ਤਾਜਾ ਖ਼ਬਰਾਂ


ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕੋਵਿਡ ਕੇਅਰ ਲਈ ਕੀਤਾ ਦਾਨ
. . .  1 minute ago
ਨਵੀਂ ਦਿੱਲੀ , 7 ਮਈ - ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਰਦੇਸ਼ਕ ਰੋਹਿਤ ਸ਼ੈਟੀ ਦੁਆਰਾ ਕੋਵਿਡ ਕੇਅਰ ਲਈ ਦਾਨ ਕਰਨ ਲਈ ਧੰਨਵਾਦ ਕੀਤਾ ...
ਕੈਪਟਨ ਨੇ ਦਿੱਤੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼
. . .  14 minutes ago
ਚੰਡੀਗੜ੍ਹ, 7 ਮਈ {ਮਾਨ} - ਕੋਇਡ ਨੰਬਰਾਂ ਦੇ ਵਾਧੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਤੌਰ 'ਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਸਖ਼ਤ ਰੋਕ ਲਗਾਉਣ ਦਾ ਅਧਿਕਾਰ ...
ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਪ੍ਰਦਾਨ ਕੀਤੀ ਜਾਵੇ
. . .  25 minutes ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਓ. ਪੀ. ਸੋਨੀ ਨਾਲ ਖ਼ਾਸ ਮੀਟਿੰਗ 'ਚ ਕਿਹਾ ਹੈ ਕਿ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ...
ਪੰਜਾਬ ਵਿਚ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਤੱਕ ਦੀ ਵੈਕਸੀਨ ਸੋਮਵਾਰ ਤੋਂ
. . .  41 minutes ago
ਚੰਡੀਗੜ੍ਹ, 7 ਮਈ {ਮਾਨ} - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚੋਂ 18-45 ਸਾਲਾਂ ਵਰਗ ਦੇ ਪਹਿਲਕਦਮੀ ਸਮੂਹਾਂ ਨੂੰ ਟੀਕਾ ਲਗਾਉਣ ਦੀ ...
ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  1 minute ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  about 1 hour ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਮੋਗਾ ਵਿਚ ਕੋਰੋਨਾ ਪੀੜਤ 81 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 81 ਹੋਰ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ...
ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ - ਏਮਜ਼ ਅਧਿਕਾਰੀ
. . .  about 1 hour ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ ਹੈ, ਉਸ ਦਾ ਏਮਜ਼ ਵਿਖੇ ਕੋਰੋਨਾ ਦਾ ਇਲਾਜ ਚਲ ਰਿਹਾ ਹੈ ...
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  about 2 hours ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 2 hours ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  about 2 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  about 3 hours ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਸਿਆਚਿਨ ਦੇ ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਦੇ ਭੋਗ ਮੌਕੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਚੈੱਕ ਭੇਟ
. . .  about 3 hours ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸਿਆਚਿਨ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਬਹਾਦਰ ਸਿਪਾਹੀ ਅਮਰਦੀਪ ਸਿੰਘ ...
ਮਾਛੀਵਾੜਾ ਵਿਚ ਕੋਰੋਨਾ ਦਾ ਕਹਿਰ ਹੋਇਆ ਘਾਤਕ,ਬੈਂਕ ਮੁਲਾਜ਼ਮ ਆਏ ਚਪੇਟ ਵਿਚ
. . .  about 3 hours ago
ਮਾਛੀਵਾੜਾ ਸਾਹਿਬ, 07 ਮਈ (ਮਨੋਜ ਕੁਮਾਰ) - ਮਾਛੀਵਾੜਾ ਸਾਹਿਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾ ਨੇ ਆਮ ਲੋਕਾਂ ਲਈ ਫਿਰ ਇਕ ਨਵੀ ਮੁਸੀਬਤ ਪੈਦਾ ਕਰ ਦਿੱਤੀ ਹੈ । ਪੁਲਿਸ ਸਟੇਸ਼ਨ ਨਜ਼ਦੀਕ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਸਾਹਿਬਾਨ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
. . .  about 3 hours ago
ਅੰਮ੍ਰਿਤਸਰ, 7 ਮਈ (ਜੱਸ) - ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਬਾਜ਼ਾਰ 9 ਤੋਂ 3 ਵਜੇ ਤੱਕ ਖੁੱਲ੍ਹਣਗੇ - ਡੀ.ਸੀ.
. . .  about 3 hours ago
ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ) - ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ...
ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਗ੍ਰਿਫ਼ਤਾਰ
. . .  about 4 hours ago
ਲੁਧਿਆਣਾ,07 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ ਪੁਲਿਸ ਨੇ ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ...
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  about 4 hours ago
ਫ਼ਿਰੋਜ਼ਪੁਰ (ਕੁੱਲਗੜ੍ਹੀ) 7 ਮਈ (ਸੁਖਜਿੰਦਰ ਸਿੰਘ ਸੰਧੂ) ਨਜ਼ਦੀਕੀ ਪਿੰਡ ਰੁਕਨ ਸ਼ਾਹ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ...
ਨਹੀਂ ਰਹੇ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ
. . .  about 4 hours ago
ਬਾਬਾ ਬਕਾਲਾ ਸਾਹਿਬ ,7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਭਾਰੀ ਧੱਕਾ ਲੱਗਾ, ਜਦੋਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ, ...
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਭਾਰਤ ਨੂੰ ਭੇਜੀ ਮਦਦ
. . .  about 5 hours ago
ਨਵੀਂ ਦਿੱਲੀ , 7 ਮਈ - ਸੰਯੁਕਤ ਰਾਸ਼ਟਰ ਦੀਆਂ ਕਈ ਏਜੰਸੀਆਂ ਨੇ ਕੌਵੀਡ -19 ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਭਾਰਤ ਨੂੰ ਆਪਣਾ ਸਮਰਥਨ ਦੇਣ ਲਈ ਤਕਰੀਬਨ 10,000 ਆਕਸੀਜਨ...
ਯੂ.ਐਸ. ਦੇ ਇਕ ਚੋਟੀ ਦੇ ਨੇਤਾ ਨੇ ਬਾਇਡਨ ਨੂੰ 60 ਮਿਲੀਅਨ ਐਸਟ੍ਰਾਜ਼ੇਨੇਕਾ ਟੀਕਾ ਖ਼ੁਰਾਕ ਭਾਰਤ ਲਈ ਜਾਰੀ ਕਰਨ ਦੀ ਅਪੀਲ ਕੀਤੀ
. . .  about 5 hours ago
ਅਮਰੀਕਾ , 7 ਮਈ - ਅਮਰੀਕੀ ਨਾਗਰਿਕ ਅਧਿਕਾਰਾਂ ਦੇ ਇਕ ਚੋਟੀ ਦੇ ਨੇਤਾ ਨੇ ਰਾਸ਼ਟਰਪਤੀ ਜੋ ਬਾਇਡਨ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਭਾਰਤ ਲਈ 60 ਮਿਲੀਅਨ ਐਸਟ੍ਰਾਜ਼ੇਨੇਕਾ ...
ਭਾਰਤ ਯਾਤਰਾ 'ਤੇ ਪਾਬੰਦੀ 15 ਮਈ ਤੋਂ ਬਾਅਦ ਨਹੀਂ ਵਧਾਈ ਜਾਵੇਗੀ - ਸਕਾਟ ਮੌਰਿਸਨ
. . .  about 5 hours ago
ਆਸਟਰੇਲੀਆ, 7 ਮਈ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਕੋਰੋਨਾਵਾਇਰਸ...
ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ
. . .  about 5 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ ) - ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ । ਜਿਸ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਫ਼ਤਹਿਗੜ੍ਹ ਸਾਹਿਬ

ਜਰਨੈਲੀ ਸੜਕ 'ਤੇ ਪਿੰਡ ਅੰਬੇਮਾਜਰਾ-ਤਲਵਾੜਾ ਕਰਾਸਿੰਗ 'ਤੇ ਬਣੇਗਾ ਓਵਰਬਿ੍ਜ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)- ਕੌਮੀ ਰਾਜ ਮਾਰਗ 'ਤੇ ਪੈਂਦੀ ਏਸ਼ੀਆ ਦੀ ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਅੰਬੇਮਾਜਰਾ-ਤਲਵਾੜਾ ਕਰਾਸਿੰਗ 'ਤੇ ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ ਇਕ ਕਿੱਲੋਮੀਟਰ ਲੰਮੇ ਓਵਰਬਿ੍ਜ ਦਾ ਨਿਰਮਾਣ ਕਰਵਾਇਆ ਜਾਵੇਗਾ ਜਿਸ ਨਾਲ ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰਾਂ ਸਮੇਤ ਇਲਾਕੇ ਦੇ ਦਰਜਨਾਂ ਪਿੰਡਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਨਾਲ ਪਿੰਡ ਅੰਬੇਮਾਜਰਾ ਵਿਖੇ ਪੋ੍ਰਜੈਕਟ ਵਾਲੀ ਥਾਂ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕੌਮੀ ਮਾਰਗ ਦੇ ਦੋਵੇਂ ਪਾਸੀਂ ਸਥਿਤ ਸਨਅਤ ਇਕਾਈਆਂ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਕੌਮ ਮਾਰਗ 'ਤੇ ਲੋੜੀਂਦੀ ਕਰਾਸਿੰਗ ਨਾ ਹੋਣ ਕਰਕੇ ਸਨਅਤਕਾਰਾਂ ਨੂੰ ਆਪਣੀਆਂ ਸਨਅਤੀ ਇਕਾਈਆਂ 'ਚ ਟਰੱਕਾਂ ਤੇ ਟਰਾਲਿਆਂ ਨਾਲ ਮਾਲ ਦੀ ਢੋਆ ਢੁਆਈ ਕਰਨ ਸਮੇਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਰੱਕ ਤੇ ਟਰਾਲਿਆਂ ਦੇ ਲੰਮੇ ਜਾਮ ਲੱਗੇ ਰਹਿੰਦੇ ਹਨ ਅਤੇ ਸੜਕੀ ਹਾਦਸੇ ਵਾਪਰਨ ਦਾ ਡਰ ਵੀ ਹਰ ਵੇਲੇ ਬਣਿਆ ਰਹਿੰਦਾ ਹੈ | ਡਾ. ਅਮਰ ਸਿੰਘ ਨੇ ਕਿਹਾ ਕਿ ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਉਦਯੋਗ ਦਾ ਪੰਜਾਬ ਅਤੇ ਦੇਸ਼ ਦੀ ਅਰਥਵਿਵਸਥਾ 'ਚ ਅਹਿਮ ਯੋਗਦਾਨ ਹੈ ਅਤੇ ਅੰਬੇਮਾਜਰਾ-ਤਲਵਾੜਾ ਕਰਾਸਿੰਗ 'ਤੇ ਓਵਰ ਬਿ੍ਜ ਬਣਨ ਨਾਲ ਮੰਡੀ ਗੋਬਿੰਦਗੜ੍ਹ 'ਚੋਂ ਸਿੱਧੀ ਲੰਘਣ ਵਾਲੀ ਟ੍ਰੈਫ਼ਿਕ ਅਤੇ ਸਨਅਤ ਸਬੰਧੀ ਮਾਲ ਦੀ ਢੋਆ ਢੁਆਈ ਕਰਨ 'ਚ ਲੱਗੇ ਟਰੱਕ ਟਰਾਲਿਆਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ 'ਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ ਅਤੇ ਨਾ ਹੀ ਜਾਮ ਲੱਗੇਗਾ | ਉਨ੍ਹਾਂ ਦੱਸਿਆ ਕਿ ਇਸ ਥਾਂ 'ਤੇ ਪੈਦਲ ਰਾਹਗੀਰਾਂ ਲਈ ਸੜਕ ਪਾਰ ਕਰਨ ਲਈ ਬਣੇ ਪੁਲ ਨੂੰ ਇੱਥੋਂ ਤਬਦੀਲ ਕਰ ਕੇ ਮੰਡੀ ਗੋਬਿੰਦਗੜ੍ਹ ਦੇ ਸ਼ਹਿਰੀ ਖੇਤਰ ਨੇੜੇ ਲਾਇਆ ਜਾਵੇਗਾ | ਇਸ ਮੌਕੇ ਹਲਕਾ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਇਸ ਪ੍ਰੋਜੈਕਟ ਸਬੰਧੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਜੈਕਟ ਸਨਅਤ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਏਗਾ ਅਤੇ ਮੰਡੀ ਗੋਬਿੰਦਗੜ੍ਹ ਦੀ ਸਨਅਤ ਹੋਰ ਤਰੱਕੀ ਵੱਲ ਵਧੇਗੀ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਛੇਤੀ ਸ਼ੁਰੂ ਕਰਵਾ ਕੇ ਤੈਅ ਸਮੇਂ 'ਚ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਨਾਲ ਰਾਬਤਾ ਕੀਤਾ ਤੇ ਇਹ ਪ੍ਰੋਜੈਕਟ ਪਾਸ ਕਰਵਾਇਆ | ਨਾਭਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦੇ ਦਾਖ਼ਲਾ ਪੁਆਇੰਟਾਂ 'ਤੇ ਕੌਮੀ ਮਾਰਗ ਉੱਪਰ ਸ਼ਾਨਦਾਰ ਸਵਾਗਤੀ ਗੇਟ ਵੀ ਬਣਾਏ ਜਾਣਗੇ | ਹਲਕਾ ਵਿਧਾਇਕ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸ਼ਹਿਰ ਨੂੰ ਦੋ ਹਿੱਸਿਆ 'ਚ ਵੰਡਣ ਵਾਲੀ ਰੇਲਵੇ ਲਾਈਨ 'ਤੇ ਉਸਾਰੇ ਜਾਣ ਵਾਲੇ ਓਵਰ ਬਿ੍ਜ ਦਾ ਕੰਮ ਵੀ ਛੇਤੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਸ਼ਹਿਰਵਾਸੀਆਂ ਅਤੇ ਇਲਾਕੇ ਪਿੰਡਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ | ਇਸ ਮੌਕੇ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਕੌਮੀ ਮਾਰਗ 'ਤੇ ਬੋਰਡਾਂ ਸਬੰਧੀ ਜੋ ਵੀ ਦਿੱਕਤਾਂ ਹਨ, ਉਹ ਛੇਤੀ ਹੀ ਦੂਰ ਕਰ ਦਿੱਤੀਆਂ ਜਾਣਗੀਆਂ | ਇਸ ਮੌਕੇ ਇਲਾਕੇ ਦੇ ਲੋਕਾਂ ਵਲੋਂ ਸਾਂਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਰਣਦੀਪ ਸਿੰਘ ਨਾਭਾ ਅਤੇ ਐਸ.ਡੀ.ਐਮ ਆਨੰਦ ਸਾਗਰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿੰਡ ਅੰਬੇਮਾਜਰਾ ਤਲਵਾੜਾ ਵਿਖੇ ਕਰਾਸਿੰਗ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਲੋਂ ਸੰਘਰਸ਼ ਕਮੇਟੀ ਦਾ ਗਠਨ ਕਰਕੇ ਇੱਥੇ ਧਰਨੇ ਵੀ ਲਗਾਏ ਸਨ ਅਤੇ ਕਈ ਵਾਰ ਸਰਕਾਰਾਂ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਪਰ ਫਿਰ ਵੀ ਓਵਰ ਬਿ੍ਜ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ | ਇਸ ਮੌਕੇ ਆਨੰਦ ਸਾਗਰ ਸ਼ਰਮਾ, ਮਾਰਕੀਟ ਕਮੇਟੀ ਅਮਲੋਹ ਦੇ ਚੇਅਰਮੈਨ ਜਸਜੀਤ ਸਿੰਘ ਰਾਜਾ, ਉਪ ਚੇਅਰਮੈਨ ਰਜਿੰਦਰ ਬਿੱਟੂ, ਸੰਜੀਵ ਦੱਤਾ ਪ੍ਰਧਾਨ ਬਲਾਕ ਕਾਂਗਰਸ, ਨੀਲਮ ਰਾਣੀ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਬੌਵੀ, ਡਾ. ਮਨਮੋਹਨ ਕੌਸ਼ਲ, ਅਮਿਤ ਜੈ ਚੰਦ ਲੱਕੀ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਲੋਹ, ਸਬ ਇੰਸ: ਪ੍ਰੇਮ ਸਿੰਘ, ਅਮਿੱਤ ਠਾਕੁਰ, ਸਾਬਕਾ ਕੌਾਸਲਰ ਹਰਪ੍ਰੀਤ ਸਿੰਘ ਪਿ੍ੰਸ, ਰਾਮ ਕਿ੍ਸ਼ਨ ਭੱਲਾ, ਚੀਫ਼ ਸੈਨੇਟਰੀ ਇੰਸ. ਸੰਦੀਪ ਕੁਮਾਰ, ਜੇ.ਈ. ਸੰਦੀਪ ਸਿੰਘ, ਰਣਜੀਤ ਸਿੰਘ ਅੰਬੇਮਾਜਰਾ, ਗੁਰਦੀਪ ਸਿੰਘ ਗੁਰਾਇਆ, ਸ਼ੇਰ ਅਲੀ, ਜਸਪਾਲ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ, ਮਾਸਟਰ ਜਰਨੈਲ ਸਿੰਘ, ਬਲਕਾਰ ਸਿੰਘ ਨੰਬਰਦਾਰ, ਸੇਵਾ ਰਾਮ ਖੀਵਾ ਤੇ ਡਾ. ਜੋਗਿੰਦਰ ਸਿੰਘ ਮੈਣੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

ਦਰਜਾ ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਮੰਗਾਂ ਸਬੰਧੀ ਅੱਜ ਕਰੇਗੀ ਝੰਡਾ ਮਾਰਚ-ਚੀਮਾ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)-ਦਰਜਾ ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ | ਪ੍ਰਧਾਨ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ...

ਪੂਰੀ ਖ਼ਬਰ »

ਮੋਦੀ ਸਰਕਾਰ ਵਲੋਂ ਨਰਮੇ ਦੀ ਐੱਮ.ਐੱਸ.ਪੀ. 'ਚ ਕਟੌਤੀ ਕਰਨਾ ਨਿੰਦਣਯੋਗ- ਚੇਅਰਮੈਨ ਨੌਗਾਵਾਂ

ਬਸੀ ਪਠਾਣਾਂ, 2 ਦਸੰਬਰ (ਐਚ.ਐਸ. ਗੌਤਮ)- ਮਾਰਕੀਟ ਕਮੇਟੀ ਦੇ ਚੇਅਰਮੈਨ ਸਤਬੀਰ ਸਿੰਘ ਨੌਗਾਵਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਸਖ਼ਤ ਲਹਿਜ਼ੇ 'ਚ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ | ...

ਪੂਰੀ ਖ਼ਬਰ »

ਖਮਾਣੋਂ ਦੇ ਲਹਿੰਗਾ ਹਾਊਸ 'ਚ ਹੋਈ ਚੋਰੀ

ਖਮਾਣੋਂ, 2 ਦਸੰਬਰ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੇ ਖੰਨਾ ਰੋਡ 'ਤੇ ਸਥਿਤ ਮਸ਼ਹੂਰ ਗਰਗ ਲਹਿੰਗਾ ਹਾਊਸ ਵਿਚ ਬੀਤੇ ਰਾਤ ਨਕਦੀ ਆਦਿ ਚੋਰੀ ਹੋਣ ਦਾ ਸਮਾਚਾਰ ਹੈ | ਦੁਕਾਨ ਮਾਲਕ ਆਸ਼ੂ ਗੁਪਤਾ ਨੇ ਦੱਸਿਆ ਕਿ ਬੁੱਧਵਾਰ ਤੜਕੇ ਲਗਪਗ 4 ਵਜੇ ਚੋਰੀ ਨੂੰ ਅੰਜਾਮ ਦਿੱਤਾ ਗਿਆ ...

ਪੂਰੀ ਖ਼ਬਰ »

ਅੰਦੋਲਨ 'ਚ ਸ਼ਾਮਿਲ ਹੋਣ ਲਈ ਥਾਬਲਾਂ ਤੋਂ ਕਿਸਾਨਾਂ ਦੇ ਇਕ ਹੋਰ ਜਥੇ ਨੇ ਕੀਤਾ ਦਿੱਲੀ ਵੱਲ ਕੂਚ

ਬਸੀ ਪਠਾਣਾਂ, 2 ਦਸੰਬਰ (ਰਵਿੰਦਰ ਮੌਦਗਿਲ)- ਮੰਗਲਵਾਰ ਨੂੰ ਹੋਈ ਥਾਬਲਾਂ ਦੇ ਕਿਸਾਨਾਂ ਦੀ ਮੀਟਿੰਗ ਵਿਚ ਮੌਜੂਦ ਕੁਲਦੀਪ ਸਿੰਘ ਨੰਬਰਦਾਰ, ਲਖਵੀਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਲਜੀਤ ਸਿੰਘ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ...

ਪੂਰੀ ਖ਼ਬਰ »

ਕੇਂਦਰ ਦੇ ਕਾਲੇ ਕਾਨੂੰਨਾਂ ਕਾਰਨ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵੀ ਹੋ ਰਿਹਾ ਪ੍ਰਭਾਵਿਤ- ਧਾਲੀਵਾਲ, ਸਲਾਣਾ

ਮੰਡੀ ਗੋਬਿੰਦਗੜ੍ਹ, 2 ਦਸੰਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਧਾਲੀਵਾਲ ਅਤੇ ਉਦਯੋਗਪਤੀ ਪਰਮਿੰਦਰ ਸਿੰਘ ਸਲਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੁਧਾਰ ਦੀ ਆੜ ਹੇਠ ਬਣਾਏ ...

ਪੂਰੀ ਖ਼ਬਰ »

ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ 'ਆਪ' ਦੇ ਵਲੰਟੀਅਰ ਤੇ ਆਗੂ ਕਿਸਾਨ ਸੰਘਰਸ਼ 'ਚ ਡਟੇ ਰਹਿਣਗੇ-ਲਿਬੜਾ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਹੁਣ ਦੇਸ਼ ਵਿਆਪੀ ਰੂਪ ਅਖ਼ਤਿਆਰ ਕਰ ਲਿਆ ਹੈ ਜਿਸ ਕਰਕੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 1 ਕੋਰੋਨਾ ਪੀੜਤ ਮਰੀਜ਼ ਦੀ ਮੌਤ, 12 ਨਵੇਂ ਮਰੀਜ਼ਾਂ ਦੀ ਹੋਈ ਪਛਾਣ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 1 ਕੋਰੋਨਾ ਪੀੜਤ ਮਰੀਜ਼ ਸਾਧੂ ਸਿੰਘ (71) ਵਾਸੀ ਪਿੰਡ ਤਲਵਾੜਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੌਤ ਹੋ ਗਈ ਹੈ ...

ਪੂਰੀ ਖ਼ਬਰ »

ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ 6 ਨੂੰ ਮਨਾਇਆ ਜਾਵੇਗਾ- ਸਹੋਤਾ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)- ਰਾਸ਼ਟਰੀ ਵਾਲਮੀਕਿ ਸਭਾ ਦੀ ਅਹਿਮ ਮੀਟਿੰਗ, ਸਭਾ ਦੇ ਚੇਅਰਮੈਨ ਕੁਲਦੀਪ ਸਹੋਤਾ ਦੀ ਅਗਵਾਈ 'ਚ ਸਰਹਿੰਦ ਵਿਖੇ ਹੋਈ ਜਿਸ 'ਚ ਸਭਾ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਉਣ ਸਬੰਧੀ ...

ਪੂਰੀ ਖ਼ਬਰ »

ਸਰਕਾਰਾਂ ਦੀਆਂ ਦਿਵਿਆਂਗਾਂ ਲਈ ਬਣਾਈਆਂ ਸਕੀਮਾਂ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ- ਜਰਗਰ

ਬਸੀ ਪਠਾਣਾਂ, 2 ਦਸੰਬਰ (ਰਵਿੰਦਰ ਮੌਦਗਿਲ)- ਲੰਮੇ ਸਮੇਂ ਤੋਂ ਦਿਵਿਆਂਗਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਕਨਫੈਡਰੇਸ਼ਨ ਫ਼ਾਰ ਚੈਲੇਂਜਡ ਦੇ ਪ੍ਰਧਾਨ ਮਨਮੋਹਨ ਜਰਗਰ ਨੇ ਕਿਹਾ ਕਿ ਸਰਕਾਰਾਂ 3 ਦਸੰਬਰ ਨੂੰ ਪੂਰੇ ਜ਼ੋਰ ਸ਼ੋਰ ਨਾਲ ਵਿਸ਼ਵ ਵਿਕਲਾਂਗ ਦਿਵਸ ਮਨਾਉਂਦੀਆਂ ...

ਪੂਰੀ ਖ਼ਬਰ »

ਦਰਬਾਰਾ ਸਿੰਘ ਗੁਰੂ ਨੇ ਦਿੱਲੀ ਧਰਨੇ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ ਪੁੱਛਿਆ

ਖਮਾਣੋਂ, 2 ਦਸੰਬਰ (ਜੋਗਿੰਦਰ ਪਾਲ)- ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖ ਸੇਵਾਦਾਰ ਦਰਬਾਰਾ ਸਿੰਘ ਗੁਰੂ ਸਾਬਕਾ ਪਿ੍ੰਸੀਪਲ ਸਕੱਤਰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਜ਼ਦੀਕੀ ਪਿੰਡ ਰਾਣਵਾਂ ਵਿਖੇ ਦਿੱਲੀ ...

ਪੂਰੀ ਖ਼ਬਰ »

ਟਰਾਂਸਪੋਰਟਰਾਂ ਵਲੋਂ ਕਿਸਾਨਾਂ ਦੇ ਹੱਕ 'ਚ ਚੱਕਾ ਜਾਮ ਕਰਨ ਦਾ ਫ਼ੈਸਲਾ

ਮੰਡੀ ਗੋਬਿੰਦਗੜ੍ਹ, 2 ਦਸੰਬਰ (ਮੁਕੇਸ਼ ਘਈ)- ਮੰਡੀ ਗੋਬਿੰਦਗੜ੍ਹ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੀ ਮੀਟਿੰਗ ਇੱਥੋਂ ਦੇ ਅਮਲੋਹ ਰੋਡ 'ਤੇ ਗੁਰਦੀਪ ਸਿੰਘ ਮਦਨ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਟਰਾਂਸਪੋਰਟਰਾਂ ਦੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਨੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਬਸੀ ਪਠਾਣਾਂ, 2 ਦਸੰਬਰ (ਐਚ.ਐਸ. ਗੌਤਮ)-ਬਸੀ ਪਠਾਣਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵਲੋਂ ਐਸ.ਡੀ.ਐਮ. ਜਸਪ੍ਰੀਤ ਸਿੰਘ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਨੂੰ ਚੱਲ ...

ਪੂਰੀ ਖ਼ਬਰ »

ਡੈਮੋਕ੍ਰੈਟਿਕ ਫ਼ਰੰਟ ਪੰਜਾਬ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)- ਡੈਮੋਕਰੈਟਿਕ ਫ਼ਰੰਟ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਅZਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਤਹਿਸੀਲਦਾਰ ਗੁਰਜਿੰਦਰ ਸਿੰਘ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਕਿਸਾਨ ਆਗੂਆਂ ਵਲੋਂ ਬਲਾਕ ਖਮਾਣੋਂ ਦੇ ਦਰਜਨਾਂ ਪਿੰਡਾਂ ਦਾ ਦੌਰਾ

ਖਮਾਣੋਂ, 2 ਦਸੰਬਰ (ਜੋਗਿੰਦਰ ਪਾਲ)- ਬਲਾਕ ਖਮਾਣੋਂ ਦੇ ਸੀਨੀਅਰ ਕਿਸਾਨ ਆਗੂਆਂ ਗੁਰਦੀਪ ਸਿੰਘ ਜਟਾਣਾ ਉੱਚਾ, ਨੰਬਰਦਾਰ ਮਹਿੰਦਰ ਸਿੰਘ ਜਟਾਣਾ ਉੱਚਾ, ਬਲਬੀਰ ਸਿੰਘ ਜਟਾਣਾ ਉੱਚਾ ਅਤੇ ਚਰਨਜੀਤ ਸਿੰਘ ਜਟਾਣਾ ਦੀ ਅਗਵਾਈ ਹੇਠ ਅੱਜ ਬਲਾਕ ਖਮਾਣੋਂ ਦੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਜੀ.ਪੀ.ਸੀ. 'ਚ ਆਨਲਾਈਨ ਭਾਸ਼ਨ ਮੁਕਾਬਲੇ ਕਰਵਾਏ

ਮੰਡੀ ਗੋਬਿੰਦਗੜ੍ਹ, 2 ਦਸੰਬਰ (ਮੁਕੇਸ਼ ਘਈ)- ਗੋਬਿੰਦਗੜ੍ਹ ਪਬਲਿਕ ਕਾਲਜ ਦੇ ਇਲੈਕਟ੍ਰੋਲ ਲਿਟਰੇਸੀ ਕਲੱਬ ਦੁਆਰਾ 'ਵਿਕਲਾਂਗ ਮਤਦਾਤਾ ਲਈ ਮਤਦਾਨ ਤੇ ਰਜਿਸਟ੍ਰੇਸ਼ਨ ਕਰਨਾ ਕਿਉਂ ਜ਼ਰੂਰੀ ਹੈ', ਕਿਵੇਂ ਭਾਰਤੀ ਲੋਕਤੰਤਰ ਮਜ਼ਬੂਤ ਹੋਵੇਗਾ ਜਦੋਂ ਵੱਖ-ਵੱਖ ਵਿਕਲਾਂਗ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਨਾਲਾਇਕੀ ਨੇ ਦੇਸ਼ ਨੂੰ ਕਸੂਤੀ ਮੁਸ਼ਕਿਲ 'ਚ ਫਸਾਇਆ-ਨਿਰੰਜਨ

ਬਸੀ ਪਠਾਣਾਂ, 2 ਦਸੰਬਰ (ਗੁਰਬਚਨ ਸਿੰਘ ਰੁਪਾਲ)- ਮੋਦੀ ਸਰਕਾਰ ਦੀ ਨਾਲਾਇਕੀ ਨੇ ਪੂਰੇ ਦੇਸ਼ ਨੂੰ ਕਸੂਤੀ ਹਾਲਤ 'ਚ ਫਸਾ ਕੇ ਰੱਖ ਦਿੱਤਾ ਹੈ | ਇਹ ਗੱਲ ਅੱਜ ਇੱਥੇ ਮੁੱਖ ਸੜਕ 'ਤੇ ਸਥਿਤ ਵਪਾਰ ਮੰਡਲ ਦੇ ਦਫ਼ਤਰ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਨਿਰੰਜਨ ਕੁਮਾਰ ਨੇ ...

ਪੂਰੀ ਖ਼ਬਰ »

ਖਮਾਣੋਂ 'ਚ ਮੁੜ ਪੈਣ ਲੱਗੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ

ਖਮਾਣੋਂ, 2 ਦਸੰਬਰ (ਜੋਗਿੰਦਰ ਪਾਲ)- ਖਮਾਣੋਂ ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਫਿਰ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪੈਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣਾ ਸਿੱਖ ਪੰਥ ਤੇ ਕੌਮ ਲਈ ਮੰਦਭਾਗਾ- ਦੁਭਾਲੀ, ਲਾਡੀ

ਚੁੰਨ੍ਹੀ, 2 ਦਸੰਬਰ (ਗੁਰਪ੍ਰੀਤ ਸਿੰਘ ਬਿਲਿੰਗ)-ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣਾ ਸਿੱਖ ਪੰਥ ਅਤੇ ਕੌਮ ਲਈ ਮੰਦਭਾਗਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਆਗੂ ਕੁਲਦੀਪ ...

ਪੂਰੀ ਖ਼ਬਰ »

ਵਿਧਾਇਕ ਜੀ.ਪੀ. ਨੇ ਖਮਾਣੋਂ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਕਰਨ ਦਾ ਦਿੱਤਾ ਭਰੋਸਾ

ਖਮਾਣੋਂ, 2 ਦਸੰਬਰ (ਮਨਮੋਹਣ ਸਿੰਘ ਕਲੇਰ)- ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਵਲੋਂ ਖਮਾਣੋਂ ਦੇ ਵਾਰਡ ਨੰ-1 ਠੇਕੇ ਵਾਲੀ ਗਲੀ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀਆਂ 'ਚ ਵਿਆਪਕ ਪੱਧਰ 'ਤੇ ਗੰਦੇ ਪਾਣੀ ਦੇ ਆ ਜਾਣ ਕਰਕੇ ਵਾਰਡ ਵਾਸੀਆਂ ਦੀ ਸਮੱਸਿਆ ਦਾ ਹੱਲ 15 ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਉਪਰੰਤ ਹੀ ਘਰਾਂ ਨੂੰ ਆਵਾਂਗੇ-ਸੌਾਟੀ

ਅਮਲੋਹ, 2 ਦਸੰਬਰ (ਰਿਸ਼ੂ ਗੋਇਲ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਬਲਾਕ ਅਮਲੋਹ ਦੇ ਸੈਂਕੜੇ ਅਹੁਦੇਦਾਰ ਤੇ ਵਰਕਰ ਦਿੱਲੀ ਵਿਖੇ ਮੋਦੀ ਸਰਕਾਰ ਖ਼ਿਲਾਫ਼ ਪਿਛਲੇ ਇਕ ਹਫ਼ਤੇ ...

ਪੂਰੀ ਖ਼ਬਰ »

ਬਾਬਾ ਬਲਵਿੰਦਰ ਦਾਸ ਵੀ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਪਹੁੰਚੇ

ਬਸੀ ਪਠਾਣਾਂ, 2 ਦਸੰਬਰ (ਐਚ.ਐਸ. ਗੌਤਮ)- ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਂਪੁਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਦਾਸ ਵੀ ਆਪਣੇ ਸ਼ਰਧਾਲੂਆਂ ਤੇ ਸਾਥੀਆਂ ਸਮੇਤ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਪਹੁੰਚ ਗਏ ਹਨ, ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਿੱਲੀ ਧਰਨੇ 'ਚ ਕਿਸਾਨਾਂ ਨੂੰ ਲੋੜੀਦੀਆਂ ਵਸਤਾਂ ਪਹੁੰਚਾਏਗੀ- ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)- ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਕਰਮਚਾਰੀ ਯੂਨੀਅਨ, ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਲੋੜੀਂਦਾ ਸਾਮਾਨ ਪਹੰੁਚਾਏਗੀ | ਇਨ੍ਹਾਂ ਗੱਲਾਂ ਦਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ-ਰਾਜੂ ਖੰਨਾ

ਅਮਲੋਹ, 2 ਦਸੰਬਰ (ਰਿਸ਼ੂ ਗੋਇਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਲਈ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ਾਂ ਵਿਦੇਸ਼ਾਂ ਦੇ ਕਿਸਾਨ ਇੱਕਜੁੱਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ...

ਪੂਰੀ ਖ਼ਬਰ »

ਦਿੱਲੀ 'ਚ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ-ਹੈਪੀ

ਬਸੀ ਪਠਾਣਾਂ, 2 ਦਸੰਬਰ (ਗੁਰਬਚਨ ਸਿੰਘ ਰੁਪਾਲ)- ਲਗਪਗ 2 ਮਹੀਨੇ ਤੋਂ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਹਰਿਆਣਾ ਸਰਕਾਰ ਦੀਆਂ ਸਭ ਰੋਕਾਂ ਨੂੰ ਪਾਰ ਕਰਕੇ ਦਿੱਲੀ ਪੁੱਜੇ ਅੰਦੋਲਨਕਾਰੀ ਪੰਜਾਬੀ ਕਿਸਾਨਾਂ ਨੂੰ ਸਿਰ 'ਤੇ ਬਿਠਾ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਹੈ- ਪ੍ਰੋ: ਜਲਵੇੜਾ

ਚੁੰਨ੍ਹੀ, 2 ਦਸੰਬਰ (ਗੁਰਪ੍ਰੀਤ ਸਿੰਘ ਬਿਲਿੰਗ)- ਦਿੱਲੀ ਦੇ ਕੁੰਡਲ਼ੀ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਆਢਾ ਲਾਈ ਬੈਠੇ ਕਿਸਾਨਾਂ ਦੀ ਜਿੱਤ ਨੇੜੇ ਹੈ, ਜੋ ਇਤਿਹਾਸ ਦਾ ਇਕ ਅਹਿਮ ਹਿੱਸਾ ਬਣੇਗੀ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ 'ਚ ਜੋਸ਼ ਭਰ ਦਿੱਤਾ-ਛੰਨਾ

ਜਖਵਾਲੀ, 2 ਦਸੰਬਰ (ਨਿਰਭੈ ਸਿੰਘ)- ਕਿਸਾਨਾਂ ਦੇ ਅੰਦੋਲਨ ਦਾ ਘੇਰਾ ਦਿਨ-ਰਾਤ ਵੱਡਾ ਹੁੰਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਕੂਚ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਕੇਜਰੀਵਾਲ ਵਲੋਂ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ- ਗੁਰੂ

ਖਮਾਣੋਂ, 2 ਦਸੰਬਰ (ਮਨਮੋਹਣ ਸਿੰਘ ਕਲੇਰ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ 'ਚ ਖੇਤੀ ਕਾਨੰੂਨਾਂ ਜਿਨ੍ਹਾਂ 'ਚ ਸਭ ਤੋਂ ਵੱਧ ਕਿਸਾਨ ਮਾਰੂ ਐਕਟ, ਖੇਤੀ ਉਪਜ, ਵਪਾਰ ਤੇ ਵਣਜ ਲਾਗੂ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ | ਕਿਸਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX