ਕੁਹਾੜਾ, 1 ਦਸੰਬਰ (ਸੰਦੀਪ ਸਿੰਘ ਕੁਹਾੜਾ) - ਸਹਿਕਾਰੀ ਖੰਡ ਮਿੱਲ ਬੁੱਢੇਵਾਲ ਜ਼ਿਲ੍ਹਾ ਲੁਧਿਆਣਾ ਵਲੋਂ ਆਪਣਾ 34ਵਾਂ ਪਿੜਾਈ ਸੀਜ਼ਨ 2020-21 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ਼ੁਰੂ ਕਰ ਦਿੱਤਾ ਗਿਆ। ਪਿੜ੍ਹਾਈ ਸੀਜ਼ਨ ਦਾ ਰਸਮੀ ਉਦਘਾਟਨ ਸ਼ੂਗਰਫੈੱਡ, ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਮਿੱਲ ਦੇ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ, ਜੈਨਕੋ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਿੱਲ ਅਤੇ ਸਮੂਹ ਡਾਇਰੈਕਟਰਜ਼ ਸਹਿਬਾਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਨੇ ਖੰਡ ਮਿੱਲ ਵਿਚ ਪਹਿਲੀਆਂ ਪੰਜ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ।ਮਿੱਲ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਜਿੰਮੀਦਾਰਾਂ ਨੂੰ ਜੀ ਆਇਆਂ ਕਿਹਾ ਗਿਆ । ਉਨ੍ਹਾਂ ਨੇ ਜ਼ਿਮੀਂਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਵੀ ਮਿੱਲ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਸਾਫ਼ ਸੁਥਰਾ, ਬਿਨਾਂ ਆਗ, ਕੱਚੀ ਪੋਰੀ, ਜੜ੍ਹਾਂ ਆਦਿਕ ਤੋਂ ਰਹਿਤ ਗੰਨਾ ਸਪਲਾਈ ਕੀਤਾ ਜਾਵੇ ਤਾਂ ਕਿ ਮਿੱਲ ਇਸ ਸਾਲ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰ ਸਕੇ।ਇਸ ਮੌਕੇ ਅਮਰੀਕ ਸਿੰਘ ਆਲੀਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੋ ਕਿ ਕਿਸਾਨਾਂ ਦੇ ਭਲੇ ਲਈ ਹਰ ਸਮੇਂ ਤਤਪਰ ਰਹਿੰਦੀ ਹੈ , ਪਿਛਲੇ ਸੀਜ਼ਨ ਦੀ ਬਕਾਇਆ ਰਹਿੰਦੀ ਅਦਾਇਗੀ ਦਾ ਭੁਗਤਾਨ ਵੀ ਜਲਦੀ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਸੀਜ਼ਨ ਦੌਰਾਨ ਵੀ ਜ਼ਿਮੀਂਦਾਰਾਂ ਨੂੰ ਗੰਨੇ ਦੀ ਅਦਾਇਗੀ ਦਾ ਸਮੇਂ ਸਿਰ ਭੁਗਤਾਨ ਕਰਨ ਦੇ ਉਪਰਾਲੇ ਕੀਤੇ ਜਾਣਗੇ।ਹਰਿੰਦਰ ਸਿੰਘ ਲੱਖੋਵਾਲ ਚੇਅਰਮੈਨ ਨੇ ਦੱਸਿਆ ਕਿ ਮਿੱਲ ਵੱਲੋਂ ਪਿੜ੍ਹਾਈ ਸੀਜ਼ਨ 2020-21 ਦੌਰਾਨ 12 ਲੱਖ ਕੁਇੰਟਲ ਗੰਨਾ ਪੀੜਨ ਅਤੇ 10.50% ਰਿਕਵਰੀ ਪ੍ਰਾਪਤ ਕਰਨ ਦਾ ਟੀਚਾ ਮਿਥਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜ਼ਿਮੀਂਦਾਰਾਂ ਨੂੰ ਮਿੱਲ ਵਿਚ ਘੱਟੋ-ਘੱਟ ਖੜਤ ਅਤੇ ਉਨ੍ਹਾਂ ਨੂੰ ਠਹਿਰਨ ਲਈ ਵਧੀਆ ਕਿਸਾਨ ਘਰ ਵਿਚ ਪੂਰੀਆ ਸਹੂਲਤਾਂ ਪ੍ਰਦਾਨ ਕੀਤੀਆਂ ਗਈਆ ਹਨ, ਅਤੇ ਸਸਤੇ ਰੇਟ 'ਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ । ਉਨ੍ਹਾਂ ਨੇ ਜ਼ਿਮੀਂਦਾਰਾ ਨੂੰ ਅਪੀਲ ਕੀਤੀ ਕਿ ਉਹ ਆਪਣਾ ਗੰਨਾ ਦਿੱਤੀ ਗਈ ਤਰੀਖ ਅਤੇ ਗੰਨੇ ਦੀ ਕਿਸਮ ਮੁਤਾਬਿਕ ਹੀ ਲੈ ਕੇ ਆਉਣ ।ਇਸ ਮੌਕੇ ਧਰਮਜੀਤ ਸਿੰਘ ਜੰਡਿਆਲੀ, ਸਰਪੰਚ ਉਦੈ ਰਾਜ ਸਿੰਘ ਗਿੱਲ, ਅਮਰ ਸਿੰਘ ਵਾਈਸ ਚੇਅਰਮੈਨ, ਭਰਪੂਰ ਸਿੰਘ, ਡਾਇਰੈਕਟਰ, ਮਨਜੀਤ ਸਿੰਘ, ਡਾਇਰੈਕਟਰ, ਪਰਮਦੀਪ ਸਿੰਘ, ਡਾਇਰੈਕਟਰ, ਪ੍ਰਿਤਪਾਲ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ, ਮਲਕੀਤ ਸਿੰਘ ਜੰਡਿਆਲੀ, ਸਰਪੰਚ ਸਤਵੰਤ ਸਿੰਘ ਗਰਚਾ ਅਤੇ ਮਿੱਲ ਦੇ ਸਾਰੇ ਅਫ਼ਸਰ ਸਹਿਬਾਨ ਅਤੇ ਭਾਰੀ ਗਿਣਤੀ ਵਿਚ ਜਿੰਮੀਦਾਰ ਅਤੇ ਮਿੱਲ ਮੁਲਾਜ਼ਮ ਹਾਜ਼ਰ ਸਨ।
ਬੀਜਾ, 1 ਦਸੰਬਰ (ਜੰਟੀ ਮਾਨ)-ਨਜ਼ਦੀਕੀ ਪਿੰਡ ਨੌਲੜੀ ਖ਼ੁਰਦ ਵਿਖੇ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬਾਜ ਸਾਹਿਬ ਦੇ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮ ...
ਕੁਹਾੜਾ, 1 ਦਸੰਬਰ (ਕੁਹਾੜਾ) - ਮਹਿਲਾਵਾਂ ਨੰੂ ਰੁਜ਼ਗਾਰ ਮੁਹੱਈਆ ਕਰਾਉਣ ਲਈ ਕਾਂਗਰਸ ਦੇ ਹਲਕਾ ਇੰਚਾਰਜ ਸਾਹਨੇਵਾਲ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਗ੍ਰਹਿ ਕੰੂਮ ਖ਼ੁਰਦ ਵਿਖੇ 4 ਦਸੰਬਰ ਨੰੂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ...
ਮਲੌਦ, 1 ਦਸੰਬਰ (ਸਹਾਰਨ ਮਾਜਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪ੍ਰਧਾਨ ਸਰੂਪ ਸਿੰਘ ਸਹਾਰਨ ਮਾਜਰਾ ਦੀ ਬੇਵਕਤੀ ਮੌਤ 'ਤੇ ਅਫ਼ਸੋਸ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ...
ਦੋਰਾਹਾ, 1 ਦਸੰਬਰ (ਜਸਵੀਰ ਝੱਜ)-ਇੰਡੀਅਨ ਓਵਰਸੀਜ਼ ਜਰਮਨੀ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਅਤੇ ਉਨ੍ਹਾਂ ਦੀ ਟੀਮ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਰਤ 'ਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ...
ਖੰਨਾ, 1 ਦਸੰਬਰ (ਮਨਜੀਤ ਸਿੰਘ ਧੀਮਾਨ)-ਸਥਾਨਕ ਭੱਟੀਆਂ ਵਿਖੇ ਇਕ ਵਿਆਹੁਤਾ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ¢ ਮਿ੍ਤਕ ਔਰਤ ਦੀ ਪਹਿਚਾਣ ਅਮਨਦੀਪ ਕੌਰ ਵਾਸੀ ਭੱਟੀਆਂ ਵਜੋਂ ਹੋਈ | ਘਟਨਾ ਦੀ ਸੂਚਨਾ ਥਾਣਾ ਸਿਟੀ 1 ਖੰਨਾ ਪੁਲਿਸ ...
ਖੰਨਾ, 1 ਦਸੰਬਰ (ਮਨਜੀਤ ਸਿੰਘ ਧੀਮਾਨ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਵਿਚ ਥਾਣਾ ਸਦਰ ਖੰਨਾ ਵਿਖੇ ਨਾ ਮਾਲੂਮ ਵਿਅਕਤੀ ਖਿਲਾਫ ਧਾਰਾ 363, 366-ਏ ਮਾਮਲਾ ਦਰਜ਼ ਕੀਤਾ ਗਿਆ ਹੈ¢ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ...
ਖੰਨਾ, 1 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)-ਪਤੀ ਨੂੰ ਜ਼ਬਰਦਸਤੀ ਚੁੱਕ ਕੇ ਨਸ਼ਾ ਛਡਾਊ ਕੇਂਦਰ ਵਿਚ ਰੱਖਣ ਦੇ ਪਤਨੀ ਵਲੋਂ ਲਾਏ ਗਏ ਦੋਸ਼ ਵਿਚ ਲੋਕ ਇਨਸਾਫ਼ ਪਾਰਟੀ ਖੰਨਾ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ ਸੀ. ਆਰ. ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ ...
ਖੰਨਾ, 1 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)-ਪਤੀ ਨੂੰ ਜ਼ਬਰਦਸਤੀ ਚੁੱਕ ਕੇ ਨਸ਼ਾ ਛਡਾਊ ਕੇਂਦਰ ਵਿਚ ਰੱਖਣ ਦੇ ਪਤਨੀ ਵਲੋਂ ਲਾਏ ਗਏ ਦੋਸ਼ ਵਿਚ ਲੋਕ ਇਨਸਾਫ਼ ਪਾਰਟੀ ਖੰਨਾ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ ਸੀ. ਆਰ. ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ ...
ਮਾਛੀਵਾੜਾ ਸਾਹਿਬ, 1 ਦਸੰਬਰ (ਸੁਖਵੰਤ ਸਿੰਘ ਗਿੱਲ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਗਏ ਸੰਘਰਸ਼ ਨੂੰ ਜਿੱਤਣ ਤੱਕ ਆੜ੍ਹਤੀ ਭਾਈਚਾਰਾ ...
ਡੇਹਲੋਂ, 1 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਬੀਤੀ ਰਾਤ ਪਿੰਡ ਭੁੱਟਾ ਵਿਖੇ ਪਟਾਖਿਆਂ ਨਾਲ ਇਕ ਕਿਸਾਨ ਦੇ ਘਰ ਵਿਚ ਅਚਾਨਕ ਅੱਗ ਲੱਗਣ ਕਾਰਨ ਦੋ ਗਾਵਾਂ ਅਤੇ ਇਕ ਮੱਝ ਦੀ ਮੌਤ ਹੋ ਗਈ, ਜਦਕਿ ਡੰਗਰਾਂ ਵਾਲਾ ਸ਼ੈੱਡ ਸੜ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਭੁੱਟਾ ...
ਪਾਇਲ, 1 ਦਸੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ਼ ਯੂਨੀਅਨ ਪਾਇਲ ਦੇ ਪ੍ਰਧਾਨ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਨੇ ਦੱਸਿਆ ਕਿ ਪੈਨਸ਼ਨਰਜ਼ ਐਸੋਸੀਏਸ਼ਨ ਪਾਇਲ ਦੀ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਕੋਰੋਨਾ ਦੇ ਵਧਦੇ ਪ੍ਰਕੋਪ ...
ਦੋਰਾਹਾ, 1 ਦਸੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ (ਰਜਿ:) ਜੈਪੁਰਾ ਰੋਡ ਦੋਰਾਹਾ ਦੇ ਸ਼ਰਧਾਲੂਆਂ ਵਲੋਂ ਫੁੱਲਾਂ ਨਾਲ਼ ਸਜੀ ਗੱਡੀ ਵਿਚ ਸੁਭਾਇਮਾਨ ਸ਼੍ਰੀ ਗੁਰੂ ...
ਸਾਹਨੇਵਾਲ, 1 ਦਸੰਬਰ (ਹਰਜੀਤ ਸਿੰਘ ਢਿੱਲੋਂ)- ਸੈਕਰਡ ਹਾਰਟ ਕਾਨਵੈਂਟ ਸੀਨੀ. ਸੈਕੰ. ਸਕੂਲ ਸਾਹਨੇਵਾਲ ਨੇ ਆਪਣੀ ਵਧੀਆ ਕਾਰਗੁਜ਼ਾਰੀ ਲਈ ਅਤੇ ਡਾਇਓਸਿਸ ਦੇ ਸਾਰੇ ਸਕੂਲਾਂ ਵਿਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਤੇ ਲਗਾਤਾਰ ਚੌਥੀ ਵਾਰ ਰੋਲਿੰਗ ਟਰਾਫ਼ੀ ਪ੍ਰਾਪਤ ...
ਮਲੌਦ, 1 ਦਸੰਬਰ (ਦਿਲਬਾਗ ਸਿੰਘ ਚਾਪੜਾ)-ਭਾਰਤ ਸਰਕਾਰ ਵਲੋਂ ਕਿਸਾਨੀ ਵਿਰੁੱਧ ਪਾਸ ਕੀਤੇ ਤਿੰਨ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸੰਘਰਸ਼ ਦੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਲੋਂ ਪੁਰਜ਼ੋਰ ਹਮਾਇਤ ਕੀਤੀ ਹੈ ¢ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ...
ਡੇਹਲੋਂ, 1 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕਾਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ ਅਤੇ ਲੋਕ ਵੱਧ ਤੋਂ ਵੱਧ ਟੈਸਟ ਕਰਵਾਉਣ ਤਾਂ ਕਿ ਭਿਆਨਕ ਬਿਮਾਰੀ ਤੋਂ ਬਚਾਅ ਹੋ ਸਕੇ | ਕੋਰੋਨਾ ਸਬੰਧੀ ਸਰਕਾਰ ਦੀਆਂ ਹਦਾਇਤਾਂ ਨਾ ਮੰਨਣ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਬੂਲੇਪੁਰ ਦੀਆਂ ਤਿੰਨ ਵਿਦਿਆਰਥਣਾਂ ਨੇ ਸਾਹਿੱਤਿਕ ਸੰਸਥਾ ਸਰਮਾਇਆ ਦੁਆਰਾ ਆਯੋਜਿਤ ਰਾਜ ਪੱਧਰੀ ਸਾਹਿੱਤਿਕ ਮੁਕਾਬਲਿਆਂ ਵਿਚ ਭਾਗ ਲਿਆ ਸੀ, ਦੇ ਨਤੀਜੇ ਵਿਚ ਬੂਲੇਪੁਰ ਸਕੂਲ ਦੀ ਭਾਵਨਾ, ਰੀਆ ਅਤੇ ...
ਪਾਇਲ, 1 ਦਸੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪਿਛਲੇ ਦੋ ਸਾਲਾਂ ਤੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਭਲਾਈ, ਵਾਤਾਵਰਨ ਬਚਾਉਣ, ਸਬਜ਼ੀਆਂ ਦੇ ਬੀਜਾਂ ਦੀਆਂ ਸੈਂਕੜੇ ਕਿੱਟਾਂ ਵੰਡਣ, ਹਜ਼ਾਰਾਂ ਬੂਟੇ ਲਗਾਉਣ ਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੇ ਨਾਲ ਹੋਰ ਸਮਾਜ ...
ਸਮਰਾਲਾ, 1 ਦਸੰਬਰ (ਕੁਲਵਿੰਦਰ ਸਿੰਘ) - ਪੰਜਾਬ ਨੰਬਰਦਾਰ ਯੂਨੀਅਨ ਮਾਨ ਗਰੁੱਪ ਦੇ ਨੰਬਰਦਾਰਾਂ ਦੀ ਮੀਟਿੰਗ ਇੱਥੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੋਟਲਾ ਸ਼ਮਸ਼ਪੁਰ ਦੀ ਅਗਵਾਈ 'ਚ ਤਹਿਸੀਲ ਕੰਪਲੈਕਸ 'ਚ ਹੋਈ | ਮੀਟਿੰਗ 'ਚ ਸਕੱਤਰ ਪੰਜਾਬ ਦਲੀਪ ਸਿੰਘ ਬਾਲਿਓਾ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਤੇ ਹਲਕਾ ਖੰਨਾ ਦੇ ਮੁੱਖ ਸੇਵਾਦਾਰ ਜਥੇਦਾਰ ਸੁਖਵੰਤ ਸਿੰਘ ਟਿੱਲੂ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਖੰਨਾ ਸ਼ਹਿਰ 'ਚ ਨਿਯੁਕਤੀਆਂ ਦਾ ਦੌਰ ਜਾਰੀ ਹੈ¢ ਸਰਕਾਰ ਵਲੋਂ ਜਾਰੀ ...
ਖੰਨਾ, 1 ਦਸੰਬਰ (ਲਾਲ)-ਅੱਜ ਸਮੁੱਚੇ ਵਿਸ਼ਵ ਵਿਚ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਖੰਨਾ ਦੀ ਬਾਲਮੀਕ ਭਾਈਚਾਰੇ ਦੀ ਸੰਗਤ ਵਲੋਂ ਭਗਵਾਨ ਬਾਲਮੀਕੀ ਦੇ ਚਰਨਾ ਵਿਚ ਹਾਜ਼ਰੀ ਲਗਵਾਈ ਗਈ ¢ ਭਾਵਾਧਸ ਆਗੂ ਬਲਰਾਮ ਬਾਲੂ ਵਲੋਂ ਦੱਸਿਆ ਗਿਆ ਕਿ 1 ਦਸੰਬਰ 2016 ਨੂੰ ਪਾਵਨ ...
ਖੰਨਾ, 1 ਦਸੰਬਰ (ਸ. ਰ.)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਦਿੱਲੀ ਧਰਨੇ ਦੇ ਹੱਕ ਵਿਚ ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੰਦੀਪ ਸਿੰਘ ਔਜਲਾ ਦੀ ਅਗਵਾਈ ਵਿਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ¢ ਇਸ ਮੌਕੇ ...
ਈਸੜੂ, 1 ਦਸੰਬਰ (ਬਲਵਿੰਦਰ ਸਿੰਘ)-ਈਸੜੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਦੀ ਆਰੰਭਤਾ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਹੋਈ ਅਤੇ ਸਾਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ...
ਮਾਛੀਵਾੜਾ ਸਾਹਿਬ, 1 ਦਸੰਬਰ (ਸੁਖਵੰਤ ਸਿੰਘ ਗਿੱਲ) - ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਵਲੋਂ ਦਿੱਲੀ ਚੱਲੋ ਦੇ ਪ੍ਰੋਗਰਾਮ ਦਾ ਖੰਨਾ ਇਲਾਕੇ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ¢ ਭਾਵੇਂ ਕਿ 26 ਨਵੰਬਰ ਤੇ 27 ਨਵੰਬਰ ਨੂੰ ਭਾਰੀ ਗਿਣਤੀ ਵਿਚ ਕਿਸਾਨ ਟਰੱਕ ਟਰਾਲੀਆਂ ਰਾਹੀਂ ਖੰਨਾ ਤੋਂ ...
ਸਮਰਾਲਾ, 1 ਦਸੰਬਰ (ਗੋਪਾਲ ਸੋਫਤ)- ਪਿੰਡ ਘਰਖਣਾ ਦੇ ਮਾਨ ਸਪੋਰਟਸ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਹੋਣ ਲਈ ਤੀਸਰਾ ਜਥਾ ਰਵਾਨਾ ਹੋਇਆ ¢ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਕਿਸਾਨਾਂ ...
ਬੀਜਾ, 1 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)- ਮੋਦੀ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਅਤੇ ਮਜ਼ਦੂਰ ਦੇ ਵਿਰੋਧ ਵਿਚ ਪਾਸ ਕੀਤੇ 3 ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਵੱਖ-ਵੱਖ ਭਾਰਤੀ ਕਿਸਾਨ ਯੂਨੀਅਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਆਪੋ ...
ਰਾੜਾ ਸਾਹਿਬ, 1 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ...
ਖੰਨਾ, 1 ਦਸੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਗੋਲਡਨ ਸਿਟੀ ਰਤਨਹੇੜੀ ਰੋਡ ਤੇ ਸਥਿਤ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਸ੍ਰੀ ਰਾਧਾ ਕਿ੍ਸ਼ਨ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ¢ ਇਸ ਮੌਕੇ ਸਭ ਤੋਂ ਪਹਿਲਾਂ ਕਾਲੋਨੀ ਵਿਚ ਸ਼ੋਭਾ ਯਾਤਰਾ ਕੱਢੀ ਗਈ, ਉਸ ਤੋਂ ਬਾਅਦ ਮੂਰਤੀ ...
ਬੀਜਾ, 1 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਨੇੜਲੇ ਪਿੰਡ ਕੋਟ ਸੇਖੋਂ ਵਿਖੇ ਸਮੂਹ ਨਗਰ ਵਾਸੀਆਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ...
ਸਾਹਨੇਵਾਲ, 1 ਦਸੰਬਰ (ਹਰਜੀਤ ਸਿੰਘ ਢਿੱਲੋਂ) - ਲੰਗਰ ਸਾਹਿਬ ਨਾਂਦੇੜ ਦੇ ਕਾਰ ਸੇਵਾ ਮੁਖੀ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਅਤੇ ਜਥੇ ਬਾਬਾ ਮੇਜਰ ਸਿੰਘ ਵਲੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ-ਸਾਹਨੇਵਾਲ ਤੋਂ ਕੁੰਡਲੀ ਵਿਖੇ ਧਰਨਾ ...
ਮਾਛੀਵਾੜਾ ਸਾਹਿਬ, 1 ਦਸੰਬਰ (ਸੁਖਵੰਤ ਸਿੰਘ ਗਿੱਲ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਢਿਆਣਾ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਕੱਠ ਕਰਨ ਤੋਂ ਬਚਣ ਲਈ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਇੰਜਨੀਅਰਿੰਗ ਤੇ ਤਕਨਾਲੌਜੀ ਕਾਲਜ ਵਲੋਂ ਆਪਣੇ ਸਾਬਕਾ ਵਿਦਿਆਰਥੀਆਂ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਪੰਜਾਬ ਰਾਜ ਪੇਂਡੂ ਜੀਵਿਕਾ ਮਿਸ਼ਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 43 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜਿਸ ਵਿਚ 19 ਵਿਦਿਆਰਥੀ ਬਲਾਕ ਪ੍ਰੋਗਰਾਮ ਮੈਨੇਜਰ ਤੇ 24 ਵਿਦਿਆਰਥੀ ਕਲਸਟਰ ਕੁਆਰਡੀਨੇਟਰ ਚੁਣੇ ਗਏ ਸਨ | ਜਿੰਨ੍ਹਾਂ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਕਿ੍ਸ਼ੀ ਵਿਗਿਆਨ ਕੇਂਦਰਾਂ ਵਿਚ ਸੇਵਾ ਕਰ ਰਹੇ ਮਾਹਿਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਨਰ ਵਿਕਾਸ ਕੇਂਦਰ ਵਲੋਂ 2 ਰੋਜ਼ਾ ਆਨਲਾਈਨ ਨਵੀਆਂ ਹੋਮ ਸਾਇੰਸ ਤਕਨੀਕਾਂ ਬਾਰੇ ਜਾਣਕਾਰੀ ਲਈ ਸਿਖ਼ਲਾਈ ਦਿੱਤੀ ਗਈ ਜਿਸ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX