ਤਾਜਾ ਖ਼ਬਰਾਂ


ਸੰਯੁਕਤ ਮੋਰਚੇ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਖੁਲ੍ਹਵਾਉਣ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ
. . .  2 minutes ago
ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ) - ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਸੰਯੁਕਤ ਮੋਰਚੇ ਦੇ ਸੱਦੇ 'ਤੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦਾ ...
ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਵਲੋਂ ਆਤਮ ਹੱਤਿਆ
. . .  6 minutes ago
ਲੌਂਗੋਵਾਲ, 7 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਮੰਡੇਰ ਖ਼ੁਰਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਮਜ਼ਦੂਰ ਨੇ ਪਿੰਡ ਦੇ ਨੇੜਿਉਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ...
ਅੰਮ੍ਰਿਤਸਰ 'ਚ ਕਿਸਾਨ ਤਾਂ ਨਿੱਤਰੇ, ਪਰ ਨਹੀ ਨਿੱਤਰੇ ਵਪਾਰੀ
. . .  10 minutes ago
ਅੰਮ੍ਰਿਤਸਰ, 8 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਅੰਮ੍ਰਿਤਸਰ 'ਚ ...
ਤਾਲਾਬੰਦੀ ਦੌਰਾਨ ਕਿਸਾਨਾਂ ਨੇ ਖੁਲ੍ਹਵਾਇਆਂ ਦੁਕਾਨਾਂ
. . .  17 minutes ago
ਮਮਦੋਟ, 8 ਮਈ (ਸੁਖਦੇਵ ਸਿੰਘ ਸੰਗਮ) - ਕੋਵਿਡ-19 ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਕਿਸਾਨਾਂ ਨੇ ਕਸਬਾ ਮਮਦੋਟ ਦੀਆਂ...
ਮਹਿਲ ਕਲਾਂ 'ਚ ਦੁਕਾਨਾਂ ਖੁਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਝੰਡਾ ਮਾਰਚ
. . .  24 minutes ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਵਲੋਂ ਲਗਾਏ ਹਫ਼ਤਾਵਾਰੀ ...
ਬਾਜ਼ਾਰ ਖੁਲ੍ਹਵਾਉਣ ਲਈ ਸੰਗਰੂਰ ਦੀ ਮੰਡੀ 'ਚ ਇਕੱਠੇ ਹੋਏ ਸੈਂਕੜੇ ਕਿਸਾਨ
. . .  30 minutes ago
ਸੰਗਰੂਰ, 8 ਮਈ ( ਦਮਨਜੀਤ ਸਿੰਘ ) - ਕਿਸਾਨਾਂ ਵਲੋਂ ਪੰਜਾਬ ਅੰਦਰ ਤਾਲਾਬੰਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਤਹਿਤ ਸੰਗਰੂਰ ਦੀ ਅਨਾਜ ਮੰਡੀ ...
ਕਿਸਾਨ ਜਥੇਬੰਦੀਆਂ ਨੇ ਲੌਂਗੋਵਾਲ ਵਿਚ ਦੁਕਾਨਦਾਰਾਂ ਦੇ ਹੱਕ ਵਿਚ ਅਤੇ ਸਰਕਾਰ ਖ਼ਿਲਾਫ਼ ਕੀਤੀ ਰੋਸ ਰੈਲੀ
. . .  34 minutes ago
ਲੌਂਗੋਵਾਲ,6 ਮਈ ( ਸ.ਸ.ਖੰਨਾ,ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ...
ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਤਾਲਾਬੰਦੀ ਦੇ ਖ਼ਿਲਾਫ਼ ਕੀਤੀ ਰੈਲੀ
. . .  39 minutes ago
ਭਵਾਨੀਗੜ੍ਹ, 08 ਮਈ (ਰਣਧੀਰ ਸਿੰਘ ਫੱਗੂਵਾਲਾ) - ਭਵਾਨੀਗੜ੍ਹ ਵਿਖੇ ਸੰਯੁਕਤ ਮੋਰਚਾ ਦੇ ਆਦੇਸ਼ਾਂ 'ਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦਾ ...
ਕਿਸਾਨ ਜਥੇਬੰਦੀਆਂ ਗੁਰੂ ਹਰ ਸਹਾਏ ਵਿਚ ਦੁਕਾਨਾਂ ਖੁਲ੍ਹਵਾਉਣ ਲਈ ਆਈਆਂ ਅੱਗੇ
. . .  57 minutes ago
ਗੁਰੂ ਹਰ ਸਹਾਏ, 7 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਵੇਖਦਿਆਂ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਲਈ...
ਕਿਸਾਨ ਜਥੇਬੰਦੀਆਂ ਅਤੇ ਵਪਾਰੀ ਆਗੂ ਦੁਕਾਨਾਂ ਖੁਲ੍ਹਵਾਉਣ ਲਈ ਕਰ ਰਹੇ ਰੋਸ ਮਾਰਚ
. . .  about 1 hour ago
ਪਟਿਆਲਾ, 8 ਮਈ (ਅਮਰਬੀਰ ਸਿੰਘ) - ਆਪਣੇ ਪਹਿਲਾਂ ਤੋਂ ਹੀ ਕੀਤੇ ਐਲਾਨ ਮੁਤਾਬਿਕ ਕਿਸਾਨ ਜਥੇਬੰਦੀਆਂ ਅਤੇ ਕੁਝ ਵਪਾਰੀ ਆਗੂ ਪਟਿਆਲਾ ਦੇ ਬਾਜ਼ਾਰਾਂ ਵਿਚ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ
. . .  about 1 hour ago
ਤਪਾ ਮੰਡੀ , 8 ਮਈ (ਵਿਜੇ ਸ਼ਰਮਾ) - ਸੰਯੁਕਤ ਮੋਰਚੇ ਵਲੋਂ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਤਪਾ ਸ਼ਹਿਰ ਅੰਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਪਾ ਸ਼ਹਿਰ...
ਕਿਸਾਨਾਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਜਾ ਰਹੀ ਹੈ ਅਪੀਲ
. . .  about 1 hour ago
ਰਾਜਾਸਾਂਸੀ, 8 ਮਈ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਮਾਰਗ ਉੱਤੇ ਸਥਿਤ ਮੀਰਾਂਕੋਟ ਚੌਕ ਵਿਖੇ ...
ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ...
ਬਿੱਲ ਗੇਟਸ ਨੇ 2.4 ਬਿਲੀਅਨ ਡਾਲਰ ਮੇਲਿੰਡਾ ਗੇਟਸ ਦੇ ਖਾਤੇ ਵਿਚ ਕੀਤੇ ਤਬਦੀਲ
. . .  about 1 hour ago
ਸੈਕਰਾਮੈਂਟੋ, 8 ਮਈ (ਹੁਸਨ ਲੜੋਆ ਬੰਗਾ) - ਇਸ ਹਫਤੇ ਦੇ ਸ਼ੁਰੂ ਵਿਚ ਵਿਸ਼ਵ ਦੇ ਅਮੀਰ ਵਿਅਕਤੀਆਂ ਵਿਚ ਸ਼ੁਮਾਰ ਬਿੱਲ ਗੇਟਸ ਤੇ ਮੇਲਿੰਡਾ ਗੇਟਸ ਵਲੋਂ ਤਲਾਕ ਦਾ ਐਲਾਨ ਕਰਨ ਉਪਰੰਤ...
ਜਲੰਧਰ : ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ
. . .  about 1 hour ago
ਜਲੰਧਰ , 8 ਮਈ - ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਪਾਸਪੋਰਟ ਦਫ਼ਤਰ ਦੀ ਤੀਸਰੀ ਮੰਜ਼ਿਲ ਵਿਚ ਭਿਆਨਕ ਅੱਗ ਲੱਗ ਗਈ । ਦਮਕਲ ਵਿਭਾਗ ਦੀਆਂ ਗੱਡੀਆਂ ...
ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ
. . .  about 1 hour ago
ਮੁੰਬਈ , 8 ਮਈ - ਅਦਾਕਾਰਾ ਕੰਗਨਾ ਰਨੌਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ | ਇਸਦੀ ਜਾਣਕਾਰੀ ...
ਕਿਸਾਨ ਜਥੇਬੰਦੀਆਂ ਪਹੁੰਚੀਆਂ ਦੁਕਾਨਦਾਰਾਂ ਦਾ ਸਾਥ ਦੇਣ
. . .  about 2 hours ago
ਪਟਿਆਲਾ, 8 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਕੀਤੇ ਐਲਾਨ ਮੁਤਾਬਿਕ ਵਪਾਰੀਆਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਪਟਿਆਲਾ ਵਿਚ ਪਹੁੰਚ ਰਹੇ...
ਤਪਾ ਮੰਡੀ: ਪੁਲਿਸ ਨੇ ਕੀਤਾ ਸ਼ਹਿਰ 'ਚ ਪੈਦਲ ਫਲੈਗ ਮਾਰਚ
. . .  about 2 hours ago
ਤਪਾ ਮੰਡੀ, 8 ਮਈ (ਵਿਜੇ ਸ਼ਰਮਾ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ...
ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ਅੱਜ ਸਵੇਰੇ ਪਹੁੰਚੀਆਂ ਮੁੰਬਈ
. . .  about 2 hours ago
ਮੁੰਬਈ,08 ਮਈ - ਗਿਲਿਅਡ ਸਾਇੰਸ ਤੋਂ ਰੈਮੇਡਸਵੀਰ ਦੀਆਂ 25,600 ਖ਼ੁਰਾਕਾਂ ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ਨਵੇਂ ਮਾਮਲੇ, 4,187 ਮੌਤਾਂ
. . .  about 3 hours ago
ਨਵੀਂ ਦਿੱਲੀ, 08 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 4,01,078 ਕੋਰੋਨਾ ਦੇ ...
ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਨੂੰ ਭੇਜੇ - ਨੈਸ਼ਨਲ ਜ਼ੂਆਲੋਜੀਕਲ ਪਾਰਕ
. . .  about 3 hours ago
ਦਿੱਲੀ, 08 ਮਈ - ਨੈਸ਼ਨਲ ਜ਼ੂਆਲੋਜੀਕਲ ਪਾਰਕ ਦਿੱਲੀ ਨੇ ਜਾਣਕਾਰੀ ਦਿੱਤੀ ਕਿ ਸ਼ੇਰ ਸਮੇਤ ਕੁਝ ਜਾਨਵਰਾਂ ਦੇ ਨਮੂਨੇ...
ਕਰਨਾਟਕ: ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ ਮੈਨੇਜਰ ਨੂੰ ਸੀ.ਸੀ.ਬੀ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਕਰਨਾਟਕ,08 ਮਈ - ਸੈਂਟਰਲ ਕ੍ਰਾਈਮ ਬਰਾਂਚ (ਸੀ.ਸੀ.ਬੀ.) ਬੰਗਲੁਰੂ ਨੇ ਪੀਨੀਆ ਉਦਯੋਗਿਕ ਖੇਤਰ ਵਿਚ ਸੀਗਾ ਗੈਸ ਪ੍ਰਾਈਵੇਟ ਲਿਮਟਿਡ ਬਰਾਂਚ ਦੇ...
ਤਾਮਿਲਨਾਡੂ : 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ ਦਾ ਐਲਾਨ
. . .  about 3 hours ago
ਤਾਮਿਲਨਾਡੂ, 08 ਮਈ- ਤਾਮਿਲਨਾਡੂ ਸਰਕਾਰ ਨੇ 10 ਮਈ ਤੋਂ 2 ਹਫ਼ਤਿਆਂ ਲਈ ਪੂਰਨ ਲਾਕਡਾਊਨ...
ਸਾਜਾ ਨੇ ਮੀਡੀਆ ਅਦਾਰਿਆਂ ਲਈ ਜਾਰੀ ਕੀਤੀ ਸਲਾਹ
. . .  about 3 hours ago
ਨਵੀਂ ਦਿੱਲੀ, 08 ਮਈ - ਦੱਖਣੀ ਏਸ਼ੀਅਨ ਜਰਨਲਿਜ਼ਮ ਐਸੋਸੀਏਸ਼ਨ ਨੇ ਸਾਰੇ ਮੀਡੀਆ ਅਦਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ...
ਹਿਮਾਚਲ ਪ੍ਰਦੇਸ਼ : ਧਰਮਸ਼ਾਲਾ 'ਚ ਲੱਗੇ ਭੂਚਾਲ ਦੇ ਝਟਕੇ
. . .  about 3 hours ago
ਹਿਮਾਚਲ ਪ੍ਰਦੇਸ਼, 08 ਮਈ - ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿਚ ਲੱਗੇ ਭੂਚਾਲ ਦੇ ਝਟਕੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਮਾਘ ਸੰਮਤ 552
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਸੰਪਾਦਕੀ

ਵਧਦੇ ਤਣਾਅ ਨੂੰ ਰੋਕਣ ਦੀ ਲੋੜ

ਪਿਛਲੇ ਸਤੰਬਰ ਮਹੀਨੇ ਵਿਚ ਸੰਸਦ ਰਾਹੀਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਸਬੰਧੀ ਸ਼ੁਰੂ ਤੋਂ ਹੀ ਉਤਪੰਨ ਹੋਇਆ ਵਿਵਾਦ ਵੱਡੇ ਤੋਂ ਵੱਡਾ ਅਤੇ ਗੰਭੀਰ ਤੋਂ ਗੰਭੀਰ ਹੁੰਦਾ ਜਾ ਰਿਹਾ ਹੈ। ਖ਼ਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਬਹੁਤੀਆਂ ਕਿਸਾਨ ਜਥੇਬੰਦੀਆਂ ਵਲੋਂ ਇਨ੍ਹਾਂ ਵਿਰੁੱਧ ਵੱਡਾ ਪ੍ਰਤੀਕਰਮ ਵੇਖਣ ਨੂੰ ਮਿਲਿਆ। ਲਗਪਗ ਪਿਛਲੇ 50 ਦਿਨਾਂ ਤੋਂ ਇਨ੍ਹਾਂ ਸੂਬਿਆਂ ਦੀਆਂ ਦਿੱਲੀ ਨਾਲ ਲਗਦੀਆਂ ਸਰਹੱਦਾਂ 'ਤੇ ਹਜ਼ਾਰਾਂ ਕਿਸਾਨ ਪੂਰੀ ਤਰ੍ਹਾਂ ਨਿੱਠ ਕੇ ਅਤੇ ਭਾਵੁਕ ਹੋ ਕੇ ਬੈਠੇ ਹਨ। ਉਨ੍ਹਾਂ ਦੇ ਇਰਾਦੇ ਦ੍ਰਿੜ੍ਹ ਦਿਖਾਈ ਦੇ ਰਹੇ ਹਨ। ਪਹਿਲੀਆਂ 9 ਮੀਟਿੰਗਾਂ ਦੇ ਬੇਸਿੱਟਾ ਰਹਿਣ ਤੋਂ ਬਾਅਦ 19 ਜਨਵਰੀ ਨੂੰ ਦੋਵਾਂ ਧਿਰਾਂ ਵਿਚ ਹੋ ਰਹੀ ਮੀਟਿੰਗ ਤੋਂ ਵੀ ਕੋਈ ਆਸਵੰਦ ਸਿੱਟੇ ਨਿਕਲਣ ਦੀ ਉਮੀਦ ਨਹੀਂ ਜਾਪ ਰਹੀ। ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਮਸਲੇ ਦਾ ਹੱਲ ਨਿਕਲਣ ਦੀ ਕੋਈ ਉਮੀਦ ਜਾਪਦੀ ਸੀ, ਕਿਉਂਕਿ ਸਰਬਉੱਚ ਅਦਾਲਤ ਨੇ ਹਾਲ ਦੀ ਘੜੀ ਇਨ੍ਹਾਂ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਸੀ। ਅਦਾਲਤ ਵਲੋਂ ਇਸ ਸਮੁੱਚੇ ਮਾਮਲੇ ਦੀ ਘੋਖ-ਪੜਤਾਲ ਕਰ ਕੇ ਉਸ ਨੂੰ ਰਿਪੋਰਟ ਦੇਣ ਲਈ ਚਾਰ ਮੈਂਬਰੀ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਨੇ ਕਮੇਟੀ ਮੈਂਬਰਾਂ ਦੇ ਨਾਵਾਂ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਦਿਨ ਪ੍ਰਕਾਸ਼ਿਤ ਹੋਏ ਇਨ੍ਹਾਂ ਨਾਵਾਂ 'ਤੇ ਵੀ ਅਨੇਕਾਂ ਸਵਾਲੀਆ ਨਿਸ਼ਾਨ ਲੱਗ ਗਏ ਸਨ, ਜਿਸ ਕਰਕੇ ਇਹ ਪ੍ਰਭਾਵ ਵੀ ਬਣਦਾ ਨਜ਼ਰ ਆ ਰਿਹਾ ਹੈ ਕਿ ਸਰਬਉੱਚ ਅਦਾਲਤ ਵੀ ਹਾਲ ਦੀ ਘੜੀ ਸ਼ਾਇਦ ਇਸ ਮਸਲੇ ਵਿਚ ਕੋਈ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਤੋਂ ਅਸਮਰੱਥ ਹੋ ਗਈ ਹੈ।
ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚ ਹੋ ਰਹੀ 19 ਜਨਵਰੀ ਦੀ ਮੀਟਿੰਗ ਵੀ ਕੋਈ ਆਸ ਬੰਨ੍ਹਾਉਣ ਵਾਲੀ ਨਹੀਂ ਜਾਪਦੀ। ਹੁਣ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਕ ਵਾਰ ਫਿਰ ਕਿਹਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਗ਼ੈਰ ਸਰਕਾਰ ਜਥੇਬੰਦੀਆਂ ਨਾਲ ਇਨ੍ਹਾਂ ਵਿਚਲੀਆਂ ਮੱਦਾਂ ਸਬੰਧੀ ਸਿਲਸਿਲੇਵਾਰ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਵੀ ਖੇਤੀ ਮੰਤਰੀ ਨੇ ਇਨ੍ਹਾਂ ਕਾਨੂੰਨਾਂ ਵਿਚ ਬਹੁਤ ਸਾਰੀਆਂ ਸੋਧਾਂ ਕਰਨ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿਚ ਪਹਿਲਾਂ ਦੇ ਮੰਡੀ ਪ੍ਰਬੰਧ ਨੂੰ ਕਾਇਮ ਰੱਖਣ ਅਤੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਲਿਖਤੀ ਭਰੋਸਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਅਤੇ ਰਾਜ ਸਰਕਾਰਾਂ ਨੂੰ ਵੀ ਮੰਡੀਆਂ ਤੋਂ ਬਾਹਰ ਦੇ ਵਪਾਰੀਆਂ 'ਤੇ ਮੰਡੀਆਂ ਅੰਦਰ ਲੱਗਦੇ ਟੈਕਸਾਂ ਦੇ ਸੰਦਰਭ ਵਿਚ ਸਮਤੋਲ ਬਣਾਉਣ ਲਈ ਕਿਹਾ ਸੀ। ਪਰ ਕਿਸਾਨ ਜਥੇਬੰਦੀਆਂ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆਪਣੀ ਮੰਗ 'ਤੇ ਦ੍ਰਿੜ੍ਹ ਹਨ ਅਤੇ ਇਸ ਦੇ ਨਾਲ ਉਨ੍ਹਾਂ ਨੇ ਇਹ ਮੰਗ ਵੀ ਰੱਖੀ ਹੋਈ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਵੀ ਕਾਨੂੰਨੀ ਰੂਪ ਦਿੱਤਾ ਜਾਏ। ਤੋਮਰ ਨੇ ਇਸ ਦੇ ਜਵਾਬ ਵਿਚ ਇਹ ਕਿਹਾ ਹੈ ਕਿ ਇਹ ਕਾਨੂੰਨ ਸੰਸਦ ਰਾਹੀਂ ਸਾਰੇ ਦੇਸ਼ ਲਈ ਬਣਾਏ ਗਏ ਹਨ। ਇਸ ਲਈ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਦੀ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਨਹੀਂ ਮੰਨੀ ਜਾ ਸਕਦੀ। ਦੋਵਾਂ ਧਿਰਾਂ ਵਲੋਂ ਆਪੋ-ਆਪਣੇ ਰੁਖ਼ 'ਤੇ ਸਪੱਸ਼ਟ ਰੂਪ ਵਿਚ ਖੜ੍ਹੇ ਰਹਿਣ ਤੋਂ ਬਾਅਦ ਟਕਰਾਅ ਹੋਰ ਵੀ ਵਧਦਾ ਦਿਖਾਈ ਦੇ ਰਿਹਾ ਹੈ।
ਜਿਵੇਂ-ਜਿਵੇਂ ਇਹ ਟਕਰਾਅ ਦੇ ਹਾਲਾਤ ਪੈਦਾ ਹੋਣਗੇ ਪੰਜਾਬ ਲਈ ਇਕ ਵਾਰ ਫਿਰ ਇਮਤਿਹਾਨ ਦੀ ਘੜੀ ਹੋਏਗੀ ਕਿਉਂਕਿ ਇਥੇ ਅਨੇਕਾਂ ਵਰਗਾਂ ਦੇ ਲੋਕ ਰਹਿੰਦੇ ਹਨ। ਖੇਤੀ ਕਾਮਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਿਹਾੜੀਦਾਰ, ਛੋਟੇ-ਮੋਟੇ ਧੰਦੇ ਕਰਨ ਵਾਲੇ ਲੱਖਾਂ ਲੋਕ, ਰੇਹੜੀਆਂ ਅਤੇ ਫੜ੍ਹੀਆਂ ਲਾਉਣ ਵਾਲੇ ਵਿਅਕਤੀ, ਲੱਖਾਂ ਦੀ ਗਿਣਤੀ ਵਿਚ ਛੋਟੇ ਦੁਕਾਨਦਾਰ, ਜੋ ਪਹਿਲਾਂ ਹੀ ਪੈਦਾ ਹੋਏ ਅਜਿਹੇ ਹਾਲਾਤ ਵਿਚ ਨਪੀੜੇ ਜਾ ਰਹੇ ਹਨ। 10 ਸਾਲ ਤੋਂ ਵਧੇਰੇ ਸਮੇਂ ਤੱਕ ਉਨ੍ਹਾਂ ਖਾੜਕੂਵਾਦ ਨੂੰ ਹੰਢਾਇਆ ਸੀ। ਤਤਕਾਲੀ ਸਰਕਾਰਾਂ ਦੀਆਂ ਬੇਤਰਤੀਬ ਨੀਤੀਆਂ ਕਾਰਨ ਉਹ ਆਰਥਿਕ ਮੁਸ਼ਕਿਲਾਂ ਵਿਚ ਦਰੜੇ ਜਾਂਦੇ ਰਹੇ ਹਨ। ਪਿਛਲੇ ਸਾਲ ਤੋਂ ਕੋਰੋਨਾ ਮਹਾਂਮਾਰੀ ਨੇ ਵੀ ਇਨ੍ਹਾਂ ਦਾ ਦਮ ਨਪੀੜੀ ਰੱਖਿਆ ਹੈ ਅਤੇ ਹੁਣ ਕੁਝ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨਾਂ ਕਾਰਨ ਆਰੰਭ ਹੋਏ ਕਿਸਾਨ ਅੰਦੋਲਨ ਦਾ ਵੀ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਅਸਰ ਪੈ ਰਿਹਾ ਹੈ, ਸਨਅਤ ਅਤੇ ਵਪਾਰ ਵਿਚ ਆਈ ਵੱਡੀ ਖੜੋਤ ਕਾਰਨ ਵੀ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਪਹਿਲਾਂ ਹੀ ਸੂਬੇ ਵਿਚ ਲੱਖਾਂ ਨੌਜਵਾਨ ਬੇਰੁਜ਼ਗਾਰੀ ਦੇ ਚੱਕਰ ਵਿਚ ਫਸੇ ਹੋਏ ਹਨ। ਜੇਕਰ ਹਾਲਾਤ ਆਉਂਦੇ ਸਮੇਂ ਵਿਚ ਇਸੇ ਤਰ੍ਹਾਂ ਬਣੇ ਰਹੇ ਤਾਂ ਇਹ ਕਾਲਚੱਕਰ ਸੂਬੇ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰੇਗਾ। ਕੇਂਦਰ ਸਰਕਾਰ ਲਈ ਵੀ ਇਹ ਅੰਦੋਲਨ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰੇਗਾ। ਕਿਸਾਨ ਜਥੇਬੰਦੀਆਂ ਨੂੰ ਵੀ ਪੈਦਾ ਹੋਏ ਇਸ ਸਮੁੱਚੇ ਦ੍ਰਿਸ਼ ਨੂੰ ਸਮਝਣ ਦੀ ਜ਼ਰੂਰਤ ਹੋਵੇਗੀ। ਦੋਵਾਂ ਧਿਰਾਂ ਨੂੰ ਮਸਲੇ ਦਾ ਕੋਈ ਸਨਮਾਨਜਨਕ ਹੱਲ ਕੱਢ ਕੇ ਇਸ ਵਧਦੇ ਤਣਾਅ ਨੂੰ ਰੋਕਣ ਵਿਚ ਸਹਾਈ ਹੋਣਾ ਚਾਹੀਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਕੇਂਦਰ ਸਰਕਾਰ ਦੇ ਪ੍ਰਭਾਵ ਨੂੰ ਖੋਰਾ ਲਾ ਰਿਹਾ ਹੈ ਕਿਸਾਨ ਅੰਦੋਲਨ

ਲੋਹੜੀ ਲੰਘ ਚੁੱਕੀ ਹੈ। ਇਸ ਦਾ ਮਤਲਬ ਇਹ ਹੈ ਕਿ ਸਿਆਲ ਦੀ ਰੁੱਤ ਹੁਣ ਹਫ਼ਤੇ ਦਸ ਦਿਨ ਵਿਚ ਢਲਾਣ 'ਤੇ ਚਲੀ ਜਾਵੇਗੀ। ਫਰਵਰੀ ਆਵੇਗੀ ਅਤੇ ਮੌਸਮ ਖੁਸ਼ਨੁਮਾ ਹੋਣ ਲੱਗੇਗਾ। ਬਸੰਤ ਦੀ ਸੁਹਾਵਣੀ ਧੁੱਪ ਜੇਕਰ ਕਿਸੇ ਲਈ ਅਨੰਦਮਈ ਨਹੀਂ ਹੋਵੇਗੀ ਤਾਂ ਉਹ ਹੈ ਸਰਕਾਰ, ਸਰਕਾਰੀ ...

ਪੂਰੀ ਖ਼ਬਰ »

ਅਣਖ ਤੇ ਗ਼ੈਰਤ ਦੀ ਪ੍ਰਤੀਕ ਹੈ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾਦਤ

ਅੱਜ ਲਈ ਵਿਸ਼ੇਸ਼ ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਇਸ ਦੀ ਮਿੱਟੀ ਦੇ ਜ਼ਰੇ-ਜ਼ਰੇ ਵਿਚ ਸ਼ਹੀਦਾਂ ਦੇ ਖੂਨ ਦੀ ਮਹਿਕ ਹੈ। ਪੰਜਾਬ ਦੇ ਸੂਰਮਿਆਂ ਨੇ ਮੁੱਢ-ਕਦੀਮ ਤੋਂ ਹੀ ਇਸ ਮਿੱਟੀ ਦਾ ਮੋਹ ਪਾਲਦੇ ਹੋਏ ਆਪਣੇ ਚਰਬੀ ਤੇ ਖੂਨ ਦੀ ਆਖਰੀ ...

ਪੂਰੀ ਖ਼ਬਰ »

ਕਿਸਾਨਾਂ ਦੀ ਦੇਣ ਨੂੰ ਭੁੱਲੀ ਬੈਠੇ ਹਨ ਹਾਕਮ

ਗੱਲ ਵੀਹਵੀਂ ਸਦੀ ਦੀ ਹੈ। ਦੂਜਾ ਵਿਸ਼ਵ ਯੁੱਧ (1939-1945) ਲੱਗਾ ਹੋਇਆ ਸੀ। ਦੋ ਵੱਡੀਆਂ ਧਿਰਾਂ ਲੜ ਰਹੀਆਂ ਸਨ। ਇਕ ਪਾਸੇ ਬ੍ਰਿਟਿਸ਼ ਸਾਮਰਾਜ ਦੀ ਸਰਕਾਰ ਸੀ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਸ ਵਿਚ ਸੂਰਜ ਨਹੀਂ ਛਿਪਦਾ। ਇਸ ਨਾਲ ਸੋਵੀਅਤ ਯੂਨੀਅਨ ਤੇ ਅਮਰੀਕਾ ਵੀ ਸ਼ਾਮਿਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX