ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਐਮ.ਐਸ.ਐਮ.ਈ. ਸਨਅਤਾਂ ਨੂੰ ਤਕਨੀਕ ਪੱਖੋਂ ਅਪਗ੍ਰੇਡ ਕਰਨ ਦੇ ਮਕਸਦ ਨਾਲ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਆਈ.ਆਈ.ਟੀ. ਰੋਪੜ ਨਾਲ ਸਮਝੌਤਾ ਸਹੀਬੱਧ ਕੀਤਾ ਹੈ | ਆਈ.ਆਈ.ਟੀ. ਰੋਪੜ ਨੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੂੰ ਭਰੋਸਾ ਦੁਆਇਆ ਕਿ ਉਹ 19 ਤੋਂ 22 ਫ਼ਰਵਰੀ ਨੂੰ ਲੁਧਿਆਣਾ ਵਿਖੇ ਲੱਗਣ ਵਾਲੀ ਮੈਕਆਟੋ ਪ੍ਰਦਰਸ਼ਨੀ 'ਚ ਆਪਣੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕਰਨਗੇ | ਸ.ਆਹੂਜਾ ਨੇ ਕਿਹਾ ਕਿ ਆਈ.ਆਈ.ਟੀ. ਰੋਪੜ ਨਾਲ ਸਮਝੌਤਾ ਹੋਣ ਨਾਲ ਸਨਅਤਕਾਰਾਂ ਨੂੰ ਕਾਫ਼ੀ ਲਾਭ ਮਿਲੇਗਾ, ਇਸ ਨਾਨ ਸਨਅਤਕਾਰ ਤੇ ਅਕਾਦਮਿਕਤਾ ਦੋਵੇਂ ਇਕ ਦੂਸਰੇ ਦੇ ਨੇੜੇ ਆਉਣਗੇ | ਉਨ੍ਹਾਂ ਕਿਹਾ ਕਿ ਬਿਮਾਰੀ ਦੌਰਾਨ ਸਨਅਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਤੇ ਤਕਨੀਕ ਪੱਖੋਂ ਮਜ਼ਬੂਤ ਕਰਨ ਲਈ ਆਈ.ਆਈ.ਟੀ. ਰੋਪੜ ਨਾਲ ਮਿਲ ਕੇ ਕੰਮ ਕਰਾਂਗੇ | ਉਨ੍ਹਾਂ ਕਿਹਾ ਕਿ 1300 ਕਰੋੜ ਰੁਪਏ ਦੇ ਨਿਵੇਸ਼ ਨਾਲ 500 ਏਕੜ 'ਚ ਫੈਲੀ ਆਈ.ਆਈ.ਟੀ. ਰੋਪੜ ਦਾ ਪੰਜਾਬ ਦੇ ਸਨਅਤਕਾਰਾਂ ਨੂੰ ਲਾਹਾ ਲੈਣਾ ਚਾਹੀਦਾ ਹੈ | ਸਮਝੌਤਾ ਕਰਨ ਸਮੇਂ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਆਈ.ਆਈ.ਟੀ .ਰੋਪੜ ਦੇ ਸਲਾਹਕਾਰ ਬੀ.ਐਸ. ਭੁੱਲਰ, ਸੀ.ਐਮ.ਸੀ. ਹਸਪਤਾਲ ਦੇ ਡਾ. ਜੌਸਫ਼ ਜੌਨ, ਸੀਨੀਅਰ ਪ੍ਰੋਫੈਸਰ ਸਾਵਿਤਾ ਕੇ. ਦਾਸ ਨਿਰਦੇਸ਼ਕ ਤੇ ਪ੍ਰੋਫੈਸਰ, ਡਾ. ਪ੍ਰੋਫੈਸਰ ਪ੍ਰੀਤਇੰਦਰ ਕੌਰ ਪੀ.ਆਰ.ਓ., ਆਸ਼ੀਸ਼ ਸਾਹਨੀ ਸਹਾਇਕ ਪ੍ਰੋਫੈਸਰ ਸੀ.ਬੀ.ਐਮ.ਈ. ਹਾਜ਼ਰ ਸਨ |
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਓ.ਆਈ.ਸੀ. (ਇੰਡੀਅਨ ਆਇਲ ਕਾਰਪੋਰੇਸ਼ਨ) ਨੇ ਮੰਗਲਵਾਰ ਨੂੰ ਦੇਸ਼ ਦਾ ਪਹਿਲਾ 100 ਓਕਟੇਨ ਪੈਟਰੋਲ ਪੇਸ਼ ਕੀਤਾ ਹੈ | ਇਸ ਨਾਲ ਭਾਰਤ ਵੀ ਉਨ੍ਹਾਂ ਚੁਣਿੰਦਾ ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ, ਜਿੱਥੇ ਬਾਜ਼ਾਰ 'ਚ ਇਸ ਤਰ੍ਹਾਂ ਦਾ ਉੱਚ ਗੁਣਵੱਤਾ ...
ਹਾਂਗਕਾਂਗ, 2 ਦਸੰਬਰ (ਏਜੰਸੀ)- ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਵਿਵਾਦ ਜਾਰੀ ਹੈ | ਇਸ ਵਿਵਾਦ ਦੇ ਕਾਰਨ ਚੀਨ ਤੋਂ ਆਉਣ ਵਾਲੇ ਐਫ਼.ਡੀ.ਆਈ. ਨੂੰ ਵੀ ਸੀਮਤ ਕੀਤਾ ਜਾ ਰਿਹਾ ਸੀ | ਇਸ ਦੇ ਇਲਾਵਾ ਚੀਨੀ ਕੰਪਨੀਆਂ ਲਈ ਭਾਰਤ 'ਚ ਵਿਸਥਾਰ ਕਰਨਾ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਹਾਲੇ ਸਾਰੇ ਦੇਸ਼ 'ਚ ਕਿਸਾਨਾਂ ਦਾ ਮੁੱਦਾ ਭਖਿਆ ਹੋਇਆ ਹੈ | ਪਿਛਲੇ ਸਾਲ ਸੰਸਦ 'ਚ ਪਾਸ ਖੇਤੀ ਵਿਰੋਧ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਹਨ | ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਜਿਆਦਾ ਲਾਭ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਆਮਦਨ ਕਰ ਵਿਭਾਗ ਨੇ ਚਾਲੂ ਵਿੱਤ ਸਾਲ 'ਚ ਇਕ ਦਸੰਬਰ ਤੱਕ 59.68 ਲੱਖ ਤੋਂ ਜਿਆਦਾ ਕਰ ਦਾਤਾਵਾਂ ਨੂੰ 1.40 ਲੱਖ ਕਰੋੜ ਰੁਪਏ ਵਾਪਸ ਕੀਤੇ ਹਨ | ਇਸ 'ਚ ਵਿਅਕਤੀਗਤ ਆਮਦਨ ਕਰ ਮਦ 'ਚ 38,105 ਕਰੋੜ ਰੁਪਏ ਅਤੇ ਕੰਪਨੀ ਕਰ ਦੀ ਮਦ 'ਚ 1.02 ਕਰੋੜ ਰੁਪਏ ਵਾਪਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX