ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਨੇ ਫ਼ੋਨ 'ਤੇ ਸਿਰਫ਼ ਆਪਣੇ ਮਨ ਕੀ ਬਾਤ ਕੀਤੀ, ਸਾਡੀ ਇਕ ਨਹੀਂ ਸੁਣੀ - ਝਾਰਖੰਡ ਦੇ ਮੁੱਖ ਮੰਤਰੀ ਨੇ ਮੋਦੀ 'ਤੇ ਕੱਸਿਆ ਜ਼ੋਰਦਾਰ ਤੰਜ
. . .  35 minutes ago
ਰਾਂਚੀ, 7 ਮਈ - ਕੋਰੋਨਾ ਦੀ ਦੇਸ਼ ਵਿਚ ਪ੍ਰਚੰਡ ਹੋਈ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ...
ਕੋਰੋਨਾ ਕਾਰਨ ਇਕ ਹੋਰ ਭਾਜਪਾ ਵਿਧਾਇਕ ਦੀ ਮੌਤ
. . .  about 1 hour ago
ਲਖਨਊ, 7 ਮਈ - ਯੋਗੀ ਸਰਕਾਰ ਚਾਹੇ ਕੁਝ ਕਹੇ ਪਰ ਉਤਰ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਇਸ ਦੀ ਚਪੇਟ ਵਿਚ ਆ ਕੇ ਇਕ ਹੋਰ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਮੌਤ ਹੋ ਗਈ। ਰਾਏਬਰੇਲੀ ਦੇ ਸਲੋਨ ਤੋਂ ਭਾਜਪਾ...
ਆਸਾਮ 'ਚ ਲੱਗੇ ਭੁਚਾਲ ਦੇ ਝਟਕੇ
. . .  59 minutes ago
ਗੁਹਾਟੀ, 7 ਮਈ - ਆਸਾਮ 'ਚ ਅੱਜ ਹਲਕੇ ਭੁਚਾਲ ਦੇ ਝਟਕੇ ਲੱਗੇ। ਆਸਾਮ ਦੇ ਮਾਰੀਗਾਓਂ 'ਚ 2.8 ਦੀ ਤੀਬਰਤਾ ਨਾਲ ਭੁਚਾਲ ਦੇ ਝਟਕੇ ...
ਅੱਜ ਦਾ ਵਿਚਾਰ
. . .  about 1 hour ago
ਫਾਈਜ਼ਰ ਅਤੇ ਬਾਇਓਨਟੈਕ ਮੁਫਤ ਓਲੰਪਿਕ ਅਥਲੀਟਾਂ ਨੂੰ ਲਗਾਏਗੀ ਟੀਕੇ
. . .  1 day ago
ਨਵੀਂ ਦਿੱਲੀ, 06 ਮਈ - ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਕਿਹਾ ਕਿ ਟੀਕਾ ਨਿਰਮਾਣ ਕੰਪਨੀ ਫਾਈਜ਼ਰ ਅਤੇ ਬਾਇਓਨਟੈਕ ਟੋਕਿਓ ਓਲੰਪਿਕ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ ਟੀਕੇ ਲਗਾਏਗੀ...
ਤਰਨਤਾਰਨ ਸ਼ਹਿਰ ਵਿਚ ਕੱਲ੍ਹ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ
. . .  1 day ago
ਤਰਨਤਾਰਨ , 6 ਮਈ ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਪਾਬੰਦੀਆਂ ਦੌਰਾਨ ਸ਼ੁੱਕਰਵਾਰ ਨੂੰ ਤਜਰਬੇ ਦੇ ਤੌਰ ‘ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਖੁੱਲਣੀਆਂ ...
ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਹੋਰ ਕਿਸਾਨ ਰਿਹਾਅ
. . .  1 day ago
ਸ੍ਰੀ ਮੁਕਤਸਰ ਸਾਹਿਬ , 6 ਮਈ {ਰਣਜੀਤ ਸਿੰਘ ਢਿੱਲੋਂ}-ਮਲੋਟ ਵਿਖੇ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਕਰਨ ਅਤੇ ਨੰਗਾ ਕਰਨ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਤਿੰਨ ...
ਸੁਲਤਾਨਪੁਰ ਲੋਧੀ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕੀਤਾ ਘੋਸ਼ਿਤ
. . .  1 day ago
ਸੁਲਤਾਨਪੁਰ ਲੋਧੀ , 6 ਮਈ {ਲਾਡੀ, ਹੈਪੀ ,ਥਿੰਦ}-ਕਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਦੋ ਮੁਹੱਲੇ ਅਰੋੜਾ ਰਸਤਾ ਅਤੇ ਜੈਨੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ...
ਵਰਲਡ ਫਾਈਨੈਂਸ਼ਲ ਗਰੁੱਪ ਅਸੋਸੀਏਟਸ ਨੇ 42 ਲੱਖ ਰੁਪਈਆ ਯੂਨਾਈਟਿਡ ਸਿੱਖਸ ਨੂੰ ਦਿੱਤਾ ਦਾਨ
. . .  1 day ago
ਮੁਹਾਲੀ , 6 ਮਈ -ਭਾਰਤ ਵਿਚ ਕੋਰੋਨਾ ਦਾ ਕਹਿਰ ਅੱਜ ਕੱਲ ਸਿਖਰਾਂ ‘ਤੇ ਹੈ ।ਯੂਨਾਈਟਿਡ ਸਿੱਖਸ ਸੰਸਥਾ ਦੇ ਸੇਵਾਦਾਰ ਦਿੱਲੀ, ਬੰਗਲੌਰ ਅਤੇ ਪੰਜਾਬ ਵਿਚ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ। ਲੋੜਵੰਦਾਂ ਨੂੰ ਆਕਸੀਜਨ ...
ਅਸੀਂ ਆਪਣੀ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ - ਦੀਪ ਸਿੱਧੂ
. . .  1 day ago
ਦਬਾਅ ਦੇ ਚੱਲਦਿਆਂ ਕਾਰਜਕਾਰੀ ਐਸ. ਐਮ. ਓ. ਵਲੋਂ ਅਸਤੀਫ਼ਾ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ: ਸੂਸ਼ਾਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ...
ਸਾਰਿਆਂ ਦੀਆਂ ਅਰਦਾਸਾਂ ਸਦਕਾ ਹੀ ਜੇਲ੍ਹ ਤੋਂ ਬਾਹਰ ਆ ਸਕਿਆ-ਦੀਪ ਸਿੱਧੂ
. . .  1 day ago
ਔਖੇ ਸਮੇਂ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕੀਤਾ ਧੰਨਵਾਦ
. . .  1 day ago
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਦੀਪ ਸਿੱਧੂ ਪਹਿਲੀ ਵਾਰ ਹੋਇਆ ਸੋਸ਼ਲ ਮੀਡੀਆ 'ਤੇ ਲਾਈਵ
. . .  1 day ago
ਬੰਗਾ ਲਾਗੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ
. . .  1 day ago
ਬੰਗਾ ,6 ਮਈ (ਜਸਬੀਰ ਸਿੰਘ ਨੂਰਪੁਰ )- ਬੰਗਾ ਲਾਗੇ ਪਿੰਡ ਸ਼ੁਕਾਰਾਂ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ...
ਮਾਨਸਾ ਜ਼ਿਲੇ ’ਚ ਕੋਰੋਨਾ ਨਾਲ 5 ਮੌਤਾਂ , 533 ਨਵੇਂ ਕੇਸ
. . .  1 day ago
ਮਾਨਸਾ, 6 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ। ਇਸ ਵਾਇਰਸ ਨੇ ਅੱਜ ਜ਼ਿਲੇ ਦੇ 5 ਲੋਕਾਂ ਦੀ ਜਾਨ ਲੈ ਲਈ ਹੈ। ਮ੍ਰਿਤਕਾਂ ’ਚ 40 ਤੇ 41 ਸਾਲ ਦੇ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਧਮਾਕਾ, 10 ਮੌਤਾਂ, 286 ਨਵੇਂ ਪਾਜ਼ੀਟਿਵ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ 4 ਮਰੀਜ਼ ਸ੍ਰੀ ਮੁਕਤਸਰ ...
ਸ਼ਹੀਦ ਫੌਜੀ ਜਵਾਨ ਦੀ ਅੰਤਿਮ ਅਰਦਾਸ ਮੌਕੇ ਐਸ.ਡੀ.ਐਮ. ਨੇ ਪਰਿਵਾਰ ਨੂੰ 5 ਲੱਖ ਦਾ ਚੈੱਕ ਸੌਂਪਿਆ
. . .  1 day ago
ਬੁਢਲਾਡਾ, 6 ਮਈ (ਸਵਰਨ ਸਿੰਘ ਰਾਹੀ) ਪਿਛਲੇ ਦਿਨੀਂ ਲੇਹ ਲਦਾਖ ਦੇ ਸਿਆਚਿਨ ਖੇਤਰ ਚ ਗਲੇਸ਼ੀਅਰ ਪਿਘਲਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਹਾਕਮਵਾਲਾ ਦੇ ਸਿਪਾਹੀ ਪ੍ਰਭਜੀਤ ਸਿੰਘ ਨਮਿਤ ਅੰਤਿਮ ਅਰਦਾਸ ...
ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬੱਤ ਦਾ ਭਲਾ ਟਰੱਸਟ
. . .  1 day ago
ਅਜਨਾਲਾ,6 ਮਈ (ਗੁਰਪ੍ਰੀਤ ਸਿੰਘ ਢਿਲੋਂ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ...
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ, 109 ਮਾਮਲੇ ਹੋਰ ਆਏ ਸਾਹਮਣੇ
. . .  1 day ago
ਮੋਗਾ ,6 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਕੋਰੋਨਾ ਨੇ ਇਕ ਹੋਰ ਜੀਵਨ ਨੂੰ ਆਪਣੀ ਲਪੇਟ ਵਿਚ ਲੈ...
ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ , 507 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 6 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਹੁਣ ਤੱਕ ਦਾ ਕੋਰੋਨਾ ਦਾ ਸਭ ਤੋਂ ਵੱਡਾ ਧਮਾਕਾ ਅੱਜ ਵੇਖਣ ਨੂੰ ਮਿਲਿਆ ਇਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ...
ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ
. . .  1 day ago
ਚੰਡੀਗੜ੍ਹ , 6 ਮਈ - ਪੰਜਾਬ ਸਰਕਾਰ ਨੇ ਦੋ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ,ਤਾਂ ਜੋ ਵਿਅਕਤੀਆਂ ਨੂੰ ਅਤੇ ਸੰਗਠਨਾਂ ਨੂੰ ਵਿਦੇਸ਼ਾਂ ਤੋਂ ਰਾਜ ਵਿਚ ਆਯਾਤ ਕੀਤੇ ਜਾਣ ਵਾਲੇ ...
730 ਐਮ. ਟੀ. ਆਕਸੀਜਨ ਭੇਜਣ 'ਤੇ ਮੈਂ ਕੇਂਦਰ ਦਾ ਧੰਨਵਾਦ ਕਰਦਾ ਹਾਂ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ , 6 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੱਸਿਆ ਗਿਆ ਕਿ, ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਪਹਿਲੀ ਵਾਰ 730 ਐਮ. ਟੀ. ਆਕਸੀਜਨ ਭੇਜੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਤਰੀਆਂ ਨਾਲ ਕੋਵਿਡ -19 ਸਥਿਤੀ ਨੂੰ ਲੈਕੇ ਹੋਈ ਬੈਠਕ , ਦਿੱਤੇ ਨਿਰਦੇਸ਼
. . .  1 day ago
ਨਵੀਂ ਦਿੱਲੀ , 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿਚ ਕੋਵਿਡ19 ਦੀ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸਾਹਮਣੇ ਵੱਖ-ਵੱਖ ਰਾਜਾਂ ਵਿਚ ਕੋਰੋਨਾ ਫੈਲਣ ਦੀ...
ਥਾਣਾ ਲੋਪੋਕੇ ਦੀ ਪੁਲਿਸ ਵਲੋ ਇਕ ਕਿੱਲੋ ਅਫ਼ੀਮ ਸਮੇਤ ਇਕ ਤਸਕਰ ਕਾਬੂ
. . .  1 day ago
ਲੋਪੋਕੇ, 6 ਮਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਐੱਸ. ਪੀ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਜਲੰਧਰ

ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲੇ ਮੈਡੀਕਲ ਨਸ਼ੇ ਦੀ ਸਪਲਾਈ ਹੋਣ ਲੱਗੀ ਘਰ-ਘਰ

ਐੱਮ.ਐੱਸ. ਲੋਹੀਆ
ਜਲੰਧਰ, 23 ਫਰਵਰੀ - ਪਹਿਲਾਂ ਕਈ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਵਿਕਣ ਵਾਲੀਆਂ ਪਾਬੰਦੀਸ਼ੁਦਾ ਦਰਦ ਨਿਵਾਰਕ ਦਵਾਈਆਂ, ਜਿਨ੍ਹਾਂ ਨੂੰ ਅਕਸਰ ਲੋਕ ਨਸ਼ੇ ਦੀ ਪੂਰਤੀ ਲਈ ਵੀ ਇਸਤੇਮਾਲ ਕਰਦੇ ਹਨ | ਉਹ ਹੁਣ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਵਿਕਣ ਦੀ ਬਜਾਏ ਲੋਕਾਂ ਦੇ ਘਰੋ-ਘਰੀਂ ਪਹੁੰਚ ਰਹੀਆਂ ਹਨ | ਇਸ ਸਬੰਧੀ ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਢੰਗ ਨਾਲ ਦਿੱਲੀ, ਯੂ.ਪੀ. ਜਾਂ ਹੋਰ ਦੂਸਰੇ ਸੂਬਿਆਂ ਤੋਂ ਪਾਬੰਦੀਸ਼ੁਦਾ ਦਰਦ ਨਿਵਾਰਕ ਦਵਾਈਆਂ ਲਿਆ ਕੇ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਵੇਚ ਦਿੰਦੇ ਸਨ, ਜਿੱਥੋਂ ਅੱਗੇ ਇਹ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਸੀ | ਪਰ ਪੁਲਿਸ ਦੀ ਸਹਾਇਤਾ ਨਾਲ ਸਿਹਤ ਵਿਭਾਗ ਵਲੋਂ ਕੀਤੀਆਂ ਗਈਆਂ ਲਗਾਤਾਰ ਕਾਰਵਾਈਆਂ ਤੋਂ ਬਾਅਦ ਨਸ਼ੇ ਲਈ ਦਵਾਈਆਂ ਦੀ ਸਪਲਾਈ ਕਰਨ ਵਾਲਿਆਂ ਨੇ ਵੀ ਆਪਣੀ ਰਣਨੀਤੀ 'ਚ ਬਦਲਾਅ ਲਿਆਂਦਾ ਹੈ | ਹੁਣ ਪਹਿਲਾਂ ਦੀ ਤਰ੍ਹਾਂ ਦੂਸਰੇ ਸੂਬਿਆਂ 'ਚੋਂ ਲਿਆਂਦੀਆਂ ਨਸ਼ੇ ਲਈ ਵਰਤੀਆਂ ਜਾਂਦੀਆਂ ਗੋਲੀਆਂ, ਕੈਪਸੂਲ ਆਦਿ ਸ਼ਹਿਰ ਦੇ ਅੰਦਰ ਆਉਣ ਤੋਂ ਪਹਿਲਾਂ ਹੀ ਛੋਟੇ ਵਾਹਨਾਂ ਜਾਂ ਦੋਪਹੀਆ ਵਾਹਨਾਂ ਜ਼ਰੀਏ ਲੋਕਾਂ ਦੇ ਘਰੋ-ਘਰੀਂ ਪਹੁੰਚ ਜਾਂਦੇ ਹਨ | ਪ੍ਰਸ਼ਾਸਨ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਇਹ ਮੈਡੀਕਲ ਨਸ਼ਾ ਤੱਸਕਰ ਕਈ ਵਾਰ ਇਨ੍ਹਾਂ ਦਵਾਈਆਂ ਦੇ ਜਾਅਲੀ ਬਿੱਲ ਵੀ ਕੋਲ ਰੱਖਦੇ ਹਨ | ਥੋੜ੍ਹੀ ਮਾਤਰਾ 'ਚ ਕੈਪਸੂਲ ਗੋਲੀਆਂ ਹੋਣ ਅਤੇ ਉਸ ਦਾ ਬਿੱਲ ਵੀ ਕੋਲ ਹੋਣ ਕਰਕੇ ਤੱਸਕਰਾਂ 'ਤੇ ਕਾਰਵਾਈ ਦਾ ਖ਼ਤਰਾ ਘੱਟ ਹੁੰਦਾ ਹੈ | ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਕੁ ਐਂਬੂਲੈਂਸਾਂ ਵਾਲੇ ਵੀ ਆਪਣੇ ਕੋਲ ਦਰਦ ਨਿਵਾਰਕ ਦਵਾਈਆਂ ਰੱਖਦੇ ਹਨ, ਜਿਨ੍ਹਾਂ ਨੂੰ ਉਹ ਭਾਰੀ ਮੁਨਾਫ਼ੇ 'ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਸਪਲਾਈ ਕਰਦੇ ਹਨ | ਦਵਾਈਆਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਕਈ ਕੈਮਿਸਟ ਹਾਲੇ ਵੀ ਪਾਬੰਦੀਸ਼ੁਦਾ ਦਰਦ ਨਿਵਾਰਕ ਦਵਾਈਆਂ ਦਾ ਧੰਦਾ ਕਰ ਰਹੇ ਹਨ | ਪਰ ਅਜਿਹੇ ਕੈਮਿਸਟ ਦਵਾਈ ਦੀ ਸਪਲਾਈ ਆਪਣੀ ਦੁਕਾਨ 'ਤੇ ਨਾ ਦੇ ਕੇ ਮੰਗ ਕਰਨ ਵਾਲੇ ਵਿਅਕਤੀ ਨੂੰ ਕਿਸੇ ਅਜਿਹੀ ਜਗ੍ਹਾ 'ਤੇ ਬੁਲਾਉਂਦੇ ਹਨ, ਜਿੱਥੇ ਉਹ ਇਸ ਗੱਲ ਦਾ ਯਕੀਨ ਕਰ ਲੈਣ ਕੇ ਸਪਲਾਈ ਲੈਣ ਵਾਲਾ ਵਿਅਕਤੀ ਇਕੱਲਾ ਹੈ ਅਤੇ ਦਵਾਈਆਂ ਉਸ ਦੇ ਸਪੁਰਦ ਕਰਨ 'ਚ ਕਿਸੇ ਕਿਸਮ ਦੀ ਕੋਈ ਕਾਰਵਾਈ ਦਾ ਖ਼ਤਰਾ ਨਹੀਂ ਹੈ | ਫਿਰ ਕਿਸੇ ਖਾਸ ਵਿਅਕਤੀ ਜ਼ਰੀਏ ਮੰਗ ਕਰਨ ਵਾਲੇ ਤੱਕ ਦਵਾਈਆਂ ਪਹੁੰਚਾ ਦਿੱਤੀਆਂ ਜਾਂਦੀਆਂ ਹਨ | ਇਸ ਤਰ੍ਹਾਂ ਹਾਲੇ ਵੀ ਧੜ੍ਹੱਲੇ ਨਾਲ ਘਰੋ-ਘਰੀਂ ਮੈਡੀਕਲ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ |

ਮੇਅਰ-ਅਫ਼ਸਰਸ਼ਾਹੀ ਟਕਰਾਅ ਨਾਲ ਨਿਗਮ ਦੇ ਕੰਮਕਾਜ ਹੋਣ ਲੱਗੇ ਪ੍ਰਭਾਵਿਤ

ਜਲੰਧਰ, 23 ਫਰਵਰੀ (ਸ਼ਿਵ ਸ਼ਰਮਾ)- 59 ਇਸ਼ਤਿਹਾਰੀ ਬੋਰਡਾਂ ਦੇ ਠੇਕੇ ਦੇ ਮਾਮਲੇ ਵਿਚ ਮੇਅਰ ਜਗਦੀਸ਼ ਰਾਜਾ ਤੇ ਅਫ਼ਸਰਸ਼ਾਹੀ ਵਿਚ ਟਕਰਾਅ ਦਾ ਮਾਮਲਾ ਕਾਂਗਰਸੀ ਹਾਈਕਮਾਨ ਦੇ ਦਰਬਾਰ ਵਿਚ ਪੁੱਜ ਗਿਆ ਦੱਸਿਆ ਜਾ ਰਿਹਾ ਹੈ | ਮੇਅਰ ਜਗਦੀਸ਼ ਰਾਜਾ ਨਿਗਮ ਹਾਊਸ ਦੀ ਮੀਟਿੰਗ ...

ਪੂਰੀ ਖ਼ਬਰ »

ਸਦਰ ਪੁਲਿਸ ਵਲੋਂ 90 ਲੀਟਰ ਲਾਹਣ ਬਰਾਮਦ

ਨਕੋਦਰ, 23 ਫ਼ਰਵਰੀ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਇਕ ਬੇਆਬਾਦ ਪਲਾਟ 'ਚੋਂ ਲਾਹਣ ਬਰਾਮਦ ਕਰ ਕੇ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ | ਸਦਰ ਥਾਣਾ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਜੱਸਾ ਪੁੱਤਰ ਸੁਲੱਖਣ ਸਿੰਘ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜਲੰਧਰ, 23 ਫਰਵਰੀ (ਚੰਦੀਪ ਭੱਲਾ)-ਜੇ.ਐੱਮ.ਆਈ.ਸੀ. ਹਰਸ਼ਬੀਰ ਸੰਧੂ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਚਰਨ ਸਿੰਘ ਵਾਸੀ ਬੂਟ ਪਿੰਡ, ਕਪੂਰਥਲਾ ਨੂੰ 2 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਖਿਲਾਫ ਮਿਤੀ 9 ਅਗਸਤ 2018 ਨੂੰ ਥਾਣਾ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਮੌਕੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਕਾਲਜਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਜਲੰਧਰ 23 ਫਰਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੇ ਸਬੰਧ ਵਿਚ 26 ਫਰਵਰੀ ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸ਼ਹਿਰ ਵਿਚ ਆਵਾਜਾਈ ...

ਪੂਰੀ ਖ਼ਬਰ »

150 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਸ਼ਾਹਕੋਟ, 23 ਫਰਵਰੀ (ਸੁਖਦੀਪ ਸਿੰਘ, ਬਾਂਸਲ, ਸਚਦੇਵਾ)-ਡੀ.ਐੱਸ.ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਤਲਵੰਡੀ ਸੰਘੇੜਾ ਚੌਂਕੀ ਦੀ ਪੁਲਿਸ ਨੇ 150 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰੀ-ਪੁਲਿਸ ਕਮਿਸ਼ਨਰ

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਪਣੀਆਂ ਕੀਮਤੀ ਜਾਨਾਂ ਬਚਾਉਣ ਲਈ ਕੋਵਿਡ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ | ਸ. ਭੁੱਲਰ ਨੇ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 35 ਮਰੀਜ਼ ਮਿਲਣ ਨਾਲ ਗਿਣਤੀ 21321 ਹੋਈ

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ 35 ਹੋਰ ਮਿਲਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 21321 ਹੋ ਗਈ ਹੈ | ਇਸ ਦੇ ਨਾਲ ਹੀ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾ ਕੇ ਸਿਹਤਯਾਬ ਹੋਣ ਵਾਲੇ 25 ਵਿਅਕਤੀਆਂ ਨੂੰ ਅੱਜ ਛੁੱਟੀ ਮਿਲ ਜਾਣ ...

ਪੂਰੀ ਖ਼ਬਰ »

ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਖ਼ਿਲਾਫ਼ ਪੁਲਿਸ ਨਹੀਂ ਕਰ ਰਹੀ ਕਾਰਵਾਈ

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਕਾਲੀ ਸੜਕ, ਲੰਮਾ ਪਿੰਡ ਦੇ ਰਹਿਣ ਵਾਲੇ ਅਰਜੁਨ ਦੇਵ ਪੁੱਤਰ ਜਗਤਰਾਮ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਕਾਰਵਾਈ ਨਹੀਂ ਕਰ ਰਹੀ | ...

ਪੂਰੀ ਖ਼ਬਰ »

ਕਰਾਰ ਖਾਂ ਮੁਹੱਲੇ ਵਿਚ ਪਾਣੀ ਵਾਲੀਆਂ ਪਾਇਪਾਂ ਪਾਉਣ ਦਾ ਕੰਮ ਸ਼ੁਰੂ

ਜਲੰਧਰ, 23 ਫਰਵਰੀ (ਸ਼ਿਵ)-ਵਾਰਡ ਨੰਬਰ 66 ਵਿਚ ਪੈਂਦੇ ਮੁਹੱਲਾ ਕਰਾਰ ਖਾਂ ਵਿਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦੇ ਕੰਮ ਦਾ ਉਦਘਾਟਨ ਇਲਾਕਾ ਵਾਸੀਆਂ ਵੱਲੋਂ ਕਰਵਾਇਆ ਗਿਆ | ਇਸ ਇਲਾਕੇ ਵਿਚ ਮਹਿਲਾਵਾਂ ਰੋਜ਼ ਹੀ ਸੰਤਾਂ ਦੇ ਗੁਰਦੁਆਰਾ ਤੋਂ ਕਰਦੀ 15 ਸਾਲ ਤੋਂ ਹਰ ਰੋਜ਼ ...

ਪੂਰੀ ਖ਼ਬਰ »

ਅਲੀ ਮੁਹੱਲੇ 'ਚ ਇਕ ਦਰਜਨ ਤੋਂ ਵੱਧ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਕੀਤਾ ਚੋਰੀ

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਸਥਾਨਕ ਅਲੀ ਮੁਹੱਲਾ ਤੇ ਇਸ ਦੇ ਨਾਲ ਲਗਦੇ ਇਲਾਕੇ 'ਚ ਖੜ੍ਹੀਆਂ ਕਾਰਾਂ ਦੇ ਬੀਤੀ ਰਾਤ ਕਿਸੇ ਨੇ ਸ਼ੀਸ਼ੇ ਤੋੜ ਦਿੱਤੇ ਤੇ ਕੁਝ ਕਾਰਾਂ 'ਚੋਂ ਸਾਮਾਨ ਵੀ ਚੋਰੀ ਕਰ ਲਿਆ | ਇਸ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ...

ਪੂਰੀ ਖ਼ਬਰ »

ਸੀ. ਟੀ. ਇੰਸਟੀਚਿਊਟ ਨੇ ਲਗਾਇਆ ਕਾਨੂੰਨੀ ਜਾਗਰੂਕਤਾ ਕੈਂਪ

ਜਲੰਧਰ, 23 ਫ਼ਰਵਰੀ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀ.ਐੱਲ.ਐੱਸ.ਏ) ਜਲੰਧਰ ਦੇ ਸਹਿਯੋਗ ਨਾਲ ਸੀ. ਟੀ. ਇੰਸਟੀਚਿਊਟ ਦੇ ਸਕੂਲ ਆਫ਼ ਲਾਅ ਨੇ ਸਥਾਨਕ ਪਿੰਡ ਖੇੜਾ ਜਮਸ਼ੇਰ ਖ਼ਾਸ ਵਿਖੇ ਸਥਾਨਕ ਕਾਨੂੰਨੀ ਸਲਾਹ ਦੀ ਮੰਗ ਕਰਨ ਵਾਲੇ ਲੋਕਾਂ ਲਈ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ, ਦੋ ਹੋਰ ਬਰੀ

ਜਲੰਧਰ, 23 ਫਰਵਰੀ (ਚੰਦੀਪ ਭੱਲਾ)-ਜੇ.ਐੱਮ.ਆਈ.ਸੀ. ਕਪਿਲ ਅਗਰਵਾਲ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਨਪ੍ਰੀਤ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਗੁਰਬਖਸ਼ ਨਗਰ, ਲੁਧਿਆਣਾ ਨੂੰ 1 ਸਾਲ 1 ਮਹੀਨਾ ਤੇ 26 ਦਿਨ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ...

ਪੂਰੀ ਖ਼ਬਰ »

ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਵਲੋਂ ਵਿਸ਼ੇਸ਼ ਸਫਲਤਾ ਲਈ ਡਾ. ਨਰਿੰਦਰਜੀਤ ਕੌਰ ਦਾ ਸਨਮਾਨ

ਜਲੰਧਰ, 23 ਫ਼ਰਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੈਮਿਸਟਰੀ ਵਿਚ ਅਸਿਸਟੈਂਟ ਪ੍ਰੋਫੈਸਰ ਡਾ. ਨਰਿੰਦਰਜੀਤ ਕੌਰ ਨੂੰ ਉਨ੍ਹਾਂ ਦੀ ਪੁਸਤਕ ਪ੍ਰਕਾਸ਼ਿਤ ...

ਪੂਰੀ ਖ਼ਬਰ »

ਇਨਫੋਰਸਮੈਂਟ ਵਿੰਗ ਜਲੰਧਰ ਦੀ ਟੀਮ ਨੇ ਲੁਧਿਆਣਾ 'ਚ ਫੜੀ ਬਿਜਲੀ ਚੋਰੀ- 27 ਲੱਖ ਜੁਰਮਾਨਾ

ਜਲੰਧਰ, 23 ਫਰਵਰੀ (ਸ਼ਿਵ)-ਪਾਵਰਕਾਮ ਦੀ ਇਨਫੋਰਸਮੈਂਟ ਵਿੰਗ ਦੇ ਸੀਨੀਅਰ ਐਕਸੀਅਨ ਦੀ ਅਗਵਾਈ ਵਿਚ ਫੋਕਲ ਪੁਆਇੰਟ ਲੁਧਿਆਣਾ ਵਿਚ ਇਕ ਫ਼ੈਕਟਰੀ ਵਿਚ ਛਾਪਾ ਮਾਰ ਕੇ ਬਿਜਲੀ ਚੋਰੀ ਕਰਨ ਦਾ ਮਾਮਲਾ ਫੜਿਆ ਹੈ | ਸਨਅਤੀ ਇਕਾਈ ਨੂੰ 27 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ | ...

ਪੂਰੀ ਖ਼ਬਰ »

ਜਸਕਰਨ ਸਿੰਘ ਦੀ ਅਗਵਾਈ ਹੇਠ 5 ਮੈਂਬਰੀ ਜਥਾ ਜਲੰਧਰ ਪੁੱਜਾ

ਜਲੰਧਰ, 23 ਫਰਵਰੀ (ਜਸਪਾਲ ਸਿੰਘ)-ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖਾਤਮੇ ਨੂੰ ਲੈ ਕੇ ਅਤੇ ਕੇਂਦਰ ਸਰਕਾਰ ਦੀਆਂ ਗੁਪਤ ਏਜੰਸੀਆਂ ਵਲੋਂ ਧੱਕੇ ਨਾਲ ਕਿਸਾਨਾਂ ਨੂੰ ਜੇਲ੍ਹਾਂ ਵਿਚ ਝੂਠੇ ਕੇਸ ਪਾ ਕੇ ਡੱਕੇ ਜਾਣ ਦੇ ਖਿਲਾਫ ਕਿਸਾਨ ਯੂਨੀਅਨ ਦੇ ...

ਪੂਰੀ ਖ਼ਬਰ »

ਹੋਟਲ 'ਚ ਪ੍ਰੇਮਿਕਾ ਨੂੰ ਲੈ ਕੇ ਗਏ ਪਤੀ ਦੇ ਪਿੱਛੇ ਪਹੁੰਚ ਗਈ ਪਤਨੀ, ਹੰਗਾਮਾ

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਸਥਾਨਕ ਮਿਲਾਪ ਚੌਕ ਨੇੜੇ ਇਕ ਹੋਟਲ ਦੇ ਬਾਹਰ ਉਸ ਵਕਤ ਹੰਗਾਮਾ ਹੋ ਗਿਆ, ਜਦੋਂ ਹੋਟਲ 'ਚ ਆਪਣੀ ਪ੍ਰੇਮਿਕਾ ਦੇ ਨਾਲ ਆਏ ਇਕ ਵਿਅਕਤੀ ਦੇ ਪਿੱਛੇ ਹੀ ਉਸ ਦੀ ਪਤਨੀ ਵੀ ਪਹੁੰਚ ਗਈ | ਹੰਗਾਮਾ ਕਰ ਰਹੀ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਜਿਸ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਜਲੰਧਰ, 23 ਫਰਵਰੀ (ਐੱਮ. ਐੱਸ. ਲੋਹੀਆ)-ਮੁਹੱਲਾ ਦਿਲਬਾਗ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਨੌਜਵਾਨ ਦੀ ਕਮਰੇ ਦੀ ਛੱਤ ਦੇ ਗਾਡਰ ਨਾਲ ਲਟਕਦੀ ਲਾਸ਼ ਮਿਲੀ ਹੈ | ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੇ ਥਾਣ ਬਸਤੀ ਬਾਵਾ ਖੇਲ ਦੇ ਏ.ਐੱਸ.ਆਈ. ਪ੍ਰੇਮ ਪਾਲ ਨੇ ਜਾਂਚ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਏ ਮੰਦਬੁੱਧੀ ਵਿਅਕਤੀ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 23 ਫਰਵਰੀ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਸੁੱਚੀ ਪਿੰਡ ਇੰਡੀਅਨ ਆਇਲ ਡੀਪੂ ਦੇ ਨੇੜੇ ਮੰਗਲਵਾਰ ਸਵੇਰ ਸਮੇਂ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੰਦਬੁੱਧੀ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਮੌਕੇ 'ਤੇ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ 7 ਸਾਲ ਦੀ ਕੈਦ

ਜਲੰਧਰ, 23 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਾਹੁਲ ਗਿੱਲ ਪੁੱਤਰ ਤਿਲਕ ਰਾਜ ਵਾਸੀ ਰਿਸ਼ੀ ਨਗਰ, ਜਲੰਧਰ ਨੂੰ 7 ਸਾਲ ਦੀ ਕੈਦ ਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ...

ਪੂਰੀ ਖ਼ਬਰ »

ਇੰਡੀਅਨ ਚਾਈਲਡ ਵੈੱਲਫ਼ੇਅਰ ਕੌ ਾਸਲ ਵਲੋਂ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣ

ਜਲੰਧਰ, 23 ਫਰਵਰੀ (ਅ.ਬ.)-ਪਿਛਲੇ ਸਾਲ ਲੁੱਟ ਖੋਹ ਦੀ ਵਾਰਦਾਤ ਨੂੰ ਅਸਫ਼ਲ ਬਣਾਉਣ ਲਈ 15 ਸਾਲਾ ਕੁਸੁਮ ਦੀ ਬਹਾਦਰੀ ਨੂੰ ਮਾਨਤਾ ਦੇਣ ਲਈ ਇੰਡੀਅਨ ਚਾਈਲਡ ਵੈੱਲਫੇਅਰ ਕੌਂਸਲ ਵਲੋਂ ਕੌਮੀ ਬਹਾਦਰੀ ਐਵਾਰਡ ਲਈ ਕੁਸੁਮ ਨੂੰ ਚੁਣਿਆ ਗਿਆ ਹੈ | ਇਸ ਵਿਲੱਖਣ ਕੌਮੀ ਬਹਾਦਰੀ ...

ਪੂਰੀ ਖ਼ਬਰ »

ਐੱਸ. ਸੀ. ਵਿਦਿਆਰਥੀਆਂ ਨਾਲ ਹੋਏ ਧੱਕੇ ਦੀ ਮੁੱਖ ਮੰਤਰੀ ਨੂੰ ਸ਼ਿਕਾਇਤ

ਜਲੰਧਰ, 23 ਫਰਵਰੀ (ਸ਼ਿਵ)-ਭਾਜਯੂਮੋ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਸਰੀਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਪੰਜਾਬ ਦੇ ਲੱਖਾਂ ਐੱਸ.ਸੀ. ਐੱਸ. ਟੀ. ਵਿਦਿਆਰਥੀ ਬੱਚਿਆਂ ਨੂੰ 2017 ਤੋਂ ਪੰਜਾਬ ਸਰਕਾਰ ਦੀ ਗ਼ਲਤੀ ਨਾਲ ਡਿਗਰੀ ਲੈਣ ਵਿਚ ਹੋ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਏ.ਐੱਸ.ਆਈ. ਸਤਨਾਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਲਾਂਬੜਾ, 23 ਫਰਵਰੀ (ਪਰਮੀਤ ਗੁਪਤਾ)-ਕਮਿਸ਼ਨਰੇਟ ਪੁਲਸ ਜਲੰਧਰ ਅਧੀਨ ਪੈਂਦੇ ਥਾਣਾ ਸਦਰ ਵਿੱਚ ਬਤੌਰ ਏ. ਐੱਸ. ਆਈ. ਡਿਊਟੀ ਨਿਭਾ ਰਹੇ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਹਮੀਰੀ ਖੇੜਾ ਜਿਨ੍ਹਾਂ ਦਾ ਬੀਤੇ ਕੱਲ੍ਹ ਪ੍ਰਤਾਪਪੁਰਾ ਜਮਸ਼ੇਰ ਲਿੰਕ ਸੜਕ 'ਤੇ ਹਾਦਸੇ ...

ਪੂਰੀ ਖ਼ਬਰ »

ਹਾਕੀ ਅਕੈਡਮੀਆਂ ਦੇ ਚੋਣ ਟ੍ਰਾਇਲਾਂ ਲਈ 4 ਸਿਲੈਕਟਰ ਨਿਯੁਕਤ

ਜਲੰਧਰ, 23 ਫਰਵਰੀ (ਸਾਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਹਾਕੀ ਅਕੈਡਮੀਆਂ ਦੇ ਚੋਣ ਟ੍ਰਾਇਲ ਜੋ 24 ਤੇ 25 ਫਰਵਰੀ 2021 ਨੂੰ ਪੀ.ਏ.ਪੀ. ਕੈਂਪਸ ਦੇ ਹਾਕੀ ਸਟੇਡੀਅਮ ਜਲੰਧਰ ਵਿਖੇ ਸਵੇਰੇ 8 ਵਜੇ ਕਰਵਾਏ ਜਾ ਰਹੇ ਹਨ ...

ਪੂਰੀ ਖ਼ਬਰ »

ਲਾਪ੍ਰਵਾਹੀ ਕਾਰਨ ਰਾਹਗੀਰ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ

ਜਲੰਧਰ, 23 ਫਰਵਰੀ (ਹਰਵਿੰਦਰ ਸਿੰਘ ਫੁੱਲ)-ਅੱਜ ਯੁੱਗ ਬਦਲ ਰਿਹਾ ਹੈ ਤੇ ਬਦਲੇ ਯੁੱਗ ਨਾਲ ਕੰਮ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ | ਵਿਕਾਸ ਦੇ ਕੰਮਾਂ ਵਾਸਤੇ ਨਵੀਆਂ-ਨਵੀਆਂ ਤਕਨੀਕਾਂ ਵਰਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਵਰਤਣ ਨਾਲ ਜਿੱਥੇ ਸਮਾਂ ਬਚਦਾ ਹੈ ਉੱਥੇ ...

ਪੂਰੀ ਖ਼ਬਰ »

ਚੋਰਾਂ ਨੇ ਮੋਬਾਈਲ ਸ਼ੋਅ ਰੂਮ ਨੂੰ ਬਣਾਇਆ ਨਿਸ਼ਾਨਾ

ਨਕੋਦਰ, 23 ਫ਼ਰਵਰੀ (ਗੁਰਵਿੰਦਰ ਸਿੰਘ)-ਨਕੋਦਰ 'ਚ ਲੁੱਟ-ਖੋਹ-ਚੋਰੀ ਦੀਆਂ ਘਟਨਾਵਾਂ 'ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ | ਸੋਮਵਾਰ ਦੀ ਰਾਤ ਚੋਰਾਂ ਨੇ ਨੂਰਮਹਿਲ ਰੋਡ 'ਤੇ ਮੋਬਾਇਲ ਫੋਨ ਦੀ ਦੁਕਾਨ ਆਸ਼ੂ ਟੈਲੀਕਾਮ ਨੂੰ ਨਿਸ਼ਾਨਾ ਬਣਾ ਕੇ ਕਰੀਬ ਵੀਹ ਹਜ਼ਾਰ ਦੀ ...

ਪੂਰੀ ਖ਼ਬਰ »

ਖ਼ੁਸ਼ਬੂ ਪੰਪ ਡੱਲਾ ਵਲੋਂ ਲੋਹੀਆਂ ਦੇ ਆਸ-ਪਾਸ ਇਲਾਕੇ ਲਈ 'ਮੋਬਾਈੇਲ ਪੰਪ ਵੈਨ' ਦੀ ਸ਼ੁਰੁੂਆਤ

ਲੋਹੀਆਂ ਖਾਸ, 23 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ-ਮਲਸੀਆਂ ਰੋਡ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ 'ਖੁਸ਼ਬੂ ਫਿਿਲੰਗ ਸਟੇਸ਼ਨ ਡੱਲਾ' ਵਲੋਂ ਲੋਹੀਆਂ ਤੇ ਆਸ-ਪਾਸ ਦੇ ਇਲਾਕੇ ਲਈ ਡੀਜ਼ਲ ਦੀ ਹੋਮ ਡਲਿਵਰੀ ਦੇਣ ਲਈ 'ਮੋਬਾਇਲ ਪੰਪ ਵੈਨ' ਦੀ ਸ਼ੁਰੂਆਤ ਕੀਤੀ ਗਈ ...

ਪੂਰੀ ਖ਼ਬਰ »

ਨਮ ਅੱਖਾਂ ਨਾਲ ਕਿਸਾਨੀ ਸੰਘਰਸ਼ ਦੇ ਸ਼ਹੀਦ ਸੰਦੀਪ ਕੁਮਾਰ ਨੂੰ ਅੰਤਿਮ ਵਿਦਾਇਗੀ

ਸ਼ਾਹਕੋਟ, 23 ਫਰਵਰੀ (ਸੁਖਦੀਪ ਸਿੰਘ, ਸਚਦੇਵਾ)-ਬੀਤੇ ਦਿਨ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕੁਲਦੀਪ ਰਾਏ ਤਲਵੰਡੀ ਸੰਘੇੜਾ ਦੇ ਨੌਜਵਾਨ ਪੁੱਤ ਸੰਦੀਪ ਕੁਮਾਰ ਨੂੰ ਅੱਜ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਵਲੋਂ ਗੁਰਪ੍ਰੀਤ ਸਿੰਘ ਸੰਧੂ ਦਾ ਸ਼ਾਨਦਾਰ ਸਵਾਗਤ

ਨਕੋਦਰ, 23 ਫ਼ਰਵਰੀ (ਗੁਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਨੂੰ ਨਗਰ ਕੌਂਸਲ ਨਕੋਦਰ ਦੇ ਐੱਮ.ਐੱਮ. ਸੀ. ਸੀ. ਚੁਣੇ ਜਾਣ 'ਤੇ ਕਾਲਜ ਵਲੋਂ ਪਰਿਵਾਰ ਸਮੇਤ ਕਾਲਜ ਆਉਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਨਗਰ ਕੌਂਸਲ ਚੋਣਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਕਰਨਾ ਹੋਵੇਗਾ ਵੱਡੀ ਚੁਣੌਤੀ

ਨੂਰਮਹਿਲ, 23 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨਗਰ ਕੌਂਸਲ ਨੂਰਮਹਿਲ ਦੀਆਂ ਹੋਈਆ ਚੋਣਾਂ ਤੋਂ ਬਾਅਦ ਜਿਹੜੇ ਸਮੀਕਰਨ ਉੱਭਰ ਕੇ ਸਾਹਮਣੇ ਆਏ ਹਨ ਉਨ੍ਹਾਂ ਤੋਂ ਇੰਜ ਲੱਗਦਾ ਕਿ ਇਨ੍ਹਾਂ 13 ਕੌਂਸਲਰਾਂ ਵਿਚੋਂ ਪ੍ਰਧਾਨ ਦੀ ਚੋਣ ਕਰਨਾ ਇਕ ਵੱਡੀ ਚੁਣੌਤੀ ਹੋਵੇਗਾ | ਇਨ੍ਹਾਂ ...

ਪੂਰੀ ਖ਼ਬਰ »

ਸ਼ਾਹਕੋਟ ਅਤੇ ਲੋਹੀਆਂ ਇਲਾਕੇ 'ਚ ਫਿਰ ਵਧਣ ਲੱਗੇ ਕੋਰੋਨਾ ਦੇ ਮਾਮਲੇ

ਸ਼ਾਹਕੋਟ, 23 ਫਰਵਰੀ (ਸੁਖਦੀਪ ਸਿੰਘ)-ਕੋਰੋਨਾ ਵਾਇਰਸ ਦੀ ਰਫ਼ਤਾਰ ਹੌਲੀ ਹੋਣ ਤੋਂ ਬਾਅਦ ਅਚਾਨਕ ਇਸ ਵਿੱਚ ਉਛਾਲ ਆਇਆ ਹੈ | ਹਾਲ ਇਹ ਹੈ ਕਿ ਫਰਵਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸ਼ਾਹਕੋਟ ਅਤੇ ਲੋਹੀਆਂ ਖੇਤਰ ਵਿੱਚ ਕੋਰੋਨਾ ਦੀ ਲਾਗ ਦੇ 38 ਮਾਮਲੇ ਸਾਹਮਣੇ ਆਏ ਹਨ, ...

ਪੂਰੀ ਖ਼ਬਰ »

'ਆਪ' ਦੀ ਨਕੋਦਰ ਟੀਮ ਨੇ ਚੋਣਾਂ ਵਿਚ ਹੋਈ ਹਾਰ ਦਾ ਕੀਤਾ ਮੰਥਨ

ਨਕੋਦਰ, 23 ਫ਼ਰਵਰੀ (ਗੁਰਵਿੰਦਰ ਸਿੰਘ)-ਨਕੋਦਰ ਵਿਧਾਨ ਸਭਾ ਹਲਕੇ ਦੇ ਆਪ ਦੇ ਸਾਰੇ ਵਲੰਟੀਅਰ ਨੇ ਇਕੱਠੇ ਹੋਏ ਤੇ ਵਿਚਾਰ ਚਰਚਾ ਕੀਤੀ | ਇਸ ਵਿਚਾਰ ਚਰਚਾ ਵਿਚ ਜੋ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਉਨ੍ਹਾਂ ਵਿਚ 'ਆਪ' ਦੀ ਹੋਈ ਹਾਰ ਦਾ ਮੰਥਨ ਕੀਤਾ ਗਿਆ | ਇਸ ਮੌਕੇ ਹਾਜ਼ਰ ...

ਪੂਰੀ ਖ਼ਬਰ »

ਬਸਪਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਦਿੱਤਾ ਧਰਨਾ

ਨੂਰਮਹਿਲ, 23 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਨਜ਼ਦੀਕੀ ਪਿੰਡ ਸੁੰਨੜ ਕਲਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਅੱਜ ਬਹੁਜਨ ਸਮਾਜ ਪਾਰਟੀ ਵਲੋਂ ਗੁਰਮੇਲ ਚੁੰਬਰ ਦੀ ਪ੍ਰਧਾਨਗੀ ਹੇਠ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ...

ਪੂਰੀ ਖ਼ਬਰ »

ਨਗਰ ਕੌਂਸਲ ਚੋਣਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਕਰਨਾ ਹੋਵੇਗਾ ਵੱਡੀ ਚੁਣੌਤੀ

ਨੂਰਮਹਿਲ, 23 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨਗਰ ਕੌਂਸਲ ਨੂਰਮਹਿਲ ਦੀਆਂ ਹੋਈਆ ਚੋਣਾਂ ਤੋਂ ਬਾਅਦ ਜਿਹੜੇ ਸਮੀਕਰਨ ਉੱਭਰ ਕੇ ਸਾਹਮਣੇ ਆਏ ਹਨ ਉਨ੍ਹਾਂ ਤੋਂ ਇੰਜ ਲੱਗਦਾ ਕਿ ਇਨ੍ਹਾਂ 13 ਕੌਂਸਲਰਾਂ ਵਿਚੋਂ ਪ੍ਰਧਾਨ ਦੀ ਚੋਣ ਕਰਨਾ ਇਕ ਵੱਡੀ ਚੁਣੌਤੀ ਹੋਵੇਗਾ | ਇਨ੍ਹਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX