ਤਾਜਾ ਖ਼ਬਰਾਂ


ਕੋਰੋਨਾ ਸੰਕਟ 'ਚ ਜਰਮਨੀ ਤੋਂ ਦੂਜੀ ਖੇਪ ਭਾਰਤ ਪੁੱਜੀ , ਆਕਸੀਜਨ ਪਲਾਂਟ ਸਮਾਨ ਸ਼ਾਮਿਲ
. . .  14 minutes ago
ਪਠਾਨਕੋਟ ਵਿਚ ਕੋਰੋਨਾ ਦੇ 436 ਨਵੇਂ ਮਾਮਲੇ ਆਏ ਸਾਹਮਣੇ
. . .  40 minutes ago
ਪਠਾਨਕੋਟ, 7 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ | ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ...
ਸੁਰੱਖਿਆ ਬਲਾਂ 'ਤੇ ਅੱਤਵਾਦੀਆਂ ਨੇ ਸੁੱਟਿਆ ਗਰਨੇਡ
. . .  43 minutes ago
ਸ਼੍ਰੀਨਗਰ : ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਨਵਾ ਬਾਜ਼ਾਰ ਖੇਤਰ ਵਿਚ ਅੱਤਵਾਦੀਆਂ ਨੇ ਅੱਜ ਸੁਰੱਖਿਆ ਬਲਾਂ 'ਤੇ ਗਰਨੇਡ ਸੁੱਟਿਆ...
ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  59 minutes ago
ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਜ਼ਿਲ੍ਹੇ 'ਚ 266 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 20570 ਅਤੇ 7 ਮਰੀਜ਼ਾਂ...
ਮੋਗਾ ਵਿਚ ਕੋਰੋਨਾ ਪੀੜਤ 81 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਮੋਗਾ, 7 ਮਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 81 ਹੋਰ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ...
ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ - ਏਮਜ਼ ਅਧਿਕਾਰੀ
. . .  about 1 hour ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਅਜੇ ਜ਼ਿੰਦਾ ਹੈ, ਉਸ ਦਾ ਏਮਜ਼ ਵਿਖੇ ਕੋਰੋਨਾ ਦਾ ਇਲਾਜ ਚਲ ਰਿਹਾ ਹੈ ...
ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  about 1 hour ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  about 1 hour ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  about 2 hours ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  about 2 hours ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਸਿਆਚਿਨ ਦੇ ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਦੇ ਭੋਗ ਮੌਕੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਚੈੱਕ ਭੇਟ
. . .  about 2 hours ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸਿਆਚਿਨ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਬਹਾਦਰ ਸਿਪਾਹੀ ਅਮਰਦੀਪ ਸਿੰਘ ...
ਮਾਛੀਵਾੜਾ ਵਿਚ ਕੋਰੋਨਾ ਦਾ ਕਹਿਰ ਹੋਇਆ ਘਾਤਕ,ਬੈਂਕ ਮੁਲਾਜ਼ਮ ਆਏ ਚਪੇਟ ਵਿਚ
. . .  about 2 hours ago
ਮਾਛੀਵਾੜਾ ਸਾਹਿਬ, 07 ਮਈ (ਮਨੋਜ ਕੁਮਾਰ) - ਮਾਛੀਵਾੜਾ ਸਾਹਿਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾ ਨੇ ਆਮ ਲੋਕਾਂ ਲਈ ਫਿਰ ਇਕ ਨਵੀ ਮੁਸੀਬਤ ਪੈਦਾ ਕਰ ਦਿੱਤੀ ਹੈ । ਪੁਲਿਸ ਸਟੇਸ਼ਨ ਨਜ਼ਦੀਕ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਸਾਹਿਬਾਨ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
. . .  about 2 hours ago
ਅੰਮ੍ਰਿਤਸਰ, 7 ਮਈ (ਜੱਸ) - ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਬਾਜ਼ਾਰ 9 ਤੋਂ 3 ਵਜੇ ਤੱਕ ਖੁੱਲ੍ਹਣਗੇ - ਡੀ.ਸੀ.
. . .  about 3 hours ago
ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ) - ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ...
ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਗ੍ਰਿਫ਼ਤਾਰ
. . .  about 3 hours ago
ਲੁਧਿਆਣਾ,07 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ ਪੁਲਿਸ ਨੇ ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ...
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  about 3 hours ago
ਫ਼ਿਰੋਜ਼ਪੁਰ (ਕੁੱਲਗੜ੍ਹੀ) 7 ਮਈ (ਸੁਖਜਿੰਦਰ ਸਿੰਘ ਸੰਧੂ) ਨਜ਼ਦੀਕੀ ਪਿੰਡ ਰੁਕਨ ਸ਼ਾਹ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ...
ਨਹੀਂ ਰਹੇ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ
. . .  about 4 hours ago
ਬਾਬਾ ਬਕਾਲਾ ਸਾਹਿਬ ,7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਭਾਰੀ ਧੱਕਾ ਲੱਗਾ, ਜਦੋਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ, ...
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਭਾਰਤ ਨੂੰ ਭੇਜੀ ਮਦਦ
. . .  about 4 hours ago
ਨਵੀਂ ਦਿੱਲੀ , 7 ਮਈ - ਸੰਯੁਕਤ ਰਾਸ਼ਟਰ ਦੀਆਂ ਕਈ ਏਜੰਸੀਆਂ ਨੇ ਕੌਵੀਡ -19 ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਭਾਰਤ ਨੂੰ ਆਪਣਾ ਸਮਰਥਨ ਦੇਣ ਲਈ ਤਕਰੀਬਨ 10,000 ਆਕਸੀਜਨ...
ਯੂ.ਐਸ. ਦੇ ਇਕ ਚੋਟੀ ਦੇ ਨੇਤਾ ਨੇ ਬਾਇਡਨ ਨੂੰ 60 ਮਿਲੀਅਨ ਐਸਟ੍ਰਾਜ਼ੇਨੇਕਾ ਟੀਕਾ ਖ਼ੁਰਾਕ ਭਾਰਤ ਲਈ ਜਾਰੀ ਕਰਨ ਦੀ ਅਪੀਲ ਕੀਤੀ
. . .  about 4 hours ago
ਅਮਰੀਕਾ , 7 ਮਈ - ਅਮਰੀਕੀ ਨਾਗਰਿਕ ਅਧਿਕਾਰਾਂ ਦੇ ਇਕ ਚੋਟੀ ਦੇ ਨੇਤਾ ਨੇ ਰਾਸ਼ਟਰਪਤੀ ਜੋ ਬਾਇਡਨ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਭਾਰਤ ਲਈ 60 ਮਿਲੀਅਨ ਐਸਟ੍ਰਾਜ਼ੇਨੇਕਾ ...
ਭਾਰਤ ਯਾਤਰਾ 'ਤੇ ਪਾਬੰਦੀ 15 ਮਈ ਤੋਂ ਬਾਅਦ ਨਹੀਂ ਵਧਾਈ ਜਾਵੇਗੀ - ਸਕਾਟ ਮੌਰਿਸਨ
. . .  about 4 hours ago
ਆਸਟਰੇਲੀਆ, 7 ਮਈ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਕੋਰੋਨਾਵਾਇਰਸ...
ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ
. . .  about 4 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ ) - ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ । ਜਿਸ ...
ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ, ਸਮੇਂ ਸਮੇਂ 'ਤੇ ਹੋਵੇ ਕੋਵਿਡ 19 ਨਿਯਮਾਂ ਦੀ ਪਾਲਣਾ
. . .  about 4 hours ago
ਰੂਪਨਗਰ,ਪੋਜੇਵਾਲ ਸਰਾਂ , 7 ਮਈ - ( ਹਰਦੀਪ ਸਿੰਘ ਢੀਂਡਸਾ,ਨਵਾਂਗਰਾਈ ) - ਸਿੱਖਿਆ ਵਿਭਾਗ ਵਲੋਂ ਹਦਾਇਤ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜਿੰਨਾਂ ਸਕੂਲਾਂ ਵਿਚ 10 ਤੋਂ ਵੱਧ ਅਧਿਆਪਕ ਅਤੇ ਕਰਮਚਾਰੀ...
ਨਿਯਮਾਂ ਦੀ ਪਾਲਨਾ ਕਰਵਾਉਣ ਵਾਲੇ ਅਫ਼ਸਰਾਂ ਦੇ ਸਾਹਮਣੇ ਨਹੀਂ ਹੋਈ ਸਰਕਾਰੀ ਹੁਕਮਾਂ ਦੀ ਪਾਲਨਾ
. . .  about 5 hours ago
ਫਗਵਾੜਾ, 7 ਮਈ ( ਹਰੀਪਾਲ ਸਿੰਘ) - ਇਕ ਪਾਸੇ ਤਾਂ ਸਰਕਾਰ ਕੋਵਿਡ 19 ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ ਅਤੇ ਦੂਜੇ ਪਾਸੇ ਅੱਜ ਨਗਰ ਨਿਗਮ ਕੰਪਲੈਕਸ...
ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
. . .  about 5 hours ago
ਹਰੀਕੇ ਪੱਤਣ, 7 ਮਈ (ਸੰਜੀਵ ਕੁੰਦਰਾ) - ਹਰੀਕੇ ਅਮ੍ਰਿੰਤਸਰ ਰੋਡ 'ਤੇ ਬੱਸ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਰਾਮ...
ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ
. . .  about 5 hours ago
ਲੁਧਿਆਣਾ, 7 ਮਈ - ਪਰਮਿੰਦਰ ਸਿੰਘ ਆਹੂਜਾ - ਥਾਣਾ ਡਾਬਾ ਦੀ ਪੁਲਿਸ ਵਲੋਂ ਬੀਤੇ ਦਿਨ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਮੁੱਖ ਕਥਿਤ ਦੋਸ਼ੀ ਹਰਵਿੰਦਰ ਕੁਮਾਰ ਪੁਲਿਸ ਹਿਰਾਸਤ ਵਿਚੋਂ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 19 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਜਲੰਧਰ

ਨਿਗਮ ਹਾਊਸ 'ਚ ਕੌ ਾਸਲਰਾਂ ਦੀਆਂ ਟਿੱਪਣੀਆਂ ਤੋਂ ਕਈ ਅਫ਼ਸਰ, ਮੁਲਾਜ਼ਮ ਔਖੇ

ਸ਼ਿਵ ਸ਼ਰਮਾ
ਜਲੰਧਰ, 2 ਦਸੰਬਰ-ਨਗਰ ਨਿਗਮ ਹਾਊਸ ਦੀਆਂ ਹੋ ਰਹੀਆਂ ਮੀਟਿੰਗਾਂ ਵਿਚ ਕਈ ਵਾਰ ਕੌਾਸਲਰਾਂ ਵਲੋਂ ਕੀਤੀਆਂ ਜਾਂਦੀਆਂ ਗ਼ਲਤ ਟਿੱਪਣੀਆਂ ਨੂੰ ਲੈ ਕੇ ਨਿਗਮ ਦੇ ਕਈ ਅਫ਼ਸਰਾਂ, ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਚਾਹੇ ਇਸ ਬਾਰੇ ਕੁਝ ਅਫ਼ਸਰਾਂ, ਮੁਲਾਜ਼ਮਾਂ ਨੇ ਆਪਣੇ ਨਾਂਅ ਜਨਤਕ ਨਹੀਂ ਕੀਤੇ ਹਨ ਪਰ ਉਨਾਂ ਨੇ ਆਪਣੀ ਨਾਰਾਜ਼ਗੀ ਨਿਗਮ ਇੰਪਲਾਈਜ਼ ਯੂਨੀਅਨ ਕੋਲ ਦਰਜ ਕਰਵਾ ਦਿੱਤੀ ਹੈ ਜਿਸ ਬਾਰੇ ਵੀਰਵਾਰ ਨੂੰ ਸੱਦੀ ਮੀਟਿੰਗ ਵਿਚ ਇਸ ਮਾਮਲੇ 'ਤੇ ਕੋਈ ਚਰਚਾ ਕੀਤੀ ਜਾ ਸਕਦੀ ਹੈ | ਦੱਸਿਆ ਜਾਂਦਾ ਹੈ ਕਿ ਕੁਝ ਅਫ਼ਸਰ ਅਤੇ ਮੁਲਾਜ਼ਮਾਂ ਨੂੰ ਲਗਾਤਾਰ ਹੋ ਰਹੀਆਂ ਹਾਊਸ ਦੀ ਮੀਟਿੰਗਾਂ ਵਿਚ ਇਸ ਤਰਾਂ ਦੇ ਮਾਮਲੇ ਸਾਹਮਣੇ ਆਏ ਹਨ ਕਿ ਉਹ ਅਫ਼ਸਰਾਂ, ਮੁਲਾਜ਼ਮਾਂ 'ਤੇ ਵਾਰ-ਵਾਰ ਦੋਸ਼ ਲਗਾਉਂਦੇ ਹਨ ਜਦਕਿ ਕਈ ਦੋਸ਼ ਲਗਾਉਣ ਵਾਲੇ ਕੌਾਸਲਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ | ਇਕ ਮੁਲਾਜ਼ਮ ਨੇ ਤਾਂ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਕ ਕੌਾਸਲਰ ਨੇ ਤਾਂ ਰੇਹੜੀਆਂ ਹਟਾਉਣ ਲਈ ਕਿਹਾ ਸੀ ਜਦਕਿ ਦੂਜੇ ਆਗੂ ਨੇ ਨਵੀਂ ਟਰੱਸਟ ਵੈਂਡਿੰਗ ਜੋਨ ਬਣਨ ਤੱਕ ਉਨਾਂ ਰੇਹੜੀਆਂ ਨੂੰ ਉੱਥੇ ਬਣੇ ਰਹਿਣ ਲਈ ਕਿਹਾ ਸੀ | ਇਸ ਬਾਰੇ ਹਾਊਸ ਵਿਚ ਮੁੱਦਾ ਉਠਣ 'ਤੇ ਅਫ਼ਸਰ ਵਲੋਂ ਇਸ ਸੱਚਾਈ ਨੂੰ ਸਟੇਜ ਤੋ ਹੀ ਦੱਸ ਦਿੱਤਾ ਗਿਆ ਸੀ | ਇਸ ਤਰਾਂ ਨਾਲ ਕੁਝ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਕਈ ਗ਼ਲਤ ਦੋਸ਼ ਲਗਾਉਣ ਕਰਕੇ ਉਹ ਔਖੇ ਦੱਸੇ ਜਾਂਦੇ ਹਨ | ਕੁਝ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕਈ ਕੌਾਸਲਰਾਂ ਨੂੰ ਅਸਲੀਅਤ ਪਤਾ ਨਹੀਂ ਹੁੰਦੀ ਤੇ ਉਹ ਅਫ਼ਸਰਾਂ, ਮੁਲਾਜ਼ਮਾਂ 'ਤੇ ਬਿਨਾਂ ਵਜਾ ਦੋਸ਼ ਲਗਾ ਦਿੰਦੇ ਹਨ | ਆਏ ਦਿਨ ਇਸ ਤਰਾਂ ਨਾਲ ਅਫ਼ਸਰਾਂ, ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਜਦਕਿ ਜੇਕਰ ਕਿਸੇ ਨੇ ਜਵਾਬ ਲੈਣਾ ਹੈ ਤਾਂ ਉਹ ਲਿਖ ਕੇ ਸਵਾਲ ਦੇ ਸਕਦਾ ਹੈ | ਕਈ ਤਾਂ
ਪਹਿਲਾਂ ਕਿਸੇ ਕਬਜ਼ੇ ਨੂੰ ਨਾ ਹਟਾਉਣ ਦਾ ਦੋਸ਼ ਹਾਊਸ ਵਿਚ ਲਗਾਉਂਦੇ ਹਨ ਤੇ ਬਾਅਦ ਵਿਚ ਉਨਾਂ ਨੂੰ ਰੁਕਵਾਉਣ ਦੇ ਯਤਨ ਕੀਤੇ ਜਾਂਦੇ ਹਨ | ਕਾਰਵਾਈ ਕਰਨ ਲਈ ਵੀ ਉਨਾਂ ਦੀ ਜਵਾਬ ਤਲਬੀ ਕੀਤੀ ਜਾਂਦੀ ਹੈ | ਨਗਰ ਨਿਗਮ ਹਾਊਸ ਦੀ ਕਈ ਮੀਟਿੰਗਾਂ ਵਿਚ ਕੁਝ ਅਫ਼ਸਰਾਂ, ਮੁਲਾਜ਼ਮਾਂ 'ਤੇ ਬਿਨਾਂ ਸਬੂਤਾਂ ਦੇ ਦੋਸ਼ ਲਗਾਏ ਜਾਂਦੇ ਹਨ ਜਿਸ ਕਰਕੇ ਕਈ ਨਾਰਾਜ਼ ਦੱਸੇ ਜਾਂਦੇ ਹਨ | ਕੁਝ ਮੁਲਾਜ਼ਮ ਵੀ ਅੰਦਰਖਾਤੇ ਇਸ ਗੱਲ ਤੋਂ ਨਾਰਾਜ਼ ਹਨ ਕਿ ਇਸ ਮਾਮਲੇ ਵਿਚ ਮੇਅਰ ਬਚਾਅ ਨਹੀਂ ਕਰਦੇ ਸਗੋਂ ਉਹ ਅਫ਼ਸਰਾਂ, ਮੁਲਾਜ਼ਮਾਂ 'ਤੇ ਲੱਗਦੇ ਦੋਸ਼ਾਂ 'ਤੇ ਚੁੱਪੀ ਧਾਰ ਲੈਂਦੇ ਹਨ | ਕੁਝ ਅਫ਼ਸਰ, ਮੁਲਾਜ਼ਮ ਅੰਦਰਖਾਤੇ ਇਸ ਗੱਲ ਤੋਂ ਨਾਰਾਜ਼ ਹਨ ਕਿ ਉਹ ਕਈ ਕੌਾਸਲਰਾਂ ਦੀਆਂ ਸਿਫ਼ਾਰਸ਼ਾਂ 'ਤੇ ਅਮਲ ਕਰਦੇ ਹਨ ਪਰ ਇਸ ਦੇ ਬਾਵਜੂਦ ਉਨਾਂ ਨੂੰ ਬਿਨਾਂ ਵਜਾ ਨਿਸ਼ਾਨਾ ਬਣਾਇਆ ਜਾਂਦਾ ਹੈ |
ਚੋਰ-ਚੋਰ ਕਹਿਣ 'ਤੇ ਅਫ਼ਸਰ ਵੀ ਕਰ ਚੁੱਕੇ ਨੇ ਬਾਈਕਾਟ
ਨਗਰ ਨਿਗਮ ਹਾਊਸ ਦੀ ਹੁੰਦੀਆਂ ਮੀਟਿੰਗਾਂ ਵਿਚ ਹੁੰਦੀਆਂ ਟਿੱਪਣੀਆਂ ਤੋਂ ਕੁਝ ਅਫ਼ਸਰ, ਮੁਲਾਜ਼ਮ ਤਾਂ ਔਖੇ ਹਨ ਪਰ ਇਹ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਸਗੋਂ ਡੇਢ ਸਾਲ ਪਹਿਲਾਂ ਹੁੰਦੀਆਂ ਹਾਊਸ ਦੀ ਮੀਟਿੰਗਾਂ ਵਿਚ ਜਦੋਂ ਕੁਝ ਕੌਾਸਲਰਾਂ ਵਲੋਂ ਅਫ਼ਸਰਾਂ ਨੂੰ ਚੋਰ-ਚੋਰ ਕਹਿਣਾ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਅਫ਼ਸਰਾਂ ਨੇ ਹਾਊਸ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਉਸ ਵੇਲੇ ਮੇਅਰ ਜਗਦੀਸ਼ ਰਾਜ ਰਾਜਾ ਆਪ ਦਬਾਅ ਵਿਚ ਆ ਗਏ ਸਨ | ਮੇਅਰ ਜਗਦੀਸ਼ ਰਾਜਾ ਉਸ ਵੇਲੇ ਵੀ ਇਸ ਰੇੜਕੇ ਨੂੰ ਹੱਲ ਨਹੀਂ ਕਰਵਾ ਸਕੇ ਸਨ ਜਦਕਿ ਕੁਝ ਅਫ਼ਸਰਾਂ ਨੇ ਤਾਂ ਇਸ ਦੀ ਨਾਰਾਜ਼ਗੀ ਵਜੋਂ ਦੂਜੇ ਜ਼ਿਲਿ੍ਹਆਂ ਵਿਚ ਆਪਣੀ ਬਦਲੀ ਕਰਵਾ ਲਈ ਸੀ | ਆਉਣ ਵਾਲੇ ਦਿਨਾਂ ਵਿਚ ਇਹ ਰੇੜਕਾ ਹੋਰ ਵਧ ਸਕਦਾ ਹੈ |

ਪੁੱਡਾ ਨੇ ਚੂਹੜਵਾਲੀ ਤੇ ਜੰਡੂਸਿੰਘਾ 'ਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ 'ਤੇ ਕੀਤੀ ਕਾਰਵਾਈ

ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਜਲੰਧਰ ਦੇ ਦਿਹਾਤੀ ਖੇਤਰਾਂ 'ਚ ਪੁੱਡਾਂ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਹਿ 'ਤੇ ਸ਼ਰੇਆਮ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਸਟੇਟ ਵਿਜੀਲੈਂਸ ਦੇ ਧਿਆਨ 'ਚ ਆਉਣ ਅਤੇ ਇਸ ਦੀ ਸ਼ਿਕਾਇਤ ...

ਪੂਰੀ ਖ਼ਬਰ »

ਐਨ. ਜੀ. ਟੀ. ਨੇ ਕੀਤੀ ਸਖ਼ਤੀ, ਈ-ਕੂੜੇ ਖ਼ਿਲਾਫ਼ ਮੁਹਿੰਮ ਚਲਾਏਗੀ ਨਿਗਮ

ਜਲੰਧਰ, 2 ਦਸੰਬਰ (ਸ਼ਿਵ)- ਐਨ. ਜੀ. ਟੀ. ਦੀ ਸਖ਼ਤੀ ਤੋਂ ਬਾਅਦ ਹੁਣ ਨਗਰ ਨਿਗਮ ਨੇ ਈ-ਕੂੜੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕਰਦੇ ਹੋਏ ਆਪਣੀ ਹੱਦ ਵਿਚ ਆਉਂਦੇ ਸਕੂਲਾਂ, ਕਾਲਜਾਂ, ਵਪਾਰਕ ਅਦਾਰਿਆਂ ਸਮੇਤ ਹੋਰ ਵਿਭਾਗਾਂ ਵਿਚ ਈ-ਕੂੜੇ ਤੋਂ ਬਚਾਅ ਲਈ ਹਦਾਇਤਾਂ ਦੇਣ ...

ਪੂਰੀ ਖ਼ਬਰ »

ਗੀਤਾ ਮੰਦਰ ਲਾਗੇ ਗਲੀ 'ਚ ਨਾਜਾਇਜ਼ ਲੱਗੇ ਗੇਟ ਕਰਕੇ ਰੋਸ ਵਧਿਆ

ਜਲੰਧਰ, 2 ਦਸੰਬਰ (ਸ਼ਿਵ)- ਗੀਤਾ ਮੰਦਰ ਗਲੀ ਵਿਚ ਲੋਹੇ ਦਾ ਗੇਟ ਲਗਾਉਣ ਕਰਕੇ ਕਈ ਲੋਕਾਂ ਵਿਚ ਰੋਸ ਵਧ ਰਿਹਾ ਹੈ | ਇਸ ਰਸਤੇ ਰਾਹੀਂ ਲੰਘਣ ਵਾਲੇ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਦੇ ਹੁੰਦੇ ਇਸ ਗੇਟ ਨੂੰ ਲਗਾਉਣਾ ਮੰਦਭਾਗਾ ਹੈ ਤੇ ਇਸ ਮਾਮਲੇ ਵਿਚ ਨਗਰ ਨਿਗਮ ...

ਪੂਰੀ ਖ਼ਬਰ »

ਕਾਜ਼ੀ ਮੰਡੀ ਦੇ ਕਬਜ਼ਿਆਂ ਦਾ ਰੇੜਕਾ ਜਾਰੀ, ਨਹੀਂ ਖੁੱਲਿਆ 120 ਫੁੱਟੀ ਰੋਡ ਦਾ ਰਸਤਾ

ਜਲੰਧਰ, 2 ਦਸੰਬਰ (ਸ਼ਿਵ)- ਦਾਅਵੇ ਕਰਨ ਦੇ ਬਾਵਜੂਦ ਜਲੰਧਰ ਇੰਪਰੂਵਮੈਂਟ ਟਰੱਸਟ ਅਜੇ ਤੱਕ ਕਾਜ਼ੀ ਮੰਡੀ ਵਿਚ ਉਸ ਹਿੱਸੇ ਤੋਂ ਕਬਜ਼ੇ ਨਹੀਂ ਹਟਾ ਸਕਿਆ ਜਿਸ ਹਿੱਸੇ ਤੋਂ 120 ਫੁੱਟੀ ਰੋਡ ਬਣਾਈ ਜਾਣੀ ਹੈ ਜਿਸ ਕਰਕੇ ਟਰੱਸਟ ਦੀਆਂ ਕਾਲੋਨੀ ਨਿਵਾਸੀਆਂ ਵਿਚ ਕਾਫ਼ੀ ਰੋਸ ਹੈ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 3 ਮਰੀਜ਼ਾਂ ਦੀ ਮੌਤ, 45 ਹੋਰ ਮਿਲੇ

ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 579 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 45 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 18079 ਹੋ ਗਈ ਹੈ | ...

ਪੂਰੀ ਖ਼ਬਰ »

ਆਯੁਰਵੈਦਿਕ ਡਾਕਟਰਾਂ ਨੂੰ ਦੰਦਾਂ ਦਾ ਇਲਾਜ ਕਰਨ ਦੀ ਮਿਲੀ ਇਜਾਜ਼ਤ ਦਾ 'ਪਾਠਸ਼ਾਲਾ' ਨੇ ਕੀਤਾ ਵਿਰੋਧ

ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਸੈਂਟਰਲ ਕੌਾਸਲ ਆਫ਼ ਇੰਡੀਅਨ ਮੈਡੀਸਨ (ਸੀ.ਸੀ.ਆਈ.ਐਮ.) ਵਲੋਂ ਜਾਰੀ ਇਕ ਗਜ਼ਟ ਨੋਟੀਫੀਕੇਸ਼ਨ ਰਾਹੀਂ ਐਮ.ਐਸ. ਆਯੂਰਵੈਦਿਕ ਡਾਕਟਰਾਂ ਨੂੰ ਦੰਦ ਕੱਢਣ ਅਤੇ ਰੂਟ ਕਰਨਾਲ ਵਿਧੀ ਨਾਲ ਦੰਦਾਂ ਦਾ ਇਲਾਜ ਕਰਨ ਦੀ ਦਿੱਤੀ ਗਈ ਇਜਾਜ਼ਤ ਦਾ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਜਿੱਥੇ ਡਿਊਟੀ ਲਾਉਣਗੀਆਂ ਕਾਂਗਰਸ ਪਾਰਟੀ ਸਾਥ ਦੇਵੇਗੀ-ਅਖਿਲ ਸੂਰੀ

ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਕਿਸਾਨਾਂ ਵਲੋਂ ਕੀਤੇ ਜਾ ਰਹੇ ਇਸ ਸੰਘਰਸ਼ 'ਚ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਜੇਕਰ ਕਿਸਾਨ ਜਥੇਬੰਦੀਆਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀਆਂ ਜਿੱਥੇ ਵੀ ਡਿਊਟੀਆਂ ਲਾਉਣਗੀਆਂ, ਉਸ ਨੂੰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਖ਼ਿਲਾਫ਼ ਕਾਰਵਾਈ ਦੀ ਮੰਗ

ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ) - ਗਰੀਨ ਐਵੀਨਿਊ, ਬਸਤੀ ਬਾਵਾ ਖੇਲ ਦੀ ਰਹਿਣ ਵਾਲੀ ਵਿਧਵਾ ਪੂਨਮ ਸਹਿਗਲ ਨੇ ਇਕ ਪੱਤਰਕਾਰ ਸੰਮੇਲਨ ਕਰਕੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ 3 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਕਾਰਵਾਈ ਕਰਨ ਦੀ ...

ਪੂਰੀ ਖ਼ਬਰ »

ਮੇਅਰ ਵਰਲਡ ਸਕੂਲ ਵਲੋਂ ਵਰਚੂਅਲ ਅੰਤਰ-ਸਦਨ ਸਮਾਜਿਕ ਵਿਗਿਆਨ ਮੁਕਾਬਲੇ

ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਦੇ ਸਮਾਜਿਕ ਸਿੱਖਿਆ ਵਿਭਾਗ ਵਲੋਂ ਜਮਾਤ 'ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਰੀਓਪਨਿੰਗ ਆਫ਼ ਸਕੂਲ ਥੀਮ 'ਤੇ ਆਧਾਰਿਤ ਵਰਚੂਅਲ ਅੰਤਰ-ਸਦਨ ਰੋਲ ਪਲੇਅ ਮੁਕਾਬਲੇ ਅਤੇ ਜਮਾਤ 'ਛੇਵੀਂ ਤੋਂ ...

ਪੂਰੀ ਖ਼ਬਰ »

ਪੰਜਾਬ 'ਚ ਹਾਕੀ ਪ੍ਰਤਿਭਾ ਦੀ ਕੋਈ ਘਾਟ ਨਹੀਂ-ਉਲੰਪੀਅਨ ਸੁਰਿੰਦਰ ਸਿੰਘ ਸੋਢੀ

ਜਲੰਧਰ, 2 ਦਸੰਬਰ (ਸਾਬੀ)-ਪੰਜਾਬ ਦੇ ਵਿਚ ਹਾਕੀ ਦੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਤੇ ਹਾਕੀ ਦੇ ਕੈਂਪਾਂ ਰਾਹੀਂ ਹੀ ਬੱਚਿਆਂ ਦੀ ਛੁਪੀ ਹੋਈ ਖੇਡ ਪ੍ਰਤਿਭਾ ਨੂੰ ਬਾਹਰ ਕੱਢਿਆ ਜਾ ਸਕਦਾ ਹੈ | ਇਹ ਵਿਚਾਰ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਉਲੰਪੀਅਨ ਸੁਰਜੀਤ ਹਾਕੀ ...

ਪੂਰੀ ਖ਼ਬਰ »

ਐਨ.ਆਰ.ਆਈ. ਗੁਆਂਢੀ ਦੇ ਘਰੋਂ ਚੋਰੀ ਕਰਨ ਵਾਲਾ ਕਾਬੂ, ਸਾਥੀ ਦੀ ਤਲਾਸ਼ ਜਾਰੀ

ਮਕਸੂਦਾਂ, 2 ਦਸੰਬਰ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਨੇ ਫਗਵਾੜਾ 'ਚ ਆਪਣੇ ਐਨ.ਆਰ.ਆਈ. ਗੁਆਂਢੀ ਦੇ ਘਰ 'ਚੋ ਆਪਣੇ ਸਾਥੀ ਨਾਲ ਮਿਲ ਕੇ ਚੋਰੀ ਕਰਨ ਵਾਲੇ ਇਕ ਸ਼ਖ਼ਸ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਇੰਦਰਦੀਪ ਸਿੰਘ ਉਰਫ਼ ਇੰਦਰ ਪੁੱਤਰ ਦਵਿੰਦਰ ...

ਪੂਰੀ ਖ਼ਬਰ »

ਸ਼ਹਿਰ ਦੀਆਂ ਮਸ਼ਹੂਰ ਮਠਿਆਈਆਂ ਦੀਆਂ ਦੁਕਾਨਾਂ ਤੋਂ ਲਏ ਸੈਂਪਲ

ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਵਲੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਅਗਸਤ ਮਹੀਨੇ ਤੋਂ ਅਕਤੂਬਰ ਮਹੀਨੇ ਤੱਕ ਲਏ ਗਏ ਸੈਂਪਲਾਂ 'ਚੋਂ ਬਹੁਤ ਸਾਰੇ ਸੈਂਪਲ ਗ਼ੈਰ ਮਿਆਰੀ ਪਾਏ ਗਏ ਹਨ, ਜਦਕਿ ਘਿਓ ਅਤੇ ਪਨੀਰ ਦੇ ਸੈਂਪਲ ਜਾਂਚ ਤੋਂ ਬਾਅਦ ਅਸੁਰੱਖਿਅਤ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਜਲੰਧਰ, 2 ਦਸੰਬਰ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਅਜੇ (25) ਪੁੱਤਰ ਬਜੇਦ ਵਾਸੀ ਸੰਤੋਸ਼ੀ ਨਗਰ, ਜਲੰਧਰ ਵਜੋਂ ਦੱਸੀ ਗਈ ਹੈ | ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ 'ਦ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ' ਨੇ ਕੀਤਾ ਸਨਮਾਨਿਤ

ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆ ਤੇ ਅਧਿਆਪਕਾਂ ਨੂੰ 'ਦ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ' ਅੰਮਿ੍ਤਸਰ ਵਲੋਂ ਲਗਾਈ ਗਈ ਕਲਾ ਪ੍ਰਦਰਸ਼ਨੀ 'ਚ ਸਨਮਾਨਿਤ ਕੀਤਾ ਗਿਆ | ਇਸ ਪ੍ਰਦਰਸ਼ਨੀ 'ਚ ਸੂਬੇ ਭਰ 'ਚ 205 ...

ਪੂਰੀ ਖ਼ਬਰ »

ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਆਪਕ ਚੈਕਿੰਗ ਕੀਤੀ ਜਾ ਰਹੀ-ਡਾ: ਸੁੁਰਿੰਦਰ ਸਿੰਘ

ਜਲੰਧਰ, 2 ਦਸੰਬਰ (ਮੇਜਰ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਜਲੰਧਰ ਵਲੋਂ ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ | ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ...

ਪੂਰੀ ਖ਼ਬਰ »

ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਕਿਸਾਨਾਂ ਦੇ ਘੋਲ ਨੂੰ ਸਮਰਥਨ

ਜਲੰਧਰ, 2 ਦਸੰਬਰ (ਮੇਜਰ ਸਿੰਘ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਖ਼ਿਲਾਫ਼ ਪਾਸ ਕੀਤੇ ਤਿੰਨ ਬਿੱਲਾਂ ਦੇ ਖ਼ਿਲਾਫ਼ ਲੰਮੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਆਰੰਭੇ ਸ਼ਾਂਤਮਈ ਸੰਘਰਸ਼ ਨੇ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | ਇਸ ਦੀ ਹਮਾਇਤ 'ਚ ...

ਪੂਰੀ ਖ਼ਬਰ »

ਅਪੰਗ ਵਿਅਕਤੀਆਂ ਦੇ ਕਲਿਆਣ ਲਈ ਬਣਾਏ ਕਾਨੂੰਨਾਂ ਨੂੰ ਲਾਗੂ ਕਰੇ ਪੰਜਾਬ ਸਰਕਾਰ- ਅਮਰਜੀਤ ਸਿੰਘ ਅਨੰਦ

ਜਲੰਧਰ, 2 ਦਸੰਬਰ (ਹਰਵਿੰਦਰ ਸਿੰਘ ਫੁੱਲ)-3 ਦਸੰਬਰ ਨੂੰ ਅੰਤਰਰਾਸ਼ਟਰੀ ਅਪੰਗਤਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਇਸ ਮੌਕੇ ਅਪੰਗ ਵਿਅਕਤੀਆਂ ਦੇ ਕਲਿਆਣ ਲਈ ਵੱਖ-ਵੱਖ ਸੰਸਥਾਵਾਂ ਨੇ ਕੇਂਦਰ ਸਰਕਾਰ ਵਲ਼ੋਂ ਅਪੰਗ ਵਿਅਕਤੀਆਂ ਦੇ ਕਲਿਆਣ ਲਈ ਬਣਾਏ ਕਾਨੂੰਨਾਂ ...

ਪੂਰੀ ਖ਼ਬਰ »

ਮੋਦੀ ਸਰਕਾਰ ਲਈ ਮਾੜਾ ਸਾਬਤ ਹੋਵੇਗਾ ਕਿਸਾਨਾਂ ਦਾ ਸੜਕਾਂ 'ਤੇ ਸੌਣਾ-ਜਸਬੀਰ ਬੱਗਾ

ਚੁੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ 'ਤੇ ਵਰਦੀ ਠੰਢ 'ਚ ਸੌਣ ਲਈ ਕਿਸਾਨ ਮਜਬੂਰ ਹਨ | ਦੂਜੇ ਪਾਸੇ ਕੇਂਦਰ ਸਰਕਾਰ ਆਪਣੀ ਝੂਠੀ ਜਿੱਦ 'ਤੇ ਅੜ੍ਹੀ ਹੋਈ ਹੈ | ਮੋਦੀ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ ...

ਪੂਰੀ ਖ਼ਬਰ »

ਯੂ.ਐਸ. ਓਪਨ ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੇ ਅਦਿੱਤਿਆ ਜੋਸ਼ੀ ਦੀ ਚੋਣ

ਜਲੰਧਰ, 2 ਦਸੰਬਰ (ਸਾਬੀ)-ਕ੍ਰਿਕਟ ਕੌਾਸਲ ਯੂਨਾਈਟਿਡ ਸਟੇਟ ਆਫ ਅਮਰੀਕਾ ਵਲੋਂ ਯੂ.ਐਸ ਓਪਨ ਕ੍ਰਿਕਟ ਟੂਰਨਾਮੈਂਟ 15 ਤੋਂ 20 ਦਸੰਬਰ ਤੱਕ ਅਮਰੀਕਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਦੇ ਵਿਚ 8 ਟੀਮਾਂ ਭਾਗ ਲੈਣਗੀਆਂ | ਇਸ ਟੂਰਨਾਮੈਂਟ ਦੇ ਵਿਚ ਪਾਕਿਸਤਾਨ, ...

ਪੂਰੀ ਖ਼ਬਰ »

ਲੈਫ਼ ਜਨਰਲ ਸੀ.ਬੰਸੀ ਪੋਨੱਪਾ ਨੇ ਵਜਰਾ ਕੋਰ ਦੀ ਕਮਾਨ ਸੰਭਾਲੀ

ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)-ਲੈਫਟੀਨੈਂਟ ਜਨਰਲ ਸੀ.ਬੰਸੀ. ਪੋਨੱਪਾ ਨੇ ਅੱਜ ਵਾਜਰਾ ਕੋਰ ( ਡਿਫੈਂਡਰਸ ਆਫ਼ ਪੰਜਾਬ) ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਅਹੁਦਾ ਸੰਭਾਲ ਲਿਆ¢ ਜਾਣਕਾਰੀ ਦਿੰਦੇ ਹੋਏ ਸੈਨਾ ਦੀ ਮਹਿਲਾ ਲੋਕ ਸੰਪਰਕ ਅਧਿਕਾਰੀ ਗਗਨਦੀਪ ਕੌਰ ਨੇ ...

ਪੂਰੀ ਖ਼ਬਰ »

ਖੇਡ ਮੈਦਾਨਾਂ 'ਚ ਲੱਗੀਆਂ ਖਿਡਾਰੀਆਂ ਦੀਆਂ ਰੌਣਕਾਂ

ਜਲੰਧਰ, 2 ਦਸੰਬਰ (ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦਾ ਪਾਲਨ ਕਰਦੇ ਹੋਏ ਕੋਚਾਂ ਨੇ ਖਿਡਾਰੀਆਂ ਦੀ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਲੰਧਰ ਦੇ ਖੇਡ ਮੈਦਾਨਾਂ ਦੇ ਵਿਚ ਫਿਰ ਤੋਂ ਖਿਡਾਰੀਆਂ ਦੀਆਂ ਰੌਣਕਾਂ ਪਰਤਣੀਆਂ ...

ਪੂਰੀ ਖ਼ਬਰ »

ਮਲੀਨ ਕਿੱਤਾ ਕਰਨ ਦਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਪਰਿਵਾਰ ਨੂੰ ਤੁਰੰਤ ਰਾਹਤ ਦਿਵਾਈ ਜਾਵੇ-ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਮਲੀਨ ਕਿੱਤਾ ਕਰਨ ਵਾਲੇ ਪਰਿਵਾਰਾਂ ਨੂੰ ਇਸ ਕਿੱਤੇ ਤੋਂ ਛੁਟਕਾਰਾ ਦਿਵਾਉਣ ਦੀ ਵਚਨਬੱਧਤਾ ਦਹੁਰਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਮਲੀਨ ਕਿੱਤਾ ਕਰਨ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ...

ਪੂਰੀ ਖ਼ਬਰ »

ਡਾ. ਹਰਜੀਤ ਸਿੰਘ ਨੇ ਗਣਿਤ ਵਿਭਾਗ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ

ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਗਣਿਤ ਵਿਭਾਗ ਦੇ ਅਧਿਆਪਕ ਡਾ. ਹਰਜੀਤ ਸਿੰਘ ਨੇ ਗਣਿਤ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ | ਕਾਲਜ ਦੇ ਪਿ੍ੰਸੀਪਲ ਡਾ. ਗੁਰਪਿੰਦਰ ...

ਪੂਰੀ ਖ਼ਬਰ »

ਜਬਰ ਜਨਾਹ ਪੀੜਤ ਮਹਿਲਾਵਾਂ, ਬੱਚੀਆਂ ਦੇ ਨਾਂਅ ਤੇ ਸ਼ਨਾਖਤ ਜਨਤਕ ਨਾ ਕਰਨ ਦੀਆਂ ਹਦਾਇਤਾਂ

ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ ਵਲੋਂ ਜਬਰ-ਜਨਾਹ ਪੀੜਤ ਮਹਿਲਾਵਾਂ/ਬੱਚੀਆਂ ਦਾ ਨਾਂਅ, ਪਤਾ ਜਾਂ ਸ਼ਨਾਖਤ ਜਨਤਕ ਨਾ ਕਰਨ ਅਤੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ 'ਚ ...

ਪੂਰੀ ਖ਼ਬਰ »

ਸੇਵਾਮੁਕਤ ਕੈਪਟਨ ਦੀ ਭੇਦਭਰੇ ਹਾਲਾਤ 'ਚ ਘਰ 'ਚ ਮੌਤ

ਮਕਸੂਦਾਂ, 2 ਦਸੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਅਸ਼ੋਕ ਵਿਹਾਰ, ਮਾਸਟਰ ਕਾਲੋਨੀ 'ਚ ਰਹਿੰਦੇ ਸੇਵਾਮੁਕਤ ਕੈਪਟਨ ਦੀ ਆਪਣੇ ਘਰ 'ਚ ਭੇਦਭਰੇ ਹਾਲਾਤ 'ਚ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਪੋਸਟਮਾਰਟਮ ...

ਪੂਰੀ ਖ਼ਬਰ »

ਕਾਂਗਰਸੀ ਆਗੂ ਮਲਵਿੰਦਰ ਲੱਕੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ

ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਗਰ ਨਿਗਮ ਦੇ ਅਧਿਕਾਰੀ ਪਰਮਪਾਲ ਸਿੰਘ ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਮਾਮਲੇ 'ਚ ਨਾਮਜ਼ਦ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ ਵਲੋਂ ...

ਪੂਰੀ ਖ਼ਬਰ »

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ਼੍ਰੋਮਣੀ ਭਗਤ ਨਾਮਦੇਵ ਦਾ 750ਵਾਂ ਜਨਮ ਦਿਹਾੜਾ

ਜਲੰਧਰ, 2 ਦਸੰਬਰ (ਹਰਵਿੰਦਰ ਸਿੰਘ ਫੁੱਲ)- ਸੰਤ ਨਾਮਦੇਵ ਕਸ਼ੱਤਰੀਆ ਟਾਂਕ ਸਭਾ ਜਲੰਧਰ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਦਾ 750ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਭਾਵੇਂ ਇਸ ਵਾਰ ਸਭਾ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੰਤ ਨਾਮਦੇਵ ...

ਪੂਰੀ ਖ਼ਬਰ »

ਸ਼ਿਵ ਜਯੋਤੀ ਪਬਲਿਕ ਸਕੂਲ ਨੇ ਵਿਸ਼ਵ ਏਡਜ਼ ਦਿਵਸ ਸਬੰਧੀ ਕੀਤਾ ਜਾਗਰੂਕ

ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)-ਸ਼ਿਵ ਜਯੋਤੀ ਪਬਲਿਕ ਸਕੂਲ ਜਲੰਧਰ ਵਿਖੇ ਪਿ੍ੰਸੀਪਲ ਨੀਰੂ ਨਈਅਰ ਦੀ ਅਗਵਾਈ 'ਚ ਜਾਗਿ੍ਤੀ ਸਦਨ ਇੰਚਾਰਡ ਪਰਮਿੰਦਰ ਕੌਰ ਦੀ ਨਿਗਰਾਨੀ 'ਚ ਵਿਸ਼ਵ ਏਡਜ਼ ਦਿਵਸ ਸਬੰਧੀ ਪੀ. ਪੀ. ਟੀ. ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ, ...

ਪੂਰੀ ਖ਼ਬਰ »

ਨਗਰ ਕੌ ਾਸਲ ਕਰਤਾਰਪੁਰ ਦੇ 15 ਵਾਰਡਾਂ ਦੀ ਨੋਟੀਫ਼ਿਕੇਸ਼ਨ ਜਾਰੀ

ਕਰਤਾਰਪੁਰ, 2 ਦਸੰਬਰ (ਭਜਨ ਸਿੰਘ)-ਨਗਰ ਕੌਾਸਲ ਕਰਤਾਰਪੁਰ ਦੇ ਹਾਊਸ ਦੇ ਭੰਗ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਪ੍ਰਬੰਧਕ ਰਾਹੁਲ ਸਿੱਧੂ ਐੱਸ.ਡੀ.ਐੱਮ. ਜਲੰਧਰ-2 ਵਲੋਂ ਕੰਮਕਾਜ ਦੇਖਿਆ ਜਾ ਰਿਹਾ ਸੀ | ਸਥਾਨਕ ਸਰਕਾਰਾਂ ਵਿਭਾਗ ਵਲੋਂ ਨਗਰ ਕੌਾਸਲਾਂ ਦੀਆਂ ਚੌਣਾਂ ਕਰਵਾਉਣ ...

ਪੂਰੀ ਖ਼ਬਰ »

ਸ਼ਹਿਰੀ ਅਕਾਲੀ ਜਥੇ ਦੇ ਆਗੂਆਂ ਵਲੋਂ ਬੀਬੀ ਜਗੀਰ ਕੌਰ ਦੇ ਮੁੜ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਜਲੰਧਰ, 2 ਦਸੰਬਰ (ਮੇਜਰ ਸਿੰਘ)-ਸਿੱਖ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਚੁਣੇ ਜਾਣ 'ਤੇ ਅੱਜ ਜਥੇ. ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਅਕਾਲੀ ਜਥਾ ...

ਪੂਰੀ ਖ਼ਬਰ »

ਗੌਤਮ ਨਗਰ 'ਚ ਧਾਰਮਿਕ ਜਥੇਬੰਦੀ ਦੇ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮੁਲਜ਼ਮ ਫਰਾਰ

ਜਲੰਧਰ, 2 ਦਸੰਬਰ (ਐੱਮ.ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਗੌਤਮ ਨਗਰ ਇਲਾਕੇ 'ਚ ਮੋਟਰਸਾਈਕਲ 'ਤੇ ਆਪਣੇ ਸਾਥੀ ਨਾਲ ਜਾ ਰਹੇ ਸ੍ਰੀ ਰਾਮ ਭਗਤ ਸੇਨਾ ਦੇ ਰਾਸ਼ਟਰੀ ਪ੍ਰਧਾਨ ਧਰਮਿੰਦਰ ਮਿਸ਼ਰਾ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹੱਥਿਆਰਾਂ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਵਲੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ

ਚੁੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਆਪਣੇ ਹੱਕਾਂ ਦੀ ਬਹਾਲੀ ਲਈ ਪਿਛਲੇ ਕਈ ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਵਲੋਂ ਅਖਤਿਆਰ ਕੀਤਾ ਗਿਆ ਅੜੀਅਲ ਵਤੀਰਾ ਬੜੀ ਸ਼ਰਮ ਵਾਲੀ ਗੱਲ ਹੈ | ਇਹ ਪ੍ਰਗਟਾਵਾ ਮੋਦੀ ...

ਪੂਰੀ ਖ਼ਬਰ »

ਨਿਊਜ਼ੀਲੈਂਡ ਦੇ ਆਕਲੈਂਡ 'ਚ 'ਸ਼ਾਹਕੋਟ ਵੇਅ' ਨਾਂਅ ਦੀ ਕਾਲੋਨੀ ਸਥਾਪਤ

ਸ਼ਾਹਕੋਟ, 2 ਦਸੰਬਰ (ਸੁਖਦੀਪ ਸਿੰਘ)- ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਥੇ ਆਪਣੇ ਪੰਜਾਬ ਜਾਂ ਇਲਾਕੇ ਦਾ ਨਾਮ ਜ਼ਰੂਰ ਬਣਾਉਂਦੇ ਹਨ | ਅਜਿਹਾ ਹੀ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਿ ਸ਼ਾਹਕੋਟ ਤੋਂ ਗਏ ਇਕ ਪੰਜਾਬੀ ਨੇ 'ਸ਼ਾਹਕੋਟ ਵੇਅ' ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ 24 ਡੀ.ਐਸ.ਪੀ. ਇੱਧਰੋਂ-ਉੱਧਰ

ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਮੁਖੀ ਵਲੋਂ ਅੱਜ 24 ਡੀ.ਐਸ.ਪੀ ਇੱਧਰੋਂ ਉੱਧਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਜਾਰੀ ਹੁਕਮਾਂ ਅਨੁਸਾਰ ਪਲਵਿੰਦਰ ਸਿੰਘ ਨੂੰ ਡੀ.ਐਸ.ਪੀ (ਮਹਿਲਾਵਾਂ ਅਤੇ ਬੱਚਿਆਂ ਖਿਲਾਫ਼ ਅਪਰਾਧ) ਦੇ ਨਾਲ ਆਰਥਿਕ ਸ਼ਾਖਾ ...

ਪੂਰੀ ਖ਼ਬਰ »

ਨਹੀਂ ਰੁਕ ਰਹੀਆਂ ਮਹਿਤਪੁਰ 'ਚ ਵਾਹਨ ਚੋਰੀ ਦੀਆਂ ਵਾਰਦਾਤਾਂ

ਮਹਿਤਪੁਰ, 2 ਦਸੰਬਰ (ਲਖਵਿੰਦਰ ਸਿੰਘ)-ਪਿਛਲੇ ਦਿਨਾਂ ਤੋ ਮਹਿਤਪੁਰ ਸ਼ਹਿਰ 'ਚ ਵਹੀਕਲ ਚੋਰੀ ਹੋਣ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ | ਜਿਸ ਤੋਂ ਪਤਾ ਲੱਗਦਾ ਹੈ ਕਿ ਮਹਿਤਪੁਰ 'ਚ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ | ਇਹ ਚੋਰੀ ਦੀਆਂ ਲਗਾਤਾਰ ਵਰਾਦਾਤਾਂ ਦਿਨ ਬ ...

ਪੂਰੀ ਖ਼ਬਰ »

ਪੰਜਾਬ ਸਹਿਕਾਰੀ ਸਭਾ ਕਰਮਚਾਰੀ ਯੂਨੀਅਨ ਦਰਜਾ ਚਾਰ ਦੀ ਮੀਟਿੰਗ

ਫਿਲੌਰ, 2 ਦਸੰਬਰ (ਸਤਿੰਦਰ ਸ਼ਰਮਾ)- ਪੰਜਾਬ ਕੋ-ਆਪ੍ਰੇਟਿਵ ਸੁਸਾਇਟੀ ਕਰਮਚਾਰੀ ਯੂਨੀਅਨ ਦਰਜਾ ਚਾਰ ਜ਼ਿਲਾ ਜਲੰਧਰ ਦੀ ਵਿਸ਼ੇਸ਼ ਮੀਟਿੰਗ ਫਿਲੌਰ ਵਿਖੇ ਪ੍ਰਧਾਨ ਗਰਦਾਵਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬਜ਼ੁਰਗ ਜ਼ਖ਼ਮੀ

ਲਾਂਬੜਾ, 2 ਦਸੰਬਰ (ਪਰਮੀਤ)-ਜਲੰਧਰ ਨਕੋਦਰ ਰੋਡ 'ਤੇ ਪਿੰਡ ਤਾਜਪੁਰ ਵਿਖੇ ਸੜਕ ਹਾਦਸੇ ਵਿਚ ਇਕ ਬਜ਼ੁਰਗ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ¢ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਿ ਸਕੂਟਰ ਸਵਾਰ ਬਜ਼ੁਰਗ ਵਿਅਕਤੀ ਤਾਜਪੁਰ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ...

ਪੂਰੀ ਖ਼ਬਰ »

ਸਵ. ਡਾ. ਮੁਣਸ਼ੀ ਰਾਮ ਤੇ ਬਲਰਾਜ ਸਿੰਘ ਸੰਧੂ ਐਜੂਕੇਸ਼ਨ ਸੁਸਾਇਟੀ ਵਲੋਂ ਵਜ਼ੀਫਾ ਵੰਡ ਸਮਾਰੋਹ

ਮਹਿਤਪੁਰ, 2 ਦਸੰਬਰ (ਮਿਹਰ ਸਿੰਘ ਰੰਧਾਵਾ)-ਡਾ. ਮੁਣਸ਼ੀ ਰਾਮ ਅਤੇ ਬਲਰਾਜ ਸਿੰਘ ਸੰਧੂ ਐਜੁਕੇਸ਼ਨ ਵੈਲਫੇਅਰ ਸੁਸਾਇਟੀ ( ਰਜਿ) ਸੰਗੋਵਾਲ ਵਲੋਂ ਵਜ਼ੀਫਾ ਵੰਡ ਸਮਾਰੋਹ ਕਰਵਾਇਆ ਗਿਆ, ਜਿਹੜਾ 24-25 ਸਾਲਾਂ ਤੋਂ ਨਿਰੰਤਰਤਾ ਨਾਲ ਚਲਾਇਆ ਜਾ ਰਿਹਾ ਹੈ | ਪਹਿਲਾਂ ਸਕੂਲ ਜਾ ਕੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਜਥਾ ਦਿੱਲੀ ਰਵਾਨਾ

ਜੰਡਿਆਲਾ ਮੰਜਕੀ, 2 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਨਜਦੀਕੀ ਪਿੰਡ ਸਮਰਾਏ-ਧਨੀ ਪਿੰਡ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਖੇਤੀ ਬਿੱਲ 2020 ਖਿਲਾਫ ਚੱਲ ਰਹੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਮਜਦੂਰ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ ਹੋਇਆ | ਜੱਥੇ ਦੀ ...

ਪੂਰੀ ਖ਼ਬਰ »

ਡਾ. ਗੁਰਨਾਮ ਸਿੰਘ ਨੇ ਬਤੌਰ ਪਿੰ੍ਰਸੀਪਲ ਅਹੁਦਾ ਸੰਭਾਲਿਆ

ਡਰੋਲੀ ਕਲਾਂ, 2 ਦਸੰਬਰ (ਸੰਤੋਖ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਵਿਖੇ ਡਾ. ਗੁਰਨਾਮ ਸਿੰਘ ਰਸੂਲਪੁਰ ਵਲੋਂ ਬਤੌਰ ਪਿ੍ੰਸੀਪਲ ਆਪਣਾ ਅਹੁਦਾ ਸੰਭਾਲਿਆ ਗਿਆ¢ ਅਹੱਦਾ ਸੰਭਾਲਣ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੀ ਤੰਦਰੁਸਤੀ ਤੇ ਮੋਰਚਾ ਫਤਹਿ ਲਈ ਕਰਵਾਇਆ ਪਾਠ

ਮਲਸੀਆਂ, 2 ਦਸੰਬਰ (ਸੁਖਦੀਪ ਸਿੰਘ)-ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਘੇਰਨ ਗਈਆਂ ਕਿਸਾਨ ਜਥੇਬੰਦੀਆਂ ਦੀ ਤੰਦਰੁਸਤੀ ਅਤੇ ਮੋਰਚਾ ਫਤਹਿ ਕਰਕੇ ਆਉਣ ਵਾਸਤੇ ਗੁਰਦੁਆਰਾ ਸਿੰਘ ਸਭਾ, ਹਵੇਲੀ ਪੱਤੀ (ਮਲਸੀਆਂ) ਵਿਖੇ ਪ੍ਰਬੰਧਕ ਕਮੇਟੀ ਨੇ ...

ਪੂਰੀ ਖ਼ਬਰ »

ਮਲਸੀਆਂ ਵਿਖੇ ਆਧੁਨਿਕ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਬੱਸ ਸਟੈਂਡ ਦੀ ਇਮਾਰਤ ਦਾ ਲੈਂਟਰ ਪਾਇਆ

ਮਲਸੀਆਂ, 2 ਦਸੰਬਰ (ਸੁਖਦੀਪ ਸਿੰਘ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਯਤਨਾਂ ਸਦਕਾ ਮਲਸੀਆਂ ਵਿਖੇ ਨਿਰਮਾਣ ਅਧੀਨ ਬੱਸ ਅੱਡੇ ਦੀ ਇਮਾਰਤ ਦਾ ਅੱਜ ਲੈਂਟਰ ਪਾਇਆ ਗਿਆ | ਇਸ ਮੌਕੇ ਮੌਜੂਦ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਾਹਕੋਟ ...

ਪੂਰੀ ਖ਼ਬਰ »

ਆਦਮਪੁਰ 'ਚ ਸੜਕ 'ਤੇ ਹੋਏ ਕਬਜ਼ਿਆਂ ਕਾਰਨ ਵਾਪਰ ਸਕਦਾ ਵੱਡਾ ਹਾਦਸਾ

ਆਦਮਪੁਰ, 2 ਦਸੰਬਰ (ਰਮਨ ਦਵੇਸਰ)-ਆਦਮਪੁਰ ਮਾਰਗ 'ਤੇ ਪੁਲ ਦਾ ਕੰਮ ਚਲ ਰਿਹਾ ਹੈ, ਉਥੇ ਹੀ ਸੀਵਰੇਜ ਦਾ ਕੰਮ ਵੀ ਇਸ ਸੜਕ 'ਤੇ ਚਲ ਰਿਹਾ ਹੈ ¢ ਸੜਕ 'ਤੇ ਜਾਮ ਲੱਗਣਾ ਇਕ ਆਮ ਜਿਹੀ ਗੱਲ ਹੈ ¢ ਜਿਸ ਨਾਲ ਸ਼ਹਿਰ ਵਿਚੋਂ ਨਿਕਲਣਾ ਮੁਸ਼ਕਿਲ ਤਾਂ ਹੈ ਹੀ ਜਾਨ ਦਾ ਖਤਰਾ ਵੀ ਬਣਿਆ ...

ਪੂਰੀ ਖ਼ਬਰ »

ਸਤੰਬਰ ਤੇ ਅਕਤੂਬਰ ਮਹੀਨੇ 'ਚ ਜਣੇਪੇ ਦੌਰਾਨ ਹੋਈਆਂ ਮੌਤਾਂ ਦੀ ਕੀਤੀ ਪੜਚੋਲ

ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਸਤੰਬਰ ਅਤੇ ਅਕਤੂਬਰ 2020 ਮਹੀਨਿਆਂ 'ਚ ਗਰਭਵਤੀ ਦੀ ਗਰਭ ਅਵਸਥਾ ਦੌਰਾਨ, ਜਣੇਪੇ ਦੌਰਾਨ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਈਆਂ ਮੌਤਾਂ ਦੀ ਪੜਚੋਲ ਕਰਨ ਲਈ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਬੋਰਡ ਦਾਖ਼ਲਾ ਫ਼ੀਸ ਮੁਆਫ਼ ਹੋਵੇ- ਐਸ. ਸੀ./ਬੀ.ਸੀ. ਇਪ: ਵੈੱਲਫੇਅਰ

ਅੱਪਰਾ, 2 ਦਸੰਬਰ (ਦਲਵਿੰਦਰ ਸਿੰਘ ਅੱਪਰਾ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ. ਸੀ./ ਬੀ. ਸੀ. ਇੰਪਲਾਈਜ਼ ਵੈਲਫੇਅਰ ਪੰਜਾਬ ਜ਼ਿਲ੍ਹਾ ਜਲੰਧਰ ਦੇ ਬਲਾਕ-2 ਦੀ ਇਕ ਹੰਗਾਮੀ ਮੀਟਿੰਗ ਅੱਪਰਾ ਵਿਖੇ ਬਲਾਕ ਪ੍ਰਧਾਨ ਸ੍ਰੀ ਬੂਟਾ ਮਸਾਣੀ ਅਤੇ ਸ੍ਰੀ ਚੇਤ ਰਾਮ ਦੀ ਅਗਵਾਈ ਵਿਚ ਹੋਈ | ...

ਪੂਰੀ ਖ਼ਬਰ »

ਲੋਹੀਆਂ 'ਚ 2 ਵੱਖ-ਵੱਖ ਸੜਕੀ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ

ਲੋਹੀਆਂ ਖਾਸ, 2 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਤੋਂ ਰਾਈਵਾਲ ਬੇਟ ਅਤੇ ਰਾਈਵਾਲ ਤੋਂ ਨਵਾਂ ਪਿੰਡ ਖਾਲੇਵਾਲ ਦੇ ਬੰਨ ਨੂੰ ਜਾਂਦੀਆਂ ਸੜਕਾਂ 'ਤੇ ਵਾਪਰੇ 2 ਵੱਖ ਵੱਖ ਸੜਕੀ ਹਾਦਸਿਆਂ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਬੀ.ਐੱਡ.ਅਧਿਆਪਕ ਫਰੰਟ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ

ਸ਼ਾਹਕੋਟ, 2 ਦਸੰਬਰ (ਬਾਂਸਲ)-ਬੀ.ਐੱਡ.ਅਧਿਆਪਕ ਫਰੰਟ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ¢ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਗਿੱਦੜ ਪਿੰਡੀ ਟੋਲ ਪਲਾਜ਼ੇ 'ਤੇ 'ਮੋਦੀ ਤੇ ਖੱਟੜ' ਦਾ ਪੁਤਲਾ ਫੂਕਿਆ

ਲੋਹੀਆਂ ਖਾਸ, 2 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਗਿੱਦੜ ਪਿੰਡੀ ਦੇ ਸਤਲੁਜ ਪੁੱਲ 'ਤੇ ਬਣੇ ਟੋਲ ਪਲਾਜੇ 'ਤੇ ਖੇਤੀ ਕਾਨੂੰਨਾਂ ...

ਪੂਰੀ ਖ਼ਬਰ »

ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਸਮਰਪਿਤ ਕੀਰਤਨ ਦਰਬਾਰ 4 ਨੂੰ

ਲੋਹੀਆਂ ਖਾਸ, 2 ਦਸੰਬਰ (ਬਲਵਿੰਦਰ ਸਿੰਘ ਵਿੱਕੀ)-ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਲੋਹੀਆਂ ਖਾਸ ਵਲੋਂ ਹਰ ਸਾਲ ਕਰਵਾਇਆ ਜਾਂਦਾ ਹਰਿ ਜੱਸ ਕੀਰਤਨ ਦਰਬਾਰ ਇਸ ਵਾਰ 4 ਦਸੰਬਰ ਦਿਨ ਸ਼ੁੱਕਰਵਾਰ ਨੂੰ ਦਾਣਾ ਮੰਡੀ ਲੋਹੀਆਂ ਵਿਖੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਮਹਿਤਪੁਰ ਪ੍ਰੈੱਸ ਕਲੱਬ ਵਲੋਂ ਬੂਟੇ ਵੰਡੇ

ਮਹਿਤਪੁਰ, 2 ਦਸੰਬਰ (ਲਖਵਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਜਰਨਲਿਸਟ ਪ੍ਰੈਸ ਕਲੱਬ ਯੂਨਿਟ ਮਹਿਤਪੁਰ ਵਲੋਂ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਬੂਟੇ ਵੰਡੇ ਅਤੇ ਚਾਹ ਦੇ ਲੰਗਰ ਲਗਾਏ | ਸਮਾਰੋਹ ਦਾ ਆਰੰਭ ਭਾਈ ...

ਪੂਰੀ ਖ਼ਬਰ »

ਸਵ. ਯਸ਼ ਪਾਲ ਵਰਮਾ ਨੂੰ ਸ਼ਰਧਾਂਜਲੀਆਂ ਭੇਟ

ਨਕੋਦਰ, 2 ਦਸੰਬਰ (ਗੁਰਵਿੰਦਰ ਸਿੰਘ)-ਨਕੋਦਰ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਤੇ ਸਮਾਜ ਸੇਵਕ ਰਿਸ਼ੀ ਵਰਮਾ ਦੇ ਦਾਦਾ ਅਤੇ ਅਸ਼ੋਕ ਵਰਮਾ ਦੇ ਪਿਤਾ ਸਵਰਗੀਏ ਯਸ਼ ਪਾਲ ਵਰਮਾ , ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਰਸਮ ਉਠਾਲਾ ...

ਪੂਰੀ ਖ਼ਬਰ »

ਅਮਿੱਟ ਯਾਦਾਂ ਛੱਡ ਗਿਆ ਲਸਾੜੇ ਦਾ ਸ੍ਰੀ ਕ੍ਰਿਸ਼ਨ ਲੀਲ੍ਹਾ ਮੇਲਾ

ਫਿਲੌਰ/ਲਸਾੜਾ, 2 ਦਸੰਬਰ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)-ਫਿਲੌਰ ਦੇ ਪਿੰਡ ਲਸਾੜਾ ਵਿਖੇ ਸਦੀਆਂ ਤੋਂ ਮਨਾਇਆ ਜਾਂਦਾ ਇਤਿਹਾਸਕ ਸ੍ਰੀ ਕਿ੍ਸ਼ਨ ਲੀਲਾ ਮੇਲਾ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਇਹ ਮੇਲਾ ਸਿਰਫ਼ ਇਕ ਦਿਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਗੁਰਾਇਆ, 2 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਗੁਰਦੁਆਰਾ ਸਾਹਿਬ ਸ਼ਹੀਦਾਂ ਸਭਾ ਰਜਿ ਪ੍ਰਬੰਧਕ ਕਮੇਟੀ ਪਿੰਡ ਢੰਡਾ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »

ਲਾਂਬੜਾ ਸਰਕਾਰੀ ਸਕੂਲ 'ਤੇ ਹਾਵੀ ਹੋ ਰਿਹੈ ਕੋਰੋਨਾ ਦਾ ਪ੍ਰਭਾਵ

ਲਾਂਬੜਾ, 2 ਦਸੰਬਰ (ਪਰਮੀਤ ਗੁਪਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ 'ਤੇ ਕੋਰੋਨਾ ਵਾਇਰਸ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ¢ ਸਨਿੱਚਰਵਾਰ ਨੂੰ ਸਿਹਤ ਵਿਭਾਗ ਵਲੋਂ ਤੀਸਰੀ ਵਾਰ ਲਾਂਬੜਾ ਸਕੂਲ ਸਟਾਫ਼ ਦੇ ਕਰੋਨਾ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਹੁਣ ...

ਪੂਰੀ ਖ਼ਬਰ »

ਮੰਤਰੀ ਨਾਲ ਸਹਿਕਾਰੀ ਖੰਡ ਮਿੱਲ ਫੈੱਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮਹਿਤਪੁਰ, 2 ਦਸੰਬਰ (ਲਖਵਿੰਦਰ ਸਿੰਘ)-ਪੰਜਾਬ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਸਹਿਕਾਰੀ ਖੰਡ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਅਵਤਾਰ ਸਿੰਘ ਗਿੱਲ ਪ੍ਰਧਾਨ ਅਤੇ ਪਲਵਿੰਦਰ ਸਿੰਘ ਸੰਗਤਪੁਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਮਿੱਲ ...

ਪੂਰੀ ਖ਼ਬਰ »

ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਮੁੱਖ ਮੰਤਰੀ ਦੇ ਨਾਂਅ ਐੱਸ.ਡੀ.ਐੱਮ. ਨੂੰ ਸੌ ਾਪਿਆ ਮੰਗ-ਪੱਤਰ

ਸ਼ਾਹਕੋਟ, 2 ਦਸੰਬਰ (ਸੁਖਦੀਪ ਸਿੰਘ)-ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਜਲੰਧਰ ਵਲੋਂ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ 'ਚ ਪੜ੍ਹਦੇ ਦੱਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਦਾਖ਼ਲਾ ਫੀਸਾਂ ਸਮੇਤ ਸਾਰੀਆਂ ਫ਼ੀਸਾਂ ਮੁਆਫ਼ ਕਰਨ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਦਿੱਲੀ ਦੇ ਚੱਲ ਰਹੇ ਘਿਰਾਉ ਸਬੰਧੀ ਕਿਸਾਨਾਂ ਨਾਲ ਵਿਚਾਰ ਚਰਚਾ

ਕਰਤਾਰਪੁਰ, 2 ਦਸੰਬਰ (ਭਜਨ ਸਿੰਘ)-ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਦਿੱਲੀ ਧਰਨੇ ਦੇ ਸਬੰਧੀ ਵਿਚਾਰ ਕਰਨ ਅਤੇ ਧਰਨੇ ਵਿਚ ਕਿਸਾਨਾਂ ਦੀ ਹੋਰ ਸ਼ਮੂਲੀਅਤ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਹੰਗਾਮੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX