ਤਾਜਾ ਖ਼ਬਰਾਂ


ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਪੰਜ ਕਿੱਲੋ ਅਫ਼ੀਮ ਸਮੇਤ ਤਿੰਨ ਨਸ਼ਾ ਤਸਕਰ ਕੀਤੇ ਕਾਬੂ
. . .  5 minutes ago
ਸੰਗਤ ਮੰਡੀ, 17 ਮਈ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਅਧੀਨ ਹਰਿਆਣਾ ਦੀ ਹੱਦ 'ਤੇ ਪੈਂਦੀ ਪੁਲਿਸ ਚੌਂਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ 5 ਕਿੱਲੋ ਅਫ਼ੀਮ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ...
ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਅਧਿਕਾਰੀਆਂ 'ਤੇ ਲਗਾਏ ਦੋਸ਼
. . .  16 minutes ago
ਚੰਡੀਗੜ੍ਹ , 17 ਮਈ - (ਸੁਰਿੰਦਰ) - ਪੰਜਾਬ ਦੇ ਇਕ ਮੰਤਰੀ 'ਤੇ ਇਕ ਮਹਿਲਾ ਆਈ.ਐੱਸ. ਅਧਿਕਾਰੀ ਨੇ ਮੀ - ਟੂ ਦੇ ਤਹਿਤ ਇਲਜ਼ਾਮ ਲਾਇਆ ਸੀ। ਇਸ 'ਤੇ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ...
ਅਲ ਬਦਰ ਅੱਤਵਾਦੀ ਸੰਗਠਨ ਨਾਲ ਜੁੜੇ 2 ਅੱਤਵਾਦੀ ਮਾਰੇ ਗਏ
. . .  28 minutes ago
ਨਵੀਂ ਦਿੱਲੀ , 17 ਮਈ - ਪੁਲਿਸ ਨੂੰ ਬੀਤੀ ਰਾਤ ਖਾਨਮੋਹ ਖੇਤਰ ਵਿਚ ਲੁਕੇ 2 ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਸੀ। ਆਰਮੀ ਅਤੇ ਸੀ.ਆਰ.ਪੀ.ਐਫ. ਵਲੋਂ ਖੇਤਰ ਨੂੰ ਘੇਰ ਲਿਆ ਗਿਆ...
ਟਾਂਗਰਾ ਵਿਖੇ ਮੁੱਖ ਮੰਤਰੀ ਖੱਟੜ ਦਾ ਪੁਤਲਾ ਸਾੜਿਆ
. . .  37 minutes ago
ਟਾਂਗਰਾ , ਅੰਮ੍ਰਿਤਸਰ 17 ਮਈ (ਹਰਜਿੰਦਰ ਸਿੰਘ ਕਲੇਰ) - ਕਿਸਾਨ ਸੰਘਰਸ਼ ਕਮੇਟੀ ਸਰਕਲ ਟਾਂਗਰਾ ਦੇ ਪ੍ਰਧਾਨ ਅਮੋਲਕ ਜੀਤ ਸਿੰਘ ਨਰਾਇਣਗੜ੍ਹ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ...
8ਵੀਂ ਤੇ 10ਵੀਂ ਦਾ ਨਤੀਜਾ 2.30 ਵਜੇ ਘੋਸ਼ਿਤ ਹੋਵੇਗਾ
. . .  46 minutes ago
ਪੋਜੇਵਾਲ ਸਰਾਂ, 17 ਮਈ (ਨਵਾਂਗਰਾਈਂ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8ਵੀਂ ਤੇ 10ਵੀਂ ਬੋਰਡ ਦਾ ਨਤੀਜਾ ਅੱਜ 2:30 ਵਜੇ...
ਭਾਰਤ ਸਰਕਾਰ ਨੇ ਓ.ਐੱਨ.ਜੀ.ਸੀ. ਨੂੰ 1 ਲੱਖ ਆਕਸੀਜਨ ਸਿਲੰਡਰ ਖ਼ਰੀਦਣ ਦੀ ਦਿੱਤੀ ਜ਼ਿੰਮੇਵਾਰੀ
. . .  58 minutes ago
ਨਵੀਂ ਦਿੱਲੀ, 17 ਮਈ - ਭਾਰਤ ਸਰਕਾਰ ਨੇ ਓ.ਐੱਨ.ਜੀ.ਸੀ.(ਤੇਲ ਅਤੇ ਕੁਦਰਤੀ ਗੈੱਸ ਨਿਗਮ) ਨੂੰ 1 ਲੱਖ ਆਕਸੀਜਨ ਸਿਲੰਡਰ ਖ਼ਰੀਦਣ ਦੀ ਜ਼ਿੰਮੇਵਾਰੀ ...
ਕਿਸਾਨ ਸੰਘਰਸ਼ ਕਮੇਟੀ ਨੇ ਮੋਦੀ ਅਤੇ ਖੱਟੜ ਦਾ ਪੁਤਲਾ ਫੂਕਿਆ
. . .  about 1 hour ago
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਇੱਥੇ ਕਿਸਾਨ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ...
ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ - ਪਰਗਟ ਸਿੰਘ
. . .  about 1 hour ago
ਚੰਡੀਗੜ੍ਹ , 17 ਮਈ - ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਲਾਈਵ ਹੋ ਕੇ ਵੱਡੇ ਖ਼ੁਲਾਸੇ ਕੀਤੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਉਨ੍ਹਾਂ ਨੂੰ ਫ਼ੋਨ ਆਇਆ ਸੀ...
ਸਿਰਸਾ ਵਲੋਂ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਪੁੱਜਾ
. . .  about 1 hour ago
ਅੰਮ੍ਰਿਤਸਰ, 17 ਮਈ (ਰਾਜੇਸ਼ ਸ਼ਰਮਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਅੱਜ...
ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਨੌਜਵਾਨ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 1 hour ago
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਦੋ...
ਐਂਟੀ-ਕੋਵੀਡ ਡਰੱਗ 2-ਡੀ.ਜੀ. ਦਾ ਇਸਤੇਮਾਲ ਸੀਮਤ ਢੰਗ ਨਾਲ ਹੋਵੇਗਾ - ਡਾ. ਜੀ. ਸਤੀਸ਼ ਰੈਡੀ (ਚੇਅਰਮੈਨ, ਡੀਆਰਡੀਓ)
. . .  about 2 hours ago
ਨਵੀਂ ਦਿੱਲੀ, 17 ਮਈ - ਡਾ. ਜੀ. ਸਤੀਸ਼ ਰੈਡੀ (ਚੇਅਰਮੈਨ, ਡੀਆਰਡੀਓ) ਨੇ ਦੱਸਿਆ ਹੈ ਕਿ ਐਂਟੀ-ਕੋਵੀਡ ਡਰੱਗ 2-ਡੀ.ਜੀ. ਦਾ ਪਹਿਲਾ ਅਤੇ ਦੂਜਾ ਬੈਚ ਸੀਮਤ ਢੰਗ ਨਾਲ ਵਰਤਿਆ ਜਾਏਗਾ...
ਡਾਕਟਰ ਸੁਭਾਸ਼ ਗੋਇਲ ਅਤੇ ਡਾਕਟਰ ਨਰਿੰਦਰਪਾਲ ਸਿੰਘ ਨੇ ਪਸ਼ੂ ਪਾਲਨ ਵਿਭਾਗ ਦੇ ਜੁਆਇੰਟ ਡਾਇਰੈਕਟਰਾਂ ਦੇ ਸੰਭਾਲੇ ਅਹੁਦੇ
. . .  about 2 hours ago
ਪਠਾਨਕੋਟ, 17 ਮਈ (ਸੰਧੂ) - ਅੱਜ ਲਾਈਵ ਕੰਪਲੈਕਸ ਪਸ਼ੂ ਪਾਲਨ ਵਿਭਾਗ ਦੇ ਮੁਖ ਦਫ਼ਤਰ ਵਿਚ ਡਾਕਟਰ ਸੁਭਾਸ਼ ਗੋਇਲ ਅਤੇ ਨਰਿੰਦਰਪਾਲ ਸਿੰਘ ਨੇ ਡਾਇਰੈਕਟਰ ਪਸ਼ੂ ਪਾਲਨ ਵਿਭਾਗ...
ਵਿਧਾਇਕ ਬੈਂਸ ਦੀ ਗੁੰਡਾਗਰਦੀ ਦੇ ਖ਼ਿਲਾਫ਼ ਅਕਾਲੀ ਦਲ ਦੇ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
. . .  about 2 hours ago
ਲੁਧਿਆਣਾ,17 ਮਈ (ਪੁਨੀਤ ਬਾਵਾ) - ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਸ ਦੇ ਸਪੁੱਤਰ ਅਤੇ ਕੁਝ ਹੋਰ ਵਿਅਕਤੀਆਂ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ...
ਫ਼ੈਜ਼ਾਬਾਦ, ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬ ਵਿਚ ਭੁਚਾਲ ਦੇ ਝਟਕੇ
. . .  about 3 hours ago
ਨਵੀਂ ਦਿੱਲੀ, 17 ਮਈ - ਫ਼ੈਜ਼ਾਬਾਦ, ਅਫ਼ਗ਼ਾਨਿਸਤਾਨ ਤੋਂ 156 ਕਿੱਲੋਮੀਟਰ ਦੱਖਣ-ਪੂਰਬ ਵਿਚ ਭੁਚਾਲ ਆਇਆ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ...
ਨਿਊਯਾਰਕ ਦੇ ਮੇਅਰ ਵਲੋਂ ਭਾਰਤ ਨੂੰ ਵੈਂਟੀਲੇਟਰ ਤੇ ਹੋਰ ਡਾਕਟਰੀ ਸਮਾਨ ਭੇਜਣ ਦਾ ਐਲਾਨ
. . .  about 3 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ) - ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰ ਰਹੇ ਭਾਰਤ ਨੂੰ ਉਨ੍ਹਾਂ ਵਲੋਂ ਕੋਵਿਡ-19 ਟੈੱਸਟ ਕਿੱਟਾਂ...
ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਸੈਂਕੜੇ ਏਕੜਾਂ ਵਿਚ ਫੈਲੀ
. . .  about 3 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ) - ਲਾਸ ਏਂਜਲਸ ਕਾਊਂਟੀ ਨੇੜੇ ਦੱਖਣੀ ਕੈਲੇਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਹਜ਼ਾਰਾਂ ਏਕੜ ਵਿਚ ਫੈਲ ਗਈ, ਜਿਸ ਕਾਰਨ ਅਧਿਕਾਰੀਆਂ...
ਚੱਕਰਵਰਤੀ ਤੂਫ਼ਾਨ ''ਤੌਕਤੇ'' ਹੋਇਆ ਖ਼ਤਰਨਾਕ
. . .  about 3 hours ago
ਮੁੰਬਈ , 17 ਮਈ - ਚੱਕਰਵਰਤੀ ਤੂਫ਼ਾਨ ''ਤੌਕਤੇ'' ਦੇ ਮੱਦੇਨਜ਼ਰ ਦੇਸ਼ ਦੇ 5 ਸੂਬਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਭਾਰੀ ਬਾਰਸ਼ ਅਤੇ ਗਰਮ ਹਵਾਵਾਂ ...
ਬਾਘਾ ਪੁਰਾਣਾ 'ਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਸਮੇਂ ਸਿਰ ਨਹੀਂ ਪਹੁੰਚ ਰਿਹਾ ਕੋਰੋਨਾ ਵੈਕਸੀਨ ਲਗਾਉਣ ਵਾਲਾ ਸਟਾਫ਼
. . .  about 4 hours ago
ਬਾਘਾਪੁਰਾਣਾ 17 ਮਈ (ਬਲਰਾਜ ਸਿੰਗਲਾ) ਕੋਰੋਨਾ ਮਹਾਂਮਾਰੀ ਦਾ ਜਿਵੇਂ ਜਿਵੇਂ ਪ੍ਰਕੋਪ ਵਧ ਰਿਹਾ ਹੈ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 2,81,386 ਨਵੇਂ ਕੋਰੋਨਾ ਮਾਮਲੇ ਆਏ , 4,106 ਮੌਤਾਂ
. . .  about 4 hours ago
ਨਵੀਂ ਦਿੱਲੀ,17 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 2,81,386 ਨਵੇਂ...
ਅੱਜ 2- ਡੀ.ਜੀ. ਕੋਰੋਨਾ ਦਵਾਈ ਦਾ ਪਹਿਲਾ ਬੈਚ ਕੀਤਾ ਜਾਵੇਗਾ ਲਾਂਚ
. . .  about 4 hours ago
ਨਵੀਂ ਦਿੱਲੀ, 17 ਮਈ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੁਆਰਾ ਵਿਕਸਤ ਕੋਵਿਡ -19 ਐਂਟੀ-ਡਰੱਗ 2-ਡੀ.ਜੀ. ਦਾ...
ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਾ ਕਾਰੋਬਾਰੀ ਨਵਨੀਤ ਕਾਲਰਾ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 17 ਮਈ - ਦਿੱਲੀ ਪੁਲਿਸ ਨੇ ਐਤਵਾਰ ਦੇਰ ਰਾਤ ਗੁਰੂ ਗ੍ਰਾਮ ਦੇ ਸੋਹਣਾ ਵਿਚ ਇਕ ਫਾਰਮ ਹਾਊਸ ਤੋਂ ਆਕਸੀਜਨ ਸੰਕੇਤਕ ਦੀ ਕਾਲਾਬਾਜ਼ਾਰੀ ਕਰਨ ਦੇ ...
ਸ੍ਰੀਨਗਰ ਦੇ ਖਾਨਮੋਹ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ
. . .  about 5 hours ago
ਸ੍ਰੀਨਗਰ, 17 ਮਈ - ਜੰਮੂ ਕਸ਼ਮੀਰ ਦੇ ਸ੍ਰੀਨਗਰ ਦੇ ਖਾਨਮੋਹ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ....
ਅੱਜ ਸਵੇਰੇ 5 ਵਜੇ ਕੇਦਾਰਨਾਥ ਮੰਦਰ ਦੇ ਖੁੱਲ੍ਹੇ ਕਪਾਟ
. . .  about 6 hours ago
ਉੱਤਰਾਖੰਡ, 17 ਮਈ - ਕੇਦਾਰਨਾਥ ਮੰਦਰ ਦੇ ਕਪਾਟ...
ਗੁਜਰਾਤ ਦੇ ਰਾਜਕੋਟ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਗੁਜਰਾਤ, 17 ਮਈ - ਅੱਜ ਸਵੇਰੇ 3:37 ਵਜੇ ਰਾਜਕੋਟ ...
ਅੱਜ ਦਾ ਵਿਚਾਰ
. . .  about 6 hours ago
ਅੱਜ ਦਾ ਵਿਚਾਰ
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਮੋਗਾ

21 ਮਾਰਚ ਦੀ ਮਹਾਂ ਕਿਸਾਨ ਰੈਲੀ ਨੂੰ ਲੈ ਕੇ ਪੰਜਾਬ ਦੀ 'ਆਪ' ਲੀਡਰਸ਼ਿਪ ਨੇ ਕੀਤੀ ਮੋਗਾ ਵਿਖੇ ਮੀਟਿੰਗ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਵਲੋਂ 'ਮਹਾਂ ਕਿਸਾਨ ਰੈਲੀ' ਜੋ 21 ਮਾਰਚ ਨੂੰ ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਚ ਕੀਤੀ ਜਾ ਰਹੀ ਹੈ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿੱਪ ਵਲੋਂ ਮੋਗਾ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜੋ ਰੈਲੀ ਦਾ ਰੂਪ ਧਾਰਨ ਕਰ ਗਈ | ਇਸ ਮੀਟਿੰਗ ਵਿਚ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਡਾ ਸਮੇਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਮਹਾਂ ਕਿਸਾਨ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਹੋਰ ਸੀਨੀਅਰ ਲੀਡਰਸ਼ਿਪ ਦੇ ਸ਼ਿਰਕਤ ਕਰਨ ਦੇ ਨਾਲ ਨਾਲ ਪੰਜਾਬ ਭਰ ਵਿਚੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਪੁੱਜਣਗੇ | ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਹੀ ਮੁੱਖ ਚੋਣ ਮੁੱਦਾ ਬਣਾਇਆ ਜਾਵੇਗਾ | ਜਿਸ ਵਿਚ ਕੈਪਟਨ ਸਰਕਾਰ ਨੇ ਜੋ ਸੱਤ੍ਹਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ ਜਿਵੇਂ ਕਿ ਘਰ ਘਰ ਨੌਕਰੀ, ਪੂਰੀ ਕਰਜ਼ਾ ਮੁਆਫ਼ੀ, 2500 ਰੁਪਏ ਬੁਢਾਪਾ ਪੈਨਸ਼ਨ, ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਕਰਨਾ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਆਦਿ ਦੀਆਂ ਸਹੁੰਆਂ ਖਾਂਦੀਆਂ ਗਈਆਂ ਸਨ ਪਰ ਸਤ੍ਹਾ 'ਤੇ ਕਾਬਜ਼ ਹੁੰਦਿਆਂ ਹੀ ਕੈਪਟਨ ਸਰਕਾਰ ਨੇ ਸਭ ਕੁੱਝ ਭੁਲਾ ਦਿੱਤਾ | ਹੁਣੇ ਹੁਣੇ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੁਲਮ ਅਤੇ ਧੱਕੇਸ਼ਾਹੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਵਲੋਂ ਪਹਿਲੀ ਵਾਰ ਲੜੀਆਂ ਗਈਆਂ ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 67 ਉਮੀਦਵਾਰ ਜਿੱਤੇ ਹਨ ਜੋ ਕਿ 'ਆਪ' ਲਈ ਵੱਡੀ ਪ੍ਰਾਪਤੀ ਹੈ | ਉਨ੍ਹਾਂ ਮਹਾਂ ਕਿਸਾਨ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਹੋਣ ਵਾਲੀ ਇਹ ਰੈਲੀ ਮੋਦੀ ਸਰਕਾਰ ਦਾ ਘੁਮੰਡ ਤੋੜ ਕੇ ਰੱਖ ਦੇਵੇਗੀ | ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੇ ਕਾਨੂੰਨ ਰੱਦ ਕਰਨ ਦੇ ਨਾਲ ਐਮ.ਐਸ.ਪੀ. ਦੀ ਗਰੰਟੀ ਦੇ ਕੇ ਦਿੱਲੀ ਧਰਨੇ 'ਤੇ ਬੈਠੇ ਅੰਨਦਾਤਾ ਨੂੰ ਖ਼ੁਸ਼ੀ ਖ਼ੁਸ਼ੀ ਘਰ ਨੂੰ ਭੇਜਿਆ ਜਾਵੇ | ਇਸ ਮੌਕੇ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਡਾ ਨੇ ਬੋਲਦਿਆਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਯੋਗ ਉਮੀਦਵਾਰ ਖੜ੍ਹੇ ਕਰੇਗੀ ਅਤੇ ਆਪਣੀ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਤਰਜ਼ 'ਤੇ ਕੰਮ ਕਰਕੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰ ਕੇ ਲੋਕਾਂ ਦਾ ਮਨ ਜਿੱਤੇਗੀ | ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮੀਤ ਹੇਅਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਪਿ੍ੰ. ਬੁੱਧ ਰਾਮ, ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਮਾ. ਬਲਦੇਵ ਸਿੰਘ ਜੈਤੋ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਤੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ, ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਸੀਨੀਅਰ ਆਗੂ ਅਜੇ ਸ਼ਰਮਾ, ਅਮਿਤ ਪੁਰੀ, ਅੰਮਿ੍ਤਪਾਲ ਸਿੰਘ ਬਾਘਾ ਪੁਰਾਣਾ, ਸੰਜੀਵ ਕੋਛੜ ਧਰਮਕੋਟ, ਨਰੇਸ਼ ਕਟਾਰੀਆ ਸਾਬਕਾ ਵਿਧਾਇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |

4 ਕੁਇੰਟਲ 60 ਕਿੱਲੋਗ੍ਰਾਮ ਚੂਰਾ ਪੋਸਤ ਸਮੇਤ ਪਿਤਾ ਪੁੱਤਰ ਕਾਬੂ

ਮੋਗਾ, 23 ਫਰਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਦੌਲਤਪੁਰਾ 'ਚ ਇਕ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਿੰਗ ਖਿਡਾਰੀ ਪ੍ਰੀ-ਨੈਸ਼ਨਲ ਖੇਡ ਮੁਕਾਬਲੇ ਲਈ ਕੀਤਾ ਕੁਆਲੀਫ਼ਾਈ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿੱਦਿਅਕ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੋਇਆ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ ਦੀਆਂ ਤਿੰਨੇ ਨਗਰਾਂ ਪੰਚਾਇਤਾਂ ਦੀਆਂ ਹੋਈਆਂ ਚੋਣਾਂ 'ਚ ਇਕ ਜਨਰਲ ਪੁਰਸ਼, ਜਨਰਲ ਔਰਤ ਅਤੇ ਰਿਜ਼ਰਵ ਔਰਤ ਪ੍ਰਧਾਨ ਬਣਨਗੇ

ਅਜੀਤਵਾਲ, 23 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਮੋਗਾ ਜ਼ਿਲ੍ਹੇ ਦੀਆਂ ਤਿੰਨ ਨਗਰ ਪੰਚਾਇਤਾਂ ਕੋਟ ਈਸੇ ਖਾਂ, ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ 'ਚ ਪ੍ਰਧਾਨ ਬਣਨ ਦੀ ਪ੍ਰਕਿਰਿਆ ਤੇਜ ਹੋ ਗਈ ਹੈ | ਇਸ ਵਿਚ ਇਕ ਜਨਰਲ ਮਰਦ, ਜਨਰਲ ਔਰਤ, ਰਿਜ਼ਰਵ ਔਰਤ ਨੇ ਮੋਗਾ ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਦੋਕੇ ਦੀਆਂ ਬਰਖ਼ਾਸਤ ਅਧਿਆਪਕਾਂ ਦੀ ਬਹਾਲੀ ਤੱਕ ਭਾਕਿਯੂ ਉਗਰਾਹਾਂ ਵਲੋਂ ਡਟੇ ਰਹਿਣ ਦਾ ਐਲਾਨ

ਅਜੀਤਵਾਲ, 23 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਹਿਮ ਮੀਟਿੰਗ ਪਿੰਡ ਬੁੱਟਰ ਕਲਾਂ ਸਕੱਤਰ ਨਛੱਤਰ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ 22 ਪਿੰਡਾਂ ਬਲਾਕ-1 ਦੇ ਆਗੂ ਹਾਜ਼ਰ ਹੋਏ | ਮੀਟਿੰਗ ਵਿਚ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਥਾਣਾ ਨਿਹਾਲ ਸਿੰਘ ਵਾਲਾ ਦੇ ਪੁਲਿਸ ਮੁਲਾਜ਼ਮਾਂ ਨੂੰ ਲਗਾਈ ਕੋਰੋਨਾ ਵੈਕਸੀਨ

ਨਿਹਾਲ ਸਿੰਘ ਵਾਲਾ, 23 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਤੋਂ ਬਚਣ ਲਈ ਜਿੱਥੇ ਆਮ ਨਾਗਰਿਕ ਨੂੰ ਸਾਵਧਾਨੀਆਂ ਵਰਤਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਉੱਥੇ ਹਰ ਵਿਅਕਤੀ ਨੂੰ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਤੇਲ ਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਲੋਕਾਂ ਦਾ ਲੱਕ ਤੋੜਿਆ-ਮਨਜੀਤ ਦੱਲੂਵਾਲਾ

ਠੱਠੀ ਭਾਈ, 23 ਫਰਵਰੀ (ਜਗਰੂਪ ਸਿੰਘ ਮਠਾੜੂ)-ਮੋਦੀ ਸਰਕਾਰ ਵਲੋਂ ਲਗਾਤਾਰ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਪੰਚ ਮਨਜੀਤ ਸਿੰਘ ਦੱਲੂਵਾਲਾ ...

ਪੂਰੀ ਖ਼ਬਰ »

ਨਰੇਗਾ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਰੋਸ ਧਰਨਾ ਦੂਜੇ ਦਿਨ ਵੀ ਜਾਰੀ

ਨਿਹਾਲ ਸਿੰਘ ਵਾਲਾ, 23 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਦਿੱਤਾ ਜਾ ਰਿਹਾ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ...

ਪੂਰੀ ਖ਼ਬਰ »

ਬੱਚੇ ਵੇਚਣ ਦਾ ਧੰਦਾ ਕਰਨ ਵਾਲੇ ਪੁਲਿਸ ਨੇ ਪੰਜ ਕੀਤੇ ਕਾਬੂ

ਮੋਗਾ, 23 ਫਰਵਰੀ (ਗੁਰਤੇਜ ਸਿੰਘ)-ਮੋਗਾ ਪੁਲਿਸ ਵਲੋਂ ਮਨੁੱਖੀ ਤਸਕਰੀ ਕਰਦੇ ਪੰਜ ਜਾਣਿਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਪੁਲਿਸ ਨੇ ਬੱਚੇ ਨੂੰ ਬਰਾਮਦ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਮੋਗਾ ਦੇ ...

ਪੂਰੀ ਖ਼ਬਰ »

ਕੁੰਡਲੀ ਬਾਰਡਰ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਇਕ ਲੱਖ ਦੀ ਸਹਾਇਤਾ

ਬਾਘਾ ਪੁਰਾਣਾ, 23 ਫਰਵਰੀ (ਬਲਰਾਜ ਸਿੰਗਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਹੜੇ ਪਰਿਵਾਰ ਦਾ ਕਿਸਾਨ ਮੈਂਬਰ ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ...

ਪੂਰੀ ਖ਼ਬਰ »

ਸਿਹਤ ਮੰਤਰੀ ਦਾ ਬਿਆਨ ਕਾਨੰੂਨ ਦੇ ਬਿਲਕੁਲ ਉਲਟ-ਢਿੱਲੋਂ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਹਤ ਮੰਤਰੀ ਦਾ ਬਿਆਨ ਕਾਨੰੂਨ ਦੇ ਬਿਲਕੁਲ ਉਲਟ ਹੈ | ਪਹਿਲੀ ਗੱਲ ਕੇਂਦਰ ਸਰਕਾਰ ਵਲੋਂ ਜਾਰੀ ਚਿੱਠੀ ਮੁਤਾਬਿਕ ਵੈਕਸੀਨ ...

ਪੂਰੀ ਖ਼ਬਰ »

ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਜ਼ਿਲ੍ਹਾ ਭਾਜਪਾ ਨੇ ਕੀਤੀ ਮੀਟਿੰਗ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਦੀਆਂ ਹੋਈਆਂ ਚੋਣਾਂ ਵਿਚ ਭਾਜਪਾ ਨੇ ਮੋਗਾ ਦੇ 50 ਵਾਰਡਾਂ ਵਿਚੋਂ ਆਪਣੇ 38 ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਨ੍ਹਾਂ ਨੇ ਵਕਾਰੀ 21 ਨੰਬਰ ਵਾਰਡ ਵਿਚੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਭਾਵੇਂ ...

ਪੂਰੀ ਖ਼ਬਰ »

ਬਲਾਕ ਨਿਹਾਲ ਸਿੰਘ ਵਾਲਾ ਦੀ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਡੈਲੀਗੇਟ ਚੋਣ

ਨਿਹਾਲ ਸਿੰਘ ਵਾਲਾ, 23 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਬਲਾਕ ਨਿਹਾਲ ਸਿੰਘ ਵਾਲਾ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਡੈਲੀਗੇਟ ਚੋਣ ਲਈ ਮਾਲਵੇ ਦੇ ਇਤਿਹਾਸਕ ਅਸਥਾਨ ਤਖ਼ਤੂਪੁਰਾ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਹੋਈ | ਇਸ ...

ਪੂਰੀ ਖ਼ਬਰ »

ਕੁਰਕੀ ਦੇ ਨੋਟਿਸ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਦਿੱਤਾ ਮੰਗ ਪੱਤਰ

ਨਿਹਾਲ ਸਿੰਘ ਵਾਲਾ, 23 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਕਰਜ਼ਾ ਮਾਮਲੇ 'ਚ ਕੁਰਕੀ ਰੋਕੇ ਜਾਣ ਦੇ ਸਬੰਧ 'ਚ ਮਸਲੇ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਐਸ.ਡੀ.ਐਮ. ਰਾਮ ਸਿੰਘ ਨਿਹਾਲ ਸਿੰਘ ਵਾਲਾ ਨੂੰ ਮੰਗ ਪੱਤਰ ਸੌਂਪਿਆ ...

ਪੂਰੀ ਖ਼ਬਰ »

ਢੁੱਡੀਕੇ ਜੂਡੋ ਸੈਂਟਰ ਲਈ ਜੂਡੋ ਕਿੱਟਾਂ ਦਿੱਤੀਆਂ

ਅਜੀਤਵਾਲ, 23 ਫਰਵਰੀ (ਹਰਦੇਵ ਸਿੰਘ ਮਾਨ)-ਖਿਡਾਰੀ ਕਿਸੇ ਵੀ ਦੇਸ਼ ਦਾ ਅਹਿਮ ਹਿੱਸਾ ਹਨ ਤੇ ਉਨ੍ਹਾਂ ਦੀ ਜ਼ਰੂਰਤ ਨੂੰ ਸਮਝ ਕੇ ਸਰਕਾਰਾਂ ਦੇ ਨਾਲ-ਨਾਲ ਬਣਦੀਆਂ ਲੋੜਾਂ ਨੂੰ ਜਿੰਨਾਂ ਹੋ ਸਕੇ ਆਪਣੇ ਵਿੱਤ ਅਨੁਸਾਰ ਸਹਿਯੋਗ ਨਾਲ ਪੂਰਾ ਕਰਨਾ ਸਭ ਦਾ ਫ਼ਰਜ਼ ਹੈ | ਇਨ੍ਹਾਂ ...

ਪੂਰੀ ਖ਼ਬਰ »

ਪੱਤਰਕਾਰ ਸੁਖਪਾਲ ਸਿੰਘ ਸੋਨੀ ਭਗਤਾ ਨੂੰ ਸਦਮਾ, ਮਾਮੇ ਦਾ ਦਿਹਾਂਤ-ਸਸਕਾਰ ਅੱਜ

ਸਮਾਧ ਭਾਈ, 23 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-'ਅਜੀਤ' ਦੇ ਪੱਤਰਕਾਰ ਸੁਖਪਾਲ ਸਿੰਘ ਸੋਨੀ ਭਗਤਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਮਾ ਅਤੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸਭ ਤੋਂ ਪਹਿਲੇ ਜ਼ਿਲ੍ਹਾ ਪ੍ਰਧਾਨ ਮੰਗੂ ਸਿੰਘ ਭਗਤਾ ਦਾ ...

ਪੂਰੀ ਖ਼ਬਰ »

ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਮੰਦਭਾਗਾ-ਖ਼ਾਲਸਾ

ਕੋਟ ਈਸੇ ਖਾਂ, 23 ਫਰਵਰੀ (ਗੁਰਮੀਤ ਸਿੰਘ ਖਾਲਸਾ/ਯਸ਼ਪਾਲ ਗੁਲਾਟੀ)-ਸ੍ਰੀ ਨਨਕਾਣਾ ਸਾਹਿਬ ਤੇ ਹੋਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਤੇ ਉੱਥੇ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੜਾ ਚਾਅ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ

ਮੋਗਾ, 23 ਫਰਵਰੀ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੈਮਲ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹ ਵਿਚ ...

ਪੂਰੀ ਖ਼ਬਰ »

ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਵਲੋਂ ਬਣਵਾਏ ਜਾ ਰਹੇ ਹਾਕੀ ਸਟੇਡੀਅਮ ਦੀ ਨੀਂਹ-ਰੱਖੀ

ਬੱਧਨੀ ਕਲਾਂ, 23 ਫਰਵਰੀ (ਸੰਜੀਵ ਕੋਛੜ)-ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਵਲੋਂ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ, ਸਮੂਹ ਕ੍ਰਿਕਟ ਖਿਡਾਰੀ, ਫੱੁਟਬਾਲ ਖਿਡਾਰੀ ਅਤੇ ਕਬੱਡੀ ਖਿਡਾਰੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੱਧਨੀ ਕਲਾਂ ...

ਪੂਰੀ ਖ਼ਬਰ »

ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲਿਆਂ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਗੋਲਡਨ ਟਰੈਵਲ ਐਡਵਾਈਜ਼ਰ ਦੇ ਡਾਇਰੈਕਟਰ ਸੰਦੀਪ ਕੁਮਾਰ ਸੰਨੀ ਢੰਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲੇ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ ...

ਪੂਰੀ ਖ਼ਬਰ »

ਬੇਅੰਤ ਕੌਰ ਗਿੱਲ ਦੀ ਪੁਸਤਕ 'ਦਸ ਗੁਰੂ ਸਾਹਿਬਾਨ ਤੇ ਸਮਕਾਲੀ ਸਮਾਜ' ਉੱਪਰ ਵਿਚਾਰ ਚਰਚਾ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਥਾਨਕ ਸੁਤੰਤਰਤਾ ਸੰਗਰਾਮੀ ਭਵਨ ਵਿਚ ਲੋਕ ਸਾਹਿਤ ਅਕਾਡਮੀ ਮੋਗਾ ਵਲੋਂ ਪ੍ਰਸਿੱਧ ਸ਼ਾਇਰਾ ਬੇਅੰਤ ਕੌਰ ਗਿੱਲ ਦੀ ਪੁਸਤਕ 'ਦਸ ਗੁਰੂ ਸਾਹਿਬਾਨ ਤੇ ਸਮਕਾਲੀ ਸਮਾਜ' ਉੱਪਰ ਭਖਵੀਂ ਵਿਚਾਰ ਚਰਚਾ ਕਰਵਾਈ ਗਈ | ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਨੇ ਮਹਿੰਗਾਈ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਸਮਾਧ ਭਾਈ, 23 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਤੇਲ, ਰਸੋਈ ਗੈਸ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਅਤੇ ਬਾਘਾ ਪੁਰਾਣਾ ਦੇ ਸ਼ਹਿਰੀ ...

ਪੂਰੀ ਖ਼ਬਰ »

ਸਕੂਲੀ ਵਿਦਿਆਰਥੀਆਂ ਨੂੰ 108 ਐਂਬੂਲੈਂਸ ਸੇਵਾ ਦੀ ਦਿੱਤੀ ਜਾਣਕਾਰੀ

ਸਮਾਲਸਰ, 23 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)-108 ਐਂਬੂਲੈਂਸ ਟੀਮ ਦੇ ਇੰਚਾਰਜ ਮੋਹਨ ਸਿੰਘ ਗਿੱਲ ਅਤੇ ਹੋਰ ਸਾਥੀਆਂ ਨੇ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਵਿਖੇ ਪਹੁੰਚ ਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ 108 ਐਂਬੂਲੈਂਸ ਵਲੋਂ ਨਿਭਾਈਆਂ ਜਾ ਰਹੀਆਂ ਲੋਕ ਹਿਤੂ ...

ਪੂਰੀ ਖ਼ਬਰ »

ਅੱਜ ਢੁੱਡੀਕੇ ਬਲਾਕ ਦੇ ਪਿੰਡਾਂ ਦਾ ਦੌਰਾ ਕਰੇਗੀ ਸਰਬੱਤ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਟੱਚ ਸਕਾਈ ਇੰਸਟੀਚਿਊਟ ਸੰਸਥਾ ਨੇ ਖੋਲਿ੍ਹਆ ਨਵਾਂ ਇਮੀਗੇ੍ਰਸ਼ਨ ਸੈਂਟਰ

ਬਾਘਾ ਪੁਰਾਣਾ, 23 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਮੁਦਕੀ ਰੋਡ ਉੱਪਰ ਸਥਿਤ ਟੱਚ ਸਕਾਈ ਇੰਸਟੀਚਿਊਟ ਆਫ ਇੰਗਲਿਸ਼ ਅਤੇ ਇਮੀਗੇ੍ਰਸ਼ਨ ਸਰਵਿਸਜ਼ ਦੁਆਰਾ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾਇਰੈਕਟਰ ਸੰਦੀਪ ਮਹਿਤਾ, ਸੈਂਟਰ ਹੈੱਡ ਪੰਕਜ ਗੁਪਤਾ ਅਤੇ ...

ਪੂਰੀ ਖ਼ਬਰ »

ਬੀ. ਕੇ. ਯੂ. ਉਗਰਾਹਾਂ ਵਲੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ 146ਵੇਂ ਦਿਨ ਵੀ ਧਰਨਾ ਜਾਰੀ

ਬਾਘਾ ਪੁਰਾਣਾ, 23 ਫਰਵਰੀ (ਬਲਰਾਜ ਸਿੰਗਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਜੋ ਕਾਰਪੋਰੇਟ ਘਰਾਨਿਆਂ ਦੀ ਆਪੇ ਬਣੀ ਕੈਬਨਿਟ ਵਿਚ ਪਾਸ ਕਰ ਕੇ ਕਿਸਾਨਾਂ 'ਤੇ ਜਬਰੀ ਥੋਪੇ ਗਏ ਹਨ, ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਮੁਹੱਲੇ ਦੇ ਵਿਕਾਸ ਲਈ ਦਿੱਤਾ ਕਾਂਗਰਸ ਨੂੰ ਸਮਰਥਨ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੁਹੱਲੇ ਦਾ ਵਿਕਾਸ ਕਰਵਾਉਣ ਵਿਚ ਮੋਹਰੀ ਰਹੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਵੋਟਰਾਂ ਨੇ ਉਨ੍ਹਾਂ ਨੂੰ ਵੱਡੇ ਫ਼ਤਵੇ ਨਾਲ ਜਿੱਤ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮਹਿੰਗਾਈ ਨੂੰ ਲੈ ਕੇ ਰੋਸ ਮਾਰਚ

ਨਿਹਾਲ ਸਿੰਘ ਵਾਲਾ, 23 ਫਰਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਪੈਟ੍ਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ...

ਪੂਰੀ ਖ਼ਬਰ »

ਡੀ. ਐਸ. ਬਲੌਸਮ ਸਕੂਲ 'ਚ ਮੁੱਖ ਮੰਤਰੀ ਦਾ ਪ੍ਰੋਗਰਾਮ ਵੀਡੀਉ ਕਾਨਫ਼ਰੰਸ ਰਾਹੀ ਟੈਲੀਕਾਸਟ ਕੀਤਾ

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਵਿਖੇ ਮੁੱਖ ਮੰਤਰੀ ਪੰਜਾਬ ਵਲੋਂ ਸਮਾਰਟ ਸਿਟੀ ਅਤੇ ਅਮਰੁੱਤ ਮਿਸ਼ਨ ਅਧੀਨ ਪ੍ਰੋਜੈਕਟਾਂ ਦੀ ਸ਼ੁਰੂਆਤ ਸਬੰਧ 'ਚ ਵੀਡੀਓ ਕਾਨਫ਼ਰੰਸ ਰਾਹੀ ਟੈਲੀਕਾਸਟ ਕੀਤਾ ਗਿਆ | ਜਿਸ ਵਿਚ ਮੁੱਖ ...

ਪੂਰੀ ਖ਼ਬਰ »

ਜ਼ਿਲ੍ਹਾ ਮੋਗਾ ਦੇ 138 ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਮਿਲੇਗਾ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ

ਮੋਗਾ, 23 ਫਰਵਰੀ (ਅਸ਼ੋਕ ਬਾਂਸਲ/ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਿਸਾਨਾਂ, ਨੀਲੇ ਸਮਾਰਟ ਕਾਰਡ ਧਾਰਕਾਂ, ਛੋਟੇ ਵਪਾਰੀਆਂ, ਉਸਾਰੀ ਕਿਰਤੀਆਂ ਅਤੇ ਮਾਨਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX