ਤਾਜਾ ਖ਼ਬਰਾਂ


ਕੋਆਪਰੇਟਿਵ ਬੈਂਕ ਬਰਾਂਚ ਬੱਧਨੀ ਕਲਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ
. . .  35 minutes ago
ਬੱਧਨੀ ਕਲਾਂ, 10 ਮਈ (ਸੰਜੀਵ ਕੋਛੜ) - ਸਥਾਨਕ ਕਸਬਾ ਬੱਧਨੀ ਕਲਾਂ 'ਚ ਬੀਤੇ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ...
ਬਾਜ਼ਾਰਾਂ ਵਿਚ ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ
. . .  43 minutes ago
ਖਰੜ,10 ਮਈ (ਗੁਰਮੁੱਖ ਸਿੰਘ ਮਾਨ) - ਦੋ ਦਿਨ ਦੇ ਲਾਕਡਾਉਨ ਤੋਂ ਬਾਅਦ ਖੁੱਲ੍ਹੇ ਬਾਜ਼ਾਰਾਂ ਵਿਚ ਸਮਾਜਿਕ ਦੂਰੀ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਗਈਆਂ...
ਯੂ.ਕੇ. ਤੋਂ ਇਕ ਵਾਰ ਫਿਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ
. . .  about 1 hour ago
ਨਵੀਂ ਦਿੱਲੀ , 10 ਮਈ - ਯੂ ਕੇ ਤੋਂ ਹੋਰ 1350 ਆਕਸੀਜਨ ਸਿਲੰਡਰ ਭਾਰਤ ਪਹੁੰਚੇ ਹਨ । ਜ਼ਿਕਰਯੋਗ ਹੈ ਕਿ ਭਾਰਤ ਵਲੋਂ ਇਸ ਤੋਹਫ਼ੇ ਲਈ ਬ੍ਰਿਟਿਸ਼ ਆਕਸੀਜਨ...
ਐਸ. ਬੀ. ਆਈ. ਬੈਂਕ ਦੀ ਸ਼ਾਖਾ ਅੱਡਾ ਨਸਰਾਲਾ ਵਿਖੇ ਸਰਕਾਰੀ ਹੁਕਮਾਂ ਦੀਆਂ ਉੱਡੀਆਂ ਧੱਜੀਆਂ
. . .  about 1 hour ago
ਨਸਰਾਲਾ, 10 ਮਈ (ਸਤਵੰਤ ਸਿੰਘ ਥਿਆੜਾ) - ਅੱਜ ਅੱਡਾ ਨਸਰਾਲਾ, ਹੁਸ਼ਿਆਰਪੁਰ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਅੱਗੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਸ...
ਦਿਹਾਤੀ ਖੇਤਰਾਂ 'ਚ ਨਹੀਂ ਪਹੁੰਚੀ ਵੈਕਸੀਨ
. . .  about 2 hours ago
ਨਵਾਂ ਪਿੰਡ, (ਅੰਮ੍ਰਿਤਸਰ)10 ਮਈ (ਜਸਪਾਲ ਸਿੰਘ ) - ਸਥਾਨਕ ਮੁੱਢਲਾ ਸਿਹਤ ਕੇਂਦਰ ...
ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਬਿਨਾਂ ਵੈਕਸੀਨ ਤੋਂ ਪਰਤੇ ਨੌਜਵਾਨ
. . .  about 2 hours ago
ਜੰਡਿਆਲਾ ਮੰਜਕੀ,10 ਮਈ (ਸੁਰਜੀਤ ਸਿੰਘ ਜੰਡਿਆਲਾ) - ਅਠਾਰਾਂ ਸਾਲ ਤੋਂ ਉੱਪਰ ਦੇ ਨੌਜਵਾਨਾਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਦੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲਦੀ ਉਦੋਂ ਨਜ਼ਰ ਆਈ ਜਦੋਂ...
ਅਜਨਾਲਾ 'ਚ ਅੱਜ 18 ਤੋਂ 44 ਸਾਲ ਉਮਰ ਦੇ ਵਿਅਕਤੀਆਂ ਨੂੰ ਨਹੀਂ ਲੱਗ ਸਕੀ ਕੋਰੋਨਾ ਵੈਕਸੀਨ
. . .  about 2 hours ago
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ 18 ਤੋਂ 44 ਸਾਲ ਉਮਰ ਤੱਕ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਸ਼ੁਰੂ
. . .  about 2 hours ago
ਨਵੀਂ ਦਿੱਲੀ ,10 ਮਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ...
ਦੁਕਾਨਦਾਰਾਂ ਵਲੋਂ ਸਰਕਾਰੀ ਫ਼ੈਸਲੇ ਦਾ ਵਿਰੋਧ
. . .  about 3 hours ago
ਮਾਹਿਲਪੁਰ, 10 ਮਈ (ਦੀਪਕ ਅਗਨੀਹੋਤਰੀ) - ਮਾਹਿਲਪੁਰ ਵਿਖੇ ਅੱਜ ਸਵੇਰੇ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਦੀਆਂ ਕੋਰੋਨਾ ਸਬੰਧੀ ਦੁਕਾਨਾਂ ਬੰਦ ਕਰਨ ਦਾ ਸਮਾਂ ...
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਕਿਸਾਨਾਂ ਦਾ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ
. . .  about 3 hours ago
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਦੀ ਅਗਵਾਈ ਵਿਚ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਕਾਫ਼ਲਾ ਭਾਰੀ...
12 ਵਜੇ ਕਰਫ਼ਿਊ ਲੱਗਣ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ
. . .  about 3 hours ago
ਲੁਧਿਆਣਾ, 10 ਮਈ ( ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪ੍ਰਸ਼ਾਸਨ ਨੇ 12 ਵਜੇ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਕਾਰਨ ਸ਼ਹਿਰ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ...
ਜਨਮ ਦਿਨ ਦੀ ਪਾਰਟੀ ਮੌਕੇ ਔਰਤ ਦੇ ਪ੍ਰੇਮੀ ਵਲੋਂ ਚਲਾਈ ਗੋਲੀ ਵਿਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ
. . .  about 3 hours ago
ਸੈਕਰਾਮੈਂਟੋ, 10 ਮਈ (ਹੁਸਨ ਲੜੋਆ ਬੰਗਾ) - ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ...
ਇਜ਼ਰਾਈਲ ਨੇ ਭਾਰਤ ਨੂੰ 1,300 ਆਕਸੀਜਨ ਕੰਸਨਟ੍ਰੇਟਰਸ ਸਮੇਤ ਹੋਰ ਮੈਡੀਕਲ ਮਦਦ ਭੇਜੀ
. . .  about 3 hours ago
ਨਵੀਂ ਦਿੱਲੀ , 10 ਮਈ - ਇਜ਼ਰਾਈਲ ਨੇ ਭਾਰਤ ਨੂੰ ਮਦਦ ਨੂੰ ਮਦਦ ਭੇਜੀ ਹੈ । ਮਦਦ ਦੇ ਤੋਰ ਉੱਤੇ 1,300 ਆਕਸੀਜਨ ਕੰਸਨਟ੍ਰੇਟਰਸ , 400 ਵੈਂਟੀਲੇਟਰ ਅਤੇ ਹੋਰ ਡਾਕਟਰੀ ਉਪਕਰਨਾਂ...
ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  54 minutes ago
ਨਵੀਂ ਦਿੱਲੀ , 10 ਮਈ - ਕਾਰੋਬਾਰੀ ਨਵਨੀਤ ਕਾਲੜਾ ਖ਼ਿਲਾਫ਼ ਆਕਸੀਜਨ ਕੌਂਸਨਟ੍ਰੈਟੋਰਸ ਦੀ ਕਾਲਾ ਮਾਰਕੀਟਿੰਗ ਕਰਨ ਦੇ ਦੋਸ਼ ਹੇਠ ਲੁੱਕ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161 ਕੋਰੋਨਾ ਦੇ ਨਵੇਂ ਮਾਮਲੇ ਆਏ, 3,754 ਮੌਤਾਂ
. . .  about 4 hours ago
ਨਵੀਂ ਦਿੱਲੀ,10 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,66,161...
ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ 17 ਮਈ ਤੱਕ ਬੰਦ
. . .  about 4 hours ago
ਡਮਟਾਲ,10 ਮਈ (ਰਾਕੇਸ਼ ਕੁਮਾਰ) ਅੰਗਰੇਜ਼ਾਂ ਦੇ ਜ਼ਮਾਨੇ ਦੀ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ 'ਤੇ ...
ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
. . .  about 4 hours ago
ਆਸਾਮ,10 ਮਈ - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਂਤਾ ਬਿਸਵਾ ਸਰਮਾ...
ਦਿੱਲੀ: ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ
. . .  about 4 hours ago
ਦਿੱਲੀ,10 ਮਈ - ਦਿੱਲੀ ਮੈਟਰੋ ਰੇਲ ਸੇਵਾਵਾਂ 17 ਮਈ ਸਵੇਰੇ 5 ਵਜੇ ਤੱਕ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ...
ਉੱਤਰਾਖੰਡ: 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਲੱਗਾ ਕਰਫ਼ਿਊ
. . .  about 5 hours ago
ਉੱਤਰਾਖੰਡ,10 ਮਈ - ਰਾਜ 'ਚ 11 ਮਈ ਸਵੇਰੇ 6 ਵਜੇ ਤੋਂ 18 ਮਈ ਸਵੇਰੇ 6 ਵਜੇ ਤੱਕ ਕਰਫ਼ਿਊ ਲੱਗਾ...
ਆਸਾਮ 'ਚ ਲੱਗੇ ਭੂਚਾਲ ਦੇ ਝਟਕੇ
. . .  about 5 hours ago
ਆਸਾਮ, 10 ਮਈ - ਆਸਾਮ ਦੇ ਨਾਗਾਓਂ ਨੇੜੇ 0705 ਘੰਟਿਆਂ 'ਤੇ ਰਿਕਟਰ ....
ਦਿੱਲੀ : ਪੈਟਰੋਲ ਅਤੇ ਡੀਜ਼ਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ਤੇ 82.06 ਰੁਪਏ ਹੋਈ
. . .  about 5 hours ago
ਨਵੀਂ ਦਿੱਲੀ, 10 ਮਈ - ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 91.53 ਰੁਪਏ ਪ੍ਰਤੀ ਲੀਟਰ ...
ਦਿੱਲੀ: ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ ਸ਼ੁਰੂ
. . .  about 5 hours ago
ਨਵੀਂ ਦਿੱਲੀ,10 ਮਈ - ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਅੱਜ 300 ਬੈੱਡਾਂ ਨਾਲ ਅਪਰੇਸ਼ਨ ਕਰੇਗਾ...
ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ ਕੰਟੇਨਰ ਭਾਰਤ ਲੈ ਕੇ ਆਇਆ
. . .  about 6 hours ago
ਨਵੀਂ ਦਿੱਲੀ ,10 ਮਈ - ਆਈ.ਏ.ਐਫ. ਇੰਡੋਨੇਸ਼ੀਆ ਤੋਂ 4 ਆਕਸੀਜਨ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਪਹਿਲਾ ਸਫ਼ਾ

ਕਿਸਾਨਾਂ ਵਲੋਂ ਕੇਂਦਰ ਦਾ ਨਵਾਂ ਪ੍ਰਸਤਾਵ ਵੀ ਰੱਦ

• ਖੇਤੀ ਕਾਨੂੰਨ ਰੱਦ ਕਰਵਾਉਣ ਦਾ ਅਹਿਦ ਦੁਹਰਾਇਆ • 26 ਜਨਵਰੀ ਦੀ ਟਰੈਕਟਰ ਪਰੇਡ ਅਟੱਲ

ਉਪਮਾ ਡਾਗਾ ਪਾਰਥ/ਮੇਜਰ ਸਿੰਘ
ਨਵੀਂ ਦਿੱਲੀ/ਜਲੰਧਰ, 21 ਜਨਵਰੀ-ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿੰਘੂ ਬਾਰਡਰ ਵਿਖੇ 6 ਘੰਟੇ ਤੋਂ ਵੱਧ ਚੱਲੀ ਮੈਰਾਥਨ ਮੀਟਿੰਗ ਨੇ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਵਲੋਂ ਦਿੱਤੇ ਤਾਜ਼ਾ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ ਹੈ ਅਤੇ ਫ਼ੈਸਲਾ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਬਗੈਰ ਕੁਝ ਵੀ ਮਨਜ਼ੂਰ ਨਹੀਂ | ਕਿਸਾਨ ਆਗੂਆਂ ਨੇ ਕਿਹਾ ਹੈ ਕਿ 26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਕਿਸਾਨ ਪਰੇਡ ਹਰ ਹਾਲਤ 'ਚ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਈ ਜਾਂ ਕੋਈ ਗੜਬੜ ਕਰਵਾਉਣ ਦਾ ਯਤਨ ਕੀਤਾ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਬੀਤੇ ਕੱਲ੍ਹ ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਹੋਈ ਮੀਟਿੰਗ ਵਿਚ ਖੇਤੀ ਮੰਤਰੀ ਨੇ ਡੇਢ ਸਾਲ ਲਈ ਤਿੰਨਾਂ ਖੇਤੀ ਕਾਨੂੰਨਾਂ ਉੱਪਰ ਰੋਕ ਲਗਾਉਣ ਤੇ ਖੇਤੀ ਕਾਨੂੰਨਾਂ ਸਮੇਤ ਕਿਸਾਨ ਸੰਘਰਸ਼ ਨਾਲ ਸਬੰਧਿਤ ਮਾਮਲਿਆਂ ਬਾਰੇ ਵਿਚਾਰ ਕਰਨ ਲਈ ਸੁਝਾਅ ਪੇਸ਼ ਕਰ ਦਿੱਤਾ ਸੀ | ਇਸ ਸੁਝਾਅ ਉੱਪਰ ਹੀ ਪਹਿਲਾਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਕਈ ਘੰਟੇ ਮੀਟਿੰਗ ਚੱਲੀ ਤੇ ਉਸ ਤੋਂ ਬਾਅਦ ਕਿਸਾਨ ਮੋਰਚੇ ਵਿਚ ਸ਼ਾਮਿਲ ਦੇਸ਼ ਦੀਆਂ ਬਾਕੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋ ਗਏ | ਮੀਟਿੰਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਜਿਣਸਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਵੀ ਦਿੱਤੀ ਜਾਵੇ | ਪਤਾ ਲੱਗਾ ਹੈ ਕਿ ਕੁਝ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਤਾਜ਼ਾ ਪ੍ਰਸਤਾਵ ਨੂੰ ਗੰਭੀਰਤਾ ਨਾਲ ਵਿਚਾਰਨ ਉੱਪਰ ਵੀ ਜ਼ੋਰ ਦਿੱਤਾ ਸੀ ਤੇ ਇਹ ਮਤ ਰੱਖਿਆ ਸੀ ਕਿ ਜੇਕਰ ਠੋਸ ਤਜਵੀਜ਼ਾਂ ਰਾਹੀਂ ਪ੍ਰਾਪਤੀ ਹੋ ਸਕੇ ਤਾਂ ਇਹ ਸੰਘਰਸ਼ ਦੀ ਵੱਡੀ ਪ੍ਰਾਪਤੀ ਹੋਵੇਗੀ ਪਰ ਮੋਰਚੇ 'ਚ ਸ਼ਾਮਿਲ ਕਿਸਾਨਾਂ ਤੇ 26 ਦੀ ਪਰੇਡ ਲਈ ਪੰਜਾਬ ਤੇ ਹਰਿਆਣਾ ਵਿਚ ਉੱਠੇ ਵੱਡੇ ਉੱਭਾਰ ਨੂੰ ਦੇਖਦਿਆਂ ਤੇ ਕਿਸਾਨ ਸੰਘਰਸ਼ 'ਚ ਏਕਤਾ ਦੇ ਵੱਡੇ ਦਾਇਰੇ ਅਧੀਨ ਆਖ਼ਰ ਸਭਨਾਂ ਜਥੇਬੰਦੀਆਂ ਦੇ ਆਗੂਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਉੱਪਰ ਡਟੇ ਰਹਿਣ ਦਾ ਹੀ ਪੱਖ ਪੂਰਿਆ | ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਕਾਰ 11ਵੇਂ ਗੇੜ ਦੀ ਮੀਟਿੰਗ 22 ਜਨਵਰੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ ਤੇ ਸੰਯੁਕਤ ਮੋਰਚੇ ਨੇ ਇਸ ਮੀਟਿੰਗ ਵਿਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਤੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਦਬਾਅ ਪਾਉਣ ਦੀ ਰਣਨੀਤੀ ਅਖਤਿਆਰ ਕੀਤੀ ਹੈ | ਮੋਰਚਾ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਿਸਾਨ ਸੰਘਰਸ਼ ਅੱਗੇ ਝੁਕਦਿਆਂ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ | ਦਿੱਲੀ 'ਚ ਗਣਤੰਤਰ ਦਿਵਸ ਪਰੇਡ ਬਾਰੇ ਪੁਲਿਸ ਅਧਿਕਾਰੀਆਂ ਤੇ ਮੋਰਚਾ ਆਗੂਆਂ ਵਿਚ ਤਿੰਨ ਵਾਰ ਗੱਲਬਾਤ ਹੋ ਚੁੱਕੀ ਹੈ | ਦਿੱਲੀ ਪੁਲਿਸ ਨੇ ਹਾਲੇ ਤੱਕ ਕਿਸਾਨ ਪਰੇਡ ਦਿੱਲੀ ਵਿਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ | ਕਿਸਾਨ ਪਰੇਡ ਬਾਰੇ ਅਗਲੇ ਫ਼ੈਸਲੇ ਲਈ ਸਭ ਨਿਗਾਹਾਂ ਇਸ ਵੇਲੇ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਕਾਰ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਉੱਪਰ ਲੱਗੀਆਂ ਹੋਈਆਂ ਹਨ | ਕਿਸਾਨ ਆਗੂ ਕਹਿ ਰਹੇ ਹਨ ਕਿ ਗਣਤੰਤਰ ਕਿਸਾਨ ਪਰੇਡ ਬਾਰੇ ਰੋਡਮੈਪ ਅਸੀਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤਾ ਹੈ ਤੇ ਫ਼ੈਸਲਾ ਉਨ੍ਹਾਂ ਨੇ ਕਰਨਾ ਹੈ | ਸੁਪਰੀਮ ਕੋਰਟ ਨੇ ਕਿਸਾਨ ਪਰੇਡ ਬਾਰੇ ਝਮੇਲੇ 'ਚ ਪੈਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਬਾਰੇ ਫ਼ੈਸਲਾ ਦਿੱਲੀ ਪੁਲਿਸ ਕਰੇ |

ਟਰੈਕਟਰ ਰੈਲੀ ਲਈ ਦਿੱਲੀ ਪੁਲਿਸ ਦੇ ਬਦਲਵੇਂ ਰੂਟ ਲਈ ਨਹੀਂ ਮੰਨੇ ਕਿਸਾਨ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-26 ਜਨਵਰੀ ਨੂੰ ਕਿਸਾਨਾਂ ਵਲੋਂ ਐਲਾਨੀ ਗਈ ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਤੀਜੇ ਗੇੜ ਦੀ ਗੱਲਬਾਤ ਵੀ ਕਿਸੇ ਸਿਰੇ ਨਹੀਂ ਚੜ੍ਹੀ | ਜਿੱਥੇ ਕਿਸਾਨ 26 ਜਨਵਰੀ ਨੂੰ 'ਆਊਟਰ ਰਿੰਗ ਰੋਡ' 'ਤੇ ਟਰੈਕਟਰ ਰੈਲੀ ਕੱਢਣ ਦੀ ਮੰਗ 'ਤੇ ਅੜੇ ਰਹੇ, ਉੱਥੇ ਪੁਲਿਸ ਨੇ ਕਾਨੂੰਨ ਵਿਵਸਥਾ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਹ ਰੈਲੀ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ) ਸ਼ਾਹਰਾਹ 'ਤੇ ਕਰਨ ਨੂੰ ਕਿਹਾ ਪਰ ਕਿਸਾਨਾਂ ਨੇ ਇਹ ਤਜਵੀਜ਼ ਰੱਦ ਕਰ ਦਿੱਤੀ | ਹੁਣ ਕਿਸਾਨ 22 ਜਨਵਰੀ ਨੂੰ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਪੁਲਿਸ ਨਾਲ ਇਕ ਹੋਰ ਮੀਟਿੰਗ ਕਰਨਗੇ | ਵੀਰਵਾਰ ਨੂੰ ਸਿੰਘੂ ਬਾਰਡਰ ਕੋਲ ਇਕ ਰਿਜ਼ੋਰਟ 'ਚ ਹੋਈ ਬੈਠਕ 'ਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਪੁਲਿਸ ਅਧਿਕਾਰੀ ਸ਼ਾਮਿਲ ਹੋਏ | ਬੈਠਕ ਤੋਂ ਬਾਅਦ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਆਪਣੀ ਟਰੈਕਟਰ ਰੈਲੀ ਦਿੱਲੀ ਤੋਂ ਬਾਹਰ ਕੱਢਣ, ਜੋ ਕਿ ਸੰਭਵ ਨਹੀਂ ਹੈ | ਯਾਦਵ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਆਪਣੀ ਰੈਲੀ ਕੱਢਣਗੇ | ਹਲਕਿਆਂ ਮੁਤਾਬਿਕ ਪੁਲਿਸ ਅਧਿਕਾਰੀ ਨੇ ਇਕ ਵਾਰ ਕਿਸਾਨ ਆਗੂਆਂ ਨੂੰ ਟਰੈਕਟਰ ਰੈਲੀ ਬਾਹਰੀ ਰਿੰਗ ਰੋਡ ਦੀ ਥਾਂ 'ਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ 'ਤੇ ਕੱਢਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜੋ ਤਜਵੀਜ਼ ਕਿਸਾਨਾਂ ਨੇ ਰੱਦ ਕਰ ਦਿੱਤੀ | ਦਿੱਲੀ ਪੁਲਿਸ ਨੇ ਤਰਕ ਦਿੰਦਿਆਂ ਕਿਹਾ ਕਿ ਕੋਈ ਵੀ ਰੈਲੀ ਜਾਂ ਵਿਰੋਧ ਜੋ ਗਣਤੰਤਰ ਦਿਵਸ ਸਮਾਗਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਹੋਵੇਗਾ | ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਕਿਸਾਨ ਕਿਲ੍ਹੇ ਤੱਕ ਪਹੁੰਚਣ ਦੀ ਤਿਆਰੀ ਕਰ ਰਹੇ ਹਨ | ਪੁਲਿਸ ਨੇ ਇਸ ਨਾਲ ਦੇਸ਼ ਦਾ ਨਾਂਅ ਦੁਨੀਆ 'ਚ ਖ਼ਰਾਬ ਹੋਣ ਅਤੇ ਕਾਨੂੰਨ ਵਿਵਸਥਾ ਦੇ ਹਾਲਾਤ ਵਿਗੜਨ ਦੀ ਸ਼ੰਕਾ ਪ੍ਰਗਟਾਈ ਪਰ ਕਿਸਾਨ ਆਗੂਆਂ ਨੇ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਜਿਹਾ ਕਰਨ ਦੀ ਕੋਈ ਮਨਸ਼ਾ ਨਹੀਂ ਹੈ | ਹੁਣ ਪੁਲਿਸ ਦੀ ਕਿਸਾਨ ਜਥੇਬੰਦੀਆਂ ਨਾਲ ਕੱਲ੍ਹ (22 ਜਨਵਰੀ) ਇਕ ਹੋਰ ਮੀਟਿੰਗ ਹੋਵੇਗੀ |

ਸੁਪਰੀਮ ਕੋਰਟ ਦੀ ਕਮੇਟੀ ਵਲੋਂ 8 ਸੂਬਿਆਂ ਦੀਆਂ 10 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਸੁਪਰੀਮ ਕੋਰਟ ਵਲੋਂ ਨਵੇਂ ਖੇਤੀ ਕਾਨੂੰਨਾਂ ਬਾਰੇ ਨਿਯੁਕਤ ਕੀਤੇ ਗਏ 3 ਮੈਂਬਰੀ ਪੈਨਲ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਸਮੇਤ 8 ਸੂਬਿਆਂ ਦੀਆਂ 10 ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰਦਿਆਂ ਗੱਲਬਾਤ ਕੀਤੀ ਹੈ | ਸਰਵਉੱਚ ਅਦਾਲਤ ਨੇ 11 ਜਨਵਰੀ ਨੂੰ 3 ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਰੀਬ 2 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦਿਆਂ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ 'ਤੇ ਰੋਕ ਲਗਾ ਦਿੱਤੀ ਸੀ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ 4 ਮੈਂਬਰੀ ਪੈਨਲ ਨਿਯੁਕਤ ਕਰ ਦਿੱਤਾ ਸੀ, ਪਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਇਸ ਕਮੇਟੀ (ਪੈਨਲ) ਤੋਂ ਖੁਦ ਨੂੰ ਵੱਖ ਕਰ ਲਿਆ ਸੀ | ਪੈਨਲ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਦੀਆਂ 10 ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਖੇਤੀ ਕਾਨੂੰਨਾਂ ਦੇ ਅਮਲ 'ਚ ਸੁਧਾਰ ਲਿਆਉਣ ਲਈ ਸੁਝਾਵਾਂ ਸਮੇਤ ਆਪਣੀ ਸਪੱਸ਼ਟ ਰਾਇ ਦਿੱਤੀ ਹੈ |

ਬਾਈਡਨ ਨੇ ਪਲਟੇ ਟਰੰਪ ਦੇ ਕਈ ਫ਼ੈਸਲੇ

ਸਿਆਟਲ, 21 ਜਨਵਰੀ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਜੋ ਬਾਈਡਨ ਨੇ ਕੁਝ ਘੰਟਿਆਂ ਦੇ ਅੰਦਰ-ਅੰਦਰ ਕਈ ਵੱਡੇ ਫ਼ੈਸਲਿਆਂ 'ਤੇ ਆਪਣੇ ਦਸਤਖ਼ਤਾਂ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਈ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ | ਅੱਜ ਰਾਸ਼ਟਰਪਤੀ ਜੋ ਬਾਈਡਨ ਨੇ ਕੁਝ 17 ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ, ਜਿਨ੍ਹਾਂ 'ਚ ਸਭ ਤੋਂ ਪਹਿਲਾ ਆਦੇਸ਼ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੂਰੇ ਅਮਰੀਕਾ 'ਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ | ਇਸ ਆਦੇਸ਼ ਨੂੰ ਸੰਘੀ ਆਦੇਸ਼ ਐਲਾਨਿਆ ਗਿਆ | ਟਰੰਪ ਵਲੋਂ 2017 'ਚ 7 ਮੁਸਲਿਮ ਦੇਸ਼ਾਂ ਜਿਨ੍ਹਾਂ 'ਚ ਈਰਾਨ, ਇਰਾਕ, ਲੀਬੀਆ, ਸੋਮਾਲੀਆ, ਸੁਡਾਨ, ਸੀਰੀਆ ਅਤੇ ਯਮਨ 'ਤੇ ਜਿਹੜੀ ਯਾਤਰਾ ਪਾਬੰਦੀਆਂ ਲਾਈਆਂ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ | ਅਮਰੀਕਾ ਹੁਣ ਦੁਬਾਰਾ ਡਬਲਿਊ. ਐੱਚ. ਓ. ਦਾ ਮੈਂਬਰ ਬਣੇਗਾ | ਬਾਈਡਨ ਨੇ ਕਿਹਾ ਮੈਂ ਅੱਜ ਪਹਿਲੇ ਦਿਨ ਹੀ ਅਮਰੀਕਾ ਨੂੰ ਡਬਲਿਊ.ਐੱਚ.ਓ. 'ਚ ਵਾਪਸ ਲੈ ਕੇ ਜਾ ਰਿਹਾ ਹਾਂ, ਇਸ ਨਾਲ ਡਬਲਿਊ. ਐੱਚ. ਓ. ਨਾਲ ਮਿਲ ਕੇ ਸਿਹਤ ਸਮੱਸਿਆ ਦਾ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਹੈ | ਇਸ ਦੇ ਨਾਲ ਹੀ ਅਮਰੀਕਾ ਹੁਣ ਅਮਰੀਕਾ ਪੈਰਿਸ ਜਲਵਾਯੂ ਸਮਝੌਤੇ 'ਚ ਵੀ ਸ਼ਾਮਿਲ ਰਹੇਗਾ | ਯੂ.ਐਸ.-ਮੈਕਸੀਕੋ ਸਰਹੱਦ ਦੀ ਕੰਧ ਨੂੰ ਰੋਕਣ ਅਤੇ ਫ਼ੰਡ ਨਾ ਦੇਣ ਦੇ ਵੀ ਆਦੇਸ਼ ਦਿੱਤੇ ਗਏ ਹਨ | ਇਸ ਦੇ ਨਾਲ ਇਕ ਹੋਰ ਮਹੱਤਵਪੂਰਨ ਫ਼ੈਸਲਾ ਲੈਂਦੇ ਅਮਰੀਕਾ ਤੇ ਕੈਨੇਡਾ ਨਾਲ ਵਿਵਾਦਿਤ ਕੀਸਟੋਨ ਐਕਸ.ਐਲ. ਪਾਈਪ ਲਾਈਨ ਸਮਝੌਤੇ ਨੂੰ ਵੀ ਰੋਕ ਦਿੱਤਾ ਹੈ | 2019 'ਚ ਟਰੰਪ ਨੇ 1900 ਕਿੱਲੋਮੀਟਰ ਲੰਮੀ ਤੇਲ ਪਾਈਪ ਲਾਈਨ ਲਗਾਉਣ ਲਈ ਕੈਨੇਡਾ ਨਾਲ ਸਮਝੌਤਾ ਕੀਤਾ ਸੀ | ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਈਡਨ ਵਲੋਂ ਇਸ ਨੂੰ ਰੋਕਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ | ਇਸ ਦੇ ਨਾਲ ਜੋ ਬਾਈਡਨ ਪ੍ਰਸ਼ਾਸਨ ਦਾ ਇਕ ਨਵਾਂ ਬਿੱਲ ਵੀ ਹੈ ਜੋ 1.1 ਕਰੋੜ ਗ਼ੈਰ-ਪ੍ਰਮਾਣਿਤ ਪ੍ਰਵਾਸੀਆਂ ਨੂੰ ਨਾਗਰਿਕਤਾ ਦਾ ਰਾਹ ਅਤੇ 8 ਸਾਲਾਂ ਦੀ ਉਡੀਕ ਮਿਆਦ ਮੁਹੱਈਆ ਕਰਵਾਏਗਾ | ਇਸ ਨਾਲ ਗ਼ੈਰ-ਕਾਨੂੰਨੀ 1.1 ਕਰੋੜ ਲੋਕ ਪੱਕੇ ਹੋ ਜਾਣਗੇ | ਉਧਰ ਜੋ ਬਾਈਡਨ ਦੇ ਰਾਸ਼ਟਰਪਤੀ ਦੀ ਸਹੁੰ ਚੁੱਕਦੇ ਹੀ ਅਮਰੀਕੀ ਸ਼ੇਅਰ ਬਾਜ਼ਾਰ 'ਚ ਵੱਡਾ ਉਛਾਲ ਆਇਆ |
ਬਾਈਡਨ ਦੇ ਫ਼ੈਸਲਿਆਂ ਦੀ ਵੱਡੀਆਂ ਕੰਪਨੀਆਂ ਵਲੋਂ ਸ਼ਲਾਘਾ
ਅੱਜ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਦਿਆਂ ਹੀ ਜਿਸ ਫੁਰਤੀ ਨਾਲ ਕਈ ਵੱਡੇ ਫ਼ੈਸਲੇ ਲਏ, ਉਸ ਦੀ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੇ ਸਵਾਗਤ 'ਤੇ ਸ਼ਲਾਘਾ ਕੀਤੀ ਹੈ | ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਅਸੀਂ ਰਾਸ਼ਟਰਪਤੀ ਦੇ ਇਮੀਗ੍ਰੇਸ਼ਨ ਸੁਧਾਰਾਂ ਦੀ ਪਾਲਣਾ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਇਹ ਅਮਰੀਕੀ ਭਾਈਚਾਰਿਆਂ 'ਚ ਏਕਤਾ ਮਜ਼ਬੂਤ ਕਰੇਗਾ ਤੇ ਲੋਕਾਂ ਲਈ ਨਵੇਂ ਮੌਕਿਆਂ ਦੇ ਰਾਹ ਖੁੱਲ੍ਹਣਗੇ | ਵਰਣਮਾਲਾ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਪੈਰਿਸ ਜਲਵਾਯੂ ਸਮਝੌਤਾ ਅਤੇ ਇਮੀਗ੍ਰੇਸ਼ਨ ਸੁਧਾਰਾਂ 'ਤੇ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦੇ ਹਾਂ ਤੇ ਅਸੀਂ ਅਮਰੀਕਾ ਦੀ ਸਹਾਇਤਾ ਲਈ ਨਵੇਂ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ | ਟਵੀਟਰ ਨੇ ਕਿਹਾ ਅੱਜ ਨਵੇਂ ਰਾਸ਼ਟਰਪਤੀ ਵਲੋਂ ਦਸਤਖ਼ਤ ਕੀਤੇ 'ਡੀ.ਏ.ਸੀ.ਏ. ਐਗਜ਼ੀਕਿਊਟਿਵ ਆਰਡਰ' ਸੁਪਨੇ ਲੈਣ ਵਾਲਿਆਂ ਲਈ ਨਵੀਂ ਉਮੀਦ ਪ੍ਰਦਾਨ ਕਰਦੇ ਹਨ |
ਵਾਈਟ ਹਾਊਸ ਤੇ ਕੈਪੀਟਲ ਹਿੱਲ 'ਤੇ ਰੌਸ਼ਨੀਆਂ ਅਤੇ ਆਤਿਸ਼ਬਾਜ਼ੀ
ਅੱਜ ਨਵੇਂ ਰਾਸ਼ਟਰਪਤੀ ਦੇ ਸਵਾਗਤ 'ਚ ਸ਼ਾਮ ਵੇਲੇ ਕੈਪੀਟਲ ਹਿੱਲ ਤੇ ਵਾਈਟ ਹਾਊਸ ਰੌਸ਼ਨੀਆਂ ਨਾਲ ਜਗਮਗਾ ਰਹੇ ਸਨ ਅਤੇ ਇਕ ਬਹੁਤ ਹੀ ਮਨਮੋਹਕ ਆਤਿਸ਼ਬਾਜ਼ੀ ਕੀਤੀ ਗਈ, ਜਿਸ ਨੂੰ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਬੜੀ ਹੀ ਉਤਸੁਕਤਾ ਨਾਲ ਦੇਖਿਆ | ਸਹੁੰ ਚੁੱਕਣ ਤੋਂ ਬਾਅਦ ਦੇਸ਼ ਲਈ ਜਾਨਾਂ ਵਾਰਨ ਵਾਲੇ ਫ਼ੌਜੀ ਸਮਾਰਕ 'ਤੇ ਜੋ ਬਾਈਡਨ ਅਤੇ ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਜਾਰਜ ਡਬਲਿਊ. ਬੁਸ਼ ਅਤੇ ਬਰਾਕ ਓਬਾਮਾ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਜੋ ਬਾਈਡਨ ਦੇ ਸਵਾਗਤ 'ਚ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ |
ਵਾਸ਼ਿੰਗਟਨ 'ਚ ਭੰਨ-ਤੋੜ
ਵਾਸ਼ਿੰਗਟਨ ਸਟੇਟ ਦੇ ਨਾਲ ਲਗਦੇ ਓਰੀਗਨ ਸਟੇਟ ਦੇ ਪੋਰਟਲੈਂਡ 'ਚ ਡੈਮੋਕ੍ਰੇਟਿਕ ਪਾਰਟੀ ਦੇ ਦਫ਼ਤਰ ਦੀ ਕੁਝ ਸ਼ਰਾਰਤੀਆਂ ਨੇ ਭੰਨ-ਤੋੜ ਕੀਤੀ, ਜਿਸ ਨਾਲ ਦਰਵਾਜ਼ੇ, ਖਿੜਕੀਆਂ ਦਾ ਨੁਕਸਾਨ ਹੋਇਆ | ਪੁਲਿਸ ਨੇ ਇਨ੍ਹਾਂ ਟਰੰਪ ਸਮਰਥਕ ਸ਼ਰਾਰਤੀਆਂ 'ਤੇ ਮਿਰਚਾਂ ਦੀ ਸਪਰੇਅ ਕਰਕੇ ਇਨ੍ਹਾਂ ਨੂੰ ਭਜਾਇਆ |
ਯੂਕਰੇਨ 'ਚ ਨਰਸਿੰਗ ਹੋਮ 'ਚ ਲੱਗੀ ਅੱਗ-15 ਮੌਤਾਂ
ਮਾਸਕੋ, 21 ਜਨਵਰੀ (ਏਜੰਸੀ)-ਯੂਕਰੇਨ ਦੇ ਸ਼ਹਿਰ ਖਾਰਕਿਵ 'ਚ ਵੀਰਵਾਰ ਨੂੰ ਇਕ ਨਿੱਜੀ ਨਰਸਿੰਗ ਹੋਮ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਕਿਹਾ ਕਿ ਦੋ ਮੰਜਿਲਾ ਇਮਾਰਤ ਨੂੰ ਲੱਗੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਖਾਰਕਿਵ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਰਸਿੰਗ ਹੋਮ ਦੇ ਮਾਲਕ ਅਤੇ ਕਰਮਚਾਰੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ |

ਕੋਰੋਨਾ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ 'ਚ ਭਿਆਨਕ ਅੱਗ-5 ਮੌਤਾਂ

ਪੁਣੇ, 21 ਜਨਵਰੀ (ਪੀ.ਟੀ.ਆਈ.)-ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਮੰਜਰੀ ਇਮਾਰਤ 'ਚ ਅੱਜ ਅਚਾਨਕ ਅੱਗ ਲੱਗ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਜਿਨ੍ਹਾਂ 5 ਵਿਅਕਤੀਆਂ ਦੀਆਂ ਲਾਸ਼ਾਂ ਅੱਗ ਬੁਝਾਊ ਕਰਮਚਾਰੀਆਂ ਨੂੰ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਮਿਲੀਆਂ ਹਨ, ਉਹ ਸਾਰੇ ਉਸਾਰੀ ਕਰਮਚਾਰੀ ਸਨ | ਉਨ੍ਹਾਂ ਦੱਸਿਆ ਕਿ ਇਮਾਰਤ 'ਚੋਂ 9 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਨਾਲ ਕੋਵੀਸ਼ੀਲਡ ਵੈਕਸੀਨ ਦੇ ਨਿਰਮਾਣ ਕਾਰਜਾਂ 'ਤੇ ਕੋਈ ਅਸਰ ਨਹੀਂ ਪਵੇਗਾ | ਸੂਤਰਾਂ ਨੇ ਕਿਹਾ ਕਿ ਜਿਸ ਇਮਾਰਤ 'ਚ ਅੱਗ ਲੱਗੀ ਹੈ, ਉਹ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਿਰਮਾਣ ਅਧੀਨ ਸਥਾਨ ਦਾ ਹਿੱਸਾ ਹੈ ਅਤੇ ਕੋਵੀਸ਼ੀਲਡ ਨਿਰਮਾਣ ਇਕਾਈ ਤੋਂ ਇਕ ਕਿੱਲੋਮੀਟਰ ਦੂਰ ਸਥਿਤ ਹੈ | ਇਸ ਲਈ ਕੋਵੀਸ਼ੀਲਡ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ | ਪੂਨਾਵਾਲਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਸਾਰੀਆਂ ਸਰਕਾਰਾਂ ਤੇ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ 'ਚ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਬਣਾਏ ਗਏ ਕਈ ਉਤਪਾਦਨ ਭਵਨਾਂ ਦੇ ਕਾਰਨ ਕੋਵੀਸ਼ੀਲਡ ਦੇ ਉਤਪਾਦਨ 'ਤੇ ਕੋਈ ਅਸਰ ਨਹੀਂ ਪਵੇਗਾ | ਪੂਨਾਵਾਲਾ ਨੇ ਕਿਹਾ ਕਿ ਸਾਨੂੰ ਅਜੇ ਕੁਝ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਮਿਲੀਆਂ ਹਨ | ਸਾਨੂੰ ਪਤਾ ਲੱਗਾ ਹੈ ਕਿ ਬਦਕਿਸਮਤੀ ਨਾਲ ਘਟਨਾ 'ਚ ਕੁਝ ਜਾਨਾਂ ਚੱਲੀਆਂ ਗਈਆਂ ਹਨ | ਇਸ ਨਾਲ ਸਾਨੂੰ ਡੂੰਘਾ ਦੁੱਖ ਪੁੱਜਾ ਹੈ ਅਤੇ ਅਸੀਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ | ਡੀ.ਸੀ.ਪੀ. ਨਮਰਤਾ ਪਾਟਿਲ ਨੇ ਦੱਸਿਆ ਕਿ ਅੱਗ ਇਮਾਰਤ ਦੀ ਚੌਥੀ ਤੇ ਪੰਜਵੀਂ ਮੰਜ਼ਿਲ 'ਤੇ ਦੁਪਹਿਰ 2:45 ਵਜੇ ਲੱਗੀ | ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ | ਚੀਫ਼ ਫਾਇਰ ਅਫ਼ਸਰ ਪ੍ਰਸ਼ਾਂਤ ਰਣਪੀਸ ਨੇ ਦੱਸਿਆ 15 ਪਾਣੀ ਦੇ ਟੈਂਕਰਾਂ ਦੀ ਮਦਦ ਨਾਲ ਕਰੀਬ 4:30 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ | ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਸਾਈਰਸ ਪੂਣਾਵਾਲਾ ਨੇ ਕਿਹਾ ਕਿ ਉਹ ਅੱਜ ਵਾਪਰੀ ਇਸ ਘਟਨਾ ਤੋਂ ਬੇਹੱਦ ਦੁਖੀ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰੇਕ ਮਿ੍ਤਕ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ |

ਨੰਦੇੜ 'ਚ ਪੰਜ ਸਾਲਾ ਬੱਚੀ ਦੀ ਜਬਰ ਜਨਾਹ ਉਪਰੰਤ ਹੱਤਿਆ

ਔਰੰਗਾਬਾਦ (ਮਹਾਰਾਸ਼ਟਰ), 21 ਜਨਵਰੀ (ਏਜੰਸੀ)-ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ 'ਚ ਇਕ ਵਿਅਕਤੀ ਵਲੋਂ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਉਪਰੰਤ ਹੱਤਿਆ ਕਰਨ ਦੀ ਖ਼ਬਰ ਹੈ | ਸਥਾਨਕ ਭੋਕਰ ਪੁਲਿਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੰਘੇ ਬੁੱਧਵਾਰ ਨੂੰ ਨੰਦੇੜ ਦੇ ਡਿਵਸ਼ੀ ਪਿੰਡ ਨੇੜੇ ਇਕ ਨਦੀ ਕਿਨਾਰੇ ਵਾਪਰੀ, ਜਿੱਥੋਂ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | 35 ਸਾਲਾ ਦੋਸ਼ੀ ਲੜਕੀ ਦੇ ਪਰਿਵਾਰ ਦੀ ਮਾਲਕੀ ਵਾਲੇ ਖੇਤ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ | ਬੁੱਧਵਾਰ ਬਾਅਦ ਦੁਪਹਿਰ ਦੋਸ਼ੀ ਬੱਚੀ ਨੂੰ ਨਦੀ ਦੇ ਇਕ ਪਾਸੇ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕਰਨ ਉਪਰੰਤ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ | ਦੋਸ਼ੀ ਘਟਨਾ ਸਥਾਨ ਦੇ ਨੇੜਿਓਾ ਮਿਲਿਆ ਤੇ ਉਸ ਨੂੰ ਗਿ੍ਫ਼ਤਾਰ ਲਿਆ ਗਿਆ | ਬੱਚੀ ਦਾ ਮਿ੍ਤਕ ਸਰੀਰ ਪੋਸਟਮਾਰਟਮ ਲਈ ਭੇਜਿਆ ਗਿਆ ਹੈ | ਲੜਕੀ ਦੇ ਪਿਤਾ ਤੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪ੍ਰਧਾਨ ਮੰਤਰੀ ਅਗਲੇ ਦੌਰ 'ਚ ਲਗਵਾਉਣਗੇ ਕੋਵਿਡ-19 ਟੀਕਾ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਕੋਵਿਡ ਟੀਕਾਕਰਨ ਮੁਹਿੰਮ ਦੇ ਦੂਜੇ ਗੇੜ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੀਕਾ ਲਾਇਆ ਜਾਵੇਗਾ | ਇਸੇ ਗੇੜ 'ਚ 50 ਸਾਲ ਤੋਂ ਵੱਧ ਉਮਰ ਦੇ ਸਾਰੇ ਮੁੱਖ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਟੀਕਾ ਲਾਇਆ ਜਾਵੇਗਾ ਪਰ ਟੀਕਿਆਂ ਦੀ ਭਰੋਸੇਯੋਗਤਾ ਨੂੰ ਲੈ ਕੇ ਅਜੇ ਵੀ ਸਵਾਲ ਉਠਾਏ ਜਾ ਰਹੇ ਹਨ | ਕਈ ਰਾਜਾਂ 'ਚ ਟੀਕਾਕਰਨ ਦੇ ਟੀਚੇ ਨੂੰ ਹੀ ਪੂਰਾ ਕਰਨ 'ਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ | ਹੁਣ ਟੀਕਾਕਰਨ ਦੇ ਦੂਜੇ ਗੇੜ 'ਚ ਜ਼ਿਆਦਾਤਰ ਨੇਤਾ ਤਰਜੀਹੀ ਸੂਚੀ 'ਚ ਸ਼ਾਮਿਲ ਹੋ ਜਾਣਗੇ | ਸਰਕਾਰ ਵਲੋਂ ਮਿੱਥੇ ਨੇਮਾਂ ਤਹਿਤ ਦੂਜੇ ਗੇੜ 'ਚ 50 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਗੰਭੀਰ ਬਿਮਾਰੀਆਂ ਵਾਲੇ 50 ਸਾਲ ਤੋਂ ਘੱਟ ਲੋਕਾਂ ਨੂੰ ਤਰਜੀਹੀ ਸੂਚੀ 'ਚ ਰੱਖਿਆ ਜਾਵੇਗਾ | ਸਰਕਾਰ ਵਲੋਂ ਨਿਰਧਾਰਤ ਉਮਰ ਹੱਦ 'ਚ ਦੇਸ਼ ਦੇ 75 ਫ਼ੀਸਦੀ ਸੰਸਦ ਮੈਂਬਰ ਭਾਰਤ ਸਰਕਾਰ ਦੇ 95 ਫ਼ਸਦੀ ਤੋਂ ਜ਼ਿਆਦਾ ਕੈਬਨਿਟ ਮੰਤਰੀ, 76 ਫ਼ੀਸਦੀ ਤੋਂ ਜ਼ਿਆਦਾ ਰਾਜਾਂ ਦੇ ਮੁੱਖ ਮੰਤਰੀ ਅਤੇ 80 ਫ਼ੀਸਦੀ ਰਾਜ ਮੰਤਰੀ ਇਸ ਘੇਰੇ 'ਚ ਆਉਂਦੇ ਹਨ | ਸਰਕਾਰ ਵਲੋਂ ਦਿੱਤੇ ਅੰਕੜਿਆਂ ਮੁਤਾਬਿਕ ਪਹਿਲੇ ਗੇੜ 'ਚ ਹੁਣ ਤੱਕ 7 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ |
ਸਾਡੀ ਵੈਕਸੀਨ ਸੁਰੱਖਿਅਤ-ਹਰਸ਼ ਵਰਧਨ
ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਵੀਰਵਾਰ ਨੂੰ ਟੀਕੇ ਨੂੰ ਲੈ ਕੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਾਡਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਜੋ ਮਾੜੇ ਪ੍ਰਭਾਵ ਦੇਖੇ ਜਾ ਰਹੇ ਹਨ ਉਹ ਆਮ ਹਨ ਅਤੇ ਕਿਸੇ ਵੀ ਟੀਕਾਕਰਨ ਤੋਂ ਬਾਅਦ ਵੇਖੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵਲੋਂ ਸਿਆਸੀ ਕਾਰਨਾਂ ਕਾਰਨ ਟੀਕੇ ਬਾਰੇ ਕੀਤਾ ਜਾ ਰਿਹਾ ਝੂਠਾ ਪ੍ਰਚਾਰ ਮੰਦਭਾਗਾ ਹੈ | ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਰਨ ਹੀ ਕੁਝ ਲੋਕ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ |

ਪਾਕਿਸਤਾਨੀ ਗੋਲੀਬਾਰੀ 'ਚ ਫ਼ੌਜ ਦਾ ਹੌਲਦਾਰ ਸ਼ਹੀਦ

ਸ੍ਰੀਨਗਰ/ ਜੰਮੂ, 21 ਜਨਵਰੀ (ਮਨਜੀਤ ਸਿੰਘ)-ਜ਼ਿਲ੍ਹਾ ਪੁਣਛ ਦੇ ਨਾਲ ਲਗਦੀ ਨਿਯੰਤਰਣ ਰੇਖਾ 'ਤੇ ਫੌਜ ਦਾ ਇਕ ਹੌਲਦਾਰ ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਸ਼ਹੀਦ ਹੋ ਗਿਆ | ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ 10 ਜੈਕ ਰਾਈਫ਼ਲ ਨਾਲ ਸਬੰਧਿਤ ਹੌਲਦਾਰ ਨਿਰਮਲ ...

ਪੂਰੀ ਖ਼ਬਰ »

ਧਮਾਕਿਆਂ ਨਾਲ ਦਹਿਲਿਆ ਬਗ਼ਦਾਦ-32 ਮੌਤਾਂ

ਬਗਦਾਦ, 21 ਜਨਵਰੀ (ਏਜੰਸੀ)-ਇਰਾਕ ਦੀ ਰਾਜਧਾਨੀ ਬਗਦਾਦ 'ਚ ਵੀਰਵਾਰ ਨੂੰ ਇਕ ਭੀੜ ਵਾਲੇ ਬਾਜ਼ਾਰ 'ਚ ਦੋ ਆਤਮਘਾਤੀ ਬੰਬ ਧਮਾਕੇ ਹੋਏ, ਜਿਸ 'ਚ ਘੱਟੋ-ਘੱਟ 32 ਲੋਕਾਂ ਦੀ ਮੌਤ, ਜਦਕਿ 110 ਹੋਰ ਜ਼ਖ਼ਮੀ ਹੋ ਗਏ | ਕੇਂਦਰੀ ਬਗਦਾਦ ਦੇ ਬਾਬ-ਅਲ ਸ਼ਰਕੀ ਵਪਾਰਕ ਖੇਤਰ ਨੂੰ ਨਿਸ਼ਾਨਾ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਪੁਲਿਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਹਰਿਆਣਾ ਸਰਕਾਰ ਵਲੋਂ ਵੀਰਵਾਰ ਦੇਰ ਸ਼ਾਮ ਤੱਕ ਇਕ ਵੱਡੇ ਫ਼ੈਸਲੇ ਤਹਿਤ ਕਈ ਪੁਲਿਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਹਰਿਆਣਾ ਦੇ ਡੀ.ਜੀ.ਪੀ. ਕਵਲ ਨੈਣ ਵਲੋਂ ਦੇਰ ਰਾਤ ਜਾਰੀ ਕੀਤੇ ਗਏ ਇਕ ਆਦੇਸ਼ ...

ਪੂਰੀ ਖ਼ਬਰ »

11ਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਤੋਮਰ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ 11ਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ 11 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਕਰਨ ਵਾਲੇ ਪਿਓ-ਪੁੱਤਰ ਨੂੰ ਮੌਤ ਦੀ ਸਜ਼ਾ

ਸਾਗਰ, 21 ਜਨਵਰੀ (ਏਜੰਸੀ)-ਇਕ ਸਥਾਨਕ ਅਦਾਲਤ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਗਰ 'ਚ ਆਪਣੀ 11 ਸਾਲਾ ਰਿਸ਼ਤੇਦਾਰ ਬੱਚੀ ਨਾਲ ਜਬਰ ਜਨਾਹ ਤੇ ਸਿਰ ਕਲਮ ਕਰਨ ਵਾਲੇ ਪਿਓ-ਪੁੱਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਵਧੀਕ ਸੈਸ਼ਨ ਜੱਜ ਵਲੋਂ ਉਕਤ ਸਜ਼ਾ ਇਕ 42 ਸਾਲਾ ਵਿਅਕਤੀ ਤੇ ਉਸ ...

ਪੂਰੀ ਖ਼ਬਰ »

ਕੇਂਦਰ ਨੂੰ ਗਲਤਫ਼ਹਿਮੀ ਕਿ ਕਿਸਾਨ ਅੰਦੋਲਨ ਸਿਰਫ਼ ਪੰਜਾਬ ਤੇ ਹਰਿਆਣਾ ਦਾ-ਹੇਮੰਤ ਸੋਰੇਨ

ਨਵੀਂ ਦਿੱਲੀ, 21 ਜਨਵਰੀ (ਏਜੰਸੀ)-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕੇਂਦਰ ਵਲੋਂ ਕਾਨੂੰਨ ਕੁਝ ਸਮੇਂ ਲਈ ਮੁਅੱਤਲ ਕਰਨ ਦੇ ਪੇਸ਼ ਕੀਤੇ ਜਾ ਰਹੇ ਪ੍ਰਸਤਾਵ 'ਤੇ ਸਵਾਲ ਖੜੇ੍ਹ ਕਰਦਿਆਂ ਕਿਹਾ ਕਿ ਸਰਕਾਰ ਗਲਤਫਹਿਮੀ ...

ਪੂਰੀ ਖ਼ਬਰ »

ਯੂ.ਪੀ. ਪੁਲਿਸ ਵਲੋਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦਾ ਮਾਮਲਾ

ਦਿੱਲੀ ਕਮੇਟੀ ਪ੍ਰਧਾਨ ਸਿਰਸਾ

ਯੂ.ਪੀ. ਪੁਲਿਸ ਵਲੋਂ ਗਿ੍ਫ਼ਤਾਰ ਨਵੀਂ ਦਿੱਲੀ, 21 ਜਨਵਰੀ (ਜਗਤਾਰ ਸਿੰਘ)-ਉੱਤਰ ਪ੍ਰਦੇਸ਼ ਪੁਲਿਸ ਵਲੋਂ ਬਰੇਲੀ ਤੇ ਆਲੇ-ਦੁਆਲੇ ਦੇ ਜ਼ਿਲਿ੍ਹਆਂ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਕੀਤੇ ਜਾ ਰਹੇ ਯਤਨਾਂ ਦੀ ਰਿਪੋਰਟਾਂ ਮਿਲਦਿਆਂ ਹੀ ਇਕ ਵਫ਼ਦ ਸਮੇਤ ਯੂ. ...

ਪੂਰੀ ਖ਼ਬਰ »

ਜੰਤਰ ਮੰਤਰ ਧਰਨੇ 'ਤੇ ਬੈਠੇ ਕਾਂਗਰਸੀ ਆਗੂਆਂ ਦੀ ਹਮਾਇਤ 'ਚ ਆਏ ਜਾਖੜ

ਨਵੀਂ ਦਿੱਲੀ, 21 ਜਨਵਰੀ (ਉਪਮਾ ਡਾਗਾ ਪਾਰਥ)-ਕਿਸਾਨਾਂ ਦੀ ਹਮਾਇਤ 'ਚ ਜੰਤਰ ਮੰਤਰ ਧਰਨੇ 'ਤੇ ਬੈਠੇ ਤਿੰਨੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਨੂੰ ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ...

ਪੂਰੀ ਖ਼ਬਰ »

ਸਾਡੇ ਆਪਣੇ ਖੇਤਰ 'ਚ ਉਸਾਰੀ ਆਮ ਗੱਲ-ਚੀਨ

ਬੀਜਿੰਗ, 21 ਜਨਵਰੀ (ਏਜੰਸੀ)-ਅਰੁਣਾਚਲ ਪ੍ਰਦੇਸ਼ 'ਚ ਨਵਾਂ ਪਿੰਡ ਬਣਾਉਣ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਦੇ ਵਿਕਾਸ ਤੇ ਉਸਾਰੀ ਦੀਆਂ ਗਤੀਵਿਧੀਆਂ ਉਸ ਦੇ 'ਆਪਣੇ ਖੁਦ ਦੇ ਖੇਤਰ ਅੰਦਰ ਆਮ ਵਾਂਗ' ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX