ਤਾਜਾ ਖ਼ਬਰਾਂ


ਅੱਜ ਸਵੇਰੇ 5 ਵਜੇ ਕੇਦਾਰਨਾਥ ਮੰਦਰ ਦੇ ਕਪਾਟ ਖੁੱਲ੍ਹੇ
. . .  1 minute ago
ਉੱਤਰਾਖੰਡ, 17 ਮਈ - ਕੇਦਾਰਨਾਥ ਮੰਦਰ ਦੇ ਕਪਾਟ...
ਗੁਜਰਾਤ ਦੇ ਰਾਜਕੋਟ 'ਚ ਲੱਗੇ ਭੂਚਾਲ ਦੇ ਝਟਕੇ
. . .  8 minutes ago
ਗੁਜਰਾਤ, 17 ਮਈ - ਅੱਜ ਸਵੇਰੇ 3:37 ਵਜੇ ਰਾਜਕੋਟ ...
ਅੱਜ ਦਾ ਵਿਚਾਰ
. . .  35 minutes ago
ਅੱਜ ਦਾ ਵਿਚਾਰ
ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੈਂਸ ਅਤੇ ਗੋਸ਼ਾ ਸਮੇਤ 60 ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ ,16 ਮਈ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ...
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਜੇ 50 ਕੰਸਟ੍ਰੇਟਰ
. . .  1 day ago
ਬਠਿੰਡਾ , 16 ਮਈ {ਨਾਇਬ ਸਿੱਧੂ}- ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੀ ਵਧਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਇਲਾਜ ਕਰਵਾਉਣ ਵਿਚ ਅਸਫਲ ਹੋਈ ...
ਬੈਂਸ ਤੇ ਹੋਰਨਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ
. . .  1 day ago
ਲੁਧਿਆਣਾ,16 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ ...
ਸ਼ਹੀਦ ਥਾਣੇਦਾਰ ਦਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
. . .  1 day ago
ਪੱਟੀ ,16 ਮਈ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ)-ਸ਼ਨੀਵਾਰ ਨੂੰ ਦਾਣਾ ਮੰਡੀ ਜਗਰਾਉ ਵਿਖੇ ਨਸ਼ਾਂ ਤਸਕਰਾਂ ਵੱਲੋਂ ਛਾਪਾਮਾਰੀ ਕਰਨ ਗਈ ਸੀ.ਆਈ.ਏ. ਸਟਾਫ ਜਗਰਾਊ ਦੀ ਟੀਮ 'ਤੇ ਗੋਲੀਆਂ ਚਲਾਈਆਂ ਦੌਰਾਨ ਦੋ ਥਾਣੇਦਾਰ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਫੱਗਣ ਸੰਮਤ 552

ਹੁਸ਼ਿਆਰਪੁਰ / ਮੁਕੇਰੀਆਂ

37 ਸਾਲਾਂ ਬਾਅਦ ਪੂਰਨ ਬਹੁਮਤ ਨਾਲ ਕਾਂਗਰਸ ਦਾ ਨਗਰ ਨਿਗਮ ਹੁਸ਼ਿਆਰਪੁਰ 'ਤੇ ਕਬਜ਼ਾ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਕਰੀਬ 37 ਸਾਲਾਂ ਬਾਅਦ ਇਤਿਹਾਸਕ ਬਹੁਮਤ ਹਾਸਲ ਕਰ ਕੇ ਜ਼ਿਆਦਾਤਰ ਨਵੇਂ ਚਿਹਰਿਆਂ ਨਾਲ ਨਗਰ ਨਿਗਮ ਹੁਸ਼ਿਆਰਪੁਰ 'ਤੇ ਕਬਜ਼ਾ ਕਰਨ ਜਾ ਰਹੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਕੌਣ ਹੋਵੇਗਾ, ਇਸ ਨੂੰ ਲੈ ਕੇ ਜਿਥੇ ਸ਼ਹਿਰ 'ਚ ਚਰਚਾਵਾਂ ਹੋ ਰਹੀਆਂ ਹਨ, ਉਥੇ ਕਾਂਗਰਸ ਦੇ ਸੀਨੀਅਰ ਆਗੂ ਉਕਤ ਜ਼ਿੰਮੇਵਾਰੀ ਵਾਲੇ ਅਹੁਦਿਆਂ 'ਤੇ ਉਨ੍ਹਾਂ ਚਿਹਰਿਆਂ ਨੂੰ ਬਿਠਾਉਣਾ ਚਾਹੁੰਦੇ ਹਨ, ਜੋ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਰਾਜਸੀ ਤਾਕਤ ਦੇ ਸਕਣ | ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਲਈ ਸਾਫ਼ ਛਵੀ ਵਾਲੇ ਪੜ੍ਹੇ-ਲਿਖੇ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ, ਹਾਲਾਂਕਿ ਉਕਤ ਅਹੁਦੇ ਔਰਤ ਨੂੰ ਸੌਂਪਣ ਦੀ ਗੱਲ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਪਾਰਟੀ ਸੂਤਰਾਂ ਮੁਤਾਬਿਕ ਜੇਕਰ ਉਕਤ ਅਹੁਦਿਆਂ 'ਤੇ ਚੋਣ 28 ਫਰਵਰੀ ਤੱਕ ਨਹੀਂ ਹੋ ਸਕੀ ਤਾਂ ਇਸ ਲਈ 8 ਮਾਰਚ ਉਪਰੰਤ ਫ਼ੈਸਲਾ ਲਿਆ ਜਾ ਸਕਦਾ ਹੈ, ਕਿਉਂਕਿ 1 ਤੋਂ 8 ਮਾਰਚ ਤੱਕ ਵਿਧਾਨ ਸਭਾ ਦਾ ਇਜਲਾਸ ਹੋਣ ਜਾ ਰਿਹਾ ਹੈ | ਫਿਲਹਾਲ ਸਾਰੇ ਆਗੂ ਉਕਤ ਅਹੁਦਿਆਂ 'ਤੇ ਹੋਣ ਜਾ ਰਹੀਆਂ ਨਿਯੁਕਤੀਆਂ ਨੂੰ ਲੈ ਕੇ ਚਿਹਰਿਆਂ ਦੇ ਨਾਵਾਂ 'ਤੇ ਹਾਈਕਮਾਂਡ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਸਮੇਂ ਨਗਰ ਨਿਗਮ 'ਚ 50 ਮੈਂਬਰ ਹਨ, ਜਿਨ੍ਹਾਂ 'ਚ ਕਾਂਗਰਸ ਦੇ 41 'ਚੋਂ 36 ਦੇ ਕਰੀਬ ਨਵੇਂ ਕੌਂਸਲਰ ਹਨ | ਜੇਕਰ ਕਾਂਗਰਸ ਉਕਤ ਅਹੁਦਿਆਂ ਦੀ ਚੋਣ ਲਈ ਸੀਨੀਅਰਤਾ ਦੇ ਆਧਾਰ 'ਤੇ ਚੱਲਦੀ ਹੈ ਤਾਂ ਕੌਂਸਲਰ ਪ੍ਰਵੀਨ ਸੈਣੀ ਤੇ ਸੁਰਿੰਦਰ ਕੁਮਾਰ ਸ਼ਿੰਦਾ ਦਾ ਨਾਂਅ ਸਭ ਤੋਂ ਉੱਪਰ ਹੈ, ਜਦ ਕਿ ਰਣਜੀਤਾ ਚੌਧਰੀ ਦਾ ਨਾਂਅ ਵੀ ਦੱਬੀ ਆਵਾਜ਼ ਨਾਲ ਸਾਹਮਣੇ ਆ ਰਿਹਾ ਹੈ | ਜ਼ਿਕਰਯੋਗ ਹੈ ਕਿ ਪ੍ਰਵੀਨ ਸੈਣੀ, ਜੋ ਇਸ ਤੋਂ ਪਹਿਲਾਂ ਵੀ 2 ਵਾਰ ਭਾਜਪਾ ਦੀ ਟਿਕਟ 'ਤੇ ਜੇਤੂ ਹੋਏ ਸੀ ਤੇ ਹੁਣ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਚੋਣ ਲੜ ਕੇ ਉਹ ਤੀਜੀ ਵਾਰ ਕੌਂਸਲਰ ਬਣੇ ਹਨ | ਇਸੇ ਤਰ੍ਹਾਂ ਸੁਰਿੰਦਰ ਕੁਮਾਰ ਸ਼ਿੰਦਾ ਵੀ ਆਪਣੇ ਇਲਾਕੇ 'ਚ ਲਗਾਤਾਰ ਕੌਂਸਲਰ ਬਣ ਰਹੇ ਹਨ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੀ ਕਰੀਬੀ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਦਾਅਵੇ ਨੂੰ ਵੀ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ | ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਮੇਅਰ ਨੂੰ ਕਰੀਬ 42 ਹਜ਼ਾਰ, ਸੀਨੀਅਰ ਡਿਪਟੀ ਮੇਅਰ ਨੂੰ 32 ਹਜ਼ਾਰ, ਡਿਪਟੀ ਮੇਅਰ ਨੂੰ 22 ਹਜ਼ਾਰ ਤੇ ਕੌਂਸਲਰ ਨੂੰ 17500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ |

ਠੇਕੇ ਦੇ ਕਰਿੰਦੇ ਦਾ ਸਕੂਟਰ ਚੋਰੀ

ਮਾਹਿਲਪੁਰ, 21 ਫ਼ਰਵਰੀ (ਦੀਪਕ ਅਗਨੀਹੋਤਰੀ)-ਬੀਤੀ ਰਾਤ ਚੋਰਾਂ ਨੇ ਪਿੰਡ ਬਘੌਰਾ ਦੇ ਬਾਹਰਵਾਰ ਸ਼ਰਾਬ ਦੇ ਠੇਕੇ ਦੇ ਬਾਹਰ ਖੜ੍ਹਾ ਸਕੂਟਰ ਚੋਰੀ ਕਰ ਲਿਆ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਮਿਨਾਕਸ਼ੀ ਡੋਗਰਾ ਅੱਜ ਸੁਣਨਗੇ ਸਮੱਸਿਆਵਾਂ

ਰਾਮਗੜ੍ਹ ਸੀਕਰੀ, 21 ਫਰਵਰੀ (ਕਟੋਚ)-ਸੀਨੀਅਰ ਕਾਂਗਰਸ ਨੇਤਾ ਤੇ ਵਿਧਾਇਕ ਅਰੁਣ ਡੋਗਰਾ ਦੀ ਧਰਮ ਪਤਨੀ ਮੈਡਮ ਮੀਨਾਕਸ਼ੀ ਡੋਗਰਾ 22 ਫਰਵਰੀ ਨੂੰ ਪਿੰਡ ਕਰਟੋਲੀ ਦਾ ਦੌਰਾ ਕਰਨਗੇ ਤੇ ਜ਼ੋਨ ਭਵਨੌਰ ਅਧੀਨ ਆਉਂਦੇ ਪਿੰਡਾਂ ਸੰਧਾਣੀ, ਭਟੋਲੀ, ਭਵਨੌਰ, ਝਰੇੜਾ, ਖੂੰਡਿਆਲਾ, ...

ਪੂਰੀ ਖ਼ਬਰ »

ਗੜ੍ਹਸ਼ੰਕਰ ਸ਼ਹਿਰ 'ਚ ਕੋਰੋਨਾ ਦੇ 4 ਪਾਜ਼ੀਟਿਵ ਕੇਸ ਆਏ

ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਐਤਵਾਰ ਨੂੰ ਗੜ੍ਹਸ਼ੰਕਰ ਸ਼ਹਿਰ ਦੇ 4 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ | ਇਨ੍ਹਾਂ ਨਵੇਂ ਕੇਸਾਂ 'ਚੋਂ ਤਿੰਨ ਮੈਂਬਰ ਇਕੋਂ ਪਰਿਵਾਰ ਦੇ ਹਨ | ਐੱਸ. ਐੱਮ. ਓ. ਡਾ. ਚਰਨਜੀਤ ਪਾਲ ਨੇ ਦੱਸਿਆ ਕਿ ਸ਼ਹਿਰ ਵਿਚ ਇਸ ਸਮੇਂ 19 ...

ਪੂਰੀ ਖ਼ਬਰ »

ਨਸਰਾਲਾ ਵਾਸੀਆਂ ਨੂੰ ਮਿਲੀ ਰਹੀ ਹੈ ਬਿਨਾਂ ਕਸੂਰੋਂ ਸਜ਼ਾ, ਮੇਨ ਰਸਤਾ ਬੰਦ

ਨਸਰਾਲਾ, 21 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਪਿਛਲੇ ਲੰਬੇ ਸਮੇਂ ਤੋਂ ਪਤਾ ਨੀ ਕਿਸ ਗੱਲ ਦੀ ਸਜ਼ਾ ਭੁਗਤ ਰਹੇ ਨੇ ਪਿੰਡ ਨਸਰਾਲਾ ਦੇ ਲੋਕ, ਜਿਨ੍ਹਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਹੀ ਔਖਾ ਹੋਇਆ ਪਿਆ ਹੈ, ਕਿਉਂਕਿ ਪਿੰਡ ਦੇ ਮੁੱਖ ਦੁਆਰ ਦੀ ਗਲੀ 'ਚ ਖੜ੍ਹਾ ਗੋਡੇ-ਗੋਡੇ ...

ਪੂਰੀ ਖ਼ਬਰ »

ਘਰ 'ਤੇ ਹਮਲਾ ਕਰਨੇ ਵਾਲੇ ਮਾਮਲੇ 'ਚ ਦਰਜਨ ਨਾਮਜ਼ਦ

ਮਾਹਿਲਪੁਰ, 21 ਫ਼ਰਵਰੀ (ਦੀਪਕ ਅਗਨੀਹੋਤਰੀ)-ਸਨਚਿਰਵਾਰ ਦੀ ਦੁਪਹਿਰ ਤਿੰਨ ਕਾਰ 'ਚ ਸਵਾਰ ਡੇਢ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਵਲੋਂ ਇਕ ਪਰਿਵਾਰ 'ਤੇ ਹਮਲਾ ਕਰ ਕੇ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਨਾਮਜ਼ਦ ਕਰ ਕੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 32 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 32 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 8296 ਤੇ 1 ਮਰੀਜ਼ ਦੀ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 356 ਹੋ ਗਈ ਹੈ | ਇਸ ਸਬੰਧੀ ਸਿਵਲ ...

ਪੂਰੀ ਖ਼ਬਰ »

28 ਤੱਕ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਚਲਾਇਆ ਜਾਵੇਗਾ ਅਭਿਆਨ-ਏ. ਡੀ. ਸੀ.

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ 'ਚ 28 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਯੋਜਨਾ ਨਾਲ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਪ੍ਰਭਾਤ ਫੇਰੀ ਕੱਢੀ

ਐਮਾਂ ਮਾਂਗਟ, 21 ਫਰਵਰੀ (ਗੁਰਾਇਆ)-ਕਸਬਾ ਐਮਾਂ ਮਾਂਗਟ ਦੇ ਨਜ਼ਦੀਕ ਪੈਂਦੇ ਪਿੰਡ ਮਾਖਾ ਵਿਖੇ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੇ ਸਬੰਧ 'ਚ ਪ੍ਰਭਾਤ ਫੇਰੀ ਕੱਢੀ ਗਈ | ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਅਜੀਤ ਸਿੰਘ, ਕਸ਼ਮੀਰੀ ...

ਪੂਰੀ ਖ਼ਬਰ »

ਕੋਟਲਾ ਸਕੂਲ ਸਟਾਫ਼ ਨੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲਾ ਕਰਵਾਉਣ ਦੀ ਮੁਹਿੰਮ ਆਰੰਭੀ

ਬੱੁਲ੍ਹੋਵਾਲ, 21 ਫਰਵਰੀ (ਲੁਗਾਣਾ)-ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀ. ਸੈਕੰ. ਸਕੂਲ ਕੋਟਲਾ ਨੌਧ ਸਿੰਘ ਸਕੂਲ ਵਿਖੇ ਅਗਲੇ ਵਿੱਦਿਅਕ ਵਰ੍ਹੇ ਲਈ ਸਕੂਲ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ 'ਦਾਖਲਾ ਵਧਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ...

ਪੂਰੀ ਖ਼ਬਰ »

ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ-ਧੁੱਗਾ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦਾਂ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਲੜੀਵਾਰ ਮੀਟਿੰਗਾਂ ਦੀ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਲੱਧੇਵਾਲ ਨਵੇਂ ਬਾਥਰੂਮਾਂ ਦੀ ਕਾਰ ਸੇਵਾ ਸ਼ੁਰੂ

ਮਾਹਿਲਪੁਰ, 21 ਫਰਵਰੀ (ਰਜਿੰਦਰ ਸਿੰਘ)-ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਾਥਰੂਮਾਂ ਦੀ ਕਾਰ ਸੇਵਾ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਹੈੱਡ ...

ਪੂਰੀ ਖ਼ਬਰ »

ਮੇਲਾ ਚੋਲਾ ਸਾਹਿਬ ਸੰਗ ਤੇ ਪੈਦਲ ਜਾਣ ਵਾਲੀਆਂ ਸੰਗਤ 'ਚ ਭਾਰੀ ਉਤਸ਼ਾਹ-ਜਥੇਦਾਰ ਜੋਗਿੰਦਰ ਸਿੰਘ

ਬੁੱਲ੍ਹੋਵਾਲ, 21 ਫਰਵਰੀ (ਲੁਗਾਣਾ)-ਹੁਸ਼ਿਆਰਪੁਰ-ਟਾਂਡਾ ਸੜਕ 'ਤੇ ਸਥਿਤ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਤੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਥੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਰੋਜ਼ਾ ਪੈਦਲ ਸੰਗ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਡੇਰਾ ...

ਪੂਰੀ ਖ਼ਬਰ »

ਲਾਚੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਵਲੋਂ ਲਗਾਇਆ ਧਰਨਾ 132ਵੇਂ ਦਿਨ ਵੀ ਜਾਰੀ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਲਾਚੋਵਾਲ ਟੋਲ ਪਲਾਜ਼ਾ 'ਤੇ ਲਗਾਇਆ ਰੋਸ ਧਰਨਾ 132ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਨੂੰ ਸਮਰਪਿਤ ਠੱਕਰਵਾਲ 'ਚ ਫੁੱਟਬਾਲ ਟੂਰਨਾਮੈਂਟ ਸ਼ੁਰੂ

ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੱਕਰਵਾਲ-ਮੌਜੋਮਜਾਰਾ ਵਲੋਂ ਨਗਰ ਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਠੱਕਰਵਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ੁਰੂ ਕੀਤੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਉਤਸਵ 'ਤੇ ਨਗਰ ਕੀਰਤਨ ਸਜਾਇਆ

ਰਾਮਗੜ੍ਹ ਸੀਕਰੀ, 21 ਫਰਵਰੀ (ਕਟੋਚ)-ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਮੰਗੂ ਮੈਰਾ ਵਲੋਂ ਪ੍ਰਭਾਵਸ਼ਾਲੀ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਇਹ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਰ ਮੰਗੂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਤਲਵਾੜਾ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰੂ ਰਵਿਦਾਸ ਮੰਦਰ ਤੋਂ ਲੈ ਕੇ ਪੁਰਾਣੇ ਤਲਵਾੜੇ ਤੋਂ ਦੀ ਹੁੰਦਾ ਹੋਇਆ ਵਾਪਸ ਗੁਰੂ ...

ਪੂਰੀ ਖ਼ਬਰ »

ਪਿੰਡ ਜੰਡ ਵਿਖੇ ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਸਮਰਪਿਤ ਸਮਾਗਮ

ਦਸੂਹਾ, 21 ਫਰਵਰੀ (ਭੁੱਲਰ)-ਪਿੰਡ ਜੰਡ ਵਿਖੇ ਸ਼ਹੀਦ ਭਾਈ ਦਲੀਪ ਸਿੰਘ ਮੈਮੋਰੀਅਲ ਟਰੱਸਟ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ ਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੱਬੇਵਾਲ 'ਚ ਕੀਰਤਨ ਦਰਬਾਰ

ਚੱਬੇਵਾਲ, 21 ਫਰਵਰੀ (ਥਿਆੜਾ)-ਹਲਕਾ ਚੱਬੇਵਾਲ ਦੀ ਸਮੂਹ ਸੰਗਤ ਵਲੋਂ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਚੱਬੇਵਾਲ ਦੀ ਨਵੀਂ ਮਟਰ ਮੰਡੀ ਵਿਖੇ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਜੇ ਪੰਡਾਲ 'ਚ ਪੰਥ ਦੇ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਭਰ ਅੰਦਰ ਅੰਦੋਲਨ ਕਰ ਰਹੇ ਕਿਸਾਨਾਂ, ਮਜ਼ਦੂਰਾਂ ਦੇ ਸਮਰਥਨ 'ਚ ਪਿੰਡ ਕਾਲੂ ਚਾਂਗ ਦੇ ਵਾਸੀਆਂ ਵਲੋਂ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਤੇ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਲੱਧੇਵਾਲ ਨਵੇਂ ਬਾਥਰੂਮਾਂ ਦੀ ਕਾਰ ਸੇਵਾ ਸ਼ੁਰੂ

ਮਾਹਿਲਪੁਰ, 21 ਫਰਵਰੀ (ਰਜਿੰਦਰ ਸਿੰਘ)-ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਾਥਰੂਮਾਂ ਦੀ ਕਾਰ ਸੇਵਾ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਹੈੱਡ ...

ਪੂਰੀ ਖ਼ਬਰ »

ਏ. ਜੀ. ਫਿਟਨੈੱਸ ਦੇ ਖਿਡਾਰੀਆਂ ਨੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਟਾਂਡਾ ਉੜਮੁੜ, 21 ਫਰਵਰੀ (ਕੁਲਬੀਰ ਸਿੰਘ ਗੁਰਾਇਆ)-ਪਿਛਲੇ ਦਿਨੀਂ ਕਪੂਰਥਲਾ ਵਿਖੇ ਹੋਈ 23ਵੀਂ ਪੰਜਾਬ ਪੱਧਰੀ ਸਬ ਜੂਨੀਅਰ ਜੂਨੀਅਰ ਤੇ ਸੀਨੀਅਰ ਚੈਂਪੀਅਨਸ਼ਿਪ ਵਿਚ ਈ. ਜੀ. ਫਿਟਨੈੱਸ ਦੇ ਖਿਡਾਰੀਆਂ ਨੇ 15 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਇਸ ਦੌਰਾਨ ...

ਪੂਰੀ ਖ਼ਬਰ »

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਤੇ ਸੱਸ ਨਾਮਜ਼ਦ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਤਨੂੰਲੀ ਦੀ ਵਾਸੀ ਹਰਜਿੰਦਰ ਕੌਰ ਪੁੱਤਰੀ ਅਵਤਾਰ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਤਿੰਨ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ | ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਿਸ ਨੇ ਇਲਾਕੇ 'ਚ ਨਾਕਾਬੰਦੀ ਦੌਰਾਨ 2 ਤਸਕਰਾਂ ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ ਅੰਦਰ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ 'ਤੇ

ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਨਗਰ ਕੌਂਸਲ ਮੁਕੇਰੀਆਂ ਦੀ ਹਦੂਦ ਅੰਦਰ ਪੈਂਦੇ ਸ਼ਹਿਰੀ ਖੇਤਰ 'ਚ ਕੁਝ ਲੋਕਾਂ ਕੋਲੋਂ ਬਿਨਾਂ ਨਕਸ਼ਾ ਪਾਸ ਨਾਜਾਇਜ਼ ਉਸਾਰੀਆਂ ਦਾ ਕੰਮ ਜ਼ੋਰਾਂ 'ਤੇ ਹੈ | ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਪੁਰਾਣੀਆਂ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਡੋਗਰਾ ਸਕੂਲ 'ਚ ਸਵਾਗਤ

ਨੰਗਲ ਬਿਹਾਲਾਂ, 21 ਫਰਵਰੀ (ਵਿਨੋਦ ਮਹਾਜਨ)-ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜਾ ਦੇ ਸਬੰਧ ਵਿਚ ਪਿੰਡ ਦੌਲੋਵਾਲ ਤੋਂ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਵਿਖੇ ਪਹੁੰਚਿਆ | ਡੋਗਰਾ ਪਬਲਿਕ ਸਕੂਲ ਨੰਗਲ ...

ਪੂਰੀ ਖ਼ਬਰ »

ਸੰਤ ਸੇਵਾ ਸਿੰਘ ਦੀ ਅਗਵਾਈ 'ਚ ਗੁ: ਰਾਮਪੁਰ ਖੇੜਾ ਤੋਂ ਟਰੈਕਟਰ ਰੈਲੀ ਕੱਢੀ

ਗੜ੍ਹਦੀਵਾਲਾ, 21 ਫਰਵਰੀ (ਚੱਗਰ)-ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵਲੋਂ ਵਿਸ਼ੇਸ਼ ਟਰੈਕਟਰ ਰੈਲੀ ਕੱਢੀ ਗਈ | ਰੈਲੀ ਸਵੇਰੇ 10 ਵਜੇ ਗੁਰਦੁਆਰਾ ...

ਪੂਰੀ ਖ਼ਬਰ »

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ 5 ਰੋਜ਼ਾ ਕੀਰਤਨ ਤੇ ਢਾਡੀ ਦਰਬਾਰ ਸਮਾਗਮ

ਗੜ੍ਹਦੀਵਾਲਾ, 21 ਫਰਵਰੀ (ਚੱਗਰ)-ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਲੋਂ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਤੇ ਇਸ ਸਾਕੇ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ ...

ਪੂਰੀ ਖ਼ਬਰ »

ਪਿੰਡ ਅਵਾਣ ਘੋੜੇਸ਼ਾਹ ਵਿਖੇ ਅੱਖਾਂ ਤੇ ਡਾਕਟਰੀ ਜਾਂਚ ਕੈਂਪ

ਮਿਆਣੀ, 21 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਸਮਾਜ ਸੇਵੀ ਸੰਸਥਾ ਨਾਨਕ ਸੋਚ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਅਵਾਨ ਘੋੜੇਸ਼ਾਹ ਵਿਖੇ ਅੱਖਾਂ ਤੇ ਜਰਨਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਵਰਗੀ ਮਹਿੰਦਰ ਕੌਰ ਮੁਲਤਾਨੀ, ਸਵ. ...

ਪੂਰੀ ਖ਼ਬਰ »

ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ਕੇ ਆਏ ਕਿਸਾਨਾਂ ਦਾ ਜਥੇਬੰਦੀਆਂ ਨੇ ਕੀਤਾ ਸਵਾਗਤ

ਅੱਡਾ ਸਰਾਂ, 21 ਫ਼ਰਵਰੀ (ਹਰਜਿੰਦਰ ਸਿੰਘ ਮਸੀਤੀ)-ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਨੌਜਵਾਨ ਤੇ ਦੋ ਹੋਰਨਾਂ ਕਿਸਾਨਾਂ ਦੇ ਰਿਹਾਈ ਤੋਂ ਬਾਅਦ ਅੱਡਾ ਹੁਸੈਨਪੁਰ ਪਹੁੰਚਣ 'ਤੇ ਪੰਥਕ ਜਥੇਬੰਦੀਆਂ, ਕਿਸਾਨਾਂ ਦੇ ...

ਪੂਰੀ ਖ਼ਬਰ »

ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਲੋਕਾਂ ਦਾ ਨਿਕਲਿਆ ਕਚੂੰਬਰ-ਪਿ੍ੰ: ਗੁਰਦਿਆਲ ਸਿੰਘ

ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਜਦੋਂ ਦੀ ਭਾਜਪਾ ਸਰਕਾਰ ਨੇ ਕੇਂਦਰ 'ਚ ਸੱਤਾ ਸੰਭਾਲੀ ਹੈ ਉਦੋਂ ਤੋਂ ਲਗਾਤਾਰ ਮਹਿੰਗਾਈ ਨੇ ਸਾਰੇ ਹੱਦ ਬੰਨੇ ਪਾਰ ਕਰ ਦਿੱਤੇ ਹਨ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰਕੇ ਆਮ ਜਨਤਾ ਦੀਆਂ ਜੇਬਾਂ 'ਤੇ ਡਾਕਾ ...

ਪੂਰੀ ਖ਼ਬਰ »

ਧੁੱਗਾ ਵਲੋਂ ਗੁਰਦੁਆਰਾ ਬੇਗਮਪੁਰਾ ਨੂੰ ਮਾਇਕ ਸੇਵਾ ਭੇਟ

ਦਸੂਹਾ, 21 ਫਰਵਰੀ (ਭੁੱਲਰ)-ਭਗਤ ਰਵਿਦਾਸ ਜੀ ਦੇ ਨਵੇਂ ਬਣੇ ਗੁਰਦੁਆਰਾ ਬੇਗਮਪੁਰਾ ਪਿੰਡ ਭੂਸ਼ਾ ਨੂੰ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਐੱਸ. ਸੀ. ਵਿੰਗ ਦੇਸ ਰਾਜ ਸਿੰਘ ਧੁੱਗਾ ਨੇ ਮਾਇਕ ਸੇਵਾ ਭੇਟ ਕੀਤੀ | ਇਸ ਪ੍ਰਧਾਨ ਕੁਲਦੀਪ ਸਿੰਘ, ...

ਪੂਰੀ ਖ਼ਬਰ »

ਹਲਕੇ ਦੇ ਵਿਕਾਸ ਕਾਰਜਾਂ ਨੇ ਸਾਬਤ ਕੀਤਾ ਆਦੀਆ ਲੋਕਾਂ ਦਾ ਤੇ ਲੋਕ ਆਦੀਏ ਦੇ

ਬੁੱਲ੍ਹੋਵਾਲ, 21 ਫਰਵਰੀ (ਲੁਗਾਣਾ)-ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆ ਸੂਬਾ ਪੰਜਾਬ ਵਾਸੀਆਂ ਨੂੰ ਸਿਹਤ, ਸਿੱਖਿਆ, ਨੌਕਰੀਆਂ ਤੇ ਹਰ ਪ੍ਰਕਾਰ ਦੇ ਵਿਕਾਸ ਕਾਰਨ ਦੇ ਨਾਲ-ਨਾਲ ਕੇਂਦਰ ਸਰਕਾਰ ਵਲੋਂ ਪਾਸ ਕੀਤੇ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਲਈ ਜਥਾ ਨਾ ਭੇਜਣਾ ਕੇਂਦਰ ਦੀ ਬਦਨੀਤੀ-ਫੁਗਲਾਣਾ

ਹੁਸ਼ਿਆਰਪੁਰ, 21 ਫਰਵਰੀ (ਨਰਿੰਦਰ ਸਿੰਘ ਬੱਡਲਾ)-ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ਼ਹੀਦੀ ਸਾਕੇ ਸਬੰਧੀ ਮਨਾਏ ਜਾ ਰਹੇ ਸ਼ਤਾਬਦੀ ਸਮਾਗਮ 'ਚ ਸ਼ਾਮਿਲ ਹੋਣ ਲਈ ਭਾਰਤ ਤੋਂ ਜਾਣ ਵਾਲੀਆਂ ਸਿੱਖ ਸੰਗਤਾਂ 'ਤੇ ਰੋਕ ਲਗਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਗੁਰਮੀਤ ...

ਪੂਰੀ ਖ਼ਬਰ »

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਵੋਟਰਾਂ ਦਾ ਕੀਤਾ ਧੰਨਵਾਦ

ਟਾਂਡਾ ਉੜਮੁੜ, 21 ਫਰਵਰੀ (ਕੁਲਬੀਰ ਸਿੰਘ ਗੁਰਾਇਆ)-ਆਮ ਆਦਮੀ ਪਾਰਟੀ ਦੀ ਇਥੇ ਹੋਈ ਇਕ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਰਾਜਾ ਤੇ ਹਰਮੀਤ ਔਲਖ ਨੇ ਹਾਲ ਹੀ 'ਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਨੂੰ ਪਈਆਂ ਵੋਟਾਂ ਲਈ ਸਮੂਹ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਢਾਡੀ ਦਰਬਾਰ ਕੱਲ੍ਹ

ਮਾਹਿਲਪੁਰ, 21 ਫਰਵਰੀ (ਰਜਿੰਦਰ ਸਿੰਘ)-ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ 100 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਢਾਡੀ ਦਰਬਾਰ 23 ਫਰਵਰੀ ਨੂੰ ਦਿਨੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਏ

ਕੋਟਫ਼ਤੂਹੀ, 21 ਫਰਵਰੀ (ਅਟਵਾਲ)-ਪਿੰਡ ਬੱਡੋਂ ਦੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ (ਸ਼ਹੀਦਾਂ) ਦੇ ਅਸਥਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਵਲੋਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ ਵਿਚ ਧਾਰਮਿਕ ...

ਪੂਰੀ ਖ਼ਬਰ »

ਬਿ੍ਜ ਮੁਕਾਬਲੇ 'ਚ ਹੁਸ਼ਿਆਰਪੁਰ ਤੇ ਮੈਗੋਨਲ 'ਚ ਮੁਕੇਰੀਆਂ ਅੱਵਲ ਰਿਹਾ

ਹਰਿਆਣਾ, 21 ਫਰਵਰੀ (ਹਰਮੇਲ ਸਿੰਘ ਖੱਖ)-ਗੁਰੂ ਨਾਨਕ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਨੌਸ਼ਹਿਰਾ ਵਿਖੇ 16 ਸਕੂਲਾਂ ਦੇ ਵਿਦਿਆਰਥੀਆਂ ਦਰਮਿਆਨ 'ਵਾਰ ਟੈਕ' ਵਿਸ਼ੇ ਅਧੀਨ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਇੰਜ. ਪਰਮਜੀਤ ...

ਪੂਰੀ ਖ਼ਬਰ »

2 ਵਿਅਕਤੀ ਦੇਸੀ ਪਿਸਟਲ ਤੇ 5 ਜ਼ਿੰਦਾ ਰੋਂਦ ਸਮੇਤ ਕਾਬੂ

ਟਾਂਡਾ ਉੜਮੁੜ, 21 ਫਰਵਰੀ (ਭਗਵਾਨ ਸਿੰਘ ਸੈਣੀ)-ਸੀ. ਆਈ. ਏ. ਸਟਾਫ਼ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਦੇਸੀ ਪਿਸਟਲ ਤੇ 5 ਜਿੰਦਾ ਰੋਂਦ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਏ. ...

ਪੂਰੀ ਖ਼ਬਰ »

ਕੇਂਦਰ ਵਲੋਂ ਇਜਾਜ਼ਤ ਨਾ ਦੇਣ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ -ਧੁੱਗਾ

ਦਸੂਹਾ, 21 ਫਰਵਰੀ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਜਥੇਦਾਰ ਦੇਸ ਰਾਜ ਸਿੰਘ ਧੁੱਗਾ ਨੇ ਕੇਂਦਰ ਸਰਕਾਰ ਵਲੋਂ ਸਿੱਖ ਯਾਤਰੀਆਂ ਦੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ...

ਪੂਰੀ ਖ਼ਬਰ »

ਸੋਹਣ ਲਾਲ ਰਾਜਪੂਤ ਨੇ 70 ਪਲੱਸ ਅਥਲੈਟਿਕ ਮੁਕਾਬਲੇ 'ਚ ਜਿੱਤੇ ਤਗਮੇ

ਦਸੂਹਾ, 21 ਫਰਵਰੀ (ਕੌਸ਼ਲ)-ਦਸੂਹਾ ਦੇ ਸੋਹਣ ਲਾਲ ਰਾਜਪੂਤ ਨੇ 70 ਪਲੱਸ ਅਥਲੈਟਿਕ ਮੁਕਾਬਲੇ 'ਚ 2 ਸੋਨ ਤਗਮੇ ਤੇ ਪਹਿਲਾ ਸਥਾਨ ਹਾਸਲ ਕਰ ਕੇ ਦਸੂਹਾ ਦਾ ਨਾਂਅ ਰੌਸ਼ਨ ਕੀਤਾ | ਚੰਡੀਗੜ੍ਹ 'ਚ ਹੋਈਆਂ ਮਾਸਟਰ ਅਥਲੈਟਿਕ ਐਸੋਸੀਏਸ਼ਨ ਆਫ਼ ਚੰਡੀਗੜ੍ਹ ਵਲੋਂ ਦੌੜਾਂ 'ਚ ਸੋਹਣ ...

ਪੂਰੀ ਖ਼ਬਰ »

ਪਾਣੀ ਦੀ ਲੀਕਿੰਗ ਹੋਣ ਕਾਰਨ ਮੁਹੱਲਾ ਵਾਸੀ ਤੇ ਰਾਹਗੀਰ ਪ੍ਰੇਸ਼ਾਨ

ਮਾਹਿਲਪੁਰ, 21 ਫਰਵਰੀ (ਰਜਿੰਦਰ ਸਿੰਘ)-ਮਾਹਿਲਪੁਰ ਨਾਲ ਲੱਗਦੇ ਪਿੰਡ ਖ਼ਾਨਪੁਰ ਵਿਖੇ ਪਾਣੀ ਦੀ ਲੀਕਿੰਗ ਹੋਣ ਕਾਰਨ ਗਲੀ 'ਚ ਪਏ ਡੰੂਘੇ ਖੰਡੇ ਕਾਰਨ ਮੁਹੱਲਾ ਵਾਸੀ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਸੁਭਾਸ਼ ...

ਪੂਰੀ ਖ਼ਬਰ »

ਬਸੀ ਜਲਾਲ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ

ਅੱਡਾ ਸਰਾਂ, 21 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਟਾਂਡਾ ਉੜਮੁੜ ਚਲਾਏ ਜਾ ਰਹੇ ਜੀ. ਆਰ. ਡੀ. ਨਰਸਿੰਗ ਕਾਲਜ ਤੇ ਗੁਰੂ ਕਿਰਪਾ ਡਿਸਪੈਂਸਰੀ ਵਲੋਂ ਪਿੰਡ ਬੱਸੀ ਜਲਾਲ ਵਿਖੇ ਇਕ ਦਿਨਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਕਿਸਾਨ ਮੋਰਚੇ ਨੇ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ

ਭੰਗਾਲਾ, 21 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-ਟੋਲ ਪਲਾਜ਼ਾ ਹਰਸਾ ਮਾਨਸਰ ਵਿਖੇ ਕਿਸਾਨਾਂ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪ੍ਰੋ: ਬਲਬੀਰ ਸਿੰਘ ਮੁਕੇਰੀਆਂ, ਪ੍ਰੋ: ਸ਼ਿਵ ਕੁਮਾਰ, ਪ੍ਰੋ: ਸਤਬੀਰ ਸਿੰਘ, ਗੁਰਨਾਮ ਸਿੰਘ, ਸ. ਜੋਧ ਸਿੰਘ ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ ਤੇ ਆਪਣੇ ਵਾਰਡ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ-ਮਾ. ਸੇਵਾ ਸਿੰਘ

ਮੁਕੇਰੀਆਂ, 21 ਫਰਵਰੀ (ਰਾਮਗੜ੍ਹੀਆ)-ਨਗਰ ਕੌਂਸਲ ਮੁਕੇਰੀਆਂ ਦੇ ਵਾਰਡ ਨੰਬਰ 14 ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਾਸਟਰ ਸੇਵਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੋ ਵੋਟਰਾਂ ਨੇ ਭਾਰੀ ਬਹੁਮਤ ਨਾਲ ਜਿੱਤਾ ਕੇ ਨਗਰ ਕੌਂਸਲ ਕਮੇਟੀ ਲਈ ਚੁਣਿਆ ਹੈ ਇਸ ਲਈ ਉਹ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX