ਤਾਜਾ ਖ਼ਬਰਾਂ


ਬਾਰਦਾਨਾ ਨਾ ਆਉਣ ਕਾਰਨ ਮੰਡੀ ਵਿਚ ਲੱਗੇ ਕਣਕ ਦੇ ਅੰਬਾਰ
. . .  0 minutes ago
ਓਠੀਆਂ, 16ਮਈ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੀ ਮੰਡੀ ਵਿਚ ਬਾਰਦਾਨਾ ਨਾ ਆਉਣ ਕਾਰਨ ਮੰਡੀ ਵਿਚ ਕਣਕ ਦੇ ਖੁੱਲ੍ਹੇ ਅਸਮਾਨ ਵਿਚ ਢੇਰ ਲੱਗੇ ਹੋਏ...
ਮੋਗਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨ ਦੀ ਮੌਤ ਪਰਿਵਾਰ ਨੇ ਲਗਾਇਆ ਮਾਰ ਦੇਣ ਦਾ ਦੋਸ਼
. . .  3 minutes ago
ਮੋਗਾ, 16 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਵਿਖੇ ਇਕ ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਇਕ 24 ਸਾਲਾ ਨੌਜਵਾਨ ਸਤਨਾਮ...
ਜਗਰਾਉਂ 'ਚ ਥਾਣੇਦਾਰਾਂ ਦੇ ਕਤਲ ਮਾਮਲੇ 'ਚ ਨਾਮੀ ਗੈਂਗਸਟਰ ਜੈਪਾਲ ਫਿਰੋਜ਼ਪੁਰੀਏ ਦਾ ਹੱਥ
. . .  20 minutes ago
ਜਗਰਾਉਂ/ਲੁਧਿਆਣਾ, 16 ਮਈ (ਜੋਗਿੰਦਰ ਸਿੰਘ/ਪਰਮਿੰਦਰ ਸਿੰਘ ਆਹੂਜਾ) - ਜਗਰਾਉਂ 'ਚ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਕੇ ਦੋ ਥਾਣੇਦਾਰਾਂ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਤੇ ਉਸ ਦੇ ਦੋ ਹੋਰ ਸਾਥੀਆਂ ਦੀ ਇਸ ਮਾਮਲੇ 'ਚ ਸ਼ਮੂਲੀਅਤ ਦਾ ਪਤਾ ਲਗਾ...
ਵਿਧਾਇਕ ਬੈਂਸ ਅਤੇ ਅਕਾਲੀ ਆਗੂ ਗੋਸ਼ਾ ਵਿਚਾਲੇ ਤਕਰਾਰ
. . .  39 minutes ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਜਨਤਾ ਨਗਰ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ...
ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 1 hour ago
ਮੁੰਬਈ, 16 ਮਈ - ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦਾ ਅੱਜ ਸਵੇਰੇ ਇਕ ਨਿੱਜੀ ਹਸਪਤਾਲ ਵਿਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਹ 46 ਸਾਲ ਦੇ ਸਨ। ਨੌਜਵਾਨ ਆਗੂ ਦੀ ਕੋਰੋਨਾ ਕਾਰਨ ਮੌਤ ਤੋਂ ਬਾਅਦ ਕਾਂਗਰਸ...
ਭਾਰਤ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 4 ਹਜ਼ਾਰ ਤੋਂ ਵਧੇਰੇ ਹੋਈਆਂ ਮੌਤਾਂ, ਤਿੰਨ ਲੱਖ 11 ਹਜ਼ਾਰ ਤੋਂ ਵੱਧ ਆਏ ਮਾਮਲੇ
. . .  about 1 hour ago
ਨਵੀਂ ਦਿੱਲੀ, 16 ਮਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3 ਲੱਖ 11 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਿਆਦ ਦੌਰਾਨ 4 ਹਜ਼ਾਰ 77 ਲੋਕਾਂ ਦੀ ਮੌਤ...
ਗੁਜਰਾਤ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਤੂਫ਼ਾਨ ਟਾਓਤੇ, ਮਹਾਰਾਸ਼ਟਰ 'ਚ ਵੀ ਚੌਕਸੀ
. . .  about 2 hours ago
ਮੁੰਬਈ, 16 ਮਈ - ਮੌਸਮ ਵਿਭਾਗ ਅਨੁਸਾਰ 18 ਮਈ ਨੂੰ ਚੱਕਰਵਰਤੀ ਤੂਫ਼ਾਨ ਟਾਓਤੇ ਗੁਜਰਾਤ ਦੇ ਵੇਰਾਵਲ ਤੇ ਪੋਰਬੰਦਰ ਵਿਚਕਾਰ ਮਾਂਗਰੋਲ ਦੇ ਕੋਲ ਟਕਰਾਏਗਾ। ਗੁਜਰਾਤ ਦੇ ਕੱਛ ਤੇ ਸੁਰਾਸ਼ਟਰ ਦੇ ਸਮੁੰਦਰੀ...
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਭਲਕੇ
. . .  about 3 hours ago
ਅੰਮ੍ਰਿਤਸਰ 16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ...
ਕੋਰੋਨਾ ਨੇ ਬੁਝਾਈ ਸ਼ਾਇਰ ਮਹਿੰਦਰ ਸਾਥੀ ਦੀ ਮਸ਼ਾਲ
. . .  about 3 hours ago
ਨੂਰਪੁਰ ਬੇਦੀ, 16 ਮਈ (ਹਰਦੀਪ ਸਿੰਘ ਢੀਂਡਸਾ) - 'ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ' ਵਾਲੇ ਪੰਜਾਬ ਦੇ ਕਿਰਤੀ ਲੋਕਾਂ ਦੇ ਸ਼ਾਇਰ ਮਹਿੰਦਰ ਸਾਥੀ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨੂਰਪੁਰ ਬੇਦੀ ਜ਼ਿਲ੍ਹਾ...
ਅੱਜ ਦਾ ਵਿਚਾਰ
. . .  about 4 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਫੱਗਣ ਸੰਮਤ 552

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚਾਵਲਾ ਨੇ ਵਿਰੋਧ ਦੇ ਬਣੇ ਮਾਹੌਲ 'ਚ ਸ਼ਕਤੀ ਪ੍ਰਦਰਸ਼ਨ ਕਰਦੇ ਅਹੁਦਾ ਸੰਭਾਲਿਆ

ਚੰਡੀਗੜ੍ਹ, 21 ਫਰਵਰੀ (ਆਰ.ਐਸ.ਲਿਬਰੇਟ)-ਕਾਂਗਰਸ ਇਕਾਈ ਚੰਡੀਗ ੜ੍ਹ ਦੇ ਨਵੇਂ ਥਾਪੇ ਪ੍ਰਧਾਨ ਸੁਭਾਸ਼ ਚਾਵਲਾ ਨੇ ਵਿਰੋਧ ਦੇ ਬਣੇ ਮਹੌਲ ਵਿਚ ਸੈਕਟਰ-35 ਦੇ ਰਾਜੀਵ ਭਵਨ 'ਚ ਸਮਰਥਕਾਂ ਦਾ ਸ਼ਕਤੀ ਪ੍ਰਦਰਸ਼ਨ ਕਰਦੇ ਅਧਿਕਾਰਤ ਤੌਰ 'ਤੇ ਅਹੁਦਾ ਸੰਭਾਲ ਲਿਆ ਹੈ ਅਤੇ ਪ੍ਰਧਾਨ ਦੀ ਕੁਰਸੀ 'ਤੇ ਬਿਠਾਉਂਦੇ ਰਾਵਤ ਤੇ ਬਾਂਸਲ ਸਣੇ ਹਮਾਇਤੀਆਂ ਨੇ ਮੂੰਹ ਮਿੱਠਾ ਕਰਵਾਇਆ | ਇਸ 16 ਤੋਂ ਬਾਅਦ 21 ਫਰਵਰੀ ਰੱਖੇ ਤਾਜਪੋਸ਼ੀ ਪ੍ਰੋਗਰਾਮ ਵਿਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਹਰੀਸ਼ ਰਾਵਤ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜਾਨਚੀ ਪਵਨ ਬਾਂਸਲ ਅਤੇ ਪੰਜਾਬ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਰਾਵਤ ਦੇ ਨਾਲ ਬਾਅਦ ਵਿਚ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਪਹੁੰਚੇ ਪਰ ਨਵੇਂ ਪ੍ਰਧਾਨ ਸੁਭਾਸ ਚਾਵਲਾ ਨੇ ਉਨ੍ਹਾਂ ਨਾਲ ਗੱਲ ਵੀ ਨਹੀਂ ਕੀਤੀ ਜਦਕਿ ਮੀਡੀਆ ਦੇ ਕਹਿਣ 'ਤੇ ਦੋਨਾਂ ਜੱਫੀਆਂ ਪਾ ਕੇ ਤਸਵੀਰਾਂ ਖਿਚਵਾਈਆਂ |
ਸਮਾਰੋਹ ਦੌਰਾਨ ਸਾਬਕਾ ਪ੍ਰਧਾਨ ਛਾਬੜਾ ਦੇ ਸਮਾਗਮ ਵਿਚ ਆਉਣ ਬਾਰੇ ਹਰ ਤਰ੍ਹਾਂ ਦੀਆਂ ਅਟਕਲਾਂ ਦੇ ਨਾਲ ਸਭ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਸੀ ਕਿ ਉਹ ਨਵੇਂ ਪ੍ਰਧਾਨ ਨੂੰ ਚਾਰਜ ਦੇਣ ਆਵੇਗਾ ਜਾਂ ਨਹੀਂ? ਸਵੇਰੇ 11.47 'ਤੇ ਜਦੋਂ ਛਾਬੜਾ ਰਾਵਤ ਦੇ ਨਾਲ ਸਮਾਗਮ ਵਾਲੀ ਥਾਂ ਤੇ ਪਹੁੰਚੇ ਤਾਂ ਆਗੂਆਂ ਸਹਿਤ ਵਰਕਰਾਂ ਨੇ ਕੰਨ ਖੜ੍ਹੇ ਕਰ ਲਏ ਕਿ ਛਾਬੜਾ ਸੰਬੋਧਨ ਸ਼ੁਰੂ ਕਰਦੇ ਕੀ ਕਹੇਗਾ, ਹੋਇਆ ਵੀ ਕੁਝ ਇਸ ਤਰ੍ਹਾਂ ਹੀ, ਛਾਬੜਾ ਨੇ ਸੰਬੋਧਿਤ ਸ਼ੁਰੂ ਕਰਦੇ ਹੀ ਚਾਵਲਾ ਵਿਸੇਸ ਤੌਰ 'ਤੇ ਕਿਹਾ ਕੋਈ ਤੇਰਾ ਨਹੀਂ ਮੇਰਾ ਨਹੀਂ-ਇਹ ਕਾਂਗਰਸ ਹੈ | ਨਾ ਹੀ ਉਹ ਹਾਰਿਆ ਹੈ ਤੇ ਨਾ ਹੀ ਉਹ ਵਿਚਾਰਾ ਹੈ, ਹੁਦ ਵੀ ਉਸ ਦੀਆਂ ਬਾਹਾਂ ਵਿਚ ਪਾਰਟੀ ਲਈ ਲੜਨ ਦਾ ਦਮ ਹੈ | ਉਨ੍ਹਾਂ ਚਾਵਲਾ ਨੂੰ ਵਧਾਈ ਦਿੱਤੀ ਦੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਚੰਡੀਗੜ੍ਹ ਕਾਂਗਰਸ 35 ਦੀਆਂ 35 ਸੀਟਾਂ ਜਿੱਤੇਗੀ |
ਸ੍ਰੀ ਸੁਭਾਸ਼ ਚਾਵਲਾ ਨੇ ਸੰਬੋਧਨ ਦੌਰਾਨ ਪਹਿਲਾਂ ਛਾਬੜਾ ਵਲੋਂ ਦਿੱਤੀਆਂ ਸਲਾਹਾਂ ਦਾ ਉਸੇ ਤਰਜ਼ ਵਿਚ ਜਵਾਬ ਦਿੱਤਾ ਅਤੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਧਿਆਨ ਵਿਚ ਰੱਖਦੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਜੇ ਚੰਡੀਗੜ੍ਹ ਇੰਚਾਰਜ ਸ੍ਰੀ ਰਾਵਤ ਤੇ ਬਾਂਸਲ ਨੇ ਉਨ੍ਹਾਂ ਦੀ ਗੱਲ ਮੰਨੀ ਤਾਂ ਅੱਧ ਤੋਂ ਵੱਧ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ | ਇਸ ਦਾ ਇਹ ਮਤਲਬ ਇਹ ਵੀ ਨਹੀਂ ਹੈ ਕਿ ਪੁਰਾਣੇ ਆਗੂ ਇਕ ਪਾਸੇ ਕਰ ਦਿੱਤੇ ਜਾਣਗੇ, ਉਨ੍ਹਾਂ ਦੀ ਮਹੱਤਤਾ ਬਰਕਰਾਰ ਰਹੇਗੀ | ਛਾਬੜਾ ਨੇ ਪ੍ਰਧਾਨ ਹੁੰਦਿਆਂ ਪਾਰਟੀ ਲਈ ਬਹੁਤ ਕੰਮ ਕੀਤਾ ਅਤੇ ਉਹ ਉਸੇ ਕੰਮ ਨੂੰ ਅੱਗੇ ਤੋਰਨਗੇ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਦਿਵਾਉਣਗੇ | ਚਾਵਲਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਲੋਕਾਂ ਵਿਚ ਨਾਰਾਜ਼ਗੀ ਹੈ ਪਰ ਉਹ ਚਾਹੁੰਦੇ ਹਨ ਕਿ ਉਹ ਉਨ੍ਹਾਂ ਨਾਲ ਚੱਲਣ ਅਤੇ ਜੇ ਕਿਸੇ ਨੂੰ ਉਨ੍ਹਾਂ ਨਾਲ ਕੋਈ ਸ਼ਿਕਾਇਤ ਹੈ ਤਾਂ ਉਹ ਪਾਰਟੀ ਹਾਈ ਕਮਾਂਡ ਨੂੰ ਬੇਝਿਜਕ ਸ਼ਿਕਾਇਤ ਕਰ ਸਕਦੇ ਹਨ | ਪਾਰਟੀ ਇੰਚਾਰਜ ਹਰੀਸ਼ ਰਾਵਤ ਦੇ ਸਟੇਜ 'ਤੇ ਆਉਣ ਤੋਂ ਬਾਅਦ ਵਰਕਰਾਂ ਨੇ ਸਣੇ ਪਵਨ ਬਾਂਸਲ ਦਾ ਦਸਤਾਰ ਸਜਾ ਕੇ ਸਵਾਗਤ ਕੀਤਾ ਜਦਕਿ ਕਾਂਗਰਸ ਦੇ ਜਨਰਲ ਸਕੱਤਰ ਸ਼ੰਕਰ ਤਿਵਾੜੀ ਨੇ ਨਵੇਂ ਪ੍ਰਧਾਨ ਸੁਭਾਸ਼ ਚਾਵਲਾ ਨੂੰ ਤਾਜ ਪਹਿਨਾ ਕੇ ਸਨਮਾਨਿਆ | ਸਮਾਗਮ ਦੌਰਾਨ ਮੌਜੂਦਾ ਕਾਂਗਰਸ ਦੇ ਕੌਂਸਲਰ ਸਤੀਸ਼ ਕੁਮਾਰ ਕੈਂਥ, ਰਵਿੰਦਰ ਗੁਜਰਾਲ, ਵਿਰੋਧੀ ਧਿਰ ਦੇ ਆਗੂ ਦਵਿੰਦਰ ਸਿੰਘ ਬਬਲਾ ਤੇ ਸੀਲਾ ਫੂਲ ਸਿੰਘ ਸਾਬਕਾ ਮੇਅਰ ਰਵਿੰਦਰ ਸਿੰਘ ਪਾਲੀ, ਡੀਡੀ ਜਿੰਦਲ, ਪੰਚਕੂਲਾ ਨਗਰ ਨਿਗਮ ਦੇ ਸਾਬਕਾ ਮੇਅਰ ਉਪੇਂਦਰ ਸਿੰਘ ਆਹਲੂਵਾਲੀਆ, ਸਾਬਕਾ ਕੌਂਸਲਰ ਭਾਵਨਾ ਗਰਗ, ਇਸ ਮੌਕੇ ਮਹਿਲਾ ਕਾਂਗਰਸ, ਯੂਥ ਕਾਂਗਰਸ, ਐਨ.ਐਸ.ਯੂ.ਆਈ, ਸੇਵਾ ਦਲ ਅਤੇ ਇੰਟਕ ਦੇ ਆਗੂ ਤੇ ਵਰਕਰ ਪਹੁੰਚੇ ਜਦੋਂਕਿ ਸਟੇਜ ਸੰਚਾਲਨ ਸਾਬਕਾ ਡਿਪਟੀ ਮੇਅਰ ਐਚ.ਐਸ ਲੱਕੀ ਦੁਆਰਾ ਕੀਤਾ |
ਪਵਨ ਬਾਂਸਲ ਨੇ ਸੁਭਾਸ਼ ਚਾਵਲਾ ਦੀਆਂ ਪਾਰਟੀ ਲਈ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦੇ ਕਿਹਾ ਕਿ ਸਹੀ ਤਾਂ ਇਹ ਹੈ ਕਿ ਚਾਵਲਾ ਨੂੰ 20 ਸਾਲਾ ਪਹਿਲਾਂ ਚੰਡੀਗੜ੍ਹ ਕਾਂਗਰਸ ਦਾ ਪ੍ਰਧਾਨ ਬਣ ਜਾਣਾ ਚਾਹੀਦਾ ਸੀ, ਪਰ ਜਦ ਵਕਤ ਆਉਂਦਾ ਹੈ ਉਦੋਂ ਹੀ ਸਭ ਹੁੰਦਾ ਹੈ | ਸੁਭਾਸ਼ ਚਾਵਲਾ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਆਗਾਮੀ ਨਗਰ ਨਿਗਮ ਦੀ ਚੋਣ ਜਿੱਤਣਾ ਹੁਣ ਉਸ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਲਾਜ਼ਮੀ ਹੈ | ਸ੍ਰੀ ਹਰੀਸ਼ ਰਾਵਤ ਨੇ ਆਪਣੇ ਸੰਬੋਧਨ ਵਿਚ ਸਭ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਕਾਂਗਰਸ ਵਰਕਰਾਂ ਨੂੰ ਪੰਜਾਬ ਦੀਆਂ ਸ਼ਹਿਰੀ ਚੋਣਾਂ ਵਿਚ ਮਿਲੀ ਜਿੱਤ ਲਈ ਵਧਾਈ ਦਿੱਤੀ ਅਤੇ ਚੰਡੀਗੜ੍ਹ ਕਾਂਗਰਸ ਨੂੰ ਸੱਦਾ ਦਿੱਤਾ ਕਿ ਅਜਿਹੀਆਂ ਧਮਾਕੇ ਚੰਡੀਗੜ੍ਹ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਜਿੱਤੀਆਂ ਜਾਣੀਆਂ ਚਾਹੀਦੀਆਂ ਹਨ | ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਦੌਰਾਨ ਚੰਡੀਗੜ੍ਹ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਮੌਜੂਦਾ ਪੂਰੇ ਪੰਜਾਬ ਵਿਚ ਮਿਲੇ ਲੋਕਾਂ ਦੇ ਚੰਗੇ ਹੁੰਗਾਰੇ ਨੂੰ ਬਰਕਰਾਰ ਰੱਖਣੇ ਦੁਬਾਰਾ ਕਾਂਗਰਸ ਦੀ ਸਰਕਾਰ ਲਿਆਉਣ ਦਾ ਹੋਕਾ ਦਿੱਤਾ |

ਡੰਪਿੰਗ ਗਰਾਊਾਡ 'ਚ ਲੱਗੀ ਅੱਗ

ਚੰਡੀਗੜ੍ਹ, 21 ਫਰਵਰੀ (ਆਰ.ਐਸ.ਲਿਬਰੇਟ)-ਅੱਜ ਫਿਰ ਡੰਪਿੰਗ ਗਰਾਊਾਡ ਵਿਚ ਅੱਗ ਲੱਗ ਗਈ, ਅੱਗ ਬੁਝਾਊ ਵਿਭਾਗ ਵਲੋਂ ਲੋੜੀਂਦੀਆਂ ਪਾਣੀ ਵਾਲੀਆਂ ਗੱਡੀਆਂ ਭੇਜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ | ਮਿਲੇ ਵੇਰਵਿਆਂ ਅਨੁਸਾਰ ਇਹ ਅੱਗ ਦੁਪਹਿਰ 3 ਵਜੇ ਦੇ ਕਰੀਬ ਲੱਗੀ ਸੀ | ਅੱਗ ...

ਪੂਰੀ ਖ਼ਬਰ »

ਕੇਂਦਰ ਦੀਆਂ ਬੱਚਤ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ

ਚੰਡੀਗੜ੍ਹ, 21 ਫਰਵਰੀ (ਆਰ.ਐਸ.ਲਿਬਰੇਟ)-ਕੇਂਦਰ ਸਰਕਾਰ ਦੀਆਂ ਵੱਖ-ਵੱਖ ਬੱਚਤ ਸਕੀਮਾਂ ਤੋਂ ਆਮ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਸੈਕਟਰ-22 ਡੀ ਸਥਿਤ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਵਿਚ ਕੌਂਸਲਰ ਹੀਰਾ ਨੇਗੀ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਵਿਚ ਚੰਡੀਗੜ੍ਹ ...

ਪੂਰੀ ਖ਼ਬਰ »

ਤਿੰਨ ਲੜੀਵਾਰ ਵੈਬੀਨਾਰਾਂ ਦਾ ਵਿਸ਼ਾ ਰਹੇਗਾ 'ਫਿਊਚਰ ਆਫ਼ ਚੰਡੀਗੜ੍ਹ'

ਚੰਡੀਗੜ੍ਹ , 21 ਫਰਵਰੀ (ਆਰ.ਐਸ.ਲਿਬਰੇਟ)- ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਚੰਡੀਗੜ੍ਹ ਚੈਪਟਰ ਦੀ ਨਵੀਂ ਚੁਣੀ ਕਾਰਜਕਾਰਨੀ ਦੀ ਚੰਡੀਗੜ੍ਹ ਦੇ ਪੈੱ੍ਰਸ ਕਲੱਬ ਵਿਚ ਹੋਈ ਬੈਠਕ ਦੌਰਾਨ ਤਿੰਨ ਲੜੀਵਾਰ ਕਰਵਾਏ ਜਾਣ ਵਾਲੇ ਵੈਬੀਨਾਰਾਂ ਦਾ ਵਿਸ਼ਾ 'ਫਿਊਚਰ ਆਫ਼ ...

ਪੂਰੀ ਖ਼ਬਰ »

1 ਕਿਲੋ 476 ਗ੍ਰਾਮ ਚੂਰਾ ਪੋਸਤ ਸਮੇਤ ਇਕ ਕਾਬੂ

ਪੰਚਕੂਲਾ, 21 ਫਰਵਰੀ (ਕਪਿਲ)-ਪੰਚਕੂਲਾ ਡਿਟੈਕਟਿਵ ਸਟਾਫ਼ ਨੇ ਪੰਚਕੂਲਾ ਕਾਲਕਾ-ਪਿੰਜÏਰ ਹਾਈਵੇ 'ਤੇ ਰਾਜ ਕੁਮਾਰ ਨਾਮਕ ਇਕ ਮੁਲਜ਼ਮ ਨੂੰ ਇਕ ਕਿੱਲੋ 476 ਗ੍ਰਾਮ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਪੰਚਕੂਲਾ ਦੇ ਪਿੰਜੌਰ ਦੇ ਇੱਕ ਪਿੰਡ ਘਾਟੀ ਵਾਲਾ ਦਾ ...

ਪੂਰੀ ਖ਼ਬਰ »

ਹੱਡੀਆਂ ਦੇ ਜੋੜ ਤੇਜ਼ੀ ਨਾਲ ਲਗਾਉਣ ਦੀ ਤਕਨੀਕ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਰਵਾਇਤੀ ਜੁਆਇੰਟ ਸਰਜਰੀ ਹੋਣ ਬੀਤੇ ਦੀ ਗੱਲ ਹੋ ਸਕਦੀ ਹੈ ਕਿਉਂਕਿ ਟ੍ਰਾਈਸਿਟੀ ਦੇ ਹੀਿਲੰਗ ਮਲਟੀਸਪੈਸ਼ਲਿਟੀ ਹਸਪਤਾਲ ਦੇ ਵਿਹੜੇ ਵਿਚ ਫਾਸਟ ਟਰੈਕ ਨਿਊ ਰਿਸਫਰੈਸਿੰਗ ਟੈਕਨਾਲੋਜੀ ਦਾ ਉਦਘਾਟਨ ਕੀਤਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਮਜੋਤ ਸਾਹਿਬ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਮੁੱਲਾਂਪੁਰ ਗਰੀਬਦਾਸ, 21 ਫਰਵਰੀ (ਖੈਰਪੁਰ)-ਗੁਰਦੁਆਰਾ ਪ੍ਰਮਜੋਤ ਸਾਹਿਬ ਮੁੱਲਾਂਪੁਰ ਗਰੀਬਦਾਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ | ਗੁਰੂ ਘਰ ਦੇ ਸੇਵਾਦਾਰ ਬਾਬਾ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਕਰਵਾਏ ...

ਪੂਰੀ ਖ਼ਬਰ »

ਸ਼ਿਵਾਲਿਕ ਪਹਾੜੀਆਂ 'ਚ ਵੱਸਦੇ ਪਿੰਡ ਪੜਛ ਦੇ ਕਿਸਾਨਾਂ ਦੀ ਕਣਕ ਦੀ ਫਸਲ ਹੋਈ ਤਬਾਹ

ਮੁੱਲਾਂਪੁਰ ਗਰੀਬਦਾਸ, 21 ਫਰਵਰੀ (ਦਿਲਬਰ ਸਿੰਘ ਖੈਰਪੁਰ)-ਪਿੰਡ ਪੜਛ ਵਿਖੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਫਸਲਾਂ ਦੀ ਸਿੰਚਾਈ ਲਈ ਲਾਇਆ ਡੈਮ ਕਿਸਾਨਾਂ ਲਈ ਚਿੱਟਾ ਹਾਥੀ ਬਣਿਆ ਹੋਇਆ ਹੈ | ਸਿੰਚਾਈ ਮਹਿਕਮੇ ਦੀ ਲਾਪਰਵਾਹੀ ਦੇ ਚੱਲਦਿਆਂ ਪਿੰਡ ਦੇ ਕਿਸਾਨਾਂ ਦੀ ਕਣਕ ...

ਪੂਰੀ ਖ਼ਬਰ »

ਕੌ ਾਸਲ ਚੋਣਾਂ 'ਚ ਬੇਨਿਯਮੀਆਂ-ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਕੱਢੀ ਰੋਸ ਰੈਲੀ

ਲਾਲੜੂ, 21 ਫਰਵਰੀ (ਰਾਜਬੀਰ ਸਿੰਘ)-ਕੌਂਸਲ ਚੋਣਾਂ ਵਿਚ ਕਥਿਤ ਤੌਰ 'ਤੇ ਹੇਰਾਫੇਰੀ ਅਤੇ ਈ. ਵੀ. ਐਮ. ਮਸ਼ੀਨਾਂ ਨਾਲ ਛੇੜਛਾੜ ਕਰਕੇ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਹਰਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਧੋਖੇ ਨਾਲ ਜਿਤਾਉਣ ਦੇ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

55ਵੀਂ ਨੈਸ਼ਨਲ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਕਰਨਾਟਕਾ ਦੇ ਪਾਰਸਪਾ ਮਦਵੇਪਾ ਨੇ ਜਿੱਤੀ

ਡੇਰਾਬੱਸੀ, 21 ਫਰਵਰੀ (ਗੁਰਮੀਤ ਸਿੰਘ)-ਚੰਡੀਗੜ੍ਹ ਅਥਲੈਟਿਕਸ ਐਸੋਸੀਏਸ਼ਨ ਵਲੋਂ ਡੇਰਾਬੱਸੀ ਦੇ ਏ. ਟੀ. ਐੱਸ. ਮੀਡੋਜ਼ ਵਿਖੇ 55ਵੀਂ ਨੈਸ਼ਨਲ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ | ਕਰਨਾਟਕਾ ਦੇ ਪਾਰਸਪਾ ਮਦੇਵਪਾ ਨੇ 10 ਕਿੱਲੋਮੀਟਰ ਦੀ ਪੁਰਸ਼ ਦੌੜ ...

ਪੂਰੀ ਖ਼ਬਰ »

ਵਿਜੇ ਹਜਾਰੇ ਟ੍ਰਾਫ਼ੀ ਟੂਰਨਾਮੈਂਟ 'ਚ ਚੰਡੀਗੜ੍ਹ ਦੀ ਜਿੱਤ ਨਾਲ ਸ਼ੁਰੂਆਤ

ਚੰਡੀਗੜ੍ਹ, 21 ਫਰਵਰੀ (ਮਨਜੋਤ ਸਿੰਘ ਜੋਤ)-ਕੋਲਕਾਤਾ ਵਿਚ ਖੇਡੀ ਜਾ ਰਹੀ ਵਿਜੇ ਹਜਾਰੇ ਟ੍ਰਾਫ਼ੀ ਟੂਰਨਾਮੈਂਟ ਦੇ ਏਲੀਟ ਗਰੁੱਪ ਮੈਚ ਵਿਚ ਚੰਡੀਗੜ੍ਹ ਨੇ ਹਰਿਆਣਾ ਤੋਂ ਰੋਮਾਂਚਕ ਤਿੰਨ ਵਿਕਟਾਂ ਤੋਂ ਜਿੱਤ ਦਰਜ ਕੀਤੀ ਹੈ | 300 ਦੇ ਸਕੋਰ ਦਾ ਪਿੱਛਾ ਕਰਦੇ ਹੋਏ ਚੰਡੀਗੜ੍ਹ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਫੈਕਲਟੀ ਦੀਆਂ 81 ਅਸਾਮੀਆਂ ਲਈ ਇੰਟਰਵਿਊ ਪ੍ਰਕਿਰਿਆ ਸਮਾਪਤ

ਚੰਡੀਗੜ੍ਹ, 21 ਫਰਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੀ ਸਥਾਈ ਚੋਣ ਕਮੇਟੀ ਨੇ ਵੱਖ-ਵੱਖ ਅਹੁਦਿਆਂ ਦੀਆਂ 81 ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਪ੍ਰਕਿਰਿਆ ਨੂੰ ਅੱਜ ਸਫਲਤਾਪੂਰਵਕ ਸਮਾਪਤ ਕੀਤਾ | ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਇੰਟਰਵਿਊ ਪ੍ਰਕਿਰਿਆ ...

ਪੂਰੀ ਖ਼ਬਰ »

ਐਮ.ਸੀ.ਐਮ. ਕਾਲਜ ਵਲੋਂ ਆਨਲਾਈਨ ਵਰਕਸ਼ਾਪ

ਚੰਡੀਗੜ੍ਹ, 21 ਫਰਵਰੀ (ਮਨਜੋਤ ਸਿੰਘ ਜੋਤ)-ਐਮ.ਸੀ.ਐਮ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਸੈਕਟਰ-36ਏ ਦੇ ਯੰਗ ਕਮਿਊਨੀਕੇਸ਼ਨ ਕਲੱਬ (ਵਾਈ.ਸੀ.ਸੀ) ਨੇ 'ਦਾ ਆਰਟ ਆਫ਼ ਆਫੀਸ਼ੀਅਲ ਕਮਿਊਨੀਕੇਸ਼ਨ' ਵਿਸ਼ੇ 'ਤੇ ਵਰਕਸ਼ਾਪ ਕਮ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਹ ਵਰਕਸ਼ਾਪ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 28 ਨਵੇਂ ਮਾਮਲੇ- 11 ਮਰੀਜ਼ ਠੀਕ ਹੋਏ

ਚੰਡੀਗੜ੍ਹ, 21 ਫਰਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ ਠੀਕ ਹੋਣ ਤੋਂ ਬਾਅਦ 11 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਚੰਡੀਗੜ੍ਹ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 186 ਹੋ ਗਈ ਹੈ | ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਆਨਲਾਈਨ ਮਾਹਿਰ ਲੈਕਚਰ

ਚੰਡੀਗੜ੍ਹ, 21 ਫਰਵਰੀ (ਮਨਜੋਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਅੰਗਰੇਜੀ ਦੇ ਪੀ.ਜੀ. ਵਿਭਾਗ ਵਲੋਂ 'ਡੀਕੋਡਿੰਗ ਜੀਨ ਬਾਓਡਰਿਲਡ' ਵਿਸ਼ੇ 'ਤੇ ਅੰਤਰ-ਕਾਲਜ ਆਨਲਾਈਨ ਮਾਹਿਰ ਲੈਕਚਰ ਕਰਵਾਇਆ ਗਿਆ | ਲੈਕਚਰ ਪ੍ਰੋਫੈਸਰ ਮਨਿੰਦਰ ਸਿੱਧੂ ਮੁਖੀ, ਪੀ.ਜੀ.ਜੀ. ...

ਪੂਰੀ ਖ਼ਬਰ »

ਗੈਂਗਸਟਰ ਬਿਸ਼ਨੋਈ ਦੇ ਕਰੀਬੀ ਦੀਪਕ ਉਰਫ ਟੀਨੂ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਨ ਆਇਆ ਵਿਅਕਤੀ ਕਾਬੂ

ਐੱਸ. ਏ. ਐੱਸ. ਨਗਰ, 21 ਫਰਵਰੀ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ਼ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਦੇਸੀ ਕੱਟੇ, ਜਿੰਦਾ ਕਾਰਤੂਸ ਅਤੇ ਪਿਸਤੌਲ ਮੈਗਜੀਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਪਛਾਣ ਤਰੁਣ ਕੁਮਾਰ ...

ਪੂਰੀ ਖ਼ਬਰ »

ਸ਼ਹਿਰ ਅੰਦਰ ਸ਼ਰੇਆਮ ਵਿਕ ਰਹੀ ਚਾਈਨਾ ਡੋਰ

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)-ਪ੍ਰਸ਼ਾਸਨ ਦੇ ਕੁੰਭਕਰਨੀ ਨੀਂਦ ਦੇ ਚਲਦੇ ਹੋਏ ਸ਼ਹਿਰ ਵਿਚ ਵੇਚੀ ਤੇ ਵਰਤੀ ਜਾ ਰਹੀ ਚਾਈਨਾ ਡੋਰ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ | ਸ਼ਹਿਰ ਦੇ ਰੇਲਵੇ ਓਵਰ ਬਿ੍ਜ਼ ਉਪਰ ਇਕ ਹੋਰ ਮੋਟਰਸਾਇਕਲ ਸਵਾਰ ਚਾਈਨਾ ਡੋਰ ਚਪੇਟ ਵਿਚ ਆ ...

ਪੂਰੀ ਖ਼ਬਰ »

ਕੁਰਾਲੀ 'ਚ ਰਮਾਕਾਂਤ ਕਾਲੀਆ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜੇਤੂ ਰਹੇ

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਇਸ ਵਾਰ ਵਾਰਡ ਨੰ. 14 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਿਟੀ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਰਮਾਕਾਂਤ ਕਾਲੀਆ ਸ਼ਹਿਰ ਵਿਚ ਸਭ ਤੋਂ ਵੱਧ 525 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ ਹਨ | ...

ਪੂਰੀ ਖ਼ਬਰ »

ਲਾਪਤਾ ਹੋਏ ਨੌਜਵਾਨ ਦੀ ਮਿ੍ਤਕ ਦੇਹ ਤੋਗਾ ਸ਼ਰਾਬ ਦੇ ਠੇਕੇ ਨੇੜੇ ਮਿਲੀ

ਮਾਜਰੀ, 21 ਫਰਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਡੱਡੂਮਾਜਰਾ ਕਾਲੋਨੀ ਦੇ ਵਸਨੀਕ ਕਿ੍ਸ ਕੁਮਾਰ (20) ਸਾਲਾ ਨੌਜਵਾਨ ਦੀ ਮਿ੍ਤਕ ਦੇਹ ਪਿੰਡ ਤੋਗਾ ਸ਼ਰਾਬ ਦੇ ਠੇਕੇ ਨੇੜੇ ਮਿਲੀ ਹੈ | ਮੁੱਲਾਂਪੁਰ ਗਰੀਬਦਾਸ ਪੁਲਿਸ ਨੇ ਮਿ੍ਤਕ ਦੇ ਪਿਤਾ ਗੰਗਾ ਰਾਮ ਦੇ ਬਿਆਨਾਂ ਦੇ ਆਧਾਰ ...

ਪੂਰੀ ਖ਼ਬਰ »

ਸਮੂਹ ਗੁਰ. ਤਾਲਮੇਲ ਕਮੇਟੀ ਦੀ ਸਾਂਝੀ ਮੀਟਿੰਗ 'ਚ ਕੱਲ੍ਹ ਦੇ ਨਗਰ ਕੀਰਤਨ ਸਬੰਧੀ ਪ੍ਰੋਗਰਾਮ ਉਲੀਕਿਆ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਮੁਹਾਲੀ ਸ਼ਹਿਰ ਦੇ ਸਮੂਹ ਗੁਰਦੁਆਰਿਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਸੋਧੀ, ਬਲਵਿੰਦਰ ਸਿੰਘ ਟੋਹੜਾ ਜਨਰਲ ਸਕੱਤਰ ਅਤੇ ਮਨਜੀਤ ਸਿੰਘ ਮਾਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਜ਼ੋਮੈਟੋ ਰਾਈਡਰਾਂ ਵਲੋਂ ਰੋਸ ਪ੍ਰਦਰਸ਼ਨ

ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼ 8 ਸਥਿਤ ਦੁਸਹਿਰਾ ਗਰਾੳਾੂਡ ਵਿਖੇ ਜੋਮੈਟੋ ਰਾਈਡਰ ਯੂਨੀਅਨ ਦੀ ਅਗਵਾਈ ਵਿਚ ਜੋਮੈਟੋ ਰਾਈਡਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋਮੈਟੋ ਪ੍ਰਬੰਧਕਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਅਕਾਲੀ ਦਲ ਨੇ ਹਲਕਾ ਡੇਰਾਬੱਸੀ ਦੀਆਂ ਸ਼ਹਿਰੀ ਇਕਾਈਆਂ ਕੀਤੀ ਭੰਗ

ਡੇਰਾਬੱਸੀ, 21 ਫਰਵਰੀ (ਗੁਰਮੀਤ ਸਿੰਘ)-ਹਲਕਾ ਡੇਰਾਬੱਸੀ ਅੰਦਰ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਹਿਰੀ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਹੈ, ਭਵਿੱਖ ਵਿਚ ਨਵੀਂ ਰਣਨੀਤੀ ਤਿਆਰ ਕਰਨ ਲਈ ਡੇਰਬੱਸੀ, ਲਾਲੜੂ ਅਤੇ ਜ਼ੀਰਕਪੁਰ ਵਿਚ ਛੇਤੀ ਹੀਂ ਨਵੀਂ ਜਥੇਬੰਦੀ ਦਾ ਗਠਨ ...

ਪੂਰੀ ਖ਼ਬਰ »

ਵਾਰਡ ਨੰ. 9 ਦੇ ਵਸਨੀਕ ਨੇ ਬੀਮਾ ਕੰਪਨੀ ਦੇ ਕਰਮਚਾਰੀਆਂ 'ਤੇ ਧੋਖਾਧੜੀ ਕਰਨ ਦਾ ਲਗਾਇਆ ਦੋਸ਼

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਰੂਪਨਗਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਚ ਐਫ. ਡੀ. ਕਰਵਾਉਣ ਵਾਰਡ ਨੰ. 9 ਦੇ ਨਿਵਾਸੀ ਨੇ ਬੈਂਕ ਵਿਚ ਹੀ ਹਾਜ਼ਰ ਬੀਮਾ ਕੰਪਨੀ ਦੇ ਕਰਮਚਾਰੀਆਂ 'ਤੇ ਧੋਖਾਧੜੀ ਕਰਨ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ 13 ਨਵੇਂ ਪਾਜ਼ੀਟਿਵ ਮਰੀਜ਼ ਆਏ ਸਾਹਮਣੇ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ-19 ਦੇ ਪਾਜ਼ੀਟਿਵ ਕੁੱਲ ਕੇਸ 19939 ਮਿਲੇ ਹਨ ਜਿਨ੍ਹਾਂ ਵਿਚੋਂ 19172 ਮਰੀਜ਼ ਠੀਕ ਹੋ ਗਏ ਅਤੇ 385 ਕੇਸ ਐਕਟਿਵ ਹਨ ਜਦਕਿ 382 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ...

ਪੂਰੀ ਖ਼ਬਰ »

ਡੇਰਾਬੱਸੀ ਦੇ ਪਾਰਕਾਂ ਦੀ ਹਾਲਤ ਖਸਤਾ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ

ਡੇਰਾਬੱਸੀ, 21 ਫਰਵਰੀ (ਗੁਰਮੀਤ ਸਿੰਘ)-ਸ਼ਹਿਰ ਵਾਸੀਆਂ ਦੀ ਸਹੂਲਤ ਲਈ ਲੱਖਾਂ ਰੁਪਏ ਖਰਚ ਕੇ ਤਿਆਰ ਕੀਤੇ ਪਾਰਕਾਂ ਦੀ ਹਾਲਤ ਖਸਤਾ ਹੋਈ ਹੈ | ਪਾਰਕਾਂ 'ਚ ਬੱਚਿਆਂ ਦੀ ਸਹੂਲਤ ਲਈ ਲਗਾਏ ਝੂਲੇ ਟੁੱਟੇ ਪਏ ਹਨ | ਸਾਫ਼-ਸਫਾਈ ਦਾ ਪ੍ਰਬੰਧ ਨਾ ਹੋਣ ਕਰਕੇ ਗੰਦਗੀ ਫੈਲੀ ਹੋਈ ਹੈ | ...

ਪੂਰੀ ਖ਼ਬਰ »

ਖਿਜ਼ਰਾਬਾਦ ਫੁੱਟਬਾਲ ਖੇਡ ਮੇਲੇ ਦਾ ਪੋਸਟਰ ਰਿਲੀਜ਼

ਮਾਜਰੀ, 21 ਫਰਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਵਿਖੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਮੈਬਰਾਂ ਦੇ ਸਹਿਯੋਗ ਨਾਲ 7, 8 ਤੇ 9 ਮਾਰਚ ਨੂੰ ਕਰਵਾਏ ਜਾ ਰਹੇ ਫੁੱਟਬਾਲ ਖੇਡ ਮੇਲੇ ਦਾ ਗ੍ਰਾਮ ਪੰਚਾਇਤ ਤੇ ਕਲੱਬ ਮੈਂਬਰਾਂ ...

ਪੂਰੀ ਖ਼ਬਰ »

ਕਲੱਬ ਵਲੋਂ ਦੋ ਲੋੜਵੰਦਾਂ ਨੂੰ ਜਲਦੀ ਟਰਾਈ ਸਾਈਕਲ ਦਿੱਤੇ ਜਾਣਗੇ- ਗੁਪਤਾ

ਖਰੜ, 21 ਫਰਵਰੀ (ਗੁਰਮੁੱਖ ਸਿੰਘ ਮਾਨ)-ਲਾਈਨਜ਼ ਕਲੱਬ ਖਰੜ ਸਿਟੀ ਵਲੋਂ ਦੋ ਲੋੜਵੰਦਾਂ ਨੂੰ ਬੈਟਰੀ ਵਾਲੀਆਂ ਟਰਾਈ ਸਾਈਕਲ ਦਿੱਤੀ ਜਾਣਗੀਆਂ ਅਤੇ ਇਸ ਤੋਂ ਇਲਾਵਾ 4 ਲੋੜਵੰਦ ਮਹਿਲਾਵਾਂ ਨੂੰ ਸਿਲਾਈ ਲਈ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾ ਰਹੀਆਂ | ਇਹ ਫੈਸਲਾ ਕਲੱਬ ਦੀ ...

ਪੂਰੀ ਖ਼ਬਰ »

ਭਾਰਤ 'ਚ ਡਿਜੀਟਲ ਕ੍ਰਾਂਤੀ ਨਾਲ ਸਕਿੱਲ ਡਿਵੈਲਪਮੈਂਟ 'ਚ ਆਇਆ ਸੁਧਾਰ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਦੇਸ਼ ਵਿਚ ਕੋਰੋਨਾ ਕਾਲ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਦੀ ਡਿਮਾਂਡ ਅਤੇ ਸਪਲਾਈ ਨੂੰ ਅਧਾਰ ਬਣਾ ਕੇ ਵੀ-ਬਾਕਸ ਵਲੋਂ ਟੈਗਡ, ਸੀ. ਆਈ. ਆਈ., ਏ. ਆਈ. ਸੀ. ਟੀ. ਈ. ਅਤੇ ਯੂ. ਐਨ. ਡੀ. ਪੀ. ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ ...

ਪੂਰੀ ਖ਼ਬਰ »

ਪਿੰਡ ਬਜਹੇੜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਲਈ ਪਾਣੀ ਦਾ ਟਰੱਕ ਭੇਜਿਆ

ਖਰੜ, 21 ਫਰਵਰੀ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਪ੍ਰਬੰਧਕ ਕਮੇਟੀ ਕਲਸੀਆ ਪੱਤੀ ਬਜਹੇੜੀ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਕਿਸਾਨਾਂ ਨੂੰ ਪਾਣੀ ਦੀ ਸਹੂਲਤ ਲਈ ਪਾਣੀ ਭੇਜਿਆ ਗਿਆ | ਗਿਆਨੀ ਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਨਿਵਾਸੀਆਂ ਅਤੇ ...

ਪੂਰੀ ਖ਼ਬਰ »

ਗੁਰ. ਸ੍ਰੀ ਫਤਿਹ ਏ ਜੰਗ ਸਾਹਿਬ ਚੱਪੜਚਿੜੀ ਕਲਾਂ ਵਿਖੇ ਸਮਾਗਮ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਮੌਕੇ ਗੁਰਦੁਆਰਾ ਸ੍ਰੀ ਫਤਿਹ ਏ ਜੰਗ ਸਾਹਿਬ ਚੱਪੜਚਿੜੀ ਕਲਾਂ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਵਿਚ ਸਿੱਖ ਕੌਮ ਦੇ ...

ਪੂਰੀ ਖ਼ਬਰ »

ਕਸਬਾ ਨਵਾਂਗਰਾਓ 'ਚ ਥਾਂ ਥਾਂ ਲੱਗੇ ਗੰਦਗੀ ਦੇ ਢੇਰ-ਲੋਕ ਪ੍ਰੇਸ਼ਾਨ

ਮਾਜਰੀ, 21 ਫਰਵਰੀ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਓ ਦੇ ਕਮਟੀ ਦਫ਼ਤਰ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਤੇ ਰਾਜਨੀਤਕ ਆਗੂਆਂ ਦੇ ਦਾਅਵਿਆਂ ਦੇ ਬਾਵਜੂਦ ਵੱਖ ਵੱਖ ਵਾਰਡਾਂ 'ਚ ਗੰਦਗੀ ਭਰਮਾਰ ਹੋਣ ਕਰਕੇ ਵਸਨੀਕਾਂ ਨੂੰ ਅਨੇਕਾਂ ਦਰਵੇਸ ਮੁਸ਼ਕਿਲਾਂ ਦਾ ...

ਪੂਰੀ ਖ਼ਬਰ »

ਪੁੱਡਾ/ਗਮਾਡਾ ਦੇ ਸਮੂਹ ਸਟਾਫ਼ ਵਲੋਂ ਗੁਰਮਤਿ ਤੇ ਖੂਨਦਾਨ ਕੈਂਪ ਅੱਜ

ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼ 8 ਸਥਿਤ ਪੁੱਡਾ/ਗਮਾਡਾ ਅਤੇ ਸੀ. ਟੀ. ਪੀ. ਦੇ ਸਮੂਹ ਸਟਾਫ ਵਲੋਂ ਸੀ੍ਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਖੂਨਦਾਨ ਕੈਂਪ 22 ਫਰਵਰੀ ਨੂੰ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਪਟਿਆਲਾ ਵਿਖੇ ਰੈਲੀ 7 ਨੂੰ

ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ 7 ਮਾਰਚ ਨੂੰ ਪਟਿਆਲਾ ਵਿਖੇ ਸੂਬਾਈ ਰੈਲੀ ਕਰਨ ਅਤੇ ਪੰਜਾਬ ਸਰਕਾਰ ਨੂੰ ਸੰਘਰਸ਼ਾਂ ਰਾਹੀਂ ਘੇਰਨ ਦਾ ਐਲਾਨ ਕੀਤਾ ਗਿਆ ਹੈ | ਮੁਲਾਜ਼ਮ ਆਗੂ ਵਿਕਰਮਦੇਵ ...

ਪੂਰੀ ਖ਼ਬਰ »

ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

ਪੰਚਕੂਲਾ, 21 ਫਰਵਰੀ (ਕਪਿਲ)-ਪੰਚਕੂਲਾ ਟ੍ਰੈਫ਼ਿਕ ਪੁਲਿਸ ਵਲੋਂ ਸਕੂਲੀ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਕਟਰ-6 ਦੇ ਸਰਕਾਰੀ ਸਕੂਲ ਵਿਖੇ ਟ੍ਰੈਫ਼ਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਰੋਟਰੀ ਕਲੱਬ ਅਤੇ ਟ੍ਰੈਫ਼ਿਕ ਪੁਲਿਸ ...

ਪੂਰੀ ਖ਼ਬਰ »

ਵੀ. ਐਲ. ਸੀ. ਸੀ. ਫੈਮਿਨਾ ਮਿਸ ਗ੍ਰੈਂਡ ਇੰਡੀਆ-2020 ਮਨੀਕਾ ਸ਼ਿਓਕੰਦ ਦਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਵਲੋਂ ਸਨਮਾਨ

ਪੰਚਕੂਲਾ, 21 ਫਰਵਰੀ (ਕਪਿਲ)-ਹਰਿਆਣਾ ਰਾਜ ਮਹਿਲਾ ਕਮਿਸ਼ਨ ਵਲੋਂ ਵੀ. ਐਲ. ਸੀ. ਸੀ. ਫੈਮਿਨਾ ਮਿਸ ਗ੍ਰੈਂਡ ਇੰਡੀਆ-2020 ਮਨੀਕਾ ਸ਼ਿਓਕੰਦ ਨੂੰ ਪੰਚਕੂਲਾ ਸਥਿਤ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਸੱਦ ਦੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਰਾਜ ਮਹਿਲਾ ...

ਪੂਰੀ ਖ਼ਬਰ »

ਗਿੱਲ ਵਲੋਂ ਜੇਤੂ ਰਹਿਣ ਵਾਲੀਆਂ ਅਕਾਲੀ ਦਲ ਦੀਆਂ ਮਹਿਲਾ ਉਮੀਦਵਾਰਾਂ ਦੇ ਪਤੀਆਂ ਦਾ ਸਨਮਾਨ

ਕੁਰਾਲੀ, 21 ਫਰਵਰੀ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਜੇਤੂ ਰਹਿਣ ਵਾਲੀਆਂ ਅਕਾਲੀ ਦਲ ਦੀਆਂ ਮਹਿਲਾ ਉਮੀਦਵਾਰਾਂ ਦੇ ਪਤੀਆਂ ਨੂੰ ਅਕਾਲੀ ਦਲ ਦੇ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਵ-ਨਿਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਅਹੁਦਾ ਸੰਭਾਲਿਆ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਵ-ਨਿਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ | ਇਸ ਮੌਕੇ ਵਿਭਾਗ ਦੀ ਦਰਜਾ-3, ਦਰਜਾ-4, ਡਰਾਈਵਰ ਯੂਨੀਅਨ ਦੇ ਆਗੂਆਂ, ਪੰਜਾਬ ਐਂਡ ਯੂ. ਟੀ. ...

ਪੂਰੀ ਖ਼ਬਰ »

ਮੁਹਾਲੀ ਨਗਰ ਨਿਗਮ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਦੋ ਆਜ਼ਾਦ ਉਮੀਦਵਾਰਾਂ ਦਾ ਕੈਪਟਨ ਸਿੱਧੂ ਵਲੋਂ ਸਨਮਾਨ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਆਜ਼ਾਦ ਉਮੀਦਵਾਰਾਂ ਬੀਬੀ ਰਾਜਬੀਰ ਕੌਰ ਗਿੱਲ ਅਤੇ ਬੀਬੀ ਕੁਲਦੀਪ ਕੌਰ ਧਨੋਆ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ...

ਪੂਰੀ ਖ਼ਬਰ »

ਫੇਜ਼-9 ਦੇ ਵਸਨੀਕ ਚੋਅ 'ਚੋਂ ਆ ਰਹੀ ਬਦਬੂ ਤੋਂ ਡਾਹਢੇ ਪ੍ਰੇਸ਼ਾਨ

ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-9 'ਚੋਂ ਲੰਘਦੇ ਚੋਅ ਨੇੜਲੇ ਘਰਾਂ ਤੇ ਫਲੈਟਾਂ ਦੇ ਵਸਨੀਕ ਚੋਅ ਵਿਚ ਖੜੇ੍ਹ ਗੰਦੇ ਪਾਣੀ 'ਚੋਂ ਆ ਰਹੀ ਬਦਬੂ ਕਾਰਨ ਡਾਹਢੇ ਪ੍ਰੇਸ਼ਾਨ ਹਨ | ਇਸ ਸਬੰਧੀ ਸੇਵਾ-ਮੁਕਤ ਕਰਨਲ ਟੀ. ਬੀ. ਐੱਸ. ਬੇਦੀ ਨੇ ...

ਪੂਰੀ ਖ਼ਬਰ »

ਨਵਾਂਗਰਾਉਂ ਵਿਖੇ ਸਾਬਕਾ ਮੰਤਰੀ ਕੰਗ ਵਲੋਂ ਕਾਂਗਰਸ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਮੀਟਿੰਗ

ਮਾਜਰੀ, 21 ਫਰਵਰੀ (ਕੁਲਵੰਤ ਸਿੰਘ ਧੀਮਾਨ)-ਨਵਾਂਗਰਾਉਂ ਨਗਰ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਜੇਤੂ ਰਹੇ ਕੌਂਸਲਰਾਂ ਨਾਲ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਅਹਿਮ ਵਿਚਾਰ-ਚਰਚਾ ਕਰਨ ਉਪਰੰਤ ਅਗਲੇਰੀ ਰਣਨੀਤੀ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਕੈਂਪਸ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਬਸੰਤ ਪੰਚਮੀ ਦਾ ਤਿਉਹਾਰ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ, ਉਪਰੰਤ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਜੀ. ਟੀ. ਯੂ. ਦੀ ਜ਼ਿਲ੍ਹਾ ਇਕਾਈ ਦੀ ਚੋਣ ਸਬੰਧੀ ਮੀਟਿੰਗ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਗੌਰਮਿੰਟ ਟੀਚਰ ਯੂਨੀਅਨ (ਜੀ. ਟੀ. ਯੂ.) ਮੁਹਾਲੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਜਥੇਬੰਦੀ ਦੀ ਜ਼ਿਲ੍ਹਾ ਇਕਾਈ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ...

ਪੂਰੀ ਖ਼ਬਰ »

ਬੀਬੀ ਕੁਲਦੀਪ ਕੌਰ ਕੰਗ ਹੀ ਹਨ ਇਸਤਰੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ-ਬੀਬੀ ਜਗੀਰ ਕੌਰ

ਐੱਸ. ਏ. ਐੱਸ. ਨਗਰ, 21 ਫਰਵਰੀ (ਕੇ. ਐੱਸ. ਰਾਣਾ)-ਬੀਤੇ ਦਿਨੀਂ ਪਾਰਟੀ ਦੇ ਮੁੱਖ ਦਫ਼ਤਰ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਮਨਮੀਤ ਕੌਰ ਲੀਮਾ ਨੂੰ ਇਸਤਰੀ ਅਕਾਲੀ ਦਲ ਮੁਹਾਲੀ ਦੀ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਸਬੰਧੀ ਛਿੜੀ ਚਰਚਾ ਨੇ ਅੱਜ ਉਸ ਵਕਤ ਨਵਾਂ ਰੂਪ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ

ਡੇਰਾਬੱਸੀ, 21 ਫਰਵਰੀ (ਗੁਰਮੀਤ ਸਿੰਘ)-ਪਿੰਡ ਰਾਮਪੁਰ ਸੈਣੀਆਂ ਵਿਖੇ ਪਿੰਡ ਵਾਸੀਆਂ ਨੇ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ 6ਵਾਂ ਖੂਨਦਾਨ ਕੈਂਪ ਲਗਾਇਆ | ਕੈਂਪ 'ਚ ਸਿਟੀ ਮਜਿਸਟ੍ਰੇਟ ਝੱਜਰ ਮੈਡਮ ਸ਼ਿਵਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX