ਤਾਜਾ ਖ਼ਬਰਾਂ


ਨਗਰ ਕੌਂਸਲ ਜੈਤੋ ਦੇ ਪ੍ਰਧਾਨ ਦੀ ਚੋਣ ਮੌਕੇ ਖੁੱਲ੍ਹ ਕੇ ਕਾਂਗਰਸ ਦੀ ਫੁੱਟ ਸਾਹਮਣੇ ਆਈ
. . .  6 minutes ago
ਜੈਤੋ, 7 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਵਿਖੇ ਕਾਂਗਰਸ ਦੀ ਆਪਸੀ ਫੁੱਟ ਉਸ ਵੇਲ੍ਹੇ ਸਾਹਮਣੇ ਆ ਗਈ ਜਦ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ 17 ਕੌਂਸਲਰਾਂ ਵਾਲੀ ਜੈਤੋ ਨਗਰ ਕੌਂਸਲ ਦੀ...
ਚੰਡੀਗੜ੍ਹ : ਵਿੱਦਿਅਕ ਸੰਸਥਾਵਾਂ ਲਈ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ
. . .  18 minutes ago
ਚੰਡੀਗੜ੍ਹ , 7 ਮਈ ( ਸੁਰਿੰਦਰਪਾਲ ਸਿੰਘ ) - ਚੰਡੀਗੜ੍ਹ ਵਿਚ ਵਿੱਦਿਅਕ ਸੰਸਥਾਵਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਦੇ ਮੁਤਾਬਿਕ ਵਿੱਦਿਅਕ ਸੰਸਥਾਵਾਂ , ਕੋਚਿੰਗ ਸੈਂਟਰ ਅਤੇ ...
ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ
. . .  35 minutes ago
ਨਵੀਂ ਦਿੱਲੀ , 7 ਮਈ - ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ | ਉਸ ਨੂੰ ਏਮਜ਼ ਹਸਪਤਾਲ...
ਮਾਯਾਵਤੀ ਨੇ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ 'ਤੇ ਕੀਤੀ ਟਿੱਪਣੀ
. . .  49 minutes ago
ਲਖਨਊ, 7 ਮਈ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਯਾਵਤੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਤੋਂ ਬਾਅਦ ਹੋਈ ਰਾਜਨੀਤਿਕ ਹਿੰਸਾ ਦੀਆਂ ਘਟਨਾਵਾਂ 'ਤੇ ਚਿੰਤਾ...
ਸਿਆਚਿਨ ਦੇ ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਦੇ ਭੋਗ ਮੌਕੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਚੈੱਕ ਭੇਟ
. . .  57 minutes ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸਿਆਚਿਨ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਬਹਾਦਰ ਸਿਪਾਹੀ ਅਮਰਦੀਪ ਸਿੰਘ ...
ਮਾਛੀਵਾੜਾ ਵਿਚ ਕੋਰੋਨਾ ਦਾ ਕਹਿਰ ਹੋਇਆ ਘਾਤਕ,ਬੈਂਕ ਮੁਲਾਜ਼ਮ ਆਏ ਚਪੇਟ ਵਿਚ
. . .  about 1 hour ago
ਮਾਛੀਵਾੜਾ ਸਾਹਿਬ, 07 ਮਈ (ਮਨੋਜ ਕੁਮਾਰ) - ਮਾਛੀਵਾੜਾ ਸਾਹਿਬ ਵਿਚ ਕੋਰੋਨਾ ਦੇ ਵੱਧ ਰਹੇ ਕੇਸਾ ਨੇ ਆਮ ਲੋਕਾਂ ਲਈ ਫਿਰ ਇਕ ਨਵੀ ਮੁਸੀਬਤ ਪੈਦਾ ਕਰ ਦਿੱਤੀ ਹੈ । ਪੁਲਿਸ ਸਟੇਸ਼ਨ ਨਜ਼ਦੀਕ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਸਾਹਿਬਾਨ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
. . .  about 1 hour ago
ਅੰਮ੍ਰਿਤਸਰ, 7 ਮਈ (ਜੱਸ) - ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਕਰਨ ਲਈ ਪੁੱਜਦੀਆਂ ਸੰਗਤਾਂ ਨੂੰ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਬਾਜ਼ਾਰ 9 ਤੋਂ 3 ਵਜੇ ਤੱਕ ਖੁੱਲ੍ਹਣਗੇ - ਡੀ.ਸੀ.
. . .  about 1 hour ago
ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ) - ਵਪਾਰ ਮੰਡਲ ਨਾਲ ਮੀਟਿੰਗ ਕਰਨ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ...
ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲੇ 2 ਗ੍ਰਿਫ਼ਤਾਰ
. . .  about 1 hour ago
ਲੁਧਿਆਣਾ,07 ਮਈ (ਪਰਮਿੰਦਰ ਸਿੰਘ ਆਹੂਜਾ) ਲੁਧਿਆਣਾ ਪੁਲਿਸ ਨੇ ਐਂਬੂਲੈਂਸ 'ਚ ਨਸ਼ੀਲੀਆਂ ਦਵਾਈਆਂ ਦੀ...
ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ
. . .  about 2 hours ago
ਫ਼ਿਰੋਜ਼ਪੁਰ (ਕੁੱਲਗੜ੍ਹੀ) 7 ਮਈ (ਸੁਖਜਿੰਦਰ ਸਿੰਘ ਸੰਧੂ) ਨਜ਼ਦੀਕੀ ਪਿੰਡ ਰੁਕਨ ਸ਼ਾਹ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ...
ਨਹੀਂ ਰਹੇ ਐਡਵੋਕੇਟ ਰਾਜਿੰਦਰ ਸਿੰਘ ਟਪਿਆਲਾ
. . .  about 2 hours ago
ਬਾਬਾ ਬਕਾਲਾ ਸਾਹਿਬ ,7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਭਾਰੀ ਧੱਕਾ ਲੱਗਾ, ਜਦੋਂ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ, ...
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਭਾਰਤ ਨੂੰ ਭੇਜੀ ਮਦਦ
. . .  about 2 hours ago
ਨਵੀਂ ਦਿੱਲੀ , 7 ਮਈ - ਸੰਯੁਕਤ ਰਾਸ਼ਟਰ ਦੀਆਂ ਕਈ ਏਜੰਸੀਆਂ ਨੇ ਕੌਵੀਡ -19 ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਭਾਰਤ ਨੂੰ ਆਪਣਾ ਸਮਰਥਨ ਦੇਣ ਲਈ ਤਕਰੀਬਨ 10,000 ਆਕਸੀਜਨ...
ਯੂ.ਐਸ. ਦੇ ਇਕ ਚੋਟੀ ਦੇ ਨੇਤਾ ਨੇ ਬਾਇਡਨ ਨੂੰ 60 ਮਿਲੀਅਨ ਐਸਟ੍ਰਾਜ਼ੇਨੇਕਾ ਟੀਕਾ ਖ਼ੁਰਾਕ ਭਾਰਤ ਲਈ ਜਾਰੀ ਕਰਨ ਦੀ ਅਪੀਲ ਕੀਤੀ
. . .  about 2 hours ago
ਅਮਰੀਕਾ , 7 ਮਈ - ਅਮਰੀਕੀ ਨਾਗਰਿਕ ਅਧਿਕਾਰਾਂ ਦੇ ਇਕ ਚੋਟੀ ਦੇ ਨੇਤਾ ਨੇ ਰਾਸ਼ਟਰਪਤੀ ਜੋ ਬਾਇਡਨ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਭਾਰਤ ਲਈ 60 ਮਿਲੀਅਨ ਐਸਟ੍ਰਾਜ਼ੇਨੇਕਾ ...
ਭਾਰਤ ਯਾਤਰਾ 'ਤੇ ਪਾਬੰਦੀ 15 ਮਈ ਤੋਂ ਬਾਅਦ ਨਹੀਂ ਵਧਾਈ ਜਾਵੇਗੀ - ਸਕਾਟ ਮੌਰਿਸਨ
. . .  about 2 hours ago
ਆਸਟਰੇਲੀਆ, 7 ਮਈ - ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਕੋਰੋਨਾਵਾਇਰਸ...
ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ
. . .  about 3 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ ) - ਸਥਾਨਕ ਝਬਾਲ ਰੋਡ ਵਿਖੇ ਸਥਿਤ ਇਕ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ । ਜਿਸ ...
ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ, ਸਮੇਂ ਸਮੇਂ 'ਤੇ ਹੋਵੇ ਕੋਵਿਡ 19 ਨਿਯਮਾਂ ਦੀ ਪਾਲਣਾ
. . .  about 2 hours ago
ਰੂਪਨਗਰ,ਪੋਜੇਵਾਲ ਸਰਾਂ , 7 ਮਈ - ( ਹਰਦੀਪ ਸਿੰਘ ਢੀਂਡਸਾ,ਨਵਾਂਗਰਾਈ ) - ਸਿੱਖਿਆ ਵਿਭਾਗ ਵਲੋਂ ਹਦਾਇਤ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਜਿੰਨਾਂ ਸਕੂਲਾਂ ਵਿਚ 10 ਤੋਂ ਵੱਧ ਅਧਿਆਪਕ ਅਤੇ ਕਰਮਚਾਰੀ...
ਨਿਯਮਾਂ ਦੀ ਪਾਲਨਾ ਕਰਵਾਉਣ ਵਾਲੇ ਅਫ਼ਸਰਾਂ ਦੇ ਸਾਹਮਣੇ ਨਹੀਂ ਹੋਈ ਸਰਕਾਰੀ ਹੁਕਮਾਂ ਦੀ ਪਾਲਨਾ
. . .  about 3 hours ago
ਫਗਵਾੜਾ, 7 ਮਈ ( ਹਰੀਪਾਲ ਸਿੰਘ) - ਇਕ ਪਾਸੇ ਤਾਂ ਸਰਕਾਰ ਕੋਵਿਡ 19 ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ ਅਤੇ ਦੂਜੇ ਪਾਸੇ ਅੱਜ ਨਗਰ ਨਿਗਮ ਕੰਪਲੈਕਸ...
ਬੱਸ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ
. . .  about 4 hours ago
ਹਰੀਕੇ ਪੱਤਣ, 7 ਮਈ (ਸੰਜੀਵ ਕੁੰਦਰਾ) - ਹਰੀਕੇ ਅਮ੍ਰਿੰਤਸਰ ਰੋਡ 'ਤੇ ਬੱਸ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਰਾਮ...
ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁੱਖ ਦੋਸ਼ੀ ਪੁਲਿਸ ਹਿਰਾਸਤ ਵਿਚੋਂ ਹੋਇਆ ਫ਼ਰਾਰ
. . .  about 3 hours ago
ਲੁਧਿਆਣਾ, 7 ਮਈ - ਪਰਮਿੰਦਰ ਸਿੰਘ ਆਹੂਜਾ - ਥਾਣਾ ਡਾਬਾ ਦੀ ਪੁਲਿਸ ਵਲੋਂ ਬੀਤੇ ਦਿਨ ਵਿਦਿਆਰਥੀ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਮੁੱਖ ਕਥਿਤ ਦੋਸ਼ੀ ਹਰਵਿੰਦਰ ਕੁਮਾਰ ਪੁਲਿਸ ਹਿਰਾਸਤ ਵਿਚੋਂ ...
ਮਹਿਲ ਕਲਾਂ (ਬਰਨਾਲਾ) ਦੇ ਨੌਜਵਾਨ ਦਾ ਮਨੀਲਾ ਵਿਚ ਹੋਇਆ ਦਿਹਾਂਤ
. . .  about 4 hours ago
ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸਬੰਧਿਤ ਨੌਜਵਾਨ ਦੀ ਮਨੀਲਾ 'ਚ ਮੌਤ ਹੋਣ ਦਾ ਪਤਾ...
ਵੀਡੀਓ ਕਾਨਫਰੰਸਿੰਗ ਰਾਹੀਂ ਸੋਨੀਆ ਗਾਂਧੀ ਦੀ ਕਾਂਗਰਸ ਦੀ ਸੰਸਦੀ ਪਾਰਟੀ ਨਾਲ ਮੀਟਿੰਗ
. . .  about 4 hours ago
ਨਵੀਂ ਦਿੱਲੀ , 7 ਮਈ - ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਸੰਸਦੀ ਪਾਰਟੀ ਦੀ ਬੈਠਕ ...
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਅਦਾਲਤ ਵਿਖੇ ਪਹੁੰਚੇ
. . .  about 5 hours ago
ਅੰਮ੍ਰਿਤਸਰ, 7 ਮਈ (ਹਰਮਿੰਦਰ ਸਿੰਘ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਜਾਣਕਾਰੀ ਨਾ ਮਿਲਣ ਕਰ ਕੇ ਅਤੇ ਬੇਅਦਬੀ ਮਾਮਲੇ ਦੀ ਪੜਤਾਲ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ...
ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਨੇ ਦਾਨ ਕੀਤੇ 2 ਕਰੋੜ ਰੁਪਏ
. . .  about 5 hours ago
ਨਵੀਂ ਦਿੱਲੀ , 7 ਮਈ - ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਫ਼ੰਡ ਜੁਟਾਉਣ ਵਾਲੇ ਪ੍ਰਾਜੈਕਟ ਲਈ 2 ਕਰੋੜ ਰੁਪਏ...
ਕੋਰੋਨਾ ਪਾਜ਼ੀਟਿਵ ਆਏ ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਮੌਤ
. . .  about 5 hours ago
ਬਠਿੰਡਾ , 7 ਮਈ (ਅਮ੍ਰਿਤਪਾਲ ਸਿੰਘ ਵਲਾਣ) - ਡੀ.ਏ.ਵੀ. ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਅੱਜ ਮੌਤ ਹੋ ਗਈ ਹੈ। ਉਹ 10 ਦਿਨ ਪਹਿਲਾਂ...
ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਭਾਰਤ ਨੂੰ ਭੇਜ ਰਹੇ ਹਨ ਕੋਵੀਡ -19 ਰਾਹਤ ਸਮਗਰੀ
. . .  about 5 hours ago
ਨਿਊ ਯਾਰਕ, 7 ਮਈ - ਉੱਘੇ ਭਾਰਤੀ ਸੈਫ਼ ਵਿਕਾਸ ਖੰਨਾ ਨੇ ਕੋਵੀਡ -19 ਰਾਹਤ ਸਮਗਰੀ ਭਾਰਤ ਨੂੰ ਭੇਜਣ ਲਈ ਜੰਗੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਪਟਿਆਲਾ

ਕਾਰ ਤੇ ਟਰੱਕ ਟਰਾਲੇ ਦੀ ਟੱਕਰ 'ਚ ਪਤਨੀ ਦੀ ਮੌਤ-ਪਤੀ ਅਤੇ ਬੱਚੇ ਜ਼ਖ਼ਮੀ

ਪਾਤੜਾਂ, 21 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਜਾਖ਼ਲ ਰੋਡ 'ਤੇ ਇਕ ਕਾਰ ਦੀ ਟਰੱਕ-ਟਰਾਲੇ ਨਾਲ ਟੱਕਰ ਹੋ ਗਈ | ਇਸ ਹਾਦਸੇ ਵਿਚ ਪਤਨੀ ਦੀ ਮੌਤ ਹੋ ਗਈ ਜਦੋਂਕਿ ਪਤੀ ਅਤੇ ਬੱਚੇ ਜ਼ਖਮੀ ਹੋ ਗਏ | ਮਿ੍ਤਕ ਔਰਤ ਦੀ ਸਹੁਰੇ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਟਰੱਕ ਟਰਾਲੇ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਪਾਤੜਾਂ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਬਲਿਹਾਰ ਸਿੰਘ ਵਾਸੀ ਪਿੰਡ ਗੁਰਦਿਆਲਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਹਰਦੀਪ ਸਿੰਘ, ਨੂੰ ਹ ਸੰਦੀਪ ਕੌਰ ਅਤੇ ਤਿੰਨ ਬੱਚੇ ਕਾਰ ਨੰ. 0430 'ਤੇ ਸਵਾਰ ਹੋ ਕੇ ਮੂਨਕ ਵੱਲ ਜਾ ਰਹੇ ਸਨ | ਪਿੰਡ ਸੇਲਵਾਲਾ ਕੋਲ ਟਰੱਕ ਟਰਾਲਾ ਨੰਬਰ ਪੀਬੀ13ਏਆਰ-9955 ਦੇ ਡਰਾਈਵਰ ਨੇ ਬੜੀ ਲਾਪਰਵਾਹੀ ਨਾਲ ਕਾਰ ਨੂੰ ਟੱਕਰ ਮਾਰੀ | ਹਾਦਸੇ ਵਿਚ ਨੂੰ ਹ ਸੰਦੀਪ ਕੌਰ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਲੜਕੇ ਅਤੇ ਤਿੰਨੋਂ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ | ਟਰਾਲਾ ਚਾਲਕ ਡਰਾਈਵਰ ਸੁਰਜੀਤ ਸਿੰਘ ਵਾਸੀ ਪਿੰਡ ਕੜਿਆਲ ਥਾਣਾ ਦਿੜ੍ਹਬਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਛੇਤੀ ਹੀ ਇਸ ਨੂੰ ਕਾਬੂ ਕਰ ਲਿਆ ਜਾਵੇਗਾ |

ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਵਲੋਂ ਕੱਲ੍ਹ ਦਾ ਸੂਬਾ ਪੱਧਰੀ ਧਰਨਾ 3 ਮਾਰਚ ਤੱਕ ਕੀਤਾ ਮੁਲਤਵੀ

ਪਟਿਆਲਾ, 21 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਪਾਵਰਕਾਮ ਮੈਨੇਜਮੈਂਟ ਨਾਲ ਬੈਠਕ ਵਿਚ ਮੰਗਾਂ ਹੱਲ ਕਰਨ ਸਬੰਧੀ ਦਿੱਤੇ ਵਿਸ਼ਵਾਸ ਸਦਕਾ 23 ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਸ਼ਹਿਰ ਦਾ ਵਿਕਾਸ ਬੋਰਡ ਅਤੇ ਫਲੈਕਸਾਂ ਤੱਕ ਸੀਮਤ-ਹਰਪਾਲ ਜੁਨੇਜਾ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਸ਼ਹਿਰ ਦੇ ਵਾਰਡ ਨੰ: 47 ਦਾ ਦੌਰਾ ਕੀਤਾ ਅਤੇ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਗਲੀਆਂ ਦਾ ਬੁਰਾ ...

ਪੂਰੀ ਖ਼ਬਰ »

ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ

ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਬਾਣੀ ਕਥਾ ਪ੍ਰਵਾਹ ਹੈੱਡਗ੍ਰੰਥੀ ...

ਪੂਰੀ ਖ਼ਬਰ »

38 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਜ਼ਿਲ੍ਹੇ ਵਿਚ 38 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ | ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪ੍ਰਾਪਤ 1313 ਦੇ ਕਰੀਬ ਰਿਪੋਰਟਾਂ ਵਿਚੋਂ 38 ਕੋਵਿਡ ਪਾਜ਼ੀਟਿਵ ਪਾਏ ਗਏ ਹਨ | ਜਿਸ ਨਾਲ ਜ਼ਿਲੇ੍ਹ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ

ਜਟਾਣਾ ਉੱਚਾ, 21 ਫਰਵਰੀ (ਮਨਮੋਹਣ ਸਿੰਘ ਕਲੇਰ)-ਲੁਧਿਆਣਾ-ਖਰੜ ਹਾਈਵੇ 'ਤੇ ਪਿੰਡ ਜਟਾਣਾ ਨੀਵਾਂ ਨਜ਼ਦੀਕ ਅੱਜ ਦੁਪਹਿਰ ਕਰੀਬ 2.30 ਵਜੇ ਇਕ ਕਾਰ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ | ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਰਾਮ ...

ਪੂਰੀ ਖ਼ਬਰ »

ਮੋਦੀ ਸਰਕਾਰ ਗ਼ਰੀਬਾਂ 'ਤੇ ਜ਼ੁਲਮ ਢਾਹ ਰਹੀ ਹੈ, ਸਰਕਾਰ ਦੇ ਜ਼ੁਲਮ ਦੀ ਅੱਤ ਹੋ ਚੁੱਕੀ ਹੈ ਅਤੇ ਅੰਤ ਨੇੜੇ ਹੈ-ਕੁੰਦਨ ਗੋਗੀਆ, ਸੰਦੀਪ ਬੰਧੂ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਯੂਥ ਸਮਾਜ ਸੇਵਾ ਕਲੱਬ ਪਟਿਆਲਾ ਦੇ ਨੌਜਵਾਨਾਂ ਨੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪਟਿਆਲਾ ਦੇ ਬੱਸ ਸਟੈਂਡ ਚੌਂਕ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ | ਪ੍ਰਧਾਨ ਸੰਨੀ ਕੁਮਾਰ ਡਾਬੀ ਅਤੇ ਉਪ-ਪ੍ਰਧਾਨ ਲੱਕੀ ਪਟਿਆਲਵੀ ...

ਪੂਰੀ ਖ਼ਬਰ »

ਹੈਰੋਇਨ ਅਤੇ 12 ਲੱਖ 50 ਹਜ਼ਾਰ ਨਕਦੀ ਬਰਾਮਦ

ਪਟਿਆਲਾ, 21 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਮਿਲੀ ਗੁਪਤ ਇਤਲਾਹ 'ਤੇ ਮਜੀਠੀਆ ਇਨਕਲੇਵ ਕੋਲ ਮੌਜੂਦ ਸੀ | ਜਿੱਥੇ ਕੋਠੀ ਨੰਬਰ 62 ਮਜੀਠੀਆ ਇਨਕਲੇਵ ਵਿਖੇ ਇਕ ਵਿਅਕਤੀ ਵਲੋਂ ਨਸ਼ਾ ਵੇਚਣ ਬਾਰੇ ਪਤਾ ਲੱਗਣ 'ਤੇ ਪੁਲਿਸ ਵਲੋਂ ਛਾਪੇਮਾਰੀ ...

ਪੂਰੀ ਖ਼ਬਰ »

ਕੌਮਾਂਤਰੀ ਗਤਕਾ ਮੁਕਾਬਲੇ ਦੌਰਾਨ ਸ਼ੋ੍ਰਮਣੀ ਕਮੇਟੀ ਨੂੰ ਸਹਿਯੋਗ ਕਰੇਗਾ ਬੁੱਢਾ ਦਲ-ਜਥੇਦਾਰ ਬਾਬਾ ਬਲਬੀਰ ਸਿੰਘ

ਪਟਿਆਲਾ, 21 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ 'ਚ ਕੌਮਾਂਤਰੀ ਗਤਕਾ ਮੁਕਾਬਲੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਕਾਨਫ਼ਰੰਸ ਕਰਵਾਈ

ਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਲੋਂ ਆਨਲਾਈਨ ਵਿਧੀ ਰਾਹੀਂ ਕਰਵਾਈ ਗਈ 56ਵੀਂ ਰਾਸ਼ਟਰੀ ਅਤੇ 25ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋ ਗਈ ਹੈ | ਇੰਡੀਅਨ ਅਕੈਡਮੀ ਆਫ਼ ਅਪਲਾਈਡ ...

ਪੂਰੀ ਖ਼ਬਰ »

ਸਿੰਘੂ ਬਾਰਡਰ ਲਈ ਪਿੰਡ ਅਗੌਲ ਤੋਂ ਤੀਜਾ ਜਥਾ ਹੋਇਆ ਰਵਾਨਾ

ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਇਕ ਰੈਂਕ ਇਕ ਪੈਨਸ਼ਨ ਸਮੇਤ ਜਵਾਨਾਂ ਦੇ ਹੱਕਾਂ ਲਈ ਲੜ ਰਹੀ ਸਾਬਕਾ ਫ਼ੌਜੀਆਂ ਦੀ ਜਥੇਬੰਦੀ ਸੇਵਾ ਪੰਜਾਬ ਦੇ ਪ੍ਰੈੱਸ ਸਕੱਤਰ ਦਫ਼ੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਅਗੌਲ ...

ਪੂਰੀ ਖ਼ਬਰ »

ਯੂਥ ਕਾਂਗਰਸੀਆਂ ਨੇ ਸਿਲੰਡਰ ਤੇ ਹੋਰ ਜ਼ਰੂਰੀ ਸਾਮਾਨ ਚੁੱਕ ਕੀਤਾ ਪ੍ਰਦਰਸ਼ਨ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਦਿਨੋਂ ਦਿਨ ਵਧਦੀ ਮਹਿੰਗਾਈ ਦੇ ਵਿਰੋਧ ਵਿਚ ਯੂਥ ਕਾਂਗਰਸ ਵਲੋਂ ਪਟਿਆਲਾ ਦੇ ਅਨਾਰ ਦਾਣਾ ਚੌਂਕ ਵਿਖੇ ਇਕ ਭਰਵੀਂ ਰੈਲੀ ਕੀਤੀ ਗਈ | ਜਿਸ ਵਿਚ ਇਨ੍ਹਾਂ ਨੌਜਵਾਨਾਂ ਨੇ ਸਿਲੰਡਰ ਤੇ ਹੋਰ ਜਰੂਰੀ ਵਸਤਾਂ ਨੂੰ ਹੱਥਾਂ ਵਿਚ ਚੁੱਕ ਕੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੁਰੱਖਿਆ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਲਗਾਤਾਰ ਧਰਨੇ ਅਤੇ ਰੋਸ ਪ੍ਰਦਰਸ਼ਨ

ਪਟਿਆਲਾ, 21 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਾੜੀ ਵਿੱਤੀ ਹਾਲਤ ਦੇ ਚੱਲਦਿਆਂ ਰੋਸ ਮੁਜ਼ਾਹਰਿਆਂ ਅਤੇ ਧਰਨਿਆਂ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ | ਪੰਜਾਬੀ ਯੂਨੀਵਰਸਿਟੀ ਵਿਚ ਆਏ ਦਿਨ ਤਨਖ਼ਾਹਾਂ ਅਤੇ ਹੋਰ ਮੰਗਾਂ ਨੂੰ ...

ਪੂਰੀ ਖ਼ਬਰ »

ਲੜਕੀ ਨੂੰ ਭਜਾ ਕੇ ਲਿਜਾਣ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈਣ ਜਾਣ ਵਾਲਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮੁਦੈਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਕਾਰਡ ਬਣਾਉਣ ਲਈ ਗਲੀ, ਮੁਹੱਲਿਆਂ ਅਤੇ ਪਿੰਡਾਂ ਵਿਚ ਲਗਾਏ ਜਾ ਰਹੇ ਹਨ ਕੈਂਪ-ਸਿਵਲ ਸਰਜਨ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਲੋਕਾਂ ਦੇ ਈ ਕਾਰਡ ਬਣਾਉਣ ਸਬੰਧੀ 22 ਤੋਂ 28 ਫਰਵਰੀ ਤੱਕ ਹਫ਼ਤਾ ਭਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਹਫ਼ਤਾ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ 'ਚ ਦਰਜਨਾਂ ਲੋਕ ਸ਼ਾਮਿਲ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਪਟਿਆਲਾ ਦਿਹਾਤੀ ਦੇ ਘੰੁਮਣ ਨਗਰ ਵਿਖੇ ਮੇਘ ਚੰਦ ਸ਼ੇਰਮਾਜਰਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਦੀ ਅਗਵਾਈ ਵਿਚ ਹਰਪ੍ਰੀਤ ਸਿੰਘ ਚੱਢਾ, ਹਰਪ੍ਰੀਤ ਸਿੰਘ ਸਹਿਗਲ, ਸੁਮਿਤ ਸਿੰਘ, ਸਤਨਾਮ ਸਿੰਘ ਆਦਿ ਆਮ ਆਦਮੀ ਪਾਰਟੀ ਵਿਚ ...

ਪੂਰੀ ਖ਼ਬਰ »

ਕੇਂਦਰ ਕਿਸਾਨਾਂ 'ਤੇ ਜਬਰੀ ਕਾਨੂੰਨ ਥੋਪਣ ਦੀ ਅੜੀ ਛੱਡੇ-ਵਾਲੀਆ

ਦੇਵੀਗੜ੍ਹ, 21 ਫਰਵਰੀ (ਰਜਿੰਦਰ ਸਿੰਘ ਮੌਜੀ)-ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਜਬਰਨ ਖੇਤੀ ਕਾਨੂੰਨਾਂ ਨੂੰ ਅਮਲ 'ਚ ਲਿਆਉਣ ਦੀ ਘੜੀ ਛੱਡ ਕਿਸਾਨਾਂ ਮੁਤਾਬਿਕ ਹੀ ਸੋਧ ਕਰ ਦੇਣੀ ਚਾਹੀਦੀ ਹੈ | ਮੌਜੂਦਾ ਸਮੇਂ ਤਿਆਰ ਖ਼ਾਕੇ ਦੀ ਸ਼ਬਦਾਵਲੀ ਕਿਸਾਨਾਂ ...

ਪੂਰੀ ਖ਼ਬਰ »

ਪੰਜਾਬੀ ਵੈੱਲਫੇਅਰ ਸੁਸਾਇਟੀ ਦੀ ਸਾਲਾਨਾ ਚੋਣ

ਗੂਹਲਾ ਚੀਕਾ, 21 ਫਰਵਰੀ (ਓ.ਪੀ. ਸੈਣੀ)-ਪੰਜਾਬੀ ਵੈੱਲਫੇਅਰ ਸੁਸਾਇਟੀ ਦੀ ਸਾਲਾਨਾ ਚੋਣ ਅੱਜ ਇੱਥੇ ਹੋਈ | ਇਸ ਮੌਕੇ ਇਕ ਕਾਰਜਕਾਰੀ ਗਠਿਤ ਕੀਤੀ ਗਈ | ਸਰਬਸੰਮਤੀ ਨਾਲ ਸਰਵਣ ਕੁਮਾਰ ਖੱਟਰ ਨੂੰ ਮੁਖੀ ਬਣਾਇਆ ਗਿਆ ਅਤੇ ਦਲੀਪ ਸਿੰਘ ਮਠਾੜੂ ਨੂੰ ਸੀਨੀਅਰ ਉਪ-ਪ੍ਰਧਾਨ ...

ਪੂਰੀ ਖ਼ਬਰ »

ਠੱਗੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਠੱਗੀ ਠੋਰੀ ਕਰਨ ਦੇ ਦੋਸ਼ 'ਚ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਪਰਮਜੀਤ ਸਿੰਘ ਸਕੱਤਰ ...

ਪੂਰੀ ਖ਼ਬਰ »

ਪੰਜਾਬ ਦੀਆਂ ਵਾਲੀਬਾਲ ਟੀਮਾਂ ਦੇ ਚੋਣ ਟਰਾਇਲ ਕੱਲ੍ਹ ਨੂੰ

ਪਟਿਆਲਾ, 21 ਫਰਵਰੀ (ਚਹਿਲ)-ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰਧਾਨ ਪੰਜਾਬ ਵਾਲੀਬਾਲ ਐਸੋਸੀਏਸ਼ਨ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਪੰਜਾਬ ਦੀਆਂ ਪੁਰਸ਼ ਤੇ ਵਾਲੀਬਾਲ ਟੀਮਾਂ ਦੀ ਚੋਣ ਲਈ ਟਰਾਇਲਾਂ ਦੀ ਰੂਪ-ਰੇਖਾ ਉਲੀਕੀ ਗਈ | ਉਨ੍ਹਾਂ ਰਾਜ 'ਚ ਮੁੜ ਸ਼ੁਰੂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 54 ਬੋਤਲਾਂ ਸ਼ਰਾਬ ਬਰਾਮਦ

ਪਟਿਆਲਾ, 21 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਥਾਣਾ ਕੋਤਵਾਲੀ ਪੁਲਿਸ ਵਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਗੋਪਾਲ ਕਲੋਨੀ ਵਿਖੇ ਮੌਜੂਦ ਸੀ ਜਿੱਥੇ ਮਨੋਜ ਕੁਮਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਫਤੀਸ਼ ਕਰਨ ਉਪਰੰਤ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਤਾਜਾ ...

ਪੂਰੀ ਖ਼ਬਰ »

ਡਿੰਪਲ ਸਰਪੰਚ ਵਲੋਂ ਕਿਸਾਨ ਅੰਦੋਲਨ ਲਈ ਨੌਜਵਾਨ ਕੀਤੇ ਜਾਗਰੂਕ

ਘਨੌਰ, 21 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਭਾਰਤ ਸਰਕਾਰ ਵਲੋਂ ਬਣਾਏ ਗਏ ਖੇਤੀ ਸਬੰਧੀ ਕਾਲੇ ਕਾਨੰੂਨ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਕਰ ਦੇਣਗੇ | ਇਸ ਗੱਲ ਦਾ ਅੰਦਾਜ਼ਾ ਬਿਹਾਰ ਅਤੇ ਉੱਤਰ ਪ੍ਰਦੇਸ਼ ਸੂਬੇ ਵਾਲੇ 20-20 ਏਕੜ ਵਾਲੇ ਕਿਸਾਨ ਪੰਜਾਬ 'ਚ ਮਜ਼ਦੂਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਸ਼ਹਿਰ 'ਚ ਅਪਰਾਧੀਆਂ ਦੇ ਹੌ ਸਲੇ ਬੁਲੰਦ

ਦੇਵੀਗੜ੍ਹ, 21 ਫਰਵਰੀ (ਰਾਜਿੰਦਰ ਸਿੰਘ ਮੌਜੀ)-ਪਿਛਲੇ ਦਿਨੀਂ ਪਿੰਡ ਘੜਾਮ ਦੇ ਇਤਿਹਾਸਕ ਸ਼ਿਵ ਮੰਦਰ ਵਿਚ ਰਾਤ ਨੂੰ ਤਿੰਨ ਵਿਅਕਤੀਆਂ ਵਲੋਂ ਨਕਲੀ ਸੀ.ਬੀ.ਆਈ. ਮੁਲਾਜ਼ਮ ਬਣਕੇ ਪੰਜ ਲੱਖ ਰੁਪਏ ਲੁੱਟੇ ਗਏ ਜੋ ਕਿ ਨਿੰਦਣਯੋਗ ਹੈ | ਇਸ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਆਮ ...

ਪੂਰੀ ਖ਼ਬਰ »

ਪਾਵਰਕਾਮ ਸੀ.ਐੱਚ.ਬੀ. ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੰਘਰਸ਼ ਦਾ ਐਲਾਨ

ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਵਧਵੀਂ ਬੈਠਕ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਵਿਚ ਸਰਕਲ ਤੇ ਡਿਵੀਜ਼ਨ ਕਮੇਟੀਆਂ ਨੇ ...

ਪੂਰੀ ਖ਼ਬਰ »

ਮਿਸ਼ਨ ਲਾਲੀ ਤੇ ਹਰਿਆਲੀ 8ਵਾਂ ਸਨਮਾਨ ਸਮਾਰੋਹ ਕਰਵਾਇਆ

ਪਟਿਆਲਾ, 21 ਫਰਵਰੀ (ਅ.ਸ. ਆਹਲੂਵਾਲੀਆ)-ਯੂਨੀਵਰਸਲ ਵੈੱਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈੱਲਫੇਅਰ ਫਾਊਾਡੇਸ਼ਨ ਵਲੋਂ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਅਤੇ ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਸਹਿਯੋਗ ਨਾਲ ਹਰਦੀਪ ਸਿੰਘ ਸਨੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ

ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਲੋਂ ਸ੍ਰੀਮਤੀ ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿਚ ਮੁੱਖ ਦਫ਼ਤਰ ਵਿਖੇ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਦੇ ਮੌਕੇ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ...

ਪੂਰੀ ਖ਼ਬਰ »

ਜੇ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਤਾਂ ਸ਼ਹਿਰ ਦਾ ਹਰ ਪਾਰਕ ਸੁੰਦਰ ਰਹੇਗਾ-ਅਮਨਦੀਪ ਕੌਰ ਸ਼ਰਮਾ

ਗੂਹਲਾ ਚੀਕਾ, 21 ਫਰਵਰੀ (ਓ.ਪੀ. ਸੈਣੀ)-ਸ਼ਹਿਰ ਦੀ ਖ਼ੂਬਸੂਰਤੀ ਪਾਰਕਾਂ ਤੋਂ ਹੁੰਦੀ ਹੈ | ਸ਼ਹਿਰ ਦੇ ਹਰ ਪਾਰਕ ਨੂੰ ਸੁੰਦਰ ਬਣਾਉਣ ਲਈ ਨਗਰ ਪਾਲਿਕਾ ਨੇ ਇਕ ਯੋਜਨਾ ਤਿਆਰ ਕੀਤੀ ਹੈ | ਨਗਰ ਪਾਲਿਕਾ ਦੀ ਚੇਅਰਪਰਸਨ ਅਮਨਦੀਪ ਕੌਰ ਸ਼ਰਮਾ ਨੇ ਇਹ ਸ਼ਬਦ ਕਹੇ | ਖਾਟੂ ਪਾਰਕ ...

ਪੂਰੀ ਖ਼ਬਰ »

ਸਾਇੰਸ ਮੇਲੇ 'ਚ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸ਼ੁਤਰਾਣਾ, 21 ਫਰਵਰੀ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਵਿਖੇ ਆਦਰਸ਼ ਪਬਲਿਕ ਸਕੂਲ 'ਚ ਸਾਇੰਸ ਮੇਲਾ ਲਾਇਆ ਗਿਆ | ਜਿਸ 'ਚ ਚੌਥੀ ਜਮਾਤ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰ. ਜਤਿੰਦਰ ...

ਪੂਰੀ ਖ਼ਬਰ »

ਮਾਤ ਭਾਸ਼ਾ ਜਾਗਰੂਕਤਾ ਮੰਚ ਨੇ ਮਨਾਇਆ ਮਾਤ ਭਾਸ਼ਾ ਦਿਵਸ

ਪਟਿਆਲਾ, 21 ਫ਼ਰਵਰੀ (ਧਰਮਿੰਦਰ ਸਿੰਘ ਸਿੱਧੂ)-ਮਾਤ ਭਾਸ਼ਾ ਅਤੇ ਮਾਤ ਭੂਮੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ | ਸੋ ਅੱਜ ਸਰਕਾਰ ਨਾਲ ਲੜਾਈ ਕੇਵਲ ਮਾਤ ਭੂਮੀ ਬਚਾਉਣ ਦੀ ਹੀ ਨਹੀਂ, ਸਗੋਂ ਮਾਤ ਭਾਸ਼ਾ ਬਚਾਉਣ ਦੀ ਵੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਾਰ ਦੇ ...

ਪੂਰੀ ਖ਼ਬਰ »

ਛੁੱਟੀ ਦੇ ਬਾਵਜੂਦ ਡੀ.ਐੱਚ.ਓ. ਤੇ ਜ਼ਿਲ੍ਹਾ ਫੂਡ ਸੇਫ਼ਟੀ ਅਧਿਕਾਰੀਆਂ ਦੀ ਟੀਮ ਨੇ ਸ਼ਹਿਰ ਦੀ ਇਕ ਡੇਅਰੀ 'ਤੇ ਕੀਤੀ ਰੇਡ

ਸਮਾਣਾ, 21 ਫਰਵਰੀ (ਗੁਰਦੀਪ ਸ਼ਰਮਾ)-ਸਿਹਤ ਵਿਭਾਗ ਦੇ ਵਿਸ਼ੇਸ਼ ਹੁਕਮਾਂ 'ਤੇ ਜ਼ਿਲ੍ਹਾ ਸਹਿਤ ਅਧਿਕਾਰੀ ਡਾ: ਸ਼ੈਲੀ ਜੇਤਲੀ ਦੀ ਅਗਵਾਈ ਵਿਚ ਫੂਡ ਸੇਫ਼ਟੀ ਦੀ ਇਕ ਟੀਮ ਵਲੋਂ ਛੁੱਟੀ ਹੋਣ ਦੇ ਬਾਵਜੂਦ ਐਤਵਾਰ ਸਵੇਰੇ ਸਿਨੇਮਾ ਚੌਂਕ 'ਚ ਸਥਿਤ ਇਕ ਦੁੱਧ ਡੇਅਰੀ 'ਤੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਵਿਖੇ ਨਨਕਾਣਾ ਸਾਹਿਬ ਅਤੇ ਦਿੱਲੀ ਸੰਘਰਸ਼ ਦੌਰਾਨ ਫੌਤ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ, 21 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਵਿਖੇ ਪੰਜਾਬ ਹੋਮਗਾਰਡ ਵੈੱਲਫੇਅਰ ਸੁਸਾਇਟੀ ਵਲੋਂ ਸਰਬੱਤ ਦੇ ਭਲੇ ਲਈ ਅਤੇ 100 ਸਾਲਾ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਕਿਸਾਨ ਮੋਰਚੇ 'ਚ ਸ਼ਹੀਦ ਹੋਏ ...

ਪੂਰੀ ਖ਼ਬਰ »

ਲੋਕ ਸੇਵਾ ਮੰਚ ਵਲੋਂ ਲਗਾਏ ਅੱਖਾਂ ਦੇ ਕੈਂਪ 'ਚ 96 ਲੋੜਵੰਦਾਂ ਦੇ ਪਾਏ ਲੈਂਜ਼

ਦੇਵੀਗੜ੍ਹ, 21 ਫਰਵਰੀ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਵਲੋਂ ਸਵਰਗਵਾਸੀ ਰਾਮ ਪ੍ਰਕਾਸ਼ ਭਾਟੀਆ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਮਿਤਿਨ ਭਾਟੀਆ ਯੂ.ਐਸ.ਏ. ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ...

ਪੂਰੀ ਖ਼ਬਰ »

ਤੀਰ-ਅੰਦਾਜ਼ ਵਿਨਾਇਕ ਵਰਮਾ ਬਣਿਆ ਪੰਜਾਬ ਚੈਂਪੀਅਨ

ਪਟਿਆਲਾ, 21 ਫਰਵਰੀ (ਚਹਿਲ)-ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਪੰਜਾਬ ਜੂਨੀਅਰ ਤੀਰ-ਅੰਦਾਜ਼ੀ ਚੈਂਪੀਅਨਸ਼ਿਪ 'ਚ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀ ਵਿਨਾਇਕ ਵਰਮਾ ਨੇ ਦੋ ਸੋਨ ਤਗਮੇ ਜਿੱਤਣ ਦਾ ਮਾਣ ...

ਪੂਰੀ ਖ਼ਬਰ »

ਸਨੌਰ ਵਿਖੇ ਰਵਿਦਾਸ ਬਰਾਦਰੀ ਦੇ ਧੜਿਆਂ ਨੇ ਇੱਕਜੁੱਟਤਾ ਦਿਖਾਈ

ਸਨੌਰ, 21 ਫਰਵਰੀ (ਸੋਖਲ)-ਸਨੌਰ ਵਿਖੇ ਸ੍ਰੀ ਗੁਰ ਰਵਿਦਾਸ ਜੀ ਦੇ ਸਮਾਗਮ ਸਬੰਧੀ ਇੱਥੋਂ ਦੀ ਬਰਾਦਰੀ ਕਥਿਤ ਤੌਰ 'ਤੇ ਦੋ ਧੜਿ੍ਹਆਂ 'ਚ ਵੰਡੀ ਗਈ ਸੀ ਜੋ ਕਿ ਸਮਾਗਮ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਉਣਾ ਚਾਹੁੰਦੀਆਂ ਸਨ, ਜਿਸ ਨੂੰ ਲੈ ਕੇ ਦੋਵੇਂ ਧਿਰਾਂ 'ਚ ਆਪਸੀ ਤਕਰਾਰ ...

ਪੂਰੀ ਖ਼ਬਰ »

ਕਿਸਾਨ ਮੰਚ ਸੋਸ਼ਲ ਵੈੱਲਫੇਅਰ ਕਲੱਬ ਨੇ ਕੀਤਾ ਗੁਰਸੇਵਕ ਸਿੰਘ ਦਾ ਵਿਸ਼ੇਸ਼ ਸਨਮਾਨ

ਭਾਦਸੋਂ, 21 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਕਿਸਾਨ ਸੋਸ਼ਲ ਵੈੱਲਫੇਅਰ ਕਲੱਬ ਦੇ ਸਰਪ੍ਰਸਤ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਵਿਚ ਇਕ ਸਾਦਾ ਸਨਮਾਨ ਸਮਾਰੋਹ ਕਰਕੇ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰਹਿਣ ਵਾਲੇ ਗੁਰਸੇਵਕ ਸਿੰਘ ਚਾਸਵਾਲ ਨੂੰ ਸਿੱਖਿਆ ...

ਪੂਰੀ ਖ਼ਬਰ »

ਸਨੌਰ ਵਿਖੇ ਰਵਿਦਾਸ ਬਰਾਦਰੀ ਦੇ ਧੜਿਆਂ ਨੇ ਇੱਕਜੁੱਟਤਾ ਦਿਖਾਈ

ਸਨੌਰ, 21 ਫਰਵਰੀ (ਸੋਖਲ)-ਸਨੌਰ ਵਿਖੇ ਸ੍ਰੀ ਗੁਰ ਰਵਿਦਾਸ ਜੀ ਦੇ ਸਮਾਗਮ ਸਬੰਧੀ ਇੱਥੋਂ ਦੀ ਬਰਾਦਰੀ ਕਥਿਤ ਤੌਰ 'ਤੇ ਦੋ ਧੜਿ੍ਹਆਂ 'ਚ ਵੰਡੀ ਗਈ ਸੀ ਜੋ ਕਿ ਸਮਾਗਮ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਉਣਾ ਚਾਹੁੰਦੀਆਂ ਸਨ, ਜਿਸ ਨੂੰ ਲੈ ਕੇ ਦੋਵੇਂ ਧਿਰਾਂ 'ਚ ਆਪਸੀ ਤਕਰਾਰ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਨੇ ਫੌਤ ਹੋਏ ਕਿਸਾਨ ਦੇ ਪਰਿਵਾਰ ਨੂੰ ਦਿੱਤੀ ਵਿੱਤੀ ਸਹਾਇਤਾ

ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਨੇੜਲੇ ਪਿੰਡ ਮਿਰਜ਼ਾਪੁਰ ਦਾ ਕਿਸਾਨ ਅਜੈਬ ਸਿੰਘ ਦਿੱਲੀ ਕਿਸਾਨ ਸੰਘਰਸ਼ ਮੋਰਚੇ ਵਿਚ ਗਿਆ ਹੋਇਆ ਫੌਤ ਹੋ ਗਿਆ ਸੀ | ਇਸ ਲਈ ਉਸ ਦੇ ਪਰਿਵਾਰ ਦੀ ਸਹਾਇਤਾ ਕਰਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ ਲੱਖ ਰੁਪਏ ਦੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਾਕੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ

ਸ਼ੁਤਰਾਣਾ, 21 ਫਰਵਰੀ (ਬਲਦੇਵ ਸਿੰਘ ਮਹਿਰੋਕ)-ਸਿੱਖ ਇਤਿਹਾਸ 'ਚ ਵਾਪਰੇ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਨੂੰ ਸਮਰਪਿਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਕਸਬਾ ਸ਼ੁਤਰਾਣਾ ਵਿਖੇ ਸ਼ਹੀਦ ਬਾਬਾ ਭੁੱਲਰ ਗੁਰਦੁਆਰਾ ...

ਪੂਰੀ ਖ਼ਬਰ »

ਕਾਂਗਰਸੀ ਉਮੀਦਵਾਰਾਂ ਨੇ ਵੋਟਰਾਂ ਦਾ ਕੀਤਾ ਧੰਨਵਾਦ

ਨਾਭਾ, 21 ਫਰਵਰੀ (ਕਰਮਜੀਤ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਲਕਾ ਨਾਭਾ ਦੇ ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਦਲੀਪ ਬਿੱਟੂ ਅਤੇ ਵਾਰਡ ਨੰਬਰ 10 ਦੇ ਜੇਤੂ ਅਤੇ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਵਾਰਡ ਵਾਸੀਆਂ ਅਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX