ਤਾਜਾ ਖ਼ਬਰਾਂ


ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਸਿਹਤ ਵਿਭਾਗ ਨੇ ਸਟਾਫ਼ ਨਰਸ 'ਤੇ ਕਾਰਵਾਈ ਕਰਦੇ ਕੀਤਾ ਤਬਾਦਲਾ
. . .  1 day ago
ਫਗਵਾੜਾ, 6 ਮਈ (ਹਰੀਪਾਲ ਸਿੰਘ) - ਫਗਵਾੜਾ ਸਿਵਲ ਹਸਪਤਾਲ ਵਿਚ ਆਏ ਮਰੀਜ਼ ਦਾ ਸਹੀ ਢੰਗ ਨਾਲ ਇਲਾਜ ਨਾਂ ਕਰਨ ਅਤੇ ਐੱਸ. ਐਮ. ਓ. ਪ੍ਰਤੀ ਗ਼ਲਤ ...
ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਮਰੇ
. . .  1 day ago
ਮਾਹਿਲਪੁਰ, 06 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੈਤਪੁਰ ਅੱਡੇ ਵਿਚ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ...
ਅਸਫਲਤਾ ਇਹ ਸਪਸ਼ਟ ਕਰਦੀ ਹੈ ਕਿ ਸਿਸਟਮ ਸਹੀ ਤਰੀਕੇ ਨਾਲ ਸਥਾਪਤ ਨਹੀਂ - ਦਿੱਲੀ ਹਾਈ ਕੋਰਟ
. . .  1 day ago
ਨਵੀਂ ਦਿੱਲੀ , 6 ਮਈ - ਹਾਈ ਕੋਰਟ ਨੇ ਇਕ ਵਾਰ ਫਿਰ ਦਿੱਲੀ ਵਿਚ ਵਿਗੜ ਰਹੇ ਹਾਲਾਤਾਂ 'ਤੇ ਦਿੱਲੀ ਸਰਕਾਰ ਨੂੰ ਘੇਰਿਆ ਹੈ | ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਇਕ ਵਕੀਲ...
ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਵਿਚੋਂ 50000 ਰੁਪਏ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  1 day ago
ਅਜਨਾਲਾ, 6 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਮਾਘ ਸੰਮਤ 552
ਿਵਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਖੇਡ ਸੰਸਾਰ

ਭਾਰਤ ਨੇ ਆਸਟ੍ਰੇਲੀਆ 'ਚ ਰਚਿਆ ਇਤਿਹਾਸ

ਬਿ੍ਸਬੇਨ, 19 ਜਨਵਰੀ (ਏਜੰਸੀ)-ਇਕ ਤੋਂ ਬਾਅਦ ਇਕ ਜ਼ਖ਼ਮੀ ਹੁੰਦੇ ਖਿਡਾਰੀਆਂ ਅਤੇ ਪਹਿਲੇ ਟੈਸਟ ਮੈਚ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਲੋਚਨਾ ਦਾ ਸਾਹਮਣਾ ਕਰ ਰਹੀ ਟੀਮ ਇੰਡੀਆ ਨੇ ਆਸਟ੍ਰੇਲੀਆ 'ਚ ਲਗਾਤਾਰ ਦੋ ਟੈਸਟ ਲੜੀਆਂ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਇਹ ਮਾਅਰਕਾ ਮਾਰਨ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ | ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਟੀਮ ਨੇ ਗਾਬਾ ਦੇ ਮੈਦਾਨ ਵਿਚ 300 ਤੋਂ ਵੱਧ ਦੌੜਾਂ ਦੇ ਮਿਲੇ ਟੀਚੇ ਪੂਰਾ ਕੀਤਾ ਹੋਵੇ | ਟੀਮ ਇੰਡੀਆ ਨੇ ਇਸ ਮੈਚ ਵਿਚ ਮਿਲੇ 328 ਦੌੜਾਂ ਦੇ ਟੀਚੇ ਨੂੰ 7 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਲੜੀ 2-1 ਨਾਲ ਜਿੱਤ ਲਈ | ਸ਼ੁੱਭਮਨ ਗਿੱਲ (146 ਗੇਂਦਾਂ ਵਿਚ 91 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (211 ਗੇਂਦਾਂ ਵਿਚ 56 ਦੌੜਾਂ) ਵਲੋਂ ਖੇਡੀ ਗਈ ਸ਼ਾਨਦਾਰ ਪਾਰੀ ਤੋਂ ਬਾਅਦ ਰਿਸ਼ਭ ਪੰਤ (138 ਗੇਂਦਾਂ ਵਿਚ 89 ਦੌੜਾਂ) ਵਲੋਂ ਅਜੇਤੂ ਰਹਿੰਦੇ ਖੇਡੀ ਲਾਜਵਾਬ ਪਾਰੀ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ ਕਰਾਰੀ ਹਾਰ ਦਿੱਤੀ | ਸ਼ੁੱਭਮਨ ਗਿੱਲ, ਪੁਜਾਰਾ ਤੇ ਰਿਸ਼ਭ ਪੰਤ ਵਲੋਂ ਕੀਤੀ ਸ਼ਾਨਦਾਰ ਬੱਲੇਬਾਜ਼ੀ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ | ਪੁਜਾਰਾ ਨੇ ਗਿੱਲ ਨਾਲ ਮਿਲ ਕੇ 240 ਗੇਂਦਾਂ ਵਿਚ 114 ਅਤੇ ਪੰਤ ਨਾਲ ਮਿਲ ਕੇ 141 ਗੇਂਦਾਂ ਵਿਚ 61 ਦੌੜਾਂ ਦੀਆਂ ਮਹੱਤਵਪੂਰਨ ਸਾਂਝੇਦਾਰੀਆਂ ਕੀਤੀਆਂ | ਇਹ 32 ਸਾਲਾਂ 'ਚ ਪਹਿਲਾ ਮੌਕਾ ਸੀ ਜਦੋਂ ਕਿਸੇ ਟੀਮ ਨੇ ਆਸਟ੍ਰੇਲੀਆ ਨੂੰ ਗਾਬਾ ਦੇ ਮੈਦਾਨ ਵਿਚ ਹਰਾਇਆ ਹੋਵੇ | ਆਸਟੇ੍ਰਲੀਆ ਨੇ ਆਪਣੀ ਧਰਤੀ 'ਤੇ ਗਾਬਾ ਵਿਚ ਆਖਰੀ ਵਾਰ ਸਾਲ 1988 ਵਿਚ ਹਾਰ ਦਾ ਮੂੰਹ ਦੇਖਿਆ ਸੀ | ਭਾਰਤ ਦੀ ਗਾਬਾ ਮੈਦਾਨ ਵਿਚ 7 ਮੈਚਾਂ ਵਿਚੋਂ ਇਹ ਪਹਿਲੀ ਜਿੱਤ ਹੈ | ਭਾਰਤ ਨੇ ਇਸ ਮੈਦਾਨ 'ਤੇ ਆਪਣੇ ਛੇ ਟੈਸਟ ਮੈਚਾਂ ਵਿਚੋਂ ਪੰਜ ਮੈਚ ਹਾਰੇ ਹਨ ਜਦੋਂ ਕਿ ਇਕ ਮੈਚ ਡਰਾਅ ਰਿਹਾ | ਭਾਰਤ ਵਲੋਂ ਮਿਲੀਆਂ ਇਕ ਤੋਂ ਬਾਅਦ ਇਕ ਹਾਰਾਂ ਨਾਲ ਕੰਗਾਰੂ ਟੀਮ ਦੇ ਕਪਤਾਨ ਟਿਮ ਪੇਨ ਦਾ ਰਾਜ ਖਤਮ ਹੁੰਦਾ ਨਜ਼ਰ ਆ ਰਿਹਾ ਹੈ | ਦੂਜੇ ਪਾਸੇ ਟੀਮ ਇੰਡੀਆ ਨੇ ਵਿਰਾਟ ਕੋਹਲੀ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਆਰ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਹੈ | ਇਸ ਮੈਚ ਵਿਚ ਰੋਹਿਤ ਸ਼ਰਮਾ ਕੇਵਲ 7 ਦੌੜਾਂ ਬਣਾ ਕੇ ਆਊਟ ਹੋ ਗਏ | ਇਸ ਤੋਂ ਇਲਾਵਾ ਅਜਿੰਕੇ ਰਿਹਾਣੇ 24, ਮਯੰਕ ਅਗਰਵਾਲ 9, ਵਾਸ਼ਿੰਗਟਨ ਸੁੰਦਰ 22 ਅਤੇ ਸ਼ਾਰਦੂਲ ਠਾਕੁਰ 2 ਦੌੜਾਂ ਹੀ ਬਣਾ ਸਕੇ | ਭਾਰਤ ਜੇਕਰ ਆਖਰੀ ਦਿਨ 329 ਦੌੜਾਂ ਦਾ ਟੀਚਾ ਪੂਰਾ ਕਰਨ ਵਿਚ ਸਫਲ ਰਿਹਾ ਤਾਂ ਇਸ ਦਾ ਪੂਰਾ ਸਿਹਰਾ ਗਿੱਲ ਅਤੇ ਪੰਤ ਨੂੰ ਜਾਂਦਾ ਹੈ | ਦਿਨ ਦੇ ਪਹਿਲੇ ਭਾਗ ਵਿਚ ਗਿੱਲ ਛਾਏ ਰਹੇ ਅਤੇ ਬਾਅਦ ਵਿਚ ਪੰਤ ਦਾ ਜਲਵਾ ਦਿਖਾਈ ਦਿੱਤਾ | ਪੁਜਾਰਾ ਨੇ ਵੀ ਬਿਹਤਰੀਨ ਪਾਰੀ ਖੇਡੀ ਅਤੇ ਕਈ ਗੇਂਦਾਂ ਸਰੀਰ 'ਤੇ ਲੱਗਣ ਦੇ ਬਾਵਜੂਦ ਮਜ਼ਬੂਤੀ ਨਾਲ ਖੜ੍ਹੇ ਰਹੇ | ਪੁਜਾਰਾ ਨੇ ਆਪਣਾ 28ਵਾਂ ਅਰਧ ਸੈਂਕੜਾ 196 ਗੇਂਦਾਂ ਵਿਚ ਪੂਰਾ ਕੀਤਾ ਜੋ ਕਿ ਉਨ੍ਹਾਂ ਦਾ ਸਭ ਤੋਂ ਹੋਲੀ ਅਰਧ ਸੈਂਕੜਾ ਹੈ | ਦੂਜੇ ਪਾਸੇ ਪੰਤ ਆਪਣੀ ਪਾਰੀ ਦੌਰਾਨ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਪਾਰੀਆਂ ਵਿਚ 1000 ਦੌੜਾਂ ਪੂਰੀਆਂ ਕਰਨ ਵਾਲੇ ਭਾਰਤੀ ਵਿਕਟ ਕੀਪਰ ਬਣੇ | ਰਿਸ਼ਭ ਪੰਤ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਜਦੋਂ ਕਿ ਮੈਨ ਆਫ ਦਾ ਸੀਰੀਜ਼ ਦੇ ਖ਼ਿਤਾਬ ਲਈ ਪੈਟ ਕਮਿੰਸ ਨੂੰ ਚੁਣਿਆ |
ਏਸ਼ੀਆ ਦੀ ਪਹਿਲੀ ਟੀਮ
ਭਾਰਤ ਆਸਟ੍ਰੇਲੀਆ ਨੂੰ ਉਸ ਦੇ ਹੀ ਘਰ 'ਚ ਲਗਾਤਾਰ 2 ਲੜੀਆਂ ਹਰਾਉਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ | ਟੀਮ ਇੰਡੀਆ ਨੇ ਪਹਿਲਾਂ 2018-19 ਤੇ ਹੁਣ 2020-21 ਵਿਚ ਕੰਗਾਰੂਆਂ ਨੂੰ ਲੜੀ 'ਚ ਹਰਾਇਆ | ਏਸ਼ੀਆ ਦੀਆਂ ਦੂਸਰੀਆਂ ਟੀਮਾਂ ਇੱਥੇ ਲਗਾਤਾਰ ਦੋ ਲੜੀਆਂ ਨਹੀਂ ਜਿੱਤ ਸਕੀਆਂ ਜਦੋਂ ਕਿ ਪਾਕਿਸਤਾਨੀ ਟੀਮ ਆਸਟ੍ਰੇਲੀਆ ਵਿਚ ਇਕ ਵੀ ਟੈਸਟ ਲੜੀ ਨਹੀਂ ਜਿੱਤ ਸਕੀ |
ਬਾਰਡਰ-ਗਾਵਸਕਰ ਟਰਾਫ਼ੀ ਦੀ ਹੈਟਿ੍ੱਕ
ਭਾਰਤ ਨੇ ਲਗਾਤਾਰ ਦੂਸਰੀ ਵਾਰ ਆਸਟ੍ਰੇਲੀਆ ਨੂੰ ਉਸ ਦੇ ਹੀ ਘਰ ਵਿਚ ਟੈਸਟ ਲੜੀ 'ਚ ਮਾਤ ਦਿੱਤੀ ਹੈ | ਪਿਛਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਉਸ ਦੇ ਘਰ ਵਿਚ ਸਾਲ 2018-19 ਵਿਚ 2-1 ਨਾਲ ਹਰਾਇਆ ਸੀ | ਭਾਰਤ ਨੇ ਬਾਰਡਰ-ਗਾਵਸਕਰ ਟਰਾਫ਼ੀ ਲਗਾਤਾਰ ਤੀਸਰੀ ਵਾਰ ਆਪਣੇ ਨਾਂਅ ਕੀਤੀ ਹੈ | ਇਸ ਤੋਂ ਪਹਿਲਾਂ ਭਾਰਤ ਨੇ ਪਿਛਲੀਆਂ ਦੋਵੇਂ ਲੜੀਆਂ ਜਿੱਤ ਕੇ ਬਾਰਡਰ-ਗਾਵਸਕਰ ਟਰਾਫ਼ੀ 'ਤੇ ਕਬਜ਼ਾ ਕੀਤਾ ਸੀ | 2018-19 ਵਿਚ ਆਸਟ੍ਰੇਲੀਆ ਦੌਰੇ ਵਿਚ ਭਾਰਤ ਨੇ 2-1 ਨਾਲ ਅਤੇ ਉਸ ਤੋਂ ਪਹਿਲਾਂ 2016-17 ਵਿਚ ਭਾਰਤ ਨੇ ਆਪਣੇ ਘਰ ਵਿਚ ਕੰਗਾਰੂ ਟੀਮ ਨੂੰ ਇਸੇ ਅੰਤਰ ਨਾਲ ਹਰਾਇਆ ਸੀ |
ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਾਂ ਨੇ ਦਿੱਤੀ ਵਧਾਈ
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ 'ਚ ਖੇਡੇ ਗਏ ਚੌਥੇ ਤੇ ਆਖ਼ਰੀ ਟੈਸਟ ਮੈਚ 'ਚ ਤਿੰਨ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕਰਨ ਲਈ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਚਿਨ ਤੇਂਦੁਲਕਰ ਸਮੇਤ ਹੋਰਾਂ ਨੇ ਵਧਾਈ ਦਿੱਤੀ ਹੈ | ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਆਸਟ੍ਰੇਲੀਆ 'ਚ ਭਾਰਤੀ ਟੀਮ ਦੀ ਸਫ਼ਲਤਾ 'ਚ ਅਸੀਂ ਸਾਰੇ ਬਹੁਤ ਉਤਸਾਹਿਤ ਹਾਂ | ਪੂਰੇ ਮੈਚ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਊਰਜਾ ਤੇ ਜਾਨੂੰਨ ਨਾਲ ਲਿਬਰੇਜ ਰਿਹਾ | ਉਨ੍ਹਾਂ ਦੀ ਇੱਛਾ ਸ਼ਕਤੀ, ਦਿ੍ੜਤਾ ਤੇ ਸੰਕਲਪ ਉਤਸਾਹਿਤ ਰਿਹਾ | ਟੀਮ ਇੰਡੀਆ ਨੂੰ ਵਧਾਈ | ਭਵਿੱਖ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ |
ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਦੇ ਸਿਖ਼ਰ 'ਤੇ ਪੁੱਜਾ ਭਾਰਤ
ਦੁਬਈ, 19 ਜਨਵਰੀ (ਏਜੰਸੀ)-ਆਸਟ੍ਰੇਲੀਆ ਖ਼ਿਲਾਫ਼ ਰੁਮਾਂਚਕ ਜਿੱਤ ਦਰਜ ਕਰਨ ਦੇ ਨਾਲ ਹੀ ਭਾਰਤੀ ਟੀਮ ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ (ਆਈ.ਸੀ.ਸੀ.) ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ.ਟੀ.ਸੀ.) ਦੀ ਸੂਚੀ 'ਚ ਸਿਖ਼ਰ 'ਤੇ ਪਹੁੰਚ ਗਈ ਹੈ | ਇਸ ਜਿੱਤ ਨਾਲ ਭਾਰਤੀ ਟੀਮ ਦੇ ਨਾਂਅ 430 ਅੰਕ ਹੋ ਗਏ ਹਨ, ਜੋ ਨਿਊਜ਼ੀਲੈਂਡ (420) ਤੇ ਆਸਟ੍ਰੇਲੀਆ (332) ਤੋਂ ਵੱਧ ਹੈ | ਇੰਗਲੈਂਡ ਤੇ ਦੱਖਣੀ ਅਫ਼ਰੀਕਾ ਕ੍ਰਮਵਾਰ ਚੌਥੇ ਤੇ 5ਵੇਂ ਸਥਾਨ 'ਤੇ ਹਨ | ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਵੀ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਟਾ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ 118.44 ਅੰਕਾਂ ਨਾਲ ਨਿਊਜ਼ਲੈਂਡ ਸਿਖ਼ਰ 'ਤੇ ਕਾਬਜ਼ ਹੈ |
5 ਕਰੋੜ ਬੋਨਸ ਦੇਣ ਦਾ ਐਲਾਨ
ਆਸਟ੍ਰੇਲੀਆ 'ਚ ਮਿਲੀ ਇਤਿਹਾਸਿਕ ਜਿੱਤ ਨਾਲ ਭਾਰਤੀ ਟੀਮ 'ਤੇ ਪੈਸਿਆਂ ਦੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਹੈ | ਬੀ.ਸੀ.ਸੀ.ਆਈ. ਨੇ 5 ਕਰੋੜ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ | ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸੰਸਾ ਕਰਦਿਆਂ ਹੋਇਆ ਉਸ ਲਈ 5 ਕਰੋੜ ਰੁਪਏ ਦੇ ਬੋਨਸ ਦਾ ਐਲਾਨ ਕੀਤਾ ਹੈ |

ਭਾਰਤ ਹੀ ਰੋਕਦਾ ਰਿਹਾ ਹੈ ਆਸਟ੍ਰੇਲੀਆ ਦੇ ਜੇਤੂ ਰੱਥ ਨੂੰ

ਨਸਲੀ ਟਿੱਪਣੀਆਂ ਦਾ ਦਿੱਤਾ ਜਵਾਬ ਅਵਤਾਰ ਸਿੰਘ ਸ਼ੇਰਗਿੱਲ ਜਲੰਧਰ, 19 ਜਨਵਰੀ- ਆਸਟ੍ਰੇਲੀਆ ਨੂੰ ਇਕ ਨਸੀਹਤ ਤਾਂ ਜ਼ਰੂਰ ਮਿਲ ਗਈ ਹੋਵੇਗੀ ਕਿ ਜਿੰਨਾ ਨਸਲੀ ਹਮਲਾ ਭਾਰਤੀ ਕਿ੍ਕਟ ਖਿਡਾਰੀਆਂ 'ਤੇ ਕੀਤਾ ਜਾਵੇਗਾ ਓਨਾ ਹੀ ਇਹ ਟੀਮ ਹੋਰ ਨਿੱਖਰੇਗੀ ਤੇ ਉਸ ਦਾ ਜਵਾਬ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX