ਬਟਾਲਾ, 1 ਦਸੰਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਉੱਘੇ ਸਮਾਜ ਸੇਵਕ ਤੇ ਲੋਕ ਦਰਦੀ ਡਾ. ਐਸ.ਪੀ. ਸਿੰਘ ਉਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ 'ਚ ਉਸਾਰੇ ਜਾਣ ਵਾਲੇ 52 ਫ਼ੁੱਟ ਉੱਚੇ ਮਿਊਜ਼ੀਅਮ ਤੇ ਘੰਟਾ ਘਰ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸਬੰਧੀ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਹਿਯੋਗ ਸਦਕਾ ਟਰੱਸਟ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ ਉਸਾਰੇ ਜਾਣ ਵਾਲੇ ਅਜਾਇਬ ਘਰ ਉੱਤੇ ਖੰਡੇ ਦੇ ਰੂਪ 'ਚ ਇਕ ਵਿਸ਼ਾਲ ਘੰਟਾ ਘਰ ਵੀ ਬਣਾਇਆ ਜਾਵੇਗਾ, ਜਿਸ ਦੀ ਉੱਚਾਈ 37.5 ਫੁੱਟ ਹੋਵੇਗੀ, ਜਦ ਕਿ ਮਿਊਜ਼ੀਅਮ ਸਮੇਤ ਪੂਰੀ ਇਮਾਰਤ ਦੀ ਉਚਾਈ 52 ਫੁੱਟ ਹੋਵੇਗੀ | ਉਨ੍ਹਾਂ ਦੱਸਿਆ ਕਿ ਘੰਟਾ ਘਰ ਦੇ ਚਾਰੇ ਪਾਸੇ ਵੱਡੀਆਂ ਘੜੀਆਂ ਲਾਈਆ ਜਾਣਗੀਆਂ ਅਤੇ ਇਸ ਸਮੁੱਚੇ ਸਮਾਰਕ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ 80 ਲੱਖ ਤੋਂ ਵਧੇਰੇ ਖਰਚ ਆਵੇਗਾ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਕਲਾਨੌਰ ਵਿਖੇ ਸਮਾਰਕ ਬਣਾਉਣ ਵਾਲੀ ਜਗ੍ਹਾ ਦੀ ਚੋਣ ਕਰ ਲਈ ਗਈ ਹੈ ਅਤੇ ਬਹੁਤ ਹੀ ਜਲਦ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਡਾ.ਐੱਸ.ਪੀ. ਸਿੰਘ ਉਬਰਾਏ ਨੂੰ ਉਨ੍ਹਾਂ ਵਲੋਂ ਹਰੇਕ ਖੇਤਰ ਅੰਦਰ ਕੀਤੇ ਜਾ ਰਹੇ ਮਿਸਾਲੀ ਸੇਵਾ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸੇਵਾ ਭਾਵਨਾ ਤੇ ਫਰਾਖ਼ਦਿਲੀ ਦੀ ਭਰਪੂਰ ਸ਼ਾਲਾਘਾ ਵੀ ਕੀਤੀ | ਇਸ ਦੌਰਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮਹਾਰਾਣੀ ਪ੍ਰਨੀਤ ਕੌਰ ਸਮੇਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਮੌਜੂਦ ਸਨ |
ਡੇਰਾ ਬਾਬਾ ਨਾਨਕ, 1 ਦਸੰਬਰ (ਅਵਤਾਰ ਸਿੰਘ ਰੰਧਾਵਾ)-ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਖੋਦੇਬੇਟ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਏ ਝਗੜੇ ਦੌਰਾਨ ਦੋਹਾਂ ਧਿਰਾਂ ਦਾ ਇਕ-ਇਕ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਇਕ ਧਿਰ ...
ਬਟਾਲਾ, 1 ਦਸੰਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਸਰੀ ਵਾਰ ਪ੍ਰਧਾਨ ਬਣਨ 'ਤੇ ਬੀਬੀ ਜਗੀਰ ਕੌਰ ਨੂੰ ਬਾਜ਼ੀਗਰ ਭਾਈਚਾਰੇ ਵਲੋਂ ਡਾ. ਜਗਬੀਰ ਸਿੰਘ ਧਰਮਸੋਤ ਪ੍ਰਧਾਨ ਮਾਝਾ ਜ਼ੋਨ ਸ਼ੋ੍ਰਮਣੀ ਅਕਾਲੀ ਦਲ ਬਾਜੀਗਰ ਵਿੰਗ ਤੇ ਸਾਥੀਆਂ ਨੇ ...
ਗੁਰਦਾਸਪੁਰ, 1 ਦਸੰਬਰ (ਗੁਰਪ੍ਰਤਾਪ ਸਿੰਘ)-ਸਥਾਨਕ ਬੱਸ ਸਟੈਂਡ ਦੇ ਸਾਹਮਣੇ ਪੈਂਦੇ ਸੈਕਟਰੀ ਮੁਹੱਲੇ ਦੇ ਨਿਵਾਸੀਆਂ ਨੇ ਡੀ.ਸੀ. ਗੁਰਦਾਸਪੁਰ ਨੰੂ ਮੁਹੱਲੇ ਅੰਦਰ ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਯੂਥ ਐਾਡ ਮਾਸੇਜ ਨਵੀਂ ਦਿੱਲੀ ਵਲੋਂ ਖੋਲ੍ਹੇ ਗਏ ਦੋ ਸੈਂਟਰਾਂ ਦੇ ...
ਗੁਰਦਾਸਪੁਰ, 1 ਦਸੰਬਰ (ਆਰਿਫ਼)- ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲੇ੍ਹ ਗੁਰਦਾਸਪੁਰ ਅੰਦਰ ਡਿਜਾਸਟਰ ਮੈਨੇਜਮੈਂਟ ...
ਬਟਾਲਾ, 1 ਦਸੰਬਰ (ਕਾਹਲੋਂ)-ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਯਤਨਾਂ ਸਦਕਾ ਤਹਿਸੀਲ ਬਟਾਲਾ ਨੂੰ 15 ਨਵੇਂ ਡਾਕਟਰ ਮਿਲੇ ਹਨ, ਜਿਨ੍ਹਾਂ 'ਚੋਂ 8 ਡਾਕਟਰਾਂ ਨੂੰ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਲਗਾਇਆ ਗਿਆ ...
ਬਟਾਲਾ, 1 ਦਸੰਬਰ (ਕਾਹਲੋਂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਲਈ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਅਤੇ ਬਾਬਾ ਤਰਨਜੀਤ ਸਿੰਘ ਖ਼ਾਲਸਾ ਦੀ ...
ਗੁਰਦਾਸਪੁਰ, 1 ਦਸੰਬਰ (ਗੁਰਪ੍ਰਤਾਪ ਸਿੰਘ, ਪੰਕਜ ਸ਼ਰਮਾ)-ਅਕਸਰ ਹੀ ਲਾਪਰਵਾਹੀ ਦਾ ਦੋਸ਼ ਲੱਗਣ ਕਾਰਨ ਸਰਕਾਰੀ ਹਸਪਤਾਲ ਦੇ ਡਾਕਟਰਾਂ 'ਤੇ ਸਵਾਲੀਆ ਚਿੰਨ੍ਹ ਲੱਗਦੇ ਰਹੇ ਹਨ | ਅਜਿਹੀ ਹੀ ਵਾਕਿਆ ਅੱਜ ਉਸ ਵਕਤ ਦੇਖਣ ਨੰੂ ਮਿਲਿਆ ਜਦੋਂ ਇਕ ਪਰਿਵਾਰ ਵਲੋਂ ਗੁਰਦਾਸਪੁਰ ...
ਗੁਰਦਾਸਪੁਰ, 1 ਦਸੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ 18 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 2,14,068 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ...
ਕੋਟਲੀ ਸੂਰਤ ਮੱਲ੍ਹੀ, 1 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਉਦੋਵਾਲੀ ਖੁਰਦ ਤੇ ਪੱਤੀ ਵੜੈਚ ਤੋਂ ਬੀਤੀ ਰਾਤ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਕਰ ਕੇ ਕਈ ਟਿਉੂਬਵੈਲ ਮੋਟਰਾਂ ਦੀ ...
ਗੁਰਦਾਸਪੁਰ, 1 ਦਸੰਬਰ (ਪੰਕਜ ਸ਼ਰਮਾ)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਦਿਨ ਰਾਤ ਚੱਲ ਰਿਹਾ ਪੱਕਾ ਮੋਰਚਾ ਅੱਜ 62ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਅੱਜ ਦੇ ਧਰਨੇ 'ਤੇ ਬੈਠੇ ਕਿਸਾਨ-ਮਜ਼ਦੂਰਾਂ ਰਘਬੀਰ ਸਿੰਘ, ਮੱਖਣ ਸਿੰਘ ਕੋਹਾੜ, ਕਸ਼ਮੀਰ ਸਿੰਘ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)-ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਚੱਲ ਰਹੀ ਆਰ-ਪਾਰ ਦੀ ਲੜਾਈ ਵਿਚ ਸਾਨੂੰ ਸਭ ਨੂੰ ਕਾਲੀਆਂ ਝੰਡੀਆਂ ਲੈ ਕੇ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ...
ਬਟਾਲਾ, 1 ਦਸੰਬਰ (ਹਰਦੇਵ ਸਿੰਘ ਸੰਧੂ) -ਸੇਂਟ ਸੋਲਜ਼ਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਵਿਖੇ ਫਿੱਟ ਇੰਡੀਆ ਹਫ਼ਤੇ ਵਿਚ ਦੂਜੇ ਅਤੇ ਤੀਜੇ ਦਿਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ | ਇਸ ਦੌਰਾਨ ਸਰੀਰਕ ਕਸਰਤਾਂ ਕਰਵਾਈਆਂ ਗਈਆਂ ਅਤੇ ਪੰਜਵੀਂ ਤੋਂ ਨੌਵੀਂ ...
ਪੁਰਾਣਾ ਸ਼ਾਲਾ, 1 ਦਸੰਬਰ (ਗੁਰਵਿੰਦਰ ਸਿੰਘ ਗੋਰਾਇਆ)-ਬੀਬੀ ਜਗੀਰ ਕੌਰ ਨੂੰ ਐੱਸ.ਜੀ.ਪੀ.ਸੀ. ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਾਪੇ ਜਾਣ 'ਤੇ ਪੰਥਕ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਪਸਵਾਲ ਤੇ ...
ਪੁਰਾਣਾ ਸ਼ਾਲਾ, 1 ਦਸੰਬਰ (ਅਸ਼ੋਕ ਸ਼ਰਮਾ)-ਸਾਹੋਵਾਲ ਸਕੂਲ ਨੇੜੇ ਪੁਲੀ 'ਤੇ ਰੇਿਲੰਗ ਨਾ ਹੋਣ ਕਰਕੇ ਨਿੱਤ ਹਾਦਸੇ ਵਾਪਰਨ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ | ਪਰ ਇਸ ਪਾਸੇ ਲੋਕ ਨਿਰਮਾਣ ਵਿਭਾਗ ਬਿਲਕੁਲ ਧਿਆਨ ਨਹੀਂ ਦੇ ਰਿਹਾ | ਜਿਸ ਕਾਰਨ ਇਲਾਕੇ ਦੇ ...
ਪੁਰਾਣਾ ਸ਼ਾਲਾ, 1 ਦਸੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਆਲੇਚੱਕ ਵਿਖੇ ਚਾਰ ਦਰਜਨ ਦੇ ਕਰੀਬ ਗ਼ਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣ ਨਾਲ ਪਿੰਡ ਵਾਸੀਆਂ ਅੰਦਰ ਹਾਹਾਕਾਰ ਮਚੀ ਹੋਈ ਹੈ, ਜਿਸ ਕਾਰਨ ਲੋਕਾਂ ਨੇ ਕੈਬਨਿਟ ਮੰਤਰੀ ਤੇ ...
ਪੁਰਾਣਾ ਸ਼ਾਲਾ, 1 ਦਸੰਬਰ (ਗੁਰਵਿੰਦਰ ਸਿੰਘ ਗੋਰਾਇਆ)- ਬੀਬੀ ਜਗੀਰ ਕੌਰ ਨੂੰ ਮੁੜ ਐਸ.ਜੀ.ਪੀ.ਸੀ ਪ੍ਰਧਾਨ ਨਿਯੁਕਤ ਕਰਨ 'ਤੇ ਸਮੁੱਚੀ ਨਾਰੀ ਸਮਾਜ ਫ਼ਖ਼ਰ ਮਹਿਸੂਸ ਕਰ ਰਹੀ ਹੈ | ਉਕਤ ਪ੍ਰਗਟਾਵਾ ਕਰਦਿਆਂ ਸਰਗਰਮ ਯੂਥ ਅਕਾਲੀ ਆਗੂ ਰਮਨ ਕੁਮਾਰ ਤੇ ਸਰਬਜੀਤ ਸਿੰਘ ਲਾਲੀਆ ...
ਗੁਰਦਾਸਪੁਰ, 1 ਦਸੰਬਰ (ਪੰਕਜ ਸ਼ਰਮਾ, ਸੁਖਵੀਰ ਸਿੰਘ ਸੈਣੀ)- ਨਬੀਪੁਰ ਕਾਲੋਨੀ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਇੰਟਰਲਾਕ ਟਾਈਲਾਂ ਨਾਲ ਬਣੀਆਂ ਗਲੀਆਂ-ਨਾਲੀਆਂ ਦਾ ਵਿਕਾਸ ਕਾਰਜ ਪੂਰਾ ਹੋਣ 'ਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਪਾਹੜਾ ...
ਬਹਿਰਾਮਪੁਰ, 1 ਦਸੰਬਰ (ਬਲਬੀਰ ਸਿੰਘ ਕੋਲਾ)-ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮਪੁਰ ਵਿਖੇ ਨਵੇਂ ਆਏ ਐਸ. ਐਮ. ਓ. ਡਾ: ਵਿਕਰਮਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮਪੁਰ ਦੇ ਸਟਾਫ਼ ਵਲੋਂ ਉਨ੍ਹਾਂ ਨੰੂ ਜੀ ਆਇਆਂ ਕਿਹਾ ਗਿਆ | ...
ਗੁਰਦਾਸਪੁਰ, 1 ਦਸੰਬਰ (ਆਰਿਫ਼)-ਆਸਟ੍ਰੇਲੀਆ ਦੇ ਸਿੰਗਲ ਅਤੇ ਸਪਾਊਸ ਵੀਜ਼ੇ ਲਗਾਉਣ ਵਾਲੀ ਪੰਜਾਬ ਦੀ ਨਾਮਵਰ ਅਤੇ ਮੰਨੀ ਪ੍ਰਮੰਨੀ ਸੰਸਥਾ 'ਟੀਮ ਗਲੋਬਲ ਇਮੀਗ੍ਰੇਸ਼ਨ' ਗੁਰਦਾਸਪੁਰ ਦੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਮਨਿੰਦਰ ਕੌਰ ਪਤਨੀ ਜੰਗਸ਼ੇਰ ਸਿੰਘ ...
ਬਟਾਲਾ, 1 ਦਸੰਬਰ (ਬੁੱਟਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਸੰਘਰਸ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਸੁੱਤੀ ਪਈ ਕੇਂਦਰ ਸਰਕਾਰ ਨੂੰ ਜਗਾਉਣ ਲਈ ਉਲੀਕੇ ਦਿੱਲੀ ਚਲੋ ਪ੍ਰੋਗਰਾਮ ਦੌਰਾਨ ਹਰਿਆਣਾ ਸਰਕਾਰ ...
ਕਲਾਨੌਰ, 1 ਦਸੰਬਰ (ਪੁਰੇਵਾਲ)- ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿੰਡ ਸਰਜੇਚੱਕ 'ਚ ਕਰਵਾਏ ਸਮਾਗਮ ਦੌਰਾਨ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਮੁਹਤਬਰਾਂ ਦੀ ਹਾਜ਼ਰੀ 'ਚ ...
ਧਾਰੀਵਾਲ, 1 ਦਸੰਬਰ (ਸਵਰਨ ਸਿੰਘ)-ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ ਮਾਲੀ ਮਦਦ ਭੇਜਣ ਲਈ ਪਿੰਡ ਪਸਨਾਵਾਲ ਦੇ ਕਿਸਾਨ ਆਗੂ ਰਾਜਿੰਦਰ ਸਿੰਘ ਸਾਬਕਾ ਫੌਜੀ ਦੀ ਅਗਵਾਈ ਹੇਠ ਨੌਜਵਾਨਾਂ ਵਲੋ ਪਿੰਡ ਵਿਚ ...
ਗੁਰਦਾਸਪੁਰ, 1 ਦਸੰਬਰ (ਗੁਰਪ੍ਰਤਾਪ ਸਿੰਘ)-ਬੀਤੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ | ਮੁਲਾਜ਼ਮਾਂ ਨੇ ਦੱਸਿਆ ਕਿ ਤਨਖ਼ਾਹਾਂ ਨਾ ਮਿਲਣ ਕਾਰਨ ...
ਬਟਾਲਾ, 1 ਦਸੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਨੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਬੀਬੀ ਜਗੀਰ ਕੌਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਵਧਾਈ ...
ਹਰਚੋਵਾਲ, 1 ਦਸੰਬਰ (ਰਣਜੋਧ ਸਿੰਘ ਭਾਮ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਜਿਸ ਕਾਰਨ ਪੰਜਾਬ ਵਿਚ ਕਣਕ ਦੀ ਫ਼ਸਲ ਲਈ ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ...
ਊਧਨਵਾਲ, 1 ਦਸਬੰਰ (ਪਰਗਟ ਸਿੰਘ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਰਾਮ ਥੰਮਣ ਜੀ ਦੇ ਪ੍ਰਧਾਨ ਹਰਵਿੰਦਰ ਸਿੰਘ ਖੁਜਾਲਾ, ਸਤਨਾਮ ਸਿੰਘ ਮਧਰੇ ਅਤੇ ਭੁਪਿੰਦਰ ਸਿੰਘ ਭੰਬੋਈ ਦੀ ਅਗਵਾਈ ਵਿਚ ਪਿੰਡ ਵੱਡਾ ਇਨੋਕੋਟ ਵਿਚ 11 ਮੈਂਬਰੀ ਕਮੇਟੀ ਦਾ ਗਠਨ ...
ਅਲੀਵਾਲ, 1 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)-ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨ ਦਿੱਲੀ ਨੂੰ ਕਾਫਲੇ ਦੇ ਰੂਪ ਵਿਚ ਨਿਕਲੇ ਸਨ | ਹਰਿਆਣੇ 'ਚ ਹਰਿਆਣੇ ਦੇ ਕਿਸਾਨ ਵੀ ਉਨ੍ਹਾਂ ਨਾਲ ਮਿਲ ਗਏ | ਬੇਸ਼ੱਕ ਉਨ੍ਹਾਂ ਨੂੰ ਰਸਤੇ ਵਿਚ ਬਹੁਤ ਮੁਸਕਿਲਾਂ ਦਾ ...
ਡੇਰਾ ਬਾਬਾ ਨਾਨਕ, 1 ਦਸੰਬਰ (ਵਿਜੇ ਸ਼ਰਮਾ)-ਬਾਬਾ ਸ਼ੁਬੇਗ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਪੁਰਾਣਾ ਬੱਸ ਸਟੈਂਡ ਵਿਖੇ ਲੱਖਾਂ ਰੁ: ਦੀ ਲਾਗਤ ਨਾਲ ਤਿਆਰ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਚੌਕ ਚੰਦ ਦਿਨਾਂ ਬਾਅਦ ਹੀ ਕਾਰ ਪਾਰਕਿੰਗ 'ਚ ਤਬਦੀਲ ਹੋ ਗਿਆ ਹੈ | ...
ਵਡਾਲਾ ਗ੍ਰੰਥੀਆਂ, 1 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਖੇਤੀ ਕਾਨੂੰਨ ਰੱਦ ਕਰਾਉਣ ਦੇ ਸਬੰਧ ਵਿਚ ਕਿਸਾਨਾਂ ਵਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਰੋਸ ਧਰਨਿਆਂ ਹਿੱਸਾ ਲੈ ਰਹੇ ਕਿਸਾਨਾਂ, ਜਿਨ੍ਹਾਂ ਵਿਚ ਵੱਡੀ ਪੱਧਰ 'ਤੇ ਨੌਜਵਾਨ ਬਜ਼ੁਰਗ ਤੇ ਬੀਬੀਆਂ ਵੀ ਸ਼ਾਮਿਲ ...
ਧਾਰੀਵਾਲ, 1 ਦਸੰਬਰ (ਰਮੇਸ਼ ਨੰਦਾ, ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਮੂਲਿਆਵਾਲ ਅੰਦਰ ਲੱਗੇ ਸਕੂਲ ਦੇ ਬੋਰਡਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ | ਸਕੂਲ ਦੇ ਪ੍ਰਬੰਧਕ ਗੁਰਬਰਿੰਦਰ ਸਿੰਘ ਚਾਹਲ ਨੇ ...
ਬਟਾਲਾ, 1 ਦਸੰਬਰ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚਨ ਕਾਲਜ ਬਟਾਲਾ ਵਿਖੇ ਪਿੰ੍ਰ. ਡਾ. ਐਡਵਰਡ ਮਸੀਹ ਦੀ ਅਗਵਾਈ ਤੇ ਲਾਇਬ੍ਰੇਰੀਅਨ ਰੰਜਨਾ ਭਾਰਤੀ ਅਤੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਨੇਹਾ ਦੇ ਸਹਿਯੋਗ ਨਾਲ ਕ੍ਰਿਸ਼ਚਨ ਤਿਉਹਾਰ ਦੇ ਸਬੰਧ ਵਿਚ ਵਿਸ਼ਵ ...
ਧਾਰੀਵਾਲ, 1 ਦਸੰਬਰ (ਰਮੇਸ਼ ਨੰਦਾ)-ਨਗਰ ਕੌਾਸਲ ਧਾਰੀਵਾਲ ਵਲੋਂ ਪਾਵਰਕਾਮ ਮੰਡਲ ਦਫ਼ਤਰ ਧਾਰੀਵਾਲ ਦੇ ਨਜ਼ਦੀਕ ਨਹਿਰ ਕਿਨਾਰੇ 'ਤੇ ਲਗਾਏ ਗਏ ਕੂੜੇ ਦੇ ਢੇਰਾਂ 'ਚੋਂ ਨਿਕਲਦੀ ਬਦਬੂ ਨਾਲ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ | ਇਸ ਸਬੰਧੀ ਪਾਵਰਕਾਮ ਮੰਡਲ ...
ਘੁਮਾਣ, 1 ਦਸੰਬਰ (ਬੰਮਰਾਹ)-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਦਕੋਹਾ ਵਿਖੇ ਇਕ ਕਿਸਾਨ ਦੀਆਂ ਮੱਝਾਂ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਕਿਸਾਨ ਇੰਦਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦਕੋਹਾ ਨੇ ਦੱਸਿਆ ਕਿ ਮੇਰੀ ਰਿਹਾਇਸ਼ ਡੇਰੇ 'ਤੇ ਹੈ | ਬੀਤੀ ਰਾਤ ...
ਡੇਰਾ ਬਾਬਾ ਨਾਨਕ, 1 ਦਸੰਬਰ (ਅਵਤਾਰ ਸਿੰਘ ਰੰਧਾਵਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਪਾਪਾ ਪੋਪ ਫਰਾਂਸਿਸ ਵਲੋਂ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਸਿੱਖ ਭਾਈਚਾਰੇ ਵਲੋਂ ਤਨਦੇਹੀ ...
ਡੇਰਾ ਬਾਬਾ ਨਾਨਕ, 1 ਦਸੰਬਰ (ਅਵਤਾਰ ਸਿੰਘ ਰੰਧਾਵਾ)-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਦੇ ਰਾਗੀ ...
ਬਟਾਲਾ, 1 ਦਸੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਥਾਨਕ ਗੁਰਦੁਆਰਾ ਰਾਮਗੜ੍ਹੀਆ ਕਾਹਨੂੰਵਾਨ ਰੋਡ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਇਲਾਕੇ ਦੀ ਸੰਗਤ ਦੇ ...
ਵਡਾਲਾ ਬਾਂਗਰ, 1 ਦਸੰਬਰ (ਮਨਪ੍ਰੀਤ ਸਿੰਘ ਘੁੰਮਣ)- ਨਜ਼ਦੀਕ ਪਿੰਡ ਮਸਤਕੋਟ ਦੇ ਸਰਪੰਚ ਮਨਦੀਪ ਸਿੰਘ ਭੰਗੂ ਦੇ ਗ੍ਰਹਿ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਲਾਕੇ ਦੀਆਂ ਪੰਚਾਇਤਾ ਨਾਲ ਇਕ ਵਿਸ਼ੇਸ ਮੀਟਿੰਗ ਬੁਲਾਈ, ਜਿਸ ਵਿਚ ਸ: ਰੰਧਾਵਾ ਨੇ ਸਰਕਲ ...
ਕਾਦੀਆਂ, 1 ਦਸੰਬਰ (ਪ੍ਰਦੀਪ ਸਿੰਘ ਬੇਦੀ)-ਬੀਤੇ ਦਿਨੀਂ ਧੰਨਬੀਰ ਸਿੰਘ ਵੜੈਚ ਅਚਾਨਕ ਵੜੈਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ...
ਕਲਾਨੌਰ, 1 ਦਸੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਇਸਾਈ ਭਾਈਚਾਰੇ ਦੀ ਇਕ ਵਿਸ਼ੇਸ਼ ਮੀਟਿੰਗ ਮਾਰਕਿਟ ਕਮੇਟੀ ਕਲਾਨੌਰ ਦੇ ਉਪ ਚੇਅਰਮੈਨ ਡੈਨੀਅਲ ਮਸੀਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਹੰਸ ਰਾਜ ਅਰਲੀਭੰਨ ਵਲੋਂ ...
ਬਟਾਲਾ, 1 ਦਸੰਬਰ (ਬੁੱਟਰ)-ਸਾਮਾਜਿਕ ਸਮਰਾਸਤਾ ਮੰਚ ਬਟਾਲਾ ਵਲੋਂ ਸਥਾਨਕ ਅਗਰਵਾਲ ਸਭਾ ਹਾਲ ਵਿਚ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਾਗਰਿਕ ਗੋਸ਼ਟੀ ਕਰਵਾਈ ਗਈ | ਇਸ ਸਮਾਰੋਹ 'ਚ ਜ਼ਿਲ੍ਹਾ ਐਸੋਸੀਏਸ਼ਨ ਰਾਜ ਰਾਸ਼ਟਰੀ ...
ਬਟਾਲਾ, 1 ਦਸੰਬਰ (ਕਾਹਲੋਂ)- ਸਾਲ 2007 ਤੋਂ ਚੱਲ ਰਹੇ ਜੇ.ਯੂ.ਐਸ.ਐਸ. ਨਰਸਿੰਗ ਇੰਸਟੀਚਿਊਟ ਸੇੇਖਵਾਂ ਜੋ ਬਟਾਲਾ ਕਾਹਨੂੰਵਾਨ ਸੜਕ ਦੇ ਕੰਢੇ 'ਤੇ ਸਥਿਤ ਹੈ, ਵਿਚ ਨਰਸਿੰਗ ਦੇ ਵਿਦਿਆਰਥਆਂ ਵਲੋਂ ਏ. ਐਨ. ਐਮ., ਜੀ. ਐਨ. ਐਮ., ਬੀ. ਐਸ. ਸੀ. ਨਰਸਿੰਗ ਅਤੇ ਬੀ.ਐਸ.ਸੀ. ਨਰਸਿੰਗ, ਪੋਸਟ ...
ਫਤਹਿਗੜ੍ਹ ਚੂੜੀਆਂ, 1 ਦਸੰਬਰ (ਧਰਮਿੰਦਰ ਸਿੰਘ ਬਾਠ)- ਨਜ਼ਦੀਕੀ ਪਿੰਡ ਹਰਦੋਰਵਾਲ ਕਲਾਂ ਵਿਖੇ ਜ਼ੋਨ ਇੰਚਾਰਜ ਚੇਅਰਮੈਨ ਨਿਰਮਲ ਸਿੰਘ ਮਾਨ ਦੀ ਦੇਖ-ਰੇਖ ਹੇਠ ਪਾਰਟੀ ਵਰਕਰਾਂ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ...
ਬਟਾਲਾ, 1 ਦਸੰਬਰ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਕੰਵਲਪ੍ਰੀਤ ਸਿੰਘ ਕਾਕੀ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜਫਰਵਾਲ, ਜ਼ਿਲ੍ਹਾ ਯੂਥ ...
ਘੁਮਾਣ, 1 ਦਸੰਬਰ (ਬੰਮਰਾਹ)-ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੀਸਰੀ ਵਾਰ ਪ੍ਰਧਾਨ ਬਣਾਉਣ 'ਤੇ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਅਤੇ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਅੰਮੂ ਚੀਮਾ, ਬਾਬਾ ਚੈਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX