ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  1 day ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  1 day ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  1 day ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  1 day ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  1 day ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਫਾਜ਼ਿਲਕਾ / ਅਬੋਹਰ

ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਦਫ਼ਤਰ ਘੇਰਿਆ

ਫ਼ਾਜ਼ਿਲਕਾ, 23 ਫ਼ਰਵਰੀ (ਦਵਿੰਦਰ ਪਾਲ ਸਿੰਘ)-ਤਰੱਕੀ ਦੀ ਮੰਗ ਨੂੰ ਲੈ ਕੇ ਐਲੀਮੈਂਟਰੀ ਟੀਚਰ ਯੂਨੀਅਨ ਵਲੋਂ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਦੌਰਾਨ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ | ਯੂਨੀਅਨ ਪ੍ਰਧਾਨ ਜਗਨੰਦਨ ਸਿੰਘ, ਮਦਨ ਸਿੰਘ, ਦਲੀਪ ਸਿੰਘ, ਸੰਦੀਪ ਗੁੰਬਰ, ਨਰਿੰਦਰ ਕਾਲੜਾ, ਗੁਰਵਿੰਦਰ ਕੌਰ, ਜਗਦੀਪ ਕੌਰ, ਮੋਨਿਕਾ ਛਾਬੜਾ, ਵਿਸ਼ਾਲ ਸ਼ਰਮਾ, ਪਵਨ ਹਾਂਡਾ, ਕੁਲਜੀਤ ਸਿੰਘ, ਸੁਖਮਿੰਦਰ ਸਿੰਘ, ਸ਼ਾਮ ਚੰਦ ਤੇ ਅਮਨ ਕੁਮਾਰ ਆਦਿ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਫ਼ਤਰ ਫ਼ਾਜ਼ਿਲਕਾ ਵਿਖੇ 2002 ਤੋਂ ਈ.ਟੀ.ਟੀ. ਅਧਿਆਪਕ ਭਰਤੀ ਹੋਏ ਸਨ | ਉਨ੍ਹਾਂ ਕਿਹਾ ਕਿ ਡੀ.ਈ.ਓ. ਪ੍ਰਾਇਮਰੀ ਫ਼ਾਜ਼ਿਲਕਾ ਵਲੋਂ ਈ.ਟੀ.ਟੀ. ਤੋਂ ਐੱਚ.ਟੀ. ਪ੍ਰਮੋਸ਼ਨਾਂ, ਜੋ ਕਿ 3 ਜੂਨ 2020 ਨੂੰ ਸ਼ੁਰੂ ਹੋਈਆਂ ਸੀ, ਪਰ ਉਸ ਤੋਂ ਬਾਅਦ ਜੋ ਅਧਿਆਪਕ 20 ਸਾਲਾਂ ਤੋਂ ਤਰੱਕੀਆਂ ਉਡੀਕ ਰਹੇ ਹਨ, ਉਨ੍ਹਾਂ ਦੀਆਂ ਤਰੱਕੀਆਂ ਲਟਕਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਡੀ.ਈ.ਓ. ਫ਼ਾਜ਼ਿਲਕਾ ਲਗਾਤਾਰ 2-3 ਮਹੀਨਿਆਂ ਤੋਂ ਟਾਲ ਮਲੋਟ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦੋ ਵਾਰ ਅਧਿਆਪਕਾਂ ਨੂੰ ਤਰੱਕੀਆਂ ਲਈ ਬੁਲਾਇਆ ਗਿਆ ਪਰ ਦੋਨੋਂ ਵਾਰ ਰਾਤ 10 ਵਜੇ ਚਿੱਠੀ ਰੱਦ ਕਰ ਕੇ ਅਧਿਆਪਕਾਂ ਨੂੰ ਖ਼ੱਜਲ਼-ਖ਼ੁਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤਰੱਕੀ ਤੋਂ ਵਾਂਝੇ ਅਧਿਆਪਕਾਂ ਵਿਚ ਰੋਸ ਹੈ ਤੇ ਉਨ੍ਹਾਂ ਵਲੋਂ ਡੀ. ਈ. ਓ. ਐਲੀਮੈਂਟਰੀ ਦਾ ਘਿਰਾਓ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਅਧਿਆਪਕਾਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਜਾਂਦੀਆਂ ਉੰਨੀ ਦੇਰ ਤੱਕ ਉਹ ਆਪਣਾ ਧਰਨਾ ਨਹੀਂ ਚੁੱਕਣਗੇ ਤੇ ਨਾ ਹੀ ਡੀ.ਈ.ਓ. ਨੂੰ ਦਫ਼ਤਰ ਤੋਂ ਕਿਧਰੇ ਜਾਣ ਦੇਣਗੇ | ਜਦੋਂ ਇਸ ਸਬੰਧੀ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਖਬੀਰ ਸਿੰਘ ਬਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਈ.ਟੀ.ਟੀ. ਤੋਂ ਐੱਚ.ਟੀ. ਦੀਆਂ ਤਰੱਕੀਆਂ ਅੱਜ ਕੀਤੀਆਂ ਜਾਣੀਆਂ ਸਨ, ਜਿਸ ਦੀ ਚਿੱਠੀ ਜਾਰੀ ਕੀਤੀ ਹੋਈ ਹੈ ਪਰ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਲਿਖਤੀ ਰੂਪ ਵਿਚ ਇਨ੍ਹਾਂ ਤਰੱਕੀਆਂ 'ਤੇ ਪੂਰੇ ਪੰਜਾਬ ਵਿਚ ਰੋਕ ਲਗਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਸ ਸਬੰਧੀ ਆਗਿਆ ਲੈਣ ਦੇ ਹੁਕਮ ਦਿੱਤੇ ਗਏ ਸਨ ਅਤੇ ਉਨ੍ਹਾਂ ਆਗਿਆ ਲੈਣ ਲਈ ਪੱਤਰ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਆਦੇਸ਼ ਵਿਭਾਗ ਵਲੋਂ ਆਉਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ |

ਨਿਰਮਾਣ ਅਧੀਨ ਸ਼ਰਾਬ ਫ਼ੈਕਟਰੀ ਖ਼ਿਲਾਫ਼ ਪਤੀ-ਪਤਨੀ ਨੇ ਮਰਨ ਵਰਤ ਕੀਤਾ ਸ਼ੁਰੂ

ਫ਼ਾਜ਼ਿਲਕਾ, 23 ਫ਼ਰਵਰੀ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਹੀਰਾਂ ਵਾਲੀ 'ਚ ਬਣ ਰਹੀ ਸ਼ਰਾਬ ਫ਼ੈਕਟਰੀ ਦਾ ਵਿਰੋਧ ਕਰ ਰਹੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਜੋ ਭੁੱਖ ਹੜਤਾਲ ਦਾ ਸੰਘਰਸ਼ ਜਾਰੀ ਸੀ, ਉਹ ਅੱਜ ਮਰਨ ਵਰਤ ਵਿਚ ਤਬਦੀਲ ਹੋ ਗਿਆ | ਪਿੰਡ ਹੀਰਾਂ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਹਰ ਵਰਗ ਪ੍ਰਭਾਵਿਤ

ਮੰਡੀ ਲਾਧੂਕਾ, 23 ਫਰਵਰੀ (ਰਾਕੇਸ਼ ਛਾਬੜਾ)-ਪੰਜਾਬ ਵਿਚ ਪੈਟਰੋਲ ਦੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਰੋਜ਼ੀ ਰੋਟੀ ਦੀ ਤਲਾਸ਼ ਕਰਨ ਵਾਲੇ ਛੋਟੇ ਦਿਹਾੜੀਦਾਰ ਕਾਮਿਆਂ ਨੂੰ ਰੋਟੀ ਦੇ ਲਾਲੇ ਪਾ ਦਿੱਤੇ ਹਨ | ਪਿੰਡ ਫ਼ਤਿਹਗੜ੍ਹ ਤੋਂ ਜਲਾਲਾਬਾਦ ਦਿਹਾੜੀ ਕਰਨ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਦੇ 2 ਨਵੇਂ ਕੇਸ ਆਏ

ਫ਼ਾਜ਼ਿਲਕਾ, 23 ਫ਼ਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਅੱਜ ਕੋਰੋਨਾ ਵਾਈਰਸ ਦੇ 2 ਨਵੇਂ ਕੇਸ ਸਾਹਮਣੇ ਆਏ ਹਨ | ਜਦੋਂਕਿ ਇਕ ਵਿਅਕਤੀ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਭਰ ਵਿਚ ਅੱਜ ਤੱਕ 3931 ...

ਪੂਰੀ ਖ਼ਬਰ »

ਪੁਲਿਸ ਵਲੋਂ ਅੱਠ ਹਜ਼ਾਰ ਲੀਟਰ ਲਾਹਣ ਨਸ਼ਟ

ਖੂਈਆਂ ਸਰਵਰ, 23 ਫਰਵਰੀ (ਵਿਵੇਕ ਹੂੜੀਆ)-ਰਾਜਸਥਾਨ 'ਚ ਸ਼ਰਾਬ ਬਣਾ ਕੇ ਪੰਜਾਬ ਵਿਚ ਸਪਲਾਈ ਕਰਨ ਵਾਲੇ ਸ਼ਰਾਬ ਤਸਕਰਾਂ 'ਤੇ ਰੋਕ ਲਗਾਉਣ ਲਈ ਰਾਜਸਥਾਨ ਦੇ ਥਾਣਾ ਹਿੰਦੁਮਲਕੋਟ ਦੀ ਪੁਲਿਸ ਪਾਰਟੀ ਤੇ ਥਾਣਾ ਖੂਈਆਂ ਸਰਵਰ ਦੇ ਮੁਖੀ ਸੁਖਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਨੇ ਜ਼ਿੰਦਗੀ ਕੀਤੀ ਸੌਖੀ- ਡੀ. ਸੀ.

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਸਰਕਾਰ ਨੂੰ ਤੁਹਾਡੇ ਦਿਲ ਦੀ ਫ਼ਿਕਰ ਹੈ ਤਾਂ ਹੀ ਤਾਂ ਸਰਕਾਰ ਵਲੋਂ 7.24 ਕਰੋੜ ਰੁਪਏ ਖ਼ਰਚ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੇ 814 ਲੋਕਾਂ ਦੇ ਦਿਲ ਦੇ ਰੋਗਾਂ ਦਾ ਮੁਫ਼ਤ ਇਲਾਜ ਕਰਵਾ ਕੇ ਦਿੱਤਾ ਗਿਆ ਹੈ | ਇਹ ਸਹੂਲਤ ਸਰਬੱਤ ਸਿਹਤ ...

ਪੂਰੀ ਖ਼ਬਰ »

ਰਾਮ ਮੰਦਰ ਲਈ ਕ੍ਰਿਕਟਰ ਮਨਦੀਪ ਸਿੰਘ ਨੇ ਦਿੱਤਾ ਇਕ ਲੱਖ ਰੁਪਇਆ ਦਾਨ

ਜਲਾਲਾਬਾਦ, 23 ਫਰਵਰੀ (ਕਰਨ ਚੁਚਰਾ)-ਕਿੰਗਸ ਇਲੈਵਨ ਪੰਜਾਬ ਦੇ ਉਪ ਕਪਤਾਨ ਮਨਦੀਪ ਸਿੰਘ ਨੇ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਇਕ ਲੱਖ ਰੁਪਏ ਦਾ ਚੈੱਕ ਭੇਜਿਆ ਹੈ | ਕ੍ਰਿਕਟਰ ਨੇ ਇਹ ਦਾਨ ਆਪਣੇ ਸਵਰਗਵਾਸੀ ਪਿਤਾ ਹਰਦੇਵ ਸਿੰਘ ਦੀ ਯਾਦ 'ਚ ਦਿੱਤਾ ਹੈ | ਮਨਦੀਪ ਸਿੰਘ ਦੇ ...

ਪੂਰੀ ਖ਼ਬਰ »

ਪੁਲਿਸ ਨੇ ਬਰਾਮਦ ਕੀਤੀ 800 ਗਰਾਮ ਅਫ਼ੀਮ, ਦੋਸ਼ੀ ਫ਼ਰਾਰ

ਖੂਈਆਂ ਸਰਵਰ, 23 ਫਰਵਰੀ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਘੋੜਾ ਟਰਾਲੇ ਵਿਚੋਂ 800 ਗਰਾਮ ਅਫ਼ੀਮ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜਦੋਂ ਕਿ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਹੌਲਦਾਰ ਸੁਖਦੇਵ ...

ਪੂਰੀ ਖ਼ਬਰ »

ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਐਕਸੀਡੈਂਟ ਕਰਨ ਦੇ ਦੋਸ਼ਾਂ ਤਹਿਤ ਨਾਮਾਲੂਮ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਭਗਵਾਨ ਸਿੰਘ ...

ਪੂਰੀ ਖ਼ਬਰ »

ਨਾਬਾਲਗ ਨੂੰ ਭਜਾਉਣ ਦੇ ਦੋਸ਼ਾਂ ਤਹਿਤ ਮਾਂ ਪੁੱਤਰ 'ਤੇ ਮਾਮਲਾ ਦਰਜ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਅਰਨੀਵਾਲਾ ਥਾਣਾ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਦੇ ਦੋਸ਼ਾਂ ਤਹਿਤ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ੇਰ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਰਾਣਾ ਸਿੰਘ ...

ਪੂਰੀ ਖ਼ਬਰ »

ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ਮਿਆਣੀ ਬਸਤੀ ਦੇ ਬਾਸ਼ਿੰਦੇ

ਫ਼ਾਜ਼ਿਲਕਾ, 23 ਫਰਵਰੀ (ਅਮਰਜੀਤ ਸ਼ਰਮਾ)-ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਮਿਆਣੀ ਬਸਤੀ ਦੇ ਵਸਨੀਕ ਕਾਫ਼ੀ ਪਰੇਸ਼ਾਨ ਹਨ | ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਪਿੰਡ ਵਾਸੀਆਂ ਵਲੋਂ ਸਮੇਂ-ਸਮੇਂ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਦਿੱਤੀਆਂ ...

ਪੂਰੀ ਖ਼ਬਰ »

1971 ਭਾਰਤ-ਪਾਕਿ ਯੁੱਧ 'ਚ ਜਿੱਤ ਦੇ ਜਸ਼ਨਾਂ ਦੀ 50ਵੀਂ ਵਰੇ੍ਹਗੰਢ ਮੌਕੇ ਵਿਜੈ ਮਸ਼ਾਲ ਫਾਜ਼ਿਲਕਾ ਪੁੱਜੀ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-1971 ਦੀ ਭਾਰਤ-ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ 50 ਸਾਲਾਂ ਜਸ਼ਨਾਂ ਤਹਿਤ ਅੱਜ ਵਿਜੈ ਮਸ਼ਾਲ ਫਾਜ਼ਿਲਕਾ ਪੁੱਜੀ | ਭਾਰਤ ਦੀ ਗੌਰਵਸ਼ਾਲੀ ਫ਼ੌਜ ਤੇ ਦੇਸ਼ ਵਾਸੀਆਂ ਵਲੋਂ ਇਸ ਸਾਲ ਨੂੰ ਸਵਰਨਿਮ ਵਿਜੈ ਸਾਲ ਦੇ ਤੌਰ 'ਤੇ ਮਨਾਇਆ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ

ਫ਼ਾਜ਼ਿਲਕਾ, 23 ਫ਼ਰਵਰੀ (ਦਵਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੱਜ ਟਿਕਰੀ ਬਾਰਡਰ ਦਿੱਲੀ ਤੋਂ ਇਲਾਵਾ ਪੰਜਾਬ ਵਿਚ 42 ਪੱਕੇ ਧਰਨਿਆਂ ਸਮੇਤ 47 ਥਾਵਾਂ 'ਤੇ ਜੁਝਾਰੂ ਕਿਸਾਨ ਆਗੂ ਚਾਚਾ ਅਜੀਤ ਸਿੰਘ ...

ਪੂਰੀ ਖ਼ਬਰ »

ਪ੍ਰਧਾਨਗੀ ਅਹੁਦੇ ਦੀ ਆਸ ਲਗਾਈ ਬੈਠੇ ਸੀਨੀਅਰ ਆਗੂਆਂ ਤੇ ਸਮਰਥਕਾਂ ਦੀਆਂ ਆਸਾਂ ਹੋਈਆਂ ਢੇਰੀ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਅਹੁਦਾ ਬੀ. ਸੀ. ਵਰਗ ਲਈ ਰਾਖਵਾਂ ਹੋਣ ਤੋਂ ਬਾਅਦ ਪ੍ਰਧਾਨਗੀ ਦੇ ਚਾਹਵਾਨ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਨੀਂਦਰਾਂ ਉੱਡ ਗਈਆਂ ਹਨ | 10 ਸਾਲ ਅਕਾਲੀ-ਭਾਜਪਾ ਰਾਜ ...

ਪੂਰੀ ਖ਼ਬਰ »

ਕੱਲਰ ਖੇੜਾ ਮੰਡੀ ਵਿਖੇ 19.50 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਕੰਮ ਸ਼ੁਰੂ

ਖੂਈਆਂ ਸਰਵਰ, 23 ਫਰਵਰੀ (ਵਿਵੇਕ ਹੂੜੀਆ)-ਚੌਧਰੀ ਸੰਦੀਪ ਜਾਖੜ ਨੇ ਅੱਜ ਖੂਈਆਂ ਸਰਵਰ ਦੇ ਪਿੰਡ ਕੱਲਰ ਖੇੜਾ ਮੰਡੀ ਵਿਖੇ ਨੌਜਵਾਨਾਂ ਦੇ ਖੇਡਣ ਲਈ ਬਣਨ ਵਾਲੇ ਖੇਡ ਸਟੇਡੀਅਮ ਦਾ ਵਿਕਾਸ ਕਾਰਜ ਸ਼ੁਰੂ ਕਰਵਾਇਆ | ਇਸ ਮੌਕੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਦੱਸਿਆ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕੌਂਸਲਰ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਕਰਨਗੇ ਜਾਗਰੂਕ

ਫ਼ਾਜ਼ਿਲਕਾ, 23 ਫਰਵਰੀ(ਦਵਿੰਦਰ ਪਾਲ ਸਿੰਘ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਅੱਜ ਇੱਥੇ ਜ਼ਿਲ੍ਹਾ ਨਸ਼ਾ ਨਿਗਰਾਨ ਕਮੇਟੀ ਦੀ ਗਵਰਨਿੰਗ ਬਾਡੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਨਿਰਦੇਸ਼ ਦਿੱਤੇ ਕਿ ਸਿਹਤ ਵਿਭਾਗ ਦੇ ਕੌਂਸਲਰ ਪਿੰਡਾਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ, ਰਿਣਵਾ ਤੇ ਕੇ. ਪੀ. ਨੇ ਨਵ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਫ਼ਾਜ਼ਿਲਕਾ, 23 ਫ਼ਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਬੇਟੇ ਦੇ ਵਿਆਹ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ | ਜੋੜੀ ਨੂੰ ਅਸ਼ੀਰਵਾਦ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਨੇ ਬਾਸਕਟਬਾਲ ਚੈਂਪੀਅਨਸ਼ਿਪ 'ਚ ਹਾਸਲ ਕੀਤਾ ਸੋਨ ਤਗ਼ਮਾ

ਜਲਾਲਾਬਾਦ, 23 ਫਰਵਰੀ (ਕਰਨ ਚੁਚਰਾ)-ਨਿਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਲਲਿਤਪੁਰ 'ਚ ਹੋਏ ਬਾਸਕਟਬਾਲ ਮੁਕਾਬਲੇ 'ਚ ਨਿਪਾਲ ਵਲੋਂ ਸਪਾਂਸਰ ਜਲਾਲਾਬਾਦ ਉਪਮੰਡਲ ਨਾਲ ਸਬੰਧਿਤ ਪਿੰਡ ਸਵਾਹ ਵਾਲਾ ਤੇ ਬਸਤੀ ਸ਼ਾਮ ਸਿੰਘ ਵਾਲੀ ਦੇ ਖਿਡਾਰੀ ਹਰਪ੍ਰੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਵਿਧਾਇਕ ਘੁਬਾਇਆ ਵਲੋਂ ਮੰਡੀ ਲਾਧੂਕਾ ਦੀ ਪੰਚਾਇਤ ਨਾਲ ਮੀਟਿੰਗ

ਮੰਡੀ ਲਾਧੂਕਾ, 23 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਵਿਖੇ ਸਰਪੰਚ ਪ੍ਰਵੀਨ ਰਾਣੀ ਵਡੇਰਾ ਪਤਨੀ ਮਿਹਰ ਚੰਦ ਵਡੇਰਾ ਦੇ ਗ੍ਰਹਿ ਵਿਖੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਮੰਡੀ ਲਾਧੂਕਾ ਦੀ ਸਮੂਹ ਪੰਚਾਇਤ ਨਾਲ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਸਰਕਾਰੀ ਸਕੂਲ ਡੱਬਵਾਲਾ ਕਲਾਂ ਵਿਖੇ ਸੈਮੀਨਾਰ ਸਮਾਪਤ

ਫਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫਾਜ਼ਿਲਕਾ ਡਾ. ਤਿਰਲੋਚਣ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 1 ਕਾਬੂ, ਔਰਤ ਸਮੇਤ 2 ਫ਼ਰਾਰ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦੋਂ ਕਿ ਇਕ ਔਰਤ ਅਤੇ ਉਸ ਦਾ ਇਕ ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ | ਐੱਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਤੋਂ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਘੋਗਾ 'ਆਪ' 'ਚ ਸ਼ਾਮਿਲ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਗਹਿਰਾ ਝਟਕਾ ਲੱਗਿਆ, ਜਦੋਂ ਜਲਾਲਾਬਾਦ ਸ਼ਹਿਰ ਦੇ ਵਾਰਡ ਨੰਬਰ-1 ਤੋਂ ਕਾਂਗਰਸ ਪਾਰਟੀ ਦੇ ਸਰਗਰਮ ਵਰਕਰ ਸੁਖਵਿੰਦਰ ਸਿੰਘ ਘੋਗਾ ਨੇ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਮਾਸਟਰ ਅਥਲੀਟ ਜਸਪਾਲ ਕੌਰ ਨੇ ਤਿੰਨ ਸੋਨੇ ਦੇ ਤਗਮੇ ਜਿੱਤੇ

ਅਬੋਹਰ, 23 ਫ਼ਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਬੀਤੇ ਦਿਨੀਂ ਮਸਤੂਆਣਾ ਸਾਹਿਬ 'ਚ ਕਰਵਾਈ ਗਈ ਸਾਲਾਨਾ 41ਵੀਂ ਮਾਸਟਰ ਅਥਲੈਟਿਕਸ ਮੀਟ ਵਿਚ ਭਾਗ ਲੈ ਕੇ ਇੱਥੋਂ ਦੀ ਏਕਤਾ ਕਾਲੋਨੀ ਵਾਸੀ ਤੇ ਸੇਵਾਮੁਕਤ ਅਧਿਆਪਕਾ ਜਸਪਾਲ ਕੌਰ ਨੇ 70 ਸਾਲ ਦੀ ਉਮਰ ਵਰਗ ਵਿਚ ਤਿੰਨ ਸੋਨੇ ਦੇ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਦੀ ਮੀਟਿੰਗ ਹੋਈ

ਫ਼ਾਜ਼ਿਲਕਾ, 23 ਫਰਵਰੀ (ਅਮਰਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਕਿੜਿਆਵਾਲੀ ਵਿਖੇ ਕਿਸਾਨ ਯੂਨੀਅਨ ਦੀ ਕਮੇਟੀ ਦਾ ਗਠਨ

ਮੰਡੀ ਲਾਧੂਕਾ, 23 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਕਿੜਿਆਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਕਮੇਟੀ ਦੀ ਚੋਣ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ, ਪਿੰਡ ਦੇ ਸਰਪੰਚ ਗੁਰਪਿੰਦਰ ਸਿੰਘ ਸੰਧੂ, ਜਗਸੀਰ ਸਿੰਘ ਥੇਹ ਕਲੰਦਰ ਦੀ ਅਗਵਾਈ ਹੇਠ ਸਰਬਸੰਮਤੀ ...

ਪੂਰੀ ਖ਼ਬਰ »

ਵਾਤਾਵਰਨ ਤੇ ਚੌਗਿਰਦੇ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ ਡੀ. ਸੀ. ਵਲੋਂ ਬੈਠਕ

ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਵਾਤਾਵਰਨ ਤੇ ਚੌਗਿਰਦੇ ਨਾਲ ਸਬੰਧਿਤ ਮੁੱਦਿਆਂ ਦੇ ਹੱਲ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX