ਤਾਜਾ ਖ਼ਬਰਾਂ


ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  19 minutes ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  21 minutes ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  27 minutes ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  32 minutes ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  34 minutes ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  42 minutes ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  52 minutes ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  about 1 hour ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕ
. . .  about 1 hour ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  about 2 hours ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  about 1 hour ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  about 2 hours ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  about 2 hours ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  about 2 hours ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  about 3 hours ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  about 3 hours ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ - ਅਧਿਕਾਰੀ
. . .  about 3 hours ago
ਨਵੀਂ ਦਿੱਲੀ, 14 ਮਈ - ਸੀ.ਬੀ.ਐੱਸ.ਈ. ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ , ਕਿਉਂਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ...
ਪੁਲਿਸ ਦੀ ਹੋਟਲ 'ਚ ਰੇਡ , ਜੋੜੇ ਕੀਤੇ ਕਾਬੂ
. . .  about 4 hours ago
ਫੁੱਲਾਂਵਾਲ (ਲੁਧਿਆਣਾ),14 ਮਈ (ਮਨਜੀਤ ਸਿੰਘ ਦੁੱਗਰੀ) - ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਸੜਕ ਲੁਧਿਆਣਾ ਸਥਿਤ ਫਾਈਵ ਜੀ ਵਿਲਾ ਹੋਟਲ 'ਚ ਕਰਫ਼ਿਊ ਦੌਰਾਨ ਕੁਝ ਜੋੜੇ ਥਾਣਾ ...
ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ
. . .  about 5 hours ago
ਜਲੰਧਰ ,14 ਮਈ - ਚੁਗਿੱਟੀ ਵਿਖੇ ਪਤੀ ਵਲੋਂ ਪਤਨੀ ਦਾ ਕਤਲ ...
ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਕੀਤੀ ਦੋਸਤੀ, ਫਿਰ ਮਿਲਣ ਦੇ ਬਹਾਨੇ 25 ਲੋਕਾਂ ਨੇ ਕੀਤਾ ਸਮੂਹਿਕ ਜਬਰ ਜਨਾਹ
. . .  about 5 hours ago
ਪਲਵਲ (ਹਰਿਆਣਾ) 14 ਮਈ - ਫੇਸਬੁੱਕ 'ਤੇ ਲੜਕੀ ਨਾਲ ਪਹਿਲਾਂ ਦੋਸਤੀ ਕੀਤੀ ਗਈ ਅਤੇ ਬਾਅਦ ਵਿਚ ਉਸ ਨਾਲ ਜਬਰ ਜਨਾਹ ਕੀਤਾ ਗਿਆ...
ਵਿਧਾਇਕ ਚੌਧਰੀ ਮੰਗੂਪੁਰ ਵਲੋਂ ਕੋਰੋਨਾ ਪੀੜਤਾਂ ਨੂੰ ਦਿੱਤੀਆਂ ਜਾ ਰਹੀਆਂ ਅੰਗਰਕਸ਼ਕ ਕਿੱਟਾਂ
. . .  about 1 hour ago
ਬਲਾਚੌਰ, 14 ਮਈ (ਦੀਦਾਰ ਸਿੰਘ ਬਲਾਚੌਰੀਆ, ਸ਼ਾਮ ਸੁੰਦਰ ਮੀਲੂ) - ਬਲਾਚੌਰ ਹਲਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਸਮਾਜ ਸੇਵਾ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਗੱਡ ਦਿਆਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਪੀੜਤਾਂ ਲਈ ਨਿੱਜੀ ਤੌਰ 'ਤੇ ਅੰਗਰਕਸ਼ਕ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਧਰਨਾ
. . .  about 5 hours ago
ਲੱਖੋ ਕੇ ਬਹਿਰਾਮ, 14 ਮਈ (ਰਾਜਿੰਦਰ ਸਿੰਘ ਹਾਂਡਾ) - ਬੀਤੀ ਕੱਲ੍ਹ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਕੇ ਜਾਣ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਲੱਖੋ ...
ਕੋਰੋਨਾ ਇਕ ਜੀਵ ਹੈ ਅਤੇ ਉਸ ਨੂੰ ਵੀਂ ਜਿਉਣ ਦਾ ਅਧਿਕਾਰ ਹੈ - ਤ੍ਰਿਵੇਂਦਰ ਰਾਵਤ
. . .  about 6 hours ago
ਨਵੀਂ ਦਿੱਲੀ ,14 ਮਈ - ਕੋਰੋਨਾ ਸੰਕਟ ਦੇ ਵਿਚਕਾਰ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬ ਬਿਆਨ ਦਿੱਤਾ...
ਬਾਘਾ ਪੁਰਾਣਾ ਦੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸਵਾਹ
. . .  about 6 hours ago
ਬਾਘਾਪੁਰਾਣਾ,14 ਮਈ (ਬਲਰਾਜ ਸਿੰਗਲਾ) ਬਾਘਾ ਪੁਰਾਣਾ ਨੇੜਲੇ ਪਿੰਡ ਗਿੱਲ ਵਿਖੇ ਇਕ ਘਰ ਨੂੰ ਅੱਗ ਲੱਗਣ ਦਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 15 ਮਾਘ ਸੰਮਤ 552

ਬਠਿੰਡਾ

ਕੌਮੀ ਏਕਤਾ ਦਾ ਸੱਦਾ ਦਿੰਦਿਆਂ ਮਨਾਇਆ ਗਣਤੰਤਰ ਦਿਵਸ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਗਣਤੰਤਰ ਦਿਵਸ ਮੌਕੇ ਬਠਿੰਡਾ 'ਚ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਿਰੰਗਾ ਲਹਿਰਾਇਆ | ਸਰਕਾਰੀ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ 'ਚ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਬੀ. ਸ੍ਰੀਨਿਵਾਸਨ, ਆਈ.ਜੀ. ਜਸਕਰਨ ਸਿੰਘ ਤੇ ਐਸ.ਐਸ.ਪੀ. ਭੁਪਿੰਦਰ ਜੀਤ ਸਿੰਘ ਵਿਰਕ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਅਨੁਸ਼ਾਸ਼ਤ ਫੋਰਸ ਦੇ ਜਵਾਨਾਂ ਜਿਨ੍ਹਾਂ 'ਚ ਪੰਜਾਬ ਪੁਲਿਸ, ਹੋਮ ਗਾਰਡਜ਼ ਤੋਂ ਇਲਾਵਾ ਐਨ.ਸੀ.ਸੀ. ਸਕਾਊਟਸ ਤੇ ਗਾਈਡਜ਼ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਕਰਕੇ ਕੌਮੀ ਤਿਰੰਗੇ ਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ | ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਿੱਥੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ, ਉੱਥੇ ਇਸ ਇਤਿਹਾਸਕ ਦਿਨ ਮੌਕੇ ਪੰਜਾਬ ਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਵਚਨਬਧਤਾ, ਆਤਮ-ਸਮਰਪਣ ਤੇ ਪੂਰੇ ਭਰੋਸੇ ਤੇ ਸ਼ਿੱਦਤ ਨਾਲ ਕੰਮ ਕਰਨ ਲਈ ਪ੍ਰੇਰਿਆ | ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਅੱਜ ਅਸੀਂ ਦੇਸ਼ ਦਾ 72ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ | ਮੈਂ ਇਸ ਇਤਿਹਾਸਕ ਦਿਹਾੜੇ 'ਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਤੇ ਦੇਸ਼ ਨੂੰ ਇਕ ਮਾਲਾ 'ਚ ਪਰੋਣ ਵਾਲਾ ਸੰਵਿਧਾਨ ਦੇਣ ਵਾਲੇ ਭਾਰਤ ਦੇ ਸੰਵਿਧਾਨ ਸਭਾ ਦੇ ਸਮੂਹ ਮੈਂਬਰਾਂ ਅਤੇ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਪ੍ਰਣਾਮ ਕਰਦਾ ਹਾਂ | ਦੇਸ਼ ਦੀ ਫ਼ੌਜ, ਅਰਧ ਸੈਨਿਕ ਬਲਾਂ ਤੇ ਸੂਬਿਆਂ ਦੇ ਪੁਲਿਸ ਬਲਾਂ ਵਲੋਂ ਦੇਸ਼ ਦੀ ਗਣਤੰਤਰਤਾ ਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਨੂੰ ਵੀ ਸਲਾਮ ਕਰਦਾ ਹਾਂ | ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਮੁਲਕ ਨੂੰ ਧਰਮ ਨਿਰਪੱਖ ਤੇ ਜ਼ਮਹੂਰੀ ਗਣਰਾਜ ਕਿਹਾ ਗਿਆ ਹੈ, ਧਰਮ ਨਿਰਪੱਖਤਾ ਅਤੇ ਜ਼ਮਹੂਰੀਅਤ ਸਾਡੇ ਮੁਲਕ ਦੀ ਰੂਹ ਹੈ, ਜਿਸ ਨੂੰ ਬਚਾਉਣਾ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ | ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤਾ ਕਿਸਾਨਾਂ ਦੀਆਂ ਮੰਗਾਂ ਨੂੰ ਵਾਪਸ ਲਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਸੁਖੀ-ਸਾਂਦੀ ਵਾਪਸ ਪਰਤ ਸਕਣ | ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਸਿੰਘ ਬਰਾੜ, ਆਰ. ਟੀ. ਏ. ਹਰਜੋਤ ਕੌਰ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਅਰੁਣ ਵਧਾਵਨ, ਅਸ਼ੋਕ ਪ੍ਰਧਾਨ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ |
ਸ਼ਹੀਦ ਭਗਤ ਸਿੰਘ ਪਾਰਕ
ਬਠਿੰਡਾ, (ਅਵਤਾਰ ਸਿੰਘ)- ਸ਼ਹੀਦ ਭਗਤ ਸਿੰਘ ਪਾਰਕ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਹ ਦਿਨ ਭਾਰਤੀ ਸੰਵਿਧਾਨ ਦੀ ਹੌਾਦ ਅਤੇ ਉਸ ਦੀ ਪਵਿੱਤਰਤਾ ਨੂੰ ਯਾਦ ਕਰਦਿਆਂ ਪੂਰੇ ਦੇਸ ਵਿਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਇਹ ਪ੍ਰਗਟਾਵਾ ਬਠਿੰਡਾ ਮਿਉਂਸਪਲ ਕਾਰਪੋਰੇਸਨ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਇੰਜੀਨੀਅਰ ਤਰਸੇਮ ਗੋਇਲ ਨੇ ਉਸ ਵੇਲੇ ਕੀਤਾ ਜਦ ਸ਼ਹੀਦ ਭਗਤ ਸਿੰਘ ਪਾਰਕ, ਪੁਖਰਾਜ ਕਾਲੋਨੀ ਅਤੇ ਮਿਨੌਚਾ ਕਾਲੋਨੀ ਦੇ ਨਿਵਾਸੀਆਂ ਵਲੋਂ ਗਣਤੰਤਰ ਦਿਵਸ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਸੀ | ਅੱਜ ਇਸ ਮੌਕੇ 'ਤੇ ਇਲਾਕੇ ਦੀਆਂ ਕਲੋਨੀਆਂ ਦੇ ਨਿਵਾਸੀਆਂ ਨੇ ਸਵੇਰੇ ਇਕੱਠੇ ਹੋ ਕੇ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋ ਕੇ ਦੇਸ਼ ਨੂੰ ਇਕਜੁੱਟ ਰੱਖਣ ਅਤੇ ਹਰ ਹੀਲੇ ਤਰੱਕੀ ਦੇ ਰਾਹ 'ਤੇ ਤੋਰਨ ਦਾ ਅਹਿਦ ਲਿਆ ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸ਼ਫਲਤਾ ਲਈ ਅਰਦਾਸ ਕੀਤੀ ਗਈ |
ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਐਨ.ਐਸ.ਐਸ. ਵਿਭਾਗ ਵਲੋਂ ਕੌਮੀ ਵੋਟਰ ਦਿਵਸ ਤੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਲੇਖ ਰਚਨਾ, ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਆਨਲਾਈਨ ਕਰਵਾਏ ਗਏ | ਇਸ ਮੌਕੇ ਬੀ.ਏ.-ਬੀ.ਐਡ, ਬੀ.ਐਡ ਅਤੇ ਐਮ.ਏ. (ਐਜੂਕੇਸ਼ਨ) ਦੇ ਵਿਦਿਆਰਥੀਆਂ ਵਲੋਂ ਲੇਖ ਰਚਨਾ, ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੁਆਰਾ ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਅਤੇ ਗਣਤੰਤਰ ਦਿਵਸ ਦੇ ਇਤਿਹਾਸਕ ਮਹੱਤਵ ਨੂੰ ਪੇਸ਼ ਕੀਤਾ ਗਿਆ | ਇਸ ਤਰ੍ਹਾਂ ਹੋਏ ਲੇਖ ਰਚਨਾ ਮੁਕਾਬਲਿਆਂ ਵਿਚ ਬੀ.ਏ-ਬੀ.ਐਡ. ਸਮੈਸਟਰ ਪਹਿਲਾ ਦੀ ਇਸ਼ਮੀਤ ਕੌਰ ਨੇ ਪਹਿਲਾ ਸਥਾਨ ਅਤੇ ਬੀ.ਐਡ ਸਮੈਸਟਰ ਚੌਥਾ ਦੀ ਨਰਪਿੰਦਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਬੀ.ਏ.-ਬੀ.ਐਡ ਸਮੈਸਟਰ ਚੌਥਾ ਦੀ ਚਰਨਜੀਤ ਕੌਰ ਅਤੇ ਬੀ.ਏ-ਬੀ.ਐਡ. ਸਮੈਸਟਰ ਪਹਿਲਾ ਦੀ ਰੂਬੀ ਨੇ ਤੀਸਰਾ ਸਥਾਨ ਹਾਸਲ ਕੀਤਾ | ਸਲੋਗਨ ਲਿਖਣ ਮੁਕਾਬਲੇ 'ਚ ਬੀ.ਏ-ਬੀ.ਐਡ. ਸਮੈਸਟਰ ਪਹਿਲਾ ਦੀ ਇਸ਼ਮੀਤ ਕੌਰ ਨੇ ਪਹਿਲਾ, ਬੀ.ਐਡ ਸਮੈਸਟਰ ਚੌਥਾ ਦੀ ਰਮਨਦੀਪ ਕੌਰ ਨੇ ਦੂਸਰਾ ਤੇ ਬੀ.ਏ-ਬੀ.ਐਡ. ਸਮੈਸਟਰ ਪਹਿਲਾ ਦੀ ਜੂਹੀ ਸਿੰਗਲਾ ਨੇ ਤੀਸਰਾ ਸਥਾਨ ਹਾਸਲ ਕੀਤਾ | ਪੋਸਟਰ ਮੇਕਿੰਗ ਮੁਕਾਬਲੇ ਵਿਚ ਬੀ.ਐਡ ਸਮੈਸਟਰ ਚੌਥਾ ਦੀ ਰਮਨਦੀਪ ਕੌਰ ਨੇ ਪਹਿਲਾ, ਯਾਦਵਿੰਦਰ ਕੌਰ ਨੇ ਦੂਸਰਾ ਤੇ ਬੀ.ਏ.-ਬੀ.ਐਡ. ਸਮੈਸਟਰ ਚੌਥਾ ਦੀ ਚਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ | ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ |
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ
ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਗਣਤੰਤਰ ਦਿਵਸ ਜੋਸ਼ ਤੇ ਦੇਸ ਭਗਤੀ ਦੇ ਉਤਸ਼ਾਹ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਰਾਸ਼ਟਰ ਤੇ ਇਸ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸਟਰੀ ਝੰਡਾ ਲਹਿਰਾਇਆ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਸਿੱਧੂ ਨੇ ਮਨੁੱਖਤਾ, ਭਾਈਚਾਰੇ ਤੇ ਕੌਮੀ ਅਖੰਡਤਾ ਦੇ ਰਵੱਈਏ ਨੂੰ ਅਪਣਾਉਣ ਦੀ ਅਪੀਲ ਕੀਤੀ | ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ, ਡੀਨ ਅਕਾਦਮਿਕ ਮਾਮਲੇ ਤੇ ਜੀ. ਜ਼ੈੱਡ. ਐਸ. ਸੀ. ਸੀ. ਈ. ਟੀ. ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ, ਡੀਨ, ਕਾਲਜ ਵਿਕਾਸ ਕੌਾਸਲ, ਡਾ. ਅਸੋਕ ਗੋਇਲ ਨੇ ਵੀ ਗਣਤੰਤਰ ਦਿਵਸ ਤੇ ਵਧਾਈ ਦਿੱਤੀ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ | 2 ਪੰਜਾਬ ਆਰ ਐਾਡ ਵੀ ਐਸ. ਕਿਯੂ. ਐਨ. ਦੇ ਏ.ਐਨ.ਓ., ਇੰਜ. ਵਿਵੇਕ ਕੋਂਡਲ ਅਤੇ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਰਾਜੀਵ ਵਰਸਨੇ ਨੇ ਸਮਾਗਮ 'ਚ ਮੁੱਖ ਭੂਮਿਕਾ ਨਿਭਾਈ | ਐਨ.ਸੀ.ਸੀ. ਕੈਡਿਟਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ |

ਐਸ.ਡੀ.ਐਮ. ਵਰਿੰਦਰ ਸਿੰਘ ਨੇ ਤਿਰੰਗਾ ਲਹਿਰਾਇਆ

ਤਲਵੰਡੀ ਸਾਬੋ, (ਰਣਜੀਤ ਸਿੰਘ ਰਾਜੂ, ਰਵਜੋਤ ਰਾਹੀ)- ਸਬ ਡਵੀਜ਼ਨਲ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ | ਐਸ. ਡੀ. ਐਮ. ਵਰਿੰਦਰ ਸਿੰਘ ਨੇ ਤਿਰੰਗਾ ਝੰਡਾ ਚੜ੍ਹਾਇਆ | ਰਾਸ਼ਟਰੀ ਗਾਇਨ ਤੋਂ ਬਾਅਦ ਪੁਲਿਸ ਸਲਾਮੀ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਬਠਿੰਡਾ 'ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਟਰੈਕਟਰ ਮਾਰਚ ਕੱਢਿਆ ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਆਵਾਜ਼ ਬੁਲੰਦ ਕੀਤੀ | ਮਾਰਚ 'ਚ ...

ਪੂਰੀ ਖ਼ਬਰ »

ਪੇਂਡੂ ਖੇਤਰ ਨਾਲ ਸਬੰਧਿਤ ਸੁਖਦੀਪ ਕੌਰ ਨੇ ਚਮਕਾਇਆ ਬਠਿੰਡੇ ਦਾ ਨਾਂਅ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਘਰ-ਘਰ ਰੁਜ਼ਗਾਰ ਮਿਸ਼ਨ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਿਹਾ ਹੈ | ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪਿੰਡ ਭਾਗੂ ਦੀ ਹੋਣਹਾਰ ...

ਪੂਰੀ ਖ਼ਬਰ »

ਕਿਸਾਨਾਂ ਨੇ ਰਾਮਪੁਰਾ ਫੂਲ 'ਚ ਟਰੈਕਟਰ ਪਰੇਡ, ਧਰਨਾ ਤੇ ਭੁੱਖ ਹੜਤਾਲ ਕੀਤੀ

ਰਾਮਪੁਰਾ ਫੂਲ, 27 ਜਨਵਰੀ (ਨਰਪਿੰਦਰ ਧਾਲੀਵਾਲ)- ਰੇਲ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਜਿੱਥੇ 26 ਜਨਵਰੀ ਨੂੰ ਰਾਮਪੁਰਾ ਫੂਲ ਵਿਖੇ ਬਠਿੰਡਾ ਚੰਡੀਗੜ੍ਹ ਮਹਾਂ ਮਾਰਗ 'ਤੇ ਟਰੈਕਟਰ ਪਰੇਡ ਕੀਤੀ, ਉੱਥੇ ਸਥਾਨਕ ਰੇਲ ਕੰਪਲੈਕਸ ਅੰਦਰ ਲੜੀਵਾਰ ਭੁੱਖ ਹੜਤਾਲ ...

ਪੂਰੀ ਖ਼ਬਰ »

ਪਰਚਾ ਰੱਦ ਕਰਵਾਉਣ ਲਈ ਭਾਕਿਯੂ ਦੇ ਝੰਡੇ ਹੇਠ ਪੀੜਤ ਵਿਅਕਤੀਆਂ ਦੇ ਹਮਾਇਤੀਆਂ ਵਲੋਂ ਪੁਲਿਸ ਥਾਣੇ ਅੱਗੇ ਧਰਨਾ

ਗੋਨਿਆਣਾ, 27 ਜਨਵਰੀ (ਲਛਮਣ ਦਾਸ ਗਰਗ)- ਜਿੱਥੇ ਇਕ ਪਾਸੇ ਸਥਾਨਕ ਹਿੰਦੂ ਭਾਈਚਾਰੇ ਵਲੋਂ ਗਲਤ ਸ਼ਬਦਾਂਵਲੀ ਖ਼ਿਲਾਫ਼ ਧਰਨਾ ਰੋਸ ਮੁਜ਼ਾਹਰਾ ਦੇ ਕੇ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ | ਉੱਥੇ ਦੂਸਰੇ ਪਾਸੇ ਅੱਜ ਉਕਤ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੇ ...

ਪੂਰੀ ਖ਼ਬਰ »

ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣਾ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ-ਭਾਈ ਗੁਰਦੀਪ ਸਿੰਘ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣਾ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਹੈ | ਇਹ ਵਿਚਾਰ ਅੱਜ ਇਥੇ ਜਾਰੀ ਲਿਖ਼ਤੀ ਬਿਆਨ 'ਚ ਜਾਰੀ ਕਰਦਿਆਂ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਸੀਨੀਅਰ ਮੀਤ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਹੱਕ 'ਚ ਸਾਈਕਲ ਮਾਰਚ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆੜੀ-ਆੜੀ ਸਾਇਕਿਲੰਗ ਤੇ ਫਿਟਨੈਸ ਕਲੱਬ ਬਠਿੰਡਾ ਦੇ ਸਮੂਹ ਮੈਂਬਰਾਂ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਹੱਕ ਵਿਚ ਬਠਿੰਡਾ ਵਿਚ ਸਾਈਕਲ ਮਾਰਚ ਕੱਢਿਆ | ਮਾਰਚ ਵਿਚ ਸ਼ਾਮਿਲ ਹਰੇਕ ਸਾਈਕਲ 'ਤੇ ਕਿਸਾਨ-ਮਜ਼ਦੂਰ ...

ਪੂਰੀ ਖ਼ਬਰ »

ਬਹਾਦਰ ਲੜਕੀ ਪਰਮਿੰਦਰ ਕੌਰ ਨੂੰ ਐਸ.ਡੀ.ਐਮ. ਫੂਲ ਨੇ ਕੀਤਾ ਸਨਮਾਨਿਤ

ਰਾਮਪੁਰਾ ਫੂਲ, 27 ਜਨਵਰੀ (ਪੱਤਰ ਪ੍ਰੇਰਕ)- ਕੁਝ ਮਹੀਨੇ ਪਹਿਲਾਂ ਸਥਾਨਕ ਸ਼ਹਿਰ ਦੀ ਕਲਗੀਧਰ ਕਾਲੋਨੀ ਵਿਖੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਝਪਟਮਾਰ ਬਦਮਾਸ਼ਾਂ ਦਾ ਬਹਾਦਰ ਲੜਕੀ ਪਰਮਿੰਦਰ ਕੌਰ ਨੇ ਉਸ ਸਮੇ ਡਟ ਕੇ ਮੁਕਾਬਲਾ ਕੀਤਾ, ਜਦੋਂ ਉਹ ਆ ਪਣੇ ਘਰੋਂ ...

ਪੂਰੀ ਖ਼ਬਰ »

ਦਿੱਲੀ ਜਾਣ ਵਾਲੇ ਕਿਸਾਨਾਂ ਲਈ ਲਗਾਇਆ ਲੰਗਰ

ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸ ਕੇ ਉਕਤ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਦਿੱਲੀ ਵਿਖੇ ਮੋਰਚੇ ਲਾ ਕੇ ਬੈਠੇ ਕਿਸਾਨਾਂ ਨੂੰ ਹਰ ਵਰਗ ਮਦਦ ਕਰ ਰਿਹਾ ਹੈ | ਇਸੇ ਕੜੀ ਵਿਚ ...

ਪੂਰੀ ਖ਼ਬਰ »

ਸਰਕਾਰੀ ਰਾਜਿੰਦਰਾ ਕਾਲਜ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਕਾਲਜ ਪਿ੍ੰਸੀਪਲ ਡਾ: ਸੁਰਜੀਤ ਸਿੰਘ ਨੇ ਨਿਭਾਈ ਅਤੇ ਉਨ੍ਹਾਂ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ

ਬਠਿੰਡਾ, (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ.ਪੀ.) ਵਿਖੇ 26 ਜਨਵਰੀ ਨੂੰ ਦੇਸ਼ ਭਗਤੀ ਦੀ ਭਾਵਨਾ ਨੂੰ ਸਮਰਪਿਤ ਹੁੰਦਿਆਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਉਪ ਕੁਲਪਤੀ ਪ੍ਰੋ: ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ 'ਘੁੱਦਾ' ਸਥਿਤ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਨੇ ਕੀਤਾ ਰੋਸ ਵਿਖਾਵਾ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਨੰਬਰਦਾਰ ਯੂਨੀਅਨ ਬਠਿੰਡਾ ਦੀ ਮੀਟਿੰਗ ਸਾਉਣ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਗਣਤੰਤਰ ਦਿਵਸ ਦੇ ਸਮਾਗਮਾਂ ਦਾ ਬਾਈਕਾਟ ਕਰਕੇ ਨੰਬਰਦਾਰ ਯੂਨੀਅਨ ਵਲੋਂ ਸਾਂਝਾ ਕਿਸਾਨ ਮੋਰਚੇ ਦੇ ...

ਪੂਰੀ ਖ਼ਬਰ »

ਡੇਅਰੀ ਦੋਧੀ ਯੂਨੀਅਨ ਨੇ ਰੋਸ ਵਜੋਂ ਮੋਟਰਸਾਈਕਲ ਮਾਰਚ ਕੱਢਿਆ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)-ਗਣਤੰਤਰ ਦਿਵਸ 'ਤੇ ਡੇਅਰੀ ਦੋਧੀ ਯੂਨੀਅਨ ਰਾਮਾਂ ਨੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਵਿਰੁੱਧ ਰੋਸ ਵਜੋਂ ਬਾਜ਼ਾਰਾਂ 'ਚੋਂ ਦੀ ਮੋਟਰਸਾਈਕਲ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਮੁਰਦਾਬਾਦ, ਕਿਸਾਨ ...

ਪੂਰੀ ਖ਼ਬਰ »

ਪੈਨਸ਼ਨਰਜ਼ ਸੰਘਰਸ਼ ਕਮੇਟੀ ਵਲੋਂ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਮੂਹ ਪੈਨਸ਼ਨਰਜ਼ ਸੰਘਰਸ਼ ਕਮੇਟੀ ਬਠਿੰਡਾ ਨੇ ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਹਿਰ ਵਿਚ ਰੋਸ ਮਾਰਚ ਕੱਢਿਆ, ਜੋ ਸਥਾਨਕ ਟੀਚਰਜ਼ ਹੋਮ ਤੋਂ ਸ਼ੁਰੂ ਹੋ ਕੇ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਵੱਖ-ਵੱਖ ਜਥੇਬੰਦੀਆਂ ਤੇ ਸੰਗਠਨਾਂ ਨੇ ਰੋਸ ਪ੍ਰਗਟਾਇਆ

L ਠੇਕਾ ਮੁਲਾਜਮਾਂ ਨੇ ਕਾਲੇ ਚੋਲੇ ਪਾ ਕੇ ਕੀਤਾ ਪ੍ਰਦਰਸ਼ਨ ਬਠਿੰਡਾ, 27 ਜਨਵਰੀ (ਅਵਤਾਰ ਸਿੰਘ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੱਦੇ 'ਤੇ ਠੇਕਾ ਮੁਲਾਜਮ ਸੰਘਰਸ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ 'ਤੇ ਭਰਾਤਰੀ ਜਥੇਬੰਦੀਆ ਨਾਲ ਉਲੀਕੇ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਉਮੀਦਵਾਰ ਸੋਮੀ ਵਲੋਂ ਚੋਣ ਪ੍ਰਚਾਰ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)-ਸਥਾਨਕ ਵਾਰਡ-2 ਦੇ ਉਮੀਦਵਾਰ ਘਨਸ਼ਾਮ ਦਾਸ ਸੋਮੀ ਨੇ ਸਮੱਰਥਕਾਂ ਦੇ ਵੱਡੇ ਕਾਫ਼ਲੇ ਨਾਲ ਵਾਰਡ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ | ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਵਾਅਦੇ ਕੀਤੇ ਕਿ ਵਾਰਡ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ...

ਪੂਰੀ ਖ਼ਬਰ »

ਨਗਰ ਪੰਚਾਇਤ ਚੋਣਾਂ ਦੇ ਬਾਈਕਾਟ ਸਬੰਧੀ ਐਕਸ਼ਨ ਕਮੇਟੀ ਨੇ ਲਹਿਰਾ ਮੁਹੱਬਤ 'ਚ ਫਲੈਕਸ/ਪੋਸਟਰ ਲਾਏ

ਲਹਿਰਾ ਮੁਹੱਬਤ, 27 ਜਨਵਰੀ (ਭੀਮ ਸੈਨ ਹਦਵਾਰੀਆ)- ਨਗਰ ਪੰਚਾਇਤ ਤੁੜਵਾਉਣ ਲਈ ਵਿੱਢੇ ਸੰਘਰਸ਼ ਤਹਿਤ ਸਮੁੱਚੇ ਨਗਰਵਾਸੀਆਂ ਵਲੋਂ ਚੋਣਾਂ ਦੇ ਬਾਈਕਾਟ ਦੇ ਸਰਬਸੰਮਤੀ ਨਾਲ ਪਾਏ ਹੋਏ ਮਤੇ ਸਬੰਧੀ ਜਾਗਰੂਕ ਮੁਹਿੰਮ ਤਹਿਤ ਐਕਸ਼ਨ ਕਮੇਟੀ ਦੇ ਨੌਜਵਾਨਾਂ ਨੇ ਮੰਗਲਵਾਰ ...

ਪੂਰੀ ਖ਼ਬਰ »

ਕਰੋੜਾਂ ਦੀ ਕਰਜ਼ਦਾਰ ਨਗਰ ਕੌ ਾਸਲ ਸੰਗਤ ਦੀ ਚੋਣ ਲਈ ਦੋ ਮੁੱਖ ਪਾਰਟੀਆਂ 'ਚ ਖਿੱਚੋਤਾਣ

ਸੰਗਤ ਮੰਡੀ, 27 ਜਨਵਰੀ (ਅੰਮਿ੍ਤਪਾਲ ਸ਼ਰਮਾ)- ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਕਾਰਨ ਕਰਜ਼ਦਾਰ ਹੋ ਚੁੱਕੀ ਨਗਰ ਕੌਾਸਲ ਸੰਗਤ ਦੇ ਕੁੱਲ 9 ਵਾਰਡਾਂ ਦੀ ਚੋਣ ਲਈ ਹੁਣ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ | ਸੱਤਾਧਾਰੀ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਹਰਵਿੰਦਰ ...

ਪੂਰੀ ਖ਼ਬਰ »

ਧਰਮਸੋਤ ਨੇ ਸ਼ੇਰਗੜ੍ਹ 'ਚ ਜ਼ਮੀਨਦੋਜ਼ ਪਾਈਪ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ, ਤਰਸੇਮ ਸਿੰਗਲਾ)-ਨੇੜਲੇ ਪਿੰਡ ਸ਼ੇਰਗੜ੍ਹ ਵਿਖੇ ਹਲਕਾ ਤਲਵੰਡੀ ਸਾਬੋ ਕਾਂਗਰਸ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾ ਸਦਕਾ ਭੂਮੀ ਰੱਖਿਆ ਵਿਭਾਗ ਵਲੋਂ ਆਰ.ਕੇ.ਵੀ.ਵਾਈ. ਸਕੀਮ ਅਧੀਨ ਮੋਘਾ ਨੰਬਰ 24575 ...

ਪੂਰੀ ਖ਼ਬਰ »

ਨਗਰ ਪੰਚਾਇਤ ਚੋਣਾਂ ਸਬੰਧੀ ਮਹਿਰਾਜ ਦੇ ਕਾਂਗਰਸੀਆਂ ਵਲੋਂ ਮੀਟਿੰਗ

ਮਹਿਰਾਜ, 27 ਜਨਵਰੀ (ਸੁਖਪਾਲ ਮਹਿਰਾਜ)- ਫਰਵਰੀ ਮਹੀਨੇ 'ਚ ਹੋਣ ਵਾਲੀਆਂ ਨਗਰ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਮਹਿਰਾਜ ਦੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਇਕ ਅਹਿਮ ਬੈਠਕ ਜਸਵੰਤ ਸਿੰਘ ਬਾਹੀਆ ਦੇ ਗ੍ਰਹਿ ਵਿਖੇ ਕੀਤੀ ਗਈ ਅਤੇ ਕਾਂਗਰਸ ਪਾਰਟੀ ਦੇ ਵੱਖ-ਵੱਖ ...

ਪੂਰੀ ਖ਼ਬਰ »

ਪਿੰਡ ਦੁੱਨੇਵਾਲਾ ਵਿਖੇ ਕਿਸਾਨ ਸਿਖਲਾਈ ਸਕੂਲ ਲਗਾਇਆ

ਸੰਗਤ ਮੰਡੀ, 27 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਦੁੱਨੇਵਾਲਾ ਵਿਖੇ ਕਣਕ ਦੀਆਂ ਫ਼ਸਲਾਂ 'ਚ ਨੀਦੀਨਾ ਦੀ ਰੋਕਥਾਮ ਅਤੇ ਜ਼ਰੂਰੀ ਤੱਤਾਂ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਕਿਸਾਨ ਸਿਖਲਾਈ ਸਕੂਲ ਲਗਾਇਆ ਗਿਆ | ...

ਪੂਰੀ ਖ਼ਬਰ »

ਲੋਟਾਂ-ਖੋਹਾਂ, ਚੋਰੀਆਂ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਦੇ ਰੋਸ 'ਚ ਦੁਕਾਨਦਾਰਾਂ ਵਲੋਂ ਧਰਨਾ

ਭਗਤਾ ਭਾਈਕਾ, 27 ਜਨਵਰੀ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਅੰਦਰ ਪਿਛਲੇ ਕੁਝ ਸਮੇਂ ਤੋਂ ਦੁਕਾਨਦਾਰਾਂ ਲਗਾਤਾਰ ਵਾਪਰ ਰਹੀਆਂ ਚੋਰੀ, ਲੁੱਟ-ਖੋਹ, ਫਰੋਤੀ ਮੰਗਣ ਤੇ ਧਮਕੀਆਂ ਦੇਣ ਦੀਆਂ ਘਟਨਾਵਾਂ ਤੇ ਬੀਤੇ ਕੱਲ੍ਹ ਧਰਨਾ ਦੇ ਰਹੇ ਦੁਕਾਨਦਾਰਾਂ ਖ਼ਿਲਾਫ਼ ਮੁਕੱਦਮਾ ...

ਪੂਰੀ ਖ਼ਬਰ »

ਸਰਕਾਰੀ ਸਮਾਰਟ ਸਕੂਲ ਭੁੱਚੋ ਕਲਾਂ ਨੂੰ ਕੈਬਨਿਟ ਮੰਤਰੀ ਧਰਮਸੋਤ ਨੇ ਸਟਾਫ਼ ਨੂੰ ਕੀਤਾ ਸਮਰਪਿਤ

ਭੁੱਚੋ ਮੰਡੀ, 27 ਜਨਵਰੀ (ਬਿੱਕਰ ਸਿੰਘ ਸਿੱਧੂ)- ਸਰਕਾਰੀ ਸੈਕੰਡਰੀ ਸਕੂਲ ਭੁੱਚੋ ਕਲਾਂ ਨੂੰ ਸਮਾਰਟ ਸਕੂਲ ਬਣਨ ਦੇ ਬਾਅਦ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਮਾਰਟ ਕਲਾਸਾਂ ਨੂੰ ਸਕੂਲ ਸਟਾਫ਼ ਨੂੰ ਸਮਰਪਿਤ ਕੀਤਾ | ਉਨ੍ਹਾਂ ਸਕੂਲ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਏਮਜ਼ ਮਸ਼ੀਨਾਂ ਦੇ ਉਦਘਾਟਨ ਮੌਕੇ ਪੁੱਜੇ ਸ਼ਵੇਤ ਮਲਿਕ ਦਾ ਵਿਰੋਧ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਦੌਰੇ 'ਤੇ ਪੁੱਜੇ ਭਾਜਪਾ ਆਗੂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਦੌਰੇ ਦਾ ਭਾਰਤੀ ਕਿਸਾਨ ਏਕਤਾ ਉਗਰਾਹਾਂ ਨੇ ਜ਼ੋਰਦਾਰ ਵਿਰੋਧ ਕੀਤਾ | ਭਾਜਪਾ ਦੇ ਸੀਨੀਅਰ ਆਗੂ ਸ੍ਰੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ

ਬਠਿੰਡਾ, 27 ਜਨਵਰੀ (ਅਵਤਾਰ ਸਿੰਘ)- ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ਦੀਆਂ ਸੰਗਤਾਂ ਵਲੋਂ ਗੁਰੂ ਕੀ ਸੰਗਤ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤਾ ਗਿਆ | ਪਾਠ ਉਪਰੰਤ ...

ਪੂਰੀ ਖ਼ਬਰ »

ਗਿੱਲ ਪੱਤੀ ਵਿਖੇ ਧਰਮਸੋਤ ਤੇ ਵਿਧਾਇਕ ਕੋਟਭਾਈ ਵਲੋਂ ਜਿੰਮ ਦਾ ਉਦਾਘਟਨ

ਗੋਨਿਆਣਾ, 27 ਜਨਵਰੀ (ਲਛਮਣ ਦਾਸ ਗਰਗ)-ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹੁਨਮਾਈ ਹੇਠ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਨਜਦੀਕੀ ਪਿੰਡ ਗਿੱਲਪੱਤੀ ਵਿਖੇ ਇੰਨਡੋਰ ਤੇ ਉਪਨ ਜਿੰਮ ਦਾ ਉਦਾਘਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਵਿਅਕਤੀ ਨੇ ਕੀਤੀ ਖ਼ੁਦਕਸ਼ੀ

ਗੋਨਿਆਣਾ, 27 ਜਨਵਰੀ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਸਿਵੀਆਂ ਵਿਖੇ ਆਰਥਿਕ ਮੰਦੀ ਹਾਲਤ ਦੇ ਚਲਦਿਆ ਇਕ ਵਿਅਕਤੀ ਦੁਆਰਾ ਪੱਖੇ ਨਾਲ ਲਮਕ ਕੇ ਖੁਦਕਸ਼ੀ ਕਰ ਲਈ | ਸੂਤਰਾਂ ਅਨੁਸਾਰ ਅੰਗਰੇਜ ਸਿੰਘ ਉਰਫ ਘੱਪਾ (32) ਪੁੱਤਰ ਨਾਜਰ ਸਿੰਘ ਵਾਸੀ ਪਿੰਡ ਸਿਵੀਆਂ ਨੇ ਅੱਜ ਸਵੇਰੇ 4 ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)-ਉਪ ਮੰਡਲ ਮੈਜਿਸਟਰੇਟ ਤਲੰਵਡੀ ਸਾਬੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਲੇਆਣਾ ਵਿਖੇ ਸੁਪਰਵਾਈਜ਼ਰ ਨਰੇਸ਼ ਅਰੋੜਾ ਦੀ ਅਗਵਾਈ ਹੇਠ ਵੋਟਰ ਦਿਵਸ ਮਨਾਇਆ ਗਿਆ ਜਿਸ ਵਿਚ ਸਿਹਤ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ

ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਵਿਧਾਇਕ ਦੀ ਅਗਵਾਈ ਹੇਠ ਹੋਈ ਨਗਰ ਕੌਾਸਲ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਵਿਚ ਸ਼ਹਿਰ ਦੇ ਦੋ ਹੋਰ ਵਾਰਡਾਂ ਦੇ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ, ਜਿਸ ਦੇ ਅਨੁਸਾਰ ...

ਪੂਰੀ ਖ਼ਬਰ »

ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਤਨਖ਼ਾਹ ਨਾ ਮਿਲਣ ਕਾਰਨ ਭੁੱਖ ਹੜਤਾਲ

ਲਹਿਰਾ ਮੁਹੱਬਤ, 27 ਜਨਵਰੀ (ਸੁਖਪਾਲ ਸਿੰਘ ਸੁੱਖੀ)-ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਟੋਲ ਪ੍ਰਬੰਧਕ ਕੰਪਨੀ ਵਲੋਂ ਤਨਖਾਹ ਨਾ ਦੇਣ ਤੇ ਨੌਕਰੀ ਤੋਂ ਧੱਕੇ ਨਾਲ ਕੱਢਣ ਦੇ ਰੋਸ ਵਜੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ | ਇਸ ਸਬੰਧੀਂ ਟੋਲ ਕਰਮਚਾਰੀ ਸੰਘਰਸ਼ ਕਮੇਟੀ ਲਹਿਰਾ ...

ਪੂਰੀ ਖ਼ਬਰ »

ਕੋਰੋਨਾ ਪਾਜ਼ੀਟਿਵ 3 ਮਰੀਜ਼ਾਂ ਦੀ ਮੌਤ

ਬਠਿੰਡਾ, 27 ਜਨਵਰੀ (ਅਵਤਾਰ ਸਿੰਘ) - ਸਥਾਨਕ ਸ਼ਹਿਰ ਦੇ ਆਦੇਸ਼ ਮੈਡੀਕਲ ਕਾਲਜ ਵਿਚ ਗੁਰ ਤੇਗ ਬਹਾਦਰ ਨਗਰ ਦਾ ਨਿਵਾਸੀ ਹਰਭਜਨ ਸਿੰਘ ਜੋ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਇਲਾਜ ਹਿਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦੀ ਹਾਲਤ ਗੰਭੀਰ ਹੋਣ 'ਤੇ ਬੀਤੀ ਰਾਤ ਮੌਤ ਹੋ ...

ਪੂਰੀ ਖ਼ਬਰ »

ਨਿਗਮ ਚੋਣਾਂ ਲੜਨ ਵਾਲੇ ਅਕਾਲੀ ਉਮੀਦਵਾਰਾਂ ਨੇ ਤੇਜ਼ ਕੀਤੀਆਂ ਸਰਗਰਮੀਆਂ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਵਿਚ ਜਿਵੇਂ-ਜਿਵੇਂ ਨਗਰ ਨਿਗਮ ਪੰਚਾਇਤਾਂ ਤੇ ਨਗਰ ਕੌਾਸਲ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਸੇ ਪ੍ਰਕਾਰ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਵੀ ਚੋਣ ਪ੍ਰਚਾਰ ਮੁਹਿੰਮ ਵਿਚ ਤੇਜ਼ੀ ...

ਪੂਰੀ ਖ਼ਬਰ »

ਬਠਿੰਡਾ ਦੇ ਵਾਰਡ-10 ਤੋਂ ਅਕਾਲੀ ਉਮੀਦਵਾਰ ਅਨੰਦ ਗੁਪਤਾ ਨੇ ਖੋਲਿ੍ਹਆ ਚੋਣ ਦਫ਼ਤਰ

ਬਠਿੰਡਾ, 27 ਜਨਵਰੀ (ਅੰਿ੍ਮਤਪਾਲ ਸਿੰਘ ਵਲ੍ਹਾਣ)- ਵਾਰਡ ਨੰ. 10 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਨੰਦ ਗੁਪਤਾ (ਸੋਨੂੰ) ਵਲੋਂ ਚੋਣ ਪ੍ਰਚਾਰ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਬਠਿੰਡਾ ਦੇ ਫੇਸ-3 ਚੌਕ ਨਜ਼ਦੀਕ ਸਥਿਤ ਪਾਵਰ ਹਾਊਸ ਰੋਡ ਦੀ ਮਾਰਕੀਟ ਵਿਖੇ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਟੈਂਟ ਹਾਊਸ ਨੂੰ ਲੱਗੀ ਅੱਗ

ਰਾਮਪੁਰਾ ਫੂਲ, 27 ਜਨਵਰੀ (ਨਰਪਿੰਦਰ ਧਾਲੀਵਾਲ)- ਸ਼ਹਿਰ ਦਾ ਬਜਰੰਗੀ ਟੈਂਟ ਹਾਊਸ ਅਚਾਨਕ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਟੈਂਟ ਹਾਊਸ ਦੇ ਮਾਲਕ ਰਾਕੇਸ਼ ਕੁਮਾਰ ਨੀਟਾ ਨੇ ਦੱਸਿਆ ਕਿ ਮੰਗਲਵਾਰ ਜਦ ਉਹ ...

ਪੂਰੀ ਖ਼ਬਰ »

ਬਾਲ ਤੇ ਸੁਰੱਖਿਆ ਵਿਭਾਗ ਲੜਕੀਆਂ ਦੀ ਸੁਰੱਖਿਆ ਲਈ ਵਚਨਬੱਧ-ਰਵਨੀਤ ਕੌਰ ਸਿੱਧੂ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦਾ ਗਠਨ ਮੁੱਖ ਤੌਰ 'ਤੇ ਲੋੜਵੰਦ ਬੱਚਿਆਂ ਦੀ ਸੁਰੱਖਿਆ ਲਈ ਹੀ ਕੀਤਾ ਗਿਆ ਹੈ | ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ 18 ਸਾਲ ਤੱਕ ਦੇ ਬੱਚਿਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਵਚਨਬੱਧ ਹੈ | ਇਸ ...

ਪੂਰੀ ਖ਼ਬਰ »

ਡਾ: ਜਗਤਾਰ ਸਿੰਘ ਧੀਮਾਨ ਨੇ ਜੀ.ਕੇ.ਯੂ. 'ਚ ਬਤੌਰ ਪਰੋ. ਵਾਈਸ ਚਾਂਸਲਰ ਅਹੁਦਾ ਸੰਭਾਲਿਆ

ਤਲਵੰਡੀ ਸਾਬੋ, 27 ਜਨਵਰੀ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਨਾਮਵਰ ਖੇਤੀ ਵਿਗਿਆਨੀ ਡਾ. ਜਗਤਾਰ ਸਿੰਘ ਧੀਮਾਨ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਤੌਰ ਪਰੋ. ਵਾਈਸ ਚਾਂਸਲਰ ਅਹੁਦਾ ਸੰਭਾਲਿਆ | ਇਸ ਮੌਕੇ ਸੁਖਰਾਜ ਸਿੰਘ ਸਿੱਧੂ (ਐਮ.ਡੀ.), ਡਾ. ...

ਪੂਰੀ ਖ਼ਬਰ »

ਮੋਹਣੀ ਬੰਗੀ ਤੇ ਗੋਲਡੀ ਰਾਮਾਂ ਸਰਬਸੰਮਤੀ ਨਾਲ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਦੀ ਜੈ ਬਾਬਾ ਸਰਬੰਗੀ ਰੋਡ ਲਾਇਨ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੇ ਸਮੂਹ ਅਪਰੇਟਰਾਂ ਦੀ ਅਹਿਮ ਮੀਟਿੰਗ ਟਰੱਕ ਯੂਨੀਅਨ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਜੀਤ ਸਿੰਘ ਬੰਟੀ ਦੇ ਅਗਵਾਈ ਹੇਠ ਹੋਈ, ਜਿਸ 'ਚ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੀਰੂ ਬਾਂਸਲ ਸਾਥੀਆਂ ਸਣੇ ਕਾਂਗਰਸ 'ਚ ਸ਼ਾਮਿਲ

ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਮੰਡਲ ਰਾਮਾਂ ਮਹਿਲਾ ਮੌਰਚਾ ਦੀ ਸਾਬਕਾ ਪ੍ਰਧਾਨ ਨੀਰੂ ਬਾਂਸਲ ਆਪਣੇ ਸਾਥੀਆਂ ਸਣੇ ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਲੋਂ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਆਰਟ ਕਲੱਬ ਵਲੋਂ ਕਾਲਜ ਦੇ ਸਾਰੇ ਵਿਦਿਆਰਥੀਆਂ ਲਈ ਇਕ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਗਤੀਵਿਧੀ ਦਾ ਮੁੱਖ ਉਦੇਸ਼ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ 6 ਨੂੰ ਸੰਗਤ, ਕੋਟਫੱਤਾ ਤੇ ਕੋਟਸ਼ਮੀਰ 'ਚ ਕਰਨਗੇ ਚੋਣ ਪ੍ਰਚਾਰ-ਕੋਟਫੱਤਾ

ਸੰਗਤ ਮੰਡੀ, 27 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 6 ਫਰਵਰੀ ਨੂੰ ਸੰਗਤ, ਕੋਟਫੱਤਾ ਤੇ ਕੋਟਸ਼ਮੀਰ 'ਚ ਨਗਰ ਕੌਾਸਲ ਚੋਣਾਂ ਦੇ ਉਮੀਦਵਾਰਾਂ ਦੇ ਪੱਖ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚਣਗੇ | ...

ਪੂਰੀ ਖ਼ਬਰ »

ਸੰਗਤ ਦੇ ਸਰਕਾਰੀ ਹਸਪਤਾਲ 'ਚ ਸਟਾਫ਼ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ

ਸੰਗਤ ਮੰਡੀ, 27 ਜਨਵਰੀ (ਅੰਮਿ੍ਤਪਾਲ ਸ਼ਰਮਾ)-ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿਲੋਂ ਦੇ ਨਿਰਦੇਸ਼ਾਂ 'ਤੇ ਕਮਿਊਨਿਟੀ ਹੈਲਥ ਸੈਂਟਰ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜੂ ਕਾਂਸਲ ਦੀ ਅਗਵਾਈ ਹੇਠ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸੰਸਥਾਵਾਂ ਦੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਵਾਰਡ-6 ਦੇ ਉਮੀਦਵਾਰ ਦਾ ਐਲਾਨ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦੀ ਅੱਜ ਸੀਨੀਅਰ ਲੀਡਰਸ਼ਿਪ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ, ਮਨਤਾਰ ਸਿੰਘ ਬਰਾੜ ਸਾਬਕਾ ਮੁੱਖ ਸੰਸਦੀ ਸਕੱਤਰ, ਸਰੂਪ ਚੰਦ ...

ਪੂਰੀ ਖ਼ਬਰ »

ਸਖੀ ਵਨ ਸਟਾਪ ਸੈਂਟਰ ਔਰਤਾਂ ਲਈ ਹੋ ਰਿਹੈ ਵਰਦਾਨ ਸਾਬਿਤ-ਡੀ.ਸੀ.

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਖੀ ਵਨ ਸਟਾਪ ਸੈਂਟਰ ਹਰੇਕ ਜ਼ਿਲ੍ਹੇ ਵਿਚ ਸ਼ੁਰੂ ਕੀਤੇ ਗਏ ਹਨ | ਸਖੀ ਵਨ ਸਟਾਪ ਸੈਂਟਰ ਬਣਾਉਣ ਦਾ ਮੰਤਵ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇੱਕੋ ਛੱਤ ਹੇਠਾਂ ਲੋੜੀਦੀਆਂ ...

ਪੂਰੀ ਖ਼ਬਰ »

ਅੰਦੋਲਨ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸਮਰਪਿਤ ਕੈਂਡਲ ਮਾਰਚ

ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)- ਦਿੱਲੀ ਸੰਘਰਸ਼ ਵਿਚ ਅਕਾਲ ਚਲਾਣਾ ਕਰ ਚੁੱਕੇ ਕਿਸਾਨਾਂ ਦੀ ਯਾਦ ਵਿਚ ਨੈਸ਼ਨਲ ਹਿਊੁਮਨ ਰਾਇਟਸ ਅਤੇ ਐਾਟੀ ਕੁਰੱਪਸ਼ਨ ਮਿਸ਼ਨ ਪੰਜਾਬ ਦੀ ਜਿਲ੍ਹਾ ਬਠਿੰਡਾ ਇਕਾਈ ਵਲੋਂ ਬੀਤੀ ਰਾਤ ਇੱਥੇ ਕੈਂਡਲ ਮਾਰਚ ਕੱਢਿਆ ਗਿਆ | ...

ਪੂਰੀ ਖ਼ਬਰ »

ਡੀ.ਟੀ.ਐੱਫ਼. ਬਠਿੰਡਾ ਦਾ ਵਫ਼ਦ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੂੰ ਮਿਲਿਆ

ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦਾ ਵਫ਼ਦ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿਚ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਨੂੰ ਬਠਿੰਡਾ ਫ਼ੇਰੀ ਦੌਰਾਨ ...

ਪੂਰੀ ਖ਼ਬਰ »

ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਤੇ ਟੈਕਨੋਲੋਜੀ 'ਚ ਸਿਖ਼ਲਾਈ ਪ੍ਰੋਗਰਾਮ ਸ਼ੁਰੂ

ਬਠਿੰਡਾ, 27 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਆਲ ਇੰਡੀਆ ਕੌਾਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੇ ਪ੍ਰਾਯੋਜਿਤ ਇਕ ਹਫ਼ਤੇ ਦੇ ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ (ਐਸ.ਟੀ.ਟੀ.ਪੀ.) 'ਮਟੀਰੀਅਲ ਐਾਡ ਮੈਨੂਫੈਕਚਰਿੰਗ 'ਚ ਤਾਜ਼ਾ ਉੱਨਤੀ' ਸੋਮਵਾਰ ਨੂੰ ਇਥੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ 'ਚ ਵੈਬੀਨਾਰ

ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ)- 25 ਜਨਵਰੀ ਨੂੰ ਮਨਾਏ ਜਾਂਦੇ ਵੋਟਰ ਦਿਵਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਇਕ ਰੋਜ਼ਾ ਵੈਬੀਨਾਰ ਕਾਲਜ ਯੂਥ ਵੈੱਲਫੇਅਰ ਅਧੀਨ ...

ਪੂਰੀ ਖ਼ਬਰ »

ਹਿੰਸਕ ਘਟਨਾਵਾਂ ਦੀ ਕਿਸਾਨ ਆਗੂ ਯੋਧਾ ਸਿੰਘ ਨੰਗਲਾ ਵਲੋਂ ਨਿੰਦਾ

ਸੀਂਗੋ ਮੰਡੀ, 27 ਜਨਵਰੀ (ਲੱਕਵਿੰਦਰ ਸ਼ਰਮਾ)- ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਪਿੰਡ ਨਥੇਹਾ ਵਿਖੇ ਕਿਸਾਨਾਂ ਦੀ ਸਹੂਲਤ ਲਈ ਚੱਲ ਰਹੇ ਲੰਗਰ ਮੌਕੇ ਗੱਲਬਾਤ ਕਰਦਿਆਂ 26 ਜਨਵਰੀ ਮੌਕੇ ਹੋਈਆਂ ਹਿੰਸਕ ਘਟਨਾਵਾਂ ਪ੍ਰਤੀ ...

ਪੂਰੀ ਖ਼ਬਰ »

ਭਾਜਪਾ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਤਿਰੰਗਾ ਮਾਰਚ

ਬਠਿੰਡਾ, 27 ਜਨਵਰੀ (ਅਵਤਾਰ ਸਿੰਘ)-ਗਣਤੰਤਰ ਦਿਵਸ ਮੌਕੇ ਦਿੱਲੀ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਖ਼ਿਲਾਫ਼ ਭਾਜਪਾ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਅੱਜ ਬਠਿੰਡਾ 'ਚ ਤਿਰੰਗਾ ਮਾਰਚ ਕੀਤਾ | ਇਸ ਮੌਕੇ ਭਾਜਪਾ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗਣਤੰਤਰ ਦਿਵਸ ...

ਪੂਰੀ ਖ਼ਬਰ »

ਪਾਵਰਕਾਮ ਦੇ ਮੁਲਾਜ਼ਮਾਂ ਨੇ ਖੇਤੀ ਤੇ ਕਿਰਤ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ

ਮੌੜ ਮੰਡੀ, 27 ਜਨਵਰੀ (ਲਖਵਿੰਦਰ ਸਿੰਘ ਮੌੜ)- ਸੂਬਾ ਕੇਮਟੀ ਦੇ ਸੱਦੇ 'ਤੇ ਅੱਜ ਪਾਵਰਕਾਮ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਲੋਂ 72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਬੋਹੜ ਵਾਲੇ ਚੌਕ ਵਿਚ ਨਵੇਂ ਕਿਰਤ ਅਤੇ ਖ਼ੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ...

ਪੂਰੀ ਖ਼ਬਰ »

'ਆਪ' ਉਮੀਦਵਾਰ ਗੁਰਮਿੰਦਰ ਕੌਰ ਅਰੋੜਾ ਵਲੋਂ ਚੋਣ ਪ੍ਰਚਾਰ

ਰਾਮਾਂ ਮੰਡੀ, 27 ਜਨਵਰੀ (ਅਮਰਜੀਤ ਸਿੰਘ ਲਹਿਰੀ)-ਨਗਰ ਕੌਾਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ-13 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਮਿੰਦਰ ਕੌਰ ਅਰੋੜਾ ਨੇ ਆਪਣੇ ਸਮਰਥਕਾਂ ਸਮੇਤ ਵਾਰਡ ਦਾ ਦੌਰਾ ਕਰਕੇ ਘਰ ਘਰ ਵੋਟਾ ਮੰਗੀਆਂ | ਗੁਰਮਿੰਦਰ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX