ਤਾਜਾ ਖ਼ਬਰਾਂ


ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ ਖ਼ਾਰਜ
. . .  8 minutes ago
ਨਵੀਂ ਦਿੱਲੀ, 13 ਮਈ - ਦਿੱਲੀ ਹਾਈ ਕੋਰਟ ਦੀ ਅਦਾਲਤ ਨੇ ਕਾਰੋਬਾਰੀ ਨਵਨੀਤ ਕਾਲੜਾ ਦੀ ਆਗਾਮੀ ਜ਼ਮਾਨਤ ਪਟੀਸ਼ਨ...
ਤੂੜੀ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ
. . .  39 minutes ago
ਗੜ੍ਹਸ਼ੰਕਰ, 13 ਮਈ (ਧਾਲੀਵਾਲ) - ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਸਿਕੰਦਰ ਪੁਰ ਵਿਖੇ ਲੰਘੀ ਰਾਤ ਤੋਂ ਤੂੜੀ ਨਾਲ ਭਰੀ ਸ਼ੈੱਡ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 3 ਲੱਖ 62 ਹਜ਼ਾਰ ਤੋਂ ਵਧੇਰੇ ਕੋਰੋਨਾ ਪਾਜ਼ੀਟਿਵ ਕੇਸ, 4 ਹਜ਼ਾਰ 120 ਹੋਈਆਂ ਮੌਤਾਂ
. . .  59 minutes ago
ਨਵੀਂ ਦਿੱਲੀ, 13 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਤਿੰਨ ਲੱਖ 62 ਹਜ਼ਾਰ ਤੇ 727 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 120 ਮੌਤਾਂ ਹੋਈਆਂ ਹਨ। ਭਾਰਤ ਵਿਚ ਇਸ ਵਕਤ ਕੋਰੋਨਾ...
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਅਤੇ ਸਿੱਖ ਸੰਗਤ ਕੈਲਗਰੀ ਵਲੋਂ ਖ਼ਾਲਸਾ ਏਡ ਨੂੰ ਸਹਿਯੋਗ
. . .  about 1 hour ago
ਕੈਲਗਰੀ (ਕੈਨੇਡਾ), 13 ਮਈ (ਜਸਜੀਤ ਸਿੰਘ ਧਾਮੀ) - ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਕੈਲਗਰੀ ਦੇ...
ਇਜ਼ਰਾਈਲੀ ਹਮਲੇ 'ਚ ਹੁਣ ਤੱਕ 65 ਫ਼ਲਸਤੀਨੀਆਂ ਦੀ ਮੌਤ
. . .  about 2 hours ago
ਗਾਜ਼ਾ, 13 ਮਈ - ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਵਿਚ 65 ਲੋਕ ਗਾਜ਼ਾ ਵਿਚ ਮਾਰੇ ਗਏ ਹਨ ਅਤੇ ਇਸ ਦੇ ਨਾਲ ਹੀ ਹਮਾਸ ਵਲੋਂ ਦਾਗੇ ਰਾਕਟਾਂ ਨਾਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਗਰਜ ਤੇ ਚਮਕ ਨਾਲ ਬਾਰਸ਼ ਜਾਰੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਭਾਰੀ ਗਰਜ ਤੇ ਚਮਕ ਨਾਲ ਬਾਰਸ਼ ਜਾਰੀ ਹੈ। ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁਝ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚਲ...
ਅੱਜ ਦਾ ਵਿਚਾਰ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਮਾਘ ਸੰਮਤ 552
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਪੰਜਾਬ / ਜਨਰਲ

ਮਾਘੀ ਜੋੜ ਮੇਲਾ ਨਗਰ ਕੀਰਤਨ ਉਪਰੰਤ ਸਮਾਪਤ

ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 40 ਮੁਕਤਿਆਂ ਦੀ ਯਾਦ 'ਚ ਮਾਘੀ ਜੋੜ ਮੇਲੇ ਮੌਕੇ ਵਿਸ਼ਾਲ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਸਜਾਇਆ ਗਿਆ | ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਗੇਟ ਨੰਬਰ 4 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ੁਰੂ ਹੋਇਆ | ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਖਿਦਰਾਣੇ ਦੀ ਢਾਬ 'ਤੇ ਹੋਈ ਜੰਗ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ | ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਬਲਵਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਪੰਜ ਪਿਆਰਿਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਬਾਦੀਆਂ ਵਲੋਂ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਅੱਗੇ ਗੱਤਕਾ ਟੀਮ ਦੇ ਸਿੰਘ ਗੱਤਕੇ ਦੇ ਜੌਹਰ ਵਿਖਾ ਰਹੇ ਸਨ ਅਤੇ ਬੈਂਡ ਟੀਮ ਵਲੋਂ ਧਾਰਮਿਕ ਧੁਨਾਂ ਰਾਹੀਂ ਮਾਹੌਲ ਨੂੰ ਆਨੰਦਿਤ ਕੀਤਾ ਜਾ ਰਿਹਾ ਸੀ | ਇਸ ਮੌਕੇ ਭਾਈ ਜਸਪਾਲ ਸਿੰਘ ਅਤੇ ਭਾਈ ਗਗਨਪ੍ਰੀਤ ਸਿੰਘ ਦੇ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਅੱਜ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਵਿਖੇ ਸੰਗਤਾਂ ਨੇ ਮੱਥਾ ਟੇਕਿਆ | ਅੱਜ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੱਥਾ ਟੇਕਿਆ | ਇੱਥੇ ਹੀ ਜਦੋਂ ਮਹੱਲੇ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਮੱਥਾ ਟੇਕਣ ਪਹੁੰਚੇ, ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਅਵਤਾਰ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਵੀ ਟੁੱਟੀ ਗੰਢੀ ਦੇ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਅਤੇ ਸਿੱਖੀ ਵਿਰਸੇ ਨਾਲ ਜੁੜਨਾ ਚਾਹੀਦਾ ਹੈ | ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਜ਼ੁਲਮ ਖ਼ਿਲਾਫ਼ ਸ਼ਹੀਦੀਆਂ ਦਿੱਤੀਆਂ | ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਚੀਫ਼ ਇੰਸਪੈਕਟਰ ਜਤਿੰਦਰਪਾਲ ਸਿੰਘ, ਸੁਪਰਵਾਈਜ਼ਰ (ਫਲਾਇੰਗ) ਜਰਨੈਲ ਸਿੰਘ ਧਿਗਾਣਾ, ਗ੍ਰੰਥੀ ਸੋਹਣ ਸਿੰਘ, ਗ੍ਰੰਥੀ ਗੁਰਮੇਲ ਸਿੰਘ, ਕਥਾਵਾਚਕ ਜਗਦੀਪ ਸਿੰਘ, ਕੁਲਵੰਤ ਸਿੰਘ ਤੇ ਸ਼ੋ੍ਰਮਣੀ ਕਮੇਟੀ ਦੇ ਹੋਰ ਸਟਾਫ਼ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ |

ਪਿਸਤੌਲ ਦਿਖਾ ਕੇ ਮਨੀਚੇਂਜਰ ਤੋਂ ਲੁੱਟੀ 6 ਲੱਖ ਦੀ ਨਕਦੀ

ਜਲੰਧਰ, 15 ਜਨਵਰੀ (ਐੱਮ. ਐੱਸ. ਲੋਹੀਆ)-ਬੱਸ ਅੱਡੇ ਨੇੜੇ ਬਣੀ ਦੁਆਬਾ ਮਾਰਕੀਟ 'ਚ ਚੱਲ ਰਹੀ ਅਰੋੜਾ ਮਨੀ ਚੇਂਜਰ ਨਾਂਅ ਦੀ ਦੁਕਾਨ 'ਤੇ ਸ਼ਾਮ ਕਰੀਬ 5 ਵਜੇ ਆਏ 2 ਵਿਅਕਤੀ ਮਾਲਕ ਨੂੰ ਪਿਸਤੌਲ ਦਿਖਾ ਕੇ 3 ਮਿੰਟ ਦੇ ਅੰਦਰ-ਅੰਦਰ ਕਰੀਬ 6 ਲੱਖ ਰੁਪਏ ਦੀ ਨਗਦੀ ਲੁੱਟ ਕੇ ਲੈ ਗਏ | ਦਿਨ ...

ਪੂਰੀ ਖ਼ਬਰ »

ਮੀਟਿੰਗ ਕਰਨ ਆਏ ਭਾਜਪਾ ਆਗੂਆਂ ਦਾ ਕਿਸਾਨਾਂ ਵਲੋਂ ਘਿਰਾਓ

ਭਵਾਨੀਗੜ੍ਹ, 15 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਅਗਰਵਾਲ ਭਵਨ ਵਿਚ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭਵਨ ਵਿਖੇ ਮੀਟਿੰਗ ਕਰਨ ਆਏ ਭਾਜਪਾ ਦੇ ਸੂਬਾ ਸੰਗਠਨ ਮੰਤਰੀ ਅਤੇ ਹੋਰ ਆਗੂਆਂ ਨੂੰ ਕਿਸਾਨਾਂ ਵਲੋਂ ਕਰੀਬ 4 ਘੰਟੇ ਭਵਨ 'ਚ ਹੀ ਬੰਦੀ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਵਲੋਂ ਕਿਸਾਨਾਂ ਦੇ ਹੱਕ 'ਚ ਮਾਰਚ ਅਤੇ ਬਿੱਲਾਂ ਵਿਰੁੱਧ ਰੋਸ ਧਰਨਾ

ਚੰਡੀਗੜ੍ਹ, 15 ਜਨਵਰੀ (ਵਿਕਰਮਜੀਤ ਸਿੰਘ ਮਾਨ)-ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਪੰਜਾਬ ਕਾਂਗਰਸ ਵਲੋਂ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਰਾਜਪਾਲ ਪੰਜਾਬ ਸ੍ਰੀ ਵੀ.ਪੀ.ਸਿੰਘ ਬਦਨੌਰ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ...

ਪੂਰੀ ਖ਼ਬਰ »

ਛਾਜਲੀ ਦੇ ਕਿਸਾਨ ਦੀ ਟਿਕਰੀ ਬਾਰਡਰ 'ਤੇ ਮੌਤ

ਛਾਜਲੀ, 15 ਜਨਵਰੀ (ਕੁਲਵਿੰਦਰ ਸਿੰਘ ਰਿੰਕਾ)-ਅੱਜ ਪਿੰਡ ਛਾਜਲੀ ਵਿਖੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਤਾ ਲੱਗਾ ਕਿ ਦਿੱਲੀ ਟਿੱਕਰੀ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਘੋਲਾਂ ਵਿਚ ਕਿਸਾਨ ਜੰਗੀਰ ਸਿੰਘ ਖ਼ਾਲਸਾ ਉਮਰ 70 ਸਾਲ ਦੀ ਸੀ ਲੰਘੀ ਰਾਤ ਦਿਲ ਦਾ ਦੌਰਾ ਪੈਣ ...

ਪੂਰੀ ਖ਼ਬਰ »

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਨਮਿਤ ਅੰਤਿਮ ਅਰਦਾਸ ਭਲਕੇ

ਅੰਮਿ੍ਤਸਰ, 15 ਜਨਵਰੀ (ਜਸਵੰਤ ਸਿੰਘ ਜੱਸ)-ਉਮਰ ਕੈਦ ਦੀ ਸਜ਼ਾ ਭੋਗ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਭੁੱਲਰ ਦੀ ਪਤਨੀ, ਮਾਤਾ ਉਪਕਾਰ ਕੌਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 17 ਜਨਵਰੀ ਨੂੰ ਗੁ: ਪਾਤਸ਼ਾਹੀ ਛੇਵੀਂ ...

ਪੂਰੀ ਖ਼ਬਰ »

ਸੋਚੀ ਸਮਝੀ ਸਾਜਿਸ਼ ਤਹਿਤ ਮੋਦੀ ਸਰਕਾਰ ਸਭ ਕੁਝ ਦੋ ਘਰਾਣਿਆਂ ਦੇ ਹੱਥ 'ਚ ਦੇਣ ਦੀ ਤਿਆਰੀ 'ਚ-ਸਿੱਧੂ

ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਤਿੰਨੇ ਖੇਤੀ ਕਾਨੂੰਨ ਵੱਡੀ ਸਾਜ਼ਿਸ਼ੀ ਖੇਡ ਦਾ ਮਹਿਜ਼ ਹਿੱਸਾ ਹਨ | ਇਹ ਖੇਡ 2014 ਵਿਚ ਸ਼ੁਰੂ ਹੋਈ ਸੀ ਜੋ ਨਿਰੰਤਰ ਚੱਲ ਰਹੀ ਹੈ | ਜਿਸ ਤਹਿਤ ਮੋਦੀ ਸਰਕਾਰ ਸਭ ਕੁਝ 2 ਕਾਰਪੋਰੇਟ ਘਰਾਨਿਆਂ ਦੇ ਹੱਥ ਵਿਚ ਦੇਣ ਦੀ ਤਿਆਰੀ ਕਰ ...

ਪੂਰੀ ਖ਼ਬਰ »

ਜਿੰਮ ਦਾ ਉਦਘਾਟਨ ਕਰਨ ਪੁੱਜੇ ਸ਼ਵੇਤ ਮਲਿਕ ਦਾ ਵਿਰੋਧ

ਛੇਹਰਟਾ, 15 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੀ ਵਾਰਡ ਨੰਬਰ 2 ਵਿਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਭਾਰੀ ਪੁਲਿਸ ਫੋਰਸ ਸਮੇਤ ਪੁਤਲੀਘਰ ਸਥਿਤ ਜ਼ੋਨ ਨੰਬਰ ਪੰਜ ਦੀ ਪਾਰਕ ਵਿਚ ਓਪਨ ਜਿੰਮ ਦਾ ਉਦਘਾਟਨ ਕਰਨ ਪੁੱਜੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ...

ਪੂਰੀ ਖ਼ਬਰ »

ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ ਬਰਸੀ 19 ਨੂੰ

ਸੁਰ ਸਿੰਘ, 15 ਜਨਵਰੀ (ਧਰਮਜੀਤ ਸਿੰਘ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ 11ਵੇਂ ਜਾਨਸ਼ੀਨ, ਬ੍ਰਹਮ ਗਿਆਨੀ ਬਾਬਾ ਦਯਾ ਸਿੰਘ ਸੁਰ ਸਿੰਘ ਵਾਲਿਆਂ ਦੀ 7ਵੀਂ ਬਰਸੀ ...

ਪੂਰੀ ਖ਼ਬਰ »

ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਕੱਢਿਆ ਵਿਸ਼ਾਲ ਮਹੱਲਾ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ...

ਪੂਰੀ ਖ਼ਬਰ »

ਕੌਮਾਂਤਰੀ ਸਰਹੱਦ ਨੇੜਿਓਾ 20 ਕਰੋੜ 50 ਲੱਖ ਮੁੱਲ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 15 ਜਨਵਰੀ (ਤਪਿੰਦਰ ਸਿੰਘ)-ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਸੀ.ਆਈ.ਏ. ਅਤੇ ਸੀਮਾ ਸੁਰੱਖਿਆ ਬਲ ਵਲੋਂ ਸਾਂਝੀ ਤਲਾਸ਼ੀ ਮੁਹਿੰਮ ਤਹਿਤ ਕੌਮਾਂਤਰੀ ਸਰਹੱਦ ਨੇੜਿਉਂ 20 ਕਰੋੜ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਫ਼ਿਰੋਜ਼ਪੁਰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

'ਬਰਡ ਫਲੂ' ਦੀ ਅਫ਼ਵਾਹ ਕਾਰਨ ਪੋਲਟਰੀ ਉਦਯੋਗ 'ਤੇ ਛਾਏ ਸੰਕਟ ਦੇ ਬੱਦਲ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)-ਦੇਸ਼ 'ਚ ਬਰਡ ਫਲੂ ਦੀਆਂ ਅਫ਼ਵਾਹਾਂ ਦਾ ਸਿੱਧਾ ਅਸਰ ਪੋਲਟਰੀ ਉਦਯੋਗ ਉੱਪਰ ਪਿਆ ਹੈ | ਕੋਰੋਨਾ ਕਾਲ 'ਚ ਪਹਿਲਾਂ ਹੀ ਦੇਸ਼ ਵਿਚ 7 ਹਜ਼ਾਰ ਕਰੋੜ ਰੁਪਏ ਦੇ ਘਾਟੇ ਨੂੰ ਸਹਿ ਚੁੱਕਿਆ ਪੋਲਟਰੀ ਕਾਰੋਬਾਰ ਮਸਾਂ ਆਪਣੇ ਪੈਰਾਂ 'ਤੇ ਖੜ੍ਹਾ ...

ਪੂਰੀ ਖ਼ਬਰ »

ਗੈਰ-ਕਾਨੰੂਨੀ ਮਾਈਨਿੰਗ ਰੋਕਣ ਲਈ ਡੀ.ਜੀ.ਪੀ. ਵਲੋਂ ਡਰਾਫ਼ਟ ਐਸ.ਓ.ਪੀ. ਤਿਆਰ- ਹਾਈਕੋਰਟ 'ਚ ਦਿੱਤੀ ਜਾਣਕਾਰੀ

ਚੰਡੀਗੜ੍ਹ, 15 ਜਨਵਰੀ (ਬਿ੍ਜੇਂਦਰ ਗੌੜ)-ਗੈਰਕਾਨੰੂਨੀ ਮਾਈਨਿੰਗ 'ਤੇ ਨੱਥ ਪਾਉਣ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਬਣਾਈ ਗਈ ਕਮੇਟੀ ਨੇ ਇਕ ਡਰਾਫ਼ਟ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਤਿਆਰ ਕੀਤਾ ਹੈ ਜਿਹੜੀ ਪੁਲਿਸ ਅਫ਼ਸਰਾਂ ਵਲੋਂ ਅਜਿਹੇ ...

ਪੂਰੀ ਖ਼ਬਰ »

ਪਾਕਿ ਇੰਟਰਨੈਸ਼ਨਲ ਏਅਰਲਾਇਨਜ਼ ਦਾ ਜਹਾਜ਼ ਮਲੇਸ਼ੀਆ 'ਚ ਜ਼ਬਤ

ਅੰਮਿ੍ਤਸਰ, 15 ਜਨਵਰੀ (ਸੁਰਿੰਦਰ ਕੋਛੜ)-ਮਲੇਸ਼ੀਆ ਦੇ ਅਧਿਕਾਰੀਆਂ ਨੇ ਅੱਜ ਕੁਵਾਂਲਮਪੁਰ ਹਵਾਈ ਅੱਡੇ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀ. ਆਈ. ਏ.) ਦੇ ਜਹਾਜ਼ ਬੋਇੰਗ-777 ਨੂੰ ਜ਼ਬਤ ਕਰ ਲਿਆ | ਦੱਸਿਆ ਜਾ ਰਿਹਾ ਹੈ ਕਿ ਪੀ. ਆਈ. ਏ. ਨੇ ਸਾਲ 2015 'ਚ ਇਕ ਵਿਅਤਨਾਮੀ ...

ਪੂਰੀ ਖ਼ਬਰ »

ਸੇਵਾ ਮੁਕਤ ਮੈਨੇਜਰ ਦੀਨਪੁਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਬਣੇ ਪ੍ਰਬੰਧਕ-ਕਮ- ਓ.ਐੱਸ.ਡੀ.

ਅੰਮਿ੍ਤਸਰ, 15 ਜਨਵਰੀ (ਜਸਵੰਤ ਸਿੰਘ ਜੱਸ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ (ਮਹਾਂਰਾਸ਼ਟਰਾ) ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾ-ਮੁਕਤ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਤਖ਼ਤ ਸਾਹਿਬ ਬੋਰਡ ਨਾਂਦੇੜ ਦਾ ਪ੍ਰਬੰਧ ਸੰਭਾਲਣ ਲਈ ...

ਪੂਰੀ ਖ਼ਬਰ »

ਯਕਮੁਸ਼ਤ ਯੋਜਨਾ ਰਾਹੀਂ ਮਾਲੀਆ ਇਕੱਠਾ ਕਰਨ ਵਾਲੇ ਪਾਸੇ ਰੁਝੀ ਸਰਕਾਰ ਨੂੰ ਵੈਟ ਰਿਫ਼ੰਡ ਦਾ ਬਕਾਇਆ ਦੇਣ ਦੀ ਨਹੀਂ ਪ੍ਰਵਾਹ

ਲੁਧਿਆਣਾ, 15 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਬੀਤੇ ਦਿਨ ਸੂਬੇ ਦੇ ਸਨਅਤਕਾਰਾਂ ਤੇ ਕਾਰੋਬਾਰੀਆਂ ਦੇ ਵੈਟ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਯਕਮੁਸ਼ਤ ਯੋਜਨਾ-2021 ਲਿਆਂਦੀ ਹੈ | ਪਰ ਸਰਕਾਰ ਨੂੰ ਪਿਛਲੀ ਸਰਕਾਰ ਸਮੇਂ ਦੇ ਸਨਅਤਕਾਰਾਂ ਤੇ ...

ਪੂਰੀ ਖ਼ਬਰ »

ਸੋਲਰ ਬਿਜਲੀ ਸਮਝੌਤੇ ਰੀਵਿਊ ਕਰਵਾਉਣ 'ਚ ਪਾਵਰਕਾਮ ਨੂੰ ਨਹੀਂ ਮਿਲੀ ਰਾਹਤ

ਜਲੰਧਰ, 15 ਜਨਵਰੀ (ਸ਼ਿਵ ਸ਼ਰਮਾ)-ਸਿਆਸੀ ਪਾਰਟੀਆਂ ਵਲੋਂ ਪੰਜਾਬ 'ਚ ਬਿਜਲੀ ਸਸਤੀ ਕਰਨ ਲਈ ਨਿੱਜੀ ਥਰਮਲ ਪਲਾਂਟ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਦਾ ਰੀਵਿਊ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਤਾਂ ਜੋ ਹਰ ਸਾਲ ਬਿਜਲੀ ਕੰਪਨੀਆਂ ਨੂੰ ਹਰ ਸਾਲ ਦਿੱਤੇ ਕਰੋੜਾਂ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਦਾ ਪ੍ਰਲੋਕ ਗਮਨ ਦਿਵਸ ਸ਼ਰਧਾ ਨਾਲ ਮਨਾਇਆ

ਘੁਮਾਣ, 15 ਜਨਵਰੀ (ਬੰਮਰਾਹ, ਬਾਵਾ)-ਸ਼੍ਰੋਮਣੀ ਭਗਤ ਨਾਮਦੇਵ ਦੇ 671ਵੇਂ ਪ੍ਰਲੋਕ ਗਮਨ ਦਿਵਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਅਤੇ ਨਜ਼ਦੀਕੀ ਪਿੰਡ ਭੱਟੀਵਾਲ ਵਿਖੇ ਇਤਿਹਾਸਕ ਗੁਰੂ ਘਰਾਂ ਵਿਚ ਪ੍ਰਲੋਕ ਗਮਨ ਦਿਵਸ ਬਹੁਤ ਹੀ ਸ਼ਰਧਾ ਅਤੇ ਭਾਵਨਾ ...

ਪੂਰੀ ਖ਼ਬਰ »

ਅਕਾਲੀ ਦਲ (ਡੈਮੋਕ੍ਰੈਟਿਕ) ਵਲੋਂ ਨਿਗਮ ਚੋਣਾਂ ਮੁਲਤਵੀ ਕਰਨ ਦੀ ਮੰਗ

ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਲੋਂ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ 'ਚ ਕਿਸਾਨੀ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀਆਂ ਡਿਗਰੀਆਂ 3 ਦਿਨਾਂ 'ਚ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ) ਕੇਂਦਰ ਸਰਕਾਰ ਵਲੋਂ 2017 ਵਿਚ ਐਸ.ਸੀ. ਵਿਦਿਆਰਥੀਆਂ ਲਈ ਚੱਲ ਰਹੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਬੰਦ ਕੀਤੇ ਜਾਣ ਕਾਰਨ ਪ੍ਰਾਈਵੇਟ ਕਾਲਜਾਂ/ਸੰਸਥਾਵਾਂ ਵਲੋਂ ਫ਼ੀਸ ਨਾ ਭਰ ਸਕਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕੇ ਜਾਣ ...

ਪੂਰੀ ਖ਼ਬਰ »

18 ਨੂੰ ਟਿਕਰੀ ਬਾਰਡਰ ਵਾਲੀ ਸਟੇਜ ਰਹੇਗੀ ਬੀਬੀਆਂ ਹਵਾਲੇ

ਟਿਕਰੀ, ਬਹਾਦਰਗੜ੍ਹ, 15 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਦੀ ਕੌਮੀ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਸਾਨ ਸੰਘਰਸ਼ 'ਚੋਂ ਔਰਤਾਂ ਨੂੰ ਵਾਪਸ ਜਾਣ ਦੀ ਗੱਲ ਕਰ ਕੇ ਹਿੰਦੋਸਤਾਨ ...

ਪੂਰੀ ਖ਼ਬਰ »

ਕੌਮਾਂਤਰੀ ਸਰਹੱਦ ਨੇੜਿਓਾ 20 ਕਰੋੜ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ

ਫ਼ਿਰੋਜ਼ਪੁਰ, 15 ਜਨਵਰੀ (ਤਪਿੰਦਰ ਸਿੰਘ)-ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਸੀ.ਆਈ.ਏ. ਅਤੇ ਸੀਮਾ ਸੁਰੱਖਿਆ ਬਲ ਵਲੋਂ ਸਾਂਝੀ ਤਲਾਸ਼ੀ ਮੁਹਿੰਮ ਤਹਿਤ ਕੌਮਾਂਤਰੀ ਸਰਹੱਦ ਨੇੜਿਉਂ 20 ਕਰੋੜ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਫ਼ਿਰੋਜ਼ਪੁਰ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਦਿੱਲੀ ਅੰਦੋਲਨ ਦਾ ਬਰਾਂਡ ਬਣਿਆ ਕਿਸਾਨੀ ਝੰਡਾ ਤੇ ਬੈਜ

ਕੌਹਰੀਆਂ, 15 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)-ਕੇਂਦਰ ਵਲੋਂ ਖੇਤੀ ਵਲੋਂ ਖੇਤੀ ਨਾਲ ਸਬੰਧਿਤ ਬਣਾਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਲੱਖਾਂ ਦੀ ਗਿਣਤੀ ਵਿਚ ਧਰਨਾ ...

ਪੂਰੀ ਖ਼ਬਰ »

ਬਾਹਰਲੇ ਰਾਜਾਂ ਦੇ ਵਿਦਿਆਰਥੀ ਵੀ ਲੈ ਰਹੇ ਹਨ ਪੈਰਾਗੋਨ ਗਰੁੱਪ ਦੀਆਂ ਸੇਵਾਵਾਂ ਦਾ ਫ਼ਾਇਦਾ-ਰਣਜੀਤ ਸਿੰਘ

ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੈਰਾਗੋਨ ਗਰੁੱਪ ਦੇ ਐਮ. ਡੀ. ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੈਰਾਗੋਨ ਗਰੁੱਪ ਵਲੋਂ ਸੰਜੂ ਸਿਵਾਸੀ ਹਿਸਾਰ (ਹਰਿਆਣਾ) ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਇਕ ਹਫ਼ਤੇ 'ਚ ਲਗਵਾ ਕੇ ਦਿੱਤਾ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਡੱਚ ਸਰਕਾਰ ਵਲੋਂ ਬਾਲ ਭਲਾਈ ਘੁਟਾਲੇ ਨੂੰ ਲੈ ਕੇ ਅਸਤੀਫ਼ਾ

ਹੇਗ, 15 ਜਨਵਰੀ (ਏਜੰਸੀ)-ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਤੇ ਉਨ੍ਹਾਂ ਦੀ ਪੂਰੀ ਕੈਬਨਿਟ ਵਲੋਂ ਬੱਚਿਆਂ ਦੇ ਭਲਾਈ ਫੰਡ ਅਦਾਇਗੀ ਨਾਲ ਜੁੜੇ ਘੁਟਾਲੇ ਦੀ ਸਿਆਸੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦਿੱਤਾ ਗਿਆ | ਇਸ ਘੁਟਾਲੇ 'ਚ ਮਾਪਿਆਂ 'ਤੇ ਗਲਤ ਰੂਪ 'ਚ ...

ਪੂਰੀ ਖ਼ਬਰ »

ਦੁਨੀਆ 'ਚ ਸਭ ਤੋਂ ਵੱਧ ਭਾਰਤੀ ਪ੍ਰਵਾਸੀ, 1.80 ਕਰੋੜ ਆਬਾਦੀ ਰਹਿੰਦੀ ਹੈ ਬਾਹਰ

ਸੰਯੁਕਤ ਰਾਸ਼ਟਰ, 15 ਜਨਵਰੀ (ਏਜੰਸੀ)-ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਸਾਲ 2020 'ਚ ਭਾਰਤ ਦੀ ਯੂ.ਏ.ਈ. , ਅਮਰੀਕਾ ਅਤੇ ਸਾਊਦੀ ਅਰਬ ਸਮੇਤ ਵਿਸ਼ਵ ਭਰ 'ਚ 1.80 ਕਰੋੜ ਪ੍ਰਵਾਸੀ ਆਬਾਦੀ ਰਹਿ ਰਹੀ ਹੈ | ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਵਿਭਾਗ ਦੁਆਰਾ ...

ਪੂਰੀ ਖ਼ਬਰ »

ਸੋਮਵਾਰ ਤੋਂ ਯੂ.ਕੇ. ਆਉਣ ਵਾਲੇ ਸਾਰੇ ਰਸਤੇ ਆਰਜ਼ੀ ਤੌਰ 'ਤੇ ਬੰਦ

ਲੰਡਨ, 15 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਅੱਜ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਯੂ.ਕੇ. ਆਉਣ ਵਾਲੇ ਸਾਰੇ ਰਸਤਿਆਂ ਨੂੰ ਸੋਮਵਾਰ ਸਵੇਰੇ 4 ਵਜੇ ਤੋਂ ਆਰਜ਼ੀ ਤੌਰ 'ਤੇ ਬੰਦ ਕਰਨ ਦੇ ਹੁਕਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX