ਤਾਜਾ ਖ਼ਬਰਾਂ


ਪੋਲਟਰੀ ਫਾਰਮ ਵਿਚ ਬਰਡ ਫਲੂ ਦਾ ਮਾਮਲਾ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 7 ਮਈ(ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਐਕਸ਼ਨ ਪਲਾਨ ਫ਼ਾਰ ਏਵੀਏਸ਼ਨ ਇੰਫਿਊਜ਼ ਮੁਤਾਬਕ ਸੂਬਾ ਸਿੰਘ ਪੋਲਟਰੀ ਫਰਮ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਬਰਡ ਫਲੂ ਦਾ ਪਾਜ਼ੀਟਿਵ ਮਾਮਲਾ ...
ਕੋਟਕਪੂਰਾ ਗੋਲੀਬਾਰੀ ਕਾਂਡ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
. . .  1 day ago
ਚੰਡੀਗੜ੍ਹ, 7 ਮਈ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਸਰਕਾਰ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ, ਜਿਸ ਵਿਚ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ...
ਭਾਈ ਅਵਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ
. . .  1 day ago
ਮਹਿਤਪੁਰ, 7 ਮਈ (ਲਖਵਿੰਦਰ ਸਿੰਘ)- ਗੁਰੂਦੁਆਰਾ ਹਲਟੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰਾ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ । ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਦੇ ਅਕਾਲ ...
ਪੰਜਾਬ ਪੁਲਿਸ ਦੇ 7 ਉੱਚ ਪੱਧਰੀ ਅਧਿਕਾਰੀਆਂ ਦੇ ਤਬਾਦਲੇ
. . .  1 day ago
ਅਜਨਾਲਾ ,7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਸਮੇਤ 7 ਪੁਲਿਸ ਅਧਿਕਾਰੀਆਂ ਦੇ ...
ਨਵੀਂ ਬਿਮਾਰੀ ਯੂ .ਕੇ . ਸਟ੍ਰੇਨ ਹੈ ਖ਼ਤਰਨਾਕ
. . .  1 day ago
ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਕੈਪਟਨ ਵੱਲੋਂ ਸ਼ਲਾਘਾ
. . .  1 day ago
ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਾਨੂੰ ਆਪ ਨੂੰ ਖਿਆਲ ਰੱਖਣਾ ਪਵੇਗਾ-ਕੈਪਟਨ
. . .  1 day ago
ਕੋਰੋਨਾ ਨਾਲ ਹੁਣ ਤਕ ਪੰਜਾਬ ਵਿਚ 9980 ਮੌਤਾਂ ਹੋਈਆਂ
. . .  1 day ago
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਵਧ ਰਹੇ ਹਨ ਕੋਰੋਨਾ ਦੇ ਮਾਮਲੇ- ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ
. . .  1 day ago
ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ ’ਚੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ...
ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 day ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  1 day ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  1 day ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  1 day ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  1 day ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਮੋਗਾ ਵਿਚ ਕੋਰੋਨਾ ਪੀੜਤ 81 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 81 ਹੋਰ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ...
ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ - ਏਮਜ਼ ਅਧਿਕਾਰੀ
. . .  1 day ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ ਹੈ, ਉਸ ਦਾ ਏਮਜ਼ ਵਿਖੇ ਕੋਰੋਨਾ ਦਾ ਇਲਾਜ ਚਲ ਰਿਹਾ ਹੈ ...
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  1 day ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  1 day ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  1 day ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  1 day ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਆਰਥਿਕ ਸੁਰੱਖਿਆ ਅਤੇ ਆਤਮ-ਨਿਰਭਰਤਾ ਤੋਂ ਬਿਨਾਂ ਵਿਅਕਤੀ ਦੀ ਆਜ਼ਾਦੀ ਟਿਕ ਨਹੀਂ ਸਕਦੀ। -ਫ੍ਰੈਂਕਲਿਨ ਰੂਜ਼ਵੈਲਟ

ਫਾਜ਼ਿਲਕਾ / ਅਬੋਹਰ

ਫ਼ਾਜ਼ਿਲਕਾ ਰੇਲਵੇ ਜੰਕਸ਼ਨ ਤੋਂ ਦਿੱਲੀ ਲਈ ਰੇਲ ਗੱਡੀ ਹੋਈ ਸ਼ੁਰੂ

ਫ਼ਾਜ਼ਿਲਕਾ, 1 ਦਸੰਬਰ (ਦਵਿੰਦਰ ਪਾਲ ਸਿੰਘ)-ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਰੇਲ ਆਵਾਜਾਈ ਬੰਦ ਪਈ ਹੈ | ਹੁਣ ਰੇਲਵੇ ਵਿਭਾਗ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਪੰਜਾਬ ਵਿਚ ਕਈ ਰੇਲ ਗੱਡੀਆਂ ਦੀ ਬਹਾਲੀ ਮੁੜ ਤੋਂ ਸ਼ੁਰੂ ਕੀਤਾ ਜਾ ਰਹੀ ਹੈ | ਜਿਸ ਤਹਿਤ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਤੋਂ ਦਿੱਲੀ ਜਾਣ ਵਾਲੀ ਐਕਸਪ੍ਰੈੱਸ ਰੇਲ ਗੱਡੀ ਦੇ ਚੱਲਣ ਲਈ ਹਰੀ ਝੰਡੀ ਮਿਲ ਗਈ ਹੈ | ਜਿਸ ਨੂੰ ਲੈ ਕੇ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਟੇਸ਼ਨ 'ਤੇ ਜਿੱਥੇ ਰੇਲਵੇ ਸਟਾਫ਼ ਵਲੋਂ ਰੇਲ ਪਟੜੀਆਂ ਦੀ ਮੁਰੰਮਤ ਕਰ ਲਈ ਗਈ ਹੈ, ਉੱਥੇ ਹੀ ਸਾਫ਼-ਸਫ਼ਾਈ ਵੱਲ ਵੀ ਰੇਲਵੇ ਸਟੇਸ਼ਨ ਦਾ ਸਟਾਫ਼ ਪੂਰਾ ਧਿਆਨ ਦੇ ਰਿਹਾ ਹੈ | ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਕਈ ਸੂਬਿਆਂ ਵਿਚ ਰੇਲਵੇ ਵਿਭਾਗ ਵਲੋਂ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਪੰਜਾਬ ਅੰਦਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਪਟੜੀਆਂ 'ਤੇ ਦਿੱਤੇ ਧਰਨੇ ਕਾਰਨ ਰੇਲਾਂ ਦੀ ਆਵਾਜਾਈ ਸ਼ੁਰੂ ਨਹੀਂ ਹੋ ਸਕੀ | ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਰੇਲਵੇ ਪਟੜੀਆਂ ਛੱਡ ਕੇ ਦਿੱਲੀ ਡੇਰੇ ਲਾ ਲਏ ਹਨ ਤਾਂ ਰੇਲਵੇ ਵਿਭਾਗ ਵਲੋਂ ਰੇਲ ਗੱਡੀਆਂ ਦੀ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ | ਕਰੀਬ 8 ਮਹੀਨੇ 10 ਦਿਨਾਂ ਬਾਅਦ ਇਹ ਪਹਿਲੀ ਰੇਲ ਗੱਡੀ ਹੈ, ਜੋ ਫ਼ਾਜ਼ਿਲਕਾ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਚੱਲੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਸੁਪਰਡੈਂਟ ਮੁਕੇਸ਼ ਮੀਨਾ ਨੇ ਦੱਸਿਆ ਕਿ ਇਸ ਰੇਲ ਗੱਡੀ ਲਈ ਰੇਲਵੇ ਸਟੇਸ਼ਨ ਤੋਂ ਕੋਈ ਟਿਕਟ ਜਾਰੀ ਨਹੀਂ ਹੋਵੇਗੀ, ਜਿਨ੍ਹਾਂ ਮੁਸਾਫ਼ਰਾਂ ਨੇ ਇਸ ਗੱਡੀ ਵਿਚ ਸਫ਼ਰ ਕਰਨਾ ਹੈ ਉਹ ਆਨਲਾਈਨ ਟਿਕਟ ਬੁਕਿੰਗ ਰਾਹੀ ਇਸ ਰੇਲ ਗੱਡੀ ਵਿਚ ਸਫ਼ਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਤੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ ਅਤੇ ਜੋ ਮੁਸਾਫ਼ਰ ਗੱਡੀ ਵਿਚ ਸਫ਼ਰ ਲਈ ਪੁੱਜਣਗੇ, ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇਗੀ | ਇਸ ਦੌਰਾਨ ਸਿਹਤ ਵਿਭਾਗ ਅਤੇ ਰੇਲਵੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਵਾਰੀ ਯਾਤਰਾ ਕਰ ਸਕੇਗੀ | ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਸਵਾਰੀਆਂ ਲਈ ਮਾਸਕ ਅਤੇ ਸਮਾਜਿਕ ਦੂਰੀ ਜ਼ਰੂਰੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਦਿੱਲੀ ਤੋਂ ਚੱਲ ਕੇ ਫ਼ਾਜ਼ਿਲਕਾ ਰਾਤ 23.05 ਵਜੇ ਪੁੱਜੇਗੀ | ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀ ਰੇਲ ਗੱਡੀ 'ਤੇ ਸਫ਼ਰ ਕਰਨ ਤੋਂ ਪਰਹੇਜ਼ ਕਰਨ |

ਮੋਟਰਸਾਈਕਲ ਸਵਾਰਾਂ ਨੇ ਬਜ਼ੁਰਗ ਤੋਂ 70 ਹਜ਼ਾਰ ਰੁਪਏ ਖੋਹੀ ਨਕਦੀ

ਅਬੋਹਰ, 1 ਦਸੰਬਰ (ਕੁਲਦੀਪ ਸਿੰਘ ਸੰਧੂ)-ਅਬੋਹਰ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਜੋ ਆਏ ਕਿਸੇ ਨਾ ਘਟਨਾ ਨੂੰ ਬੇਖ਼ੌਫ ਹੋ ਕੇ ਅੰਜਾਮ ਦੇਈ ਜਾਂਦੇ ਹਨ ਪਰ ਪੁਲਿਸ ਮੂਕ ਦਰਸ਼ਕ ਹੀ ਬਣ ਕੇ ਹੀ ਰਹਿ ਗਈ ਨਜ਼ਰ ਆਉਂਦੀ ਹ ੈ | ਅੱਜ ਵੀ ਮੋਟਰਸਾਈਕਲ ਸਵਾਰਾਂ ...

ਪੂਰੀ ਖ਼ਬਰ »

ਡੀ. ਏ. ਵੀ. ਸਿੱਖਿਆ ਕਾਲਜ ਦੇ ਦੋ ਵਿਦਿਆਰਥੀਆਂ ਨੇ ਨੈਟ ਦੀ ਪ੍ਰੀਖਿਆ ਪਾਸ ਕੀਤੀ

ਅਬੋਹਰ, 1 ਦਸੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਡੀ.ਏ.ਵੀ. ਬੀ.ਐਡ. ਸਿੱਖਿਆ ਕਾਲਜ ਦੇ ਦੋ ਵਿਦਿਆਰਥੀਆਂ ਨੇ ਯੂ.ਜੀ.ਸੀ. (ਨੈਟ) ਦੀ ਪ੍ਰੀਖਿਆ ਪਾਸ ਕਰ ਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ: ਉਰਮਿਲ ਸੇਠੀ ਨੇ ...

ਪੂਰੀ ਖ਼ਬਰ »

ਸਿਹਤ ਕਰਮੀਆਂ ਨੇ ਲੋਕਾਂ ਨੂੰ ਏਡਜ਼ ਬਾਰੇ ਕੀਤਾ ਜਾਗਰੂਕ

ਬੱਲੂਆਣਾ, 1 ਦਸੰਬਰ (ਸੁਖਜੀਤ ਸਿੰਘ ਬਰਾੜ)-ਸਿਵਲ ਸਰਜਨ ਫ਼ਾਜ਼ਿਲਕਾ ਡਾ: ਕੁੰਦਨ ਪਾਲ ਕੇ. ਦੇ ਨਿਰਦੇਸ਼ਾਂ ਅਤੇ ਐਸ.ਐਮ.ਓ. ਅਬੋਹਰ ਡਾ: ਗਗਨਦੀਪ ਸਿੰਘ ਦੀ ਅਗਵਾਈ ਵਿਚ ਪ੍ਰਚਾਰ-ਪ੍ਰਸਾਰ ਵੈਨ ਦੇ ਜਰੀਏ ਕੋਰੋਨਾ ਅਤੇ ਹੋਰ ਬਿਮਾਰੀਆਂ ਦੇ ਨਾਲ-ਨਾਲ ਏਡਜ਼ ਦ ਬਾਰੇ ਵੀ ਲੋਕਾਂ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ

ਅਬੋਹਰ,1 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਸਮੂਹ ਕਾਲਜ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਗੁਰੂ ਨਾਨਕ ...

ਪੂਰੀ ਖ਼ਬਰ »

ਜਾਖੜ ਨੇ ਨਵੀਂ ਸਬਜ਼ੀ ਮੰਡੀ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ

ਅਬੋਹਰ,1 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਕੰਮ ਲਗਾਤਾਰ ਜਾਰੀ ਹਨ | ਇਸ ਤਹਿਤ ਕਾਂਗਰਸ ਦੇ ਹਲਕਾ ਇੰਚਾਰਜ ਸੰਦੀਪ ਜਾਖੜ ਵਲੋਂ ਇੱਥੇ ਨਵੀਂ ਸਬਜ਼ੀ ਮੰਡੀ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ ਗਿਆ | ਕਈ ਸਾਲਾਂ ਬਾਅਦ ...

ਪੂਰੀ ਖ਼ਬਰ »

ਤਾਲਮੇਲ ਸੰਘਰਸ਼ ਕਮੇਟੀ ਵਲੋਂ ਕੱਲ੍ਹ ਨੂੰ ਕਿਸਾਨਾਂ ਦੇ ਹੱਕ ਵਿਚ ਤੇ ਕੇਂਦਰ ਸਰਕਾਰ ਖ਼ਿਲਾਫ਼ ਹੋਵੇਗਾ ਰੋਸ ਮਾਰਚ

ਅਬੋਹਰ,1 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਦੇ ਹੱਕ ਵਿਚ 3 ਦਸੰਬਰ ਨੂੰ ਅਬੋਹਰ ਵਿਚ ਕੇਂਦਰ ...

ਪੂਰੀ ਖ਼ਬਰ »

ਬੰਦ ਪਏ ਘਰ 'ਚ ਚੋਰਾਂ ਨੇ ਹਜ਼ਾਰਾਂ ਦੀ ਕੀਤੀ ਚੋਰੀ

ਅਬੋਹਰ, 1 ਦਸੰਬਰ (ਕੁਲਦੀਪ ਸਿੰਘ ਸੰਧੂ)-ਸ਼ਹਿਰ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਵਿਚ ਡਰ ਮਾਹੌਲ ਬਣਿਆ ਹੋਇਆ ਹੈ | ਪਿਛਲੇ ਕਈ ਦਿਨਾਂ ਤੋਂ ਚੋਰਾਂ ਵਲੋਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੁਲਿਸ ...

ਪੂਰੀ ਖ਼ਬਰ »

ਵੱਖ-ਵੱਖ ਲੜਾਈਆਂ 'ਚ 1 ਔਰਤ ਸਣੇ 3 ਜ਼ਖਮੀ

ਜਲਾਲਾਬਾਦ, 1 ਦਸੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਵੱਖ-ਵੱਖ ਪੈਂਦੇ ਪਿੰਡਾਂ ਵਿਚ ਹੋਈਆ ਲੜਾਈਆਂ ਵਿਚ 1 ਔਰਤ ਸਣੇ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜ਼ਖਮੀ ਵਿਅਕਤੀ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਜੇਰੇ ਇਲਾਜ ਹਨ | ਪਹਿਲੇ ਮਾਮਲੇ ਵਿਚ ...

ਪੂਰੀ ਖ਼ਬਰ »

ਰਾਮਸਰਾ ਮਾਈਨਰ ਵਿਚ ਪਿਆ ਪਾੜ

ਬੱਲੂਆਣਾ, 1 ਦਸੰਬਰ (ਸੁਖਜੀਤ ਸਿੰਘ ਬਰਾੜ)-ਰਾਮਸਰਾ ਮਾਈਨਰ ਵਿਚ ਵਿਚ ਫਿਰ ਤੋਂ ਵਰਿਆਮ ਖੇੜਾ ਤੋਂ ਝੂਰੜਖੇੜਾ ਦੇ ਵਿਚਕਾਰ 25-30 ਫੁੱਟ ਦਾ ਪਾੜ ਪੈ ਗਿਆ ਹੈ ਜਿਸ ਵਿਚ ਕਰੀਬ 50 ਏਕੜ ਭੂਮੀ ਜਲਮਗਨ ਹੋ ਗਈ | ਜਿਸ ਨਾਲ ਕਿਸਾਨਾਂ ਦੀ ਕਣਕ ਦੀ ਬਿਜਾਈ 'ਤੇ ਅਸਰ ਪਿਆ ਹੈ | ਅੱਜ ਟੁੱਟਣ ...

ਪੂਰੀ ਖ਼ਬਰ »

ਵਿਸ਼ਵ ਏਡਸ ਦਿਵਸ ਮੌਕੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਚ ਲਗਾਈ ਕਾਰਜਸ਼ਾਲਾ

ਫ਼ਾਜ਼ਿਲਕਾ, 1 ਦਸੰਬਰ(ਦਵਿੰਦਰ ਪਾਲ ਸਿੰਘ)-ਅੱਜ ਵਿਸ਼ਵ ਏਡਸ ਦਿਵਸ 'ਤੇ ਸਿਵਲ ਸਰਜਨ ਡਾ ਕੁੰਦਨ ਕੇ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਚ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ. ਸ਼ੈਲੰਦਰ ਨੇ ਦੱਸਿਆ ਕਿ 1 ਦਸੰਬਰ 1988 ਨੂੰ ਇਸ ...

ਪੂਰੀ ਖ਼ਬਰ »

ਰਾਧਾ ਸੁਆਮੀ ਕਾਲੋਨੀ ਅੰਦਰੋਂ ਕਾਰ ਤੇ ਮੋਟਰਸਾਈਕਲ ਚੋਰੀ

ਫ਼ਾਜ਼ਿਲਕਾ, 1 ਦਸੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਵਿਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ | ਰਾਧਾ ਸੁਆਮੀ ਕਾਲੋਨੀ ਅੰਦਰ ਚੋਰਾਂ ਵਲੋਂ ਇਕ ਕਾਰ ਅਤੇ ਇਕ ਮੋਟਰਸਾਈਕਲ ਨੂੰ ਚੋਰੀ ਕੀਤੇ ਜਾਣ ...

ਪੂਰੀ ਖ਼ਬਰ »

ਆੜ੍ਹਤੀਆਂ ਯੂਨੀਅਨ ਵਲੋਂ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਦੇ ਪ੍ਰਬੰਧਕ ਤੋਂ ਸਮੇਂ ਸਿਰ ਭੁਗਤਾਨ ਦੀ ਮੰਗ

ਮੰਡੀ ਲਾਧੂਕਾ, 1 ਦਸੰਬਰ (ਰਾਕੇਸ਼ ਛਾਬੜਾ)-ਮੰਡੀ ਦੀ ਆੜ੍ਹਤੀਆਂ ਯੂਨੀਅਨ ਨੇ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕ ਤੋਂ ਪੈਸਿਆਂ ਦਾ ਭੁਗਤਾਨ ਜਲਦੀ ਕੀਤੇ ਜਾਣ ਦੀ ਮੰਗ ਕੀਤੀ ਹੈ | ਯੂਨੀਅਨ ਦੇ ਪ੍ਰਧਾਨ ਅਮਨੀਸ਼ ਮਹਿਤਾ, ਅਵਿਨਾਸ਼ ਕਮਰਾ, ਸੁਰਿੰਦਰ ਛਾਬੜਾ ਸੋਨੂੰ ਅਤੇ ...

ਪੂਰੀ ਖ਼ਬਰ »

ਸਰਕਾਰ ਵਲੋਂ ਖੇਤੀਬਾੜੀ ਵਿਭਾਗ ਨੂੰ ਭੇਜਿਆ ਕਣਕ ਦਾ ਸਬਸਿਡੀ ਵਾਲਾ ਬੀਜ ਨਹੀਂ ਖ਼ਰੀਦਦੇ ਕਿਸਾਨ

ਬੱਲੂਆਣਾ, 1 ਦਸੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਬਿਜਾਈ ਲਈ ਖੇਤੀਬਾੜੀ ਵਿਭਾਗ ਰਾਹੀ ਭੇਜਿਆ ਸਬਸਿਡੀ ਵਾਲਾ ਕਣਕ ਦਾ ਬੀਜ ਰਾਸ ਨਹੀਂ ਆ ਰਿਹਾ ਹੈ | ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿਚ ਪਿਆ ਇਹ ਬੀਜ ਵਿਭਾਗ ਦੇ ਅਧਿਕਾਰੀਆਂ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਆਇਆ 1 ਕੋਰੋਨਾ ਪਾਜ਼ੀਟਿਵ ਕੇਸ

ਫ਼ਾਜ਼ਿਲਕਾ, 1 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਦਾ ਅੱਜ ਇਕ ਕੇਸ ਆਇਆ ਹੈ | ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਈਰਸ ਨਾਲ ਪੀੜਿਤ ਕੁੱਲ 3616 ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੌਲਤਪੁਰਾ ਵਿਚ ਲਾਇਬ੍ਰੇਰੀ ਤੇ ਨਵੇਂ ਕਮਰਿਆਂ ਦੀ ਉਸਾਰੀ ਦਾ ਨੀਂਹ-ਪੱਥਰ ਰੱਖਿਆ

ਖੂਈਆਂ ਸਰਵਰ, 1 ਦਸੰਬਰ (ਵਿਵੇਕ ਹੂੜੀਆ)-ਨੇੜਲੇ ਪਿੰਡ ਦੌਲਤਪੁਰਾ ਦੇ ਸਰਕਾਰੀ ਸਕੂਲ ਵਿਖੇ ਸਰਵ ਸਿੱਖਿਆ ਅਭਿਆਨ ਅਤੇ ਨਾਬਾਰਡ ਪ੍ਰੋਜੈਕਟ ਤਹਿਤ ਬਣਨ ਵਾਲੇ ਸਕੂਲ ਦੇ ਕਮਰਿਆਂ, ਬਰਾਂਡੇ ਤੇ ਸਾਇੰਸ ਲੈਬ, ਲਾਇਬ੍ਰੇਰੀ ਦਾ ਨੀਂਹ ਪੱਥਰ ਅੱਜ ਪਿੰਡ ਦੇ ਸਰਪੰਚ ਹਰਪ੍ਰੀਤ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਵਿਧਾਇਕ ਆਵਲਾ ਨੇ ਇਕ ਲੱਖ ਰੁਪਏ ਦਿੱਤੇ ਦਾਨ

ਜਲਾਲਾਬਾਦ, 1 ਦਸੰਬਰ (ਕਰਨ ਚੁਚਰਾ)-ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨੀ ਸੰਘਰਸ਼ ਦੇ ਚਲਦਿਆਂ ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਹਰ ਪੱਖੋਂ ਸਹਿਯੋਗ ਤੇ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ ਉੱਥੇ ਹੀ ਅੱਜ ਮਾਹਮੂਜੋਈਆ ਟੋਲ ਪਲਾਜ਼ਾ 'ਤੇ ਬੈਠੇ ਭਾਰਤੀ ਕਿਸਾਨ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਵਿਸ਼ਵ ਏਡਜ਼ ਦਿਵਸ ਮਨਾਇਆ

ਅਬੋਹਰ,1 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਨਹਿਰੂ ਸਟੇਡੀਅਮ ਵਿਚ ਵਿਸ਼ਵ ਏਡਜ਼ ਦਿਵਸ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਸੇਵਾਮੁਕਤ ਇੰਜੀਨੀਅਰ ਸ੍ਰੀ ਬੀ ਐੱਲ ...

ਪੂਰੀ ਖ਼ਬਰ »

ਖੁੱਲ੍ਹੀ ਹੋਈ ਹੌਦੀ 'ਤੇ ਢੱਕਣ ਲਗਾਉਣ ਦੀ ਮੰਗ

ਜਲਾਲਾਬਾਦ, 1 ਦਸੰਬਰ (ਕਰਨ ਚੁਚਰਾ)-ਸਥਾਨਕ ਬੀ.ਡੀ.ਈ.ਓ ਦਫ਼ਤਰ ਦੇ ਪਿਛਵਾੜੇ ਦਸਮੇਸ਼ ਨਗਰੀ ਦੀ ਮੁੱਖ ਗਲੀ 'ਚ ਬਰਸਾਤੀ ਪਾਣੀ ਲਈ ਬਣਾਈ ਗਈ ਹੌਦੀ ਖੁੱਲ੍ਹੀ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਜਾਣਕਾਰੀ ਦਿੰਦੇ ਹੋਏ ਸੋਨੂੰ ਧਮੀਜਾ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਆਪਣਾ ਹਸਪਤਾਲ ਚੈਰੀਟੇਬਲ ਟਰੱਸਟ ਵਲੋਂ ਗੁਰਪੁਰਬ ਮੌਕੇ ਹੈੱਲਪ ਬਾਕਸ ਦੀ ਸ਼ੁਰੂਆਤ

ਅਬੋਹਰ, 1 ਦਸੰਬਰ (ਕੁਲਦੀਪ ਸਿੰਘ ਸੰਧੂ)-ਆਪਣਾ ਹਸਪਤਾਲ ਚੈਰੀਟੇਬਲ ਟਰੱਸਟ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਮੌਕੇ ਹੈਲਪ ਬਾਕਸ ਦੀ ਸ਼ੁਰੂਆਤ ਕਰਵਾਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਮਿਸਟ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਦਵਿੰਦਰ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਵਲੋਂ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ 'ਚ ਸ਼ਾਮਿਲ ਹੋਣ ਦਾ ਮਤਾ ਪਾਸ

ਫ਼ਾਜ਼ਿਲਕਾ, 1 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਫ਼ਾਜ਼ਿਲਕਾ ਨੇ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਵਿਚ ਸ਼ਾਮਿਲ ਹੋਣ ਦਾ ਮਤਾ ਪਾਸ ਕਰ ਦਿੱਤਾ ਹੈ | ਇਸ ਸਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੀ ਇਕ ਮੀਟਿੰਗ ਤਹਿਸੀਲ ਪ੍ਰਧਾਨ ...

ਪੂਰੀ ਖ਼ਬਰ »

ਇਸਲਾਮਵਾਲਾ ਸਕੂਲ 'ਚ ਚੱਲ ਰਹੇ ਪੋ੍ਰਜੈਕਟਾਂ ਬਾਰੇ ਦਿੱਤੀ ਜਾਣਕਾਰੀ

ਫ਼ਾਜ਼ਿਲਕਾ, 1 ਦਸੰਬਰ(ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਇਸਲਾਮ ਵਾਲਾ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ, ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਮੀਟਿੰਗ ਵਿਚ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ 'ਤੇ ਫੈਲਾਈ ਜਾਗਰੂਕਤਾ

ਫ਼ਾਜ਼ਿਲਕਾ, 1 ਦਸੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ. ਕੁੰਦਨ ਕੇ ਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਡੱਬਵਾਲਾ ਕਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਅਗਵਾਈ ਤਹਿਤ ਟਾਹਲੀ ਵਾਲਾ ਵਿਖੇ ਵਿਸ਼ਵ ਏਡਜ਼ ...

ਪੂਰੀ ਖ਼ਬਰ »

ਸ਼ਹਿਰੀ ਖੇਤਰਾਂ ਵਿਖੇ ਰਾਤ ਦਾ ਕਰਫ਼ਿਊ ਅੱਜ ਤੋਂ ਲਾਗੂ

ਫ਼ਾਜ਼ਿਲਕਾ, 1 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ 1 ਦਸੰਬਰ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲੇ੍ਹ ਦੇ ਸ਼ਹਿਰੀ ਖੇਤਰਾਂ ਵਿਚ ਗੈਰ ਜ਼ਰੂਰੀ ਗਤੀਵਿਧੀਆਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ...

ਪੂਰੀ ਖ਼ਬਰ »

ਕੁਇਜ਼ ਮੁਕਾਬਲੇ 'ਚ ਸ. ਸ. ਸ. ਸਕੂਲ ਲੜਕੇ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਨ

ਜਲਾਲਾਬਾਦ, 1 ਦਸੰਬਰ (ਕਰਨ ਚੁਚਰਾ)-ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ (ਆਰ.ਏ.ਏ.) ਤਹਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ 'ਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ 'ਚ 6ਵੀਂ ...

ਪੂਰੀ ਖ਼ਬਰ »

ਸੀ. ਜੇ. ਐਮ. ਅਮਨ ਪ੍ਰੀਤ ਸਿੰਘ ਵਲੋਂ ਵਿਸ਼ਵ ਏਡਜ਼ ਦਿਵਸ 'ਤੇ ਸੈਮੀਨਾਰ

ਫ਼ਿਰੋਜ਼ਪੁਰ, 1 ਦਸੰਬਰ (ਰਾਕੇਸ਼ ਚਾਵਲਾ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਐੱਸ. ਮੁਰਲੀਧਰਨ ਅਤੇ ਮੈਂਬਰ ਸਕੱਤਰ ਅਰੁਣ ਗੁਪਤਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਧੀਨ ਲੋਕਾਂ ਨੂੰ ਏਡਜ਼ ਵਰਗੀ ...

ਪੂਰੀ ਖ਼ਬਰ »

ਇੰਚਾਰਜ ਜ਼ਿਲ੍ਹਾ ਸੈਸ਼ਨ ਜੱਜ ਸਚਿਨ ਸ਼ਰਮਾ ਵਲੋਂ ਇਕ ਬਿਰਧ ਵਿਧਵਾ ਨੂੰ 2 ਲੱਖ ਦਾ ਮੁਆਵਜ਼ਾ

ਫ਼ਿਰੋਜ਼ਪੁਰ, 1 ਦਸੰਬਰ (ਰਾਕੇਸ਼ ਚਾਵਲਾ)- ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਚਿਨ ਸ਼ਰਮਾ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਪੰਜਾਬ ਪੀੜਤ ਮੁਆਵਜ਼ਾ 2017 ਤਹਿਤ ਇਕ 56 ਵਰਿ੍ਹਆਂ ਦੀ ਬਿਰਧ ਵਿਧਵਾ ਗੁਰਵੰਤ ਕੌਰ ਨੂੰ 2 ਲੱਖ ...

ਪੂਰੀ ਖ਼ਬਰ »

ਦਵਿੰਦਰ ਸਿੰਘ ਜੰਗ ਵਲੋਂ ਕਿਸਾਨ ਆਗੂਆਂ ਨੂੰ ਸਹਾਇਤਾ ਰਾਸ਼ੀ ਭੇਟ

ਲੱਖੋ ਕੇ ਬਹਿਰਾਮ, 1 ਦਸੰਬਰ (ਰਾਜਿੰਦਰ ਸਿੰਘ ਹਾਂਡਾ)- ਕਿਸਾਨ ਵਿਰੋਧੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿਖੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਕਿਲੀ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਖੇਡ ਮੰਤਰੀ ਦੀ ਅਗਵਾਈ ਹੇਠ ਹੋ ਰਿਹੈ ਪਿੰਡ ਜਤਾਲਾ ਦਾ ਵਿਕਾਸ-ਕੁਲਦੀਪ ਸਿੰਘ

ਮਮਦੋਟ, 1 ਦਸੰਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਬਲਾਕ ਦੇ ਪਿੰਡ ਜਤਾਲਾ ਵਿਚ ਖੇਡ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਚਹੁਮੁਖੀ ਵਿਕਾਸ ਨਿਰਵਿਘਨ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ...

ਪੂਰੀ ਖ਼ਬਰ »

ਇੰਟਰਨੈਸ਼ਨਲ ਰੋਟਰੀ ਕਲੱਬ ਜ਼ੀਰਾ ਨੇ ਵਾਹਨਾਂ 'ਤੇ ਲਗਾਏ ਰਿਫ਼ਲੈਕਟਰ

ਜ਼ੀਰਾ, 1 ਦਸੰਬਰ (ਜੋਗਿੰਦਰ ਸਿੰਘ ਕੰਡਿਆਲ)- ਸਰਦੀ ਦੇ ਮੌਸਮ ਦੌਰਾਨ ਆਉਣ ਵਾਲੇ ਸਮੇਂ ਦੌਰਾਨ ਧੁੰਦ ਪੈਣ ਕਾਰਨ ਵਾਪਰਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਲੋਕਾਂ ਨੂੰ ੂ ਬਚਾਉਣ ਲਈ ਇੰਟਰਨੈਸ਼ਨਲ ਰੋਟਰੀ ਕਲੱਬ ਜ਼ੀਰਾ ਵਲੋਂ ਟਰੈਫ਼ਿਕ ਪੁਲਿਸ ਜ਼ੀਰਾ ਦੇ ਸਹਿਯੋਗ ...

ਪੂਰੀ ਖ਼ਬਰ »

ਗੁਰਦੁਆਰਾ ਠੱਠਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਜ਼ੀਰਾ, 1 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਵਸ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਠੱਠਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਵਾ ਨਿਵਾਸੀਆਂ ਵਲੋਂ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੂਰ ਰਿਲਾਇੰਸ ਪੰਪ ਦਾ ਘਿਰਾਓ 62ਵੇਂ ਦਿਨ 'ਚ ਹੋਇਆ ਦਾਖ਼ਲ

ਕੁੱਲਗੜ੍ਹੀ, 1 ਦਸੰਬਰ (ਸੁਖਜਿੰਦਰ ਸਿੰਘ ਸੰਧੂ)- ਦੇਸ਼ ਭਰ 'ਚ ਚੱਲ ਰਹੇ ਕਿਸਾਨ ਅੰਦੋਲਨ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵਲੂਰ ਪੰਪ ਦਾ ਚੱਲ ਰਿਹਾ ਘਿਰਾਓ ਅੱਜ 62ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਇਹ ਰੋਸ ਧਰਨਾ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ...

ਪੂਰੀ ਖ਼ਬਰ »

ਸੜਕ 'ਤੇ ਜਾਂਦੀ ਪੋਪ ਲਾਈਨ ਮਸ਼ੀਨ ਇੰਡੀਗੋ ਕਾਰ ਨਾਲ ਟਕਰਾਈ

ਫ਼ਿਰੋਜ਼ਪੁਰ/ਕੁੱਲਗੜ੍ਹੀ, 1 ਦਸੰਬਰ (ਤਪਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਤੋਂ ਕਮੱਗਰ ਨੂੰ ਜਾਂਦੀ ਿਲੰਕ ਸੜਕ 'ਤੇ ਇਕ ਟਾਟਾ ਇੰਡੀਗੋ ਕਾਰ ਜਿਸ ਦਾ ਨੰਬਰ ਪੀ.ਬੀ. 05 ਐੱਸ. 3366 ਸੜਕ 'ਤੇ ਆ ਰਹੀ ਪੋਪ ਲਾਈਨ ਨਾਲ ਟਕਰਾ ਗਈ | ਇਸ ਹਾਦਸੇ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਦੀ ਬਾਰ ਐਸੋਸੀਏਸ਼ਨ ਵਲੋਂ ਕਿਸਾਨਾਂ ਦੇ ਸਮਰਥਨ 'ਚ ਅੱਜ ਅਦਾਲਤੀ ਕੰਮ ਠੱਪ

ਫ਼ਿਰੋਜ਼ਪੁਰ, 1 ਦਸੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ | ਵਕੀਲਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟਾਉਂਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX