ਤਾਜਾ ਖ਼ਬਰਾਂ


ਬੋਰੀ ਵਿਚੋਂ ਬਰਾਮਦ ਹੋਈ ਲਾਸ਼
. . .  1 minute ago
ਬਹਿਰਾਮਪੁਰ, 25 ਜੂਨ ( ਬਲਬੀਰ ਸਿੰਘ ਕੋਲਾ ) - ਕਸਬਾ ਬਹਿਰਾਮਪੁਰ ਵਿਖੇ ਇਕ ਦੁਕਾਨ ਦੇ ਬਾਹਰ ਬੋਰੀ ਵਿਚੋਂ...
ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਅਕਾਲ ਤਖ਼ਤ ਨੂੰ ਮੁੜ ਕੀਤੀ ਸਿੱਖ ਪੰਥ 'ਚ ਸ਼ਾਮਿਲ ਕਰਨ ਦੀ ਅਪੀਲ
. . .  7 minutes ago
ਅੰਮ੍ਰਿਤਸਰ, 25 ਜੂਨ - (ਜਸਵੰਤ ਸਿੰਘ ਜੱਸ) - ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ...
ਸੁਨਾਮ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਹੜਤਾਲ
. . .  18 minutes ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸਥਾਨਕ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ...
ਬਿਜਲੀ ਦੀ ਨਾਕਸ਼ ਸਪਲਾਈ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਕੀਤਾ ਰੋਸ ਮੁਜ਼ਾਹਰਾ
. . .  41 minutes ago
ਸ਼ੁਤਰਾਣਾ( ਪਟਿਆਲਾ), 25 ਜੂਨ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਖੇਤੀ ਸੈਕਟਰ ਲਈ ਬਿਜਲੀ ਦੀ ਨਾਕਸ਼ ਸਪਲਾਈ ਤੋਂ ਪ੍ਰੇਸ਼ਾਨ...
ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਦੀ ਮੰਗ ਨੂੰ ਲੈ ਕੇ ਟਾਂਡਾ ਦੇ ਬਿਜਲੀ ਘਰ ਲਗਾਇਆ ਧਰਨਾ
. . .  52 minutes ago
ਟਾਂਡਾ, 25 ਜੂਨ (ਭਗਵਾਨ ਸਿੰਘ ਸੈਣੀ) - ਟਾਂਡਾ ਦੇ ਬਿਜਲੀ ਘਰ ਵਿਖੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਬਿਜਲੀ ਘਰ ਦੇ ਗੇਟ 'ਤੇ ਧਰਨਾ ਲਗਾਇਆ ਗਿਆ...
ਜ਼ਮੀਨੀ ਵਿਵਾਦ ਦੇ ਚਲਦਿਆਂ ਪੋਤਰੇ ਵਲੋਂ ਦਾਦੇ ਦਾ ਕਹੀ ਮਾਰ ਕੇ ਕਤਲ
. . .  58 minutes ago
ਚਮਿਆਰੀ/ਅਜਨਾਲਾ, 25 ਜੂਨ (ਜਗਪ੍ਰੀਤ ਸਿੰਘ/ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਕਸਬੇ 'ਚ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿੱਤਾ ...
ਅੱਜ ਪੰਜਾਬ ਭਰ 'ਚ ਮੁਲਾਜ਼ਮਾਂ ਵਲੋਂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਫੂਕ ਕੇ ਕੀਤੇ ਜਾਣਗੇ ਪ੍ਰਦਰਸ਼ਨ
. . .  about 1 hour ago
ਸੰਗਰੂਰ,25 ਜੂਨ (ਧੀਰਜ ਪਸ਼ੌਰੀਆ ) - ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਮੁਲਾਜ਼ਮ ਫ਼ਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਕਿਹਾ ਹੈ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਅਦਾਰਾ 'ਅਜੀਤ' ਵਲੋਂ ਲੱਖ-ਲੱਖ ਵਧਾਈ
. . .  about 1 hour ago
ਨੌਜਵਾਨ ਵਲੋਂ ਗਰੀਬ ਵਿਧਵਾ ਔਰਤ ਦਾ ਕਤਲ
. . .  about 1 hour ago
ਅਬੋਹਰ, 25 ਜੂਨ (ਸੰਦੀਪ ਸੋਖਲ) - ਹਲਕਾ ਬੱਲੂਆਣਾ ਦੇ ਪਿੰਡ ਅਮਰਪੁਰਾ ਵਿਖੇ ਇਕ ਵਿਧਵਾ ਮਹਿਲਾ ਦਾ ਨੌਜਵਾਨ ਵਲੋਂ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ...
ਅੱਜ ਗੁਰੂ ਨਗਰੀ ਵਿਖੇ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ
. . .  about 1 hour ago
ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ) - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ...
ਚੀਨ ਦੇ ਇਕ ਮਾਰਸ਼ਲ ਆਰਟਸ ਸਕੂਲ ਵਿਚ ਭਿਆਨਕ ਅੱਗ ਲੱਗਣ ਕਾਰਨ 18 ਮੌਤਾਂ
. . .  about 2 hours ago
ਬੀਜਿੰਗ, 25 ਜੂਨ - ਕੇਂਦਰੀ ਚੀਨ ਵਿਚ ਅੱਗ ਲੱਗਣ ਦੀ ਘਟਨਾ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ ਤੇ 16 ਹੋਰ ਝੁਲਸ ਗਏ ਹਨ। ਇਹ ਅਗਨੀਕਾਂਡ ਚੀਨ ਦੇ ਹੇਨਾਨ ਪ੍ਰਾਂਤ ਦੇ ਝੇਚੇਂਗ ਕਾਊਂਟੀ ਸਥਿਤ ਇਕ ਮਾਰਸ਼ਲ ਆਰਟਸ ਸਕੂਲ ਵਿਚ...
ਸ਼ਮਸ਼ਾਨਘਾਟ 'ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਖੇਤਾਂ ਕੋਲੋਂ ਬਰਾਮਦ
. . .  about 3 hours ago
ਧਾਰੀਵਾਲ, 25 ਜੂਨ (ਸਵਰਨ ਸਿੰਘ) - ਪੁਲਿਸ ਥਾਣਾ ਧਾਰੀਵਾਲ ਅਧੀਨ ਪਿੰਡ ਲੇਹਲ ਵਿਖੇ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ। ਮ੍ਰਿਤਕ ਸਟੀਫਨ ਮਸੀਹ ਅਤੇ ਸ਼ਾਮ ਲਾਲ ਰਾਤ ਸ਼ਮਸ਼ਾਨਘਾਟ 'ਚ ਸੁੱਤ ਹੋਏ...
ਅੱਜ ਦਾ ਵਿਚਾਰ
. . .  about 3 hours ago
ਆਂਧਰਾ ਪ੍ਰਦੇਸ਼ ਸਰਕਾਰ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ
. . .  1 day ago
ਪੰਜਾਬ ਦੇ ਸਮੂਹ ਵੈਟਰਨਰੀ ਡਾਕਟਰ ਕੱਲ੍ਹ ਹੜਤਾਲ 'ਤੇ ਰਹਿਣਗੇ
. . .  1 day ago
ਲੁਧਿਆਣਾ, 24 ਜੂਨ (ਸਲੇਮਪੁਰੀ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਨਕਾਰਦਿਆਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ, ਹੋਮਿਓਪੈਥੀ ਵਿਭਾਗ ਅਤੇ ਆਯੂਰਵੈਦਿਕ ਵਿਭਾਗ ਦੇ ਸਮੂਹ ਡਾਕਟਰਾਂ ਦੀ ਤਰ੍ਹਾਂ ਸੂਬੇ ...
ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਕੇ ਨਸ਼ੇ ਸਮੇਤ ਕਾਬੂ ਕੀਤਾ ਨਸ਼ਾ ਤਸਕਰ ਨੂੰ ਛਡਾਇਆ
. . .  1 day ago
ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖੈਰਦੀਨਕੇ ਵਿਖੇ ਨਾਰਕੋਟਿਕ ਸਟਾਫ਼ ਦੀ ਪੁਲਿਸ ਵਲੋਂ ਨਸ਼ੇ ਸਮੇਤ ਕਾਬੂ ਕੀਤੇ ਗਏ ਤਸਕਰ ਨੂੰ ਉਨ੍ਹਾਂ ਦੇ ਹੋਰਨਾਂ ਸਾਥੀਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਕੇ ...
ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ 72 ਘੰਟਿਆਂ ਵਿਚ ਸੁਲਝਾਈ
. . .  1 day ago
ਫਗਵਾੜਾ ,24 ਜੂਨ( ਹਰੀਪਾਲ ਸਿੰਘ)- ਫਗਵਾੜਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ 72 ਘੰਟੇ ਵਿਚ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸ. ਐਸ. ਪੀ .ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ...
ਕਸ਼ਮੀਰੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਕਸ਼ਮੀਰੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ : ਸੂਬੇ ਦੀ ਹੱਦਬੰਦੀ ਦਾ ਅਹਿਮ ਮੁੱਦਾ
. . .  1 day ago
ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ- ਜੰਮੂ ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਮਿਲੇ ਵਾਪਸ
. . .  1 day ago
ਨਵੀਂ ਦਿੱਲੀ : ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਮਹਿਬੂਬਾ ਮੁਫਤੀ , ਡਾ. ਫਾਰੁਕ ਅਬਦੁੱਲਾ ਦੇ ਨਾਲ ਹੋਰ ਵੀ ਵੱਡੇ ਨੇਤਾ ਰਹੇ ਮੌਜੂਦ
. . .  1 day ago
ਜੰਮੂ ਕਸ਼ਮੀਰ ’ਚ ਸ਼ਾਂਤੀ, ਸਥਿਰਤਾ, ਸੁਰੱਖਿਆ ਤੇ ਵਿਕਾਸ ਦੇ ਸਥਾਈ ਵਾਤਾਵਰਣ ਮੁੱਦਿਆਂ 'ਤੇ ਹੋਈ ਚਰਚਾ
. . .  1 day ago
ਨਵੀਂ ਦਿੱਲੀ, 24 ਜੂਨ -(ਉਪਮਾ) ਬੈਠਕ 'ਚ ਉਪ ਰਾਜਪਾਲ ਮਨੋਜ ਸਿਨਹਾ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ
. . .  1 day ago
ਨਵੀਂ ਦਿੱਲੀ : ਬੈਠਕ 'ਚ ਕਸ਼ਮੀਰ ਸਮੇਤ ਵੱਡੇ ਮੁੱਦਿਆਂ 'ਤੇ ਹੋਈ ਚਰਚਾ
. . .  1 day ago
ਨਵੀਂ ਦਿੱਲੀ : ਸੂਬੇ ਦੇ 4 ਸਾਬਕਾ ਮੁੱਖ ਮੰਤਰੀ ਸਮੇਤ 14 ਆਗੂ ਹੋਏ ਮੀਟਿੰਗ 'ਚ ਸ਼ਾਮਿਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 20 ਮੱਘਰ ਸੰਮਤ 552

ਰੂਪਨਗਰ

ਸ੍ਰੀ ਚਮਕੌਰ ਸਾਹਿਬ ਖੇਤਰ 'ਚੋਂ ਅੱਜ ਵੀ ਕਿਸਾਨ ਜ਼ਰੂਰੀ ਵਸਤਾਂ ਲੈ ਕੇ ਦਿੱਲੀ ਹੋਏ ਰਵਾਨਾ

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਆੜ੍ਹਤੀ ਐਸੋ: ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਦੇ ਆੜ੍ਹਤੀ ਅੱਜ ਸਵੇਰੇ ਪ੍ਰਧਾਨ ਨੈਬ ਸਿੰਘ ਓਇੰਦ ਅਤੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਏ | ਇਸ ਮੌਕੇ ਪ੍ਰਧਾਨ ਸ੍ਰੀ ਭੰਗੂ ਨੇ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਹਾਲਾਤ ਨਾਲ ਲੜ ਰਹੇ ਕਿਸਾਨਾਂ ਤੇ ਨਾਜਾਇਜ਼ ਕਾਨੰੂਨ ਲਾਗੂ ਕਰਕੇ ਹੁਣ ਇਕੱਲੇ ਕਿਸਾਨਾਂ ਨੂੰ ਹੀ ਨਹੀਂ ਬਲਕਿ ਸਮੁੱਚੇ ਵਰਗ ਨੂੰ ਆਰਥਿਕ ਤੌਰ ਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਜਿਸ ਨੂੰ ਆੜ੍ਹਤੀ ਵਰਗ ਵੀ ਕਦੇ ਬਰਦਾਸ਼ਤ ਨਹੀਂ ਕਰੇਗਾ | ਇਸ ਮੌਕੇ ਇਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬਿੱਲ ਤੁਰੰਤ ਵਾਪਸ ਲਏ ਜਾਣ | ਇਸ ਮੌਕੇ ਦਿੱਲੀ ਰਵਾਨਾ ਹੋਣ ਵਾਲਿਆਂ ਵਿਚ ਬਹਾਦਰ ਸਿੰਘ ਤੁੰਗ, ਰਵਿੰਦਰ ਸਿੰਘ ਗਿੱਲ, ਸੋਹਣ ਲਾਲ, ਬਲਜੀਤ ਸਿੰਘ ਮਹਿਤੋਤ, ਲਖਵੀਰ ਸਿੰਘ ਭੰਗੂ, ਮੰਗਤ ਰਾਮਗੁਰਦੀਪ ਸਿੰਘ, ਠੇਕੇਦਾਰ ਰਣਧੀਰ ਸਿੰਘ ਆਦਿ ਵੀ ਸ਼ਾਮਿਲ ਸਨ |
ਪਿੰਡ ਕਤਲੌਰ ਤੋਂ ਦਰਜਨਾਂ ਕਿਸਾਨਾਂ ਦਾ ਦੂਜਾ ਜਥਾ ਦਿੱਲੀ ਮੋਰਚੇ 'ਚ ਸ਼ਮੂਲੀਅਤ ਲਈ ਰਵਾਨਾ
ਨੇੜਲੇ ਪਿੰਡ ਕਤਲੌਰ ਤੋਂ ਅੱਜ ਦਰਜਨਾਂ ਕਿਸਾਨਾਂ ਦਾ ਦੂਜਾ ਜਥਾ ਦਿੱਲੀ ਮੋਰਚੇ 'ਚ ਸ਼ਮੂਲੀਅਤ ਕਰਨ ਲਈ ਇੱਥੋਂ ਰਵਾਨਾ ਹੋਇਆ | ਇਸ ਮੌਕੇ ਪਿੰਡ ਦੇ ਸਰਪੰਚ ਸੰਤ ਸਿੰਘ ਦਿਓਲ, ਸਾਬਕਾ ਸਰਪੰਚ ਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸੋਨੀ,ਉਘੇ ਸਮਾਜ ਸੇਵੀ ਮਾਨ ਸਿੰਘ ਅਤੇ ਕਿਸਾਨ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਜਥੇ ਨਾਲ ਪਿੰਡ ਚੋਂ ਇਕੱਤਰ ਕੀਤੀਆਂ ਜ਼ਰੂਰੀ ਵਸਤਾਂ/ਰਸਦ ਵੀ ਵੱਡੀ ਤਾਦਾਦ ਵਿਚ ਲਿਜਾਈਆਂ ਜਾ ਰਹੀਆਂ ਹਨ | ਇਸ ਮੌਕੇ ਇਨ੍ਹਾਂ ਕਿਸਾਨਾਂ ਨੇ ਮੋਦੀ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਉਕਤ ਆਗੂਆਂ ਨੇ ਦੱਸਿਆ ਕਿ ਦੋ ਦਿਨ ਬਾਦ ਤੀਜਾ ਜਥਾ ਵੀ ਪਿੰਡ ਤੋਂ ਰਵਾਨਾ ਹੋਵੇਗਾ, ਜਿਸ ਵਿਚ ਪਿੰਡ ਦੇ ਹੀ ਦਰਜਨਾਂ ਕਿਸਾਨ ਸ਼ਾਮਿਲ ਹੋਣਗੇ | ਇਸ ਮੌਕੇ ਰਵਾਨਾ ਹੋਣ ਵਾਲਿਆਂ ਵਿਚ ਪੰਚ ਬਲਵਿੰਦਰ ਸਿੰਘ, ਪੰਚ ਨਛੱਤਰ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਮਲਕੀਤ ਸਿੰਘ, ਨੰਬਰਦਾਰ ਕੁਲਦੀਪ ਸਿੰਘ ਆਦਿ ਵੀ ਸ਼ਾਮਲ ਸਨ |
ਸਲੇਮਪੁਰ ਤੋਂ ਵੀ ਕਿਸਾਨ ਰਸਦ ਨਾਲ ਦਿੱਲੀ ਹੋਏ ਰਵਾਨਾ
ਕਿਸਾਨ ਆਗੂ ਪਰਗਟ ਸਿੰਘ ਰੌਲੂਮਾਜਰਾ ਨੇ ਦੱਸਿਆ ਕਿ ਪਿੰਡ ਸਲੇਮਪੁਰ ਤੋਂ ਦਰਜਨਾਂ ਨੌਜਵਾਨ ਸੁੱਕਾ ਰਾਸ਼ਨ,ਦੁੱਧ,ਫਲ,ਦਵਾਈਆਂ ਲੈ ਕੇ ਦਿੱਲੀ ਮੋਰਚੇ ਵਿਚ ਹਿੱਸਾ ਲੈਣ ਲਈ ਰਵਾਨਾ ਹੋਏ | ਇਸ ਮੌਕੇ ਦਿੱਲੀ ਜਾਣ ਵਾਲਿਆਂ ਵਿਚ ਸਰਬਜੀਤ ਸਿੰਘ, ਪ੍ਰਹਲਾਦ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ ਆਦਿ ਸ਼ਾਮਲ ਹਨ | ਇਸ ਮੌਕੇ ਕਿਸਾਨ ਯੂਨੀਅਨ ਦੇ ਸਾਬਕਾ ਪ੍ਰਧਾਨ ਹਰੀ ਸਿੰਘ ਵੀ ਮੌਜੂਦ ਸਨ |

ਪਿੰਡ ਮਾਜਰੀ ਠੇਕੇਦਾਰਾਂ 'ਚ ਦਿਨ-ਦਿਹਾੜੇ ਚੋਰੀ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਪਿੰਡ ਮਾਜਰੀ ਠੇਕੇਦਾਰਾਂ 'ਚ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਕੇ 3 ਤੋਲੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲੀ ਮੁਹੰਮਦ ਪੁੱਤਰ ਮੱਖਣਦੀਨ ਨਿਵਾਸੀ ਪਿੰਡ ਮਾਜਰੀ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਮੋਰਚੇ 'ਚ ਡਟੇ ਰਹਿਣ ਦੀ ਅਪੀਲ

ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਜਨ ਅੰਦੋਲਨ ਦਿੱਲੀ ਹਰਿਆਣੇ ਬਾਰਡਰਾਂ 'ਤੇ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ | ਇਸ ਅੰਦੋਲਨ ਵਿਚ ਕਿਸਾਨੀ ਝੰਡੇ ਹੇਠ ...

ਪੂਰੀ ਖ਼ਬਰ »

ਚੋਰੀ ਦੇ ਬੁਲਟ ਤੇ ਸਪਲੈਂਡਰ ਮੋਟਰਸਾਈਕਲ ਸਮੇਤ ਇਕ ਗਿ੍ਫ਼ਤਾਰ

ਭਰਤਗੜ੍ਹ, 3 ਦਸੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹੇ ਦੇ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਸਥਾਨਕ ਪੁਲਿਸ ਨੇ ਚੋਰੀ ਦੇ ਬੁਲਟ ਤੇ ਸਪਲੈਂਡਰ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਅਨੰਦਪੁਰ ਸਾਹਿਬ ਦੇ ਉਪ ...

ਪੂਰੀ ਖ਼ਬਰ »

ਨੌਜਵਾਨ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਲੜਕੀ ਜ਼ਖ਼ਮੀ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)- ਅੱਜ ਸਵੇਰ ਕਰੀਬ ਅੱਠ ਵਜੇ ਰੋਪੜ-ਕੁਰਾਲੀ ਮਾਰਗ 'ਤੇ ਸਥਿਤ ਬਸੰਤ ਨਗਰ ਦੇ ਕੋਲ ਹੋਏ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ...

ਪੂਰੀ ਖ਼ਬਰ »

ਆਈ.ਆਈ.ਟੀ. ਰੋਪੜ ਵਲੋਂ ਨੌਵਾਂ ਕਨਵੋਕੇਸ਼ਨ ਸਮਾਗਮ ਆਨਲਾਈਨ ਮੋਡ ਰਾਹੀਂ ਅੱਜ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਆਈ. ਆਈ. ਟੀ. ਰੋਪੜ ਵਲੋਂ 4 ਨਵੰਬਰ 2020 ਨੂੰ ਆਪਣਾ ਨੌਵਾਂ ਕਨਵੋਕੇਸ਼ਨ ਸਮਾਗਮ ਆਨਲਾਈਨ ਮੋਡ ਰਾਹੀਂ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ ਪ੍ਰੀ ਰਿਕਾਰਡਿਡ ਹੋਵੇਗਾ ਅਤੇ 4 ਦਸੰਬਰ 2020 ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਸਟੋਨ ਕਰੈਸ਼ਰਾਂ, ਸਕਰੀਨਿੰਗ ਪਲਾਂਟਾਂ ਤੇ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਮਾਈਨਿੰਗ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਸੋਨਾਲੀ ਗਿਰੀ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਰੂਪਨਗਰ ਵਿਚ ਸਥਿਤ ਸਟੋਨ ਕਰੱਸਰਾਂ ਅਤੇ ਸਕਰੀਨਿੰਗ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ 25 ਮਾਮਲੇ, 18 ਨੂੰ ਛੁੱਟੀ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਨਵੇਂ 25 ਮਾਮਲੇ ਸਾਹਮਣੇ ਆਏ ਹਨ | ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ 'ਚ ਕੁਲ 2914 ਜਣੇ ਕੋਰੋਨਾ ਤੋਂ ਪੀੜਤ ਹੋ ...

ਪੂਰੀ ਖ਼ਬਰ »

ਹਲਕਾ ਸ੍ਰੀ ਚਮਕੌਰ ਸਾਹਿਬ ਵਿਚ 5 ਅਤੇ 6 ਨੂੰ ਬੀ. ਐੱਲ. ਓਜ਼ ਵਲੋਂ ਇਤਰਾਜ਼ ਹਾਸਲ ਕੀਤੇ ਜਾਣਗੇ-ਐੱਸ.ਡੀ.ਐੱਮ.

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ (51 ਅ. ਜ) ਵਿਖੇ ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ 2021 ਦਾ ਪ੍ਰੋਗਰਾਮ ਚੱਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਅਟਵਾਲ ਐਸ. ਡੀ. ਡੈਮ ...

ਪੂਰੀ ਖ਼ਬਰ »

ਆਦਰਸ਼ ਨਗਰ ਵਿਕਾਸ ਕਮੇਟੀ ਦਾ ਵਫ਼ਦ ਸਥਾਨਕ ਸਮੱਸਿਆਵਾਂ ਨੂੰ ਲੈ ਕੇ ਐੱਸ.ਡੀ.ਐੱਮ. ਨੂੰ ਮਿਲਿਆ

ਰੂਪਨਗਰ, 3 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਦਰਸ਼ ਨਗਰ ਵਿਕਾਸ ਕਮੇਟੀ ਦਾ ਇੱਕ ਛੇ ਮੈਂਬਰੀ ਵਫ਼ਦ ਸਥਾਨਕ ਸਮੱਸਿਆਵਾਂ ਨੂੰ ਲੈ ਕੇ ਐਸ.ਡੀ.ਐਮ. ਰੂਪਨਗਰ ਮਿਲਿਆ | ਇਸ ਮੌਕੇ ਵਫ਼ਦ ਵਲੋਂ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੂੰ ਪ੍ਰਧਾਨ ਬਲਦੇਵ ਸਿੰਘ ਗਿੱਲ ਦੀ ਅਗਵਾਈ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਬੰਦ ਹੋਣ ਦੇ ਬਾਵਜੂਦ ਵੀ ਸੁਖੇਮਾਜਰਾ ਦੀ ਮੰਡੀ 'ਚੋਂ ਨਹੀਂ ਹੋਈ 1800 ਕੱਟਾ ਝੋਨੇ ਦੀ ਚੁਕਾਈ

ਨੂਰਪੁਰ ਬੇਦੀ, 3 ਦਸੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਭਰ ਵਿਚ ਭਾਵੇਂ ਝੋਨੇ ਦੀ ਖ਼ਰੀਦ ਬੰਦ ਹੋ ਚੁੱਕੀ ਹੈ ਪਰ ਨੂਰਪੁਰ ਬੇਦੀ ਇਲਾਕੇ ਦੀ ਸੁਖੇਮਾਜਰਾ ਦੀ ਅਨਾਜ ਮੰਡੀ ਵਿਚ ਹਾਲੇ ਵੀ 1800 ਕੱਟਾ ਝੋਨਾ ਚੁਕਾਈ ਦੀ ਉਡੀਕ ਕਰ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ...

ਪੂਰੀ ਖ਼ਬਰ »

ਮੋਰਿੰਡਾ ਦੇ ਵਾਰਡ ਨੰਬਰ 1 'ਚ ਧਾਰਮਿਕ ਸਮਾਗਮ ਅੱਜ

ਮੋਰਿੰਡਾ, 3 ਦਸੰਬਰ (ਕੰਗ)-ਮੋਰਿੰਡਾ ਦੇ ਵਾਰਡ ਨੰਬਰ 1 ਵਿਚ 4 ਦਸੰਬਰ 2020 ਨੂੰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਸੋਹੀ ਨੇ ਦੱਸਿਆ ਕਿ ਵਾਰਡ ਨੰਬਰ 1 ਦੇ ਫ਼ਤਿਹ ਨਗਰ ਕਲੋਨੀ ਵਾਸੀਆਂ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ...

ਪੂਰੀ ਖ਼ਬਰ »

ਵਿਧਾਇਕ ਸੰਦੋਆ ਦੇ ਮੁੜ 'ਆਪ' 'ਚ ਸ਼ਾਮਿਲ ਹੋਣ 'ਤੇ ਵਰਕਰਾਂ ਵਲੋਂ ਸਵਾਗਤ

ਭਰਤਗੜ੍ਹ, 3 ਦਸੰਬਰ (ਜਸਬੀਰ ਸਿੰਘ ਬਾਵਾ)-ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਜੋ ਕਿ ਬੀਤੇ ਵਰ੍ਹੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸੂਬੇ ਦੀ ਸੱਤਾਧਾਰੀ ਪਾਰਟੀ 'ਚ ਸ਼ਾਮਿਲ ਹੋਏ ਸਨ, ਨੇ ਹੁਣ ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ ਪਾਰਟੀ ਸੁਪਰੀਮੋ ਅਤੇ ...

ਪੂਰੀ ਖ਼ਬਰ »

ਖੇਤਰ ਨੂਰਪੁਰ ਬੇਦੀ ਦੇ ਕਿਸਾਨਾਂ ਨੇ ਕਿਸਾਨ ਸੰਘਰਸ਼ ਦੇ ਅੰਤ ਤੱਕ ਡਟਣ ਦਾ ਕੀਤਾ ਅਹਿਦ

ਕਿਸਾਨ ਅੰਦੋਲਨ ਦੌਰਾਨ ਨੂਰਪੁਰ ਬੇਦੀ ਦੇ ਕਿਸਾਨਾਂ ਤੇ ਨੌਜਵਾਨਾਂ ਨੇ ਬਣਾਈ ਵੱਖਰੀ ਪਛਾਣ ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਇਲਾਕਾ ਨੂਰਪੁਰ ਬੇਦੀ ਦੇ ਕਿਸਾਨਾਂ ਖ਼ਾਸਕਰ ਨੌਜਵਾਨਾਂ ਨੇ ਸਿੰਧੂ ਬਾਰਡਰ ਤੇ ਜਾ ਕੇ ਦਿੱਲੀ ਦੇ ਮੁੱਖ ਦੁਆਰ ਨੂੰ ...

ਪੂਰੀ ਖ਼ਬਰ »

ਵਰਕ ਵੀਜ਼ਾ ਦਿਵਾਉਣ ਦੇ ਨਾਂਅ 'ਤੇ ਦੋ ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ

ਚੰਡੀਗੜ੍ਹ, 3 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਵਰਕ ਵੀਜ਼ਾ ਦਿਵਾਉਣ ਦੇ ਨਾਮ 'ਤੇ ਦੋ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਥਾਨਕ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦੇ ਰਹਿਣ ...

ਪੂਰੀ ਖ਼ਬਰ »

ਪਿੰਡ ਰੌਣੀ ਵਿਖੇ ਟਰਾਂਸਫ਼ਾਰਮਰ ਹੋਇਆ ਚੋਰੀ

ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਰੌਣੀ ਕਲਾਂ ਦੇ ਵਸਨੀਕ ਸੋਹਣ ਸਿੰਘ ਦੀ ਮੋਟਰ 'ਤੇ ਲੱਗੇ ਟਰਾਂਸਫ਼ਾਰਮਰ 'ਚੋਂ ਤਾਂਬੇ ਦਾ ਕੀਮਤੀ ਸਮਾਨ ਅਤੇ ਤੇਲ ਆਦਿ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰੌਣੀ ਖ਼ੁਰਦ ਦੇ ...

ਪੂਰੀ ਖ਼ਬਰ »

ਮੋਰਿੰਡਾ ਵਿਖੇ ਚੇਅਰਮੈਨ ਟਿੰਕੂ ਵਲੋਂ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਮੋਰਿੰਡਾ, 3 ਦਸੰਬਰ (ਕੰਗ)-ਅੱਜ ਮੋਰਿੰਡਾ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਓਇੰਦ ਨੇ ਦੱਸਿਆ ਕਿ ਚੇਅਰਮੈਨ ਵਿਜੇ ਸ਼ਰਮਾ ਟਿੰਕੂ ...

ਪੂਰੀ ਖ਼ਬਰ »

ਅਖਿਲ ਡਿਸੇਬਲ ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਅਤੇ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਦਾ ਕੈਂਪ

ਨੰਗਲ, 3 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਅਖਿਲ ਡਿਸੇਬਲ ਵੈੱਲਫੇਅਰ ਸੁਸਾਇਟੀ ਵਲੋਂ ਅੱਜ ਵਿਸ਼ਵ ਵਿਕਲਾਂਗ ਦਿਵਸ ਮੌਕੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਤੇ ਹੱਡੀਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਲਈ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ | ...

ਪੂਰੀ ਖ਼ਬਰ »

ਚਾਰ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ

ਨੰਗਲ, 3 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਬਰਮਲਾ ਦੀ ਨਿਵਾਸੀ ਭੁਪਿੰਦਰ ਕੌਰ, ਸੋਮਾ ਦੇਵੀ ਅਤੇ ਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਬੁਢਾਪਾ/ਵਿਧਵਾ ਪੈਨਸ਼ਨ ਨਹੀਂ ਆ ਰਹੀ | ਇਸ ਨੀਮ ਪਹਾੜੀ ਖ਼ਿੱਤੇ 'ਚ ਲੋਕਾਂ ਦੇ ਵਿੱਤੀ ਸਾਧਨ ਬੜੇ ਹੀ ...

ਪੂਰੀ ਖ਼ਬਰ »

ਮੋਦੀ ਸਰਕਾਰ ਅਤੇ ਖੱਟੜ ਸਰਕਾਰ ਦਾ ਪੁਤਲਾ ਸਾੜਿਆ

ਰੂਪਨਗਰ, 3 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)- ਸੀਟੂ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਵਲੋਂ ਮੋਦੀ ਸਰਕਾਰ ਅਤੇ ਖੱਟੜ ਸਰਕਾਰ ਦਾ ਨਵਾਂ ਬੱਸ ਅੱਡਾ ਰੋਪੜ ਵਿਖੇ ਮਾਸਟਰ ਦਲੀਪ ਸਿੰਘ ਘਨੋਲਾ ਦੀ ਅਗਵਾਈ ਵਿਚ ਪੁਤਲਾ ਸਾੜਿਆ ਗਿਆ | ਇਸ ਮੌਕੇ 'ਤੇ ਸੀਟੂ ਜ਼ਿਲ੍ਹਾ ...

ਪੂਰੀ ਖ਼ਬਰ »

ਬੀ.ਐਲ.ਓਜ਼. ਵਲੋਂ 5 ਤੇ 6 ਦਸੰਬਰ ਨੂੰ ਬੂਥਾਂ 'ਤੇ ਵੋਟਾਂ ਸਬੰਧੀ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ-ਜੌਹਲ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਗੁਰਵਿੰਦਰ ਸਿੰਘ ਜੌਹਲ ਪੀ.ਸੀ.ਐਸ. ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਵਲੋਂ ਕਿਹਾ ਗਿਆ ਕਿ ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ 2021 ਦਾ ਪ੍ਰੋਗਰਾਮ ਚੱਲ ਰਿਹਾ ਹੈ | ਇਸ ਸਬੰਧ ਵਿਚ ਬੂਥ ...

ਪੂਰੀ ਖ਼ਬਰ »

ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਵਲੋਂ ਦਿੱਲੀ ਧਰਨੇ 'ਚ 30 ਹਜ਼ਾਰ ਬੋਤਲਾਂ ਪਾਣੀ ਅਤੇ ਦਵਾਈਆਂ ਦਾ ਲੰਗਰ

ਰੂਪਨਗਰ/ਕੰੁਡਲੀ, 3 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚੋਂ ਜਿੱਥੇ ਸਰਗਰਮ 7 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਰਜਨਾਂ ਟਰਾਲੀਆਂ ਰਾਹੀਂ ਕਿਸਾਨ ਕੰੁਡਲੀ ਬਾਰਡਰ ਨੂੰ ਘੇਰਾ ਪਾਈ ਬੈਠੇ ਹਨ ਉੱਥੇ ਹੀ ਜ਼ਿਲ੍ਹੇ 'ਚੋ ਕਈ ਜਥੇਬੰਦੀਆਂ ਦਿੱਲੀ 'ਚ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ ਦੇ ਸਮਰਥਨ ਲਈ ਪਿੰਡ ਝੱਜ ਤੋਂ ਨੌਜਵਾਨਾਂ ਦਾ ਜਥਾ ਰਵਾਨਾ

ਕਾਹਨਪੁਰ ਖੂਹੀ, 3 ਦਸੰਬਰ (ਗੁਰਬੀਰ ਸਿੰਘ ਵਾਲੀਆ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਇਤਿਹਾਸਕ ਅੰਦੋਲਨ ਦੇ ਸਮਰਥਨ ਲਈ, ਅੱਜ ...

ਪੂਰੀ ਖ਼ਬਰ »

ਖੇਤੀ ਬਿੱਲਾਂ ਵਿਰੁੱਧ ਦਿੱਲੀ 'ਚ ਧਰਨਾ ਦੇ ਰਹੇ ਕਿਸਾਨਾਂ ਲਈ ਖਾਣ-ਪੀਣ ਦਾ ਸਾਮਾਨ ਭੇਜਿਆ

ਮੋਰਿੰਡਾ, 3 ਦਸੰਬਰ (ਪਿ੍ਤਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਖੇਤੀ ਬਿੱਲਾਂ ਵਿਰੁੱਧ ਦਿੱਲੀ ਵਿਚ ਧਰਨਾ ਦੇ ਰਹੇ ਕਿਸਾਨਾਂ ਅਤੇ ਹੋਰ ਜਥੇਬੰਦੀਆਂ ਲਈ ਨਜ਼ਦੀਕੀ ਪਿੰਡ ਓਇੰਦ ਤੋਂ ਰਾਸ਼ਨ , ਦੁੱਧ ਅਤੇ ਹੋਰ ਖਾਣ-ਪੀਣ ਦਾ ਸਾਮਾਨ ਲੈ ਕੇ ਪਿੰਡ ਓਇੰਦ ਤੋਂ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੇ ਸਬੰਧ 'ਚ ਕਿਸਾਨਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਜਾਰੀ

ਢੇਰ, 3 ਦਸੰਬਰ (ਸ਼ਿਵ ਕੁਮਾਰ ਕਾਲੀਆ)- ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਕਿਸਾਨਾਂ ਵਿਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ | ਜਿਸ ਸਬੰਧ ਵਿਚ ਅੱਜ ਕਿਸਾਨ ਆਗੂਆਂ ਵਲੋਂ ਪਿੰਡ ਮਹਿਰੋਲੀ, ਗੰਭੀਰਪੁਰ, ਢੇਰ, ਢਾਹੇ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ | ਜਿਸ ...

ਪੂਰੀ ਖ਼ਬਰ »

ਨੰਗਲ ਭਾਖੜਾ ਡੈਮ ਮੁਫ਼ਤ ਰੇਲ ਮੁੜ ਸ਼ੁਰੂ

ਨੰਗਲ, 3 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਕੋਰੋਨਾ ਕਹਿਰ ਕਾਰਨ ਲੰਘੀ ਮਾਰਚ ਤੋਂ ਬੰਦ ਨੰਗਲ-ਭਾਖੜਾ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਹੋ ਗਈ ਹੈ | ਹਿੰਦੁਸਤਾਨ ਦੀ ਇੱਕੋ ਇਕ ਮੁਫ਼ਤ ਰੇਲ ਸੇਵਾ ਤਕਰੀਬਨ ਸੱਤ ਮਹੀਨੇ ਬੰਦ ਰਹੀ | ਸਥਾਨਕ ਲੋਕਾਂ ਤੋਂ ਇਲਾਵਾ ਸੈਲਾਨੀ ਵੀ ...

ਪੂਰੀ ਖ਼ਬਰ »

ਢੇਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਸੰਘਰਸ਼ ਲਈ ਰਵਾਨਾ

ਢੇਰ, 3 ਦਸੰਬਰ (ਸ਼ਿਵ ਕੁਮਾਰ ਕਾਲੀਆ)- ਇਲਾਕੇ ਦੇ ਕਿਸਾਨਾਂ ਦਾ ਜਥੇ ਕਲ ਰਾਤ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਲਈ ਢੇਰ ਤੋਂ ਰਵਾਨਾ ਹੋਇਆ | ਜਥੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਸੁਰਜੀਤ ਸਿੰਘ ਢੇਰ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਸਮਾਜ ...

ਪੂਰੀ ਖ਼ਬਰ »

ਨੌਜਵਾਨਾਂ ਦਾ ਪਹਿਲਾ ਜਥਾ ਦਿੱਲੀ ਰਵਾਨਾ

ਬੇਲਾ, 3 ਦਸੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਦੇ ਨੌਜਵਾਨਾ ਦਾ ਜਥਾ ਭਾਰਤੀ ਕਿਸਾਨ ਯੂਨੀਅਨ ਅਹੁਦੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਦਰਜਨ ਤੋ ਵੱਧ ਨੌਜਵਾਨ ਜਥੇ ਦੇ ਰੂਪ ਵਿਚ ਕਿਸਾਨਾਂ ਦੇ ਕੁੰਡਲੀ ਬਾਡਰ ਦਿੱਲੀ ਵਿਖੇ ਚੱਲ ਰਹੇ ਧਰਨੇ ਵਿਚ ਸ਼ਾਮਿਲ ...

ਪੂਰੀ ਖ਼ਬਰ »

ਦਿੱਲੀ ਦੇ ਕਿਸਾਨੀ ਸੰਘਰਸ਼ 'ਚ ਦੇਸ਼ ਦੇ ਕਿਸਾਨਾਂ ਦੇ ਵੱਖੋ-ਵੱਖ ਰੰਗ

ਕੁੰਡਲੀ (ਦਿੱਲੀ)/ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਦਿੱਲੀ ਦੇ ਬਾਰਡਰਾਂ 'ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਪੂਰੇ ਜੋਬਨ 'ਤੇ ਹੈ | ਜਿੱਥੇ ਦੇਸ਼ ਦੀ ਸੰਸਕਿ੍ਤੀ ਅਤੇ ਵਿਰੋਧ ਦੇ ਵੱਖੋ-ਵੱਖ ਰੰਗ ਨਜ਼ਰ ਆ ਰਹੇ ਹਨ | ਸੰਘਰਸ਼ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਭਵਿੱਖ ...

ਪੂਰੀ ਖ਼ਬਰ »

ਵਪਾਰਕ ਅਦਾਰਿਆਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਕੀਤੀ ਹਦਾਇਤ

ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਜੇ ਐਸ ਨਿੱਕੂਵਾਲ)-ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਕਰਮਚਾਰੀ, ਸਫ਼ਾਈ ਕਰਮਚਾਰੀ ਤੇ ਹੋਰ ਵੱਖ ਵੱਖ ਵਿਭਾਗਾਂ ਵੱਲੋਂ ਜਾਗਰੂਕਤਾ ਅਭਿਆਨ ਚਲਾਏ ਗਏ ਹਨ | ਆਮ ਲੋਕਾਂ ਦੀ ਸਾਂਝੀਦਾਰੀ ਨਾਲ ...

ਪੂਰੀ ਖ਼ਬਰ »

ਰੈਵਨਿਯੂ ਪਟਵਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਰੈਵਨਿਯੂ ਪਟਵਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਗਗਨਦੀਪ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਸਾਨ ਵਿਰੋਧੀ ਬਿੱਲਾਂ ਦੀ ਵਾਪਸੀ ...

ਪੂਰੀ ਖ਼ਬਰ »

ਪਿਛਲੀਆਂ ਬਰਸਾਤਾਂ ਦੌਰਾਨ ਨੁਕਸਾਨੀ ਫਿਰਨੀ ਦੀ ਅਜੇ ਤੱਕ ਨਹੀਂ ਲਈ ਵਿਭਾਗ ਨੇ ਸਾਰ

ਪੁਰਖਾਲੀ, 3 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)- ਸਾਲ 2019 'ਚ ਪਈਆਂ ਭਾਰੀ ਬਰਸਾਤਾਂ ਦੌਰਾਨ ਨੁਕਸਾਨੀ ਜੋਧਪੁਰ (ਕਕੌਟ) ਦੀ ਫਿਰਨੀ ਦੀ ਸਬੰਧਿਤ ਵਿਭਾਗ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ | ਇਸ ਸਬੰਧੀ ਪਿੰਡ ਵਾਸੀ ਰਾਮ ਲੋਕ, ਸੁਭਾਸ਼ ਚੰਦ, ਰਿੰਕੂ, ਬਲਵੀਰ ਸਿੰਘ ਤੇ ਹੋਰ ਪਿੰਡ ...

ਪੂਰੀ ਖ਼ਬਰ »

ਸਵੱਛ ਸਰਵੇਖਣ 2021 ਤਹਿਤ ਕਰਵਾਏ ਸਕੂਲ ਦੇ ਮੁਕਾਬਲੇ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਸਵੱਛ ਸਰਵੇਖਣ 2021 ਤਹਿਤ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆਂ ਦੇ ਕੰਪੀਟੀਸ਼ਨ ਕਰਵਾਏ ਗਏ, ਜਿਸ ਵਿਚ ਸਵੱਛ ਸਰਵੇਖਣ 2021 ਨੂੰ ਮੁੱਖ ਰੱਖਦੇ ਹੋਏ ਪੇਂਟਿੰਗ, ਭਾਸ਼ਣ ਪ੍ਰਤੀਯੋਗਤਾ ਅਤੇ ਲੇਖ ਰਚਨਾ ਦੀਆਂ ਸ਼ੇ੍ਰਣੀਆਂ ...

ਪੂਰੀ ਖ਼ਬਰ »

ਸਿੱਖ ਸਟੂਡੈਂਟ ਫੈੱਡਰੇਸ਼ਨ ਬਜਰੂੜ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਜੇ. ਐੱਸ. ਨਿੱਕੂਵਾਲ)- ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ ਦੀ ਇੱਕ ਮੀਟਿੰਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਿ੍ਤਪਾਲ ਸਿੰਘ ਹਵੇਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਸ ਮੀਟਿੰਗ ਵਿਚ ਫੈਡਰੇਸ਼ਨ ਦੇ ਸਰਪ੍ਰਸਤ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਜੇ. ਐਸ. ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮਹਿਰੋਲੀ ਵਿਖੇ ਕਿਸਾਨਾਂ ਨੇ ਇਕੱਠ ਕਰ ਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ | ਕਿਸਾਨ ਆਗੂਆਂ ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ, ਤਰਲੋਚਨ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਨਿਰੰਜਣ ਸਿੰਘ ਆਈ. ਸੀ. ਟੀ. ਸੀ ਕਾਉਂਸਲਰ ਨੇ ਬਿਮਾਰੀ ਦੇ ਕਾਰਨ, ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਲੋਂ 'ਵਿਦਿਆਰਥੀ ਜੀਵਨ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ' ਵਿਸ਼ੇ 'ਤੇ ਕਰਵਾਇਆ ਵੈਬੀਨਾਰ

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਪੋਸਟ-ਗਰੈਜੂਏਟ ਕੰਪਿਊਟਰ ਵਿਭਾਗ ਵਲੋਂ 'ਵਿਦਿਆਰਥੀ ਜੀਵਨ ਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੇ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਬਲਾਕ ਤਖ਼ਤਗੜ੍ਹ ਦੇ ਕੁਇਜ਼ ਮੁਕਾਬਲਿਆਂ ਦੇ ਜੇਤੂ ਬੱਚਿਆਂ ਅਤੇ ਅਧਿਆਪਕਾਂ ਦਾ ਸਨਮਾਨ

ਨੂਰਪੁਰ ਬੇਦੀ, 3 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰੂਪਨਗਰ ਰਾਜ ਕੁਮਾਰ ਖੋਸਲਾ ਦੀ ਅਗਵਾਈ ਵਿਚ ਬਲਾਕ ਪੱਧਰੀ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਸਰਕਾਰੀ ...

ਪੂਰੀ ਖ਼ਬਰ »

ਪੇਵਰ ਲਗਾਉਣ ਸਮੇਂ ਯੋਗ ਤਕਨੀਕ ਦੀ ਨਾ ਵਰਤੋਂ ਕਰਨ ਦੇ ਦੋਸ਼

ਨੰਗਲ, 3 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿੰਡ ਬਰਮਲਾ ਦੇ ਨਿਵਾਸੀ ਕਰਨ ਸੈਣੀ ਸਾਬਕਾ ਫ਼ੌਜੀ ਨੇ ਸ਼ਿਕਾਇਤ ਕੀਤੀ ਹੈ ਕਿ ਨੰਗਲ-ਭਾਖੜਾ ਮਾਰਗ 'ਤੇ ਪੇਵਰ ਯੋਗ ਢੰਗ ਨਾਲ ਨਹੀਂ ਲੱਗ ਰਹੇ | ਸਿਰਫ਼ ਰੇਤ 'ਤੇ ਪੇਵਰ ਲੱਗਣ ਕਾਰਨ ਲੋਕ ਪ੍ਰੇਸ਼ਾਨ ਹਨ | ਮੇਰੀਆਂ ਦੁਕਾਨਾਂ ...

ਪੂਰੀ ਖ਼ਬਰ »

ਕੋਲੰਬਸ ਵੀ ਨਹੀਂ ਲੱਭ ਸਕਦਾ 19 ਇਮਾਨਦਾਰ ਉਮੀਦਵਾਰ-ਡਾ. ਸੰਜੀਵ ਗੌਤਮ

ਨੰਗਲ, 3 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ ਨੰਗਲ ਨਗਰ ਚੋਣ ਪੂਰੀ ਤਾਕਤ ਨਾਲ ਲੜੇਗੀ ਬੇਸ਼ੱਕ ਇਹ ਵੀ ਕੌੜਾ ਸੱਚ ਹੈ ਕਿ ਨੰਗਲ 'ਚੋਂ 19 ਇਮਾਨਦਾਰ ਉਮੀਦਵਾਰਾਂ ਨੂੰ 'ਕੋਲੰਬਸ' ਵੀ ਨਹੀਂ ਲੱਭ ਸਕਦਾ | ਇਹ ਵਿਚਾਰ ਆਪ ਟਿਕਟ 'ਤੇ ਪਿਛਲੀ ਵਿਧਾਨ ਸਭਾ ਚੋਣ ਲੜੇ ...

ਪੂਰੀ ਖ਼ਬਰ »

ਪ੍ਰਦੀਪ ਸੂਦ ਨਗਰ ਕੌ ਾਸਲ ਇੰਪਲਾਈ ਯੂਨੀਅਨ ਦੇ ਦੂੂਜੀ ਵਾਰ ਬਣੇ ਪ੍ਰਧਾਨ

ਜ਼ੀਰਕਪੁਰ, 3 ਦਸੰਬਰ (ਅਵਤਾਰ ਸਿੰਘ)-ਨਗਰ ਕੌਾਸਲ ਇੰਪਲਾਈ ਸਫਾਈ ਯੂਨੀਅਨ ਏਟਕ (ਜ਼ੀਰਕਪੁਰ) ਦੀ ਚੋਣ ਦੌਰਾਨ ਅੱਜ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸੂਦ ਨੂੰ ਸਰਬਸੰਮਤੀ ਨਾਲ ਲਗਾਤਾਰ ਦੂਜੀ ਵਾਰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਰਵਿੰਦਰਪਾਲ ...

ਪੂਰੀ ਖ਼ਬਰ »

ਕਿਸਾਨਾਂ ਨੂੰ ਵਿਦੇਸ਼ੀ ਤਾਕਤਾਂ ਦੇ ਮੋਹਰੀ ਕਹਿਣ ਵਾਲੇ ਹਰਿਆਣਾ ਦੇ ਖੇਤੀ ਮੰਤਰੀ ਆਪ ਦੇਸ਼ ਵਿਰੋਧੀ ਸੋਚ ਦਾ ਮਾਲਕ-ਦੂਲੋਂ

ਬੁੰਗਾ ਸਾਹਿਬ/ ਕੀਰਤਪੁਰ ਸਾਹਿਬ, 3 ਦਸੰਬਰ (ਸੁਖਚੈਨ ਸਿੰਘ ਰਾਣਾ, ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਕਿਸਾਨ ਹਮੇਸ਼ਾਂ ਤੋਂ ਹੀ ਦੇਸ਼ ਭਗਤ ਰਹੇ ਹਨ, ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣਵਾਲੇ ਆਪਦੇਸ਼ਵਿਰੋਧੀਸੋਚਦਾਮਾਲਕ ਮਾਲਕ ਹੁੰਦੇ ਹਨ, ਇਹਨਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਰੂਪਨਗਰ ਦਾ ਨੌਜਵਾਨ ਅਨਮੋਲਪ੍ਰੀਤ ਸਿੰਘ ਮਿਸਟਰ ਇੰਡੀਆ ਇੰਟਰਨੈਸ਼ਨਲ ਮੁਕਾਬਲੇ 'ਚ ਸ਼ਾਮਿਲ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦਾ ਨੌਜਵਾਨ ਅਨਮੋਲਪ੍ਰੀਤ ਸਿੰਘ ਕਟਵਾਲ ਪੁੱਤਰ ਐਡਵੋਕੇਟ ਅਮਰੀਕ ਸਿੰਘ ਕਟਵਾਲ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤ ਕੇ ਮਿਸਟਰ ਇੰਡੀਆ ਇੰਟਰਨੈਸ਼ਨਲ ਮੁਕਾਬਲੇ 'ਚ ਸ਼ਾਮਲ ਹੋ ਗਿਆ ਹੈ ਜੋ 12 ਦਸੰਬਰ ਤੋਂ 16 ਦਸੰਬਰ ਨੂੰ ...

ਪੂਰੀ ਖ਼ਬਰ »

ਸਮਾਜ ਸੇਵੀ ਮਨਦੀਪ ਗੜਾਂਗ ਨੂੰ ਸਦਮਾ-ਪਤਨੀ ਦੀ ਮੌਤ

ਮੋਰਿੰਡਾ, 3 ਦਸੰਬਰ (ਪਿ੍ਤਪਾਲ ਸਿੰਘ)-ਸਮਾਜ ਸੇਵੀ ਆਗੂ ਮਨਦੀਪ ਸਿੰਘ ਗੜਾਂਗ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੀ ਪਤਨੀ ਧਰਮਿੰਦਰ ਕੋਰ ਅਚਾਨਕ ਸਦੀਵੀ ਵਿਛੋੜਾ ਦੇ ਗਏ, ਜਿਨਾਂ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜ ਅਨੁਸਾਰ ਸਮਸ਼ਾਨਘਾਟ ਮੋਰਿੰਡਾ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਡੇਅਰੀ ਵਿਕਾਸ ਬੋਰਡ ਦੇ ਚਤਾਮਲੀ ਸਿਖਲਾਈ ਕੇਂਦਰ ਦੀ ਟੀਮ ਨੇ ਅੱਜ ਡੀ ਟੀ ਦਰਸ਼ਨ ਸਿੰਘ ਅਤੇ ਇੰਸਪੈਕਟਰ ਸੇਵਾ ਸਿੰਘ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਥਾਨਕ ਖ਼ਾਲਸਾ ਮੁਹੱਲਾ ਵਿਚ ...

ਪੂਰੀ ਖ਼ਬਰ »

ਪਿੰਡ ਬੜਵਾ ਤੋਂ ਦਿੱਲੀ ਕਿਸਾਨ ਧਰਨੇ ਲਈ ਸੁੱਕਾ ਰਾਸ਼ਨ ਲੈ ਕੇ ਜਥਾ ਹੋਇਆ ਰਵਾਨਾ

ਨੂਰਪੁਰ ਬੇਦੀ, 3 ਦਸੰਬਰ (ਵਿੰਦਰਪਾਲ ਝਾਂਡੀਆਂ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨੇ ਨੂੰ ਸਫਲਾ ਬਣਾਉਣ ਲਈ ਕਿਸਾਨਾਂ ਦੇ ਸੰਘਰਸ਼ ਲਈ ਹਰ ਵਰਗ ਦੇ ਵਿਅਕਤੀਆਂ ਵਲੋਂ ਆਪ ਮੁਹਾਰੇ ਸੁੱਕਾ ਰਾਸ਼ਨ ਪਿੰਡਾਂ 'ਚ ਇਕੱਠਾ ਕਰਕੇ ਕਿਸਾਨੀ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ

ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ, ਪਿ੍ਤਪਾਲ ਸਿੰਘ)-ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋੜਵੰਦ ਵਿਅਕਤੀਆਂ ਲਈ ਹਰ ਸਕੀਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਇਹ ਵਿਚਾਰ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ...

ਪੂਰੀ ਖ਼ਬਰ »

ਕਰਮਚਾਰੀ ਦਲ ਭਗੜਾਣਾ ਵਲੋਂ ਕਾਰਜਕਾਰੀ ਇੰਜੀ. ਨਾਲ ਮਸਲੇ ਵਿਚਾਰੇ

ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਕੀਤਾ ਹੱਲ ਰੂਪਨਗਰ, 3 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਹੈਡ ਵਰਕਸ ਰੂਪਨਗਰ ਗੁਰਪ੍ਰੀਤਪਾਲ ਸਿੰਘ ਨਾਲ ਹੋਈ | ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ...

ਪੂਰੀ ਖ਼ਬਰ »

ਕਿਸਾਨਾਂ ਦੇ ਧਰਨੇ ਲਈ ਉਗਰਾਹੀ ਕੈਂਪ ਦੌਰਾਨ 83130 ਰੁਪਏ ਹੋਏ ਇਕੱਠੇ

ਰੂਪਨਗਰ, 3 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਦਿਲੀ ਧਰਨੇ 'ਤੇ ਕਿਸਾਨਾਂ ਨੂੰ ਰਸਦ ਭੇਜਣ ਵਾਸਤੇ ਸਥਾਨਕ ਬੇਲਾ ਚੌਕ (ਰੂਪਨਗਰ) ਦੇ ਵਿਚ ਦੋ ਰੋਜ਼ਾ ਉਗਰਾਹੀ ਕੈਂਪ ਲਗਾਇਆ ਗਿਆ | ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਜਰਨਲ ਸਕੱਤਰ ...

ਪੂਰੀ ਖ਼ਬਰ »

ਕਿਸਾਨਾਂ ਦੀ ਦਿੱਲੀ ਵਿਖੇ ਸੰਘਰਸ਼ 'ਚ ਜਿੱਤ ਅਤੇ ਸੁੱਖ-ਸ਼ਾਂਤੀ ਨਾਲ ਘਰ ਵਾਪਸੀ ਲਈ ਗੁਰਦੁਆਰਾ ਸਾਹਿਬ ਵਿਖੇ ਕੀਤੀ ਅਰਦਾਸ

ਘਨੌਲੀ, 3 ਦਸੰਬਰ (ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਸੰਸਥਾ ਘਨੌਲੀ ਦੇ ਪ੍ਰਧਾਨ ਵਿੱਕੀ ਧੀਮਾਨ ਦੀ ਅਗਵਾਈ ਵਿਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਵਿਖੇ ਸਮੁੱਚੀ ਸੰਸਥਾ ਦੇ ਅਹੁਦੇਦਾਰਾਂ ਵਲੋਂ ਕਿਸਾਨਾਂ ਦੀ ਦਿੱਲੀ ਸੰਘਰਸ਼ ਵਿਚ ਵਿਚ ਫ਼ਤਿਹ ਹੋਣ ਦੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਖੇਤੀਬਾੜੀ ਵਿਭਾਗ ਵਲੋਂ ਨਿਵੇਕਲਾ ਕਾਰਜ, ਬਣਾਏ ਕੇਲਿਆਂ ਦੇ ਚਿਪਸ

ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਕਰਨੈਲ ਸਿੰਘ ਸੈਣੀ)-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਖੇਤੀਬਾੜੀ ਵਿਭਾਗ ਵਲੋਂ ਲਗਾਏ ਕੇਲਿਆਂ ਦੇ ਬੂਟਿਆਂ ਤੋਂ ਇਸ ਰੁੱਤ ਦਾ ਪਹਿਲਾ ਝਾੜ ਪ੍ਰਾਪਤ ਕੀਤਾ ਗਿਆ | ਇਸ ਝਾੜ੍ਹ ਤੋਂ ਖੇਤੀਬਾੜੀ ਅਤੇ ...

ਪੂਰੀ ਖ਼ਬਰ »

ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਭੇਜੀ ਗਈ ਕਿਸਾਨੀ ਸੰਘਰਸ਼ ਲਈ ਰਸਦ

ਸ੍ਰੀ ਅਨੰਦਪੁਰ ਸਾਹਿਬ, 3 ਦਸੰਬਰ (ਜੇ. ਐੱਸ. ਨਿੱਕੂਵਾਲ)- ਦਿੱਲੀ ਦੇ ਵੱਖ ਵੱਖ ਸਰਹੱਦਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਲੰਗਰ ਅਤੇ ਹੋਰ ਜ਼ਰੂਰੀ ਸਮਾਨ ਦੇ 10 ਟਰੱਕ ਅਰਦਾਸ ਕਰਨ ਤੋਂ ਬਾਅਦ ਰਵਾਨਾ ਅਤੇ ਗਏ ਕਾਰ ਸੇਵਾ ...

ਪੂਰੀ ਖ਼ਬਰ »

ਸ਼੍ਰੋ: ਅ: ਦਲ ਸ਼ਹਿਰੀ ਦੀ ਮੀਟਿੰਗ 'ਚ ਸ. ਬਾਦਲ ਵਲੋਂ ਪਦਮ ਵਿਭੂਸ਼ਣ ਵਾਪਸ ਕਰਨ ਦੀ ਸ਼ਲਾਘਾ

ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਅੱਜ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਆਗੂਆਂ ਦੀ ਇਕ ਮੀਟਿੰਗ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਹੱਕ ਵਿਚ ਪਦਮ ਵਿਭੂਸ਼ਣ ਐਵਾਰਡ ਵਾਪਸ ...

ਪੂਰੀ ਖ਼ਬਰ »

ਸ਼ਮਸ਼ੇਰ ਸਿੰਘ ਦੂਲੋ ਨੇ ਕੀਤਾ ਧਮਾਣਾ ਸਕੂਲ ਤੇ ਡੇਰਾ ਭਨਿਆਰਾਂਵਾਲੀ ਦਾ ਦੌਰਾ

ਨੂਰਪੁਰ ਬੇਦੀ, 3 ਦਸੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਅੱਜ ਨੂਰਪੁਰ ਬੇਦੀ ਬਲਾਕ ਦੇ ਪਿੰਡ ਧਮਾਣਾ ਦਾ ਦੌਰਾ ਕੀਤਾ ਗਿਆ | ਜਿਸ ਦੌਰਾਨ ਉਨ੍ਹਾਂ ਨੇ ਜਿੱਥੇ ਸਰਕਾਰੀ ਸਮਾਰਟ ਸੀਨੀਅਰ ...

ਪੂਰੀ ਖ਼ਬਰ »

ਗਰੀਨ ਇਨਕਲੇਵ ਮੋਰਿੰਡਾ 'ਚ ਦਿਨ ਵੇਲੇ ਵੀ ਜਗਦੀਆਂ ਹਨ ਸਟਰੀਟ ਲਾਈਟਾਂ

ਮੋਰਿੰਡਾ, 3 ਦਸੰਬਰ ( ਪਿ੍ਤਪਾਲ ਸਿੰਘ)-ਸਥਾਨਕ ਗਰੀਨ ਇਨਕਲੇਵ ਕੌਲਨੀ ਵਿਖੇ ਨਗਰ ਕੌਾਸਲ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਲਗਾਈਆਂ ਸਟਰੀਟ ਲਾਈਨਾਂ ਦਿਨ ਵੇਲੇ ਵੀ ਅਕਸਰ ਜਗਦੀਆਂ ਹੀ ਰਹਿੰਦੀਆਂ ਹਨ | ਇਸ ਸਬੰਧੀ ਕਲੌਨੀ ਨਿਵਾਸੀਆਂ ਝਰਮਲ ਸਿੰਘ, ਹਰਮਿੰਦਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX