ਸੰਗਰੂਰ, 1 ਦਸੰਬਰ (ਧੀਰਜ਼ ਪਸ਼ੌਰੀਆ)-ਦਿੱਲੀ ਕੱਟੜਾ ਐਕਸਪ੍ਰੈੱਸ ਲਈ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਦੀ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਸਬੰਧੀ ਬਣੀ ਸੰਘਰਸ਼ ਕਮੇਟੀ ਦੀ ਅਗਵਾਈ 'ਚ ਸੈਂਕੜੇ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਸੰਗਰੂਰ ਦੇ ਬਾਜ਼ਾਰਾਂ 'ਚੋਂ ਦੀ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕੀਤਾ | ਸਵੇਰੇ ਸਥਾਨਕ ਰਾਜ ਸੀਨੀਅਰ ਸੈਕੰਡਰੀ ਸਕੂਲ ਨੇੜੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਨੇ ਐਕਸਪ੍ਰੈੱਸ ਹਾਈਵੇਅ ਲਈ ਜ਼ਮੀਨ ਤੋਂ ਕੋਰੀ ਨਾਂਹ ਕਰਦਿਆਂ ਕੇਂਦਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ ਦੇਣ ਤੋਂ ਬਾਅਦ 2 ਵਜੇ ਦੇ ਕਰੀਬ ਕਿਸਾਨਾਂ ਨੇ ਕੰਪਲੈਕਸ ਦੇ ਤਿੰਨਾਂ ਗੇਟਾਂ 'ਤੇ ਧਰਨਾ ਦੇ ਕੇ ਕੰਪਲੈਕਸ ਦਾ ਪੂਰੀ ਤਰ੍ਹਾਂ ਘਿਰਾਓ ਕਰ ਲਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਮਨਜੀਤ ਸਿੰਘ ਡਿੱਕੀ ਜੇਜੀ, ਪ੍ਰਦੀਪ ਸਿੰਘ ਭਵਾਨੀਗੜ੍ਹ, ਜਗਜੀਤ ਸਿੰਘ, ਅਮਨਦੀਪ ਸਿੰਘ ਘੱਗਾ, ਕਪੂਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ, ਰਛਪਾਲ ਸਿੰਘ ਢੋਟ ਨੇ ਕਿਹਾ ਜ਼ਮੀਨ ਗ੍ਰਹਿਣ ਕਰਨ ਦੀ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਕਿਸਾਨਾਂ ਨੇ ਹੁਣ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੰੂਨਾਂ ਦੇ ਮਾਮਲੇ ਹੱਲ ਨਹੀਂ ਕਰਦੀ ਉਦੋਂ ਤੱਕ ਐਕਸਪ੍ਰੈੱਸ ਹਾਈਵੇਅ ਲਈ ਜ਼ਮੀਨ ਗ੍ਰਹਿਣ ਕਰਨ ਦੀਆਂ ਸਾਰੀਆਂ ਕਾਰਵਾਈਆਂ ਬੰਦ ਕੀਤੀ ਜਾਣ | ਆਗੂਆਂ ਨੇ ਕਿਹਾ ਕਿ ਇਹ ਐਕਸਪ੍ਰੈਸ ਹਾਈਵੇ ਸਿਰਫ਼ ਪੂੰਜੀਪਤੀਆਂ ਤੇ ਰਾਜਨੀਤਿਕ ਆਗੂਆਂ ਦੇ ਆਰਥਿਕ ਤੇ ਸਿਆਸੀ ਹਿਤਾਂ ਲਈ ਬਣਾਇਆ ਜਾ ਰਿਹਾ ਹੈ | ਪੰਜਾਬ 'ਚ ਪਹਿਲਾਂ ਹੀ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ | ਨਵੇਂ ਹਾਈਵੇ ਲਈ ਜ਼ਮੀਨ ਗ੍ਰਹਿਣ ਕਰਨ ਨਾਲ ਕਿਸਾਨਾਂ ਦੇ ਹੱਥੋਂ ਲੱਖਾਂ ਏਕੜ ਜ਼ਮੀਨ ਖੁਸ ਜਾਵੇਗੀ ਅਤੇ ਕਿਸਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਣਗੀਆਂ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੰਜਾਬ ਮਾਰੂ ਪ੍ਰੋਜੈਕਟ ਨੰੂ ਤੁਰੰਤ ਰੱਦ ਕਰਵਾਇਆ ਜਾਵੇ | ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਹਾਈਵੇ ਤੋਂ ਪ੍ਰਭਾਵਿਤ ਹੋਣ ਵਾਲੇ ਕਿਸਾਨਾਂ ਅਤੇ ਭਰਾਤਰੀ ਜਥੇਬੰਦੀਆਂ ਦਾ ਇਕੱਠ ਕਰ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ | ਬਾਅਦ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਵਿਸ਼ਵਾਸ ਦਿਵਾਇਆ ਕਿ ਇਕ ਹਫ਼ਤੇ ਲਈ ਜ਼ਮੀਨ ਗ੍ਰਹਿਣ ਦੀ ਕਾਰਵਾਈ ਮੁਲਤਵੀ ਕੀਤੀ ਜਾਂਦੀ ਹੈ, ਪਿੱਛੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਸਮਾਪਤ ਕਰ ਦਿੱਤਾ ਗਿਆ |
ਮਲੇਰਕੋਟਲਾ, 1 ਦਸੰਬਰ (ਕੁਠਾਲਾ)-ਪੁਲਿਸ ਥਾਣਾ ਸਦਰ ਅਹਿਮਦਗੜ੍ਹ ਅਧੀਨ ਆਉਂਦੇ ਮਲੇਰਕੋਟਲਾ ਨੇੜਲੇ ਇਕ ਪਿੰਡ ਦੀ ਇਕ ਮਾਸੂਮ ਬੱਚੀ ਨੇ ਖੇਲ੍ਹਣ ਮੱਲਣ ਦੀ ਅੱਲ੍ਹੜ ਉਮਰੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਕ ਬੇਟੀ ਨੂੰ ਜਨਮ ਦੇ ਕੇ ਪਿੰਡਾਂ 'ਚ ਤਾਰ-ਤਾਰ ਹੋ ਰਹੇ ...
ਸ਼ੇਰਪੁਰ, 1 ਦਸੰਬਰ (ਦਰਸ਼ਨ ਸਿੰਘ ਖੇੜੀ)-ਕਸਬਾ ਸ਼ੇਰਪੁਰ ਵਿਚਲੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਵਿਖੇ ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ 'ਚ ...
ਲੌਾਗੋਵਾਲ, 1 ਦਸੰਬਰ (ਸ.ਸ.ਖੰਨਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਲੌਾਗੋਵਾਲ ਵਿਖੇ ਸੁੰਦਰ ਦਸਤਾਰ ਮੁਕਾਬਲੇ ਤੇ ਕੇਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ 'ਚ ਲੜਕੀਆਂ ਨੇ ਵਿਸ਼ੇਸ਼ ਤੌਰ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ)-ਪਿੰਡ ਰਾਮਗੜ੍ਹ ਸੰਧੂਆਂ ਵਿਖੇ ਇਕ ਵਿਅਕਤੀ ਦੇ ਘਰ ਚੋਰਾਂ ਵਲੋਂ ਸਾਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਜੱਗਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 23 ਨਵੰਬਰ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ)-ਐਾਟੀ ਨਾਰਕੋਟਿਕ ਸੈੱਲ ਮਲੇਰਕੋਟਲਾ ਦੀ ਟੀਮ ਤੇ ਸਦਰ ਅਹਿਮਦਗੜ੍ਹ ਦੀ ਪੁਲਿਸ ਨੇ ਕਾਰਵਾਈ ਕਰਦਿਆਂ 2 ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਫੜਨ ਦਾ ਦਾਅਵਾ ਕੀਤਾ ਹੈ | ਇਸ ਸੰਬੰਧੀ ਨਾਰਕੋਟਿਕ ਸੈੱਲ ਮਲੇਰਕੋਟਲਾ ਦੇ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਵਲੋਂ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਸ਼ਰਾਬ, ਮੋਟਰਸਾਈਕਲ, ਸਕੂਟਰੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਸੂਚਨਾ ...
ਸੰਗਰੂਰ, 1 ਦਸੰਬਰ (ਧੀਰਜ਼ ਪਸ਼ੌਰੀਆ)-ਸਿਵਲ ਹਸਪਤਾਲ ਸੰਗਰੂਰ ਦਾ ਐਮਰਜੈਂਸੀ ਵਿਭਾਗ ਅੱਜ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਿਆ | ਪਿੰਡ ਢੰਢੋਗਲ ਦੇ 55 ਸਾਲਾ ਰਣਜੀਤ ਸਿੰਘ ਜਿਸ ਨੂੰ ਸਵੇਰੇ ਸਰਕਾਰੀ ਹਸਪਤਾਲ ਧੂਰੀ ਤੋਂ ਰੈਫ਼ਰ ਕਰਨ ਤੋਂ ਬਾਅਦ ਸਿਵਲ ਹਸਪਤਾਲ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਨਵੇਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਤਹਿਤ ਦਿੱਲੀ ਚੱਲੋਂ ਅੰਦੋਲਨ ਤਹਿਤ ਬੇਸ਼ੱਕ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਦਿੱਲੀ ਜਾ ਚੁੱਕੇ ਹਨ ਪਰ ਫਿਰ ਵੀ ਜ਼ਿਲ੍ਹੇ 'ਚ ਦੋ ਮਹੀਨਿਆਂ ਤੋਂ 13 ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ 'ਚੋਂ ਸੈਂਕੜੇ ਪਟਵਾਰੀਆਂ ਨੇ ਸੰਗਰੂਰ ਪੁੱਜ ਕੇ ਆਪਣੀਆਂ ਮੰਗਾਂ ਦੇ ਹੱਕ 'ਚ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ...
ਚੀਮਾ ਮੰਡੀ, 1 ਦਸੰਬਰ (ਦਲਜੀਤ ਸਿੰਘ ਮੱਕੜ)-ਗੁਰਦੁਆਰਾ ਨਾਨਕਸਰ ਦੇ ਮੁੱਖ ਸੇਵਾਦਾਰ ਰਿਸ਼ੀਵਰ ਜਥੇਦਾਰ ਉਦੈ ਸਿੰਘ ਲੌਾਗੋਵਾਲ ਨੇ ਦੱਸਿਆ ਕਿ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਿੱਤ ਲਈ ਤੇ ਅਕਾਲ ਪੁਰਖ ਉਨ੍ਹਾਂ ਨੂੰ ਚੜ੍ਹਦੀਕਲਾ 'ਚ ਰੱਖੇ ਲਈ ਰੋਜ਼ਾਨਾ ...
ਸ਼ੇਰਪੁਰ, 1 ਦਸੰਬਰ (ਦਰਸ਼ਨ ਸਿੰਘ ਖੇੜੀ)-ਬੀਤੀ ਰਾਤ ਕਸਬਾ ਸ਼ੇਰਪੁਰ ਅੰਦਰ ਇਕ ਦੁਕਾਨਦਾਰ ਦਾ ਖੋਖਾ ਤੋੜ ਕੇ ਮੂੰਗਫਲੀ ਚੋਰੀ ਹੋਣ ਦੇ ਸਮਾਚਾਰ ਮਿਲੇ ਹਨ | ਅਪਾਹਜ ਦੁਕਾਨਦਾਰ ਗੌਰਵ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਹ ਆਪਣਾ ਖੋਖਾ ਸਹੀ ਸਲਾਮਤ ਬੰਦ ਕਰ ਕੇ ਗਿਆ ਸੀ | ...
ਸੰਗਰੂਰ, 1 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਹੇਠ ਹੋਈ, ਜਿਸ 'ਚ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਸੰਗਰੂਰ-1 ਦੇ ਪ੍ਰਭਾਰੀ ਅਰਚਨਾ ਦੱਤ ਨੇ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮਾਸਕ ਮੀਟਿੰਗ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਾ ਸਿੰਘ ਕਾਕੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਸ਼ੇਸ਼ ਤੌਰ 'ਤੇ ਪਹੁੰਚੇ ਯੂਨੀਅਨ ਦੇ ਸੂਬਾ ਸਕੱਤਰ ਰਣ ਸਿੰਘ ...
ਨਦਾਮਪੁਰ/ਚੰਨੋਂ, 1 ਦਸੰਬਰ (ਹਰਜੀਤ ਸਿੰਘ ਨਿਰਮਾਣ)-ਚੰਨੋਂ ਨੇੜਲੇ ਪਿੰਡ ਕਾਲਾਝਾੜ ਤੋਂ ਐਾਟੀ ਨਾਰਕੋਟਿਕ ਸੈੱਲ ਸੰਗਰੂਰ ਦੀ ਪੁਲਿਸ ਨੇ 450 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕੀਤਾ | ਜਾਣਕਾਰੀ ਅਨੁਸਾਰ ਐਾਟੀ ਨਾਰਕੋਟਿਕ ਸੈਲ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ)-ਕੇਂਦਰੀ ਹਕੂਮਤ ਦੇ ਤਿੰਨ ਖੇਤੀ ਬਿਲਾਂ ਦੇ ਖ਼ਿਲਾਫ਼ ਪਿੰਡ ਬਾਲੇਵਾਲ ਤੇ ਕੁੱਪ ਖ਼ੁਰਦ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਾਕ ਅਹਿਮਦਗੜ੍ਹ ਇਕਾਈ ਦੇ ਦਰਜਨਾਂ ਕਿਸਾਨਾਂ ਨੂੰ ਨਾਲ ਲੈ ਕੇ ਟਰੈਕਟਰ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਨੂੰ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਦੇ ਚੱਲਦਿਆਂ ਅੱਜ ਸ਼ਹਿਰ ਦੇ ਸਮਾਜ ਸੇਵੀਆਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕ ਮੁਠਤਾ ਜਾਹਿਰ ਕਰਨ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ)-ਲਹਿਰਾਗਾਗਾ ਸ਼ਹਿਰ ਨੂੰ ਸਾਫ਼-ਸਫ਼ਾਈ ਪੱਖੋਂ ਪਹਿਲੇ ਨੰਬਰ 'ਤੇ ਲੈ ਕੇ ਆਉਣ ਦੇ ਮਕਸਦ ਨਾਲ ਐਸ. ਡੀ. ਐਮ. ਮੈਡਮ ਜੀਵਨਜੋਤ ਕੌਰ ਵਲੋਂ ਸਵੱਛ ਸਰਵੇਖਣ 2021 ਤਹਿਤ ਸਵੱਛਤਾ ਦੇ ਮੁਕਾਬਲੇ ਕਰਵਾਏ ਗਏ ਜਿਸ ਦੀਆਂ ਤਿੰਨ ਕੈਟਾਗਰੀਆਂ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ 'ਚ ਅੱਜ ਕੋਰੋਨਾ ਵਾਇਰਸ ਕੋਈ ਨਵਾਂ ਕੇਸ ਨਹੀਂ ਜਦ ਕਿ 2 ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੱਕ ਜ਼ਿਲ੍ਹੇ 'ਚ 55226 ਸੈਂਪਲ ਲਏ ਜਾ ਚੁੱਕੇ ਹਨ ...
ਚੀਮਾ ਮੰਡੀ, 1 ਦਸੰਬਰ (ਦਲਜੀਤ ਸਿੰਘ ਮੱਕੜ)-ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਪਿੰ੍ਰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ...
ਦਿੜ੍ਹਬਾ ਮੰਡੀ, 1 ਦਸੰਬਰ (ਪਰਵਿੰਦਰ ਸੋਨੂੰ)-ਇਲਾਕੇ ਦਾ ਮਸ਼ਹੂਰ ਬਲੈਕਬਰਡ ਇੰਸਟੀਚਿਊਟ ਦਿੜ੍ਹਬਾ ਅਕਸਰ ਹੀ ਵਧੀਆ ਨਤੀਜਿਆਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ | ਹਾਲ ਹੀ 'ਚ ਬਲੈਕਬਰਡ ਦੁਆਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦਿੜ੍ਹਬਾ ਤੇ 2 ਹੋਰ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਆਗੂ ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਹੈ ਕਿ ਦਿੱਲੀ ਪਹੁੰਚੇ ਕਿਸਾਨਾਂ ਨੂੰ ਕੋਰੋਨਾ ਦਾ ਡਰ ਵਿਖਾ ਕੇ ਅੰਦੋਲਨ ਛੱਡਣ ਲਈ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਹਾਰ 'ਚ ਚੋਣ ਨਤੀਜਿਆਂ ਤੋਂ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੰੂਦਾਂ ਤੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨਾਭਾ ਨੇ ਕਿਹਾ ਹੈ ਕਿ ਨੈਸ਼ਨਲ ਹਾਈਵੇਅ ...
ਮਲੇਰਕੋਟਲਾ, 1 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਗਾਏ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ ਵੱਖ-ਵੱਖ ਯੂਨੀਅਨਾਂ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ 'ਚ ਹਿੱਸਾ ...
ਅਹਿਮਦਗੜ੍ਹ, 1 ਦਸੰਬਰ (ਰਣਧੀਰ ਸਿੰਘ ਮਹੋਲੀ)-ਐਸ. ਸੀ., ਬੀ. ਸੀ. ਅਧਿਆਪਕ ਯੂਨੀਅਨ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਤੇ ਜ਼ਿਲ੍ਹਾ ਪ੍ਰਧਾਨ ਗੁਰਜੈਪਾਲ ਸਿੰਘ ਦੀ ਅਗਵਾਈ 'ਚ ਜ਼ੂਮ ਐਪ ਰਾਹੀਂ ਮੀਟਿੰਗ ਕੀਤੀ ਗਈ | ਉਨ੍ਹਾਂ ਦਸਿਆ ਕਿ ਕੋਰੋਨਾ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 4222 ਹੋ ਗਈ ਹੈ | ਇਸੇ ਦੌਰਾਨ ਅੱਜ 8 ਜਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ | ਇਸ ਨਾਲ ਹੁਣ ਤੱਕ ਠੀਕ ਹੋਣ ਵਾਲਿਆਂ ...
ਅਮਰਗੜ੍ਹ, 1 ਦਸੰਬਰ (ਸੁਖਜਿੰਦਰ ਸਿੰਘ ਝੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਮਤਿ ਪ੍ਰਚਾਰ ਲਹਿਰ ਸ੍ਰੀ ਮਾਛੀਵਾੜਾ ਸਾਹਿਬ ਜਥਾ ਦਮਦਮੀ ਟਕਸਾਲ ਵਲੋਂ 15 ਰੋਜ਼ਾ ਗੁਰਮਤਿ ਪ੍ਰਚਾਰ ਲਹਿਰ ਕੈਂਪ ਗੁ: ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਧੜਾਧੜ ਖੁੱਲੇ੍ਹ ਪੋਲਟਰੀ ਫਾਰਮਾਂ ਦੀ ਗੰਦਗੀ ਕਾਰਨ ਪੈਦਾ ਹੋਈਆਂ ਮੱਖੀਆਂ ਦੀ ਭਰਮਾਰ ਤੋਂ ਪਿੰਡ ਜੋਧਪੁਰ ਤੇ ਸੁਖਪੁਰਾ ਵਾਸੀ ਡਾਢੇ ਪ੍ਰੇਸ਼ਾਨ ਹਨ | ਪਿੰਡ ਸੁਖਪੁਰਾ ਦੇ ਮਨਜੀਤਪਾਲ ਸਿੰਘ ਬਿਊਟੀ, ਰਾਜਵੰਤ ਸਿੰਘ ਫ਼ੌਜੀ, ਬਲਵੀਰ ...
ਧੂਰੀ, 1 ਦਸੰਬਰ (ਸੁਖਵੰਤ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾਈ ਮੀਤ ਪ੍ਰਧਾਨ ਨੰਬਰਦਾਰ ਭੁਪਿੰਦਰ ਸਿੰਘ ਭਿੰਦਾ ਬਨਭੌਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅੱਗੇ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ਘੇਰ ...
ਲੌਾਗੋਵਾਲ, 1 ਦਸੰਬਰ (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਯਾਦਗਾਰ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਗਿਆ | ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ...
ਮਸਤੂਆਣਾ ਸਾਹਿਬ, 1 ਦਸੰਬਰ (ਦਮਦਮੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਕਾਂਝਲਾ ਨੂੰ ਪੰਜਾਬ ਸਰਕਾਰ ਵਲੋਂ ਸਾਰੀਆਂ ਸਹੂਲਤਾਂ ਤੇ ਸਮੇਂ ਦਾ ਹਾਣੀ ਬਣਾਉਣ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਬੀਤੇ 550ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਇਕ ਕਰੋੜ ...
ਅਮਰਗੜ੍ਹ, 1 ਦਸੰਬਰ (ਸੁਖਜਿੰਦਰ ਸਿੰਘ ਝੱਲ)-ਹਲਕਾ ਅਮਰਗੜ੍ਹ ਤੇ ਮਲੇਰਕੋਟਲਾ 'ਚ ਪੰਥਕ ਚਿਹਰੇ ਵਜੋਂ ਆਪਣੀ ਪਹਿਚਾਣ ਬਣਾਉਣ ਵਾਲੇ ਸੇਹਕੇ ਪਰਿਵਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਨਮਾਨਤ ਕੀਤਾ ਗਿਆ | ...
ਲੌਾਗੋਵਾਲ, 1 ਦਸੰਬਰ (ਸ.ਸ.ਖੰਨਾ, ਵਿਨੋਦ)-ਕਾਮਰੇਡ ਅਜਮੇਰ ਸਿੰਘ ਲੌਾਗੋਵਾਲ ਜੋ ਕਿ ਸੀ. ਪੀ. ਆਈ. (ਐਮ) ਦੇ ਸਕੱਤਰ ਤੇ ਕਿਸਾਨ ਸਭਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦੀ ਯਾਦ ਅੰਦਰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਸਮੇਂ ਵੱਖ-ਵੱਖ ਪਾਰਟੀਆਂ ਦੇ ...
ਛਾਜਲੀ, 1 ਦਸੰਬਰ (ਕੁਲਵਿੰਦਰ ਸਿੰਘ ਰਿੰਕਾ)-ਸਾਬਕਾ ਸਰਪੰਚ ਰਘਬੀਰ ਸਿੰਘ ਸੰਗਤੀਵਾਲਾ ਨੇ ਦੱਸਿਆ ਕਿ ਕਿਸਾਨ ਕੜਾਕੇ ਦੀ ਠੰਢ 'ਚ ਆਪਣੇ ਬੱਚੇ ਤੇ ਪਸ਼ੂ ਘਰ ਵਾਰ ਛੱਡ ਦਿੱਲੀ ਧਰਨੇ 'ਤੇ ਬੈਠੇ ਹਨ | ਦਿੱਲੀ ਜਾਂਦਿਆਂ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਤੇ ਆਸੂ ਗੈਸ ਦੇ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ)-ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਪੁਸ਼ਪਿੰਦਰ ਗੁਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਦੀ ਅਗਵਾਈ ਹੇਠ ਯੂਥ ਕਾਂਗਰਸ ਵਲੋਂ 2 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ...
ਚੀਮਾ ਮੰਡੀ, 1 ਦਸੰਬਰ (ਦਲਜੀਤ ਸਿੰਘ ਮੱਕੜ)-ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਖ਼ਿਲਾਫ਼ ਕੇਂਦਰ ਦੇ ਰਵੱਈਏ ਦੀ ਸਥਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਠੰਢੀਆਂ ਰਾਤਾਂ 'ਚ ਬੈਠਾ ਹੈ ਪਰ ...
ਫ਼ਰੀਦਕੋਟ, 1 ਦਸੰਬਰ (ਸਟਾਫ਼ ਰਿਪੋਰਟਰ)-ਫ਼ਰੀਦਕੋਟ ਸਿਟੀ ਦੀ ਪੁਲਿਸ ਨੇ ਕਈ ਮਹੀਨੇ ਪਹਿਲਾਂ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਤੋਂ ਚੋਰੀ ਦੇ 18 ਮੋਟਰ ਸਾਈਕਲ ਅਤੇ ਹਥਿਆਰ ਬਰਾਮਦ ਕੀਤੇ ਸਨ | ਇਨ੍ਹਾਂ ਵਿਚੋਂ ਇਕ ਦੋਸ਼ੀ ਸਤਨਾਮ ਸਿੰਘ ਪਿੰਡ ਜਿਊਣਵਾਲਾ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਲਈ ਉਪਰਾਲੇ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਤੇ ਇਸ ਦੇ ਮਹੱਤਵ ਸਬੰਧੀ ਵਿਚਾਰ ਚਰਚਾ ਕਰਨ ਹਿਤ ਸਮੂਹ ਜ਼ਿਲਿ੍ਹਆਂ 'ਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ...
ਭਦੌੜ, 1 ਦਸੰਬਰ (ਰਾਜਿੰਦਰ ਬੱਤਾ, ਵਿਨੋਦ ਕਲਸੀ)-ਬਲੱਡ ਡੋਨਰ ਸੁਸਾਇਟੀ ਭਦੌੜ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸੰਤ ਬਾਬਾ ਕਾਹਲਾ ਸਿੰਘ ਪੱਤੀ ਵੀਰ ਸਿੰਘ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ | ਸੁਸਾਇਟੀ ਦੇ ...
ਸੰਦੌੜ, 1 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਗੁਰਦੁਆਰਾ ਸਿੰਘ ਸਭਾ ਸੰਦੌੜ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਭਾਈ ਨਰਿੰਦਰ ਸਿੰਘ ਖ਼ਾਲਸਾ ਹੁਸੈਨਪੁਰਾ ...
ਅਹਿਮਦਗੜ੍ਹ, 1 ਦਸੰਬਰ (ਰਣਧੀਰ ਸਿੰਘ ਮਹੋਲੀ)-ਸ਼ਹਿਰ ਦੀ ਵਸਨੀਕ ਸਰਕਾਰੀ ਹਾਈ ਸਕੂਲ ਬ੍ਰਹਮਪੁਰ ਵਿਖੇ ਮੁੱਖ ਅਧਿਆਪਕਾ ਦੀਆਂ ਸੇਵਾਵਾਂ ਨਿਭਾ ਰਹੀ ਰੁਪਿੰਦਰ ਕੌਰ ਦਿਓਲ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਡੀ. ਓ. ਸਵਰਨਜੀਤ ਕੌਰ, ਡਿਪਟੀ ਡੀ. ਓ. ਅਸ਼ੀਸ਼ ਸ਼ਰਮਾ ਤੇ ...
ਭਵਾਨੀਗੜ੍ਹ, 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਦੇ ਸਿੱਖਿਆ ਮੰਤਰੀ ਤੇ ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਦੇ ਜਨਮ ਦਿਨ ਮਨਾਉਂਦਿਆਂ ਕਾਂਗਰਸੀ ਆਗੂਆਂ ਵਲੋਂ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ 'ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ...
ਘਰਾਚੋਂ, 1 ਦਸੰਬਰ (ਘੁਮਾਣ)-ਸਥਾਨਕ ਸਾਬਕਾ ਸੈਨਿਕਾਂ ਦੇ ਦਫ਼ਤਰ ਵਿਖੇ ਅਨੋਖ ਸਿੰਘ ਵਿਰਕ ਸਾਬਕਾ ਲੀਗ ਜ਼ਿਲ੍ਹਾ ਪ੍ਰਧਾਨ ਦਾ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸਾਬਕਾ ਸੈਨਿਕਾਂ ਦੇ ਬਲਾਕ ਪ੍ਰਧਾਨ ...
ਮੂਲੋਵਾਲ, 1 ਦਸੰਬਰ (ਰਤਨ ਸਿੰਘ ਭੰਡਾਰੀ)-ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦਾ ਰੋਹ ਦਿਨ ਪ੍ਰਤੀ ਦਿਨ ਵਧ ਰਿਹਾ ਹੈ | ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਨੇ ਨਾਕਾਬੰਦੀ ਕਰ ਲਈ ਹੈ | ਪਿੰਡ ਰਾਜੋਮਾਜਰਾ ਦੇ ਕਿਸਾਨਾਂ ਦਾ ਦੂਜਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ | ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਪਿੰਡ ਗੱਗੜਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਤੇਜਪ੍ਰਤਾਪ ਸਿੰਘ ਕਾਹਲੋਂ, ਜਥੇ: ਚਰਨਜੀਤ ਸਿੰਘ, ਬਿੱਕਰ ਸਿੰਘ ਮਾਨ, ਮਾਸਟਰ ਗੁਰਮੀਤ ਸਿੰਘ, ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਭਾਰਤੀ ਜਨਤਾ ਪਾਰਟੀ ਵਲੋਂ ਸੁਰੇਸ਼ ਬੇਦੀ ਨੂੰ ਭਾਜਪਾ ਜ਼ਿਲ੍ਹਾ ਸੰਗਰੂਰ-1 ਦਾ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੁਰੇਸ਼ ...
ਲਹਿਰਾਗਾਗਾ, 1 ਦਸੰਬਰ (ਸੂਰਜ ਭਾਨ ਗੋਇਲ)-ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿਥੇ ਦਿੱਲੀ 'ਚ ਛੇ ਥਾਵਾਂ 'ਤੇ ਧਰਨੇ ਦੇ ਕੇ ਆਪਣੀ ਕਿਸਾਨ ਸੰਘਰਸ਼ ਪ੍ਰਤੀ ਵਚਨਬੱਧਤਾ ਦਰਸਾਈ ਹੈ ਉਥੇ ਜਥੇਬੰਦੀ ਵਲੋਂ ਰਿਲਾਇੰਸ ਪੰਪ ਅੱਗੇ ਬਲਾਕ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਿੰਡ ਕੁੱਪ ਖ਼ੁਰਦ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ 11 ਪ੍ਰਭਾਤ ਫੇਰੀਆਂ ਸਜਾਈਆਂ ...
ਧਰਮਗੜ੍ਹ, 1 ਦਸੰਬਰ (ਗੁਰਜੀਤ ਸਿੰਘ ਚਹਿਲ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਕੋਰੋਨਾ ਮਹਾਂਮਾਰੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX