ਤਾਜਾ ਖ਼ਬਰਾਂ


ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  13 minutes ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  38 minutes ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  55 minutes ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 1 hour ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 1 hour ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 2 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 2 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 2 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 3 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 3 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 3 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 3 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 3 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 3 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 3 hours ago
ਟੋਕੀਓ ਉਲੰਪਿਕ 'ਚ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਨੇ ਕੀਤਾ ਨਿਰਾਸ਼
. . .  about 3 hours ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ ਟੈਨਿਸ ਦੇ ਮਹਿਲਾ ਡਬਲਜ਼ ਮੁਕਾਬਲੇ ਵਿਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਦੀ ਜੋੜੀ ਦਾ ਸਫ਼ਰ ਪਹਿਲੇ ਮੈਚ ਤੋਂ ਬਾਅਦ ਖ਼ਤਮ ਹੋ ਗਿਆ ਹੈ। ਯੁਕਰੇਨ...
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਆਏ 39 ਹਜ਼ਾਰ 972 ਕੋਰੋਨਾ ਕੇਸ
. . .  about 4 hours ago
ਨਵੀਂ ਦਿੱਲੀ, 25 ਜੁਲਾਈ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 39 ਹਜ਼ਾਰ 972 ਕੋਵਿਡ19 ਦੇ ਮਾਮਲੇ ਦਰਜ ਹੋਏ ਹਨ। ਇਸ ਦੌਰਾਨ 535 ਮਰੀਜ਼ਾਂ ਦੀ ਮੌਤ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 25 ਜੁਲਾਈ - ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਇਸ ਮੁੱਠਭੇੜ ਵਿਚ ਇਕ ਅੱਤਵਾਦੀ...
ਅੱਜ 11ਵਜੇ ਫਿਰ ਹੋਵੇਗੀ ਮੋਦੀ ਕੇ 'ਮਨ ਕੀ ਬਾਤ'
. . .  about 6 hours ago
ਨਵੀਂ ਦਿੱਲੀ, 25 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਹੋਣਗੇ। ਇਹ 'ਮਨ ਕੀ ਬਾਤ' ਦਾ 79ਵਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552

ਬਰਨਾਲਾ

ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਜਾਰੀ

ਬਰਨਾਲਾ, 22 ਫਰਵਰੀ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿਚ ਚੱਲ ਰਿਹਾ ਕਿਸਾਨ ਮੋਰਚਾ ਅੱਜ 145ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਇਸ ਮੌਕੇ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਹਰਚਰਨ ਚੰਨਾ, ਗੁਰਮੇਲ ਸਿੰਘ ਛੀਨੀਵਾਲ ਕਲਾਂ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ ਸਹਿਜੜਾ, ਉਜਾਗਰ ਸਿੰਘ ਬੀਹਲਾ, ਜਸਵੰਤ ਸਿੰਘ ਅਸਪਾਲ ਕਲਾਂ, ਜਸਪਾਲ ਸਿੰਘ, ਸੁਖਜੰਟ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਰਾਮਾ ਨੇ ਕਿਹਾ ਕਿ ਪੰਜਾਬ ਅੰਦਰ ਸੈਂਕੜੇ ਥਾਵਾਂ ਦੇ ਨਾਲ-ਨਾਲ ਦਿੱਲੀ ਦੇ ਟਿੱਕਰੀ, ਸਿੰਘੂ, ਗਾਜੀਪੁਰ ਬਾਰਡਰਾਂ ਉੱਪਰ ਵੀ ਮੋਦੀ ਹਕੂਮਤ ਵਲੋਂ ਜਬਰੀ ਮੜ੍ਹੇ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਬਦਲੇ ਸਜਾ ਅਤੇ ਜੁਰਮਾਨੇ ਵਾਲਾ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਚੱਲ ਰਿਹਾ ਹੈ | ਮੋਦੀ ਹਕੂਮਤ ਇਸ ਸੰਘਰਸ਼ ਨੂੰ ਖਿੰਡਾਉਣ ਲਈ ਅਨੇਕਾਂ ਸਾਜ਼ਿਸ਼ਾਂ ਰਚ ਚੁੱਕੀ ਹੈ ਪਰ ਇਹ ਏਕਾ ਬਿੱਲ ਰੱਦ ਕਰਵਾਉਣ ਤੱਕ ਜਾਰੀ ਰਹੇਗਾ | ਇਸ ਤੋਂ ਇਲਾਵਾ ਬਰਨਾਲਾ ਬਾਜਾਖਾਨਾ ਰੋਡ 'ਤੇ ਵਿਖੇ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਧਰਨਾ ਜਾਰੀ ਹੈ | ਇਸ ਤੋਂ ਇਲਾਵਾ ਭਾਕਿਯੂ ਏਕਤਾ ਉਗਰਾਹਾਂ ਵਲੋਂ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਬਰਨਾਲਾ ਰਾਏਕੋਟ ਰੋਡ 'ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਤਾਰ ਧਰਨੇ ਜਾਰੀ ਹਨ | ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਭੋਤਨਾ, ਮਨਜੀਤ ਸਿੰਘ ਬਖਤਗੜ੍ਹ, ਰਾਜਵਿੰਦਰ ਸਿੰਘ ਮੱਲ੍ਹੀਆਂ, ਬਲਵਿੰਦਰ ਸਿੰਘ ਕਾਲਾਬੂਲਾ, ਕੁਲਜੀਤ ਸਿੰਘ, ਕੇਵਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਸਰਕਾਰ ਕਿਸਾਨ ਮਾਰੂ ਬਿੱਲ ਵਾਪਸ ਨਹੀਂ ਲੈ ਲੈਂਦੀ ਓਨਾ ਚਿਰ ਕਾਰਪੋਰੇਟ ਘਰਾਨਿਆਂ ਦੇ ਅਦਾਰਿਆਂ ਅਤੇ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਜਾਰੀ ਰਹਿਣਗੇ |

ਚੋਰਾਂ ਨੇ ਦੋ ਟਰਾਂਸਫ਼ਾਰਮਰਾਂ ਦੀ ਭੰਨਤੋੜ ਕਰ ਕੇ ਤਾਂਬਾ ਕੀਤਾ ਚੋਰੀ

ਤਪਾ ਮੰਡੀ, 22 ਫਰਵਰੀ (ਪ੍ਰਵੀਨ ਗਰਗ)- ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਵਾਪਰਨ ਕਾਰਨ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਪਿਛਲੇ ਕਾਫ਼ੀ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਹਿਲ ਕਲਾਂ, 22 ਫ਼ਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਠੁੱਲੀਵਾਲ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੇ ਜ਼ਿਲ੍ਹਾ ਆਗੂ ਬਲਜਿੰਦਰ ਕੌਰ ਦੀ ਅਗਵਾਈ ਹੇਠ ਇਕੱਠੇ ਹੋਏ ਮਨਰੇਗਾ ਮਜ਼ਦੂਰਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਰੋਸ ...

ਪੂਰੀ ਖ਼ਬਰ »

ਬਰਨਾਲਾ ਵਾਸੀਆਂ ਨੇ 'ਆਪ' ਅਤੇ ਅਕਾਲੀ ਦਲ ਨੂੰ 2022 ਦਾ ਟ੍ਰੇਲਰ ਦਿਖਾਇਆ-ਕੇਵਲ ਸਿੰਘ ਢਿੱਲੋਂ

ਬਰਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਨਗਰ ਕੌਂਸਲ ਚੋਣਾਂ ਦੌਰਾਨ ਬਰਨਾਲਾ ਵਿਚ ਕਾਂਗਰਸ ਪਾਰਟੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਿਲੇ ਪੂਰਨ ਬਹੁਮਤ ਕਾਰਨ ਕਾਂਗਰਸ ਪਾਰਟੀ ਦੇ ਆਗੂ ਤੇ ...

ਪੂਰੀ ਖ਼ਬਰ »

ਵਿਦੇਸ਼ੀ ਵਿਦਿਆਰਥੀਆਂ ਨਾਲ ਵਾਦ-ਵਿਵਾਦ ਕਰਨ ਸਬੰਧੀ 'ਇੰਟਰਨੈਸ਼ਨਲ ਕਲਾਸ ਰੂਮ' ਆਰੰਭ

ਬਰਨਾਲਾ, 22 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲਾਂ ਦਾ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵਿਕਸਤ ਕਰਨ ਦੇ ਉਦੇਸ਼ ਲਈ ਸਕੂਲ ਵਿਖੇ ਇੰਟਰਨੈਸ਼ਨਲ ਕਲਾਸ ਰੂਮ ਦਾ ਆਰੰਭ ਕੀਤਾ ਗਿਆ ਤਾਂ ਜੋ ਕਿ ਆਧੁਨਿਕ ਯੁੱਗ ਵਿਚ ਵਿਦਿਆਰਥੀ ਆਪਣੇ ਗਿਆਨ ਨੂੰ ਵਿਕਸਿਤ ਕਰਨ ...

ਪੂਰੀ ਖ਼ਬਰ »

ਸਮੈਕ ਰੱਖਣ ਦੇ ਮਾਮਲੇ 'ਚੋਂ ਔਰਤ ਬਾਇੱਜਤ ਬਰੀ

ਬਰਨਾਲਾ, 22 ਫਰਵਰੀ (ਧਰਮਪਾਲ ਸਿੰਘ)-ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਸ੍ਰੀ ਬਰਜਿੰਦਰਪਾਲ ਸਿੰਘ ਦੀ ਅਦਾਲਤ ਨੇ ਸਮੈਕ ਰੱਖਣ ਦੇ ਮਾਮਲੇ 'ਚ ਨਾਮਜ਼ਦ ਔਰਤ ਰਾਣੀ ਕੌਰ ਪਤਨੀ ਜੈਬ ਸਿੰਘ ਵਾਸੀ ਬਰਨਾਲਾ ਨੂੰ ਬਚਾਓ ਪੱਖ ਦੇ ਵਕੀਲ ਰਣਜੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ...

ਪੂਰੀ ਖ਼ਬਰ »

ਸੜਕ ਹਾਦਸੇ ਸਮੇਂ ਮਾਂ-ਪੁੱਤ ਨੂੰ ਬਚਾਉਣ ਲਈ ਸੀਨੀਅਰ ਵਕੀਲਾਂ ਅਤੇ ਪੁਲਿਸ ਕਰਮਚਾਰੀਆਂ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ

ਧਨੌਲਾ, 22 ਫ਼ਰਵਰੀ (ਜਤਿੰਦਰ ਸਿੰਘ ਧਨੌਲਾ)-ਪਿਛਲੇ ਦਿਨੀਂ ਪਟਿਆਲਾ ਤੋਂ ਲਹਿਰਾ ਮੁਹੱਬਤ (ਬਠਿੰਡਾ) ਨੂੰ ਜਾ ਰਹੀ ਸਫ਼ਿਵਟ ਕਾਰ ਜ਼ਿਆਦਾ ਧੁੰਦ ਹੋਣ ਕਾਰਨ ਧਨੌਲਾ ਵਿਖੇ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿਚ ਸਵਾਰ ਕਾਰ ਚਾਲਕ ਗੁਰਪ੍ਰੀਤ ਸਿੰਘ ਢਿੱਲੋਂ (25) ਸਪੁੱਤਰ ...

ਪੂਰੀ ਖ਼ਬਰ »

ਆਯੁਰਵੈਦਿਕ ਅਤੇ ਯੂਨਾਨੀ ਸਿਹਤ ਮਾਹਿਰ ਕੀਤੇ ਸਨਮਾਨਿਤ

ਸੰਗਰੂਰ, 22 ਫਰਵਰੀ (ਦਮਨ, ਬਿੱਟਾ, ਚੌਧਰੀ) - ਡਾ. ਰਵੀ ਕੁਮਾਰ ਡੰੂਮਰਾ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਨੇ ਕਿਹਾ ਹੈ ਕਿ ਲੋਕਾਂ ਨੰੂ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਆਯੂਰਵੈਦ, ਯੂਨਾਨੀ ਅਤੇ ਕੁਦਰਤੀ ਇਲਾਜ ਪ੍ਰਣਾਲੀ ਉੱਤੇ ਮੁੜ ਭਰੋਸਾ ਬਝਣਾ ...

ਪੂਰੀ ਖ਼ਬਰ »

ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਰੋਹ ਲਈ ਜਥਾ ਰੋਕਣਾ ਕੇਂਦਰ ਸਰਕਾਰ ਦਾ ਮੰਦਭਾਗਾ ਰਵੱਈਆ-ਭਾਈ ਲੌ ਾਗੋਵਾਲ

ਧਨੌਲਾ, 22 ਫ਼ਰਵਰੀ (ਜਤਿੰਦਰ ਸਿੰਘ ਧਨੌਲਾ)-ਕੇਂਦਰ ਸਰਕਾਰ ਨੇ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਮਾਰੋਹ ਲਈ ਜਥਾ ਜਾਣ ਤੋਂ ਰੋਕ ਕੇ ਘੋਰ ਅਪਰਾਧ ਕੀਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਫ਼ੌਜੀ ਕੁਲਵਿੰਦਰ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਮਹਿਲ ਕਲਾਂ, 22 ਫ਼ਰਵਰੀ (ਅਵਤਾਰ ਸਿੰਘ ਅਣਖੀ)-ਬੀਤੀ ਰਾਤ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਪਿੰਡ ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਫ਼ੌਜੀ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਇੱਥੇ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਫੌਜੀ ...

ਪੂਰੀ ਖ਼ਬਰ »

ਕੈਨੇਡਾ ਨੇ ਸਟੱਡੀ ਵੀਜ਼ੇ ਦੇਣ 'ਚ ਰਫ਼ਤਾਰ ਕੀਤੀ ਤੇਜ਼-ਸੁਖਵਿੰਦਰ ਸਿੰਘ

ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟ੍ਰੇਲੀਆ ਅਤੇ ਕੈਨੇਡਾ ਵਲੋਂ ਸਟੂਡੈਂਟ ਵੀਜ਼ੇ ਨਿਰੰਤਰ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅਸਟ੍ਰੇਲੀਆ ਵਲੋਂ ਸੱਤ ਦਿਨਾਂ ਤੋਂ 15 ਦਿਨਾਂ ...

ਪੂਰੀ ਖ਼ਬਰ »

ਚੋਰਾਂ ਨੇ ਘਰ 'ਚੋਂ ਲੈਪਟਾਪ, ਐਲ.ਸੀ.ਡੀ. ਤੇ ਸੋਨੇ ਦੇ ਗਹਿਣੇ ਕੀਤੇ ਚੋਰੀ

ਬਰਨਾਲਾ, 22 ਫਰਵਰੀ (ਰਾਜ ਪਨੇਸਰ)-ਸਥਾਨਕ ਈਸ਼ਰ ਕਾਲੋਨੀ ਨਜ਼ਦੀਕ ਚੋਰਾਂ ਨੇ ਇਕ ਘਰ 'ਚੋਂ ਲੈਪਟਾਪ, ਐਲ.ਸੀ.ਡੀ., ਦੋ ਜੋੜੀਆਂ ਟੌਪਸ ਤੇ ਹੋਰ ਸਮਾਨ ਚੋਰੀ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਪੱੁਤਰ ਬੂਟਾ ਸਿੰਘ ਵਾਸੀ ਨਜ਼ਦੀਕ ਈਸ਼ਰ ਕਾਲੋਨੀ ਬਰਨਾਲਾ ...

ਪੂਰੀ ਖ਼ਬਰ »

ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਉਸਾਰੀ ਸ਼ੁਰੂ

ਸ਼ਹਿਣਾ, 22 ਫਰਵਰੀ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਪੰਚਾਇਤ ਘਰ ਵਿਖੇ ਨਵੇਂ ਉਸਾਰੇ ਜਾ ਰਹੇ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇੱਟ ਸਰਪੰਚ ਮਲਕੀਤ ਕੌਰ ਕਲਕੱਤਾ, ਨਰੇਗਾ ਸੈਕਟਰੀ ਅਤੇ ਮਨਰੇਗਾ ਮਜ਼ਦੂਰ ਨੇ ਅਰਦਾਸ ਕਰਨ ਉਪਰੰਤ ਸਾਂਝੇ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ Tਗੁਰ ਕਾ ਨੂਰ ਆਵਾਜ਼ ਬਣੇਦ'' ਪੇਸ਼ ਕੀਤੀ

ਧਰਮਗੜ੍ਹ, 22 ਫਰਵਰੀ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਅਤਰ ਸਿੰਘ ਮਸਤੂਆਣਾ ਦੀ ਮਿੱਠੀ ਯਾਦ 'ਚ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀਂ ਦਿੱਲੀ ...

ਪੂਰੀ ਖ਼ਬਰ »

ਟਰੱਕ ਓਪਰੇਟਰ ਯੂਨੀਅਨ ਦੀ ਚੋਣ 25 ਨੰੂ ਕਰਵਾਉਣ ਦਾ ਫ਼ੈਸਲਾ

ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਦੀ ਦਸਮੇਸ਼ ਟਰੱਕ ਓਪਰੇਟਰਜ਼ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਨੰੂ ਲੈ ਕੇ ਚੱਲ ਰਹੇ ਵਿਵਾਦ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਬਹੁਗਿਣਤੀ ਟਰੱਕ ਓਪਰੇਟਰਾਂ ਵਲੋਂ ਮੀਟਿੰਗ ਕਰਦਿਆਂ 25 ਫਰਵਰੀ ਨੰੂ ਯੂਨੀਅਨ ਦੀ ਚੋਣ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ 4 ਨੂੰ

ਚੀਮਾ ਮੰਡੀ, 22 ਫਰਵਰੀ (ਸ਼ੇਰੋਂ) - ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ 'ਚ ਯੂਨਾਈਟਿਡ ਯੂਥ ਸਪੋਰਟਸ ਕਲੱਬ ਤੋਲਾਵਾਲ ਵਲੋਂ 4 ਮਾਰਚ 2021 ਨੂੰ ਅਸਪਾਲ ਪੱਤੀ ਧਰਮਸ਼ਾਲਾ ਪਿੰਡ ਤੋਲਾਵਾਲ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਅੱਜ ਕਲੱਬ ਦੇ ...

ਪੂਰੀ ਖ਼ਬਰ »

ਹਰੀ ਸਿੰਘ ਨਾਭਾ ਨੇ ਤੋਮਰ ਦੇ ਬਿਆਨ ਦੀ ਕੀਤੀ ਆਲੋਚਨਾ

ਧੂਰੀ, 22 ਫਰਵਰੀ (ਸੰਜੇ ਲਹਿਰੀ) - ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਸ. ਹਰੀ ਸਿੰਘ ਨਾਭਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਉਸ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਭੀੜ ਇੱਕਠੀ ਕਰ ਕੇ ਕਾਨੰੂਨ ਰੱਦ ਨਹੀਂ ਕਰਵਾਏ ...

ਪੂਰੀ ਖ਼ਬਰ »

ਸਾਕਾ ਨਨਕਾਣਾ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ

ਸੰਗਰੂਰ, 22 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਨਨਕਾਣਾ ਸਾਹਿਬ ਸਾਕੇ ਦੇ 100 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪੋ੍ਗਰਾਮ ਆਨ ਲਾਈਨ ਕੀਤਾ ਗਿਆ | ਪੋ੍ਗਰਾਮ ਦੀ ਆਰੰਭਤਾ ਪ੍ਭਲੀਨ ਸਿੰਘ ਅਤੇ ਗੁਰਿੰਦਰਵੀਰ ...

ਪੂਰੀ ਖ਼ਬਰ »

ਤੇਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ-ਈਲਵਾਲ

ਸੰਗਰੂਰ, 22 ਫਰਵਰੀ (ਧੀਰਜ ਪਸ਼ੌਰੀਆ) - ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਆਮ ਆਦਮੀ ਪਾਰਟੀ ਵਲੋਂ ਸੰਘਰਸ਼ ਵਿੱਢਿਆ ਜਾਵੇਗਾ | 'ਆਪ' ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਵਿਸ਼ਵ ਮਾਰਕਿਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਘਟਣ ...

ਪੂਰੀ ਖ਼ਬਰ »

ਗੱਲਾ ਮਜ਼ਦੂਰ ਯੂਨੀਅਨ ਦੀ ਚੋਣ ਹੋਈ

ਅਹਿਮਦਗੜ੍ਹ, 22 ਫਰਵਰੀ (ਪੁਰੀ) - ਸਥਾਨਕ ਅਨਾਜ ਮੰਡੀ 'ਚ ਕੰਮ ਕਰਦੇ ਮਜ਼ਦੂਰਾਂ ਦੀ ਜਥੇਬੰਦੀ ਗੱਲਾ ਮਜ਼ਦੂਰ ਯੂਨੀਅਨ ਦੀ ਅੱਜ ਚੋਣ ਹੋਈ ਜਿਸ ਵਿਚ ਤਿੰਨ ਉਮੀਦਵਾਰ ਹਰਬੰਸ ਸੂਰਲੀਆ ਸਾਬਕਾ ਪ੍ਰਧਾਨ, ਵਿਨੋਦ ਡਾਬਲਾ ਤੇ ਆਜ਼ਾਦ ਖੰੂਡੀਆਂ (ਠੋਲੂ) ਚੋਣ ਮੈਦਾਨ ਵਿਚ ਸਨ | ...

ਪੂਰੀ ਖ਼ਬਰ »

ਮਾਂ ਬੋਲੀ ਦਿਵਸ ਮਨਾਇਆ

ਧਰਮਗੜ੍ਹ, 22 ਫਰਵਰੀ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈੱਡਮੀ ਸਤੌਜ ਵਿਖੇ ਮਾਂ ਬੋਲੀ ਦਿਵਸ ਨੂੰ ਸਮਰਪਤਿ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ...

ਪੂਰੀ ਖ਼ਬਰ »

ਜੀ.ਐਸ.ਟੀ. ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵਪਾਰ ਮੰਡਲ ਵਲੋਂ ਏ.ਡੀ.ਸੀ. ਨੂੰ ਮੰਗ-ਪੱਤਰ ਦਿੱਤਾ

ਬਰਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਫੈਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਸੱਦੇ 'ਤੇ ਵਪਾਰੀਆਂ ਦੀਆਂ ਸਮੱਸਿਆਵਾਂ ਸਬੰਧੀ ਵਪਾਰ ਮੰਡਲ ਬਰਨਾਲਾ ਵਲੋਂ ਪ੍ਰਧਾਨ ਮੰਤਰੀ ਦੇ ਨਾਂਅ ਏ.ਡੀ.ਸੀ. ਬਰਨਾਲਾ ਆਦਿੱਤਿਆ ਡੇਚਲਵਾਲ ਨੂੰ ਮੰਗ-ਪੱਤਰ ਦਿੱਤਾ ਗਿਆ¢ ...

ਪੂਰੀ ਖ਼ਬਰ »

ਸੰਗਰੂਰ 'ਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ-ਇਕੋ ਦਿਨ 'ਚ ਆਏ 9 ਨਵੇਂ ਮਾਮਲੇ

ਸੰਗਰੂਰ, 22 ਫਰਵਰੀ (ਧੀਰਜ ਪਸ਼ੌਰੀਆ) - ਪੰਜਾਬ ਦੇ ਬਾਕੀ ਜ਼ਿਲਿ੍ਹਆਂ ਵਾਂਗ ਜ਼ਿਲ੍ਹਾ ਸੰਗਰੂਰ ਵਿਚ ਵੀ ਕੋਰੋਨਾ ਦੇ ਨਵੇਂ ਮਾਮਲੇ ਮੁੜ ਵੱਧਣ ਲੱਗੇ ਹਨ | ਅੱਜ ਆਏ 9 ਨਵੇਂ ਮਾਮਲਿਆਂ ਨੇ ਜ਼ਿਲ੍ਹੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਨੂੰ ਮੁੜ 35 'ਤੇ ਪਹੁੰਚਾ ਦਿੱਤਾ ਹੈ | ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਬਰਨਾਲਾ ਦੇ 92.50 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਵਰਚੂਅਲ ਉਦਘਾਟਨ

ਬਰਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਵਾਸੀਆਂ ਨੂੰ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੂਅਲ ਸਮਾਗਮ ਰਾਹੀਂ ਸਥਾਨਕ ਬਾਜਾਖਾਨਾ ਰੋਡ ਸਥਿਤ 92.50 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ | ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਦੇ ਮਾਮਲੇ 'ਚ ਦੋਸ਼ੀਆਂ ਨੂੰ 10-10 ਸਾਲ ਦੀ ਕੈਦ

ਬਰਨਾਲਾ, 22 ਫਰਵਰੀ (ਧਰਮਪਾਲ ਸਿੰਘ)-ਜ਼ਿਲ੍ਹਾ ਅਤੇ ਸੈਸ਼ਨਜ ਜੱਜ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਕ ਲੁੱਟ ਖੋਹ ਦੇ ਮਾਮਲੇ ਦਾ ਫ਼ੈਸਲਾ ਕਰਦਿਆਂ ਕੇਸ ਵਿਚ ਨਾਮਜ਼ਦ ਦੋਸ਼ੀਆਂ ਹੇਮ ਰਾਜ ਸ਼ਰਮਾ ਉਰਫ਼ ਆਂਡਾ ਉਰਫ ਕਾਕਾ ਪੁੱਤਰ ਪ੍ਰਕਾਸ਼ ਚੰਦ ਸ਼ਰਮਾ ...

ਪੂਰੀ ਖ਼ਬਰ »

ਦਿੱਲੀ ਜੇਲ੍ਹ 'ਚੋਂ ਰਿਹਾਅ ਹੋ ਕੇ ਆਏ ਨੌਜਵਾਨਾਂ ਦਾ ਕੀਤਾ ਸਨਮਾਨ

ਧਨੌਲਾ, 22 ਫਰਵਰੀ (ਚੰਗਾਲ)-ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਧਰਨੇ 'ਚ ਬੈਠੇ ਪੰਜਾਬ ਕਿਸਾਨ ਯੂਨੀਅਨ (ਅੰਮਿ੍ਤਸਰ) ਦੇ ਨੌਜਵਾਨਾਂ ਨੂੰ ਦਿੱਲੀ ਦੀ ਪੁਲਿਸ ਨੇ ਡੀ.ਡੀ.ਏ. ਗਰਾਊਾਡ 'ਚੋਂ 28 ਜਨਵਰੀ ਨੂੰ ਗਿ੍ਫ਼ਤਾਰ ਕਰ ਲਿਆ ਸੀ ...

ਪੂਰੀ ਖ਼ਬਰ »

ਓਵਰ ਸੈਵਨ ਸੀਜ਼ ਭਦੌੜ ਦੀ ਵਿਦਿਆਰਥਣ ਨੇ 6.5 ਬੈਂਡ ਹਾਸਲ ਕੀਤੇ

ਭਦੌੜ, 22 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਇੱਥੋਂ ਦੀ ਤਿੰਨ ਕੋਨੀ ਉਪਰ ਚੱਲ ਰਹੀ ਪ੍ਰਸਿੱਧ ਓਵਰ ਸੈਵਨ ਸੀਜ਼ ਸੰਸਥਾ ਦੇ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈ ਕੇ ਬਹੁਤ ਘੱਟ ਸਮੇਂ ਵਿਚ ਵਧੀਆ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ...

ਪੂਰੀ ਖ਼ਬਰ »

ਧਰਮਪਾਲ ਬਾਂਸਲ ਬਣੇ ਸਾਂਝਾ ਆਸਰਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ

ਤਪਾ ਮੰਡੀ, 22 ਫਰਵਰੀ (ਵਿਜੇ ਸ਼ਰਮਾ)-ਸਥਾਨਕ ਸਾਂਝਾ ਆਸਰਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚੱਲ ਰਹੀ ਸਾਂਝਾ ਆਸਰਾ ਲੈਬੋਰੇਟਰੀ ਵਿਖੇ ਵੱਖ-ਵੱਖ ਬਿਮਾਰੀਆਂ ਸਬੰਧੀ ਘੱਟ ਰੇਟਾਂ 'ਤੇ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਸਤਪਾਲ ਗੋਇਲ ਨੇ ਕੀਤਾ | ਇਸ ਸਮੇਂ ਸਾਂਝਾ ...

ਪੂਰੀ ਖ਼ਬਰ »

ਬਾਬਾ ਬਲਰਾਮ ਦਾਸ ਸੋਲ੍ਹਾਂ ਦਾ ਮੱਠ ਵਾਲਿਆਂ ਦਾ ਅੰਤਿਮ ਸੰਸਕਾਰ

ਸ਼ਹਿਣਾ, 22 ਫਰਵਰੀ (ਸੁਰੇਸ਼ ਗੋਗੀ)-ਮੰਦਰ ਸੋਲ੍ਹਾਂ ਦਾ ਮੱਠ ਵਿਖੇ ਲੰਬਾ ਸਮਾਂ ਮੁੱਖ ਪੁਜਾਰੀ ਵਜੋਂ ਸੇਵਾ ਕਰਨ ਵਾਲੇ ਬਾਬਾ ਬਲਰਾਮ ਦਾਸ ਜਿਨ੍ਹਾਂ ਦਾ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ, ਦਾ ਅੱਜ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਮੰਦਰ ਦੇ ਇਕ ...

ਪੂਰੀ ਖ਼ਬਰ »

ਸਕੂਲ ਪ੍ਰਬੰਧਕੀ ਕਮੇਟੀ ਦੀ ਚੋਣ-ਰਾਜਵਿੰਦਰ ਸਿੰਘ ਬਣੇ ਚੇਅਰਮੈਨ

ਟੱਲੇਵਾਲ, 22 ਫਰਵਰੀ (ਸੋਨੀ ਚੀਮਾ)-ਸਰਕਾਰੀ ਹਾਈ ਸਕੂਲ ਰਾਮਗੜ੍ਹ ਸਕੂਲ ਪ੍ਰਬੰਧਕੀ ਕਮੇਟੀ ਦੀ ਚੋਣ ਸਰਪੰਚ ਰਾਜਵਿੰਦਰ ਸਿੰਘ ਰਾਜਾ, ਸਮੂਹ ਪੰਚਾਇਤ ਅਤੇ ਸਕੂਲ ਮੁਖੀ ਹਾਕਮ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਤੇ ਸਕੂਲ ਮੁਖੀ ਨੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਤਪਾ ਮੰਡੀ, 22 ਫਰਵਰੀ (ਵਿਜੇ ਸ਼ਰਮਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ ਮੀਟਿੰਗ ਪ੍ਰਧਾਨ ਰਾਜ ਸਿੰਘ ਭੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਨੰਬਰਦਾਰ ਯੂਨੀਅਨ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਕਿ੍ਕਟ ਲੀਗ ਢਿੱਲਵਾਂ ਦੀ ਟੀਮ ਨੇ ਜਿੱਤੀ

ਸ਼ਹਿਣਾ, 22 ਫਰਵਰੀ (ਗੋਗੀ)-ਪਿੰਡ ਭਗਤਪੁਰਾ ਵਿਖੇ ਨੌਜਵਾਨਾਂ ਵਲੋਂ ਪਿੰਡ ਦੇ ਖੇਡ ਗਰਾਉਂਡ ਵਿਖੇ ਕਰਵਾਈ ਗਈ ਇਕ ਰੋਜ਼ਾ ਕਿ੍ਕਟ ਲੀਗ ਪਿੰਡ ਢਿੱਲਵਾਂ ਦੀ ਟੀਮ ਨੇ ਜਿੱਤ ਕੇ ਆਪਣੇ ਨਾਂਅ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX