ਤਾਜਾ ਖ਼ਬਰਾਂ


3 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 4 ਲੋਕਾਂ ਦੀ
. . .  1 minute ago
ਨਵੀਂ ਦਿੱਲੀ,26 ਅਕਤੂਬਰ - ਪੁਰਾਣੀ ਸੀਮਾ ਪੁਰੀ ਵਿਚ ਅੱਜ ਤੜਕੇ ਇਕ ਤਿੰਨ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ....
ਉਪ ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ
. . .  16 minutes ago
ਜੰਮੂ-ਕਸ਼ਮੀਰ,26 ਅਕਤੂਬਰ - ਉਪ ਰਾਜਪਾਲ ਮਨੋਜ ਸਿਨਹਾ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਮਾਰਕ 'ਤੇ ਫੁੱਲਮਾਲਾ ....
ਅੰਤਰਰਾਸ਼ਟਰੀ ਯਾਤਰੀਆਂ ਲਈ ਨਵੀਂ ਟੀਕਾਕਰਨ ਨੀਤੀ 8 ਨਵੰਬਰ ਤੋਂ ਹੋਵੇਗੀ ਲਾਗੂ
. . .  21 minutes ago
ਵਾਸ਼ਿੰਗਟਨ, 26 ਅਕਤੂਬਰ - ਅਮਰੀਕਾ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਰਾਸ਼ਟਰੀ ਹਵਾਈ ਯਾਤਰੀਆਂ ਨੂੰ ਅਮਰੀਕਾ ਲਈ ਹਵਾਈ ਜਹਾਜ਼ 'ਤੇ ਸਵਾਰ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾਕਰਨ ਅਤੇ ਟੀਕਾਕਰਨ ਸਥਿਤੀ ਦਾ ਸਬੂਤ ਦੇਣ ਦੀ ਲੋੜ ਹੋਵੇਗੀ। ਅੰਤਰਰਾਸ਼ਟਰੀ ਯਾਤਰੀਆਂ ....
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਚੰਡੀਗੜ੍ਹ 'ਚ ਕਰਨਗੇ ਪ੍ਰੈੱਸ ਕਾਨਫ਼ਰੰਸ
. . .  38 minutes ago
ਨਵੀਂ ਦਿੱਲੀ,26 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਚੰਡੀਗੜ੍ਹ ਵਿਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਸਮਾਗਮ ਦਾ ਸਿੱਧਾ ਪ੍ਰਸਾਰਨ ਉਨ੍ਹਾਂ ਦੇ ਫੇਸ ਬੁੱਕ ....
⭐ਮਾਣਕ - ਮੋਤੀ⭐
. . .  55 minutes ago
⭐ਮਾਣਕ - ਮੋਤੀ⭐
ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਮੱਘਰ ਸੰਮਤ 552

ਸੰਪਾਦਕੀ

ਲੰਬਾ ਅਤੇ ਕਠਿਨ ਰਸਤਾ

ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਉੱਤਰ ਪੱਛਮੀ ਰਾਜਾਂ ਵਿਚ ਜੋ ਵਿਰੋਧ ਉਠਿਆ ਹੈ, ਉਸ ਦਾ ਕੋਈ ਸੁਚੱਜਾ ਹੱਲ ਹੁੰਦਾ ਅਜੇ ਬੇਹੱਦ ਮੁਸ਼ਕਿਲ ਨਜ਼ਰ ਆ ਰਿਹਾ ਹੈ। ਹੁਣ ਤੱਕ ਇਨ੍ਹਾਂ ਕਾਨੂੰਨਾਂ ਸਬੰਧੀ ਨਿੱਖਰਵੇਂ ਰੂਪ ਵਿਚ ਆਪਸ ਵਿਚ ਟਕਰਾਉਂਦੀਆਂ ਦੋ ਰਾਵਾਂ ਹੀ ਸਾਹਮਣੇ ਆਈਆਂ ਹਨ ਪਰ ਸਰਕਾਰੀ ਧਿਰ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਖੜ੍ਹੀ ਹੈ ਅਤੇ ਇਹ ਆਖ ਰਹੀ ਹੈ ਕਿ ਕਿਸਾਨ ਵਰਗ ਨੂੰ ਇਨ੍ਹਾਂ ਨਾਲ ਵੱਡਾ ਲਾਭ ਪੁੱਜੇਗਾ ਅਤੇ ਕਾਨੂੰਨ ਉਨ੍ਹਾਂ ਲਈ ਖੁਸ਼ਹਾਲੀ ਦਾ ਪੈਗਾਮ ਬਣਨਗੇ। ਇਸ ਖਿੱਤੇ ਦੇ ਵੱਡੀ ਗਿਣਤੀ ਵਿਚ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਖੜ੍ਹੇ ਹੋ ਗਏ ਹਨ। ਉਨ੍ਹਾਂ ਨੂੰ ਇਨ੍ਹਾਂ ਦੇ ਲਾਗੂ ਹੋਣ ਨਾਲ ਆਪਣਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ। ਉਨ੍ਹਾਂ ਨੂੰ ਇਹ ਵੀ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਵੱਡੇ ਵਪਾਰੀਆਂ ਅਤੇ ਕੰਪਨੀਆਂ ਦੇ ਅਧੀਨ ਹੋ ਕੇ ਰਹਿ ਜਾਣਗੇ।
ਅਮਲੀ ਰੂਪ ਵਿਚ ਸਰਕਾਰ ਵਲੋਂ ਘੱਟੋ-ਘੱਟ ਖ਼ਰੀਦ ਮੁੱਲ 'ਤੇ ਸਿਰਫ ਕਣਕ ਅਤੇ ਝੋਨਾ ਹੀ ਖ਼ਰੀਦਿਆ ਜਾਂਦਾ ਹੈ। ਬਾਕੀ 20-22 ਫ਼ਸਲਾਂ ਦੇ ਤਾਂ ਸਿਰਫ ਘੱਟੋ-ਘੱਟ ਸਮਰਥਨ ਮੁੱਲ ਹੀ ਐਲਾਨੇ ਜਾਂਦੇ ਹਨ। ਉਨ੍ਹਾਂ ਦਾ ਵਾਲੀ ਵਾਰਸ ਕੋਈ ਵੀ ਨਹੀਂ ਬਣਦਾ। ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਚਿਰਾਂ ਤੋਂ ਬਣੇ ਮੰਡੀ ਪ੍ਰਬੰਧ ਤੋਂ ਆਪਣਾ ਹੱਥ ਹਟਾ ਲੈਣਾ ਚਾਹੁੰਦੀ ਹੈ ਅਤੇ ਉਸ ਦੀ ਥਾਂ 'ਤੇ ਨਿੱਜੀ ਵਪਾਰੀਆਂ ਨੂੰ ਖੇਤੀ ਵਪਾਰ ਵਿਚ ਸਿੱਧੇ ਤੌਰ 'ਤੇ ਲਿਆਉਣਾ ਚਾਹੁੰਦੀ ਹੈ। ਅੰਦੋਲਨ ਨੂੰ ਮਘਦਿਆਂ ਵੇਖ ਕੇ ਸਰਕਾਰੀ ਧਿਰ ਵਲੋਂ ਲਗਾਤਾਰ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਕਿ ਇਸ ਨੂੰ ਦੂਸਰੀਆਂ ਸਿਆਸੀ ਪਾਰਟੀਆਂ ਦੀ ਸ਼ਹਿ ਪ੍ਰਾਪਤ ਹੈ ਅਤੇ ਇਹ ਵੀ ਕਿ ਇਸ ਅੰਦੋਲਨ ਵਿਚ ਅਣਚਾਹੇ ਅਨਸਰ ਦਾਖ਼ਲ ਹੋ ਗਏ ਹਨ। ਪਰ ਕਿਸਾਨ ਜਥੇਬੰਦੀਆਂ ਲਗਾਤਾਰ ਆਪਣਾ ਇਹ ਦਬਾਅ ਬਣਾ ਰਹੀਆਂ ਹਨ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਦੀ ਇਸ ਗੱਲ ਵਿਚ ਵੱਡਾ ਵਜ਼ਨ ਹੈ ਕਿ ਦੇਸ਼ ਭਰ ਦੇ ਕਿਸਾਨਾਂ ਨਾਲ ਸਬੰਧਿਤ ਇਸ ਵੱਡੇ ਬਦਲਾਅ ਦੀ ਯੋਜਨਾਬੰਦੀ ਵਿਚ ਕਿਸਾਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਗੰਭੀਰ ਵਿਸ਼ਿਆਂ 'ਤੇ ਕੋਈ ਖੁੱਲ੍ਹੀ ਬਹਿਸ ਹੀ ਕੀਤੀ ਗਈ ਸੀ। ਇਸ ਤਰ੍ਹਾਂ ਆਪਣੇ ਬਹੁਮਤ ਦੇ ਬਲਬੂਤੇ ਉਨ੍ਹਾਂ 'ਤੇ ਇਹ ਕਾਨੂੰਨ ਠੋਸ ਦਿੱਤੇ ਗਏ ਹਨ। ਪਿਛਲੇ ਮਹੀਨਿਆਂ ਤੋਂ ਚੱਲ ਰਹੇ ਇਸ ਅੰਦੋਲਨ ਵਿਚ ਪੰਜਾਬ ਦੇ ਕਿਸਾਨਾਂ ਨੇ ਹਰ ਤਰ੍ਹਾਂ ਨਾਲ ਵੱਡੀ ਸ਼ਮੂਲੀਅਤ ਕੀਤੀ ਹੈ। ਹਰਿਆਣੇ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਨਾਲ ਆ ਖੜ੍ਹੇ ਹੋਏ ਹਨ। ਹੁਣ ਰਾਜਸਥਾਨ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲਾਂ ਦੋ ਮਹੀਨੇ ਤੱਕ ਪੰਜਾਬ ਅਤੇ ਹਰਿਆਣਾ ਵਿਚ ਅੰਦੋਲਨ ਕਰਨ ਤੋਂ ਬਾਅਦ ਕਿਸਾਨਾਂ ਦੀਆਂ ਦਿੱਲੀ ਵੱਲ ਨੂੰ ਵਹੀਰਾਂ ਅਤੇ ਉਨ੍ਹਾਂ ਦੇ ਦ੍ਰਿੜ੍ਹ ਹੌਸਲੇ ਵੇਖ ਕੇ ਸਰਕਾਰ 'ਤੇ ਦਬਾਅ ਵਧਦਾ ਨਜ਼ਰ ਆ ਰਿਹਾ ਹੈ। ਇਸ ਦਬਾਅ ਕਰਕੇ ਕੇਂਦਰ ਵਲੋਂ ਪਹਿਲਾਂ ਐਲਾਨੀ ਗਈ 3 ਦਸੰਬਰ ਦੀ ਮੀਟਿੰਗ ਨੂੰ ਪਹਿਲੀ ਦਸੰਬਰ ਨੂੰ ਹੀ ਸੱਦ ਲਿਆ ਗਿਆ ਸੀ। ਮੰਗਲਵਾਰ ਨੂੰ ਹੋਈ ਦੋਵਾਂ ਧਿਰਾਂ ਵਿਚ ਲੰਮੀ ਮੀਟਿੰਗ ਤੋਂ ਚਾਹੇ ਕੁਝ ਸਿੱਟੇ ਤਾਂ ਨਹੀਂ ਨਿਕਲ ਸਕੇ ਅਤੇ ਨਾ ਹੀ ਇਸ ਮੀਟਿੰਗ ਨੂੰ ਕਿਸੇ ਤਰ੍ਹਾਂ ਸਫਲ ਕਿਹਾ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ 3 ਦਸੰਬਰ ਭਾਵ ਵੀਰਵਾਰ ਵਾਲੇ ਦਿਨ ਹੋਣ ਵਾਲੀ ਆਪਸੀ ਮੀਟਿੰਗ ਤੋਂ ਇਕ ਚੰਗੀ ਆਸ ਕੀਤੀ ਜਾ ਸਕਦੀ ਹੈ।
ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲੇ ਤੱਕ ਵੀ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਖੜ੍ਹੇ ਦਿਖਾਈ ਦਿੰਦੇ ਹਨ। ਪਿਛਲੇ ਦਿਨੀਂ ਉਨ੍ਹਾਂ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿਚ ਸਪੱਸ਼ਟ ਰੂਪ ਵਿਚ ਇਨ੍ਹਾਂ ਕਾਨੂੰਨਾਂ ਨੂੰ ਠੀਕ ਆਖਦਿਆਂ ਇਨ੍ਹਾਂ ਨੂੰ ਕਿਸਾਨਾਂ ਦੇ ਹਿਤ ਵਿਚ ਬਣਾਏ ਗਏ ਕਿਹਾ ਸੀ ਅਤੇ ਇਹ ਵੀ ਕਿ ਇਸ ਨਾਲ ਕਿਸਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਆਪਣੀ ਵਾਰਾਨਸੀ ਦੀ ਫੇਰੀ ਸਮੇਂ ਵੀ ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਦੀ ਵਕਾਲਤ ਕੀਤੀ ਹੈ। ਪ੍ਰਧਾਨ ਮੰਤਰੀ ਵਲੋਂ ਲਏ ਗਏ ਇਸ ਸਟੈਂਡ ਤੋਂ ਇਹ ਗੱਲ ਪ੍ਰਪੱਕ ਹੁੰਦੀ ਹੈ ਕਿ ਹਾਲੇ ਆਰੰਭੇ ਗਏ ਇਸ ਅੰਦੋਲਨ ਦਾ ਰਸਤਾ ਲੰਮਾ ਅਤੇ ਕਠਿਨ ਹੈ ਪਰ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ, ਉਸ ਵਿਚਲੀ ਦ੍ਰਿੜ੍ਹਤਾ ਨੂੰ ਵੇਖ ਕੇ ਸਰਕਾਰ ਇਸ ਸਮੁੱਚੇ ਵਰਤਾਰੇ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋ ਸਕਦੀ ਹੈ। ਉਸ ਦੀ ਅਜਿਹੀ ਰਜ਼ਾਮੰਦੀ ਹੀ ਮਾਹੌਲ ਨੂੰ ਕੁਝ ਸੁਖਾਵਾਂ ਬਣਾਉਣ ਵਿਚ ਸਹਾਈ ਹੋ ਸਕੇਗੀ।

ਬਰਜਿੰਦਰ ਸਿੰਘ ਹਮਦਰਦ

 

ਬਿਨਾਂ ਭਿੰਨ ਭੇਦ ਸਭ ਤੱਕ ਪਹੁੰਚੇ ਕੋਰੋਨਾ ਦਾ ਟੀਕਾ

ਲਗਪਗ ਇਕ ਸਾਲ ਹੋ ਗਿਆ ਹੈ ਕਿ ਚੀਨ ਦੇ ਵੁਹਾਨ ਵਿਚ ਕੋਵਿਡ-19 ਦੇ ਪਹਿਲੇ ਕੇਸ ਦੀ ਖ਼ਬਰ ਦੁਨੀਆ ਨੂੰ ਪਤਾ ਲੱਗੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਖੋਜ ਕੀਤੀ ਗਈ ਹੈ ਕਿ ਕਿਵੇਂ ਇਹ ਵਾਇਰਸ ਮਹਾਂਮਾਰੀ ਵਜੋਂ ਫੈਲ ਗਿਆ। ਇਹ ਇਲਜ਼ਾਮ ਵੀ ਲਗਾਏ ਗਏ ਕਿ ਇਹ ਜੈਵਿਕ ਹਥਿਆਰ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਪੱਖੀ ਮੀਡੀਆ

ਕਿਸਾਨਾਂ ਦੇ 26-27 ਨਵੰਬਰ ਦੇ 'ਦਿੱਲੀ ਚਲੋ' ਪ੍ਰੋਗਰਾਮ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਮੀਡੀਆ ਵਲੋਂ ਲਗਾਤਾਰ ਵੱਡੀ ਕਵਰੇਜ ਕੀਤੀ ਜਾ ਰਹੀ ਹੈ। ਬਹੁਤੇ ਚੈਨਲਾਂ ਦੀ ਸੁਰ 'ਤੇ ਹਮਦਰਦੀ ਅੰਨਦਾਤਾ ਕਿਸਾਨ ਦੇ ਨਾਲ ਹੈ। ਪਰ ਕੁਝ ਕੌਮੀ ਚੈਨਲ ਕਿਸਾਨਾਂ ਦੇ ਇਸ ...

ਪੂਰੀ ਖ਼ਬਰ »

ਰਾਜਨੀਤੀ ਵਿਚ ਵਧ ਰਿਹਾ ਹੈ ਸੰਘ ਦਾ ਰੋਲ

ਆਰ.ਐਸ.ਐਸ. 1925 'ਚ ਆਪਣੇ ਜਨਮ ਤੋਂ ਹੀ ਦੇਸ਼ ਦੀ ਆਜ਼ਾਦੀ ਦਾ ਵਿਰੋਧੀ ਤੇ ਅੰਗਰੇਜ਼ੀ ਸਾਮਰਾਜ ਨਾਲ ਮਿਲਵਰਤਣ ਕਰਕੇ ਅਜਿਹੇ ਰਾਸ਼ਟਰ ਨਿਰਮਾਣ ਕਰਨ ਦਾ ਮੁੜੈਲੀ ਸੀ, ਜੋ ਇਕ ਖ਼ਾਸ ਧਰਮ ਦੀ ਮਰਿਆਦਾ ਮੁਤਾਬਕ ਰਾਜ ਭਾਗ ਚਲਾਵੇ। ਬਿਨਾਂ ਕਿਸੇ ਲੁੱਕ-ਲੁਕਾਅ ਤੋਂ ਸੰਘ ਨੇਤਾ ਇਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX