡ ਥੇਂਦਾ, ਚਿਪੜਾ ਤੇ ਹਰਦੋਪੱਟੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ...
ਚੱਬੇਵਾਲ, 1 ਦਸੰਬਰ (ਥਿਆੜਾ)-ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਫ਼ਾਰ ਵਿਮੈਨ ਚੱਬੇਵਾਲ ਦੇ ਪੰਜਾਬ ਯੂਨੀਵਰਸਿਟੀ ਵਲੋਂ ਲਏ ਗਏ ਬੀ. ਐੱਸ. ਸੀ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪਿ੍ੰਸੀਪਲ ਡਾ. ਅਨੀਤਾ ...
ਗੜ੍ਹਸ਼ੰਕਰ, 1 ਦਸੰਬਰ (ਧਾਲੀਵਾਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵਲੋਂ ਇੱਥੇ ਗਾਂਧੀ ਪਾਰਕ ਵਿਖੇ ਸੂਬਾ ਚੇਅਰਮੈਨ ਡਾ. ਦਿਲਦਾਰ ਸਿੰਘ ਚਾਹਲ ਦੀ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿਚ ਮੀਟਿੰਗ ...
ਹਰਿਆਣਾ, 1 ਦਸੰਬਰ (ਹਰਮੇਲ ਸਿੰਘ ਖੱਖ)-ਉੱਘੇ ਯੂਥ ਕਾਂਗਰਸੀ ਆਗੂ ਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਐਡਵੋਕੇਟ ਗੁਰਬੀਰ ਸਿੰਘ ਚੌਟਾਲਾ ਵਲੋਂ ਪੰਜਾਬ ਤੋਂ ਆਪਣੇ ਸਾਥੀਆਂ ਸਮੇਤ ਦਿੱਲੀ ਵਿਖੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ 'ਚ ਕਿਸਾਨਾਂ ਦੇ ...
ਟਾਂਡਾ ਉੜਮੁੜ, 1 ਦਸੰਬਰ (ਦੀਪਕ ਬਹਿਲ)-ਭਾਜਪਾ ਟਾਂਡਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਅਨਿਲ ਗੋਰਾ ਦੀ ਅਗਵਾਈ 'ਚ ਸਾਬਕਾ ਚੇਅਰਮੈਨ ਬਗੀਚਾ ਸਿੰਘ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਹਿਮਾਚਲ ਭਾਜਪਾ ਪ੍ਰਭਾਰੀ ਅਵਿਨਾਸ਼ ਰਾਏ ਖੰਨਾ ਤੇ ਭਾਜਪਾ ਜਲੰਧਰ ...
ਹੁਸ਼ਿਆਰਪੁਰ, 1 ਦਸੰਬਰ (ਨਰਿੰਦਰ ਸਿੰਘ ਬੱਡਲਾ)-ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਅਪਨੀਤ ਰਿਆਤ ਆਈ.ਏ.ਐਸ. ਦੇ ਹੁਕਮਾਂ ਅਨੁਸਾਰ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੇ ਦਿਸ਼ਾ ...
ਹੁਸ਼ਿਆਰਪੁਰ, 1 ਦਸੰਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਕੇਂਦਰ ਹੁਸ਼ਿਆਰਪੁਰ ਦੇ ਪਿੰਡ ਭਾਮ 'ਚ ਸਵੈ ਰੋਜ਼ਗਾਰ ਲੋਨ ਮੇਲਾ ਲਗਾਇਆ ਗਿਆ | ਲੀਡ ...
ਬੁੱਲ੍ਹੋਵਾਲ, 1 ਦਸੰਬਰ (ਲੁਗਾਣਾ)-ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ 'ਚ ਬਣ ਰਹੀਆਂ ਪਿੰਡ ਪੱਧਰੀ ਬੂਥ ਕਮੇਟੀਆਂ ਤਹਿਤ ਪਿੰਡ ਪੰਡੋਰੀ ਬਾਵਾਦਾਸ ਵਿਖੇ 'ਮੇਰਾ ਬੂਥ ਸਭ ਤੋਂ ਮਜ਼ਬੂਤ' ਤਹਿਤ ਕਮੇਟੀ ਮੈਂਬਰਾਂ ਦਾ ਸਨਮਾਨ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ...
ਕੋਟਫ਼ਤੂਹੀ, 1 ਦਸੰਬਰ (ਅਟਵਾਲ)-ਪਿੰਡ ਖੈਰੜ ਦੇ ਡੇਰਾ ਸੰਤ ਬਾਬਾ ਹਬੀਰ ਸਿੰਘ ਵਿਖੇ ਐੱਸ. ਜੀ. ਆਰ ਹਸਪਤਾਲ ਕੋਟਫ਼ਤੂਹੀ ਵਲੋਂ ਜਨਰਲ ਰੋਗਾਂ ਦਾ ਤੀਸਰਾ ਮੁਫ਼ਤ ਮੈਡੀਕਲ ਕੈਂਪ 2 ਦਸੰਬਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ...
ਦਸੂਹਾ, 1 ਦਸੰਬਰ (ਭੁੱਲਰ)-ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਦੀ ਅਗਵਾਈ ਹੇਠ ਦਸੂਹਾ ਸ਼ਹਿਰ ਵਿੱਚ ਨਗਰ ਕੌਾਸਲ ਦੀਆਂ ਚੋਣਾਂ 'ਚ ਕਾਂਗਰਸੀ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਭੁੱਲਾ ਸਿੰਘ ...
ਕੋਟਫ਼ਤੂਹੀ, 1 ਦਸੰਬਰ (ਅਟਵਾਲ)-ਪਿੰਡ ਕਾਲੇਵਾਲ ਫੱਤੂ 'ਚ ਨੌਜਵਾਨ ਸਭਾ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਤੇ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ...
ਦਸੂਹਾ, 1 ਦਸੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੀਸਰੀ ਵਾਰ ਚੁਣੀ ਗਈ ਪ੍ਰਧਾਨ ਬੀਬੀ ਜਗੀਰ ਕੌਰ ਦਾ ਸਨਮਾਨ ਕੀਤਾ ਗਿਆ | ਇਸ ...
ਭੰਗਾਲਾ, 1 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਕੁਲ ਹਿੰਦ ਕਿਸਾਨ ਸਭਾ ਦੇ ਆਗੂ ਮੋਹਨ ਸਿੰਘ, ਤਜਿੰਦਰ ਸਿੰਘ, ਰਵੀ ਕੁਮਾਰ ਤੇ ਰਾਕੇਸ਼ ਕੁਮਾਰ ਦੀ ਅਗਵਾਈ ਹੇਠਾਂ ਕਿਸਾਨ, ਨੌਜਵਾਨਾਂ ਤੇ ਔਰਤਾਂ ਨੇ ਪਿੰਡ ਪੁਰਾਣਾ ਭੰਗਾਲਾ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲਾਚੋਵਾਲ ਟੋਲ ਪਲਾਜ਼ੇ 'ਤੇ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਲਗਾਤਾਰ 52ਵੇਂ ਦਿਨ ਵੀ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਸਮੂਹ ਕਿਸਾਨਾਂ ਨੇ ਇੱਕ ਸੁਰ ...
ਕੋਟਫ਼ਤੂਹੀ, 1 ਦਸੰਬਰ (ਅਟਵਾਲ)-ਪਿੰਡ ਮੰਨਣਹਾਨਾ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਡੇਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੱਦੀ ਨਸ਼ੀਨ ਸੰਤ ਬਾਬਾ ਜਸਵੰਤ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਜ਼ਿਲ੍ਹਾ ਦਫ਼ਤਰ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਇੰਚਾਰਜ ਵਿਨੋਦ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਏਡਜ਼ ਦਿਵਸ ਮੌਕੇ ਸਿਵਲ ਸਰਜਨ ਡਾ: ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ 'ਗਲੋਬਲ ਏਕਤਾ ਸਾਂਝੀ ਜ਼ਿੰਮੇਵਾਰੀ' ਵਿਸ਼ੇ 'ਤੇ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ)-6 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜਨ ਵਾਲੇ ਮਾਮਲੇ 'ਚ ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਲਈ 4 ਦਸੰਬਰ ਤੈਅ ਕੀਤੀ ਹੈ | ...
ਭੰਗਾਲਾ, 1 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਦੇ ਨਜ਼ਦੀਕ ਪੈਂਦੇ ਪਿੰਡ ਹਰਸਾ ਮਾਨਸਰ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਧਰਨਾ 53ਵੇਂ ਦਿਨ 'ਚ ਵੀ ਜਾਰੀ ਰਿਹਾ ਤੇ ਟੋਲ ਦੀ ਉਗਰਾਹੀ ਮੁਕੰਮਲ ਤੌਰ 'ਤੇ ਬੰਦ ਰਹੀ | ਧਰਨੇ ਵਿਚ ਜਿੱਥੇ ਵੱਖ- ਵੱਖ ਸਿਆਸੀ ਧਿਰਾਂ ਤੇ ...
ਹਰਿਆਣਾ, 1 ਦਸੰਬਰ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਤੇ ਆਸ ਪਾਸ ਦੇ ਅਨੇਕਾਂ ਪਿੰਡਾਂ ਦੇ ਲੋਕਾਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ ਕਿ ਕਸਬਾ ਹਰਿਆਣਾ ਵਿਖੇ ਬੱਸ ਅੱਡਾ ਬਣਾਇਆ ਜਾਏ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿੱਲ ਸਕਣ, ਜਿਸ ਨੂੰ ਪੂਰਾ ਕਰਦਿਆਂ ਵਿਧਾਇਕ ...
ਟਾਂਡਾ ਉੜਮੁੜ, 1 ਦਸੰਬਰ (ਕੁਲਬੀਰ ਸਿੰਘ ਗੁਰਾਇਆ)- ਐਨ.ਸੀ.ਸੀ. ਦਿਵਸ ਨੂੰ ਮਨਾਉਂਦੇ ਹੋਏ ਕੰਪਨੀ ਕਮਾਂਡਰ ਮੇਜਰ ਗੁਰਮੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਆਰਮੀ ਗਰਾਊਾਡ ਟਾਂਡਾ ਵਿਖੇ 50 ਨਿੰਮ ਦੇ ਬੂਟੇ ਲਗਾ ਕੇ ਐਨ. ਸੀ. ਸੀ. ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੋ. ...
ਬੁੱਲ੍ਹੋਵਾਲ, 1 ਦਸੰਬਰ (ਲੁਗਾਣਾ)-ਪਿੰਡ ਸ਼ੇਰਪੁਰ ਗੁਿਲੰਡ ਵਿਖੇ ਪ੍ਰਵਾਸੀ ਭਾਰਤੀ ਕੇਵਲ ਸਿੰਘ ਧਾਮੀ ਵਲੋਂ ਪਾਏ ਯੋਗਦਾਨ ਨਾਲ ਪਿੰਡ ਵਿਚ ਬੱਚਿਆਂ ਦੇ ਖੇਡਣ ਤੇ ਬਜ਼ੁਰਗਾਂ ਦੇ ਬੈਠਣ ਲਈ ਇੱਕ ਪਾਰਕ ਦਾ ਨਿਰਮਾਣ ਕਰਵਾਇਆ ਗਿਆ | ਜਿਸ ਦਾ ਉਦਘਾਟਨ ਹਲਕਾ ਸ਼ਾਮਚੁਰਾਸੀ ...
ਹੁਸ਼ਿਆਰਪੁਰ, 1 ਦਸੰਬਰ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਮਾਮਲਾ ਹੱਲ ਕਰਨ ਲਈ ਸੱਦੀ ਗਈ ਮੀਟਿੰਗ ਬੇਸ਼ੱਕ ਇੱਕ ਚੰਗਾ ਕਦਮ ਹੈ, ਪਰ ਜੇਕਰ ਇਸ ਮੀਟਿੰਗ 'ਚ ਕੋਈ ਸਾਰਥਿਕ ਨਤੀਜਾ ਨਾ ਨਿਕਲਿਆ ਤਾਂ 2 ਦਸੰਬਰ ...
ਚੌਲਾਂਗ, 1 ਦਸੰਬਰ (ਸੁਖਦੇਵ ਸਿੰਘ)-ਦੋਆਬਾ ਕਿਸਾਨ ਕਮੇਟੀ ਵਲੋਂ ਅਣਮਿਥੇ ਸਮੇ ਲਈ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ 58ਵੇਂ ਦਿਨ ਵੀ ਜਾਰੀ ਰਿਹਾ | ਦੋਆਬਾ ਕਿਸਾਨ ਕਮੇਟੀ ਦੇ ਅਹੁਦੇਦਾਰ ਪਿ੍ਤਪਾਲ ਸਿੰਘ ਹੁਸੈਨਪੁਰ, ਜਰਨੈਲ ਸਿੰਘ ਕੁਰਾਲਾ ਦੀ ਅਗਵਾਈ 'ਚ ਕੇਂਦਰ ਦੀ ਮੋਦੀ ...
ਅੱਡਾ ਸਰਾਂ, 1 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਬਣਾਏ ਗਏ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਹੋਏ ਇੱਕ ਸਮਾਗਮ ਦੌਰਾਨ ਦਵਿੰਦਰ ਸਿੰਘ ਦੇਹਰੀਵਾਲ ਨੇ ਆਸ਼ਰਮ ਨੂੰ 5100 ਰੁਪਏ ਦੀ ...
ਹੁਸ਼ਿਆਰਪੁਰ, 1 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸਬ ਇੰਸਪੈਕਟਰ ਦੇਸ ਰਾਜ ਨੇ ਥਾਣਾ ਮੇਹਟੀਆਣਾ ਦੇ ਬਤੌਰ ਐੱਸ. ਐੱਚ. ਓ. ਅਹੁਦਾ ਸੰਭਾਲ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਉਨ੍ਹਾਂ ਦੀ ਪਹਿਲੀ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ 'ਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਓਪਨ ਜਿੰਮ ਸਹਾਈ ਸਾਬਤ ਹੋ ਰਹੇ ਹਨ | ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪਿ੍ੰਸੀਪਲ ਵੀ.ਕੇ. ਸਿੰਘ ਤੇ ਵਾਇਸ ਪਿ੍ੰਸੀਪਲ ਜ਼ੋਗੇਸ਼ ਦੀ ਅਗਵਾਈ 'ਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪੋ੍ਰ. ਵਿਜੇ ਕੁਮਾਰ ਦੇ ਸਹਿਯੋਗ ਨਾਲ ''ਵਿਸ਼ਵ ਏਡਜ਼ ਦਿਵਸ'' ...
ਗੜ੍ਹਸ਼ੰਕਰ, 1 ਦਸੰਬਰ (ਧਾਲੀਵਾਲ)-ਇੱਥੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਅੱਗੇ ਰੋਜ਼ਾਨਾ ਲੋਕਾਂ ਦੀ ਹੋ ਰਹੀ ਖ਼ੱਜਲ-ਖ਼ੁਆਰੀ ਦਾ ਮਾਮਲਾ ਲੇਬਰ ਪਾਰਟੀ ਨੇ ਚੁੱਕਿਆ ਹੈ | ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਜਸਵਿੰਦਰ ਕੁਮਾਰ ਧੀਮਾਨ ਨੇ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਇੱਥੇ ਜਿਓ ਰਿਲਾਇੰਸ ਕਾਰਪੋਰੇਟ ਦੇ ਦੋ ਦਫ਼ਤਰਾਂ ਸਾਹਮਣੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਤੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ...
ਗੜ੍ਹਸ਼ੰਕਰ, 1 ਦਸੰਬਰ (ਧਾਲੀਵਾਲ)-ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇੱਥੇ ਰਿਲਾਇੰਸ ਮਾਲ ਅੱਗੇ 36ਵੇਂ ਦਿਨ ਧਰਨਾ ਦਿੱਤਾ ਜਿਸ ਦੀ ਪ੍ਰਧਾਨਗੀ ਮਾ. ਬਲਵੀਰ ਸਿੰਘ ਤੇ ਮੱਖਣ ਸਿੰਘ ਪਾਰੋਵਾਲ ਵਲੋਂ ਕੀਤੀ ਗਈ | ਧਰਨੇ ...
ਹੁਸ਼ਿਆਰਪੁਰ-ਮਾਤਾ ਗੁਰਚਰਨ ਕੌਰ ਦਾ ਜਨਮ 13 ਅਪ੍ਰੈਲ 1941 ਨੂੰ ਬਲਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਭਾਗ ਕੌਰ ਦੀ ਕੁੱਖੋਂ ਪਿੰਡ ਚੱਕ ਨੰਬਰ 4 ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿਖੇ ਹੋਇਆ | 1947 'ਚ ਦੇਸ਼ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਜ਼ਿਲ੍ਹਾ ...
ਹੁਸ਼ਿਆਰਪੁਰ, 1 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਪਿੰਡਾਂ 'ਚ ਵਿਕਾਸ ਕਾਰਜ ਕਰਵਾਉਣ ਦੀ ਲੜੀ ਤਹਿਤ ਹਲਕਾ ਚੱਬੇਵਾਲ ਦੇ ਚਾਰ ਪਿੰਡਾਂ 'ਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ...
ਅੱਡਾ ਸਰਾਂ, 1 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਿੰਡ ਪੰਡੋਰੀ ਵਿਖੇ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ...
ਗੜ੍ਹਦੀਵਾਲਾ, 1 ਦਸੰਬਰ (ਚੱਗਰ)-ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਖ਼ਿਲਾਫ਼ ਮਾਨਗੜ੍ਹ ਟੋਲ ਪਲਾਜ਼ਾ 'ਤੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਦੇ 54ਵੇਂ ਦਿਨ ਵੀ ਕਿਸਾਨਾਂ ਨੇ ਮੋਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX