ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਕੋਰੋਨਾ ਮਾਮਲੇ ਆਏ , 4,106 ਮੌਤਾਂ
. . .  15 minutes ago
ਨਵੀਂ ਦਿੱਲੀ,17 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 2,81,386 ਨਵੇਂ...
ਅੱਜ 2- ਡੀ.ਜੀ. ਕੋਰੋਨਾ ਦਵਾਈ ਦਾ ਪਹਿਲਾ ਬੈਚ ਕੀਤਾ ਜਾਵੇਗਾ ਲਾਂਚ
. . .  25 minutes ago
ਨਵੀਂ ਦਿੱਲੀ, 17 ਮਈ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੁਆਰਾ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦਾ...
ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਾ ਕਾਰੋਬਾਰੀ ਨਵਨੀਤ ਕਾਲਰਾ ਗ੍ਰਿਫ਼ਤਾਰ
. . .  54 minutes ago
ਨਵੀਂ ਦਿੱਲੀ, 17 ਮਈ - ਦਿੱਲੀ ਪੁਲਿਸ ਨੇ ਐਤਵਾਰ ਦੇਰ ਰਾਤ ਗੁਰੂ ਗ੍ਰਾਮ ਦੇ ਸੋਹਣਾ ਵਿਚ ਇਕ ਫਾਰਮ ਹਾਊਸ ਤੋਂ ਆਕਸੀਜਨ ਸੰਕੇਤਕ ਦੀ ਕਾਲਾਬਾਜ਼ਾਰੀ ਕਰਨ ਦੇ ...
ਸ੍ਰੀਨਗਰ ਦੇ ਖਾਨਮੋਹ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ
. . .  about 1 hour ago
ਸ੍ਰੀਨਗਰ, 17 ਮਈ - ਜੰਮੂ ਕਸ਼ਮੀਰ ਦੇ ਸ੍ਰੀਨਗਰ ਦੇ ਖਾਨਮੋਹ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ....
ਅੱਜ ਸਵੇਰੇ 5 ਵਜੇ ਕੇਦਾਰਨਾਥ ਮੰਦਰ ਦੇ ਖੁੱਲ੍ਹੇ ਕਪਾਟ
. . .  about 1 hour ago
ਉੱਤਰਾਖੰਡ, 17 ਮਈ - ਕੇਦਾਰਨਾਥ ਮੰਦਰ ਦੇ ਕਪਾਟ...
ਗੁਜਰਾਤ ਦੇ ਰਾਜਕੋਟ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਗੁਜਰਾਤ, 17 ਮਈ - ਅੱਜ ਸਵੇਰੇ 3:37 ਵਜੇ ਰਾਜਕੋਟ ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਫੱਗਣ ਸੰਮਤ 552

ਲੁਧਿਆਣਾ

ਮੈਕਆਟੋ ਪ੍ਰਦਰਸ਼ਨੀ ਦੇ ਤੀਸਰੇ ਦਿਨ ਰਿਕਾਰਡ ਤੋੜ ਲੋਕਾਂ ਦੇ ਪੁੱਜਣ ਕਰਕੇ ਕੰਪਨੀਆਂ ਤੇ ਪ੍ਰਬੰਧਕਾਂ ਦੇ ਹੌਂਸਲੇ ਹੋਏ ਬੁਲੰਦ

ਮੈਕਆਟੋ ਪ੍ਰਦਰਸ਼ਨੀ ਅਸਲ 'ਚ ਉੱਤਰੀ ਭਾਰਤ ਦੇ ਸਨਅਤਕਾਰਾਂ ਨੂੰ ਆਰਥਿਕ ਲਾਭ ਦੇਣ 'ਚ ਸਫ਼ਲ ਹੋਈ-ਆਹੂਜਾ, ਸ਼ਰਮਾ
ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਉਡਾਣ ਮੀਡੀਆ ਤੇ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਅਤੇ ਚੈਂਬਰ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਲੋਂ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਅਤੇ ਆਟੋ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਈ ਗਈ ਪ੍ਰਦਰਸ਼ਨੀ ਦੇ ਤੀਸਰੇ ਦਿਨ ਉਮੀਦ ਤੋਂ ਕਈ ਗੁਣਾਂ ਵੱਧ ਰਿਕਾਰਡ ਤੋੜ ਇਕੱਠ ਹੋਣ ਕਰਕੇ ਪ੍ਰਦਰਸ਼ਨੀ ਵਿਚ ਸਟਾਲ ਲਗਾਉਣ ਵਾਲੀਆਂ ਕੰਪਨੀਆਂ ਦੇ ਜਿੱਥੇ ਚਿਹਰੇ ਖਿੜੇ ਨਜ਼ਰ ਆਏ, ਉੱਥੇ ਪ੍ਰਦਰਸ਼ਨੀ ਲਗਾਉਣ ਵਾਲੇ ਪ੍ਰਬੰਧਕਾਂ ਦੇ ਦੀ ਹੌਂਸਲੇ ਬੁਲੰਦ ਦਿਖੇ | ਪ੍ਰਦਰਸ਼ਨੀ ਦੇ ਤੀਸਰੇ ਦਿਨ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਹੋਏ ਉਤਪਾਦਾਂ ਤੇ ਨਵੀਨ ਤਕਨਾਲੌਜੀ ਨੂੰ ਦੇਖਣ ਲਈ ਪੁੱਜੇ, ਉੱਥੇ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ ਦੇ ਚੇਅਰਮੈਨ ਗੁਰਪ੍ਰੀਤ ਗੋਗੀ, ਪੰਜਾਬ ਭਾਜਪਾ ਦੇ ਮੀਤ
ਆਗੂ ਜਥੇਦਾਰ ਹਰਭਜਨ ਸਿੰਘ ਡੰਗ, ਅਕਾਲੀ ਜੱਥਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਭਾਜਪਾ ਸਨਅਤਾਂ ਸੈੱਲ ਦੇ ਪ੍ਰਧਾਨ ਰਾਕੇਸ਼ ਕਪੂਰ, ਪ੍ਰਦਰਸ਼ਨੀ 'ਚ ਸਨਅਤਕਾਰਾਂ ਨੂੰ ਸਮਾਰਟ ਮੈਨੂੰਫ਼ੈਕਚਰਿੰਗ ਲਈ ਨਵੀਨ ਤਕਨਾਲੌਜੀ ਆਪਣਾਉਣ ਦਾ ਮੌਕਾ ਮਿਲਿਆ ਅਤੇ ਦੁਨੀਆਂ ਦੀ ਅਤਿ-ਆਧੁਨਿਕ ਤਕਨਾਲੌਜੀ ਵਾਲੀਆਂ ਮਸ਼ੀਨਾਂ ਦੇ ਲਾਈਵ ਡੈਮੋ ਨੇ ਵੀ ਗਾਹਕਾਂ ਨੂੰ ਆਪਣੇ ਵੱਲ ਖਿੱਚਿਆ ਪ੍ਰਦਰਸ਼ਨੀ 'ਚ ਲਗਪਗ ਹਰ ਕੰਪਨੀ ਨੂੰ ਮਸ਼ੀਨਾਂ ਤੇ ਹੋਰ ਉਤਪਾਦਾਂ ਦੇ ਆਰਡਰ ਮਿਲੇ ਹਨ, ਜਿਸ ਨਾਲ ਉਨ੍ਹਾਂ ਦਾ ਪ੍ਰਦਰਸ਼ਨੀ ਵਿਚ ਹਿੱਸਾ ਲੈਣਾ ਸਫ਼ਲ ਹੋ ਗਿਆ ਹੈ | ਪ੍ਰਦਰਸ਼ਨੀ ਦੀ ਸਫ਼ਲਤਾ ਤੋਂ ਖੁਸ਼ ਸਟਾਲ ਲਗਾਉਣ ਵਾਲੀਆਂ 50 ਫ਼ੀਸਦੀ ਕੰਪਨੀਆਂ ਨੇ ਅਗਲੇ ਸਾਲ ਲਈ ਵੀ ਆਪਣੇ ਸਟਾਲ ਬੁੱਕ ਕਰਵਾ ਦਿੱਤੇ ਹਨ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਮੈਕਆਟੋ ਪ੍ਰਦਰਸ਼ਨੀ 'ਚ ਆਸ ਤੋਂ ਕਈ ਗੁਣਾਂ ਲੋਕਾਂ ਦੇ ਪੁੱਜਣ ਨਾਲ ਸਟਾਲ ਲਗਾਉਣ ਵਾਲੀਆਂ ਕੰਪਨੀਅ ਨੂੰ ਉਮੀਦ ਤੋਂ ਵੱਧ ਆਰਡਰ ਮਿਲੇ ਹਨ, ਜਿਸ ਨਾਲ ਇਹ ਆਖਿਆ ਜਾ ਸਕਦਾ ਹੈ ਕਿ ਇਹ ਪ੍ਰਦਰਸ਼ਨੀ ਉੱਤਰੀ ਭਾਰਤ ਖਾਸਕਰ ਪੰਜਾਬ ਦੇ ਸਨਅਤਕਾਰਾਂ ਨੂੰ ਆਰਥਿਕ ਲਾਭ ਪਹੁੰਚਾਉਣ ਵਿਚ ਸਫ਼ਲ ਹੋਈ ਹੈ ਅਤੇ ਕੋਰੋਨਾ ਕਰਕੇ ਮੰਦਹਾਲੀ ਵਿਚੋਂ ਲੰਘ ਰਹੇ ਸਨਅਤਕਾਰਾਂ ਨੂੰ ਪ੍ਰਦਰਸ਼ਨੀ ਤੋਂ ਕੰਮ ਮਿਲਿਆ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਹੋਰ ਵੀ ਵੱਡੇ ਪੱਧਰ 'ਤੇ ਪ੍ਰਦਰਸ਼ਨੀ ਲਗਾਈ ਜਾਵੇਗੀ | ਉਡਾਣ ਮੀਡੀਆ ਐਂਡ ਕਮਿਊਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਦੇ ਐੱਮ. ਡੀ. ਜੀ. ਐੱਸ. ਢਿੱਲੋਂ ਨੇ ਕਿਹਾ ਕਿ ਮੈਕਆਟੋ ਪ੍ਰਦਰਸ਼ਨੀ ਉਦਯੋਗ 4.0 ਤੇ ਸਮਾਰਟ ਮੈਨੂੰਫ਼ੈਕਚਰਿੰਗ ਤਕਨੀਕ 'ਤੇ ਕੇਂਦਰਿਤ ਹੈ ਅਤੇ ਪ੍ਰਦਰਸ਼ਨੀ ਵਿਚ ਘੱਟ ਖ਼ਰਚ 'ਚ ਵੱਧ ਉਤਪਾਦਨ ਲੈਣ ਵਾਲੀ ਤਕਨੀਕ ਦੀ ਭਰਮਾਰ ਹੈ, ਜਿਸ ਨੂੰ ਦੇਖਣ ਤੇ ਖ੍ਰੀਦਣ ਲਈ ਲੋਕ ਦੇਸ਼ ਦੇ ਹਰ ਕੋਨੇ ਵਿਚ ਪੁੱਜ ਰਹੇ ਹਨ | ਇਸ ਮੌਕੇ ਗੁਰਿੰਦਰਪਾਲ ਸਿੰਘ ਪੱਪੂ, ਅਵਤਾਰ ਸਿੰਘ ਬਿੱਟਾ, ਬਲਵਿੰਦਰ ਸਿੰਘ ਭੁੱਲਰ, ਇੰਦਰ ਅਗਰਵਾਲ, ਗੁਰਵਿੰਦਰ ਸਿੰਘ ਸਚਦੇਵਾ ਪ੍ਰਧਾਨ ਪਾਈਪ ਐਂਡ ਸੈਨੇਟਰੀ ਐਸੋਸੀਏਸ਼ਨ, ਰਾਜਿੰਦਰ ਸਿੰਘ ਸਰਹਾਲੀ ਪ੍ਰਚਾਰ ਸਕੱਤਰ ਯੂ. ਸੀ. ਪੀ. ਐੱਮ. ਏ., ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ਪ੍ਰਧਾਨ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ, ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਫ਼ੋਕਲ ਪੁਆਇੰਟ ਵੈੱਲਫ਼ੇਅਰ ਐਸੋਸੀਏਸ਼ਨ, ਜਗਤਾਰ ਸਿੰਘ ਪ੍ਰਧਾਨ ਅਲਮਾਟੀ, ਗੁਰਪ੍ਰਗਟ ਸਿੰਘ ਕਾਹਲੋਂ ਪ੍ਰਧਾਨ ਆਪਮਾ, ਜਸਵਿੰਦਰ ਸਿੰਘ ਭੋਗਲ, ਐੱਸ. ਬੀ. ਸਿੰਘ, ਗੌਤਮ ਮਲਹੋਤਰਾ, ਸੁਖਦਿਆਲ ਸਿੰਘ ਬਸੰਤ, ਦੀਦਾਰਜੀਤ ਸਿੰਘ ਲੋਟੇ, ਸੁਸ਼ੀਲ ਕੁਮਾਰ, ਅਰਬਿੰਦਰ ਸਿੰਘ ਮੁੰਡੇ, ਰਛਪਾਲ ਸਿੰਘ ਪੀ. ਏ. ਆਦਿ ਹਾਜ਼ਰ ਸਨ |
<br/>

 

ਕੈਪਟਨ ਕਿਸਾਨਾਂ ਦੇ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਾ ਕਰਨ-ਲੱਖੋਵਾਲ

ਲੁਧਿਆਣਾ, 21 ਫ਼ਰਵਰੀ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾਂ 'ਤੇ 2 ਸਾਲ ਲਈ ਰੋਕ ਲਗਾਉਣ ਵਾਲੇ ਬਿਆਨ ਨੂੰ ...

ਪੂਰੀ ਖ਼ਬਰ »


ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਿਰਤੀ-ਕਿਸਾਨ ਪੰਚਾਇਤ ਦੌਰਾਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਗੁਹਾਰ

ਅਨੂਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਗਜ਼ਟਿਡ ਤੇ ਨਾਨ-ਗਜ਼ਟਿਡ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਲਿਆ ਹਿੱਸਾ ਲੁਧਿਆਣਾ, 21 ਫਰਵਰੀ (ਸਲੇਮਪੁਰੀ)-ਅੱਜ ਲੁਧਿਆਣਾ 'ਚ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਜਿਨ੍ਹਾਂ ...

ਪੂਰੀ ਖ਼ਬਰ »

ਕਾਂਗਰਸੀਆਂ ਵਲੋਂ ਪੈਟਰੋਲੀਅਮ ਪਦਾਰਥਾਂ ਤੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਵਲੋਂ ਡੀਜ਼ਲ, ਪੈਟਰੋਲ ਤੇ ਗੈਰ ਸਿਲੰਡਰ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਕਰਨ ਦੇ ਖ਼ਿਲਾਫ਼ ਅੱਜ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਕਾਂਗਰਸੀਆਂ ਨੇ ਸਥਾਨਕ ਮਾਤਾ ...

ਪੂਰੀ ਖ਼ਬਰ »

ਵੱਖ-ਵੱਖ ਧਰਮਾਂ ਦੀਆਂ ਨਾਮਵਰ ਸ਼ਖਸੀਅਤਾਂ ਨੂੰ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਲਈ ਅੱਗੇ ਆਉਣ ਦੀ ਅਪੀਲ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਯਤਨਸ਼ੀਲ ਸੱਭਿਆਚਾਰ ਲੋਕ ਮੰਚ ਪੰਜਾਬ ਵਲੋਂ ਸੰਸਾਰ ਭਰ ਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦੇ ਹੋਏ ਵੱਖ-ਵੱਖ ਧਰਮਾਂ ਦੀਆਂ ਨਾਮਵਰ ਸ਼ਖਸੀਅਤਾਂ ਵਲੋਂ ਮਾਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਡੀ. ਸੀ. ਵਲੋਂ ਵਿਸ਼ੇਸ਼ ਪੋਸਟਰ ਜਾਰੀ

ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਮਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਂਦਾ ਇਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ, ਜਿਸ ਨੂੰ ਲੁਧਿਆਣਾ ਸ਼ਹਿਰ ਦੇ ਐਡਵੋਕੇਟ ...

ਪੂਰੀ ਖ਼ਬਰ »

ਫਿਕੋ ਵਲੋਂ ਕੇਂਦਰ ਸਰਕਾਰ ਨੂੰ ਤੇਲ ਦੀਆਂ ਕੀਮਤਾਂ 'ਚ ਵਾਧਾ ਵਾਪਸ ਲੈਣ ਦੀ ਅਪੀਲ

ਲੁਧਿਆਣਾ, 21 ਫਰਵਰੀ (ਪੁਨੀਤ ਬਾਵਾ)-ਫ਼ੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਵਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦਾ ਕਰੜੇ ਸ਼ਬਦਾਂ ਵਿਚ ਵਿਰੋਧ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਤੇਲ ਦੀਆਂ ਕੀਮਤਾਂ 'ਚ ਵਾਧਾ ਤੁਰੰਤ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੋਟਲ ਕੇ. ਜੀ. ਨੇੜੇ ਰਹਿੰਦੇ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਗਣੇਸ਼ ...

ਪੂਰੀ ਖ਼ਬਰ »

ਕਾਲੋਨੀਆਂ 'ਚ ਲਗਾਏ ਲੋਹੇ ਦੇ ਵੱਡੇ ਅਕਾਰੀ ਗੇਟਾਂ ਖ਼ਿਲਾਫ਼ ਕੀਤੀ ਸ਼ਿਕਾਇਤ

ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਕੌਂਸਲ ਆਫ਼ ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਨਿਗਮ ਪ੍ਰਸ਼ਾਸਨ ਨੂੰ ਭੇਜੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਪੋਸ਼, ਕਾਲੋਨੀਆਂ 'ਚ ਗੈਰ-ਕਾਨੂੰਨੀ ਤੌਰ 'ਤੇ ਲਗਾਏ ਜਾ ਰਹੇ ਲੋਹੇ ਦੇ ਵੱਡ ...

ਪੂਰੀ ਖ਼ਬਰ »

ਕੌਂਸਲਰ ਰਾਸ਼ੀ ਅਗਰਵਾਲ ਬਣੀ ਸ਼ਿਵ ਵੈੱਲਫੇਅਰ ਸੁਸਾਇਟੀ ਦੀ ਸਰਪ੍ਰਸਤ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸ਼ਿਵ ਵੈੱਲਫੇਅਰ ਸੁਸਾਇਟੀ ਅਤੇ ਇਨਸਾਨੀਅਤ ਇਕ ਧਰਮ ਸੰਸਥਾ ਵਲੋਂ ਸ਼ਿਵਰਾਤਰੀ ਤਿਉਹਾਰ ਸਬੰਧੀ 13 ਮਾਰਚ ਨੂੰ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਿਰ ਵਿਚ ਹੋਣ ਵਾਲੇ 13ਵੇਂ ਸਾਲਾਨਾ ਭੰਡਾਰੇ ਅਤੇ ਸ਼ਿਵ ਸੰਧਿਆ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਸਰਕਾਰ ਫੈਕਟਰੀ 'ਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਤੁਰੰਤ ਮੰਨੇ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੇ ਇੰਡਸਟਰੀ ਵਰਕਰਾਂ ਦੀ ਇਕ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਇੰਟਕ ਦੇ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਅਮਰੀਕ ਸਿੰਘ ਗਿੱਲ ਚੀਫ਼ ਮੁੱਖ ...

ਪੂਰੀ ਖ਼ਬਰ »

ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਬਦਲੇ ਦੀ ਨੀਤੀ-ਅਰੋੜਾ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸਿੱਖ ਸੰਗਤਾਂ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਦੇ ਮੌਕੇ 'ਤੇ ਜਾਣ ਤੋਂ ਰੋਕਿਆ ਜਾਣਾ ਭਾਰਤ ਦੀ ਭਾਜਪਾ ਸਰਕਾਰ ਦੀ ਪੰਜਾਬੀਆਂ ਪ੍ਰਤੀ ਬਦਲੇ ਦੀ ਭਾਵਨਾ ਨੂੰ ਸਾਫ ਉਜਾਗਰ ਕਰਦਾ ਹੈ | ਇਹ ...

ਪੂਰੀ ਖ਼ਬਰ »

ਨਿਗਮ ਪ੍ਰਸ਼ਾਸਨ ਸਫ਼ਾਈ ਕਮਰਚਾਰੀਆਂ ਨੂੰ ਐਤਵਾਰ ਨੂੰ ਸੱਦਣ ਦੇ ਫ਼ੈਸਲੇ ਨੂੰ ਤੁਰੰਤ ਵਾਪਿਸ ਲਵੇ-ਚੌ. ਯਸ਼ਪਾਲ

ਲੁਧਿਆਣਾ, 21 ਫ਼ਰਵਰੀ (ਕਵਿਤਾ ਖੁੱਲਰ)-ਲੁਧਿਆਣਾ ਨਿਗਮ ਪ੍ਰਸ਼ਾਸਨ ਵਲੋਂ ਸਫਾਈ ਕਰਮਚਾਰੀਆਂ ਦੀ ਬੀਤੇ ਦਿਨੀਂ ਹਾਜ਼ਰੀ ਚੈੱਕ ਕਰਨਾ ਬਹੁਤ ਹੀ ਮੰਦਭਾਗਾ ਤੇ ਮਿਊਾਸੀਪਲ ਕਰਮਚਾਰੀ ਦਲ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ | ਇਹ ਪ੍ਰਗਟਾਵਾ ਮਿਊਾਸੀਪਲ ਕਰਮਚਾਰੀ ...

ਪੂਰੀ ਖ਼ਬਰ »

ਖੇਡ ਕਿੱਟਾਂ ਵੰਡਣ ਦੇ ਦੂਸਰੇ ਪੜਾਅ ਦੀ ਸ਼ੁਰੂਆਤ 23 ਨੂੰ ਲੁਧਿਆਣਾ ਤੋਂ ਹੋਵੇਗੀ-ਬਿੰਦਰਾ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਬੁਰਾਈਆਂ ਵਾਲੇ ਪਾਸੇ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਲਗਾਉਣ ਦੇ ਮਕਸਦ ਨਾਲ 'ਯੂਥ ਆਫ਼ ਪੰਜਾਬ' ਮੁਹਿੰਮ ਤਹਿਤ ਖੇਡ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ਦੇ ਦੂਸਰੇ ...

ਪੂਰੀ ਖ਼ਬਰ »

ਸਰਾਫਾ ਬਾਜ਼ਾਰ ਵਿਖੇ ਸਵਰਨਕਾਰ ਸੰਘ ਨੇ ਲਗਾਇਆ ਲੰਗਰ

ਲੁਧਿਆਣਾ, 21 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਅਤਿ ਹੀ ਪ੍ਰਸਿੱਧ ਬਾਜ਼ਾਰ ਸਰਾਫਾ ਬਾਜ਼ਾਰ ਵਿਖੇ ਕਾਰੋਬਾਰੀਆਂ ਵਲੋਂ ਲੰਗਰ ਲਗਾਇਆ ਗਿਆ | ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ਦੇ ਸਬੰਧ ਵਿਚ ਸਰਾਫਾ ਬਾਜ਼ਾਰ ਵਿਖੇ ਸਵਰਣਕਾਰ ਸੰਘ ਲੁਧਿਆਣਾ ਦੇ ...

ਪੂਰੀ ਖ਼ਬਰ »

ਗਿਆਸਪੁਰਾ ਆਉਣ ਵਾਲੇ ਸਾਰੇ ਰਸਤੇ 31 ਮਾਰਚ ਤੱਕ ਪੱਕੇ ਕਰ ਦਿੱਤੇ ਜਾਣਗੇ-ਗਿਆਸਪੁਰਾ

ਡਾਬਾ/ਲੁਹਾਰਾ, 21 ਫ਼ਰਵਰੀ (ਕੁਲਵੰਤ ਸਿੰਘ ਸੱਪਲ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਆਗੂ ਤੇ ਵਾਰਡ ਨੰਬਰ-30 ਦੇ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਕਿਹਾ ਕਿ ਗਿਆਸਪੁਰਾ ਨਗਰ ਨੂੰ ਜੋੜਨ ਵਾਲੇ ਸਾਰੇ ਰਸਤੇ 31 ਮਾਰਚ ਤੱਕ 100 ਫੀਸਦੀ ਪੱਕੇ ਕਰ ਦਿੱਤੇ ਜਾਣਗੇ | ...

ਪੂਰੀ ਖ਼ਬਰ »

ਸਹਿਯੋਗ ਸੰਸਥਾ ਦੀ ਸਾਲਾਨਾ ਮੀਟਿੰਗ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸਹਿਯੋਗ ਸੰਸਥਾ ਦੁਆਰਾ ਸੰਸਥਾ ਦੇ ਇਕ ਸਾਲ ਪੂਰਾ ਹੋਣ 'ਤੇ ਸਾਲਾਨਾ ਮੀਟਿੰਗ ਕੀਤੀ ਗਈ, ਜਿਸ 'ਚ ਪਿ੍ਤਪਾਲ ਸਿੰਘ ਗੋਹਲਵੜੀਆ ਕੰਸਲਟੈਂਟ ਪੰਜਾਬ ਪੁਲਿਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਬੀਤੇ ਇਕ ਸਾਲ 'ਚ ...

ਪੂਰੀ ਖ਼ਬਰ »

95 ਲੱਖ ਦੀ ਠੱਗੀ ਕਰਨ ਦੇ ਮਾਮਲੇ 'ਚ ਮਥੁਰਾ ਦੇ ਵਪਾਰੀਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਮਸ਼ਹੂਰ ਫਰਮ ਮੁਕਤ ਆਰਟਸ ਦੇ ਪ੍ਰਬੰਧਕਾਂ ਨਾਲ 95 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਮਥੁਰਾ ਦੇ 3 ਵਪਾਰੀ ਭਰਾਵਾਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ...

ਪੂਰੀ ਖ਼ਬਰ »

ਲੱਕੀ ਡਰਾਅ ਦੇ ਮਾਮਲੇ 'ਚ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਕੰਪਨੀ ਦੇ ਐੱਮ. ਡੀ. ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੱਕੀ ਡਰਾਅ ਦੇ ਮਾਮਲੇ 'ਚ ਸੈਂਕੜੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਕੰਪਨੀ ਦੇ ਐੱਮ. ਡੀ. ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਪੋਹੀੜ ਦੇ ਰਹਿਣ ਵਾਲੇ ਅਮਰੀਕ ...

ਪੂਰੀ ਖ਼ਬਰ »

ਗੁਰਦੁਆਰਾ ਮਾਤਾ ਗੁਜਰੀ ਜੀ ਸ਼ਿਮਲਾਪੁਰੀ ਵਿਖੇ ਪਾਠਾਂ ਦੇ ਭੋਗ ਪਾਏ

ਡਾਬਾ/ਲੁਹਾਰਾ, 21 ਫਰਵਰੀ (ਕੁਲਵੰਤ ਸਿੰਘ ਸੱਪਲ)-ਗੁਰਦੁਆਰਾ ਮਾਤਾ ਗੁਜਰੀ ਸਾਹਿਬ ਜੀ ਪ੍ਰੀਤ ਨਗਰ ਸ਼ਿਮਲਾਪੁਰੀ ਲੁਧਿਆਣਾ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਮਾਘ ਮਹੀਨੇ ਦੇ ਪਾਠਾਂ ਦੀ ਲੜੀ ਦੇ ਸਮਾਪਤੀ ਦੇ ਭੋਗ ਪਾਏ ਗਏ | ਇਸ ਮੌਕੇ ਸ਼ਿਮਲਾਪੁਰੀ ਇਲਾਕੇ ...

ਪੂਰੀ ਖ਼ਬਰ »

ਜਸਪਾਲ ਰਿਐਤ ਹਲਕਾ ਆਤਮ ਨਗਰ ਤੋਂ 'ਲਿਪ' ਦੇ ਕੁਆਰਡੀਨੇਟਰ ਨਿਯੁਕਤ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਰਪ੍ਰਸਤ ਅਤੇ ਹਲਕਾ ਦੱਖਣੀ ਦੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾ 'ਤੇ ਜਥੇਬੰਦਕ ਸਕੱਤਰ ਬਲਦੇਵ ਸਿੰਘ ...

ਪੂਰੀ ਖ਼ਬਰ »

12 ਬੋਤਲਾਂ ਦੇਸੀ ਸ਼ਰਾਬ ਸਮੇਤ ਨੌਜਵਾਨ ਕਾਬੂ

ਹੰਬੜਾਂ, 21 ਫਰਵਰੀ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਪੁਲਿਸ ਚੌਂਕੀ ਮੁਲਾਜ਼ਮਾਂ ਨੇ ਇਕ ਨੌਜਵਾਨ ਨੂੰ 12 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਚੌਂਕੀ ਇੰਚਾਰਜ ਹਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਹੰਬੜਾਂ ਪੁਲਿਸ ਮੁਲਾਜ਼ਮਾਂ ਵਲੋਂ ਨਾਕਾ ਲਗਾਇਆ ...

ਪੂਰੀ ਖ਼ਬਰ »

ਆਲ ਇੰਡੀਆ ਸਿੱਖਿਆ ਬਚਾਓ ਕਮੇਟੀ ਵਲੋਂ ਨਵੀਂ ਸਿੱਖਿਆ ਨੀਤੀ-2020 'ਤੇ ਚਰਚਾ ਲਈ ਕਨਵੈਂਨਸ਼ਨ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)- ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਬਾਰੇ ਵਿਚਾਰ-ਚਰਚਾ ਕਰਨ ਲਈ ਆਲ ਇੰਡੀਆ ਸਿੱਖਿਆ ਬਚਾਓ ਕਮੇਟੀ ਪੰਜਾਬ ਵਲੋਂ ਮਾਸਟਰ ਤਾਰਾ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਿਖੇ ਕਨਵੈਂਨਸ਼ਨ ਕਰਵਾਈ ਗਈ, ਜਿਸ 'ਚ ਦੇਸ਼ ਭਰ ਤੋਂ ਪੁੱਜੇ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾਈ ਮੀਟਿੰਗ

ਲੁਧਿਆਣਾ, 21 ਫਰਵਰੀ (ਸਲੇਮਪੁਰੀ)- ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਕਨਵੀਨਰ ਠਾਕੁਰ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ, ਜਿਸ 'ਚ ਸੂਬਾ ਆਗੂਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਸੂਬਾ ...

ਪੂਰੀ ਖ਼ਬਰ »

ਮੇਅਰ, ਕਮਿਸ਼ਨਰ ਤੇ ਪ੍ਰਸ਼ਾਸਨ ਨੂੰ ਰਸਤਾ ਖੱਲ੍ਹਵਾਉਣ ਵਾਸਤੇ ਕੀਤੀ ਅਪੀਲ

ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਹੀਰਾ ਨਗਰ ਸਥਿਤ ਟਰਾਂਸਪੋਰਟ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਢਾਈ ਤਿੰਨ ਸਾਲਾਂ ਤੋਂ ਟਰਾਂਸਪੋਰਟ ਦਾ ਕੰਮ ਕਰਦਾ ਹੈ | ਗਲੀ ਨੰ-2 'ਚ 1374/3378 ਉਸ ਦਾ ਪਲਾਟ ਹੈ ਅਤੇ ਟਰਾਂਸਪੋਰਟ ਨਾਲ ਸਬੰਧਿਤ ਗੱਡੀਆਂ ਆਉਂਦੀਆਂ ...

ਪੂਰੀ ਖ਼ਬਰ »

ਕੜਵਲ ਤੇ ਗੋਪੀ ਵਲੋਂ ਵਾਰਡ ਨੰਬਰ-49 'ਚ 1 ਕਰੋੜ 76 ਲੱਖ ਰੁਪਏ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਦੀ ਅਗਵਾਈ 'ਚ ਹਲਕਾ ਆਤਮ ਨਗਰ ਵਿਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆਂਦੀ ਗਈ ਹੈ, ਜਿਸ ਦੇ ਤਹਿਤ ਅੱਜ ਸ. ਕੜਵਲ ਅਤੇ ਕੌਂਸਲਰ ਬੀਬੀ ਰਾਜਿੰਦਰ ਕੌਰ ਦੇ ਸਪੁੱਤਰ ...

ਪੂਰੀ ਖ਼ਬਰ »

ਲਾਕਡਾਊਨ ਤੋਂ ਬਾਅਦ ਪਰਤੇ ਵਿਦਿਆਰਥੀਆਂ ਦਾ ਸਪਰਿੰਗ ਡੇਲ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਅਧਿਆਪਕਾਂ ਨੇ ਕੀਤਾ ਸਵਾਗਤ

ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਗਾਏ ਲਾਕਡਾਊਨ ਤੋਂ ਬਾਅਦ ਸਕੂਲ ਖੁੱਲ੍ਹਣ ਤੇ ਸਪਰਿੰਗ ਡੇਲ ਸਕੂਲ ਸ਼ੇਰਪੁਰ ਦੇ ਵਿਦਿਆਰਥੀਆਂ ਦੇ ਪਰਤ ਆਉਣ 'ਤੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵਲੋਂ ਦੁੱਗਣੇ ਜੋਸ਼ ਨਾਲ ...

ਪੂਰੀ ਖ਼ਬਰ »

ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ ਫਿਰ 5 ਜਣਿਆਂ ਨੇ ਤੋੜਿਆ ਦਮ
ਵੱਖ-ਵੱਖ ਸਕੂਲਾਂ ਦੇ 7 ਵਿਦਿਆਰਥੀਆਂ ਤੇ 1 ਅਧਿਆਪਕ ਸਮੇਤ 55 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ

ਲੁਧਿਆਣਾ, 21 ਫਰਵਰੀ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਅਤੇ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ 'ਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਪ੍ਰਵਾਸੀ ਨੌਜਵਾਨ ਦੀ ਮੌਤ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-2 ਦੇ ਘੇਰੇ ਅੰਦਰ ਪੈਂਦੇ ਇਲਾਕੇ ਕਿਦਵਾਈ ਨਗਰ 'ਚ ਅੱਜ ਦੇਰ ਸ਼ਾਮ ਇਕ ਤੇਜ਼ ਰਫਤਾਰ ਟਰੱਕ ਨੇ ਪ੍ਰਵਾਸੀ ਨੌਜਵਾਨ ਨੂੰ ਲਪੇਟ 'ਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦੇ 7 ਵਿਦਿਆਰਥੀਆਂ ਤੇ 1 ਅਧਿਆਪਕ ਸਮੇਤ 55 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ

ਲੁਧਿਆਣਾ, 21 ਫਰਵਰੀ (ਸਲੇਮਪੁਰੀ)-ਲੁਧਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਅਤੇ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ 'ਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਲੋਧੀ ਕੱਲਬ ਦੇ ਅਹੁਦੇਦਾਰਾਂ ਲਈ 7 ਮਾਰਚ ਨੂੰ ਹੋਵੇਗੀ ਚੋਣ

ਲੁਧਿਆਣਾ, 21 ਫਰਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੇ ਦੂਸਰੇ ਸਭ ਤੋਂ ਵੱਡੇ ਲੋਧੀ ਕਲੱਬ ਦੇ ਜਨਰਲ ਸਕੱਤਰ, ਮੀਤ ਪ੍ਰਧਾਨ ਅਤੇ ਦੂਸਰੇ ਅਹੁਦਿਆਂ ਲਈ ਚੋਣ 7 ਮਾਰਚ ਨੂੰ ਹੋਣਗੀਆਂ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਜੋ ਕਲੱਬ ਦੇ ਪ੍ਰਧਾਨ ਵੀ ਹਨ, ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਮਿਆਦ ਖਤਮ ਹੋ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਕਰਨਾ ਹੋ ਸਕਦੈ ਖਤਰਨਾਕ

ਲੁਧਿਆਣਾ, 21 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਘਰੇਲੂ ਰਸੋਈ ਗੈਸ ਹਰ ਘਰ ਦੀ ਜ਼ਰੂਰਤ ਹੈ ਅਤੇ ਰਸੋਈ ਗੈਸ ਦੀ ਵਰਤੋਂ ਸਬੰਧੀ ਸਮੇਂ-ਸਮੇਂ 'ਤੇ ਸਬੰਧਿਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਜਿਸ ਰਸੋਈ ਗੈਸ ਸਿਲੰਡਰ ਦੀ ਮਿਆਦ ਖਤਮ ਹੋ ਚੁੱਕੀ ਹੋਵੇ, ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ 14ਵੇਂ ਪੜਾਅ ਦੀ ਕਣਕ ਵੰਡ ਦੀ ਮਮਤਾ ਆਸ਼ੂ ਨੇ ਕਰਵਾਈ ਸ਼ੁਰੁੂਆਤ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਨੇ ਅੱਜ ਸ੍ਰੀ ਆਸ਼ੂ ਵਲੋਂ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ 14ਵੇਂ ...

ਪੂਰੀ ਖ਼ਬਰ »

ਜਾਅਲੀ ਜ਼ਮਾਨਤਾਂ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਜਾਅਲੀ ਜ਼ਮਾਨਤਾਂ ਦੇ ਮਾਮਲੇ 'ਚ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਪਰ ਹਾਲ ਦੀ ਘੜੀ ਇਸ ਮਾਮਲੇ 'ਚ ਪੁਲਿਸ ਵਲੋਂ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ ...

ਪੂਰੀ ਖ਼ਬਰ »

ਸੇਵਾ ਕੇਂਦਰਾਂ ਤੇ ਕਾਮਨ ਸਰਵਿਸ ਸੈਂਟਰਾਂ 'ਤੇ ਲਗਾਏ ਵਿਸ਼ੇਸ਼ ਕੈਂਪਾਂ ਦਾ ਡੀ. ਸੀ. ਵਲੋਂ ਦੌਰਾ

ਲਧਿਆਣਾ, 21 ਫਰਵਰੀ (ਪੁਨੀਤ ਬਾਵਾ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਮਕਸਦ ਨਾਲ ਐਤਵਾਰ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਏ ਗਏ | ਸੇਵਾ ਕੇਂਦਰਾਂ ਤੇ ਕਾਮਨ ਸਰਵਿਸ ਸੈਂਟਰਾਂ 'ਚ ਲੱਗੇ ਵਿਸ਼ੇਸ਼ ਕੈਂਪਾਂ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਦੇ ਸ਼ਹੀਦ ਸਦਾ ਕੌਮ ਲਈ ਪ੍ਰੇਰਨਾ ਸ੍ਰੋਤ ਰਹਿਣਗੇ-ਸੰਤ ਬਾਬਾ ਅਮੀਰ ਸਿੰਘ
100 ਸਾਲਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਵਿਸ਼ੇਸ਼ ...

ਪੂਰੀ ਖ਼ਬਰ »

100 ਸਾਲਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ

ਲੁਧਿਆਣਾ, 21 ਫਰਵਰੀ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਵਿਸ਼ੇਸ਼ ...

ਪੂਰੀ ਖ਼ਬਰ »

ਅਫ਼ਰੀਕੀ ਰਾਜਦੂਤਾਂ ਦੇ ਵਫ਼ਦ ਨੇ ਵੱਖ-ਵੱਖ ਸਨਅਤੀ ਇਕਾਈਆਂ 'ਚ ਜਾ ਕੇ ਉਤਪਾਦਨ ਦੇਖਿਆ

ਲੁਧਿਆਣਾ, 21 ਫ਼ਰਵਰੀ (ਪੁਨੀਤ ਬਾਵਾ)-ਅਫ਼ਰੀਕੀ ਰਾਜਦੂਤਾਂ ਦੇ ਵਫ਼ਦ ਨੇ ਵੱਖ-ਵੱਖ ਸਨਅਤੀ ਇਕਾਈਆਂ 'ਚ ਜਾ ਕੇ ਉਤਪਾਦਨ ਦੇਖਿਆ | ਵਫ਼ਦ ਨੇ ਨਿਊ ਸਵੈਨ ਮਲਟੀਟੈੱਕ ਲਿਮਟਿਡ, ਹੀਰੋ ਸਾਈਕਲ, ਏਵਨ ਸਾਈਕਲ ਤੇ ਈਸਟਮੈਨ ਕੰਪਨੀ ਦਾ ਦੌਰਾ ਕੀਤਾ | ਸੀਸੂ ਦੇ ਪ੍ਰਧਾਨ ਉਪਕਾਰ ...

ਪੂਰੀ ਖ਼ਬਰ »

ਹਵਾ 'ਚ ਗੋਲੀਆਂ ਚਲਾ ਕੇ ਇਲਾਕੇ 'ਚ ਦਹਿਸ਼ਤ ਫੈਲਾਉਣ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਹਵਾ 'ਚ ਗੋਲੀਆਂ ਚਲਾ ਕੇ ਇਲਾਕੇ 'ਚ ਦਹਿਸ਼ਤ ਫੈਲਾਉਣ ਵਾਲੇ ਨੌਜਵਾਨ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸ਼ਕਤੀ ਨਗਰ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਬੇਕਸੂਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਿਹਾਅ ਕਰਵਾਉਣ ਦੀ ਮੰਗ

ਲੁਧਿਆਣਾ, 21 ਫਰਵਰੀ (ਸਲੇਮਪੁਰੀ)-ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਸੂਬਾਈ ਕਮੇਟੀ ਦੇ ਸੱਦੇ 'ਤੇ ਅੱਜ ਮੋਦੀ ਹਕੂਮਤ ਖ਼ਿਲਾਫ਼ ਰੋਹ ਭਰਪੂਰ ਕਾਨਫਰੰਸ ਕੀਤੀ ਅਤੇ ਬਾਅਦ 'ਚ ਭਾਰਤ ਨਗਰ ਚੌਕ ਤੋਂ ਲੈ ਕੇ ਜਗਰਾਉਂ ਪੁਲ ਸਥਿਤ ਸ਼ਹੀਦਾਂ ਦੇ ਬੁੱਤ ਤੱਕ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX