ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਕੋਰੋਨਾ ਦੇ 427 ਨਵੇਂ ਮਾਮਲੇ ਆਏ ਸਾਹਮਣੇ, 17 ਦੀ ਮੌਤ
. . .  1 day ago
ਅੰਮ੍ਰਿਤਸਰ, 17 ਮਈ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 427 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ...
ਮਾਮੂਲੀ ਝਗੜੇ ਦੌਰਾਨ ਸਾਬਕਾ ਫੌਜੀ ਦੀ ਮੌਤ
. . .  1 day ago
ਰਾਜਾਸਾਂਸੀ/ਹਰਸ਼ਾ ਛੀਨਾ, 17 ਮਈ (ਹਰਦੀਪ ਸਿੰਘ ਖੀਵਾ, ਕੜਿਆਲ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਹਰਸ਼ਾ ਛੀਨਾ ਵਿਚਲਾ ਕਿਲਾ ਵਿਖੇ ਪਾਣੀ ਦੀ ਟੈਂਕੀ ਦੀ ਸਾਂਭ ਸੰਭਾਲ ਲਈ ਤਾਇਨਾਤ ਇਕ ਸਾਬਕਾ ਫੌਜੀ ...
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਰਲੇਵੇਂ ਤੋਂ ਬਾਅਦ ਹੋਂਦ 'ਚ ਆਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ
. . .  1 day ago
ਚੰਡੀਗੜ੍ਹ , 17 ਮਈ - ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਤੋਂ ਬਾਅਦ ਅੱਜ ਸਾਂਝੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ...
ਬਦਰੀਨਾਥ ਮੰਦਰ ਦੇ ਦਰਵਾਜ਼ੇ ਕੱਲ੍ਹ ਸਵੇਰੇ ਖੁੱਲ੍ਹਣਗੇ
. . .  1 day ago
ਦੇਹਰਾਦੂਨ, 17 ਮਈ - ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਵਿਚ ਸਥਿਤ ਵਿਸ਼ਵ ਪ੍ਰਸਿੱਧ ਭਗਵਾਨ ਬਦਰੀਨਾਥ ਮੰਦਰ ਦੇ ਦਰਵਾਜ਼ੇ ਕੱਲ੍ਹ ਸਵੇਰੇ 4: 15 ਵਜੇ ਖੁੱਲ੍ਹਣਗੇ। ਇਸ ਦੇ ਮੱਦੇਨਜ਼ਰ, ਮੰਦਰ ਪੂਰੀ ਤਰ੍ਹਾਂ ...
ਫ਼ਰੀਦਕੋਟ ’ਚ ਅੱਜ 211 ਆਏ ਕੋਰੋਨ ਦੇ ਨਵੇਂ ਕੇਸ, 5 ਦੀ ਮੌਤ
. . .  1 day ago
ਫ਼ਰੀਦਕੋਟ, 17 ਮਈ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਜ਼ਿਲ੍ਹੇ ’ਚ ਅੱਜ ਕਰੋਨਾ ਦੇ 211 ਮਾਮਲੇ ਸਾਹਮਣੇ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਦੋਂ ਕਿ ਅੱਜ 5 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ, 619 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 17 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਮਹਾਂਮਾਰੀ ਕਾਰਨ 9 ਹੋਰ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ...
ਆਕਸੀਜਨ ਦੀ ਪਹਿਲੀ ਖੇਪ ਪੰਜਾਬ ਪੁੱਜੀ
. . .  1 day ago
ਪਟਵਾਰੀ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਸੰਗਰੂਰ, 17 ਮਈ ( ਦਮਨਜੀਤ ਸਿੰਘ )- ਵਿਜੀਲੈਂਸ ਪੁਲਿਸ ਸੰਗਰੂਰ ਵਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਜਗਸੀਰ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਸੰਗਰੂਰ ਦੇ ਡੀ. ਐਸ. ਪੀ. ਸਤਨਾਮ ਸਿੰਘ ਵਿਰਕ ਨੇ ...
ਚੱਕਰਵਾਤੀ ਤੂਫਾਨ ' ਤੌਕਤੇ’ ਕਾਰਨ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਚੇਤਾਵਨੀ
. . .  1 day ago
ਆਰਥਿਕ ਤੰਗੀ ਨਾਲ ਜੂਝ ਰਹੇ ਕਿਰਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਹੀ ਨੇੜਲੇ ਪਿੰਡ ਨੀਲੋਵਾਲ ਦੇ ਆਰਥਿਕ ਤੰਗੀ ਨਾਲ ਜੂਝ ਰਹੇ ਇਕ ਕਿਰਤੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 72 ਨਵੇਂ ਕੇਸ, 5 ਮੌਤਾਂ
. . .  1 day ago
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 72 ਨਵੇਂ ਕੇਸ ਸਾਹਮਣੇ ਆਏ ਹਨ ਅਤੇ 5 ਹੋਰ ਮਰੀਜ਼ਾਂ ਦੀ ਮੌਤ ਹੋਈ...
ਸ਼ਾਹਕੋਟ ਪੁਲਿਸ ਨੇ 505 ਗ੍ਰਾਮ ਹੈਰੋਇਨ ਸਮੇਤ ਕੀਨੀਆ ਦੀ ਔਰਤ ਅਤੇ ਕਾਰ ਚਾਲਕ ਨੂੰ ਕੀਤਾ ਕਾਬੂ
. . .  1 day ago
ਸ਼ਾਹਕੋਟ, 17 ਮਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕੀਨੀਆ ਦੀ ਔਰਤ ਅਤੇ ਕਾਰ ਚਾਲਕ ਨੂੰ 505 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ...
ਲੁਧਿਆਣਾ ਵਿਚ ਕੋਰੋਨਾ ਨਾਲ 28 ਮੌਤਾਂ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 28 ਮੌਤਾਂ ਹੋ ਗਈਆਂ ਹਨ, ਜਿਸ ਵਿਚ 20 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਸਕੂਲਾਂ ਦੇ ਉਜਾੜੇ ਤੇ ਨਵੀਂ ਸਿੱਖਿਆ ਨੀਤੀ ਦੇ ਵਿਰੋਧ 'ਚ ਅਧਿਆਪਕਾਂ ਵਲੋਂ ਮੁਜ਼ਾਹਰਾ
. . .  1 day ago
ਗੜ੍ਹਸ਼ੰਕਰ, 17 ਮਈ (ਧਾਲੀਵਾਲ) - ਸਾਂਝਾ ਅਧਿਆਪਕ ਮੋਰਚੇ ਪੰਜਾਬ ਦੇ ਸੂਬਾਈ ਸੱਦੇ 'ਤੇ ਇੱਥੇ ਅਧਿਆਪਕਾਂ ਵਲੋਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਅਤੇ ਮੋਦੀ ਸਰਕਾਰ ਦੀ ਨਿੱਜੀਕਰਨ ...
ਟਰੱਕ ਤੇ ਐਕਟਿਵਾ ਦੀ ਟੱਕਰ 'ਚ ਲੜਕੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 17 ਮਈ (ਧਾਲੀਵਾਲ) - ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ 'ਤੇ ਪੁਲਿਸ ਸਟੇਸ਼ਨ ਨਜ਼ਦੀਕ ਟਰੱਕ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ 'ਚ ਐਕਟਿਵਾ...
ਕੋਰੋਨਾ ਨੇ ਲਈਆਂ 4 ਹੋਰ ਜਾਨਾਂ, ਆਏ 90 ਨਵੇਂ ਮਾਮਲੇ
. . .  1 day ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ 4 ਹੋਰ ਜੀਵਨ ਕੋਰੋਨਾ ਦੀ ਭੇਟ ਚੜ੍ਹ ਗਏ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 159 ਹੋ ਗਿਆ ...
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੱਟਰ ਦਾ ਪੁਤਲਾ ਫੂਕਿਆ
. . .  1 day ago
ਟਿਕਰੀ ਸਰਹੱਦ (ਦਿੱਲੀ),17 ਮਈ ( ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ 'ਤੇ ਕਰਵਾਏ ...
ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ ਛੇ ਡੇਰਾ ਪ੍ਰੇਮੀਆਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ
. . .  1 day ago
ਫ਼ਰੀਦਕੋਟ, 17 ਮਈ (ਜਸਵੰਤ ਸਿੰਘ ਪੁਰਬਾ) - ਸਿੱਟ ਵਲੋਂ ਐਤਵਾਰ ਸ਼ਾਮ ਨੂੰ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਨੂੰ ਅੱਜ ਫ਼ਰੀਦਕੋਟ ਦੀ...
ਮਾਮਲਾ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ 'ਤੇ ਮਾਮਲਾ ਦਰਜ ਕਰਨ ਦਾ
. . .  1 day ago
ਨਾਭਾ, 17 ਮਈ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਅੱਜ ਨਾਭਾ ਦੇ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ...
ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਰੋਕਣ / ਮੁਅੱਤਲ ਕਰਨ ਦੀ ਅਪੀਲ 'ਤੇ ਦਿੱਲੀ ਹਾਈ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ , 17 ਮਈ - ਦਿੱਲੀ ਹਾਈ ਕੋਰਟ ਨੇ ਕੇਂਦਰੀ ਵਿਸਟਾ ਪ੍ਰਾਜੈਕਟ ਦੇ ਨਿਰਮਾਣ ਕਾਰਜ ਨੂੰ ਰੋਕਣ / ਮੁਅੱਤਲ ਕਰਨ ਦੀ ਅਪੀਲ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ...
ਤਹਿਸੀਲ ਦਫ਼ਤਰ ਵਿਚ ਤੈਨਾਤ ਸੇਵਾਦਾਰ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  1 day ago
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਤੇ ਤਹਿਸੀਲ ਪੱਛਮੀ ਦਫ਼ਤਰ ਵਿਚ ਤਾਇਨਾਤ ਇਕ ਸੇਵਾਦਾਰ ਨੂੰ ਵਿਜੀਲੈਂਸ ਬਿਊਰੋ ਵਲੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ...
ਬੇਅਦਬੀ ਮਾਮਲੇ ਵਿਚ ਪਹਿਲਾਂ ਵਾਂਗੂ ਇਕ ਵਾਰ ਫਿਰ ਕੈਪਟਨ ਸਰਕਾਰ ਦੀ ਡਰਾਮੇਬਾਜ਼ੀ ਸ਼ੁਰੂ - ਦਿਉਲ
. . .  1 day ago
ਸੰਗਰੂਰ, 17 ਮਈ (ਧੀਰਜ ਪਸ਼ੋਰੀਆ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਬੇਅਦਬੀ ਮਾਮਲੇ ਵਿਚ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਅਸਲ ਦੋਸ਼ੀਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 17 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬੀਤੀ ਸ਼ਾਮ ਹੋਏ ਸੜਕ ਹਾਦਸੇ 'ਚ ਨੇੜਲੇ ਪਿੰਡ ਬਿਸ਼ਨਪੁਰਾ ਦੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ...
ਬੀਬੀ ਜਗੀਰ ਕੌਰ ਵਲੋਂ ਖ਼ੂਨਦਾਨ ਲਈ ਸ਼ੁਰੂ ਕੀਤੀ ਮੋਬਾਈਲ ਬੱਸ ਸੇਵਾ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਅੰਮ੍ਰਿਤਸਰ, 17 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਖ਼ੂਨਦਾਨ ਕੈਂਪ ਲਗਾਉਣ ਲਈ ਤਿਆਰ ਕਰਵਾਈ ਗਈ ਆਧੁਨਿਕ ਸਹੂਲਤਾਂ ਵਾਲੀ ਇਕ ਵਿਸ਼ੇਸ਼ ਬੱਸ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਦੀ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਹੋਈ ਵਰਚੂਅਲ ਮੀਟਿੰਗ
. . .  1 day ago
ਨਵੀਂ ਦਿੱਲੀ , 17 ਮਈ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸਾਰੇ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਇਕ ਵਰਚੂਅਲ ਮੀਟਿੰਗ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮਾਘ ਸੰਮਤ 552

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕੈਪਟਨ ਅਮਰਿੰਦਰ ਸਿੰਘ ਨੇ ਚਾਰ ਸਾਲਾਂ 'ਚ ਪੰਜਾਬ ਦੇ ਕਿਸੇ ਵਰਗ ਦੀ ਸਾਰ ਨਹੀਂ ਲਈ-ਸੁਖਬੀਰ

ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਗਾ ਵਿਖੇ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਕਰਵਾਏ ਨਗਰ ਕੌਾਸਲ ਚੋਣਾਂ ਸਬੰਧੀ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਚਾਰ ਸਾਲਾਂ ਵਿਚ ਕਿਸੇ ਵੀ ਵਰਗ ਦੀ ਸਾਰ ਨਹੀਂ ਲਈ | ਉਨ੍ਹਾਂ ਆਖਿਆ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀ ਸਰਕਾਰ ਸਮੇਂ ਹਰ ਧਰਮ ਦਾ ਬਣਦਾ ਸਤਿਕਾਰ ਕੀਤਾ ਤੇ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮੁੱਦਿਆਂ 'ਤੇ ਧਿਆਨ ਦੇਵੇ ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ | ਸ਼੍ਰੋਮਣੀ ਅਕਾਲੀ ਦਲ ਹੀ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਦੀ ਅਜਿਹੀ ਪਾਰਟੀ ਹੈ ਜਿਸ ਨੇ ਹਰ ਵਰਗ ਲਈ ਸਕੀਮਾਂ ਤਿਆਰ ਕੀਤੀਆਂ | ਉਨ੍ਹਾਂ ਆਖਿਆ ਕਿ ਨਗਰ ਕੌਾਸਲ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾਉਣ ਨਾਲ ਹੀ ਸ਼ਹਿਰੀ ਵਿਕਾਸ ਦੀ ਸ਼ੁਰੂਆਤ ਹੋਵੇਗੀ | ਪਾਰਟੀ ਮੀਟਿੰਗ ਨੂੰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਸਤਨਾਮ ਸਿੰਘ ਲਾਦੀਆਂ ਪ੍ਰਧਾਨ ਕਿਸਾਨ ਵਿੰਗ ਨੇ ਵੀ ਸੰਬੋਧਨ ਕੀਤਾ | ਨਗਰ ਕੌਾਸਲ ਬੰਗਾ ਦੇ ਨਵੇਂ ਐਲਾਨੇ ਉਮੀਦਵਾਰਾਂ ਦਾ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ ਯੂਥ ਵਿੰਗ ਦੋਆਬਾ ਜ਼ੋਨ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ, ਕੁਲਵਿੰਦਰ ਸਿੰਘ ਲਾਡੀ, ਨਵਦੀਪ ਸਿੰਘ ਅਨੋਖਰਵਾਲ, ਸੁਰਜੀਤ ਸਿੰਘ ਮਾਂਗਟ, ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਪੰਚਾਇਤ ਸੰਮਤੀ, ਬਿਸ਼ਨ ਸਿੰਘ ਝਿੰਗੜ, ਸਰਬਣ ਸਿੰਘ ਸ਼ੁਕਾਰ, ਅਵਤਾਰ ਸਿੰਘ ਪਠਲਾਵਾ, ਰਮਨ ਕੁਮਾਰ ਬੰਗਾ, ਜਤਿੰਦਰ ਸਿੰਘ ਮਾਨ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ ਬੰਗਾ, ਜਸਵਿੰਦਰ ਸਿੰਘ ਮਾਨ, ਤੀਰਥ ਸਿੰਘ, ਰਣਦੀਪ ਸਿੰਘ ਦੀਪਾ ਕਲੇਰਾਂ, ਸੁਖਵਿੰਦਰ ਸਿੰਘ ਖਟਕੜ ਕਲਾਂ, ਡਾ. ਜਸਵੰਤ ਸਿੰਘ ਲਧਾਣਾ ਉੱਚਾ ਆਦਿ ਹਾਜ਼ਰ ਸਨ |

ਕੋਵਿਡ-19 ਟੀਕਾਕਰਨ ਮੁਹਿੰਮ 'ਚ ਜਾਨ ਫੂਕਣ ਲਈ ਹੁਣ ਪ੍ਰੋਗਰਾਮ ਅਫ਼ਸਰਾਂ ਸਮੇਤ ਡਾਕਟਰ ਆਏ ਅੱਗੇ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੇ ਕੋਵਿਡ-19 ਵੈਕਸੀਨ ਪ੍ਰਤੀ ਫੈਲ ਰਹੀਆਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਖ਼ੁਦ ਕਮਾਨ ਸੰਭਾਲ ਲਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਵਲੋਂ ...

ਪੂਰੀ ਖ਼ਬਰ »

ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ

ਭੱਦੀ, 19 ਜਨਵਰੀ (ਨਰੇਸ਼ ਧੌਲ)-ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਧੌਲ ਵਿਖੇ ਗੁਰਦੁਆਰਾ ਬਾਬਾ ਜਵਾਹਰ ਸਿੰਘ ਤੇ ਬਾਬਾ ਜੋਗੀ ਪੀਰ ਦੇ ਸਥਾਨ ਦੇ ਨਜ਼ਦੀਕ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 13 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 13 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 5, ਬਲਾਕ ਮੁਜੱਫਰਪੁਰ ਬਲਾਕ 'ਚ 2, ਬਲਾਕ ...

ਪੂਰੀ ਖ਼ਬਰ »

ਪੈਟਰੋਲ ਪੰਪ ਤੋਂ 500 ਦਾ ਤੇਲ ਪਵਾ ਕੇ ਭੱਜੇ ਦੋਨੋਂ ਦੋਸ਼ੀਆਂ ਨੂੰ ਪੁਲਿਸ ਨੇ ਨਾਕੇ 'ਤੇ ਕੀਤਾ ਕਾਬੂ

ਰੈਲਮਾਜਰਾ, 19 ਜਨਵਰੀ (ਰਾਕੇਸ਼ ਰੋਮੀ)-ਕਾਠਗੜ੍ਹ ਦੇ ਜਮੀਤਗੜ੍ਹ 'ਚ ਸਥਿਤ ਸ਼ਿਵ ਕਲਸੀ ਫੀਲਿੰਗ ਸਟੇਸ਼ਨ ਤੋਂ ਇਕ ਕਾਰ 'ਚ ਸਵਾਰ ਦੋ ਨੌਜਵਾਨ ਕਾਰ 'ਚ ਤੇਲ ਭਰਵਾ ਕੇ ਬਿਨਾ ਪੈਸੇ ਦਿੱਤੇ ਉਥੋਂ ਭੱਜ ਗਏ | ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਹਾਈਟੈੱਕ ਨਾਕਾ ਆਸਰਾ 'ਤੇ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ ਟੱਪਰੀਆਂ ਰਾਣੇਵਾਲ 'ਚੋਂ ਆਰ. ਓ. ਚੋਰੀ

ਪੋਜੇਵਾਲ ਸਰਾਂ, 19 ਜਨਵਰੀ (ਰਮਨ ਭਾਟੀਆ)-ਆਂਗਣਵਾੜੀ ਸੈਂਟਰ ਟੱਪਰੀਆਂ ਰਾਣੇਵਾਲ ਵਿਖੇ ਲੱਗੇ ਪਾਣੀ ਨੂੰ ਸਾਫ਼ ਕਰਨ ਵਾਲੇ ਆਰ. ਓ. ਸਿਸਟਮ 'ਤੇ ਬੀਤੀ ਰਾਤ ਚੋਰ ਹੱਥ ਸਾਫ਼ ਕਰ ਗਏ | ਇਸ ਸਬੰਧੀ ਸਰਪੰਚ ਕੁਲਵਿੰਦਰ ਕੌਰ ਤੇ ਗੁਰਨੇਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ...

ਪੂਰੀ ਖ਼ਬਰ »

ਜਗਤਪੁਰ ਸੁਸਾਇਟੀ ਦੇ ਸਕੱਤਰ ਜਸਵੰਤ ਸਿੰਘ ਵਲੋਂ ਖ਼ੁਦਕੁਸ਼ੀ

ਮੁਕੰਦਪੁਰ, 19 ਜਨਵਰੀ (ਸੁਖਜਿੰਦਰ ਸਿੰਘ ਬਖਲੌਰ, ਦੇਸਰਾਜ ਬੰਗਾ)-ਪਿੰਡ ਜਗਤਪੁਰ ਦੀ ਕੋ-ਆਪ੍ਰੇਟਿਵ ਸੁਸਾਇਟੀ 'ਚ ਲੰਮੇ ਸਮੇਂ ਤੋਂ ਬਤੌਰ ਸੈਕਟਰੀ ਸੇਵਾ ਨਿਭਾਅ ਰਹੇ ਪਿੰਡ ਜਗਤਪੁਰ ਦੇ ਹੀ ਵਸਨੀਕ ਜਸਵੰਤ ਸਿੰਘ ਵਲੋਂ ਆਤਮ ਹੱਤਿਆ ਕਰ ਲੈਣ ਦਾ ਦੁਖਦਾਈ ਸਮਾਚਾਰ ...

ਪੂਰੀ ਖ਼ਬਰ »

ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਤਹਿਤ 27.40 ਲੱਖ ਦੇ ਫ਼ੰਡ ਜਾਰੀ ਕਰਨ ਨੂੰ ਪ੍ਰਵਾਨਗੀ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਵਲੋਂ ਚਾਲੂ ਵਿੱਤੀ ਵਰ੍ਹੇ 2020-21 ਦੌਰਾਨ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ (ਏ.ਸੀ.ਏ.) ਅਧੀਨ ਆਉਂਦੀਆਂ ਸਕੀਮਾਂ ਤਹਿਤ 27,40,100 ਰੁਪਏ ਦੇ ਫ਼ੰਡ ਜਾਰੀ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਵਿਦਿਆਰਥੀ ਰਮਨਜੀਤ ਸੱਲ੍ਹਣ ਦੌੜ 'ਚ ਜੇਤੂ

ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਵਿਦਿਆਰਥੀ ਰਮਨਜੀਤ ਸੱਲ੍ਹਣ ਨੇ ਜੂਨੀਅਰ ਓਪਨ ਪੰਜਾਬ ਐਥਲੈਟਿਕਸ ਚੈਂਪਨੀਅਨਸ਼ਿਪ ਸੰਗਰੂਰ ਵਿਖੇ ਕਰਵਾਏ ਮੁਕਾਬਲੇ 'ਚ ਹਿੱਸਾ ਲੈ ਕੇ 4*400 ਮੀ. ਰੀਲੇਅ 'ਚ ਪਹਿਲਾ ਤੇ 4*100 ਮੀ. ਰੀਲੇਅ 'ਚ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਮਨਾਉਣ ਸਬੰਧੀ ਮੀਟਿੰਗ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੁਹਤਬਰ ਸ਼ਖ਼ਸੀਅਤਾਂ ਨਾਲ ਪਿੰਡ ਮਹਿੰਦੀਪੁਰ 'ਚ ਸ੍ਰੀ ਗੁਰੂ ਰਵਿਦਾਸ ਦਾ ਜਨਮ ਦਿਵਸ 28 ਫਰਵਰੀ ਨੂੰ ਮਨਾਉਣ ਲਈ ਮੀਟਿੰਗ ਕੀਤੀ ਗਈ | ਸਾਰਿਆਂ ਦੀ ਸਹਿਮਤੀ ਨਾਲ ਅੰਬੇਡਕਰ ਭਵਨ ਦੀ ...

ਪੂਰੀ ਖ਼ਬਰ »

ਮਿੰਨੀ ਪੀ. ਐਚ. ਸੀ. ਔੜ 'ਚ ਕੋਵਿਡ-19 ਵੈਕਸੀਨ ਲਗਵਾਉਣ ਦੀ ਸ਼ੁਰੂਆਤ

ਔੜ, 19 ਜਨਵਰੀ (ਜਰਨੈਲ ਸਿੰਘ ਖੁਰਦ)-ਮਿੰਨੀ ਪੀ. ਐਚ. ਸੀ. ਔੜ ਦੇ ਸਿਹਤ ਕਰਮਚਾਰੀਆਂ 'ਚੋਂ ਬਲਵੰਤ ਰਾਮ ਸਿਹਤ ਇੰਸਪੈਕਟਰ ਨੇ ਆਪਣੇ ਟੀਕਾ ਲਗਵਾ ਕੇ ਔੜ ਪੀ. ਐਚ. ਸੀ. ਦੇ ਬਾਕੀ ਸਿਹਤ ਮੁਲਾਜ਼ਮਾਂ ਦਾ ਮਨੋਬਲ ਉੱਚਾ ਚੁੱਕਿਆ | ਇਸ ਤੋਂ ਉਪਰੰਤ ਕਸ਼ਮੀਰੀ ਲਾਲ, ਵਰਿੰਦਰ ਕੌਰ ...

ਪੂਰੀ ਖ਼ਬਰ »

ਜੈਨਪੁਰ ਵਿਖੇ ਨਗਰ ਕੀਰਤਨ ਸਜਾਇਆ

ਮਜਾਰੀ/ਸਾਹਿਬਾ, 19 ਚਾਹਲ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪਿੰਡ ਜੈਨਪੁਰ ਦੀ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਸਵੇਰ ਵੇਲੇ ਗੁਰਦੁਆਰਾ ਸਿੰਘ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ...

ਪੂਰੀ ਖ਼ਬਰ »

ਸੁਖਬੀਰ ਨੇ ਚੌਧਰੀ ਨੰਦ ਲਾਲ ਦੇ ਵੱਡੇ ਸਪੁੱਤਰ ਰਾਮਪਾਲ ਦੀ ਮੌਤ 'ਤੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ

ਸੜੋਆ, 19 ਜਨਵਰੀ (ਨਾਨੋਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ, ਵਿਧਾਨ ਸਭਾ ਹਲਕਾ ਬਲਾਚੌਰ ਦੇ 4 ਵਾਰ ਲਗਾਤਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੇ ਵੱਡੇ ਸਪੁੱਤਰ, ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਨੇ ਸੁੱਜੋਂ 'ਚ ਫੂਕਿਆ ਕੇਂਦਰ ਦਾ ਪੁਤਲਾ

ਬੰਗਾ, 19 ਜਨਵਰੀ (ਕਰਮ ਲਧਾਣਾ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਸੁੱਜੋਂ 'ਚ ਬੇਜ਼ਮੀਨੇ ਤੇ ਮਨਰੇਗਾ ਮਜ਼ਦੂਰਾਂ ਦਾ ਵੱਡਾ ਇਕੱਠ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਉਸ ਦਾ ਪੁਤਲਾ ਫੂਕਿਆ ਗਿਆ | ਸਰਕਾਰ ਵਲੋਂ ਕਿਸਾਨਾਂ-ਮਜ਼ਦੂਰਾਂ ਵਿਰੁੱਧ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚੇ 'ਚ ਪਠਲਾਵਾ ਸੰਸਥਾ ਵਲੋਂ ਸ਼ਲਾਘਾਯੋਗ ਸੇਵਾਵਾਂ

ਬੰਗਾ, 19 ਜਨਵਰੀ (ਕਰਮ ਲਧਾਣਾ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ 'ਤੇ ਚਲ ਰਹੇ ਕਿਸਾਨ ਸੰਘਰਸ਼ ਵਿਚ ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਜਥੇਬੰਦੀ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਦਾ ...

ਪੂਰੀ ਖ਼ਬਰ »

ਕਟਾਰੀਆਂ ਦੇ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲੇ ਦਾ ਪੋਸਟਰ ਜਾਰੀ

ਕਟਾਰੀਆਂ, 19 ਜਨਵਰੀ (ਨਵਜੋਤ ਸਿੰਘ ਜੱਖੂ)-ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਾ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ 26 ਤੇ 27 ਜਨਵਰੀ ਨੂੰ ਧੂੁਮ-ਧਾਮ ਨਾਲ ...

ਪੂਰੀ ਖ਼ਬਰ »

26 ਦੀ ਪਰੇਡ ਦੇ ਅਭਿਆਸ ਲਈ ਟਰੈਕਟਰ ਮਾਰਚ ਕੱਢਿਆ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਵਲੋਂ ਦਿੱਲੀ 'ਚ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਦੇ ਅਭਿਆਸ ਲਈ ਟਰੈਕਟਰ ਮਾਰਚ ਕੱਢਿਆ ਗਿਆ ਜੋ ਪਿੰਡ ਮਹਿਰਮਪੁਰ ਤੋਂ ਰਵਾਨਾ ਹੋਇਆ | ਜਿਸ 'ਚ 300 ਤੋਂ ਵਧ ਟਰੈਕਟਰ ਤੇ ਹੋਰ ਗੱਡੀਆਂ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਵਲੋਂ ਪਿੰਡਾਂ 'ਚ ਕਿਸਾਨਾਂ ਨੂੰ ਕੀਤਾ ਜਾ ਰਿਹੈ ਲਾਮਬੰਦ

ਮਜਾਰੀ/ਸਾਹਿਬਾ, 19 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਵਲੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਕੀਤੀ ਜਾ ਰਹੀ ਟਰੈਕਟਰ ਪਰੇਡ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਅਸਥਾਨ ਨਾਲ ਪ੍ਰਸਿੱਧ ਪਿੰਡ ਬੱਲੋਵਾਲ

ਸੁਖਜਿੰਦਰ ਸਿੰਘ ਬਖਲੌਰ 98760-86637 ਮੁਕੰਦਪੁਰ-ਬੱਲੋਵਾਲ ਪਿੰਡ ਮੁਕੰਦਪੁਰ ਤੋਂ ਫ਼ਗਵਾੜਾ ਰੋਡ 'ਤੇ ਸਥਿਤ ਹੈ | ਇਹ ਪਿੰਡ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਨਮ ਅਸਥਾਨ ਨਾਨਕੇ ਪਿੰਡ ਹੈ | 1862 'ਚ ਰਾਜਾ ਸਾਹਿਬ ਨੇ ਇਸ ਪਿੰਡ 'ਚ ਜਨਮ ਲਿਆ ਸੀ ਤੇ ਇਹ ਪਿੰਡ ਦੁਨੀਆ ਭਰ 'ਚ ...

ਪੂਰੀ ਖ਼ਬਰ »

ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਸੈਮੀਨਾਰ

ਰਾਹੋਂ, 19 ਜਨਵਰੀ (ਬਲਬੀਰ ਸਿੰਘ ਰੂਬੀ)-ਜ਼ਿਲ੍ਹਾ ਐਜੂਕੇਸ਼ਨ ਸੈੱਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇਕ ਸੈਮੀਨਾਰ ਲਗਾਇਆ ਗਿਆ | ਇਸ ਅਭਿਆਨ ਤਹਿਤ ਪੂਰੇ ਭਾਰਤ 'ਚ 272 ਜ਼ਿਲਿ੍ਹਆਂ ਦੀ ਚੋਣ ਕੀਤੀ ਗਈ ਹੈ | ਜਿਸ 'ਚ ...

ਪੂਰੀ ਖ਼ਬਰ »

ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਸਿੱਧ ਜੋਗੀ ਨੂੰ ਸਮਰਪਿਤ ਭੰਡਾਰਾ

ਬਹਿਰਾਮ, 19 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਦੇ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਦੀ ਅਗਵਾਈ 'ਚ ਨਵੇਂ ਸਾਲ ਦਾ ਸਾਲਾਨਾ ਭੰਡਾਰਾ ਸਜਾਇਆ ਗਿਆ | ਮੰਦਰ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਜਿਥੇ ਬਾਬਾ ਜੀ ਨੇ ਭਜਨ ਸੁਣਾ ਕੇ ਸੰਗਤਾਂ ...

ਪੂਰੀ ਖ਼ਬਰ »

ਖੇਤੀ ਬਿੱਲਾਂ ਦੇ ਵਿਰੋਧ 'ਚ ਦੁਕਾਨਦਾਰ ਵੀ ਨਿੱਤਰੇ ਮੈਦਾਨ 'ਚ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਖੇਤੀ ਕਾਨੂੰਨਾਂ ਖਿਲਾਫ਼ ਹਰ ਦਿਨ ਵਿਰੋਧ ਵਧਦਾ ਹੀ ਜਾ ਰਿਹਾ ਹੈ | ਇਸ ਸਬੰਧੀ ਗੰਨਾ ਮਿੱਲ ਨਵਾਂਸ਼ਹਿਰ ਅੱਗੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਕੌਮਾਂਤਰੀ ਮੁਦਰਾ ਕੋਸ਼ ਦਾ ਪੁਤਲਾ ਫੂਕਿਆ ਤੇ ਮੋਦੀ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਟੋਲ ਪਲਾਜ਼ਾ ਬਹਿਰਾਮ ਵਿਖੇ ਕਿਸਾਨਾਂ ਵਲੋਂ 21 ਨੂੰ ਦਿੱਲੀ ਜਾਣ ਸਬੰਧੀ ਮੀਟਿੰਗ

ਬਹਿਰਾਮ, 19 ਜਨਵਰੀ (ਨਛੱਤਰ ਸਿੰਘ ਬਹਿਰਾਮ)-ਖੇਤੀਬਾੜੀ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਲਈ ਟੋਲ ਪਲਾਜ਼ਾ ਬਹਿਰਾਮ ਵਿਖੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ ਉਪਰੰਤ ਉਨ੍ਹਾਂ 26 ਜਨਵਰੀ ਸਬੰਧੀ ਮੀਟਿੰਗ ਕੀਤੀ | ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਕੌਾਸਲ ਬੰਗਾ ਦੇ ਉਮੀਦਵਾਰਾਂ ਦਾ ਐਲਾਨ

ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਬੰਗਾ ਸ਼ਹਿਰ ਦੀਆਂ ਨਗਰ ਕੌਾਸਲ ਚੋਣਾਂ ਲਈ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ | ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਦੱਸਿਆ ਕਿ ਨਗਰ ਕੌਾਸਲ ਚੋਣਾਂ 'ਚ ...

ਪੂਰੀ ਖ਼ਬਰ »

ਕੁੱਕੜ ਮਜਾਰਾ ਵਿਖੇ ਸਾਲਾਨਾ ਸੰਤ ਸਮਾਗਮ

ਪੋਜੇਵਾਲ ਸਰਾਂ, 19 ਜਨਵਰੀ (ਨਵਾਂਗਰਾਈਾ)-ਬ੍ਰਹਮਲੀਨ 108 ਸਵਾਮੀ ਜੋਗਿੰਦਰ ਦਾਸ ਨਿਰਵਾਣ ਦੀ ਯਾਦ 'ਚ ਸਮੂਹ ਸੰਗਤ ਵਲੋਂ ਪਿੰਡ ਕੁੱਕੜ ਮਜਾਰਾ ਵਿਖੇ ਸਵਾਮੀ ਸਹਿਜ ਦਾਸ ਧਰਮਪੁਰ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ...

ਪੂਰੀ ਖ਼ਬਰ »

ਮੇਹਲੀ ਵਿਖੇ ਨਗਰ ਕੀਰਤਨ ਸਜਾਇਆ

ਮੇਹਲੀ, 19 ਜਨਵਰੀ (ਸੰਦੀਪ ਸਿੰਘ)-ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਪਿੰਡ ਮੇਹਲੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸਾਹਿਬ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਖੁਰਦ ਵਿਖੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ

ਉੜਾਪੜ/ਲਸਾੜਾ, 19 ਜਨਵਰੀ (ਲਖਵੀਰ ਸਿੰਘ ਖੁਰਦ)-ਪਿੰਡ ਖੁਰਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨਾਂ ਵਲੋਂ ਵਿਸ਼ਾਲ ਨਗਰ ...

ਪੂਰੀ ਖ਼ਬਰ »

ਕੈਪਟਨ ਨੇ 6 ਮਹੀਨੇ 'ਚ ਇਕ ਵਾਰ ਵੀ ਕਿਸਾਨਾਂ ਦਾ ਦਰਦ ਦਿੱਲੀ ਦਰਬਾਰ 'ਚ ਨਹੀਂ ਉਠਾਇਆ-ਸੁਖਬੀਰ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਬਜ਼ਰਵਰ ਸੋਹਣ ਸਿੰਘ ਠੰਡਲ ਦੀ ਨਵਾਂਸ਼ਹਿਰ 'ਚ ਆਮਦ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਰਮਨਦੀਪ ...

ਪੂਰੀ ਖ਼ਬਰ »

ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ

ਜਾਡਲਾ, 19 ਜਨਵਰੀ (ਬੱਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਦੌਲਤਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਮੁਹੱਲਿਆਂ 'ਚੋਂ ਗੁਜ਼ਰਦਾ ਹੋਇਆ ਮੁੜ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸ. ਹ. ਸ ਰੱਕੜਾਂ ਢਾਹਾ ਦੀ ਵਿਜ਼ਟ

ਮਜਾਰੀ ਸਾਹਿਬਾ, 19 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾ ਦੀ ਵਿਜ਼ਟ ਕੀਤੀ | ਇਸ ਦੌਰਾਨ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਸਿੱਖਿਆ ਵਿਭਾਗ ਵਲੋਂ ਚਲਾਈ ਮਿਸ਼ਨ ਸੱਤ ਪ੍ਰਤੀਸ਼ਤ ਮੁਹਿੰਮ ਸਬੰਧੀ ...

ਪੂਰੀ ਖ਼ਬਰ »

ਉੜਾਪੜ ਵਿਖੇ ਬੀਬੀਆਂ ਵਲੋਂ ਰੈਲੀ

ਉੜਾਪੜ/ਲਸਾੜਾ, 19 ਜਨਵਰੀ (ਲਖਵੀਰ ਸਿੰਘ ਖੁਰਦ)-ਕਿਸਾਨੀ ਸੰਘਰਸ਼ 'ਚ ਔਰਤਾਂ ਦੀ ਵੱਡੇ ਪੱਧਰ 'ਤੇ ਹਿੱਸੇਦਾਰੀ ਨੂੰ ਮੁੱਖ ਰੱਖਦਿਆਂ ਸੰਯੁਕਤ ਕਿਸਾਨ ਮੋਰਚੇ ਵਲੋਂ 18 ਜਨਵਰੀ ਨੂੰ ਔਰਤ ਕਿਸਾਨ ਦਿਵਸ ਦੇ ਰੂਪ 'ਚ ਮਨਾਉਣ ਦੇ ਸੱਦੇ 'ਤੇ ਪਿੰਡ ਉੜਾਪੜ ਵਿਚ ਔਰਤਾਂ ਵਲੋਂ ...

ਪੂਰੀ ਖ਼ਬਰ »

ਆਤਮਾ ਸਕੀਮ ਤਹਿਤ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ

ਉਸਮਾਨਪੁਰ, 19 ਜਨਵਰੀ (ਸੰਦੀਪ ਮਝੂਰ)-ਖੇਤੀਬਾੜੀ ਵਿਭਾਗ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ: ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਫ਼ਸਰ ਡਾ: ਨਰੇਸ਼ ਕੁਮਾਰ ਕਟਾਰੀਆ ਦੀ ਅਗਵਾਈ ਹੇਠ ਪਿੰਡ ਉਸਮਾਨਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਬਲਾਚੌਰ, 19 ਜਨਵਰੀ (ਸ਼ਾਮ ਸੁੰਦਰ ਮੀਲੂ)-ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਭੱਦੀ ਰੋਡ ਤੋਂ ਇਕ ਵਿਅਕਤੀ ਨੂੰ 2 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਦਰਜ ਮੁਕੱਦਮੇ ਅਨੁਸਾਰ ਏ. ਐੱਸ. ਆਈ. ਲਖਬੀਰ ਚੰਦ ਪੁਲਿਸ ਪਾਰਟੀ ਸਮੇਤ ਭੱਦੀ ਰੋਡ 'ਤੇ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਤੇ ਸਾਂਝੇ ਮੋਰਚੇ ਵਲੋਂ ਵਰਲਡ ਬੈਂਕ ਤੇ ਕੇਂਦਰ ਵਿਰੁੱਧ ਰੋਸ ਪ੍ਰਦਰਸ਼ਨ

ਰਾਹੋਂ, 19 ਜਨਵਰੀ (ਬਲਬੀਰ ਸਿੰਘ ਰੂਬੀ)-ਸਥਾਨਕ ਬੱਸ ਸਟੈਂਡ ਤੇ ਜਨਤਕ ਜਥੇਬੰਦੀਆਂ ਤੇ ਸਾਂਝੇ ਮੋਰਚੇ ਵਲੋਂ ਕੇਂਦਰ ਸਰਕਾਰ ਤੇ ਵਰਲਡ ਬੈਂਕ ਵਿਰੁੱਧ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਥੇ ਇਕੱਤਰ ਸੋਹਣ ਸਿੰਘ ਸਲੇਮਪੁਰੀ, ਮਾ. ਕਰਨੈਲ ਸਿੰਘ, ਸੁਤੰਤਰ ...

ਪੂਰੀ ਖ਼ਬਰ »

ਜੀਓ ਲਾਈਫ਼ ਫਾਊਾਡੇਸ਼ਨ ਨੇ ਖ਼ੂਨਦਾਨ ਕੈਂਪ ਲਗਾਇਆ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਖ਼ੂਨਦਾਨ ਭਵਨ ਰਾਹੋਂ ਰੋਡ ਵਿਖੇ ਜੀਓ ਲਾਈਫ ਫਾੳਾੂਡੇਸ਼ਨ ਵਲੋਂ ਸਾਬਕਾ ਚੇਅਰਮੈਨ ਸਵ: ਓਮ ਪ੍ਰਕਾਸ਼ ਲਹੋਟੀ ਦੀ ਯਾਦ 'ਚ ਖ਼ੂਨਦਾਨ ਕੈਂਪ ਦਾ ਲਗਾਇਆ ਗਿਆ | ਕੈਂਪ ਦਾ ਉਦਘਾਟਨ ਤਰਲੋਕ ਸਿੰਘ ਸੇਠੀ ਵਲੋਂ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਅਵਿਕ ਭਾਟੀਆ ਨੇ ਜੂਨੀਅਰ ਨੈਸ਼ਨਲ ਘੋੜਸਵਾਰੀ ਪ੍ਰਤੀਯੋਗਤਾ 'ਚ ਜਿੱਤੇ ਤਗਮੇ

ਬਲਾਚੌਰ, 19 ਜਨਵਰੀ (ਸ਼ਾਮ ਸੁੰਦਰ ਮੀਲੂ)-ਉੱਘੇ ਸਮਾਜ ਸੇਵਕ ਤੇ ਫੋਰਟਿਸ ਗਰੁੱਪ ਦੇ ਰਿਜਨਲ ਹੈੱਡ ਐੱਨ. ਸੀ. ਆਰ. ਨਵੀਨ ਭਾਟੀਆ ਪਿੰਡ ਗੋਲੂਮਾਜਰਾ ਦੇ 12 ਸਾਲਾ ਬੇਟੇ ਅਵਿਕ ਭਾਟੀਆ ਨੇ ਬੀਤੇ ਦਿਨੀਂ ਆਰਮੀ ਤੇ ਪੋਲੋ ਰਾਈਡਿੰਗ ਕਲੱਬ ਨਵੀਂ ਦਿੱਲੀ ਵਿਖੇ ਹੋਏ ਜੂਨੀਅਰ ...

ਪੂਰੀ ਖ਼ਬਰ »

ਬਲਾਚੌਰ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਲਏ 134 ਵਿਅਕਤੀਆਂ ਦੇ ਕੋਰੋਨਾ ਸੈਂਪਲ

ਬਲਾਚੌਰ, 19 ਜਨਵਰੀ (ਸ਼ਾਮ ਸੁੰਦਰ ਮੀਲੂ)-ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਵਿੰਦਰ ਮਾਨ ਦੀ ਅਗਵਾਈ 'ਚ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਸਮੇਤ ਐੱਸ. ਡੀ. ਐਮ. ਦਫ਼ਤਰ ਬਲਾਚੌਰ ਤੇ ਸ੍ਰੀਆਂਸ਼ ਪੇਪਰ ਮਿੱਲ ਬਨ੍ਹਾ ਵਿਖੇ 134 ਵਿਅਕਤੀਆਂ ਦੇ ...

ਪੂਰੀ ਖ਼ਬਰ »

'ਆਪ' ਨਗਰ ਕੌਾਸਲ ਦੀਆਂ 13 ਸੀਟਾਂ ਝਾੜੂ ਦੇ ਨਿਸ਼ਾਨ ਨਾਲ ਲੜੇਗੀ-ਜਲਵਾਹਾ

ਰਾਹੋਂ, 19 ਜਨਵਰੀ (ਬਲਬੀਰ ਸਿੰਘ ਰੂਬੀ)-ਆਮ ਆਦਮੀ ਪਾਰਟੀ ਨਗਰ ਕੌਾਸਲ ਦੀਆਂ 13 ਸੀਟਾਂ 'ਤੇ ਝਾੜੂ ਦੇ ਨਿਸ਼ਾਨ 'ਤੇ ਚੋਣ ਲੜੇਗੀ | ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਸਤਨਾਮ ਸਿੰਘ ਜਲਵਾਹਾ ਨੇ ਰਾਹੋਂ ਵਿਖੇ ਇਕ ਮੀਟਿੰਗ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ...

ਪੂਰੀ ਖ਼ਬਰ »

ਚੌਧਰੀ ਦਰਸ਼ਨ ਲਾਲ ਦੀ ਅਗਵਾਈ 'ਚ ਬਲਾਚੌਰ ਦਾ ਬੇਮਿਸਾਲ ਵਿਕਾਸ ਹੋ ਰਿਹੈ-ਗੌਰਵ ਕੁਮਾਰ ਵਿਕੀ

ਪੋਜੇਵਾਲ ਸਰਾਂ, 19 ਜਨਵਰੀ (ਨਵਾਂਗਰਾਈਾ, ਰਮਨ ਭਾਟੀਆ)-ਗੌਰਵ ਕੁਮਾਰ ਵਿਕੀ ਚੇਅਰਮੈਨ ਬਲਾਕ ਸੰਮਤੀ ਸੜੋਆ ਨੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਦੀ ਤਰਫ਼ੋਂ ਪਿੰਡ ਚੂਹੜਪੁਰ ਲਈ 5.5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪਿੰਡ ਵਾਸੀਆਂ ਨੂੰ ਸੌਾਪਿਆ | ਇਸ ਮੌਕੇ ...

ਪੂਰੀ ਖ਼ਬਰ »

ਢਾਡੀ ਦਿਲਬਰ ਦੀ ਯਾਦ 'ਚ ਸਮਾਗਮ 26 ਨੂੰ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਥ ਦੇ ਸਤਿਕਾਰੇ ਹੋਏ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦੀ ਨਿੱਘੀ ਯਾਦ 26 ਜਨਵਰੀ ਨੂੰ ਸੰਤ ਹਰਚਰਨ ਸਿੰਘ ਖ਼ਾਲਸਾ ਰਾਮਦਾਸ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਅੰਬਾਲਾ ਜੱਟਾਂ ਨੇੜੇ ਗੜ੍ਹਦੀਵਾਲ ਜ਼ਿਲ੍ਹਾ ...

ਪੂਰੀ ਖ਼ਬਰ »

ਕੇਂਦਰ ਕਿਸਾਨਾਂ ਦੀ ਚੁੱਪ ਦਾ ਨਾਜਾਇਜ਼ ਫ਼ਾਇਦਾ ਨਾ ਉਠਾਵੇ-ਜਥੇ: ਮੱਖਣ ਸਿੰਘ ਸੰਧੂ

ਸੰਧਵਾਂ, 19 ਜਨਵਰੀ (ਪ੍ਰੇਮੀ ਸੰਧਵਾਂ)-ਖੇਤੀ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਅੜੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚੁੱਪ ਦਾ ਨਾਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ | ਇਹ ਪ੍ਰਗਟਾਵਾ ਕਿਸਾਨ ਆਗੂ ਜਥੇ: ਮੱਖਣ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇ. ਸੀ. ਸਕੂਲ 'ਚ ਪਾਠ ਕਰਵਾਏ

ਨਵਾਂਸ਼ਹਿਰ, 19 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੇ. ਸੀ. ਪਬਲਿਕ ਸਕੂਲ 'ਚ ਸਕੂਲ ਡਾਇਰੈਕਟਰ ਪ੍ਰੋ: ਕੇ. ਗਣੇਸ਼ਨ ਦੀ ਦੇਖ-ਰੇਖ 'ਚ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਪ੍ਰੋਗਰਾਮ ਕੋਆਰਡੀਨੇਟਰ ਸੰਦੀਪ ਵਾਲੀਆ ਨੇ ...

ਪੂਰੀ ਖ਼ਬਰ »

ਕਾਲੇ ਕਾਨੂੰਨਾਂ ਖ਼ਿਲਾਫ਼ ਦੌਲਤਪੁਰ 'ਚ ਕੱਢੀ ਜਾਗੋ

ਜਾਡਲਾ, 19 ਜਨਵਰੀ (ਬੱਲੀ)-ਪਿੰਡ ਦੌਲਤਪੁਰ ਵਿਖੇ ਕਿਸਾਨ ਬੀਬੀਆਂ ਵਲੋਂ ਜਾਗੋ ਕੱਢ ਕੇ ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਕਾਨੰੂਨਾਂ ਵਿਰੁੱਧ ਜਾਗਰੂਕ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੰੂਨ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ | ਜਾਗੋ 'ਚ ਕਿਸਾਨੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX