ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਮਾਘ ਸੰਮਤ 552

ਬਠਿੰਡਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ)-ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਪਾਤਸ਼ਾਹੀ ਦਸਵੀਂ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸੰਗਤਾਂ ਨੇ ਗੁਰਦੁਆਰਾ ਸਾਹਿਬ ਹਾਜੀ ਰਤਨ ਪਵਿੱਤਰ ਸਰੋਵਰ ਵਿਚ ਸ਼ਰਧਾ ਨਾਲ ਇਸ਼ਨਾਨ ਕੀਤੇ | ਇਸ ਮੌਕੇ ਅੱਜ ਪਾਠ ਦਾ ਭੋਗ ਪਾਉਣ ਉਪਰੰਤ ਪੰਡਾਲ 'ਚ ਵਿਸ਼ਾਲ ਧਾਰਮਿਕ ਸਮਾਗਮ ਸਜਾਏ, ਜਿਨ੍ਹਾਂ ਵਿਚ ਹਜ਼ੂਰੀ ਰਾਗੀ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਢਾਡੀ ਜਥਿਆਂ ਵਲੋਂ ਇਤਿਹਾਸਕ ਵਾਰਾਂ ਤੇ ਕਵੀਸ਼ਰੀ ਜਥਿਆਂ ਵਲੋਂ ਵੀਰ ਰਸੀ ਭਰਪੂਰ ਕਾਵਿ ਸੁਣਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਤੇ ਇਤਿਹਾਸਕ ਸਾਖੀਆਂ ਨਾਲ ਨਿਹਾਲ ਕੀਤਾ ਗਿਆ | ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਐਸ. ਜੀ. ਪੀ. ਸੀ., ਬੀਬੀ ਜੋਗਿੰਦਰ ਕੌਰ ਤੇ ਮੈਨੇਜਰ ਲਖਵੀਰ ਸਿੰਘ ਵਲੋਂ ਸੰਗਤਾਂ ਨੂੰ ਵਧਾਈਆਂ ਤੇ ਆਏ ਪ੍ਰਚਾਰਕਾਂ ਦਾ ਸਨਮਾਨ ਕੀਤਾ ਗਿਆ |
ਇਸ ਤੋਂ ਇਲਾਵਾ ਸ਼ਹਿਰ ਦੇ ਹਰ ਇਕ ਗੁਰੂ ਘਰ, ਸੇਵਾ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਵੀ ਧਾਰਮਿਕ ਸਮਾਗਮ ਅਤੇ ਗੁਰੂ ਕੇ ਲੰਗਰ ਦੇ ਪ੍ਰਬੰਧ ਕੀਤੇ ਗਏ | ਇਸ ਤੋਂ ਇਲਾਵਾ ਸ਼ਹਿਰ ਦੀਆਂ ਸੰਗਤਾਂ ਨੇ ਪੂਰੇ ਜਾਹੋ-ਜਲਾਲ ਨਾਲ ਆਪਣੇ-ਆਪਣੇ ਇਲਾਕੇ 'ਚ ਪ੍ਰਕਾਸ਼ ਪੁਰਬ ਮਨਾਇਆ |
ਸ਼ਹੀਦ ਭਾਈ ਮਤੀ ਦਾਸ ਨਗਰ
ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਧਾਰਮਿਕ ਸਮਾਗਮ ਸਜਾਏ ਗਏ, ਜਿਸ ਵਿਚ ਮੁੱਖ ਗ੍ਰੰਥੀ ਭਾਈ ਵਲੋਂ ਕਥਾ-ਵਿਚਾਰ, ਹਜ਼ੂਰੀ ਰਾਗੀ ਪਾਈ ਪਵਿੱਤਰ ਸਿੰਘ 'ਤੇ ਭਾਈ ਗੁਰਵੰਤ ਸਿੰਘ ਵਲੋਂ ਸ਼ਬਦ ਗਾਇਣ ਅਤੇ ਢਾਡੀ ਜਥੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨੀ ਭਰਪੂਰ ਵੀਰ ਰਸੀ ਕਵਿਤਾਵਾਂ ਗਾਇਣ ਕੀਤੀਆਂ ਗਈਆ | ਮੁੱਖ ਸੇਵਾਦਾਰ ਭਾਈ ਕੈਪਟਨ ਮੱਲ ਸਿੰਘ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਗੁ: ਸ੍ਰੀ ਕਲਗ਼ੀਧਰ ਸਾਹਿਬ ਹਜ਼ੂਰਾ ਕਪੂਰਾ ਕਾਲੋਨੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਹਜ਼ੂਰਾ ਕਪੂਰਾ ਕਾਲੋਨੀ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੱਜ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ 10 ਵਜੇ ਭੋਗ ਪਾਉਣ ਉਪਰੰਤ ਸਜਾਏ ਧਾਰਮਿਕ ਸਮਾਗਮ ਦੌਰਾਨ ਮੁਹੱਲੇ ਦੀਆਂ ਬੀਬੀਆਂ ਵਲੋਂ ਕੀਰਤਨ ਕਰਨ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ਸਮਾਗਮ ਦੇ ਅਖੀਰ ਵਿਚ ਪ੍ਰਧਾਨ ਗੁਰਮੇਲ ਸਿੰਘ, ਰਾਜਿੰਦਰ ਸਿੰਘ ਸਿੱਧੂ, ਸਕੱਤਰ ਹਰਜੀਤ ਸਿੰਘ, ਖ਼ਜ਼ਾਨਚੀ ਹਰਬੰਸ ਸਿੰਘ, ਗੁਰਤੇਜ ਸਿੰਘ ਕੰਢਿਆਰਾ, ਗੁਰਦੀਪ ਸਿੰਘ ਭੱਟੀ ਆਦਿ ਪ੍ਰਬੰਧਕ ਕਮੇਟੀ ਨੇ ਭਾਈ ਗੁਰਸੇਵਕ ਸਿੰਘ ਅਤੇ ਬੀਬੀਆਂ ਦੇ ਕੀਰਤਨੀ ਜਥੇ ਦਾ ਗੁਰੂ ਘਰ ਦੀ ਬਖਸੀਸ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ
ਤਲਵੰਡੀ ਸਾਬੋ, (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਤਦਾਦ 'ਚ ਸੰਗਤਾਂ ਨੇ ਤਖ਼ਤ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ | ਸਭ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਅਰਦਾਸ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਵਲੋਂ ਕੀਤੀ ਗਈ ਤੇ ਭਾਈ ਨਿਰਭੈਅ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਰਾਜੇਸ਼ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ ਤੇ ਭਾਈ ਜਗਵੀਰ ਸਿੰਘ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਭੋਗ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮਾਂ ਅਤੇ ਨਗਰ ਕੀਰਤਨ ਦੌਰਾਨ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ | ਅਖ਼ੀਰ ਵਿਚ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਜਗਸੀਰ ਸਿੰਘ ਮਾਂਗੇਆਣਾ ਤੇ ਬੀਬੀ ਜਸਪਾਲ ਕੌਰ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ, ਪਰਮਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਮੇਜਰ ਸਿੰਘ ਮੀਤ ਮੈਨੇਜਰ, ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਸੁਖਬੀਰ ਸਿੰਘ ਚੱਠਾ, ਜਸਵਿੰਦਰ ਸਿੰਘ ਜ਼ੈਲਦਾਰ ਹਲਕਾ ਪ੍ਰਧਾਨ ਅਕਾਲੀ ਦਲ, ਜਗਜੀਤ ਸਿੰਘ ਸੀਨੀ.ਕਾਂਗਰਸੀ ਆਗੂ, ਅਮਰੀਕ ਸਿੰਘ ਡਸਕਾ, ਕੌਾਸਲਰ ਹਰਬੰਸ ਸਿੰਘ, ਕੁਲਵਿੰਦਰ ਸਿੰਘ ਬੰਗੀ, ਵਰਿੰਦਰ ਸਿੰਘ ਇੰਚਾਰਜ ਪਾਠਾਂ ਤੋਂ ਇਲਾਵਾ ਇਲਾਕੇ ਦੀ ਸੰਗਤ ਮੌਜੂਦ ਸੀ |
ਰਾਮਾਂ ਮੰਡੀ 'ਚ
ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ | ਅਖੰਡ ਪਾਠਾਂ ਦੇ ਭੋਗ ਪਾਏ ਗਏ | ਹਜ਼ੂਰੀ ਰਾਗੀ ਭਾਈ ਗਰੀਬ ਸਿੰਘ ਨਾਨਕਸਰ ਵਾਲੇ ਅਤੇ ਬੀਬੀਆਂ ਦੇ ਜਥੇ ਨੇ ਕੀਰਤਨ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਦੀਦਾਰ ਸਿੰਘ ਮੱਕੜ, ਸੈਕਟਰੀ ਅਮਰੀਕ ਸਿੰਘ ਘੁਲਿਆਣੀ, ਸਤਵੀਰ ਸਿੰਘ ਅਸੀਜ਼ਾ ਪ੍ਰਧਾਨ ਸ਼ਹਿਰੀ ਅਕਾਲੀ ਦਲ, ਅਮਰਜੀਤ ਸਿੰਘ ਸਿੱਧੂ ਰਾਮਸਰਾ, ਅਜੈਬ ਸਿੰਘ ਲਹਿਰੀ, ਹਰਨੇਕ ਸਿੰਘ ਮੱਕੜ, ਬਲਵੀਰ ਸਿੰਘ ਮੱਕੜ, ਹਨੀ ਮੱਕੜ, ਮਨਜੀਤ ਸਿੰਘ ਘੁਲਿਆਣੀ, ਹੈਪੀ ਖਾਲਸਾ, ਹਰਨਰੈਣ ਸਿੰਘ ਪੁਨਿਹਾਨੀ, ਕਰਮਜੀਤ ਸਿੰਘ ਮੁੱਖ ਗ੍ਰੰਥੀ, ਅਮਰਜੀਤ ਸਿੰਘ ਸਰਾਂਫ, ਇੰਦਰ ਸਿੰਘ ਡੰਗ, ਕਾਕਾ ਸਿੰਘ ਮਿਸਤਰੀ, ਬਲਜੀਤ ਸਿੰਘ ਬਰਾੜ, ਮਿੰਕੂ ਅਸੀਜ਼ਾ, ਧਰਮ ਸਿੰਘ ਪੁਨਿਹਾਨੀ, ਲਵਲੀ ਖਾਲਸਾ ਤੇ ਹੋਰ ਸ਼ਰਧਾਲੂ ਮੌਜੂਦ ਸਨ |
ਗੁ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਮਾਂ ਮੰਡੀ
ਰਾਮਾਂ ਮੰਡੀ, (ਤਰਸੇਮ ਸਿੰਗਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਿੰਡ ਰਾਮਾਂ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸਵੀਂ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦਾ ਭੋਗ ਪਾਇਆ ਗਿਆ | ਇਸ ਦੌਰਾਨ ਰਾਗੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆਅਤੇ ਕਿਹਾ ਕਿ ਹਰ ਵਿਅਕਤੀ ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚਲਦਿਆਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਭਾਤ-ਫੇਰੀ ਅਤੇ ਨਗਰ ਕੀਰਤਨ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਰ ਸਿੰਘ ਸਿੱਧੂ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ |
ਸ੍ਰ੍ਰੀ ਗੁਰੂ ਗੋਬਿਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਸੀਂਗੋ ਮੰਡੀ, (ਲੱਕਵਿੰਦਰ ਸ਼ਰਮਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਖੇਤਰ ਦੀਆਂ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕਥਾ-ਕੀਰਤਨ ਕੀਤਾ ਗਿਆ | ਪਿੰਡ ਕੌਰੇਆਣਾ 'ਚ ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਕਥਾ-ਕੀਰਤਨ ਮਹੰਤ ਗੁਰਬਿੰਦਰ ਸਿੰਘ ਨੇ ਕੀਤਾ ਤੇ ਸਤਿਗੁਰਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ | ਉਧਰ ਪਿੰਡ ਮਿਰਜੇਆਣਾ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਪਹਿਲਾਂ ਤੋਂ ਪ੍ਰਕਾਸ਼ ਕੀਤੇ ਅਖੰਡ ਪਾਠ ਦੇ ਭੋਗ ਪਾ ਕੇ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਧਰ ਲਹਿਰੀ ਦੇ ਮਹੰਤ ਸੁਖਪਾਲ ਸਿੰਘ ਦੀ ਅਗਵਾਈ 'ਚ ਕਥਾ ਕਰਕੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਵਾਇਆ | ਇਸ ਮੌਕੇ ਸਰਪੰਚ ਗੁਰਮੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਗੁਰੁ ਘਰਾਂ

ਟੀਚਰਜ਼ ਫ਼ਰੰਟ ਨੇ ਵਿਰੋਧੀ ਨੀਤੀਆਂ ਖ਼ਿਲਾਫ਼ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ

ਰਾਮਪੁਰਾ ਫੂਲ, 20 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)-ਸਿੱਖਿਆ ਸਕੱਤਰ ਵਲੋਂ ਲਗਾਤਾਰ ਲਏ ਜਾ ਰਹੇ ਵਿਦਿਆਰਥੀ ਤੇ ਅਧਿਆਪਕ ਵਿਰੋਧੀ ਫ਼ੈਸਲਿਆਂ ਕਾਰਨ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਰਾਮਪੁਰਾ ਫੂਲ ਵਲੋਂ ਰੇਲਵੇ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਸ਼ਹਿਰੀ ਦੇ ਆਗੂਆਂ ਨਾਲ ਕੀਤੀ ਮੀਟਿੰਗ

ਬਠਿੰਡਾ, 20 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਬਠਿੰਡਾ ਸਥਿਤ ਦਫ਼ਤਰ ਵਿਖੇ ਪਾਰਟੀ ਆਗੂਆਂ, ਸਾਬਕਾ ਕੌਾਸਲਰਾਂ, ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਪਿੰਡ ਕਮਾਲੂ ਵਿਖੇ ਕਿਸਾਨਾਂ ਨੇ ਕੌਮਾਂਤਰੀ ਮੁਦਰਾ ਕੋਸ਼ ਦਾ ਪੁਤਲਾ ਫੂਕਿਆ

ਰਾਮਾਂ ਮੰਡੀ, 20 ਜਨਵਰੀ (ਤਰਸੇਮ ਸਿੰਗਲਾ)- ਖੇਤੀ ਵਿਰੋਧੀ ਕਾਨੂੰਨਾਂ ਦੀ ਹਮਾਇਤ ਕਰਨ ਅਤੇ ਮੋਦੀ ਸਰਕਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੀ ਕੌਮਾਂਤਰੀ ਮੁਦਰਾ ਕੋਸ਼ ਦਾ ਰੋਸ਼ ਵਜੋਂ ਪਿੰਡ ਕਮਾਲੂ ਵਿਖੇ ਕਿਸਾਨਾਂ ਨੇ ਪੁਤਲਾ ਫਿੂਕਆ | ਇਸ ਮੌਕੇ ਕਿਸਾਨਾਂ ਨੇ ...

ਪੂਰੀ ਖ਼ਬਰ »

ਕਿਸਾਨ ਧਰਨੇ 'ਚ 112 ਦਿਨਾਂ ਤੋਂ ਮੁਫ਼ਤ ਮੈਡੀਕਲ ਸੇਵਾਵਾਂ ਦੇ ਰਿਹੈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ

ਬੱਲੂਆਣਾ, 20 ਜਨਵਰੀ (ਗੁਰਨੈਬ ਸਾਜਨ)-ਕੇਂਦਰ ਸਰਕਾਰ ਵਲੋਂ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਹਰ ਵਰਗ ਦੇ ਖਿਲਾਫ਼ ਥੋਪੇ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਪੰਜਾਬ 'ਚ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰਿਆਂ ਅੱਗੇ ਰੋਸ ਧਰਨੇ 112 ਦਿਨਾਂ ਵਿਚ ਦਾਖ਼ਲ ਹੋ ਚੁੱਕੇ ਹਨ | ...

ਪੂਰੀ ਖ਼ਬਰ »

ਜਨਰਲ ਸਮਾਜ ਪਾਰਟੀ ਵਲੋਂ ਨਿਗਮ ਚੋਣ ਮਨੋਰਥ ਪੱਤਰ ਜਾਰੀ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ)- ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਜਨਰਲ ਸਮਾਜ ਪਾਰਟੀ ਵਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੁਰੇਸ਼ ਗੋਇਲ, ਸੂਬਾ ਪ੍ਰਧਾਨ ਇੰਜੀਨੀਅਰ ਸਤੀਸ਼ ਬਾਂਸਲ ਤੇ ਹੋਰ ਅਹੁਦੇਦਾਰਾਂ ਵਲੋਂ ਜਾਣਕਾਰੀ ...

ਪੂਰੀ ਖ਼ਬਰ »

ਧੰੁਦ ਕਾਰਨ ਆਟੋ ਨਹਿਰ 'ਚ ਡਿੱਗਿਆ, ਡਰਾਈਵਰ ਜ਼ਖ਼ਮੀ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ 'ਚ ਰਾਤ ਦੇ ਸਮੇਂ ਬਹੁਤ ਜ਼ਿਆਦਾ ਧੰੁਦ ਕਾਰਨ ਆਟੋ ਜੋ ਕਿ ਸੰਤਪੁਰਾ ਰੋਡ 'ਤੇ ਜਾਂਦੇ-ਜਾਂਦੇ ਨਹਿਰ ਦੀ ਦੀਵਾਰ ਤੋੜ ਕੇ ਨਹਿਰ ਵਿਚ ਜਾ ਡਿੱਗਿਆ | ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਬਚਾਅ ਹੋ ਗਿਆ | ਇਸ ਦੀ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਜਸਕਰਨ ਸਿੰਘ ਨੇ ਮੰਗੀਆਂ ਵੋਟਾਂ

ਕੋਟਸ਼ਮੀਰ (ਕੋਟਫੱਤਾ), 20 ਜਨਵਰੀ (ਰਣਜੀਤ ਸਿੰਘ ਬੁੱਟਰ)- ਪਿੰਡ ਕੋਟਸ਼ਮੀਰ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਵਾਰਡ-4 ਤੋਂ ਆਜ਼ਾਦ ਉਮੀਦਵਾਰ ਜਸਕਰਨ ਸਿੰਘ ਪੁੱਤਰ ਰੱਖਾ ਸਿੰਘ ਸਾਬਕਾ ਸਰਪੰਚ ਨੇ ਵਾਰਡ ਵਿਚ ਚੋਣ ਪ੍ਰਚਾਰ ਕੀਤਾ ਤੇ ਭਾਰੀ ਇਕੱਠ ਨਾਲ ਵਾਰਡ ਵਿਚ ...

ਪੂਰੀ ਖ਼ਬਰ »

ਬੀ.ਕੇ.ਯੂ. ਸਿੱਧੂਪੁਰ ਵਲੋਂ ਬਹਿਮਣ ਦੀਵਾਨਾ ਇਕਾਈ ਦੀ ਚੋਣ

ਬੱਲੂਆਣਾ, 20 ਜਨਵਰੀ (ਗੁਰਨੈਬ ਸਾਜਨ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਠਿੰਡਾ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਂਆਂ ਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਇਕਾਈ ਬਹਿਮਣ ਦੀਵਾਨਾ ਦੀ ਚੋਣ ਗੁਰੂ ਘਰ ਵਿਚ ਹੋਈ | ਜਿਸ ਵਿਚ ਹਰਪ੍ਰੀਤ ਸਿੰਘ ਕੋਠੇ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਾਦਲ ਵਲੋਂ ਪ੍ਰਕਾਸ਼ ਪੁਰਬ ਦੀ ਵਧਾਈ

ਬਠਿੰਡਾ, 20 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸੰਗਤਾਂ ਵਲੋਂ ਥਾਂ-ਥਾਂ ਲੰਗਰ ਲਗਾਏ ਗਏ | ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਵਾਸੀਆਂ ...

ਪੂਰੀ ਖ਼ਬਰ »

ਡਾ: ਤਾਰਾ ਸਿੰਘ ਸੰਧੂ ਨਹੀਂ ਰਹੇ

ਬਠਿੰਡਾ, 20 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਾਬਕਾ ਜਨਰਲ ਸਕੱਤਰ ਖੱਬੇ ਪੱਖੀ ਵਿਦਿਆਰਥੀ ਰਾਜਨੀਤੀ ਦੇ ਸ਼ਕਤੀਸ਼ਾਲੀ ਆਗੂ ਅਤੇ ਸਮਰੱਥ ਲੇਖਕ ਡਾ. ਤਾਰਾ ਸਿੰਘ ਸੰਧੂ ਅਚਾਨਕ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਨੇ ਹੀਰ ਵਾਰਸ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਪਿ੍ੰ. ਸਾਧੂ ਸਿੰਘ ਰੋਮਾਣਾ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਗੋਨਿਆਣਾ/ਮਹਿਮਾ ਸਰਜਾ, 20 ਜਨਵਰੀ (ਬਰਾੜ ਆਰ. ਸਿੰਘ, ਰਾਮਜੀਤ ਸ਼ਰਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ (ਅਬਲੂ ਕੀ) ਦੇ ਪਿ੍ੰ. ਸਾਧੂ ਸਿੰਘ ਰੋਮਾਣਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪ੍ਰਸੰਸ਼ਾ ਪੱਤਰ ਦੇ ਕੇ ...

ਪੂਰੀ ਖ਼ਬਰ »

ਸ਼ਰਾਬੀ ਟਰਾਲਾ ਚਾਲਕ ਨੇ ਵਿਕਾਸ ਕਾਰਜਾਂ ਲਈ ਰੱਖਿਆ ਨੀਂਹ ਪੱਥਰ ਤੋੜਿਆ

ਗੋਨਿਆਣਾ, 20 ਜਨਵਰੀ (ਲਛਮਣ ਦਾਸ ਗਰਗ)- ਬੀਤੀ ਰਾਤ ਸਥਾਨਕ ਬੱਸ ਅੱਡੇ ਦੇ ਬਿਲਕੁੱਲ ਨਜ਼ਦੀਕ ਗੋਨਿਆਣਾ-ਬਾਜਾਖਾਨਾ ਸ਼ੜਕ 'ਤੇ ਇਕ ਸ਼ਰਾਬੀ ਟਰਾਲਾ ਚਾਲਕ ਨੇ ਟਰਾਲਾ ਮਾਰ ਕੇ ਗੋਨਿਆਣਾ ਮੰਡੀ ਦੇ ਵਿਕਾਸ ਦੇ ਕੰਮਾਂ ਲਈ ਰੱਖਿਆ ਨੀਹ ਪੱਥਰ ਤੋੜ ਦਿੱਤਾ | ਇਹ ਨੀਂਹ ਪੱਥਰ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸ਼ੋਸੀਏਸ਼ਨ ਨੇ 75 ਸਾਲਾ ਪੈਨਸ਼ਨਰ ਸਨਮਾਨਿਤ ਕੀਤੇ

ਗੋਨਿਆਣਾ, 20 ਜਨਵਰੀ (ਬਰਾੜ ਆਰ. ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ ਵੈੱਲਫੇਅਰ ਐਸ਼ੋਸੀਏਸ਼ਨ ਗੋਨਿਆਣਾ ਵਲੋਂ ਪ੍ਰਧਾਨ ਬਾਬੂ ਸਿੰਘ ਬਰਾੜ ਦੀ ਦੇਖ-ਰੇਖ ਹੇਠ ਕਰਵਾਏ ਗਏ ਇਕ ਸਮਾਰੋਹ ਦੌਰਾਨ ਸਥਾਨਕ ਸ਼ਹਿਰ ਵਿਖੇ 75 ਸਾਲ ਪਾਰ ਕਰ ਚੁੱਕੇ ਪੈਨਸ਼ਨਰਾਂ ਨੂੰ ਹਰ ਸਾਲ ਦੀ ...

ਪੂਰੀ ਖ਼ਬਰ »

ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਤਲਵੰਡੀ ਸਾਬੋ, 20 ਜਨਵਰੀ (ਰਵਜੋਤ ਸਿੰਘ ਰਾਹੀ)-ਤਲਵੰਡੀ ਸਾਬੋ ਦੀ ਸਮਾਜ ਸੇਵੀ ਸੰਸਥਾ ਅਗਰਵਾਲ ਯੂਥ ਵੈੱਲਫ਼ੇਅਰ ਕਲੱਬ (ਰਜਿ:) ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਥਾਣਾ ਚੌਕ ਵਿਖੇ ਟ੍ਰੈਫ਼ਿਕ ਪੁਲਿਸ ਤਲਵੰਡੀ ਸਾਬੋ ਦੇ ...

ਪੂਰੀ ਖ਼ਬਰ »

ਐਕਸ਼ਨ ਕਮੇਟੀ ਵਲੋਂ ਚੋਣਾਂ ਦੇ ਬਾਈਕਾਟ ਸਬੰਧੀ ਪਾਇਆ ਮਤਾ ਸਮੁੱਚੇ ਪਿੰਡ ਵਾਸੀਆਂ ਵਲੋਂ ਪ੍ਰਵਾਨ

ਲਹਿਰਾ ਮੁਹੱਬਤ, 20 ਜਨਵਰੀ (ਭੀਮ ਸੈਨ ਹਦਵਾਰੀਆ)-ਲਹਿਰਾ ਮੁਹੱਬਤ ਨਗਰ ਪੰਚਾਇਤ ਦਾ ਦਰਜਾ ਖਤਮ ਕਰਵਾਉਣ ਲਈ ਐਕਸ਼ਨ ਕਮੇਟੀ 'ਚ ਸ਼ਾਮਲ ਨੌਜਵਾਨਾਂ ਦੁਆਰਾ ਪਿਛਲੇ ਡੇਢ ਹਫਤੇ ਤੋਂ ਜੰਗੀ ਪੱਧਰ 'ਤੇ ਮੁਹਿੰਮ ਚਲਾਈ ਹੋਈ ਹੈ | ਪ੍ਰਚਾਰ ਕਰਦਿਆਂ ਪੜਾਅ-ਦਰ-ਪੜਾਅ ਘਰ ਘਰ ਜਾ ਕੇ ...

ਪੂਰੀ ਖ਼ਬਰ »

ਬਾਬਾ ਕਲਿਆਣ ਦਾਸ ਦੀ ਯਾਦ 'ਚ ਵਸਾਇਆ ਪਿੰਡ ਕਲਿਆਣ ਸੁੱਖਾ

ਗੁਰਦਰਸ਼ਨ ਸਿੰਘ ਲੁੱਧੜ 99880-28982 ਨਥਾਣਾ-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਪ੍ਰਸਿੱਧ ਯੋਗੀ ਰਾਜ ਬਾਬਾ ਕਾਲੂ ਨਾਥ ਦੇ ਸਮਕਾਲੀ ਪੀਰ ਬਾਬਾ ਕਲਿਆਣ ਦਾਸ ਨੇ ਲਗਭਗ 16ਵੀਂ ਸਦੀ ਦੇ ਅਖ਼ੀਰ ਵਿਚ ਵਿਰਾਨ ਇਲਾਕੇ ਦੀ ਇਸ ਧਰਤੀ 'ਤੇ ਤਪੱਸਿਆ ਕੀਤੀ ਤੇ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ)-ਸਥਾਨਕ ਸ਼ਹਿਰ ਦੇ ਪਰਸਰਾਮ ਨਗਰ ਦਾ ਨਿਵਾਸੀ ਰਾਜਿੰਦਰ ਸ਼ਰਮਾ (65) ਜੋ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਲਾਜ ਹਿਤ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ 13 ਜਨਵਰੀ ਨੂੰ ਦਾਖ਼ਲ ਕਰਵਾਇਆ ਗਿਆ ਸੀ, ਉਸ ਦੀ ਹਾਲਤ ਗੰਭੀਰ ਹੋਣ 'ਤੇ ਗੁਰੂ ਗੋਬਿੰਦ ...

ਪੂਰੀ ਖ਼ਬਰ »

ਦਲਿਤ ਵੈੱਲਫੇਅਰ ਸੰਗਠਨ ਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਭੰਗ

ਰਾਮਾਂ ਮੰਡੀ, 20 ਜਨਵਰੀ (ਤਰਸੇਮ ਸਿੰਗਲਾ)-ਦਲਿਤ ਭਲਾਈ ਸੰਗਠਨ ਵਲੋਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਜੋ ਪਿਛਲੇ ਸਮੇਂ ਤੋਂ ਦਲਿਤਾਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਹਨ, ਭੰਗ ਕਰ ਦਿੱਤੀਆਂ ਗਈਆਂ ਹਨ ਜਿਸ ਦਾ ਐਲਾਨ ਦਲਿਤ ਭਲਾਈ ਸੰਗਠਨ ਦੇ ਪ੍ਰਧਾਨ ਦਰਸ਼ਨ ਕਾਂਗੜਾ ਵਲੋਂ ...

ਪੂਰੀ ਖ਼ਬਰ »

ਮਲੂਕਾ ਨੇ ਗੁਰਤੇਜ ਸ਼ਰਮਾ ਨੂੰ ਵਪਾਰ ਸੈੱਲ ਦਾ ਪ੍ਰਧਾਨ ਤੇ ਚੰਦ ਸਿੰਘ ਨੂੰ ਸਰਪ੍ਰਸਤ ਬਣਾਇਆ

ਰਾਮਪੁਰਾ ਫੂਲ, 20 ਜਨਵਰੀ (ਨਰਪਿੰਦਰ ਧਾਲੀਵਾਲ)- ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ 43 ਮੈਂਬਰੀ ਵਪਾਰ ਸੈੱਲ ਦੇ ਅਹੁੱਦੇਦਾਰਾਂ ਦਾ ਐਲਾਨ ਕੀਤਾ ਜਿਸ ਵਿਚ ਗੁਰਤੇਜ ਸ਼ਰਮਾ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਾਪੀ | ਪਿੰਡ ਲਹਿਰਾ ਧੂਰਕੋਟ ਤੋਂ ਚੰਦ ...

ਪੂਰੀ ਖ਼ਬਰ »

ਫੋਕਲ ਪੁਆਇੰਟ ਨੇੜਲੀ ਚੰਗੀ-ਭਲੀ ਸੜਕ ਪੁੱਟਣਾ ਸਵਾਲਾਂ ਦੇ ਘੇਰੇ 'ਚ

ਲਹਿਰਾ ਮੁਹੱਬਤ, 20 ਜਨਵਰੀ (ਭੀਮ ਸੈਨ ਹਦਵਾਰੀਆ)–ਸਥਾਨਕ ਫੋਕਲ ਪੁਆਇੰਟ ਨਜ਼ਦੀਕ ਪਹਿਲਾਂ ਤੋਂ ਬਣੀ ਹੋਈ ਚੰਗੀ ਭਲੀ ਅਤੇ ਠੀਕ ਹਾਲਤ ਵਾਲੀ ਸੜਕ ਨੂੰ ਦੁਬਾਰਾ ਤੋਂ ਬਣਾਉਣ ਲਈ ਕਰੀਬ ਹਫ਼ਤਾ ਪਹਿਲਾਂ ਪੁੱਟ ਕੇ ਉਸ ਦਾ ਮਟੀਰੀਅਲ ਦਾਣਾ ਮੰਡੀ ਦੇ ਫੜਾਂ ਵਿਚ ਇਕੱਠਾ ਕੀਤਾ ...

ਪੂਰੀ ਖ਼ਬਰ »

ਅਕਾਲੀ ਦਲ ਦੇ 2 ਆਗੂ ਕਾਂਗਰਸ 'ਚ ਸ਼ਾਮਿਲ

ਬਠਿੰਡਾ, 20 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਸ਼ਹਿਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ 2 ਆਗੂ ਜਿਨ੍ਹਾਂ ਵਿਚ ਇਕ ਪਾਰਟੀ ਦੇ ਵਿੰਗ ਦਾ ਨਾਮਵਰ ਆਗੂ ਵੀ ਸ਼ਾਮਿਲ ਹੈ, ਸ਼ੋ੍ਰਮਣੀ ਅਕਾਲੀ ਦਲ ਨੂੰ ...

ਪੂਰੀ ਖ਼ਬਰ »

ਕੇਂਦਰ ਦੀ ਕਾਰਪੋਰੇਟਾਂ ਨਾਲ ਸਾਂਝ ਨੂੰ ਲੋਕ ਸੰਘਰਸ਼ ਨੇ ਕੀਤਾ ਬੇਪਰਦ-ਕਿਸਾਨ ਆਗੂ

ਲਹਿਰਾ ਮੁਹੱਬਤ, 20 ਜਨਵਰੀ (ਸੁਖਪਾਲ ਸਿੰਘ ਸੁੱਖੀ)-ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਸੰਯੁਕਤ ਮੋਰਚੇ ਵਲੋਂ ਦਿੱਤੇ ਸੰਘਰਸ਼ ਤਹਿਤ ਅੱਜ ਲਹਿਰਾ ਖਾਨਾ ਵਿਖੇ ਕਿਸਾਨਾਂ-ਮਜ਼ਦੂਰਾਂ ਨੇ ਕੌਮਾਂਤਰੀ ...

ਪੂਰੀ ਖ਼ਬਰ »

ਨਿਗਮ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ 3 ਦਿਨ ਬਾਅਦ ਕੀਤੇ ਜਾਣਾ ਗ਼ਲਤ ਸੰਕੇਤ-ਨਵਦੀਪ ਜੀਦਾ

ਬਠਿੰਡਾ, 20 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਕਿਹਾ ਨਗਰ ਨਿਗਮ, ਬਠਿੰਡਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਦੋਨੋਂ ਰਵਾਇਤੀ ਪਾਰਟੀਆਂ ਜਾਣ ਚੁੱਕੀਆਂ ਹਨ ਕਿ ਆਮ ...

ਪੂਰੀ ਖ਼ਬਰ »

3 ਦਿਨਾ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਕਰਨਸ਼ੇਰ ਸਿੰਘ, ਚੰਦਨ ਬਾਬੂ ਤੇ ਰਾਹੁਲ ਕੁਮਾਰ ਬਣੇ ਸਰਬੋਤਮ ਫਾਈਟਰ

ਬਠਿੰਡਾ, 20 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਆਫ਼ ਬਠਿੰਡਾ (ਰਜਿ.) ਵਲੋਂ ਕਰਵਾਈ 13ਵੀਂ ਸਬ ਜੂਨੀਅਰ, ਜੂਨੀਅਰ ਅਤੇ 12ਵੀਂ ਸੀਨੀਅਰ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ | ਮਾਰਸ਼ਲ ਆਰਟ ਐਾਡ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ

ਭਾਈਰੂਪਾ, 20 ਜਨਵਰੀ (ਵਰਿੰਦਰ ਲੱਕੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਦੀ ਇਕ ਮੀਟਿੰਗ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿਖੇ ਹੋਈ, ਜਿਸ ਸਬੰਧੀ ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਸਮਰਥਨ ਕਮੇਟੀ ਨੇ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਦਾ ਫੂਕਿਆ ਪੁਤਲਾ

ਬਠਿੰਡਾ, 20 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਬੈਨਰ ਹੇਠ ਸਥਾਨਕ ਟੀਚਰਜ਼ ਹੋਮ ਇਕੱਠੇ ਹੋਏ ਮੁਲਾਜ਼ਮਾਂ, ਠੇਕਾ ਮੁਲਾਜ਼ਮਾਂ ਅਤੇ ਹੋਰ ਵੱਖ-ਵੱਖ ਤਬਕਿਆਂ ਦੀਆਂ ਸੰਘਰਸ਼ਸ਼ੀਲ ਸ਼ਹਿਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਕੇਂਦਰ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ

ਸੰਗਤ ਮੰਡੀ, 20 ਜਨਵਰੀ (ਅੰਮਿ੍ਤਪਾਲ ਸ਼ਰਮਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਅੱਜ ਪਿੰਡ ਘੁੱਦਾ ਵਿਖੇ ਪਿੰਡ ਵਾਸੀਆਂ ਵਲੋਂ ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਗਏ | ਇਸ ...

ਪੂਰੀ ਖ਼ਬਰ »

ਬੀ.ਐੱਫ.ਸੀ.ਐਮ.ਟੀ. ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਵਰਚੂਅਲ ਟੂਰ ਕਰਵਾਇਆ

ਬਠਿੰਡਾ, 20 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਾਡ ਟੈਕਨਾਲੋਜੀ (ਇਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਐਮ.ਬੀ.ਏ. ਪਹਿਲਾ ਤੇ ਦੂਜਾ ਸਾਲ ਦੇ ਵਿਦਿਆਰਥੀਆਂ ਲਈ ਮਾਈਕਰੋਸਾਫ਼ਟ ਟੀਮਜ਼ ਰਾਹੀਂ ਯਾਕੂਲਟ ਡੈਨਨ ...

ਪੂਰੀ ਖ਼ਬਰ »

26 ਨੂੰ ਖੇਤ ਮਜ਼ਦੂਰ ਕਰਨਗੇ ਪ੍ਰਦਰਸ਼ਨ-ਨਸਰਾਲੀ

ਭੁੱਚੋ ਮੰਡੀ, 20 ਜਨਵਰੀ (ਬਿੱਕਰ ਸਿੰਘ ਸਿੱਧੂ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 26 ਜਨਵਰੀ ਨੂੰ ਸੂਬੇ ਪੱਧਰ ਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵਿੱਚ ਰਾਮਪੁੁਰਾ ਅਤੇ ਗੋਨਿਆਣਾ ਵਿਚ ਵਿਸ਼ਾਲ ਰੋਸ ਮਾਰਚ ਕੀਤੇ ਜਾਣਗੇ | ਇਹ ਫੈਸਲਾ ਅੱਜ ਏਥੇ ਟੋਲ ਪਲਾਜ਼ਾ ਲਹਿਰਾ ...

ਪੂਰੀ ਖ਼ਬਰ »

ਵਾਰਡ-2 ਦੇ ਉਮੀਦਵਾਰ ਘਨਸ਼ਾਮ ਦਾਸ ਸੋਮੀ ਨੂੰ ਭਾਰੀ ਸਮਰਥਨ

ਰਾਮਾਂ ਮੰਡੀ, 20 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਵਾਰਡ ਨੰਬਰ-2 ਤੋਂ ਉਮੀਦਵਾਰ ਘਨਸ਼ਾਮ ਸਿੰਘ ਸੋਮੀ ਦੀ ਸਥਿਤੀ ਉਸ ਸਮੇਂ ਮਜ਼ਬੂਤ ਹੋ ਗਈ, ਜਦ ਵਾਰਡ ਦੇ ਬਾਬਾ ਰਾਮਦੇਵ ਸੰਮਤੀ ਅਤੇ ਨੌਜਵਾਨ ਰੇਗਰ ਸਭਾ ਦੇ ਸਮੂਹ ਮੈਂਬਰਾਂ ਨੇ ਇਕ ਸਾਂਝੀ ਮੀਟਿੰਗ ਕਰਕੇ ਘਨਸ਼ਾਮ ਦਾਸ ...

ਪੂਰੀ ਖ਼ਬਰ »

ਨਿਗਮ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ 3 ਦਿਨ ਬਾਅਦ ਕੀਤੇ ਜਾਣਾ ਗ਼ਲਤ ਸੰਕੇਤ-ਨਵਦੀਪ ਜੀਦਾ

ਬਠਿੰਡਾ, 20 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਕਿਹਾ ਨਗਰ ਨਿਗਮ, ਬਠਿੰਡਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਦੋਨੋਂ ਰਵਾਇਤੀ ਪਾਰਟੀਆਂ ਜਾਣ ਚੁੱਕੀਆਂ ਹਨ ਕਿ ਆਮ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਨੂੰ ਖ਼ਤਮ ਕਰਨ ਲਈ ਐਨ.ਆਈ.ਏ. ਦਾ ਦੁਰਉਪਯੋਗ ਨਿੰਦਣਯੋਗ

ਰਾਮਾਂ ਮੰਡੀ, 20 ਜਨਵਰੀ (ਤਰਸੇਮ ਸਿੰਗਲਾ)-ਕੇਂਦਰੀ ਜਾਂਚ ਏਜੰਸੀ ਐਨਆਈਏ ਵਲੋਂ ਦਿੱਲੀ ਵਿਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਨੇਤਾਵਾਂ ਨੂੰ ਭੇਜੇ ਨੋਟਿਸ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਖੁਸ਼ਬਾਜ ਜਟਾਣਾ ਨੇ ਕਿਹਾ ਕਿ ...

ਪੂਰੀ ਖ਼ਬਰ »

ਬੀ.ਕੇ.ਯੂ. ਸਿੱਧੂਪੁਰ ਨੇ ਵਿਸਾਲ ਕਾਨਫ਼ਰੰਸ

ਸ਼ੀਗੋ ਮੰਡੀ, 20 ਜਨਵਰੀ (ਲੱਕਵਿੰਦਰ ਸ਼ਰਮਾ)- 26 ਜਨਵਰੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਸਥਾਨਕ ਮੰਡੀ ਦੀ ਅਨਾਜ ਮੰਡੀ 'ਚ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ਦੀ ਅਗਵਾਈ 'ਚ ਵਿਸ਼ਾਲ ...

ਪੂਰੀ ਖ਼ਬਰ »

ਟਰੈਕਟਰ ਰੈਲੀ ਨੂੰ ਲੈ ਕੇ ਨਾਟਕ ਮੰਚਨ ਕੀਤਾ

ਮੌੜ ਮੰਡੀ, 20 ਜਨਵਰੀ (ਗੁਰਜੀਤ ਸਿੰਘ ਕਮਾਲੂ)- ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਖੇਤੀ ਸੋਧ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਤੇ ਲੱਖਾਂ ਦੀ ...

ਪੂਰੀ ਖ਼ਬਰ »

ਮਨੋਜ ਗੋਰਸੀ ਨੇ ਡੀ.ਐਸ.ਪੀ. ਤਲਵੰਡੀ ਸਾਬੋ ਦਾ ਚਾਰਜ ਸੰਭਾਲਿਆ

ਤਲਵੰਡੀ ਸਾਬੋ, 20 ਜਨਵਰੀ (ਰਵਜੋਤ ਸਿੰਘ ਰਾਹੀ)-ਪੀ.ਪੀ.ਐਸ. ਅਧਿਕਾਰੀ ਮਨੋਜ ਗੋਰਸੀ ਵਲੋਂ ਅੱਜ ਉਪ ਮੰਡਲ ਤਲਵੰਡੀ ਸਾਬੋ ਦੇ ਨਵੇਂ ਡੀ.ਐੱਸ.ਪੀ ਵਜੋਂ ਚਾਰਜ ਸੰਭਾਲ ਲਿਆ ਗਿਆ | ਮਨੋਜ ਗੋਰਸੀ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਡੀ.ਐੱਸ.ਪੀ ਹੈੱਡਕੁਆਰਟਰ ਵਜੋਂ ਸੇਵਾ ...

ਪੂਰੀ ਖ਼ਬਰ »

ਵਾਰਡ-9 ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਨੇ ਮੰਗੀਆਂ ਵੋਟਾਂ

ਕੋਟਫੱਤਾ, 20 ਜਨਵਰੀ (ਰਣਜੀਤ ਸਿੰਘ ਬੁੱਟਰ)- ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ਲਈ ਵਾਰਡ ਨੰ.-9 ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਲਈ ਉਨ੍ਹਾਂ ਦੇ ਪਤੀ ਸਵਰਨ ਸਿੰਘ ਸ਼ਰਨੀ ਨੇ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਪਹਿਲਾਂ ਵੀ ਮਨਜੀਤ ਕੌਰ ਵਾਰਡ ...

ਪੂਰੀ ਖ਼ਬਰ »

ਰਾਮਪੁਰਾ ਰੇਲ ਮੋਰਚੇ 'ਚ ਪ੍ਰਕਾਸ਼ ਪੁਰਬ ਮਨਾਇਆ

ਰਾਮਪੁਰਾ ਫੂਲ, 20 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)- ਰੇਲਵੇ ਸਟੇਸ਼ਨ ਤੇ ਲੱਗੇ ਪੱਕੇ ਮੋਰਚੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਅਹਿਦ ਕੀਤਾ ਗਿਆ ਕਿ ਕਾਲੇ ਖੇਤੀ ਕਾਨੂੰਨਾਂ ਦੇ ਖ਼ਾਤਮੇ ਤੱਕ ਸੰਘਰਸ਼ ਜਾਰੀ ਰਹੇਗਾ | ਭਾਕਿਯੂ ਡਕੌਾਦਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾ ਰਹੇ ਲਾਭਪਾਤਰੀ ਪਰਿਵਾਰਾਂ ਸਮੇਤ ਸਫ਼ਾਈ ਸੇਵਕ ਚਿੰਤਾ 'ਚ ਡੁੱਬੇ

ਲਹਿਰਾ ਮੁਹੱਬਤ, 20 ਜਨਵਰੀ (ਸੁਖਪਾਲ ਸਿੰਘ ਸੁੱਖੀ)- ਜਦੋਂ ਸਰਕਾਰ ਵਲੋਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਚੋਣ ਦਾ ਵਿਗਲ ਬਜਾਇਆ ਤਾਂ ਕਮੇਟੀ ਭੰਗ ਕਰਨ ਤੇ ਚੋਣ ਬਾਈਕਾਟ ਦਾ ਪਿੰਡ ਵਾਸੀਆਂ ਵਲੋਂ ਐਲਾਨ ਕੀਤਾ ਗਿਆ ਹੈ, ਜਿਸ ਬਾਰੇ ਅੱਜ ਸਵੇਰੇ ਪਿੰਡ ਵਿਚ ਵੱਡੇ ਖੂਹ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਮਹਿਰਾਜ, 20 ਜਨਵਰੀ (ਸੁਖਪਾਲ ਮਹਿਰਾਜ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਮਹਿਰਾਜ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਪਹਿਲਾਂ ਤੋਂ ਹੀ ਪ੍ਰਕਾਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX