ਤਾਜਾ ਖ਼ਬਰਾਂ


ਸੂਬੇ ਦੇ ਦਫਤਰੀ ਕਾਮਿਆਂ ਦੀ ਕੱਲ੍ਹ ਹੋਣ ਵਾਲੀ ਕਲਮਛੋੜ ਹੜਤਾਲ ਮੁਲਤਵੀ
. . .  1 day ago
ਲੁਧਿਆਣਾ, 5 ਅਗਸਤ (ਸਲੇਮਪੁਰੀ ) - ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਕੱਲ੍ਹ 6 ਅਗਸਤ ਨੂੰ ਪੰਜਾਬ ਭਰ ਵਿਚ ਕੀਤੀ ਜਾਣ ਵਾਲੀ ਕਲਮਛੋੜ ...
ਸੋਈ ਮਾਝਾ ਜ਼ੋਨ ਦੇ ਪ੍ਰਧਾਨ ਬਣੇ ਗੌਰਵਦੀਪ ਸਿੰਘ ਵਲਟੋਹਾ
. . .  1 day ago
ਅਮਰਕੋਟ, 5 ਅਗਸਤ (ਭੱਟੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ .ਆਈ . ਸੋਈ ਦੇ ਮਾਝਾ ਜ਼ੋਨ ਦਾ ਦੁਬਾਰਾ ਸੀਨੀਅਰ ਅਕਾਲੀ ਆਗੂ ਜ਼ਿਲ੍ਹਾ ਜਥੇਦਾਰ ਪ੍ਰੋ. ਵਿਰਸਾ ਸਿੰਘ ...
ਉਦਯੋਗਾਂ ਦੇ ਕੈਮੀਕਲ ਨਾਲ ਬਰਸਾਤੀ ਨਾਲੇ ਦਾ ਪਾਣੀ ਹੋਇਆ ਲਾਲ
. . .  1 day ago
ਜ਼ੀਰਕਪੁਰ, 5 ਅਗਸਤ, (ਹੈਪੀ ਪੰਡਵਾਲਾ) - ਇੱਥੋਂ ਦੇ ਢਕੋਲੀ ਖ਼ੇਤਰ 'ਚੋਂ ਲੰਘਦੇ ਬਰਸਾਤੀ ਨਾਲੇ 'ਚ ਉਦਯੋਗਾਂ ਦਾ ਕੈਮੀਕਲ ਮਿਲਣ ਕਾਰਨ ਨਾਲੇ ਦਾ ਪਾਣੀ ਲਾਲ ਹੋ ਗਿਆ, ਜਿਸ ਦੀ ਜਾਂਚ ਲਈ ...
ਭਾਰਤੀ ਹਾਕੀ ਖਿਡਾਰੀ ਰੁਪਿੰਦਰ ਦੇ ਘਰ ਪੁੱਜੇ ਨਵਜੋਤ ਸਿੱਧੂ
. . .  1 day ago
ਫ਼ਰੀਦਕੋਟ, 5 ਅਗਸਤ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰਤ ਵਲੋਂ ਉਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ ਕਾਂਸੇ ਦਾ ਤਗਮਾ ਜਿੱਤਣ 'ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਤਰ੍ਹਾਂ ਉਹ ਹਾਕੀ ਖਿਡਾਰੀ...
ਕਿਸਾਨਾਂ ਦੇ ਰੋਹ ਅੱਗੇ ਅੱਗੇ ਝੁਕੀ ਪੰਜਾਬ ਸਰਕਾਰ
. . .  1 day ago
ਪਾਇਲ, 5 ਅਗਸਤ (ਨਿਜ਼ਾਮਪੁਰ/ਰਾਜਿੰਦਰ ਸਿੰਘ) - ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਲਾਭ ਸਿੰਘ ਵਾਸੀ ਸਿਰਥਲਾ ਦੇ ਸਪੁੱਤਰ ਨੂੰ ਕਲਰਕ ਦੀ ਨੌਕਰੀ ਦਾ ਨਿਯੁਕਤੀ ਪੱਤਰ ਅਤੇ ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ। ਜ਼ਿਕਰਯੋਗ ਹੈ ਕਿ...
ਅਧਿਆਪਕ ਵਿਸ਼ੇਸ਼ ਮੌਕੇ ਤਹਿਤ ਆਨ ਲਾਈਨ ਬਦਲੀਆਂ ਲਈ ਸਟੇਸ਼ਨ ਚੋਣ ਕੱਲ੍ਹ ਤੱਕ ਕਰ ਸਕਣਗੇ
. . .  1 day ago
ਨੌਜਵਾਨ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਬਾਲਿਆਂਵਾਲੀ, 5 ਅਗਸਤ (ਕੁਲਦੀਪ ਮਤਵਾਲਾ) - ਨੇੜਲੇ ਪਿੰਡ ਡਿੱਖ (ਬਠਿੰਡਾ) ਵਿਖੇ ਇੱਕ ਨੌਜਵਾਨ ਦਾ ਅਣਪਛਾਤੇ ਕਾਤਲਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਥਾਣਾ ਬਾਲਿਆਂਵਾਲੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ...
ਡਿਪਟੀ ਸੰਦੀਪ ਸਿੰਘ ਧਾਲੀਵਾਲ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ
. . .  1 day ago
ਚੰਡੀਗੜ੍ਹ, 5 ਅਗਸਤ - ਸਤੰਬਰ 2019 ਵਿਚ ਅਮਰੀਕਾ ਦੇ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ...
ਬਰਤਾਨੀਆ ਨੇ ਭਾਰਤ ਨੂੰ ਯਾਤਰਾ ਲਾਲ ਸੂਚੀ ਤੋਂ ਹਟਾਇਆ
. . .  1 day ago
ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ. 'ਚ ਜਿੱਥੇ ਕੋਰੋਨਾ ਪਾਬੰਦੀਆਂ ਖ਼ਤਮ ਕਰਕੇ ਆਮ ਜ਼ਿੰਦਗੀ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਹਨ। ਉੱਥੇ ਹੀ, ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੀ ਸਥਿਤੀ ਵਿਚ ਯੂ.ਕੇ. ਨੇ ਆਪਣੀ ਯਾਤਰਾ ਸੂਚੀ 'ਚ ਤਬਦੀਲੀ ਕਰਦਿਆਂ ਭਾਰਤ...
ਦਹੀਆ ਦੀ ਫਾਈਨਲ 'ਚ ਹਾਰ ਤੋਂ ਤਿਹਾੜ 'ਚ ਬੰਦ ਸੁਸ਼ੀਲ ਕੁਮਾਰ ਹੋਏ ਭਾਵੁਕ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ 'ਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਭਾਰਤ ਦੇ ਰਵੀ ਦਹੀਆ ਸੋਨ ਤਗਮੇ ਤੋਂ ਖੁੰਝ ਗਏ। ਜਿਸ ਤੋਂ ਭਾਰਤ ਦੇ ਅਰਸ਼ ਤੋਂ ਫ਼ਰਸ਼ 'ਤੇ ਪੁੱਜੇ ਪਹਿਲਵਾਨ ਸੁਸ਼ੀਲ ਕੁਮਾਰ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਉਨ੍ਹਾਂ ਨੂੰ ਟੀ.ਵੀ...
ਪੰਜਾਬ 'ਚ ਪੀ. ਐਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਸ਼ਾਮ 5 ਵਜੇ ਤੋਂ ਸਰਕਾਰੀ ਫ਼ੋਨ ਕੀਤੇ ਬੰਦ, ਸਰਕਾਰ ਪ੍ਰਤੀ ਰੋਸ
. . .  1 day ago
ਨਸਰਾਲਾ, 5 ਅਗਸਤ (ਸਤਵੰਤ ਸਿੰਘ ਥਿਆੜਾ) - ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਅੱਜ ਸੂਬਾ ਪੱਧਰ 'ਤੇ ਸੰਘਰਸ਼ ਤੇਜ਼ ਕਰਦਿਆਂ ਪੰਜਾਬ ਵਿਚ ਦਫ਼ਤਰੀ ਵਟਸਐਪ ਗਰੁੱਪਾਂ ਵਿਚੋਂ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ ਤੇ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਰੋਜ਼ਾਨਾ...
ਡੇਰਾਬਸੀ ਵਿਖੇ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ
. . .  1 day ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ) - ਮਾਈਨਿੰਗ ਦੇ ਗੜ੍ਹ ਮੰਨੇ ਜਾਂਦੇ ਡੇਰਾਬਸੀ ਖੇਤਰ ਵਿਚ ਚਿੱਟੇ ਦਿਨੀਂ ਨਾਜਾਇਜ਼ ਮਾਈਨਿੰਗ ਜਾਰੀ ਹੈ। ਡੇਰਾਬਸੀ ਨਗਰ ਕੌਂਸਲ ਦੀ ਹੱਦ ਵਿਚ ਪੈਂਦੇ ਪਿੰਡ ਦੰਦਰਾਲਾ ਵਿਖੇ ਮਾਈਨਿੰਗ ਮਾਫ਼ੀਆ ਨੇ 12 ਕਿੱਲੇ ਜ਼ਮੀਨ ਪੁੱਟ ਦਿੱਤੀ। ਸਰਕਾਰੇ ਦਰਬਾਰੇ ਕਿਸੇ ਪਾਸੇ ਸੁਣਵਾਈ ਨਾ...
ਦੀਪਕ ਪੁਨੀਆ ਨੇ ਜਿੱਤਿਆ ਦਿਲ - ਮੋਦੀ ਵਲੋਂ ਟਵੀਟ ਕਰਕੇ ਵਧਾਇਆ ਗਿਆ ਹੌਸਲਾ
. . .  1 day ago
ਨਵੀਂ ਦਿੱਲੀ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ ਕਾਂਸੇ ਦੇ ਤਗਮੇ ਨੂੰ ਲੈ ਕੇ ਹੋਏ ਮੁਕਾਬਲੇ ਵਿਚ ਭਾਰਤ ਦੇ ਦੀਪਕ ਪੁਨੀਆ ਵਲੋਂ ਦਿੱਤੀ ਗਈ ਸਖ਼ਤ ਟੱਕਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੀਪਕ ਪੁਨੀਆ ਬੇਸ਼ੱਕ ਤਗਮਾ ਹਾਸਲ ਨਾ ਕਰ ਸਕੇ ਹੋਣ ਪਰ ਉਨ੍ਹਾਂ ਨੇ ਦਿਲ ਜ਼ਰੂਰ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ...
ਅਸ਼ਵਨੀ ਸੇਖੜੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
. . .  1 day ago
ਹਾਕੀ ਦੇ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਬੈਲਜੀਅਮ ਬਣਿਆ ਉਲੰਪਿਕ ਚੈਂਪੀਅਨ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਇਸ ਤਰ੍ਹਾਂ ਆਸਟ੍ਰੇਲੀਆ ਨੂੰ ਚਾਂਦੀ ਤੇ ਭਾਰਤ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ ਹੈ...
ਕਾਂਗਰਸੀ ਸੰਸਦ ਮੈਂਬਰਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 5 ਅਗਸਤ (ਉਪਮਾ ਡਾਗਾ ਪਾਰਥਾ) - ਸੰਸਦ ਭਵਨ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਵਲੋਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ...
ਕੁਸ਼ਤੀ ਵਿਚ ਭਾਰਤ ਦੇ ਰਵੀ ਦਹੀਆ ਫਾਈਨਲ ਵਿਚ ਹਾਰੇ, ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਖ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਨੇ ਭਾਰਤ ਦੇ ਰਵੀ ਦਹੀਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ, ਜਦਕਿ ਭਾਰਤ ਦੇ ਖਾਤੇ ਵਿਚ ਚਾਂਦੀ ਦਾ ਤਗਮਾ ਆਇਆ ਹੈ...
ਰਵੀ ਦਹੀਆ ਪਹਿਲੇ ਰਾਊਂਡ 'ਚ ਚੱਲ ਰਹੇ ਪਿੱਛੇ
. . .  1 day ago
ਰਵੀ ਦਹੀਆ ਦੀ ਕੁਸ਼ਤੀ ਮੁਕਾਬਲਾ ਸ਼ੁਰੂ, ਸਖ਼ਤ ਟੱਕਰ ਜਾਰੀ
. . .  1 day ago
ਸੁਮੇਧ ਸੈਣੀ ਦੀ ਦਾਇਰ ਅਗਾਊਂ ਜ਼ਮਾਨਤ 'ਤੇ ਪੰਜਾਬ ਸਰਕਾਰ ਨੂੰ ਹੋਇਆ ਨੋਟਿਸ
. . .  1 day ago
ਐਸ.ਏ.ਐਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਅਦਾਲਤ ਵਿਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਅਰਜ਼ੀ 'ਤੇ ਭਲਕੇ...
ਰਵੀ ਦਹੀਆ ਦਾ ਕੁਸ਼ਤੀ ਮੁਕਾਬਲਾ ਕੁਝ ਸਮੇਂ 'ਚ ਹੋ ਰਿਹੈ ਸ਼ੁਰੂ, ਸੋਨ ਤਗਮੇ 'ਤੇ ਹੋਵੇਗੀ ਨਜ਼ਰ
. . .  1 day ago
ਟੋਕੀਓ, 5 ਅਗਸਤ - ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਦੀ ਕੁਸ਼ਤੀ ਦਾ ਮੁਕਾਬਲਾ ਕੁਝ ਦੇਰ ਵਿਚ ਸ਼ੁਰੂ ਹੋ ਰਿਹਾ ਹੈ...
ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਸੁਮੇਧ ਸੈਣੀ ਸਮੇਤ ਸੱਤ ਮੁਲਜ਼ਮਾਂ ਦੇ ਹੋਏ ਲੈਣ ਦੇਣ ਬਾਰੇ ਈ.ਡੀ. ਕਰੇਗੀ ਜਾਂਚ
. . .  1 day ago
ਐੱਸ.ਏ.ਐੱਸ. ਨਗਰ, 5 ਅਗਸਤ (ਜਸਬੀਰ ਸਿੰਘ ਜੱਸੀ) - ਆਮਦਨ ਤੋਂ ਵੱਧ ਜਾਇਦਾਦ ਅਤੇ ਭ੍ਰਿਸ਼ਟਾਚਾਰ ਮਾਮਲੇ 'ਚ ਨਾਮਜ਼ਦ ਸੁਮੇਧ ਸੈਣੀ ...
ਪਿੰਡ ਅਟਾਰੀ 'ਚ ਓਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ 'ਤੇ ਬਣੇਗਾ ਖੇਡ ਸਟੇਡੀਅਮ - ਤਰਸੇਮ ਸਿੰਘ ਡੀ. ਸੀ.
. . .  1 day ago
ਅੰਮ੍ਰਿਤਸਰ, 5 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ) - ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ...
ਸੰਧੂ ਚੱਠਾ 'ਚ ਕਰੰਟ ਨਾਲ ਨੌਜਵਾਨ ਦੀ ਮੌਤ
. . .  1 day ago
ਕਾਲਾ ਸੰਘਿਆਂ, 5 ਅਗਸਤ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਵਿਖੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ 45 ਸਾਲਾ...
ਗੁਰੂ ਹਰ ਸਹਾਏ 'ਚ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਸੰਭਾਲਿਆ ਕਾਰਜਭਾਰ
. . .  1 day ago
ਗੁਰੂ ਹਰਸਹਾਏ, 5 ਅਗਸਤ (ਹਰਚਰਨ ਸਿੰਘ ਸੰਧੂ) - ਸਬ ਡਵੀਜ਼ਨ ਗੁਰੂਹਰਸਹਾਏ ਵਿਖੇ ਨਵੇਂ ਆਏ ਡੀ. ਐੱਸ. ਪੀ. ਗੋਬਿੰਦਰ ਸਿੰਘ ਨੇ ਆਪਣਾ ਕਾਰਜਭਾਰ ਸੰਭਾਲਣ ਮੌਕੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਮੱਘਰ ਸੰਮਤ 552

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਫ਼ਿਰੋਜ਼ਪੁਰ ਸ਼ਹਿਰ/ਛਾਉਣੀ 'ਚ ਪਹਿਲੀ ਰਾਤ ਹੀ ਉੱਡੀਆਂ ਰਾਤ ਦੇ ਕਰਫ਼ਿਊ ਦੀਆਂ ਧੱਜੀਆਂ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪਿਛਲੇ ਅੱਠ ਮਹੀਨਿਆਂ ਤੋਂ ਦੁਨੀਆ ਭਰ ਵਿਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਦੂਜੇ ਪੜਾਅ 'ਚ ਵਾਪਸੀ ਤੋਂ ਪੰਜਾਬ ਵਾਸੀਆਂ ਦੇ ਬਚਾਅ ਲਈ ਪੰਜਾਬ ਸਰਕਾਰ ਵਲੋਂ ਪਹਿਲੀ ਦਸੰਬਰ ਤੋਂ ਲਾਗੂ ਰਾਤ ਦੇ ਕਰਫ਼ਿਊ ਦੀਆਂ ਬੀਤੀ ਪਹਿਲੀ ਰਾਤ ਹੀ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਈਆਂ | ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਵਲੋਂ 1 ਦਸੰਬਰ ਤੋਂ ਜ਼ਿਲ੍ਹੇ ਭਰ ਵਿਚ ਰਾਤ 9.30 ਵਜੇ ਤੋਂ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਢਾਬੇ, ਦੁਕਾਨਾਂ ਆਦਿ ਬੰਦ ਕਰਕੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਾਉਣ ਦੇ ਦਿੱਤੇ ਆਦੇਸ਼ਾਂ ਨੂੰ ਨਕਾਰਦਿਆਂ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਸਮੁੱਚੇ ਠੇਕੇ, ਹੋਟਲ, ਢਾਬੇ, ਰੈਸਟੋਰੈਂਟ, ਫਾਸਟ ਫੂਡ ਸ਼ਾਪਸ ਕਰਫ਼ਿਊ ਦੇ ਬਾਵਜੂਦ ਖੱੁਲ੍ਹੇ ਰਹੇ | ਫ਼ਿਰੋਜ਼ਪੁਰ ਸ਼ਹਿਰ ਦੇ ਮੁੱਖ ਬਾਰਾਂ ਵਿਚ ਬੈਠੇ ਸ਼ੌਕੀਨ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਠੰਢੀ ਰਾਤ ਨੂੰ ਆਮ ਵਾਂਗ ਗਰਮਾਉਂਦੇ ਨਜ਼ਰ ਆਏ, ਜਦਕਿ ਕੁਝ ਇਕ ਥਾਵਾਂ 'ਤੇ ਪੁਲਿਸ ਮੁਲਾਜ਼ਮਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀਆਂ ਹਦਾਇਤਾਂ ਕਰਨ ਦੇ ਬਾਵਜੂਦ ਦੁਕਾਨਦਾਰਾਂ ਨੇ ਪੁਲਿਸੀਆ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਆਪਣੀਆਂ ਦੁਕਾਨਦਾਰੀਆਂ ਨਿਰੰਤਰ ਜਾਰੀ ਰੱਖੀਆਂ | ਫ਼ਿਰੋਜ਼ਪੁਰ ਛਾਉਣੀ ਮੁੱਖ ਮਾਰਗ 'ਤੇ ਸ਼ਰੇਆਮ ਖੁੱਲੇ੍ਹ ਹੋਟਲਾਂ ਤੇ ਆਈਸ ਕਰੀਮ ਪਾਰਲਰਾਂ ਬਾਰੇ ਚੌਾਕ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਪੁੱਛਣ 'ਤੇ ਉਨ੍ਹਾਂ ਅਜਿਹੇ ਕਿਸੇ ਤਰ੍ਹਾਂ ਦੇ ਆਦੇਸ਼ਾਂ ਪ੍ਰਤੀ ਹੀ ਅਨਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਵੈਸੇ ਵੀ ਇਹਨਾਂ ਨੂੰ ਹੋਟਲ, ਦੁਕਾਨਾਂ ਆਦਿ ਬੰਦ ਕਰਨ ਲਈ ਕਹਿ ਚੁੱਕੇ ਹਨ, ਪਰ ਦੁਕਾਨਦਾਰ ਉਨ੍ਹਾਂ ਦੀ ਗੱਲ ਅਣਸੁਣੀ ਕਰ ਰਹੇ ਹਨ | ਕਰਫ਼ਿਊ ਦੇ ਬਾਵਜੂਦ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਅੰਦਰ ਦੇਰ ਰਾਤ ਤੱਕ ਖੁੱਲੇ੍ਹ ਠੇਕੇ, ਹੋਟਲ, ਰੈਸਟੋਰੈਂਟ ਅਤੇ ਫਾਸਟ ਫੂਡ ਸ਼ਾਪਸ ਸਬੰਧੀ ਪੱਖ ਜਾਣਨ ਲਈ ਉੱਚ ਅਧਿਕਾਰੀਆਂ ਨਾਲ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ |

ਕੋਰੋਨਾ ਕਾਲ ਦੇ ਕਰੀਬ 9 ਮਹੀਨਿਆਂ ਬਾਅਦ ਅੱਜ ਦੌੜੇਗੀ ਪੰਜਾਬ ਮੇਲ ਐਕਸਪ੍ਰੈੱਸ

ਫ਼ਿਰੋਜ਼ਪੁਰ, 2 ਦਸੰਬਰ (ਕੁਲਬੀਰ ਸਿੰਘ ਸੋਢੀ)- ਦੇਸ਼ 'ਚ ਫੈਲੀ ਕੋਰੋਨਾ ਮਹਾਂਮਾਰੀ ਦੇ ਚੱਲਦੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਲ 1912 ਤੋਂ ਚੱਲ ਰਹੀ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਪੰਜਾਬ ਮੇਲ ਰੇਲ ਗੱਡੀ ਰੋਕ ਦਿੱਤੀ ਗਈ ਸੀ, ਜੋ ਅੱਜ ਲਗਪਗ 9 ਮਹੀਨਿਆਂ ਦੇ ਲੰਬੇ ਅਰਸੇ ਤੋਂ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ

ਲੱਖੋ ਕੇ ਬਹਿਰਾਮ, 2 ਦਸੰਬਰ (ਰਾਜਿੰਦਰ ਸਿੰਘ ਹਾਂਡਾ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਹੱਦ 'ਤੇ ਚੱਲ ਰਹੇ ਕਿਸਾਨ ਮੋਰਚੇ 'ਚ ਸ਼ਾਮਿਲ ਹੋਣ ਲਈ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਰਹੇ ਹਨ | ਨਜ਼ਦੀਕੀ ਪਿੰਡ ਦਿਲਾ ਰਾਮ ਤੋਂ ਅੱਜ 25 ਦੇ ...

ਪੂਰੀ ਖ਼ਬਰ »

ਕਿਸਾਨੀ ਮੰਗਾਂ 'ਤੇ ਵਿਚਾਰ ਕਰਕੇ ਤੁਰੰਤ ਕੱਢਿਆ ਜਾਵੇ ਢੁਕਵਾਂ ਹੱਲ

ਮਮਦੋਟ, 2 ਦਸੰਬਰ (ਸੁਖਦੇਵ ਸਿੰਘ ਸੰਗਮ)- ਭਾਰਤੀ ਜਨਤਾ ਪਾਰਟੀ ਮੰਡਲ ਮਮਦੋਟ ਵਲੋਂ ਮੀਟਿੰਗ ਕਰਕੇ ਕਿਸਾਨੀ ਮੰਗਾਂ 'ਤੇ ਵਿਚਾਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ | ਇਸ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸੂਬੇ ਦੇ ਕਿਸਾਨ ਰੇਲਵੇ ...

ਪੂਰੀ ਖ਼ਬਰ »

ਦਹੇਜ ਦੀ ਮੰਗ ਕਰਨ ਦੇ ਮਾਮਲੇ 'ਚ ਪਤੀ ਦੀ ਪੇਸ਼ਗੀ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 2 ਦਸੰਬਰ (ਰਾਕੇਸ਼ ਚਾਵਲਾ)- ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਕੇ ਘਰੋਂ ਕੱਢਣ ਦੇ ਮਾਮਲੇ 'ਚ ਥਾਣਾ ਗੁਰੂਹਰਸਹਾਏ ਪੁਲਿਸ ਨੂੰ ਲੋੜੀਂਦੇ ਇਕ ਪਤੀ ਦੀ ਪੇਸ਼ਗੀ ਜ਼ਮਾਨਤ ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 7 ਨਵੇਂ ਮਾਮਲੇ, 5 ਮਰੀਜ਼ ਹੋਏ ਸਿਹਤਯਾਬ

ਫ਼ਿਰੋਜ਼ਪੁਰ, 2 ਦਸੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 7 ਹੋਰ ਨਵੇਂ ਮਾਮਲੇ ਆਉਣ ਦੀ ਸਿਹਤ ਵਿਭਾਗ ਪੁਸ਼ਟੀ ਕੀਤੀ ਹੈ | ਸਿਹਤ ਵਿਭਾਗ ਨੇ ਦੱਸਿਆ ਕਿ ਅੱਜ ਵਿਭਾਗ ਨੇ 417 ਜਣਿਆਂ ਦੇ ਕੋਰੋਨਾ ਟੈੱਸਟ ਲਏ ਗਏ, ਜਿਨ੍ਹਾਂ ...

ਪੂਰੀ ਖ਼ਬਰ »

ਕਚਹਿਰੀ ਵਿਖੇ ਗੰਦੇ ਪਾਣੀ ਲਈ ਪੁੱਟੇ ਖੱਡ ਕਰਕੇ ਕਿਸੇ ਵੀ ਸਮੇਂ ਵਾਪਰ ਸਕਦੈ ਹਾਦਸਾ

ਫ਼ਿਰੋਜ਼ਪੁਰ, 2 ਦਸੰਬਰ (ਰਾਕੇਸ਼ ਚਾਵਲਾ)- ਜ਼ਿਲ੍ਹਾ ਕਚਹਿਰੀ ਦੀ ਨਵੀਂ ਬਣੀ ਸਰਕਾਰੀ ਇਮਾਰਤ ਦੇ ਪਾਣੀ ਦੀ ਨਿਕਾਸੀ ਵਾਸਤੇ ਠੇਕੇਦਾਰ ਵਲੋਂ ਪੁੱਟਿਆ ਖੱਡ ਵਿਚ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਕਚਹਿਰੀ ਦੇ ਵਕੀਲ ਨੇ ਜੁਡੀਸ਼ੀਅਲ ...

ਪੂਰੀ ਖ਼ਬਰ »

ਆਨਲਾਈਨ ਅੰਤਰ ਕਾਲਜ ਭਾਸ਼ਨ ਪ੍ਰਤੀਯੋਗਤਾ 'ਚ ਦੇਵ ਸਮਾਜ ਕਾਲਜ ਦੀ ਵਿਦਿਆਰਥਣ ਨੇ ਕੀਤਾ ਦੂਸਰਾ ਸਥਾਨ ਹਾਸਲ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ)- ਪੀਸ ਕਲੱਬ ਦੁਆਰਾ ਕਰਵਾਏ ਗਏ ਆਨਲਾਈਨ ਅੰਤਰ ਕਾਲਜ ਉਦਘੋਸ਼ਣਾ ਸਮਾਰੋਹ ਵਿਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੀ ਵਿਦਿਆਰਥਣ ਮੋਲੀ ਮਿਸ਼ਰਾ ਬੀ-ਵੋਕ (ਜੀ.ਪੀ.ਬੀ.ਏ) ਪੰਜਵਾਂ ਸਮੈਸਟਰ ਨੇ ਦੂਸਰਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਸਰਹੱਦੀ ਪਿੰਡ ਗੱਟੀ ਰਾਜੋ ਕੇ ਸਕੂਲ 'ਚ ਮਨਾਇਆ ਵਿਸ਼ਵ ਏਡਜ਼ ਦਿਵਸ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਿਸ਼ਵ ਏਡਜ਼ ਦਿਵਸ ਪਿ੍ੰਸੀਪਲ ਡਾ: ਸਤਿੰਦਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮਾਮਲਾ- ਲੋਕੋ ਪਾਇਲਟ ਦੀਆਂ ਧੱਕੇ ਨਾਲ ਕੀਤੀਆਂ ਬਦਲੀਆਂ ਡੀ.ਆਰ.ਐਮ ਦੇ ਅੜੀਅਲ ਰਵੱਈਏ ਦੇ ਚੱਲਦੇ ਐਨ.ਆਰ.ਐਮ.ਯੂ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੱਢੀ

ਫ਼ਿਰੋਜ਼ਪੁਰ, 2 ਦਸੰਬਰ (ਕੁਲਬੀਰ ਸਿੰਘ ਸੋਢੀ)- ਮੰਡਲ ਦਫਤਰ ਫ਼ਿਰੋਜ਼ਪੁਰ ਛਾਉਣੀ ਦੇ ਬਾਹਰ ਡੀ.ਆਰ.ਐਮ ਵਲੋਂ ਧੱਕੇਸ਼ਾਹੀ ਕਰਦਿਆਂ ਲੋਕੋ ਪਾਇਲਟ ਦੀਆਂ ਪੱਕੇ ਤੌਰ 'ਤੇ ਬਦਲੀਆਂ ਕਰ ਦਿੱਤੀਆਂ ਗਈਆਂ, ਜਦਕਿ ਇਸ ਸਬੰਧੀ ਜਨਰਲ ਮੈਨੇਜਰ ਪੱਧਰ 'ਤੇ 2017 ਵਿਚ ਇਨ੍ਹਾਂ ਦੀਆਂ ...

ਪੂਰੀ ਖ਼ਬਰ »

ਸੰਭਾਵਿਤ ਨਗਰ ਕੌ ਾਸਲ ਚੋਣਾਂ ਗੁਰੂਹਰਸਹਾਏ ਕੁਲ 15 ਵਾਰਡਾਂ 'ਚੋਂ 50 ਫ਼ੀਸਦੀ ਔਰਤਾਂ ਨੂੰ ਮਿਲੀ ਹਿੱਸੇਦਾਰੀ, ਚਾਹਵਾਨਾਂ ਵਲੋਂ ਸਰਗਰਮੀਆਂ ਤੇਜ਼

ਗੁਰੂਹਰਸਹਾਏ, 2 ਦਸੰਬਰ (ਹਰਚਰਨ ਸਿੰਘ ਸੰਧੂ)- ਫ਼ਰਵਰੀ ਮਹੀਨੇ ਹੋਣ ਵਾਲੀਆਂ ਸੰਭਾਵਿਤ ਨਗਰ ਕੌਾਸਲ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਹੋਣ ਉਪਰੰਤ ਚਾਹਵਾਨਾਂ 'ਚ ਹਿਲਜੁਲ ਵੇਖਣ ਨੂੰ ਮਿਲ ਰਹੀ ਹੈ | ਪ੍ਰਧਾਨਗੀ ਦੇ ਦਾਅਵੇਦਾਰੀ ਜਿਤਾਉਣ ਵਾਲੇ ਆਗੂਆਂ ਵਲੋਂ ਵਾਰਡ ...

ਪੂਰੀ ਖ਼ਬਰ »

ਚਰਨਜੀਤ ਸਿੰਘ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਚਾਰਜ ਸੰਭਾਲਿਆ

ਫ਼ਿਰੋਜ਼ਪੁਰ, 2 ਦਸੰਬਰ (ਰਾਕੇਸ਼ ਚਾਵਲਾ)- ਚਰਨਜੀਤ ਸਿੰਘ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਦਾ ਚਾਰਜ ਸੰਭਾਲ ਲਿਆ ਹੈ | ਚਰਨਜੀਤ ਸਿੰਘ ਤਰਨਤਾਰਨ ਅਤੇ ਅੰਮਿ੍ਤਸਰ ਦੇ ਖਪਤਕਾਰ ਕਮਿਸ਼ਨ ਦੇ ਵੀ ਪ੍ਰਧਾਨ ਹਨ, ਜਿਸ ਕਰਕੇ ਉਹ ਹਰ ਬੁੱਧਵਾਰ ਫ਼ਿਰੋਜ਼ਪੁਰ ਵਿਖੇ ਖਪਤਕਾਰ ...

ਪੂਰੀ ਖ਼ਬਰ »

ਅਣਪਛਾਤੇ ਚੋਰਾਂ ਵਲੋਂ ਸੋਨੀ ਟੈਲੀਕਾਮ 'ਚ ਚੋਰੀ

ਮੱਲਾਂਵਾਲਾ, 2 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸੋਨੀ ਟੈਲੀਕਾਮ ਮੋਬਾਈਲ ਦੀ ਦੁਕਾਨ ਤੋਂ ਸ਼ਟਰ ਤੋੜ ਕੇ ਸਾਮਾਨ ਚੋਰੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ | ਦੁਕਾਨ ਮਾਲਕ ਰਾਜੇਸ਼ ਕੁਮਾਰ ਪੁੱਤਰ ਮੰਨਾ ਵਾਸੀ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਟਰੱਸਟ ਵਲੋਂ ਨਿਰਮਲ ਸਿੰਘ ਮਸਤੇਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਜ਼ੀਰਾ, 2 ਦਸੰਬਰ (ਜੋਗਿੰਦਰ ਸਿੰਘ ਕੰਡਿਆਲ)- ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਅਤੇ ਭਲਾਈ ਟਰੱਸਟ (ਰਜਿ:) ਪੰਜਾਬ ਵਲੋਂ ਸੰਸਥਾ ਦਾ ਵਿਸਥਾਰ ਕਰਦਿਆਂ ਵੱਖ-ਵੱਖ ਮੈਂਬਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜਿਸ ਤਹਿਤ ਡਾ: ਨਿਰਮਲ ਸਿੰਘ ਮਸਤੇਵਾਲਾ ...

ਪੂਰੀ ਖ਼ਬਰ »

ਪੀ.ਐੱਚ.ਸੀ ਕੱਸੋਆਣਾ ਵਿਖੇ ਵਿਸ਼ਵ ਏਡਜ਼ ਦਿਹਾੜਾ ਮਨਾਉਂਦਿਆ ਕੀਤਾ ਜਾਗਰੂਕ

ਜ਼ੀਰਾ, 2 ਦਸੰਬਰ (ਮਨਜੀਤ ਸਿੰਘ ਢਿੱਲੋਂ)- ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਪੀ.ਐੱਚ.ਸੀ ਕੱਸੋਆਣਾ ਵਿਖੇ ਡਾ: ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਵਿਸ਼ਵ ਏਡਜ਼ ਦਿਹਾੜਾ ...

ਪੂਰੀ ਖ਼ਬਰ »

ਹਲਕਾ ਵਿਧਾਇਕ ਜਨਤਕ ਸਮੱਸਿਆਵਾਂ ਸਬੰਧੀ ਸੰਵੇਦਨਸ਼ੀਲ ਹਨ- ਭੁਪਿੰਦਰ ਮਣੀ

ਜ਼ੀਰਾ, 2 ਦਸੰਬਰ (ਜੋਗਿੰਦਰ ਸਿੰਘ ਕੰਡਿਆਲ)- ਭਾਵੇਂ ਕਿ ਜ਼ੀਰਾ ਦੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਵਿਕਾਸ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸ ਦੇ ਨਾਲ-ਨਾਲ ਉਹ ਜਨਤਕ ਸਮੱਸਿਆਵਾਂ ਸਬੰਧੀ ਵੀ ਸੰਵੇਦਨਸ਼ੀਲ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਅਤੇ ਪਨਬਸ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਡੀਪੂ ਮੂਹਰੇ ਗੇਟ ਰੈਲੀ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ)- ਪੰਜਾਬ ਰੋਡਵੇਜ਼/ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਦਿੱਤੇ ਪੋ੍ਰਗਰਾਮ ਅਨੁਸਾਰ ਪੰਜਾਬ ਦੇ 18 ਡੀਪੂਆਂ ਦੇ ਨਾਲ-ਨਾਲ ਫ਼ਿਰੋਜ਼ਪੁਰ ਡੀਪੂ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ...

ਪੂਰੀ ਖ਼ਬਰ »

ਅੰਨਦਾਤਾ ਦਾ ਸਬਰ, ਮੋਦੀ ਦੇ ਤਾਨਾਸ਼ਾਹੀ ਰਾਜ ਦਾ ਪਤਨ ਬਣੇਗਾ-ਭਾਈ ਮਨਜੀਤ ਸਿੰਘ

ਫ਼ਿਰੋਜ਼ਪੁਰ, 2 ਦਸੰਬਰ (ਗੁਰਿੰਦਰ ਸਿੰਘ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬਣਾਏ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸੜਕਾਂ, ਰੇਲ ਲਾਈਨਾਂ ਅਤੇ ਹੁਣ ਕੜਕਦੀ ਠੰਢ 'ਚ ਦਿੱਲੀ ...

ਪੂਰੀ ਖ਼ਬਰ »

ਸੁਖਪਾਲ ਸਿੰਘ ਸੰਧੂ ਗੋਖੀਵਾਲਾ ਬਣੇ ਸ਼੍ਰੋਮਣੀ ਅਕਾਲੀ ਦਲ ਸਰਕਲ ਬਾਰੇ ਦੇ ਪ੍ਰਧਾਨ

ਫ਼ਿਰੋਜ਼ਪੁਰ, 2 ਦਸੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਰਗਰਮ ਨੌਜਵਾਨ ਆਗੂ ਸੁਖਪਾਲ ਸਿੰਘ ਸੰਧੂ ਗੋਖੀਵਾਲਾ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਰਕਲ ਬਾਰੇ ਕੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਔਰਤ ਗਿ੍ਫ਼ਤਾਰ

ਫ਼ਾਜ਼ਿਲਕਾ, 2 ਦਸੰਬਰ (ਦਵਿੰਦਰ ਪਾਲ ਸਿੰਘ)- ਸਦਰ ਥਾਣਾ ਪੁਲਿਸ ਨੇ ਇਕ ਔਰਤ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਰਾਣਾ ਵਾਸੀ ਸੀਮਾ ਰਾਣੀ ਉਰਫ਼ ਸੁਨੀਤਾ ਪਤਨੀ ਮੰਗਾ ਸਿੰਘ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ...

ਪੂਰੀ ਖ਼ਬਰ »

ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲਿਆਂ ਖਿਲਾਫ਼ ਮੁਕੱਦਮਾ ਦਰਜ

ਕੁੱਲਗੜ੍ਹੀ, 2 ਦਸੰਬਰ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੁੱਲਗੜ੍ਹੀ ਵਲੋਂ ਪਿੰਡ ਝੋਕ ਹਰੀਹਰ ਦੇ ਵਾਸੀ ਰਾਜੂ ਪੁੱਤਰ ਕਾਲਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਰਾਜ ਸਿੰਘ ਨੇ ਰਮਨ ਪੁੱਤਰ ਹੀਰਾ, ਹੀਰਾ ਪੁੱਤਰ ਕਾਲਾ ਅਤੇ ਪ੍ਰਵੀਨ ਪਤਨੀ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕਿਸਾਨੀ ਮੋਰਚੇ ਦੀ ਫ਼ਤਹਿ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ

ਮੁੱਦਕੀ, 2 ਦਸੰਬਰ (ਭੁਪਿੰਦਰ ਸਿੰਘ)- ਕਿਸਾਨੀ ਮੋਰਚੇ ਨੂੰ ਫ਼ਤਹਿ ਕਰਨ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਪਿਛਲੇ ਦੋ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ | ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪ੍ਰਬੰਧਕੀ ਕਮੇਟੀ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਮੌਕੇ ਸਕੂਲ ਵਿਚ ਜਾਗਰੂਕਤਾ ਸੈਮੀਨਾਰ

ਗੁਰੂਹਰਸਹਾਏ, 2 ਦਸੰਬਰ (ਹਰਚਰਨ ਸਿੰਘ ਸੰਧੂ)- ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 1 ਦਸੰਬਰ ਨੂੰ ਸਮੂਹ ਵਿਸ਼ਵ ਵਿਚ ਮਨਾਏ ਜਾਂਦੇ ਏਡਜ਼ ਦਿਵਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕੁਲਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਦੌਰਾਨ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ਵਿਚਾਰਾਂ

ਜ਼ੀਰਾ, 2 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਨੰਬਰਦਾਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਅਤੇ ਨੰਬਰਦਾਰਾਂ ਨੂੰ ...

ਪੂਰੀ ਖ਼ਬਰ »

ਕਿਸਾਨਾਂ ਖਿਲਾਫ਼ ਸੋਚਣ ਵਾਲੇ ਦੀ ਮਦਦ ਕਰਨ ਵਾਲਿਆਂ ਨਾਲ ਕੋਈ ਸਾਂਝ ਨਹੀਂ ਰੱਖਣਗੇ ਪੰਜਾਬੀ-ਅਕਾਲੀ ਆਗੂ

ਫ਼ਿਰੋਜ਼ਪੁਰ, 2 ਦਸੰਬਰ (ਗੁਰਿੰਦਰ ਸਿੰਘ)- ਭਾਰਤ ਦੀ ਖ਼ੁਸ਼ਹਾਲੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਕਿਸਾਨਾਂ ਨੇ ਦਿਨ-ਰਾਤ ਮਿਹਨਤ ਕਰਕੇ, ਦੇਸ਼ ਨੂੰ ਅਨਾਜ ਲਈ ਆਤਮ ਨਿਰਭਰ ਬਣਾਇਆ, ਪਰ ਦੇਸ਼ ਦੀ ਮੌਜੂਦਾ ਸਰਕਾਰ ਵਲੋਂ ਕਿਸਾਨੀ ਢਾਂਚੇ ਪ੍ਰਤੀ ਧਾਰੀ ਮਾੜੀ ਨੀਅਤ ...

ਪੂਰੀ ਖ਼ਬਰ »

ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਤੇ ਕਿਸਾਨਾਂ ਦੇ ਹੱਕ 'ਚ ਫ਼ਿਰੋਜ਼ਪੁਰ ਤਹਿਸੀਲ ਕੰਪਲੈਕਸ ਮੁਕੰਮਲ ਬੰਦ

ਫ਼ਿਰੋਜ਼ਪੁਰ, 2 ਦਸੰਬਰ (ਗੁਰਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਥੋਪੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਅੱਜ ਫ਼ਿਰੋਜ਼ਪੁਰ ਤਹਿਸੀਲ ਦੇ ਸਮੂਹ ਵਸੀਕਾ ਨਵੀਸ, ਵਕੀਲ, ਟਾਈਪਿਸਟ, ਫੋਟੋਸਟੇਟ, ਅਸ਼ਟਾਮ ਫਰੋਸ਼, ਨਕਸ਼ਾ ਨਵੀਸ ...

ਪੂਰੀ ਖ਼ਬਰ »

ਤਲਵੰਡੀ ਭਾਈ ਤੋਂ ਕਿਸਾਨਾਂ ਦਾ ਦੂਜਾ ਜਥਾ ਦਿੱਲੀ ਮੋਰਚੇ ਲਈ ਰਵਾਨਾ

ਤਲਵੰਡੀ ਭਾਈ, 2 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਕਿਸਾਨ ਅੰਦੋਲਨ ਤਹਿਤ ਲਗਾਏ ਗਏ ਦਿੱਲੀ ਮੋਰਚੇ 'ਚ ਲੋਕਾਂ ਵਲੋਂ ਲਗਾਤਾਰ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਤਲਵੰਡੀ ਭਾਈ ਤੋਂ ਅੱਜ ਕਿਸਾਨਾਂ ਦਾ ਦੂਜਾ ਜਥਾ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਸਵ: ਨੱਥਾ ਸਿੰਘ ਸੰਧੂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ

ਫ਼ਿਰੋਜ਼ਪੁਰ/ਮਖੂ, 2 ਦਸੰਬਰ (ਤਪਿੰਦਰ ਸਿੰਘ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਇਲਾਕੇ ਦੇ ਉਘੇ ਕਿਸਾਨ ਆਗੂ ਨੱਥਾ ਸਿੰਘ ਸੰਧੂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਪਾਠ ਸਾਹਿਬ ਜੀ ਦੇ ਭੋਗ ਅਤੇ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੌਾਪਿਆ ਮੰਗ ਪੱਤਰ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਨਵੀਨ ਕੁਮਾਰ ਸਚਦੇਵਾ ਸੂਬਾ ਵਿੱਤ ਸਕੱਤਰ, ਬਾਜ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਅਮਨਦੀਪ ਸਿੰਘ ਜੌਹਲ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ

ਲੱਖੋ ਕੇ ਬਹਿਰਾਮ, 2 ਦਸੰਬਰ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਇਲਾਕੇ ਵਿਚਲੇ ਪਿੰਡ ਹਾਮਦ ਵਿਖੇ ਨਸ਼ੇ ਦੀਆਂ ਗੋਲੀਆਂ ਦੀ ਵਿੱਕਰੀ ਦੀ ਇਤਲਾਹ ਮਿਲਣ 'ਤੇ ਛਾਪਾ ਮਾਰਨ ਗਈ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਪਾਰਟੀ 'ਤੇ ਹਮਲਾ ਕਰਨ ...

ਪੂਰੀ ਖ਼ਬਰ »

ਥਾਣਾ ਸਦਰ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਬਰਾਮਦ ਕੀਤੀ 23 ਹਜ਼ਾਰ ਲੀਟਰ ਲਾਹਣ

ਫ਼ਿਰੋਜ਼ਪੁਰ, 2 ਦਸੰਬਰ (ਕੁਲਬੀਰ ਸਿੰਘ ਸੋਢੀ)- ਨਾਜਾਇਜ਼ ਸ਼ਰਾਬ ਦੀ ਕਸੀਦ ਕਰਕੇ ਵੇਚਣ ਵਾਲੇ ਸ਼ਰਾਬ ਤਸਕਰਾਂ ਉੱਪਰ ਨਕੇਲ ਪਾਉਣ ਲਈ ਜ਼ਿਲ੍ਹਾ ਪੁਲਿਸ ਕਪਤਾਨ ਦੀ ਦੇਖ-ਰੇਖ ਹੇਠ ਥਾਣਾ ਸਦਰ ਅਧੀਨ ਖੇਤਰਾਂ ਵਿਚ ਪੁਲਿਸ ਵਲੋਂ ਛਾਪੇਮਾਰੀ ਕਰਕੇ ਨਾਜਾਇਜ਼ ਲਾਹਣ ਬਰਾਮਦ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਦੇ ਮਾਮਲੇ 'ਚ 2 ਵਿਅਕਤੀਆਂ ਦੀ ਰੈਗੂਲਰ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 2 ਦਸੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਲੁੱਟ-ਖੋਹ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਦੋ ਵਿਅਕਤੀਆਂ ਦੀ ਰੈਗੂਲਰ ਜ਼ਮਾਨਤ ਖ਼ਾਰਜ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਮਿਤੀ 15 ਸਤੰਬਰ ਨੂੰ ਦਰਜ ...

ਪੂਰੀ ਖ਼ਬਰ »

ਸੁਵਿਧਾ ਸੈਂਟਰ ਅਲੀਪੁਰ ਵਿਖੇ ਲੋਕਾਂ ਨੂੰ ਕੀਤਾ ਜਾਗਰੂਕ

ਜ਼ੀਰਾ, 2 ਦਸੰਬਰ (ਜੋਗਿੰਦਰ ਸਿੰਘ ਕੰਡਿਆਲ)- ਭਾਰਤ ਸਰਕਾਰ ਦੇ ਨਿਆਂ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਮੁਕੇਸ਼ ਲਤਾ ਚੰਡੀਗੜ੍ਹ, ਅਮਨਦੀਪ ਸਿੰਘ ਜ਼ਿਲ੍ਹਾ ਮੈਨੇਜਰ ਫ਼ਿਰੋਜ਼ਪੁਰ ਅਤੇ ਪਵਨ ਅਰੋੜਾ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਜ਼ੀਰਾ ਨੇੜਲੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਦੇ ਮੁਲਾਜ਼ਮਾਂ ਨੇ ਸੰਘਰਸ਼ ਨੂੰ ਦਿੱਤਾ ਸਮਰਥਨ

ਫ਼ਿਰੋਜ਼ਪੁਰ, 2 ਦਸੰਬਰ (ਤਪਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਫ਼ਿਰੋਜ਼ਪੁਰ ਦੇ ਮੁਲਾਜ਼ਮਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ 12ਵੇਂ ਦਿਨ ਵੀ ਲਗਾਤਾਰ ਕਾਲਜ ਦੇ ਮੁੱਖ ਗੇਟ 'ਤੇ ਧਰਨਾ ਲਾਇਆ | ਕਾਲਜ ਮੈਨੇਜਮੈਂਟ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX