ਤਾਜਾ ਖ਼ਬਰਾਂ


ਕੱਲ੍ਹ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  1 day ago
ਸੀਰਮ ਇੰਸਟੀਚਿਊਟ ਨੇ ਦੇਸ਼ ਵਿਚ ਟੀਕੇ ਦੀ ਘਾਟ 'ਤੇ ਦਿੱਤੀ ਸਫ਼ਾਈ
. . .  1 day ago
ਪੁਣੇ, 18 ਮਈ - ਸੀਰਮ ਇੰਸਟੀਚਿਊਟ ਨੇ ਕੋਰੋਨਾ ਦੇ ਭਾਰਤ ਵਿਚ ਟੀਕੇ ਦੀ ਘਾਟ 'ਤੇ ਸਪੱਸ਼ਟਕਰਨ ਦਿੱਤਾ ਹੈ । ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ...
ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  1 day ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਨਿਊ ਸਾਊਥ ਵੇਲਸ ਵਿਖੇ ਉੱਥੋਂ ਦੀ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਰੋਕ ਲਾਉਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ...
ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ
. . .  1 day ago
ਲੁਧਿਆਣਾ , 18 ਮਈ (ਅਮਰੀਕ ਸਿੰਘ ਬਤਰਾ, ਰੂਪੇਸ਼ ਕੁਮਰ) - ਲੁਧਿਆਣਾ ਦੇ ਹਰਗੋਬਿੰਦ ਨਗਰ ਵਿਚ ਇਕ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ ...
ਪਠਾਨਕੋਟ ਵਿਚ ਕੋਰੋਨਾ ਦੇ 349 ਨਵੇਂ ਮਾਮਲੇ ਆਏ ਸਾਹਮਣੇ , ਕੋਰੋਨਾ ਨਾਲ 6 ਹੋਰ ਮੌਤਾਂ
. . .  1 day ago
ਪਠਾਨਕੋਟ ,18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ,ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪਠਾਨਕੋਟ ਵਿਚ ਸਿਹਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 301 ਨਵੇਂ ਮਾਮਲੇ ਆਏ ਸਾਹਮਣੇ, 16 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 18 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 301 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 41205 ਹੋ ਗਏ ਹਨ, ਜਿਨ੍ਹਾਂ 'ਚੋਂ 5098 ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ-19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਅਤੇ ਹੁਣ ਇਸ ਮਹਾਂਮਾਰੀ ਨੇ ਪਿੰਡਾਂ ’ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਪਿੰਡਾਂ ’ਚੋਂ ਕੋਰੋਨਾ ...
ਕੇਜਰੀਵਾਲ ਦਾ ਵੱਡਾ ਐਲਾਨ - ਕੋਰੋਨਾ ਤੋਂ ਮਰਨ ਵਾਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 50 ਹਜ਼ਾਰ ਮੁਆਵਜ਼ਾ
. . .  1 day ago
ਨਵੀਂ ਦਿੱਲੀ, 18 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਆਪਣੀ ਜਾਨ ਗਵਾਉਣ ਵਾਲੇ ...
ਬੱਚਿਆਂ ਦੇ ਕੋਰੋਨਾ ਟੀਕਾ ਟ੍ਰਾਇਲ 10 ਦਿਨਾਂ ਵਿਚ ਸ਼ੁਰੂ ਹੋਵੇਗਾ, ਡੀ.ਸੀ.ਜੀ.ਆਈ. ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 18 ਮਈ –ਡਾਕਟਰ ਐਨ. ਕੇ. ਪਾਲ ਨੇ ਕਿਹਾ ਕਿ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਰੋਨਾ ਟੀਕਾ ਟ੍ਰਾਇਲ ਲਈ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੂੰ ਮਨਜ਼ੂਰੀ ਦਿੱਤੀ ਗਈ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ 6 ਮੌਤਾਂ
. . .  1 day ago
ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 6 ਮੌਤਾਂ ਹੋ ਗਈਆਂ ਹਨ | ਉੱਥੇ 39 ਨਵੇਂ ਪਾਜ਼ੀਟਿਵ ਕੇਸਾਂ ਦੀ...
ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਯੂਥ ਆਗੂ ਵਰਿੰਦਰ ਬਿੱਟੂ ਜ਼ਮਾਨਤ 'ਤੇ ਰਿਹਾਅ ਹੋਏ
. . .  1 day ago
ਨਾਭਾ, 18 ਮਈ (ਕਰਮਜੀਤ ਸਿੰਘ) - ਪਿਛਲੇ ਦਿਨੀਂ ਨਾਭਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ...
ਮੋਗਾ ਵਿਖੇ ਕੋਰੋਨਾ ਦੀ ਭੇਟ ਚੜ੍ਹੀਆਂ ਦੋ ਹੋਰ ਜਾਨਾਂ, ਆਏ 112 ਨਵੇਂ ਮਾਮਲੇ
. . .  1 day ago
ਮੋਗਾ, 18 ਮਈ (ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਮੋਗਾ ਵਿਚ ਅੱਜ ਕੋਰੋਨਾ ਦੀ ਭੇਟ 2 ਹੋਰ ਕੀਮਤੀ ਜਾਨਾਂ ਚੜ੍ਹ ਗਈਆਂ ਅਤੇ ਇਕੋ ਦਿਨ ਕੋਰੋਨਾ ਦੇ ਪਾਜ਼ੀਟਿਵ ਮਾਮਲੇ 112...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ, ਜਿਸ ਵਿਚ 21 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ...
ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਦੀ ਮੌਤ
. . .  1 day ago
ਹਠੂਰ,18 ਮਈ (ਜਸਵਿੰਦਰ ਸਿੰਘ ਛਿੰਦਾ) - ਟਿੱਕਰੀ ਬਾਰਡਰ ਤੋਂ ਪਰਤੇ ਪਿੰਡ ਮਾਣੂੰਕੇ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਬੂਟਾ ਸਿੰਘ ਦਾ...
ਪੰਜਾਬ ਪੁਲਿਸ ਦੇ 2 ਡੀ. ਐਸ. ਪੀਜ਼. ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਮਈ - ਪੰਜਾਬ ਪੁਲਿਸ ਦੇ 2 ਡੀ ਐਸ ਪੀਜ਼ ਦੇ ਤਬਾਦਲੇ ਕੀਤੇ...
ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ - ਬਿਕਰਮਜੀਤ ਸਿੰਘ ਮਜੀਠੀਆ
. . .  1 day ago
ਚੰਡੀਗੜ੍ਹ, 18 ਮਈ ( ਬਿਕਰਮਜੀਤ ਸਿੰਘ ਮਾਨ) - ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ...
ਅੰਮ੍ਰਿਤਸਰ ਨੇੜੇ 1500 ਰੁਪਏ ਬਦਲੇ ਇਕ ਫਾਇਨਾਂਸ ਕੰਪਨੀ ਦੇੇ ਕਰਿੰਦੇ ਦਾ ਵੱਢਿਆ ਗੁੱਟ
. . .  1 day ago
ਜਾਸਾਂਸੀ, 18 ਮਈ (ਹੇਰ, ਰਣਜੀਤ ਜੋਸਨ, ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਪਿੰਡ ਨੰਗਲੀ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਇਕ ਫਾਇਨਾਂਸ ਕੰਪਨੀ ਦੇ ਵਿਅਕਤੀ ਜਿਸਦਾ ਨਾਂਅ ਅੰਕਿਤ ਹੈ, ਉਸ ਕੋਲੋਂ 1500 ਰੁਪਏ
ਪੰਜਾਬ : ਹਰੇਕ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ,18 ਮਈ (ਬਿਕਰਮਜੀਤ ਸਿੰਘ ਮਾਨ) - ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੇਸ਼ ਵਿਚ ਵੱਧ ਰਹੇ ਹਨ । ਪੰਜਾਬ ਵਿਚ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਨਿਊ ਜਰਸੀ ਦੇ ਜੰਗਲਾਂ ਨੂੰ ਵੀ ਲੱਗੀ ਅੱਗ
. . .  1 day ago
ਸੈਕਰਾਮੈਂਟੋ, 18 ਮਈ (ਹੁਸਨ ਲੜੋਆ) - ਦੱਖਣੀ ਕੈਲੇਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਨ ਹੇਠ ਨਹੀਂ ਹੋਈ ਜਦ ਕਿ ਨਿਊ ਜਰਸੀ ਦੇ ਜੰਗਲਾਂ ਨੂੰ ਵੀ...
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਲਾਜ਼ਮ ਫ਼ਰੰਟ ਦਾ ਐਲਾਨ
. . .  1 day ago
ਚੰਡੀਗੜ੍ਹ 18 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ...
ਰੇਲਵੇ ਲਾਈਨਾਂ 'ਤੇ ਅਣਪਛਾਤੀ ਪਰਵਾਸੀ ਲੜਕੀ ਦੀ ਲਾਸ਼
. . .  1 day ago
ਹੰਡਿਆਇਆ,(ਬਰਨਾਲਾ)18 ਮਈ, (ਗੁਰਜੀਤ ਸਿੰਘ ਖੁੱਡੀ) - ਅੱਜ ਹੰਡਿਆਇਆ ਰੇਲਵੇ ਸਟੇਸ਼ਨ ਅਤੇ ਤਪਾ ਰੇਲਵੇ ਸਟੇਸ਼ਨ ਵਿਚਕਾਰ ਪਿੰਡ ਖੁੱਡੀ ਖ਼ੁਰਦ ਦੇ ਨੇੜੇ ਅੰਬਾਲਾ - ਬਠਿੰਡਾ...
ਲੋਪੋਕੇ ਚੌਂਕ 'ਚ ਕਿਸਾਨਾਂ ਨੇ ਖੱਟਰ, ਤੋਮਰ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਦਾ ਪ੍ਰਗਟਾਵਾ
. . .  1 day ago
ਲੋਪੋਕੇ, 18 ਮਈ (ਗੁਰਵਿੰਦਰ ਸਿੰਘ ਕਲਸੀ) - ਮੋਦੀ ਸਰਕਾਰ, ਤੋਮਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋ ਕਿਸਾਨ ਵਿਰੋਧੀ ਬਿੱਲਾ ਨੂੰ ਲੈ ਕੇ ਹਿਸਾਰ ਵਿਚ ਰੋਸ...
ਰਾਜਸਥਾਨ ਦੀਆਂ ਕਈ ਥਾਵਾਂ 'ਤੇ ਬਾਰਸ਼ ਹੋਣ ਦੀ ਸੰਭਾਵਨਾ - ਆਈ.ਐਮ.ਡੀ.
. . .  1 day ago
ਜੈਪੁਰ, 18 ਮਈ - ਰਾਜਸਥਾਨ ਦੀਆਂ ਕਈ ਥਾਵਾਂ 'ਤੇ ਪਿਛਲੇ 24 ਘੰਟਿਆਂ ਦੌਰਾਨ ਚੱਕਰਵਾਤ ਤੌਕਤੇ ਦੁਆਰਾ ਹਲਕੇ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਹੈ ...
ਅਹਿਮਦਾਬਾਦ : ਲਾਕਡਾਊਨ 21 ਮਈ ਸਵੇਰੇ 6 ਵਜੇ ਤੱਕ ਵਧਾਇਆ
. . .  1 day ago
ਅਹਿਮਦਾਬਾਦ, 18 ਮਈ - ਅਹਿਮਦਾਬਾਦ 'ਚ ਲਾਗੂ ਲਾਕਡਾਊਨ 21 ਮਈ ਸਵੇਰੇ ...
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅੰਤਿਮ ਸਸਕਾਰ ਮੌਕੇ ਪੁੱਜੀਆਂ ਅਹਿਮ ਪੰਥਕ ਸ਼ਖ਼ਸੀਅਤਾਂ
. . .  1 day ago
ਅੰਮ੍ਰਿਤਸਰ,18 ਮਈ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਮਾਘ ਸੰਮਤ 552

ਹੁਸ਼ਿਆਰਪੁਰ / ਮੁਕੇਰੀਆਂ

ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਕੱਢਿਆ ਟਰੈਕਟਰ ਮਾਰਚ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੱਖ-ਵੱਖ ਪਿੰਡਾਂ 'ਚ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ | ਇਸੇ ਕੜੀ ਤਹਿਤ ਪਿੰਡ ਸਤੌਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਨੀਤਾ ਬਡਵਾਲ ਦੀ ਅਗਵਾਈ 'ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਜੋ ਪਿੰਡ ਸਟਿਆਣਾ, ਬੈਂਸ ਖ਼ੁਰਦ, ਲਾਚੋਵਾਲ, ਹਰਦੋਖਾਨਪੁਰ, ਟਾਂਡਾ ਬਾਈਪਾਸ, ਮੁਗਲਪੁਰਾ, ਕੱਕੋਂ, ਨਵੀਂ ਬਸੀ, ਬਸੀ ਮੁੱਦਾਂ ਅਤੇ ਅੱਡਾ ਬਾਗਪੁਰ ਤੋਂ ਹੁੰਦਾ ਹੋਇਆ ਪਿੰਡ ਸਤੌਰ ਵਿਖੇ ਪੁੱਜ ਕੇ ਸਮਾਪਤ ਹੋਇਆ | ਇਸ ਮੌਕੇ ਇਲਾਕਾ ਵਾਸੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਸਰਪੰਚ ਸੁਨੀਤਾ ਬਡਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੱਜ ਪੂਰਨ ਤੌਰ 'ਤੇ ਜਾਗਰੂਕ ਹੋ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ ਅਤੇ ਕਿਸਾਨ ਆਪਣੇ ਹੱਕ ਵਾਪਸ ਲੈ ਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ | ਲਾਚੋਵਾਲ ਟੋਲ ਪਲਾਜੇ 'ਤੇ ਟਰੈਕਟਰ ਮਾਰਚ ਪੁਜਿਆ ਤਾਂ ਉਥੇ ਸਾੈਕੜੇ ਧਰਨਾਕਾਰੀਆਂ ਵਲੋਂ ਮਾਰਚ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਖੁਣ-ਖੁਣ ਨੇ ਕਿਹਾ ਕਿ 26 ਜਨਵਰੀ ਦੇ ਦਿੱਲੀ ਵਿਖੇ ਹੋਣ ਵਾਲੇ ਟਰੈਕਟਰ ਮਾਰਚ 'ਚ ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰਾਂ ਸਮੇਤ ਸ਼ਮੂਲੀਅਤ ਕਰਨਗੇ | ਟਰੈਕਟਰ ਮਾਰਚ ਨੂੰ ਲਾਚੋਵਾਲ ਟੋਲ ਪਲਾਜੇ 'ਤੇ ਚਾਹ ਦਾ ਲੰਗਰ ਵੀ ਛਕਾਇਆ ਗਿਆ | ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਬਾਗਪੁਰ, ਤਰਲੋਚਨ ਸਿੰਘ ਸਤੌਰ, ਪੰਚ ਜੋਗਿੰਦਰ ਸਿੰਘ, ਪੰਚ ਸੁਖਦੇਵ ਸਿੰਘ, ਸੁਨੀਤਾ ਰਾਣੀ, ਅਵਤਾਰ ਸਿੰਘ ਦੋਲੋਵਾਲ, ਅਮਨਦੀਪ ਕੌਰ, ਪੰਚ ਇਕਬਾਲ ਸਿੰਘ, ਜਗਤਾਰ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਐਡਵੋਕੇਟ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਜਸਵਿੰਦਰ ਕੁਮਾਰ, ਸੁਰਜੀਤ ਸਿੰਘ ਬੱਸਣ, ਕੁਲਦੀਪ ਸਿੰਘ, ਅਮਿ੍ਤ ਰਾਏ ਸਿੰਘ, ਓਕਾਂਰ ਸਿੰਘ, ਪਵਨ ਕੁਮਾਰ, ਅਮਿਤ ਰਾਏ, ਭੁਪਿੰਦਰ ਸਿੰਘ ਮਹਿੰਦੀਪੁਰ, ਵਰਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਧਰਮਵੀਰ ਸਿੰਘ, ਕੁਲਵਿੰਦਰ ਕੌਰ, ਜੋਗਿੰਦਰ ਸਿੰਘ ਬਸੀ, ਭੁਪਿੰਦਰ ਸਿੰਘ ਰਿੰਕੂ, ਸੁਰਿੰਦਰ ਸਿੰਘ ਰਿਟਾ. ਡੀ. ਐਫ. ਐਸ. ਓ., ਰਜਵੰਤ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ ਬਿੱਲੂ, ਅਮਰੀਕ ਸਿੰਘ ਬਾਗਪੁਰ, ਕੁਲਵੰਤ ਸਿੰਘ ਬਾਗਪੁਰ, ਨੰਬਰਦਾਰ ਰਛਪਾਲ ਸਿੰਘ, ਧਰਮਿੰਦਰ ਸਿੰਘ ਬਸੀ ਮੁਦਾਂ, ਜਤਿੰਦਰ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਜਗੀਰ ਸਿੰਘ, ਹਰਪ੍ਰੀਤ ਸਿੰਘ, ਡਾ. ਸਤਨਾਮ ਸਿੰਘ, ਅਮਨ ਖੁਣ-ਖੁਣ, ਸੁਰੇਸ਼ ਮਿਠੇਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ |

ਖੇਤੀ ਕਾਨੂੰਨਾਂ ਵਿਰੁੱਧ ਬੀਤ ਇਲਾਕੇ 'ਚ ਟਰੈਕਟਰ ਰੈਲੀ ਅੱਜ

ਬੀਣੇਵਾਲ, 17 ਜਨਵਰੀ (ਚੌਧਰੀ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਵਲੋਂ ਦਿੱਲੀ ਵਿਚ ਲੜੀ ਜਾ ਰਹੀ ਜੰਗ ਨੂੰ ਹੋਰ ਹੁਲਾਰਾ ਦੇਣ ਲਈ ਬੀਤ ਇਲਾਕੇ ਦੇ ਕਿਸਾਨਾਂ ਵਲੋਂ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਭਜਾਉਣ ਦੇ ਦੋਸ਼ 'ਚ ਨੌਜਵਾਨ ਨਾਮਜ਼ਦ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਸ਼ਾਦੀ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਭਜਾਉਣ ਦੇ ਦੋਸ਼ 'ਚ ਥਾਣਾ ਮਾਹਿਲਪੁਰ ਦੇ ਪੁਲਿਸ ਨੇ ਇੱਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਗੌਾਦਪੁਰ ਦੇ ਵਾਸੀ ਜੋਗਿੰਦਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7932 ਅਤੇ ਕੁੱਲ ਮੌਤਾਂ ਦੀ ਗਿਣਤੀ 327 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ...

ਪੂਰੀ ਖ਼ਬਰ »

ਪੈਸਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਘੱਟ ਸਮੇਂ ਵਿਚ ਪੈਸੇ ਦੁਗਣਾ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਬਹੁਚਰਚਿਤ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਕਾਰਵਾਈ ...

ਪੂਰੀ ਖ਼ਬਰ »

ਮੁਕੇਰੀਆਂ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਕੱਢੀ ਟਰੈਕਟਰ ਰੈਲੀ ਨੇ ਪ੍ਰਸ਼ਾਸਨ ਦੀ ਕੀਤੀ ਨੀਂਦ ਹਰਾਮ

ਮੁਕੇਰੀਆਂ, 17 ਜਨਵਰੀ (ਰਾਮਗੜ੍ਹੀਆ)-ਖੇਤੀਬਾੜੀ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਪਹਿਲਾਂ ਹੀ ਦਿਲੀ ਦੇ ਬਾਡਰਾਂ ਤੋਂ ਇਲਾਵਾ ਟੋਲ ਪਲਾਜਿਆਂ 'ਤੇ ਰੋਸ ਧਰਨੇ ਦੇ ਰਹੇ ਹਨ ਉੱਥੇ ਮੁਕੇਰੀਆਂ ਵਿਖੇ 19 ਜਨਵਰੀ ਨੂੰ ਭਾਜਪਾ ਹਾਈਕਮਾਨ ਵੱਲੋਂ ਰੱਖੀ ...

ਪੂਰੀ ਖ਼ਬਰ »

ਦਾਜ ਦੀ ਮੰਗ ਨੂੰ ਲੈ ਕੇ ਔਰਤ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਸਮੇਤ ਤਿੰਨ ਨਾਮਜ਼ਦ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਦਹੇਜ ਦੀ ਮੰਗ ਨੂੰ ਲੈ ਕੇ ਔਰਤ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਉਸ ਦੇ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਚੱਕ ਗੁੱਜਰਾਂ ਦੀ ...

ਪੂਰੀ ਖ਼ਬਰ »

ਗਿਆਨੀ ਸ਼ਾਦੀ ਸਿੰਘ ਦੇ ਪੱੁਤਰ ਗੁਰਮੁਖਪਾਲ ਸਿੰਘ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਜਲੰਧਰ, 17 ਜਨਵਰੀ (ਮੇਜਰ ਸਿੰਘ)-ਅਕਾਲੀ ਪੱਤਿ੍ਕਾ ਦੇ ਬਾਨੀ ਸੰਪਾਦਕ ਗਿਆਨੀ ਸ਼ਾਦੀ ਸਿੰਘ ਦੇ ਪੁੱਤਰ ਕਰ ਤੇ ਆਬਕਾਰੀ ਵਿਭਾਗ ਤੋਂ ਸੇਵਾਮੁਕਤ ਅਧਿਕਾਰੀ ਗੁਰਮੁਖਪਾਲ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ...

ਪੂਰੀ ਖ਼ਬਰ »

ਲਾਚੋਵਾਲ ਟੋਲ ਪਲਾਜ਼ੇ 'ਤੇ ਕਿਸਾਨਾਂ ਵਲੋਂ ਲਗਾਇਆ ਧਰਨਾ 102ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ 102ਵੇਂ ਦਿਨ ਵੀ ਜਾਰੀ ਰੱਖਿਆ ਗਿਆ | ...

ਪੂਰੀ ਖ਼ਬਰ »

ਸੈਣੀਵਾਰ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਬੁੱਲੋ੍ਹਵਾਲ, 17 ਜਨਵਰੀ (ਲੁਗਾਣਾ)- ਸੈਣੀਬਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਅਜਵਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸੈਣੀਵਾਰ ਕਾਲਜ ਬੁੱਲ੍ਹੋਵਾਲ (ਖਡਿਆਲਾ ਸੈਣੀਆਂ) ਦੇ ਐਮ ਏ ਪੰਜਾਬੀ ਸਮੈਸਟਰ-4 ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...

ਪੂਰੀ ਖ਼ਬਰ »

ਅਮਰੀਕਾ ਸਕੂਲ ਦੇ ਨਾਲ ਕੋਹਿਨੂਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਆਪਣੇ ਸੱਭਿਆਚਾਰ ਦਾ ਅਦਾਨ-ਪ੍ਰਦਾਨ

ਹਾਜੀਪੁਰ, 17 ਜਨਵਰੀ (ਜੋਗਿੰਦਰ ਸਿੰਘ)-ਸੱਭਿਆਚਾਰਕ ਕੂਟਨੀਤੀ ਜਨਤਕ ਕੂਟਨੀਤੀ ਦਾ ਉਹ ਰੂਪ ਹੈ, ਜਿਸ ਵਿਚ ਕੋਈ ਵੀ ਦੇਸ਼ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਵਿਚਾਰ, ਸੂਚਨਾ, ਕਲਾ, ਭਾਸ਼ਾ ਅਤੇ ਸੱਭਿਆਚਾਰਕ ਹੋਰ ਪੱਖਾਂ ਦਾ ਅਦਾਨ-ਪ੍ਰਦਾਨ ਕਰਦਾ ਹੈ | ਇਸ ਦਾ ਉਦੇਸ਼ ਦੂਸਰੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਗੜ੍ਹਦੀਵਾਲਾ, 17 ਜਨਵਰੀ (ਚੱਗਰ)-ਪਿੰਡ ਮਾਂਗਾ ਦੀਆਂ ਸਮੂਹ ਸੰਗਤਾਂ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ...

ਪੂਰੀ ਖ਼ਬਰ »

ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵਲੋਂ ਪਾਲਕੀ ਵਾਲੀ ਗੱਡੀ ਦਾ ਉਦਘਾਟਨ

ਦਸੂਹਾ, 17 ਜਨਵਰੀ (ਭੁੱਲਰ)- ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵੱਲੋਂ ਐਨ. ਆਰ. ਆਈ. ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਲਈ ਨਵੀਂ ਖਰੀਦ ਕੀਤੀ ਗਈ ਪਾਲਕੀ ਵਾਲੀ ਗੱਡੀ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਮਾਗਮ ਕਰਵਾਇਆ

ਦਸੂਹਾ, 17 ਜਨਵਰੀ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਢਾਡੀ ਭਾਈ ਸਾਹਿਬ ਭਾਈ ਗਿਆਨੀ ਪਿ੍ਤਪਾਲ ਸਿੰਘ ਬੈਂਸ ਭਰਤਗਡ੍ਹ ਵਾਲਿਆਂ ਦੀ ਯਾਦ ਵਿੱਚ ਕੀਰਤਨ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼-ਸਾਬਕਾ ਅਕਾਲੀ ਵਿਧਾਇਕ ਗਿਆਨੀ ਅਰਜਨ ਸਿੰਘ ਜੋਸ਼

ਹੁਸ਼ਿਆਰਪੁਰ - ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਦੇ ਪਿਤਾ ਸਾਬਕਾ ਵਿਧਾਇਕ ਗਿਆਨੀ ਅਰਜਨ ਸਿੰਘ ਜੋਸ਼ ਨੇ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਪ੍ਰਤੀਨਿਧਤਾ ਦੇ ਕੇ ਹਲਕੇ ਨੂੰ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਮਾਹਿਲਪੁਰ, 17 ਜਨਵਰੀ (ਰਜਿੰਦਰ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਜਿੰਦਾ ਸ਼ਹੀਦ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੀ ਸਰਪ੍ਰਸਤੀ ਹੇਠ ਅਤੇ ਬਾਬਾ ਨਾਗਰ ...

ਪੂਰੀ ਖ਼ਬਰ »

ਨੋਡਲ ਅਫ਼ਸਰ ਵੱਲੋਂ ਸਕੂਲ ਅਧਿਆਪਕਾਂ ਨਾਲ ਮੀਟਿੰਗ

ਬੁੱਲ੍ਹੋਵਾਲ 17 ਜਨਵਰੀ (ਲੁਗਾਣਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਬਲਾਕ ਨੋਡਲ ਅਫ਼ਸਰ ਪਿ੍ੰਸੀ. ਹਰਜੀਤ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ...

ਪੂਰੀ ਖ਼ਬਰ »

ਜੀਓ ਰਿਲਾਇੰਸ ਕਾਰਪੋਰੇਟ ਦੇ ਦਫ਼ਤਰਾਂ ਸਾਹਮਣੇ ਲਗਾਇਆ ਧਰਨਾ 68ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਕੇਂਦਰ ਸਰਕਾਰ ਕੌਮੀ ਜਾਂਚ ਏਜੰਸੀ ਨੂੰ ਵਰਤ ਕੇ ਪੱਤਰਕਾਰਾਂ ਤੇ ਹੋਰ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰਨ ਅਤੇ ਡਰਾਉਣ ਦਾ ਢੰਗ ਤਰੀਕਾ ਵਰਤ ਰਹੀ ਹੈ ਜੋ ਕੇਂਦਰ ਸਰਕਾਰ ਦੀ ਇਖ਼ਲਾਕੀ ਹਾਰ ਦਾ ਵੱਡਾ ਸਬੂਤ ਹੈ | ਅੱਜ ...

ਪੂਰੀ ਖ਼ਬਰ »

ਡਾ: ਵਿਧੀ ਭੱਲਾ ਨੇ ਡੀ. ਏ. ਵੀ. ਕਾਲਜ 'ਚ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਤੇ ਸਕੱਤਰ ਰਿਟਾ: ਪਿ੍ੰ: ਡੀ. ਐਲ. ਆਨੰਦ ਦੀ ਅਗਵਾਈ 'ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਡਾ: ਵਿਧੀ ਭੱਲਾ ਨੇ ਬਤੌਰ ...

ਪੂਰੀ ਖ਼ਬਰ »

ਕਿਸਾਨਾਂ ਦੇ ਹੱਕ 'ਚ ਦਿੱਲੀ ਸੰਘਰਸ਼ ਵਿਚ ਸਾਈਕਲ 'ਤੇ ਜਾ ਰਹੇ ਨੌਜਵਾਨ

ਐਮਾਂ ਮਾਂਗਟ, 17 ਜਨਵਰੀ (ਗੁਰਾਇਆ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਕਸਬਾ ਐਮਾਂ ਮਾਂਗਟ ਨਜ਼ਦੀਕ ਦੋ ਨੌਜਵਾਨਾਂ ਆਪਣੇ ਸਾਈਕਲ 'ਤੇ ਕਿਸਾਨੀ ਦੇ ਝੰਡੇ ਲਗਾ ਕੇ ਦਿੱਲੀ ਵਿਖੇ ਦਿੱਤੇ ਜਾ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ | ਗੱਲਬਾਤ ...

ਪੂਰੀ ਖ਼ਬਰ »

ਮਦਰ ਟੈਰੇਸਾ ਕਾਲਜ ਵਿਖੇ ਲੋਹੜੀ ਸਬੰਧੀ ਸਮਾਗਮ

ਦਸੂਹਾ, 17 ਜਨਵਰੀ (ਭੁੱਲਰ)- ਮਦਰ ਟੈਰੇਸਾ ਆਈ ਟੀ ਆਈ ਦਸੂਹਾ ਵਿਖੇ ਬੀਤੇ ਕੱਲ੍ਹ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਲੋਹੜੀ ਦੇ ਗੀਤ ਗਾਏ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਹਰਿਆਣਾ, 17 ਜਨਵਰੀ (ਹਰਮੇਲ ਸਿੰਘ ਖੱਖ)- ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਆਪਣੇ ਹੱਕਾਂ ਲਈ ਬੈਠੇ ਹਨ ਪਰ ਕੇਂਦਰ ਸਰਕਾਰ ਕਾਨੂੰਨ ਨਾ ਰੱਦ ਕਰਨ 'ਤੇ ਅੜੀ ਬੈਠੀ ਹੈ, ਜਿਸ ਦੇ ਵਿਰੋਧ 'ਚ ਸੰਯੁਕਤ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਾ ਨਤੀਜਾ ਸ਼ਾਨਦਾਰ

ਦਸੂਹਾ, 17 ਜਨਵਰੀ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ. ਏ. ਪੰਜਾਬੀ ਸਮੈਸਟਰ ਚੌਥਾ ਦੇ ਨਤੀਜਿਆਂ ਵਿਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਮੀਟਿੰਗ

ਮੁਕੇਰੀਆਂ, 17 ਜਨਵਰੀ (ਰਾਮਗੜ੍ਹੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਬਰਾਂਚ ਮੁਕੇਰੀਆਂ ਤਲਵਾੜਾ ਦੀ ਮੀਟਿੰਗ ਬਰਾਂਚ ਪ੍ਰਧਾਨ ਰਜਤ ਕੁਮਾਰ ਤੇ ਜਨਰਲ ਸਕੱਤਰ ਗੁਰਪ੍ਰੀਤ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਜੁਆਇੰਟ ਸਕੱਤਰ ਮਨਜੀਤ ਸਿੰਘ ਨੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਿਸਾਨੀ ਸੰਘਰਸ਼ ਦੇ ਸਮਰਥਨ ਦਾ ਐਲਾਨ

ਹੁਸ਼ਿਆਰਪੁਰ, 17 ਜਨਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਰਣਜੀਤ ਸਿੰਘ ਮੁਲਤਾਨੀ ਸਾਬਕਾ ਟਰੈਫ਼ਿਕ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ

ਮਾਹਿਲਪੁਰ, 17 ਮਾਰਚ (ਰਜਿੰਦਰ ਸਿੰਘ)-ਮੁਲਾਜ਼ਮ ਤੇ ਪੈਨਸ਼ਰਨਰ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ 'ਤੇ ਮੰਗਾਂ ਨੂੰ ਲੈ ਕੇ ਮੰਡਲ ਮਾਹਿਲਪੁਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਵਲੋਂ ਸਬ ਡਵੀਜ਼ਨ ਦੇ ਦਫ਼ਤਰ ਅੱਗੇ ਪ੍ਰਧਾਨ ਕਸ਼ਮੀਰਾ ਸਿੰਘ ਤੇ ਇੰਜੀ. ਰਵਿੰਦਰ ਸਿੰਘ ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਟਰੱਕ ਯੂਨੀਅਨ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਮਾਹਿਲਪੁਰ, 17 ਜਨਵਰੀ (ਦੀਪਕ ਅਗਨੀਹੋਤਰੀ)-ਪੈਟਰੋਲ ਤੇ ਡੀਜ਼ਲ ਦੀਆਂ ਕੇਂਦਰ ਤੇ ਪ੍ਰਦੇਸ਼ ਸਰਕਾਰਾਂ ਵਲੋਂ ਵਾਰ-ਵਾਰ ਵਧਾਈਆਂ ਜਾ ਰਹੀਆਂ ਕੀਮਤਾਂ ਨੂੰ ਲੈ ਕੇ ਮਾਹਿਲਪੁਰ ਟਰੱਕ ਯੂਨੀਅਨ 'ਚ ਪ੍ਰਧਾਨ ਬਲਜੀਤ ਸਿੰਘ ਬੈਂਸ ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ 'ਚ ਸੁਆਮੀ ਵਿਵੇਕਾਨੰਦ ਦੇ ਜਨਮ ਦਿਨ ਸਬੰਧੀ ਸਮਾਗਮ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)-ਸੁਆਮੀ ਵਿਵੇਕਾਨੰਦ ਦੇ ਜਨਮ ਦਿਨ ਸਬੰਧੀ ਡੀ. ਏ. ਵੀ. ਬੀ. ਐੱਡ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਜਪਾ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਬਸਪਾ ਵਲੋਂ ਰਾਕੇਸ਼ ਕੁਮਾਰ ਐਡਵੋਕੇਟ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪ੍ਰਧਾਨ ਨਿਯੁਕਤ

ਐਮਾਂ ਮਾਂਗਟ, 17 ਜਨਵਰੀ (ਭੰਮਰਾ)- ਪ੍ਰਧਾਨ ਸ. ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਸੰਗਠਨ ਦੇ ਵਿਸਤਾਰ ਅਤੇ ਨੌਜਵਾਨਾਂ ਦੀ ਨੁਮਾਇੰਦਗੀ ਦੇ ਮੰਤਵ ਨਾਲ ਰਾਕੇਸ਼ ਕੁਮਾਰ ਐਡਵੋਕੇਟ ਨੰੂ ਵਿਧਾਨ ਸਭਾ ਹਲਕਾ ਮੁਕੇਰੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀ ਜਥੇਬੰਦੀ ਦੀ ਮੀਟਿੰਗ

ਗੜ੍ਹਦੀਵਾਲਾ, 17 ਜਨਵਰੀ (ਚੱਗਰ)-ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀ ਜਥੇਬੰਦੀ ਦੀ ਮੀਟਿੰਗ ਬੀਤੇ ਕੱਲ੍ਹ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨ ਬਾਬਾ ਧਰਮ ਦਾਸ ਗੜ੍ਹਦੀਵਾਲਾ ਵਿਖੇ ਹੋਈ | ਇਸ ਮੌਕੇ ਕਿਸਾਨ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਦੀ ...

ਪੂਰੀ ਖ਼ਬਰ »

ਪਰਸ ਰਾਮ ਨੇ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਧਨੋਆ ਦਾ ਚਾਰਜ ਸੰਭਾਲਿਆ

ਐਮਾਂ ਮਾਂਗਟ, 17 ਜਨਵਰੀ (ਗੁਰਾਇਆ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਦ-ਉਨਤ ਹੋਏ ਸ੍ਰੀ ਪਰਸ ਰਾਮ ਬਲਾਕ 2 ਮੁਕੇਰੀਆਂ ਦੇ ਜੀ. ਟੀ. ਯੂ. ਪ੍ਰਧਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਧਨੋਆ ਵਿਖੇ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਿਆ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ 'ਤੇ ਗੀਤ ਨੂੰ ਫਿਲਮਾਇਆ ਰਮਜ਼ਾਨਾ ਹੀਰ ਨੇ

ਸੰਗਰੂਰ, 17 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਵਿਰਾਸਤੀ ਗੀਤਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਵਿਚਰ ਰਹੀ ਸ਼ਖ਼ਸੀਅਤ ਰਮਜ਼ਾਨਾ ਹੀਰ ਨੇ ਕਿਸਾਨੀ ਅੰਦੋਲਨ ਨੰੂ ਸਮਰਪਿਤ ਗੀਤ ਫਿਲਮਾਇਆ ਹੈ | ਉਨ੍ਹਾਂ ਦੱਸਿਆ ਕਿ ਦਿੱਲੀ ਦੀ ਮੋਦੀ ਸਰਕਾਰ ਕਿਸਾਨਾਂ ਨੰੂ ...

ਪੂਰੀ ਖ਼ਬਰ »

ਕੇਂਦਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਐਮਾਂ ਮਾਂਗਟ, 17 ਜਨਵਰੀ (ਗੁਰਾਇਆ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੁਰਜਿੰਦਰ ਸਿੰਘ ਚੱਕ ਤੇ ਗੁਰਵਿੰਦਰ ਸਿੰਘ ਵਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼-ਸਮਾਜ ਸੇਵੀ ਬਲਬੀਰ ਕੁਮਾਰ

ਟਾਂਡਾ ਉੜਮੁੜ-ਸ੍ਰੀ ਬਲਬੀਰ ਕੁਮਾਰ ਭਾਵੇਂ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਹਨ ਪਰ ਉਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਦਾ ਜਨਮ 2 ਜਨਵਰੀ 1949 ਨੂੰ ਪਿੰਡ ਭਾਗੋਵਾਲ ਵਿਖੇ ਹੋਇਆ | ਆਪ ਨੇ 12 ਸਾਲ ਸੀ ਆਰ ਪੀ ਐਫ ਵਿੱਚ ਨੌਕਰੀ ਕੀਤੀ | ਉਨ੍ਹਾਂ ਦਾ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਰਾਹੀਂ ਸਰਕਾਰ ਕਿਸਾਨੀ ਨੂੰ ਖ਼ਤਮ ਕਰਨ 'ਤੇ ਤੁਲੀ – ਫੁਗਲਾਣਾ

ਹੁਸ਼ਿਆਰਪੁਰ, 17 ਜਨਵਰੀ (ਨਰਿੰਦਰ ਸਿੰਘ ਬੱਡਲਾ)- ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵਲੋਂ ਕੜਾਕੇ ਦੀ ਠੰਢ ਦੇ ਬਾਵਜੂਦ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ ਉੱਥੇ ਹੁਣ ਤੱਕ ਸੰਘਰਸ਼ 'ਚ ਕਰੀਬ 70 ...

ਪੂਰੀ ਖ਼ਬਰ »

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੱਢੀ ਵਿਸ਼ਾਲ ਟਰੈਕਟਰ ਰੈਲੀ

ਐਮਾ ਮਾਗਟ, 17 ਜਨਵਰੀ (ਗੁਰਾਇਆ)-ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਘਰਸ਼ ਦੀ ਗੂੰਜ ਪਿੰਡਾਂ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਜਾਰੀ ਹੈ | ਇਸੇ ਤਹਿਤ ਹਲਕਾ ਮੁਕੇਰੀਆਂ 'ਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ...

ਪੂਰੀ ਖ਼ਬਰ »

ਸਮਾਜ ਸੇਵਕ ਸੁਭਾਸ਼ ਬਹਿਲ ਦਾ ਨਮ ਅੱਖਾਂ ਨਾਲ ਕੀਤਾ ਸਸਕਾਰ

ਟਾਂਡਾ ਉੜਮੁੜ 17 ਜਨਵਰੀ (ਕੁਲਬੀਰ ਸਿੰਘ ਗੁਰਾਇਆ) ਉੱਘੇ ਸਮਾਜ ਸੇਵਕ ਪੂਜਨ ਬਹਿਲ ਅਤੇ ਰੋਟਰੀ ਕਲੱਬ ਟਾਂਡਾ ਦੇ ਪ੍ਰਧਾਨ ਦੀਪਕ ਬਹਿਲ ਦੇ ਪਿਤਾ ਸ੍ਰੀ ਸੁਭਾਸ਼ ਬਹਿਲ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ, ਨੂੰ ਵੱਖ ਵੱਖ ਸਿਆਸੀ, ਧਾਰਮਿਕ, ...

ਪੂਰੀ ਖ਼ਬਰ »

ਭਾਜਪਾ ਦੀ ਰੈਲੀ ਸਫਲ ਬਣਾਉਣ ਲਈ ਕੈਪਟਨ ਸਰਕਾਰ ਦਾ ਪੂਰਾ ਜ਼ੋਰ ਲੱਗਾ-ਸਰਬਜੋਤ ਸਿੰਘ ਸਾਬੀ

ਮੁਕੇਰੀਆਂ, 17 ਜਨਵਰੀ (ਰਾਮਗੜ੍ਹੀਆ)-ਸੂਬੇ ਦੀ ਕਾਂਗਰਸ ਸਰਕਾਰ ਭਾਜਪਾ ਨਾਲ ਮਿਲੀ ਹੋਈ ਹੈ ਤੇ ਇਸ ਦੀ ਵੱਡੀ ਮਿਸਾਲ 19 ਜਨਵਰੀ ਨੂੰ ਮੁਕੇਰੀਆਂ ਵਿਚ ਭਾਜਪਾ ਵੱਲੋਂ ਕਰਵਾਈ ਜਾ ਰਹੀ ਰੈਲੀ ਦੀ ਸਫਲਤਾ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਸੁਰੱਖਿਆ ਪ੍ਰਬੰਧਾਂ ਤੋਂ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 22 ਨੂੰ

ਨਸਰਾਲਾ, 17 ਜਨਵਰੀ (ਸਤਵੰਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 31ਵਾਂ ਮਹਾਨ ਨਗਰ ਕੀਰਤਨ ਜਥੇਦਾਰ ਬਾਬਾ ਹਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ ਦੀ ਦੇਖ ਰੇਖ ਹੇਠ ਪਿੰਡ ਦਿਓਵਾਲ ਤੋਂ ਸਜਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਸਕੂਲ ਮੈਗਜ਼ੀਨ ' ਖਿੜਦੇ ਫੁੱਲ' ਰਿਲੀਜ਼

ਦਸੂਹਾ, 17 ਜਨਵਰੀ (ਭੁੱਲਰ, ਕੌਸ਼ਲ)- ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰ ਦਸੂਹਾ-1 ਵਿਖੇ ਸਕੂਲ ਦੇ ਵਿੱਦਿਆਰਥੀਆਂ ਦੁਆਰਾ ਇਕੱਤਰ ਕੀਤੀਆਂ ਰਚਨਾਵਾਂ 'ਤੇ ਅਧਾਰਿਤ ਹੱਥ ਲਿਖਤ ਈ-ਬਾਲ ਮੈਗਜੀਨ ''ਖਿੜਦੇ ਫੁੱਲ'' ਸਕੂਲ ਮੁੱਖੀ ਮਨਜੀਤ ਸਿੰਘ ਕਠਾਣਾ ਦੁਆਰਾ ਬੱਚਿਆਂ ਅਤੇ ...

ਪੂਰੀ ਖ਼ਬਰ »

ਚਾਲੀ ਮੁਕਤਿਆਂ ਤੇ ਮਾਘੀ ਨੂੰ ਸਮਰਪਿਤ ਸਾਲਾਨਾ ਸਮਾਗਮ

ਖੁੱਡਾ, 17 ਜਨਵਰੀ (ਸਰਬਜੀਤ ਸਿੰਘ)-ਡੇਰਾ ਗੁਰੂਸਰ ਖੁੱਡਾ ਵਿਖੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਤੇ ਮਾਘੀ ਦੇ ਸਬੰਧ 'ਚ ਸਾਲਾਨਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਤੇਜਾ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ | ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਐਮਾਂ ਮਾਂਗਟ, 17 ਜਨਵਰੀ (ਗੁਰਾਇਆ)-ਪਿੰਡ ਉੱਚੀ ਬੱਸੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਏ ਗਏ | ਗੁਰਦੁਆਰਾ ਸਾਹਿਬ ਉੱਚੀ ਬੱਸੀ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 17 ਜਨਵਰੀ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ. ਏ. ਹਿਸਟਰੀ ਸਮੈਸਟਰ ਦੂਜਾ ਦੇ ਨਤੀਜਿਆਂ 'ਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ: ਅਮਰਦੀਪ ਗੁਪਤਾ ਨੇ ਦੱਸਿਆ ਕਿ ਰੋਹਿਤ ...

ਪੂਰੀ ਖ਼ਬਰ »

ਸੰਤ ਮਾਝਾ ਸਿੰਘ ਕਰਮਜੋਤ ਕਾਲਜ 'ਚ ਲੋਹੜੀ ਦਾ ਤਿਉਹਾਰ ਮਨਾਇਆ

ਮਿਆਣੀ, 17 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫ਼ਾਰ ਵੁਮੈਨ ਮਿਆਣੀ ਵਿਖੇ ਵਿਦਿਆਰਥਣਾਂ ਤੇ ਸਟਾਫ਼ ਨੇ ਮਿਲ ਕੇ ਬੀਤੇ ਕੱਲ੍ਹ ਲੋਹੜੀ ਦਾ ਤਿਉਹਾਰ ਮਨਾਇਆ ਪਿ੍ੰਸੀਪਲ ਡਾ. ਹਰਜਿੰਦਰ ਕੌਰ ਦੀ ਅਗਵਾਈ ਵਿਚ ਵਿਦਿਆਰਥਣਾਂ ਨੇ ਕਾਲਜ ...

ਪੂਰੀ ਖ਼ਬਰ »

ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ-19 ਦੇ ਪੁਰਹੀਰਾਂ 'ਚ ਓਪਨ ਜਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ)- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 19 ਦੇ ਪੁਰਹੀਰਾਂ ਵਿਚਲੀ ਬਾਸਕਿਟਬਾਲ ਗਰਾਉਂਡ ਵਿੱਚ ਓਪਨ ਜਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ...

ਪੂਰੀ ਖ਼ਬਰ »

ਪਿੰਡ ਸਵਾਰ 'ਚ ਛਿੰਝ ਮੇਲਾ ਕਰਵਾਇਆ

ਹਾਜੀਪੁਰ, 16 ਜਨਵਰੀ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡ ਸਵਾਰ ਵਿਖੇ ਪਿੰਡ ਵਾਸੀਆਂ ਤੇ ਛਿੰਝ ਕਮੇਟੀ ਦੇ ਸਹਿਯੋਗ ਨਾਲ ਛਿੰਝ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਕੇ. ਐੱਮ. ਐੱਸ. ਕਾਲਜ ਵਿਖੇ ਪਿ੍ੰਸੀਪਲ ਡਾ: ਸ਼ਬਨਮ ਕੌਰ ਦੀ ਅਗਵਾਈ ਹੇਠ ਮੀਟਿੰਗ

ਦਸੂਹਾ, 17 ਜਨਵਰੀ (ਭੁੱਲਰ)-ਕੇ. ਐਮ. ਐਸ. ਕਾਲਜ ਦਸੂਹਾ ਵਿਖੇ ਪਿ੍ੰਸੀਪਲ ਡਾ: ਸ਼ਬਨਮ ਕੌਰ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਪਿ੍ੰਸੀਪਲ ਡਾ: ਸ਼ਬਨਮ ਕੌਰ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਵਸ 23 ਜਨਵਰੀ 2021 ਸਮਾਂ 11 ਵਜੇ ਕੇ. ਐੱਮ. ਐੱਸ. ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਵਲੋਂ ਟਾਂਡਾ ਵਿਖੇ ਵਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ

ਟਾਂਡਾ ਉੜਮੁੜ, 17 ਜਨਵਰੀ (ਭਗਵਾਨ ਸਿੰਘ ਸੈਣੀ)-ਇੰਜੀ. ਸੰਜੀਵ ਗੌਤਮ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਹੁਸ਼ਿਆਰਪੁਰ ਵਲੋਂ ਬਲਾਕ ਟਾਂਡਾ ਦੇ ਪਿੰਡ ਓਹੜਪੁਰ ਵਿਖੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤੇ ਸਰਕਾਰੀ ਮਿਡਲ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇੰਜ. ...

ਪੂਰੀ ਖ਼ਬਰ »

ਅਰੋੜਾ ਵਲੋਂ ਵਾਰਡ ਨੰਬਰ 13 'ਚ 12.13 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਹੁਸ਼ਿਆਰਪੁਰ, 17 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 13 ਮੁਹੱਲਾ ਨਿਊ ਫ਼ਤਿਹਗੜ੍ਹ ਵਿਚ 12.13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇੰਟਰ ਲਾਕਿੰਗ ਟਾਈਲਾਂ ਵਾਲੀਆਂ ਵੱਖ-ਵੱਖ ਗਲੀਆਂ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX