ਤਾਜਾ ਖ਼ਬਰਾਂ


''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  10 minutes ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  28 minutes ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  40 minutes ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  47 minutes ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  about 1 hour ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  about 1 hour ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  about 1 hour ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  about 1 hour ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  about 2 hours ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  about 2 hours ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 2 hours ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  about 2 hours ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  about 2 hours ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  about 2 hours ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  about 3 hours ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  about 3 hours ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਕੋਰੋਨਾ ਦਾ ਪ੍ਰਭਾਵ ਦਿੱਲੀ ਵਿਚ ਘਟ ਰਿਹਾ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  about 4 hours ago
ਨਵੀਂ ਦਿੱਲੀ ,15 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਬਾਰੇ ਦੱਸਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿਚ, ਦਿੱਲੀ ਵਿਚ 6500 ਮਾਮਲੇ ਸਾਹਮਣੇ ...
ਉੱਤਰ ਪ੍ਰਦੇਸ਼ : 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ
. . .  about 5 hours ago
ਲਲਿਤਪੁਰ,(ਉੱਤਰ ਪ੍ਰਦੇਸ਼) 15 ਮਈ - ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿਚ ਇਕ 21 ਸਾਲਾ ਨੌਜਵਾਨ ਵਲੋਂ ਇਕ 70 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ...
ਸੰਪਰਦਾਇ ਮਸਤੂਆਣਾ ਮੁਖੀ ਬਾਬਾ ਛੋਟਾ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
. . .  about 5 hours ago
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ) - ਸਿੱਖ ਕੌਮ ਦੀ ਉੱਚ ਧਾਰਮਿਕ ਸ਼ਖ਼ਸੀਅਤ,ਸੰਪਰਦਾਇ ਮਸਤੂਆਣਾ ਦੇ ਮੁਖੀ ਸੰਤ ਬਾਬਾ ਛੋਟਾ ਸਿੰਘ ਜੀ ਜੋ ਬੀਤੇ ਦਿਨਾਂ ਵਿਚ ਕੋਰੋਨਾ...
ਕੋਟਕ ਮਹਿੰਦਰਾ ਬੈਂਕ ਦੇ ਕੈਸ਼ ਦੀ ਲੁੱਟ ਖੋਹ ਦੇ ਮਾਮਲੇ 'ਚ ਸਹਾਇਕ ਮੈਨੇਜਰ ਸਮੇਤ ਦੋ ਗ੍ਰਿਫ਼ਤਾਰ, ਤਿੰਨ 'ਤੇ ਮੁਕੱਦਮਾ ਦਰਜ਼
. . .  about 6 hours ago
ਜਲਾਲਾਬਾਦ, 15 ਮਈ (ਕਰਨ ਚੁਚਰਾ) - ਬੀਤੀ 12 ਮਈ ਨੂੰ ਜਲਾਲਾਬਾਦ - ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕਾ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੀ 45 ਲੱਖ ਰੁਪਏ ਦੀ ਕੈਸ਼ ਦੀ ਲੁੱਟ ਖੋਹ ਦੇ ਮਾਮਲੇ...
12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ
. . .  about 6 hours ago
ਪਠਾਨਕੋਟ, 15 ਮਈ (ਸੰਧੂ ) - ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ...
ਚੀਨ ਨੇ ਲਾਲ ਗ੍ਰਹਿ 'ਤੇ ਭੇਜਿਆ ਰੋਵਰ - ਝੂਰੋਂਗ
. . .  about 1 hour ago
ਬੀਜਿੰਗ,15 ਮਈ - ਚੀਨ ਵਲੋਂ ਲਾਲ ਗ੍ਰਹਿ 'ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਤੀਜਾ ਦੇਸ਼ ਬਣ ਗਿਆ ਹੈ । ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ ...
ਪ੍ਰਧਾਨ ਮੰਤਰੀ ਆਉਣ ਵਾਲੇ ਚੱਕਰਵਾਤ ਤੌਕਤੇ ਵਿਰੁੱਧ ਅੱਜ ਇਕ ਮਹੱਤਵਪੂਰਨ ਮੀਟਿੰਗ ਕਰਨਗੇ
. . .  about 7 hours ago
ਨਵੀਂ ਦਿੱਲੀ, 15 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਚੱਕਰਵਾਤ ਤੌਕਤੇ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,26,098 ਕੋਰੋਨਾ ਦੇ ਨਵੇਂ ਮਾਮਲੇ, 3,890 ਮੌਤਾਂ
. . .  about 7 hours ago
ਨਵੀਂ ਦਿੱਲੀ, 15 ਮਈ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 3,26,098 ਕੋਰੋਨਾ ਦੇ ...
ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਨਹੀਂ ਰਹੇ
. . .  about 7 hours ago
ਅੰਮ੍ਰਿਤਸਰ, 15 ਮਈ (ਰਾਜੇਸ਼ ਸ਼ਰਮਾ) : ਸਾਬਕਾ ਵਿਦੇਸ਼ ਰਾਜ-ਮੰਤਰੀ ਆਰ.ਐਲ. ਭਾਟੀਆ ਦੀ ਅੱਜ ਮੌਤ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਦਿੱਲੀ / ਹਰਿਆਣਾ

ਤਿੰਨਾਂ ਖੇਤੀ ਕਾਨੂੰਨਾਂ ਨਾਲ ਪੂੰਜੀਪਤੀਆਂ ਨੂੰ ਲੁੱਟ ਦੀ ਖੁੱਲ੍ਹੀ ਛੂਟ ਮਿਲੇਗੀ- ਰਾਜੇਵਾਲ

ਸਿਰਸਾ, 23 ਫਰਵਰੀ (ਪਰਦੀਪ ਸਚਦੇਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸਥਾਨਕ ਦਸ਼ਹਿਰਾ ਗਰਾਊਾਡ ਵਿਚ ਕਿਸਾਨ ਜਥੇਬੰਦੀਆਂ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਨ 'ਤੇ ਪੱਗੜੀ ਸੰਭਾਲ ਜੱਟਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਕਿਸਾਨ ਆਗੂਆਂ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਕੁਲਵੰਤ ਸਿੰਘ ਸੰਧੂ, ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਮਨਦੀਪ ਸਿੰਘ ਨਥਵਾਨ ਅਤੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਸ਼ਹੀਦੇ ਆਜਮ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਚਾਚਾ ਅਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅੰਗਰੇਜਾਂ ਦੇ ਜ਼ਮਾਨੇ ਵਿਚ ਵੀ ਅਜੀਤ ਸਿੰਘ ਨੇ ਕਿਸਾਨਾਂ ਲਈ ਬਣਾਏ ਗਏ ਕਾਨੂੰਨਾਂ ਦੇ ਖਿਲਾਫ਼ ਲੜਾਈ ਲੜੀ ਸੀ | ਉਸ ਸਮੇਂ ਕਿਸਾਨਾਂ ਦਾ ਅੰਦੋਲਨ ਕਾਫੀ ਲੰਬਾ ਚੱਲਿਆ ਸੀ, ਪਰ ਇਸ ਲੰਬੀ ਲੜਾਈ ਦੇ ਬਾਵਜਦੂ ਜਿੱਤ ਕਿਸਾਨਾਂ ਦੀ ਹੀ ਹੋਈ ਸੀ | ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨਾਂ ਖੇਤੀ ਕਾਨੂੰਨਾਂ ਨਾਲ ਪੂੰਜੀਪਤੀਆਂ ਨੂੰ ਲੁੱਟ ਦੀ ਖੁੱਲ੍ਹੀ ਛੂਟ ਮਿਲੇਗੀ | ਪਿਛਲੇ ਤਿੰਨ ਮਹੀਨੇ ਤੋਂ ਕਿਸਾਨ ਸੜਕਾਂ 'ਤੇ ਹਨ, ਪਰ ਸਰਕਾਰ ਨੂੰ ਇਸਦੀ ਜਰਾ ਜਿੰਨੀ ਵੀ ਪਰਵਾਹ ਨਹੀਂ ਹੈ | ਸਰਕਾਰ ਵਾਰ-ਵਾਰ ਗੱਲਬਾਤ ਦੀ ਦੁਹਾਈ ਦੇ ਕੇ ਕਾਨੂੰਨਾਂ ਵਿੱਚ ਸੋਧਾਂ ਦੀ ਗੱਲ ਕਰ ਰਹੀ ਹੈ, ਪਰ ਸੋਧਾਂ ਸਮੱਸਿਆ ਦਾ ਹੱਲ ਨਹੀਂ ਹਨ | ਦੇਸ਼ ਦੇ ਅੰਨਦਾਤੇ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੋਈ ਹੈ | ਵੱਧਦੀ ਮਹਿੰਗਾਈ ਨੇ ਆਮ ਲੋਕਾਂ ਨੂੰ ਹਾਹਾਕਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ | ਸੱਤਾ ਵਿੱਚ ਬੈਠੇ ਲੋਕ ਜਨਤਾ ਦੀ ਚੁੱਪ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ ਪਰ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਕਿਸਾਨ ਹੁਣ ਜਾਗ ਚੁੱਕਾ ਹੈ ਤੇ ਲੋਕ ਵਿਰੋਧੀ ਸਰਕਾਰ ਨੂੰ ਸਬਕ ਸਿਖਾਉਣ ਨੂੰ ਕਾਹਲਾ ਹੈ | ਸੈਂਕੜੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ, ਪਰ ਜ਼ੁਲਮੀ ਸਰਕਾਰ ਨੂੰ ਕੋਈ ਤਰਸ ਨਹੀਂ ਹੈ | ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਕਾਨੂੰਨ ਕਿਸਾਨਾਂ ਦੀ ਬਜਾਏ ਅੰਬਾਨੀ-ਅਡਾਨੀ ਵਰਗੇ ਪੂੰਜੀਪਤੀਆਂ ਨੂੰ ਜ਼ਿਆਦਾ ਆਜ਼ਾਦੀ ਦੇਣਗੇ ਕਿਉਂਕਿ ਫਸਲਾਂ ਦੀ ਖਰੀਦ ਕਰਕੇ ਇਹ ਲੋਕ ਉਸਦਾ ਭੰਡਾਰ ਕਰਨਗੇ ਅਤੇ ਉਸ ਤੋਂ ਬਾਅਦ ਕਿਸਾਨਾਂ ਤੋਂ ਹੀ ਖਰੀਦੀਆਂ ਗਈਆਂ ਫਸਲਾਂ ਨੂੰ ਮਨਮਾਨੇ ਮੁੱਲ 'ਤੇ ਵੇਚ ਕੇ ਲੋਕਾਂ ਨੂੰ ਲੁੱਟਣਗੇ | ਉਨ੍ਹਾਂ ਕਿਹਾ ਕਿ ਕੈਥਲ ਵਿਚ ਕਣਕ ਦੇ ਭੰਡਾਰ ਲਈ ਗੁਦਾਮ ਬਣਾਇਆ ਜਾ ਚੁੱਕਾ ਹੈ, ਜਿਸ ਦੀ ਸਮਰੱਥਾ ਐਨੀ ਹੈ ਕਿ ਪੂਰੇ ਦੇਸ਼ ਦੀ ਕਣਕ ਇਸ ਵਿਚ ਭੰਡਾਰ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ. ਦੇ ਨਾਂ ਉੱਤੇ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ | ਜਦੋਂ ਫਸਲਾਂ ਨੂੰ ਕਾਰਪੋਰੇਟ ਘਰਾਣੇ ਖਰੀਦਣਗੇ ਤਾਂ ਐਮ.ਐਸ.ਪੀ. ਦਾ ਕੋਈ
ਵਜੂਦ ਹੀ ਨਹੀਂ ਰਹਿ ਜਾਵੇਗਾ ਕਿਉਂਕਿ ਕੰਪਨੀ ਦੇ ਮਾਲਿਕ ਆਪਣੀ ਮਰਜੀ ਨਾਲ ਫਸਲ ਖਰੀਦਣਗੇ | ਇਸ ਮੌਕੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਪੂੰਜੀਪਤੀਆਂ ਦੀ ਗੁਲਾਮ ਹੋ ਚੁੱਕੀ ਹੈ | ਕੋਰੋਨਾ ਦੀ ਆੜ ਵਿਚ ਸਰਕਾਰ ਨੇ ਇਕ ਤੋਂ ਬਾਅਦ ਇਕ ਕਰਕੇ ਸਾਰੇ ਸਰਕਾਰੀ ਵਿਭਾਗ ਪੂੰਜੀਪਤੀਆਂ ਦੇ ਹਵਾਲੇ ਕਰ ਦਿੱਤੇ, ਜਿਸਦਾ ਆਉਣ ਵਾਲੇ ਸਮਾਂ ਵਿਚ ਆਮ ਲੋਕਾਂ ਨੂੰ ਕਾਫੀ ਨੁਕਸਾਨ ਹੋਵੇਗਾ | ਇਸ ਤੋਂ ਬਾਅਦ ਪੰਜਾਬੀ ਗਾਇਕਾ ਰੁਪਿੰਦਰ ਕੌਰ ਹਾਂਡਾ ਨੇ ਗੀਤ ਰਾਹੀਂ ਕਿਸਾਨ ਦੀ ਦਾਸਤਾਂ ਬਿਆਨ ਕੀਤੀ | ਇਸ ਮੌਕੇ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਤਾਨਾਸ਼ਾਹ ਹੋ ਚੁੱਕੀ ਸਰਕਾਰ ਨੂੰ ਸਬਕ ਸਿਖਾਉਣ ਲਈ ਦੇਸ਼ ਦਾ ਕਿਸਾਨ ਤੇ ਜਵਾਨ ਤਿਆਰ ਹੈ | ਇਸ ਮੌਕੇ ਸੁਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਔਲਖ, ਸੋਹਨ ਸਿੰਘ ਬੜਾਗੁੜਾ, ਸਤਪਾਲ ਸਿੰਘ ਸਿਰਸਾ, ਦਲਜੀਤ ਸਿੰਘ ਰੰਗਾ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਹੈਪੀ ਸਿੰਘ ਰਾਣੀਆਂ, ਸੁਖਾ ਸਿੰਘ ਪਟਵਾਰੀ, ਗੁਰਮੰਗਤ ਸਿੰਘ, ਰਾਜਪਾਲ ਸਿੰਘ ਸੇਵਾਮੁਕਤ ਐਸਡੀਓ, ਲੱਖਾ ਸਿੰਘ ਅਲੀਕਾਂ, ਹਰਪਾਲ ਸਿੰਘ ਸੂਰਤੀਆ, ਗੁਰਦੀਪ ਸਿੰਘ ਬਾਬਾ, ਹਰਵਿੰਦਰ ਸਿੰਘ ਕੇਸੂਪੁਰਾ ਅਤੇ ਕੁਲਵੀਰ ਸਿੰਘ ਲਹਿੰਗੇਵਾਲਾ ਸਮੇਤ ਅਨੇਕ ਕਿਸਾਨ ਆਗੂ ਮÏਜੂਦ ਸਨ¢

ਦਿੱਲੀ ਕਿਸਾਨੀ ਸੰਘਰਸ਼ ਲਈ ਕਿਸਾਨਾਂ ਨੂੰ ਕੀਤਾ ਲਾਮਬੰਦ

ਸੁਲਤਾਨਪੁਰ ਲੋਧੀ, 23 ਫਰਵਰੀ (ਨਰੇਸ਼ ਹੈਪੀ, ਥਿੰਦ)- ਦਿੱਲੀ ਵਿਖੇ ਵੱਖ-ਵੱਖ ਬਾਰਡਰਾਂ 'ਤੇ ਪਿਛਲੇ 3 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਤੇ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਕਾਲੇ ਖੇਤੀ ਕਾਨੂੰਨਾਂ ਦੇ ਨੁਕਸਾਨਾਂ ਪ੍ਰਤੀ ਇਲਾਕੇ ਦੇ ...

ਪੂਰੀ ਖ਼ਬਰ »

ਗੁਰਿੰਦਰਜੀਤ ਯਾਦਗਾਰੀ ਕੁਸ਼ਤੀ ਮੁਕਾਬਲੇ ਦੇ ਫਾਈਨਲ 'ਚ ਅੰਮਿ੍ਤਪਾਲ ਖੰਨਾ ਨੇ ਦਿਨੇਸ਼ ਫਗਵਾੜਾ ਨੂੰ ਦਿੱਤੀ ਹਾਰ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਫਗਵਾੜਾ ਦੇ ਪਰਮ ਨਗਰ ਵਿਖੇ ਗੁਰਿੰਦਰਜੀਤ ਮੈਮੋਰੀਅਲ ਸਪੋਰਟਸ ਕਲੱਬ ਅਤੇ ਯੰਗ ਸਪੋਰਟਸ ਕਲੱਬ ਮੇਹਲੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕਰਵਾਏ ਗਏ ਗੁਰਿੰਦਰਜੀਤ ...

ਪੂਰੀ ਖ਼ਬਰ »

ਭੋਡੀਆ ਖੇੜਾ ਕਾਲਜ 'ਚ ਸੰਚਾਰ ਕੌਸ਼ਲ 'ਤੇ ਭਾਸ਼ਨ ਕਰਵਾਇਆ

ਫਤਿਹਾਬਾਦ, 23 ਫਰਵਰੀ (ਹਰਬੰਸ ਸਿੰਘ ਮੰਡੇਰ)-ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਕੰਨਿਆ ਕਾਲਜ ਭੋਡੀਆ ਖੇੜਾ ਵਿਚ ਪੋਸਟ ਗ੍ਰੈਜੂਏਟ (ਅੰਗਰੇਜੀ, ਅਰਥ ਸਾਸਤਰ, ਹਿੰਦੀ) ਦੀਆਂ ਵਿਦਿਆਰਥੀਆਂ ਲਈ ਸੰਚਾਰ ਹੁਨਰ ਦੇ ਵਿਸੇ 'ਤੇ ਵਿਸਤਾਰ ਭਾਸਣ ਦਿੱਤਾ ਗਿਆ ਜਿਸ ਵਿਚ ਉੱਘੇ ...

ਪੂਰੀ ਖ਼ਬਰ »

ਸਰਪੰਚਾਂ ਨੇ ਗਰਾਮ ਸਕੱਤਰ ਨੂੰ ਸੌ ਾਪਿਆ ਰਿਕਾਰਡ

ਸਿਰਸਾ, 23 ਫਰਵਰੀ (ਪਰਦੀਪ ਸਚਦੇਵਾ)-ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋਣ 'ਤੇ ਸਰਕਾਰ ਦੇ ਨਿਰਦੇਸ਼ਾਂ 'ਤੇ ਗਰਾਮ ਪੰਚਾਇਤ ਸਕੱਤਰਾਂ ਵਲੋਂ ਸਰਪੰਚਾਂ ਤੋਂ ਰਿਕਾਰਡ ਵਾਪਸ ਲੈਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਤਹਿਤ ਅੱਜ ਗਰਾਮ ਪੰਚਾਇਤ ਸਕੱਤਰਾਂ ਵੱਲੋਂ ਸਰਪੰਚਾਂ ...

ਪੂਰੀ ਖ਼ਬਰ »

ਇੰਨਰਵ੍ਹੀਲ ਮਿਡ ਟਾਊਨ ਕਲੱਬ ਵਲੋਂ ਯੋਗ ਕੈਂਪ ਸ਼ੁਰੂ

ਸਿਰਸਾ, 23 ਫਰਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹੇ ਦੇ ਪਿੰਡ ਬੱਪਾਂ ਸਥਿਤ ਹੋਲੀ ਸਟਾਰ ਸੀਨੀਅਰ ਸਕੈਂਡਰੀ ਸਕੂਲ ਵਿਚ ਇੰਨਰਵ੍ਹੀਲ ਮਿਡ ਟਾਊਨ ਕਲੱਬ ਸਿਰਸਾ ਵਲੋਂ ਸੱਤ ਦਿਨਾਂ ਯੋਗ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਯੋਗ ਕੈਂਪ 'ਚ ਡਾਕਟਰ ਸੁਰਿੰਦਰ ਨਾਗਰ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪੋਸਟਰ ਮੁਕਾਬਲਾ ਕਰਵਾਇਆ

ਯਮੁਨਾਨਗਰ, 23 ਫਰਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਦੇ ਭੂਗੋਲ ਵਿਭਾਗ ਵਲੋਂ ਰਾਸ਼ਟਰੀ ਪੱਧਰ 'ਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ | ਦੇਸ਼ ਭਰ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਗਿਆਨ ...

ਪੂਰੀ ਖ਼ਬਰ »

ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਨਰਾਇਣਗੜ੍ਹ, 23 ਫਰਵਰੀ (ਪੀ ਸਿੰਘ)-ਨਰਾਇਣਗੜ੍ਹ ਦੇ ਮੁੱਖ ਬਾਜ਼ਾਰ ਵਿਚ ਬੀਤੇ ਸਨਿਚਰਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ ਵਿਚ ਰੌਲਾ-ਰੱਪਾ ਪਾਉਣ ਤੇ ਬਾਜ਼ਾਰ ਵਿਚੋਂ ਲੰਘ ਰਹੇ ਲੋਕਾਂ 'ਤੇ ਹਮਲਾ ਕਰਨ ਸਬੰਧੀ ਦਰਜ ਮਾਮਲੇ ਵਿਚ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ...

ਪੂਰੀ ਖ਼ਬਰ »

ਮੁਕਾਬਲੇ ਵਾਲੀਆਂ ਪ੍ਰੀਖਿਆਵਾਂ 'ਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਵਧਦਾ ਹੈ ਆਤਮਵਿਸ਼ਵਾਸ- ਪ੍ਰਦੀਪ ਕੁਮਾਰ

ਸਿਰਸਾ, 23 ਫਰਵਰੀ (ਪਰਦੀਪ ਸਚਦੇਵਾ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਨਾ ਕੇਵਲ ਬੌਧਿਕ ਵਿਕਾਸ ਹੁੰਦਾ ਹੈ, ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਦਾ ਹੈ | ਇਸ ਲਈ ਸਮੇਂ-ਸਮੇਂ 'ਤੇ ...

ਪੂਰੀ ਖ਼ਬਰ »

ਖੂਈਆਂ ਮਲਕਾਣਾ ਟੋਲ 'ਤੇ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ

ਡੱਬਵਾਲੀ, 23 ਫਰਵਰੀ (ਇਕਬਾਲ ਸ਼ਾਂਤ)-ਖੂਈਆਂ ਮਲਕਾਣਾ ਟੋਲ ਪਲਾਜ਼ਾ 'ਤੇ ਡੱਬਵਾਲੀ ਹਲਕੇ ਦੇ ਕਿਸਾਨਾਂ ਨੇ ਪਗੜੀ ਸੰਭਾਲ ਲਹਿਰ ਦੇ ਆਗੂ ਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਹਰਿਆਣਾ ਕਿਸਾਨ ਏਕਤਾ ਦੇ ਆਗੂ ਗੁਰਪ੍ਰੇਮ ਸਿੰਘ ...

ਪੂਰੀ ਖ਼ਬਰ »

ਮੁਫ਼ਤ ਕੈਂਸਰ ਤੇ ਮੈਡੀਕਲ ਜਾਂਚ ਕੈਂਪ 28 ਨੂੰ

ਹੁਸੈਨਪੁਰ, 23 ਫਰਵਰੀ (ਸੋਢੀ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ, ਐਨ.ਆਰ.ਆਈ. ਗਿਆਨ ਸਿੰਘ ਚੰਦੀ ਤੇ ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵਲੋਂ ਮੁਫ਼ਤ ਕੈਂਸਰ ਅਤੇ ਮੈਡੀਕਲ ਚੈੱਕਅਪ ਕੈਂਪ 28 ਫਰਵਰੀ ਦਿਨ ਐਤਵਾਰ ਨੂੰ ਸਰਕਾਰੀ ਮਿਡਲ ਸਕੂਲ ਦੀ ਗਰਾਂਉਡ 'ਚ ...

ਪੂਰੀ ਖ਼ਬਰ »

ਕੌ ਾਸਲਰ ਸੰਤਪ੍ਰੀਤ ਸਿੰਘ ਦੀ ਜਿੱਤ ਦੀ ਖੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ

ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ, ਥਿੰਦ)- ਨਗਰ ਕੌਂਸਲ ਚੋਣਾਂ 'ਚ ਮਿਲੀ ਸਫਲਤਾ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਣੇ ਗ੍ਰਹਿ ਸੈਂਟਰਲ ਟਾਊਨ ਨਿਵਾਸ ਵਿਖੇ ਵਾਰਡ ਨੰਬਰ 6 ਦੇ ਕੌਂਸਲਰ ਸੰਤਪ੍ਰੀਤ ਸਿੰਘ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਅਖੰਡ ...

ਪੂਰੀ ਖ਼ਬਰ »

ਕੋਰੋਨਾ ਨੇ ਫਿਰ ਆਪਣਾ ਰੰਗ ਵਿਖਾਉਣਾ ਕੀਤਾ ਸ਼ੁਰੂ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦਾ ਸਕਰਮਣ ਹੁਣ ਫਿਰ ਵਧਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਪਿਛਲੇ ਬੀਤੇ ਦਿਨਾਂ ਵਿਚ ਇਸ ਦੀ ਰਿਪੋਰਟ ਥੋੜ੍ਹੀ ਚਿੰਤਾਜਨਕ ਕਹੀ ਜਾ ਸਕਦੀ ਹੈ ਅਤੇ 5 ਦਿਨਾਂ ਵਿਚ ਸਭ ਤੋਂ ਜ਼ਿਆਦਾ ਸਕਰਮਣ ਰੇਟ ਦਰਜ ...

ਪੂਰੀ ਖ਼ਬਰ »

ਸੰਭਵੀ ਸੰਸਥਾ ਨੇ ਕੂੜਾ ਚੁੱਕ ਕੇ ਕੀਤੀ ਸਫ਼ਾਈ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸਮਾਜ ਸੇਵੀ ਸੰਭਵੀ ਸੰਸਥਾ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਵਿਚ ਜੁਟੀ ਹੋਈ ਹੈ | ਸੰਸਥਾ ਦੀ ਪ੍ਰਧਾਨ ਅੰਜੂ ਪਾਂਡੇ ਦਾ ਕਹਿਣਾ ਹੈ ਕਿ ਸੰਸਥਾ ਦੀ ਪੂਰੀ ਟੀਮ ਮਿਲ ਕੇ ਕੰਮ ਕਰਦੀ ਹੈ ਅਤੇ ਜਿੱਥੇ ਵੀ ਕੋਈ ...

ਪੂਰੀ ਖ਼ਬਰ »

ਦਿੱਲੀ 'ਚ 100 ਥਾਵਾਂ 'ਤੇ ਈ-ਸਕੂਟਰ ਯੋਜਨਾ ਹੋਵੇਗੀ ਸ਼ੁਰੂ

---- ਬਲਵਿੰਦਰ ਸਿੰਘ ਸੋਢੀ---- ਲੁਟੀਅਨ ਦਿੱਲੀ ਖੇਤਰ ਵਿਚ 100 ਥਾਵਾਂ 'ਤੇ ਕਿਰਾਏ 'ਤੇ ਈ-ਸਕੂਟਰਾਂ ਦੀ ਵਿਵਸਥਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਇਸ ਯੋਜਨਾ ਪ੍ਰਤੀ ਮਾਰਚ ਵਿਚ ਇੱਛੁਕ ਕੰਪਨੀਆਂ ਤੋਂ ਅਰਜ਼ੀਆਂ ਮੰਗੇਗੀ | ਇਹ ...

ਪੂਰੀ ਖ਼ਬਰ »

ਟਿਕਰੀ ਬਾਰਡਰ 'ਤੇ ਵਧ ਰਹੀ ਹੈ ਕਿਸਾਨਾਂ ਦੀ ਗਿਣਤੀ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)- ਟਿਕਰੀ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਹੁਣ ਹੋਰ ਵੀ ਤੇਜ਼ ਹੋ ਰਿਹਾ ਹੈ | ਇਸ ਬਾਰਡਰ 'ਤੇ ਛੱਤੀਸਗੜ੍ਹ ਤੋਂ ਕਾਫੀ ਗਿ ਣਤੀ ਵਿਚ ਕਿਸਾਨ ਆਏ ਹਨ | ਇਸ ਬਾਰਡਰ 'ਤੇ ਹਰਿਆਣਾ, ਪੰਜਾਬ, ਯੂ.ਪੀ ਅਤੇ ਹੋਰਨਾਂ ਰਾਜਾਂ ਦੇ ਕਿਸਾਨ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਨੇ ਦੇਸ਼ ਭਰ 'ਚ ਬੂਟੇ ਲਗਾਉਣ ਲਈ ਮੁਹਿੰਮ ਚਲਾਈ

ਨਵੀਂ ਦਿੱਲੀ 23 ਫਰਵਰੀ (ਬਲਵਿੰਦਰ ਸਿੰਘ ਸੋਢੀ)- ਸੰਤ ਨਿਰੰਕਾਰੀ ਮਿਸ਼ਨ ਵਲੋਂ ਦੇਸ਼ ਭਰ 'ਚ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਮੁਹਿੰਮ ਸ਼ੁਰੂ ਕੀਤੀ ਗਈ | ਜਿਸ ਦੇ ਅਧੀਨ ਦੇਸ਼ ਭਰ ਦੀਆਂ 3 ਹਜ਼ਾਰ ਸ਼ਾਖਾਵਾਂ ਨੇ ਤਕਰੀਬਨ 2 ਲੱਖ ਦੇ ਕਰੀਬ ਬੂਟੇ ਲਗਾਏ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਬਾਲਾ ਸਾਹਿਬ ਵਿਖੇ 7 ਨੂੰ ਸ਼ੁਰੂ ਹੋਏਗਾ 100 ਮਸ਼ੀਨਾਂ ਵਾਲਾ ਡਾਇਲਸਿਸ ਕੇਂਦਰ- ਭੋਗਲ

ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੁਲਦੀਪ ਸਿੰਘ ਭੋਗਲ ਮੁਤਾਬਿਕ 7 ਮਾਰਚ ਨੂੰ ਗੁਰਦੁਆਰਾ ਬਾਲਾ ਸਾਹਿਬ ਵਿਖੇ ਦੇਸ਼ ਦਾ ਪਹਿਲਾ 100 ਮਸ਼ੀਨਾਂ ਵਾਲਾ ਡਾਇਲਸਿਸ ਕੇਂਦਰ ਸ਼ੁਰੂ ਹੋਏਗਾ | ਸ. ਭੋਗਲ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਬੰਧਕਾਂ ਨੇ ਮੁਲਾਜ਼ਮਾਂ ਦਾ ਪ੍ਰੋਵਿਡੈਂਡ ਫੰਡ ਜਮ੍ਹਾਂ ਕਿਉਂ ਨਹੀਂ ਕਰਵਾਇਆ- ਇੰਦਰਮੋਹਨ

ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੈਂਬਰ, ਅਫ਼ਸਰ ਤੇ ਮੁਲਾਜ਼ਮ, ਦਿੱਲੀ ਗੁਰਦੁਆਰਾ ਐਕਟ 1971 ਮੁਤਾਬਿਕ 'ਜਨਤਕ ਸੇਵਕ' ਹਨ, ਜਿਸ ਕਰਕੇ ਉਨ੍ਹਾਂ ਖਿਲਾਫ਼ ਭਿ੍ਸ਼ਟਾਚਾਰ ਵਿਰੋਧੀ ਕਾਨੂੰਨਾਂ ਤਹਿਤ ਸਖਤ ਕਾਰਵਾਈ ...

ਪੂਰੀ ਖ਼ਬਰ »

ਹਰੀ ਨਗਰ ਵਿਖੇ 'ਵਰਲਡ ਕਲਾਸ ਸਕਿੱਲ ਸੈਂਟਰ' ਦਾ ਉਦਘਾਟਨ

ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਦਿੱਲੀ ਸਰਕਾਰ ਨੇ ਸੰਨ ਫਾਊਾਡੇਸ਼ਨ ਦੇ ਸਹਿਯੋਗ ਕੇ ਸਕਿੱਲ ਡਿਵੈਲਪਮੈਂਟ ਕਰਨ ਲਈ 'ਵਰਲਡ ਕਲਾਸ ਸਕਿੱਲ ਸੈਂਟਰ' ਦੀ ਸ਼ੁਰੂਆਤ ਕੀਤੀ | ਇਸ ਸੈਂਟਰ ਦਾ ਉਦਘਾਟਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਆਈ.ਟੀ.ਆਈ. ਜੇਲ੍ਹ ਰੋਡ ...

ਪੂਰੀ ਖ਼ਬਰ »

ਪੰਥਕ ਸੇਵਾ ਦਲ (ਰਜਿ:) ਦੀ ਨਵੇਂ ਅਹੁਦੇਦਾਰ ਤੇ ਕਾਰਜਕਾਰਨੀ ਦਾ ਐਲਾਨ

ਨਵੀਂ ਦਿੱਲੀ, 23 ਫਰਵਰੀ (ਜਗਤਾਰ ਸਿੰਘ)-ਪੰਥਕ ਸੇਵਾ ਦਲ (ਰਜਿ:) ਦੀ ਸੈਂਟਰ ਕੌਂਸਲ, ਕੋਰ ਕਮੇਟੀ ਤੇ ਕਾਰਜਕਾਰਣੀ ਮੈਂਬਰਾਂ ਦੀ ਸਲਾਨਾ ਬੈਠਕ ਦੌਰਾਨ ਪਰਮਜੀਤ ਸਿੰਘ ਨੂੰ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਪਿ੍ਤਪਾਲ ਸਿੰਘ ਨੂੰ ਸਰਪ੍ਰਸਤ, ਕੰਵਲਜੀਤ ਸਿੰਘ ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਨੀਵੀਆਂ ਥਾਵਾਂ ਨੂੰ ਮਿੱਟੀ ਪਾ ਕੇ ਕੀਤਾ ਜਾ ਰਿਹੈ ਪੱਧਰਾ

ਨਵੀਂ ਦਿੱਲੀ, 23 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਪੂਰੀ ਤਰ੍ਹਾਂ ਨਾਲ ਮਾਪਿਆ ਹੋਇਆ ਹੈ ਅਤੇ ਦੋਵੇਂ ਸਟੇਜਾਂ 'ਤੇ ਵੱਖ-ਵੱਖ ਨੇਤਾ ਤੇ ਸਮਰਥਕ ਲਗਾਤਾਰ ਭਾਸ਼ਨ ਦੇ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ | ਕਿਸਾਨਾਂ ਨੇ ਇਸ ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਦੀ ਵੱਖ-ਵੱਖ ਵਰਗਾਂ ਵਲੋਂ ਨਿਖੇਧੀ

ਸ਼ਾਹਕੋਟ, 23 ਫਰਵਰੀ (ਬਾਂਸਲ)-ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦਾ ਵੱਖ-ਵੱਖ ਵਰਗਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੋਦੀ ਸਰਕਾਰ ਤੋਂ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਕੀਤੀ ਗਈ ਹੈ | ਸੋਸ਼ਲ ਇੰਪਾਵਰਮੈਂਟ ਐਂਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX