ਤਾਜਾ ਖ਼ਬਰਾਂ


ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ
. . .  6 minutes ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਸੋਮਵਾਰ 2 ਅਗਸਤ ਤੱਕ ਮੁਲਤਵੀ...
ਭਾਰਤ ਦੇ ਅਮਰੀਕਾ ਵਿਚ ਰਾਜਦੂਤ ਤਰਨਜੀਤ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  27 minutes ago
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)- ਭਾਰਤ ਦੇ ਅਮਰੀਕਾ ਵਿਚ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਸੈਮੀ ਫਾਈਨਲ ਵਿਚ ਪੁੱਜੀ, ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
. . .  43 minutes ago
ਟੋਕੀਓ 30 ਜੁਲਾਈ - ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
. . .  38 minutes ago
ਐੱਸ. ਏ. ਐੱਸ. ਨਗਰ, 30 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦਾ ਨਤੀਜਾ ਐਲਾਨ...
ਸੀ.ਬੀ.ਐੱਸ.ਈ. ਨੇ 12 ਵੀਂ ਜਮਾਤ ਦੇ ਨਤੀਜੇ ਕੀਤੇ ਐਲਾਨ, 99.37% ਵਿਦਿਆਰਥੀ ਪਾਸ
. . .  about 1 hour ago
ਨਵੀਂ ਦਿੱਲੀ,30 ਜੁਲਾਈ - ਸੀ.ਬੀ.ਐੱਸ.ਈ. ਨੇ 12 ...
ਸਾਬਕਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਫੁੱਲੂਖੇੜਾ ਦਾ ਕਾਂਗਰਸੀ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਲੰਬੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਝਟਕਿਆਂ ਦਾ ਦੌਰ ਲਗਾਤਾਰ ਜਾਰੀ ਹੈ...
ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  1 minute ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  about 2 hours ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  about 2 hours ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  about 3 hours ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
2022 ਦੀਆਂ ਚੋਣਾਂ ਵਿਚ ਲੋਕ ਅਕਾਲੀ-ਬਸਪਾ ਗੱਠਜੋੜ ਦਾ ਸਾਥ ਦੇਣਗੇ - ਜਸਵੀਰ ਸਿੰਘ ਗੜ੍ਹੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਰਣਜੀਤ ਸਿੰਘ ਢਿੱਲੋਂ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਸਵੇਰੇ ਸ੍ਰੀ ਮੁਕਤਸਰ...
ਲੋਕ ਸਭਾ ਦੀ ਕਾਰਵਾਈ 2 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ...
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀ ਲੜਕੀ ਨੂੰ ਢਾਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ
. . .  about 3 hours ago
ਪਠਾਨਕੋਟ, 30 ਜੁਲਾਈ (ਸੰਧੂ ) - ਪਠਾਨਕੋਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਮੀਨੀ ਦੇ ਨੇੜੇ ਅੱਜ ਸਵੇਰੇ 9 ਵਜੇ ਇਕ ਹਾਦਸਾ ਵਾਪਰ...
ਵਰਕਰਾਂ ਅਤੇ ਹੈਲਪਰਾਂ ਨੇ ਮੁੜ ਮਲਿਆ ਵਿੱਤ ਮੰਤਰੀ ਦਾ ਬੂਹਾ
. . .  about 3 hours ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਅੱਜ ਮੁੜ ਵਜੀਰ-ਏ-ਖਜ਼ਾਨਾ...
ਸੜਕ ਹਾਦਸੇ ਵਿਚ ਦਾਦੇ ਪੋਤੇ ਦੀ ਮੌਤ, ਇੱਕ ਜ਼ਖ਼ਮੀ
. . .  about 3 hours ago
ਪੱਟੀ,30 ਜੁਲਾਈ - (ਅਵਤਾਰ ਸਿੰਘ ਖਹਿਰਾ,ਬੋਨੀ ਕਾਲੇਕੇ) - ਇੱਥੇ ਇੱਕ ਕਾਰ ਅਤੇ ਜੁਗਾੜੂ ਮੋਟਰਸਾਈਕਲ ਵਿਚ ਹੋਈ ਟੱਕਰ ਦੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਲੋਕ ਸਭਾ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਂਗਰਸ ਦੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ ਤੱਕ ...
ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ, ਆਇਰਲੈਂਡ ਨੂੰ ਦਿੱਤੀ ਮਾਤ
. . .  about 4 hours ago
ਟੋਕੀਓ, 30 ਜੁਲਾਈ - ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ...
ਸਬ-ਡਵੀਜ਼ਨ ਤਪਾ ਦੇ ਜਤਿੰਦਰਪਾਲ ਸਿੰਘ ਹੋਣਗੇ ਨਵੇਂ ਡੀ. ਐੱਸ. ਪੀ.
. . .  about 5 hours ago
ਤਪਾ ਮੰਡੀ, 30 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਡੀ. ਐੱਸ. ਪੀ. ਦੀਆਂ ਹੋਈਆਂ ਬਦਲੀਆਂ ਤਹਿਤ ਸਬ-ਡਵੀਜ਼ਨ ...
ਅੱਜ ਦੁਪਹਿਰ 2 ਵਜੇ ਸੀ.ਬੀ.ਐੱਸ.ਈ. 12 ਵੀਂ ਜਮਾਤ ਦਾ ਆਵੇਗਾ ਨਤੀਜਾ
. . .  about 5 hours ago
ਨਵੀਂ ਦਿੱਲੀ, 30 ਜੁਲਾਈ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 12 ਵੀਂ ਜਮਾਤ ਦਾ...
ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ
. . .  about 5 hours ago
ਸ਼ਿਮਲਾ (ਹਿਮਾਚਲ ਪ੍ਰਦੇਸ਼),30 ਜੁਲਾਈ - ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ...
ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜੀ, ਇਕ ਹੋਰ ਤਗਮਾ ਹੋਇਆ ਪੱਕਾ
. . .  about 6 hours ago
ਟੋਕੀਓ, 30 ਜੁਲਾਈ - ਟੋਕੀਓ ਉਲੰਪਿਕ 'ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ ਬਣਾ ਲਿਆ ਹੈ। ਲਵਲੀਨਾ ਨੇ 69 ਕਿੱਲੋ ਵਰਗ ਕੁਆਟਰ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਨਿਐਨ ਚਿਨ ਚੇਨ ਨੂੰ ਮਾਤ ਦਿੱਤੀ ਹੈ...
ਜੰਮੂ ਕਸ਼ਮੀਰ 'ਚ ਸ਼ੱਕੀ ਪਾਕਿਸਤਾਨੀ ਡਰੋਨਾਂ ਦੇ ਵਿਖਾਈ ਦੇਣ ਦਾ ਸਿਲਸਿਲਾ ਜਾਰੀ
. . .  about 6 hours ago
ਸ੍ਰੀਨਗਰ, 30 ਜੁਲਾਈ - ਜੰਮੂ-ਕਸ਼ਮੀਰ ਵਿਚ ਸ਼ੱਕੀ ਡਰੋਨ ਵਿਖਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ 'ਤੇ ਸ਼ੱਕੀ ਪਾਕਿਸਤਾਨੀ ਡਰੋਨ ਵੇਖੇ ਗਏ। ਜਿਨ੍ਹਾਂ 'ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ ਕੀਤੀ ਗਈ...
ਲਾਹੌਲ-ਸਪਿਤੀ 'ਚ ਫਸੇ ਹੋਏ ਹਨ ਕੁੱਲ 204 ਸੈਲਾਨੀ
. . .  about 6 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤ ਇੰਤਜ਼ਾਮੀਆਂ ਅਥਾਰਿਟੀ ਮੁਤਾਬਿਕ ਭਾਰੀ ਮੀਂਹ ਕਾਰਨ ਆਈਆਂ ਆਫ਼ਤਾਂ ਦੇ ਚੱਲਦਿਆਂ ਲਾਹੌਲ-ਸਪਿਤੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਕੁੱਲ 204 ਸੈਲਾਨੀ ਫਸੇ ਹੋਏ ਹਨ...
ਦੀਪਿਕਾ ਕੁਮਾਰੀ ਉਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਤੀਰਅੰਦਾਜ਼
. . .  about 7 hours ago
ਨਵੀਂ ਦਿੱਲੀ, 30 ਜੁਲਾਈ - ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ਵਿਚ ਹਰਾ ਕੇ ਟੋਕੀਓ ਉਲੰਪਿਕ ਮਹਿਲਾ ਸਿੰਗਲਜ਼ ਦੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552

ਅੰਮ੍ਰਿਤਸਰ

ਅੰਮਿ੍ਤਸਰ ਸ਼ਹਿਰ ਨੂੰ ਹੁਣ ਅਪਰਬਾਰੀ ਦੁਆਬ ਨਹਿਰ ਤੋਂ ਮਿਲੇਗਾ ਪੀਣ ਲਈ ਸਾਫ਼ ਪਾਣੀ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਮੀਨਦੋਜ਼ ਪਾਣੀ ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜ਼ਿਲ੍ਹੇ 'ਚ ਜਿਨ੍ਹਾਂ ਇਤਿਹਾਸਕ ਕੰਮਾਂ ਦੀ ਅੱਜ ਆਨਲਾਈਨ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਪੀਣ ਲਈ ਮਿਲੇਗਾ, ਉਥੇ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੋਵੇਗੀ | ਇਸ ਤੋਂ ਇਲਾਵਾ ਉੱਚੀਆਂ ਇਮਾਰਤਾਂ 'ਚ ਅੱਗ ਲੱਗਣ ਦੀ ਹਾਲਤ 'ਚ ਸ਼ਹਿਰ ਦੇ ਫਾਇਰ ਬਿ੍ਗੇਡ ਨੂੰ ਅਪਗ੍ਰੇਡ ਕਰਨ, ਸਾਲਿਡ ਵੇਸਟ ਮੈਨੇਜਮੈਂਟ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਕਰਨ ਲਈ ਮਸ਼ੀਨਰੀ ਦੀ ਖਰੀਦ ਤੇ ਸ਼ਹਿਰ ਦੇ ਪਾਰਕਾਂ ਨੂੰ ਖੂਬਸੂਰਤ ਬਨਾਉਣ ਦੇ ਕੰਮ ਸ਼ਾਮਿਲ ਹਨ | ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਨ-ਲਾਈਨ ਉਕਤ ਕੰਮਾਂ ਦੀ ਸ਼ੁਰੂਆਤ ਕਰਦੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ 720 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਜਿਸ ਪ੍ਰਾਜੈਕਟ ਦੇ ਪਹਿਲੇ ਪੜ੍ਹਾਅ ਦਾ ਉਦਘਾਟਨ ਅੱਜ ਕੀਤਾ ਹੈ, ਉਸ 'ਤੇ 2200 ਕਰੋੜ ਰੁਪਏ ਦੀ ਕਰੀਬ ਲਾਗਤ ਆਵੇਗੀ, ਜਿਸ ਨਾਲ ਸਾਰੇ ਸ਼ਹਿਰ ਨੂੰ ਨਹਿਰੀ ਪਾਣੀ ਸਾਫ ਕਰਕੇ ਦਿੱਤਾ ਜਾਵੇਗਾ | ਇਸ ਉਪਰੰਤ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਮੰਤਰੀ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਹੋਈ ਜਿੱਤ ਲਈ ਵਧਾਈ ਦਿੰਦੇ ਕਿਹਾ ਕਿ ਲੋਕਾਂ ਨੇ ਵਿਕਾਸ ਦੇ ਕੰਮਾਂ 'ਤੇ ਮੋਹਰ ਲਗਾਈ ਹੈ | ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਵਿਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਨਹਿਰੀ ਪਾਣੀ ਦੇ ਜਿਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਦੇ ਪਹਿਲੇ ਪੜ੍ਹਾਅ ਵਿਚ 722 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ 170 ਫੁੱਟ ਤੱਕ ਦੀਆਂ ਉੱਚੀਆਂ ਇਮਾਰਤਾਂ ਵਿਚ ਅੱਗ ਲੱਗਣ ਵਰਗੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ 8.54 ਕਰੋੜ ਰੁਪਏ ਦੀ ਲਾਗਤ ਨਾਲ ਹਾਈਡਰੋਕਲੋਰਕ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਤੋਂ ਘਰਾਂ 'ਚ ਕੂੜਾ ਇਕੱਠਾ ਕਰਨ ਤੇ ਉਸਦੀ ਢੋਆ-ਢੁਆਈ ਲਈ 3.87 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸੰਦ ਖਰੀਦ ਕੀਤੇ ਗਏ ਹਨ | ਇਸੇ ਤਰ੍ਹਾਂ ਪਾਰਕਾਂ ਦੀ ਉਸਾਰੀ ਲਈ 5.19 ਕਰੋੜ ਰੁਪਏ ਖਰਚ ਕੀਤੇ ਜਾਣਗੇ | ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਮੇਅਰ ਯੂਨਿਸ, ਚੇਅਰਮੈਨ ਮਹੇਸ਼ ਖੰਨਾ, ਐਸ. ਈ. ਅਨੁਰਾਗ ਮਹਾਜਨ, ਗੁਰਦੇਵ ਦਾਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਕੁੰਵਰ ਅਜੈ ਸਿੰਘ, ਸੁਸ਼ਾਂਤ ਭਾਟੀਆ ਆਦਿ ਮੌਜੂਦ ਸਨ |

ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮੇ ਯਾਦਦਾਸ਼ਤ ਵਧਾਉਣ ਲਈ 27 ਤੋਂ ਮੰਤਰੀਆਂ ਨੂੰ ਭੇਜਣਗੇ ਬਦਾਮ

ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮਿਆਂ ਵਲੋਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ 'ਚ ਯਾਦਦਾਸ਼ਤ ਵਧਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਬਦਾਮ ਵੰਡਣ ਦਾ ਐਲਾਨ ਕੀਤਾ ਹੈ ਜਿਸ ...

ਪੂਰੀ ਖ਼ਬਰ »

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ 'ਚ 30 ਕਰੋੜ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਸ਼ਹਿਰ ਦੇ ਵਿਕਾਸ ਕਾਰਜਾਂ 'ਚ ਤੇਜੀ ਲਿਆਉਣ ਦੇ ਮਕਸਦ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ਹੋਈ, ਜਿਸ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਜੇਲ੍ਹਾਂ 'ਚ ਬੇਕਸੂਰ ਨਜ਼ਰਬੰਦ ਕਿਸਾਨਾਂ ਤੇ ਸਮਰਥਕਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਸਿੱਖ ਯੂਥ ਪਾਵਰ ਆਫ ਪੰਜਾਬ ਤੇ ਜਥਾ ਸਿਰਲੱਖ ਖ਼ਾਲਸਾ ਵਲੋਂ ਦੀਪ ਸਿੱਧੂ ਤੇ ਨੌਦੀਪ ਕੌਰ ਸਮੇਤ ਜੇਲ੍ਹਾਂ 'ਚ ਬੇਕਸੂਰ ਨਜ਼ਰਬੰਦ ਕਿਸਾਨਾਂ ਤੇ ਕਿਸਾਨ ਸਮਰਥਕਾਂ ਦੀ ਰਿਹਾਈ ਨੂੰ ਲੈ ਕੇ ਤੇ ਕਿਸਾਨ ਮੋਰਚੇ ਦੀ ਚੜਦੀ ਕਲਾ ਲਈ ...

ਪੂਰੀ ਖ਼ਬਰ »

ਕੋਰੋਨਾ ਨਾਲ 1 ਔਰਤ ਦੀ ਮੌਤ, 37 ਹੋਰ ਨਵੇਂ ਮਾਮਲੇ ਆਏ ਸਾਹਮਣੇ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਬੀਤੇ 24 ਘੰਟਿਆਂ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਅੰਮਿ੍ਤਸਰ 'ਚ ਤੇਜ਼ ਦੇਖਣ ਨੂੰ ਮਿਲਿਆ ਹੈ | ਅੱਜ ਇਥੇ ਇਕ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ ਜਦ ਕਿ 37 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤ ਵਿਭਾਗ ਵਲੋਂ ਜਾਰੀ ...

ਪੂਰੀ ਖ਼ਬਰ »

ਜ਼ਮੀਨੀ ਪਲਾਟ ਦੀ ਗਿਣਤੀ ਮਿਣਤੀ ਨੂੰ ਲੈ ਕੇ ਚੱਲੀ ਗੋਲੀ- 2 ਵਿਅਕਤੀ ਫੱਟੜ

ਟਾਂਗਰਾ/ਤਰਸਿੱਕਾ 22 ਫਰਵਰੀ (ਹਰਜਿੰਦਰ ਸਿੰਘ ਕਲੇਰ, ਅਤਰ ਸਿੰਘ)–ਟਾਂਗਰਾ ਦੇ ਨੇੜਲੇ ਪਿੰਡ ਜੱਬੋਵਾਲ ਵਿਖੇ ਛੋਟੇ ਜਿਹੇ ਜ਼ਮੀਨੀ ਪਲਾਟ ਨੂੰ ਲੈ ਕੇ ਦੋ ਧਿਰਾਂ 'ਚ ਆਪਸੀ ਹੋਏ ਝਗੜੇ ਦੌਰਾਨ ਗੋਲੀ ਚੱਲੀ ਹੈ | ਗੋਲੀ ਲੱਗਣ ਨਾਲ ਇੱਕ ਵਿਅਕਤੀ ਦੇ ਫੱਟੜ ਹੋਣ ਦਾ ਸਮਾਚਾਰ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਜਲਾਲ ਉਸਮਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਚੌਕ ਮਹਿਤਾ, 22 ਫਰਵਰੀ (ਜਗਦੀਸ਼ ਸਿੰਘ ਬਮਰਾਹ)-ਪਿੰਡ ਜਲਾਲ ਉਸਮਾਂ ਦਾ ਵਸਨੀਕ ਤੇ ਦੁਬਈ ਵਿਚ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲਾ ਸੁਖਜਿੰਦਰ ਸਿੰਘ ਜੋ ਉਥੇ ਕੁਝ ਦਿਨ ਬੀਮਾਰ ਰਹਿ ਕੇ ਅਕਾਲ ਚਲਾਣਾ ਕਰ ਗਿਆ ਸੀ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ...

ਪੂਰੀ ਖ਼ਬਰ »

ਜੀ. ਐਸ. ਟੀ. ਦੇ ਨਿਯਮਾਂ 'ਚ ਤਬਦੀਲੀ ਨਾਲ ਕਾਰੋਬਾਰ 'ਚ ਪ੍ਰੇਸ਼ਾਨੀ ਵਧੇਗੀ- ਵਪਾਰ ਮੰਡਲ

ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਜਨਰਲ ਸਕੱਤਰ ਸਮੀਰ ਜੈਨ ਨੇ ਜੀ. ਐਸ. ਟੀ. ਨਿਯਮਾਂ 'ਚ ਤਬਦੀਲੀਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਤੋਂ ਇਸ ਬਾਰੇ ਤੁਰੰਤ ਨੋਟਿਸ ਲੈਣ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਗੁਲਮੋਹਰ ਪਾਰਕ ਦਾ ਵਿਕਾਸ ਕਰਨ ਲਈ ਟਰੱਸਟ ਤੋਂ ਇਲਾਕਾ ਵਾਸੀਆਂ ਨੇ ਕੀਤੀ ਮੰਗ

ਸੁਲਤਾਨਵਿੰਡ, 22 ਫਰਵਰੀ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਦੇ ਇਲਾਕਾ ਨਿਊ ਅੰਮਿ੍ਤਸਰ ਬੀ ਬਲਾਕ ਸਥਿਤ ਗੁਲਮੋਹਰ ਪਾਰਕ ਦਾ ਵਿਕਾਸ ਨਾ ਹੋਣ ਕਰਕੇ ਪਾਰਕ ਦੀ ਹਾਲਤ ਬਦਤਰ ਹੋ ਚੁੱਕੀ ਹੈ, ਜਿਸ ਕਰਕੇ ਇਲਾਕਾ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਕਾਫੀ ਨਿਰਾਸ਼ਾ ਪਾਈ ਜਾ ...

ਪੂਰੀ ਖ਼ਬਰ »

ਕੰਵਰਪ੍ਰਤਾਪ ਦੀ ਅਗਵਾਈ 'ਚ ਮੋਦੀ ਸਰਕਾਰ ਵਿਰੁੱਧ ਚੇਤਨਾ ਮੁਹਿੰਮ ਵਿੱਢਣ ਲਈ ਕਾਂਗਰਸ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਅਜਨਾਲਾ, 22 ਫਰਵਰੀ (ਐਸ. ਪ੍ਰਸ਼ੋਤਮ)-ਇਥੇ ਕੇਂਦਰੀ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਚੇਤੰਨ ਕਰਨ ਦੀ ਮੁਹਿੰਮ ਵਿੱਢਣ ਤਹਿਤ ਕਾਂਗਰਸ ਵਰਕਰਾਂ ਤੇ ਆਗੂਆਂ ਦੀ ਪ੍ਰਭਾਵਸ਼ਾਲੀ ਮੀਟਿੰਗ 'ਚ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ

ਅੰਮਿ੍ਤਸਰ, 22 ਫ਼ਰਵਰੀ (ਜੱਸ)¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧਾਂ ਅਧੀਨ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਲਾਨਾ 'ਅਰਦਾਸ ਦਿਵਸ' ਸਮਾਗਮ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਰਖਵਾਏ ...

ਪੂਰੀ ਖ਼ਬਰ »

'ਹੁਣ ਮੇਰਾ ਸਮਾਂ ਸਮਾਪਤ' ਕਹਿ ਕੇ ਸੰਸਾਰ ਤੋਂ ਰੁਖ਼ਸਤ ਹੋਏ ਕਿਸਾਨ ਆਗੂ ਦਾਤਾਰ ਸਿੰਘ

ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸਰਗਰਮ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਾਤਾਰ ਸਿੰਘ (73) ਦਿਲ ਦਾ ਦੌਰਾ ...

ਪੂਰੀ ਖ਼ਬਰ »

ਬੋਨੀ ਅਜਨਾਲਾ ਦੀ ਅਗਵਾਈ 'ਚ ਅਕਾਲੀ ਆਗੂਆਂ ਦੀ ਮੀਟਿੰਗ

ਅਜਨਾਲਾ, 22 ਫਰਵਰੀ (ਐਸ.ਪ੍ਰਸ਼ੋਤਮ)-ਅੱਜ ਇੱਥੇ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਵਿਖੇ ਸ਼ਹਿਰੀ ਤੇ ਦਿਹਾਤੀ ਆਗੂਆਂ ਸਮੇਤ ਸਰਗਰਮ ਕਾਰਕੁੰਨਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਸ. ਬੋਨੀ ਅਮਰਪਾਲ ਸਿੰਘ ...

ਪੂਰੀ ਖ਼ਬਰ »

ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ 'ਤੇ ਸਰਕਾਰ ਦਾ ਇਕ ਹੋਰ ਮਾਰੂ ਵਾਰ-ਸਰਕਾਰੀਆ

ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਡਾ: ਸੰਤਸੇਵਕ ਸਿੰਘ ਸਰਕਾਰੀਆ ਤੇ ਸੰਜੀਵ ਕਾਲੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਚੋਣਾਂ ...

ਪੂਰੀ ਖ਼ਬਰ »

ਅਜਨਾਲਾ-ਚੋਗਾਵਾਂ ਸੜਕ 'ਤੇ ਘੁੱਗ ਵਸਦਾ ਪਿੰਡ ਮਾਨਾਂਵਾਲਾ

ਗੁਰਵਿੰਦਰ ਸਿੰਘ ਛੀਨਾ 78883-60037 ਓਠੀਆਂ : ਅਜਨਾਲਾ-ਚੋਗਾਵਾਂ ਰੋਡ 'ਤੇ ਓਠੀਆਂ ਤੋਂ 3 ਕਿੱਲੋਮੀਟਰ ਦੀ ਦੂਰੀ 'ਤੇ ਵੱਸਿਆ ਪਿੰਡ ਮਾਨਾਂਵਾਲਾ ਰਾਮਤੀਰਥ ਮੰਦਰ ਦੇ ਬਾਬਾ ਗਿਆਨ ਨਾਥ ਦੇ ਜਨਮ ਅਸਥਾਨ ਕਰਕੇ ਇਲਾਕੇ 'ਚ ਬਹੁਤ ਮਸ਼ਹੂਰ ਪਿੰਡ ਹੈ | ਪਿੰਡ 'ਚ ਉਨ੍ਹਾਂ ਦੇ ਨਾਂਅ 'ਤੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ, ਹੈਰੋਇਨ ਤੇ 74340 ਰੁਪਏ ਨਕਦੀ ਬਰਾਮਦ

ਰਮਦਾਸ, 22 ਫਰਵਰੀ (ਜਸਵੰਤ ਸਿੰਘ ਵਾਹਲਾ)-ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਧਰੁਵ ਦਹੀਆ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਗਈ ਸੀ | ਜਿਸ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਸਖ਼ਤ ਨਾਕਾਬੰਦੀ ਕੀਤੀ ਗਈ ਸੀ, ਜਿਸ ਦੌਰਾਨ ...

ਪੂਰੀ ਖ਼ਬਰ »

ਸਕੂਲ ਦੀ ਮਿਡ-ਡੇ-ਮੀਲ ਕੁੱਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

ਛੇਹਰਟਾ, 22 ਫਰਵਰੀ (ਵਡਾਲੀ)–ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਵਿਖੇ ਬੱਚਿਆਂ ਦਾ ਖਾਣਾ ਬਣਾਉਣ ਵਾਲੀ ਮਿਡ ਡੇ ਮੀਲ ਹੈਲਪਰ ਕੰਮ ਕੁੱਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਪਾਕਿ 'ਚ ਮਸਜਿਦਾਂ 'ਤੇ ਸਰਕਾਰ ਦੇ ਕੰਟਰੋਲ ਦੀਆਂ ਕੋਸ਼ਿਸ਼ਾਂ ਦਾ ਮੌਲਵੀਆਂ ਵਲੋਂ ਵਿਰੋਧ

ਅੰਮਿ੍ਤਸਰ, 22 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਮਰਾਨ ਸਰਕਾਰ ਵਲੋਂ ਮਸਜਿਦਾਂ ਅਤੇ ਮਦਰਸਿਆਂ ਨੂੰ ਆਪਣੇ ਅਧਿਕਾਰ 'ਚ ਲੈਣ ਲਈ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਮੌਲਵੀਆਂ ਅਤੇ ਕੱਟੜਪੰਥੀਆਂ ਦੁਆਰਾ ਵਿਰੋਧ ਕੀਤਾ ਗਿਆ ਹੈ | ਇਸ ਬਾਰੇ ਕੀਤੀ ਗਈ ਇਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਬਸੇਰਾ ਯੋਜਨਾ ਤਹਿਤ ਡੀ. ਸੀ. ਵਲੋਂ ਸਲੱਮ ਖੇਤਰਾਂ ਦਾ ਦੌਰਾ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ ਸਲੱਮ ਖੇਤਰਾਂ 'ਚ ਰਹਿੰਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਚਲਾਈ ਜਾ ਰਹੀ ਯੋਜਨਾ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਤਿੰਨ ਸਲੱਮ ...

ਪੂਰੀ ਖ਼ਬਰ »

ਡਾਕਟਰ ਸਤਿੰਦਰਜੀਤ ਕੌਰ ਦਾ ਅੰਤਿਮ ਸੰਸਕਾਰ

ਜੰਡਿਆਲਾ ਗੁਰੂ, 22 ਫਰਵਰੀ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਦੇ ਸਮਾਜ ਸੇਵਕ ਡਾ: ਹਰਜਿੰਦਰ ਸਿੰਘ ਧੰਜਲ ਦੇ ਧਰਮ ਪਤਨੀ ਡਾ: ਸਤਿੰਦਰਜੀਤ ਕੌਰ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਅੱਜ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨ ਘਾਟ, ...

ਪੂਰੀ ਖ਼ਬਰ »

ਛੇਹਰਟਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਬੀਬੀ ਜਗੀਰ ਕੌਰ ਵਲੋਂ ਨਿਖੇਧੀ

ਅੰਮਿ੍ਤਸਰ, 22 ਫ਼ਰਵਰੀ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਛੇਹਰਟਾ ਦੇ ਕਿ੍ਸ਼ਨਾ ਇਨਕਲੇਵ 'ਚ ਪਾਵਨ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਮਤਿ ਸਮਾਗਮ ਅੱਜ-ਨਿਰਮਲ ਸਿੰਘ

ਅੰਮਿ੍ਤਸਰ, 22 ਫਰਵਰੀ (ਜਸਵੰਤ ਸਿੰਘ ਜੱਸ)-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਆਪਣੇ ਸਮੂਹ ਵਿਦਿਅਕ ਤੇ ਸਮਾਜ ਸੇਵੀ ਅਦਾਰਿਆਂ 'ਚ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਇਤਿਹਾਸਕ ਸ਼ਤਾਬਦੀ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਵੱਖ-ਵੱਖ ਸਕੂਲਾਂ ਦਾ ਅਚਨਚੇਤ ਦੌਰਾ

ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨਾਂ ਤੋਂ ਸਰਕਾਰੀ ਸਕੂਲਾਂ 'ਚ ਕੋਵਿਡ-19 ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਤੋਂ ਬਾਅਦ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਨੇੜੇ ਕੇਬਲ ਕੁਲੈਕਸ਼ਨ ਵਾਲਿਆਂ ਨਾਲ ਲੁੱਟ-ਖੋਹ

ਛੇਹਰਟਾ, 22 ਫਰਵਰੀ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਆਉਂਦੇ ਇਲਾਕਾ ਨਿੱਕਾ ਸਿੰਘ ਕਲੋਨੀ ਦੇ ਕੇਬਲ ਦੀ ਕਲੈਕਸ਼ਨ ਕਰਨ ਵਾਲੇ ਵਿਵੇਕ ਨਾਮਕ ਇਕ ਵਿਅਕਤੀ ਦੇ ਨਾਲ ਕੁੱਝ ਵਿਅਕਤੀਆਂ ਵਲੋਂ ਲੁੱਟ ਖੋਹ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਟਾਇਰ ਪੈਂਚਰ ਹੋਣ ਤੋਂ ਬਾਅਦ ਟਰਾਲੇ ਨੇ ਘੇਰੀ ਸੜਕ

ਮਾਨਾਂਵਾਲਾ, 22 ਫਰਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ, ਜਿਥੇ ਨਿੱਤ ਜਾਮ ਲੱਗਿਆ ਰਹਿੰਦਾ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਬੈਸਟ ਪ੍ਰਾਈਜ਼, ਮਾਨਾਂਵਾਲਾ ਵਾਲੇ ਚੌਂਕ ਵਿਚ 18 ਟਾਇਰੀ ਇੱਟਾਂ ਨਾਲ ਭਰੇ ...

ਪੂਰੀ ਖ਼ਬਰ »

ਓਪਨ ਜਿੰਮ ਦੇ ਉਦਘਾਟਨ ਦੌਰਾਨ ਸ਼ਵੇਤ ਮਲਿਕ ਨੇ ਕੇਂਦਰ ਸਰਕਾਰ ਨਾਲ ਜੁੜੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਵੱਟਿਆ ਟਾਲਾ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਵੱਧ ਰਹੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਤੇ ਕਿਸਾਨਾਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਭਾਜਪਾ ਆਗੂ ਪੱਤਰਕਾਰਾਂ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਨੂੰ ਟਾਲਾ ਵੱਟਦੇ ਨਜ਼ਰ ਆ ਰਹੇ ਹਨ | ...

ਪੂਰੀ ਖ਼ਬਰ »

ਕਿ੍ਸ਼ਨਾ ਇਨਕਲੇਵ ਖੰਡਵਾਲਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

ਛੇਹਰਟਾ, 22 ਫਰਵਰੀ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਂਕੀ ਖੰਡਵਾਲਾ ਦੇ ਅਧੀਨ ਆਉਂਦੇ ਇਲਾਕਾ ਕਿ੍ਸ਼ਨਾ ਇਨਕਲੇਵ ਜੰਡ ਪੀਰ ਖੰਡਵਾਲਾ ਵਿਖੇ ਇਕ ਖਾਲੀ ਪਲਾਟ 'ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਸਮਾਚਾਰ ਸਾਹਮਣੇ ਆਇਆ ਹੈ | ਗੁਟਕਾ ਸਾਹਿਬ ਦੀ ਬੇਅਦਬੀ ਦੀ ਸੂਚਨਾ ...

ਪੂਰੀ ਖ਼ਬਰ »

ਟਾਇਰ ਪੈਂਚਰ ਹੋਣ ਤੋਂ ਬਾਅਦ ਟਰਾਲੇ ਨੇ ਘੇਰੀ ਸੜਕ

ਮਾਨਾਂਵਾਲਾ, 22 ਫਰਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ, ਜਿਥੇ ਨਿੱਤ ਜਾਮ ਲੱਗਿਆ ਰਹਿੰਦਾ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਬੈਸਟ ਪ੍ਰਾਈਜ਼, ਮਾਨਾਂਵਾਲਾ ਵਾਲੇ ਚੌਂਕ ਵਿਚ 18 ਟਾਇਰੀ ਇੱਟਾਂ ਨਾਲ ਭਰੇ ...

ਪੂਰੀ ਖ਼ਬਰ »

ਅੱਜ ਤੋਂ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਜ਼ਿਲ੍ਹੇ ਭਰ 'ਚ 27 ਤੱਕ ਲੜੀਵਾਰ ਐਕਸ਼ਨ-ਰਤਨ ਰੰਧਾਵਾ

ਅਜਨਾਲਾ, 22 ਫਰਵਰੀ (ਐਸ. ਪ੍ਰਸ਼ੋਤਮ)-ਅੱਜ ਇੱਥੇ ਕਿਸਾਨ ਸੰਯੁਕਤ ਮੋਰਚੇ 'ਚ ਸ਼ਾਮਿਲ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਇਕਾਈ ਦੀ ਹੋਈ ਮੀਟਿੰਗ ਉਪਰੰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਮੋਦੀ ਸਰਕਾਰ ਦੇ ਤਿੰਨੇ ...

ਪੂਰੀ ਖ਼ਬਰ »

ਘਰ 'ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਸ਼ਹਿਰ ਦੇ ਪਾਸ਼ ਇਲਾਕੇ ਲਾਰੰਸ ਰੋਡ ਸਥਿਤ ਸ਼ਾਸਤਰੀ ਵਿਹਾਰ 'ਚ ਇਕ ਘਰ 'ਚੋਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਘਰ ਦੇ ਮਾਲਕ ਜੋਤੀ ਪ੍ਰਕਾਸ਼ ਮਹਿਰਾ ਨੇ ਦੱਸਿਆ ਕਿ ਉਸ ਦੀ ਪਤਨੀ ਅੱਜ ...

ਪੂਰੀ ਖ਼ਬਰ »

ਜਹਾਂਗੀਰ 'ਚ ਵਿਕਾਸ ਦੀ ਕੋਈ ਕਮੀ ਨਹੀਂ ਰਹੇਗੀ-ਸਰਪੰਚ ਅਮਰੀਕ ਸਿੰਘ

ਵੇਰਕਾ, 22 ਫਰਵਰੀ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਦੁਆਰਾ ਪਿੰਡ ਜਹਾਂਗੀਰ ਦੇ ਵਿਕਾਸ ਲਈ ਲਗਾਤਾਰ ਜਾਰੀ ਕੀਤੀਆ ਜਾ ਰਹੀਆਂ ਵਿਕਾਸ ਸਬੰਧੀ ਗ੍ਰਾਂਟਾ ਦਾ ਇਕ ਇਕ ਪੈਸਾ ਖਰਚ ਕਰਕੇ ਪਿੰਡ ਦੀ ਵਿਕਾਸ ਪੱਖੋਂ ਟੌਹਰ ਕੱਢਣ 'ਚ ਕੋਈ ...

ਪੂਰੀ ਖ਼ਬਰ »

ਜਸਬੀਰ ਕੌਰ ਐਲ. ਐਚ. ਵੀ. ਨੂੰ ਵਿਦਾਇਗੀ ਪਾਰਟੀ

ਬਾਬਾ ਬਕਾਲਾ ਸਾਹਿਬ, 22 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੀ ਜਸਬੀਰ ਕੌਰ ਐਲ. ਐਚ. ਵੀ. ਬਾਬਾ ਬਕਾਲਾ ਸਾਹਿਬ (ਸੁਪਤਨੀ ਕੁਲਬੀਰ ਸਿੰਘ ਹੁੰਦਲ) ਨੂੰ ਸਟਾਫ ਵਲੋਂ ਸੇਵਾ ਮੁਕਤੀ ਮੌਕੇ ...

ਪੂਰੀ ਖ਼ਬਰ »

ਮਮਤਾ ਰਾਣੀ ਕਾਂਗਰਸ ਸੇਵਾ ਦਲ ਛੇਹਰਟਾ ਬਲਾਕ ਦੀ ਮੀਤ ਪ੍ਰਧਾਨ ਨਿਯੁਕਤ

ਛੇਹਰਟਾ, 22 ਫਰਵਰੀ (ਸੁਰਿੰਦਰ ਸਿੰਘ ਵਿਰਦੀ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਵਾਲੀ ਸ਼ਖ਼ਸੀਅਤ ਸਮਾਜ ਸੇਵਕਾ ਮੈਡਮ ਮਮਤਾ ਰਾਣੀ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਡੀ.ਸੀ. ਤੇ ਏ.ਡੀ.ਸੀ. ਵਲੋਂ ਪਿੰਡ ਵਰਪਾਲ ਦੇ ਛੱਪੜਾਂ ਦੇ ਨਵੀਨੀਕਰਨ ਬਾਰੇ ਜਾਇਜ਼ਾ

ਚੱਬਾ, 22 ਫਰਵਰੀ (ਜੱਸਾ ਅਨਜਾਣ)-ਪੰਜਾਬ ਸਰਕਾਰ ਦੀ ਯੋਜਨਾ ਤਹਿਤ ਹੋਣ ਵਾਲੇ ਛੱਪੜਾਂ ਦੇ ਸੁੰਦਰੀਕਰਨ ਕਾਰਜਾਂ ਬਾਰੇ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ. ਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਅੰਮਿ੍ਤਸਰ ...

ਪੂਰੀ ਖ਼ਬਰ »

ਰੇਲ ਰੋਕੋ ਅੰਦੋਲਨ 152ਵੇਂ ਦਿਨ 'ਚ ਦਾਖ਼ਲ

ਜੰਡਿਆਲਾ ਗੁਰੂ, 22 ਫਰਵਰੀ (ਰਣਜੀਤ ਸਿੰਘ ਜੋਸਨ)-ਕੇਂਦਰ ਸਰਕਾਰ ਵਲੋਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਖੇਤੀ ਮੰਡੀ ਢਾਂਚੇ ਨੂੰ ਤਬਾਹ ਕਰਨ ਲਈ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਦੀ ਬਰਸੀ ਅੱਜ

ਮਜੀਠਾ, 22 ਫਰਵਰੀ (ਸਹਿਮੀ)-ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੀ ਸਾਲਾਨਾ ਬਰਸੀ 23 ਫਰਵਰੀ ਨੂੰ ਅੱਜ ਮਜੀਠਾ ਵਿਖੇ ਮਨਾਈ ਜਾਵੇਗੀ | ਇਸ ਦੀ ਜਾਣਕਾਰੀ ਦਿੰਦਿਆਂ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਦੇ ਚਾਚਾ ਤੇ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਅੰਮਿ੍ਤਸਰ-ਮਹਿਤਾ ਸੜਕ ਨੂੰ ਚੌੜਿਆਂ ਕਰਨ ਲਈ ਕਿਸਾਨ ਨਹੀਂ ਦੇਣਗੇ ਜ਼ਮੀਨਾਂ-ਛਾਪਾ

ਨਵਾਂ ਪਿੰਡ, 22 ਫਰਵਰੀ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਸੜਕ ਨੂੰ ਚੌੜਿਆਂ ਕੀਤੇ ਜਾਣ ਲਈ ਰਾਸ਼ਟਰੀ ਮੁੱਖ ਮਾਰਗ ਮੰਤਰਾਲਾ ਭਾਰਤ ਸਰਕਾਰ ਵਲੋਂ ਪ੍ਰਾਪਤ ਕੀਤੀ ਗਈ ਜ਼ਮੀਨ ਮਾਲਕਾਂ ਦੀ ਅਹਿਮ ਮੀਟਿੰਗ ਪਿੰਡ ਛਾਪਾ ਰਾਮ ਸਿੰਘ ਵਿਖੇ ਮਹਿਲ ਸਿੰਘ ਦੇ ਗ੍ਰਹਿ ਹੋਈ | ਇਸ ...

ਪੂਰੀ ਖ਼ਬਰ »

ਭਗਤ ਧੰਨਾ ਜੱਟ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਹਰਸਾ ਛੀਨਾ/ ਰਾਜਾਸਾਂਸੀ 22 ਫਰਵਰੀ (ਕੜਿਆਲ, ਖੀਵਾ, ਹੇਰ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਵਿਖੇ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 16ਵਾਂ ਸਾਲਾਨਾ ਗੁਰਮਤਿ ਸਮਾਗਮ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਛੀਨਾ ਪਰਿਵਾਰ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਜੇਤੂ ਕੌ ਾਸਲਰ ਕੈਪਟਨ ਸੰਦੀਪ ਸੰਧੂ ਨੂੰ ਮਿਲੇ

ਰਈਆ, 22 ਫਰਵਰੀ (ਕੰਗ)-ਬੀਤੇ ਦਿਨੀਂ ਨਗਰ ਪੰਚਾਇਤ ਰਈਆ ਦੀਆਂ ਚੋਣਾਂ ਵਿਚ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਕੇ.ਕੇ. ਸ਼ਰਮਾ ਦੀ ਅਗਵਾਈ ਹੇਠ ਇਤਿਹਾਸਿਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ...

ਪੂਰੀ ਖ਼ਬਰ »

ਸ਼ਹੀਦ ਬਾਬਾ ਨੋਧ ਸਿੰਘ ਜੀ ਦਾ ਜੋੜ ਮੇਲਾ ਮਨਾਇਆ

ਚੱਬਾ, 22 ਫਰਵਰੀ (ਜੱਸਾ ਅਨਜਾਣ)-ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੀਤ ਜਥੇਦਾਰ ਅਮਰ ਸ਼ਹੀਦ ਬਾਬਾ ਨੋਧ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਗੱਜਣ ਸਿੰਘ ਬਾਬਾ ਬਕਾਲਾ ਸਾਹਿਬ ਤੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ...

ਪੂਰੀ ਖ਼ਬਰ »

ਵਿਧਾਇਕ ਅਜਨਾਲਾ ਰਕੇਸ਼ ਚੰਦਰ ਕਾਠੀਆ ਨੂੰ ਜਿੱਤ ਦੀ ਵਧਾਈ ਦੇਣ ਪੁੱਜੇ

ਰਮਦਾਸ, 22 ਫਰਵਰੀ (ਜਸਵੰਤ ਸਿੰਘ ਵਾਹਲਾ)-ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਦੌਰਾਨ ਵਾਰਡ ਨੰ: 2 ਤੋਂ ਕਾਂਗਰਸੀ ਉਮੀਦਵਾਰ ਰਕੇੇਸ਼ ਚੰਦਰ ਕਾਠੀਆ ਦੀ ਜਿੱਤ ਦੀ ਖੁਸ਼ੀ 'ਚ ਅੱਜ ਆਰੀਆ ਸਮਾਜ ਮੰਦਿਰ ਰਮਦਾਸ ਵਿਖੇ ਵੋਟਰਾਂ ਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਵਿਧਾਇਕ ਸ: ...

ਪੂਰੀ ਖ਼ਬਰ »

ਗਲੇ ਦੀ ਬੀਮਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ-ਡਾ. ਰੰਧਾਵਾ

ਮਾਨਾਂਵਾਲਾ, 22 ਫਰਵਰੀ (ਗੁਰਦੀਪ ਸਿੰਘ ਨਾਗੀ)-ਮਨੁੱਖ ਨੂੰ ਗਲੇ ਦਾ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ, ਸਮੇਂ ਸਿਰ ਕੈਂਸਰ ਦੇ ਲੱਛਣਾਂ ਦਾ ਪਤਾ ਲੱਗਣ 'ਤੇ ਗਲੇ ਦੇ ਕੈਂਸਰ ਦਾ ਇਲਾਜ ਸੰਭਵ ਹੈ | ਇਹ ਜਾਣਕਾਰੀ ਈ. ਐੱਨ. ਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਅੰਮਿ੍ਤਸਰ ਗਰੁੱਪ ਆਫ ਕਾਲਜਿਸ ਵਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲਾ

ਮਾਨਾਂਵਾਲਾ, 22 ਫਰਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੱੁਪ ਆਫ ਕਾਲਜਿਸ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਪਹਿਲੇ ਪੜਾਅ 'ਚ ਏ.ਜੀ.ਸੀ. ਦੇ ਜੈਵਿਕ ਐਗਰੋ ਫਾਰਮ, ਮਾਨਾਂਵਾਲਾ ਵਿਖੇ ਜੈਵਿਕ ਖੇਤੀ ਆਰੰਭ ਕੀਤੀ ਗਈ ਹੈ ਉਥੇ ਇਸ ਦੇ ਦੂਜੇ ਪੜਾਅ ਤਹਿਤ ਹਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX