ਤਾਜਾ ਖ਼ਬਰਾਂ


ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  17 minutes ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  31 minutes ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  47 minutes ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 2 hours ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  about 2 hours ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  about 2 hours ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  about 2 hours ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 2 hours ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  about 2 hours ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  about 2 hours ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  about 3 hours ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  about 3 hours ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕਾ
. . .  about 1 hour ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  about 3 hours ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  about 3 hours ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  about 4 hours ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  about 4 hours ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  about 4 hours ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  about 4 hours ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  about 5 hours ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ - ਅਧਿਕਾਰੀ
. . .  about 5 hours ago
ਨਵੀਂ ਦਿੱਲੀ, 14 ਮਈ - ਸੀ.ਬੀ.ਐੱਸ.ਈ. ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ , ਕਿਉਂਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ...
ਪੁਲਿਸ ਦੀ ਹੋਟਲ 'ਚ ਰੇਡ , ਜੋੜੇ ਕੀਤੇ ਕਾਬੂ
. . .  about 5 hours ago
ਫੁੱਲਾਂਵਾਲ (ਲੁਧਿਆਣਾ),14 ਮਈ (ਮਨਜੀਤ ਸਿੰਘ ਦੁੱਗਰੀ) - ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਸੜਕ ਲੁਧਿਆਣਾ ਸਥਿਤ ਫਾਈਵ ਜੀ ਵਿਲਾ ਹੋਟਲ 'ਚ ਕਰਫ਼ਿਊ ਦੌਰਾਨ ਕੁਝ ਜੋੜੇ ਥਾਣਾ ...
ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ
. . .  about 6 hours ago
ਜਲੰਧਰ ,14 ਮਈ - ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ ...
ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਕੀਤੀ ਦੋਸਤੀ, ਫਿਰ ਮਿਲਣ ਦੇ ਬਹਾਨੇ 25 ਲੋਕਾਂ ਨੇ ਕੀਤਾ ਸਮੂਹਿਕ ਜਬਰ ਜਨਾਹ
. . .  1 minute ago
ਪਲਵਲ (ਹਰਿਆਣਾ) 14 ਮਈ - ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਦੋਸਤੀ ਕੀਤੀ ਗਈ ਅਤੇ ਬਾਅਦ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਮਾਘ ਸੰਮਤ 552

ਰੂਪਨਗਰ

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ 72ਵੇਂ ਗਣਤੰਤਰ ਦਿਵਸ ਮੌਕੇ ਰੂਪਨਗਰ ਵਿਖੇ ਲਹਿਰਾਇਆ ਕੌਮੀ ਤਿਰੰਗਾ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)- ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਜ਼ਿਲ੍ਹਾ ਰੂਪਨਗਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਖੇ ਬ੍ਰਹਮ ਮਹਿੰਦਰਾ ਸੀਨੀਅਰ ਕੈਬਨਿਟ ਮੰਤਰੀ, ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਪੰਜਾਬ ਸਰਕਾਰ ਵਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ | ਇਸ ਮੌਕੇ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਡਾ. ਅਖਿਲ ਚੌਧਰੀ ਐਸ.ਐਸ.ਪੀ ਰੂਪਨਗਰ ਨੇ ਉਨ੍ਹਾਂ ਦੀ ਅਗਵਾਈ ਕੀਤੀ | ਇਸ ਮੌਕੇ ਕੌਮ ਦੇ ਨਾਂਅ ਸੰਦੇਸ਼ ਦਿੰਦੇ ਹੋਏ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬਜ਼ੁਰਗਾਂ, ਦੇਸ਼ ਭਗਤਾਂ ਅਤੇ ਸਿਰਲੱਥ ਯੋਧਿਆਂ ਜਿਨ੍ਹਾਂ ਨੇ ਆਜ਼ਾਦੀ ਨੂੰ ਹਾਸਲ ਕਰਨ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਸਭ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਡਾ ਸਭਨਾਂ ਦਾ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝੀਏ ਅਤੇ ਨਿਭਾਈਏ | ਉਨ੍ਹਾਂ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਵੀ ਯਾਦ ਕੀਤਾ | ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਅੰਦੋਲਨ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਪੰਜਾਬ ਦੇ ਕਿਸਾਨਾਂ ਦੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ | ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ, ਸਿਹਤ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਔਖੀ ਘੜੀ ਵਿਚ ਮੋਹਰੀ ਰੋਲ ਅਦਾ ਕਰਕੇ ਲੋਕਾਂ ਨੂੰ ਇਸ ਬਿਮਾਰੀ ਤੋ ਬਚਾਉਣ ਦਾ ਰੋਲ ਅਦਾ ਕੀਤਾ ਹੈ | ਇਸ ਮਗਰੋਂ ਪੰਜਾਬ ਪੁਲਿਸ ਦੀਆਂ ਟੁਕੜੀਆਂ ਐਨ.ਸੀ.ਸੀ ਦੇ ਕੈਡਟਾਂ ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਪੇਸ਼ ਕੀਤੀ ਗਈ | ਮਗਰੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਲੋਕ ਹਿਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ | ਸ੍ਰੀ ਬ੍ਰਹਮ ਮਹਿੰਦਰਾ ਨੇ ਸਿਲਾਈ ਮਸ਼ੀਨਾਂ ਵੀ ਵੰਡੀਆਂ | ਕੋਵਿਡ ਮਹਾਂਮਾਰੀ ਦੌਰਾਨ ਵਧੀਆ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਸਰਟੀਫਿਕੇਟ ਵੀ ਵੰਡੇ | ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਦੋ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਿਨ੍ਹਾਂ ਵਿਚ ਪਹਿਲਾ ਵਿਕਾਸ ਕਾਰਜ ਮੋਟਰਾਈਜ਼ੇਸ਼ਨ ਐਾਡ ਰੈਲੋਵੇਸ਼ਨ ਆਫ਼ ਐਲ ਗੇਟਸ ਆਫ਼ ਸਰਹਿੰਦ ਕੈਨਾਲ ਸਿਸਟਮ ਐਾਡ ਇਨਸਟਾਲਿੰਗ ਸਕਾਡਾ ਸਿਸਟਮ ਐਟ ਰੋਪੜ ਹੈਡਵਰਕਸ ਅਤੇ ਦੂਸਰਾ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦਾ ਸਮਾਰਟ ਸਕੂਲ ਵਜੋਂ ਅਪਗਰੇਡੇਸ਼ਨ ਸ਼ਾਮਲ ਹੈ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਸੈਸ਼ਨਜ਼ ਜੱਜ ਰੂਪਨਗਰ, ਸ੍ਰੀਮਤੀ ਦੀਪਸ਼ਿਖਾ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਦਿਨੇਸ਼ ਵਸ਼ਿਸ਼ਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਵਿੰਦਰ ਸਿੰਘ ਜੌਹਲ ਐਸ.ਡੀ.ਐਮ. ਰੂਪਨਗਰ ਤੇ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ, ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਨਗਰ ਸੁਧਾਰ ਟਰੱਸਟ ਰੂਪਨਗਰ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਅਤੇ ਸ਼ਹਿਰ ਦੇ ਪਤਵੰਤੇ ਅਤੇ ਸ਼ਖ਼ਸੀਅਤਾਂ ਵੀ ਸ਼ਾਮਲ ਸਨ |
ਸਿਵਲ ਹਸਪਤਾਲ 'ਚ ਸਮਾਗਮ
ਸਿਵਲ ਹਸਪਤਾਲ ਰੂਪਨਗਰ ਵਿਖੇ ਅੱਜ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਇਆ | ਇਸ ਉਪਰੰਤ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ | ਇਸ ਮੌਕੇ ਕੋਵਿਡ-19 ਦੇ ਸਮੇਂ ਤੋਂ ਹੁਣ ਤੱਕ ਅਣਥੱਕ ਮਿਹਨਤ ਨਾਲ ਕਾਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ | ਇਸ ਮੌਕੇ ਡੀ.ਐਮ.ਸੀ ਡਾ. ਬਲਦੇਵ ਸਿੰਘ, ਐਸ.ਐਮ.ਓ ਡਾ. ਤਰਸੇਮ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜਸਕਿਰਨਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ.ਅੰਜੂ, ਡਾ. ਭੀਮ ਸੈਨ, ਡਾ. ਰਾਜੀਵ ਕੁਮਾਰ, ਹਰਜਿੰਦਰ ਸਿੰਘ ਪੀ.ਏ, ਰਾਜ ਰਾਣੀ ਡਿਪਟੀ ਮਾਸ ਮੀਡੀਆ ਅਫ਼ਸਰ, ਅਮਰਜੀਤ ਸਿੰਘ, ਅਜੈ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਸਰਕਾਰੀ ਕਾਲਜ ਰੋਪੜ ਵਿਖੇ ਗਣਤੰਤਰ ਦਿਵਸ ਸਮਾਗਮ
ਸਰਕਾਰੀ ਕਾਲਜ ਰੋਪੜ ਵਿਖੇ ਪਿ੍ੰਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ ਹੇਠ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਉਨ੍ਹਾਂ ਵਲੋਂ ਸਮੂਹ ਸਟਾਫ਼ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਗਈ | ਤਿਰੰਗਾ ਲਹਿਰਾਉਣ ਦੀ ਰਸਮ ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਵਲੋਂ ਅਦਾ ਕੀਤੀ ਗਈ | ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵਲੋਂ ਇਸ ਰਸਮ ਮੌਕੇ ਸ਼ਮੂਲੀਅਤ ਕੀਤੀ ਗਈ ਅਤੇ ਡਾ. ਹਰਜਸ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ |
ਰਿਆਤ ਬਾਹਰਾ ਯੂਨੀਵਰਸਿਟੀ 'ਚ ਗਣਤੰਤਰ ਦਿਵਸ
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 72ਵਾਂ ਗਣਤੰਤਰ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਮਨਾਇਆ¢ ਪ੍ਰੋਗਰਾਮ ਦੀ ਸ਼ੁਰੂਆਤ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵਲੋਂ ਕੈਂਪਸ ਵਿਖੇ ਪ੍ਰਭਾਵਸ਼ਾਲੀ ਸਮਾਗਮ ਦÏਰਾਨ ਤਿਰੰਗਾ ਝੰਡਾ ਲਹਿਰਾਉਣ ਨਾਲ ਕੀਤੀ ਗਈ¢ ਇਸ ਮÏਕੇ ਬੋਲਦਿਆਂ ਸ. ਬਾਹਰਾ ਨੇ ਕਿਹਾ ਕਿ ਗਣਤੰਤਰ ਦਿਵਸ ਭਾਰਤ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਸਮਾਗਮਾਂ ਵਿਚੋਂ ਇੱਕ ਹੈ ਕਿਉਂਕਿ ਸੰਵਿਧਾਨ ਨੇ ਭਾਰਤ ਨੂੰ ਇੱਕ ਪ੍ਰਭੂਸੱਤਾ, ਲੋਕਤੰਤਰੀ ਅਤੇ ਗਣਤੰਤਰ ਰਾਜ ਬਣਾਇਆ ਹੈ¢ ਇਸ ਮÏਕੇ ਵਾਈਸ-ਚਾਂਸਲਰ ਪ੍ਰੋ. ਡਾ.ਪਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਅੱਜ ਜੋ ਲੋਕਤੰਤਰੀ ਅਧਿਕਾਰਾਂ ਅਨੰਦ ਮਾਣਦੇ ਹਾਂ, ਉਹ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਦੀਆਂ ਕੁਰਬਾਨੀਆਂ ਦਾ ਸਿੱਟਾ ਹਨ¢ ਵੱਖ-ਵੱਖ ਰਾਜਾਂ ਦੇ ਨਾਚਾਂ ਅਤੇ ਲੋਕ ਗੀਤਾਂ ਦਾ ਸਭਿਆਚਾਰਕ ਸਮੂਹ ਇਸ ਸਮਾਰੋਹ ਦਾ ਮੁੱਖ ਆਕਰਸ਼ਣ ਰਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਪ੍ਰੋ.ਬੀ.ਐਸ.ਸਤਿਆਲ, ਡਾਇਰੈਕਟਰ ਐਡਮਿਨ ਬੀ.ਐਸ.ਬੈਂਸ , ਵੱਖ-ਵੱਖ ਕਾਲਜਾਂ ਦੇ ਡੀਨ ਅਤੇ ਪਿ੍ੰਸੀਪਲ ਅਤੇ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ |
ਰਿਆਤ ਕਾਲਜ ਰੂਪਨਗਰ 'ਚ ਸਮਾਗਮ
ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ ਰੈਲਮਾਜਰਾ ਰੋਪੜ ਕੈਂਪਸ ਵਿਖੇ 72ਵਾਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਰਿਆਤ ਕੈਂਪਸ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਸਮੂਹ ਵਲੋਂ ਰਾਸਟਰੀ ਗਾਨ ਗਾਇਆ ਗਿਆ | ਤਿਰੰਗਾ ਫਹਿਰਾਉਣ/ ਲਹਿਰਾਉਣ ਦੀ ਰਸਮ ਰਿਆਤ ਗਰੁੱਪ ਦੇ ਚੇਅਰਮੈਨ ਐੱਨ.ਐੱਸ ਰਿਆਤ ਨੇ ਕੀਤੀ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਗਣਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ | ਸਕੂਲ ਵਿਦਿਆਰਥੀ ਰਾਘਵ ਸ਼ਰਮਾ, ਦਰਸ਼ ਭਾਟੀਆ, ਮਨਰਾਜ ਬਾਜਵਾ, ਅਸ਼ਮੀਤ ਆਦਿ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ | ਡੀ.ਡੀ.ਯੂ.ਕੇ.ਵਾਈ. ਰਿਆਤ ਸਕਿੱਲ ਸੈਂਟਰ ਦੇ ਵਿਦਿਆਰਥੀਆਂ ਨੇ ਵੀ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ | ਰਿਆਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਸਿੰਘ ਕੌੜਾ ਨੇ ਸਾਰਿਆਂ ਨੂੰ ਗਣਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤ ਇਕ ਬਹੁਤ ਵੱਡਾ ਲੋਕਤੰਤਰ ਦੇਸ਼ ਹੈ ,ਜਿਸ ਦੀ ਮਹੱਤਵਪੂਰਨ ਪੂੰਜੀ ਅੱਜ ਦੇ ਨੌਜਵਾਨ ਹਨ, ਨੌਜਵਾਨ ਅੱਛੀ ਸਿੱਖਿਆ ਅਤੇ ਸੰਸਕਾਰ ਲੈ ਕੇ ਆਪਣੇ ਆਪ ਨੂੰ ਅੱਗੇ ਵਧਾ ਸਕਦੇ ਹਨ ਅਤੇ ਦੇਸ ਨੂੰ ਖੁਸ਼ਹਾਲੀ ਵੱਲ ਲੈ ਜਾ ਸਕਦੇ ਹਨ | ਹਾਜ਼ਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮਿਠਾਈਆਂ ਵੰਡੀਆਂ ਗਈਆਂ | ਇਸ ਮੌਕੇ 'ਤੇ ਡਾ.ਐੱਨ.ਐੱਸ.ਗਿੱਲ, ਡਾ. ਆਸ਼ੂਤੋਸ਼ ਸ਼ਰਮਾ, ਸਤਬੀਰ ਬਾਜਵਾ, ਡਾ. ਪੱਲਵੀ ਇੰਜ. ਵਿਸ਼ਾਲ ਵਾਲੀਆ, ਇੰਜੀ.ਅਮਨਦੀਪ ਸਿੰਘ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ | ਐਨ.ਐਫ.ਐਲ. ਤੇ ਬੀ.ਬੀ.ਐਮ.ਬੀ. ਨੇ ਗਣਤੰਤਰ ਦਿਵਸ ਮਨਾਇਆ
ਨੰਗਲ, (ਪ੍ਰੋ. ਅਵਤਾਰ ਸਿੰਘ)-ਐਨ.ਐਫ.ਐਲ. ਵਲੋਂ ਸਥਾਨਕ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਜਨਰਲ ਮੈਨੇਜਰ ਰਾਕੇਸ਼ ਕੁਮਾਰ ਮਾਰਕਨ ਵਲੋਂ ਇਸ ਮੌਕੇ 'ਤੇ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਮੰਚ ਤੋਂ ਸੀ.ਆਈ.ਐਸ.ਐਫ., ਐਨ.ਸੀ.ਸੀ. ਸਕਾਊਟਸ ਦੀਆਂ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਲਈ ਅਤੇ ਪਰੇਡ ਦਾ ਮੁਆਇਨਾ ਕੀਤਾ। ਇਸ ਤੋਂ ਪਹਿਲਾਂ ਸ੍ਰੀ ਮਾਰਕਨ ਨੇ ਫ਼ੈਕਟਰੀ ਅੰਦਰ ਸ਼ਹੀਦ ਹੋਏ ਕਰਮਚਾਰੀਆਂ ਅਤੇ ਫਰਟੀਲਾਈਜ਼ਰ ਸਕੂਲ 'ਚ ਕੈਪਟਨ ਅਮੋਲ ਕਾਲੀਆ ਕਾਰਗਿਲ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ 'ਤੇ ਸ੍ਰੀ ਮਾਰਕਨ ਨੇ ਐਨ.ਐਫ.ਐਲ. ਦੇ ਖਾਦ ਦੇ ਉਤਪਾਦਨ ਅਤੇ ਵੱਖ-ਵੱਖ ਸਮਾਜ ਸੇਵੀ ਕਾਰਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉੱਤਮ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ। ਸੀਨੀਅਰ ਸੈਕੰਡਰੀ ਸਕੂਲ, ਐਸ.ਐਮ.ਆਰ.ਵੀ.ਐਮ. ਸਕੂਲਾਂ ਦੇ ਬੱਚਿਆਂ ਵਲੋਂ ਫਿੱਟ ਇੰਡੀਆ ਤੇ ਕੋਵਿਡ ਸਮੇਂ ਨਾਲ ਸੰਬੰਧਿਤ ਝਾਕੀਆਂ ਵੀ ਪੇਸ਼ ਕੀਤੀਆਂ। ਸੀ.ਆਈ.ਐਸ.ਐਫ. ਤੇ ਐਨ.ਐਫ.ਐਲ ਦਰਮਿਆਨ ਰੱਸਾ ਕੱਸੀ ਦਾ ਮੁਕਾਬਲਾ ਹੋਇਆ। ਇਸ ਮੌਕੇ 'ਤੇ ਸ੍ਰੀਮਤੀ ਸੁਨੀਤਾ ਮਾਰਕਨ ਤੋਂ ਇਲਾਵਾ ਐਨ.ਐਫ.ਐਲ ਦੇ ਉੱਚ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ। ਬੀ.ਬੀ.ਐਮ.ਬੀ. ਵਲੋਂ ਕ੍ਰਿਕਟ ਮੈਦਾਨ ਵਿਚ ਮਨਾਏ ਗਣਤੰਤਰਤਾ ਦਿਵਸ ਤੇ ਚੀਫ਼ ਇੰਜੀਨੀਅਰ ਕਮਲਜੀਤ ਸਿੰਘ ਨੇ ਕੌਮੀ ਤਿਰੰਗਾ ਝੰਡਾ ਲਹਿਰਾਇਆ ਅਤੇ ਮੰਚ ਤੋਂ ਸਲਾਮੀ ਲਈ। ਇਸ ਮੌਕੇ 'ਤੇ ਬੀ.ਬੀ.ਐਮ.ਬੀ. ਦੇ ਉੱਚ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਸਬ-ਡਵੀਜਨ ਪੱਧਰ 'ਤੇ ਗਣਤੰਤਰ ਦਿਵਸ ਮਨਾਇਆ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਅਨੁਸਾਰ-ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਸਬ-ਡਵੀਜਨ ਪੱਧਰ 'ਤੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਐੱਸ. ਡੀ. ਐੱਮ. ਮੋਰਿੰਡਾ ਜਸਬੀਰ ਸਿੰਘ ਵਲੋਂ ਅਦਾ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਮੋਰਿੰਡਾ ਜਸਬੀਰ ਸਿੰਘ ਵਲੋਂ ਕੋਰੋਨਾ ਵਾਰੀਅਰਜ ਅਤੇ ਸਮਾਜ ਭਲਾਈ ਦੇ ਕੰਮ ਕਰ ਰਹੇ ਵੱਖੋ-ਵੱਖਰੇ ਵਰਗ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਅਤੇ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ, ਮੈਡਮ ਮਨਜੀਤ ਕੌਰ ਤੇ ਮੈਡਮ ਹਰਬੰਸ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਗੁਰਵਿੰਦਰ ਸਿੰਘ ਕਕਰਾਲੀ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਤਹਿਸੀਲਦਾਰ ਮੋਰਿੰਡਾ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਮੋਰਿੰਡਾ ਕੁਲਵਿੰਦਰ ਸਿੰਘ, ਚਰਨਜੀਤ ਚੰਨੀ ਉਪ-ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਕਾਰਜ ਸਾਧਕ ਅਫ਼ਸਰ ਮੋਰਿੰਡਾ ਅਸ਼ੋਕ ਪਥਰੀਆ, ਜੀ. ਓ. ਜੀ. ਜਰਨੈਲ ਸਿੰਘ, ਮਾਸਟਰ ਜਗੀਰ ਸਿੰਘ, ਸਮੂਹ ਕਾਲਜ ਸਟਾਫ਼ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਨੰਗਲ ਭਾਖੜਾ ਮਜ਼ਦੂਰ ਸੰਘ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਨੰਗਲ ਭਾਖੜਾ ਮਜ਼ਦੂਰ ਸੰਘ ਅਤੇ ਸਾਂਝਾ ਮੋਰਚਾ ਵਲੋਂ ਯੂਨੀਅਨ ਦਫ਼ਤਰ ਦੇ ਗਰਾਂਉਡ ਵਿਚ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸੀਨੀਅਰ ਨੇਤਾਵਾਂ ਸ੍ਰੀ ਰਾਮ ਕਿਸ਼ਨ ਸਿੰਘ ਪਰਮਾਰ, ਪੰਡਿਤ ਕਸ਼ਮੀਰੀ ਲਾਲ, ਸਰਦਾਰ ਇਕਬਾਲ ਸਿੰਘ, ਸ੍ਰੀ ਸੁਖਦੇਵ ਸਿੰਘ, ਗੌਪਾਲ ਕਿਸ਼ਨ, ਦੀ ਸਨਮਾਨਤ ਹਾਜ਼ਰੀ ਵਿਚ ਝੰਡਾ ਲਹਿਰਾਇਆ। ਇਸ ਮੌਕੇ 'ਤੇ ਨੰਗਲ ਭਾਖੜਾ ਮਜ਼ਦੂਰ ਸੰਘ ਦੇ ਕਾਰਜਕਾਰੀ ਪ੍ਰਧਾਨ ਵਿਨੋਦ ਰਾਣਾ, ਜਨਰਲ ਸਕੱਤਰ ਰਹਿਮਤ ਅਲੀ, ਮਨੋਜ ਵਰਮਾ, ਕੈਸ਼ੀਅਰ ਸ਼ਮਸ਼ੇਰ ਸਿੰਘ, ਅਸ਼ੋਕ ਇੰਗਰਿਸ, ਨਰੇਸ਼ ਰੈਡ, ਸਤੀਸ਼ ਕੁਮਾਰ, ਵਿਨੋਦ ਕੁਮਾਰ, ਸੰਜੇ ਕੁਮਾਰ, ਪਰਮਜੀਤ ਸਿੰਘ, ਗੌਰਵ ਸ਼ਰਮਾ, ਮਨਜੀਤ ਭਾਟੀਆ, ਕਸ਼ਮੀਰ ਸਿੰਘ, ਮਨਦੀਪ, ਰਣਵੀਰ ਰਾਣਾ, ਚੰਦਰਮੋਹਨ ਸੀ, ਐਮ, ਰਾਕੇਸ਼ ਕੁਮਾਰ, ਸ਼ਿਵ ਚਰਨ, ਬਲਬੀਰ ਸੰਘੇਲੀਆ, ਜਗਬੀਰ, ਦਲਵੀਰ, ਰਿਮਲ ਦਾਸ, ਰਾਕੇਸ਼ ਕੁਮਾਰ, ਵਿਨੋਦ ਸ਼ਰਮਾ, ਹਰੀ ਪ੍ਰਸਾਦ, ਕਸ਼ਮੀਰ ਸਿੰਘ ਆਦਿ ਸ਼ਾਮਲ ਸਨ।
ਸ਼ਿਵ ਸੈਨਾ ਪੰਜਾਬ ਵਲੋਂ ਘਨੌਲੀ ਚ ਲਹਿਰਾਇਆ ਕੌਮੀ ਤਿਰੰਗਾ-
ਪੁਲਿਸ ਨੇ ਰੋਕਿਆ ਤਿਰੰਗਾ ਮਾਰਚ
ਭਰਤਗੜ੍ਹ/ਘਨੌਲੀ, ਤੋਂ ਜਸਬੀਰ ਸਿੰਘ ਬਾਵਾ-72ਵੇਂ ਗਣਤੰਤਰਤਾ ਦਿਵਸ ਮੌਕੇ ਅੱਜ ਘਨੌਲੀ ਦੇ ਬਾਜ਼ਾਰ 'ਚ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਸੰਜੀਵ ਘਨੌਲੀ ਨੇ ਅਦਾ ਕੀਤੀ ਤੇ ਇਸ ਮੌਕੇ ਚੇਅਰਮੈਨ ਸਚਿਨ ਘਨੌਲੀ, ਰਾਮ ਗੋਪਾਲ ਸ਼ਰਮਾ, ਪ੍ਰਿੰਸ ਕੌਸ਼ਿਕ, ਅਜਮੇਰ ਸਿੰਘ, ਰੋਹਤ ਕੇਹਰ, ਡਾ. ਨਰਿੰਦਰ ਮੜਕਨ, ਡਾ. ਹਰੀ ਕ੍ਰਿਸ਼ਨ ਸ਼ਰਮਾ, ਪ੍ਰਿੰ: ਆਰ. ਪੀ. ਬਲੌਦੀ ਆਦਿ ਸਮੇਤ ਅਨੇਕਾਂ ਨੁਮਾਇੰਦਿਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਮਗਰੋਂ ਪੂਰੇ ਪੰਜਾਬ ਅੰਦਰ ਦਿੱਤੇ ਪ੍ਰੋਗਰਾਮ ਅਨੁਸਾਰ ਸੂਬਾ ਪ੍ਰਧਾਨ ਦੀ ਅਗਵਾਈ 'ਚ ਹੋਰਨਾਂ ਨੁਮਾਇੰਦਿਆਂ ਵਲੋਂ ਘਨੌਲੀ 'ਚ ਤਿਰੰਗਾ ਮਾਰਚ ਅਰੰਭਿਆ, ਜੋ ਮੁੱਖ ਬਾਜ਼ਾਰ 'ਚ ਗੁਜ਼ਰ ਕੇ ਅਜੇ ਗੁਰਦੁਆਰਾ ਸਾਹਿਬ ਕੋਲ ਹੀ ਪੁੱਜਾ ਸੀ, ਜ਼ਿਲ੍ਹਾ ਪੁਲਿਸ ਵਲੋਂ ਰੋਕ ਦਿੱਤਾ ਗਿਆ। ਇਸੇ ਦੌਰਾਨ ਜ਼ਿਲ੍ਹਾ ਪੁਲਿਸ ਦੀ ਅਗਵਾਈ ਉਪ ਪੁਲਿਸ ਕਪਤਾਨ ਕਰ ਰਹੇ ਸਨ, ਜਿਨ੍ਹਾਂ 'ਚ ਥਾਣਾ ਸਦਰ ਤੇ ਥਾਣਾ ਨੂਰਪੁਰ ਬੇਦੀ ਦੇ ਮੁਖੀ ਸ਼ਾਮਿਲ ਸਨ। ਸੂਬਾ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਇਹ ਤਿਰੰਗਾ ਮਾਰਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਕੌਮੀ ਪ੍ਰਵਾਨਿਆਂ ਦੇ ਜੱਦੀ ਪਿੰਡਾਂ ਤੱਕ ਜਾਣੇ ਹਨ, ਪਰ ਘਨੌਲੀ ਤੋਂ ਕੌਮੀ ਪ੍ਰਵਾਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੱਕ ਜਾਣ ਵਾਲਾ ਤਿਰੰਗਾ ਮਾਰਚ ਜ਼ਿਲ੍ਹਾ ਪੁਲਿਸ ਨੇ ਘਨੌਲੀ 'ਚ ਰੋਕਿਆ ਹੈ, ਪਰ ਮਾਹੌਲ ਸੁਖਾਵਾਂ ਹੋਣ ਤੱਕ ਤਿਰੰਗਾ ਮਾਰਚ ਲੈ ਕੇ ਖਟਕੜ ਕਲਾਂ ਲੈ ਕੇ ਜ਼ਰੂਰ ਪਹੁੰਚਣਗੇ।
ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਸਬ ਡਵੀਜ਼ਨ ਪੱਧਰ ਦਾ ਗਣਤੰਤਰ ਦਿਵਸ
ਗਣਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਐਸ. ਡੀ. ਐਮ. ਵਲੋਂ ਅਦਾ ਕੀਤੀ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸਥਾਨਕ ਅਨਾਜ ਵਿਚ ਸਬ ਡਵੀਜ਼ਨ ਪੱਧਰ ਤੇ ਦੇਸ਼ ਦਾ 72ਵਾਂ ਗਣਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਰਪ੍ਰੀਤ ਸਿੰਘ ਅਟਵਾਲ ਐਸ ਡੀ ਐਮ ਸ੍ਰੀ ਚਮਕੌਰ ਸਾਹਿਬ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਪਰਵਾਨਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਨਾਲ ਹੀ ਸਾਡੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ। ਇਸ ਮੌਕੇ ਡੈਪੋ ਕੌਸ਼ਲਰ ਨਿਰਜੰਣ ਸਿੰਘ,ਸਥਾਨਕ ਸਰਕਾਰੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਲਖਵੀਰ ਸਿੰਘ,ਸਫ਼ਾਈ ਸੇਵਕਾਂ ਵਲੋਂ ਅਸ਼ੋਕ ਕੁਮਾਰ, ਈ. ਟੀ. ਟੀ ਅਧਿਆਪਕ ਗੁਰਪ੍ਰੀਤ ਸਿੰਘ ਕੈਂਬੋ ਨੂੰ ਵਧੀਆ ਬੀ. ਐਲ. ਓ, ਸਥਾਨਕ ਡੀ. ਐਸ. ਪੀ ਸੁਖਜੀਤ ਸਿੰਘ ਵਿਰਕ ਅਤੇ ਐਸ. ਡੀ. ਐਮ. ਹਰਪ੍ਰੀਤ ਸਿੰਘ ਅਟਵਾਲ ਦਾ ਵੀ ਵਧੀਆਂ ਸੇਵਾਵਾਂ ਬਦਲੇ ਸਨਮਾਨ ਕੀਤਾ ਗਿਆ। ਇਸ ਦੌਰਾਨ ਖੇਤਰ ਦੇ ਆਜ਼ਾਦੀ ਘੁਲਾਟੀਆਂ ਦਾ ਉਨ੍ਹਾਂ ਦੇ ਘਰਾਂ ਵਿਚ ਸਨਮਾਨ ਭੇਜਿਆ ਗਿਆ ਹੈ। ਇਸ ਮੌਕੇ ਸ੍ਰੀ ਚਮਕੌਰ ਸਾਹਿਬ ਦੇ ਤਹਿਸੀਲਦਾਰ ਸ੍ਰੀ ਸੁਸ਼ੀਲ ਸ਼ਰਮਾ,ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਡੀ. ਐਸ. ਪੀ., ਬੀ. ਡੀ. ਪੀ. ਓ ਮੇਜਰ ਸਿੰਘ ਢਿੱਲੋਂ, ਸੀ. ਡੀ. ਪੀ. ਓ ਸ੍ਰੀਮਤੀ ਚਰਨਜੀਤ ਕੌਰ, ਈ. ਓ ਨਗਰ ਪੰਚਾਇਤ ਰਜਨੀਸ਼ ਸੂਦ ਅਤੇ ਪਤਵੰਤੇ ਹਾਜ਼ਰ ਸਨ।
ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਧੂਮਧਾਮ ਨਾਲ ਮਨਾਇਆ ਗਿਆ ਗਣਤੰਤਰਤਾ ਦਿਵਸ
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਆਈ ਬਲਾਕ ਨੰਗਲ ਵਿਖੇ 72ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੈ ਸਾਹਨੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਰਾਕੇਸ਼ ਨਈਅਰ, ਅਸ਼ੋਕ ਸੈਣੀ, ਡਾ. ਰਵਿਦਰ ਦੀਵਾਨ, ਸੁਰਿੰਦਰ ਪੰਮਾਂ, ਉਮਾਂ ਕਾਂਤ ਸਰਮਾ, ਕਪੂਰ ਸਿੰਘ, ਵਿਜੈ ਕੌਸ਼ਲ, ਮੈਡਮ ਸੋਨੀਆ ਸੈਣੀ, ਅਨੀਤਾ ਸ਼ਰਮਾ, ਵਿਦਿਆ ਸਾਗਰ, ਡਾ. ਪਰਸ਼ੋਤਮ, ਰੋਜ਼ੀ ਸ਼ਰਮਾ, ਇੰਦੂ ਰਾਣੀ, ਤਰਸੇਮ ਲਾਲ ਮੱਟੂ, ਅਸ਼ੋਕ ਰਾਣਾ, ਰਾਜੇਸ਼ ਜੋਸ਼ੀ, ਜਸਵਿੰਦਰ ਸਿੰਘ ਸੈਣੀ, ਟੋਨੀ ਸਹਿਗਲ, ਅਸ਼ਵਨੀ ਸੰਧੂ ਆਦਿ ਹਾਜ਼ਰ ਸਨ।

ਮੁਲਾਜ਼ਮ ਜਥੇਬੰਦੀਆਂ ਵਲੋਂ ਰੋਸ ਰੈਲੀ, ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)- ਅੱਜ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਰੂਪਨਗਰ ਅਤੇ ਪੈਨਸ਼ਨਰਜ਼ ਐਸੋ. ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਲਾਨਾ ਮੂਰਤੀ ਸਥਾਪਨਾ ਦਿਵਸ ਮਨਾਇਆ

ਸੁਖਸਾਲ, 27 ਜਨਵਰੀ (ਧਰਮ ਪਾਲ)-ਨੇੜਲੇ ਪਿੰਡ ਸਹਿਜੋਵਾਲ ਦੇ ਰਾਧਾ ਕਿ੍ਸ਼ਨ ਮੰਦਿਰ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਸਲਾਨਾ ਮੂਰਤੀ ਸਥਾਪਨਾ ਸਮਾਗਮ ਮਨਾਇਆ ਗਿਆ | ਇਸ ਮੌਕੇ ਪਿਛਲੇ ਦਿਨ ਤੋਂ ਰੱਖੇ ਰਮਾਇਣ ਪਾਠ ਦੇ ਭੋਗ ਪਾਉਣ ਤੋਂ ਉਪਰੰਤ ਹਵਨ ਯੱਗ ਕਰਵਾਇਆ ...

ਪੂਰੀ ਖ਼ਬਰ »

ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਕੀਤਾ ਰੋਸ ਪ੍ਰਦਰਸ਼ਨ

ਮੋਰਿੰਡਾ, 27 ਜਨਵਰੀ (ਕੰਗ)- ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਕਨਵੀਨਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਗਣਤੰਤਰ ਦਿਵਸ ਨੂੰ ਰੋਸ ਦਿਵਸ ਵਜੋਂ ਮਨਾਇਆ | ...

ਪੂਰੀ ਖ਼ਬਰ »

ਫਾਈਬਰ ਆਪਟਿਕਸ ਦੇ ਨਿਰਮਾਤਾ ਡਾ. ਨਰਿੰਦਰ ਸਿੰਘ ਕਪਾਨੀ ਦੀ ਯਾਦ 'ਚ ਵੈਬੀਨਾਰ ਕਰਵਾਇਆ

ਰੂਪਨਗਰ, 27 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ (ਆਈ. ਆਈ. ਟੀ. ਰੋਪੜ) ਵਲੋਂ ਸੁਸਾਇਟੀ ਫ਼ਾਰ ਪ੍ਰਮੋਸ਼ਨ ਆਫ਼ ਸਾਇੰਸ ਐਾਡ ਤਕਨੋਲੋਜੀ ਇਨ ਇੰਡੀਆ (ਐਸ. ਪੀ. ਐਸ. ਟੀ. ਆਈ.) ਅਤੇ ਚੰਡੀਗੜ੍ਹ ਚੈਪਟਰ ਆਫ਼ ਨਾਸੀ (ਨੈਸ਼ਨਲ ਅਕੈਡਮੀ ਆਫ਼ ...

ਪੂਰੀ ਖ਼ਬਰ »

ਨਗਰ ਕੌਾਸਲ ਰੂਪਨਗਰ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ 15 ਉਮੀਦਵਾਰਾਂ ਦਾ ਐਲਾਨ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)- ਕਾਂਗਰਸ ਪਾਰਟੀ ਵਲੋਂ ਨਗਰ ਕੌਾਸਲ ਰੂਪਨਗਰ ਦੀਆ ਚੋਣਾਂ ਲਈ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਲ ਇੰਡੀਆ ਕੌਾਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਦੇ ਹੀ ਨਿਯਮ ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਉੱਤੇ ਲਾਗੂ ਹਨ-ਡਾ. ਰਵਿੰਦਰ ਦੀਵਾਨ

ਨੰਗਲ, 27 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ ਨੰਗਲ ਉੱਤੇ ਨਗਰ ਕੌਾਸਲ ਨੰਗਲ ਦੇ ਨਹੀਂ ਬਲਕੇ ਆਲ ਇੰਡੀਆ ਕੌਾਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਤੇ ਹੀ ਨਿਯਮ ਲਾਗੂ ਹੁੰਦੇ ਹਨ ਅਤੇ ਜੋ ਕਿ ਕੇਂਦਰ ਸਰਕਾਰ ਦਾ ਹੀ ਅਦਾਰਾ ਹੈ | ਇਨ੍ਹਾਂ ਸ਼ਬਦਾਂ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਅਕੈਡਮੀ ਵਿਖੇ ਗਣਤੰਤਰ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਜੇ.ਐਸ. ਨਿੱਕੁੂਵਾਲ)- ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਮੇਜਰ ਜਨਰਲ ਜੇ ਐਸ ਘੁੰਮਣ, ਵੀ ਐਸ ਐਮ (ਰਿਟਾ.) ਡਾਇਰੈਕਟਰ, ਸ੍ਰੀ ਦਸਮੇਸ਼ ਅਕੈਡਮੀ ...

ਪੂਰੀ ਖ਼ਬਰ »

ਵਾਰਡ ਨੰਬਰ 5 ਤੋਂ ਨਗਰ ਕੌ ਾਸਲ ਉਮੀਦਵਾਰ ਰਮਨਦੀਪ ਕੌਰ ਵਲੋਂ ਚੋਣ ਸਰਗਰਮੀਆਂ ਸ਼ੁਰੂ

ਮੋਰਿੰਡਾ, 27 ਜਨਵਰੀ (ਕੰਗ)- ਮੋਰਿੰਡਾ ਦੇ ਵਾਰਡ ਨੰਬਰ 5 ਤੋਂ ਨਗਰ ਕੌਾਸਲ ਉਮੀਦਵਾਰ ਬੀਬੀ ਰਮਨਦੀਪ ਕੌਰ ਵਲੋਂ ਚੋਣ ਸਰਗਰਮੀਆਂ ਕਰਦਿਆਂ ਆਪਣੇ ਵਾਰਡ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਆਪਣੇ ਸਹਿਯੋਗੀਆਂ ਸਮੇਤ ਚੋਣ ਪ੍ਰਚਾਰ ਕਰ ਰਹੀ ਬੀਬੀ ਰਮਨਦੀਪ ਕੌਰ ਦਾ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਹੱਕ 'ਚ ਸ਼ੁਰੂ ਕੀਤੇ ਜਲਸੇ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)- ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸੀਨੀਅਰ ਆਗੂ ਸਵਰਨ ਸਿੰਘ ਸੈਂਪਲਾਂ (ਰਿਟਾ: ਆਮਦਨ ਕਰ ਅਧਿਕਾਰੀ) ਦੀ ਅਗਵਾਈ ਹੇਠ ਸਥਾਨਕ ਵਾਰਡ ਨੰਬਰ 11 ਤੋਂ ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਦੇ ਪਾਰਟੀ ਦੇ ...

ਪੂਰੀ ਖ਼ਬਰ »

ਪਿੰਡ ਬੂਰਮਾਜਰਾ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਭਿਆਨ ਤਹਿਤ ਬਾਲੜੀ ਦਿਵਸ ਮਨਾਇਆ

ਮੋਰਿੰਡਾ, 27 ਜਨਵਰੀ (ਕੰਗ)- ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੂਪਨਗਰ ਸੁਮਨ ਦੀ ਅਗਵਾਈ ਹੇਠ ਪਿੰਡ ਬੂਰਮਾਜਰਾ ਵਿਖੇ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਤਹਿਤ ਬਾਲੜੀ ਦਿਵਸ ਮਨਾਇਆ | ਇਸ ...

ਪੂਰੀ ਖ਼ਬਰ »

ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਵਲੋਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)- ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਜਸਮੇਰ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੀ ਐਸ ਐਸ ਐਫ ਦੇ ਆਗੂ ਸੁੱਲਖਣ ਸਿੰਘ ਚਤਾਮਲੀ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਸਪੀਕਰ ਰਾਣਾ ਨੇ ਗਣਤੰਤਰਤਾ ਦਿਵਸ ਮੌਕੇ ਦਿੱਲੀ 'ਚ ਵਾਪਰੀਆਂ ਘਟਨਾਵਾਂ 'ਤੇ ਪ੍ਰਗਟਾਇਆ ਅਫ਼ਸੋਸ

ਨੰਗਲ, 27 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਗਣਤੰਤਰਤਾ ਦਿਵਸ ਵਾਲੇ ਦਿਨ ਬੀਤੇ ਕੱਲ੍ਹ ਵਾਪਰੀਆਂ ਘਟਨਾਵਾਂ ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਸਰਕਾਰ ...

ਪੂਰੀ ਖ਼ਬਰ »

'ਆਪ' ਵਲੋਂ ਨਗਰ ਕੌਾਸਲ ਮੋਰਿੰਡਾ ਤੋਂ 7 ਉਮੀਦਵਾਰਾਂ ਦਾ ਐਲਾਨ

ਮੋਰਿੰਡਾ, 27 ਜਨਵਰੀ (ਕੰਗ)-ਨਗਰ ਕੌਾਸਲ ਮੋਰਿੰਡਾ ਦੀਆਂ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਮੋਰਿੰਡਾ ਵਿਖੇ ਇਕੱਤਰਤਾ ਕੀਤੀ, ਜਿਸ ਵਿਚ ਸੀਨੀਅਰ ਆਗੂ ਡਾ. ਚਰਨਜੀਤ ਸਿੰਘ ਤੇ ਸਵਰਨ ਸਿੰਘ ਸੈਂਪਲਾ (ਰਿਟਾ. ਆਈ. ਆਰ. ਐੱਸ.) ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸੀ. ਆਈ. ਏ. ਸਟਾਫ਼ ਰੂਪਨਗਰ ਵਲੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)- ਪ੍ਰੈਸ ਕਾਨਫਰੰਸ ਦੌਰਾਨ ਡਾ. ਅਖਿਲ ਚੌਧਰੀ, ਆਈ. ਪੀ. ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਅਜਿੰਦਰ ਸਿੰਘ, ਪੀ. ਪੀ. ਐਸ, ਕਪਤਾਨ ਪੁਲਿਸ (ਡਿਟੇਕਟਿਵ) ਅਤੇ ਵਰਿੰਦਰਜੀਤ ਸਿੰਘ, ਪੀ. ਪੀ. ਐਸ, ਉਪ-ਕਪਤਾਨ ਪੁਲਿਸ ...

ਪੂਰੀ ਖ਼ਬਰ »

ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਗੋਦ ਭਰਾਈ ਤੇ ਬਾਲੜੀ ਦਿਵਸ ਮੌਕੇ ਸਮਾਗਮ

ਨੂਰਪੁਰ ਬੇਦੀ, 27 ਜਨਵਰੀ (ਹਰਦੀਪ ਸਿੰਘ ਢੀਂਡਸਾ)- ਇਸਤਰੀ ਤੇ ਬਾਲ ਵਿਕਾਸ ਵਿਭਾਗ ਰੂਪਨਗਰ ਦੀ ਪ੍ਰੋਗਰਾਮ ਅਫ਼ਸਰ ਮੈਡਮ ਸੁਮਨ ਦੀ ਅਗਵਾਈ ਵਿਚ ਸੀ. ਡੀ. ਪੀ. ਓ ਨੂਰਪੁਰ ਬੇਦੀ ਮੈਡਮ ਅਮਰਜੀਤ ਕੌਰ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਗੜਡੋਲੀਆਂ, ਟਿੱਬਾ ਟੱਪਰੀਆਂ, ...

ਪੂਰੀ ਖ਼ਬਰ »

ਜਾਅਲੀ ਨੰਬਰ ਵਾਲੇ ਟਰੱਕ ਸਮੇਤ ਡਰਾਈਵਰ ਤੇ ਮਾਲਕ ਗਿ੍ਫ਼ਤਾਰ

ਭਰਤਗੜ੍ਹ, 27 ਜਨਵਰੀ (ਜਸਬੀਰ ਸਿੰਘ ਬਾਵਾ)- ਜ਼ਿਲ੍ਹੇ ਦੇ ਪੁਲਿਸ ਮੁਖੀ ਡਾ. ਅਖਿਲ ਚੌਧਰੀ ਦੇ ਨਿਰਦੇਸ਼ਾਂ ਤਹਿਤ ਪੁਲਿਸ ਨੂੰ ਮਿਲੀ ਗੁਪਤ ਇਤਲਾਹ 'ਤੇ ਭਰਤਗੜ੍ਹ ਪੁਲਿਸ ਨੇ ਦਭੋਟਾ ਮਾਰਗ 'ਤੇ ਕੀਤੀ ਨਾਕੇਬੰਦੀ ਦੌਰਾਨ ਜਾਅਲੀ ਨੰਬਰ ਵਾਲੇ ਟਰੱਕ ਸਮੇਤ ਇਕ ਡਰਾਈਵਰ ਨੂੰ ...

ਪੂਰੀ ਖ਼ਬਰ »

ਕਾਲੇ ਚੋਲੇ ਪਾ ਕੇ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਫ਼ੂਕ ਕੇ ਵਿਰੋਧ ਵਜੋਂ ਮਨਾਇਆ ਗਣਤਤੰਰ ਦਿਵਸ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਫ਼ੈਸਲੇ ਤਹਿਤ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ, ਕਿਸਾਨਾਂ, ਸਅਨਤੀ ਮਜ਼ਦੂਰਾਂ ਵਲੋਂ ਅੱਜ ਗਣਤੰਤਰ ਦਿਵਸ ਨੂੰ ਵਿਰੋਧ ਦਿਵਸ ਦੇ ਰੂਪ 'ਚ ਕਾਲੇ ...

ਪੂਰੀ ਖ਼ਬਰ »

ਸ਼ੇਰੇ ਪੰਜਾਬ ਸਪੋਰਟਸ ਕਲੱਬ ਨੇ 45 ਸੌ ਲੀਟਰ ਦੁੱਧ ਅਤੇ 10 ਕੁਇੰਟਲ ਦੇਸੀ ਘਿਓ ਦਾ ਗਜਰੇਲਾ ਦਿੱਲੀ ਭੇਜਿਆ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)- ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵਲੋਂ ਦਿੱਲੀ ਅੰਦੋਲਨ ਵਿਚ ਲਗਾਤਾਰ ਯੋਗਦਾਨ ਪਾਉਂਦਿਆਂ 4500 ਲੀਟਰ ਦੁੱਧ ਅਤੇ 10 ਕੁਇੰਟਲ ਦੇਸੀ ਘੀ ਦਾ ਗਜਰੇਲਾ ਭੇਜਿਆ ਗਿਆ | ਇਹ ਸਮਾਨ ਲੈ ਕੇ ਚਾਰ ਗੱਡੀਆਂ ਵਿਚ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਖੇਤਰ ਦੇ ਨੌਜਵਾਨਾਂ ਨੇ ਕੱਢਿਆ ਟਰੈਕਟਰ ਮਾਰਚ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)- 26 ਜਨਵਰੀ ਨੂੰ ਸ੍ਰੀ ਚਮਕੌਰ ਸਾਹਿਬ ਖੇਤਰ ਦੇ ਨੌਜਵਾਨਾਂ ਵਲੋਂ ਸੈਂਕੜਿਆਂ ਦੀ ਤਾਦਾਦ 'ਚ ਟਰੈਕਟਰਾਂ 'ਤੇ ਸਵਾਰ ਹੋ ਕੇ ਟਰੈਕਟਰ ਮਾਰਚ ਕੀਤਾ | ਇਹ ਮਾਰਚ ਸਥਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਇਥੋਂ ਦੇ ...

ਪੂਰੀ ਖ਼ਬਰ »

ਛੋਟੇ ਬੱਚਿਆਂ ਨੇ ਕਿਸਾਨੀ ਸੰਘਰਸ਼ ਦੇ ਹੱਕ 'ਚ ਕੱਢੀ ਰੈਲੀ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਕਰਨੈਲ ਸਿੰਘ)- ਗਣਤੰਤਰ ਦਿਵਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਚੱਲ ਰਹੇ ਕਿਸਾਨੀ ਸੰਘਰਸ਼ ਅਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸਥਾਨਕ ਬਾਜ਼ਾਰਾਂ 'ਚ ਰੈਲੀ ਕੱਢੀ ਗਈ | ਰੈਲੀ ਦੌਰਾਨ ਜਿੱਥੇ ਬੱਚਿਆਂ ਨੇ ਕਿਸਾਨੀ ਦੇ ਹੱਕ 'ਚ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਲੋਂ ਸਾਇੰਸ ਵਿਸ਼ੇ 'ਤੇ ਕਰਵਾਈ ਵਰਕਸ਼ਾਪ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਕਰਨੈਲ ਸਿੰਘ)- ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਲੋਂ ਡੀ.ਬੀ.ਟੀ. ਸਟਾਰ ਕਾਲਜ ਸਕੀਮ ਅਧੀਨ ਆਊਟਰੀ ਪ੍ਰੋਗਰਾਮ ਤਹਿਤ ਦੋ ਰੋਜ਼ਾ 'ਸਾਇੰਸ ਪ੍ਰੈਕਟੀਕਲਜ਼' ਵਰਕਸ਼ਾਪ ਆਯੋਜਿਤ ਕੀਤੀ ਗਈ | ਇਸ ਵਰਕਸ਼ਾਪ 'ਚ ਇਲਾਕੇ ਦੇ ...

ਪੂਰੀ ਖ਼ਬਰ »

ਕਿਸਾਨ ਪਰੇਡ ਦੌਰਾਨ ਹਿੰਸਕ ਕਾਰਵਾਈਆਂ ਸਰਕਾਰ ਅਤੇ ਏਜੰਸੀਆਂ ਦੀ ਕੋਝੀ ਚਾਲ-ਬੁਲਾਰੇ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਤੀਬਾੜੀ ਕਾਨੂੰਨਾਂ ਦੇ ਰੋਸ ਅਤੇ ਕਿਸਾਨੀ ਸੰਘਰਸ਼ ਦੇ ਹੱਕ 'ਚ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 35ਵੇਂ ਦਿਨ ਇਕੱਠ ਨੰੂ ਸੰਬੋਧਨ ਕਰਦਿਆਂ ਵੱਖ-ਵੱਖ ...

ਪੂਰੀ ਖ਼ਬਰ »

ਰਾਸ਼ਟਰੀ ਬਾਲੜੀ ਦਿਵਸ ਤਹਿਤ ਬਲਾਕ ਦੇ 165 ਆਂਗਣਵਾੜੀ ਸੈਂਟਰਾਂ 'ਚ ਕਮਿਊਨਿਟੀ ਬੇਸਡ ਪੋ੍ਰਗਰਾਮ ਕਰਵਾਏ

ਨੁਰਪੂਰ ਬੇਦੀ, 27 ਜਨਵਰੀ (ਵਿੰਦਰ ਪਾਲ ਝਾਂਡੀਆਂ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੋ੍ਰਗਰਾਮ ਅਫ਼ਸਰ ਰੂਪਨਗਰ ਸੁਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਮਰਜੀਤ ਕੌਰ ਬਾਲ ਵਿਕਾਸ ਪੋ੍ਰਜੈਕਟ ਅਫ਼ਸਰ ਨੂਰਪੁਰ ਬੇਦੀ ਦੀ ...

ਪੂਰੀ ਖ਼ਬਰ »

ਮਾਸਟਰ ਨਾਨਕ ਸਿੰਘ ਦੀ ਨੂੰ ਹ ਜਸਪਾਲ ਕੌਰ ਬੇਦੀ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ

ਨੰਗਲ, 27 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਆਗਾਮੀ ਨਗਰ ਕੌਾਸਲ ਨੰਗਲ ਦੀਆਂ ਚੋਣਾਂ ਲਈ ਸ਼ਹਿਰ ਦੇ ਵਾਰਡ ਨੰਬਰ ਤਿੰਨ ਤੋਂ ਉੱਘੇ ਸਮਾਜ ਸੇਵੀ ਮਾਸਟਰ ਨਾਨਕ ਸਿੰਘ ਦੀ ਨੂੰ ਹ ਸ੍ਰੀਮਤੀ ਜਸਪਾਲ ਕੌਰ ਪਤਨੀ ਸਰਦਾਰ ਅਰਵਿੰਦਰ ਸਿੰਘ ਬੇਦੀ ਵੱਲੋਂ ਆਜ਼ਾਦ ਉਮੀਦਵਾਰ ਵਜੋਂ ...

ਪੂਰੀ ਖ਼ਬਰ »

ਨੂਰਪੁਰ ਖ਼ੁਰਦ ਵਿਖੇ ਖੇਤੀਬਾੜੀ ਸਿਖਲਾਈ ਕੈਂਪ ਲਗਾਇਆ

ਨੂਰਪੁਰ ਬੇਦੀ, 27 ਜਨਵਰੀ (ਵਿੰਦਰ ਪਾਲ ਝਾਂਡੀਆਂ)- ਇਥੋਂ ਦੇ ਨੇੜਲੇ ਪਿੰਡ ਨੂਰਪੁਰ ਖ਼ੁਰਦ ਵਿਖੇ ਖੇਤੀਬਾੜੀ ਵਿਭਾਗ ਰੂਪਨਗਰ ਵਲੋਂ ਡਾਕਟਰ ਹਰਵਿੰਦਰ ਲਾਲ ਚੋਪੜਾ ਦੀ ਅਗਵਾਈ ਵਿਚ ਖੇਤੀਬਾੜੀ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰ ...

ਪੂਰੀ ਖ਼ਬਰ »

ਹੈੱਡ ਵਰਕਸ ਰੂਪਨਗਰ ਵਿਖੇ ਕਿੱਕਰ ਵਾਟਰ ਫ਼ਰੰਟ ਰੈਸਟੋਰੈਂਟ ਦਾ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਉਦਘਾਟਨ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਰਮਣੀਕ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈੱਡ ਵਰਕਸ ਤੇ ਕਿੱਕਰ ਵਾਟਰ ਫ਼ਰੰਟ ਰੈਸਟੋਰੈਂਟ ਖੁੱਲਿ੍ਹਆ ਹੈ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ | ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ...

ਪੂਰੀ ਖ਼ਬਰ »

ਇਨੋਵਾ ਕਾਰ 'ਚੋਂ 360 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਨੂਰਪੁਰ ਬੇਦੀ, 27 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਅਖਿਲ ਚੌਧਰੀ ਦੀਆਂ ਹਦਾਇਤਾਂ ਤਹਿਤ ਗੈਰ ਸਮਾਜਿਕ ਕਾਰਜਾਂ 'ਚ ਸ਼ਾਮਿਲ ਵਿਅਕਤੀਆਂ ਨੂੰ ਦਬੋਚਣ ਲਈ ਆਰੰਭੀ ਕਾਰਵਾਈ ਅਧੀਨ ਸਥਾਨਕ ਪੁਲਸ ਪਾਰਟੀ ਨੇ ਅੱਜ ਦੁਪਹਿਰ ਗਸ਼ਤ ਦੌਰਾਨ ...

ਪੂਰੀ ਖ਼ਬਰ »

ਕੌਮੀ ਬਾਲੜੀ ਦਿਵਸ ਸਬੰਧੀ ਪਿੰਡਾਂ 'ਚ ਕਰਵਾਏ ਸਮਾਗਮ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)- ਸਥਾਨਕ ਸੀ.ਡੀ.ਪੀ.ਓ. ਦਫ਼ਤਰ ਵਲੋਂ ਸੀ. ਡੀ. ਪੀ. ਓ ਸ੍ਰੀਮਤੀ ਚਰਨਜੀਤ ਕੌਰ ਦੀ ਅਗਵਾਈ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਦੇ ਆਂਗਣਵਾੜੀ ਕੇਂਦਰਾਂ ਵਿਚ ਅੱਜ ਬਾਲੜੀ ਦਿਵਸ ਪ੍ਰੋਗਰਾਮ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਰਾਮ ਮੰਦਰ ਕਮੇਟੀ ਵਲੋਂ ਬੰਦਨਾ ਸਿੰਗਲਾ ਨੂੰ ਸਮਰਥਨ ਦਾ ਐਲਾਨ

ਮੋਰਿੰਡਾ, 27 ਜਨਵਰੀ (ਪਿ੍ਤਪਾਲ ਸਿੰਘ)- ਰਾਮ ਮੰਦਰ ਕਮੇਟੀ ਮੋਰਿੰਡਾ ਵਲੋਂ ਵਾਰਡ ਨੰਬਰ 1 ਤੋਂ ਉਮੀਦਵਾਰ ਬੰਦਨਾ ਸਿੰਗਲਾ ਪਤਨੀ ਅਸੀਸ ਸਿੰਗਲਾ (ਆਸੂ) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਰਾਮ ਮੰਦਰ ਕਮੇਟੀ ਦੀ ਪ੍ਰਧਾਨ ਵਿਨਯ ਸੂਦ, ਉਪ ਪ੍ਰਧਾਨ ਰਜਨੀ ਸੂਦ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੰਗਲ ਦੇ ਵਕੀਲ ਭਾਈਚਾਰੇ ਵਲੋਂ ਕੀਤੀ ਮੀਟਿੰਗ

ਨੰਗਲ, 27 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਅੱਜ ਬਾਰ ਐਸੋਸੀਏਸ਼ਨ ਨੰਗਲ ਦੇ ਵਕੀਲ ਭਾਈਚਾਰੇ ਵਲੋਂ ਇਕ ਮੀਟਿੰਗ ਕੀਤੀ ਗਈ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਕਿਸੇ ਵੀ ਵਕੀਲ ਨੂੰ ਆਪਣਾ ਉਮੀਦਵਾਰ ਬਣਾਉਦੀਂ ਹੈ ਜਾਂ ਕੋਈ ਵੀ ਵਕੀਲ ਅਗਾਮੀਂ ...

ਪੂਰੀ ਖ਼ਬਰ »

ਵੋਟਰ ਦਿਵਸ 'ਤੇ ਕਾਂਗਰਸ ਨੇ ਡੇਰਾਬੱਸੀ ਦੇ ਵੋਟਰਾਂ ਨਾਲ ਕੀਤਾ ਧੋਖਾ-ਹਰਜਿੰਦਰ ਰੰਗੀ

ਡੇਰਾਬੱਸੀ, 27 ਜਨਵਰੀ (ਗੁਰਮੀਤ ਸਿੰਘ)-ਡੇੇਰਾਬੱਸੀ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਰੰਗੀ ਨੇ ਮੌਜੂਦਾ ਸਰਕਾਰ ਵਲੋਂ ਡੇਰਾਬੱਸੀ ਦੀ ਕੀਤੀ ਗਈ ਵਾਰਡਬੰਦੀ ਨੂੰ ਸਿਆਸੀ ਵਾਰਡਬੰਦੀ ਕਰਾਰ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬਾ ...

ਪੂਰੀ ਖ਼ਬਰ »

ਐਡਵੋਕੇਟ ਪਿ੍ੰਸ ਹੋਣਗੇ ਜ਼ਿਲ੍ਹਾ ਮੁਹਾਲੀ ਦੇ ਸ਼ਹਿਰੀ ਯੂਥ ਪ੍ਰਧਾਨ-ਬੰਟੀ ਰੋਮਾਣਾ

ਐੱਸ. ਏ. ਐੱਸ. ਨਗਰ, 27 ਜਨਵਰੀ (ਰਾਣਾ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਅਹਿਮ ਐਲਾਨ ਕਰਦਿਆਂ ਮੁਹਾਲੀ ਤੋਂ ਐਡਵੋਕੇਟ ਹਰਮਨਪ੍ਰੀਤ ਸਿੰਘ ਪਿ੍ੰਸ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਕਿਉਂਕਿ ਇਸ ਤੋਂ ...

ਪੂਰੀ ਖ਼ਬਰ »

ਕਿਸਾਨ ਟਰੈਕਟਰਾਂ ਦੇ ਕਾਫਲਿਆਂ ਨਾਲ ਰਾਸ਼ਨ ਲੈ ਕੇ ਜਥੇ ਦਿੱਲੀ ਲਈ ਹੋਏ ਰਵਾਨਾ

ਨੂਰਪੁਰ ਬੇਦੀ, 27 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਜਿੱਥੇ ਪਹਿਲਾਂ ਵੀ ਰੋਜ਼ਾਨਾਂ ਹੀ ਜਥੇ ਰਵਾਨਾ ਹੋ ਕੇ ਸੰਘਰਸ਼ ਨੂੰ ਸਫਲ ਬਣਾਉਣ ਲਈ ਯੋਗਦਾਨ ਪਾ ਰਹੇ ਹਨ | ਉੱਥੇ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ...

ਪੂਰੀ ਖ਼ਬਰ »

ਅੱਠਵੇਂ ਦਿਨ ਵੀ ਰੰਗ ਕਰਮੀਆਂ ਦੀ ਅਗਵਾਈ ਹੇਠ ਵਪਾਰੀਆਂ, ਕਿਸਾਨਾਂ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਟੀ ਪੁਆਇੰਟ 'ਤੇ ਅੱਠਵੇਂ ਦਿਨ ਵੀ ਰੰਗ ਕਰਮੀਆਂ, ਕਿਸਾਨਾਂ, ਅਧਿਆਪਕ ਆਗੂਆਂ, ਮਜ਼ਦੂਰਾਂ ਅਤੇ ਵਪਾਰੀਆਂ ਵਲੋਂ ਕਿਸਾਨ ਵਿਰੋਧੀ ਤਿੰਨ ਕਾਨੂੰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਮੋਦੀ, ਅੰਬਾਨੀ ਅਤੇ ...

ਪੂਰੀ ਖ਼ਬਰ »

ਸੀਆਰਪੀਐਫ ਜਵਾਨ ਨੇ ਚਾਰ ਸਾਲ ਪਹਿਲਾਂ ਲਾਪਤਾ ਹੋਏ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਕਰਨੈਲ ਸਿੰਘ)-ਜੰਮੂ ਵਿਖੇ ਤਾਇਨਾਤ ਸੀਆਰਪੀਐਫ ਦੇ ਹੌਲਦਾਰ ਇੰਦਰਪਾਲ ਦੇ ਯਤਨਾਂ ਸਦਕਾ ਚਾਰ ਸਾਲ ਪਹਿਲਾਂ ਇੱਥੋਂ ਨੇੜਲੇ ਪਿੰਡ ਮੋਹੀਵਾਲ ਦਾ ਲਾਪਤਾ ਹੋਇਆ ਬਜ਼ੁਰਗ ਅੱਜ ਆਪਣੇ ਪਰਿਵਾਰ ਨੂੰ ਮਿਲਣ ਨਾਲ ਪਰਿਵਾਰ ਅਤੇ ਪਿੰਡ ...

ਪੂਰੀ ਖ਼ਬਰ »

ਸਰਕਾਰੀ ਆਦਰਸ਼ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਕਰਵਾਈ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਜੇ. ਐਸ. ਨਿੱਕੂਵਾਲ)-ਬਾਲ ਵਿਗਿਆਨ ਕਾਂਗਰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਰੁਚੀ ਪੈਦਾ ਕਰਨਾ ਹੈ , ਮੁਕਾਬਲੇਬਾਜ਼ੀ ਦੇ ਇਸ ਯੁੱਗ ਵਿਚ ਵਿਦਿਆਰਥੀਆਂ ਲਈ ਇਹ ਰੁਚੀ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੀ ਹੈ | ਇਸ ਤੋਂ ...

ਪੂਰੀ ਖ਼ਬਰ »

ਮੋਰਿੰਡਾ ਤੇ ਆਸ-ਪਾਸ ਦੇ ਇਲਾਕਿਆਂ 'ਚੋਂ ਨਹੀਂ ਹਟ ਰਹੇ ਨਾਜਾਇਜ਼ ਕਬਜ਼ੇ, ਪ੍ਰਸ਼ਾਸਨ ਬੇਬਸ

ਮੋਰਿੰਡਾ, 27 ਜਨਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸ਼ਹਿਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਦੀ ਹਰ ਇਕ ਇਲਾਕੇ ਵਿਚ ਭਰਮਾਰ ਹੈ | ਜਿਸ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ, ਸੜਕ ਹਾਦਸੇ ਵਾਪਰਦੇ ਹਨ ਅਤੇ ਸਰਕਾਰੀ ਸੰਪਤੀ ਦਾ ...

ਪੂਰੀ ਖ਼ਬਰ »

ਏਕਨੂਰ ਚੈਰੀਟੇਬਲ ਸੁਸਾਇਟੀ ਵਲੋਂ ਮੁਫ਼ਤ ਸਿਲਾਈ ਸੈਂਟਰ 'ਚ ਕੋਰਸ ਮੁਕੰਮਲ

ਰੂਪਨਗਰ, 27 ਜਨਵਰੀ (ਸਤਨਾਮ ਸਿੰਘ ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰ 'ਚ ਸਿਲਾਈ ਕਢਾਈ ਦਾ ਕੋਰਸ ਸਮਾਪਤ ਹੋਇਆ ਅਤੇ ਸਿਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ | ਸੰਸਥਾ ਦੇ ...

ਪੂਰੀ ਖ਼ਬਰ »

ਵਾਰਡ ਨੰ: 8 ਵਿਖੇ ਕਮਿਊਨਿਟੀ ਸੈਂਟਰ ਵਿਰੁੱਧ ਰੋਸ ਧਰਨਾ 6ਵੇਂ ਦਿਨ ਵੀ ਜਾਰੀ

ਮੋਰਿੰਡਾ, 27 ਜਨਵਰੀ (ਪਿ੍ਤਪਾਲ ਸਿੰਘ)-ਸਥਾਨਿਕ ਵਾਰਡ ਨੰ: 8 ਚ' ਨਗਰ ਖੇੜੇ ਨੇੜੇ ਬਣ ਰਹੇ ਕਮਿਊਨਿਟੀ ਸੈਂਟਰ ਦੀ ਉਸਾਰੀ ਵਿਰੁੱਧ ਮੁਹੱਲਾ ਨਿਵਾਸੀਆਂ ਵਲੋਂ ਲਗਾਇਆ ਰੋਸ ਧਰਨਾ 6ਵੇਂ ਦਿਨ ਵੀ ਜਾਰੀ ਰਿਹਾ | ਇਸ ਸਬੰਧੀ ਮੁਹੱਲਾ ਨਿਵਾਸੀ ਜੋਤੀ ਰਾਣੀ,ਮਮਤਾ ਰਾਣੀ,ਕੁਲਦੀਪ ...

ਪੂਰੀ ਖ਼ਬਰ »

ਰੀਤਾ ਵਲੋਂ ਘਰੋ ਘਰੀ ਚੋਣ ਪ੍ਰਚਾਰ

ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਜੇ.ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 12 ਲੋਧੀਪੁਰ ਤੋਂ ਰੀਤਾ ਸਾਬਕਾ ਕੌਾਸਲਰ ਨੇ ਆਪਣਾ ਚੋਣ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ ਮੇਰੇ ਮਰਹੂਮ ਪਤੀ ਹਰਭਜਨ ਸਿੰਘ ਸੁੱਖੂ ਨੇ ਦਿਨ ਰਾਤ ਕਰਕੇ ਜਨਤਾ ਦੀ ਸੇਵਾ ...

ਪੂਰੀ ਖ਼ਬਰ »

ਪੰਜਾਬ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 27 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪੰਜਾਬ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਡਾਂ ਦੀ ਪ੍ਰਧਾਨਗੀ ਹੇਠ ਸਥਾਨਕ ਸਟੇਡੀਅਮ ਵਿਚ ਹੋਈ, ਜਿਸ ਵਿਚ ਸੂਬਾਈ ਆਗੂ ਮੋਹਣ ...

ਪੂਰੀ ਖ਼ਬਰ »

ਰਾਣੀ ਰੁਪਿੰਦਰ ਕੌਰ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ

ਮੋਰਿੰਡਾ, 27 ਜਨਵਰੀ (ਪਿ੍ਤਪਾਲ ਸਿੰਘ)-ਮੋਰਿੰਡਾ ਦੇ ਵਾਰਡ ਨੰਬਰ 14 ਤੋ ਆਜ਼ਾਦ ਚੋਣ ਲੜ ਰਹੀ ਰਾਣੀ ਰੁਪਿੰਦਰ ਕੌਰ ਪਤਨੀ ਜੈ ਸਿੰਘ ਛਿੱਬਰ ਨੇ ਆਪਣੇ ਸਹਿਯੋਗੀਆਂ ਨਾਲ ਵਾਰਡ 'ਚ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਵੋਟਾਂ ਪਾਉਣ ਦੀ ਅਪੀਲ ਕੀਤੀ | ਸਥਾਨਕ ...

ਪੂਰੀ ਖ਼ਬਰ »

ਮੀਆਂਪੁਰ ਦੇ ਰੇਲਵੇ ਫਾਟਕਾਂ ਨੇੜੇ ਸੜਕ 'ਤੇ ਖਿੱਲਰੀ ਬਜਰੀ ਹਾਦਸਿਆਂ ਦਾ ਬਣ ਰਹੀ ਸਬੱਬ

ਪੁਰਖਾਲੀ, 27 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਦੇ ਰੇਲਵੇ ਫਾਟਕਾਂ ਨੇੜੇ ਸੜਕ 'ਤੇ ਖਿੱਲਰੀ ਪਈ ਬਜਰੀ ਹਾਦਸਿਆਂ ਦਾ ਖ਼ੂਬ ਸਬੱਬ ਬਣ ਰਹੀ ਹੈ | ਪ੍ਰੰਤੂ ਸੜਕ 'ਤੇ ਬਜਰੀ ਖਿਲਾਰਨ ਵਾਲੇ ਰੇਲਵੇ ਵਿਭਾਗ ਨੂੰ ਇਸ ਦੀ ਕੋਈ ਵੀ ਪ੍ਰਵਾਹ ਨਹੀਂ ਹੈ | ਜਿਸ ਦੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX