ਤਾਜਾ ਖ਼ਬਰਾਂ


ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  14 minutes ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  16 minutes ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  22 minutes ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  27 minutes ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  29 minutes ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  37 minutes ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  47 minutes ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  about 1 hour ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕ
. . .  about 1 hour ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  about 1 hour ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  about 1 hour ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  about 2 hours ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  about 2 hours ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  about 2 hours ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  about 3 hours ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  about 3 hours ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ - ਅਧਿਕਾਰੀ
. . .  about 3 hours ago
ਨਵੀਂ ਦਿੱਲੀ, 14 ਮਈ - ਸੀ.ਬੀ.ਐੱਸ.ਈ. ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ , ਕਿਉਂਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ...
ਪੁਲਿਸ ਦੀ ਹੋਟਲ 'ਚ ਰੇਡ , ਜੋੜੇ ਕੀਤੇ ਕਾਬੂ
. . .  about 4 hours ago
ਫੁੱਲਾਂਵਾਲ (ਲੁਧਿਆਣਾ),14 ਮਈ (ਮਨਜੀਤ ਸਿੰਘ ਦੁੱਗਰੀ) - ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਸੜਕ ਲੁਧਿਆਣਾ ਸਥਿਤ ਫਾਈਵ ਜੀ ਵਿਲਾ ਹੋਟਲ 'ਚ ਕਰਫ਼ਿਊ ਦੌਰਾਨ ਕੁਝ ਜੋੜੇ ਥਾਣਾ ...
ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ
. . .  about 5 hours ago
ਜਲੰਧਰ ,14 ਮਈ - ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ ...
ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਕੀਤੀ ਦੋਸਤੀ, ਫਿਰ ਮਿਲਣ ਦੇ ਬਹਾਨੇ 25 ਲੋਕਾਂ ਨੇ ਕੀਤਾ ਸਮੂਹਿਕ ਜਬਰ ਜਨਾਹ
. . .  about 5 hours ago
ਪਲਵਲ (ਹਰਿਆਣਾ) 14 ਮਈ - ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਦੋਸਤੀ ਕੀਤੀ ਗਈ ਅਤੇ ਬਾਅਦ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ...
ਵਿਧਾਇਕ ਚੌਧਰੀ ਮੰਗੂਪੁਰ ਵਲੋਂ ਕੋਰੋਨਾ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਅੰਗਰਕਸ਼ਕ ਕਿੱਟਾਂ
. . .  about 1 hour ago
ਬਲਾਚੌਰ, 14 ਮਈ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ) - ਬਲਾਚੌਰ ਹਲਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮਾਜ ਸੇਵਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਗੱਡ ਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤਾਂ ਲਈ ਨਿੱਜੀ ਤੌਰ 'ਤੇ ਅੰਗਰਕਸ਼ਕ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਧਰਨਾ
. . .  about 5 hours ago
ਲੱਖੋ ਕੇ ਬਹਿਰਾਮ, 14 ਮਈ (ਰਾਜਿੰਦਰ ਸਿੰਘ ਹਾਂਡਾ) - ਬੀਤੀ ਕੱਲ੍ਹ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਲੱਖੋ ...
ਕੋਰੋਨਾ ਇਕ ਜੀਵ ਹੈ ਅਤੇ ਉਸ ਨੂੰ ਵੀਂ ਜਿਉਣ ਦਾ ਅਧਿਕਾਰ ਹੈ - ਤ੍ਰਿਵੇਂਦਰ ਰਾਵਤ
. . .  about 6 hours ago
ਨਵੀਂ ਦਿੱਲੀ ,14 ਮਈ - ਕੋਰੋਨਾ ਸੰਕਟ ਦੇ ਵਿਚਕਾਰ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬ ਬਿਆਨ ਦਿੱਤਾ...
ਬਾਘਾ ਪੁਰਾਣਾ ਦੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸਵਾਹ
. . .  about 6 hours ago
ਬਾਘਾਪੁਰਾਣਾ,14 ਮਈ (ਬਲਰਾਜ ਸਿੰਗਲਾ) ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਮਾਘ ਸੰਮਤ 552

ਤਰਨਤਾਰਨ

ਕੌਮੀ ਏਕਤਾ ਦਾ ਸੱਦਾ ਦਿੰਦਿਆਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਲਾਲੀ ਕੈਰੋਂ, ਵਿਕਾਸ ਮਰਵਾਹਾ)- 72ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਪਰੇਡ ਦਾ ਨਿਰੀਖਣ ਕੀਤਾ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਐੱਸ.ਐੱਸ.ਪੀ. ਧਰੁਮਨ ਐੱਚ. ਨਿੰਬਾਲੇ ਉਨ੍ਹਾਂ ਨਾਲ ਸਨ | ਸਮਾਗਮ ਦੌਰਾਨ ਹਲਕਾ ਵਿਧਾਇਕ ਤਰਨ ਤਾਰਨ ਡਾ: ਧਰਮਬੀਰ ਅਗਨੀਹੋਤਰੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਰੇਡ ਕਮਾਂਡਰ ਡੀ.ਐੱਸ.ਪੀ. ਰਮਨਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪੰਜਾਬ ਪੁਲਿਸ ਤੇ ਮਹਿਲਾ ਪੁਲਿਸ ਨੇ ਪਰੇਡ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਮਾਰਚ ਪਾਸਟ ਕਰਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ | ਵੱਖ-ਵੱਖ ਵਿਭਾਗਾਂ ਵਲੋਂ ਵਿਕਾਸ ਅਤੇ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀਆਂ ਦਿਲਕਸ਼ ਝਾਕੀਆਂ ਵੀ ਕੱਢੀਆਂ ਗਈਆਂ | ਆਪਣੇ ਸੰਬੋਧਨ ਦੌਰਾਨ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਮੁਲਕ ਨੂੰ ਆਜ਼ਾਦੀ ਮਿਲੀ ਤੇ ਡਾ: ਭੀਮ ਰਾਓ ਅੰਬੇਡਕਰ ਤੇ ਹੋਰਨਾਂ ਸ਼ਖਸੀਅਤਾਂ ਦੀ ਸਖ਼ਤ ਘਾਲਣਾ ਸਦਕਾ ਮੁਲਕ ਅੰਦਰ ਲੋਕਤੰਤਰੀ ਵਿਵਸਥਾ ਸਥਾਪਿਤ ਹੋਈ | ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਹੀ ਸਹੀ ਮਾਅਨਿਆਂ ਵਿਚ ਗਣਰਾਜ ਦੀ ਸਥਾਪਨਾ ਹੋਈ ਤੇ ਭਾਰਤੀਆਂ ਦੇ ਸੁਪਨੇ ਸਾਕਾਰ ਹੋਏ | ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜ਼ਮਹੂਰੀਅਤ ਹੋਣ ਦਾ ਮਾਣ ਹਾਸਲ ਹੈ | ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਿਲ ਅਤੇ ਚੁਣੌਤੀਪੂਰਨ ਸਮੇਂ 'ਚੋਂ ਗੁਜ਼ਰ ਰਹੇ ਹਾਂ, ਜਦੋਂ ਕੋਰੋਨਾ ਮਹਾਂਮਾਰੀ ਨੇ ਸਾਡੇ ਸੂਬੇ ਤੇ ਮੁਲਕ ਸਮੇਤ ਪੂਰੀ ਦੁਨੀਆ ਨੂੰ ਆਪਣੀ ਗਿ੍ਫ਼ਤ ਵਿਚ ਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਵਿਚ ਜ਼ਿਲ੍ਹਾ ਤਰਨ ਤਾਰਨ ਨੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਇਸ ਬਿਮਾਰੀ 'ਤੇ ਤੇਜ਼ੀ ਨਾਲ ਕਾਬੂ ਪਾਉਣ ਅਤੇ ਇਸ ਦਾ ਫੈਲਾਅ ਰੋਕਣ ਵਿਚ ਕਾਫੀ ਹੱਦ ਤੱਕ ਸਫ਼ਲ ਹੋਇਆ ਹੈ | ਜ਼ਿਲੇ੍ਹ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿਚ 'ਸਮਾਰਟ ਵਿਲੇਜ਼' ਮੁਹਿੰਮ ਤਹਿਤ ਪਹਿਲੇ ਫੇਜ਼ ਦੌਰਾਨ 339 ਪੰਚਾਇਤਾਂ 'ਚ 759 ਕੰਮਾਂ ਲਈ ਲਗਭਗ 37 ਕਰੋੜ ਜਾਰੀ ਕੀਤੇ ਗਏ ਹਨ, ਇਸ ਰਾਸ਼ੀ ਨਾਲ ਗਲੀਆਂ, ਨਾਲੀਆਂ, ਸ਼ਮਸ਼ਾਨ ਘਾਟ, ਛੱਪੜਾਂ ਦੀ ਸਫ਼ਾਈ ਤੇ ਜਿੰਮ ਆਦਿ ਬਣਾਉਣ ਖਰਚ ਕੀਤੀ ਗਈ ਹੈ | ਇਸ ਤੋਂ ਇਲਾਵਾ 'ਸਮਾਰਟ ਵਿਲੇਜ਼' ਮੁਹਿੰਮ ਤਹਿਤ ਦੂਜੇ ਫੇਜ਼ ਦੌਰਾਨ 574 ਪੰਚਾਇਤਾਂ ਨੂੰ 1217 ਕੰਮਾਂ ਲਈ 16209.50 ਲੱਖ ਰੁਪਏ ਜਾਰੀ ਕੀਤੇ ਗਏ ਸਨ ਜਿਸ ਤਹਿਤ 907 ਕੰਮ ਸ਼ੁਰੂ ਕੀਤੇ ਗਏ ਹਨ ਜਿਸ 'ਤੇ 5703 ਲੱਖ ਖਰਚ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਰਨ ਤਾਰਨ ਵਿਖੇ ਨੌਵੇਂ ਪਾਤਸ਼ਾਹ ਦੇ ਨਾਂਅ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਬਣਾਈ ਗਈ ਹੈ | ਜ਼ਿਲ੍ਹਾ ਤਰਨ ਤਾਰਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 1-1 ਕਰੋੜ ਰੁਪਏ ਖਰਚ ਕਰਕੇ ਵਿਸ਼ੇਸ਼ ਵਿਕਾਸ ਕਾਰਜ ਕਰਵਾਏ ਗਏ ਹਨ | ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ 163 ਰੁਜ਼ਗਾਰ ਮੇਲੇ ਤੇ ਪਲੇਸਮੈਂਟ ਕੈਂਪ ਲਗਾਏ ਗਏ ਹਨ, ਜਿੰਨ੍ਹਾਂ ਵਿਚ 22034 ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਰਾਹੀਂ ਨੌਕਰੀ ਮੁਹੱਈਆ ਕਰਵਾਈ ਗਈ | ਮਗਨਰੇਗਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੁੱਲ 41,847 ਘਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ 14,35,508 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ | ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵੱਡੇ ਉਪਰਾਲੇ ਅਧੀਨ ਹਰ ਵਰਗ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨ ਲਈ ਜ਼ਿਲ੍ਹਾ ਤਰਨ ਤਾਰਨ ਵਿਚ 40 ਖੇਡ ਦੇ ਮੈਦਾਨ ਲੱਗਪਗ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 4 ਖੇਡ ਮੈਦਾਨ ਤਿਆਰ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਪਿੰਡਾਂ ਵਿਚ ਪਾਰਕਾਂ ਤਿਆਰ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਵਿਚ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਹੁਣ ਤੱਕ ਜ਼ਿਲ੍ਹੇ ਵਿੱਚ 27 ਪਾਰਕਾਂ ਲੱਗਪਗ 2 ਕਰੋੜ ਰੁਪਏ ਦੀ
ਲਾਗਤ ਨਾਲ ਤਿਆਰ ਕੀਤੀਆਂ ਜਾ ਚੁੱਕੀਆਂ ਤੇ ਇਸ ਤੋਂ ਇਲਾਵਾ 45 ਹੋਰ ਨਵੀਆਂ ਪਾਰਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ | ਇਸ ਕੰਮ ਨੂੰ ਤਰਜੀਹ ਦਿੰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਲੋਂ ਲੱਗਪਗ ਸਾਰੇ ਪਿੰਡ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਜ਼ਿਲ੍ਹੇ ਦੇ ਪਿੰਡ ਗੱਗੋਬੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 10,97,500 ਰੁਪਏ ਦੀ ਲਾਗਤ ਨਾਲ ਨੂੰ ਸਮਾਰਟ ਸਕੂਲ ਬਣਾਏ ਜਾਣ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਪਿੰਡ ਬਾਹਮਣੀ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ 6,64,684 ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ ਬਣਾਇਆ ਗਿਆ ਹੈ | ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ 212.65 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿਚੋਂ ਅੱਜ ਜ਼ਿਲ੍ਹੇ ਦੇ 13 ਪਿੰਡਾਂ ਵਿਚ 569.54 ਲੱਖ ਰੁਪਏ ਦੇ ਪ੍ਰੋਜੈਕਟ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ | ਜ਼ਿਲ੍ਹੇ ਦੇ ਪਿੰਡ ਭੁੱਚਰ ਕਲਾਂ ਵਿਖੇ ਨਹਿਰੀ ਪਾਣੀ ਨੂੰ ਪੀਣ ਯੋਗ ਬਣਾ ਕੇ ਜ਼ਿਲ੍ਹੇ ਦੇ 99 ਪਿੰਡਾਂ ਨੂੰ ਪੀਣ ਵਾਲ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ੇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ 'ਤੇ ਲਗਭਗ 188.65 ਕਰੋੜ ਰੁਪਏ ਦੀ ਲਾਗਤ ਆਵੇਗੀ | ਮੁੱਖ ਮਹਿਮਾਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਰਾਸ਼ਟਰੀ ਬਾਲੜੀ ਦਿਵਸ ਸਬੰਧੀ ਨਵ-ਜਨਮੀਆਂ ਬੱਚੀਆਂ ਦੀਆਂ ਮਾਵਾਂ ਤੇ ਬਾਲੜੀਆਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਕੋਵਿਡ-19 ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ | ਪਰੇਡ ਵਿਚ ਭਾਗ ਲੈਣ ਵਾਲੀਆਂ ਟੁਕੜੀਆਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐੱਸ.ਡੀ. ਐੈੱਮ. ਤਰਨ ਤਾਰਨ ਰਜਨੀਸ਼ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦਰ ਸਿੰਘ ਤੋਂ ਇਲਾਵਾ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ ਸ਼ੇਰੋਂ, ਸੁਬੇਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਰਨ ਤਾਰਨ, ਹਰਜਿੰਦਰ ਸਿੰਘ ਢਿੱਲੋਂ ਚੇਅਰਮੈਨ ਨਗਰ ਸੁਧਾਰ ਟਰੱਸਟ, ਅਵਤਾਰ ਸਿੰਘ ਤਨੇਜਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸੋਨੂੰ ਦੋਦੇ, ਗੁਰਿੰਦਰ ਸਿੰਘ ਲੋਹੇ ਵਾਲੇ, ਮਨਜੀਤ ਸਿੰਘ ਢਿੱਲੋਂ, ਪਿੰ੍ਰਸੀਪਲ ਰਣਜੀਤ ਭਾਟੀਆ, ਪੂਰਨ ਸਿੰਘ ਚੇਅਰਮੈਨ ਸੰਮਤੀ ਚੋਹਲਾ ਸਾਹਿਬ, ਚੋਹਲਾ ਸੰਮਤੀ ਮੈਂਬਰ, ਡੀ.ਈ.ਓ. ਸੁਸ਼ੀਲ ਕੁਮਾਰ, ਪ੍ਰਮਜੀਤ ਸਿੰਘ ਡਿਪਟੀ ਡੀ.ਈ.ਓ. ਤੇ ਹੋਰ ਸਖਸ਼ੀਅਤਾਂ ਤੇ ਪਤਵੰਤੇ ਹਾਜ਼ਰ ਸਨ |
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰਾ ਵਿਖੇ ਗਣਤੰਤਰ ਦਿਵਸ ਮਨਾਇਆ
ਤਰਨ ਤਾਰਨ, (ਹਰਿੰਦਰ ਸਿੰਘ)¸ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰਾ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਬੱਚਿਆਂ ਵਲੋਂ ਦੇਸ਼ ਭਗਤੀ ਦੇ ਗ਼ੀਤ ਦੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਤੇ ਪਰੇਡ ਵਿਚ ਹਿੱਸਾ ਲਿਆ ਗਿਆ | ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਕੁਲਦੀਪ ਸਿੰਘ ਕੁਹਾੜਕਾ, ਤੇਜਿੰਦਰਪਾਲ ਸਿੰਘ ਚਾਵਲਾ ਅਤੇ ਪਿ੍ੰਸੀਪਲ ਅੰਜੂ ਅਰੋੜਾ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਪਿ੍ੰਸੀਪਲ ਸਾਹਿਬਾਨ ਵਲੋਂ ਬੱਚਿਆਂ ਨੂੰ ਸਾਡੇ ਸੰਵਿਧਾਨ ਬਾਰੇ ਦੱਸਿਆ ਗਿਆ |
ਲੋਟਸ ਵੈਲੀ ਸਕੂਲ ਕੋਟ ਮੁਹੰਮਦ ਵਿਖੇ ਗਣਤੰਤਰ ਦਿਵਸ ਮਨਾਇਆ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਵਿਖੇ ਗਣਤੰਤਰ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਅਸੈਂਬਲੀ ਕਰਵਾਈ ਗਈ ਜਿਸ 'ਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਅਸੈਂਬਲੀ ਦੀ ਸ਼ੁਰੂਆਤ ਭਾਸ਼ਣ ਦੇ ਦੁਆਰਾ ਕੀਤੀ ਗਈ | ਵਿਦਿਆਰਥੀਆਂ ਨੇ ਗਣਤੰਤਰ ਦਿਵਸ ਮਨਾਉਣ ਦੇ ਕਾਰਨਾਂ ਅਤੇ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਮੌਕੇ ਤੇ ਗਣਤੰਤਰ ਦਿਵਸ ਨਾਲ ਸੰਬੰਧਤ ਵੱਖ-ਵੱਖ ਚਾਰਟ ਤੇ ਪੋਸਟਰ ਬਣਾ ਕੇ ਵਿਦਿਆਰਥੀਆਂ ਨੇ ਦੇਸ਼ ਦੇ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਪ੍ਰਗਟਾਈ | ਅੰਤ ਵਿਚ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਮੈਡਮ ਜਤਿੰਦਰ ਕੌਰ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਚੋਹਲਾ ਸਾਹਿਬ, (ਬਲਵਿੰਦਰ ਸਿੰਘ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਾਲਾਹ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਸਕੂਲ ਦੇ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਵੀ ਤੋਂ 12 ਵੀਂ ਕਲਾਸ ਤੱਕ ਸਕੂਲ ਖੁੱਲ੍ਹ ਗਏ ਹਨ ਤੇ 2021-21 ਸੈਸ਼ਨ ਦੀਆਂ ਨਵੀਆਂ ਅਡਮਿਸ਼ਨ ਚਾਲੂ ਹਨ | ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਨੇ ਨਵੇਂ ਬਚਿਆਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਭੱਟੀ ਵੀ ਮੌਜੂਦ ਸਨ |
ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ
ਮੀਆਂਵਿੰਡ, (ਗੁਰਪ੍ਰਤਾਪ ਸਿੰਘ ਸੰਧੂ)- ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਵਿਖੇ ਪਿ੍ੰਸੀਪਲ ਮੈਡਮ ਜਗਪ੍ਰੀਤ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਨਾਲ ਸਬੰਧਤ ਕਵਿਤਾਵਾਂ, ਭਾਸ਼ਣ ਤੇ ਐਕਸ਼ਨ ਗੀਤ ਪੇਸ਼ ਕੀਤੇ | ਪਿ੍ੰਸੀਪਲ ਜਗਪ੍ਰੀਤ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹਰੇਕ ਇਤਿਹਾਸਕ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਸਕੂਲ ਦੇ ਡਾਇਰੈਕਟਰ ਸਰਪੰਚ ਜਸਪਾਲ ਸਿੰਘ ਰੰਧਾਵਾ ਨੇ ਆਪਣੇ ਭਾਸ਼ਣ ਮੌਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਅਮਰਕੋਟ, (ਗੁਰਚਰਨ ਸਿੰਘ ਭੱਟੀ)-ਭਿੱਖੀਵਿੰਡ ਸਬ-ਡਵੀਜ਼ਨ ਦਾ ਤਹਿਸੀਲ ਪੱਧਰੀ 72ਵਾਂ ਗਣਤੰਤਰ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਵਲਟੋਹਾ ਵਿਖੇ ਵੱਡੇ ਪੱਧਰ 'ਤੇ ਮਨਾਇਆ ਗਿਆ | ਤਹਿਸੀਲਦਾਰ ਲਖਵਿੰਦਰ ਸਿੰਘ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਮੌਕੇ ਡੀ.ਐੱਸ.ਪੀ. ਰਾਜਬੀਰ ਸਿੰਘ ਭਿੱਖੀਵਿੰਡ, ਬੀ.ਡੀ.ਪੀ.ਓ. ਲਾਲ ਸਿੰਘ ਭੱਟੀ, ਤੀਰਥ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ, ਪਿ੍ੰਸੀਪਲ ਵਿਜੇ ਕੁਮਾਰ, ਐੱਸ.ਐੱਚ.ਓ. ਬਲਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਵਲਟੋਹਾ, ਸਰਪੰਚ ਨਿਰਮਲ ਸਿੰਘ ਦਿਓਲ, ਸਰਪੰਚ ਜੱਜਬੀਰ ਸਿੰਘ ਵਲਟੋਹਾ, ਪੰਚਾਇਤ ਸਕੱਤਰ ਰਾਜਬੀਰ ਸਿੰਘ, ਪੰਚਾਇਤ ਸਕੱਤਰ ਪਰਮਜੀਤ ਸਿੰਘ, ਸਰਪੰਚ ਜੋਬਨ ਠੱਠੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਪ੍ਰਸ਼ਾਸਨਿਕ ਅਧਿਕਾਰੀ ਤੇ ਪੰਚ ਸਰਪੰਚ ਹਾਜ਼ਰ ਸਨ |
ਖਡੂਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਰੋਹਿਤ ਗੁਪਤਾ ਨੇ ਲਹਿਰਾਇਆ ਤਿਰੰਗਾ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)- ਦਾਣਾ ਮੰਡੀ ਖਡੂਰ ਸਾਹਿਬ ਵਿਖੇ ਸਬ-ਡਵੀਜ਼ਨਲ ਦੇ ਸਮੁੱਚੇ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਧੂੁਮ ਧਾਮ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਐੱਸ.ਡੀ.ਐੱਮ. ਖਡੂਰ ਸਾਹਿਬ ਰਹਿਤ ਗੁਪਤਾ ਨੇ ਕੌਮੀ ਝੰਡਾ ਲਹਿਰਾਇਆ ਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ | ਵਨੀਤਾ ਕੁਮਾਰੀ ਅਡੀਸ਼ਨਲ ਜੱਜ ਖਡੂਰ ਸਾਹਿਬ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਰੋਹਿਤ ਗੁਪਤਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲੈਣ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਹਨ ਤੇ ਇਸ ਨੂੰ ਯਾਦ ਰੱਖਦੇ ਹੋਏ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਈਏ ਅਤੇ ਸਮਾਜਿਕ ਕਰੀਤੀਆਂ ਨੂੰ ਜੜ੍ਹੋਂ ਖਤਮ ਕਰੀਏ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਭੀਸ਼ੇਕ ਵਰਮਾ ਤਹਿਸੀਲਦਾਰ ਖਡੂਰ ਸਾਹਿਬ, ਏ.ਐੱਫ.ਐੱਸ.ਓ. ਕੰਵਲਜੀਤ ਸਿੰਘ, ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ ਖਡੂਰ ਸਾਹਿਬ, ਗੁਰਮੀਤ ਸਿੰਘ ਬੀ.ਡੀ.ਪੀ.ਓ. ਖਡੂਰ ਸਾਹਿਬ, ਇਕਬਾਲ ਸਿੰਘ ਡੀ.ਐੱਸ.ਪੀ., ਡਾ. ਅਮਰਬੀਰ ਸਿੰਘ, ਦਲਬੀਰ ਸਿੰਘ ਸਬ-ਇੰਸ. ਬਾਗਬਾਨੀ, ਰਾਜਵਿੰਦਰ ਸਿੰਘ ਸੁਪਰਡੰਟ, ਸੁਖਪ੍ਰੀਤ ਸਿੰਘ ਪਟਵਾਰੀ, ਅਵਤਾਰ ਸਿੰਘ ਰੀਡਰ, ਬਲਜਿੰਦਰ ਸਿੰਘ ਕਲਰਕ, ਜਤਿੰਦਰ ਸਿੰਘ ਕਲਰਕ, ਜੋਗਾ ਸਿੰਘ ਕਲਰਕ, ਗੁਰਸੇਵਕ ਸਿੰਘ ਰਜਿਸ਼ਟਰੀ ਕਲਰਕ, ਬਿਕਰਮਜੀਤ ਸਿੰਘ ਜੀ.ਓ.ਜੀ. ਹੈੱਡ ਤੋਂ ਇਲਾਵਾ ਵੱਖ-ਵੱਖ ਵਿਭਾਂਗਾ ਦੇ ਕਰਮਚਾਰੀ ਹਾਜ਼ਰ ਸਨ |
ਅਮਰਪੁਰੀ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਗਣਤੰਤਰ ਦਿਵਸ ਮਨਾਇਆ
ਗੋਇੰਦਵਾਲ ਸਾਹਿਬ, (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਵਿੱਦਿਅਕ ਸੰਸਥਾ ਅਮਰਪੁਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਸਕੂਲ ਕੈਂਪਸ ਵਿਚ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਗਣਤੰਤਰ ਦਿਵਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਅਨੁਰਾਧਾ ਚੰਦੇਲ ਨੇ ਸਕੂਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕਰਦੇ ਹੋਏ ਕਿਸੇ ਭਾਰੀ ਇਕੱਠ ਕੀਤਿਆਂ ਬਗੈਰ ਸਰਕਾਰ ਵਲੋਂ ਜਾਰੀ ਕੀਤੀਆਂ ਕੋਰੋਨਾ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਤੇ ਆਪਣੇ ਸੰਬੋਧਨ ਦੌਰਾਨ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਸਭ ਨੂੰ ਜਾਣੂ ਕਰਵਾਇਆ |
ਗਣਤੰਤਰ ਦਿਵਸ ਸਮਾਗਮ ਦੌਰਾਨ ਰੇਲਵੇ ਸਟੇਸ਼ਨ ਪੱਟੀ ਵਿਖੇ ਸਟੇਸ਼ਨ ਮਾਸਟਰ ਨੇ ਲਹਿਰਾਇਆ ਕÏਮੀ ਝੰਡਾ
ਪੱਟੀ, (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਰੇਲਵੇ ਸਟੇਸ਼ਨ ਪੱਟੀ ਵਿਖੇ 72ਵਾਂ ਗਣਤੰਤਰ ਦਿਵਸ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ | ਗਣਤੰਤਰ ਦਿਵਸ ਸਮਾਗਮ ਦੌਰਾਨ ਕÏਮੀ ਝੰਡਾ ਲਹਿਰਾਉਣ ਦੀ ਰਸਮ ਸਟੇਸ਼ਨ ਮਾਸਟਰ ਪੱਟੀ ਉਮੇਸ਼ ਕੁਮਾਰ ਤੇ ਬੀਰਬਲ ਕੁਮਾਰ ਐੱਸ.ਐੱਮ. ਨੇ ਅਦਾ ਕੀਤੀ | ਸਟੇਸ਼ਨ ਮਾਸਟਰ ਪੱਟੀ ਉਮੇਸ਼ ਕੁਮਾਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਵਿਚ ਆਪਣਾ ਯੋਗਦਾਨ ਪਾਉਣ | ਇਸ ਮÏਕੇ ਨੀਰਜ ਕੁਮਾਰ ਐਸ.ਸੀ.ਸੀ., ਵੇਦ ਪ੍ਰਕਾਸ਼ ਪੀ.ਐੱਮ., ਬਲਬੀਰ ਸਿੰਘ, ਵਿਸ਼ਵਾਸ ਰਾਠੀ, ਰਾਕੇਸ਼ ਕੁਮਾਰ, ਉਰਮਿਲਾ ਦੇਵੀ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |
ਸ਼ਹੀਦ ਸੋਹਨ ਲਾਲ ਪਾਠਕ ਪਾਰਕ ਵਿਖੇ ਵਿਧਾਇਕ ਗਿੱਲ ਨੇ ਲਿਹਰਾਇਆ ਤਿਰੰਗਾ
ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਕਾਂਗਰਸ ਪਾਰਟੀ ਹਲਕਾ ਪੱਟੀ ਵਲੋਂ ਗਣਤੰਤਰ ਦਿਵਸ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅਦਾ ਕੀਤੀ | ਕੰਨਿਆਂ ਸਕੂਲ ਦੀਆਂ ਵਿਦਿਆਰਥਣਾ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਸ਼ਹਿਰ ਵਾਸੀ ਹਾਜ਼ਰ ਸਨ |
ਸਰਕਾਰੀ ਸਮਾਗਮ 'ਚ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਇਆ
ਪੱਟੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਬ ਡਵੀਜ਼ਨ ਪੱਟੀ ਵਿਖੇ ਗਣਤੰਤਰ ਦਿਵਸ ਸਰਕਾਰੀ ਸੈਕੰਡਰੀ ਸਕੂਲ ਲੜਕੇ ਪੱਟੀ ਵਿਖੇ ਮਨਾਇਆ ਗਿਆ | ਸਮਾਗਮ ਵਿਚ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਐੱਸ.ਡੀ.ਐਮ. ਪੱਟੀ ਰਾਜੇਸ਼ ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮਾਰਚ ਪਾਰਟ ਤੋਂ ਸਲਾਮੀ ਲਈ | ਰਾਜੇਸ਼ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਸਕੂਲੀ ਵਿਦਿਆਰਥੀਆਂ ਨੇ ਰਾਸ਼ਟਰੀ ਪੀਤ ਗਾਇਆ | ਇਸ ਮੌਕੇ ਮੁਨੀਸ਼ ਗਰਗ ਐਸ.ਡੀ.ਜੇ.ਐੱਮ. ਪੱਟੀ, ਗੁਰਪ੍ਰੀਤ ਸਿੰਘ ਜੇ.ਐੱਮ.ਆਈ.ਸੀ. ਪੱਟੀ, ਗੁਰਿੰਦਪਾਲ ਸਿੰਘ ਜੇ.ਐਮ.ਆਈ.ਸੀ., ਸਰਬਜੀਤ ਸਿੰਘ ਥਿੰਦ ਤਹਿਸੀਲਦਾਰ, ਡੀ.ਐਸ.ਪੀ. ਪੱਟੀ ਕੁਲਜਿੰਦਰ ਸਿੰਘ, ਨਾਇਬ ਤਹਸੀਲਦਾਰ ਕਰਨਪਾਲ ਸਿੰਘ ਰਿਆੜ, ਨਾਇਬ ਤਹਸੀਲਦਾਰ ਜਸਵਿੰਦਰ ਸਿੰਘ, ਪਿ੍ੰਸੀਪਲ ਗੁਰਬਚਨ ਸਿੰਘ ਲਾਲੀ, ਦਲਬੀਰ ਸਿੰਘ ਸੇਖੋਂ, ਹਰਮਨ ਸੇਖੋਂ, ਰਾਜ ਕੁਮਾਰ ਰਾਜੂ, ਰਵੀਂ ਪ੍ਰਕਾਸ਼ ਸ਼ਰਮਾ, ਪ੍ਰੋ: ਵਿਜੇ ਸ਼ਰਮਾ, ਸੰਦੀਪ ਪੁਰੀ, ਐੱਸ.ਐੱਚ.ਓ. ਸਿਟੀ ਪੱਟੀ ਲਖਬੀਰ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨ ਟਰੈਕਟਰ ਪਰੇਡ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਸਾਰੇ ਜ਼ੋਨਾਂ ਦੇ ਪਿੰਡਾਂ ਵਿਚੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨੇ ਨਵੇਂ ਜਾਰੀ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 26 ਜਨਵਰੀ ਨੂੰ ...

ਪੂਰੀ ਖ਼ਬਰ »

ਚੋਹਲਾ ਖੁਰਦ ਤੋਂ ਸੈਂਕੜੇ ਟਰੈਕਟਰ ਲੈ ਕੇ ਕਿਸਾਨਾਂ ਨੇ ਕੱਢੀ ਰੈਲੀ

ਚੋਹਲਾ ਸਾਹਿਬ, 27 ਜਨਵਰੀ (ਬਲਵਿੰਦਰ ਸਿੰਘ)- ਕੇਂਦਰ ਸਰਕਾਰ ਕਾਲੇ ਕਾਨੂੰਨ ਬਣਾ ਕੇ ਦੇਸ਼ ਵਿਚੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਹੋਰ ਵਰਗਾਂ ਦਾ ਖ਼ਾਤਮਾ ਕਰਨਾ ਚਾਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਾ ...

ਪੂਰੀ ਖ਼ਬਰ »

ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ ਵਿਚ ਕੋਰੋਨਾ ਪੀੜਤ ਦੋ ਵਿਅਕਤੀਆਂ ਦੀ ਮੌਤ ਹੋ ਗਈ | ਮਿ੍ਤਕ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਅਮਰੀਕ ਸਿੰਘ ਭੁੱਲਰ ਨੇ ਵਾਰਡ ਨੰਬਰ 16 ਤੋਂ ਚੋਣ ਮੁਹਿੰਮ ਕੀਤੀ ਸ਼ੁਰੂ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਨਗਰ ਕੌਾਸਲ ਪੱਟੀ ਦੀਆਂ 14 ਫਰਵਰੀ ਨੂੰ ਹੋ ਰਹੀਆਂ ਚੋਣਾਂ ਲਈ ਸ਼ਹਿਰ ਦੀ ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਉਮੀਦਵਾਰ ਅਮਰੀਕ ਸਿੰਘ ਭੁੱਲਰ ਨੇ ਅੱਜ ਗੁਰਦੁਆਰਾ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਵਿਖੇ ਹਲਕੇ ਦੇ ...

ਪੂਰੀ ਖ਼ਬਰ »

ਜੋ ਵਿਦਿਆਰਥੀ ਕੈਨੇਡਾ ਉੱਚ ਵਿੱਦਿਆ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ 6 ਬੈਂਡ ਲੈਣੇ ਲਾਜ਼ਮੀ-ਸੈਮ ਗਿੱਲ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਜੰਡਿਆਲਾ ਰੋਡ ਸਥਿਤ ਦਾ ਟੀਮ ਗਲੋਬਲ ਵਿੱਖੇ ਟੀਮ ਦੇ ਡਾਇਰੈਕਟਰ ਤੇ ਵੀਜ਼ਾ ਮਾਹਿਰ ਸੈਮ ਗਿੱਲ ਨੇ ਦੱਸਿਆ ਕਿ ਜੋ ਵਿਦਿਆਰਥੀ ਕੈਨੇਡਾ ਵਿਚ ਆਪਣੀ ਉੱਚ ਵਿੱਦਿਆ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਆਈਲੈਟਸ ਵਿਚੋਂ ...

ਪੂਰੀ ਖ਼ਬਰ »

ਵੋਟਰ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਅਰਜਨ ਦੇਵ ਇੰਟਰਨੈਸ਼ਨਲ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਸਮਾਗਮ

ਚੋਹਲਾ ਸਾਹਿਬ, 27 ਜਨਵਰੀ (ਬਲਵਿੰਦਰ ਸਿੰਘ)- ਵੋਟਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ ਅਤੇ ਬਲਾਕ ਖੇਡ ਅਫ਼ਸਰ ਮੈਡਮ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਅਰਜਨ ...

ਪੂਰੀ ਖ਼ਬਰ »

ਡਿੰਪਾ ਨੇ ਪਿੰਡ ਪਹੂਵਿੰਡ ਵਿਖੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਟੇਕਿਆ ਮੱਥਾ

ਭਿੱਖੀਵਿੰਡ, 27 ਜਨਵਰੀ (ਸੁਰਜੀਤ ਕੁਮਾਰ ਬੌਬੀ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪਿੰਡ ਪਹੂਵਿੰਡ ਵਿਖੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਮੱਥਾ ਟੇਕਿਆ | ਇਸ ਮੌਕੇ ਹਲਕਾ ਵਿਧਾਇਕ ਖੇਮਕਰਨ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਕੈਰੋਂ ਵਿਖੇ ਮਨਾਈ ਬਾਬਾ ਬਸਤਾ ਸਿੰਘ ਦੀ ਬਰਸੀ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਪਿੰਡ ਕੈਰੋਂ ਵਿਖੇ ਸਥਿਤ ਗੁਰਦਆਰਾ ਦਮਦਮਾ ਸਾਹਿਬ ਵਿਖੇ ਸੱਚਖੰਡ ਵਾਸੀ ਬਾਬਾ ਬਸਤਾ ਸਿੰਘ ਦੀ ਬਰਸੀ ਬਾਬਾ ਸੁਰਜੀਤ ਸਿੰਘ ਦੀ ਅਗਵਾਈ 'ਚ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲੀ ਮਨਾਈ ਗਈ | ਬਰਸੀ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਮਾਗਮ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਤੇ ਭਾਈ ਹੁਕਮ ਸਿੰਘ ਵਸਾਊਕੋਟ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ਦੋ ਦਿਨਾਂ ਗੁਰਮਤਿ ਸਮਾਗਮਾਂ ਦੀ ਅਰੰਭਤਾ ਨਗਰ ਅਲਾਦੀਨਪੁਰ (ਤਰਨਤਾਰਨ) ...

ਪੂਰੀ ਖ਼ਬਰ »

ਸੰਘਰਸ਼ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ-ਮੱਲ੍ਹਾ, ਪੰਡੋਰੀ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਦਿੱਲੀ ਸੁਯੰਕਤ ਕਿਸਾਨ ਮੋਰਚੇ ਦੀ ਅਗਵਾਈ ਕਰੀਬ ਦੋ ਢਾਈ ਮਹੀਨੇ ਤੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਉਸ ਵੇਲੇ ਢਾਹ ਲਾਉਣ ਦੀ ...

ਪੂਰੀ ਖ਼ਬਰ »

ਸਾਬਕਾ ਫ਼ੌਜੀਆਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਮਾਰਚ

ਤਰਨ ਤਾਰਨ, 27 ਜਨਵਰੀ (ਲਾਲੀ ਕੈਰੋਂ) - ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਰਨ ਤਾਰਨ ਵਲੋਂ ਕਿਸਾਨਾਂ ਦੇ ਹੱਕ ਵਿਚ ਰਸੂਲਪੁਰ ਨਹਿਰਾਂ ਤੋਂ ਗਣਤੰਤਰ ਦਿਵਸ ਸਮਾਗਮ ਸਥਾਨ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤੱਕ ਵਿਸ਼ਾਲ ਮੋਟਰਸਾਈਕਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ...

ਪੂਰੀ ਖ਼ਬਰ »

ਕਸਬਾ ਸਰਾਏ ਅਮਾਨਤ ਖਾਂ 'ਚ ਬਾਲੜੀ ਦਿਵਸ ਮਨਾਇਆ

ਸਰਾਏ ਅਮਾਨਤ ਖਾਂ, 27 ਜਨਵਰੀ (ਨਰਿੰਦਰ ਸਿੰਘ ਦੋਦੇ)¸ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ ਤਹਿਤ ਸੀ.ਡੀ.ਪੀ.ਓ. ਮਲਕੀਤ ਕੌਰ ਦੀ ਅਗਵਾਈ ਹੇਠ ਬਲਾਕ ਗੰਡੀਵਿੰਡ ਅਧੀਨ ਆਉਂਦੇ ਕਸਬਾ ਸਰਾਏ ਅਮਾਨਤ ਖਾਂ ਵਿਖੇ ਬਾਲੜੀ ਦਿਵਸ ਮਨਾਇਆ ...

ਪੂਰੀ ਖ਼ਬਰ »

ਵਿਧਾਇਕ ਅਗਨੀਹੋਤਰੀ ਨੇ ਪਿੰਡ ਢੰਡ 'ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

ਸਰਾਏ ਅਮਾਨਤ ਖਾਂ, 27 ਜਨਵਰੀ (ਨਰਿੰਦਰ ਸਿੰਘ ਦੋਦੇ)- ਪਿੰਡ ਢੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨੇ ਲਿਆ ਤੇ ਨਵੇਂ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ | ਸਰਪੰਚ ਸੁਰਜੀਤ ਸਿੰਘ ਸ਼ਾਹ ਨੇ ਪਿੰਡ ਵਿਚ ਹੋਏ ਕੰਮਾਂ ਤੋਂ ਜਾਣੂ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ

ਝਬਾਲ, 27 ਜਨਵਰੀ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਉੱਚ ਪੱਧਰ ਦੀਆਂ ਵਿਦਿਅਕ ਸਹੂਲਤਾ ਬੱਚਿਆਂ ਨੂੰ ਦੇਣ ਲਈ ਕੀਤੇ ਜਾ ਰਹੇ ਯਤਨਾ ਤਹਿਤ ਤਰਨ ਤਾਰਨ ਹਲਕੇ ਦੇ ਪਿੰਡ ਗੱਗੋਬੂਹਾ ਵਿਖੇ ਸਰਕਾਰੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ

ਝਬਾਲ, 27 ਜਨਵਰੀ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਉੱਚ ਪੱਧਰ ਦੀਆਂ ਵਿਦਿਅਕ ਸਹੂਲਤਾ ਬੱਚਿਆਂ ਨੂੰ ਦੇਣ ਲਈ ਕੀਤੇ ਜਾ ਰਹੇ ਯਤਨਾ ਤਹਿਤ ਤਰਨ ਤਾਰਨ ਹਲਕੇ ਦੇ ਪਿੰਡ ਗੱਗੋਬੂਹਾ ਵਿਖੇ ਸਰਕਾਰੀ ...

ਪੂਰੀ ਖ਼ਬਰ »

ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਸੁਣੀਆਂ ਸ਼ਿਕਾਇਤਾਂ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਪੰਜਾਬ ਰਾਜ ਗੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਪਲਾਸੌਰ ਪਹੁੰਚ ਕੇ ਇਸਾਈ ਭਾਈਚਾਰੇ ਦੀਆਂ ਸ਼ਿਕਾਇਤਾਂ ਸੁਣੀਆਂ | ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਜ਼ਿਲ੍ਹਾ ਤਰਨ ਤਾਰਨ ਦੇ ਚੇਅਰਮੈਨ ਪਾਸਟਰ ਸੋਖਾ ਮਸੀਹ ...

ਪੂਰੀ ਖ਼ਬਰ »

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਨੂੰ ਮਿਲਿਆ ਪ੍ਰਸੰਸਾ ਪੱਤਰ-ਸਿਵਲ ਸਰਜਨ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਨੂੰ ਪੂਰੇ ਪੰਜਾਬ ਵਿਚ ਸਫ਼ਲਤਾ ਪੂਰਵਕ ਲਾਗੂ ਹੋਏ 2 ਸਾਲ ਹੋਣ ਲੱਗੇ ਹਨ | ਇਸ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਨੂੰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਦਮਦਮੀਂ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਦਾ ਪਾਵਨ ਜਨਮ ਦਿਹਾੜਾ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ | ਇਸ ਸਬੰਧੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਹੋ ਕੇ ਸੱਟਾਂ ਮਾਰੀਆਂ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਸੱਟਾਂ ਮਾਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਗੋਇੰਦਵਾਲ ਵਿਖੇ ਜਸਬੀਰ ਸਿੰਘ ਪੁੱਤਰ ...

ਪੂਰੀ ਖ਼ਬਰ »

'ਯੂਨੀਕ ਡਿਸਏਬਲਿਟੀ ਆਇਡੈਂਟਿਟੀ ਕਾਰਡ' ਬਣਾਉਣ ਲਈ 29 ਨੂੰ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਲੱਗੇਗਾ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਦਿਵਿਆਂਗਜਨਾਂ ਦੇ 'ਯੂਨੀਕ ਡਿਸਏਬਲਿਟੀ ਆਇਡੈਂਟਿਟੀ ਕਾਰਡ' ਬਣਾਉਣ ਲਈ 29 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੇਡ ਸਟੇਡੀਅਮ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਦਾ ਸਮਾਰਟ ਸਕੂਲਾਂ ਵਜੋਂ ਉਦਘਾਟਨ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਣ ਦੀ ਮੁਹਿੰਮ ਸ਼ੁਰੂੂ ਕੀਤੀ ਗਈ ਹੈ ਜਿਸ ਤਹਿਤ ਗਣਤੰਤਰ ਦਿਵਸ ਦੇ ਮੌਕੇ 'ਤੇ ਤਰਨ ਤਾਰਨ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਦਾ ਸਮਾਰਟ ਸਕੂਲਾਂ ਵਜੋਂ ...

ਪੂਰੀ ਖ਼ਬਰ »

ਹਰੀਕੇ ਇਲਾਕੇ 'ਚ ਸੈਂਕੜੇ ਟਰੈਕਟਰਾਂ 'ਤੇ ਕਿਸਾਨਾਂ ਨੇ ਕੀਤਾ ਰੋਸ ਮਾਰਚ

ਹਰੀਕੇ ਪੱਤਣ, 27 ਜਨਵਰੀ (ਸੰਜੀਵ ਕੁੰਦਰਾ)¸ 26 ਜਨਵਰੀ ਗਣਤੰਤਰ ਦਿਵਸ ਮੌਕੇ ਕਾਲੇ ਕਾਨੂੰਨਾਂ ਖਿਲਾਫ਼ ਹਰੀਕੇ ਪੱਤਣ ਇਲਾਕੇ ਦੇ ਕਿਸਾਨਾਂ ਨੇ ਟਰੈਕਟਰਾਂ 'ਤੇ ਕਿਸਾਨੀ ਝੰਡੇ ਲਗਾ ਕੇ ਰੋਸ ਮਾਰਚ ਕੱਢਿਆ | ਮਾਰਚ ਵਿਚ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਟਰੈਕਟਰ ਕਸਬਾ ...

ਪੂਰੀ ਖ਼ਬਰ »

ਕਸਬਾ ਸ਼ਾਹਬਾਜ਼ਪੁਰ ਤੋਂ ਤਰਨ ਤਾਰਨ ਤੱਕ ਕਿਸਾਨਾਂ ਵਲੋਂ ਟਰੈਕਟਰ ਮਾਰਚ

ਸ਼ਾਹਬਾਜ਼ਪੁਰ, 27 ਜਨਵਰੀ (ਪ੍ਰਦੀਪ ਬੇਗੇਪੁਰ)- ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ 26 ਜਨਵਰੀ ਗਣਤੰਤਰ ਦਿਵਸ ਮੌਕੇ ਸਥਾਨਕ ਕਸਬਾ ਸ਼ਾਹਬਾਜ਼ਪੁਰ ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਲ੍ਹ ਤੇ ਹੋਰ ਸਾਥੀਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸ਼ਰਾਰਤੀ ਅਨਸ਼ਰ ਵਲੋਂ ਲਗਾਈ ਅੱਗ ਕਾਰਨ 2 ਮੱਝਾਂ ਝੁਲਸੀਆਂ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਪਿੰਡ ਪੰਡੋਰੀ ਰਣ ਵਿਖੇ ਇਕ ਕਿਸਾਨ ਦੇ ਘਰ ਦਾਖਲ ਹੋ ਕੇ ਘਰ 'ਚ ਬਣੇ ਪਸ਼ੂਆਂ ਦੇ ਰਹਿਣ ਬਸੇਰੇ ਉਪਰ ਪਾਏ ਤੱਪੜਾਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਨਾਲ ਉਨ੍ਹਾਂ ਦੀਆਂ ਬਹੁ ਕੀਮਤੀ ਮੱਝਾਂ ਅੱਗ ਦੀ ਲਪੇਟ ਵਿਚ ਆ ਜਾਣ ਕਰਕੇ ਬੁਰੀ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਸੁਰ ਸਿੰਘ, 27 ਜਨਵਰੀ (ਧਰਮਜੀਤ ਸਿੰਘ)- ਸਥਾਨਕ ਬਾਬਾ ਦੀਪ ਸਿੰਘ ਲੰਗਰ ਸੇਵਾ ਸੁਸਾਇਟੀ ਵਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਮੂਹ ਨਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ, ਬਾਬਾ ਬਿਧੀ ਚੰਦ ਦੇ 12ਵੇਂ ਜਾਨਸ਼ੀਨ ਬਾਬਾ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਗੋਇੰਦਵਾਲ ਸਾਹਿਬ ਤੋਂ ਵਿਸ਼ਾਲ ਟਰੈਕਟਰ ਮਾਰਚ

ਗੋਇੰਦਵਾਲ ਸਾਹਿਬ, 27 ਜਨਵਰੀ (ਸਕੱਤਰ ਸਿੰਘ ਅਟਵਾਲ)-ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸ਼ਾਂਤਮਈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਉਥੇ ਹੀ ਇਤਿਹਾਸਕ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ...

ਪੂਰੀ ਖ਼ਬਰ »

ਗੁਰਦੁਆਰਾ ਸਾਧ ਸੰਗਤ ਫਤਿਆਬਾਦ ਵਿਖੇ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ) - ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਫਤਿਆਬਾਦ ਸਥਿਤ ਗੁਰਦੁਆਰਾ ਸਾਧ ਸੰਗਤ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਬੱਚਿਆਂ ਨੂੰ ਇਮਤਿਹਾਨਾਂ ਸਬੰਧੀ ਕੀਤਾ ਉਤਸ਼ਾਹਿਤ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਵਲੋਂ ਗਠਿਤ ਕੀਤੀਆਂ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਜੋ ਕਿ ਸਕੂਲਾਂ ਵਿਚ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਹੀਆਂ ਹਨ | ਇਸੇ ਲੜੀ ਨੂੰ ਅੱਗੇ ਤੋਰਦਿਆਂ ਤਰਨ ਤਾਰਨ ਜ਼ਿਲ੍ਹੇ ਦੀ ਸਿੱਖਿਆ ...

ਪੂਰੀ ਖ਼ਬਰ »

ਦਿੱਲੀ ਮੋਰਚੇ ਨੂੰ ਢਾਹ ਲਾਉਣ ਵਾਸਤੇ ਸਰਕਾਰੀ ਤੰਤਰ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਰਹੀਆਂ-ਤੁੜ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਕਿਸਾਨ ਸੁਯੰਕਤ ਮੋਰਚੇ ਵਲੋਂ 26 ਜਨਵਰੀ ਨੂੰ ਗੁਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਪਰੇਡ ਦਾ ਬਕਾਇਦਾ ਜੋ ਐਲਾਨ ਕੀਤਾ ਗਿਆ ਸੀ, ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਸਬ ਅਰਬਨ ਮੰਡਲ ਦੀ ਚੋਣ ਹੋਈ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ) - ਇੰਪਲਾਈਜ਼ ਫੈੱਡਰੇਸ਼ਨ ਸਬ ਅਰਬਨ ਮੰਡਲ ਤਰਨ ਤਾਰਨ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਲਖਬੀਰ ਸਿੰਘ ਰੈਸ਼ੀਆਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਤਨਾਮ ਸਿੰਘ ਪ੍ਰਧਾਨ ਪੀ.ਅਤੇ ਐੱਮ. ਅੰਮਿ੍ਤਸਰ, ਗੁਰਮੀਤ ਸਿੰਘ ਵਧੀਕ ਐੱਸ.ਡੀ.ਓ., ...

ਪੂਰੀ ਖ਼ਬਰ »

ਪਿੰਡ ਚੰਬਾ ਕਲਾਂ ਤੋਂ ਪ੍ਰਗਟ ਸਿੰਘ ਦੀ ਅਗਵਾਈ ਹੇਠ ਕੱਢੀ ਸੈਂਕੜੇ ਟਰੈਕਟਰਾਂ ਨਾਲ ਰੈਲੀ

ਚੋਹਲਾ ਸਾਹਿਬ, 27 ਜਨਵਰੀ (ਬਲਵਿੰਦਰ ਸਿੰਘ ਚੋਹਲਾ)¸ 26 ਜਨਵਰੀ ਤੇ ਪਿੰਡ ਚੰਬਾ ਕਲਾਂ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਪ੍ਰਗਟ ਸਿੰਘ ਚੰਬਾ ਦੀ ਯੋਗ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੱਢਿਆ ਗਿਆ | ਗੱਲਬਾਤ ਕਰਦੇ ਹੋਏ ਪ੍ਰਗਟ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਵਿਖੇ ਦੀਵਾਨ ਹਾਲ ਦਾ ਲੈਂਟਰ 31 ਨੂੰ -ਬਾਬਾ ਲੱਖਾ ਸਿੰਘ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਗੁ. ਡੇਹਰਾ ਸਾਹਿਬ ਲੁਹਾਰ ਵਿਖੇ ਬਣ ਰਹੇ 200 ਫੁੱਟ ਲੰਮੇ ਤੇ 160 ਫੁੱਟ ਚੌੜੇ ਦੀਵਾਨ ਹਾਲ ਦਾ ਲੈਂਟਰ ਬਾਬਾ ਲੱਖਾ ਸਿੰਘ ਕੋਟੇ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਡੇਹਰਾ ਸਾਹਿਬ ...

ਪੂਰੀ ਖ਼ਬਰ »

ਪਿਸਟਲ ਤੇ ਕਾਰਤੂਸ ਸਮੇਤ 1 ਗਿ੍ਫ਼ਤਾਰ

ਤਰਨ ਤਾਰਨ, 27 ਜਨਵਰੀ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਪਿਸਟਲ ਤੇ ਕਾਰਤੂਸ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਵੈਰੋਵਾਲ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਾਬਾ ਸੇਵਾ ਸਿੰਘ ਦੇ ਆਸ਼ੀਰਵਾਦ ਨਾਲ ਖਡੂਰ ਸਾਹਿਬ ਤੋਂ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ

ਖਡੂਰ ਸਾਹਿਬ, 27 ਜਨਵਰੀ (ਰਸ਼ਪਾਲ ਸਿੰਘ ਕੁਲਾਰ) -ਕਿਸਾਨ ਜਥੇਬੰਦੀਆਂ ਦੇ ਸੱਦੇ ਉਪਰ 26 ਜਨਵਰੀ ਨੂੰ ਤਹਿਸੀਲ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਟਰੈਕਟਰ ਪਰੇਡ ਕੱਢੀ ਗਈ | ਟਰੈਕਟਰ ਪਰੇਡ ਮਾਤਾ ਖੀਵੀ ਜੀ ਲੰਗਰ ਹਾਲ ਦੇ ਸਾਹਮਣੇ ...

ਪੂਰੀ ਖ਼ਬਰ »

ਸਰਪੰਚ ਕੰਵਲਜੀਤ ਸੰਧੂ ਤੇ ਚੇਅਰਮੈਨ ਬਿਟੂ ਖਵਾਸਪੁਰ ਸਾਥੀਆਂ ਸਮੇਤ ਗੁਰਦੁਆਰਾ ਬਾਬਾ ਡੰਡਿਆਂ ਵਾਲਾ ਵਿਖੇ ਨਤਮਸਤਕ ਹੋਏ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਇਕ ਇਤਿਹਾਸਕ ਫੈਸਲੇ ਦੁਆਰਾ ਪਿੰਡ ਖੁਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਖੁਵਾਸਪੁਰ ਨੂੰ ਮੁਅੱਤਲ ਕਰਦੇ ਹੋਏ ਐੱਸ.ਡੀ.ਐੱਮ. ਕਮ ਚੋਣ ਟਿ੍ਬਿਊਨਲ ਦੇ ਅਧਿਕਾਰੀ ਰਾਜੇਸ਼ ਸ਼ਰਮਾ ਦੇ ਹੁਕਮਾਂ ਨਾਲ ਨਿਯੁਕਤ ਹੋਏ ਸਰਪੰਚ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਮਨਾਇਆ ਕੌਮੀ ਵੋਟਰ ਜਾਗਰੂਕਤਾ ਦਿਵਸ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਵਿਰਕ ਅਤੇ ਡਿਪਟੀ ਡਾਇਰੈਕਟਰ ਸੁਰਿੰਦਰ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਯੂਥ ਅਫ਼ਸਰ ਮੈਡਮ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਨੇ ਨਗਰ ਕੌ ਾਸਲ ਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਵਾਲੇ ਦਿਨ 14 ਫਰਵਰੀ ਤੇ ਗਿਣਤੀ ਵਾਲੇ ਦਿਨ 17 ਫਰਵਰੀ ਨੂੰ 'ਡਰਾਈ ਡੇਅ' ਐਲਾਨਿਆ

ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)- ਰਾਜ ਚੋਣ ਕਮਿਸ਼ਨ, ਪੰਜਾਬ ਦੇ ਹੁਕਮਾਂ ਅਨੁਸਾਰ ਨਗਰ ਨਿਗਮ, ਨਗਰ ਕੌਾਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 14 ਫਰਵਰੀ, 2021 ਨੂੰ ਹੋਣ ਜਾ ਰਹੀਆਂ ਹਨ | ਇਨ੍ਹਾਂ ਚੋਣਾਂ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਅਮਨ ਕਾਨੂੰਨ ਦੀ ...

ਪੂਰੀ ਖ਼ਬਰ »

ਪਿੰਡ ਖੁਵਾਸਪੁਰ ਦੇ ਆਂਗਣਵਾੜੀ ਸੈਂਟਰ ਵਿਖੇ ਬਾਲ ਦਿਵਸ ਮਨਾਇਆ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਆਂਗਨਵਾੜੀ ਵਰਕਰਾਂ ਵਲੋਂ ਪਿੰਡ ਖੁਵਾਸਪੁਰ ਵਿਖੇ ਜੀ.ਓ.ਜੀ. ਗੁਰ ਅਵਤਾਰ ਸਿੰਘ ਦੀ ਅਗਵਾਈ ਹੇਠ ਨਵਜੰਮੇ ਬੱਚਿਆਂ ਦਾ ਬਾਲ ਦਿਵਸ ਕੇਕ ਕੱਟ ਕੇ ਮਨਾਇਆ ਗਿਆ | ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਆਂਗਨਵਾੜੀ ਸੈਂਟਰ ਦੇ ...

ਪੂਰੀ ਖ਼ਬਰ »

ਬਿਕਰਮਜੀਤ ਸਿੰਘ ਪੰਨੂ ਨੇ ਵਿਦਿਆਰਥਣਾਂ ਨੂੰ ਸਕੂਲ ਵਰਦੀਆਂ ਵੰਡੀਆਂ

ਸੁਰ ਸਿੰਘ, 27 ਜਨਵਰੀ (ਧਰਮਜੀਤ ਸਿੰਘ)-ਸਮਾਜ ਸੇਵੀ ਬਿਕਰਮਜੀਤ ਸਿੰਘ ਪੰਨੂ ਯੂ. ਐੱਸ. ਏ. ਵਲੋਂ ਸਥਾਨਕ ਐਲੀਮੈਂਟਰੀ ਸਕੂਲ (ਲੜਕੀਆਂ) ਦੀ ਪ੍ਰੀ-ਪ੍ਰਾਇਮਰੀ ਜਮਾਤ ਦੀਆਂ 70 ਵਿਦਿਆਰਥਣਾਂ ਲਈ ਭੇਜੀਆਂ ਗਈਆਂ ਸਕੂਲ ਵਰਦੀਆਂ ਗੁਰਪਾਲ ਸਿੰਘ ਢਿੱਲੋਂ ਸਾਬਕਾ ਐਸ.ਡੀ.ਓ. ਨੇ ...

ਪੂਰੀ ਖ਼ਬਰ »

ਆਸ ਤੇ ਕਲਾ ਸੁਮਨ ਰੰਗ ਮੰਚ ਨੇ ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ

ਤਰਨ ਤਾਰਨ, 27 ਜਨਵਰੀ (ਵਿਕਾਸ ਮਰਵਾਹਾ)-ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਦੇਸ਼ ਵਾਸੀਆਂ 'ਚ ਨਵੀਂ ਸ਼ਕਤੀ ਦਾ ਸੰਚਾਰ ਕਰਨ ਵਾਲੇ ਸੁਭਾਸ਼ ਚੰਦਰ ਬੋਸ ਹਮੇਸ਼ਾ ਸਾਡੇ ਸਾਰਿਆਂ ਦੀ ਪ੍ਰੇਰਣਾ ਦੇ ਸ੍ਰੋਤ ਬਣੇ ਰਹਿਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ੰਸੀਪਲ ...

ਪੂਰੀ ਖ਼ਬਰ »

ਸ਼ਰਾਰਤੀ ਤੱਤ ਭੇਜਣ ਦੇ ਘਿਨੌਣੇ ਮਨਸੂਬੇ ਸਾਹਮਣੇ ਆਉਣ 'ਤੇ ਮੋਦੀ ਸਰਕਾਰ ਦਾ ਪਰਦਾਫਾਸ਼ ਹੋਇਆ-ਪੱਖੋਕੇ, ਭਰੋਵਾਲ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)¸ਫਤਿਆਬਾਦ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ...

ਪੂਰੀ ਖ਼ਬਰ »

ਡਰੱਗ ਇੰਸਪੈਕਟਰ ਵਲੋਂ ਘਰਿਆਲਾ ਤੇ ਵਲਟੋਹਾ ਦੇ ਮੈਡੀਕਲ ਸਟੋਰਾਂ ਦੀ ਰੁਟੀਨ ਚੈਕਿੰਗ

ਅਮਰਕੋਟ, 27 ਜਨਵਰੀ (ਗੁਰਚਰਨ ਸਿੰਘ ਭੱਟੀ)-ਡਰੱਗ ਇੰਸਪੈਕਟਰ ਵਲੋਂਾ ਜ਼ਿਲ੍ਹਾ ਤਰਨ ਤਾਰਨ ਦੇ ਖੇਮਕਰਨ ਹਲਕੇ ਦੇ ਵਲਟੋਹਾ ਅਤੇ ਘਰਿਆਲਾ ਦੇ ਕਈ ਮੈਡੀਕਲ ਸਟੋਰਾਂ ਦੀ ਰੁਟੀਨ ਚੈਕਿੰਗ ਕੀਤੀ ਗਈ | ਇਸ ਮੌਕੇ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਲਟੋਹਾ ਅਤੇ ...

ਪੂਰੀ ਖ਼ਬਰ »

ਸੀ. ਐੱਚ. ਸੀ ਮੀਆਂਵਿੰਡ ਦੇ 70 ਤੋਂ ਵੱਧ ਹੈਲਥ ਕੇਅਰ ਵਰਕਰਾਂ ਨੇ ਕੋਵਿਸ਼ੀਲਡ ਵੈੈੈੈਕਸੀਨ ਲਗਵਾਈ-ਡਾ. ਨਵੀਨ ਖੁੰਗਰ

ਮੀਆਂਵਿੰਡ, 27 ਜਨਵਰੀ (ਗੁਰਪ੍ਰਤਾਪ ਸਿੰਘ ਸੰਧੂ)- ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੋਵਿਡ-19 ਦੀ ਵੈਕਸਿਨੇਸ਼ਨ ਦੌਰਾਨ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵੀਨ ਖੁੰਗਰ ਨੇ ਕਿਹਾ ਕਿ ਹੁਣ ਤੱਕ ਸੀ.ਐੱਚ.ਸੀ ਮੀਆਂਵਿੰਡ ਵਿਖੇ ਤਾਇਨਾਤ ਮੈਡੀਕਲ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਟੈਲੇਂਟ ਆਫ਼ ਗਾਰਡ 'ਚ ਚੰਗੀਆਂ ਪ੍ਰਾਪਤੀਆਂ

ਤਰਨ ਤਾਰਨ, 27 ਜਨਵਰੀ (ਲਾਲੀ ਕੈਰੋਂ)-ਚੀਫ਼ ਖਾਲਸਾ ਦੀਵਾਨ ਦੀ ਅਗਵਾਈ ਵਿਚ ਚੱਲ ਰਹੇ ਤਰਨ ਤਾਰਨ ਜ਼ਿਲ੍ਹੇ ਵਿਚ ਪ੍ਰਸਿੱਧ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸੀ.ਕੇ.ਡੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲਜੀ ਵਲੋਂ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਟਰੈਕਟਰ ਪਰੇਡ

ਪੱਟੀ, 27 ਜਨਵਰੀ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਗਣਤੰਤਰ ਦਿਹਾੜੇ ਮੌਕੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚਾ ਦਾ ਹਿੱਸਾ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਸੂਬਾਈ ਆਗੂ ਸੋਹਣ ਸਿੰਘ ਸਭਰਾ ਦੀ ਅਗਵਾਈ ਹੇਠ ਪਿੰਡ ਰਾਮ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੁੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦਾ ਵਿਆਹ ਪੁਰਬ ਸਮਾਗਮ ਅੱਜ ਤੋਂ

ਖਡੂਰ ਸਾਹਿਬ, 27 ਜਨਵਰੀ (ਕੁਲਾਰ)-ਸ੍ਰੀ ਗੁਰੁੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦਾ ਵਿਆਹ ਪੁਰਬ ਸਮਾਗਮ 28 ਅਤੇ 29 ਜਨਵਰੀ 2021 ਨੂੰ ਗੁਰਦੁਆਰਾ ਮਾਤਾ ਖੀਵੀ ਜੀ ਪਿੰਡ ਸੰਘਰ ਕੋਟ ਵਿਖੇ ਪੂਰਨਮਾਸ਼ੀ ਲੰਗਰ ਕਮੇਟੀ ਵਲੋਂ ਸਮੂਹ ਸਾਧ ਸੰਗਤ ਸੰਘਰ ਕੋਟ ਅਤੇ ਇਲਾਕਾ ਨਿਵਾਸੀ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਸੱਦੇ 'ਤੇ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਕੱਢੀਆਂ ਟਰੈਕਟਰ ਰੈਲੀਆਂ

ਫਤਿਆਬਾਦ, 27 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਦਿੱਤੇ ਗਏ ਦਿੱਲੀ ਟਰੈਕਟਰ ਪਰੇਡ ਦੇ ਸੱਦੇ 'ਤੇ ਜਿੱਥੇ ਦਿੱਲੀ ਵਿਖੇ ਟਰੈਕਟਰ ਰੈਲੀ ਕੱਢੀ ਗਈ ਉੱਥੇ ਹਲਕਾ ਖਡੂਰ ਦੇ ਵੱਖ-ਵੱਖ ਪਿੰਡਾਂ ਧੂੰਦਾ, ਗੋਇੰਦਵਾਲ ਸਾਹਿਬ, ਫਤਿਆਬਾਦ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX