ਤਾਜਾ ਖ਼ਬਰਾਂ


ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਸਿਹਤ ਵਿਭਾਗ ਨੇ ਸਟਾਫ਼ ਨਰਸ 'ਤੇ ਕਾਰਵਾਈ ਕਰਦੇ ਕੀਤਾ ਤਬਾਦਲਾ
. . .  1 day ago
ਫਗਵਾੜਾ, 6 ਮਈ (ਹਰੀਪਾਲ ਸਿੰਘ) - ਫਗਵਾੜਾ ਸਿਵਲ ਹਸਪਤਾਲ ਵਿਚ ਆਏ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਾਂ ਕਰਨ ਅਤੇ ਐੱਸ. ਐਮ. ਓ. ਪ੍ਰਤੀ ਗ਼ਲਤ ...
ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਮਰੇ
. . .  1 day ago
ਮਾਹਿਲਪੁਰ, 06 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਅੱਡੇ ਵਿਚ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ...
ਅਸਫਲਤਾ ਇਹ ਸਪਸ਼ਟ ਕਰਦੀ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਸਥਾਪਤ ਨਹੀਂ - ਦਿੱਲੀ ਹਾਈ ਕੋਰਟ
. . .  1 day ago
ਨਵੀਂ ਦਿੱਲੀ , 6 ਮਈ - ਹਾਈ ਕੋਰਟ ਨੇ ਇਕ ਵਾਰ ਫਿਰ ਦਿੱਲੀ ਵਿਚ ਵਿਗੜ ਰਹੇ ਹਾਲਾਤਾਂ 'ਤੇ ਦਿੱਲੀ ਸਰਕਾਰ ਨੂੰ ਘੇਰਿਆ ਹੈ | ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਕ ਵਕੀਲ...
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਵਿਚੋਂ 50000 ਰੁਪਏ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  1 day ago
ਅਜਨਾਲਾ, 6 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮਾਘ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਬਰਨਾਲਾ

ਸਾਂਝੇ ਕਿਸਾਨ ਸੰਘਰਸ਼ ਦਾ 111ਵਾਂ ਦਿਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਨੂੰ ਸਮਰਪਿਤ

ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਚੱਲ ਰਿਹਾ ਸੰਘਰਸ਼ 111ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਅੱਜ ਦਾ ਦਿਨ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ 87ਵੀਂ ਬਰਸੀ ਨੂੰ ਸਮਰਪਿਤ ਰਿਹਾ | ਇਸ ਮੌਕੇ ਗੁਰਦੇਵ ਸਿੰਘ ਮਾਂਗੇਵਾਲ, ਬਾਰਾ ਸਿੰਘ ਬਦਰਾ, ਨਿਰੰਜਨ ਸਿੰਘ ਠੀਕਰੀਵਾਲ, ਸਾਹਿਬ ਸਿੰਘ ਬਡਬਰ, ਗੁਲਾਬ ਸਿੰਘ, ਸਾਧੂ ਸਿੰਘ ਛੀਨੀਵਾਲ ਕਲਾਂ, ਗੁਰਚਰਨ ਸਿੰਘ ਸੁਰਜੀਤਪੁਰਾ ਕੋਠੇ, ਬਿੱਕਰ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਜਾ ਮੰਡਲ ਲਹਿਰ ਦੇ ਬਾਨੀ ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲ ਉਸ ਸਮੇਂ ਜ਼ਮੀਨਾਂ ਉੱਪਰ ਡਾਕੇ ਮਾਰਨ ਤੇ ਲੋਕਾਂ ਉੱਪਰ ਜਬਰ ਢਾਹੁਣ ਵਾਲੇ ਰਾਜੇ ਮਹਾਰਾਜਿਆਂ ਖ਼ਿਲਾਫ਼ ਬੇਖ਼ੌਫ ਹੋ ਕੇ ਲੜੇ ਸਨ | ਜੋ ਜਬਰ ਖ਼ਿਲਾਫ਼ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ ਪਰ ਉਨ੍ਹਾਂ ਰਾਜਿਆਂ ਅੱਗੇ ਈਨ ਮੰਨਣ ਤੋਂ ਇਨਕਾਰ ਕਰਦਿਆਂ ਅੰਤਲੇ ਦਮ ਤੱਕ ਲੋਕਾਂ ਸੰਗ ਵਫ਼ਾ ਨਿਭਾਈ ਕਿਉਂਕਿ ਪਰਜਾ ਮੰਡਲ ਲਹਿਰ ਹੀ ਪੈਪਸੂ ਦੀ ਮੁਜਾਰਾ ਲਹਿਰ ਦਾ ਮੁੱਖ ਅਧਾਰ ਸੀ | ਜਿਸ ਨੇ ਅਨੇਕਾਂ ਪਿੰਡਾਂ ਦੀਆਂ ਜ਼ਮੀਨਾਂ ਰਾਜਿਆਂ ਮਹਾਰਾਜਿਆਂ, ਜਗੀਰਦਾਰਾਂ, ਅਹਿਲਕਾਰਾਂ ਖ਼ਿਲਾਫ਼ ਜੰਗ ਲੜਦਿਆਂ ਮੁਕਤ ਕਰਵਾਈਆਂ ਸਨ | ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ਲਈ ਸਰਕਾਰ ਪੱਖੀ ਅਖੌਤੀ ਕਿਸਾਨ ਯੂਨੀਅਨਾਂ ਖੜੀਆਂ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ | ਦੂਜੇ ਪਾਸੇ ਲੋਕਾਂ ਦਾ ਸੰਘਰਸ਼ ਆਏ ਦਿਨ ਵਿਸ਼ਾਲ ਹੋ ਰਿਹਾ ਹੈ | ਹੁਣ 26 ਜਨਵਰੀ ਗਣਤੰਤਰ ਦਿਵਸ ਮੌਕੇ ਮੁਕਾਬਲੇ ਤੇ ਗਣਤੰਤਰ ਦਿਵਸ ਦੀ ਕਿਸਾਨ ਪਰੇਡ ਕੱਢਣ ਦੀਆਂ ਮੁਲਕ ਪੱਧਰੀਆਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਵੀ ਸੰਘਰਸ਼ ਦੇ ਮੈਦਾਨ ਵਿਚ ਹੀ ਮਨਾਇਆ ਜਾਵੇਗਾ | ਅੱਜ ਭੁੱਖ ਹੜਤਾਲ 'ਤੇ ਬੈਠਣ ਵਾਲੇ ਜਥੇ ਵਿਚ ਬਬਲੀ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ, ਸ਼ੇਰ ਸਿੰਘ ਭੱਠਲ ਆਦਿ ਸ਼ਾਮਿਲ ਹੋਏ | ਇਸ ਮੌਕੇ ਵੈਰਾਗੀ ਮਹਾਂ ਮੰਡਲ ਪੰਜਾਬ ਦੇ ਜਨਰਲ ਸਕੱਤਰ ਮਹੰਤ ਭੋਜ ਰਾਜ ਫਰਵਾਹੀ, ਸਰਕਲ ਪ੍ਰਧਾਨ ਰਣਧੀਰ ਸਿੰਘ ਰਹਿਲ, ਰੇਸ਼ਮ ਸਿੰਘ ਵੜੈਚ, ਤਾਰਾ ਸਿੰਘ ਗਿੱਲ, ਅੱਛਰਾ ਸਿੰਘ ਸੰਧੂ, ਸ਼ਿੰਗਾਰਾ ਸਿੰਘ ਛੀਨੀਵਾਲ, ਰਾਮ ਸਿੰਘ, ਕਾਕਾ ਸਿੰਘ ਫਰਵਾਹੀ, ਸਿਕੰਦਰ ਸਿੰਘ, ਨਸੀਬ ਕੌਰ, ਜਸਪਾਲ ਕੌਰ ਕਰਮਗੜ੍ਹ, ਅਮਨਦੀਪ ਕੌਰ, ਬਿਮਲਾ ਦੇਵੀ ਆਦਿ ਹਾਜ਼ਰ ਸਨ | ਇਸੇ ਹੀ ਤਰ੍ਹਾਂ ਬਰਨਾਲਾ ਬਾਜਾਖਾਨਾ ਰੋਡ 'ਤੇ ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਨੇ ਕੇਂਦਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਹੈ | ਬੁਲਾਰਿਆਂ ਪਰਮਿੰਦਰ ਹੰਡਿਆਇਆ, ਰਾਮ ਸਿੰਘ ਕਲੇਰ, ਨਿਰਮਲ ਸਿੰਘ, ਬਲਵੀਰ ਸਿੰਘ ਪੱਪੂ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ੍ਹ ਅਤੇ ਮਨਜੀਤ ਸਿੰਘ ਕਰਮਗੜ੍ਹ ਆਦਿ ਹਾਜ਼ਰ ਸਨ |

ਭਾਕਿਯੂ ਏਕਤਾ ਉਗਰਾਹਾਂ ਨੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਵਿਸ਼ਵ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ੀ ਦੇ ਪੁਤਲੇ ਸਾੜੇ

ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਕਿਸਾਨ ਮਰਦ ਔਰਤਾਂ ਨੇ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਰਿਹਾਇਸ਼ ਅੱਗੇ ਅਤੇ ਰਾਏਕੋਟ ...

ਪੂਰੀ ਖ਼ਬਰ »

38 ਗੱੁਟ ਚਾਈਨਾ ਡੋਰ ਬਰਾਮਦ, ਇਕ ਕਾਬੂ

ਬਰਨਾਲਾ, 19 ਜਨਵਰੀ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਸੇਖਾ ਰੋਡ ਗਲੀ ਨੰ: 4 ਵਿਚੋਂ 38 ਗੱੁਟ ਚਾਈਨਾ ਡੋਰ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸੰਦੀਪ ਗੋਇਲ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਦਾ 5 ਕਿਲੋਮੀਟਰ ਤੱਕ ਦਾ ਏਰੀਆ 21 ਤੋਂ 27 ਤੱਕ ਨੋ ਫਲਾਈ ਜ਼ੋਨ ਐਲਾਨਿ ਆ

ਬਰਨਾਲਾ, 19 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਇਸ ਸਾਲ ਗਣਤੰਤਰ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਜਾਵੇਗਾ, ਜਿਸ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ...

ਪੂਰੀ ਖ਼ਬਰ »

ਨਕਾਬਪੋਸ਼ ਨੌਜਵਾਨ ਇਕ ਅਪਾਹਜ ਦੁਕਾਨਦਾਰ ਤੋਂ ਨਕਦੀ ਖੋਹ ਕੇ ਫ਼ਰਾਰ

ਤਪਾ ਮੰਡੀ, 19 ਜਨਵਰੀ (ਪ੍ਰਵੀਨ ਗਰਗ)-ਬੀਤੀ ਰਾਤ ਦਰਾਜ ਫਾਟਕ ਨਜ਼ਦੀਕ ਸਥਿਤ ਟੈਲੀਕਾਮ ਦੀ ਦੁਕਾਨ 'ਚ ਦਾਖ਼ਲ ਹੋ ਕੇ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਅਪਾਹਜ ਦੁਕਾਨ ਮਾਲਕ ਪਾਸੋਂ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ ਦੋ ਨਵੇਂ ਕੇਸ, ਚਾਰ ਹੋਏ ਸਿਹਤਯਾਬ

ਬਰਨਾਲਾ, 19 ਜਨਵਰੀ (ਲਾਡੀ, ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦੇ ਦੋ ਨਵੇਂ ਕੇਸ ਆਏ ਹਨ ਜਦਕਿ ਚਾਰ ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਅਤੇ ਬਲਾਕ ਧਨੌਲਾ ਤੋਂ 1-1 ਕੇਸ ਕੋਰੋਨਾ ਪਾਜ਼ੀਟਿਵ ...

ਪੂਰੀ ਖ਼ਬਰ »

ਗਰੀਨ ਫ਼ੀਲਡ ਹਾਈਵੇ ਦੇ ਵਿਰੋਧ 'ਚ ਕਿਸਾਨਾਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਸ਼ਹਿਣਾ/ਟੱਲੇਵਾਲ, 19 ਜਨਵਰੀ (ਸੁਰੇਸ਼ ਗੋਗੀ, ਸੋਨੀ ਚੀਮਾ)-ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਗਰੀਨ ਫ਼ੀਲਡ ਹਾਈਵੇ ਲਈ ਐਕਵਾਇਰ ਕਰਨ ਦੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਉਪਰੰਤ ਇਲਾਕੇ ਦੇ ਕਿਸਾਨਾਂ ਵਿਚ ਇਸ ਪ੍ਰਤੀ ...

ਪੂਰੀ ਖ਼ਬਰ »

ਮਹਿੰਦਰ ਸਿੰਘ ਗਿੱਲ ਜੰਗੀਆਣਾ ਨਮਿਤ ਸ਼ਰਧਾਂਜਲੀ ਸਮਾਗਮ

ਭਦੌੜ, 19 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਇਕਾਈ ਜੰਗੀਆਣਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਅਤੇ ਚਮਕੌਰ ਸਿੰਘ ਯੂ.ਕੇ. ਦੇ ਪਿਤਾ ਮਹਿੰਦਰ ਸਿੰਘ ਗਿੱਲ ਦੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਪਤਸਰ ...

ਪੂਰੀ ਖ਼ਬਰ »

ਗਰੀਨ ਫ਼ੀਲਡ ਹਾਈਵੇ ਦੇ ਵਿਰੋਧ 'ਚ ਕਿਸਾਨਾਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਸ਼ਹਿਣਾ/ਟੱਲੇਵਾਲ, 19 ਜਨਵਰੀ (ਸੁਰੇਸ਼ ਗੋਗੀ, ਸੋਨੀ ਚੀਮਾ)-ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਗਰੀਨ ਫ਼ੀਲਡ ਹਾਈਵੇ ਲਈ ਐਕਵਾਇਰ ਕਰਨ ਦੇ ਜਾਰੀ ਕੀਤੇ ਨੋਟੀਫ਼ਿਕੇਸ਼ਨ ਉਪਰੰਤ ਇਲਾਕੇ ਦੇ ਕਿਸਾਨਾਂ ਵਿਚ ਇਸ ਪ੍ਰਤੀ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਵਿਸ਼ਵ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ੀ ਦੇ ਪੁਤਲੇ ਸਾੜੇ

ਟੱਲੇਵਾਲ, (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿੰਡ ਭੋਤਨਾ ਅਤੇ ਮੱਲ੍ਹੀਆਂ ਵਿਖੇ ਵਿਸ਼ਵ ਵਪਾਰ ਸੰਸਥਾ ਅਤੇ ਕਾਰਪੋਰੇਟ ਘਰਾਨਿਆਂ ਦੇ ਪੁਤਲੇ ਸਾੜੇ ਗਏ | ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਵਿਸ਼ਵ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਕਰ ਕੇ ਪ੍ਰਸ਼ਾਸਨ ਤੋਂ ਨਕਦੀ ਇਨਾਮ ਪ੍ਰਾਪਤ ਕਰਨ ਵਾਲਾ ਪਿੰਡ ਈਸ਼ਰ ਸਿੰਘ ਵਾਲਾ

ਸੁਰੇਸ਼ ਗੋਗੀ 94642-23778 ਸ਼ਹਿਣਾ P ਪਿੰਡ ਈਸ਼ਰਸਿੰਘ ਵਾਲਾ 1960 'ਚ ਜਾਨੀ ਪੱਤੀ ਅਤੇ ਹਰੀਆਂ ਪੱਤੀ ਮੌੜ ਨਾਭਾ ਦੇ ਕੁਝ ਜੱਟ ਪਰਿਵਾਰਾਂ ਵਲੋਂ ਖੇਤਾਂ ਵਿਚ ਘਰ ਪਾ ਲੈਣ ਸਮੇਂ ਹੋਂਦ 'ਚ ਆਇਆ | ਬਾਅਦ ਵਿਚ ਕੁਝ ਘਰ ਕਰਾੜਵਾਲਾ ਤੋਂ ਆ ਕੇ ਵਸੇ | ਇੱਥੇ ਜ਼ੈਲਦਾਰਾਂ ਦੇ ਪਰਿਵਾਰ ...

ਪੂਰੀ ਖ਼ਬਰ »

ਕਾਰ ਦਰੱਖ਼ਤ 'ਚ ਵੱਜੀ, ਔਰਤ ਦੀ ਮੌਤ

ਅਮਰਗੜ੍ਹ, 19 ਜਨਵਰੀ (ਝੱਲ, ਮੰਨਵੀ) - ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਤੋਗਾਹੇਡੀ ਵਿਖੇ ਕਾਰ ਦੇ ਦਰਖ਼ਤ 'ਚ ਵੱਜਣ ਕਾਰਨ ਇਕ ਔਰਤ ਦੀ ਮੌਤ ਹੋ ਗਈ | ਪੁਲਿਸ ਪਾਸ ਦਰਜ ਕਰਵਾਏ ਬਿਆਨਾਂ ਵਿਚ ਦੀਪ ਚੰਦ ਪੁੱਤਰ ਗੁਰਦਿਆਲ ਚੰਦ ਵਾਸੀ ਪਿੰਡ ਸਮੁੰਦਗੜ੍ਹ ਛੰਨਾ ਥਾਣਾ ਸਦਰ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੇ ਸੰਗਰੂਰ ਮੋਰਚੇ ਦੇ ਹੱਕ 'ਚ ਨਾਅਰੇ ਲਿਖੇ • ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਸਰਕਾਰ ਪੂਰਾ ਕਰੇ

ਸ਼ਹਿਣਾ, 19 ਜਨਵਰੀ (ਸੁਰੇਸ਼ ਗੋਗੀ)-ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਚੱਲ ਰਹੇ ਧਰਨੇ ਦੇ ਹੱਕ ਵਿਚ ਮੋਰਚੇ ਦੇ ਆਗੂਆਂ ਨੇ ਸਾਂਝੀਆਂ ਥਾਵਾਂ ਅਤੇ ਵੱਖ-ਵੱਖ ਹੋਰ ਜਨਤਕ ਥਾਵਾਂ 'ਤੇ ਮੋਰਚੇ ਦੇ ਹੱਕ ਵਿਚ ਨਾਅਰੇ ਲਿਖੇ | ਜ਼ਿਲ੍ਹਾ ਆਗੂ ਜੱਗੀ ...

ਪੂਰੀ ਖ਼ਬਰ »

ਗੁਰਦੁਆਰਾ ਟਿੱਬਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਅਤੇ ਮਹਾਨ ਗੁਰਮਤਿ ਸਮਾਗਮ ਦੀ ਸ਼ੁਰੂਆਤ

ਤਪਾ ਮੰਡੀ, 19 ਜਨਵਰੀ (ਪ੍ਰਵੀਨ ਗਰਗ)-ਗੁਰਦੁਆਰਾ ਟਿੱਬਾ ਸਾਹਿਬ ਤਪਾ-ਦਰਾਜ਼ ਵਿਖੇ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੀ ਯਾਦ ਨੂੰ ਸਮਰਪਿਤ 16ਵਾਂ ਸਾਲਾਨਾ ਜੋੜ ਮੇਲਾ ਅਤੇ ਮਹਾਨ ਗੁਰਮਤਿ ਸਮਾਗਮ ਸ਼ੁਰੂ ਕੀਤਾ ਗਿਆ | ਜਿਸ ਵਿਚ ਅੱਜ ਸਵੇਰ ਸਮੇਂ ਅਰਦਾਸ ਕਰਨ ਉਪਰੰਤ 22 ...

ਪੂਰੀ ਖ਼ਬਰ »

ਕਰਿਆਨਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਮੀਟਿੰਗ

ਤਪਾ ਮੰਡੀ, 19 ਜਨਵਰੀ (ਪ੍ਰਵੀਨ ਗਰਗ)-ਰਿਟੇਲ ਕਰਿਆਨਾ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਭੂਸ਼ਨ ਘੜੈਲਾ ਦੀ ਅਗਵਾਈ ਹੇਠ ਤਪਾ ਵਿਖੇ ਹੋਈ | ਜਿਸ ਵਿਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀਆਂ ਦੋ ਬੱਸਾਂ ਦਿੱਲੀ ਲਈ ਰਵਾਨਾ

ਬਰਨਾਲਾ, 19 ਜਨਵਰੀ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀਆਂ ਦੋ ਬੱਸਾਂ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਅਗਵਾਈ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਰਵਾਨਾ ...

ਪੂਰੀ ਖ਼ਬਰ »

ਕੇਂਦਰੀ ਜਾਂਚ ਏਜੰਸੀ ਵਲੋਂ ਕਾਨੂੰਨੀ ਨੋਟਿਸ ਭੇਜਣਾ ਬੇਹੱਦ ਮੰਦਭਾਗਾ-ਸੰਤ ਘੁੰਨਸ

ਟੱਲੇਵਾਲ, 19 ਜਨਵਰੀ (ਸੋਨੀ ਚੀਮਾ)-ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਕਿਸਾਨ ਆਗੂਆਂ ਅਤੇ ਕਿਸਾਨੀ ਅੰਦੋਲਨ ਦੇ ਹਮਾਇਤੀਆਂ ਨੂੰ ਕਾਨੂੰਨੀ ਨੋਟਿਸ ਭੇਜਣਾ ਕੇਂਦਰ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ | ਇਹ ਸ਼ਬਦ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ...

ਪੂਰੀ ਖ਼ਬਰ »

ਹੁਣ ਕੈਨੇਡਾ ਵਲੋਂ ਜਲਦ ਦਿੱਤੇ ਜਾ ਰਹੇ ਹਨ ਓਪਨ ਵਰਕ ਪਰਮਿਟ ਤੇ ਸਟੂਡੈਂਟ ਵੀਜ਼ੇ-ਬਰਾੜ

ਮਹਿਲ ਕਲਾਂ, 19 ਜਨਵਰੀ (ਅਵਤਾਰ ਸਿੰਘ ਅਣਖੀ)-ਕੋਰੋਨਾ ਤੋਂ ਬਾਅਦ ਕੈਨੇਡੀਅਨ ਅੰਬੈਸੀ ਵਲੋਂ ਦਿੱਤੀ ਰਾਹਤ ਸਦਕਾ ਵਿਦਿਆਰਥੀਆਂ ਨੂੰ ਜਲਦ ਵੀਜ਼ੇ ਮਿਲਣਗੇ | ਇਹ ਪ੍ਰਗਟਾਵਾ ਆਈ.ਸੀ.ਸੀ.ਆਰ.ਸੀ. ਕੈਨੇਡਾ ਮੈਂਬਰ ਗੁਰਵਿੰਦਰ ਸਿੰਘ ਬਰਾੜ ਨੇ ਇੱਥੇ ਸੀ.ਆਈ.ਸੀ. ਦੇ ਬਰਾਂਚ ...

ਪੂਰੀ ਖ਼ਬਰ »

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਕਿਸਾਨ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲਾ ਵਿਖੇ ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸ: ਸੇਵਾ ਸਿੰਘ ਠੀਕਰੀਵਾਲਾ ਦੀ 87ਵੀਂ ਬਰਸੀ 'ਤੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੇ ਅੱਜ ਦੂਜੇ ਦਿਨ ਵੱਖ-ਵੱਖ ਕਿਸਾਨ ਆਗੂਆਂ ਤੋਂ ਇਲਾਵਾ ਸਿੱਖ ਚਿੰਤਕਾਂ ਨੇ ...

ਪੂਰੀ ਖ਼ਬਰ »

ਪੰਜਾਬ ਮਿਊਾਸੀਪਲ ਵਰਕਰਜ਼ ਯੂਨੀਅਨ ਵਲੋਂ ਕਲੰਡਰ ਜਾਰੀ

ਧਨੌਲਾ, 19 ਜਨਵਰੀ (ਚੰਗਾਲ)-ਅੱਜ ਪੰਜਾਬ ਮਿਊਾਸਪਲ ਵਰਕਰ ਯੂਨੀਅਨ ਰਜਿ: ਨੰਬਰ 109 ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਸ੍ਰੀ ਚੰਚਲ ਕੁਮਾਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਜਨਕ ਰਾਜ ਮਾਨਸਾ ਅਤੇ ਸੂਬਾ ਜਰਨਲ ਸਕੱਤਰ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਸ਼ਹਿਣਾ, 19 ਜਨਵਰੀ (ਸੁਰੇਸ਼ ਗੋਗੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਭਾਈ ਮੂਲ ਚੰਦ ਜੋਧਪੁਰ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਨਗਰ ਕੀਰਤਨ ਦਾ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਨਿੱਘਾ ਤੇ ਸ਼ਾਨਦਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX